ਤਾਜਾ ਖ਼ਬਰਾਂ


ਕ੍ਰੋਏਸ਼ੀਆ ਨੂੰ 4-2 ਹਰਾ ਕੇ ਫਰਾਂਸ ਬਣਿਆ ਫੀਫਾ ਵਿਸ਼ਵ ਕੱਪ 2018 ਦਾ ਚੈਂਪੀਅਨ
. . .  1 day ago
ਕ੍ਰੋਏਸ਼ੀਆ ਨੇ ਫਰਾਂਸ ਸਿਰ ਕੀਤਾ ਦੂਸਰਾ ਗੋਲ - ਫਰਾਂਸ 4, ਕ੍ਰੋਏਸ਼ੀਆ 2
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਚੌਥਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਤੀਸਰਾ ਗੋਲ
. . .  1 day ago
ਪੁਲਿਸ ਵੱਲੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਾਬਕਾ ਕੌਂਸਲਰ ਸਮੇਤ 5 ਖ਼ਿਲਾਫ਼ ਮਾਮਲਾ ਦਰਜ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਸੁਡਾਨਾ) - ਕਪੂਰਥਲਾ ਪੁਲਿਸ ਨੇ ਇੱਕ ਟੈਂਪੂ 'ਚੋਂ 150 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜਿਸ ਨੂੰ ਲੈ ਕੇ ਸਾਬਕਾ ਕੌਂਸਲਰ...
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧੇ ਸਮੇਂ ਤੋਂ ਬਾਅਦ ਦੀ ਖੇਡ ਸ਼ੁਰੂ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧਾ ਸਮਾਂ ਪੂਰਾ ਹੋਣ ਤੱਕ ਫਰਾਂਸ ਕ੍ਰੋਏਸ਼ੀਆ ਤੋਂ 2-1 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਕ੍ਰੋਏਸ਼ੀਆ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਦੇ ਕ੍ਰੋਏਸ਼ੀਆ ਸਿਰ ਕੀਤਾ ਪਹਿਲਾ ਗੋਲ
. . .  1 day ago
ਫਰਾਂਸ ਅਤੇ ਕ੍ਰੋਏਸ਼ੀਆ ਵਿਚਕਾਰ ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਸੜਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ
. . .  1 day ago
ਮੁੰਬਈ, 15 ਜੁਲਾਈ- ਪੁਣੇ-ਮੁੰਬਈ ਹਾਈਵੇ 'ਤੇ ਲੋਨਾਵਲਾ ਦੇ ਨੇੜੇ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ...
ਆਤਮਘਾਤੀ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਬੁਲ, 15 ਜੁਲਾਈ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਪੇਂਡੂ ਪੁਨਰਵਾਸ ਅਤੇ ਵਿਕਾਸ ਮੰਤਰਾਲੇ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ...
ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੜ੍ਹਬਾ ਮੰਡੀ, 15 ਜੁਲਾਈ (ਹਰਬੰਸ ਸਿੰਘ ਛਾਜਲੀ)- ਕੌਮੀ ਹਾਈਵੇਅ 'ਤੇ ਪਿੰਡ ਤੂਰਬਨਜਾਰਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਤੂਰਬਨਜਾਰਾ ਦਾ ਰਹਿਣ ਵਾਲਾ ਕਰਮਜੀਤ ਸਿੰਘ (59) ਆਪਣੇ ਭਤੀਜੇ
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
. . .  1 day ago
ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਆਮ ਆਦਮੀ ਪਾਰਟੀ ਨਾਲ ਸੰਬੰਧਿਤ 15 ਅਹੁਦੇਦਾਰਾਂ ਨੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ 'ਤੇ ਮਨਮਰਜ਼ੀ ਦੇ ਦੋਸ਼ ਲਗਾਉਂਦਿਆਂ ਮਨੀਸ਼ ਸਿਸੋਦੀਆ ਨੂੰ ਸਮੂਹਿਕ ਅਸਤੀਫ਼ੇ ਭੇਜ ਦਿੱਤੇ ਹਨ। ਅਹੁਦੇਦਾਰਾਂ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਦਾ ਮੋਦੀ 'ਤੇ ਹਮਲਾ, ਕਿਹਾ- ਉਹ ਸਿਰਫ਼ ਮੁਸਲਾਮਾਨਾਂ ਦੀ ਨਹੀਂ, ਦੇਸ਼ ਦੇ ਹਰ ਵਰਗ ਦੀ ਪਾਰਟੀ ਹੈ
. . .  1 day ago
ਦਿੱਲੀ 'ਚ ਏਅਰ ਹੋਸਟੇਸ ਨੇ ਕੀਤੀ ਖ਼ੁਦਕੁਸ਼ੀ
. . .  1 day ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ 'ਚ ਹਾਰੀ ਸਿੰਧੂ
. . .  1 day ago
ਨਕਸਲੀ ਹਮਲੇ 'ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਢਿੱਗਾਂ ਡਿੱਗਣ ਕਾਰਨ ਜੰਮੂ 'ਚ ਚਾਰ ਲੋਕਾਂ ਦੀ ਮੌਤ
. . .  1 day ago
900 ਨਸ਼ੀਲੀਆਂ ਗੋਲੀਆਂ ਸਣੇ ਇੱਕ ਤਸਕਰ ਕਾਬੂ
. . .  1 day ago
ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦੀ ਹੱਤਿਆ
. . .  1 day ago
ਅਸ਼ਲੀਲ ਸੰਦੇਸ਼ ਭੇਜਣ ਕਾਰਨ ਬ੍ਰਿਟੇਨ ਦੇ ਮੰਤਰੀ ਨੂੰ ਦੇਣਾ ਪਿਆ ਅਸਤੀਫ਼ਾ
. . .  1 day ago
ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਲੋਕਾਂ ਨੂੰ ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਦਿੱਤਾ ਧਰਨਾ
. . .  1 day ago
ਮੁੰਬਈ : ਭਾਰੀ ਮੀਂਹ ਤੋਂ ਬਾਅਦ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ
. . .  1 day ago
ਅਸਾਮ 'ਚ ਕੱਟੜਵਾਦੀ ਸੰਗਠਨ ਦੇ ਦੋ ਮੈਂਬਰ ਗ੍ਰਿਫ਼ਤਾਰ
. . .  1 day ago
ਪੁਲਿਸ 'ਚ ਭਰਤੀ ਦੇ ਨਾਂ 'ਤੇ ਪ੍ਰੀਖਿਆਰਥੀਆਂ ਦੇ ਲਹਾਏ ਕੱਪੜੇ
. . .  1 day ago
ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਨਾਲ ਕੀਤੀ ਮੁਲਾਕਾਤ
. . .  1 day ago
ਕਿਸਾਨਾਂ ਲਈ ਮਗਰਮੱਛ ਦੇ ਹੰਝੂ ਬਹਾ ਰਹੀ ਹੈ ਵਿਰੋਧੀ ਧਿਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਹਵਾਈ ਅੱਡਾ ਮਾਰਗ 'ਤੇ ਲੋਕਾਂ ਨੇ ਦਿੱਤਾ ਧਰਨਾ
. . .  1 day ago
ਮਹਿਲਾ ਵਕੀਲ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਇਕ ਗ੍ਰਿਫ਼ਤਾਰ
. . .  1 day ago
ਰਜਨੀ ਕਾਂਤ ਨੇ ਕੀਤਾ ਇਕ ਦੇਸ਼ ਇਕ ਚੋਣ ਦਾ ਸਮਰਥਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਖੇਡ ਸੰਸਾਰ

ਭਾਰਤ ਿਖ਼ਲਾਫ਼ ਆਖ਼ਰੀ ਮੈਚ ਤੋਂ ਪਹਿਲਾਂ ਸ੍ਰੀਲੰਕਾ ਟੀਮ ਨੇ ਕੀਤਾ ਅਭਿਆਸ

ਵਿਸ਼ਾਖਾਪਟਨਮ, 15 ਦਸੰਬਰ (ਏਜੰਸੀ)- ਭਾਰਤ ਿਖ਼ਲਾਫ਼ ਆਖ਼ਰੀ ਮੈਚ ਤੋਂ ਪਹਿਲਾਂ ਸ੍ਰੀਲੰਕਾ ਟੀਮ ਨੇ ਅੱਜ ਇੱਥੇ ਜੰਮ ਕੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ | ਸ੍ਰੀਲੰਕਾ ਦੇ ਹਰਫ਼ਨਮੌਲਾ ਖਿਡਾਰੀ ਏਾਜੇਲੋ ਮੈਥਿਊਜ਼ ਮਾਸਪੇਸ਼ੀਆਂ ਦੇ ਖਿਚਾਵ ਤੋਂ ਉੱਭਰ ਚੁੱਕੇ ਹਨ ਤੇ ਐਤਵਾਰ ਨੂੰ ਇੱਥੇ ਲੜੀ ਦੇ ਆਖ਼ਰੀ ਤੇ ਫ਼ੈਸਲਾਕੁੰਨ ਮੁਕਾਬਲੇ 'ਚ ਚੋਣ ਲਈ ਮੌਜੂਦ ਰਹਿਣਗੇ | ਉਨ੍ਹਾਂ ਨੇ ਮੁਹਲੀ 'ਚ 13 ਦਸੰਬਰ ਨੂੰ ਖੇਡੇ ਗਏ ਦੂਸਰੇ ਇਕ ਦਿਨਾ ਮੈਚ 'ਚ ਸੈਂਕੜਾ ਬਣਾਇਆ ਸੀ ਤੇ ਇਸ ਦੌਰਾਨ ਉਹ ਮਾਸਪੇਸ਼ੀਆਂ 'ਚ ਖਿਚਾਵ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਸਨ | ਉਨ੍ਹਾਂ ਅੱਜ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਗੇਂਦਬਾਜ਼ੀ ਤੇ ਬੱਲੇਬਾਜ਼ੀ ਕੀਤੀ | ਟੀਮ ਦੇ ਮੈਨੇਜਰ ਅਸ਼ਾਂਕਾ ਗੁਰੂਸਿਨਹਾ ਨੇ ਕਿਹਾ ਕਿ ਮੈਥਿਊਜ਼ ਫਿੱਟ ਹਨ ਤੇ ਫ਼ੈਸਲਾਕੁੰਨ ਮੈਚ 'ਚ ਚੋਣ ਲਈ ਉਪਲੱਬਧ ਰਹਿਣਗੇ | ਉਨ੍ਹਾਂ ਕਿਹਾ ਕਿ ਪਿਛਲੇ ਮੈਚ ਦੇ ਆਖ਼ਰੀ ਓਵਰਾਂ 'ਚ ਮੈਥਿਊਜ਼ ਦੀਆਂ ਮਾਸਪੇਸ਼ੀਆਂ 'ਚ ਖਿਚਾਵ ਆ ਗਿਆ ਸੀ, ਪਰ ਹੁਣ ਉਹ ਇਸ ਤੋਂ ਉੱਭਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ 15 ਖਿਡਾਰੀ ਫਿੱਟ ਹਨ ਤੇ ਚੋਣ ਲਈ ਉਪਲੱਬਧ ਹਨ | ਕੋਚ ਨਿਕ ਪੋਥਾਸ ਤੇ ਦੂਸਰੇ ਕੋਚਿੰਗ ਸਟਾਫ਼ ਦੀ ਦੇਖ-ਰੇਖ 'ਚ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੇ ਅਭਿਆਸ ਸੈਸ਼ਨ 'ਚ ਖਿਡਾਰੀਆਂ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਅਭਿਆਸ ਕੀਤਾ | ਉੱਥੇ ਹੀ ਦੂਸਰੇ ਪਾਸੇ ਭਾਰਤੀ ਟੀਮ ਨੇ ਆਪਣੇ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ | ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੇ ਦੂਹਰੇ ਸੈਂਕੜੇ ਦੀ ਬਦੌਲਤ ਮੁਹਾਲੀ 'ਚ ਜਿੱਤ ਦਰਜ ਕਰਕੇ ਲੜੀ ਇਕ-ਇਕ ਨਾਲ ਬਰਾਬਰ ਕਰ ਦਿੱਤੀ ਸੀ | ਇਸ ਤੋਂ ਪਹਿਲਾਂ ਧਰਮਸ਼ਾਲਾ 'ਚ ਖੇਡੇ ਗਏ ਪਹਿਲੇ ਮੈਚ 'ਚ ਸ੍ਰੀਲੰਕਾ ਨੇ ਭਾਰਤੀ ਟੀਮ ਨੂੰ ਹਰਾ ਕੇ ਹੈਰਾਨ ਕਰ ਦਿੱਤਾ ਸੀ |

ਦੁਬਈ ਸੁਪਰ ਸੀਰੀਜ਼ ਫਾਈਨਲਜ਼

ਸਿੰਧੂ ਨੇ ਅਕਾਨੇ ਯਾਮਾਗੁਚੀ ਨੂੰ ਹਰਾਇਆ, ਟੂਰਨਾਮੈਂਟ 'ਚ ਲਗਾਤਾਰ ਤੀਸਰੀ ਜਿੱਤ

ਦੁਬਈ, 15 ਦਸੰਬਰ (ਏਜੰਸੀ)- ਉਲੰਪਿਕ ਚਾਂਦੀ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਅੱਜ ਹਮਾਦਾਨ ਸਪੋਰਟਸ ਕੰਪਲੈਕਸ 'ਚ ਖੇਡੇ ਜਾ ਰਹੇ ਦੁਬਈ ਵਰਲਡ ਸੁਪਰ ਸੀਰੀਜ਼ ਫਾਈਨਲਜ਼ 'ਚ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ ਹੈ | ਉਨ੍ਹਾਂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-9, 21-13 ਨਾਲ ...

ਪੂਰੀ ਖ਼ਬਰ »

ਪਹਿਲੀ ਟੀ-10 ਲੀਗ 'ਚ ਅਫ਼ਰੀਦੀ ਨੇ ਬਣਾਈ ਹੈਟਿ੍ਕ, ਸਹਿਵਾਗ ਪਹਿਲੀ ਗੇਂਦ 'ਤੇ ਹੋਏ ਆਊਟ

ਸ਼ਾਰਜਾਹ, 15 ਦਸੰਬਰ (ਏਜੰਸੀ)- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਪਹਿਲੀ ਟੀ-10 ਲੀਗ 'ਚ ਹੈਟਿ੍ਕ ਬਣਾ ਕੇ ਆਪਣੀ ਟੀਮ ਪਖਤੂੰਸ ਨੂੰ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਕਪਤਾਨੀ ਵਾਲੀ ਮਰਾਠਾ ਅਰੇਬਿਅੰਸ ਿਖ਼ਲਾਫ਼ 25 ਦੌੜਾਂ ਨਾਲ ...

ਪੂਰੀ ਖ਼ਬਰ »

ਵਿਜੇਂਦਰ ਸਿੰਘ ਨੂੰ ਅਫ਼ਰੀਕੀ ਮੁੱਕੇਬਾਜ਼ ਵਲੋਂ ਚੁਣੌਤੀ, ਕਿਹਾ ਉਸ ਨੂੰ ਤੋੜ ਕੇ ਰੱਖ ਦੇਵਾਂਗਾ

ਨਵੀਂ ਦਿੱਲੀ, 15 ਦਸੰਬਰ (ਏਜੰਸੀ)- ਅਫ਼ਰੀਕੀ ਚੈਂਪੀਅਨ ਅਰਨੈਸਟ ਅਮੁਜੂ ਨੇ ਕਿਹਾ ਕਿ ਜਦੋਂ ਉਹ 23 ਦਸੰਬਰ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਵਿਜੇਂਦਰ ਸਿੰਘ ਨਾਲ ਭਿੜਨਗੇ ਤਾਂ ਉਹ ਭਾਰਤ ਦੇ ਇਸ ਮੁੱਕੇਬਾਜ਼ ਨੂੰ ਕਰਾਰੀ ਹਾਰ ਦੇਣਗੇ | ਵਿਜੇਂਦਰ ਨੇ ਅਜੇ ਤੱਕ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਖਿਡਾਰੀ ਬਣਿਆ ਆਸਟ੍ਰੇਲੀਆ ਅੰਡਰ-19 ਦਾ ਕਪਤਾਨ

ਸਟੀਵ ਵਾਅ ਦਾ ਬੇਟਾ ਵੀ ਟੀਮ 'ਚ ਸ਼ਾਮਿਲ

ਸਿਡਨੀ, 15 ਦਸੰਬਰ (ਏਜੰਸੀ)- ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ-2018 ਲਈ ਆਸਟ੍ਰੇਲੀਆ ਟੀਮ ਦਾ ਅੱਜ ਐਲਾਨ ਕੀਤਾ ਗਿਆ ਹੈ | ਇਸ ਟੀਮ ਦੀ ਅਗਵਾਈ ਜੇਸਨ ਸੰਘਾ ਨੂੰ ਸੌਾਪੀ ਗਈ ਹੈ | ਇਸ ਟੀਮ 'ਚ ਆਸਟ੍ਰੇਲੀਆ ਦੇ ਸਭ ਤੋਂ ਕਾਮਯਾਬ ਕਪਤਾਨਾਂ 'ਚ ਸ਼ਾਮਿਲ ਸਟੀਵ ਵਾਅ ਦੇ ਬੇਟੇ ਆਸਟਿਨ ਵਾਅ ...

ਪੂਰੀ ਖ਼ਬਰ »

ਨਿਸ਼ਾਨੇਬਾਜ਼ ਮੇਹੂਲੀ ਨੇ ਜਿੱਤੇ 8 ਸੋਨ ਤਗ਼ਮੇ, ਬਣਾਇਆ ਨਵਾਂ ਨੈਸ਼ਨਲ ਰਿਕਾਰਡ

ਨਵੀਂ ਦਿੱਲੀ, 15 ਦਸੰਬਰ (ਏਜੰਸੀ)- ਪੱਛਮੀ ਬੰਗਾਲ ਦੀ ਮਹਿਲਾ ਨਿਸ਼ਾਨੇਬਾਜ਼ ਮੇਹੂਲੀ ਘੋਸ਼ ਨੇ 61ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਕੱਲ੍ਹ 8ਵੇਂ ਸੋਨ ਤਗ਼ਮੇ 'ਤੇ ਨਿਸ਼ਾਨਾ ਲਗਾਇਆ | ਤਿਰੂਵਨੰਤਪੁਰਮ ਦੇ ਨੈਸ਼ਨਲ ਗੇਮਜ਼ ਸ਼ੂਟਿੰਗ ਰੇਂਜ 'ਤੇ ਚਲ ਰਹੇ ...

ਪੂਰੀ ਖ਼ਬਰ »

ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੀ ਟੀ-20 'ਚ ਮਲਿੰਗਾ ਨੂੰ ਜਗ੍ਹਾ ਨਹੀਂ, ਲਕਮਲ ਨੂੰ ਆਰਾਮ

ਕੋਲੰਬੋ, 15 ਦਸੰਬਰ (ਏਜੰਸੀ)- ਸ੍ਰੀਲੰਕਾ ਟੀਮ ਦੇ ਤਜ਼ੁਰਬੇਕਾਰ ਤੇਜ਼ ਗੇਦਬਾਜ਼ ਲਸਿਥ ਮਲਿੰਗਾ ਨੂੰ ਭਾਰਤ ਿਖ਼ਲਾਫ਼ 20 ਦਸੰਬਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਲੜੀ ਲਈ ਸ੍ਰੀਲੰਕਾ ਦੀ ਟੀ-20 ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ | ਟੀਮ ਨੂੰ ਖੇਡ ਮੰਤਰੀ ਧਨੰਜੇ ...

ਪੂਰੀ ਖ਼ਬਰ »

ਸਪਾਟ ਫਿਕਸਿੰਗ ਮਾਮਲੇ 'ਚ ਫਸੇ ਜੋਬਨ ਦੇ ਪਿਤਾ ਨੇ ਕਿਹਾ ਮੇਰਾ ਪੁੱਤਰ ਬੇਕਸੂਰ

ਨਵੀਂ ਦਿੱਲੀ, 15 ਦਸੰਬਰ (ਏਜੰਸੀ)- ਪਰਥ 'ਚ ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਤੋਂ ਪਹਿਲਾਂ ਸਪਾਟ ਫਿਕਸਿੰਗ ਦਾ ਇਕ ਹੋਰ ਵਿਵਾਦ ਸਾਹਮਣੇ ਆਇਆ ਸੀ | ਬਰਤਾਨੀਆਂ ਦੀ ਅਖ਼ਬਾਰ 'ਦ ਸਨ' ਨੇ ਕਿਹਾ ਕਿ ਉਸ ਕੋਲ ਦੋ ਭਾਰਤੀ ਮੈਚ ਫਿਕਸਰਾਂ ਦਾ ਸਟਿੰਗ ਵੀਡਿਓ ਹੈ, ਜਿਸ 'ਚ ਉਹ 1,40,000 ਪਾਊਾਡ ...

ਪੂਰੀ ਖ਼ਬਰ »

ਨਵੇਂ ਫਾਰਮੂਲੇ 'ਤੇ ਕੰਮ ਕਰ ਰਹੀ ਹੈ ਕਮੇਟੀ ਦੁੱਗਣੀ ਹੋ ਸਕਦੀ ਹੈ ਭਾਰਤੀ ਕ੍ਰਿਕਟਰਾਂ ਦੀ ਤਨਖ਼ਾਹ

ਨਵੀਂ ਦਿੱਲੀ, 15 ਦਸੰਬਰ (ਏਜੰਸੀ)- ਭਾਰਤੀ ਕ੍ਰਿਕਟਰਾਂ ਦੀ ਤਨਖਾਹ 'ਚ ਵਾਧਾ ਹੋਣ ਜਾ ਰਿਹਾ ਹੈ, ਜਿਸ 'ਚ ਵਿਰਾਟ ਕੋਹਲੀ ਵਰਗੇ ਪ੍ਰਮੁੱਖ ਖਿਡਾਰੀਆਂ ਦੀ ਤਨਖਾਹ 100 ਫ਼ੀਸਦੀ ਤੱਕ ਵਧਾਉਣ ਦਾ ਪ੍ਰਸਤਾਵ ਹੈ | ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਪ੍ਰਸ਼ਾਸਕਾਂ ਦੀ ਕਮੇਟੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਜੇਤੂ ਖਿਡਾਰੀਆਂ ਦਾ ਡੀ.ਜੀ.ਪੀ. ਵਲੋਂ ਵਿਸ਼ੇਸ਼ ਸਨਮਾਨ

ਜਲੰਧਰ, 15 ਦਸੰਬਰ (ਜਤਿੰਦਰ ਸਾਬੀ) ਪੰਜਾਬ ਪੁਲਿਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਤਗ਼ਮਾ ਜੇਤੂ ਹਾਕੀ, ਹੈਾਡਬਾਲ, ਕਬੱਡੀ ਦੇ 130 ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਪੀ.ਏ.ਪੀ. ਖੇਡ ਕੰਪਲੈਕਸ ਜਲੰਧਰ ...

ਪੂਰੀ ਖ਼ਬਰ »

ਐਸ਼ੇਜ਼ ਲੜੀ-ਖ਼ਰਾਬ ਸ਼ੁਰੂਆਤ ਤੋਂ ਬਾਅਦ ਸਮਿਥ ਨੇ ਆਸਟ੍ਰੇਲੀਆ ਨੂੰ ਸੰਭਾਲਿਆ

ਪਰਥ, 15 ਦਸੰਬਰ (ਏਜੰਸੀ)- ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਮੈਚ ਦੇ ਦੂਸਰੇ ਦਿਨ ਖ਼ਰਾਬ ਸ਼ੁਰੂਆਤ ਤੋਂ ਬਾਅਦ ਕਪਤਾਨ ਸਟੀਵ ਸਮਿਥ ਨੇ ਆਸਟ੍ਰੇਲਈਆ ਨੂੰ ਸੰਭਾਲ ਲਿਆ | ਮੇਜ਼ਬਾਨ ਟੀਮ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਤਿੰਨ ਵਿਕਟਾਂ ਗਵਾ ਕੇ 203 ਦੌੜਾਂ ਬਣਾ ਲਈਆਂ ਸਨ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX