ਤਾਜਾ ਖ਼ਬਰਾਂ


ਕ੍ਰੋਏਸ਼ੀਆ ਨੂੰ 4-2 ਹਰਾ ਕੇ ਫਰਾਂਸ ਬਣਿਆ ਫੀਫਾ ਵਿਸ਼ਵ ਕੱਪ 2018 ਦਾ ਚੈਂਪੀਅਨ
. . .  1 day ago
ਕ੍ਰੋਏਸ਼ੀਆ ਨੇ ਫਰਾਂਸ ਸਿਰ ਕੀਤਾ ਦੂਸਰਾ ਗੋਲ - ਫਰਾਂਸ 4, ਕ੍ਰੋਏਸ਼ੀਆ 2
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਚੌਥਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਤੀਸਰਾ ਗੋਲ
. . .  1 day ago
ਪੁਲਿਸ ਵੱਲੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਾਬਕਾ ਕੌਂਸਲਰ ਸਮੇਤ 5 ਖ਼ਿਲਾਫ਼ ਮਾਮਲਾ ਦਰਜ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਸੁਡਾਨਾ) - ਕਪੂਰਥਲਾ ਪੁਲਿਸ ਨੇ ਇੱਕ ਟੈਂਪੂ 'ਚੋਂ 150 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜਿਸ ਨੂੰ ਲੈ ਕੇ ਸਾਬਕਾ ਕੌਂਸਲਰ...
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧੇ ਸਮੇਂ ਤੋਂ ਬਾਅਦ ਦੀ ਖੇਡ ਸ਼ੁਰੂ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧਾ ਸਮਾਂ ਪੂਰਾ ਹੋਣ ਤੱਕ ਫਰਾਂਸ ਕ੍ਰੋਏਸ਼ੀਆ ਤੋਂ 2-1 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਕ੍ਰੋਏਸ਼ੀਆ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਦੇ ਕ੍ਰੋਏਸ਼ੀਆ ਸਿਰ ਕੀਤਾ ਪਹਿਲਾ ਗੋਲ
. . .  1 day ago
ਫਰਾਂਸ ਅਤੇ ਕ੍ਰੋਏਸ਼ੀਆ ਵਿਚਕਾਰ ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਸੜਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ
. . .  1 day ago
ਮੁੰਬਈ, 15 ਜੁਲਾਈ- ਪੁਣੇ-ਮੁੰਬਈ ਹਾਈਵੇ 'ਤੇ ਲੋਨਾਵਲਾ ਦੇ ਨੇੜੇ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ...
ਆਤਮਘਾਤੀ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਬੁਲ, 15 ਜੁਲਾਈ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਪੇਂਡੂ ਪੁਨਰਵਾਸ ਅਤੇ ਵਿਕਾਸ ਮੰਤਰਾਲੇ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ...
ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੜ੍ਹਬਾ ਮੰਡੀ, 15 ਜੁਲਾਈ (ਹਰਬੰਸ ਸਿੰਘ ਛਾਜਲੀ)- ਕੌਮੀ ਹਾਈਵੇਅ 'ਤੇ ਪਿੰਡ ਤੂਰਬਨਜਾਰਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਤੂਰਬਨਜਾਰਾ ਦਾ ਰਹਿਣ ਵਾਲਾ ਕਰਮਜੀਤ ਸਿੰਘ (59) ਆਪਣੇ ਭਤੀਜੇ
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
. . .  1 day ago
ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਆਮ ਆਦਮੀ ਪਾਰਟੀ ਨਾਲ ਸੰਬੰਧਿਤ 15 ਅਹੁਦੇਦਾਰਾਂ ਨੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ 'ਤੇ ਮਨਮਰਜ਼ੀ ਦੇ ਦੋਸ਼ ਲਗਾਉਂਦਿਆਂ ਮਨੀਸ਼ ਸਿਸੋਦੀਆ ਨੂੰ ਸਮੂਹਿਕ ਅਸਤੀਫ਼ੇ ਭੇਜ ਦਿੱਤੇ ਹਨ। ਅਹੁਦੇਦਾਰਾਂ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਦਾ ਮੋਦੀ 'ਤੇ ਹਮਲਾ, ਕਿਹਾ- ਉਹ ਸਿਰਫ਼ ਮੁਸਲਾਮਾਨਾਂ ਦੀ ਨਹੀਂ, ਦੇਸ਼ ਦੇ ਹਰ ਵਰਗ ਦੀ ਪਾਰਟੀ ਹੈ
. . .  1 day ago
ਦਿੱਲੀ 'ਚ ਏਅਰ ਹੋਸਟੇਸ ਨੇ ਕੀਤੀ ਖ਼ੁਦਕੁਸ਼ੀ
. . .  1 day ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ 'ਚ ਹਾਰੀ ਸਿੰਧੂ
. . .  1 day ago
ਨਕਸਲੀ ਹਮਲੇ 'ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਢਿੱਗਾਂ ਡਿੱਗਣ ਕਾਰਨ ਜੰਮੂ 'ਚ ਚਾਰ ਲੋਕਾਂ ਦੀ ਮੌਤ
. . .  1 day ago
900 ਨਸ਼ੀਲੀਆਂ ਗੋਲੀਆਂ ਸਣੇ ਇੱਕ ਤਸਕਰ ਕਾਬੂ
. . .  1 day ago
ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦੀ ਹੱਤਿਆ
. . .  1 day ago
ਅਸ਼ਲੀਲ ਸੰਦੇਸ਼ ਭੇਜਣ ਕਾਰਨ ਬ੍ਰਿਟੇਨ ਦੇ ਮੰਤਰੀ ਨੂੰ ਦੇਣਾ ਪਿਆ ਅਸਤੀਫ਼ਾ
. . .  1 day ago
ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਲੋਕਾਂ ਨੂੰ ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਦਿੱਤਾ ਧਰਨਾ
. . .  1 day ago
ਮੁੰਬਈ : ਭਾਰੀ ਮੀਂਹ ਤੋਂ ਬਾਅਦ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ
. . .  1 day ago
ਅਸਾਮ 'ਚ ਕੱਟੜਵਾਦੀ ਸੰਗਠਨ ਦੇ ਦੋ ਮੈਂਬਰ ਗ੍ਰਿਫ਼ਤਾਰ
. . .  1 day ago
ਪੁਲਿਸ 'ਚ ਭਰਤੀ ਦੇ ਨਾਂ 'ਤੇ ਪ੍ਰੀਖਿਆਰਥੀਆਂ ਦੇ ਲਹਾਏ ਕੱਪੜੇ
. . .  1 day ago
ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਨਾਲ ਕੀਤੀ ਮੁਲਾਕਾਤ
. . .  1 day ago
ਕਿਸਾਨਾਂ ਲਈ ਮਗਰਮੱਛ ਦੇ ਹੰਝੂ ਬਹਾ ਰਹੀ ਹੈ ਵਿਰੋਧੀ ਧਿਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਹਵਾਈ ਅੱਡਾ ਮਾਰਗ 'ਤੇ ਲੋਕਾਂ ਨੇ ਦਿੱਤਾ ਧਰਨਾ
. . .  1 day ago
ਮਹਿਲਾ ਵਕੀਲ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਇਕ ਗ੍ਰਿਫ਼ਤਾਰ
. . .  1 day ago
ਰਜਨੀ ਕਾਂਤ ਨੇ ਕੀਤਾ ਇਕ ਦੇਸ਼ ਇਕ ਚੋਣ ਦਾ ਸਮਰਥਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਰੂਪਨਗਰ

ਆਧੁਨਿਕਤਾ ਦੇ ਦੌਰ 'ਚ ਪਾਠਕਾਂ ਨੂੰ ਤਰਸੇ ਮੈਗਜ਼ੀਨ, ਰਸਾਲੇ ਤੇ ਨਾਵਲ

ਰੂਪਨਗਰ, 15 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਮੇਂ ਦੀ ਬਦਲੀ ਤੋਰ ਨਾਲ ਮਨੁੱਖ ਦੇ ਸ਼ੌਕ ਤੇ ਸਰੋਕਾਰ ਵੀ ਬਦਲ ਗਏ ਹਨ | ਕਦੇ ਬਹੁਗਿਣਤੀ ਵਿਚ ਪੜ੍ਹੇ ਜਾਣ ਵਾਲੇ ਰਸਾਲੇ, ਮੈਗਜ਼ੀਨ, ਕਾਮਿਕਸ ਤੇ ਨਾਵਲ ਤੇ ਹੋਰ ਸਮਾਜਿਕ ਤੇ ਧਾਰਮਿਕ ਪੁਸਤਕਾਂ ਅੱਜ ਪਾਠਕਾਂ ਨੂੰ ਤਰਸ ਗਈਆਂ ਹਨ | ਇੰਟਰਨੈੱਟ ਦੇ ਚਲਦਿਆਂ ਆਨਲਾਈਨ ਦੇ ਵਧਦੇ ਰੁਝਾਨ ਕਾਰਨ ਹੁਣ ਨਾਵਲਾਂ ਤੇ ਕਾਮਿਕਸ ਦੀ ਥਾਂ ਈ-ਬੁੱਕਸ ਤੇ ਈ-ਕਾਮਿਕਸ ਨੇ ਲੈ ਲਈ ਹੇ ਜਿਸ ਦੇ ਚਲਦਿਆਂ ਸ਼ਹਿਰਾਂ 'ਚ ਕਿਤਾਬਾਂ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ | ਸਮੇਂ ਦੀ ਤੇਜ਼ ਰਫ਼ਤਾਰੀ, ਮਨੁੱਖ ਕੋਲ ਸਮੇਂ ਦੀ ਘਟੀ ਵਿਹਲ ਜਾਂ ਸਮਾਜਿਕ ਸਰੋਕਾਰਾਂ ਪ੍ਰਤੀ ਬਦਲੀ ਸੋਚ ਕਹਿ ਲਈਏ ਕਿ ਹੁਣ ਸ਼ਹਿਰ ਤੋਂ ਆਸ-ਪਾਸ ਦੇ ਸਕੂਲਾਂ, ਕਾਲਜਾਂ ਤੇ ਘਰਾਂ ਵਿਚ ਮਹੀਨਾਵਾਰ ਪਹੁੰਚਦੀਆਂ ਹਰ ਵਿਸ਼ੇ ਦੀਆਂ ਕਿਤਾਬਾਂ ਵਿਚ ਵੱਡੀ ਕਮੀ ਆਈ ਹੈ | ਹਾਲਾਂਕਿ ਸਕੂਲ, ਕਾਲਜਾਂ ਵਲੋਂ ਕਿਤਾਬਾਂ ਖ਼ਰੀਦਣ ਪਿੱਛੇ ਫ਼ੰਡਾਂ ਦੀ ਕਮੀ ਜਾਂ ਵਿਦਿਆਰਥੀਆਂ ਦੀ ਰੁਚੀ ਨਾ ਹੋਣਾ ਦੱਸਿਆ ਜਾਂਦਾ ਹੈ | ਇਸ ਸਬੰਧ ਵਿਚ ਸ਼ਹਿਰ ਦੇ ਠਠੇਰਾ ਬਾਜ਼ਾਰ ਵਿਚ ਸਥਿਤ 'ਕਾਲੀਆ ਬੁੱਕ ਸਟੋਰ' ਦੇ ਮਾਲਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਦੇ ਇਸ ਯੁੱਗ ਵਿਚ ਨੌਜਵਾਨ ਵਿਦਿਆਰਥੀ ਮੁਕਾਬਲਿਆਂ ਦੀਆਂ ਪੁਸਤਕਾਂ ਜਾਂ ਚਲੰਤ ਮਾਮਲਿਆਂ ਦੀਆਂ ਕਿਤਾਬਾਂ ਵੱਲ ਤਾਂ ਰੁਚਿਤ ਹਨ ਪਰ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਰ ਕਿਸੇ ਵੀ ਕਿਸਮ ਦੀਆਂ ਪੁਸਤਕਾਂ ਨਾਲ ਵਾਹ-ਵਾਸਤਾ ਨਹੀਂ ਰੱਖਦੇ ਤੇ ਇਸੇ ਤਰ੍ਹਾਂ ਆਮ ਲੋਕਾਂ ਵਿਚ ਵੀ ਪੁਸਤਕਾਂ ਪ੍ਰਤੀ ਅਸੰਵੇਦਨਾ ਦਾ ਵਰਤਾਰਾ ਉਪਰੋਕਤ ਤੋਂ ਵੱਖਰਾ ਨਹੀਂ ਹੈ | ਇਸੇ ਸੰਦਰਭ ਵਿਚ ਮੁਸਲਿਮ ਦੇਸ਼ ਇਰਾਕ ਵਿਚ ਕਿਤਾਬਾਂ ਦੇ ਸਬੰਧ ਵਿਚ ਦਿਲਚਸਪ ਪਹਿਲੂ ਇਹ ਹੈ ਕਿ ਉੱਥੇ ਕਿਤਾਬ ਮਾਰਕੀਟ ਦੇ ਆਸ-ਪਾਸ ਗਲੀਆਂ ਦੇ ਕੰਢਿਆਂ 'ਤੇ ਸਾਰੀ ਰਾਤ ਕਿਤਾਬਾਂ ਪੜ੍ਹਨ ਲਈ ਪਈਆਂ ਰਹਿੰਦੀਆਂ ਹਨ ਕਿਉਂਕਿ ਇਰਾਕੀਆਂ ਦਾ ਮੰਨਣਾ ਹੈ ਕਿ 'ਪਾਠਕ ਕਦੇ ਕਿਤਾਬ ਚੋਰੀ ਨਹੀਂ ਕਰਦਾ ਤੇ ਚੋਰ ਕਦੇ ਕਿਤਾਬ ਪੜ੍ਹਦਾ ਨਹੀਂ' | ਕਿਤਾਬਾਂ ਰਾਹੀਂ ਪੜ੍ਹਨ ਨੂੰ ਮਿਲਦੀਆਂ ਕਵਿਤਾਵਾਂ, ਲੇਖ, ਕਹਾਣੀਆਂ ਤੇ ਇਕਾਂਗੀਆਂ ਜੋ ਜ਼ਿੰਦਗੀ ਦੀਆਂ ਸਮੁੱਚੀਆਂ ਕਦਰਾਂ-ਕੀਮਤਾਂ ਲੋੜਾਂ-ਥੋੜਾ, ਬਾਤਾਂ-ਜਜ਼ਬਾਤਾਂ ਨੰੂ ਬਿਆਨਦੀਆਂ ਤੇ ਮਨੁੱਖ ਨੂੰ ਚੜ੍ਹਦੀ ਕਲਾ ਵੱਲ ਪ੍ਰੇਰਦੀਆਂ ਸਨ ਹੌਲੀ-ਹੌਲੀ ਸਾਡੇ ਜੀਵਨ ਵਿਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਹਰ ਸਮੇਂ ਮੋਬਾਈਲ 'ਤੇ ਚਿਪਕੇ ਰਹਿਣ ਕਾਰਨ ਨੌਜਵਾਨ ਪੀੜ੍ਹੀ ਜਿੱਥੇ ਅੱਖਾਂ ਤੇ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ ਉੱਥੇ ਹੀ ਸਮਾਜਿਕ ਤੌਰ 'ਤੇ ਇਕ ਦੂਜੇ ਕੋਲ ਦੁੱਖ-ਸੁੱਖ ਨਾ ਫਰੋਲਣਾ ਵੀ ਡਿਪਰੈਸ਼ਨ ਵਰਗੇ ਰੋਗਾਂ ਨੂੰ ਜਨਮ ਦੇ ਰਿਹਾ ਹੈ | ਅੱਜ ਬਹੁਤੇ ਵਿਦਿਆਰਥੀਆਂ ਨੂੰ ਤਾਂ ਸਾਹਿਤਕਾਰ ਤੇ ਨਾਵਲਿਸਟ ਨਾਨਕ ਸਿੰਘ, ਬਲਵੰਤ ਗਾਰਗੀ, ਅੰਮਿ੍ਤਾ ਪ੍ਰੀਤਮ, ਬੂਟਾ ਸਿੰਘ ਸ਼ਾਦ, ਸੰਤੋਖ ਸਿੰਘ ਧੀਰ, ਜਸਵੰਤ ਕੰਵਲ ਦਾ ਨਾਂਅ ਤੱਕ ਪਤਾ ਨਹੀਂ ਹੈ | ਸ਼ਹਿਰ ਦੇ ਸੀਨੀਅਰ ਸਿਟੀਜ਼ਨਾਂ ਨੇ ਪ੍ਰਸ਼ਾਸਨ ਸਮੇਤ ਹੋਰ ਸਬੰਧਿਤ ਅਦਾਰਿਆਂ ਨੂੰ ਅਪੀਲ ਕੀਤੀ ਕਿ ਚੰਗੇ ਤੇ ਨਿੱਗਰ ਸਮਾਜ ਦੀ ਸਥਾਪਨਾ ਹਿਤ ਪੁਸਤਕਾਂ ਦੇ ਮਹੱਤਵ ਨੂੰ ਸਮਝਦਿਆਂ ਨੌਜਵਾਨ ਪੀੜ੍ਹੀ ਨੂੰ ਪੁਸਤਕ ਜਗਤ ਵੱਲ ਪ੍ਰੇਰਿਆ ਜਾਵੇ ਕਿਉਂਕਿ ਇਸ ਨਾਲ ਜਿੱਥੇ ਇੰਟਰਨੈੱਟ 'ਤੇ ਪਰੋਸੀ ਜਾਂਦੀ ਅਸ਼ਲੀਲਤਾ ਨੂੰ ਠੱਲ੍ਹ ਪਵੇਗੀ ਉੱਥੇ ਹੀ ਆਧੁਨਿਕਤਾ 'ਚ ਹੜ੍ਹਦੇ ਜਾ ਰਹੇ ਸਮਾਜਿਕ ਸਰੋਕਾਰਾਂ ਨੂੰ ਵੀ ਪ੍ਰਫੁਲਿਤ ਕਰਨ 'ਚ ਸਹਾਇਤਾ ਮਿਲੇਗੀ |

ਗੁਰਦੁਆਰਾ ਭੱਠਾ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲ ਅੱਜ ਤੋਂ ਸ਼ੁਰੂ

ਰੂਪਨਗਰ, 15 ਦਸੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲ ਅੱਜ ਤੋਂ ਨਗਰ ਕੀਰਤਨ ਨਾਲ ਆਰੰਭ ਹੋਵੇਗਾ | ਇਹ ਨਗਰ ਕੀਰਤਨ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ...

ਪੂਰੀ ਖ਼ਬਰ »

ਗਾਂਜੇ ਸਮੇਤ ਇਕ ਕਾਬੂ

ਸ੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਜ਼ਿਲ੍ਹਾ ਰੂਪਨਗਰ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਦੀ ਨਿਰਦੇਸ਼ਨਾ ਤਹਿਤ ਸਥਾਨਕ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਤੇ ਥਾਣਾ ਮੁਖੀ ਦਵਿੰਦਰ ਸਿੰਘ ਦੀ ਅਗਵਾਈ 'ਚ ਨਸ਼ਿਆਂ ਿਖ਼ਲਾਫ਼ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਚੰਨੀ ਵਲੋਂ ਬਾਈਪਾਸ ਮੋਰਿੰਡਾ 'ਤੇ ਸੜਕ ਦੀ ਉਸਾਰੀ ਕਾਰਜਾਂ ਦਾ ਜਾਇਜ਼ਾ

ਮੋਰਿੰਡਾ, 15 ਦਸੰਬਰ (ਕੰਗ)-ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਅਧਿਕਾਰੀਆਂ ਦੀ ਟੀਮ ਸਮੇਤ ਬਾਈਪਾਸ ਮੋਰਿੰਡਾ 'ਤੇ ਸੜਕ ਦੀ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਸ. ਚੰਨੀ ਨੇ ਮੋਦੀ ਕੰਸਟਰੱਕਸ਼ਨ ਕੰਪਨੀ ...

ਪੂਰੀ ਖ਼ਬਰ »

ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਜੋੜ ਮੇਲਾ ਸਮਾਪਤ

ਭਰਤਗੜ੍ਹ, 15 ਦਸੰਬਰ (ਜਸਬੀਰ ਸਿੰਘ ਬਾਵਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਸਮੇਤ ਕਈ ਸਿੰਘਾਂ ਦੇ ਪਏ ਵਿਛੋੜੇ ਦੀ ਯਾਦ 'ਚ ਨੰਗਲ ਸਰਸਾ 'ਚ ਸਥਿਤ ਗੁ: ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਜੋੜ ਮੇਲਾ ਅੱਜ ਬਾਅਦ ਦੁਪਹਿਰ ਸਮਾਪਤ ...

ਪੂਰੀ ਖ਼ਬਰ »

ਸਿਲਵਰ ਮੈਡਲ ਜਿੱਤਣ ਵਾਲੀ ਵੇਟ ਲਿਫਟਰ ਸਿਮਰਨਪ੍ਰੀਤ ਕੌਰ ਦਾ ਨੂਰਪੁਰ ਬੇਦੀ ਪੁੱਜਣ 'ਤੇ ਸਵਾਗਤ

ਨੂਰਪੁਰ ਬੇਦੀ, 15 ਦਸੰਬਰ (ਹਰਦੀਪ ਸਿੰਘ ਢੀਂਡਸਾ)-ਅਸਾਮ ਦੇ ਸ਼ਹਿਰ ਭੋਗੇਸ਼ਵਰੀ ਵਿਖੇ ਹਾਲ ਹੀ ਵਿਚ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿਚ 75 ਕਿ: ਗ੍ਰਾ: ਭਾਰ ਵਰਗ ਵਿਚ ਪੰਜਾਬ ਨੂੰ ਸਿਲਵਰ ਮੈਡਲ ਦਿਵਾਉਣ ਵਾਲੀ ਭਾਰ ਤੋਲਕ ਸਿਮਰਨਪ੍ਰੀਤ ਕੌਰ ਦਾ ਅੱਜ ਨੂਰਪੁਰ ਬੇਦੀ ...

ਪੂਰੀ ਖ਼ਬਰ »

ਮੋਰਿੰਡਾ ਸ਼ਹੀਦੀ ਜੋੜ ਮੇਲੇ ਮੌਕੇ ਸਮਾਗਮ

ਮੋਰਿੰਡਾ, 15 ਦਸੰਬਰ (ਕੰਗ, ਪਿ੍ਤਪਾਲ)-ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਆਨ-ਲਾਈਨ ਜਮ੍ਹਾਂ ਕਰਵਾਓ-ਇੰਜ: ਸੰਜੀਵ ਕੁਮਾਰ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਨੇ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਈ ਬਿੱਲ ਆਨਲਾਈਨ ਜਮਾਂ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਇੰਜ. ਸੰਜੀਵ ਕੁਮਾਰ, ਉਪ ...

ਪੂਰੀ ਖ਼ਬਰ »

ਵੱਖ-ਵੱਖ ਹਾਦਸਿਆਂ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਰੂਪਨਗਰ, 15 ਦਸੰਬਰ (ਮਨਜਿੰਦਰ ਸਿੰਘ ਚੱਕਲ)-ਵੱਖ-ਵੱਖ ਹਾਦਸਿਆਂ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਪਵਨ ਕੁਮਾਰ (38) ਪੁੱਤਰ ਗੁਰਬਖ਼ਸ਼ ਸਿੰਘ ਪਿੰਡ ਆਸਰੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਟੈਂਪੂ ...

ਪੂਰੀ ਖ਼ਬਰ »

ਮਾਣ ਭੱਤਾ ਦਿੱਤੇ ਜਾਣ ਦੀ ਮੰਗ

ਰੂਪਨਗਰ, 15 ਦਸੰਬਰ (ਪ. ਪ.)-ਜ਼ਿਲ੍ਹਾ ਨੰਬਰਦਾਰ ਯੂਨੀਅਨ ਵਲੋਂ ਡਵੀਜ਼ਨ ਕਮਿਸ਼ਨਰ ਤੋਂ ਮਾਣ ਭੱਤੇ ਦਾ ਬਕਾਇਆ ਜਿਸ ਦਾ ਬਜਟ ਪਾਸ ਹੋਣ ਮਗਰੋਂ ਬਿੱਲ ਅਗਸਤ 2016 ਤੋਂ ਜੁਲਾਈ 2017 ਤੱਕ ਦਾ ਬਣ ਕੇ ਜ਼ਿਲ੍ਹਾ ਖ਼ਜ਼ਾਨਾ ਰੂਪਨਗਰ ਵਿਖੇ ਜੁਲਾਈ 2017 ਤੋਂ ਗਿਆ ਹੋਇਆ ਹੈ ਦੇਣ ਦੀ ਮੰਗ ...

ਪੂਰੀ ਖ਼ਬਰ »

ਸ਼ਹੀਦੀ ਕਾਨਫ਼ਰੰਸ ਦੀਆਂ ਤਿਆਰੀਆਂ ਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ 'ਆਪ' ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 15 ਦਸੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਅਮਰਜੀਤ ਸਿੰਘ ਸੰਦੋਆ ਵਿਧਾਇਕ ਹਲਕਾ ਰੂਪਨਗਰ ਅਤੇ ਜ਼ਿਲ੍ਹਾ ਪ੍ਰਧਾਨ ਮਾ: ਹਰਦਿਆਲ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਸਕੂਿਲੰਗ ਵੀਜ਼ਾ ਲੈਣ ਲਈ ਸਿਰਫ ਸਰਕਾਰੀ ਸਕੂਲਾਂ/ਕਾਲਜਾਂ ਵਿਚ ਦਾਖ਼ਲੇ ਕਰਵਾਉਣੇ ਜ਼ਰੂਰੀ-ਈ. ਸੀ. ਸੀ.

ਜਲੰਧਰ, 15 ਦਸੰਬਰ (ਅ. ਬ.)-ਐਕਸਪਰਟ ਕੈਰੀਅਰ ਕੰਸਲਟੈਂਟ (ਈ. ਸੀ. ਸੀ.) ਸ਼ੋਅਰੂਮ ਨੰ: 665, ਟੋਪ ਫਲੋਰ, ਸੈਕਟਰ-70 ਮੁਹਾਲੀ ਸੰਸਥਾ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਦਾਖ਼ਲੇ ਕਰਵਾ ਕੇ ਬੱਚਿਆਂ ਦੇ ਵੀਜ਼ੇ ਲਗਵਾ ਰਹੀ ਹੈ | ਈ. ਸੀ. ਸੀ. ਦੇ ਸਲਾਹਕਾਰ ਨੇ ਦੱਸਿਆ ਕਿ ਨਵ-ਵਿਆਹੇ 10+2 ...

ਪੂਰੀ ਖ਼ਬਰ »

ਕਤਲ ਤੇ ਜ਼ਖ਼ਮੀ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਤੇ ਜੁਰਮਾਨਾ

ਰੂਪਨਗਰ, 15 ਦਸੰਬਰ (ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਅੱਜ ਇਕ ਵਿਅਕਤੀ ਨੂੰ ਕਤਲ ਕਰਨ ਤੇ ਮਿ੍ਤਕ ਦੀ ਮੰਗੇਤਰ ਨੂੰ ਜ਼ਖ਼ਮੀ ਕਰਨ ਦੇ ਦੋਸ਼ 'ਚ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ 20 ਫਰਵਰੀ 2017 ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਵਲੋਂ ਬਣਾਏ ਪਖਾਨੇ ਦਾ ਉਦਘਾਟਨ ਕੰਪਨੀ ਦੇ ਡਾਇਰੈਕਟਰ ਗੋਪਾਲ ਬਾਂਸਲ ਨੇ ਕੀਤਾ

ਕੀਰਤਪੁਰ ਸਾਹਿਬ, 15 ਦਸੰਬਰ (ਵਿਜੈਪਾਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਵਿਖੇ ਐਸ. ਐਮ. ਐਲ. (ਆਈ. ਐਸ. ਜੈਡ. ਯੂ.) ਰੂਪਨਗਰ ਵਲੋਂ ਪਖਾਨੇ ਲਈ ਦਿੱਤੀ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਗਰਾਂਟ ਨਾਲ ਤਿਆਰ ਕੀਤੇ ਪਖਾਨੇ ਦਾ ਉਦਘਾਟਨ ਕੰਪਨੀ ਦੇ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ

ਨੰਗਲ, 15 ਦਸੰਬਰ (ਗੁਰਪ੍ਰੀਤ ਗਰੇਵਾਲ)-ਪੰਜਾਬੀ ਲਿਖਾਰੀ ਸਭਾ ਦੀ ਇਕ ਵਿਸ਼ੇਸ਼ ਇਕੱਤਰਤਾ ਬਲਬੀਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੇਂਦਰ/ਰਾਜ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ/ਹਿੰਦੀ ਲੇਖਕਾਂ ਨੂੰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਲਈ ਘੱਟ ...

ਪੂਰੀ ਖ਼ਬਰ »

ਸਵਰਾਜ ਮਾਜ਼ਦਾ ਵਲੋਂ ਨਗਰ ਕੌ ਾਸਲ ਨੂੰ 10 ਕੂੜਾਦਾਨ ਭੇਟ

ਰੂਪਨਗਰ, 15 ਦਸੰਬਰ (ਹੁੰਦਲ)-ਇਲਾਕੇ ਦੀ ਉਦਯੋਗਿਕ ਇਕਾਈ ਸਵਰਾਜ ਮਾਜ਼ਦਾ ਲਿਮਟਿਡ ਵਲੋਂ ਨਗਰ ਕੌਾਸਲ ਨੂੰ 10 ਕੂੜੇਦਾਨ ਭੇਟ ਕੀਤੇ ਗਏ | ਨਗਰ ਕੌਾਸਲ ਦੇ ਮੀਟਿੰਗ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਸਵਰਾਜ ਮਾਜ਼ਦਾ ਲਿਮਟਿਡ ਦੇ ਡਾਇਰੈਕਟਰ ਗੋਪਾਲ ਬਾਂਸਲ, ਚੀਫ਼ ਜਨਰਲ ...

ਪੂਰੀ ਖ਼ਬਰ »

ਪਿੰਡ ਨੰਗਲੀ ਦੇ ਸਰਪੰਚ ਤੇ ਸੰਮਤੀ ਮੈਂਬਰ ਯੋਗੇਸ਼ ਕੁਮਾਰ ਦੀ ਮੌਤ

ਢੇਰ, 15 ਦਸੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਮਾਨਦਾਰ, ਬੇਦਾਗ਼ ਤੇ ਸੰਘਰਸ਼ਸ਼ੀਲ ਇਨਸਾਨ ਪਿੰਡ ਨੰਗਲੀ ਦੇ ਮੌਜੂਦਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨੰਬਰਦਾਰ ਯੋਗੇਸ਼ ਕੁਮਾਰ ਦੀ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਯੋਗੇਸ਼ ਕੁਮਾਰ ਇਲਾਕੇ ਦੇ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਭੰਗਾਲਾ ਦੇ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ

ਪੁਰਖਾਲੀ, 15 ਦਸੰਬਰ (ਬੰਟੀ)-ਸੇਵਾ ਸਮਿਤੀ ਚੈਰੀਟੇਬਲ ਸੁਸਾਇਟੀ ਰਣਜੀਤ ਐਵਨਿਊ ਰੂਪਨਗਰ ਵਲੋਂ ਸਰਕਾਰੀ ਮਿਡਲ ਸਕੂਲ, ਭੰਗਾਲਾ ਦੇ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਅਰਵਿੰਦ ਰੋਹਤਾਸ ਸਿੰਘ ਨੇ ...

ਪੂਰੀ ਖ਼ਬਰ »

ਹੈਂਡੀਕੈਪਡ ਸੁਸਾਇਟੀ ਵਲੋਂ ਅੰਗਹੀਣ ਨੂੰ ਵੀਲ੍ਹ ਚੇਅਰ ਭੇਟ

ਨੂਰਪਰ ਬੇਦੀ, 15 ਦਸੰਬਰ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਹੈਂਡੀਕੈਪਡ ਸੁਸਾਇਟੀ ਵੱਲੋਂ ਇੱਕ ਅੰਗਹੀਣ ਵਿਅਕਤੀ ਨੂੰ ਵੀਲ ਚੇਅਰ ਭੇਟ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਗਹੀਣ ਸੇਵਾ ਸੁਸਾਇਟੀ ਨੂਰਪੁਰ ਬੇਦੀ ਦੇ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨੰਗਲ ਨਗਰ ਕੌਾਸਲ ਦੀ ਆਮਦਨ ਵਧਾਉਣ ਬਾਰੇ ਵੀ ਸੋਚਿਆ ਜਾਵੇ

ਨੰਗਲ, 15 ਦਸੰਬਰ (ਗੁਰਪ੍ਰੀਤ ਗਰੇਵਾਲ)-ਬਹੁਚਰਚਿਤ ਕੌਾਸਲਰ ਅਤੇ ਬੇਬਾਕ ਟਿੱਪਣੀਕਾਰ ਮੈਡਮ ਸ਼ਿਵਾਨੀ ਠਾਕੁਰ ਨੇ ਨੰਗਲ ਨਗਰ ਕੌਾਸਲ ਵੱਲੋਂ ਕੀਤੇ ਜਾ ਰਹੇ ਫ਼ਜ਼ੂਲ ਖ਼ਰਚ ਦੀ ਬੜੀ ਸਖ਼ਤ ਨੁਕਤਾਚੀਨੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਅੱਜ ਵਿਕਾਸ ...

ਪੂਰੀ ਖ਼ਬਰ »

ਪੰਜਾਬ ਪੱਧਰੀ ਗਤਕਾ ਮੁਕਾਬਲਿਆਂ 'ਚ ਜੇਤੂ ਰਹੇ ਖਿਡਾਰੀਆਂ ਦਾ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨ ਸਮਾਪਤ ਹੋਏ 63ਵੇਂ ਪੰਜਾਬ ਰਾਜ ਸਕੂਲ ਖੇਡਾਂ ਦੇ ਗਤਕਾ ਮੁਕਾਬਲਿਆਂ ਦੇ 19 ਸਾਲ ਵਰਗ ਦੇ ਲੜਕਿਆਂ ਦੇ ਵਰਗ 'ਚ ਦੂਜਾ ਸਥਾਨਕ ...

ਪੂਰੀ ਖ਼ਬਰ »

ਉੱਘੇ ਸਿੱਖਿਆ ਸ਼ਾਸਤਰੀ ਤੇ ਸਿੱਖ ਬੁੱਧੀਜੀਵੀ ਦੇ ਅਕਾਲ ਚਲਾਣੇ ਨਾਲ ਸਿੱਖਿਆ ਜਗਤ ਵਿਚ ਸੋਗ

ਸੰਤੋਖਗੜ੍ਹ, 15 ਦਸੰਬਰ (ਮਲਕੀਅਤ ਸਿੰਘ)-ਨੰਗਲ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਉੱਘੇ ਸਿੱਖਿਆ ਸ਼ਾਸਤਰੀ ਹਰਚੰਦ ਸਿੰਘ ਬੈਂਸ ਦੇ ਅਕਾਲ ਚਲਾਣਾ ਕਰ ਜਾਣ ਨਾਲ ਅਧਿਆਪਕ ਜਗਤ ਇਕ ਸੁਹਿੱਦਰ ਸਿੱਖਿਆ ਸ਼ਾਸਤਰੀ ਅਤੇ ਸਿੱਖ ਕੌਮ ਦੇ ਚੰਗੇ ਬੁੱਧੀਜੀਵੀ ਤੋਂ ਵਿਰਵਾ ਹੋ ...

ਪੂਰੀ ਖ਼ਬਰ »

ਖੇੜੀ ਸਲਾਬਤਪੁਰ ਵਿਖੇ ਤਿੰਨ ਦਿਨਾ ਟੂਰਨਾਮੈਂਟ ਦੀ ਸ਼ੁਰੂਆਤ

ਸ੍ਰੀ ਚਮਕੌਰ ਸਾਹਿਬ, 15 ਦਸੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਗੁਰੂ ਨਾਨਕ ਦੇਵ ਜੀ ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ 56ਵੇਂ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋਈ | ਟੂਰਨਾਮੈਂਟ ਦਾ ਉਦਘਾਟਨ ਪੰਗਾ ਮੋਟਰਜ਼ ...

ਪੂਰੀ ਖ਼ਬਰ »

ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਥਾ ਕੀਰਤਨ ਸਮਾਗਮ

ਸ੍ਰੀ ਚਮਕੌਰ ਸਾਹਿਬ, 15 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਗੜ੍ਹੀ ਚਮਕੌਰ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਅਤੇ ਭਾਈ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਬਾਪੂ ਕੁੰਭ ਦਾਸ ਦੇ ਡੇਰੇ ਬਾਲੇਵਾਲ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਨੂਰਪੁਰ ਬੇਦੀ, 15 ਦਸੰਬਰ (ਰਾਜੇਸ਼ ਚੌਧਰੀ)-ਧੰਨ ਧੰਨ ਬਾਪੂ ਕੁੰਭ ਦਾਸ ਸੇਵਾ ਮਿਸ਼ਨ ਵਲੋਂ ਡੇਰਾ ਬਾਪੂ ਕੁੰਭ ਦਾਸ ਬਾਲੇਵਾਲ (ਬਰਾਰੀ) ਵਿਖੇ ਗੱਦੀ ਨਸ਼ੀਨ ਮਹੰਤ ਬੰਤੋ ਦਾਸ ਦੀ ਅਗਵਾਈ 'ਚ ਸੰਗਰਾਂਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਕਰਵਾਏ ਧਾਰਮਿਕ ...

ਪੂਰੀ ਖ਼ਬਰ »

ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ

ਭਰਤਗੜ੍ਹ, 15 ਦਸੰਬਰ (ਜਸਬੀਰ ਸਿੰਘ ਬਾਵਾ)-ਘਨੌਲੀ ਦੀ ਸ਼ੁੱਭ ਕਰਮਨ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਦੇ ਸਹਿਯੋਗ ਨਾਲ ਇਤਿਹਾਸਕ ਤੇ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਲਗਾਏ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਬਲਾਕ ਪੱਧਰੀ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਸੁਖਸਾਲ, 15 ਦਸੰਬਰ (ਧਰਮ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੰਗਲ ਵਿਖੇ ਬਲਾਕ ਪੱਧਰੀ ਹੋਏ ਕੁਇਜ਼ ਮੁਕਾਬਲੇ (ਕੰਪਿਊਟਰ ਆਨ ਲਾਈਨ) ਵਿਚ ਸਰਕਾਰੀ ਹਾਈ ਸਕੂਲ ਨਾਨਗਰਾਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਦਰਸ਼ਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਅੱਜ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਕਮੇਟੀ ਨਵਾਂ ਨੰਗਲ ਵਲੋਂ ਦੋ ਰੋਜ਼ਾ ਪੰਜਵਾਂ ਓਪਨ ਵਾਲੀਬਾਲ ਟੂਰਨਾਮੈਂਟ ਅੱਜ

ਨੰਗਲ, 15 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸੋਸ਼ਲ ਵੈੱਲਫੇਅਰ ਕਮੇਟੀ ਨਵਾਂ ਨੰਗਲ ਵਲੋਂ ਸਥਾਨਕ ਸੈਕਟਰ ਦੋ ਨਵਾਂ ਨੰਗਲ ਦੇ ਖੇਡ ਸਟੇਡੀਅਮ ਵਿਖੇ ਅੱਜ ਤੋਂ ਪੰਜਵਾਂ ਦੋ ਦਿਨਾਂ 'ਓਪਨ ਵਾਲੀਬਾਲ ਟਰੂਨਾਮੈਂਟ' ਕਰਵਾਇਆ ਜਾ ਰਿਹਾ ਹੈ ਜਿਸ ਵਾਸਤੇ ਸਮੁੱਚੀਆਂ ਤਿਆਰੀਆਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜ਼ੀਰੋ- ਚੰਦੂਮਾਜਰਾ

ਮੋਰਿੰਡਾ, 15 ਦਸੰਬਰ (ਪਿ੍ਤਪਾਲ ਸਿੰਘ)-ਕੈਪਟਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜ਼ੀਰੋ ਹੈ | ਜਿਸ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਬਾਦਲ ਸਰਕਾਰ ਵਲੋਂ ਚਲਾਈਆਂ ਲੋਕ ਭਲਾਈ ਯੋਜਨਾਵਾਂ ਵੀ ਚਾਲੂ ਨਹੀਂ ਰੱਖ ਸਕੇ | ਇਹ ਵਿਚਾਰ ਗੁਰਦੁਆਰਾ ...

ਪੂਰੀ ਖ਼ਬਰ »

ਸ਼ਹੀਦੀ ਜੋੜ ਮੇਲੇ ਮੌਕੇ ਲਗਾਏ ਖ਼ੂਨਦਾਨ ਕੈਂਪ ਦੌਰਾਨ 93 ਯੂਨਿਟ ਖ਼ੂਨ ਇਕੱਤਰ

ਮੋਰਿੰਡਾ, 15 ਦਸੰਬਰ (ਪਿ੍ਤਪਾਲ ਸਿੰਘ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਯੂਥ ਵੈੱਲਫੇਅਰ ਸੋਸ਼ਲ ਆਰਗਨਾਈਜ਼ੇਸ਼ਨ ਪੰਜਾਬ, ਲਾਇਨਜ਼ ਕਲੱਬ ਖਰੜ ਸਿਟੀ ਅਤੇ ਰੋਟਰੀ ਕਲੱਬ ਮੋਰਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਪ ਲਗਾਇਆ ...

ਪੂਰੀ ਖ਼ਬਰ »

ਪ੍ਰੋ: ਚੰਦੂਮਾਜਰਾ, ਡਾ: ਚੀਮਾ ਤੇ ਭਾਈ ਚਾਵਲਾ ਨੇ ਸਤਵਿੰਦਰ ਕੌਰ ਨੂੰ ਨੌਕਰੀ ਲਈ ਭਰੀ ਹਾਮੀ

ਭਰਤਗੜ੍ਹ, 15 ਦਸੰਬਰ (ਜਸਬੀਰ ਸਿੰਘ ਬਾਵਾ)-ਕੁਝ ਸਮਾਂ ਪਹਿਲਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੰਗਲ ਸਰਸਾ ਵਿਖੇ ਨਤਮਸਤਕ ਹੋਣ ਆ ਰਹੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰੇਲਵੇ ਲਾਈਨ 'ਤੇ ਲੱਗੀਆਂ ਪੱਕੀਆਂ ਰੋਕਾਂ ਨੂੰ ਹਟਾ ਕੇ ਜ਼ਮੀਨਦੋਜ਼ ਪੁਲ ਦੀ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਦੀਆਂ ਸੜਕਾਂ ਦੀ ਹਾਲਤ ਤਰਸਯੋਗ

ਮੋਰਿੰਡਾ, 15 ਦਸਬੰਰ (ਕੰਗ)-ਮੋਰਿੰਡਾ ਸ਼ਹਿਰ 'ਚ ਪਹੁੰਚਣ ਲਈ ਲਿੰਕ ਸੜਕਾਂ ਤੇ ਰਾਜ ਪੱਧਰੀ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ ਤੇ ਹਾਦਸੇ ਵਾਪਰ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ...

ਪੂਰੀ ਖ਼ਬਰ »

ਪ. ਸ. ਸ. ਫ. ਵਲੋਂ ਰੋਸ ਪ੍ਰਗਟ

ਸ੍ਰੀ ਚਮਕੌਰ ਸਾਹਿਬ, 15 ਦਸੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਫ਼ੈਸਲੇ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਮੁਲਾਜ਼ਮਾਂ ਵਲੋਂ ਪ. ਸ. ਸ. ਫ. ਬਲਾਕ ਸ੍ਰੀ ਚਮਕੌਰ ਸਾਹਿਬ ਦੇ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX