ਤਾਜਾ ਖ਼ਬਰਾਂ


ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ 'ਚ ਮਨਾਇਆ ਗਿਆ ਦਸਤਾਰ ਦਿਵਸ, ਗੋਰਿਆਂ ਨੇ ਵੀ ਸਿਰਾਂ 'ਤੇ ਸਜਾਈਆਂ ਦਸਤਾਰਾਂ
. . .  10 minutes ago
ਆਕਲੈਂਡ, 21 ਜੁਲਾਈ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ 'ਚ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਟੌਰੰਗਾ ਵਿਖੇ ਅੱਜ ਦਸਤਾਰ ਦਿਵਸ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਗੋਰੇ-ਗੋਰੀਆਂ ਤੋਂ ਇਲਾਵਾ ਵੱਖੋ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਦਸਤਾਰਾਂ ਸਜਾ ਕੇ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਗੋਲੀਬਾਰੀ
. . .  24 minutes ago
ਅਨੰਤਨਾਗ, 21 ਜੁਲਾਈ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮੱਟਨ ਇਲਾਕੇ ਅੱਜ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਗਈ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ...
ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਅਸੀਂ ਬੇਭਰੋਸਗੀ ਮਤੇ ਕਾਰਨ ਪੁੱਛਿਆ, ਉਹ ਨਹੀਂ ਦੱਸ ਸਕੇ
. . .  36 minutes ago
ਲਖਨਊ, 21 ਜੁਲਾਈ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਅੱਜ ਇੱਕ ਕਿਸਾਨ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੰਨੇ ਵੱਧ ਦਲ ਇੱਕ ਦੂਜੇ ਨਾਲ ਮਿਲਣਗੇ ਅਤੇ ਜਿੰਨਾ ਜ਼ਿਆਦਾ ਦਲ-ਦਲ ਹੋਵੇਗਾ, ਉੱਨਾ ਹੀ ਕਮਲ ਖਿੜੇਗਾ। ਸ਼ੁੱਕਰਵਾਰ...
ਇਮਾਰਤ ਡਿੱਗਣ ਕਾਰਨ ਪੰਜ ਲੋਕ ਜ਼ਖ਼ਮੀ
. . .  about 1 hour ago
ਮੁੰਬਈ, 21 ਜੁਲਾਈ- ਮਹਾਰਾਸ਼ਟਰ ਦੇ ਪੁਣੇ 'ਚ ਕੇਸ਼ਵਨਗਰ ਦੇ ਨਜ਼ਦੀਕ ਇੱਕ ਇਮਾਰਤ ਦੇ ਡਿੱਗਣ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਅਜੇ ਵੀ ਇਮਾਰਤ ਦੇ ਮਲਬੇ 'ਚ ਫਸੇ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਪਹੁੰਚਾਇਆ...
ਅਦਾਲਤ ਨੇ ਬਾਬਾ ਬਜਿੰਦਰ ਨੂੰ ਭੇਜਿਆ ਜੇਲ੍ਹ
. . .  about 1 hour ago
ਚੰਡੀਗੜ੍ਹ, 21 ਜੁਲਾਈ (ਰਣਜੀਤ)- ਡੇਰਾਬੱਸੀ ਅਦਾਲਤ ਨੇ ਪਾਦਰੀ ਬਾਬਾ ਬਜਿੰਦਰ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਜੇਲ੍ਹ ਭੇਜ...
1984 'ਚ ਸਿੱਖਾਂ ਨਾਲ ਵਾਪਰੀ ਸੀ ਭੀੜਤੰਤਰ ਦੀ ਸਭ ਤੋਂ ਵੱਡੀ ਘਟਨਾ- ਮੇਘਵਾਲ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਕੇਂਦਰੀ ਮੰਤਰੀ ਏ. ਆਰ. ਮੇਘਵਾਲ ਨੇ ਅਲਵਰ 'ਚ ਭੀੜਤੰਤਰ ਵਲੋਂ ਗਊ ਤਸਕਰੀ ਦੇ ਸ਼ੱਕ 'ਚ ਇੱਕ ਵਿਅਕਤੀ ਦੀ ਕੀਤੀ ਹੱਤਿਆ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸ ਦੀ ਵਜ੍ਹਾ ਨੂੰ ਜਾਣਨ ਲਈ...
'ਅਲਵਰ ਲਿੰਚਿੰਗ' ਦੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੀਤੀ ਨਿੰਦਿਆ
. . .  about 2 hours ago
ਜੈਪੁਰ, 21 ਜੁਲਾਈ- ਰਾਜਸਥਾਨ ਦੇ ਅਲਵਰ 'ਚ ਗਊ ਤਸਕਰੀ ਦੇ ਸ਼ੱਕ 'ਚ ਭੀੜ ਵਲੋਂ ਕਥਿਤ ਤੌਰ ਕੁੱਟ-ਕੁੱਟ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਹੈ। ਉਨ੍ਹਾਂ ਨੇ...
ਸ਼ੁਰੂ ਹੋਈ ਜੀ. ਐਸ. ਟੀ. ਕੌਂਸਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਰਾਜਧਾਨੀ ਦਿੱਲੀ ਵਿਖੇ 28ਵੀਂ ਜੀ. ਐਸ. ਟੀ. ਕੌਂਸਲ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਦੀ ਪ੍ਰਧਾਨਗੀ ਵਿੱਤ ਮੰਤਰੀ ਪਿਊਸ਼ ਗੋਇਲ ਕਰ...
ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਸੈਂਕੜੇ ਅਧਿਆਪਕ ਹੋਏ ਰਵਾਨਾ
. . .  about 2 hours ago
ਪਟਿਆਲਾ, 21 ਜੁਲਾਈ- ਪਟਿਆਲਾ 'ਚ ਅੱਜ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ 300 ਦੇ ਕਰੀਬ ਅਧਿਆਪਕ ਰਵਾਨਾ ਹੋਏ ਹਨ। ਉਨ੍ਹਾਂ ਦੀ ਇਹ ਮੰਗ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ...
ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਫੌਜੀ ਦੀ 50 ਸਾਲਾਂ ਬਾਅਦ ਮਿਲੀ ਮ੍ਰਿਤਕ ਦੇਹ
. . .  about 2 hours ago
ਸ਼ਿਮਲਾ, 21 ਜੁਲਾਈ- ਪਰਬਤ-ਆਰੋਹੀਆਂ ਦੇ ਇੱਕ ਦਲ ਨੂੰ ਸਾਲ 1968 'ਚ ਉਤਰਾਕਾਸ਼ੀ 'ਚ ਵਾਪਰੇ ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਫੌਜੀ ਦੀ ਮ੍ਰਿਤਕ ਦੇਹ ਅਤੇ ਜਹਾਜ਼ ਦੇ ਕੁਝ ਹਿੱਸੇ ਮਿਲੇ ਹਨ। ਹਿਮਾਚਲ ਪ੍ਰਦੇਸ਼ ਦੇ ਲਾਹੌਲ 'ਚ 50 ਸਾਲ ਪਹਿਲਾਂ ਭਾਰਤੀ ਫੌਜ ਦਾ ਇੱਕ ਜਹਾਜ਼ ਏ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 3 hours ago
ਸ੍ਰੀਨਗਰ, 21 ਜੁਲਾਈ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ...
30 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗਿਆ ਸਕੂਲੀ ਬੱਚਿਆਂ ਨਾਲ ਭਰਿਆ ਵਾਹਨ
. . .  about 3 hours ago
ਰਾਏਪੁਰ, 21 ਜੁਲਾਈ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਅੱਜ ਸਵੇਰੇ ਸਥਾਨਕ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਇੱਕ ਵਾਹਨ 30 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ 'ਚ 15 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ...
ਸੰਸਦ ਭਵਨ 'ਚ ਕੱਲ੍ਹ ਹੋਵੇਗੀ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਸੰਸਦ ਭਵਨ 'ਚ ਕੱਲ੍ਹ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਇੱਕ ਬੈਠਕ ਹੋਵੇਗੀ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰੇ ਸੂਬਿਆਂ ਦੇ ਕਾਂਗਰਸ ਨੇਤਾਵਾਂ ਅਤੇ ਸੂਬਾ ਇੰਚਾਰਜਾਂ ਨਾਲ ਵੀ ਮੁਲਾਕਾਤ...
ਪੁਲ ਤੋਂ ਹੇਠਾਂ ਡਿੱਗਿਆ ਟਰੱਕ, ਦੋ ਲੋਕਾਂ ਦੀ ਮੌਤ
. . .  about 3 hours ago
ਮੁੰਬਈ, 21 ਜੁਲਾਈ- ਮਹਾਰਾਸ਼ਟਰ ਦੇ ਸ਼ਹਿਰ ਪੁਣੇ ਦੇ ਸ਼ਿਵਾਜੀਨਗਰ 'ਚ ਅੱਜ ਇੱਕ ਟਰੱਕ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਅੱਗ ਬੁਝਾਊ ਦਸਤਾ ਮੌਕੇ 'ਤੇ ਮੌਜੂਦ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ...
ਮੌਸਮ ਵਿਭਾਗ ਨੇ ਉਤਰਾਖੰਡ 'ਚ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
. . .  about 4 hours ago
ਦੇਹਰਾਦੂਨ, 21 ਜੁਲਾਈ- ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ 'ਚ ਅੱਜ ਰਾਤ ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪਹਾੜੀ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ...
6 ਤੋਲੇ ਸੋਨਾ ਲੈ ਕੇ ਚੋਰ ਹੋਏ ਫਰਾਰ
. . .  about 4 hours ago
ਜਬਰ ਜਨਾਹ ਮਾਮਲੇ 'ਚ ਬਾਬਾ ਬਾਲਕ ਨਾਥ ਮੰਦਰ ਦਾ ਮਹੰਤ ਗ੍ਰਿਫਤਾਰ
. . .  about 4 hours ago
ਵਾਈ.ਐੱਸ.ਆਰ ਵੱਲੋਂ 24 ਜੁਲਾਈ ਨੂੰ ਆਂਧਰਾ ਬੰਦ ਦਾ ਸੱਦਾ
. . .  about 4 hours ago
ਸੀਰੀਆ : ਹਵਾਈ ਹਮਲਿਆਂ 'ਚ 26 ਮੌਤਾਂ
. . .  about 5 hours ago
ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਇੱਕ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ
. . .  about 5 hours ago
ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  about 5 hours ago
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 6 hours ago
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 6 hours ago
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਜਲੰਧਰ

ਇਸ ਮਹੀਨੇ ਮਿਲੇਗਾ ਸ਼ਹਿਰ ਨੂੰ ਨਵਾਂ ਮੇਅਰ

ਜਲੰਧਰ, 15 ਦਸੰਬਰ- (ਸ਼ਿਵ ਸ਼ਰਮਾ) ਐਤਵਾਰ ਨੂੰ ਨਗਰ ਨਿਗਮ ਚੋਣਾਂ ਸਮਾਪਤ ਹੋਣ ਦੇ ਨਾਲ ਹੀ ਦੇਰ ਸ਼ਾਮ ਨੂੰ 80 ਨਵੇਂ ਕੌਾਸਲਰ ਵੀ ਚੁਣ ਲਏ ਜਾਣਗੇ ਪਰ ਨਾਲ ਹੀ ਇਸੇ ਮਹੀਨੇ ਹੀ ਜਲੰਧਰ ਨੂੰ ਨਵਾਂ ਮੇਅਰ ਮਿਲ ਜਾਣ ਦੀ ਸੰਭਾਵਨਾ ਹੈ ਜਦਕਿ ਇਕ ਚਰਚਾ ਵੀ ਹੈ ਕਿ ਜੇਕਰ ਤਿੰਨੇ ਨਿਗਮਾਂ ਵਿਚ ਕਾਂਗਰਸ ਨਿਗਮ 'ਤੇ ਕਾਬਜ਼ ਹੋ ਜਾਂਦੀ ਹੈ ਤਾਂ ਫਰਵਰੀ ਵਿਚ ਲੁਧਿਆਣਾ ਨਿਗਮ ਦੀਆਂ ਚੋਣਾਂ ਤੋਂ ਬਾਅਦ ਇਕੱਠੇ ਹੀ ਚਾਰੇ ਨਿਗਮਾਂ ਵਿਚ ਮੇਅਰ ਲਗਾਏ ਜਾਣਗੇ | ਇਸ ਵੇਲੇ ਤਿੰਨ ਨਿਗਮਾਂ ਜਲੰਧਰ, ਪਟਿਆਲਾ, ਅੰਮਿ੍ਤਸਰ ਵਿਚ 17 ਦਸੰਬਰ ਨੂੰ ਚੋਣਾਂ ਹੋ ਰਹੀਆਂ ਹਨ | ਐਤਵਾਰ ਸ਼ਾਮ ਨੂੰ 80 ਵਾਰਡਾਂ ਲਈ ਨਾ ਸਿਰਫ਼ ਵੋਟਾਂ ਪੈਣਗੀਆਂ ਸਗੋਂ ਸ਼ਾਮ ਨੂੰ ਇਹ ਵੀ ਸਾਹਮਣੇ ਆ ਜਾਏਗਾ ਕਿ ਨਿਗਮ ਹਾਊਸ ਵਿਚ ਕਿਸ ਪਾਰਟੀ ਦਾ ਬੋਲਬਾਲਾ ਰਹੇਗਾ | ਕਾਂਗਰਸ ਅਤੇ ਗੱਠਜੋੜ ਦੇ ਆਗੂ ਆਪਣਾ-ਆਪਣਾ ਨਿਗਮ ਹਾਊਸ ਬਣਾਉਣ ਦਾ ਦਾਅਵਾ ਕਰ ਰਹੇ ਹਨ | ਪਿਛਲੀ ਨਿਗਮ ਦੇ ਦੋ ਵਾਰ ਦੇ ਕਾਰਜਕਾਲ ਵਿਚ ਅਕਾਲੀ ਦਲ-ਭਾਜਪਾ ਦੇ ਹੀ ਮੇਅਰ ਰਹੇ ਹਨ | ਐਤਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਉਮੀਦਵਾਰਾਂ ਨੇ 11 ਦਿਨ ਤੱਕ ਕਾਫ਼ੀ ਮਿਹਨਤ ਕੀਤੀ ਹੈ | ਐਤਵਾਰ ਨੂੰ ਹੀ ਸਾਹਮਣੇ ਆ ਜਾਵੇਗਾ ਕਿ ਨਵਾਂ ਨਿਗਮ ਹਾਊਸ ਕਾਂਗਰਸ ਦਾ ਬਣੇਗਾ ਜਾਂ ਫਿਰ ਅਕਾਲੀ ਦਲ-ਭਾਜਪਾ ਗਠਬੰਧਨ ਦਾ ਬਣੇਗਾ | ਸਰਕਾਰ ਹੋਣ ਕਰਕੇ ਕਾਂਗਰਸ ਦੇ ਆਗੂ ਆਪਣੀ ਨਿਗਮ ਬਣਨ ਦਾ ਦਾਅਵਾ ਕਰ ਰਹੇ ਹਨ ਜਦਕਿ ਅਕਾਲੀ-ਭਾਜਪਾ ਵੀ ਇਹੋ ਦਾਅਵਾ ਕਰ ਰਹੀ ਹੈ ਕਿ ਮੇਅਰ ਉਨ੍ਹਾਂ ਦਾ ਬਣੇਗਾ | 80 ਵਾਰਡਾਂ ਵਿਚ ਕਈ ਵਾਰਡਾਂ ਵਿਚ ਜ਼ਿਆਦਾ ਉਮੀਦਵਾਰਾਂ ਦੇ ਹੋਣ ਕਰਕੇ ਕਾਫ਼ੀ ਫਸਵੇਂ ਮੁਕਾਬਲੇ ਹੋ ਰਹੇ ਹਨ | ਚਾਹੇ ਐਤਵਾਰ ਸ਼ਾਮ ਨੂੰ ਨਵੇਂ 80 ਕੌਾਸਲਰ ਮਿਲ ਜਾਣਗੇ ਪਰ ਮੇਅਰ ਦੀ ਚੋਣ ਕੁਝ ਦਿਨ ਬਾਅਦ ਹੋਵੇਗੀ | ਜੇਕਰ ਕਿਸੇ ਇਕ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਕ ਹਫ਼ਤੇ ਵਿਚ ਹੀ ਨਵੇਂ ਮੇਅਰ ਦੇ ਨਾਂਅ ਦਾ ਐਲਾਨ ਹੋ ਸਕਦਾ ਹੈ ਪਰ ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਮੇਅਰ ਬਣਾਉਣ ਲਈ ਲੋਕਾਂ ਨੂੰ ਕੁਝ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਹੈ | ਉਂਝ ਕਾਂਗਰਸ ਵਿਚ ਚਾਰੇ ਨਿਗਮਾਂ ਵਿਚ ਤਾਂ ਇਕੱਠੇ ਹੀ ਚਾਰੇ ਮੇਅਰ ਨਿਯੁਕਤ ਕਰਨ ਦੀ ਚਰਚਾ ਚੱਲ ਰਹੀ ਹੈ | ਉਧਰ ਨਵੇਂ ਹਾਊਸ ਦੀ ਤਿਆਰੀ ਲਈ ਅਜੇ ਨਿਗਮ ਪ੍ਰਸ਼ਾਸਨ ਨੇ ਕੋਈ ਵੀ ਤਿਆਰੀਆਂ ਸ਼ੁਰੂ ਨਹੀਂ ਕੀਤੀਆਂ ਹਨ | ਮੌਜੂਦਾ ਟਾਊਨ ਹਾਲ ਦੀ ਜਗਾ ਨੂੰ ਕਾਫ਼ੀ ਘੱਟ ਦੱਸਿਆ ਜਾ ਰਿਹਾ ਹੈ ਕਿਉਂਕਿ ਉੱਥੇ 60 ਕੌਾਸਲਰ ਹੀ ਕਾਫ਼ੀ ਮੁਸ਼ਕਿਲ ਨਾਲ ਬੈਠਦੇ ਹਨ ਤਾਂ 80 ਕੌਾਸਲਰਾਂ ਨੂੰ ਬੈਠਣ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸੂਤਰਾਂ ਦੀ ਮੰਨੀਏ ਤਾਂ ਨਵਾਂ ਹਾਊਸ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਤਾਂ ਟਾਊਨ ਹਾਲ ਵਿਚ ਹੀ ਕਰਵਾਏ ਜਾਣ ਦੀ ਸੰਭਾਵਨਾ ਹੈ | ਨਵਾਂ ਹਾਊਸ ਦੀ ਫ਼ੈਸਲਾ ਕਰੇਗਾ ਕਿ ਸਾਰੇ ਕੌਾਸਲਰ ਸਹੀ ਤਰੀਕੇ ਨਾਲ ਬਿਠਾਉਣ ਲਈ ਹਾਲ ਨੂੰ ਹੋਰ ਖੁੱਲ੍ਹਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ | ਇਸ ਵੇਲੇ ਮੌਜੂਦਾ ਟਾਊਨ ਹਾਲ ਦੀ ਜਗਾ ਘੱਟ ਹੋਣ ਕਰਕੇ ਕੌਾਸਲਰਾਂ ਨੂੰ ਮੀਟਿੰਗ ਕਰਨ ਲਈ ਕਾਫ਼ੀ ਪੇ੍ਰਸ਼ਾਨੀ ਆਉਂਦੀ ਹੈ | ਉਂਝ ਨਵਾਂ ਹਾਊਸ ਬਣਨ ਤੋਂ ਬਾਅਦ ਨਿਗਮ ਵਿਚ ਕਈ ਫੇਰਬਦਲ ਕਰਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਤੇ ਇਸ ਵਿਚ ਕਈ ਅਫ਼ਸਰਾਂ ਦੇ ਬਦਲੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਸਾਰੀਆਂ ਸਿਆਸੀ ਪਾਰਟੀਆਂ ਦੇ ਕੌਾਸਲਰ ਰਹੇ ਆਗੂ ਹਾਊਸ ਦੀਆਂ ਮੀਟਿੰਗ ਵਿਚ ਸੜਕਾਂ ਗ਼ਾਇਬ ਹੋਣ ਤੋਂ ਲੈ ਕੇ ਅਣਅਧਿਕਾਰਤ ਉਸਾਰੀਆਂ ਦੇ ਮਾਮਲੇ ਵੀ ਉਠਾਉਂਦੇ ਰਹੇ ਹਨ | ਸੂਤਰਾਂ ਦੀ ਮੰਨੀਏ ਨਵੇਂ ਹਾਊਸ ਦੇ ਆਉਣ ਤੋਂ ਬਾਅਦ ਖ਼ਰਚਿਆਂ 'ਤੇ ਕਈ ਕਟੌਤੀਆਂ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਨਿਗਮ ਦਾ ਖਰਚਾ ਆਮਦਨੀ ਦੇ ਮੁਕਾਬਲੇ ਕਾਫ਼ੀ ਵਧ ਗਿਆ ਹੈ ਜਿਸ ਕਰਕੇ ਖ਼ਰਚਿਆਂ ਵਿਚ ਕਟੌਤੀ ਕਰਨ ਦਾ ਫ਼ੈਸਲਾ ਨਵਾਂ ਹਾਊਸ ਕਰ ਸਕਦਾ ਹੈ | ਚਾਹੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਪੰਜ ਸਾਲਾਂ ਵਿਚ 29 ਕਰੋੜ ਦੀ ਲਾਗਤ ਨਾਲ ਸੜਕਾਂ ਸਾਫ਼ ਕਰਨ ਲਈ ਸਵੀਪਿੰਗ ਮਸ਼ੀਨ ਨਾਲ ਕੰਮ ਕਰਨ ਦਾ ਵੱਡਾ ਵਿਰੋਧ ਹੋਇਆ ਸੀ ਪਰ ਜਿਨ੍ਹਾਂ ਨੇ ਵੀ ਇਸ ਮਸ਼ੀਨ ਦਾ ਵਿਰੋਧ ਕੀਤਾ ਸੀ ਤੇ ਉਨ੍ਹਾਂ ਦੇ ਵਾਰਡਾਂ ਵਿਚ ਹੀ ਇਹ ਮਸ਼ੀਨ ਸਫ਼ਾਈ ਕਰਦੀ ਰਹੀ ਸੀ | ਉਂਝ ਕਈ ਸਾਬਕਾ ਕੌਾਸਲਰ ਵੀ ਇਸ ਮਸ਼ੀਨ ਦੇ ਕੰਮ ਨੂੰ ਬੰਦ ਕਰਾਉਣ ਦਾ ਸਮਰਥਨ ਕਰਦੇ ਰਹੇ ਹਨ | ਨਵੇਂ ਹਾਊਸ ਵਲੋਂ ਸ਼ਹਿਰ ਦੀ ਬਿਹਤਰੀ ਲਈ ਕਿ ਫ਼ੈਸਲੇ ਕੀਤੇ ਜਾਣਗੇ, ਇਸ ਦਾ ਕੁਝ ਦਿਨਾਂ ਬਾਅਦ ਹੀ ਪਤਾ ਲੱਗਾ ਜਾਏਗਾ |

ਡੀ.ਸੀ. ਵਲੋਂ ਨਗਰ ਨਿਗਮ ਤੇ ਨਗਰ ਕੌ ਾਸਲ ਚੋਣਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ, 15 ਦਸੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ 17 ਦਸੰਬਰ ਐਤਵਾਰ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਾਸਲ ਦੀਆਂ ਚੋਣਾਂ ਨੂੰ ਸ਼ਾਂਤੀ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ...

ਪੂਰੀ ਖ਼ਬਰ »

ਸੈਨੇਟਰੀ ਦੀ ਦੁਕਾਨ 'ਤੇ ਲੱਖਾਂ ਦੀ ਚੋਰੀ

ਜਲੰਧਰ, 15 ਦਸੰਬਰ (ਹੇਮੰਤ ਸ਼ਰਮਾ)-ਪੁਲਿਸ ਥਾਣਾ ਨੰ. 3 'ਚ ਪੈਂਦੇ ਪ੍ਰਤਾਪ ਬਾਗ ਪਾਰਕ ਨੇੜੇ ਸੈਨੇਟਰੀ ਦੀ ਇਕ ਦੁਕਾਨ ਤੋਂ ਚੋਰ ਲੱਖਾਂ ਦੀ ਨਕਦੀ ਚੋਰੀ ਕਰ ਕੇ ਲੈ ਗਏ | ਮੈਕ ਸੈਂਨਟਰੀ ਸ਼ਾਪ ਦੇ ਪਰਸ਼ੋਤਮ ਲਾਲ ਸ਼ਰਮਾ ਨੇ ਦੱਸਿਆ ਕਿ ਚੋਰ ਦੁਕਾਨ ਦੇ ਗੱਲੇ 'ਚੋਂ 1, 70 ਹਜ਼ਾਰ ...

ਪੂਰੀ ਖ਼ਬਰ »

ਵੋਟਰਾਂ 'ਤੇ ਦਬਾਅ ਪਾਉਣ ਦੀ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਕਾਲੀਆ ਨੇ

ਜਲੰਧਰ, 15 ਦਸੰਬਰ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਚੋਣ ਕਮਿਸ਼ਨਰ ਪੰਜਾਬ, ਡੀ.ਸੀ. ਕਮ ਚੋਣ ਅਧਿਕਾਰੀ ਜਲੰਧਰ ਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤਾਂ ਭੇਜ ਕੇ ਵਾਰਡ ਨੰਬਰ 14 ਵਿਚ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਬਿੱਲਾ ਦੇ ਪੁਲਿਸ ਮੁਲਾਜ਼ਮ ...

ਪੂਰੀ ਖ਼ਬਰ »

ਭਾਟੀਆ ਨੇ ਵਾਰਡ ਨੰ: 45 'ਚ ਕੀਤਾ ਭਰਵਾਂ ਰੋਡ ਸ਼ੋਅ

ਜਲੰਧਰ, 15 ਦਸੰਬਰ (ਰਣਜੀਤ ਸਿੰਘ ਸੋਢੀ)-ਕਮਲਜੀਤ ਸਿੰਘ ਭਾਟੀਆ ਸਾਬਕਾ ਡਿਪਟੀ ਮੇਅਰ ਨੇ ਆਪਣੀ ਪਤਨੀ ਜਸਪਾਲ ਕੋਰ ਭਾਟੀਆ ਜੋ ਕਿ ਵਾਰਡ ਨੰ. 45 ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਨ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਭਰਵਾਂ ਰੋਡ ਸ਼ੋਅ ਕੀਤਾ | ...

ਪੂਰੀ ਖ਼ਬਰ »

ਡਾਕਟਰ ਤਮਨਰੀਤ ਕੌਰ ਦੇ ਹੱਕ 'ਚ ਔਰਤਾਂ ਨੇ ਕੀਤਾ ਪ੍ਰਚਾਰ

ਜਲੰਧਰ, 15 ਦਸੰਬਰ (ਚੰਦੀਪ ਭੱਲਾ)-ਵਾਰਡ ਨੰਬਰ-1 ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਡਾਕਟਰ ਤਮਨਰੀਤ ਕੌਰ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਜਿਸ ਤੋਂ ਉਨ੍ਹਾਂ ਦੀ ਜਿੱਤ ਸਾਫ ਯਕੀਨੀ ਲੱਗ ਰਹੀ ਹੈ | ਜਿੱਥੇ ਉਨ੍ਹਾਂ ...

ਪੂਰੀ ਖ਼ਬਰ »

ਪੈਲੇਸ 'ਚੋਂ 20 ਪੇਟੀਆਂ ਸ਼ਰਾਬ ਬਰਾਮਦ

ਜਲੰਧਰ, 15 ਦਸੰਬਰ (ਹੇਮੰਤ)-ਥਾਣਾ ਨੰ. 5 ਦੀ ਪੁਲਿਸ ਨੇ 20 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਉਨ੍ਹਾਂ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ ਸਥਿਤ ਇਕ ਪੈਲੇਸ 'ਚ ਸ਼ਰਾਬ ਪਈ ਹੈ | ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ 20 ਪੇਟੀਆਂ ਸ਼ਰਾਬ ...

ਪੂਰੀ ਖ਼ਬਰ »

ਮਨਮੋਹਨ ਸਿੰਘ ਰਾਜੂ ਦੇ ਹੱਕ 'ਚ ਪ੍ਰਭਾਵਸ਼ਾਲੀ ਰੈਲੀ

ਚੁਗਿੱਟੀ, ਜੰਡੂਸਿੰਘਾ, 15 ਦਸੰਬਰ (ਨਰਿੰਦਰ ਲਾਗੂ)-ਅੱੱਜ ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਪ੍ਰਭਾਵਸ਼ਾਲੀ ਅਤੇ ਤਜ਼ਰਬੇਕਾਰ ਨੌਜਵਾਨ ਉਮੀਦਵਾਰ ਮਨਮੋਹਨ ਸਿੰਘ ਰਾਜੂ ਦੇ ਹੱਕ ਵਿਚ ਭਾਰਤ ਨਗਰ ਵਿਚ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ | ਇਸ ਰੈਲੀ ਦੀ ਖਾਸ ਗੱਲ ਇਹ ...

ਪੂਰੀ ਖ਼ਬਰ »

ਪੋਲਿੰਗ ਪਾਰਟੀਆਂ ਦੇ ਕੰਮਕਾਜ ਵਾਲੇ ਸਕੂਲਾਂ 'ਚ ਅੱਜ ਹੋਵੇਗੀ ਛੁੱੁਟੀ

ਜਲੰਧਰ, 15 ਦਸੰਬਰ (ਚੰਦੀਪ ਭੱਲਾ)-ਨਗਰ ਨਿਗਮ, ਨਗਰ ਕੌਾਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਜੋ ਕਿ 17 ਦਸੰਬਰ ਐਤਵਾਰ ਨੂੰ ਹੋਣ ਜਾ ਰਹੀਆਂ ਹਨ | ਜਿਨ੍ਹਾਂ ਸਬੰਧੀ ਚੋਣ ਅਫਸਰਾਂ ਵਲੋਂ ਪੋਲਿੰਗ ਪਾਰਟੀਆਂ ਨੂੰ ਅੱਜ 16 ਦਸੰਬਰ ਨੂੰ ਵੱਖ-ਵੱਖ ਸਕੂਲਾਂ 'ਚ ਮਸ਼ੀਨਾਂ ਅਤੇ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਤੇ ਰਾਏਪੁਰ ਨੇ ਕਰਮਜੀਤ ਕੌਰ ਲਈ ਮੰਗੀਆਂ ਵੋਟਾਂ

ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਸ੍ਰੀਮਤੀ ਕਰਮਜੀਤ ਕੌਰ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਅਕਾਲੀ ਦਲ ਦੀ ...

ਪੂਰੀ ਖ਼ਬਰ »

ਝੂਠੇ ਪਰਚਿਆਂ ਨਾਲ ਭਾਜਪਾ ਵਰਕਰਾਂ ਨੂੰ ਦਬਾਇਆ ਨਹੀਂ ਜਾ ਸਕਦਾ-ਰੌਬਿਨ ਸਾਂਪਲਾ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਰੌਬਿਨ ਸਾਂਪਲ ਨੇ ਪਿਛਲੇ ਦਿਨੀਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵਲੋਂ ਕਾਂਗਰਸ ਦੇ ਦਬਾਅ ਹੇਠ ਭਾਜਪਾ ਆਗੂਆਂ 'ਤੇ ਦਰਜ ਕੀਤੇ ਗਏ ਝੂਠੇ ਪਰਚਿਆਂ ...

ਪੂਰੀ ਖ਼ਬਰ »

ਵਾਰਡ ਨੰ. 6 ਤੋਂ ਅਕਾਲੀ-ਭਾਜਪਾ ਉਮੀਦਵਾਰ ਰਣਜੀਤ ਸਿੰਘ ਰਾਣਾ ਨਾਲ ਵਿਸ਼ੇਸ਼ ਮੁਲਾਕਾਤ

ਮਕਸੂਦਾਂ, 15 ਦਸੰਬਰ (ਲਖਵਿੰਦਰ ਪਾਠਕ)-ਵਾਰਡ ਨੰ. 6 ਤੋਂ ਅਕਾਲੀ-ਭਾਜਪਾ ਉਮੀਦਵਾਰ ਰਣਜੀਤ ਸਿੰਘ ਰਾਣਾ ਨੇ 'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਵਾਰਡ 6 ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ | ਦੱਸਣਯੋਗ ਹੈ ਕਿ ਰਣਜੀਤ ਸਿੰਘ ਰਾਣਾ ਨੇ ਆਪਣਾ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਸ਼ਮਸ਼ੇਰ ਸਿੰਘ ਖਹਿਰਾ ਨੂੰ ਮਿਲਿਆ ਲੋਕਾਂ ਦਾ ਭਰਵਾਂ ਸਮਰਥਨ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਸ਼ਮਸ਼ੇਰ ਸਿੰਘ ਖਹਿਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਤਕੜਾ ਹੁਲਾਰਾ ਮਿਲਿਆ, ਜਦੋਂ ਵੱਖ-ਵੱਖ ਥਾਈਾ ਹੋਈਆਂ ਮੀਟਿੰਗਾਂ ਰੈਲੀਆਂ ਦਾ ਰੂਪ ਧਾਰ ਗਈਆਂ | ਇਸ ਮੌਕੇ ਵੱਖ-ਵੱਖ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ-25 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਸਰਬਜੀਤ ਕੌਰ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਹਲਕਾ ਵਿਧਾਇਕ ਸ. ਪ੍ਰਗਟ ਸਿੰਘ ਵੀ ਉਨ੍ਹਾਂ ਦੀ ਚੋਣ ਮੁਹਿੰਮ 'ਚ ਕੁੱਦ ਪਏ ਤੇ ਉਨ੍ਹਾਂ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ-25 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਸਰਬਜੀਤ ਕੌਰ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਹਲਕਾ ਵਿਧਾਇਕ ਸ. ਪ੍ਰਗਟ ਸਿੰਘ ਵੀ ਉਨ੍ਹਾਂ ਦੀ ਚੋਣ ਮੁਹਿੰਮ 'ਚ ਕੁੱਦ ਪਏ ਤੇ ਉਨ੍ਹਾਂ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਕੌਰ ਔਜਲਾ ਦੀ ਚੋਣ ਮੁਹਿੰਮ ਭਖੀ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ-23 ਤੋਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਾਂਝੀ ਉਮੀਦਵਾਰ ਸ੍ਰੀਮਤੀ ਪਰਮਿੰਦਰ ਕੌਰ ਔਜਲਾ ਦੀ ਸਥਿਤੀ ਅੱਜ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਘਰ-ਘਰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਹਰ ਵਰਗ ਦੇ ...

ਪੂਰੀ ਖ਼ਬਰ »

ਅੰਜੂ ਸ਼ਰਮਾ ਦੇ ਹੱਕ 'ਚ ਸਮਰਥਕਾਂ ਨੇ ਕੱਢਿਆ ਰੋਡ ਸ਼ੋਅ

ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਿੱਛੇ ਪਛਾੜ ਰਹੀ ਸ੍ਰੀਮਤੀ ਅੰਜੂ ਸ਼ਰਮਾ ਦੇ ਹੱਕ 'ਚ ਅੱਜ ਵਾਰਡ ਵਾਸੀਆਂ ਵਲੋਂ ਰੋਡ ਸ਼ੋ ਕੱਢਿਆ ਗਿਆ ਜੋ ਕਿ ਪੂਰੇ ਖੇਤਰ ਦਾ ਚੱਕਰ ...

ਪੂਰੀ ਖ਼ਬਰ »

14ਵਾਂ ਆਲ ਇੰਡੀਆ ਸ: ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ 17

ਜਲੰਧਰ 15 ਦਸੰਬਰ (ਜਤਿੰਦਰ ਸਾਬੀ)-14ਵਾਂ ਆਲ ਇੰਡੀਆ ਸ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ ਅੰਡਰ 19 ਸਕੂਲ ਲੜਕੇ ਵਰਗ ਵਿਚ 17 ਤੋਂ 24 ਦਸੰਬਰ ਤੱਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

'ਉਡਾਨ' ਐਜੂਕੇਸ਼ਨਲ ਸੁਸਾਇਟੀ ਨੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਜਲੰਧ(ਰ, 15 ਦਸੰਬਰ (ਹਰਵਿੰਦਰ ਸਿੰਘ ਫੁੱਲ)-'ਉਡਾਨ' ਐਜੂਕੇਸ਼ਨਲ ਸੁਸਾਇਟੀ ਵਲੋਂ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆ ਲਈ ਚਲਾਏ ਜਾ ਰਹੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਥਾਨਕ ਕੇ.ਐਲ ਸਹਿਗਲ ਯਾਦਗਾਰੀ ਹਾਲ ਵਿਖੇ ਕਰਵਾਇਆ ਗਿਆ | ਪ੍ਰੋਗਰਾਮ ਦੀ ਆਰੰਭਤਾ ਗਣੇਸ਼ ...

ਪੂਰੀ ਖ਼ਬਰ »

ਅੱਖਾਂ ਦਾਨ ਦੇ ਕੇ ਬੀਬੀ ਸੁਖਜੀਤ ਕੌਰ ਨੇ ਸਮਾਜ ਨੂੰ ਨਵੀਂ ਰੌਸ਼ਨੀ ਦਿਖਾਈ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਸੇਵਾ ਮੁਕਤ ਕਾਨੂੰਗੋ ਸ. ਨਿਰੰਜਨ ਸਿੰਘ ਦੀ ਪਤਨੀ ਅਤੇ ਅੱਖਾਂ ਦੇ ਮਾਹਿਰ ਡਾ. ਪ੍ਰਮਿੰਦਰ ਸਿੰਘ ਥਿੰਦ ਤੇ ਪਾਵਰਕਾਮ ਦੇ ਸੇਵਾ ਮੁਕਤ ਯੂ. ਡੀ. ਸੀ. ਸ. ਬਲਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਸੁਖਜੀਤ ਕੌਰ ਨੇ ਅੱਖਾਂ ਦਾਨ ਦੇ ਕੇ ਸਮਾਜ ...

ਪੂਰੀ ਖ਼ਬਰ »

ਪ੍ਰਗਟ ਸਿੰਘ ਨੇ ਹਰਸ਼ਰਨ ਕੌਰ ਹੈਪੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਵਾਰਡ ਨੰਬਰ 31 ਦੇ ਵੋਟਰਾਾ ਨੂੰ ਅਪੀਲ ਕੀਤੀ ਹੈ ਕਿ ਇਸ ਵਾਰਡ ਤੋਂ ਕਾਾਗਰਸ ਪਾਰਟੀ ਦੀ ਉਮੀਦਵਾਰ ਹਰਸ਼ਰਨ ਕੌਰ ਹੈਪੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ¢ ਪ੍ਰਗਟ ...

ਪੂਰੀ ਖ਼ਬਰ »

ਅੱਖਾਂ ਦਾਨ ਦੇ ਕੇ ਬੀਬੀ ਸੁਖਜੀਤ ਕੌਰ ਨੇ ਸਮਾਜ ਨੂੰ ਨਵੀਂ ਰੌਸ਼ਨੀ ਦਿਖਾਈ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਸੇਵਾ ਮੁਕਤ ਕਾਨੂੰਗੋ ਸ. ਨਿਰੰਜਨ ਸਿੰਘ ਦੀ ਪਤਨੀ ਅਤੇ ਅੱਖਾਂ ਦੇ ਮਾਹਿਰ ਡਾ. ਪ੍ਰਮਿੰਦਰ ਸਿੰਘ ਥਿੰਦ ਤੇ ਪਾਵਰਕਾਮ ਦੇ ਸੇਵਾ ਮੁਕਤ ਯੂ. ਡੀ. ਸੀ. ਸ. ਬਲਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਸੁਖਜੀਤ ਕੌਰ ਨੇ ਅੱਖਾਂ ਦਾਨ ਦੇ ਕੇ ਸਮਾਜ ...

ਪੂਰੀ ਖ਼ਬਰ »

ਅਖੰਡ ਕੀਰਤਨ ਸਮਾਗਮ

ਜਲੰਧਰ, 15 ਦਸੰਬਰ (ਅ.ਬ.)-ਅਖੰਡ ਕੀਰਤਨੀ ਜਥੇ ਜਲੰਧਰ ਵਲੋਂ ਹਫ਼ਤਾਵਾਰੀ ਕੀਰਤਨ ਸਮਾਗਮ ਮਿਤੀ 17.12.2017 ਦਿਨ ਐਤਵਾਰ ਨੂੰ ਭਾਈ ਜੇ.ਪੀ. ਸਿੰਘ ਵਲੋਂ ਗੁਰਦੁਆਰਾ ਸਾਹਿਬ ਸੈਂਟਰਲ ਟਾਊਨ, ਗਲੀ ਨੰ: 7 ਜਲੰਧਰ ਵਿਖੇ ਸਵੇਰੇ 7.00 ਤੋਂ 11.30 ਵਜੇ ਤੱਕ ਹੋਵੇਗਾ ਜੀ | ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ-ਡਾ: ਅਨਿਲ ਕੁਮਾਰ

ਜਲੰਧਰ, 15 ਦਸੰਬਰ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ਲੱਖਾਂ ਹੀ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਮਾਈਨਿੰਗ ਸਬੰਧੀ 4 ਐਫ.ਆਈ.ਆਰ ਦਰਜ

ਜਲੰਧਰ, 15 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਮਹੀਨਾ ਨਵੰਬਰ 2017 ਦੌਰਾਨ ਚੈਕਿੰਗ ਕਰਕੇ 4 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 4 ਟਰੈਕਟਰ ਟਰਾਲੀਆਂ ਨੂੰ ...

ਪੂਰੀ ਖ਼ਬਰ »

ਆਈ. ਵੀ. ਵਰਲਡ ਸਕੂਲ ਨੂੰ ਮਿਲਿਆ ਬਿ੍ਟਿਸ਼ ਕਾਊਾਸਲ ਵਲੋਂ 'ਅੰਤਰ ਰਾਸ਼ਟਰੀ ਸਕੂਲ ਪੁਰਸਕਾਰ'

ਜਲੰਧਰ, 15 ਦਸੰਬਰ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨਲ ਸੁਸਾਇਟੀ ਦੇ ਆਈ. ਵੀ. ਵਰਲਡ ਸਕੂਲ ਜਲੰਧਰ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਸ਼ਾਨਦਾਰ ਵਿਕਾਸ ਤੇ ਸਿਲੇਬਸ ਨੂੰ ਸ਼ਾਮਿਲ ਕਰਨ ਲਈ ਇਹ ਪੁਰਸਕਾਰ ਪ੍ਰਾਪਤ ਹੋਇਆ | ਇਸ ਪੁਰਸਕਾਰ ਨੂੰ ਪ੍ਰਾਪਤ ਕਰ ਕੇ ਸਕੂਲ ਦਾ ...

ਪੂਰੀ ਖ਼ਬਰ »

ਲਲਿਤਾ ਹਾਂਡਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਜਲੰਧਰ, 15 ਦਸੰਬਰ (ਸ਼ਿਵ)-ਯੋਗੇਸ਼ ਹਾਂਡਾ, ਪਵਨ ਹਾਂਡਾ, ਸੁਨੀਲ ਹਾਂਡਾ ਦੇ ਮਾਤਾ ਸ੍ਰੀਮਤੀ ਲਲਿਤਾ ਹਾਂਡਾ ਨੂੰ ਸਿਆਸੀ ਆਗੂਆਂ ਸਮੇਤ ਅਲੱਗ-ਅਲੱਗ ਵਰਗਾਂ, ਵਪਾਰਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਦੇ ਆਗੂਆਂ, ਵਪਾਰਕ ਜਥੇਬੰਦੀਆਂ ਨੇ ਆਪਣੀਆਂ ਭਾਵਭਿੰਨੀਆਂ ...

ਪੂਰੀ ਖ਼ਬਰ »

ਪੁਲਿਸ ਦੀ ਧੱਕੇਸ਼ਾਹੀ ਤੇ ਝੂਠੇ ਕੇਸ ਵਿਰੁੱਧ ਭਾਜਪਾ ਅੱਜ ਵਿਖਾਵਾ ਕਰੇਗੀ

ਜਲੰਧਰ, 15 ਦਸੰਬਰ (ਮਦਨ ਭਾਰਦਵਾਜ)-ਪੁਲਿਸ ਦੀ ਧੱਕੇਸ਼ਾਹੀ ਅਤੇ ਕਾਂਗਰਸ ਦੇ ਇਸ਼ਾਰੇ ਤੇ ਭਾਜਪਾ ਆਗੂਆਂ 'ਤੇ ਝੂਠੇ ਕੇਸ ਦਰਜ ਕਰਨ ਦੇ ਵਿਰੋਧ ਵਿਚ ਕੱਲ੍ਹ 16 ਦਸੰਬਰ ਨੂੰ ਭਾਜਪਾ ਕੰਪਨੀ ਬਾਗ਼ ਚੋਕ ਵਿਖੇ ਵਿਖਾਵਾ ਕਰੇਗੀ | ਇਹ ਵਿਖਾਵਾ ਕਾਂਗਰਸ ਪਾਰਟੀ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਪੁਲਿਸ ਦੀ ਧੱਕੇਸ਼ਾਹੀ ਤੇ ਝੂਠੇ ਕੇਸ ਵਿਰੁੱਧ ਭਾਜਪਾ ਅੱਜ ਵਿਖਾਵਾ ਕਰੇਗੀ

ਜਲੰਧਰ, 15 ਦਸੰਬਰ (ਮਦਨ ਭਾਰਦਵਾਜ)-ਪੁਲਿਸ ਦੀ ਧੱਕੇਸ਼ਾਹੀ ਅਤੇ ਕਾਂਗਰਸ ਦੇ ਇਸ਼ਾਰੇ ਤੇ ਭਾਜਪਾ ਆਗੂਆਂ 'ਤੇ ਝੂਠੇ ਕੇਸ ਦਰਜ ਕਰਨ ਦੇ ਵਿਰੋਧ ਵਿਚ ਕੱਲ੍ਹ 16 ਦਸੰਬਰ ਨੂੰ ਭਾਜਪਾ ਕੰਪਨੀ ਬਾਗ਼ ਚੋਕ ਵਿਖੇ ਵਿਖਾਵਾ ਕਰੇਗੀ | ਇਹ ਵਿਖਾਵਾ ਕਾਂਗਰਸ ਪਾਰਟੀ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਚੋਰੀ ਦਾ ਮੋਟਰਸਾਈਕਲ, ਐਲ.ਈ.ਡੀ., ਲੈਪਟਾਪ ਸਮੇਤ ਚੋਰ ਕਾਬੂ

ਮਕਸੂਦਾਂ, 15 ਦਸੰਬਰ (ਲਖਵਿੰਦਰ ਪਾਠਕ) -ਥਾਣਾ 1 ਦੀ ਪੁਲਿਸ ਵਲੋਂ ਇਕ ਚੋਰ ਨੂੰ ਚੋਰੀ ਦੇ ਐਲ.ਈ.ਡੀ ਅਤੇ ਇਕ ਲੈਪਟਾਪ ਸਮੇਤ ਕਾਬੂ ਕੀਤਾ ਗਿਆ ਹੈ | ਚੋਰ ਦੀ ਪਛਾਣ ਵਿਸ਼ਾਲ ਉਰਫ਼ ਪਰਵੇਸ਼ ਪੁੱਤਰ ਕੈਲਾਸ਼ ਸਿੰਘ ਵਾਸੀ ਝਾਰਖੰਡ ਹਾਲ ਵਾਸੀ ਸ਼ਿਵ ਨਗਰ ਦੇ ਤੌਰ 'ਤੇ ਹੋਈ ਹੈ | ...

ਪੂਰੀ ਖ਼ਬਰ »

ਵਾਰਡ 62 'ਚ ਪੂਰਨ ਸਿੰਘ ਦੇ ਹੱਕ ਭਰਵੀਂ ਸਭਾ ਨੇ ਦਿੱਤਾ ਹੁੰਗਾਰਾ

ਜਲੰਧਰ, 15 ਦਸੰਬਰ (ਮਦਨ ਭਾਰਦਵਾਜ)-ਵਾਰਡ ਨੰਬਰ 62 ਦੇ ਅਕਾਲੀ ਦਲ -ਭਾਜਪਾ ਦੇ ਸਾਂਝੇ ਉਮੀਦਵਾਰ ਸ: ਪੂਰਨ ਸਿੰਘ ਦੇ ਹੱਕ ਵਿਚ ਅੱਜ ਸੋਢਲ ਚੌਕ ਵਿਖੇ ਭਰਵੀਂ ਸਭਾ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਵੋਟਰਾਂ ਨੇ ਹਿੱਸਾ ਲਿਆ ਅਤੇ ਭਰੋਸਾ ਦੁਆਇਆ ਕਿ ਸ: ਪੂਰਨ ਸਿੰਘ ਨੂੰ ਵੱਡੀ ...

ਪੂਰੀ ਖ਼ਬਰ »

ਵਿਧਾਇਕ ਬੇਰੀ ਵਲੋਂ ਕਾਂਗਰਸੀ ਉਮੀਦਵਾਰ ਰੇਖਾ ਚਾਬਾ ਦੇ ਹੱਕ 'ਚ ਚੋਣ ਪ੍ਰਚਾਰ

ਚੁਗਿੱਟੀ/ਜੰਡੂਸਿੰਘਾ, 15 ਦਸੰਬਰ (ਨਰਿੰਦਰ ਲਾਗੂ)-ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅੱਜ ਉਚੇਚੇ ਤੌਰ 'ਤੇ ਵਾਰਡ ਨੰ: 17 ਤੋਂ ਕਾਂਗਰਸ ਵਲੋਂ ਚੋਣ ਲੜ ਰਹੀ ਉਮੀਦਵਾਰ ਰੇਖਾ ਚਾਬਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੰਚੇ | ਇਸ ਦੌਰਾਨ ਉਨ੍ਹਾਂ ਵਲੋਂ ਘਰ-ਘਰ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ ਵੰਦਨਾ ਤੁਲਸੀ ਦੇ ਹੱਕ 'ਚ ਹੋਇਆ ਭਰਵਾਂ ਇਕੱਠ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ 13 ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀਮਤੀ ਵੰਦਨਾ ਤੁਲਸੀ ਦੀ ਸਥਿਤੀ ਅੱਜ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਏਕਤਾ ਨਗਰ 'ਚ ਉਨ੍ਹਾਂ ਦੇ ਹੱਕ 'ਚ ਰੱਖੀ ਗਈ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ | ਰੈਲੀ 'ਚ ...

ਪੂਰੀ ਖ਼ਬਰ »

ਅਕਾਲੀ ਦਲ ਨੇ ਪ੍ਰਗਟਾਇਆ ਚੋਣਾਂ 'ਚ ਗੜਬੜੀ ਦਾ ਖਦਸ਼ਾ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਨੇ 17 ਤਰੀਕ ਨੂੰ ਵੋਟਾਂ ਵਾਲੇ ਦਿਨ ਗੜਬੜੀ ...

ਪੂਰੀ ਖ਼ਬਰ »

ਸਿਖਰ 'ਤੇ ਪੁੱਜੀ ਕਾਂਗਰਸੀ ਉਮੀਦਵਾਰ ਮਿੰਟੂ ਜੁਨੇਜਾ ਦੀ ਚੋਣ ਮੁਹਿੰਮ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ 24 ਤੋਂ ਕਾਂਗਰਸੀ ਉਮੀਦਵਾਰ ਸ੍ਰੀ ਮਿੰਟੂ ਜੁਨੇਜਾ ਦੀ ਚੋਣ ਮੁਹਿੰਮ ਅੱਜ ਉਸ ਸਮੇਂ ਸਿਖਰ 'ਤੇ ਪੁੱਜ ਗਈ, ਜਦੋਂ ਸਾਬੋਵਾਲ ਵਿਖੇ ਹੋਈ ਮੀਟਿੰਗ ਰੈਲੀ ਦਾ ਰੂਪ ਧਾਰ ਗਈ | ਰੈਲੀ 'ਚ ਹਾਜ਼ਰ ਲੋਕਾਂ ਦੇ ਭਰਵੇਂ ਇਕੱਠ ...

ਪੂਰੀ ਖ਼ਬਰ »

ਵਾਰਡ ਨੰ: 7 ਤੋਂ ਵੱਡੀ ਗਿਣਤੀ 'ਚ ਵੋਟਰ ਮੇਰੇ ਨਾਲ-ਕੁਲਵਿੰਦਰ

ਚੁਗਿੱਟੀ/ਜੰਡੂਸਿੰਘਾ, 15 ਦਸੰਬਰ (ਨਰਿੰਦਰ ਲਾਗੂ)-ਨਗਰ-ਨਿਗਮ ਦੇ ਵਾਰਡ ਨੰ: 7 ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾਅ ਰਹੀ ਉਮੀਦਵਾਰ ਕੁਲਵਿੰਦਰ ਦਾ ਕਹਿਣਾ ਹੈ ਕਿ ਇਸ ਵਾਰਡ 'ਚ ਵੱਡੀ ਗਿਣਤੀ 'ਚ ਵੋਟਰ ਉਸ ਦੇ ਨਾਲ ਹਨ, ਜਿਨਾਂ ਵਲੋਂ ਉਸ ਨੰੂ ...

ਪੂਰੀ ਖ਼ਬਰ »

ਵਾਰਡ ਨੰ. 21 ਤੋਂ ਮਨਜੀਤ ਕੌਰ ਦੀ ਚੋਣ ਮੁਹਿੰਮ ਸਿਖ਼ਰ 'ਤੇ ਪੁੱਜੀ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਚੋਣ ਪ੍ਰਚਾਰ ਦੇ ਅੰਤਲੇ ਦਿਨ ਅੱਜ ਵਾਰਡ ਨੰਬਰ 21 ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਮਨਜੀਤ ਕੌਰ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ ਪੁੱਜ ਗਈ | ਉਨ੍ਹਾਂ ਦੇ ਹੱਕ ਵਿਚ ਅੱਜ ਨਿਊ ਜਵਾਹਰ ਨਗਰ ਅਤੇ ਡਿਫ਼ੈਂਸ ਕਾਲੋਨੀ ਵਿਚ ਦੋ ਭਰਵੀਆਂ ...

ਪੂਰੀ ਖ਼ਬਰ »

ਪੂਰਨ ਸਿੰਘ ਥਿੰਦ ਨੂੰ ਕਾਂਗਰਸ 'ਚੋਂ ਬਰਖਾਸਤ ਕਰਨ ਦਾ ਸਵਾਗਤ-ਲਾਡੀ ਸ਼ੇਰੋਵਾਲੀਆ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਸ਼ਾਹਕੋਟ ਹਲਕੇ ਦੇ ਇੰਚਾਰਜ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪਾਰਟੀ ਹਾਈਕਮਾਨ ਵਲੋਂ ਸ਼ਾਹਕੋਟ ਕਮੇਟੀ ਦੀ ਚੋਣ ਵਿਚ ਪਾਰਟੀ ਉਮੀਦਵਾਰ ਦਾ ਵਿਰੋਧ ਕਰ ਰਹੇ ਸ: ਪੂਰਨ ਸਿੰਘ ਥਿੰਦ ਨੂੰ ਬਰਖਾਸਤ ਕਰਨ ...

ਪੂਰੀ ਖ਼ਬਰ »

ਰੋਹਨ ਸਹਿਗਲ ਦੇ ਹੱਕ 'ਚ ਕੱਢਿਆ ਗਿਆ ਰੋਡ ਸ਼ੋਅ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਵਾਰਡ ਨੰ: 26 ਤੋਂ ਕਾਂਗਰਸ ਦੇ ਉਮੀਦਵਾਰ ਰੋਹਨ ਸਹਿਗਲ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਾਰਡ ਦੇ ਮੁੱਖ ਖੇਤਰਾਂ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ, ਜਿਸ ਵਿਚ ਵਾਰਡ ਦੇ ਵੱਡੀ ਗਿਣਤੀ 'ਚ ਮਰਦ ਤੇ ਔਰਤਾਂ ਨੇ ਭਾਗ ਲਿਆ | ਇਸ ਰੈਲੀ 'ਚ ਹਲਕਾ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਕੁਲਵੰਤ ਸਿੰਘ ਨਿਹੰਗ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਅਕਾਲੀ ਦਲ ਵਲੋਂ ਵਾਰਡ 44 ਤੋਂ ਅਕਾਲੀ ਉਮੀਦਵਾਰ ਬਣਨ ਦੇ ਚਾਹਵਾਨ ਸ: ਸੁਖਵੰਤ ਸਿੰਘ ਨਿਹੰਗ ਆਪਣੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਇਹ ਐਲਾਨ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ: ਦਲਜੀਤ ਸਿੰਘ ਆਹਲੂਵਾਲੀਆ ਤੇ ...

ਪੂਰੀ ਖ਼ਬਰ »

ਕੁਲਵਿੰਦਰ ਕੌਰ ਨੇ ਰੋਡ ਸ਼ੋਅ ਕਰ ਕੇ ਮੰਗੀਆਂ ਵਾਰਡ ਵਾਸੀਆਂ ਤੋਂ ਵੋਟਾਂ

ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਬੜਿੰਗ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਉਨ੍ਹਾਂ ਦੇ ਹੱਕ 'ਚ ਵਾਰਡ ਵਾਸੀਆਂ ...

ਪੂਰੀ ਖ਼ਬਰ »

ਭਾਜਪਾ ਨੇ ਗੀਤਾ ਰਾਣੀ ਨੂੰ ਦਿੱਤੀ ਹਮਾਇਤ

ਜਲੰਧਰ, 15 ਦਸੰਬਰ (ਮਦਨ ਭਾਰਦਵਾਜ)-ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ 42 ਤੋਂ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜ ਰਹੀ ਗੀਤਾ ਰਾਣੀ ਪਤਨੀ ਮਨੋਜ ਕੁਮਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਪਾਰਟੀ ਵਲੋਂ ਜਾਰੀ ਇਕ ਪ੍ਰੈੱਸ ਨੋਟ 'ਚ ਭਾਜਪਾ ਦੇ ਪ੍ਰਧਾਨ ਸ੍ਰੀ ...

ਪੂਰੀ ਖ਼ਬਰ »

ਅੰਜੂ ਸ਼ਰਮਾ ਨੇ ਬੜਿੰਗ 'ਚ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਸ੍ਰੀਮਤੀ ਅੰਜੂ ਸ਼ਰਮਾ ਨੇ ਅੱਜ ਆਪਣੇ ਸੈਂਕੜੇ ਸਮੱਰਥਕਾਂ ਸਮੇਤ ਵਾਰਡ ਦੇ ਅਧੀਨ ਆਉਂਦੇ ਖੇਤਰ ਬੜਿੰਗ 'ਚ ਘਰੋ-ਘਰੀ ਜਾ ਕੇ ਵੋਟਾਂ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਦੇ ...

ਪੂਰੀ ਖ਼ਬਰ »

ਵਾਅਦੇ ਪੂਰੇ ਨਾ ਕਰਨ ਵਾਲਿਆਂ ਨੂੰ ਵੋਟਾਂ ਮੰਗਣ ਦਾ ਅਧਿਕਾਰ ਨਹੀਂ-ਖਹਿਰਾ

ਜਲੰਧਰ, 15 ਦਸੰਬਰ (ਸ਼ਿਵ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਨਿਗਮ ਚੋਣਾਂ ਨੂੰ ਲੈ ਕੇ ਵੀ ਕੈਪਟਨ ਸਰਕਾਰ 'ਤੇ ਹਮਲੇ ਕਰਦਿਆਂ ਕਿਹਾ ਹੈ ਕਿ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਹੁਣ ਨਿਗਮ ...

ਪੂਰੀ ਖ਼ਬਰ »

ਵਾਰਡ ਨੰ: 15 'ਚ ਅਕਾਲੀ-ਭਾਜਪਾ ਉਮੀਦਵਾਰ ਬੀਬੀ ਰਮਿੰਦਰ ਕੌਰ ਢੀਂਡਸਾ ਵਲੋਂ ਜ਼ੋਰਦਾਰ ਚੋਣ ਪ੍ਰਚਾਰ

ਚੁਗਿੱਟੀ/ਜੰਡੂਸਿੰਘਾ, 15 ਦਸੰਬਰ (ਨਰਿੰਦਰ ਲਾਗੂ)-ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਰਮਿੰਦਰ ਕੌਰ ਢੀਂਡਸਾ ਵਲੋਂ ਆਪਣੇ ਚੋਣ ਪ੍ਰਚਾਰ ਦੇ ਸਿਲਸਲੇ ਨੂੰ ਜਾਰੀ ਰੱਖਦੇ ਹੋਏ ਅੱਜ ਵੀ ਥਾਂ-ਥਾਂ ਜਾ ਕੇ ਖੇਤਰ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬਿਨਾਂ ਚੋਣ ਨਿਸ਼ਾਨ ਦੇ ਨਿਗਮ ਚੋਣਾਂ ਲੜਨੀਆਂ ਸੰਭਵ ਨਹੀਂ-ਸਾਂਪਲਾ

ਜਲੰਧਰ, 15 ਦਸੰਬਰ (ਸ਼ਿਵ)- ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਨਗਰ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਨਾ ਲੜੇ ਜਾਣ 'ਤੇ ਸਹਿਮਤੀ ਨਾਲ ਜ਼ਾਹਰ ਕਰਦਿਆਂ ਕਿਹਾ ਕਿ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਹੀ ਲੜੀ ਜਾਣੀ ...

ਪੂਰੀ ਖ਼ਬਰ »

ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਕੀਤਾ ਰੋਡ ਮਾਰਚ

ਜਲੰਧਰ, 15ਦਸੰਬਰ (ਸ਼ਿਵ)-ਨਗਰ ਨਿਗਮ ਚੋਣ ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਈ ਉਮੀਦਵਾਰਾਂ ਨੇ ਆਪਣੇ-ਆਪਣੇ ਵਾਰਡਾਂ ਵਿਚ ਰੋਡ ਮਾਰਚ ਕੀਤਾ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੋਟਰ ਸਾਈਕਲ ਤੇ ਸਕੂਟਰਾਂ 'ਤੇ ਸਮਰਥਕ ਸ਼ਾਮਿਲ ਹੋਏ | ਰੋਡ ਮਾਰਚ ਕਰਕੇ ਕਈ ਜਗਾ ਜਾਮ ਵੀ ਰਹੇ ...

ਪੂਰੀ ਖ਼ਬਰ »

ਗੁਰਚਰਨ ਦੁੱਗਲ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਮਲੇਸ਼ ਧੰਨੋਵਾਲੀ ਦੀ ਚੋਣ ਮੁਹਿੰਮ ਭਖੀ

ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਰਹੇ ਤੇ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਮੰਨੇ ਜਾਂਦੇ ਰਹੇ ਗੁਰਚਰਨ ਦੁੱਗਲ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਨਾਂ ਦਿੱਤੇ ਜਾਣ ਕਾਰਨ ਅੱਜ ਸ੍ਰੀ ਦੁੱਗਲ ...

ਪੂਰੀ ਖ਼ਬਰ »

ਖਾਲਸਾ ਵਲੋਂ ਅਕਾਲੀ-ਭਾਜਪਾ ਦੀ ਜਿੱਤ ਦਾ ਦਾਅਵਾ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ. ਭੁਪਿੰਦਰ ਸਿੰਘ ਖਾਲਸਾ ਨੇ ਨਿਗਮ ਚੋਣਾਂ 'ਚ ਅਕਾਲੀ-ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਸ਼ਹਿਰ ਦੇ ਲੋਕ ਅਕਾਲੀ-ਭਾਜਪਾ ਦੇ ਹੱਕ 'ਚ ਵੋਟਾਂ ਪਾਉਣਗੇ | ...

ਪੂਰੀ ਖ਼ਬਰ »

ਵਾਰਡ ਨੰ. 6 ਤੋਂ ਰਣਜੀਤ ਸਿੰਘ ਰਾਣਾ ਦੇ ਹੱਕ 'ਚ ਚੁਣਾਵੀ ਜਲਸਾ

ਮਕਸੂਦਾਂ, 15 ਦਸੰਬਰ (ਲਖਵਿੰਦਰ ਪਾਠਕ)-ਹੁਸ਼ਿਆਰਪੁਰ ਰੋਡ ਤੇ ਅੱਜ ਵਾਰਡ ਨੰ. 6 ਦੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਰਾਣਾ ਦੇ ਹੱਕ 'ਚ ਇਕ ਵਿਸ਼ਾਲ ਚੁਣਾਵੀ ਜਲਸੇ ਦਾ ਆਯੋਜਨ ਕੀਤਾ ਗਿਆ | ਜਿਸ 'ਚ ਪ੍ਰੇਮ ਨਗਰ, ਹਰਦੀਪ ਨਗਰ, ਲੰਮਾ ਪਿੰਡ, ਹਰਦਿਆਲ ਨਗਰ ਦੇ ਵੋਟਰ ਭਾਰੀ ਗਿਣਤੀ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਉਮੀਦਵਾਰ ਅਨੂਪ ਕੌਰ ਦੀ ਚੋਣ ਮੁਹਿੰਮ ਭਖੀ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਉਮੀਦਵਾਰ ਸ੍ਰੀਮਤੀ ਅਨੂਪ ਕੌਰ ਵਾਰਡ ਨੰਬਰ 31 ਤੋਂ ਚੋਣ ਲੜ ਰਹੇ ਹਨ | ਉਹ ਪਹਿਲਾਂ ਵੀ ਨਗਰ ਨਿਗਮ ਵਿਚ ਕੌਾਸਲਰ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਸ: ਦਰਸ਼ਨ ਸਿੰਘ ਵੀ ਇਸ ਹਲਕੇ ਤੋਂ ਕੌਾਸਲਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 15 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਸਾਇਬਰ ਕੈਫੇ ਦੇ ਮਾਲਕਾਂ ...

ਪੂਰੀ ਖ਼ਬਰ »

ਕੰਗ ਸਾਹਿਬ ਰਾਏ ਤੋਂ ਇਕ ਮੱਝ ਤੇ ਇਕ ਝੋਟੀ ਚੋਰੀ

ਮੱਲ੍ਹੀਆਂ ਕਲਾਂ, 15 ਦਸੰਬਰ (ਮਨਜੀਤ ਮਾਨ)-ਪਿੰਡ ਕੰਗ ਸਾਹਿਬ ਰਾਏ ਤੋਂ ਚੋਰ ਕਿਸਾਨ ਗੁਰਮੀਤ ਸਿੰਘ ਉਰਫ ਬੱਗਾ ਵਲੈਤੀਆ ਪੁੱਤਰ ਸ. ਰੇਸ਼ਮ ਸਿੰਘ ਦੇ ਖੂਹ 'ਤੇ ਬੰਨ੍ਹੀਆਂ ਇਕ ਮੱਝ ਤੇ ਇਕ ਝੋਟੀ ਚੋਰ ਚੋਰੀ ਕਰਕੇ ਲੈ ਗਏ ਪ੍ਰੈੱਸ ਨੂੰ ਇਹ ਜਾਣਕਾਰੀ ਪੀੜਤ ਕਿਸਾਨ ਗੁਰਮੀਤ ...

ਪੂਰੀ ਖ਼ਬਰ »

ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਵੇਗੀ-ਸ਼ੇਰੋਵਾਲੀਆ

ਸ਼ਾਹਕੋਟ, 15 ਦਸੰਬਰ (ਸਿਮਰਨਜੀਤ ਸਿੰਘ ਲਵਲੀ)-ਸਥਾਨਕ ਵਾਰਡ ਨੰ: 12 ਵਿਚ ਕਾਂਗਰਸੀ ਉਮੀਦਵਾਰ ਮਮਤਾ ਗਰੋਵਰ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦ ਸ਼ਾਹਕੋਟ ਦੇ ਮਾਡਲ ਟਾਊਨ ਵਾਸੀ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਗੁਰੂ ਨਾਨਕ ਕਲੱਬ ਨਿਮਾਜ਼ੀਪੁਰ ਵਲੋਂ 20ਵਾਂ 'ਕਬੱਡੀ ਕੱਪ' ਕਰਵਾਉਣ ਸਬੰਧੀ ਮੀਟਿੰਗ

ਮਲਸੀਆਂ, 15 ਦਸੰਬਰ (ਸੁਖਦੀਪ ਸਿੰਘ)-ਗੁਰੂ ਨਾਨਕ ਕਲੱਬ ਨਿਮਾਜ਼ੀਪੁਰ (ਸ਼ਾਹਕੋਟ) ਵਲੋਂ 20ਵਾਂ 'ਕਬੱਡੀ ਕੱਪ' ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ | ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਕਬੱਡੀ ਕੋਚ ਨੇ ਦੱਸਿਆ ਕਿ ਇਸ ਮੌਕੇ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ...

ਪੂਰੀ ਖ਼ਬਰ »

ਦਸਮੇਸ਼ ਸਪੋਰਟਸ ਕਲੱਬ ਵਲੋਂ ਖੇਡ ਮੇਲੇ ਦੌਰਾਨ ਪੰਜਵੇਂ ਦਿਨ ਹੋਏ ਫੁੱਟਬਾਲ ਦੇ ਫਸਵੇਂ ਮੁਕਾਬਲੇ

ਆਦਮਪੁਰ, 15 ਦਸੰਬਰ(ਹਰਪ੍ਰੀਤ ਸਿੰਘ)-ਦਸ਼ਮੇਸ਼ ਸਪੋਰਟਸ ਕਲੱਬ ਆਦਮਪੁਰ ਵੱਲੋਂ ਸਮੂਹ ਪ੍ਰਵਾਸੀ ਵੀਰਾਾ ਅਤੇ ਇਲਾਕਾ ਵਾਸੀਆਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦੇ ਪੰਜਵੇ ਦਿਨ ਪਿੰਡ ਪੱਧਰ (ਓਪਨ) ਦੇ ਹੋਏ ਜਿਨਾਾ ਵਿੱਚ ਕਿੰਗਰਾਾ ਨੇਂ ਬਡਾਲਾ ਨੂੰ ...

ਪੂਰੀ ਖ਼ਬਰ »

ਬਿਲਗਾ ਵਿਖੇ ਚੋਣ ਰਿਹਰਸਲ ਵਿਚ ਕਰਮਚਾਰੀਆਂ ਨੇ ਹਿੱਸਾ ਲਿਆ

ਬਿਲਗਾ, 15 ਦਸੰਬਰ (ਰਾਜਿੰਦਰ ਸਿੰਘ ਬਿਲਗਾ)—ਨਗਰ ਪੰਚਾਇਤ ਬਿਲਗਾ ਦੀਆਂ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਵਿਖੇ ਰਿਟਰਨਿੰਗ ਅਫ਼ਸਰ ਤਪਨ ਭਨੋਟ ਦੀਆਂ ਅਗਵਾਈ ਵਿਚ 13 ਵਾਰਡਾਂ ਲਈ ਬਣਾਈਆਂ ਗਈਆਂ ...

ਪੂਰੀ ਖ਼ਬਰ »

ਵਾਰਡ ਨੰਬਰ 2 ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ ਜਗਬੀਰ ਸਿੰਘ ਬਰਾੜ

ਬਿਲਗਾ, 15 ਦਸੰਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਬਿਲਗਾ ਦੇ ਸਬੰਧ ਵਿਚ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਦੇ ਸਬੰਧ ਵਿਚ ਵਾਰਡ ਨੰਬਰ 2 ਵਿਚ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਸਾਂਝੇ ਫ਼ਰੰਟ ਦੇ ਉਮੀਦਵਾਰ ਗੁਰਨਾਮ ਸਿੰਘ ਜੱਖੂ ਦੇ ਹੱਕ ਵਿਚ ਘਰ-ਘਰ ਚੋਣ ...

ਪੂਰੀ ਖ਼ਬਰ »

ਬਿਲਗਾ ਦੇ ਵਾਰਡ ਨੰਬਰ 8 'ਚ ਅਕਾਲੀ ਆਗੂ ਇਕ ਘਰ 'ਚ ਵੋਟਾਂ ਖਰੀਦਣ ਦੀਆਂ ਗੱਲਾਂ ਕਰਦੇ ਫੜੇ

ਬਿਲਗਾ, 15 ਦਸੰਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਬਿਲਗਾ ਦੀ ਚੋਣ ਦਾ ਪ੍ਰਚਾਰ ਭਾਂਵੇ ਸ਼ਾਮ 5 ਵਜੇੇ ਬੰਦ ਹੋ ਗਿਆ | ਪਰ ਰਾਤ ਕਰੀਬ 9-30 ਵਜੇ ਵਾਰਡ ਨੰਬਰ 8 ਵਿਚ ਇਕ ਘਰ ਅੰਦਰ ਨੂਰਮਹਿਲ ਦੇ ਸਾਬਕਾ ਚੇਅਰਮੈਨ ਆਪਣੇ ਸਾਥੀਆਂ ਸਮੇਤ ਵੋਟਾਂ ਦੇ ਬਦਲੇ ਕੁਝ ਲੈਣ ਦੇਣ ...

ਪੂਰੀ ਖ਼ਬਰ »

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਚੋਣ ਅਮਲੇ ਨੂੰ ਦੂਸਰੀ ਰਿਹਰਸਲ ਦੌਰਾਨ ਦਿੱਤੀ ਸਿਖਲਾਈ

ਸ਼ਾਹਕੋਟ, 15 ਦਸੰਬਰ (ਦਲਜੀਤ ਸਿੰਘ ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਐੱਸ.ਡੀ.ਐੱਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ ਦੀ ਦੇਖ-ਰੇਖ ਹੇਠ ਚੋਣ ਅਮਲੇ ਨੂੰ ਦੂਸਰੀ ਰਿਹਰਸਲ ਦੌਰਾਨ ਸਿਖਲਾਈ ਦਿੱਤੀ ...

ਪੂਰੀ ਖ਼ਬਰ »

ਮਾਣਕੋ ਸਕੂਲ 'ਚ ਵਿਗਿਆਨ ਮੇਲੇ ਦਾ ਆਯੋਜਨ

ਡਰੋਲੀ ਕਲਾਂ, 15 ਦਸੰਬਰ (ਸੰਤੋਖ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੋ ਵਿਖੇ ਪੰਜਾਬ ਸਰਕਾਰ ਦੀਆਾ ਹਦਾਇਤਾਾ ਤੇ ਵਿਦਿਆਰਥੀਆਾ ਦੀ ਵਿਗਿਆਨ ਵਿਸ਼ੇ 'ਚ ਰੁਚੀ ਵਧਾਉਣ ਦੇ ਮਕਸਦ ਤਹਿਤ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ ¢ ਸਕੂਲ ਦੇ ਛੇਵੀਂ ਤੋਂ ਅੱਠਵੀਂ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੰਗਾਂ ਅਤੇ ਕਾਲੇ ਕਾਨੂੰਨ ਿਖ਼ਲਾਫ਼ ਰੋਸ ਰੈਲੀ

ਫਿਲੌਰ, 15 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਸੱਦੇ 'ਤੇ ਫਿਲੌਰ 'ਚ ਤਹਿਸੀਲ ਪੱਧਰੀ ਰੈਲੀ ਕਰ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜਸਵੀਰ ਸਿੰਘ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਯੂਸਫਪੁਰ ਆਲੇਵਾਲ ਦੇ ਨੰਬਰਦਾਰ ਜੋਗਿੰਦਰ ਸਿੰਘ ਨਹੀਂ ਰਹੇ

ਲੋਹੀਆਂ ਖਾਸ, 15 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਟਰੱਕ ਯੂਨੀਅਨ ਦੇ ਸੀਨੀਅਰ ਆਗੂੁ ਅਤੇ ਪਿੰਡ ਯੂਸਫਪੁਰ ਆਲੇਵਾਲ ਦੇ ਨੰਬਰਦਾਰ ਜੋਗਿੰਦਰ ਸਿੰਘ (70) ਦਾ ਸੰਖੇਪ ਬੀਮਾਰੀ ਪਿੱਛੋਂ ਦਿਹਾਂਤ ਹੋ ਗਿਆ | ਗੁਰੂ ਨਾਨਕ ਕਲੋਨੀ ਲੋਹੀਆਂ ਵਿਖੇ ਰਹਿੰਦੇ ਉਨ੍ਹਾਂ ...

ਪੂਰੀ ਖ਼ਬਰ »

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਪੁਲਿਸ ਨੇ ਕੱਢਿਆ ਫਲੈਗ ਮਾਰਚ

ਸ਼ਾਹਕੋਟ, 15 ਦਸੰਬਰ (ਦਲਜੀਤ ਸਿੰਘ ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ-ਕਮ-ਐੱਸ.ਡੀ.ਐੱਮ. ਸ਼੍ਰੀਮਤੀ ਨਵਨੀਤ ਕੌਰ ਬੱਲ ਅਤੇ ਡੀ.ਐੱਸ.ਪੀ. ਸ਼ਾਹਕੋਟ ਦਿਲਬਾਗ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵਾਰਡ 11 ਵਿਚ ਅਮਰੀਕ ਸਿੰਘ ਢਿੱਲੋਂ, ਰਾਜੀਵ ਪੁੰਜ ਅਤੇ ਅਵਤਾਰ ਸਿੰਘ ਢਿੱਲੋਂ ਮੈਦਾਨ ਵਿਚ

ਗੁਰਾਇਆ,15ਦਸੰਬਰ (ਬਲਵਿੰਦਰ ਸਿੰਘ)-ਸ਼ਹਿਰ ਦੇ ਵਾਰਡ ਨੰਬਰ 11 ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲ਼ੋਂ ਅਮਰੀਕ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਕਾਂਗਰਸ ਪਾਰਟੀ ਵਲ਼ੋਂ ਰਾਜੀਵ ਪੁੰਜ ਬਿੱਟੂ ਨੂੰ ਉਮੀਦਵਾਰ ਐਲਾਨਿਆ ਗਿਆ ...

ਪੂਰੀ ਖ਼ਬਰ »

ਦੌਲੀਕੇ ਵਿਖੇ 29ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਧੂਮਧਾਮ ਨਾਲ ਸ਼ੁਰੂ

ਕਿਸ਼ਨਗੜ੍ਹ, 15 ਦਸੰਬਰ (ਲਖਵਿੰਦਰ ਸਿੰਘ ਲੱਕੀ, ਹਰਬੰਸ ਸਿੰਘ ਹੋਠੀ)-ਸ਼ਹੀਦ ਭਗਤ ਸਿੰਘ ਤੇ ਬੀ. ਆਰ. ਅੰਬੇਡਕਰ ਸਪੋਰਟਸ ਕਲੱਬ ਦੌਲੀਕੇ ਸੁੰਦਰਪੁਰ ਵੱਲੋਂ ਸਮੂਹ ਐਨ. ਆਰ. ਆਈ. ਦੇ ਸਹਿਯੋਗ ਨਾਲ 29ਵਾਂ ਦੋਆਬੇ ਦਾ ਪ੍ਰਸਿੱਧ ਫੁੱਟਬਾਲ ਟੂਰਨਾਮੈਂਟ ਦੌਲੀਕੇ ਦੀ ਫੁੱਟਬਾਲ ...

ਪੂਰੀ ਖ਼ਬਰ »

ਜਥੇ: ਕੋਹਾੜ ਤੇ ਜਥੇ: ਚਰਨ ਸਿੰਘ ਨੇ ਮੰਗਾ ਮੱਟੂ ਦੇ ਹੱਕ 'ਚ ਮੰਗੀਆਂ ਵੋਟਾਂ

ਸ਼ਾਹਕੋਟ, 15 ਦਸੰਬਰ (ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ 'ਚ ਸ਼ਾਹਕੋਟ ਦੇ ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਮੰਗਾ ਮੱਟੂ ਦੇ ਹੱਕ ਵਿੱਚ ਸਾਬਕਾ ਟਰਾਂਸਪੋਰਟ ਮੰਤਰੀ ਤੇ ਹਲਕਾ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ...

ਪੂਰੀ ਖ਼ਬਰ »

ਸਵੇਰੇ ਹੀ ਹੋਈਆਂ ਦੁਕਾਨਾਂ ਬੰਦ ਸਿਹਤ ਵਿਭਾਗ ਵਲੋਂ ਆਦਮਪੁਰ 'ਚ ਦੁਕਾਨਾਂ ਤੋਂ ਸੈਪਲ ਭਰੇ

ਆਦਮਪੁਰ,15 ਦਸੰਬਰ (ਰਮਨ ਦਵੇਸਰ)-ਆਦਮਪੁਰ 'ਚ ਸਵੇਰੇ ਹੀ ਸਿਹਤ ਵਿਭਾਗ ਟੀਮ ਵੱਲੋਂ ਕਰਿਆਨੇ ਦੀਆਂ ਦੁਕਾਨਾਂ ਤੇ ਸੈਂਪਲ ਭਰੇ | ਸਿਹਤ ਵਿਭਾਗ ਵੱਲੋਂ ਆਏ ਫੂਡ ਅਫਸਰ ਮੈਡਮ ਰਾਸ਼ੂ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੇ ਆਦਮਪੁਰ ਅਤੇ ਆਲ਼ੇ -ਦੁਆਲੇ ਦੇ ਪਿੰਡਾਂ 'ਚ ਕਰਿਆਨੇ ਦੀ ...

ਪੂਰੀ ਖ਼ਬਰ »

ਲਾਡੀ ਸ਼ੇਰੋਵਾਲੀਆ ਨੇ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਦੇ ਹੱਕ 'ਚ ਮੰਗੀਆਂ ਵੋਟਾਂ

ਸ਼ਾਹਕੋਟ, 15 ਦਸੰਬਰ (ਦਲਜੀਤ ਸਿੰਘ ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ 'ਚ ਸ਼ਾਹਕੋਟ ਦੇ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਰਾਣੀ ਢੇਸੀ ਪਤਨੀ ਸੁੱਖਾ ਢੇਸੀ ਯੂਥ ਕਾਂਗਰਸੀ ਆਗੂ ਦੇ ਹੱਕ ਵਿਚ ਹਲਕਾ ਸ਼ਾਹਕੋਟ ਦੇ ਕਾਂਗਰਸ ਦੇ ਹਲਕਾ ...

ਪੂਰੀ ਖ਼ਬਰ »

ਨਗਰ ਪੰਚਾਇਤੀ ਚੋਣਾਂ ਸ਼ਾਹਕੋਟ-2017 ਲੋਕ ਚੋਣਾਂ 'ਚ ਸਮਾਜ ਸੇਵਾ ਤੇ ਲੋਕ ਹਿੱਤ 'ਚ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਜਿਤਾਉਣ-ਮਲਹੋਤਰਾ

ਸ਼ਾਹਕੋਟ, 15 ਦਸੰਬਰ (ਸਚਦੇਵਾ)- ਲੋਕ ਸਮਾਜ ਦੀ ਸੇਵਾ ਤੇ ਲੋਕ ਹਿੱਤ 'ਚ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਵਿੱਚ ਜਿਤਾਉਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਮਨ ਮਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਬਸੰਤ ਰੁੱਤ ਦੀ ਸਿਆਲੂ ਮੱਕੀ ਪੀ. 1844 ਬਾਰੇ ਕਿਸਾਨ ਗੋਸ਼ਟੀ ਕਰਵਾਈ

ਮੱਲ੍ਹੀਆਂ ਕਲਾਂ, 15 ਦਸੰਬਰ (ਮਨਜੀਤ ਮਾਨ)-ਆਲੂਆਂ ਦੀ ਪੁਟਾਈ ਤੋਂ ਬਾਅਦ ਬਸੰਤ ਰੁੱਤ ਦੀ ਮੱਕੀ ਪੀ. 1844 ਬਾਰੇ ਇਕ ਕਿਸਾਨ ਗੋਸ਼ਟੀ ਪਿੰਡ ਕਾਂਗਣਾ ਦੇ ਅਗਾਂਹ ਵਧੂ ਕਿਸਾਨ ਸ. ਮਨਦੀਪ ਸਿੰਘ ਦੇ ਫਾਰਮ ਹਾਊਸ 'ਤੇ ਪਾਇਓਨੀਅਰ ਬੀਜ ਕੰਪਨੀ ਦੇ ਈ. ਬੀ. ਐਲ. ਸ. ਜਸਪਾਲ ਸਿੰਘ ਦੀ ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਦੀ ਬਿਲਡਿੰਗ 'ਚ ਸਜਾਵਟੀ ਬੂਟੇ ਲਗਾਏ

ਮੱਲ੍ਹੀਆਂ ਕਲਾਂ, 15 ਦਸੰਬਰ (ਮਨਜੀਤ ਮਾਨ)-ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਪਿੰਡ ਕਸਬਾ ਮੱਲ੍ਹੀਆਂ ਕਲਾਂ ਵਿਖੇ ਸਮੂਹ ਗ੍ਰਾਮ ਪੰਚਾਇਤ ਵਲੋਂ ਪ੍ਰੈੱਸ ਕਲੱਬ ਵਾਸਤੇ ਜਗ੍ਹਾ ਦਾਨ ਕੀਤੀ ਗਈ ਸੀ ਅਤੇ ਹਲਕਾ ਵਿਧਾਇਕ ਨਕੋਦਰ ਸ. ਗੁਰਪ੍ਰਤਾਪ ਸਿੰਘ ਵਡਾਲਾ ਦੀ ...

ਪੂਰੀ ਖ਼ਬਰ »

ਅੱਖਾਂ ਦਾਨ ਦੇ ਕੇ ਬੀਬੀ ਸੁਖਜੀਤ ਕੌਰ ਨੇ ਸਮਾਜ ਨੂੰ ਨਵੀਂ ਰੌਸ਼ਨੀ ਦਿਖਾਈ

ਜਲੰਧਰ, 15 ਦਸੰਬਰ (ਜਸਪਾਲ ਸਿੰਘ)-ਸੇਵਾ ਮੁਕਤ ਕਾਨੂੰਗੋ ਸ. ਨਿਰੰਜਨ ਸਿੰਘ ਦੀ ਪਤਨੀ ਅਤੇ ਅੱਖਾਂ ਦੇ ਮਾਹਿਰ ਡਾ. ਪ੍ਰਮਿੰਦਰ ਸਿੰਘ ਥਿੰਦ ਤੇ ਪਾਵਰਕਾਮ ਦੇ ਸੇਵਾ ਮੁਕਤ ਯੂ. ਡੀ. ਸੀ. ਸ. ਬਲਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਸੁਖਜੀਤ ਕੌਰ ਨੇ ਅੱਖਾਂ ਦਾਨ ਦੇ ਕੇ ਸਮਾਜ ...

ਪੂਰੀ ਖ਼ਬਰ »

ਨਗਰ ਪੰਚਾਇਤ ਸ਼ਾਹਕੋਟ ਦੇ ਅਧੂਰੇ ਕੰਮਾਂ ਨੰੂ ਜਲਦ ਕਰਾਂਗੇ ਪੂਰਾ-ਸ਼ੇਰੋਵਾਲੀਆ

ਸ਼ਾਹਕੋਟ, 15 ਦਸੰਬਰ (ਸਿਮਰਨਜੀਤ ਸਿੰਘ ਲਵਲੀ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਤਹਿਤ ਅੱਜ ਵਾਰਡ ਨੰ. 12 ਵਿਚ ਕਾਂਗਰਸੀ ਉਮੀਦਵਾਰ ਮਮਤਾ ਰਾਣੀ ਗਰੋਵਰ ਦੇ ਹੱਕ ਵਿਚ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਹੋ ਗਈ | ਸਲੈਚਾਂ ਰੋਡ ...

ਪੂਰੀ ਖ਼ਬਰ »

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਦੇ ਜਲੰਧਰ ਦਿਹਾਤੀ ਦੇ ਕਿਸਾਨ-ਮਜ਼ਦੂਰ ਸੈੱਲ ਦੇ ਚੇਅਰਮੈਨ ਪੂਰਨ ਸਿੰਘ ਥਿੰਦ ਪਾਰਟੀ 'ਚੋਂ ਬਰਖਾਸਤ

ਸ਼ਾਹਕੋਟ, 15 ਦਸੰਬਰ (ਬਾਂਸਲ, ਲਵਲੀ)-ਜ਼ਿਲ੍ਹਾ ਜਲੰਧਰ ਦਿਹਾਤੀ ਕਾਂਗਰਸ ਦੇ ਕਿਸਾਨ ਤੇ ਮਜ਼ਦੂਰ ਵਿੰਗ ਦੇ ਚੇਅਰਮੈਨ ਪੂਰਨ ਸਿੰਘ ਥਿੰਦ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ...

ਪੂਰੀ ਖ਼ਬਰ »

ਵਾਰਡ ਨੰ: 2 ਤੋਂ ਆਪ ਉਮੀਦਵਾਰ ਰੂਪ ਲਾਲ ਸ਼ਰਮਾ ਦੇ ਹੱਕ 'ਚ ਡਾ: ਥਿੰਦ ਵਲੋਂ ਚੋਣ ਪ੍ਰਚਾਰ

ਸ਼ਾਹਕੋਟ, 15 ਦਸੰਬਰ (ਬਾਂਸਲ, ਲਵਲੀ)-ਨਗਰ ਪੰਚਾਇਤੀ ਚੋਣਾਂ ਸ਼ਾਹਕੋਟ ਲਈ ਵਾਰਡ ਨੰ: 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੂਪ ਲਾਲ ਸ਼ਰਮਾ ਦੇ ਹੱਕ 'ਚ ਅੱਜ ਪਾਰਟੀ ਦੇ ਹਲਕਾ ਇੰਚਾਰਜ ਡਾ: ਅਮਰਜੀਤ ਸਿੰਘ ਥਿੰਦ ਦੀ ਅਗਵਾਈ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਤੇ ...

ਪੂਰੀ ਖ਼ਬਰ »

ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਫਲੈਗ ਮਾਰਚ

ਸ਼ਾਹਕੋਟ, 15 ਦਸੰਬਰ (ਬਾਂਸਲ, ਲਵਲੀ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਦੌਰਾਨ ਅਮਨ-ਅਮਾਨ ਬਣਾਈ ਰੱਖਣ ਲਈ ਅੱਜ ਪੁਲਿਸ ਤੇ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ | ਇਸ ਮਾਰਚ ਦੀ ਅਗਵਾਈ ਐਸ. ਡੀ. ਐਮ.-ਕਮ-ਮੁੱਖ ਚੋਣਕਾਰ ਅਫਸਰ ਸ਼ਾਹਕੋਟ ਸ੍ਰੀਮਤੀ ...

ਪੂਰੀ ਖ਼ਬਰ »

ਆਦਮਪੁਰ ਵਿਖੇ ਸਮੂਹ ਪ੍ਰਭਾਤ ਫੇਰੀ ਸਮਾਗਮ ਕੱਲ੍ਹ

ਆਦਮਪੁਰ, 15 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਿਪਤ ਚੱਲ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਆਦਮਪੁਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸਮੂੰਹ ਪ੍ਰਭਾਤ ਫੇਰੀਆਂ ਕੱਲ੍ਹ ਮਿਤੀ 17 ਦਸੰਬਰ ...

ਪੂਰੀ ਖ਼ਬਰ »

ਕੋਰੀਅਰ ਕੰਪਨੀ ਤੋਂ ਲੈਪਟਾਪ ਚੋਰੀ

ਜਲੰਧਰ, 15 ਦਸੰਬਰ (ਹੇਮੰਤ ਸ਼ਰਮਾ)-ਬਸਤੀ ਬਾਵਾ ਖੇਲ ਪੁਲਿਸ ਥਾਣੇ ਅਧੀਨ ਪੈਂਦੇ ਖੇਤਰ ਬਸਤੀ ਨੌਾ ਸਥਿਤ ਕੋਰੀਅਰ ਕੰਪਨੀ 'ਸੁਪਰ ਸਪੀਡ' ਤੋਂ ਨਕਾਬਪੋਸ਼ ਚੋਰ ਨੇ ਲੈਪਟਾਪ ਚੋਰੀ ਕਰ ਲਿਆ | 'ਸੁਪਰ ਸਪੀਡ' ਕੰਪਨੀ ਦੇ ਮਾਲਕ ਅਜੇ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਸ਼ਾਮ 6 ...

ਪੂਰੀ ਖ਼ਬਰ »

ਸ਼ਾਹਕੋਟ 'ਚ ਸਤਨਾਮ ਸਿੰਘ ਬਾਂਸਲ ਦਾ ਅੰਤਿਮ ਸੰਸਕਾਰ ਅੱਜ

ਸ਼ਾਹਕੋਟ, 15 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਸਤਨਾਮ ਸਿੰਘ ਬਾਂਸਲ ਪੁੱਤਰ ਬਿਸ਼ਨ ਸਿੰਘ ਬਾਂਸਲ ਵਾਸੀ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਦੀ 6 ਦਸੰਬਰ ਨੂੰ ਦੁਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਸ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX