ਤਾਜਾ ਖ਼ਬਰਾਂ


ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  9 minutes ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  14 minutes ago
ਨਾਭਾ, 23 ਮਈ (ਕਰਮਜੀਤ ਸਿੰਘ)- ਜਿਸ ਪਾਰਟੀ ਦਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੀ ਹਾਰ ਗਿਆ ਹੋਵੇ ਉਸ ਕਾਂਗਰਸ ਪਾਰਟੀ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਗੱਲ ਪਾਰਟੀ ਦੇ ਸੂਬਾ ਕਾਰਜਕਾਰੀ....
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  27 minutes ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  32 minutes ago
ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ) - ਐਨ.ਡੀ.ਏ. ਦੀ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ ਤੇ ਇਸ ਸਬੰਧੀ ਟਵੀਟ...
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  32 minutes ago
ਨਾਭਾ, 23 ਮਈ (ਕਰਮਜੀਤ ਸਿੰਘ)- ਲੋਕ ਸਭਾ ਹਲਕਾ ਪਟਿਆਲਾ ਦੇ ਹਲਕਾ ਨਾਭਾ ਤੋਂ ਕਾਂਗਰਸ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਦੀ ਅਗਵਾਈ 'ਚ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਪਿਛਲੇ ਲੋਕ ਸਭਾ ਦੇ ਮੈਂਬਰ ਧਰਮਵੀਰ ....
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  44 minutes ago
ਸੰਗਰੂਰ, 23 ਮਈ - ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ...
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  29 minutes ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ ਹਨ ਅੰਮ੍ਰਿਤਸਰ.....
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  42 minutes ago
ਫ਼ਿਰੋਜ਼ਪੁਰ, 23 ਮਈ (ਜਸਵਿੰਦਰ ਸਿੰਘ ਸੰਧੂ) - ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ । ਲੋਕ ਸਭਾ ਹਲਕੇ ਦੀ ...
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  about 1 hour ago
ਫ਼ਰੀਦਕੋਟ, 23 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 83,262 ਵੋਟਾਂ ਨਾਲ ਆਪਣੇ ਨਜ਼ਦੀਕੀ ਅਕਾਲੀ ਭਾਜਪਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ ਲਗਭਗ ਜਿੱਤ ਦੇ ਕੰਢੇ 'ਤੇ ....
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  about 1 hour ago
ਜੈਤੋ, 23 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਵਲੋਂ ਵੱਡੀ ਲੀਡ ਨਾਲ ਦਰਜ ਕੀਤੀ। ਜਿੱਤ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ । ਇਸ ਦੇ ਨਾਲ ਹੀ ....
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  about 1 hour ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ....
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  about 1 hour ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ)- ਫ਼ਿਰੋਜ਼ਪੁਰ ਲੋਕ ਸਭਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਫ਼ਾਜ਼ਿਲਕਾ...
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  about 1 hour ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ............
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰ ਵਾਰਤਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ...
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  about 1 hour ago
ਖਡੂਰ ਸਾਹਿਬ, 23 ਮਈ (ਮਾਨ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਉਣ ਦਾ ਪੱਕਾ ਮਨ...
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  about 1 hour ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  about 1 hour ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  about 1 hour ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  about 1 hour ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  about 1 hour ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  about 2 hours ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  about 2 hours ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  about 2 hours ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  about 2 hours ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  about 2 hours ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  about 2 hours ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  about 2 hours ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  about 2 hours ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  about 2 hours ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  about 2 hours ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  about 2 hours ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  about 3 hours ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  about 2 hours ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 197232 ਵੋਟਾਂ ਨਾਲ ਅੱਗੇ
. . .  about 3 hours ago
ਸਨੀ ਦਿਓਲ ਜਿੱਤ ਦੇ ਕਰੀਬ- 80 ਹਜ਼ਾਰ ਦੀ ਲੀਡ ਨਾਲ ਅੱਗੇ
. . .  about 3 hours ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਤੀਜੀ ਵਾਰ ਲਗਾਈ ਜਿੱਤ ਦੀ ਹੈਟ੍ਰਿਕ
. . .  about 3 hours ago
ਅੰਮ੍ਰਿਤਸਰ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 98,822 ਵੋਟਾਂ ਨਾਲ ਅੱਗੇ
. . .  about 3 hours ago
ਫ਼ਰੀਦਕੋਟ ਤੋਂ ਮੁਹੰਮਦ ਸਦੀਕ ਗੁਲਜ਼ਾਰ ਸਿੰਘ ਰਣੀਕੇ ਤੋਂ 83,352 ਵੋਟਾਂ ਨਾਲ ਅੱਗੇ
. . .  about 3 hours ago
ਸਿੱਧੂ 'ਤੇ ਕੈਪਟਨ ਦਾ ਵਾਰ- ਪਾਕਿ ਫੌਜ ਮੁਖੀ ਨੂੰ ਜੱਫ਼ੀ ਪਾਉਣਾ ਭਾਰਤੀ, ਖ਼ਾਸ ਕਰਕੇ ਨੌਕਰੀ ਪੇਸ਼ਾ ਲੋਕ ਬਰਦਾਸ਼ਤ ਨਹੀਂ ਕਰਨਗੇ
. . .  about 3 hours ago
ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ
. . .  about 3 hours ago
ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਪ੍ਰੈੱਸ ਕਾਨਫ਼ਰੰਸ
. . .  about 3 hours ago
ਰਾਜਸਥਾਨ ਦੇ ਗੰਗਾਨਗਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਿਹਾਲ ਚੰਦ ਮੇਘਵਾਲ 4 ਲੱਖ ਵੋਟਾਂ ਨਾਲ ਜਿੱਤੇ
. . .  about 3 hours ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 1,96,452 ਵੋਟਾਂ ਨਾਲ ਅੱਗੇ
. . .  about 3 hours ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 82142 ਵੋਟਾਂ ਨਾਲ ਅੱਗੇ
. . .  about 3 hours ago
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਡਿੰਪਾ 11,456 ਵੋਟਾਂ ਨਾਲ ਜਿੱਤੇ
. . .  about 4 hours ago
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 140 259 ਵੋਟਾਂ ਨਾਲ ਅੱਗੇ
. . .  about 4 hours ago
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ 20000 ਵੋਟਾਂ ਨਾਲ ਜਿੱਤੇ
. . .  about 3 hours ago
ਮਨੀਸ਼ ਤਿਵਾੜੀ 46632 ਵੋਟਾਂ ਨਾਲ ਪ੍ਰੋ.ਚੰਦੂਮਾਜਰਾ ਤੋਂ ਅੱਗੇ
. . .  about 4 hours ago
ਬਠਿੰਡਾ ਅਤੇ ਫ਼ਿਰੋਜ਼ਪੁਰ 'ਚ ਬਾਦਲ ਪਰਿਵਾਰ ਦੀ ਜਿੱਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਪਹਿਲਾ ਸਫ਼ਾ

ਸੁਪਰੀਮ ਕੋਰਟ ਦੇ 4 ਜੱਜਾਂ ਨੇ ਚੀਫ਼ ਜਸਟਿਸ 'ਤੇ ਲਗਾਏ ਗੰਭੀਰ ਦੋਸ਼

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਜਨਵਰੀ-ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਸਰਬਉੱਚ ਅਦਾਲਤ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ 'ਜਨਤਾ ਦੀ ਅਦਾਲਤ' 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੁਪਰੀਮ ਕੋਰਟ ਅੰਦਰ ਸਥਿਤੀ ਠੀਕ ਨਹੀਂ ਹੈ | ਭਾਰਤ 'ਚ ਲੋਕਤੰਤਰ ਖਤਰੇ 'ਚ ਹੈ | ਸੁਪਰੀਮ ਕੋਰਟ ਦੇ 25 ਜੱਜਾਂ 'ਚੋਂ ਪ੍ਰੈੱਸ ਕਾਨਫਰੰਸ 'ਚ ਸ਼ਾਮਿਲ 4 ਜੱਜਾਂ 'ਚ ਜੱਜ ਚੇਮਲੇਸ਼ਵਰ ਵੀ ਸ਼ਾਮਿਲ ਸਨ, ਜੋ ਕਿ ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਤੋਂ ਬਾਅਦ ਸੀਨੀਆਰਟੀ 'ਚ ਦੂਜੇ ਨੰਬਰ 'ਤੇ ਹਨ | ਜਸਟਿਸ ਚੇਮਲੇਸ਼ਵਰ ਤੋਂ ਇਲਾਵਾ ਜਸਟਿਸ ਮਦਨ ਬੀ. ਲੋਕਰ, ਜਸਟਿਸ ਕੁਰਿਅਨ ਜੋਸੇਫ ਅਤੇ ਜਸਟਿਸ ਰੰਜਨ ਗੋਗੋਈ ਨੇ ਵੀ ਚੀਫ ਜਸਟਿਸ ਮਿਸ਼ਰਾ ਖਿਲਾਫ਼ ਸ਼ਿਕਾਇਤ ਦਾ ਮੋਰਚਾ ਖੋਲ੍ਹਦਿਆਂ ਕਿਹਾ ਕਿ 'ਸੁਪਰੀਮ ਕੋਰਟ ਪ੍ਰਸ਼ਾਸਨ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ |' ਚਾਰੋ ਸੀਨੀਅਰ ਜੱਜਾਂ ਨੇ ਦੀਪਕ ਮਿਸ਼ਰਾ 'ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ (ਮਿਸ਼ਰਾ) ਅਹਿਮ ਕੇਸਾਂ ਦੀ ਵੰਡ ਵੇਲੇ ਨੇਮਾਂ ਦਾ ਪਾਲਣ ਨਹੀਂ ਕਰ ਰਹੇ | ਜ਼ਿਕਰਯੋਗ ਹੈ ਕਿ ਨਿਆਂਪਾਲਿਕਾ ਦੇ ਤੈਅ ਸਿਧਾਂਤਾਂ 'ਚ ਇਹ ਸ਼ਾਮਿਲ ਹੈ ਕਿ ਰੋਸਟਰ (ਕੇਸ ਸੌਾਪਣ) ਦਾ ਫੈਸਲਾ ਚੀਫ ਜਸਟਿਸ ਦੇ ਕੋਲ ਹੁੰਦਾ ਹੈ ਤਾਂ ਜੋ ਅਦਾਲਤ ਦਾ ਕੰਮਕਾਜ ਅਨੁਸ਼ਾਸਤ ਅਤੇ ਪ੍ਰਭਾਵੀ ਢੰਗ ਨਾਲ ਸਥਾਪਿਤ ਹੋ ਸਕੇ | ਚਾਰੋਂ ਜੱਜਾਂ ਨੇ ਇਸ ਸਿਧਾਂਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪ੍ਰੰਪਰਾ 'ਚ ਸਲਾਹ-ਮਸ਼ਵਰਾ ਕਰਨਾ ਸ਼ਾਮਿਲ ਹੈ, ਨਾ ਕਿ ਆਪਣੇ ਸਾਥੀਆਂ 'ਤੇ ਆਪਣਾ ਆਦੇਸ਼ ਥੋਪਣ ਦਾ | ਸੀਨੀਅਰ ਜੱਜ ਚੇਮਲੇਸ਼ਵਰ ਨੇ ਚੀਫ ਜਸਟਿਸ ਦੀ ਭੂਮਿਕਾ ਨੂੰ ਵੀ ਪਰਿਭਾਸ਼ਤ ਕਰਦਿਆਂ ਕਿਹਾ ਕਿ ਚੀਫ ਜਸਟਿਸ ਆਪਣੀ ਬਰਾਬਰੀ ਵਾਲਿਆਂ 'ਚ ਪਹਿਲੇ ਹਨ | ਉਹ ਨਾ ਤਾਂ ਉਸ ਤੋਂ ਵੱਧ ਹਨ ਨਾ ਘੱਟ |
ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਹੀ ਹੈ ਲੋਕਤੰਤਰ ਦੀ ਨਿਸ਼ਾਨੀ
ਜਸਟਿਸ ਚੇਮਲੇਸ਼ਵਰ ਦੀ ਰਿਹਾਇਸ਼ 'ਤੇ ਅੱਜ ਹੋਈ ਪ੍ਰੈੱਸ ਕਾਨਫ਼ਰੰਸ 'ਚ ਜੱਜਾਂ ਨੇ ਦੇਸ਼ ਪ੍ਰਤੀ 'ਜਵਾਬਦੇਹੀ' ਨੂੰ ਪ੍ਰੈੱਸ ਕਾਨਫ਼ਰੰਸ ਬੁਲਾਉਣ ਦਾ ਮੁੱਖ ਕਾਰਨ ਦੱਸਿਆ | ਜਸਟਿਸ ਚੇਮਲੇਸ਼ਵਰ ਨੇ ਭਾਰਤੀ ਇਤਿਹਾਸ 'ਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਵਲੋਂ ਬੁਲਾਈ ਇਸ ਪ੍ਰੈੱਸ ਕਾਨਫ਼ਰੰਸ ਨੂੰ ਵਿਲੱਖਣ ਕਰਾਰ ਦੇਣ ਦੇ ਨਾਲ-ਨਾਲ ਇਹ ਵੀ ਕਿਹਾ ਕਿ ਇਹ ਕੋਈ ਖੁਸ਼ੀ ਦਾ ਮੌਕਾ ਨਹੀਂ ਹੈ | ਜ਼ਿਕਰਯੋਗ ਹੈ ਕਿ ਨਿਆਂਪਾਲਿਕਾ ਆਮ ਤੌਰ 'ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੀ ਹੈ ਅਤੇ ਜਨਤਕ ਤੌਰ 'ਤੇ ਨਿਆਂਪਾਲਿਕਾ ਦਾ ਪੱਖ ਚੀਫ਼ ਜਸਟਿਸ ਵਲੋਂ ਹੀ ਰੱਖਿਆ ਜਾਂਦਾ ਹੈ | ਜਸਟਿਸ ਚੇਮਲੇਸ਼ਵਰ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਇਸ ਲਈ ਕੀਤੀ ਗਈ ਹੈ ਤਾਂ ਕਿ 20 ਸਾਲਾਂ ਬਾਅਦ ਕੋਈ ਸਾਨੂੰ ਇਹ ਨਾ ਕਹਿ ਸਕੇ ਕਿ ਅਸੀਂ ਆਪਣੀ ਆਤਮਾ ਵੇਚ ਦਿੱਤੀ | ਚਾਰੋਂ ਜੱਜਾਂ ਨੇ ਕਿਹਾ ਕਿ ਦੇਸ਼ ਦੇ ਪ੍ਰਤੀ ਜਵਾਬਦੇਹੀ ਦੇ ਚਲਦੇ ਉਨ੍ਹਾਂ ਚੀਫ ਜਸਟਿਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ, ਇਥੋਂ ਤੱਕ ਕਿ 7 ਸਫਿਆਂ ਦੀ ਇਕ ਚਿੱਠੀ ਵੀ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਲਿਖੀ, ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ | ਜਸਟਿਸ ਚੇਮਲੇਸ਼ਵਰ ਨੇ ਨਿਆਂਪਾਲਿਕਾ ਨੂੰ ਲੋਕਤੰਤਰ ਦਾ ਮੁੱਢ ਦੱਸਦਿਆਂ ਕਿਹਾ ਕਿ ਜੇਕਰ ਇਸ ਸੰਸਥਾ ਨੂੰ ਨਾ ਬਚਾਇਆ ਗਿਆ ਤਾਂ ਦੇਸ਼ 'ਚ ਲੋਕਤੰਤਰ ਨਹੀਂ ਬਚੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਚਾਰਾਂ ਨੇ ਅੱਜ ਸਵੇਰੇ ਵੀ ਚੀਫ ਜਸਟਿਸ ਨਾਲ ਮੁਲਾਕਾਤ ਕੀਤੀ ਪਰ ਉਹ ਵੀ ਬੇਸਿੱਟਾ ਰਹੀ, ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਜਨਤਾ ਅੱਗੇ ਆਉਣਾ ਪਿਆ | ਅਕਤੂਬਰ 2018 'ਚ ਮੌਜੂਦਾ ਚੀਫ ਜਸਟਿਸ ਦੀ ਥਾਂ ਲੈਣ ਜਾ ਰਹੇ ਜਸਟਿਸ ਗੋਗੋਈ ਨੇ ਕਿਹਾ ਕਿ ਇਹ ਦੇਸ਼ ਦਾ ਕਰਜ਼ਾ ਸੀ ਜੋ ਉਨ੍ਹਾਂ ਨੇ ਚੁਕਾਇਆ ਹੈ |
ਚੀਫ਼ ਜਸਟਿਸ 'ਤੇ ਮਹਾਂਦੋਸ਼ ਚਲਾਉਣ ਦਾ ਫ਼ੈਸਲਾ ਰਾਸ਼ਟਰ ਕਰੇ
ਚੀਫ਼ ਜਸਟਿਸ 'ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ ਤੋਂ ਬਾਅਦ ਪੱਤਰਕਾਰਾਂ ਨੇ ਚਾਰੇ ਜੱਜਾਂ ਤੋਂ ਇਹ ਵੀ ਪੁੱਛਿਆ ਕਿ ਕੀ ਚੀਫ ਜਸਟਿਸ 'ਤੇ ਮਹਾਂਦੋਸ਼ ਚਲਾਇਆ ਜਾਣਾ ਚਾਹੀਦਾ ਹੈ, ਜਿਸ 'ਤੇ ਚੇਮਲੇਸ਼ਵਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਰਾਸ਼ਟਰ ਨੂੰ ਕਰਨਾ ਚਾਹੀਦਾ ਹੈ | ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਕਰਨ 'ਤੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅੱਜ ਮੀਡੀਆ ਨਾਲ ਗੱਲ ਕਰਨ ਤੋਂ ਬਾਅਦ ਦੋ ਦਿਨਾਂ ਦੀ ਛੁੱਟੀ ਹੈ ਅਤੇ ਉਹ ਸਭ ਸੋਮਵਾਰ ਨੂੰ ਅਦਾਲਤ ਜਾਣਗੇ |
ਚਿੱਠੀ 'ਚ ਉਠਾਏ ਸਨ ਸਵਾਲ
ਚਾਰੋਂ ਜੱਜਾਂ ਵਲੋਂ ਲਿਖੀ ਚਿੱਠੀ 'ਚ ਮੁੱਖ ਤੌਰ 'ਤੇ ਕੇਸਾਂ ਦੀ ਵੰਡ 'ਚ ਚੀਫ਼ ਜਸਟਿਸ ਵਲੋਂ ਕੀਤੇ ਪੱਖਪਾਤ ਦਾ ਮੁੱਦਾ ਉਠਾਇਆ ਸੀ | 7 ਪੇਜਾਂ ਦੀ ਚਿੱਠੀ 'ਚ ਕਿਹਾ ਗਿਆ ਸੀ ਕਿ ਚੀਫ ਜਸਟਿਸ ਉਸ ਪ੍ਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਤਹਿਤ ਅਹਿਮ ਮਾਮਲਿਆਂ ਦਾ ਫੈਸਲਾ ਇਕੱਠੇ ਲਿਆ ਜਾਂਦਾ ਸੀ | ਚਿੱਠੀ 'ਚ ਇਹ ਵੀ ਕਿਹਾ ਗਿਆ ਕਿ ਕਈ ਅਹਿਮ ਮਾਮਲੇ, ਜੋ ਸੁਪਰੀਮ ਕੋਰਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਦੇ ਹਨ, ਚੀਫ ਜਸਟਿਸ ਬਿਨਾਂ ਕਿਸੇ ਵਾਜਬ ਕਾਰਨ ਦੇ ਆਪਣੀ ਪਸੰਦ ਦੀ ਬੈਂਚ ਦੇ ਸਪੁਰਦ ਕਰ ਦਿੰਦੇ ਹਨ, ਜਿਸ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਗਦੀ ਹੈ | ਜੱਜਾਂ ਵਲੋਂ ਲਿਖੀ ਚਿੱਠੀ 'ਚ ਜ਼ਿਆਦਾ ਕੇਸਾਂ ਦਾ ਹਵਾਲਾ ਨਹੀਂ ਸੀ, ਪਰ ਉਨ੍ਹਾਂ ਵਲੋਂ ਉੱਤਰਾਖੰਡ ਦੇ ਚੀਫ ਜਸਟਿਸ ਕੇ. ਐਮ. ਜੋਸਫ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ 'ਤੇ ਸਵਾਲ ਉਠਾਏ ਸਨ | ਇਥੇ ਦੱਸਣਯੋਗ ਹੈ ਕਿ ਜੋਸਫ ਨੇ ਹਾਈਕੋਰਟ 'ਚ ਰਹਿੰਦਿਆਂ 21 ਅਪ੍ਰੈਲ, 2016 ਨੂੰ ਉੱਤਰਾਖੰਡ 'ਚ ਹਰੀਸ਼ ਰਾਵਤ ਦੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਫੈਸਲੇ ਨੂੰ ਰੱਦ ਕੀਤਾ ਸੀ |
ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ-ਸਰਕਾਰ ਨੇ ਝਾੜਿਆ ਪੱਲਾ
ਉੱਚ ਪੱਧਰੀ ਸਰਕਾਰੀ ਸੂਤਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵਲੋਂ ਅੱਜ ਉਠਾਏ ਮੁੱਦੇ ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ ਹੈ ਅਤੇ ਸੰਕੇਤ ਦਿੱਤਾ ਕਿ ਸਰਕਾਰ ਵਲੋਂ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਸੰਭਾਵਨਾ ਨਹੀਂ | ਸੂਤਰਾਂ ਨੇ ਕਿਹਾ ਕਿ ਇਹ ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ ਹੈ ਅਤੇ ਸਰਕਾਰ ਇਸ ਵਿਚ ਦਖਲ ਦੇਣ ਦਾ ਇਰਾਦਾ ਨਹੀਂ ਰੱਖਦੀ ਪਰ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਹ ਮੁੱਦਾ ਛੇਤੀ ਹੱਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਨਿਆਂਪਾਲਿਕਾ ਵਿਚ ਲੋਕਾਂ ਦਾ ਭਰੋਸਾ ਦਾਅ 'ਤੇ ਲੱਗਾ ਹੋਇਆ ਹੈ |
ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਲਿਖੀ ਚਿੱਠੀ ਦੇ ਮੁੱਖ ਅੰਸ਼
• ਚੀਫ਼ ਜਸਟਿਸ ਦੀਪਕ ਮਿਸ਼ਰਾ ਉਸ ਪਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਦੇ ਤਹਿਤ ਅਹਿਮ ਮਾਮਲਿਆਂ 'ਚ ਫ਼ੈਸਲੇ ਸਮੂਹਿਕ ਤੌਰ 'ਤੇ ਲਏ ਜਾਂਦੇ ਰਹੇ ਹਨ |
• ਮਾਮਲਿਆਂ ਦੀ ਵੰਡ 'ਚ ਚੀਫ਼ ਜਸਟਿਸ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ |
• ਸੁਪਰੀਮ ਕੋਰਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮਾਮਲਿਆਂ ਨੂੰ ਮੁੱਖ ਜੱਜ ਬਿਨ੍ਹਾਂ ਕਿਸੇ ਵਾਜ਼ਬ ਕਾਰਨ ਦੇ ਆਪਣੀ ਪਸੰਦ ਦੇ ਬੈਂਚਾਂ ਨੂੰ ਸੌਾਪ ਦਿੰਦੇ ਹਨ | ਇਸ ਨਾਲ ਸਰਵਉੱਚ ਅਦਾਲਤ ਦਾ ਅਕਸ ਖਰਾਬ ਹੁੰਦਾ ਹੈ |
• ਅਸੀਂ ਇਸ 'ਚ ਬਹੁਤ ਜ਼ਿਆਦਾ ਮਾਮਲਿਆਂ ਦਾ ਹਵਾਲਾ ਨਹੀਂ ਦੇ ਰਹੇ ਹਾਂ |
• ਸੁਪਰੀਮ ਕੋਰਟ ਕਾਲਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਐਮ. ਜੋਸਫ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਭੇਜੀ ਹੈ |
• ਜਸਟਿਸ ਕੇ. ਐਮ. ਜੋਸਫ ਨੇ ਹੀ ਹਾਈ ਕੋਰਟ 'ਚ ਰਹਿੰਦੇ ਹੋਏ 21 ਅਪ੍ਰੈਲ, 2016 ਨੂੰ ਉੱਤਰਾਖੰਡ 'ਚ ਹਰੀਸ਼ ਰਾਵਤ ਦੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਫ਼ੈਸਲੇ ਨੂੰ ਰੱਦ ਕੀਤਾ ਸੀ |
• ਇੰਦੂ ਮਲਹੋਤਰਾ ਸੁਪਰੀਮ ਕੋਰਟ 'ਚ ਸਿੱਧੇ ਜੱਜ ਬਣਨ ਵਾਲੀ ਪਹਿਲੀ ਔਰਤ ਜੱਜ ਹੋਵੇਗੀ, ਜਦੋਂਕਿ ਸੁਪਰੀਮ ਕੋਰਟ 'ਚ ਫਿਲਹਾਲ ਜਸਟਿਸ ਆਰ ਭਾਨੂਮਤੀ ਦੇ ਬਾਅਦ ਉਹ ਦੂਸਰੀ ਔਰਤ ਜੱਜ ਹੋਵੇਗੀ |
• ਸੁਪਰੀਮ ਕੋਰਟ 'ਚ ਤੈਅ 31 ਅਹੁਦਿਆਂ 'ਚੋਂ ਫਿਲਹਾਲ 25 ਜੱਜ ਹਨ, 6 ਅਹੁਦੇ ਅਜੇ ਵੀ ਖ਼ਾਲੀ ਹਨ |

ਪੂਰਨ ਅਦਾਲਤ ਬੁਲਾਈ ਜਾਵੇ-ਬਾਲਾਕ੍ਰਿਸ਼ਨਣ
ਸਾਬਕਾ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਣ ਨੇ ਕਿਹਾ ਕਿ ਚਾਰ ਜੱਜਾਂ ਨੇ ਜੋ ਕੀਤਾ ਉਹ ਨਾ ਤਾਂ ਉਨ੍ਹਾਂ ਦੇ ਪੱਖ 'ਚ ਹੈ ਅਤੇ ਨਾ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਗਲਤ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦੀ ਭਰੋਸੇਯੋਗਤਾ 'ਤੇ ਸਵਾਲ ਨਹੀਂ ਹੋਣਾ ਚਾਹੀਦਾ ਅਤੇ ਇਹ ਘਟਨਾਵਾਂ ਆਮ ਆਦਮੀ ਨੂੰ ਇਹ ਅਹਿਸਾਸ ਕਰਵਾ ਸਕਦੀਆਂ ਹਨ ਕਿ ਚੀਜ਼ਾਂ ਸਹੀ ਤਰੀਕੇ ਨਾਲ ਨਹੀਂ ਚੱਲ ਰਹੀਆਂ ਹਨ। ਪੂਰਨ ਅਦਾਲਤ ਦੀ ਬੈਠਕ ਤੁਰੰਤ ਬੁਲਾਈ ਜਾਵੇ। ਜਸਟਿਸ ਕੇ. ਟੀ. ਥਾਮਸ ਨੇ ਕਿਹਾ ਕਿ ਹੁਣ ਗੇਂਦ ਚੀਫ਼ ਜਸਟਿਸ (ਦੀਪਕ ਮਿਸ਼ਰਾ) ਵੱਲ ਹੈ, ਜੋ ਇਸ ਮੁੱਦੇ ਨੂੰ ਹੱਲ ਕਰਨ 'ਚ ਸਭ ਤੋਂ ਸਮਰੱਥ ਵਿਅਕਤੀ ਹਨ। ਸੇਵਾਮੁਕਤ ਜਸਟਿਸ ਕੇ. ਐਸ. ਰਾਧਾਕ੍ਰਿਸ਼ਨਣ ਨੇ ਕਿਹਾ ਕਿ ਪੱਤਰ 'ਚ ਸਾਫ਼ ਤੌਰ 'ਤੇ ਦੱਸਣਾ ਚਾਹੀਦਾ ਸੀ ਕਿ ਕਿਹੜਾ ਮਾਮਲਾ ਹੈ ਅਤੇ ਇਹ ਵੇਰਵਾ ਹੈ।
ਜੱਜਾਂ ਨੂੰ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਚਾਹੀਦੀ ਸੀ-ਅਟਾਰਨੀ ਜਨਰਲ

ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਚਾਰੇ ਸੀਨੀਅਰ ਜੱਜਾਂ ਵਲੋਂ ਪ੍ਰੈਸ ਕਾਨਫਰੰਸ ਕਰਨ ਤੋਂ ਬਚਿਆ ਜਾ ਸਕਦਾ ਸੀ ਅਤੇ ਜੱਜਾਂ ਨੂੰ ਹੁਣ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਸਿਆਣਪ ਨਾਲ ਕੰਮ ਕਰਨਾ ਪਵੇਗਾ। ਵੇਨੂੰਗੋਪਾਲ ਜਿਨ੍ਹਾਂ ਚੀਫ ਜਸਟਿਸ ਦੀਪਕ ਮਿਸ਼ਰਾ ਨਾਲ ਪ੍ਰੈਸ ਕਾਨਫਰੰਸ ਪਿੱਛੋਂ ਮੀਟਿੰਗ ਕੀਤੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਆਸ ਜ਼ਾਹਰ ਕੀਤੀ ਕਿ ਚੀਫ ਜਸਟਿਸ ਸਮੇਤ ਸਾਰੇ ਜੱਜ ਮੌਜੂਦਾ ਸਥਿਤੀ ਤੋਂ ਉੱਪਰ ਉਠ ਕੇ ਵੱਖਰੇਵੇਂ ਪੂਰੀ ਤਰ੍ਹਾਂ ਦੂਰ ਕਰ ਲੈਣਗੇ।
ਜੱਜਾਂ ਨੇ ਅਪਵਿੱਤਰ ਗੱਠਜੋੜ ਨੂੰ ਨੰਗਾ ਕੀਤਾ-ਅੰਨਾ ਹਜ਼ਾਰੇ

ਸਮਾਜਸੇਵੀ ਅੰਨਾ ਹਜ਼ਾਰੇ ਨੇ ਅੱਜ ਸੁਪਰੀਮ ਕੋਰਟ ਦੇ ਕੰਮਕਾਜ ਬਾਰੇ ਆਪਣੇ ਵਿਚਾਰ ਲੋਕਾਂ ਸਾਹਮਣੇ ਲਿਆਉਣ ਲਈ ਸੁਪਰੀਮ ਕੋਰਟ ਦੇ ਚਾਰੇ ਜੱਜਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਚਾਰੇ ਸੀਨੀਅਰ ਜੱਜਾਂ ਨੇ ਚਿੰਤਾ ਵਾਲੇ ਮੁੱਦੇ ਉਛਾਲ ਕੇ ਦੱਸ ਦਿੱਤਾ ਹੈ ਕਿ ਇਸ ਸਰਕਾਰ ਵਿਚ ਬੈਠੇ ਕੁਝ ਲੋਕਾਂ ਅਤੇ ਕੁਝ ਜੱਜਾਂ ਵਿਚਕਾਰ ਕੋਈ ਗੱਠਜੋੜ ਹੈ। ਇਸ ਗੱਠਜੋੜ ਨੇ ਲੋਕਤੰਤਰ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਮੁੱਦੇ 'ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।

ਨਿਤਿਸ਼ ਦੇ ਕਾਫ਼ਲੇ 'ਤੇ ਪਥਰਾਅ

ਸਮੀਖਿਆ ਯਾਤਰਾ ਦੌਰਾਨ ਲੋਕਾਂ ਨੇ ਮਾਰੇ ਪੱਥਰ
ਪਟਨਾ, 12 ਜਨਵਰੀ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਬਕਸਰ 'ਚ ਭੀੜ ਨੇ ਹਮਲਾ ਕਰ ਦਿੱਤਾ | ਭੀੜ ਨੇ ਮੁੱਖ ਮੰਤਰੀ ਦੇ ਕਾਫ਼ਲੇ 'ਤੇ ਪੱਥਰ ਮਾਰੇ ਅਤੇ ਨਿਤਿਸ਼ ਕੁਮਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਪਥਰਾਅ ਹੁੰਦੇ ਹੀ ਸੁਰੱਖਿਆ ਕਰਮੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਘੇਰੇ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਗੱਡੀ 'ਚ ਬਿਠਾ ਦਿੱਤਾ | ਇਸ ਘਟਨਾ 'ਚ ਨਿਤਿਸ਼ ਕੁਮਾਰ ਦੇ ਕਈ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ | ਇਹ ਘਟਨਾ ਬਕਸਰ ਦੇ ਨੰਦਨ 'ਚ ਉਸ ਸਮੇਂ ਵਾਪਰੀ ਜਦੋਂ ਨਿਤਿਸ਼ ਕੁਮਾਰ 'ਸਮੀਖਿਆ ਯਾਤਰਾ' 'ਚ ਸ਼ਾਮਿਲ ਹੋ ਰਹੇ ਸਨ | ਇਸ ਪੱਥਰਬਾਜ਼ੀ 'ਚ ਨਿਤਿਸ਼ ਕੁਮਾਰ ਦੇ ਕਾਫ਼ਲੇ ਦੀਆਂ ਕਈ ਗੱਡੀਅ ਾਂ ਦੇ ਸ਼ੀਸ਼ੇ ਟੁੱਟ ਗਏ | ਪੱਥਰਬਾਜ਼ੀ ਕਾਰਨ ਕਾਫ਼ਲੇ 'ਚ ਹਫ਼ੜਾ-ਦਫ਼ੜੀ ਮਚ ਗਈ | ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪਿੰਡ 'ਚ ਕੋਈ ਵਿਕਾਸ ਨਹੀਂ ਹੋਇਆ ਹੈ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਇਨੀ ਦਿਨੀਂ ਵਿਕਾਸ ਕਾਰਜਾਂ ਦੀ ਹਕੀਕਤ ਨੂੰ ਜਾਣਨ ਲਈ ਬਿਹਾਰ ਸੂਬੇ 'ਚ ਸ਼ੁਰੂ ਕੀਤੀ ਸਮੀਖਿਆ ਯਾਤਰਾ 'ਤੇ ਹਨ | ਪਿਛਲੇ ਸਾਲ ਦਸੰਬਰ
ਮਹੀਨੇ 'ਚ ਸਮੀਖਿਆ ਯਾਤਰਾ ਪੱਛਮੀ ਚੰਪਾਰਣ ਜ਼ਿਲ੍ਹੇ ਤੋਂ ਸ਼ੁਰੂ ਹੋਈ | ਯਾਤਰਾ ਦੌਰਾਨ ਮੁੱਖ ਮੰਤਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਰ ਜ਼ਿਲ੍ਹੇ ਦਾ ਦੌਰਾ ਕਰ ਰਹੇ ਹਨ | ਮਧੂਬਨੀ 'ਚ ਵੀ ਸਮੀਖਿਆ ਯਾਤਰਾ ਦੌਰਾਨ ਅਧਿਆਪਕਾਂ ਨੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਸਨ |
ਨਿਤਿਸ਼ ਕੁਮਾਰ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ

ਪਟਨਾ, 12 ਜਨਵਰੀ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੂੰ ਬੰਬ ਧਮਾਕੇ ਨਾਲ ਮਾਰਨ ਦੀ ਧਮਕੀ ਦੇਣ ਵਾਲੇ ਪਟਨਾ ਜ਼ਿਲ੍ਹੇ ਦੇ ਫਾûਆ ਪੁਲਿਸ ਥਾਣਾ ਖੇਤਰ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਫਾûਆ ਪੁਲਿਸ ਥਾਣੇ ਦੇ ਖੇਤਰ 'ਚ ਪੈਂਦੇ ਮਾਨਸਿਮ ਕੁਰਥਾ ਪਿੰਡ ਦੇ ਰਹਿਣ ਵਾਲੇ ਪ੍ਰਮੋਦ, ਜਿਸ ਨੂੰ ਸਥਾਨਕ ਨਾਂਅ ਪੋਈਮਾ ਨਾਲ ਜਾਣਿਆ ਜਾਂਦਾ ਹੈ, ਦੀ ਇਕ ਵੀਡੀਓ ਹੈ | ਇਸ ਵਿਅਕਤੀ ਨੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੂੰ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਸਮੇਤ ਬੰਬ ਧਮਾਕੇ 'ਚ ਉਡਾਉਣ ਦੀ ਧਮਕੀ ਦਿੱਤੀ ਹੈ | ਉਸ ਵਲੋਂ ਇਹ ਧਮਕੀ ਇਕ ਵੀਡੀਓ ਕਲਿਪ ਰਾਹੀਂ ਦਿੱਤੀ ਗਈ, ਜਿਹੜੀ ਕਿ ਸਾਰੇ ਵਾਈਰਲ ਹੋ ਗਈ | ਪੁਲਿਸ ਨੇ ਦੱਸਿਆ ਕਿ ਮਾਨਸਿਮ ਕੁਰਥਾ ਪਿੰਡ ਦੇ ਰਹਿਣ ਵਾਲੇ ਪੋਈਮਾ ਿਖ਼ਲਾਫ਼ ਫ਼ਾûਆ ਪੁਲਿਸ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ |

ਪੁਲਾੜ 'ਚ ਇਸਰੋ ਦਾ ਸੈਂਕੜਾ

100ਵਾਂ ਉਪਗ੍ਰਹਿ ਭੇਜ ਕੇ ਰਚਿਆ ਇਤਿਹਾਸ, 30 ਹੋਰ ਵੀ ਭੇਜੇ
ਸ੍ਰੀਹਰੀਕੋਟਾ, 12 ਜਨਵਰੀ (ਪੀ. ਟੀ. ਆਈ.)-ਪੁਲਾੜ ਵਿਗਿਆਨ ਦੇ ਖੇਤਰ ਵਿਚ ਕਈ ਮੱਲਾਂ ਮਾਰਨ ਵਾਲੇ ਪੁਲਾੜ ਸੰਗਠਨ ਇਸਰੋ ਨੇ ਅੱਜ ਹੋਰ ਵੱਡਾ ਰਿਕਾਰਡ ਕਾਇਮ ਕਰਦੇ ਹੋਏ ਸਫਲਤਾਪੂਰਵਕ 100ਵਾਂ ਉੁਪਗ੍ਰਹਿ ਦਾਗਿਆ ਹੈ ਅਤੇ ਇਸ ਦੇ ਨਾਲ 30 ਹੋਰ ਉਪ ਗ੍ਰਹਿ ਵੀ ਸਫਲਤਾਪੂਰਵਕ ਭੇਜੇ ਗਏ ਹਨ | ਸਾਰੇ ਉਪਗ੍ਰਹਿ ਪੁਲਾੜ ਵਿਚ ਸਫਲਤਾਪੂਰਵਕ ਸਥਾਪਤ ਹੋ ਗਏ | ਇਹ ਪੀ. ਐਸ. ਐਲ. ਵੀ. ਦਾ ਹੁਣ ਤਕ ਸਭ ਤੋਂ ਲੰਬਾ ਮਿਸ਼ਨ ਸੀ | ਇਸਰੋ ਵਲੋਂ ਪੀ. ਐਸ. ਐਲ ਵੀ ਸੀ-40 ਰਾਕਟ ਰਾਹੀਂ ਛੱਡੇ ਗਏ 31 ਉਪਗ੍ਰਹਿਾਂ ਵਿੱਚੋਂ 28 ਵਿਦੇਸ਼ੀ ਅਤੇ ਤਿੰਨ ਸਵਦੇਸ਼ੀ ਉਪਗ੍ਰਹਿ ਸ਼ਾਮਲ ਹਨ | ਵਿਦੇਸ਼ੀ ਉਪਗ੍ਰਹਿਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬਰਤਾਨੀਆ ਅਤੇ ਅਮਰੀਕਾ ਦੇ ਉਪਗ੍ਰਹਿ ਸ਼ਾਮਿਲ ਹਨ | ਇਸਰੋ ਦੇ ਚੇਅਰਮੈਨ ਕਿਰਨ ਕੁਮਾਰ ਨੇ ਕਿਹਾ ਕਿ ਇਸ ਮਿਸ਼ਨ ਵਿਚ ਸਾਰਾ ਕੁਝ ਯੋਜਨਾ ਮੁਤਾਬਿਕ ਚੱਲਦਾ ਰਿਹਾ
ਅਤੇ ਅਸੀਂ ਸਾਰੇ 31 ਉਪਗ੍ਰਹਿਾਂ ਨੂੰ ਪੁਲਾੜ ਵਿਚ ਸਥਾਪਤ ਕਰਨ ਵਿਚ ਸਫ਼ਲ ਰਹੇ | ਅੱਜ ਸਫਲਤਾਪੂਰਵਕ ਉਪਗ੍ਰਹਿ ਦਾਗੇ ਜਾਣ ਨਾਲ ਇਸਰੋ ਚਾਰ ਮਹੀਨੇ ਪਹਿਲਾਂ ਮਿਲੀ ਅਸਫ਼ਲਤਾ ਤੋਂ ਬਾਹਰ ਨਿਕਲ ਆਇਆ ਹੈ | ਪਿਛਲੇ ਸਾਲ ਅਗਸਤ ਮਹੀਨੇ ਪੀ. ਐਸ. ਐਲ. ਵੀ.-ਸੀ39 ਮਿਸ਼ਨ ਦੀ ਨਾਕਾਮੀ ਪਿੱਛੋਂ ਇਸਰੋ ਨੂੰ ਵੱਡਾ ਧੱਕਾ ਲੱਗਾ ਸੀ |
ਪੁਲਾੜ 'ਚ ਭੇਜੇ 31 ਉਪਗ੍ਰਹਿਾਂ ਦੀਆਂ ਵਿਸ਼ੇਸ਼ਤਾਈਆਂ

31 ਉਪਗ੍ਰਹਿਾਂ ਦਾ ਕੁਲ ਭਾਰ 1323 ਕਿਲੋਗ੍ਰਾਮ ਹੈ ਅਤੇ ਇਸ ਪਿੱਛੋਂ ਅੱਧਾ ਭਾਰ ਕਾਰਟੋਸੈੱਟ ਉਪਗ੍ਰਹਿ ਦਾ ਹੈ | ਕਾਰਟੋਸੈੱਟ-2 ਦਾ ਭਾਰ 710 ਕਿਲੋਗ੍ਰਾਮ ਅਤੇ ਬਾਕੀ 30 ਉਪਗ੍ਰਹਿਾਂ ਦਾ 613 ਕਿਲੋਗ੍ਰਾਮ ਹੈ |
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਇਸਰੋ ਦੀ ਇਸ ਸ਼ਾਨਦਾਰੀ ਪ੍ਰਾਪਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਇਸਰੋ ਅਤੇ ਇਸ ਦੇ ਵਿਗਿਆਨੀਆਂ ਨੂੰ ਪੀ. ਐਸ. ਐਲ. ਵੀ. ਦੀ ਸਫ਼ਲ ਲਾਚਿੰਗ ਲਈ ਦਿਲੋਂ ਵਧਾਈ ਦਿੰਦੇ ਹਨ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਨਵੇਂ ਸਾਲ ਵਿਚ ਇਹ ਸਫ਼ਲਤਾ ਦੇਸ਼ ਨੂੰ ਪੁਲਾੜ ਤਕਨਾਲੋਜੀ ਵਿਚ ਬਹੁਤ ਅੱਗੇ ਲੈ ਜਾਵੇਗੀ | ਇਸ ਨਾਲ ਦੇਸ਼ ਦੇ ਨਾਗਰਿਕਾਂ, ਕਿਸਾਨਾਂ ਅਤੇ ਮਛੇਰਿਆਂ ਨੂੰ ਲਾਭ ਹੋਵੇਗਾ |
ਰਾਹੁਲ ਗਾਂਧੀ ਨੇ ਵੀ ਦਿੱਤੀ ਵਧਾਈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਅੱਜ 'ਇਤਿਹਾਸ ਕਾਇਮ ਕਰਨ ਲਈ ਇਸਰੋ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਇਕ ਵਾਰ ਫਿਰ ਇਤਿਹਾਸ ਸਿਰਜਣ ਲਈ ਇਸਰੋ ਨੂੰ ਮੁਬਾਰਕਾਂ | ਤੁਹਾਡੀ ਸਖਤ ਮਿਹਨਤ ਅਤੇ ਸਮਰਪਣ ਨੇ ਭਾਰਤ ਨੂੰ ਪੁਲਾੜ ਪ੍ਰੋਗਰਾਮ ਵਿਚ ਮੋਹਰੀ ਬਣਾਇਆ ਹੈ |

ਐੱਫ. ਬੀ. ਆਈ. ਵਲੋਂ ਨੀਰਜਾ ਭਨੋਟ ਦੇ ਚਾਰ ਹੱਤਿਆਰਿਆਂ ਦੀਆਂ ਤਸਵੀਰਾਂ ਜਾਰੀ

ਅਮਰੀਕਾ, 12 ਜਨਵਰੀ (ਏਜੰਸੀ)-ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਵੀਰਵਾਰ ਨੂੰ ਚਾਰ ਅਗਵਾਕਾਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਇਹ ਉਹੀ ਅਗਵਾਹਕਾਰ ਹਨ, ਜਿਨ੍ਹਾਂ ਨੇ 1986 'ਚ ਪੈਨ ਏ.ਐੱਮ. ਫਲਾਈਟ 73 ਨੂੰ ਅਗਵਾ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਨੀਰਜਾ ਭਨੋਟ ਸਮੇਤ 20 ਵਿਅਕਤੀਆਂ ਦੀ ਮੌਤ ਹੋ ਗਈ ਸੀ | ਨੀਰਜਾ ਅੱਤਵਾਦੀਆਂ ਨਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਈ ਸੀ | ਇਸੇ ਵੀਰਤਾ ਲਈ ਭਾਰਤ ਸਰਕਾਰ ਨੇ ਨੀਰਜਾ ਨੂੰ ਮਰਨ ਤੋਂ ਬਾਅਦ ਅਸ਼ੋਕ ਚੱਕਰ ਨਾਲ ਨਿਵਾਜਿਆ ਸੀ | ਐੱਫ. ਬੀ. ਆਈ. ਨੇ ਜਿਨ੍ਹਾਂ ਅੱਤਵਾਦੀਆਂ ਦੀਆਂ ਤਸਵੀਰਾਂ ਨੂੰ ਜਾਰੀ ਕੀਤਾ ਹੈ, ਉਹ ਮੁਹੰਮਦ ਹਾਫਿਜ ਅਲੀ-ਤੁਰਕੀ, ਜਮਾਲ ਸਈਦ ਅਬਦੁਲ ਰਹੀਮ, ਮੁਹੰਮਦ ਅਬਦੁੱਲਾ ਖਲੀਲ ਹੁਸੈਨ ਤੇ ਮੁਹੰਮਦ ਅਹਿਮਦ ਅਲ-ਮੁਨਵਰ ਹਨ | ਇਹ ਤਸਵੀਰਾਂ ਐੱਫ. ਬੀ. ਆਈ. ਦੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੀਆਂ ਗਈਆਂ ਹਨ | ਇਨ੍ਹਾਂ ਤਸਵੀਰਾਂ ਨੂੰ ਸਾਲ 2000 'ਚ ਐੱਫ. ਬੀ. ਆਈ. ਦੀਆਂ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਬਣਾਇਆ ਗਿਆ ਹੈ | ਐੱਫ. ਬੀ. ਆਈ. ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ | ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਦੋਸ਼ੀਆਂ ਦੀ ਸੂਚਨਾ ਦੇਣ ਵਾਲਿਆਂ ਲਈ 50 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਸੀ | ਇਹ ਚਾਰੇ ਅੱਤਵਾਦੀ ਅਬੂ ਨਿਦਲ ਸੰਗਠਨ (ਏ.ਐੱਨ.ਓ.) ਦੇ ਮੈਂਬਰ ਦੱਸੇ ਜਾਂਦੇ ਹਨ | ਇਹ ਚਾਰੇ ਐੱਫ. ਬੀ. ਆਈ. ਦੀ ਅਤਿ ਲੋੜੀਂਦੀ ਅੱਤਵਾਦੀ ਸੂਚੀ ਵਿਚ ਹਨ |

ਅਮਰੀਕਾ 'ਚ ਭਾਰਤੀ ਮੂਲ ਦੇੇ ਕੈਦੀ ਦੀ ਟਲ ਸਕਦੀ ਹੈ ਫ਼ਾਂਸੀ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਅਮਰੀਕਾ 'ਚ ਰਘੂਨੰਦਨ ਯਾਂਡਮੂਰੀ (32) ਜਿਸ ਨੂੰ ਹੱਤਿਆਵਾਂ ਕਰਨ ਤੇ ਹੋਰ ਸੰਗੀਨ ਦੋਸ਼ਾਂ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਕੈਦੀ ਹੈ, ਜਿਸ ਨੂੰ 23 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ | ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਨਸਲਵੇਨੀਆ ਦੇ ਗਵਰਨਰ ਟਾਮ ਵੁਲਫ ਵਲੋਂ 2015 'ਚ ਮੌਤ ਦੀ ਸਜ਼ਾ 'ਤੇ ਇਤਰਾਜ਼ ਉਠਾਉਂਦਿਆ ਇਸ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾਈ ਗਈ ਸੀ, ਜਿਸ ਦੇ ਚੱਲਦਿਆਂ ਸ਼ਾਇਦ ਹੁਣ ਉਸ ਨੂੰ ਫਾਂਸੀ ਨਾ ਦਿੱਤੀ ਜਾ ਸਕੇ | ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਂਡਮੂਰੀ ਦੀ ਫਾਂਸੀ 'ਚ ਕਾਫੀ ਦੇਰੀ ਹੋ ਸਕਦੀ ਹੈ, ਕਿਉਂਕਿ ਕੋਈ ਨਹੀਂ ਜਾਣਦਾ ਕਿ ਇਹ ਕਾਨੂੰਨੀ ਬੰਦਸ਼ ਕਦੋਂ ਤੱਕ ਹਟਾਈ ਜਾ ਸਕੇਗੀ | ਸੂਬਾ ਅਧਿਕਾਰੀ ਫਾਂਸੀ ਦੇਣ ਤੋਂ ਪਹਿਲਾਂ ਪੈਨਸਲਵੇਨੀਆ ਟਾਸਕ ਫੋਰਸ ਤੇ ਸਲਾਹਕਾਰ ਕਮੇਟੀ ਵਲੋਂ ਮੌਤ ਦੀ ਇਸ ਸਜ਼ਾ ਬਾਰੇ ਕੀਤੇ ਜਾ ਰਹੇ ਵਿਚਾਰ-ਵਟਾਂਦਰੇ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ | ਦੱਸਣਯੋਗ ਹੈ ਕਿ ਬੀਤੇ ਕਰੀਬ 20 ਸਾਲਾਂ ਦੌਰਾਨ ਪੈਨਸਲਵੇਨੀਆ 'ਚ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, 1976 ਤੋਂ ਬਾਅਦ 1995 ਤੇ 1999 'ਚ ਕੇਵਲ 3 ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਸੀ | ਜੇਕਰ ਯਾਂਡਮੂਰੀ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਕੈਦੀ ਹੋਵੇਗਾ, ਜਿਸ ਨੂੰ ਫਾਂਸੀ ਹੋਵੇਗੀ |

ਦਿੱਲੀ ਦੇ ਹੋਟਲ 'ਚ ਪ੍ਰਵਾਸੀ ਭਾਰਤੀ ਵਲੋਂ ਅਮਰੀਕੀ ਔਰਤ ਨਾਲ ਛੇੜਛਾੜ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਇਥੋਂ ਦੇ ਲੁਟੀਅਨ 'ਚ ਇਕ ਪੰਜ ਤਾਰਾ ਹੋਟਲ 'ਚ ਇਕ ਪ੍ਰਵਾਸੀ ਭਾਰਤੀ ਨੇ 52 ਸਾਲਾ ਅਮਰੀਕੀ ਨਾਗਰਿਕ ਔਰਤ ਨਾਲ ਛੇੜਛਾੜ ਕੀਤੀ, ਜਿਸ ਦੇ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਵਧੀਕ ਪੁਲਿਸ ਕਮਿਸ਼ਨਰ ਬੀ. ਕੇ. ਸਿੰਘ ਅਨੁਸਾਰ ਔਰਤ 6 ਜਨਵਰੀ ਨੂੰ ਹੋਟਲ 'ਚ ਆਈ ਸੀ, ਜਿਥੇ ਉਸ ਦੀ ਅਨਮੋਲ ਸਿੰਘ ਖਰਬੰਦਾ (25) ਨਾਲ ਦੋਸਤੀ ਹੋ ਗਈ | 8 ਜਨਵਰੀ ਨੂੰ ਦੋਵਾਂ ਨੇ ਸ਼ਰਾਬ ਪੀਤੀ | ਔਰਤ ਨੇ ਦੋਸ਼ ਲਾਇਆ ਕਿ ਪ੍ਰਵਾਸੀ ਭਾਰਤੀ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਉਸ ਨਾਲ ਛੇੜਛਾੜ ਕੀਤੀ | ਘਟਨਾ ਬਾਅਦ ਔਰਤ ਨੇ ਉਹ ਹੋਟਲ ਛੱਡ ਦਿੱਤਾ ਅਤੇ ਗੁਰੂਗ੍ਰਾਮ 'ਚ ਹੋਰ ਹੋਟਲ 'ਚ ਚਲੀ ਗਈ | 10 ਜਨਵਰੀ ਨੂੰ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਬਾਅਦ ਪੁਲਿਸ ਨੇ ਕੇਸ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ |

ਰਾਸ਼ਟਰਪਤੀ ਵਲੋਂ ਲੋਹੜੀ ਤੇ ਮਾਘੀ ਦੀ ਵਧਾਈ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਅੱਜ ਲੋਹੜੀ, ਮਾਘੀ ਅਤੇ ਪੋਂਗਲ ਦੇ ਤਿਉਹਾਰ ਦੀ ਵਧਾਈ ਦਿੱਤੀ | ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੁਨੇਹੇ 'ਚ ਲੋਹੜੀ, ਮਾਘੀ ਅਤੇ ਪੋਂਗਲ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ ਵਾਸੀਆਂ ਨਿੱਘੀ ਵਧਾਈ ਦਿੰਦਿਆਂ ਉਨ੍ਹਾਂ ਦੀ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਅਰਦਾਸ ਕੀਤੀ | ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਇਕੱਠੇ ਹੋ ਕੇ ਮਨਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਦੇਸ਼ ਵਾਸੀਆਂ ਲਈ ਆਨੰਦ, ਸਿਹਤਮੰਦੀ ਅਤੇ ਖ਼ੁਸ਼ੀਆਂ ਦੀ ਕਾਮਨਾ ਕੀਤੀ | ਦੇਸ਼ ਭਰ 'ਚ ਲੋਹੜੀ ਦਾ ਤਿਉਹਾਰ ਕੱਲ੍ਹ 13 ਜਨਵਰੀ ਸਨਿਚਰਵਾਰ ਜਦਕਿ ਮਾਘੀ ਅਤੇ ਪੋਂਗਲ ਦਾ ਤਿਉਹਾਰ 14 ਜਨਵਰੀ ਮਨਾਇਆ ਜਾਵੇਗਾ |

ਜਸਟਿਸ ਲੋਯਾ ਦੀ ਭੇਦਭਰੀ ਹਾਲਤ 'ਚ ਮੌਤ ਗੰਭੀਰ ਮਾਮਲਾ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਸੀ. ਬੀ. ਆਈ. ਜੱਜ ਬੀ. ਐਚ. ਲੋਯਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆ ਇਸ ਨੂੰ ਗੰਭੀਰ ...

ਪੂਰੀ ਖ਼ਬਰ »

ਹਰਮਨ-ਪਿਆਰਤਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਤੀਜਾ ਸਥਾਨ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ-ਪਿਆਰਤਾ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਸਰਵੇਖਣ 'ਚ ਦੁਨੀਆ ਦੇ ਮੁੱਖ ਤਿੰਨ ਨੇਤਾਵਾਂ 'ਚ ਸ਼ਾਮਿਲ ਕੀਤਾ ਗਿਆ ਹੈ | ਗੈਲਪ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲਾ

ਪਾਕਿ ਦੇ ਕਸੂਰ ਸ਼ਹਿਰ 'ਚ ਹਿੰਸਕ ਪ੍ਰਦਰਸ਼ਨ, ਸਰਕਾਰੀ ਦਫ਼ਤਰ ਫੂਕਿਆ

ਇਸਲਾਮਾਬਾਦ, 12 ਜਨਵਰੀ (ਏਜੰਸੀ)-ਛੇ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਬਾਅਦ ਹੋਏ ਦੰਗਿਆਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਘਟਨਾ ਦੇ ਦੂਜੇ ਦਿਨ ਪਾਕਿਸਤਾਨ ਦੇ ਸ਼ਹਿਰ ਕਸੂਰ 'ਚ ਇਕ ਸਰਕਾਰੀ ਦਫ਼ਤਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ | ਇਹ ਖ਼ੁਲਾਸਾ ਬੀ. ਬੀ. ...

ਪੂਰੀ ਖ਼ਬਰ »

ਉੜੀ ਸੈੈਕਟਰ 'ਚ ਪਾਕਿ ਸੈਨਾ ਵਲੋਂ ਗੋਲੀਬਾਰੀ

ਬਾਰੂਦੀ ਸੁਰੰਗ ਦੇ ਧਮਾਕੇ 'ਚ ਜਵਾਨ ਜ਼ਖ਼ਮੀ ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਖੇਤਰ ਸਥਿਤ ਕੰਟਰੋਲ ਰੇਖਾ 'ਤੇ ਪਾਕਿ ਸੈਨਾ ਨੇ ਸ਼ੁੱਕਰਵਾਰ ਸਵੇਰ ਗੋਲੀਬਾਰੀ ਦੀ ਉਲੰਘਣਾ ਕਰਦੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ...

ਪੂਰੀ ਖ਼ਬਰ »

ਚੀਨੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਸਮਰੱਥ-ਫੌਜ ਮੁਖੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਚੀਨ ਇਕ ਸ਼ਕਤੀਸ਼ਾਲੀ ਦੇਸ਼ ਹੈ, ਪਰ ਭਾਰਤ ਕੋਈ ਕਮਜ਼ੋਰ ਰਾਸ਼ਟਰ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਚੀਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX