ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  8 minutes ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  23 minutes ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  4 minutes ago
ਪਟਿਆਲਾ, 19 ਦਸੰਬਰ (ਅਮਨ)- 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਰੀਕ ਹੈ ਜਿਸ ਨੂੰ ਲੈ ਕੇ ਨਾਮਜ਼ਦਗੀ ਫਾਰਮ ਭਰਨ ਆਏ ਉਮੀਦਵਾਰਾਂ 'ਚ ਜਿੱਥੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ .....
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  42 minutes ago
ਨਵੀਂ ਦਿੱਲੀ, 19 ਦਸੰਬਰ- ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ (ਏ.ਆਈ.ਏ.ਡੀ.ਐਮ.ਕੇ) ਦੇ ਸੰਸਦ ਮੈਂਬਰਾਂ ਨੇ ਕਾਵੇਰੀ ਨਦੀ 'ਤੇ ਡੈਮ ਦੇ ਨਿਰਮਾਣ ਦੇ ਖ਼ਿਲਾਫ਼ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ........
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  54 minutes ago
ਨਵੀਂ ਦਿੱਲੀ, 19 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ .....
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਸੀ.ਬੀ.ਆਈ ਵੱਲੋਂ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਪਟਿਆਲਾ ਹਾਊਸ ਕੋਰਟ 'ਚ ਵਿਰੋਧ ਕੀਤਾ ਗਿਆ ਹੈ। ਉੱਥੇ ਹੀ, ਮਿਸ਼ੇਲ ਦੇ ਵਕੀਲ ਅਲਜੋ ਕੇ ਜੋਸਫ ਨੇ ਦਾਅਵਾ ਕੀਤਾ.....
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਜੰਡਿਆਲਾ ਗੁਰੂ, 19 ਦਸੰਬਰ( ਰਣਜੀਤ ਸਿੰਘ ਜੋਸਨ)- ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਅੱਜ ਰਾਤ ਪੁਲਿਸ ਚੌਂਕੀ ਵਿਖੇ ਹੀ ਆਪਣੇ ਆਪ ਨੂੰ ਕਥਿਤ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ......
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਬਾਘਾਪੁਰਾਣਾ, 19 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣਾਂ ਲੜਨ ਦੇ ਚਾਹਵਾਨਾਂ 'ਚੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਉਤਸ਼ਾਹ ਦੇ ਚੱਲਦਿਆਂ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਨਗਰ ਕੌਂਸਲ ਬਾਘਾ ਪੁਰਾਣਾ ਅਤੇ ਮਾਰਕੀਟ .....
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 1 hour ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਅਤੇ ਸੀਨੀਅਰ ਆਗੂ ਰਾਜੀਵ ਜੈਨ ਨੇ ਦੱਸਿਆ ਕਿ ਦੇਸ਼ ਦੇ 8.50 ਲੱਖ ਕੈਮਿਸਟ 8 ਜਨਵਰੀ ਤੋਂ ਈ-ਫਾਰਮੇਸੀ ਵਿਰੁੱਧ ਹੱਲਾਂ ਬੋਲ ਮੁਹਿੰਮ ਦੀ...
ਦਿੱਲੀ ਦੇ ਕਈ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਹੜਤਾਲ
. . .  about 2 hours ago
ਨਵੀਂ ਦਿੱਲੀ, 19 ਦਸੰਬਰ- ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ 'ਚ ਸਥਾਨਕ ਡਾਕਟਰ ਅੱਜ ਹੜਤਾਲ 'ਤੇ ਰਹਿਣਗੇ। ਡਾਕਟਰਾਂ ਦੀ ਹੜਤਾਲ ਕਾਰਨ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਨੂੰ...
ਯੁਗਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ
. . .  1 minute ago
ਕੰਪਾਲਾ, 19 ਦਸੰਬਰ- ਪੂਰਬੀ ਅਫ਼ਰੀਕੀ ਦੇਸ਼ ਯੁਗਾਂਡਾ ਦੇ ਕਾਪਚੋਰਵਾ ਜ਼ਿਲ੍ਹੇ 'ਚ ਲੰਘੇ ਦਿਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਯੁਗਾਂਡਾ ਪੁਲਿਸ ਦੇ ਬੁਲਾਰੇ ਇਮੀਲੀਅਨ ਕਾਮੀਆ ਨੇ ਦੱਸਿਆ...
ਈਸਟਰ ਟਾਪੂ 'ਤੇ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਸੈਂਟੀਆਗੋ, 19 ਦਸੰਬਰ- ਚਿੱਲੀ ਦੇ ਈਸਟਰ ਟਾਪੂ 'ਤੇ ਅੱਜ ਸਵੇਰੇ 7.07 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ...
ਅੱਜ ਦਾ ਵਿਚਾਰ
. . .  about 3 hours ago
ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  about 1 hour ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  about 1 hour ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  about 1 hour ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  about 1 hour ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  1 minute ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਖੇਡ ਸੰਸਾਰ

ਰੋਹਿਤ ਦੇ ਰਿਕਾਰਡ ਦੂਹਰੇ ਸੈਂਕੜੇ ਨਾਲ ਸ੍ਰੀਲੰਕਾ ਨੂੰ 141 ਦੌੜਾਂ ਨਾਲ ਹਰਾਇਆ

ਐੱਸ.ਏ.ਐੱਸ. ਨਗਰ, 13 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਧਰਮਸ਼ਾਲਾ ਇਕ ਦਿਨਾ ਮੈਚ 'ਚ ਆਪਣੀ ਬੱਲੇਬਾਜ਼ੀ ਕਾਰਨ ਆਲੋਚਨਾ ਦਾ ਸ਼ਿਕਾਰ ਬਣੀ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਮੁਹਾਲੀ ਦੇ ਪੀ.ਸੀ.ਏ. ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਸ੍ਰੀਲੰਕਾ ਲੜੀ ਦੇ ਦੂਜੇ ਮੈਚ 'ਚ ਭਾਰਤੀ ਬੱਲੇਬਾਜ਼ਾਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਨੂੰ 141 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੜੀ ਇਕ-ਇਕ ਨਾਲ ਬਰਾਬਰ ਕਰ ਲਈ | ਭਾਰਤੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਅਗਵਾਈ ਖ਼ੁਦ ਕਪਤਾਨ ਰੋਹਿਤ ਸ਼ਰਮਾ ਨੇ ਕੀਤੀ, ਜਿਨ੍ਹਾਂ ਨੇ ਇਤਿਹਾਸ ਸਿਰਜਦਿਆਂ ਇਕ ਦਿਨਾ ਮੈਚਾਂ 'ਚ ਆਪਣਾ ਤੀਸਰਾ ਦੂਹਰਾ ਸੈਂਕੜਾ ਬਣਾਇਆ | ਉਨ੍ਹਾਂ ਨੇ 153 ਗੇਂਦਾਂ 'ਤੇ 13 ਚੌਕਿਆਂ ਤੇ 12 ਛੱਕਿਆਂ ਦੀ ਮਦਦ ਨਾਲ 208 ਦੌੜਾਂ ਦੀ ਅਜੇਤੂ ਪਾਰੀ ਖੇਡੀ | ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ 'ਮੈਨ ਆਫ਼ ਦਾ ਮੈਚ' ਚੁਣਿਆ ਗਿਆ | ਰੋਹਿਤ ਤੋਂ ਇਲਾਵਾ ਸ੍ਰੇਅਸ਼ ਅਈਅਰ ਨੇ 88, ਸ਼ਿਖ਼ਰ ਧਵਨ ਨੇ 68, ਮਹਿੰਦਰ ਸਿੰਘ ਧੋਨੀ ਨੇ 7 ਤੇ ਹਾਰਦਿਕ ਪਾਂਡਿਆ ਨੇ 8 ਦੌੜਾਂ ਬਣਾਈਆਂ | ਭਾਰਤੀ ਟੀਮ ਨੇ 50 ਓਵਰਾਂ 'ਚ 4 ਵਿਕਟਾਂ ਗਵਾ ਕੇ 392 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਸ੍ਰੀਲੰਕਾ ਟੀਮ 50 ਓਵਰਾਂ 'ਚ 8 ਵਿਕਟਾਂ ਗਵਾ ਕੇ 251 ਦੌੜਾਂ ਹੀ ਬਣਾ ਸਕੀ | ਸ੍ਰੀਲੰਕਾ ਵਲੋਂ ਏਾਜੇਲੋ ਮੈਥਿਊਜ਼ ਨੇ 111 ਦੌੜਾਂ ਦੀ ਅਜੇਤੂ ਪਾਰੀ ਖੇਡੀ | ਉਨ੍ਹਾਂ ਤੋਂ ਇਲਾਵਾ ਉੱਪਲ ਥਰੰਗਾ 7, ਦਨੁਸ਼ਾ ਗੁਣਾਰਤਨੇ 16, ਲਾਹਿਰੂ ਥਿਰੀਮਾਣੇ 21, ਨਿਰੋਸ਼ਨ ਡਿਕਵੇਲਾ 22, ਅਸੇਲਾ ਗੁਣਾਰਤਨੇ 34, ਥਿਸਾਰਾ ਪਰੇਰਾ 5, ਸਚਿਤ ਪਥੀਰਾਨਾ 2, ਅਕੀਲਾ ਧਨੰਜੇ 11 ਦੌੜਾ ਬਣਾ ਕੇ ਆਊਟ ਹੋ ਗਏ, ਜਦਕਿ ਸੁਰੰਗਾ ਲਕਮਲ 11 ਦੌੜਾਂ ਬਣਾ ਕੇ ਅਜੇਤੂ ਰਹੇ | ਭਾਰਤ ਵਲੋਂ ਯੁਜਵੇਂਦਰ ਚਹਿਲ ਨੇ 3, ਜਸਪ੍ਰੀਤ ਬੁਮਰਾਹ ਨੇ 2, ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ ਤੇ ਵਾਸ਼ਿੰਗਟਨ ਸੁੰਦਰ ਨੇ ਇਕ-ਇਕ ਵਿਕਟ ਹਾਸਲ ਕੀਤੀ |
ਤੀਸਰੀ ਵਾਰ ਇਕ ਦਿਨਾ ਮੈਚਾਂ 'ਚ ਦੂਹਰਾ ਸੈਂਕੜਾ ਬਣਾਉਣ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ਼ ਰੋਹਿਤ
ਨਵੀਂ ਦਿੱਲੀ, (ਏਜੰਸੀ)- ਭਾਰਤ ਤੇ ਸ੍ਰੀਲੰਕਾ ਵਿਚਾਲੇ ਲੜੀ ਦੇ ਦੂਸਰੇ ਇਕ ਦਿਨਾ ਮੈਚ 'ਚ ਮੇਜ਼ਬਾਨ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਕ ਦਿਨਾ ਕਰੀਅਰ 'ਚ ਤੀਸਰੀ ਵਾਰ ਦੂਹਰਾ ਸੈਂਕੜਾ ਬਣਾਇਆ, ਜਿਸ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ 141 ਦੌੜਾਂ ਨਾਲ ਹਰਾਇਆ | ਇਕ ਦਿਨਾ ਕ੍ਰਿਕਟ 'ਚ ਰੋਹਿਤ ਤਿੰਨ ਦੂਹਰੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਵੀ ਬਣ ਗਏ ਹਨ | ਰੋਹਿਤ ਨੇ ਮੁਹਾਲੀ ਇਕ ਦਿਨਾ ਮੈਚ 'ਚ 153 ਗੇਂਦਾਂ 'ਤੇ 208 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ 'ਚ ਉਨ੍ਹਾਂ 12 ਛੱਕੇ ਤੇ 13 ਚੌਕੇ ਲਗਾਏ | ਖ਼ਾਸ ਗੱਲ ਇਹ ਹੈ ਕਿ ਅੱਜ ਰੋਹਿਤ ਸ਼ਰਮਾ ਦੇ ਵਿਆਹ ਦੀ ਦੂਜੀ ਵਰੇ੍ਹਗੰਢ ਵੀ ਸੀ | ਰੋਹਿਤ ਨੇ ਦੂਹਰਾ ਸੈਂਕੜਾ ਬਣਾ ਕੇ ਆਪਣੀ ਪਤਨੀ ਰਿਤਿਕਾ ਨੂੰ ਵਰੇ੍ਹਗੰਢ ਦਾ ਤੋਹਫ਼ਾ ਦਿੱਤਾ | ਰੋਹਿਤ ਨੇ ਸ੍ਰੀਲੰਕਾ ਿਖ਼ਲਾਫ਼ ਇਕ ਦਿਨਾ ਕਰਿਅਰ ਦਾ ਦੂਸਰਾ ਦੂਹਰਾ ਸੈਂਕੜਾ ਲਗਾਇਆ ਹੈ | ਉਨ੍ਹਾਂ ਨੇ ਇਕ ਦਿਨਾ ਇਤਿਹਾਸ ਦਾ ਸਰਬੋਤਮ ਸਕੋਰ 264 ਸ੍ਰੀਲੰਕਾ ਿਖ਼ਲਾਫ਼ ਹੀ ਕੋਲਕਾਤਾ 'ਚ 2014 ਨੂੰ ਬਣਾਇਆ ਸੀ | ਰੋਹਿਤ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਕਪਤਾਨ ਵੀ ਬਣ ਗਏ ਹਨ | ਕੋਲਕਾਤਾ ਤੇ ਮੁਹਾਲੀ ਤੋਂ ਇਲਾਵਾ ਰੋਹਿਤ ਨੇ ਆਸਟ੍ਰੇਲੀਆ ਿਖ਼ਲਾਫ਼ ਬੇਂਗਲੁਰੂ 'ਚ 2 ਨਵੰਬਰ 2013 ਨੂੰ 209 ਦੌੜਾਂ ਦੀ ਪਾਰੀ ਖੇਡੀ ਸੀ | ਰੋਹਿਤ ਨੇ ਸਾਲ 2017 'ਚ 6ਵਾਂ ਸੈਂਕੜਾ ਬਣਾ ਕੇ ਇਕ ਹੋਰ ਰਿਕਾਰਡ ਬਣਾਇਆ, ਇਸ ਤੋਂ ਪਹਿਲਾਂ ਵਿਰਾਟ ਕੋਹਲੀ ਵੀ ਇਸੇ ਸਾਲ 6 ਸੈਂਕੜਾ ਬਣਾ ਚੁੱਕੇ ਹਨ | ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਨੇ 1996 'ਚ ਇਕ ਸਾਲ 'ਚ 6 ਸੈਂਕੜੇ ਬਣਾਏ ਸਨ | ਹਾਲਾਂਕਿ ਸਚਿਨ ਦੇ ਨਾਂਅ ਇਕ ਸਾਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਰਿਕਾਰਡ ਹੈ | ਸਚਿਨ ਨੇ 1998 'ਚ 9 ਸੈਂਕੜੇ ਜੜੇ ਸਨ | ਸਚਿਨ ਨੇ ਹੀ ਇਕ ਦਿਨਾ ਮੈਚ 'ਚ ਪਹਿਲਾਂ ਦੂਹਰਾ ਸੈਂਕੜਾ ਬਣਾਇਆ ਸੀ |

ਧੋਨੀ ਦਾ ਪ੍ਰਸੰਸਕ ਮੈਚ ਦੌਰਾਨ ਮੈਦਾਨ ਅੰਦਰ ਹੋਇਆ ਦਾਖ਼ਲ

ਐੱਸ.ਏ.ਐੱਸ. ਨਗਰ, (ਤਰਵਿੰਦਰ ਸਿੰਘ ਬੈਨੀਪਾਲ)-ਭਾਰਤ ਤੇ ਸ੍ਰੀਲੰਕਾ ਵਿਚਾਲੇ ਮੁਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ ਦੂਜੇ ਇਕ ਦਿਨਾ ਮੈਚ ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਸੀ | ਠੰਡ ਦੇ ਬਾਵਜੂਦ 12 ਵਜੇ ਤੱਕ ਸਟੇਡੀਅਮ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਕੌਮੀ ਕਿਸ਼ਤੀ ਚਾਲਣ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ ਜਿੱਤੇ 4 ਤਗ਼ਮੇ

ਪਟਿਆਲਾ, 13 ਦਸੰਬਰ (ਚਹਿਲ)-ਪੁਣੇ ਵਿਖੇ ਹੋਈ 36ਵੀਂ ਕੌਮੀ ਕਿਸ਼ਤੀ ਚਾਲਣ (ਰੋਇੰਗ) ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀਆਂ ਨੇ ਚਾਰ ਤਗ਼ਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਨ੍ਹਾਂ 'ਚ 2 ਸੋਨ, ਚਾਂਦੀ ਅਤੇ ਕਾਂਸੀ ਦਾ 1-1 ਤਗ਼ਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ...

ਪੂਰੀ ਖ਼ਬਰ »

ਭਾਰਤ ਨੂੰ ਸੋਨ ਤਗ਼ਮਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡਾਂਗੀ-ਮੀਰਾ ਬਾਈ ਚਾਨੂ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)- ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਭਾਰਤ ਨੂੰ ਸੋਨ ਤਗ਼ਮਾ ਦਿਵਾਉਣ ਵਾਲੀ ਅੰਤਰਰਾਸ਼ਟਰੀ ਵੇਟ ਲਿਫਟਰ ਮੀਰਾਂ ਬਾਈ ਚਾਨੂ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਭਾਰਤ ਨੂੰ ਸੋਨ ਤਗ਼ਮਾ ...

ਪੂਰੀ ਖ਼ਬਰ »

ਵਿਸ਼ਵ ਹਾਕੀ ਦਰਜਾਬੰਦੀ 'ਚ ਭਾਰਤੀ ਪੁਰਸ਼ ਟੀਮ 6ਵੇਂ ਤੇ ਮਹਿਲਾ ਟੀਮ 10ਵੇਂ ਨੰਬਰ 'ਤੇ

ਨਵੀਂ ਦਿੱਲੀ, 13 ਦਸੰਬਰ (ਏਜੰਸੀ)- ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਅੰਤਰਰਾਸ਼ਟਰੀ ਹਾਕੀ ਮਹਾਸੰਘ (ਆਈ.ਐਚ.ਐਫ਼.) ਦੀ ਨਵੀਂ ਦਰਜਾਬੰਦੀ 'ਚ ਕ੍ਰਮਵਾਰ 6ਵੇਂ ਤੇ 10ਵੇਂ ਨੰਬਰ 'ਤੇ ਬਰਕਰਾਰ ਹਨ | ਇਸ ਸਾਲ ਦੀ ਸ਼ੁਰੂਆਤ 6ਵੇਂ ਸਥਾਨ ਤੋਂ ਕਰਨ ਤੋਂ ਬਾਅਦ ਭਾਰਤੀ ਟੀਮ ਸਾਲ ...

ਪੂਰੀ ਖ਼ਬਰ »

ਦੁਬਈ ਸੁਪਰ ਸੀਰੀਜ਼ ਫਾਈਨਲਜ਼

ਸਿੰਧੂ ਨੇ ਜਿੱਤ ਨਾਲ ਖੋਲਿ੍ਹਆ ਖਾਤਾ, ਸ੍ਰੀਕਾਂਤ ਹਾਰੇ

ਦੁਬਈ, 13 ਦਸੰਬਰ (ਏਜੰਸੀ)- ਰੀਓ ਉਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਦੁਬਈ ਸੁਪਰ ਸੀਰੀਜ਼ ਫਾਈਨਲਜ਼ ਦੇ ਗਰੁੱਪ ਪੱਧਰ ਦਾ ਪਹਿਲਾ ਮੈਚ ਜਿੱਤ ਲਿਆ | ਅੱਜ ਸਿੰਧੂ ਨੇ ਮਹਿਲਾ ਸਿੰਗਲਜ਼ ਵਰਗ ਦੇ ਗਰੁੱਪ-ਏ 'ਚ 9ਵੀਂ ਵਿਸ਼ਵ ਦਰਜਾਬੰਦੀ ...

ਪੂਰੀ ਖ਼ਬਰ »

ਧੋਨੀ ਤੇ ਪਾਂਡਿਆ ਵਿਚਕਾਰ ਹੋਈ 100 ਮੀਟਰ ਦੀ ਦੌੜ

ਨਵੀਂ ਦਿੱਲੀ, 13 ਦਸੰਬਰ (ਏਜੰਸੀ)- ਨਿਊਜ਼ੀਲੈਂਡ ਿਖ਼ਲਾਫ਼ ਖੇਡੀ ਗਈ ਟੀ-20 ਲੜੀ 'ਚ ਮਹਿੰਦਰ ਸਿੰਘ ਧੋਨੀ ਦੀ ਜੰਮ ਕੇ ਆਲੋਚਨਾ ਹੋਈ ਸੀ | ਵੀ.ਵੀ.ਐਸ. ਲਕਸ਼ਮਣ ਤੇ ਅਜੀਤ ਅਗਰਕਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਧੋਨੀ ਨੂੰ ਟੀ-20 ਕ੍ਰਿਕਟ 'ਚੋਂ ਸੰਨਿਆਸ ਲੈ ਲੈਣਾ ...

ਪੂਰੀ ਖ਼ਬਰ »

ਕਾਸੂਪੁਰ ਦਾ ਖੇਡ ਮੇਲਾ ਨਵੇਂ ਕੀਰਤੀਮਾਨ ਸਥਾਪਤ ਕਰਦਾ ਹੋਇਆ ਸਮਾਪਤ

ਮਲਸੀਆਂ 13 ਦਸੰਬਰ (ਸੁਖਦੀਪ)- ਪਿੰਡ ਕਾਸੂਪੁਰ ਵਿਖੇ ਸ: ਚਾਨਣ ਸਿੰਘ ਯਾਦਗਾਰੀ ਸਪੋਰਟਸ ਕਲੱਬ ਵਲੋਂ ਹਰਬੰਸ ਸਿੰਘ ਚੰਦੀ ਦੀ ਰਹਿਨਮਾਈ 'ਚ ਕਰਵਾਇਆ ਗਿਆ ਤਿੰਨ ਰੋਜ਼ਾ ਟੂਰਨਾਮੈਂਟ ਕਬੱਡੀ ਅਤੇ ਵਾਲੀਬਾਲ ਦੀ ਖੇਡ 'ਚ ਨਵੇਂ ਕੀਰਤੀਮਾਨ ਸਥਾਪਤ ਕਰਦਾ ਹੋਇਆ ਸਮਾਪਤ ਹੋਇਆ | ...

ਪੂਰੀ ਖ਼ਬਰ »

ਉਮੀਦ ਹੈ ਕਿ 2018 'ਚ ਵਿਸ਼ਵ ਕੱਪ ਦੀਆਂ ਕੌੜੀਆ ਯਾਦਾਂ ਮਿਟਾ ਸਕਾਂਗਾ-ਮੈਸੀ

ਪੈਰਿਸ, 13 ਦਸੰਬਰ (ਏਜੰਸੀ)- ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨੇਲ ਮੈਸੀ ਦੇ 2014 ਵਿਸ਼ਵ ਕੱਪ ਦੇ ਜ਼ਖ਼ਮ ਸ਼ਾਇਦ ਕਦੇ ਨਹੀਂ ਭਰਨਗੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ 2018 'ਚ ਉਹ ਵਿਸ਼ਵ ਕੱਪ ਜਿੱਤਣ 'ਚ ਕਾਮਯਾਬ ਹੋਣਗੇ, ਜੋ ਉਨ੍ਹਾਂ ਦਾ ਹੱਕ ਬਣਦਾ ਹੈ | ਮਹਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX