ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  1 day ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  1 day ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  1 day ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  1 day ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  1 day ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  1 day ago
ਵਸੀਮ ਰਿਜ਼ਵੀ ਵਿਰੁੱਧ ਦਰਜ ਕਰਵਾਈ ਐਫ.ਆਈ.ਆਰ
. . .  1 day ago
ਫ਼ਰੀਦਾਬਾਦ ਵਿਖੇ ਸਕਰੈਪ ਗੁਦਾਮ 'ਚ ਧਮਾਕਾ, ਮਾਲਕ ਸਮੇਤ 2 ਦੀ ਮੌਤ
. . .  1 day ago
ਇਸਰਾਈਲ ਨੇ ਲਿਆਂਦੀ ਖੇਤੀਬਾੜੀ ਸੈਕਟਰ 'ਚ ਕ੍ਰਾਂਤੀ-ਮੋਦੀ
. . .  1 day ago
ਜੀ.ਐੱਸ.ਟੀ.ਕੌਂਸਲ ਦੀ ਕੱਲ੍ਹ ਹੋਵੇਗੀ ਮੀਟਿੰਗ
. . .  1 day ago
ਬੱਲੇਬਾਜ਼ਾਂ ਕਾਰਨ ਹਾਰੇ ਮੈਚ - ਕੋਹਲੀ
. . .  1 day ago
ਚੱਲਦੇ ਰਹਿਣਗੇ 14 ਤਰ੍ਹਾਂ ਦੇ 10 ਦੇ ਸਿੱਕੇ- ਰਿਜ਼ਰਵ ਬੈਂਕ
. . .  1 day ago
ਕਮਲਾ ਮਿਲ ਹਾਦਸਾ : ਨਾਮਜ਼ਦ 4 ਨੂੰ ਕੋਰਟ ਨੇ ਭੇਜਿਆ ਜੇਲ੍ਹ
. . .  1 day ago
ਘਰ ਦੇ ਸ਼ੇਰਾਂ ਨੂੰ ਦੱਖਣੀ ਅਫਰੀਕਾ ਤੋਂ ਮਿਲੀ 'ਵਿਰਾਟ' ਹਾਰ
. . .  1 day ago
ਕਲਕੱਤਾ ਦੇ ਚਲਾਣਾ ਕਰ ਜਾਣ ਦੇ ਅਫਸੋਸ ਵਜੋਂ ਸ਼੍ਰੋਮਣੀ ਕਮੇਟੀ ਨੇ ਸਮੂਹ ਅਦਾਰੇ ਬਾਅਦ ਦੁਪਹਿਰ ਕੀਤੇ ਬੰਦ
. . .  1 day ago
ਸੈਂਸੈਕਸ ਪਹਿਲੀ ਵਾਰ 35 ਹਜ਼ਾਰ ਤੱਕ ਪਹੁੰਚਿਆਂ
. . .  1 day ago
ਮੋਦੀ ਤੇ ਮੈਂ ਅਜੇ ਜਵਾਨ ਹਾਂ, ਸਾਡੀ ਸੋਚ ਜਵਾਨ ਹੈ, ਅਸੀਂ ਭਵਿੱਖ ਸਬੰਧੀ ਸੋਚਦੇ ਹਾਂ - ਨੇਤਨਯਾਹੂ
. . .  1 day ago
ਭਾਰਤ ਦੱਖਣੀ ਅਫਰੀਕਾ ਟੈਸਟ ਮੈਚ : ਭਾਰਤ ਹਾਰ ਦੀ ਕਗਾਰ 'ਤੇ, 145/9
. . .  1 day ago
ਸੀਤਰਾਮਨ ਨੇ ਲੜਾਕੂ ਜਹਾਜ਼ ਦੀ ਭਰੀ ਉਡਾਣ
. . .  1 day ago
ਭਾਰਤ ਦੱਖਣੀ ਅਫ਼ਰੀਕਾ ਟੈੱਸਟ ਮੈਚ ਦਾ 5ਵਾਂ ਦਿਨ : ਭਾਰਤ 35/3 'ਤੇ, ਜਿੱਤ ਲਈ ਚਾਹੀਦੀਆਂ ਹਨ 252 ਦੌੜਾਂ
. . .  1 day ago
ਹਾਈਕੋਰਟ ਨੇ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਕੀਤੀ ਰੱਦ
. . .  1 day ago
ਸਾਬਰਮਤੀ ਆਸ਼ਰਮ 'ਚ ਨੇਤਨਯਾਹੂ ਨੇ ਚਲਾਇਆ ਚਰਖਾ ਤੇ ਚੜਾਇਆ ਪਤੰਗ
. . .  1 day ago
ਰਾਣੇ ਦਾ ਲੜਕਾ ਇੰਦਰਪ੍ਰਤਾਪ ਈ.ਡੀ. ਦਫ਼ਤਰ ਪਹੁੰਚਿਆਂ
. . .  1 day ago
ਪੁਲਿਸ ਦੀ ਵੱਡੀ ਛਾਪੇਮਾਰੀ 'ਚ ਨਸ਼ਾ ਸਮੱਗਰੀ ਬਰਾਮਦ, ਕਈ ਹਿਰਾਸਤ 'ਚ
. . .  1 day ago
ਇਸਰੋ ਦੇ ਕਾਰਟੋਸੈੱਟ-2 ਨੇ ਭੇਜਿਆਂ ਤਸਵੀਰਾਂ
. . .  1 day ago
ਮੋਦੀ ਤੇ ਨੇਤਨਯਾਹੂ ਦਾ ਰੋਡ ਸ਼ੋਅ ਹੋਇਆ ਅਰੰਭ
. . .  1 day ago
ਨੇਤਨਯਾਹੂ ਅਹਿਮਦਾਬਾਦ ਪੁੱਜੇ
. . .  1 day ago
ਪਦਮਾਵਤ ਦੇ ਨਿਰਮਾਤਾ ਸੁਪਰੀਮ ਕੋਰਟ ਪੁੱਜੇ
. . .  1 day ago
ਹਾਫਿਜ ਸਈਦ 'ਸਾਹਿਬ' 'ਤੇ ਕੋਈ ਕੇਸ ਨਹੀਂ - ਪਾਕਿਸਤਾਨੀ ਪ੍ਰਧਾਨ ਮੰਤਰੀ
. . .  1 day ago
ਮੋਦੀ ਅਹਿਮਦਾਬਾਦ ਪੁੱਜੇ
. . .  1 day ago
ਜਬਰ ਜਨਾਹ ਦੇ ਦੋਸ਼ੀ ਦੀ ਲਾਸ਼ ਕੁਰਕਸ਼ੇਤਰ ਤੋਂ ਮਿਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਪੰਜਾਬ / ਜਨਰਲ

ਤਰਨ ਤਾਰਨ ਨੇੜੇ ਬੈਂਕ 'ਚੋਂ 7 ਲੱਖ ਤੋਂ ਵੱਧ ਦੀ ਨਕਦੀ ਲੁੱਟੀ

ਤਰਨ ਤਾਰਨ, 15 ਦਸੰਬਰ (ਪ੍ਰਭਾਤ ਮੌਾਗਾ, ਹਰਿੰਦਰ ਸਿੰਘ)-ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਸਥਿਤ ਐਕਸਿਸ ਬੈਂਕ ਦੀ ਸ਼ਾਖ਼ਾ 'ਚੋਂ ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ 7 ਲੱਖ 25 ਹਜ਼ਾਰ 710 ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਨੂੰ ਅੰਜਾਮ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਦਿੱਤਾ | ਜਦ ਕਿ ਉਨ੍ਹਾਂ ਦਾ ਇਕ ਸਾਥੀ ਬੈਂਕ ਦੇ ਬਾਹਰ ਸਿਲਵਰ ਰੰਗ ਦੀ ਆਈਕੋਨ ਫੋਰਡ ਕਾਰ ਵਿਚ ਹੀ ਬੈਠਾ ਰਿਹਾ | ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੈਂਕ ਦੇ ਬਾਹਰ ਹਵਾਈ ਫਾਇਰ ਕੀਤਾ ਅਤੇ ਫਿਰ ਨਗਦੀ ਲੁੱਟਣ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਦੀ ਸਕਰੀਨ ਅਤੇ ਇਕ ਲੈਪਟਾਪ ਨੂੰ ਗੋਲੀਆਂ ਮਾਰ ਕੇ ਤੋੜ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਲੁਟੇਰੇ ਜਾਂਦੇ ਸਮੇਂ ਬੈਂਕ ਦੇ ਸੇਲ ਅਫ਼ਸਰ ਰਾਹੁਲ ਸ਼ਰਮਾ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ | ਇਹ ਬੈਂਕ ਨੌਰੰਗਾਬਾਦ ਪਿੰਡ ਦੇ ਬਿਲਕੁਲ ਸੜਕ ਉੱਪਰ ਮੌਜੂਦ ਹੈ ਅਤੇ ਇਹ ਬੈਂਕ ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ ਉੱਪਰ ਹੋਣ ਕਾਰਨ ਇਥੇ ਭਾਰੀ ਆਵਾਜਾਈ ਰਹਿੰਦੀ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਪੀ.ਡੀ. ਤਿਲਕ ਰਾਜ, ਐੱਸ.ਪੀ. ਹੈੱਡ ਕੁਆਟਰ ਗੁਰਨਾਮ ਸਿੰਘ, ਡੀ.ਐੱਸ.ਪੀ. ਗੋਇੰਦਵਾਲ ਸਤਪਾਲ ਸਿੰਘ, ਐੱਸ. ਐੱਚ. ਓ. ਸਦਰ ਕਮਲਮੀਤ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਚੰਦਰ ਭੂਸ਼ਣ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ, ਪਰ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਾ | ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਅਤੇ ਪੁਲਿਸ ਨੇ ਸੀ.ਸੀ.ਟੀ.ਵੀ. ਵਿਚੋਂ ਲੁਟੇਰਿਆਂ ਦੀ ਫੁਟੇਜ਼ ਲੈ ਕੇ ਬੈਂਕ ਅਧਿਕਾਰੀਆਂ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ | ਬੈਂਕ ਦੇ ਮੈਨੇਜਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਢਾਈ ਵਜੇ ਦੇ ਕਰੀਬ ਬੈਂਕ ਦੇ ਬਾਹਰ ਇਕ ਆਈਕੋਨ ਫੋਰਡ ਕਾਰ ਰੁਕੀ, ਜਿਸ ਵਿਚੋਂ ਤਿੰਨ ਨਕਾਬਪੋਸ਼ ਲੁਟੇਰੇ ਹਥਿਆਰਾਂ ਸਮੇਤ ਉਤਰੇ ਅਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਹਵਾ ਵਿਚ ਫਾਇਰ ਕੀਤਾ ਅਤੇ ਬੈਂਕ ਦੇ ਅੰਦਰ ਦਾਖ਼ਲ ਹੋ ਗਏ | ਬੈਂਕ ਅੰਦਰ ਆਏ ਤਿੰਨ ਲੁਟੇਰਿਆਂ 'ਚੋਂ ਦੋ ਲੁਟੇਰਿਆਂ ਕੋਲ ਪਿਸਤੌਲ ਅਤੇ ਇਕ ਲੁਟੇਰੇ ਕੋਲ ਬੰਦੂਕ ਸੀ | ਅੰਦਰ ਆਉਂਦਿਆਂ ਹੀ ਉਨ੍ਹਾਂ ਨੇ ਬੈਂਕ ਦੀ ਕੈਸ਼ੀਅਰ ਹਰਪ੍ਰੀਤ ਕੌਰ ਨੂੰ ਹਥਿਆਰਾਂ ਦੀ ਨੋਕ 'ਤੇ ਕੈਸ਼ ਸਬੰਧੀ ਪੱੁਛਿਆ ਅਤੇ ਦੋ ਲੁਟੇਰਿਆਂ ਨੇ ਨਗਦੀ ਵਾਲੇ ਕੈਬਿਨ ਵਿਚ ਜਾ ਕੇ ਉਥੇ ਪਏ 7 ਲੱਖ 25 ਹਜ਼ਾਰ 710 ਰੁਪਏ ਲੁੱਟ ਲਏ | ਜਦ ਕਿ ਤੀਸਰਾ ਲੁਟੇਰਾ ਬੈਂਕ ਦੇ ਵਿਚ ਹੀ ਖੜ੍ਹਾ ਰਿਹਾ | ਨਗਦੀ ਲੁੱਟਣ ਤੋਂ ਬਾਅਦ ਲੁਟੇਰਿਆਂ ਨੇ ਇਕ ਗੋਲੀ ਸੀ.ਸੀ.ਟੀ.ਵੀ. ਕੈਮਰੇ ਦੀ ਐੱਲ.ਸੀ.ਡੀ. ਸਕਰੀਨ ਉੱਪਰ ਮਾਰੀ ਅਤੇ ਦੂਜੀ ਗੋਲੀ ਉਨ੍ਹਾਂ ਨੇ ਬੈਂਕ ਦੇ ਇਕ ਲੈਪਟਾਪ ਉੱਪਰ ਚਲਾਈ | ਇਸ ਘਟਨਾ ਮੌਕੇ ਬੈਂਕ ਵਿਚ ਬੈਂਕ ਦੇ ਕਰਮਚਾਰੀਆਂ ਤੋਂ ਇਲਾਵਾ ਦੋ ਗ੍ਰਾਹਕ ਵੀ ਮੌਜੂਦ ਸਨ | ਬੈਂਕ ਲੁੱਟਣ ਤੋਂ ਬਾਅਦ ਤਿੰਨੋ ਲੁਟੇਰੇ ਬਾਹਰ ਕਾਰ ਵਿਚ ਉਨ੍ਹਾਂ ਦਾ ਇੰਤਜਾਰ ਕਰ ਰਹੇ ਦੂਜੇ ਸਾਥੀ ਨਾਲ ਬੈਠ ਕੇ ਫਰਾਰ ਹੋ ਗਏ |
ਬੈਂਕ ਦਾ ਸੁਰੱਖਿਆ ਕਰਮਚਾਰੀ ਜੇਕਰ ਮੁਸਤੈਦੀ ਦਿਖਾਉਂਦਾ ਤਾਂ ਟਲ ਸਕਦੀ ਸੀ ਲੁੱਟ ਦੀ ਘਟਨਾ
ਲੁਟੇਰਿਆਂ ਨੇ ਜਦ ਬੈਂਕ ਅੰਦਰ ਦਾਖ਼ਲ ਹੋਣ ਮੌਕੇ ਹਵਾਈ ਫਾਇਰ ਕੀਤੇ ਤਾਂ ਬੈਂਕ 'ਚ ਤਾਇਨਾਤ ਸੁਰੱਖਿਆ ਗਾਰਡ ਬਲਦੇਵ ਸਿੰਘ ਆਪਣੇ ਕੋਲ ਦੋਨਾਲੀ ਬੰਦੂਕ ਲੋਡਿਡ ਹੋਣ ਦੇ ਬਾਵਜੂਦ ਬੈਂਕ ਦੇ ਪਿਛਲੇ ਪਾਸੇ ਭੱਜ ਗਿਆ | ਬੈਂਕ ਦੇ ਸੇਲ ਅਫ਼ਸਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਜੇਕਰ ਸੁਰੱਖਿਆ ਕਰਮਚਾਰੀ ਥੋੜੀ ਬਹੁਤੀ ਮੁਸਤੈਦੀ ਦਿਖਾਉਂਦਾ ਤਾਂ ਇਹ ਲੁੱਟ ਦੀ ਘਟਨਾ ਟਲ ਸਕਦੀ ਸੀ ਜਾਂ ਲੁਟੇਰਿਆਂ ਨੂੰ ਫੜਿਆ ਜਾ ਸਕਦਾ ਸੀ | ਸੁਰੱਖਿਆ ਕਰਮਚਾਰੀ ਲੁਟੇਰਿਆਂ ਦਾ ਸਾਹਮਣਾ ਕਰਨ ਦੀ ਬਜਾਏ ਡਰ ਕੇ ਪਿਛਲੇ ਪਾਸੇ ਭੱਜ ਗਿਆ | ਇਹ ਵੀ ਪਤਾ ਲੱਗਾ ਹੈ ਕਿ ਥਾਣਾ ਸਦਰ ਦੀ ਪੁਲਿਸ ਬੈਂਕ ਦੇ ਸੁਰੱਖਿਆ ਕਰਮਚਾਰੀ ਬਲਦੇਵ ਸਿੰਘ ਨੂੰ ਪੁੱਛਗਿੱਛ ਲਈ ਆਪਣੇ ਨਾਲ ਥਾਣਾ ਸਦਰ ਵਿਖੇ ਲੈ ਗਈ ਹੈ, ਜਿਥੇ ਉਸ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |

ਨਸ਼ਿਆਂ ਅਤੇ ਪਤਿਤਪੁਣੇ ਨੂੰ ਰੋਕਣ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ-ਭਾਈ ਗੋਬਿੰਦ ਸਿੰਘ ਲੌਾਗੋਵਾਲ

ਜਸਪਾਲ ਸਿੰਘ ਜਲੰਧਰ, 15 ਦਸੰਬਰ-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੌਜਵਾਨਾਂ 'ਚ ਵਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਦੇ ਰੁਝਾਣ ਨੂੰ ਰੋਕਣ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗੀ | ਇਸ ਲਹਿਰ ਤਹਿਤ ਪਿੰਡ-ਪਿੰਡ ...

ਪੂਰੀ ਖ਼ਬਰ »

ਭੁੱਕੀ ਤਸਕਰੀ ਦੇ ਦੋਸ਼ਾਂ 'ਚ ਦੋ ਨੂੰ 15-15 ਸਾਲ ਕੈਦ

ਸੰਗਰੂਰ, 15 ਦਸੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਕੇ. ਕੇ. ਸਿੰਗਲਾ ਦੀ ਅਦਾਲਤ ਨੇ ਭੁੱਕੀ ਤਸਕਰੀ ਦੇ ਦੋਸ਼ਾਂ ਵਿਚ ਕੈਂਟਰ ਚਾਲਕ ਅਤੇ ਮਾਲਕ ਨੂੰ 15-15 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਛਾਜਲੀ 'ਚ 20 ਅਕਤੂਬਰ, 2016 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ...

ਪੂਰੀ ਖ਼ਬਰ »

ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਆਗੂ ਦੀ ਕੁੱਟਮਾਰ ਮਾਮਲੇ ਦੇ ਮੱੁਖ ਦੋਸ਼ੀ ਮਾਂ-ਪੁੱਤ ਗਿ੍ਫ਼ਤਾਰ

ਬਰਨਾਲਾ, 15 ਦਸੰਬਰ (ਧਰਮਪਾਲ ਸਿੰਘ)-ਬੀਤੀ 30 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ 'ਤੇ ਸੋਲ੍ਹਾਂ ਦੇ ਮੱਠ ਵਿਖੇ ਹੋਏ ਹਮਲੇ ਦੇ ਮੁੱਖ ਦੋਸ਼ੀ ਮਾਂ-ਪੁੱਤ ਨੂੰ ਬਰਨਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ...

ਪੂਰੀ ਖ਼ਬਰ »

3 ਨਗਰ ਨਿਗਮਾਂ, 29 ਨਗਰ ਪੰਚਾਇਤਾਂ ਅਤੇ ਕੌਾਸਲਾਂ ਲਈ ਵੋਟਾਂ ਭਲਕੇ

ਚੰਡੀਗੜ੍ਹ, 15 ਦਸੰਬਰ (ਅਜੀਤ ਬਿਊਰੋ)-ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ ਤੇ ਕੌਾਸਲਾਂ ਲਈ ਵੋਟਾਂ ਪਾਉਣ ਦਾ ਅਮਲ ਐਤਵਾਰ 17 ਦਸੰਬਰ ਨੂੰ ਹੋਵੇਗਾ | ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ 222 ਵਿੱਚ ਅਤੇ 29 ਨਗਰ ...

ਪੂਰੀ ਖ਼ਬਰ »

ਮਿਊਾਸਪਲ ਚੋਣਾਂ : ਸੂਬਾ ਪੱਧਰੀ ਮੁੱਦਿਆਂ ਨੂੰ ਨਹੀਂ ਛੇੜਿਆ ਉਮੀਦਵਾਰਾਂ ਨੇ

ਜਲੰਧਰ, 15 ਦਸੰਬਰ (ਸ਼ਿਵ ਸ਼ਰਮਾ)-ਸਿਆਸੀ ਪਾਰਟੀਆਂ ਵੱਲੋਂ 17 ਦਸੰਬਰ ਨੂੰ ਹੋਣ ਵਾਲੀਆਂ ਮਿਊਾਸਪਲ ਚੋਣਾਂ ਵਿਚ ਿਖ਼ਆਲ ਰੱਖਣ ਅਤੇ ਵਿਕਾਸ ਦੇ ਕੰਮ ਕਰਵਾਉਣ ਵਾਅਦਿਆਂ ਨਾਲ ਤਿੰਨ ਨਗਰ ਨਿਗਮਾਂ, ਕੌਾਸਲਾਂ ਤੇ 32 ਨਗਰ ਪੰਚਾਇਤਾਂ 'ਚ ਚੋਣ ਪ੍ਰਚਾਰ ਸਮਾਪਤ ਹੋ ਗਿਆ | 11 ਦਿਨ ...

ਪੂਰੀ ਖ਼ਬਰ »

ਸੁਰਿੰਦਰ ਧੀਮਾਨ ਇੰਸਾਂ ਦੀ ਗਿ੍ਫ਼ਤਾਰੀ ਨਾਲ ਖੁੱਲ੍ਹੇ ਕਈ ਰਾਜ਼

ਰਾਮ ਸਿੰਘ ਬਰਾੜ ਚੰਡੀਗੜ੍ਹ, 15 ਦਸੰਬਰ- ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਜਿਸ ਮਾਮਲੇ 'ਚ ਗਿ੍ਫ਼ਤਾਰੀ ਹੋਈ ਤੇ ਉਹ ਜੇਲ੍ਹ 'ਚ ਹੈ, ਅਸਲ 'ਚ ਇਸ ਮਾਮਲੇ ਦੀਆਂ ਪਰਤਾਂ ਉਤਰਨ ਦਾ ਸਿਲਸਿਲਾ ਡੇਰੇ ਦੇ ਅਖ਼ਬਾਰ ਨਾਲ ਜੁੜੇ ਰਹੇ ...

ਪੂਰੀ ਖ਼ਬਰ »

ਡੇਰਾ ਮੁਖੀ ਦੇ ਦੋ ਨਜ਼ਦੀਕੀ ਸਰਕਾਰੀ ਗਵਾਹ ਬਣਨ ਨੂੰ ਤਿਆਰ

ਪੰਚਕੂਲਾ, 15 ਦਸੰਬਰ (ਕਪਿਲ)-25 ਅਗਸਤ ਨੂੰ ਪੰਚਕੂਲਾ ਸਥਿਤ ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀ ਸਰੀਰਕ ਸੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਹੋਏ ਦੰਗਿਆਂ ਦੇ ਮਾਮਲੇ ਵਿਚ ਗਿ੍ਫ਼ਤਾਰ ਰਾਮ ਰਹੀਮ ਦੇ ...

ਪੂਰੀ ਖ਼ਬਰ »

ਦਸਵੀਂ/ਬਾਰ੍ਹਵੀਂ ਦੀ ਰੀ-ਚੈਕਿੰਗ ਲਈ ਅਪਲਾਈ ਕਰਨ ਦਾ ਸਮਾਂ 30 ਤੱਕ

ਐੱਸ. ਏ. ਐੱਸ. ਨਗਰ, 15 ਦਸੰਬਰ (ਅ. ਬ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ (ਵਿਸ਼ੇਸ਼ ਮੌਕਾ) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜਿਹੜੇ ਪ੍ਰੀਖਿਆਰਥੀ ਆਪਣੇ ਕਿਸੇ ਵਿਸ਼ੇ ਦੀ ...

ਪੂਰੀ ਖ਼ਬਰ »

ਖਹਿਰਾ ਦੀ ਪਟੀਸ਼ਨ ਦਾ ਮਾਮਲਾ

ਸੀ. ਬੀ. ਆਈ ਜਾਂਚ ਦੀ ਮੰਗ ਪਹਿਲਾਂ ਲਈ ਜਾ ਚੁੱਕੀ ਹੈ ਵਾਪਸ-ਹਾਈਕੋਰਟ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਡਰੱਗਸ ਕੇਸ ਵਿਚ ਉਨ੍ਹਾਂ ਦੀ ਪੁਰਾਣੀ ਪਟੀਸ਼ਨ ਨੂੰ ਮੁੜ ਚਲਾਉਣ ਦੀ ਮੰਗ ਵਿਚ ਵੱਡਾ ਪੇਚ ਫਸ ਗਿਆ ਹੈ | ...

ਪੂਰੀ ਖ਼ਬਰ »

60 ਸਾਲਾਂ ਬਾਅਦ ਬਦਲੀ ਹੋਵੇਗਾ ਸੀ.ਆਈ.ਐਸ.ਸੀ.ਈ. ਬੋਰਡ ਦਾ ਲੋਗੋ

ਵਰਸੋਲਾ, 15 ਦਸੰਬਰ (ਵਰਿੰਦਰ ਸਹੋਤਾ)-ਕੌਾਸਲ ਫ਼ਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਅਗਜੈਮੀਨੇਸ਼ਨ (ਸੀ. ਆਈ.ਐਸ.ਸੀ.ਈ.) ਬੋਰਡ ਨਵੀਂ ਦਿੱਲੀ ਵਲੋਂ ਆਪਣਾ 60 ਸਾਲ ਪੁਰਾਣਾ ਲੋਗੋ ਬਦਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਦੇ ਨਾਲ ਹੀ ਬੋਰਡ ਨੇ 60 ਸਾਲ ਪੂਰੇ ਹੋਣ 'ਤੇ ਜਸ਼ਨ ...

ਪੂਰੀ ਖ਼ਬਰ »

ਪਿਸ਼ਾਵਰੀ ਸਿੱਖ ਸੰਗਤ 25 ਦਸੰਬਰ ਨੂੰ ਮਨਾਏਗੀ ਪ੍ਰਕਾਸ਼ ਪੁਰਬ

ਅੰਮਿ੍ਤਸਰ, 15 ਦਸੰਬਰ (ਸੁਰਿੰਦਰ ਕੋਛੜ)-ਪਿਸ਼ਾਵਰੀ ਸਿੱਖ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਖੇ ਮਨਾਇਆ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਅਨੰਦਪੁਰ ਸਾਹਿਬ 'ਚ ਸੂਬਾ ਪੱਧਰੀ ਸਮਾਗਮ 24 ਨੂੰ

ਸ੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਾਲ ਭਰ ਚੱਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਪੰਜਾਬ ਸਰਕਾਰ ਵਲੋਂ ਪ੍ਰਭਾਵਸ਼ਾਲੀ ਸਮਾਰੋਹ 24 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ...

ਪੂਰੀ ਖ਼ਬਰ »

ਮਿਥ ਕੇ ਕੀਤੇ ਕਤਲਾਂ 'ਚ ਪੰਜਾਬ ਪੁਲਿਸ ਤੇ ਐਨ. ਆਈ. ਏ. ਵਲੋਂ ਸਮਾਨਅੰਤਰ ਜਾਂਚ

ਖੰਨਾ/ਅਹਿਮਦਗੜ੍ਹ/ਪਾਇਲ, 15 ਦਸੰਬਰ (ਹਰਜਿੰਦਰ ਸਿੰਘ ਲਾਲ/ਰਵਿੰਦਰ ਪੁਰੀ/ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਮਿੱਥ ਕੇ ਕੀਤੇ ਕਤਲਾਂ ਵਿਚ ਖੰਨਾ ਵਿਚ ਹੋਏ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਦੇ ਕਤਲ ਅਤੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਜਗੇੜਾ ਵਿਚ ਮਾਰੇ ਗਏ ਪਿਓ ...

ਪੂਰੀ ਖ਼ਬਰ »

ਕਿਸਾਨਾਂ ਦੇ ਟਰੈਕਟਰ ਨੂੰ ਦੇਸ਼ ਭਰ 'ਚ ਟੋਲ ਪਲਾਜ਼ਾ ਤੋਂ ਛੋਟ ਦਿਓ-ਜਾਖੜ

ਚੰਡੀਗੜ੍ਹ, 15 ਦਸੰਬਰ (ਐਨ.ਐਸ. ਪਰਵਾਨਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜਿਨ੍ਹਾਂ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਤੋਂ ਪਿਛੋਂ ਅੱਜ ਸੰਸਦ ਮੈਂਬਰ ਦਾ ਹਲਫ਼ ਲਿਆ ਹੈ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ...

ਪੂਰੀ ਖ਼ਬਰ »

ਕੱਟਾ ਸਬੌਰ ਵਿਖੇ ਬਾਬਾ ਸੰਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ

ਨੂਰਪੁਰ ਬੇਦੀ, 15 ਦਸੰਬਰ (ਹਰਦੀਪ ਸਿੰਘ ਢੀਂਡਸਾ)-ਚਮਕੌਰ ਦੇ ਮੈਦਾਨ-ਏ-ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਵੈਰੀਆਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸੂਰਬੀਰਤਾ ਨਾਲ ਸ਼ਹੀਦੀ ਪਾਉਣ ਵਾਲੇ ਲਾਸਾਨੀ ਸ਼ਹੀਦ ਬਾਬਾ ਸੰਗਤ ਸਿੰਘ ਦੀ ਯਾਦ ਵਿਚ 23ਵਾਂ ...

ਪੂਰੀ ਖ਼ਬਰ »

ਪਾਲ ਨੈਨੀ ਸੰਸਥਾ ਨੇ ਕੈਨੇਡਾ ਦੇ ਕਈ ਵੀਜ਼ੇ ਲਗਵਾਏ

ਲੁਧਿਆਣਾ, 15 ਦਸੰਬਰ (ਭੁਪਿੰਦਰ ਸਿੰਘ ਬਸਰਾ)-ਕੈਨੇਡਾ ਵਿਚ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਨੈਨੀ ਕੋਰਸ ਕਰਵਾਉਣ ਵਾਲੀ ਨਾਮੀ ਸੰਸਥਾ ਪਾਲ ਨੈਨੀ ਇੰਸਟੀਚਿਊਟ, ਜੋ ਬਠਿੰਡਾ, ਅੰਮਿ੍ਤਸਰ ਅਤੇ ਲੁਧਿਆਣਾ ਸਥਿਤ ਆਪਣੇ ਦਫ਼ਤਰਾਂ ਰਾਹੀ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

1984 ਮਾਮਲਾ

ਅਮਰੀਕਾ ਰਹਿੰਦੇ ਦੋ ਗਵਾਹ ਟਾਈਟਲਰ ਖਿਲਾਫ਼ ਗਵਾਹੀ ਦੇਣ ਲਈ ਤਿਆਰ

ਨਵੀਂ ਦਿੱਲੀ, 15 ਦਸੰਬਰ (ਬਲਵਿੰਦਰ ਸਿੰਘ ਸੋਢੀ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਚੇਮਜ਼ ਫੋਰਡ ਕਲੱਬ ਰਾਏਸਿਨਾ ਰੋਡ ਨਵੀਂ ਦਿੱਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡਰੱਗ ਰੈਕੇਟ ਦੀ ਜਾਂਚ ਕਰ ਰਹੇ ਐਸ.ਟੀ.ਐਫ ਮੁਖੀ ਨੂੰ ਬਦਲਣ ਦੀ ਮੰਗ 'ਤੇ ਐਸ. ਆਈ. ਟੀ. ਬਣਾਈ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਚ ਫੈਲੇ ਡਰੱਗ ਰੈਕੇਟ ਦੀ ਜਾਂਚ ਕਰ ਰਹੇ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਮੁਖੀ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ 'ਤੇ ਇਸ ਕੇਸ ਵਿਚ ਬੇਵਜ੍ਹਾ ਫਸਾਉਣ ਦੀ ਕੋਸ਼ਿਸ਼ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਐਸ.ਐਸ.ਪੀ ...

ਪੂਰੀ ਖ਼ਬਰ »

ਭਾਈ ਨਰਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ੍ਰੀ ਮੁਕਤਸਰ ਸਾਹਿਬ, 15 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਮਰਹੂਮ ਭਾਈ ਸ਼ਮਿੰਦਰ ਸਿੰਘ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਵੱਡੇ ਭਰਾ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਭਾਈ ਰਾਹੁਲ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਵਿਧਾਇਕ ਸਿੰਗਲਾ ਅਤੇ ਡੀ.ਸੀ. ਵਿਰਕ ਨੇ ਮੁੱਕੇਬਾਜ਼ ਕੌਰ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਸੌ ਾਪਿਆ

ਸੰਗਰੂਰ, 15 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਮੀਡੀਆ ਦੇ ਇੱਕ ਹਿੱਸੇ 'ਚ ਆਈਆਂ ਖ਼ਬਰਾਂ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੜ੍ਹਬਾ ਦੇ ਪਿੰਡ ਖਨਾਲ ਖੁਰਦ ਦੇ ਰਹਿਣ ਵਾਲੇ ਪਦਮਸ੍ਰੀ ਅਤੇ ਅਰੁਜਨਾ ਐਵਾਰਡੀ ਮੁੱਕੇਬਾਜ਼ ਕੌਰ ...

ਪੂਰੀ ਖ਼ਬਰ »

ਅਕਾਲ ਅਕੈਡਮੀਆਂ ਵਲੋ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ 18 ਨੂੰ

ਧਰਮਗੜ੍ਹ, 15 ਦਸੰਬਰ (ਗੁਰਜੀਤ ਸਿੰਘ ਚਹਿਲ)-ਸਮਾਜ ਸੇਵੀ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੇ ਕਲਗਧੀਰ ਟਰੱਸਟ ਬੜੂ ਸਾਹਿਬ ਵਲੋਂ ਪ੍ਰਧਾਨ ਬਾਬਾ ਇਕਬਾਲ ਸਿੰਘ ਦੇ ਅਸ਼ੀਰਵਾਦ ਸਦਕਾ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ ਪੰਜਾਬ ਤੋਂ ਇਲਾਵਾ ਹੋਰਨਾਂ ...

ਪੂਰੀ ਖ਼ਬਰ »

ਰਾਜਪਾਲ ਅੱਜ ਸਾਦਕੀ ਬਾਰਡਰ ਵਿਖੇ ਰੀਟ੍ਰੀਟ ਸੈਰੇਮਨੀ 'ਚ ਕਰਨਗੇ ਸ਼ਿਰਕਤ

ਫ਼ਾਜ਼ਿਲਕਾ, 15 ਦਸੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਦੋ ਦਿਨਾਂ ਦੌਰੇ 'ਤੇ 16 ਤੇ 17 ਦਸੰਬਰ ਨੂੰ ਫ਼ਾਜ਼ਿਲਕਾ ਵਿਖੇ ਪਹੰੁਚ ਰਹੇ ਹਨ | ਉਹ ਇਥੋਂ ਨਜ਼ਦੀਕ ਬਾਰਡਰ ਰੋਡ 'ਤੇ ...

ਪੂਰੀ ਖ਼ਬਰ »

ਸਿੱਖ ਧਰਮ ਦੀ ਮਰਿਆਦਾ ਅਤੇ ਪਰੰਪਰਾ ਨੂੰ ਹਰ ਹਾਲ 'ਚ ਕਾਇਮ ਰੱਖਣਾ ਯਕੀਨੀ ਬਣਾਵੇ ਸੈਂਸਰ ਬੋਰਡ-ਭਾਈ ਲੌਾਗੋਵਾਲ

ਸੁਨਾਮ ਊਧਮ ਸਿੰਘ ਵਾਲਾ, 15 ਦਸੰਬਰ (ਸੱਗੂ, ਧਾਲੀਵਾਲ, ਭੁੱਲਰ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਸੁਨਾਮ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਫ਼ਿਲਮਾਂ 'ਚ ਸਿੱਖ ਧਰਮ ਨਾਲ ਜੁੜੇ ਸੀਨ ਨੂੰ ਲੈ ਕੇ ਤੇ ਇਸ ਦੇ ਵਿਵਾਦ ਤੋਂ ਬਚਣ ...

ਪੂਰੀ ਖ਼ਬਰ »

ਜਗਰਾਉਂ 'ਚ ਕਰਵਾਏ ਪਸ਼ੂ ਧਨ ਮੇਲੇ ਦੌਰਾਨ ਵੀਰ ਗਿੱਲ ਫੀਡ ਖਾਣ ਵਾਲੀਆਂ ਗਾਵਾਂ ਪਹਿਲੇ ਸਥਾਨ 'ਤੇ

ਜ਼ੀਰਾ, 15 ਦਸੰਬਰ (ਮਨਜੀਤ ਸਿੰਘ ਢਿੱਲੋਂ)-ਪੀ. ਡੀ. ਐੱਫ਼. ਏ. ਜਗਰਾਉਂ ਮੇਲੇ ਦੌਰਾਨ ਸਾਹੂ ਡੇਅਰੀ ਫਾਰਮ ਲਹਿਰਾ ਬੇਟ (ਮਖੂ) ਦੇ ਸੰਚਾਲਕ ਪ੍ਰਵੀਨ ਸਿੰਘ ਨੇ ਮੇਲੇ ਦੌਰਾਨ 5 ਗਾਵਾਂ ਦੇ ਇਨਾਮ ਹਾਸਲ ਕੀਤੇ | ਪ੍ਰਵੀਨ ਸਿੰਘ ਲਹਿਰਾ ਬੇਟ ਨੇ ਦੱਸਿਆ ਕਿ ਇਸ ਪਸ਼ੂ ਧਨ ਮੇਲੇ ਵਿਚ ...

ਪੂਰੀ ਖ਼ਬਰ »

ਹਾਈਕੋਰਟ ਵੱਲੋਂ ਤੇਜ਼ਾਬ ਪੀੜਤ ਵਿਅਕਤੀ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਹਵਾਲੇ

ਧੂਰੀ/ ਸ਼ੇਰਪੁਰ, 15 ਦਸੰਬਰ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ, ਨਰਿੰਦਰ ਸੇਠ, ਦਰਸ਼ਨ ਸਿੰਘ ਖੇੜੀ)-ਪਿੰਡ ਕਾਤਰੋਂ ਜ਼ਿਲ੍ਹਾ ਸੰਗਰੂਰ ਦੇ ਵਾਸੀ ਮਲਕੀਤ ਸਿੰਘ (ਟਰੱਕ ਡਰਾਈਵਰ) ਦੇ ਮਾਲਕ ਬਲਦੇਵ ਸਿੰਘ ਨੇ ਤੇਜ਼ਾਬ ਦੀ ਭਰੀ ਬਾਲਟੀ ਸੁੱਟ ਕੇ ਉਸ 'ਤੇ ਹਮਲਾ ਕੀਤਾ ਸੀ, ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਜਸਵੰਤ ਸਿੰਘ ਪੁਰਬਾ, ਤਪਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਫ਼ਰੀਦਕੋਟ, 15 ਦਸੰਬਰ (ਸਤੀਸ਼ ਬਾਗ਼ੀ, ਚਰਨਜੀਤ ਸਿੰਘ ਗੋਂਦਾਰਾ, ਸਰਬਜੀਤ ਸਿੰਘ)-ਸੀਨੀਅਰ ਪੱਤਰਕਾਰ ਜਸਵੰਤ ਸਿੰਘ ਪੁਰਬਾ ਇੰਚਾਰਜ ਉਪ ਦਫ਼ਤਰ ਰੋਜ਼ਾਨਾ 'ਅਜੀਤ' ਫ਼ਰੀਦਕੋਟ, ਤਪਿੰਦਰ ਸਿੰਘ ਸਟਾਫ਼ ਰਿਪੋਰਟ 'ਅਜੀਤ' ਫ਼ਿਰੋਜ਼ਪੁਰ ਅਤੇ ਕਰਮ ਸਿੰਘ ਪੁਰਬਾ ਦੇ ਸਤਿਕਾਰਤ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ 'ਚ ਸਾਲਾਨਾ ਸਮਾਗਮ ਸ਼ੁਰੂ

ਰੂੜੇਕੇ ਕਲਾਂ, 15 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਦੋ ਰੋਜ਼ਾ ਸਾਲਾਨਾ ਸਮਾਗਮ ਦੀ ਆਰੰਭਤਾ ਸੰਤ ਚਰਨਪੁਰੀ, ਮਾਤਾ ਅਮਰਜੀਤ ਕੌਰ, ਸੰਜੀਵ ਸ਼ੋਰੀ ਪ੍ਰਧਾਨ ਨਗਰ ਕੌਾਸਲ ...

ਪੂਰੀ ਖ਼ਬਰ »

ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮੋਖਾ ਦੀ ਪਤਨੀ ਵਲੋਂ ਦਾਖ਼ਲ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਅੰਮਿ੍ਤਸਰ ਵਿਖੇ ਪੁਲਿਸ ਦੀ ਗੋਲੀਆਂ ਦਾ ਸ਼ਿਕਾਰ ਹੋਏ ਸਥਾਨਕ ਅਕਾਲੀ ਨੇਤਾ ਮੁਖਜੀਤ ਸਿੰਘ ਮੋਖਾ ਦੀ ਪਤਨੀ ਵਲੋਂ ਦਾਖ਼ਲ ਪਟੀਸ਼ਨ 'ਤੇ ਦੋਵੇਂ ਧਿਰਾਂ ਦੀ ਬਹਿਸ ਮੁਕੰਮਲ ਹੋਣ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ...

ਪੂਰੀ ਖ਼ਬਰ »

ਪੰਜਾਬ 'ਚ ਕੜਾਕੇ ਦੀ ਠੰਢ

ਚੰਡੀਗੜ੍ਹ, 15 ਦਸੰਬਰ (ਏਜੰਸੀ)- ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਤੀਸਰੇ ਦਿਨ ਵੀ ਠੰਢ ਦਾ ਜ਼ੋਰ ਰਿਹਾ | ਸਵੇਰੇ ਪਈ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਇਆ ਜਦੋਂਕਿ ਕਈ ਥਾਵਾਂ 'ਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਰਿਹਾ | ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਲਈ ਕਮੇਟੀ ਦਾ ਗਠਨ

ਚੰਡੀਗੜ੍ਹ, 15 ਦਸੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਉਲੀਕੇ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ | ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ...

ਪੂਰੀ ਖ਼ਬਰ »

ਦੀਪਇੰਦਰ ਢਿੱਲੋਂ ਵਲੋਂ ਐਨ. ਕੇ. ਸ਼ਰਮਾ ਵਿਰੁੱਧ ਚੋਣ ਪਟੀਸ਼ਨ 'ਤੇ ਬਹਿਸ ਸ਼ੁਰੂ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਡੇਰਾਬਸੀ ਹਲਕੇ ਤੋਂ ਵਿਧਾਇਕ ਐਨ. ਕੇ. ਸ਼ਰਮਾ ਵਿਰੁੱਧ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਦਾਖ਼ਲ ਪਟੀਸ਼ਨ ਵਿਚਲੇ ਮੁੱਦੇ ਤੈਅ ਕਰਨ ਬਾਰੇ ਸ਼ੁੱਕਰਵਾਰ ਨੂੰ ਬਹਿਸ ਸ਼ੁਰੂ ਹੋ ਗਈ ਹੈ | ਢਿੱਲੋਂ ਵੱਲੋਂ ...

ਪੂਰੀ ਖ਼ਬਰ »

ਹਰਬੰਸ ਸਿੰਘ ਚੇਨਈ ਸ਼੍ਰੋਮਣੀ ਅਕਾਲੀ ਦਲ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਬਣੇ

ਚੰਡੀਗੜ੍ਹ, 15 ਦਸੰਬਰ (ਅ. ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਸਮਾਜ ਸੇਵਕ ਹਰਬੰਸ ਸਿੰਘ ਚੇਨਈ ਨੰੂ ਸ਼੍ਰੋਮਣੀ ਅਕਾਲੀ ਦਲ ਦੀ ਤਾਮਿਲਨਾਡੂ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ¢ ਅੱਜ ਇਥੇ ਇਸ ਦਾ ਖ਼ੁਲਾਸਾ ਕਰਦਿਆਂ ਅਕਾਲੀ ...

ਪੂਰੀ ਖ਼ਬਰ »

ਪੰਜਾਬ ਸਿਵਲ ਸਕੱਤਰੇਤ 'ਚ ਅਚਨਚੇਤ ਚੈਕਿੰਗ

ਚੰਡੀਗੜ੍ਹ, 15 ਦਸੰਬਰ (ਗੁਰਸੇਵਕ ਸਿੰਘ ਸੋਹਲ)-ਮੌਸਮ ਦੇ ਮਿਜਾਜ਼ ਬਦਲਣ 'ਤੇ ਕਈ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਦਫ਼ਤਰ ਆਉਣ ਦਾ ਮਿਜਾਜ਼ ਵੀ ਬਦਲ ਲਿਆ ਹੈ, ਇਸੇ ਨੂੰ ਵੇਖਦਿਆਂ ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਖੇ ਜਦੋਂ ...

ਪੂਰੀ ਖ਼ਬਰ »

ਕੁੁਲਾਰ ਹਸਪਤਾਲ ਬੀਜਾ 'ਚ ਸੈਮੀਨਾਰ 17 ਨੂੰ

ਬੀਜਾ, 15 ਦਸੰਬਰ (ਕਸ਼ਮੀਰ ਸਿੰਘ ਬਗ਼ਲੀ) ਕੁਲਾਰ ਹਸਪਤਾਲ ਬੀਜਾ ਵਿਚ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਦੀ ਅਗਵਾਈ ਹੇਠ ਇੱਕ ਦਹਾਕਿਆਂ ਤੋਂ ਵੱਧ ਆਰਥੋ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰ ਡਾਕਟਰ ਦੀਪਕ ...

ਪੂਰੀ ਖ਼ਬਰ »

ਦਿਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਆਪਣੇ ਨਵੇਂ ਅਹੁਦੇ ਸੰਭਾਲੇ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਦੋ ਹਫ਼ਤੇ ਪਹਿਲਾਂ ਆਪਣਾ ਪ੍ਰਧਾਨਗੀ ਅਹੁਦਾ ਸੰਭਾਲਣ ਉਪਰੰਤ ਬੀਤੀ ਸ਼ਾਮ ਪਹਿਲੀ ਵਾਰ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਦੇ ਵਿਭਾਗਾਂ 'ਚ ਅਹਿਮ ...

ਪੂਰੀ ਖ਼ਬਰ »

ਰਾਖਵੇਂ ਕੋਟੇ ਦੇ 80 ਉਮੀਦਵਾਰਾਂ ਨੂੰ ਮਿਲੇਗੀ ਕਲਰਕ ਦੀ ਨੌਕਰੀ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 2013 ਵਿਚ ਐਸ. ਐਸ. ਐਸ. ਬੋਰਡ ਪੰਜਾਬ ਵੱਲੋਂ 1192 ਕਲਰਕਾਂ ਦੀ ਕੱਢੀ ਗਈ ਭਰਤੀ ਦੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 80 ਬਿਨੈਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪਿਛਲੇ ...

ਪੂਰੀ ਖ਼ਬਰ »

ਪੰਜਾਬ 'ਚ ਸਖ਼ਤੀ ਕਰਕੇ ਪੁਣਛ ਤੇ ਉੜੀ ਦੇ ਰਸਤੇ ਕੀਤੀ ਜਾ ਰਹੀ ਨਸ਼ਿਆਂ ਦੀ ਸਪਲਾਈ-ਸ਼ਸ਼ੀਕਾਂਤ

ਜਲੰਧਰ, 15 ਦਸੰਬਰ (ਸ਼ਿਵ)-ਸਾਬਕਾ ਪੁਲਿਸ ਮੁਖੀ (ਜੇਲ੍ਹਾਂ) ਸ੍ਰੀ ਸ਼ਸ਼ੀਕਾਂਤ ਨੇ ਕਿਹਾ ਹੈ ਕਿ ਪੰਜਾਬ ਵਿਚ ਸਰਕਾਰ ਵਲੋਂ ਵਧਾਈ ਸਖ਼ਤੀ ਕਰਕੇ ਜਿੱਥੇ ਸਰਹੱਦਾਂ ਤੋਂ ਨਸ਼ੇ ਆਉਣ ਦੀ ਸਪਲਾਈ ਰੁਕ ਗਈ ਹੈ ਉਥੇ ਹੁਣ ਨਸ਼ਾ ਤਸਕਰਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਅਤੇ ਉੜੀ ...

ਪੂਰੀ ਖ਼ਬਰ »

ਅਰੂਸ਼ੀ ਕਤਲ ਦਾ ਮਾਮਲਾ

ਹੇਮਰਾਜ ਦੀ ਪਤਨੀ ਨੇ ਤਲਵਾੜ ਜੋੜੇ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਦਿੱਤੀ ਸੁਪਰੀਮ ਕੋਰਟ 'ਚ ਚੁਣੌਤੀ

ਨਵੀਂ ਦਿੱਲੀ, 15 ਦਸੰਬਰ (ਪੀ. ਟੀ. ਆਈ.)- 2008 ਵਿਚ ਆਪਣੀ ਧੀ ਅਰੂਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦੇ ਦੋਹਰੇ ਕਤਲ ਵਿਚ ਦੰਦਾਂ ਦੇ ਡਾਕਟਰ ਜੋੜੇ ਰਾਜੇਸ਼ ਤੇ ਨੂਪੁਰ ਤਲਵਾੜ ਨੂੰ ਇਲਾਹਾਬਾਦ ਹਾਈ ਕੋਰਟ ਵਲੋਂ 12 ਅਕਤੂਬਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹੇਮਰਾਜ ਦੀ ਪਤਨੀ ਨੇ ...

ਪੂਰੀ ਖ਼ਬਰ »

ਇੰਡੋਨੇਸ਼ੀਆ 'ਚ ਜਬਰਦਸਤ ਭੁਚਾਲ, ਕਈ ਮੌਤਾਂ ਦਾ ਖਦਸ਼ਾ

ਜਕਾਰਤਾ, 15 ਦਸੰਬਰ (ਏਜੰਸੀ)- ਇੰਡੋਨੇਸ਼ੀਆ 'ਚ ਅੱਜ ਜਬਰਦਸਤ ਭੁਚਾਲ ਦੇ ਝਟਕੇ ਲੱਗੇ ਜਿਸ ਨਾਲ ਰਾਜਧਾਨੀ ਜਕਾਰਤਾ ਅਤੇ ਸੰਘਣੀ ਵਸੋਂ ਵਾਲੇ ਦੇਸ਼ ਦੇ ਸਭ ਤੋਂ ਪ੍ਰਸਿੱਧ ਟਾਪੂ ਜਾਵਾ 'ਚ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਜਿਸ ਨਾਲ ਅਣਗਿਣਤ ਲੋਕਾਂ ਦੇ ਮਾਰੇ ਜਾਣ ਦੀ ...

ਪੂਰੀ ਖ਼ਬਰ »

ਮਾਲ ਅਦਾਲਤਾਂ ਵਿਚ ਕੇਸਾਂ ਦੇ ਨਿਪਟਾਰੇ 'ਚ ਤੇਜ਼ੀ

ਚੰਡੀਗੜ੍ਹ, 15 ਦਸੰਬਰ (ਅਜੀਤ ਬਿਊਰੋ)-ਪੰਜਾਬ ਦੀਆਂ ਮਾਲ ਅਦਾਲਤਾਂ ਵਿਚ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਤੇਜ਼ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਿਆਂ ਅਤੇ ਲੋਕ ਹਿੱਤ ਦੇ ਮੱਦੇਨਜ਼ਰ ਮਾਲ ਅਦਾਲਤਾਂ ਦੇ ਕੇਸਾਂ ਦਾ ...

ਪੂਰੀ ਖ਼ਬਰ »

ਤੇਜ਼ਾਬ ਪੀੜਤ ਦੇ ਕੇਸ ਵਿਚ ਸੀ.ਬੀ.ਆਈ. ਨੂੰ ਪੁੱਛਿਆ ਮਾਮਲਾ ਦਰਜ ਹੋ ਸਕਦੈ ਜਾਂ ਨਹੀਂ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਤੇਜ਼ਾਬ ਸੁੱਟਣ ਦੇ ਇੱਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਬੀ.ਆਈ ਨੂੰ ਮਾਮਲੇ 'ਤੇ ਵਿਚਾਰ ਕਰਨ ਦੀ ਹਦਾਇਤ ਕੀਤੀ ਹੈ ਕਿ ਕੀ ਇਸ ਮਾਮਲੇ ਵਿਚ ਸੀ.ਬੀ.ਆਈ ਵੱਲੋਂ ਐਫ.ਆਈ.ਆਰ ਦਰਜ ਕੀਤੀ ਜਾ ਸਕਦੀ ਹੈ ਜਾਂ ਨਹੀਂ | ...

ਪੂਰੀ ਖ਼ਬਰ »

ਟਰੱਕ ਯੂਨੀਅਨਾਂ ਸਬੰਧੀ ਕਾਨੂੰਨ ਦਾ ਖਰੜਾ ਪ੍ਰਵਾਨਗੀ ਲਈ ਵਿਚਾਰ ਅਧੀਨ

ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਰੱਦ ਕਰਵਾਉਣ ਲਈ ਹਾਈਕੋਰਟ ਵਿਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਬੈਂਚ ਨੂੰ ਜਾਣੂੰ ਕਰਵਾਇਆ ਹੈ ਕਿ ਯੂਨੀਅਨਾਂ ਸਬੰਧੀ ਕਾਨੂੰਨ ਵਿਚ ਸੋਧ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX