ਤਾਜਾ ਖ਼ਬਰਾਂ


ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮੁੰਬਈ, 19 ਫਰਵਰੀ(ਸਤਨਾਮ ਸਿੰਘ ਜੌਹਲ)- ਮੁੰਬਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਅਖੰਡ ਭਾਰਤ ਦਾ ਸਮਰਥਨ...
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਅੰਮ੍ਰਿਤਸਰ, 19 ਫਰਵਰੀ (ਪਰਮਜੀਤ ਸਿੰਘ ਬੱਗਾ)- ਥਾਣਾ ਮੋਹਕਮਪੁਰਾ ਖੇਤਰ 'ਚ ਪੈਂਦੇ ਬਟਾਲਾ ਰੋਡ ਇਲਾਕੇ ਵਿਜੇ ਨਗਰ ਦੇ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਅੱਜ ਸ਼ਾਮ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਉਸ...
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਸੁਕਮਾ, 19 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਵਿਖੇ ਸੀ.ਆਰ.ਪੀ.ਐਫ.ਤੇ ਜ਼ਿਲ੍ਹਾ ਰਿਜ਼ਰਵ ਗਾਰਡਜ਼ ਵੱਲੋਂ ਚਲਾਈ ਸਾਂਝੀ ਮੁਹਿੰਮ 'ਚ 12 ਨਕਸਲੀਆਂ...
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਰਾਏਪੁਰ, 19 ਫਰਵਰੀ- ਛੱਤੀਸਗੜ੍ਹ ਵਿਧਾਨ ਸਭਾ 'ਚੋਂ ਕਾਂਗਰਸ ਦੇ 30 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਵਿਧਾਇਕ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਇੱਕ ਕੰਪਨੀ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦੇਣ ਖ਼ਿਲਾਫ਼ ਪ੍ਰਦਰਸ਼ਨ...
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਉੜੀ, 19 ਫਰਵਰੀ- ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਕੀਤੀ ਗੋਲੀਬਾਰੀ 'ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ...
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
ਉੜੀ, 19 ਫਰਵਰੀ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ...
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਅਹਿਮਦਾਬਾਦ, 19 ਫਰਵਰੀ (ਸਤਪਾਲ ਸਿੰਘ ਜੌਹਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ...
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਬੈਂਕ ਘੁਟਾਲੇ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
. . .  1 day ago
ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਸਿੱਧੂ ਤੇ ਜਾਖੜ ਨੇ ਫ਼ਰੀਦਕੋਟ ਵਿਖੇ 216 ਕਰੋੜ ਦੇ ਸੀਵਰੇਜ ਪ੍ਰੋਜੈਕਟ ਕਰਵਾਏ ਸ਼ੁਰੂ
. . .  1 day ago
ਕੈਪਟਨ-ਟਰੂਡੋ ਮੁਲਾਕਾਤ 'ਤੇ ਸਸਪੈਂਸ ਅਜੇ ਵੀ ਜਾਰੀ
. . .  1 day ago
ਜਸਟਿਸ ਲੋਯਾ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ
. . .  1 day ago
ਬੈਂਕ ਦਾ ਸਟਾਕ ਰੂਮ ਤੋੜ ਕੇ 5 ਲੱਖ 61 ਦੀ ਲੁੱਟ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਮਸਫ਼ਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
. . .  1 day ago
ਪ੍ਰਤਾਪ ਬਾਜਵਾ ਵੱਲੋਂ ਮੈਡੀਕਲ ਕਾਲਜ ਸਰਹੱਦੀ ਸ਼ਹਿਰ 'ਚ ਸ਼ਿਫ਼ਟ ਕਰਨ ਲਈ ਮੁੱਖ ਮੰਤਰੀ ਨੂੰ ਪੱਤਰ
. . .  1 day ago
ਸੀ.ਬੀ.ਆਈ ਵੱਲੋਂ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਤਿੰਨ ਡਾਇਰੈਕਟਰਾਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਈ.ਡੀ ਵੱਲੋਂ ਵਿਕਰਮ ਕੋਠਾਰੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਜਸਟਿਨ ਟਰੂਡੋ ਪਹੁੰਚੇ ਆਈ.ਆਈ.ਐੱਮ ਅਹਿਮਦਾਬਾਦ
. . .  1 day ago
ਪੀ.ਐਨ.ਬੀ ਮਹਾਂਘੋਟਾਲੇ ਦੀ ਐੱਸ.ਆਈ.ਟੀ ਜਾਂਚ ਲਈ ਸੁਪਰੀਮ ਕੋਰਟ 'ਚ ਪਟੀਸ਼ਨ
. . .  1 day ago
ਤਾਮਿਲਨਾਡੂ ਸਰਕਾਰ ਨੇ 22 ਫਰਵਰੀ ਨੂੰ ਬੁਲਾਈ ਸਰਵਦਲੀ ਮੀਟਿੰਗ
. . .  1 day ago
ਭਾਜਪਾ ਨੇ ਯੂ.ਪੀ ਤੇ ਬਿਹਾਰ ਜ਼ਿਮਨੀ ਚੋਣ ਲਈ ਕੀਤਾ ਉਮੀਦਵਾਰਾਂ ਦਾ ਐਲਾਨ
. . .  1 day ago
ਇਹ ਕਰਜ਼ੇ ਦਾ ਮਾਮਲਾ ਹੈ, ਧੋਖਾਧੜੀ ਦਾ ਨਹੀਂ - ਵਕੀਲ ਵਿਕਰਮ ਕੋਠਾਰੀ
. . .  1 day ago
ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾ ਕੇ ਕੈਦੀ ਫ਼ਰਾਰ
. . .  1 day ago
ਐਡਵੋਕੇਟ ਵਿਜੇ ਅਗਰਵਾਲ ਹੋਣਗੇ ਨੀਰਵ ਮੋਦੀ ਦੇ ਵਕੀਲ
. . .  1 day ago
ਜ਼ਮੀਨ ਹੜੱਪਣ ਦੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ ਅਤੇ ਆਪ ਵਰਕਰਾਂ ਵਿਚਕਾਰ ਝੜਪ
. . .  1 day ago
ਪੀ.ਐਨ.ਬੀ ਮਹਾਂਘੋਟਾਲਾ : ਈ.ਡੀ ਵੱਲੋਂ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ
. . .  1 day ago
ਕੈਨੇਡਾ ਦੇ ਉੱਚ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮੁੜ ਤੋਂ ਦੌਰਾ
. . .  1 day ago
ਜਸਟਿਨ ਟਰੂਡੋ ਨੇ ਅਕਸ਼ਰਧਾਮ ਮੰਦਿਰ ਟੇਕਿਆ ਮੱਥਾ
. . .  1 day ago
ਸੁਖਬੀਰ ਬਾਦਲ ਮੇਰੇ ਖ਼ਿਲਾਫ਼ ਸਬੂਤ ਪੇਸ਼ ਕਰਨ - ਦਰਸ਼ਨ ਬਰਾੜ
. . .  1 day ago
ਬੈਂਸ ਭਰਾਵਾਂ ਦੀ ਸੁਰੱਖਿਆ 'ਚ ਵਾਧਾ
. . .  1 day ago
ਲਿਪ ਤੇ ਆਪ ਵੱਲੋਂ ਪੁਲਿਸ ਨੂੰ 24 ਘੰਟੇ ਦਾ ਅਲਟੀਮੇਟਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਬਠਿੰਡਾ

ਨਗਰ ਪੰਚਾਇਤ ਤਲਵੰਡੀ ਸਾਬੋ ਚੋਣ :

ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੁੱਲ 65 ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਕੀਤੇ ਦਾਖ਼ਲ

ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- 17 ਦਸੰਬਰ ਨੂੰ ਹੋਣ ਜਾ ਰਹੀ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਅੱਜ ਸੱਤਾਧਿਰ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਸਮੇਤ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਿਲ ਕੀਤੇ | ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਰੀਬ 10 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਚੋਣ ਮੁਕਾਬਲੇ ਵਿਚੋਂ ਪਛੜਦੀ ਨਜ਼ਰ ਆਈ ਤੇ ਪਾਰਟੀ ਕੁੱਲ 15 ਵਾਰਡਾਂ ਵਿਚ ਉਮੀਦਵਾਰ ਉਤਾਰਨ ਵਿਚ ਵੀ ਸਫਲ ਨਹੀਂ ਹੋ ਸਕੀ | ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਜਿੱਥੇ ਸੱਤਾ ਧਿਰ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਹੋਣ ਉਪਰੰਤ ਪਾਰਟੀ ਦੇ ਕੁੱਲ 15 ਉਮੀਦਵਾਰਾਂ ਨੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਿਲ ਕੀਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਨ: ਸਕੱ: ਅਤੇ ਸਾਬਕਾ ਵਿਧਾਇਕ ਦੀ ਅਗਵਾਈ ਵਿਚ ਰਿਟਰਨਿੰਗ ਅਧਿਕਾਰੀ ਕਮ ਐੱਸ.ਡੀ.ਐੱਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਕੁਮਾਰ ਕੋਲ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਿਲ ਕੀਤੇ | ਜਿੱਥੇ ਅਕਾਲੀ ਭਾਜਪਾ ਗੱਠਜੋੜ ਵਲੋਂ ਬੀਤੇ ਕੱਲ੍ਹ ਹੀ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਉੱਥੇ ਕਾਂਗਰਸ ਵਲੋਂ ਅੱਜ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਨਾਮਜ਼ਦਗੀ ਭਰਨ ਦੇ ਸਮਾਪਤੀ ਸਮੇਂ ਤਿੰਨ ਵਜੇ ਤੋਂ ਪਹਿਲਾਂ ਆਖ਼ਰੀ ਸਮੇਂ ਡੇਢ ਵਜੇ ਬਿਨਾਂ ਕਿਸੇ ਐਲਾਨ ਤੋਂ ਇੱਕਾ ਦੁੱਕਾ 'ਆਪ' ਉਮੀਦਵਾਰ ਨਾਮਜ਼ਦਗੀਆਂ ਭਰਨ ਲਈ ਪੁੱਜਣੇ ਸ਼ੁਰੂ ਹੋਏ | ਤਿੰਨ ਵਜੇ ਤੱਕ 'ਆਪ' ਦੇ ਸਿਰਫ਼ ਛੇ ਉਮੀਦਵਾਰ ਹੀ ਕਾਗ਼ਜ਼ ਦਾਖਲ ਕਰ ਸਕੇ ਜਦੋਂਕਿ ਦੋ ਉਮੀਦਵਾਰ ਸਮਾਂ ਲੰਘ ਜਾਣ ਕਾਰਨ ਆਪਣੇ ਕਾਗ਼ਜ਼ ਦਾਖਲ ਨਹੀਂ ਕਰ ਸਕੇ | ਉਮੀਦਵਾਰਾਂ ਦੀ ਨਾਮਜ਼ਦਗੀ ਤੋਂ ਬਾਅਦ ਨਗਰ ਪੰਚਾਇਤ ਚੋਣਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਰਹਿਣ ਦੇ ਆਸਾਰ ਹਨ ਹਾਲਾਂਕਿ ਕੁਝ ਵਾਰਡਾਂ 'ਚ 'ਆਪ' ਉਮੀਦਵਾਰ ਹੋਣ ਕਾਰਨ ਮੁਕਾਬਲਾ ਤਿਕੋਣਾ ਬਣ ਸਕਦਾ ਹੈ | ਤਿੰਨ ਵਜੇ ਨਾਮਜ਼ਦਗੀਆਂ ਭਰਨ ਦਾ ਸਮਾਂ ਸਮਾਪਤ ਹੋਣ ਉਪਰੰਤ ਪੱਤਰਕਾਰਾਂ ਨੂੰ ਮੁਹੱਈਆ ਜਾਣਕਾਰੀ ਵਿਚ ਰਿਟਰਨਿੰਗ ਅਧਿਕਾਰੀ ਕਮ ਐੱਸ.ਡੀ.ਐੱਮ ਬਰਿੰਦਰ ਸਿੰਘ ਨੇ ਦੱਸਿਆ ਕਿ 15 ਵਾਰਡਾਂ ਵਿਚ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਹਨ,
ਜਿਨ੍ਹਾਂ 'ਚੋਂ ਕਾਂਗਰਸ ਦੇ 15 ਉਮੀਦਵਾਰਾਂ ਅਤੇ 14 ਉਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ 13 ਅਤੇ ਤਿੰਨ ਉਨ੍ਹਾਂ ਦੇ ਕਵਰਿੰਗ, ਭਾਜਪਾ ਦੇ 2 ਅਤੇ ਇੱਕ ਕਵਰਿੰਗ ਉਮੀਦਵਾਰ, ਆਮ ਆਦਮੀ ਪਾਰਟੀ ਦੇ ਛੇ, ਸੀ.ਪੀ.ਆਈ (ਐੱਮ) ਦੇ ਇੱਕ ਅਤੇ 10 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ | ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 8 ਦਸੰਬਰ ਤੱਕ ਨਾਮਜ਼ਦਗੀ ਕਾਗ਼ਜ਼ ਵਾਪਸ ਲਏ ਜਾ ਸਕਣਗੇ | ਉੱਧਰ ਜਿੱਥੇ ਨਾਮਜ਼ਦਗੀਆਂ ਭਰਨ ਵਾਲਿਆਂ ਵਿਚੋਂ ਕਾਂਗਰਸ ਤੇ ਅਕਾਲੀ ਭਾਜਪਾ ਦੇ ਪ੍ਰਮੁੱਖ ਆਗੂ ਉਮੀਦਵਾਰ ਬਣੇ ਹਨ ਉੱਥੇ 'ਆਪ' ਦੇ ਸੀਨ: ਆਗੂ ਰਹੇ ਐਡਵੋਕੇਟ ਸਤਿੰਦਰ ਸਿੱਧੂ ਅਤੇ ਕਾਂਗਰਸ ਦੇ ਸੀਨ:ਆਗੂ ਸੁਰਿੰਦਰਪਾਲ ਸ਼ਰਮਾ ਦੀ ਧਰਮ-ਪਤਨੀ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗ਼ਜ਼ ਦਾਖਲ ਕੀਤੇ ਹਨ | ਨਾਮਜ਼ਦਗੀਆਂ ਭਰਨ ਤੋਂ ਬਾਅਦ ਜਿੱਥੇ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਪਿਛਲੇ 10 ਸਾਲਾਂ ਦੇ ਅਕਾਲੀ ਭਾਜਪਾ ਸ਼ਾਸਨ ਵਿਚ ਸ਼ਹਿਰ ਦਾ ਕੋਈ ਵਿਕਾਸ ਨਾ ਹੋਣ ਦਾ ਦਾਅਵਾ ਕਰਦਿਆਂ ਲੋਕਾਂ ਕੋਲ ਵਿਕਾਸ ਦੇ ਨਾਂਅ 'ਤੇ ਵੋਟ ਮੰਗਣ ਦੀ ਗੱਲ ਕਹੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਨ: ਸਕੱ: ਨੇ ਕਿਹਾ ਕਿ ਜਿੰਨਾ ਵਿਕਾਸ ਹੋਇਆ ਉਹ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਹੀ ਹੋਇਆ |

ਨਗਰ ਪੰਚਾਇਤ ਤਲਵੰਡੀ ਸਾਬੋ ਚੋਣ :

ਆਖ਼ਰੀ ਸਮੇਂ 'ਆਪ' ਉਮੀਦਵਾਰ ਦੀ ਨਾਮਜ਼ਦਗੀ ਭਰਨ ਨੂੰ ਲੈ ਕੇ ਕਾਂਗਰਸੀ ਤੇ 'ਆਪ' ਵਾਲੇ ਹੋਏ ਆਹਮੋ-ਸਾਹਮਣੇ, ਮਾਹੌਲ ਬਣਿਆ ਤਣਾਅਪੂਰਨ

ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਅੱਜ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖਿਲ ਕਰਨ ਦੇ ਆਖ਼ਰੀ ਦਿਨ ਤਿੰਨ ਵਜੇ ਨਾਮਜ਼ਦਗੀਆਂ ਦਾ ਸਮਾਂ ਖ਼ਤਮ ਹੋਣ ਦੇ ਐਨ ਮੌਕੇ ਇੱਕ 'ਆਪ' ਉਮੀਦਵਾਰ ਦੇ ...

ਪੂਰੀ ਖ਼ਬਰ »

ਟਰੈਕਟਰਾਂ ਦਾ ਚਲਾਨ ਕੱਟਣ ਿਖ਼ਲਾਫ਼ ਭਾਕਿਯੂ ਉਗਰਾਹਾਂ ਵਲੋਂ ਥਾਣਾ ਸਦਰ ਗਿੱਲ ਕਲਾਂ ਅੱਗੇ ਰੋਸ ਧਰਨਾ

ਚਾਉਕੇ, 6 ਦਸੰਬਰ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਅੱਗੇ ਰੋਸ ਧਰਨਾ ਦੇ ਕੇ ਪਿੰਡ ਲਹਿਰਾ ਧੂਰਕੋਟ ਦੇ ਟਰੈਕਟਰਾਂ ਦਾ ਆਰ ਟੀ ਓ ਬਠਿੰਡਾ ਵਲੋਂ ਚਲਾਨ ਕੱਟ ਕੇ ਥਾਣਾ ਗਿੱਲ ਕਲਾਂ ਅੰਦਰ ਬੰਦ ...

ਪੂਰੀ ਖ਼ਬਰ »

ਬੈਂਕ ਮੁਲਾਜ਼ਮ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ

ਭਗਤਾ ਭਾਈਕਾ, 6 ਦਸੰਬਰ (ਸੁਖਪਾਲ ਸਿੰਘ ਸੋਨੀ)-ਬੀਤੀ ਸ਼ਾਮ ਨਜ਼ਦੀਕੀ ਪਿੰਡ ਕੇਸਰ ਸਿੰਘ ਵਾਲਾ ਵਿਖੇ ਪ੍ਰੇਮ ਸਬੰਧਾਂ ਨੂੰ ਲੈ ਕੇ ਇਕ ਨੌਜਵਾਨ ਲੜਕੀ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਸਟੇਸ਼ਨ ਭਗਤਾ ਭਾਈਕਾ ਵਿਖੇ ਪਿੰਡ ਦੇ ਹੀ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ ਵਿਚ 4 ਜ਼ਖ਼ਮੀ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੇ 24 ਘੰਟਿਆਂ ਵਿਚ ਵਾਪਰੇ ਸੜਕ ਹਾਦਸਿਆਂ ਵਿਚ 4 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਕਾਰ ਸਵਾਰਾਂ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ

ਸੰਗਤ ਮੰਡੀ, 6 ਦਸੰਬਰ (ਸ਼ਾਮ ਸੁੰਦਰ ਜੋਸ਼ੀ)-ਪਿੰਡ ਜੱਸੀ ਬਾਗ ਵਾਲੀ ਵਿਖੇ ਥਾਣਾ ਸੰਗਤ ਦੀ ਪੁਲਿਸ ਨੇ ਗਸ਼ਤ ਦੌਰਾਨ ਕਾਰ ਸਵਾਰ ਵਿਅਕਤੀਆਂ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਥਾਣਾ ਸੰਗਤ ਦੇ ਮੁੱਖ ਪੁਲਿਸ ਅਧਿਕਾਰੀ ਇੰਸਪੈਕਟਰ ਗੁਰਬਖ਼ਸ਼ੀਸ ਸਿੰਘ ਨੇ ...

ਪੂਰੀ ਖ਼ਬਰ »

ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਬਠਿੰਡਾ ਦੀ ਹਦੂਦ ...

ਪੂਰੀ ਖ਼ਬਰ »

ਰੇਲਵੇ ਪੁਲਿਸ ਦੇ ਐਸ.ਪੀ. ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ ਬੀਤੇ ਦਿਨੀਂ ਲੁੱਟ-ਖਸੁੱਟ ਦੇ ਦੌਰਾਨ ਦੋ ਲੁਟੇਰਿਆਂ ਵਲੋਂ ਚਾਕੂ ਨਾਲ ਕੀਤੇ ਹਮਲੇ ਨਾਲ ਵਪਾਰੀ ਸੁਰਿੰਦਰ ਕੁਮਾਰ ਦੀ ਹੋਈ ਹੱਤਿਆ ਦੀ ਘਟਨਾ ਤੋਂ ਬਾਅਦ ਅੱਜ ਰੇਲਵੇ ਵਿਭਾਗ ਦੇ ...

ਪੂਰੀ ਖ਼ਬਰ »

ਐਰੀਕਾ ਪਾਮ, ਨਾਗ ਮਣੀ ਤੇ ਮਨੀ ਪਲਾਂਟ ਘਰਾਂ 'ਚ ਲਗਾ ਕੇ ਸਾਹ ਸੌਖਾ ਲਿਆ ਜਾ ਸਕਦਾ ਹੈ-ਭੱਲਾ

ਭਗਤਾ ਭਾਈਕਾ, 6 ਦਸੰਬਰ (ਸੁਖਪਾਲ ਸਿੰਘ ਸੋਨੀ)-ਸੂਬੇ ਅੰਦਰ ਪ੍ਰਦੂਸ਼ਣ ਦੀ ਸਮੱਸਿਆ ਨੇ ਹਰ ਵਰਗ ਦੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ, ਪ੍ਰਤੀ ਦਿਨ ਦੂਸ਼ਿਤ ਹੋ ਰਿਹਾ ਵਾਤਵਰਣ ਮਨੁੱਖਤਾ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ | ਇਹ ਪ੍ਰਗਟਾਵਾ ਉਮੀਦ ਸੋਸ਼ਲ ਵੈਲਫ਼ੇਅਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿੱਤਾ ਮੰਗ-ਪੱਤਰ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਵਲੋਂ ਜਥੇਬੰਦੀ ਦੀ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਕੌਰ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਠਿੰਡਾ ਨੂੰ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »

ਗੋਨਿਆਣਾ ਪੰਜਾਬ ਗੌਰਮਿੰਟ ਪੈਨਸ਼ਨਰ ਵੈਲਫ਼ੇਅਰ ਦੀ ਮੀਟਿੰਗ

ਗੋਨਿਆਣਾ, 6 ਦਸੰਬਰ (ਲਛਮਣ ਦਾਸ ਗਰਗ)-ਪੰਜਾਬ ਗੌਰਮਿੰਟ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਇਕਾਈ ਗੋਨਿਆਣਾ ਮੰਡੀ ਦੀ ਮਹੀਨਾਵਾਰ ਮੀਟਿੰਗ ਬਾਬੂ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਕੀਤੀ ਗਈ | ਉਕਤ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਜੱਸੀ ਬਾਗਵਾਲੀ ਸਹਿਕਾਰੀ ਸਭਾ 'ਤੇ ਕਾਂਗਰਸ ਕਾਬਜ਼ ਗੁਰਾਂਦਿੱਤਾ ਸਿੰਘ ਪ੍ਰਧਾਨ ਤੇ ਜੱਸੀ ਵਾਈਸ ਪ੍ਰਧਾਨ ਬਣੇ

ਸੰਗਤ ਮੰਡੀ, 6 ਦਸੰਬਰ (ਅੰਮਿ੍ਤਪਾਲ ਸ਼ਰਮਾ)-ਪਿੰਡ ਜੱਸੀ ਬਾਗਵਾਲੀ ਦੀ ਸਾਂਝੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਗੁਰਾਂਦਿੱਤਾ ਸਿੰਘ ਪ੍ਰਧਾਨ ਅਤੇ ਹਰਕੰਵਲਪ੍ਰੀਤ ਸਿੰਘ ਜੱਸੀ ਵਾਈਸ ਪ੍ਰਧਾਨ ਨਿਯੁਕਤ ਕੀਤੇ ਗਏ | ਸਹਿਕਾਰੀ ਸਭਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਜਪਾਨੀ ਕੰਪਨੀ ਸੁਮੀਤੋਮੋ ਕੈਮੀਕਲ ਦਾ ਲਾਈਵ ਪ੍ਰੋਜੈਕਟ ਕੀਤਾ ਪੂਰਾ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਜਪਾਨ ਦੀ ਕੰਪਨੀ ਸੁਮੀਤੋਮੋ ਕੈਮੀਕਲ ਪ੍ਰਾ: ਲਿਮ: ਦੇ ਤਕਨੀਕੀ ਮੈਨੇਜਰਾਂ ਵਲੋਂ ਪੰਜਾਬ ਦੇ ਮਾਲਵਾ ਖਿੱਤੇ ਦੇ ਬਠਿੰਡਾ, ਅਬੋਹਰ, ਡੱਬਵਾਲੀ ਤੇ ਫ਼ਰੀਦਕੋਟ ਆਦਿ ਸ਼ਹਿਰਾਂ 'ਚ ਇਕ ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ...

ਪੂਰੀ ਖ਼ਬਰ »

ਗਾਇਕਾ ਗਗਨਪ੍ਰੀਤ ਬਠਿੰਡਾ ਦਾ ਵੀਡੀਓ ਨਖ਼ਰੇਬਾਜ਼ੀ ਪਾਕਿ 'ਚ ਵੀ ਜਲਦੀ ਹੋਵੇਗਾ ਰਿਲੀਜ਼

ਫ਼ਾਜ਼ਿਲਕਾ, 6 ਦਸੰਬਰ (ਦਵਿੰਦਰ ਪਾਲ ਸਿੰਘ)-ਅਜੋਕੇ ਸਮੇਂ ਦੀ ਪੱਛਮੀ ਸੱਭਿਅਤਾ ਨਾਲ ਲਬਰੇਜ਼ ਗਾਇਕੀ ਦੇ ਦੌਰ ਵਿਚ ਆਪਣੇ ਉਸਾਰੂ ਸੋਚ ਵਾਲੇ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਗਗਨਪ੍ਰੀਤ ਬਠਿੰਡਾ ਦੇ ਗੀਤ ਨੂੰ ਭਾਰਤੀ ਪੰਜਾਬ ਹੀ ਨਹੀ ਸਗੋਂ ਲਹਿੰਦੇ ...

ਪੂਰੀ ਖ਼ਬਰ »

ਰਾਜਿੰਦਰਾ ਕਾਲਜ ਦੀਆਂ ਖਿਡਾਰਨਾਂ ਨੇ ਅੰਤਰ ਕਾਲਜ ਵੁਸ਼ੁੂ ਚੈਂਪੀਅਨਸ਼ਿਪ ਜਿੱਤੀ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੁਢਲਾਡਾ ਵਿਖੇ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਲੜਕੀਆਂ ਦੀ ਟੀਮ ਨੇ ਕੰਵਲਜੀਤ ਕੌਰ ਦੀ ਕਪਤਾਨੀ ਵਿਚ 4 ਸੋਨ ਤਗਮਿਆਂ ਨਾਲ ਅੰਤਰ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਭਾਗ ਲਿਆ | ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਤਹਿਸੀਲ ਦੀਆਂ ਵੱਖ-ਵੱਖ ਥਾਵਾਂ 'ਤੇ ਸਾਇੰਸ ਪ੍ਰਦਰਸ਼ਨੀ ਦੇ ਇਹ ...

ਪੂਰੀ ਖ਼ਬਰ »

ਸਪੋਰਟਸ ਸਕੂਲ ਘੁੱਦਾ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਵਾਂ ਸ਼ਹਿਰ ਵਿਖੇ ਹੋਈਆਂ 63ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆਂ ਨੇ 2 ਚਾਂਦੀ ਦੇ ਤਗਮੇ ਅਤੇ 2 ਤਾਂਬੇ ਦੇ ਤਗਮੇ ਜਿੱਤਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਤੀਜੀ ਬਰਸੀ 'ਤੇ ਵਿਸ਼ੇਸ਼- ਮਨਦੀਪ ਕੌਰ ਸਰੋਏ

ਬਠਿੰਡਾ:- ਮਨਦੀਪ ਕੌਰ ਦਾ ਜਨਮ ਪਿੰਡ ਭਗਤਾ ਵਿਖੇ ਗੋਕਲ ਸਿੰਘ ਦੇ ਗ੍ਰਹਿ ਵਿਚ ਹੋਇਆ | ਮਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਭਗਤਾ ਭਾਈ ਕਾ ਤੋਂ ਕੀਤੀ ਅਤੇ ਪਿਛੋਂ ਉਨ੍ਹਾਂ ਦਾ ਵਿਆਹ ਜਸਵੰਤ ਸਿੰਘ ਸਰੋਏ ਵਾਸੀ ਬਠਿੰਡਾ ਨਾਲ ਹੋਇਆ | ਵਿਆਹ ਪਿੱਛੋਂ ਉਹ ਆਪਣੇ ਪਰਿਵਾਰ ...

ਪੂਰੀ ਖ਼ਬਰ »

ਤੀਜੀ ਬਰਸੀ 'ਤੇ ਵਿਸ਼ੇਸ਼- ਮਨਦੀਪ ਕੌਰ ਸਰੋਏ

ਬਠਿੰਡਾ:- ਮਨਦੀਪ ਕੌਰ ਦਾ ਜਨਮ ਪਿੰਡ ਭਗਤਾ ਵਿਖੇ ਗੋਕਲ ਸਿੰਘ ਦੇ ਗ੍ਰਹਿ ਵਿਚ ਹੋਇਆ | ਮਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਭਗਤਾ ਭਾਈ ਕਾ ਤੋਂ ਕੀਤੀ ਅਤੇ ਪਿਛੋਂ ਉਨ੍ਹਾਂ ਦਾ ਵਿਆਹ ਜਸਵੰਤ ਸਿੰਘ ਸਰੋਏ ਵਾਸੀ ਬਠਿੰਡਾ ਨਾਲ ਹੋਇਆ | ਵਿਆਹ ਪਿੱਛੋਂ ਉਹ ਆਪਣੇ ਪਰਿਵਾਰ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਭਰਪੂਰ ਸਿੰਘ ਢਿੱਲੋਂ

ਕੋਟਫੱਤਾ- ਭਰਪੂਰ ਸਿੰਘ ਢਿੱਲੋਂ ਦਾ ਜਨਮ 1952 ਵਿਚ ਕੋਟਫੱਤਾ (ਬਠਿੰਡਾ) ਦੇ ਢਿੱਲੋਂ ਪਰਿਵਾਰ ਵਿਚ ਪਿਤਾ ਜਗਦੇਵ ਸਿੰਘ ਦੇ ਘਰ ਮਾਤਾ ਚਤਿੰਨ ਕੌਰ ਦੀ ਕੁੱਖੋਂ ਹੋਇਆ | ਆਪਣੇ ਮੈਟਿ੍ਕ ਤੱਕ ਵਿੱਦਿਆ ਹਾਸਲ ਕੀਤੀ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਜੁੜ ਗਏ | ਆਪ ਦਾ ਵਿਆਹ ...

ਪੂਰੀ ਖ਼ਬਰ »

ਰਵਨੀਤ ਕੌਰ ਤੇ ਮੇਜਰ ਸਿੰਘ ਦਾ ਸੋਨ ਤਗਮਾ ਜਿੱਤਣ 'ਤੇ ਸਨਮਾਨ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਨਗਰ ਪੰਚਾਇਤ ਕੋਟਸ਼ਮੀਰ ਦਸ਼ਮੇਸ਼ ਕਲੱਬ, ਬਾਬਾ ਜੀਵਨ ਸਿੰਘ ਕਲੱਬ ਅਤੇ ਸਕੂਲ ਵਲੋਂ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤਣ ਵਾਲੇ ਦੋ ਖਿਡਾਰੀਆਂ ਰਵਨੀਤ ਕੌਰ ਜਿਸ ਨੇ ਬੈਡਮਿੰਟਨ ਵਿਚ ਸੋਨ ਤਗਮਾ ਜਿੱਤਿਆ ...

ਪੂਰੀ ਖ਼ਬਰ »

ਐਚ.ਡੀ.ਐਫ.ਸੀ. ਬੈਂਕ 'ਚ ਖ਼ੂਨਦਾਨ ਕੈਂਪ ਭਲਕੇ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਐਚ.ਡੀ.ਐਫ.ਸੀ. ਬੈਂਕ ਕੰਪਲੈਕਸ ਵਿਚ ਐਚਡੀਐਫਸੀ ਬੈਂਕ ਦੀਆਂ 11ਵੀਂ ਵਰ੍ਹੇਗੰਢ 'ਤੇ 8 ਦਸੰਬਰ ਨੂੰ ਖ਼ੂਨਦਾਨ ਕੈਂਪ ਲਾਇਆ ਜਾਵੇਗਾ | ਸ਼ਾਖਾ ਪ੍ਰਬੰਧਕ ਆਪ੍ਰੇਸ਼ਨ ਟੀਮ ਮੁਖੀ ਸੁਮਿਤ ਕੁਮਾਰ ਅਤੇ ਜਤਿਨ ਗੋਇਲ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਅੱਜ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਜਗਜੀਤ ਸਿੰਘ ਮਾਨ ਜ਼ਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਸਥਾਨਕ ਅੰਬੇਦਕਰ ਭਵਨ ਵਿਚਲੇ ਜ਼ਿਲ੍ਹਾ ਭਲਾਈ ਦਫ਼ਤਰ ਦੇ ਹਾਲ ਵਿਚ ਕਰਵਾਏ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ¸ਡਾ: ਅਨਿਲ ਕੁਮਾਰ

ਰਾਮਪੁਰਾ ਫੂਲ, 6 ਦਸੰਬਰ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ 'ਚ ਮੁੜ ਰੌਣਕਾਂ ਪਰਤੀਆਂ

ਗੋਨਿਆਣਾ, 6 ਦਸੰਬਰ (ਮਨਦੀਪ ਸਿੰਘ ਮੱਕੜ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਵੱਡਾ ਫ਼ੈਸਲਾ ਕਰਕੇ ਸੂਬੇ ਭਰ 'ਚ 26 ਹਜ਼ਾਰ 700 ਆਂਗਣਵਾੜੀ ਸੈਂਟਰਾਂ 'ਚ ਆਉਣ ਵਾਲੇ ਲਗਭਗ 6 ਲੱਖ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਵਾ ...

ਪੂਰੀ ਖ਼ਬਰ »

ਗੁਰਦਾਸ ਬਾਦਲ ਅਚਾਨਕ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ

ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਸਾਬਕਾ ਐਮ. ਪੀ. ਅਚਾਨਕ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ ਤੇ ਕਾਫ਼ੀ ਸਮਾਂ ਉੱਥੇ ਗੁਜਾਰਿਆ | ...

ਪੂਰੀ ਖ਼ਬਰ »

ਦੁੱਗਲ ਗਰਾਮ ਸੇਵਕ ਯੂਨੀਅਨ ਦੇ ਪ੍ਰਧਾਨ ਬਣੇ

ਗੋਨਿਆਣਾ, 6 ਦਸੰਬਰ (ਲਛਮਣ ਦਾਸ ਗਰਗ)-ਪੰਚਾਇਤ ਸਕੱਤਰ ਤੇ ਗਰਾਮ ਸੇਵਕ ਯੂਨੀਅਨ ਬਲਾਕ ਗੋਨਿਆਣਾ ਦੇ ਅਹੁਦੇਦਾਰਾਂ ਦੀ ਚੋਣ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬੀ. ਡੀ. ਪੀ. ਓ. ਦਫ਼ਤਰ ਗੋਨਿਆਣਾ ਵਿਖੇ ਕਰਕੇ ਸਰਬਸੰਮਤੀ ਨਾਲ ਪੰਚਾਇਤ ...

ਪੂਰੀ ਖ਼ਬਰ »

ਗੋਨਿਆਣਾ ਉਪ-ਮੰਡਲ ਸਾਂਝੀ ਸੰਘਰਸ਼ ਕਮੇਟੀ ਵਲੋਂ ਰੋਸ ਰੈਲੀ

ਗੋਨਿਆਣਾ, 6 ਦਸੰਬਰ (ਲਛਮਣ ਦਾਸ ਗਰਗ, ਮਨਦੀਪ ਮੱਕੜ)-ਪੀ. ਐਸ. ਪੀ. ਸੀ. ਐਲ. ਉਪ ਮੰਡਲ ਗੋਨਿਆਣਾ ਵਿਖੇ ਸੂਬਾ ਕਮੇਟੀਆਂ ਦੇ ਸੱਦੇ 'ਤੇ ਅੱਜ ਸਾਂਝੀ ਸੰਘਰਸ਼ ਕਮੇਟੀ ਵਲੋਂ ਇਕ ਰੋਸ ਰੈਲੀ ਕੀਤੀ ਗਈ | ਇਸ ਰੈਲੀ ਵਿਚ ਬਿਜਲੀ ਬੋਰਡ ਦੀਆਂ ਮਾਰੂ ਨੀਤੀਆਂ ਜਿਵੇਂ ਕਿ ...

ਪੂਰੀ ਖ਼ਬਰ »

ਬੀਬੀਵਾਲਾ ਚੌਕ ਵਿਖੇ ਏ. ਟੀ. ਐਮ. ਲੁੱਟਣ ਦੀ ਨਾਕਾਮ ਕੋਸ਼ਿਸ਼- ਕੈਮਰਾ ਨਾਲ ਲੈ ਗਏ ਚੋਰ

ਬਠਿੰਡਾ ਛਾਉਣੀ, 6 ਦਸੰਬਰ (ਪਰਵਿੰਦਰ ਸਿੰਘ ਜੌੜਾ)- ਸਥਾਨਕ ਬੀਬੀਵਾਲਾ ਚੌਕ ਵਿਖੇ ਕੁਝ ਵਿਅਕਤੀਆਂ ਵਲੋਂ ਓਰੀਐਾਟਲ ਬੈਂਕ ਆਫ਼ ਕਾਮਰਸ ਦੀ ਸ਼ਾਖਾ ਦਾ ਏ. ਟੀ. ਐਮ. ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਚੋਰ ਜਾਂਦੇ ਹੋਏ ਏ. ਟੀ. ਐਮ. ਦਾ ਕੈਮਰਾ ਪੁੱਟ ਕੇ ਆਪਣੇ ਨਾਲ ਹੀ ਲੈ ...

ਪੂਰੀ ਖ਼ਬਰ »

ਡੀਜ਼ਲ ਚੋਰੀ ਮਾਮਲੇ 'ਚ ਇਕ ਨੂੰ ਦੋ ਸਾਲ ਦੀ ਕੈਦ- 9 ਬਰੀ

ਬਠਿੰਡਾ, 6 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)- 2011 ਵਿਚ ਗੱਡੀਆਂ ਵਿਚੋਂ ਡੀਜ਼ਲ ਕੱਢ ਕੇ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 11 ਵਿਅਕਤੀਆਂ ਵਿਚੋਂ ਇਕ ਨੂੰ ਦੋਸ਼ੀ ਮੰਨਦਿਆਂ ਬਠਿੰਡਾ ਦੇ ਏ.ਸੀ.ਜੀ.ਐਮ. ਵਰੁਨ ਨਾਗਪਾਲ ਦੀ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ ...

ਪੂਰੀ ਖ਼ਬਰ »

ਰਾਸ਼ਨ ਖਪਤਕਾਰਾਂ ਦੀ ਸ਼ਿਕਾਇਤ 'ਤੇ ਸੀ.ਐਮ. ਫਲਾੲੀਂਗ ਦੀ ਟੀਮ ਵਲੋਂ ਡੀਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸੀ.ਐਮ. ਫਲਾਈਾਗ ਦੀ ਟੀਮ ਨੇ ਅੱਜ ਰਾਸ਼ਨ ਖਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਕਾਲਾਂਵਾਲੀ ਵਿਚ ਦਸਤਕ ਦਿੱਤੀ ਅਤੇ ਰਾਸ਼ਨ ਖਪਤਕਾਰਾਂ ਦੇ ਬਿਆਨ ਦਰਜ ਕਰਕੇ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ ਕੀਤੀ | ਸੀਐਮ ...

ਪੂਰੀ ਖ਼ਬਰ »

ਨਗਰ ਪੰਚਾਇਤ ਤਲਵੰਡੀ ਸਾਬੋ ਚੋਣ ਨਾਮਜ਼ਦਗੀਆਂ ਦੇ ਆਖ਼ਰੀ ਸਮੇਂ ਤੋਂ ਕੁਝ ਪਹਿਲਾਂ ਕਾਂਗਰਸ ਨੇ ਕੀਤਾ ਉਮੀਦਵਾਰਾਂ ਦਾ ਐਲਾਨ

ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋਣ ਜਾ ਰਹੀ ਨਗਰ ਪੰਚਾਇਤ ਚੋਣ ਲਈ ਸੱਤਾਧਾਰੀ ਕਾਂਗਰਸ ਪਾਰਟੀ ਨੇ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਸਵੇਰੇ ਆਪਣੇ ਉਮੀਦਵਾਰਾਂ ਦਾ ਐਲਾਨ ...

ਪੂਰੀ ਖ਼ਬਰ »

ਤਸੱਲੀਬਖ਼ਸ਼ ਜਵਾਬ ਨਾ ਦੇਣ 'ਤੇ ਹੀ ਸਕੱਤਰ ਨੂੰ ਕੀਤਾ ਗਿਆ ਮੁਅੱਤਲ- ਕਮੇਟੀ ਸਹਿਕਾਰੀ ਸਭਾ ਜਲਾਲ

ਭਾਈਰੂਪਾ, 6 ਦਸੰਬਰ (ਵਰਿੰਦਰ ਲੱਕੀ)- ਬਹੁੰਮਤਵੀਂ ਸਹਿਕਾਰੀ ਖੇਤੀ ਬਾੜੀ ਸਭਾ ਜਲਾਲ ਦੇ ਸਕੱਤਰ ਨੂੰ ਮੁਅੱਤਲ ਕਰਨ ਸਬੰਧੀ ਖੇਤੀ ਬਾੜੀ ਸਭਾ ਜਲਾਲ ਦੀ ਮੌਜੂਦਾ ਕਮੇਟੀ ਦਾ ਕਹਿਣਾ ਹੈ ਕਿ ਸਕੱਤਰ ਬੂਟਾ ਸਿੰਘ ਦੀ ਮੁਅੱਤਲੀ ਸਿਆਸੀ ਪੱਖੋਂ ਨਹੀਂ ਸਗੋਂ ਨਰੀਖਕ ਸਹਿਕਾਰੀ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਲੰਗਰਾਂ ਵਾਸਤੇ ਚਾਰ ਟਰੱਕ ਰਵਾਨਾ

ਲਹਿਰਾ ਮੁਹੱਬਤ, 6 ਦਸੰਬਰ (ਭੀਮ ਸੈਨ ਹਦਵਾਰੀਆ)-ਗੁਰਦੁਆਰਾ ਸ੍ਰੀ ਲੰਗਰ ਸਾਹਿਬ (ਡੇਰਾ ਸੰਤ ਨਿਧਾਨ ਜੀ) ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਲੰਗਰਾਂ ਵਾਸਤੇ ਲਹਿਰਾ ਮੁਹੱਬਤ ਅਤੇ ਆਸ-ਪਾਸ ਦੇ ਪਿੰਡਾਂ ਦੇ ਸਹਿਯੋਗ ਨਾਲ ਝੋਨੇ ਦੇ 4 ਟਰੱਕ (1200 ਬੋਰੀ ਦੇ ਲਗਭਗ) ਭੇਜੇ ਗਏ ਹਨ | ...

ਪੂਰੀ ਖ਼ਬਰ »

ਕੁਆਲਿਟੀ ਸਰਕਲ ਟੀਮ ਨੇ ਫ਼ਿਰ ਜਿੱਤਿਆ ਪਹਿਲਾ ਪੁਰਸਕਾਰ

ਲਹਿਰਾ ਮੁਹੱਬਤ, 6 ਦਸੰਬਰ (ਭੀਮ ਸੈਨ ਹਦਵਾਰੀਆ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਿਰਕੱਢ ਪਲਾਂਟ, ਗੁਰੂ ਹਰਿਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਦੀ ਕੁਆਲਿਟੀ ਸਰਕਲ ਟੀਮ “ਕਿੰਗਜ਼” ਨੇ ਮੈਸੂਰ ਵਿਖੇ ਕਰਵਾਈ 31ਵੀਂ ਕੌਮੀ ਗੁਣਵੱਤਾ ਧਾਰਨਾਵਾਂ ਦੀ ...

ਪੂਰੀ ਖ਼ਬਰ »

ਵਿਦਿਆਰਥੀ ਕਰਨਵੀਰ ਸਿੰਘ ਨੇ ਸੋਨ ਤਗਮਾ ਜਿੱਤਿਆ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ 'ਸਾਲਾਨਾ ਅੰਤਰ ਕਾਲਜ ਐਥਲੈਟਿਕ ਚੈਂਪੀਅਨਸ਼ਿਪ' ਵਿਚ ਬਾਬਾ ਫ਼ਰੀਦ ਕਾਲਜ ਦੇ ਬੀ.ਏ. ਦੂਜਾ ਸਾਲ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਸ਼ਾਟਪੁੱਟ ...

ਪੂਰੀ ਖ਼ਬਰ »

ਵਾਲੀਬਾਲ ਟੂਰਨਾਮੈਂਟ 'ਚੋਂ ਬੱਲੂਆਣਾ ਜੇਤੂ

ਨਥਾਣਾ, 6 ਦਸੰਬਰ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਦੇ ਖੇਡ ਸਟੇਡੀਅਮ ਵਿਖੇ ਰਾਮਣ ਸਿੰਘ ਕਲੱਬ ਵਲੋਂ ਨਹਿਰੂ ਯੁਵਕ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਯੂਥ ਕੋਆਡੀਨੇਟਰ ਜਗਜੀਤ ਸਿੰਘ ਮਾਨ ਨੇ ਕੀਤਾ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX