ਤਾਜਾ ਖ਼ਬਰਾਂ


ਬੀ.ਸੀ.ਸੀ.ਆਈ.ਨੇ ਤੁਫ਼ਾਨ ਘੋਸ਼ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਚੀਫ਼ ਅਫ਼ਸਰ ਕੀਤਾ ਨਿਯੁਕਤ
. . .  1 day ago
ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ ਸਮੇਤ 3 ਨੂੰ ਉਮਰ ਕੈਦ
. . .  1 day ago
ਗੁਰਦਾਸਪੁਰ, 12 ਦਸੰਬਰ (ਆਰਿਫ਼)-ਬੀਤੇ ਸਾਲ ਥਾਣਾ ਧਾਰੀਵਾਲ ਵਿਖੇ ਦਰਜ ਇਕ ਮਾਮਲੇ ਵਿਚ ਅੱਜ ਮਾਨਯੋਗ ਅਦਾਲਤ ਗੁਰਦਾਸਪੁਰ ਨੇ ਫ਼ੈਸਲਾ ਸੁਣਾਉਂਦੇ ਹੋਏ ਆਪਣੇ ਪਿਤਾ ਦਾ ਕਤਲ ਕਰਵਾਉਣ ਵਾਲੀ ਧੀ, ਉਸ ਦੇ ਪ੍ਰੇਮੀ ਸਮੇਤ 3 ਨੂੰ ਉਮਰ ਕੈਦ...
ਅਸੀਂ ਕਿਸੇ ਨਾਲ ਗਠਬੰਧਨ ਨਹੀਂ ਕਰਾਂਗੇ- ਫ਼ਾਰੂਕ ਅਬਦੁੱਲਾ
. . .  1 day ago
ਸ੍ਰੀਨਗਰ, 12 ਦਸੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਗਠਬੰਧਨ ਨਹੀਂ ਕਰਨਗੇ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ-ਮਕੌੜਾ ਪੱਤਣ 'ਤੇ ਪਲਟੂਨ ਪੁਲ ਰੁੜ੍ਹਿਆ
. . .  1 day ago
ਬਹਿਰਾਮਪੁਰ, 12 ਦਸੰਬਰ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਹਾੜਾਂ ਵਿਚ ਹੋਈ ਬਰਸਾਤ ਕਰਕੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪੱਤਣ ਮਕੌੜਾ 'ਤੇ ਬਣਿਆ ਪਲਟੂਨ ਪੁਲ ਰੁੜ੍ਹ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ...
ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦੀ ਕੀਤੀ ਹੱਤਿਆ
. . .  1 day ago
ਪਠਾਨਕੋਟ,12 ਦਸੰਬਰ (ਆਰ. ਸਿੰਘ/ਸੰਧੂ)-ਪਿੰਡ ਕੰਡਰਾਂ ਵਿਖੇ ਆਪਸੀ ਰੰਜਸ਼ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਮ੍ਰਿਤਕ ਪੋਲਟਰੀ ਫਾਰਮ 'ਤੇ ਕੰਮ ਕਰਦਾ ਸੀ ਅਤੇ ਆਪਣੀ...
ਮੋਟਰ ਸਾਈਕਲਾਂ ਦੀ ਭਿਆਨਕ ਟੱਕਰ 'ਚ 2 ਹਲਾਕ-2 ਜ਼ਖ਼ਮੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭਲਾਈਆਣਾ ਵਿਖੇ 2 ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਤੇ 2...
ਜੈਤੋ ਰੇਲਵੇ ਸਟੇਸ਼ਨ 'ਤੇ ਖੜੀ ਮਾਲ ਗੱਡੀ 'ਚੋਂ ਕਣਕ ਦੇ ਗੱਟੇ ਚੋਰੀ
. . .  1 day ago
ਜੈਤੋ, 12 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੋਡਿੰਗ ਲਈ ਖੜੀ ਮਾਲ ਗੱਡੀ ਦੀ ਬੋਗੀ ਵਿਚੋਂ ਅਣਗਿਣਤ ਕਣਕ ਦੇ ਗੱਟੇ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਿਆ ਹੈ। ਲੋਕਾਂ ਦੇ ਮੁਤਾਬਿਕ ਚੋਰ ਬੋਗੀ...
ਚੰਡੀਗੜ੍ਹ 'ਚ ਲਾਂਚ ਹੋਵੇਗਾ ਪਹਿਲਾ 'ਸਮਾਰਟ ਸਿਟੀ ਕਾਰਡ'
. . .  1 day ago
ਚੰਡੀਗੜ੍ਹ, 12 ਦਸੰਬਰ- ਚੰਡੀਗੜ੍ਹ ਵਿਖੇ ਦੇਸ਼ ਦਾ ਪਹਿਲਾ 'ਸਮਾਰਟ ਸਿਟੀ ਕਾਰਡ' ਲਾਂਚ ਹੋਣ ਜਾ ਰਿਹਾ ਹੈ। ਇਸ ਨਾਲ ਡਿਜੀਟਲ ਪੇਮੈਂਟ ਕੀਤੀ ਜਾ ਸਕੇਗੀ ਤੇ ਸ਼ਹਿਰਵਾਸੀ ਇਸ ਦਾ ਇਸਤੇਮਾਲ ਵੀ ਆਸਾਨੀ ਨਾਲ ਕਰ ਸਕਣਗੇ। ਚੰਡੀਗੜ੍ਹ ਦੇਸ਼ ਦਾ...
ਪ੍ਰਿਅੰਕਾ ਚੋਪੜਾ ਨੂੰ ਮਦਰ ਟਰੇਸਾ ਮੈਮੋਰੀਅਲ ਐਵਾਰਡ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਮਨਾਇਆ ਜਾਵੇਗਾ ਲੌਂਗੋਵਾਲ
. . .  1 day ago
ਜਮਨੋਤਰੀ ਹਾਈਵੇਅ ਹੋਇਆ ਬੰਦ
. . .  1 day ago
ਰਜਨੀਕਾਂਤ ਦੇ ਸਮਰਥਕਾਂ ਨੇ ਉਨ੍ਹਾਂ ਦਾ 67ਵਾਂ ਜਨਮ ਦਿਨ ਮਨਾਇਆ
. . .  1 day ago
ਮਹਿੰਗਾਈ ਦਰ 'ਚ ਵਾਧਾ
. . .  1 day ago
ਸਪੁਰਦਗੀ ਮਾਮਲੇ 'ਚ ਮਾਲੀਆ ਪਹੁੰਚੇ ਅਦਾਲਤ
. . .  1 day ago
ਗੁਦਾਮ ਵਿਚ ਲੱਗੀ ਭਿਆਨਕ ਅੱਗ
. . .  1 day ago
ਰਾਜ ਸਭਾ ਮੈਂਬਰੀ ਰੱਦ ਹੋਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੇ ਸ਼ਰਦ ਯਾਦਵ
. . .  1 day ago
13 ਤੇ 14 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਜੀ.ਐਨ.ਡੀ.ਯੂ.ਵੱਲੋਂ ਰੱਦ
. . .  1 day ago
ਗੁਜਰਾਤ ਚੋਣਾਂ : ਸ਼ਾਮ ਪੰਜ ਵਜੇ ਤੋਂ ਚੋਣ ਪ੍ਰਚਾਰ ਬੰਦ
. . .  1 day ago
ਤਾਮਿਲਨਾਡੂ : ਅਣਖ ਖ਼ਾਤਰ ਕਤਲ ਮਾਮਲੇ 'ਚ 6 ਨੂੰ ਫਾਂਸੀ
. . .  1 day ago
ਜੰਮੂ ਦੇ ਡੋਡਾ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ
. . .  1 day ago
ਸੁਪਰੀਮ ਕੋਰਟ ਨੇ ਨਿਰਭੈਆ ਕੇਸ ਦੀ ਸੁਣਵਾਈ ਜਨਵਰੀ ਤੱਕ ਟਾਲੀ
. . .  1 day ago
ਹੁਣ ਟਰੈਕਟਰ ਇੱਕ ਗੈਰ-ਵਪਾਰਕ ਵਾਹਨ ਰਹੇਗਾ
. . .  1 day ago
ਵਿਦੇਸ਼ੀ ਸੈਲਾਨੀਆਂ ਦੀ ਭਾਰਤ ਦੇ ਸੈਰ ਸਪਾਟੇ 'ਚ ਰੁਚੀ ਵਧੀ- ਸੈਰ ਸਪਾਟਾ ਮੰਤਰਾਲਾ
. . .  1 day ago
ਸੱਜਣ ਨੂੰ ਅਗਾਊਂ ਜ਼ਮਾਨਤ ਦੇ ਵਿਰੋਧ ਵਾਲੀ ਪਟੀਸ਼ਨ 'ਚ ਕੋਰਟ ਵੱਲੋਂ ਫ਼ੈਸਲਾ ਰਾਖਵਾਂ
. . .  1 day ago
ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਹਲਫ਼ਨਾਮਾ
. . .  1 day ago
33 ਲੱਖ ਦੀ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫ਼ਤਾਰ
. . .  1 day ago
ਗੁਜਰਾਤ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ
. . .  1 day ago
ਈਰਾਨ 'ਚ ਆਇਆ ਭੂਚਾਲ
. . .  1 day ago
ਐੱਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
. . .  1 day ago
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  1 day ago
ਸਿੱਖਿਆ ਬੋਰਡ ਵੱਲੋਂ ਰਿਕਾਰਡ ਦੇ ਆਧਾਰ ਤੇ 10ਵੀਂ ਤੇ 12 ਵੀਂ ਦੇ ਵੇਰਵਿਆਂ 'ਚ ਸੋਧ 20 ਤੱਕ ਕੀਤੀ ਜਾਵੇਗੀ
. . .  1 day ago
ਮੋਦੀ ਜੀ ਦਾ ਮਨਮੋਹਨ ਸਿੰਘ ਪ੍ਰਤੀ ਬਿਆਨ ਬਰਦਾਸ਼ਤ ਨਹੀ - ਰਾਹੁਲ ਗਾਂਧੀ
. . .  1 day ago
ਸਿਆਸੀ ਬਿਆਨਬਾਜ਼ੀ ਦਾ ਪੱਧਰ ਬਹੁਤ ਡਿਗ ਗਿਆ ਹੈ - ਰਾਹੁਲ ਗਾਂਧੀ
. . .  1 day ago
ਨੌਗਾਮ ਸੈਕਟਰ 'ਚ 2 ਜਵਾਨ ਢਲਾਨ ਤੋਂ ਡਿੱਗੇ
. . .  1 day ago
22 ਸਾਲ ਭਾਜਪਾ ਨੇ ਗੁਜਰਾਤ 'ਚ ਕੀ ਕੀਤਾ, ਕੁੱਝ ਸਮਝ ਨਹੀ ਆਇਆ - ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਮੋਗਾ

ਧਰਮਕੋਟ 'ਚ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੋ ਫਾੜ

ਧਰਮਕੋਟ, 6 ਦਸੰਬਰ (ਹਰਮਨਦੀਪ ਸਿੰਘ/ਪਰਮਜੀਤ ਸਿੰਘ)- ਨਗਰ ਕੌਾਸਲ ਧਰਮਕੋਟ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਜਿੱਥੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਉੱਥੇ ਹੀ ਕਾਂਗਰਸ ਪਾਰਟੀ ਦੋ ਫਾੜ ਨਜ਼ਰ ਆਈ | ਜਿੱਥੇ ਇਕ ਪਾਸੇ ਹਲਕਾ ਵਿਧਾਇਕ ਦੀ ਅਗਵਾਈ ਵਿਚ ਸ਼ਹਿਰ ਦੇ 13 ਵਾਰਡਾਂ ਵਿਚ ਕਾਂਗਰਸੀ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਉੱਥੇ ਹੀ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਢੋਸ ਦੇ ਸਪੁੱਤਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਸ਼ਹਿਰ ਦੇ 13 ਵਾਰਡਾਂ ਵਿਚ ਉਮੀਦਵਾਰਾਂ ਵਲੋਂ ਆਪਣੇ ਕਾਗ਼ਜ਼ ਦਾਖਲ ਕੀਤੇ ਗਏ | ਉੱਥੇ ਹੀ ਯੂਥ ਕਾਂਗਰਸ ਧਰਮਕੋਟ ਦੇ ਮੀਤ ਪ੍ਰਧਾਨ ਸਚਿਨ ਟੰਡਨ ਵਲੋਂ ਵਾਰਡ ਨੰਬਰ-2 ਵਿਚ ਪਾਰਟੀ ਵਲੋਂ ਟਿਕਟ ਨਾ ਮਿਲਣ 'ਤੇ ਆਜ਼ਾਦ ਤੌਰ 'ਤੇ ਕਾਗ਼ਜ਼ ਦਾਖਲ ਕੀਤੇ ਗਏ |
ਢੋਸ ਗਰੁੱਪ ਵਲੋਂ ਖੜੇ੍ਹ ਕੀਤੇ ਉਮੀਦਵਾਰ ਅਕਾਲੀ ਦਲ ਤੇ 'ਆਪ' ਨਾਲ ਘਿਓ ਖਿਚੜੀ-ਵਿਧਾਇਕ ਲੋਹਗੜ੍ਹ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਢੋਸ ਗਰੁੱਪ ਵਲੋਂ ਜੋ ਉਮੀਦਵਾਰ ਚੋਣਾਂ ਵਿਚ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ | ਉਹ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਘਿਓ-ਖਿਚੜੀ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਚੋਣਾਂ ਸ਼ਾਨ ਨਾਲ ਜਿੱਤੇਗੀ |
ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ-ਲਾਡੀ ਢੋਸ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਲੋਂ ਨਗਰ ਕੌਾਸਲ ਧਰਮਕੋਟ ਦੀਆਂ ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ, ਜਿਸ 'ਤੇ ਉਨ੍ਹਾਂ ਵਲੋਂ ਸ਼ਹਿਰ ਦੇ 13 ਵਾਰਡਾਂ ਵਿਚ ਆਜ਼ਾਦ ਤੌਰ 'ਤੇ ਉਮੀਦਵਾਰ ਖੜੇ੍ਹ ਕੀਤੇ ਗਏ | ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਝੰਡੇ ਹੇਠ ਹੀ ਕਮੇਟੀ ਬਣੇਗੀ |

ਗੰਦੇ ਪਾਣੀ ਦਾ ਨਿਕਾਸ ਨਾ ਹੋਣ 'ਤੇ ਲੋਕਾਂ ਨੇ ਰੋਸ ਵਜੋਂ ਸੜਕ 'ਤੇ ਲਗਾਇਆ ਧਰਨਾ

ਸਮਾਧ ਭਾਈ, 6 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਸਰਕਾਰ ਜਿੱਥੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਪਿੰਡ ਫੂਲੇਵਾਲਾ ਦੇ ਲੋਕ ਗੰਦੇ ਪਾਣੀ ਅਤੇ ਬਦਬੂ ਭਰੇ ਮਾਹੌਲ 'ਚ ਰਹਿਣ ਲਈ ਮਜਬੂਰ ਹਨ | ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਨਸ਼ਾ ਤਸਕਰ ਕਾਬੂ

ਮੋਗਾ, 6 ਦਸੰਬਰ (ਸ਼ਿੰਦਰ ਸਿੰਘ ਭੁਪਾਲ)- ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਐਾਟੀ ਨਾਰਕੋਟਿਕ ਡਰੱਗ ਸੈੱਲ ਮੋਗਾ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਸ਼ਾਮ 5 ਵਜੇ ਦੇ ਕਰੀਬ ਨੂਰਪੁਰ ਹਕੀਮਾ ਕੋਲ ਸੇਮ ਨਾਲੇ ਦੇ ਪੁਲ ਤੋਂ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ...

ਪੂਰੀ ਖ਼ਬਰ »

ਜਵਾਈ ਨੇ ਸਹੁਰੇ ਦਾ ਮਕਾਨ ਹੜੱਪਿਆ, ਮੁਕੱਦਮਾ ਦਰਜ

ਮੋਗਾ, 6 ਦਸੰਬਰ (ਸ਼ਿੰਦਰ ਸਿੰਘ ਭੁਪਾਲ)- ਗੁਰਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮਾੜੂ ਵਾਲੀ ਬਸਤੇ ਲੰਢੇਕੇ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਡੀ. ਐੱਸ. ਪੀ. ਸਿਟੀ ਮੋਗਾ ਨੇ ਕੀਤੀ ਅਤੇ ਇਸ ਪੜਤਾਲ ਦੇ ਆਧਾਰ 'ਤੇ ਸਹਾਇਕ ...

ਪੂਰੀ ਖ਼ਬਰ »

ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 4 ਿਖ਼ਲਾਫ਼ ਮਾਮਲਾ ਦਰਜ

ਮੋਗਾ, 6 ਦਸੰਬਰ (ਗੁਰਤੇਜ ਸਿੰਘ)- ਪਤਨੀ ਤੋਂ ਤੰਗ ਆ ਕੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਥਰਾਜ ਨਿਵਾਸੀ ਸੁਖਤੇਜ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਪਿਛਲੇ ਢਾਈ ਕੁ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ...

ਪੂਰੀ ਖ਼ਬਰ »

ਨੋ ਡਿਊ ਸਰਟੀਫਿਕੇਟ ਨਾ ਦੇਣਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ-ਵਿਧਾਇਕ ਬਿਲਾਸਪੁਰ

ਬਿਲਾਸਪੁਰ, 6 ਦਸੰਬਰ (ਸੁਰਜੀਤ ਸਿੰਘ ਗਾਹਲਾ)- ਨਗਰ ਨਿਗਮ ਅਤੇ ਨਗਰ ਕੌਾਸਲ ਦੀਆਂ ਚੋਣਾਂ ਜੋ ਕਿ 17 ਦਸੰਬਰ ਨੂੰ ਹੋ ਰਹੀਆਂ ਹਨ ਪਰ ਉਮੀਦਵਾਰ ਵਲੋਂ ਨੋ ਨਿਊ ਸਰਟੀਫਿਕੇਟ ਲੈਣ ਲਈ ਨਗਰ ਕੌਾਸਲ ਵਿਖੇ ਚੱਕਰ ਲਗਾਏ ਜਾ ਰਹੇ ਹਨ ਪਰ ਉਮੀਦਵਾਰਾਂ ਨੂੰ ਨੋ ਡਿਊ ਸਰਟੀਫਿਕੇਟ ...

ਪੂਰੀ ਖ਼ਬਰ »

ਨਗਰ ਕੌਾਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਕੁੱਲ 112 ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ-ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਮੋਗਾ 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਰਜੇਸ ਤਿ੍ਪਾਠੀ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਨਗਰ ਕੌਾਸਲ ਬਾਘਾਪੁਰਾਣਾ ਤੇ ਧਰਮਕੋਟ ਅਤੇ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ...

ਪੂਰੀ ਖ਼ਬਰ »

ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਦੋਸ਼ਾਂ 'ਚ ਘਿਰੇ ਅਦਾਲਤ ਵਲੋਂ ਬਰੀ

ਮੋਗਾ, 6 ਦਸੰਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 9 ਜਾਣਿਆਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਪ੍ਰਾਪਤ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਤਸਕਰ ਨੂੰ 10 ਸਾਲ ਕੈਦ ਤੇ ਜੁਰਮਾਨਾ

ਮੋਗਾ, 6 ਦਸੰਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਦੀ ਤਸਕਰੀ ਦੇ ਮਾਮਲੇ ਵਿਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਆਦੇਸ਼ ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਨੇ ਫੂਕਿਆ ਕੁਮਾਰ ਵਿਸ਼ਵਾਸ ਦਾ ਪੁਤਲਾ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਸਰਪ੍ਰਸਤ ਮਨਜੀਤ ਸਿੰਘ ਧਾਲੀਵਾਲ ਵਕੀਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੇਅਰਮੈਨ ਬਚਿੱਤਰ ਸਿੰਘ, ਉੱਪ ਚੇਅਰਮੈਨ ਜਗਤਾਰ ਸਿੰਘ ਮਖੂ, ਮਹਾਂਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਸੰਤ ਬਾਬਾ ਸੁਰਜੀਤ ਸਿੰਘ ਛੂਛਕ ਵਾਲਿਆਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)- ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਛੂਛਕ ਵਾਲਿਆਂ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਦਸੰਬਰ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 10 ਵਜੇ ਤੱਕ ਸੰਤ ਨਗਰ ਅੰਮਿ੍ਤਸਰ ਰੋਡ ਮੋਗਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਜਗਰਾਉਂ, 6 ਦਸੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਸੀ. ਆਈ. ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਮਹਿੰਦਰਪਾਲ ਸਿੰਘ ਵੱਲੋਂ ...

ਪੂਰੀ ਖ਼ਬਰ »

ਆਈ. ਐੱਸ. ਐੱਫ. ਕਾਲਜ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਗਾਇਆ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਆਈ. ਐੱਸ. ਐੱਫ. ਕਾਲਜ ਆਫ਼ ਫਾਰਮੇਸੀ ਮੋਗਾ ਦੇ ਫਾਰਮ. ਡੀ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਫੋਰਟਿਸ ਹਸਪਤਾਲ ਕਾਂਗੜਾ (ਹਿਮਾਚਲ ਪ੍ਰਦੇਸ਼) ਦਾ ਵਿੱਦਿਅਕ ਟੂਰ ਲਗਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਨੌਜਵਾਨ ਯੁਵਾ ਸ਼ਕਤੀ ਦਾ ਸਦ-ਉਪਯੋਗ ਕਰਕੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ-ਏ. ਡੀ. ਸੀ.

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਨੌਜਵਾਨ ਵਰਗ ਯੁਵਾ ਸ਼ਕਤੀ ਦਾ ਸਦ-ਉਪਯੋਗ ਕਰਕੇ ਸਮਾਜ 'ਚੋਂ ਭਰੂਣ ਹੱਤਿਆ, ਨਸ਼ੇ ਅਤੇ ਦਹੇਜ ਆਦਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਡਰੋਲੀ ਭਾਈ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਮੋਗਾ, 6 ਦਸੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ, ਜਿਸ ਵਿਚ ਲੈਕਚਰਾਰ ਫਿਜ਼ਿਕਸ ਦੀਪਕ ਸ਼ਰਮਾ ਦੀ ਯੋਗ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ...

ਪੂਰੀ ਖ਼ਬਰ »

ਇੰਦਰਗੜ੍ਹ ਵਿਖੇ ਮਹਾਤਮਾ ਗਾਂਧੀ ਯੋਜਨਾ ਤਹਿਤ ਕੈਂਪ ਲਗਾਇਆ

ਕਿਸ਼ਨਪੁਰਾ ਕਲਾਂ, 6 ਦਸੰਬਰ (ਪਰਮਿੰਦਰ ਸਿੰਘ ਗਿੱਲ)- ਪਿੰਡ ਇੰਦਰਗੜ੍ਹ ਵਿਖੇ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਹਾਤਮਾ ਗਾਂਧੀ ਯੋਜਨਾ ਤਹਿਤ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਰਪੰਚ ਉਜਾਗਰ ਸਿੰਘ ਨੇ ਕੀਤਾ | ਇਸ ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀ ਯੂਨੀਅਨ ਵਿੱਢੇਗੀ ਸੰਘਰਸ਼

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਆਗੂਆਂ ਨੇ ਸਰਕਾਰੀ ਸ਼ਹਿ 'ਤੇ ਹੋ ਰਹੀ ...

ਪੂਰੀ ਖ਼ਬਰ »

ਤਹਿਸੀਲਦਾਰ ਨਿਹਾਲ ਸਿੰਘ ਵਾਲਾ ਨੇ ਲੋੜਵੰਦਾਂ ਦੇ ਵਿੱਤੀ ਸਹਾਇਤਾ ਫਾਰਮ ਭਰੇ

ਨਿਹਾਲ ਸਿੰਘ ਵਾਲਾ, 6 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)- ਮਹਾਤਮਾ ਗਾਂਧੀ ਆਵਾਸ ਯੋਜਨਾ ਤਹਿਤ ਪਿੰਡਾਂ ਵਿਚ ਬਣਾਈਆਂ ਗਈਆਂ ਕਮੇਟੀਆਂ ਦੀ ਹਾਜ਼ਰੀ ਵਿਚ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਮਾਛੀਕੇ ਵਿਖੇ ਇਕ ਕੈਂਪ ਦੌਰਾਨ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਹੱਕ 'ਚ ਨਿੱਤਰੇ ਸਮੂਹ ਜ਼ਿਲ੍ਹੇ ਦੇ ਤਹਿਸੀਲਦਾਰ

ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੀ ਵਿਜੀਲੈਂਸ ਵਲੋਂ ਕੀਤੀ ਗਿ੍ਫ਼ਤਾਰੀ 'ਤੇ ਪਾਏ ਝੂਠੇ ਕੇਸ ਦੇ ਵਿਰੋਧ ਵਿਚ ਅੱਜ ਸਮੂਹ ਰੈਵੀਨਿਊ ਅਫ਼ਸਰ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਤਹਿਸੀਲਦਾਰ ਮੋਗਾ ...

ਪੂਰੀ ਖ਼ਬਰ »

ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ ਦੌਰਾਨ ਇਕ ਫੱਟੜ

ਬਾਘਾ ਪੁਰਾਣਾ, 6 ਦਸੰਬਰ (ਬਲਰਾਜ ਸਿੰਗਲਾ)- ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ ਦੌਰਾਨ ਫੱਟੜ ਹੋਏ ਕਿਰਨਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਕੌਮ ਰਾਮਗੜ੍ਹੀਆ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਦੇ ਬਿਆਨ ਮੁਤਾਬਿਕ ਗੁਰਜੰਟ ਸਿੰਘ ਵਾਸੀ ਲਧਾਈਕੇ, ਗੁਰਚਰਨ ਸਿੰਘ ਉਰਫ਼ ...

ਪੂਰੀ ਖ਼ਬਰ »

ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਕੋਟ ਈਸੇ ਖਾਂ, 6 ਦਸੰਬਰ (ਨਿਰਮਲ ਸਿੰਘ ਕਾਲੜਾ)- ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸਾਇੰਸ ਪ੍ਰਦਰਸ਼ਨੀਆਂ ਦੀ ਲੜੀ ਤਹਿਤ ਕੋਟ ਈਸੇ ਖਾਂ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਅਮਿੱਟ ਯਾਦਾਂ ਛੱਪਦਾ ਸਮਾਪਤ ...

ਪੂਰੀ ਖ਼ਬਰ »

ਬਾਲ ਭਿਖਸ਼ਾ ਦੇ ਖਾਤਮੇ ਸਬੰਧੀ ਟਾਸਕ ਫ਼ੋਰਸ ਦੀ ਮੀਟਿੰਗ

ਮੋਗਾ 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉੱਪ ਮੰਡਲ ਮੈਜਿਸਟ੍ਰੇਟ ਮੋਗਾ ਸੁਖਹਰਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 6.5 ਬੈਂਡ ਲਏ

ਬਾਘਾ ਪੁਰਾਣਾ, 6 ਦਸੰਬਰ (ਬਲਰਾਜ ਸਿੰਗਲਾ)- ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਐਾਡ ਇਮੀਗ੍ਰੇਸ਼ਨ ਦੇ ਐੱਮ. ਡੀ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਹਰਮਨਦੀਪ ਕੌਰ ਸਿੱਧੂ ਪੁੱਤਰੀ ਜਗਜੀਤ ਸਿੰਘ ਸਿੱਧੂ ਵਾਸੀ ਲਧਾਈਕੇ ਨੇ ਆਈਲੈਟਸ ਦੀ ...

ਪੂਰੀ ਖ਼ਬਰ »

ਬੈਟਰ ਫਿਊਚਰ ਦੀ ਵਿਦਿਆਰਥਣ ਨੇ ਹਾਸਿਲ ਕੀਤੇ 7 ਬੈਂਡ-ਹਠੂਰ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)- ਬੈਟਰ ਫਿਊਚਰ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਦੇ ਐੱਮ. ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਬੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਸੰਸਥਾ ਦੀ ਵਿਦਿਆਰਥਣ ਗੁਰਬੀਰ ਕੌਰ ਨੇ ਆਈਲੈਟਸ 'ਚੋਂ ਓਵਰਆਲ 7 ਬੈਂਡ ਲੈ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਪ੍ਰਧਾਨ ਅਤੇ ਜਨਰਲ ਸਕੱਤਰ ਸਵਰਨ ਸਿੰਘ ...

ਪੂਰੀ ਖ਼ਬਰ »

ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕੈਨੇਡਾ ਦੇ 13 ਸਟੂਡੈਂਟਸ ਵੀਜ਼ੇ ਲਗਵਾਏ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਅਨੇਕਾਂ ਹੀ ਵਿਅਕਤੀਆਂ ਨੂੰ ਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਪੜ੍ਹਾਈ ਦੇ ਤੌਰ 'ਤੇ ਅਤੇ ਪੱਕੇ ਤੌਰ 'ਤੇ ਵੱਸਣ ਲਈ ...

ਪੂਰੀ ਖ਼ਬਰ »

ਲਿਖਾਰੀ ਸਭਾ ਮੋਗਾ ਦੀ ਮੀਟਿੰਗ

ਮੋਗਾ, 6 ਦਸੰਬਰ (ਜਸਪਾਲ ਸਿੰਘ ਬੱਬੀ)- ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਮੋਗਾ ਦੀ ਮੀਟਿੰਗ ਨਾਮਵਰ ਸਾਹਿਤਕਾਰ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਲੋਕ ਗਾਇਕ ਗੁਰਪਾਲ ਸਿੰਘ ਪਾਲ ਵਾਸੀ ਕੋਟਕਪੂਰਾ ਦੇ ਦਿਹਾਂਤ 'ਤੇ ਦੋ ਮਿੰਟ ਦਾ ਮੌਨ ਧਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅਮਰਜੀਤ ਸਿੰਘ ਸੈਦੋ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੁਖਦੇਵ ਸਿੰਘ ਕੋਕਰੀ ਸੂਬਾ ਜਨਰਲ ਸਕੱਤਰ ਵਿਸ਼ੇਸ਼ ...

ਪੂਰੀ ਖ਼ਬਰ »

ਸਤਿਅਮ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)- ਸਤਿਅਮ ਕਾਲਜ ਆਫ਼ ਐਜੂਕੇਸ਼ਨ ਘੱਲ ਕਲਾਂ ਮੋਗਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਦਿਨ ਕਾਲਜ ਵਿਚ ਬੀ. ਐੱਡ. ਅਤੇ ਈ. ਟੀ. ਟੀ. ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਸਲੋਗਨ ਮੁਕਾਬਲਿਆਂ ਵਿਚ ਹਿੱਸਾ ਲਿਆ | ਇਸ ਸਮੇਂ ਕਾਲਜ ਦੀ ...

ਪੂਰੀ ਖ਼ਬਰ »

ਚੋਰੀ ਹੋਏ ਮੋਟਰਸਾਈਕਲ ਦਾ ਮਾਮਲਾ ਦਰਜ

ਮੋਗਾ, 6 ਦਸੰਬਰ (ਸ਼ਿੰਦਰ ਸਿੰਘ ਭੁਪਾਲ)- ਸੁਖਦਰਸ਼ਨ ਕੁਮਾਰ ਵਾਸੀ ਮਹੰਤਾਂ ਵਾਲੀ ਗਲੀ ਨੇੜੇ ਟੇਕ ਸਿੰਘ ਪਾਰਕ ਮੋਗਾ ਦਾ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰ ਪੀ. ਬੀ. 29 ਡਬਲਿਊ. 3905 25 ਨਵੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਨੇਚਰ ਪਾਰਕ ਮੋਗਾ ਦੇ ਸਾਹਮਣਿਉਂ ਕਿਸੇ ...

ਪੂਰੀ ਖ਼ਬਰ »

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਦੁਪਹਿਰ 12 ਵਜੇ ਤੋਂ ਬਾਅਦ ਮਿਲੇ ਨੋ ਡਿਊ ਸਰਟੀਫਿਕੇਟ

ਧਰਮਕੋਟ, 6 ਦਸੰਬਰ (ਹਰਮਨਦੀਪ ਸਿੰਘ/ਪਰਮਜੀਤ ਸਿੰਘ)- ਧਰਮਕੋਟ ਵਿਖੇ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਸ਼੍ਰੋਮਣੀ ਅਕਾਲੀ ਦਲ ਵਲੋਂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ...

ਪੂਰੀ ਖ਼ਬਰ »

ਧਰਮਕੋਟ 'ਚ 'ਆਪ' ਦੇ ਸਿਰਫ਼-1 ਉਮੀਦਵਾਰ ਨੂੰ ਹੀ ਮਿਲਿਆ ਨੋ ਡਿਊ ਸਰਟੀਫਿਕੇਟ

ਧਰਮਕੋਟ, 6 ਦਸੰਬਰ (ਹਰਮਨਦੀਪ ਸਿੰਘ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਉਪਰੰਤ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਕਮ ਧਿਰ ਇਨ੍ਹਾਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨਾਮਜ਼ਦਗੀ ਪੱਤਰ ਭਰਨ ਤੋਂ ਰਹੇ ਵਾਂਝੇ-ਕੰਗ

ਬਾਘਾ ਪੁਰਾਣਾ, 6 ਦਸੰਬਰ (ਬਲਰਾਜ ਸਿੰਗਲਾ)- ਆਮ ਆਦਮੀ ਪਾਰਟੀ ਦੀ ਇਕੱਤਰਤਾ ਇੱਥੇ ਹਰਪ੍ਰੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਹੋਈ, ਜਿਸ 'ਚ ਭਾਰੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਿਲ ਹੋਏ | ਇਸ ਮੌਕੇ ਪਾਰਟੀ ਦੇ ਆਗੂ ਗੁਰਬਿੰਦਰ ਸਿੰਘ ਕੰਗ ਨੇ ਇਕੱਤਰਤਾ ਨੂੰ ਸੰਬੋਧਨ ...

ਪੂਰੀ ਖ਼ਬਰ »

ਨਾਮਜ਼ਦਗੀ ਪੱਤਰ ਭਰਨ ਮੌਕੇ ਕੁੱਟਮਾਰ ਤੇ ਫੱਟੜ ਕਰਨ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ-ਡੀ. ਐੱਸ. ਪੀ.

ਬਾਘਾ ਪੁਰਾਣਾ, 6 ਦਸੰਬਰ (ਬਲਰਾਜ ਸਿੰਗਲਾ)- ਸਥਾਨਕ ਨਗਰ ਕੌਾਸਲ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਐੱਸ. ਡੀ. ਐੱਮ. ਦਫ਼ਤਰ ਸਾਹਮਣੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਕਾਰ ਹੋਏ ਝਗੜੇ ਦੌਰਾਨ ਕਈ ਅਕਾਲੀ ਆਗੂਆਂ ਦੀ ਕੁੱਟਮਾਰ ਹੋਣ, ਦਸਤਾਰਾਂ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ

ਫ਼ਤਿਹਗੜ੍ਹ ਪੰਜਤੂਰ, 6 ਦਸੰਬਰ (ਜਸਵਿੰਦਰ ਸਿੰਘ)- ਸਥਾਨਕ ਕਸਬੇ ਦੇ ਅੰਦਰ ਨਵੀਂ ਬਣੀ ਨਗਰ ਪੰਚਾਇਤ ਦੀਆਂ ਪਹਿਲੀ ਵਾਰ ਹੋਣ ਜਾ ਰਹੀਆਂ ਚੋਣਾਂ ਸਬੰਧੀ ਅੱਜ ਕਾਗ਼ਜ਼ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਸੀ, ਜਿਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕੁਝ ਆਜ਼ਾਦ ...

ਪੂਰੀ ਖ਼ਬਰ »

ਨਗਰ ਨਿਗਮ, ਨਗਰ ਕੌ ਾਸਲ ਤੇ ਨਗਰ ਪੰਚਾਇਤ ਚੋਣਾਂ 'ਚ ਇੰਟਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰੇਗੀ-ਚਿੰਡਾਲੀਆ

ਬਾਘਾ ਪੁਰਾਣਾ, 6 ਦਸੰਬਰ (ਬਲਰਾਜ ਸਿੰਗਲਾ)- ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕੌਾਸਲ (ਇੰਟਕ) ਦੇ ਸੂਬਾ ਮੀਤ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਟਿਆਲਾ ਵਿਖੇ ਪੰਜਾਬ ਇੰਟਕ ਦੀ ਹੋਈ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਨਗਰ ...

ਪੂਰੀ ਖ਼ਬਰ »

ਨੋ ਡਿਊ ਸਰਟੀਫਿਕੇਟ ਨਾ ਮਿਲਣ 'ਤੇ ਅਕਾਲੀ ਵਰਕਰਾਂ 'ਚ ਰੋਸ

ਫਤਹਿਗੜ੍ਹ ਪੰਜਤੂਰ, 6 ਦਸੰਬਰ (ਜਸਵਿੰਦਰ ਸਿੰਘ)- ਸਥਾਨਕ ਕਸਬੇ ਦੇ ਅੰਦਰੀਂ ਬਣੀ ਨਗਰ ਪੰਚਾਇਤ ਦੀਆਂ ਚੋਣਾਂ ਪਹਿਲੀ ਵਾਰ ਹੋਣ ਜਾ ਰਹੀਆਂ ਹਨ | ਇਸ ਸਬੰਧੀ 2 ਤੋਂ 6 ਤਾਰੀਖ਼ ਤੱਕ ਉਮੀਦਵਾਰਾਂ ਵਲੋਂ ਕਾਗ਼ਜ਼ ਭਰਨ ਦੀ ਅੰਤਿਮ ਤਾਰੀਖ਼ ਰੱਖੀ ਗਈ ਸੀ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX