ਤਾਜਾ ਖ਼ਬਰਾਂ


ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  43 minutes ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  about 1 hour ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  about 2 hours ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  about 4 hours ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  about 4 hours ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  about 5 hours ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  about 5 hours ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  about 6 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  about 6 hours ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  about 7 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  about 7 hours ago
ਰਾਂਚੀ, 17 ਅਗਸਤ - ਝਾਰਖੰਡ ਦੇ ਨਕਸਲਵਾਦ ਪ੍ਰਭਾਵਤਿ ਖੂੰਟੀ ਜ਼ਿਲ੍ਹੇ ਦੇ ਇਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਖੇਤ 'ਚ ਕੰਮ...
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  about 7 hours ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ 'ਤੇ ਕੀਤੇ ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ...
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  about 8 hours ago
ਨਵੀਂ ਦਿੱਲੀ, 17 ਅਗਸਤ -ਦਿੱਲੀ 'ਚ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਗਨੀਵੇਸ਼ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਮੀ ਅਗਨੀਵੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ....
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  about 8 hours ago
ਤਰਨਤਾਰਨ, 17 ਅਗਸਤ - ਤਰਨਤਾਰਨ ਪੁਲਿਸ ਨੇ ਚੋਰੀ ਦੇ 14 ਮੋਟਰਸਾਈਕਲ ਅਤੇ 12 ਕਾਰਾਂ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕੀਤੇ ਗਏ ਇਨ੍ਹਾਂ ਸਾਰੇ ਵਾਹਨਾਂ ਦੀ ...
ਵਾਜਪਾਈ ਦੀ ਅੰਤਿਮ ਯਾਤਰਾ ਸ਼ੁਰੂ
. . .  about 8 hours ago
ਨਵੀਂ ਦਿੱਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ। ਸ਼ਾਮ ਨੂੰ ਇੱਥੇ ਉੁਨ੍ਹਾਂ ਦਾ ਅੰਤਿਮ ਸਸਕਾਰ...
ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ
. . .  about 9 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕੀਤੀ ਔਰਤ ਦੀ ਹੱਤਿਆ
. . .  about 9 hours ago
ਅਟਲ ਜੀ ਮਨੁੱਖਤਾ ਨੂੰ ਨੁਕਸਾਨਉਣ ਪਹੁੰਚਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ - ਯੇਚੁਰੀ
. . .  about 9 hours ago
ਪਿੰਡ ਖਾਨਕੋਟ ਦੇ ਸੂਏ 'ਚੋਂ ਭੇਦ ਭਰੇ ਹਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
. . .  about 10 hours ago
ਸਿਹਤ ਵਿਭਾਗ ਨੇ ਰਾਜਪੁਰਾ 'ਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ
. . .  about 10 hours ago
ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ, 167 ਲੋਕਾਂ ਦੀ ਗਈ ਜਾਨ - ਪਿਨਰਾਈ ਵਿਜੈਅਨ
. . .  about 10 hours ago
ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਭੁਟਾਨ ਦੇ ਰਾਜਾ
. . .  about 10 hours ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਨਿੱਜੀ ਰਿਹਾਇਸ਼ 'ਤੇ ਛਾਪੇਮਾਰੀ
. . .  about 11 hours ago
ਭਿਆਨਕ ਸੜਕ ਹਾਦਸੇ 'ਚ ਦੋ ਮੌਤਾਂ, 1 ਜ਼ਖਮੀ
. . .  about 11 hours ago
ਮਕਾਨ ਦੇ ਢਹਿ ਢੇਰੀ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 11 hours ago
ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਪਹੁੰਚਣਗੇ ਵੱਖ-ਵੱਖ ਦੇਸ਼ਾਂ ਦੇ ਮੰਤਰੀ
. . .  about 11 hours ago
ਜਲੰਧਰ 'ਚ ਪ੍ਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ
. . .  about 12 hours ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ
. . .  about 12 hours ago
ਕੁਪਵਾੜਾ 'ਚ ਹੋਏ ਅੱਤਵਾਦੀ ਹਮਲੇ 'ਚ ਇੱਕ ਜਵਾਨ ਸ਼ਹੀਦ
. . .  about 12 hours ago
ਲੋਕ ਅਟਲ ਜੀ ਨੂੰ ਇਸ ਲਈ ਪਿਆਰ ਕਰਦੇ ਹਨ, ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਸਨ - ਜਾਵੇਦ ਅਖ਼ਤਰ
. . .  about 13 hours ago
ਰਾਹੁਲ ਗਾਂਧੀ ਨੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  about 14 hours ago
ਵੱਡੀ ਗਿਣਤੀ 'ਚ ਵਾਜਪਾਈ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ ਲੋਕ
. . .  about 14 hours ago
ਲੱਖਾਂ ਲੋਕ ਵਾਜਪਾਈ ਦੀ ਅੰਤਿਮ ਯਾਤਰਾ 'ਚ ਹੋਣਗੇ ਮੌਜੂਦ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  20 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਬਠਿੰਡਾ

ਜੇਲ੍ਹ 'ਚੋਂ ਰਿਹਾਈ ਪਿੱਛੋਂ ਲੱਖਾ ਸਿਧਾਣਾ ਕਾਫ਼ਲੇ ਦੇ ਰੂਪ 'ਚ ਪਿੰਡ ਪੁੱਜਾ

ਬਠਿੰਡਾ, 15 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ 'ਚ ਪੰਜਾਬੀ ਲਾਗੂ ਕਰਨ ਅਤੇ ਸੜਕਾਂ 'ਤੇ ਲੱਗੇ ਬੋਰਡਾਂ 'ਤੇ ਪੰਜਾਬੀ ਨੂੰ ਅੱਵਲ ਦਰਜੇ 'ਤੇ ਲਿਖੇ ਜਾਣ ਦੀ ਮੰਗ ਨੂੰ ਲੈ ਕੇ ਚੱਲੇ ਸੰਘਰਸ਼ ਦੌਰਾਨ ਬੋਰਡਾਂ ਉੱਪਰ ਕਾਲਾ ਪੋਚਾ ਫੇਰਨ ਦੇ ਦੋਸ਼ਾਂ ਤਹਿਤ ਫ਼ਰੀਦਕੋਟ ਜੇਲ੍ਹ 'ਚ ਬੰਦ ਲੱਖਾ ਸਿਧਾਣਾ ਨੂੰ ਅੱਜ ਜ਼ਮਾਨਤ ਮਿਲਣ ਪਿੱਛੋਂ ਕਾਫ਼ਲੇ ਦੇ ਰੂਪ 'ਚ ਆਪਣੇ ਜੱਦੀ ਪਿੰਡ ਸਿਧਾਣਾ ਵਿਖੇ ਪੁੱਜੇ | ਲੱਖਾ ਸਿਧਾਣਾ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਪਹੰੁਚਾਉਣ ਦੇ ਦੋਸ਼ਾਂ 'ਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ, ਪਰ ਜੇਲ੍ਹ ਅੰਦਰ ਉਸ ਕੋਲੋਂ ਮੋਬਾਈਲ ਬਰਾਮਦ ਹੋਣ ਸਬੰਧੀ ਉਸ 'ਤੇ ਇਕ ਹੋਰ ਪਰਚਾ ਦਰਜ ਹੋ ਗਿਆ ਸੀ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਲੱਖਾ ਸਿਧਾਣਾ ਦੀ ਜ਼ਮਾਨਤ ਮਨਜ਼ੂਰ ਕਰ ਲਈ | ਜੇਲ੍ਹ 'ਚੋਂ ਰਿਹਾਈ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਬਾਬਾ ਹਰਦੀਪ ਸਿੰਘ ਮਹਿਰਾਜ, ਐਕਸ਼ਨ ਕਮੇਟੀ ਆਗੂ ਤੇ ਲੇਖਕ ਬਲਜਿੰਦਰ ਸਿੰਘ ਬਾਗੀ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਏਖ਼ਾਨਾ, ਨਿੱਕਾ ਸਿਧਾਣਾ ਆਦਿ ਆਗੂਆਂ ਦੇ ਨਾਲ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਫ਼ਰੀਦਕੋਟ ਪੁੱਜ ਗਏ ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਇਸ ਪਿੱਛੋਂ ਪੰਜਾਬੀ ਮਾਂ ਬੋਲੀ ਸੰਘਰਸ਼ ਕਮੇਟੀ ਦੇ ਕੁਝ ਆਗੂ ਕਾਫ਼ਲੇ ਦੇ ਰੂਪ 'ਚ ਕੋਟਕਪੂਰਾ ਵਿਖੇ ਰੁਕ ਗਏ, ਜਿਥੇ ਲੱਖਾ ਸਿਧਾਣਾ ਦੇ ਪੁੱਜਣ 'ਤੇ ਉਸ ਦਾ ਸਵਾਗਤ ਕੀਤਾ ਗਿਆ ਤੇ ਉਥੋਂ ਕਾਫ਼ਲੇ ਦੇ ਰੂਪ 'ਚ ਲੱਖਾ ਸਿਧਾਣਾ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦਿਆਲਪੁਰਾ ਭਾਈਕਾ ਬਠਿੰਡਾ ਵਿਖੇ ਨਤਮਸਤਕ ਹੋਣ ਪਿੱਛੋਂ ਆਪਣੇ ਪਿੰਡ ਸਿਧਾਣਾ ਪੁੱਜੇ | ਇਸ ਦੌਰਾਨ ਉਨ੍ਹਾਂ ਨੇ ਕਈ ਥਾਵਾਂ 'ਤੇ ਇਕੱਠੇ ਹੋਏ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਤੇ ਭਵਿੱਖ ਵਿਚ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ |

ਬਠਿੰਡਾ 'ਚ ਤਿੰਨ ਦਿਨਾਂ 14ਵਾਂ ਵਿਰਾਸਤੀ ਮੇਲਾ ਧੂਮ ਧੱੜਕੇ ਨਾਲ ਸ਼ੁਰੂ

ਬਠਿੰਡਾ, 15 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਮਾਲਵਾ ਹੈਰੀਟੇਜ ਫ਼ਾਊਂਡੇਸ਼ਨ ਵਲੋਂ ਲਗਾਇਆ 14ਵਾਂ ਵਿਰਾਸਤੀ ਮੇਲਾ ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਹਾਜੀ ਰਤਨ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਉਪਰੰਤ ...

ਪੂਰੀ ਖ਼ਬਰ »

ਚੋਣ ਪ੍ਰਚਾਰ ਖ਼ਤਮ, ਪ੍ਰਸ਼ਾਸਨ ਵਲੋਂ ਅਮਨ-ਅਮਾਨ ਨਾਲ ਵੋਟਾਂ ਪਵਾਉਣ ਦੀਆਂ ਤਿਆਰੀਆਂ ਮੁਕੰਮਲ

ਤਲਵੰਡੀ ਸਾਬੋ, 15 ਦਸੰਬਰ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਖ਼ਤਮ ਹੁੰਦਿਆਂ ਹੀ ਉਮੀਦਵਾਰਾਂ ਦੀਆਂ ਜਨ ਸਭਾਵਾਂ ਦਾ ਸ਼ੋਰ ਵੀ ਰੁਕ ਗਿਆ | ਹੁਣ ਜਿਥੇ ...

ਪੂਰੀ ਖ਼ਬਰ »

ਪੀ. ਟੀ. ਮਾਸਟਰ 'ਤੇ ਪੰਜਵੀਂ ਜਮਾਤ ਦੀ ਬੱਚੀ ਨਾਲ ਛੇੜ-ਛਾੜ ਦੇ ਦੋਸ਼, ਵਿਭਾਗੀ ਜਾਂਚ ਸ਼ੁਰੂ

ਬਠਿੰਡਾ, 15 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਗੁਰੂ ਨਾਨਕਪੁਰਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੰਜਵੀਂ ਜਮਾਤ ਵਿਚ ਪੜ੍ਹ ਰਹੀ 11 ਸਾਲ ਦੀ ਇਕ ਬੱਚੀ ਨਾਲ ਇਸੇ ਸਕੂਲ ਦੇ ਨਾਲ ਚੱਲ ਰਹੇ ਸਰਕਾਰੀ ਹਾਈ ਸਕੂਲ ਦੇ ਇਕ ਪੀ. ਟੀ. ਮਾਸਟਰ ਵਲੋਂ ਕਥਿਤ ਤੌਰ 'ਤੇ ਛੇੜ-ਛਾੜ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਭੁੱਚੋ ਮੰਡੀ, 15 ਦਸੰਬਰ (ਬਿੱਕਰ ਸਿੰਘ ਸਿੱਧੂ)-ਪਿੰਡ ਮਾਨਸਾ ਖ਼ੁਰਦ ਵਿਖੇ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਮੁਤਾਬਿਕ ਅੱਜ ਸਵੇਰੇ ਸਾਜਰੇ 5 ਵਜੇ ਦੇ ਕਰੀਬ ਪਿੰਡ 'ਚ ਬਣੀ ਸਿੱਧੂ ਕਰਿਆਨੇ ਦੀ ਦੁਕਾਨ ਨੂੰ ਅੱਗ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਕਾਲਾਂਵਾਲੀ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)-ਥਾਣਾ ਕਾਲਾਂਵਾਲੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੂੰ ਸਮੈਕ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਕਾਲਾਂਵਾਲੀ ਦੀ ...

ਪੂਰੀ ਖ਼ਬਰ »

ਕਾਰ ਨੂੰ ਅੱਗ ਲੱਗੀ-ਜਾਨੀ ਨੁਕਸਾਨ ਦਾ ਬਚਾਅ

ਗੋਨਿਆਣਾ, 15 ਦਸੰਬਰ (ਲਛਮਣ ਦਾਸ ਗਰਗ)-ਅੱਜ ਸਵੇਰੇ ਗੋਨਿਆਣਾ-ਬਠਿੰਡਾ ਐਨ. ਐਚ. 54 'ਤੇ ਇਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ, ਜਦ ਕਿ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ | ਕਾਰ ਸਵਾਰ ਬਠਿੰਡਾ ਵਿਖੇ ਕੱਪੜਾ ਵੇਚਣ ਲਈ ਜਾ ਰਹੇ ਸਨ | ਕਾਰ ਚਾਲਕ ...

ਪੂਰੀ ਖ਼ਬਰ »

ਏਸੈਂਟ ਕਾਰ ਸਮੇਤ 3 ਸ਼ਰਾਬ ਤਸਕਰ ਕਾਬੂ

ਰਾਮਾਂ ਮੰਡੀ, 15 ਦਸੰਬਰ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਸੰਜੀਵ ਕੁਮਾਰ ਮਿੱਤਲ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਏ. ਐਸ. ਆਈ. ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਏਸੈਂਟ ਕਾਰ ਸਮੇਤ ਚਾਰ ਸ਼ਰਾਬ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਮਾਨਸਾ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 15 ਦਸੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...

ਪੂਰੀ ਖ਼ਬਰ »

ਟ੍ਰੈਫ਼ਿਕ ਜਾਮ, ਨਾਜਾਇਜ਼ ਕਬਜ਼ਿਆਂ ਤੇ ਸਫ਼ਾਈ ਦੇ ਨਾਕਸ ਪ੍ਰਬੰਧਾਂ ਨਾਲ ਜੂਝ ਰਹੀ ਹੈ ਰਾਮਾਂ ਮੰਡੀ

ਗੁਰਪ੍ਰੀਤ ਸਿੰਘ ਅਰੋੜਾ ਰਾਮਾਂ ਮੰਡੀ, 15 ਦਸੰਬਰ-ਸ਼ਹਿਰ 'ਚ ਨਵਾਂ ਬੱਸ ਅੱਡਾ ਬਣਨ ਦੇ ਬਾਵਜੂਦ ਬਾਜ਼ਾਰ 'ਚ ਖੜ੍ਹਦੀਆਂ ਬੱਸਾਂ ਕਾਰਨ ਸਿਵਲ ਹਸਪਤਾਲ ਕੋਲ ਟ੍ਰੈਫ਼ਿਕ ਜਾਮ ਦੀ ਸਮੱਸਿਆ ਜਿਉਂ ਦੀ ਤਿਉਂ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਖੱਟਰ ਸਰਕਾਰ ਨੂੰ ਸਾਬਕਾ ਅਕਾਲੀ ਸਰਕਾਰ ਦਾ ਚੜਿ੍ਹਆ ਰੰਗ ਦਸਮ ਪਾਤਸ਼ਾਹ ਦੇ 350ਵੇਂ ਪ੍ਰਕਾਸ਼ ਉਤਸਵ 'ਚ 3200 ਲੋਕਾਂ ਨੂੰ ਸਰਕਾਰੀ ਖ਼ਰਚੇ 'ਤੇ ਪਟਨਾ ਲਿਜਾਏਗੀ

ਡੱਬਵਾਲੀ, 15 ਦਸੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣੇ ਦੀ ਖੱਟਰ ਸਰਕਾਰ ਨੂੰ ਪੰਜਾਬ ਦਾ ਸਾਬਕਾ ਅਕਾਲੀ ਸਰਕਾਰ ਦਾ ਰੰਗ ਚੜ੍ਹ ਗਿਆ ਹੈ | ਸੂਬਾ ਸਰਕਾਰ ਵੀ 3200 ਵਿਅਕਤੀਆਂ ਨੂੰ ਸਰਕਾਰੀ ਖ਼ਰਚੇ 'ਤੇ ਤੀਰਥ ਦਰਸ਼ਨ ਕਰਵਾਏਗੀ | ਜਿਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ...

ਪੂਰੀ ਖ਼ਬਰ »

ਭਾਜਪਾ ਦਾ ਵਿਕਾਸ ਮਾਡਲ ਹਰਿਆਣਾ 'ਚ ਪੂਰੀ ਤਰ੍ਹਾਂ ਫ਼ੇਲ੍ਹ-ਚੌ: ਰਣਜੀਤ ਸਿੰਘ

ਕਾਲਾਂਵਾਲੀ, 15 ਦਸੰਬਰ (ਭੁਪਿੰਦਰ ਪੰਨੀਵਾਲੀਆ)-ਕਾਂਗਰਸ ਪਾਰਟੀ ਨੇ ਪਿਛਲੇ 70 ਸਾਲ ਤੋਂ ਦੇਸ਼ ਨੂੰ ਇਕ ਸੂਤਰ 'ਚ ਪਰੋਕੇ ਰੱਖਿਆ ਹੈ ਤੇ ਦੇਸ਼ ਵਾਸੀਆਂ ਦਾ ਭਰੋਸਾ ਵੀ ਕਾਂਗਰਸ ਪਾਰਟੀ 'ਤੇ ਹੀ ਹੈ | ਇਹ ਗੱਲ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਚੌ: ਰਣਜੀਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਨਵਦੀਪ ਜੀਂਦਾ ਵਲੋਂ 'ਆਪ' ਉਮੀਦਵਾਰਾਂ ਦੇ ਹੱਕ 'ਚ ਮੀਟਿੰਗਾਂ

ਤਲਵੰਡੀ ਸਾਬੋ, 15 ਦਸੰਬਰ (ਰਵਜੋਤ ਸਿੰਘ ਰਾਹੀ)-ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਵਲੋਂ 'ਆਪ' ਉਮੀਦਵਾਰਾਂ ਦੇ ਹੱਕ 'ਚ ਸ਼ੁਰੂ ਕੀਤਾ ਮੀਟਿੰਗਾਂ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਰਿਹਾ | ਜ਼ਿਲ੍ਹਾ ਪ੍ਰਧਾਨ ਜੀਦਾ ਨੇ ...

ਪੂਰੀ ਖ਼ਬਰ »

ਆਖਰੀ ਦਿਨ ਪ੍ਰਧਾਨਗੀ ਦੇ ਦਾਅਵੇਦਾਰ ਰਿੰਪੀ ਮਾਨ ਨੂੰ ਮਿਲਿਆ ਵਾਰਡ ਵਾਸੀਆਂ ਦਾ ਭਰਪੂਰ ਸਮਰਥਨ

ਤਲਵੰਡੀ ਸਾਬੋ, 15 ਦਸੰਬਰ (ਰਵਜੋਤ ਸਿੰਘ ਰਾਹੀ)-ਨਗਰ ਪੰਚਾਇਤ ਤਲਵੰਡੀ ਸਾਬੋ ਦੀ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਤੇ ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਪਣੇ ਸਮਰਥਕਾਂ ਸਮੇਤ ਵਾਰਡ ਦੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਥਲੈਟਿਕ ਮੀਟ-2017 ਦਾ ਸਫ਼ਲ ਆਯੋਜਨ

ਬਠਿੰਡਾ, 15 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਾਲਾਨਾ ਅਥਲੈਟਿਕ ਮੀਟ ਦਾ ਕਰਵਾਈ ਗਈ, ਜਿਸ 'ਚ ਸਕੂਲ ਦੇ 10+1 ਅਤੇ 10+2 ਕਲਾਸਾਂ ਦੇ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

'ਆਪ' ਤੇ ਆਜ਼ਾਦ ਉਮੀਦਵਾਰਾਂ ਦੀ ਚੋਣ ਮੁਹਿੰਮ ਵੀ ਪੁੱਜੀ ਸਿਖ਼ਰਾਂ 'ਤੇ

ਤਲਵੰਡੀ ਸਾਬੋ, 15 ਦਸੰਬਰ (ਰਣਜੀਤ ਸਿੰਘ ਰਾਜੂ)-ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਮੁਹਿੰਮ ਸਿਖ਼ਰਾਂ 'ਤੇ ਪਹੁੰਚਾਈ | ਜਿਥੇ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਜ਼ੋਰਦਾਰ ਚੋਣ ...

ਪੂਰੀ ਖ਼ਬਰ »

ਖੁਸ਼ਬਾਜ਼ ਜਟਾਣਾ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਵਾਰਡਾਂ ਦੇ ਤੂਫ਼ਾਨੀ ਦੌਰੇ

ਤਲਵੰਡੀ ਸਾਬੋ, 15 ਦਸੰਬਰ (ਰਵਜੋਤ ਸਿੰਘ ਰਾਹੀ)-ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ...

ਪੂਰੀ ਖ਼ਬਰ »

ਖ਼ਜ਼ਾਨਾ ਮੰਤਰੀ ਮਨਪ੍ਰੀਤ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਤਲਵੰਡੀ ਸਾਬੋ, 15 ਦਸੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ...

ਪੂਰੀ ਖ਼ਬਰ »

ਗੁਲਜਿੰਦਰ ਕੌਰ ਨੂੰ ਮਿਲਿਆ ਭਾਰੀ ਜਨ ਸਮਰਥਨ

ਤਲਵੰਡੀ ਸਾਬੋ, 15 ਦਸੰਬਰ (ਰਣਜੀਤ ਸਿੰਘ ਰਾਜੂ)-ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਕਾਂਗਰਸੀ ਉਮੀਦਵਾਰਾਂ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ | ਜਿਥੇ ਵਾਰਡ ਨੰ: 15 ਤੋਂ ਉਮੀਦਵਾਰ ਤੇ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਪਰਿਵਾਰਿਕ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰਾਂ ਨੇ ਕੀਤਾ ਚੋਣ ਪ੍ਰਚਾਰ

ਤਲਵੰਡੀ ਸਾਬੋ, 15 ਦਸੰਬਰ (ਰਣਜੀਤ ਸਿੰਘ ਰਾਜੂ)-ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵਲੋਂ ਆਪੋ-ਆਪਣੇ ਵਾਰਡਾਂ 'ਚ ਚੋਣ ਪ੍ਰਚਾਰ ਕੀਤਾ ਗਿਆ | ਵਾਰਡ ਨੰ: 1 'ਚੋਂ ਬੀਬਾ ਮਨਜੀਤ ਕੌਰ, ਵਾਰਡ ਨੰ: 11 ਤੋਂ ਮੀਠਾ ਸਿੰਘ, ਵਾਰਡ ਨੰ: ...

ਪੂਰੀ ਖ਼ਬਰ »

ਪ੍ਰਧਾਨ ਰਾਮੇਸ਼ ਕੁਮਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਗੋਨਿਆਣਾ, 15 ਦਸੰਬਰ (ਮਨਦੀਪ ਸਿੰਘ ਮੱਕੜ)-ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਸਿੰਗਲਾ ਜੀਦੇ ਵਾਲੇ, ਵਿਜੈ ਕੁਮਾਰ ਸਿੰਗਲਾ ਤੇ ਬਲਦੇਵ ਕ੍ਰਿਸ਼ਨ ਦੀ ਮਾਤਾ ਸੀਤਾ ਦੇਵੀ ਪਤਨੀ ਰਾਮ ਗੋਪਾਲ ਸਿੰਗਲਾ ਦਾ ਦਿਹਾਂਤ ਹੋ ਗਿਆ ਤੇ ਉਨ੍ਹਾਂ ਦਾ ਸਸਕਾਰ ਕਰ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੰਗਾਂ ਸਬੰਧੀ ਇਕੱਤਰਤਾ

ਬਠਿੰਡਾ, 15 ਦਸੰਬਰ (ਵਲ੍ਹਾਣ)-ਪੰਜਾਬ ਨੰਬਰਦਾਰ ਯੂਨੀਅਨ ਇਕਾਈ ਜ਼ਿਲ੍ਹਾ ਬਠਿੰਡਾ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਖ਼ਾਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਰਣ ਸਿੰਘ ਸੂਬਾ ਜਨਰਲ ਸਕੱਤਰ ਤੇ ਤੇਜਾ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਚੱਠੇਵਾਲਾ ਦਾ ਕਬੱਡੀ ਟੂਰਨਾਮੈਂਟ ਸ਼ੁਰੂ

ਬਠਿੰਡਾ, 15 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਚੱਠੇਵਾਲਾ ਦਾ ਦੂਸਰਾ ਕਬੱਡੀ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ | ਸੰਤ ਬਾਬਾ ਭੁੱਖੜ ਦਾਸ ਟੂਰਨਾਮੈਂਟ ਕਮੇਟੀ ਚੱਠੇਵਾਲਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰੱਖੇ ਕਬੱਡੀ ਟੂਰਨਾਮੈਂਟ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX