ਫਰਿਜ਼ਨੋ/ਕੈਲੀਫੋਰਨੀਆ 13 ਦਸੰਬਰ (ਹੁਸਨ ਲੜੋਆ ਬੰਗਾ)- 'ਵੀ ਆਰ ਸਿੱਖਜ਼' ਮੁਹਿੰਮ ਨੇ ਬੀਤੇ ਦਿਨ ਫਰਿਜ਼ਨੋ ਹੈਲਸ ਏਾਜਲਸ ਟਾਏ ਰਨ ਦੇ 12ਵੇਂ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ ਜੋ ਕਿ ਚੁਕਚਾਨਸੀ ਪਾਰਕ ਫੀਲਡ ਵਿਚ ਹੋਇਆ | ਦੱਸਣਯੋਗ ਹੈ ਕਿ ਨੈਸ਼ਨਲ ਸਿੱਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ 'ਵੀ ਆਰ ਸਿੱਖਜ਼' ਕੈਂਪੇਨ ਸ਼ੁਰੂ ਕੀਤੀ ਸੀ ਤੇ ਇਹ ਨੈਸ਼ਨਲ ਕੈਬਲ ਟੀ. ਵੀ. 'ਤੇ ਇਕ ਐਡ ਵੀ ਚਲਾਉਂਦੀ ਹੈ | ਉਕਤ ਸਮਾਗਮ ਵਿਚ ਸਿੱਖਾਂ ਨੇ ਗਰੀਬ ਬੱਚਿਆਂ ਨੂੰ 1000 ਤੋਂ ਵੱਧ ਸਾਈਕਲਾਂ ਦਾਨ ਕੀਤੀਆਂ | ਇਹ ਗਿਣਤੀ ਪਿਛਲੇ ਸਾਲ ਨਾਲੋਂ 200 ਵੱਧ ਹੈ | ਇਸ ਮੌਕੇ ਬਿੱਲ ਸਿੰਘ ਨਿੱਝਰ ਨੇ ਕਿਹਾ ਕਿ ਅਸੀਂ ਇਸ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਸਿੱਖੀ ਦੇ ਸਿਧਾਂਤ ਕਿਰਤ ਕਰਨੀ ਤੇ ਵੰਡ ਛਕਣੀ 'ਤੇ ਪਹਿਰਾ ਦਿੰਦਿਆਂ ਇਹੋ ਜਿਹੇ ਕਾਰਜ ਕਰਨਾ ਜਾਰੀ ਰਖਾਂਗੇ | ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ | ਅਸੀਂ ਅਮਰੀਕੀ ਅਤੇ ਸਿੱਖ ਹੋਣ ਦੇ ਨਾਤੇ ਸਾਨੂੰ ਸਾਡੇ ਭਾਈਚਾਰੇ ਦੀ ਸੇਵਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ |
ਦੱਸਣਯੋਗ ਹੈ ਕਿ ਫਰਿਜ਼ਨੋ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ 50 ਹਜ਼ਾਰ ਤੋਂ ਵੱਧ ਸਿੱਖ ਹਨ | ਫਰਿਜ਼ਨੋ ਵਿਚ ਐਡ ਕੈਂਪੇਨ ਤੋਂ ਬਾਅਦ ਕੀਤੀ ਗਈ ਚੋਣ ਨੇ ਸਿੱਖਾਂ ਪ੍ਰਤੀ ਹਾਂ-ਪੱਖੀ ਧਾਰਨਾ 'ਚ ਅਹਿਮ ਵਾਧਾ ਕੀਤਾ ਹੈ | ਫਰਿਜ਼ਨੋ ਦੇ 59 ਫ਼ੀਸਦੀ ਵਾਸੀ ਮੰਨਦੇ ਹਨ ਕਿ ਉਹ ਸਿੱਖਾਂ ਬਾਰੇ ਕਾਫ਼ੀ ਜਾਣ ਗਏ ਹਨ, 68 ਫ਼ੀਸਦੀ ਸਿੱਖਾਂ ਨੂੰ ਚੰਗੇ ਗੁਆਂਢੀ ਵਜੋਂ ਵੇਖਦੇ ਹਨ ਤੇ 64 ਫ਼ੀਸਦੀ ਲੋਕ ਸਿੱਖਾਂ ਨੂੰ ਦਿਆਲੂ ਤੇ ਭੱਦਰਪੁਰਸ਼ ਵਜੋਂ ਵੇਖਦੇ ਹਨ |
ਪਹਿਲੀ ਵਾਰ ਪੰਜਾਬੀ ਸਖ਼ਸ਼ੀਅਤ ਕਮੇਟੀ 'ਚ ਸ਼ਾਮਿਲ
ਮਿਲਾਨ, 13 ਦਸੰਬਰ (ਇੰਦਰਜੀਤ ਸਿੰਘ ਲੁਗਾਣਾ)- ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਜਿੱਥੇ ਵਿਦੇਸ਼ਾਂ ਵਿਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ, ਉੱਥੇ ਸਿਆਸਤ, ਰਾਜਨੀਤਿਕ ਤੇ ਵਿੱਦਿਅਕ ਆਦਾਰਿਆਂ ਵਿਚ ਵੀ ਚੰਗੀ ...
ਕੈਲਗਰੀ, 13 ਦਸੰਬਰ (ਜਸਜੀਤ ਸਿੰਘ ਧਾਮੀ)- ਰੈੱਡ ਡੀਅਰ ਆਲਟਾ ਖੇਤਰ ਵਿਚ ਮਾਰੇ ਗਏ ਛਾਪੇ ਦੌਰਾਨ ਬਰਾਮਦ ਹੋਈਆਂ ਭਾਰੀ ਗਿਣਤੀ ਵਿਚ ਗੰਨਾਂ ਤੇ ਹੋਰ ਸਾਮਾਨ ਦੇ ਮਾਮਲੇ ਵਿਚ ਇਕ ਔਰਤ ਸਮੇਤ ਦੋ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ 200 ਦੋਸ਼ ਲਗਾਏ ਗਏ ਹਨ | ਪੁਲਿਸ ਨੇ ਛਾਪੇ ...
ਸਿੰਗਾਪੁਰ, 13 ਦਸੰਬਰ (ਏਜੰਸੀ)- ਸਿੰਗਾਪੁਰ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਪਿਛਲੇ ਸਾਲ ਮਈ ਮਹੀਨੇ 'ਚ ਘੱਟ ਉਮਰ ਦੀ ਵੇਸਵਾ ਨਾਲ ਸਬੰਧ ਬਣਾਉਣ ਤੇ ਉਸ ਨੂੰ ਇਸ ਬਦਲੇ ਭੁਗਤਾਨ ਨਾ ਕਰਨ ਦੇ ਮਾਮਲੇ 'ਚ 10 ਮਹੀਨੇ ਲਈ ਜੇਲ੍ਹ ਭੇਜਿਆ ਗਿਆ ਹੈ | 'ਸਟੇ੍ਰਟਜ਼ ਟਾਈਮਜ਼' ...
ਐਮ. ਪੀ. ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਸਨਮਾਨ
ਲੰਡਨ, 13 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਦੂਜੀ ਵਰ੍ਹੇ ਗੰਢ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਸ ...
ਲੰਡਨ, 13 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀਆਂ ਦਾ ਲੋਕ ਨਾਚ ਭੰਗੜਾ ਅੱਜ ਦੁਨੀਆਂ ਭਰ ਵਿਚ ਮਸ਼ਹੂਰ ਹੈ | ਬੀਤੇ ਦਿਨੀ ਮੇਡਨਹੈੱਡ ਵਿਖੇ ਨੌਰਡਨ ਫਾਰਮ ਲੈਨਤਮ ਪਰੇਡ ਵਿਚ ਹਿੱਸਾ ਲੈਣ ਵਾਲੇ ਯੂ. ਕੇ. ਦੇ ਮਸ਼ਹੂਰ ਭੰਗੜਾ ਗਰੁੱਪ 'ਗ੍ਰੇਵਜ਼ੈਂਡ ਦੇ ਫੋਰ ਬਾਏ ...
ਬਿ੍ਸਬੇਨ, 13 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਦੀ ਇੰਡੋਜ਼ ਪੰਜਾਬੀ ਸਾਹਿਤ ਸਭਾ ਬਿ੍ਸਬੇਨ ਵਲੋਂ ਆਪਣਾ ਕਵੀ ਦਰਬਾਰ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਕੀਤਾ ਗਿਆ | ਇਸ ਵਿਚ ਡੁਬਈ ਵਸਦੇ ਸ਼ਾਇਰ ਰੂਪ ਸਿੱਧੂ ਦਾ ...
ਲੈਸਟਰ (ਇੰਗਲੈਂਡ), 13 ਦਸੰਬਰ (ਸੁਖਜਿੰਦਰ ਸਿੰਘ ਢੱਡੇ)-'ਹਮੇਸ਼ਾ ਉਹ ਹੀ ਸੁਣਨਾ ਚਾਹੀਦਾ ਹੈ ਜੋ ਆਪਣੀ ਭੈਣ ਅਤੇ ਮਾਤਾ-ਪਿਤਾ ਨਾਲ ਬੈਠ ਕੇ ਸੁਣਿਆ ਜਾ ਸਕੇ | ਇਸ ਲਈ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਉਹ ਹੀ ਗਾਵਾਂ ਜੋ ਮੇਰੇ ਬਜ਼ੁਰਗ, ਮਾਵਾਂ, ਭੈਣਾਂ ...
ਸਿਆਟਲ, 13 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੀਟਰ ਨੇ ਵੱਖ-ਵੱਖ ਧਰਮਾਂ, ਨਸਲਾਂ ਤੇ ਜਾਤਾਂ ਦੇ 150 ਲੋਕਾਂ ਨੂੰ ਕਮਿਊਨਿਟੀ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਾਂਟਰੀਅਲ ਦੇ ਪੰਜਾਬੀ ਭਾਈਚਾਰੇ ਗੁਰਿੰਦਰ ਸਿੰਘ ਜੌਹਲ ਨੂੰ ...
• ਤਾਪਮਾਨ 40 ਡਿਗਰੀ ਤੋਂ ਪਾਰ
• ਅੱਗ ਬਾਲਣ 'ਤੇ ਪੂਰੀ ਤਰ੍ਹਾਂ ਮਨਾਹੀ
ਸਿਡਨੀ, 13 ਦਸੰਬਰ (ਹਰਕੀਰਤ ਸਿੰਘ ਸੰਧਰ)-ਭਾਰਤ ਤੋਂ ਬਿਲਕੁਲ ਉਲਟ ਮੌਸਮ ਵਾਲੇ ਆਸਟ੍ਰੇਲੀਆ ਵਿਚ ਅੱਜਕਲ੍ਹ ਗਰਮੀ ਦਾ ਮੌਸਮ ਪੂਰੇ ਜੋਬਨ 'ਤੇ ਹੈ | ਸਿਡਨੀ, ਮੈਲਬੌਰਨ, ਬਿ੍ਸਬੇਨ, ਐਡੀਲੇਡ ਤੇ ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)- ਫ਼ਿਲਮਕਾਰ ਡਾ: ਚੰਦਰਪ੍ਰਕਾਸ਼ ਦਿਵੇਦੀ ਦੀ ਫ਼ਿਲਮ 'ਮੁਹੱਲਾ ਅੱਸੀ' ਜੋ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਹੈ, ਦੇ ਹੁਣ ਜਲਦ ਹੀ ਜਾਰੀ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਅੱਜ ਦਿੱਲੀ ਹਾਈਕੋਰਟ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ...
ਵੀਨਸ(ਇਟਲੀ), 13ਦਸੰਬਰ (ਹਰਦੀਪ ਸਿੰਘ ਕੰਗ)-ਇਟਲੀ ਦੌਰੇ 'ਤੇ ਪਹੁੰਚੇ ਪੰਜਾਬੀ ਦੇ ਉੱਘੇ ਗੀਤਕਾਰ ਤੇ ਸ਼ਾਇਰ ਮੰਗਲ ਹਠੂਰ 16 ਦਸੰਬਰ ਨੂੰ ਰੋਮ ਵਿਖੇ ਪੰਜਾਬੀ ਸਰੋਤਿਆਂ ਦੇ ਸਨਮੁੱਖ ਹੋਣਗੇ। 'ਮੰਗਲ ਹਠੂਰ ਰੂ-ਬਰੂ' ਸ਼ਾਮ ਦਾ ਆਯੋਜਨ ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਨੌਜਵਾਨ ...
ਲੈਸਟਰ (ਇੰਗਲੈਂਡ), 13 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਹਾਂਨਗਰ ਮਾਨਚੈਸਟਰ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ ਕਾਰਨ ਵਾਪਰੀ ਦਰਦਨਾਕ ਦੁਰਘਟਨਾ 'ਚ ਤਿੰਨ ਬੱਚਿਆਂ ਦੇ ਜਿਊਂਦੇ ਸੜ ਕੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਜਦੋਂਕਿ ਅੱਗ ਦੇ ਇਸ ਭਿਆਨਕ ਕਹਿਰ 'ਚ ...
ਬ੍ਰਿਸਬੇਨ/ਮੈਲਬੌਰਨ, 13 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਅਨ ਕੰਪੀਟੀਸ਼ਨ ਤੇ ਉਪਭੋਗਤਾ ਕਮਿਸ਼ਨ ਵਲੋਂ ਯੂਨੀਕ ਕਾਲਜ 'ਤੇ ਕੁਈਨਸਲੈਂਡ ਅਤੇ ਵਿਕਟੋਰੀਆ 'ਚ ਵਿਦਿਆਰਥੀਆਂ ਨਾਲ ਸਹੀ ਕੰਮ ਨਾ ਕਰਨ ਦਾ ਦੋਸ਼ ਲਾਇਆ ਹੈ। ਕਾਮਨਵੈਲਥ ਅਤੇ ਕਮਿਸ਼ਨ ਦਾ ਇਕ ਕੇਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX