ਤਾਜਾ ਖ਼ਬਰਾਂ


ਵਿਜੀਲੈਂਸ ਵਲੋਂ ਜ਼ਿਲ੍ਹਾ ਖ਼ੁਰਾਕ ਤੇ ਵੰਡ ਕੰਟਰੋਲਰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ
. . .  1 day ago
ਸੰਗਰੂਰ, 16 ਜਨਵਰੀ: (ਫੁੱਲ/ਦਮਨ)-ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਸੰਗਰੂਰ ਵਿਖੇ ਤਾਇਨਾਤ ਜ਼ਿਲ੍ਹਾ ਖ਼ੁਰਾਕ ਤੇ ਵੰਡ ਕੰਟਰੋਲਰ (ਡੀ.ਐਫ.ਐੱਸ.ਸੀ) ਮਨਜੀਤ ਸਿੰਘ ਅਤੇ ਉਸ...
ਭਾਰਤ ਨੂੰ ਤੀਜਾ ਝਟਕਾ ,ਕਪਤਾਨ ਕੋਹਲੀ 5 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਭਾਰਤ ਨੂੰ ਪਹਿਲਾ ਝਟਕਾ , ਮੁਰਲੀ 9 ਦੌੜਾਂ 'ਤੇ ਆਊਟ
. . .  1 day ago
'ਆਪ' ਦੇ ਜ਼ਿਲ੍ਹਾ ਪ੍ਰਧਾਨ , ਉਪ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਅਸਤੀਫ਼ੇ
. . .  1 day ago
ਬੁਢਲਾਡਾ ,16 ਜਨਵਰੀ [ਸਵਰਨ ਸਿੰਘ ਰਾਹੀ] - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ , ਉਪ ਪ੍ਰਧਾਨ ਸੁਭਾਸ਼ ਨਾਗਪਾਲ ਬੁਢਲਾਡਾ ਅਤੇ ਜਨਰਲ ਸਕੱਤਰ ...
ਦੂਜੀ ਪਾਰੀ 'ਚ ਦੱਖਣੀ ਅਫ਼ਰੀਕਾ 258 'ਤੇ ਆਲ ਆਊਟ
. . .  1 day ago
ਸਰਕਾਰ ਨੇ ਸੁਪਰੀਮ ਵੱਲੋਂ ਤੈਅ ਸਮੇਂ ਤੋਂ ਪਹਿਲਾ ਵਾਪਸ ਲਈ ਹਜ ਸਬਸਿਡੀ - ਕਾਂਗਰਸ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਸਰਕਾਰ ਵੱਲੋਂ ਹਜ ਸਬਸਿਡੀ ਵਾਪਸ ਲੈਣ 'ਤੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ...
ਭਾਰਤ ਸਰਕਾਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ ਗੰਭੀਰਤਾ ਨਾਲ ਲਵੇ - ਭਾਈ ਦਾਦੂਵਾਲ
. . .  1 day ago
ਮਾਨਸਾ, 16 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ) - ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਪ੍ਰਵਾਸੀ ਭਾਰਤੀਆਂ ਖ਼ਾਸ ਕਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ...
ਡਾ. ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 23 ਨੂੰ
. . .  1 day ago
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ) - ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ...
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਚਾਹ ਤੱਕ ਦੱਖਣੀ ਅਫ਼ਰੀਕਾ 230/7
. . .  1 day ago
ਡੇਰਾ ਸਿਰਸਾ ਦੇ ਬਾਹਰ ਲਗਾਇਆ ਨੋਟਿਸ
. . .  1 day ago
ਹਜ ਕਮੇਟੀ ਦੇ ਸਕੱਤਰ ਨੂੰ ਅਹੁਦੇ ਤੋਂ ਹਟਾਇਆ
. . .  1 day ago
ਦੱਖਣੀ ਅਫ਼ਰੀਕਾ ਨੂੰ 7ਵਾਂ ਝਟਕਾ, ਕੇਸ਼ਵ ਮਹਾਰਾਜ 6 ਦੌੜਾਂ ਬਣਾ ਕੇ ਆਊਟ
. . .  1 day ago
ਹਿਜ਼ਬੁਲ ਮੁਜ਼ਾਹਦੀਨ ਦਾ ਗਰਾਊਂਡ ਵਰਕਰ ਗ੍ਰਿਫ਼ਤਾਰ
. . .  1 day ago
ਦੱਖਣੀ ਅਫ਼ਰੀਕਾ ਨੂੰ ਛੇਵਾਂ ਝਟਕਾ, ਫਿਲੈਂਡਰ 26 ਦੌੜਾਂ ਬਣਾ ਕੇ ਆਊਟ
. . .  1 day ago
ਵਿਅਪਮ ਘੋਟਾਲੇ 'ਚ ਸੀ.ਬੀ.ਆਈ ਵੱਲੋਂ 95 ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
. . .  1 day ago
ਸ੍ਰੀਲੰਕਾ : ਗ੍ਰਿਫ਼ਤਾਰ ਭਾਰਤੀ ਮਛੇਰੇ 29 ਤੱਕ ਰਿਮਾਂਡ 'ਤੇ
. . .  1 day ago
ਹੈੱਡ ਕਾਂਸਟੇਬਲ ਵੱਲੋਂ 3 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਛੇੜਛਾੜ ਦੇ ਮਾਮਲੇ 'ਚ ਚੀਫ਼ ਮੈਡੀਕਲ ਅਫ਼ਸਰ ਗ੍ਰਿਫ਼ਤਾਰ
. . .  1 day ago
ਰਾਹੁਲ ਗਾਂਧੀ ਨੇ ਅਮੇਠੀ 'ਚ ਕੀਤਾ ਰੋਡ ਸ਼ੋਅ
. . .  1 day ago
ਦ ਇੰਡੀਅਨ ਸਟੈਂਪ (ਪੰਜਾਬ ਸੋਧ) ਐਕਟ, 2017 ਹੋਇਆ ਨੋਟੀਫਾਈ
. . .  1 day ago
ਕੇਂਦਰ ਵੱਲੋਂ ਹਜ ਯਾਤਰਾ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਖ਼ਤਮ
. . .  1 day ago
ਸਮੁੰਦਰ ਵਿਚ 5 ਨੌਜਵਾਨ ਡੁੱਬੇ
. . .  1 day ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਲੰਚ ਤੱਕ ਦੱਖਣੀ ਅਫਰੀਕਾ 173/5
. . .  1 day ago
ਹਰਿਆਣਾ ਨੇ ਪਦਮਾਵਤ 'ਤੇ ਲਗਾਈ ਪਾਬੰਦੀ
. . .  1 day ago
ਫ਼ੌਜੀ ਟਰੱਕ ਨੇ ਰਿਕਸ਼ੇ ਨੂੰ ਮਾਰੀ ਟੱਕਰ, 12 ਸਾਲਾਂ ਬੱਚੇ ਸਮੇਤ ਦੋ ਮੌਤਾਂ
. . .  1 day ago
ਵਿਰਾਟ ਕੋਹਲੀ 'ਤੇ ਲਗਾਇਆ ਗਿਆ ਜੁਰਮਾਨਾ
. . .  1 day ago
ਭਾਰਤ ਦੱਖਣੀ ਅਫਰੀਕਾ ਟੈਸਟ ਮੈਚ : ਦੱਖਣੀ ਅਫਰੀਕਾ ਦੇ ਪੰਜ ਖਿਡਾਰੀ ਆਊਟ, ਦੌੜਾਂ 163
. . .  1 day ago
ਜੀ.ਐਨ.ਡੀ.ਯੂ. 'ਚ ਵਿਦਿਆਰਥੀਆਂ ਵੱਲੋਂ ਵੀ.ਸੀ. ਦਫ਼ਤਰ ਬਾਹਰ ਧਰਨਾ
. . .  1 day ago
ਤੇਜ ਰਫ਼ਤਾਰ ਬੱਸ ਨੇ ਆਟੋ ਨੂੰ ਮਾਰੀ ਟੱਕਰ, 1 ਦੀ ਮੌਤ 3 ਔਰਤਾਂ ਸਮੇਤ ਪੰਜ ਗੰਭੀਰ ਜ਼ਖ਼ਮੀ
. . .  1 day ago
ਸਤਨਾਮ ਸਿੰਘ ਕੈਂਥ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
. . .  1 day ago
ਰਾਹੁਲ ਨੇ ਅਮੇਠੀ 'ਚ ਲਗਾਇਆ ਜਨਤਾ ਦਰਬਾਰ
. . .  1 day ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ ਮੈਚ : ਚੌਥੇ ਦਿਨ ਦੀ ਖੇਡ ਸ਼ੁਰੂ
. . .  1 day ago
ਝਗੜੇ ਦੌਰਾਨ ਵਿਅਕਤੀ ਦਾ ਕਤਲ
. . .  1 day ago
ਸੀਤ ਲਹਿਰ ਜਾਰੀ, ਆਦਮਪੁਰ ਸਭ ਤੋਂ ਠੰਢਾ
. . .  1 day ago
ਕੈਪਟਨ ਵਲੋਂ ਰਾਣੇ ਦਾ ਅਸਤੀਫ਼ਾ ਨਾ ਮਨਜ਼ੂਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜੇ.ਪੀ.ਐਮ.ਓ. ਵਲੋਂ ਰੋਸ ਮਾਰਚ ਅਤੇ ਐਸ.ਐਸ.ਪੀ. ਦਫ਼ਤਰ ਸਾਹਮਣੇ ਧਰਨਾ

ਬਟਾਲਾ, 12 ਜਨਵਰੀ (ਕਾਹਲੋਂ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਗੁੱਜਰਪੁਰਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਬੰਧਿਤ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਇਨਸਾਫ਼ ਲੈਣ ਲਈ ਇਕ ਰੋਸ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਵਲੋਂ ਐਸ.ਐਸ.ਪੀ. ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਮਾਨਾ ਮਸੀਹ ਬਾਲੇਵਾਲ, ਮਨਦੀਪ ਕੌਰ ਸ਼ਕਰੀ, ਪਰਵੇਜ਼ ਮਸੀਹ ਕਾਲਾ ਅਫ਼ਗਾਨਾ, ਰਜਵੰਤ ਕੌਰ ਬਖ਼ਤਪੁਰ ਅਤੇ ਨਰਿੰਦਰ ਸਿੰਘ ਮੁਰੀਦਕੇ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਾਇੰਟ ਸਕੱਤਰ ਮਾ: ਰਘਬੀਰ ਸਿੰਘ ਪਕੀਵਾਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਾਨਾ ਮਸੀਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਪ.ਸ.ਸ.ਫ਼. ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਰੰਗੀਲਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵਾਂਗ ਪੁਲਿਸ ਦਾ ਸਮੁੱਚਾ ਸਿਆਸੀਕਰਨ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਉਲਟਾਂ ਉਨ੍ਹਾਂ 'ਤੇ ਹੀ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਦੀ ਜਿੰਦਾ ਮਿਸ਼ਾਲ ਗੱੁਜਰਪੁਰਾ ਦੀ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੇ ਪਰਿਵਾਰ ਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸਮੂਹ ਜਥੇਬੰਦੀਆਂ ਵਲੋਂ ਮੰਗ ਕਰਦੇ ਹਾਂ ਕਿ ਕੁਲਦੀਪ ਕੌਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਬੰਧਿਤ ਸਾਰੇ ਦੋਸ਼ੀਆਂ ਨੂੰ ਫੌਰੀ ਤੌਰ 'ਤੇ ਗਿ੍ਫ਼ਤਾਰ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ, ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ | ਇਸ ਮੌਕੇ ਮੁਖਤਾਰ ਸਿੰਘ ਭਾਗੋਵਾਲ, ਰੂਪ ਲਾਲ ਮੁਰਗੀ ਮੁਹੱਲਾ, ਕੁਲਦੀਪ ਹੰਸਪਾਲ, ਨਿਸ਼ਾਨ ਸਿੰਘ ਜੌੜਾਸਿੰਘਾ, ਵਿਰਗਟ ਖਾਨਫੱਤਾ, ਵਿਜੇ ਅਗਨੀਹੋਤਰੀ, ਗੁਰਨਾਮ ਸਿੰਘ ਬਾਉਲੀ ਇੰਦਰਜੀਤ, ਜਗੀਰ ਸਿੰਘ ਨਾਨਕਚੱਕ, ਜਗੀਰ ਦੁੱਬੀਵਾਲ, ਸੁਖਦੇਵ ਸਿੰਘ ਕਿਲ੍ਹਾ ਲਾਲ ਸਿੰਘ, ਤਰਸੇਮ ਫੱਤੇਵਾਲ, ਪਾਲ ਈਨੋਕੋਟ, ਮਨਜੀਤ ਕੌਰ, ਅਮਰਜੀਤ ਕੌਰ, ਮਾਤਾ ਤਾਰੋ, ਮੱਖਣ ਸਿੰਘ, ਅਮੌਲਿਕ ਸਿੰਘ ਕਾਹਨੂੰਵਾਨ ਆਦਿ ਹਾਜ਼ਰ ਸਨ |

7 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਪੰਚਾਇਤ ਸਕੱਤਰਾਂ ਵਲੋਂ ਰੋਸ ਪ੍ਰਦਰਸ਼ਨ

ਬਟਾਲਾ, 12 ਜਨਵਰੀ (ਕਾਹਲੋਂ)-ਬਲਾਕ ਬਟਾਲਾ 'ਚ ਕੰਮ ਕਰਦੇ ਸਮੂਹ ਪੰਚਾਇਤ ਸਕੱਤਰਾਂ ਵਲੋਂ ਪਿਛਲੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਪੰਚਾਇਤੀ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਚਾਇਤ ਸਕੱਤਰਾਂ ...

ਪੂਰੀ ਖ਼ਬਰ »

ਕਾਲਜ ਤੇ ਸਕੂਲ ਦੇ ਬਾਹਰੋਂ 2 ਮੋਟਰਸਾਈਕਲ ਚੋਰੀ

ਧਾਰੀਵਾਲ, 12 ਜਨਵਰੀ (ਨਿਸ਼ਾਨ ਸਿੰਘ ਕਾਹਲੋਂ)-ਅੱਜ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਸੀ: ਸਕੈ: ਸਕੂਲ ਅਤੇ ਬੇਬੇ ਨਾਨਕੀ ਖ਼ਾਲਸਾ ਕਾਲਜ ਦੇ ਬਾਹਰਾੋ ਦੋ ਸਕੂਲੀ ਬੱਚਿਆਂ ਦੇ 2 ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਬੈਂਕ ਮੈਨੇਜਰ ਦੀ ਹੁਸ਼ਿਆਰੀ ਸਦਕਾ 87 ਹਜ਼ਾਰ ਦੀ ਠੱਗੀ ਹੋਣੋ ਬਚੀ

ਸ੍ਰੀ ਹਰਿਗੋਬਿੰਦਪੁਰ, 12 ਜਨਵਰੀ (ਘੁੰਮਣ)-ਰਾਜਬੀਰ ਸਿੰਘ ਉਰਫ਼ ਰਾਜੂ ਪੁੱਤਰ ਹਰਬੰਸ ਸਿੰਘ ਪਿੰਡ ਸੱਖੋਵਾਲ ਵਲੋਂ ਇਕ ਤਸਤੀਕਸ਼ੁਦਾ ਹਲ਼ਫੀਆ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਐਾਡ ਸਿੰਧ ਬੈਂਕ ਮੈਨੇਜਰ ਸ਼ਿਵਮ ਕੁਮਾਰ ਪਟੇਲ ਦੀ ਹੁਸ਼ਿਆਰੀ ਸਦਕਾ ਮੇਰੇ ਏ.ਟੀ.ਐਮ. ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਵੱਛਤਾ ਸਰਵੇਖਣ ਸਬੰਧੀ ਮੀਟਿੰਗ

ਗੁਰਦਾਸਪੁਰ, 12 ਜਨਵਰੀ (ਆਲਮਬੀਰ ਸਿੰਘ)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਸਵੱਛਤਾ ਸਰਵੇਖਣ 2018 ਸਬੰਧੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਡਿਪਟੀ ਕਮਿਸ਼ਨਰ ਸ. ਸਿੱਧੂ ਨੇ ਕਿਹਾ ਕਿ ਸਵੱਛਤਾ ਸਰਵੇਖਣ 2018 ਜੋ 4 ਜਨਵਰੀ ਨੂੰ ਸ਼ੁਰੂ ...

ਪੂਰੀ ਖ਼ਬਰ »

ਦੁਕਾਨ ਤੋਂ ਦੋ ਕੀਮਤੀ ਮੋਬਾਈਲ ਫ਼ੋਨ ਚੋਰੀ

ਧਾਰੀਵਾਲ, 12 ਜਨਵਰੀ (ਸਵਰਨ ਸਿੰਘ)-ਸਥਾਨਕ ਨਵਾਂ ਬੱਸ ਅੱਡਾ ਧਾਰੀਵਾਲ ਵਿਖੇ ਸਥਿਤ ਇਕ ਮੋਬਾਈਲਾਂ ਦੀ ਦੁਕਾਨ 'ਚੋਂ ਇਕ ਵਿਅਕਤੀ ਵਲੋਂ ਕੀਮਤੀ ਦੋ ਮੋਬਾਈਲ ਚੋਰੀ ਕੀਤੇ ਗਏ ਹਨ | ਪੀੜਤ ਕਰਨਜੀਤ ਸਿੰਘ ਪੁੱਤਰ ਜੰਗ ਬਹਾਦਰ ਵਾਸੀ ਧਾਰੀਵਾਲ ਨੇ ਦੱਸਿਆ ਕਿ ਨਵਾਂ ਬੱਸ ਸਟੈਂਡ ...

ਪੂਰੀ ਖ਼ਬਰ »

ਦੋ ਜ਼ਿਲਿ੍ਹਆਂ ਦੀ ਪੁਲਿਸ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ 'ਚ ਚਲਾਈ ਤਲਾਸ਼ੀ ਮੁਹਿੰਮ-ਲੋਕ ਸਹਿਮੇ

ਕਲਾਨੌਰ, 12 ਜਨਵਰੀ (ਪੁਰੇਵਾਲ/ਕਾਹਲੋਂ)-ਅੱਜ ਬਾਅਦ ਦੁਪਹਿਰ ਤੋਂ ਦੇਰ ਸ਼ਾਮ ਤੱਕ ਦੋ ਜ਼ਿਲਿ੍ਹਆਂ ਦੀ ਪੁਲਿਸ ਵਲੋਂ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਪਿੰਡਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਇਲਾਕੇ 'ਚ ਘੁੰਮਦੀਆਂ ਪੁਲਿਸ ਦੀਆਂ ਗੱਡੀਆਂ ਦੀ ਕਾਫ਼ੀ ...

ਪੂਰੀ ਖ਼ਬਰ »

ਚੋਰਾਂ ਵਲੋਂ ਡਿਫੈਂਸ ਮਾਰਗ ਦੇ ਕਿਨਾਰੇ ਸਥਿਤ ਦੋ ਦੁਕਾਨਾਂ 'ਚ ਚੋਰੀ

ਕਲਾਨੌਰ, 12 ਜਨਵਰੀ (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚੋਂ ਗੁਜ਼ਰਦੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਡਿਫੈਂਸ ਮਾਰਗ 'ਤੇ ਸਥਿਤ ਕਰਿਆਨਾ ਅਤੇ ਖ਼ਾਦ ਦੀਆਂ ਦੁਕਾਨਾਂ ਦੇ ਬੀਤੀ ਰਾਤ ਚੋਰਾਂ ਵਲੋਂ ਜਿੰਦਰੇ ਭੰਨ੍ਹ ਕੇ ਦੁਕਾਨਾਂ 'ਚ ਪਈ ਹਜ਼ਾਰਾਂ ਦੀ ਨਕਦੀ ਅਤੇ ਜ਼ਰੂਰੀ ...

ਪੂਰੀ ਖ਼ਬਰ »

ਸੜਕ ਵੱਲ ਝੁਕੇ ਦਰੱਖ਼ਤ ਕਾਰਨ ਵਾਪਰਿਆ ਹਾਦਸਾ

ਦੋਰਾਂਗਲਾ, 12 ਜਨਵਰੀ (ਲਖਵਿੰਦਰ ਸਿੰਘ ਚੱਕਰਾਜਾ)-ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਚੱਕਰਾਜਾ ਸਾਹਮਣੇ ਸੜਕ ਵੱਲ ਝੁਕੇ ਇਕ ਕਿੱਕਰ ਦੇ ਦਰੱਖ਼ਤ ਨਾਲ ਟਰੱਕ ਦੇ ਟਕਰਾਉਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ | ਇਹ ਹਾਦਸਾ ਏਨਾ ਜ਼ਬਰਦਸਤ ਸੀ ਕਿ ਕਿੱਕਰ ਦਾ ਦਰੱਖ਼ਤ ਜੜ੍ਹਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬੱਸ ਦੁਰਘਟਨਾ ਦਾ ਸ਼ਿਕਾਰ

18 ਸਵਾਰੀਆਂ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ ਕਲਾਨੌਰ, 12 ਜਨਵਰੀ (ਪੁਰੇਵਾਲ/ਕਾਹਲੋਂ)-ਬਟਾਲਾ ਤੋਂ ਵਾਇਆ ਕੋਟਲੀ ਸੂਰਤ ਮੱਲ੍ਹੀ ਕਲਾਨੌਰ ਨੂੰ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਦੇਰ ਸ਼ਾਮ ਦੇੜ੍ਹ ਗਵਾਰ-ਅਦਾਲਤਪੁਰ ਦਰਮਿਆਨ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਚੋਰਾਂ ਵਲੋਂ 3 ਦੁਕਾਨਾਂ ਦਾ ਸਾਮਾਨ ਚੋਰੀ

ਘਰੋਟਾ, 12 ਜਨਵਰੀ (ਸੰਜੀਵ ਗੁਪਤਾ)-ਕਸਬਾ ਘਰੋਟਾ ਦੇ ਨਾਲਾ ਮੋੜ 'ਤੇ ਪੈਂਦੀ ਟੀ ਮਾਰਕੀਟ 'ਚ ਚੋਰਾਂ ਵਲੋਂ 3 ਦੁਕਾਨਾਂ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਰੈਡੀਮੇਡ ਦੁਕਾਨ ਮਾਲਕ ਬਲਵਿੰਦਰ ਸਿੰਘ ਬੰਟੀ ਨੇ ਦੱਸਿਆ ਕਿ ਉਹ ਰਾਤ ...

ਪੂਰੀ ਖ਼ਬਰ »

ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਬਟਾਲਾ, 12 ਜਨਵਰੀ (ਕਾਹਲੋਂ)-ਬਟਾਲਾ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਅਮਰਜੀਤ ਸਿੰਘ ਰਿੰਕੂ (27) ਪੁੱਤਰ ਸਤਨਾਮ ਸਿੰਘ ਵਾਸੀ ਨੇੜੇ ਗੁਰਦੁਆਰਾ ਮਸਤਗੜ੍ਹ ਸਾਹਿਬ ਬਟਾਲਾ ਦੇ ਭਰਾ ਹਰਕੀਰਤ ਸਿੰਘ ਨੇ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਮਰਾ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਈ ਲੋਹੜੀ

ਗੁਰਦਾਸਪੁਰ, 12 ਜਨਵਰੀ (ਆਰਿਫ਼)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਸਲਵਿੰਦਰ ਸਿੰਘ ਸਮਰਾ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਆਈ.ਈ.ਡੀ. ਅਮਰੀਕ ਸਿੰਘ ਵਲੋਂ ਸਪੈਸ਼ਲ ਰਿਸੋਰਸ ਸੈਂਟਰ ਸ.ਪ੍ਰ.ਸ. ਲਿੱਤਰ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ...

ਪੂਰੀ ਖ਼ਬਰ »

ਬਾਬਾ ਰਛਪਾਲ ਸਿੰਘ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ : ਕਾਮਰੇਡ ਬਸੰਤਕੋਟ

ਕੋਟਲੀ ਸੂਰਤ ਮੱਲ੍ਹੀ, 12 ਜਨਵਰੀ (ਕੁਲਦੀਪ ਸਿੰਘ ਨਾਗਰਾ)-ਬੀਤੇ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ, ਜਿਸ 'ਚ ਕਿਸੇ ਗੰ੍ਰਥੀ ਸਿੰਘ ਦੀ ਮਾਰਕੁਟਾਈ ਕੀਤੀ ਜਾ ਰਹੀ ਹੈ, ਇਸ ਵੀਡੀਓ ਨਾਲ ਬਾਬਾ ਰਛਪਾਲ ਸਿੰਘ ਪ੍ਰਮੇਸ਼ਰ ਨਗਰ ਦਾ ਨਾਂਅ ਜੋੜ ਕੇ ਉਨ੍ਹਾਂ ਨੂੰ ਬਦਨਾਮ ...

ਪੂਰੀ ਖ਼ਬਰ »

ਸਬ ਹੈਲਥ ਸੈਂਟਰ ਵਡਾਲਾ ਬਾਂਗਰ ਦਰਜਾ ਚਾਰ ਮੁਲਾਜ਼ਮਾਂ ਆਸਰੇ

ਦਵਾਈਆਂ ਦੇਣ ਲਈ ਨਾ ਤਾਂ ਕੋਈ ਡਾਕਟਰ ਹੈ ਤੇ ਨਾ ਹੀ ਕੋਈ ਫਾਰਮਾਸਿਸਟ ਵਡਾਲਾ ਬਾਂਗਰ, 12 ਜਨਵਰੀ (ਭੁੰਬਲੀ)-ਸਰਹੱਦੀ ਖੇਤਰ 'ਚ ਪੈਂਦੀ ਮਿੰਨੀ ਪੀ.ਐਚ.ਸੀ. ਵਡਾਲਾ ਬਾਂਗਰ 'ਚ ਜਿੱਥੇ ਇਕ ਡਾਕਟਰ, ਇਕ ਫਾਰਮਾਸਿਸਟ ਤੇ ਹੋਰ ਅਮਲੇ ਦੀਆਂ ਅਸਾਮੀਆਂ ਹਨ, ਪ੍ਰੰਤੂ ਡਾਕਟਰ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਨੇ ਸਵਾਮੀ ਵਿਵੇਕਾਨੰਦ ਦਾ ਜਨਮ ਦਿਵਸ ਮਨਾਇਆ

ਗੁਰਦਾਸਪੁਰ, 12 ਜਨਵਰੀ (ਆਲਮਬੀਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਗੁਰਲਵਲੀਨ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਤੇ ਪਿ੍ੰਸੀਪਲ ਗੀਤਾ ਭਵਨ ਸਕੂਲ ਦੇ ਸਹਿਯੋਗ ਨਾਲ ਸਕੂਲ ਵਿਖੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਯੂਥ ਰੈੱਡ ਕਰਾਸ ...

ਪੂਰੀ ਖ਼ਬਰ »

ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ 'ਚ ਲੋਹੜੀ ਦਾ ਤਿਉਹਾਰ ਮਨਾਇਆ

ਕੋਟਲੀ ਸੂਰਤ ਮੱਲ੍ਹੀ, 12 ਜਨਵਰੀ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ 'ਚ ਅੱਜ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਸੰਸਥਾ ਦੇ ਐਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਸ੍ਰੀਮਤੀ ਬਲਜਿੰਦਰ ...

ਪੂਰੀ ਖ਼ਬਰ »

ਫੌਜ 'ਚ ਭਰਤੀ ਕਰਾਉਣ ਦੇ ਬਹਾਨੇ ਮਹਿਲਾ ਏਜੰਟ ਨੇ ਮਾਰੀ ਲੱਖਾਂ ਦੀ ਠੱਗੀ

• ਪੀੜਤ ਲੋਕਾਂ ਵਲੋਂ ਇਨਸਾਫ਼ ਦੀ ਮੰਗ ਪੁਰਾਣਾ ਸ਼ਾਲਾ, 12 ਜਨਵਰੀ (ਅਸ਼ੋਕ ਸ਼ਰਮਾ)-ਜਰਨੈਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸੈਦੋਵਾਲ ਖ਼ੁਰਦ ਥਾਣਾ ਭੈਣੀ ਮੀਆਂ ਖਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੰੂ ਲਿਖ਼ਤੀ ਦਰਖਾਸਤ ਦੇਣ ਤੋਂ ਬਾਅਦ ਪੱਤਰਕਾਰਾਂ ਨੰੂ ਦੱਸਿਆ ਕਿ ...

ਪੂਰੀ ਖ਼ਬਰ »

ਅਕਾਲੀ ਦਲ ਨੇ ਆਪਣੇ ਕਾਰਜਕਾਲ 'ਚ ਕਿਸਾਨੀ ਕਰਜ਼ਿਆਂ ਲਈ ਕੁਝ ਨਹੀਂ ਕੀਤਾ-ਸੁਨੀਲ ਜਾਖੜ

• ਕਿਹਾ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਪ੍ਰਕਿਰਿਆ ਤੋਂ ਅਕਾਲੀ ਦਲ ਘਬਰਾਇਆ ਗੁਰਦਾਸਪੁਰ, 12 ਜਨਵਰੀ (ਆਰਿਫ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਸ਼ਲਾਘਾਯੋਗ : ਆਗੂ

ਸੇਖਵਾਂ, 12 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਚੰਗੀ ਸ਼ੁਰੂਆਤ ਕਰਕੇ ਹਜ਼ਾਰਾਂ ਕਿਸਾਨਾਂ ਦਾ ਕਰੋੜਾਂ ਰੁਪਏ ਕਰਜ਼ ਮੁਆਫ਼ ਕੀਤਾ ਗਿਆ ਹੈ ਅਤੇ ...

ਪੂਰੀ ਖ਼ਬਰ »

ਜੀਵਨ ਜੋਤੀ ਪਬਲਿਕ ਸਕੂਲ ਭੈਣੀ ਮੀਆਂ ਖਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਭੈਣੀ ਮੀਆਂ ਖਾਂ, 12 ਜਨਵਰੀ (ਹਰਭਜਨ ਸਿੰਘ ਸੈਣੀ)-ਜੀਵਨ ਜੋਤੀ ਪਬਲਿਕ ਸਕੂਲ ਭੈਣੀ ਮੀਆਂ ਖਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਸਕੂਲ 'ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਲੜਕਿਆਂ ...

ਪੂਰੀ ਖ਼ਬਰ »

ਮਲਕਪੁਰ 'ਚ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਆਰੰਭ

ਸੇਖਵਾਂ, 12 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਅਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਮਿੱਠੀ ਯਾਦ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਉਣ ਸਬੰਧੀ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਤਪ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਨੇ ਮੀਟਿੰਗ ਦੌਰਾਨ ਕੀਤੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਪੁਰਾਣਾ ਸ਼ਾਲਾ, 12 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਹੁਣ ਅਧਿਆਪਕਾਂ ਨੰੂ ਬਿ੍ਜ ਕੋਰਸ ਲਾਜ਼ਮੀ ਕਰਨ ਦੇ ਚੜ੍ਹਾਏ ਗਏ ਨਵੇਂ ਹੁਕਮਾਂ ਕਾਰਨ ਅਧਿਆਪਕ ਵਰਗ ਅੰਦਰ ਪੰਜਾਬ ਸਰਕਾਰ ਿਖ਼ਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਵਫ਼ਦ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ

ਪਠਾਨਕੋਟ, 12 ਜਨਵਰੀ (ਚੌਹਾਨ)-ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਮੁਲਾਜ਼ਮਾਂ ਦੇ ਮੈਡੀਕਲ, ਆਪਣੇ ਪੈਸੇ, ਬੱਚਿਆਂ ਦੀ ਸ਼ਾਦੀ ਲਈ ਫੰਡ 'ਚੋਂ ਪੈਸੇ ਲੈਣ ਲਈ ਬਿੱਲ ਖ਼ਜ਼ਾਨਾ ਦਫ਼ਤਰ ਪਠਾਨਕੋਟ 'ਚ ਪਏ ਹਨ ਤੇ ਉਨ੍ਹਾਂ ਦੀ ਤਨਖ਼ਾਹ ਨਹੀਂ ਮਿਲ ਰਹੀ | ਜਿਸ ਨੰੂ ਲੈ ਕੇ ਪੰਜਾਬ ...

ਪੂਰੀ ਖ਼ਬਰ »

ਸਿਵਲ ਹਸਪਤਾਲ ਨੇ ਲਗਾਇਆ ਸਿਹਤ ਮੇਲਾ 2018

ਪਠਾਨਕੋਟ, 12 ਜਨਵਰੀ (ਚੌਹਾਨ)-ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਅਤੇ ਪ੍ਰਦੇਸ਼ ਸਰਕਾਰ ਦੇ ਆਦੇਸ਼ਾਂ 'ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਹਤ ਮੇਲਾ-2018 ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ 'ਚ ਲਗਾਇਆ ਗਿਆ | ਜਿਸ 'ਚ ਸਮਾਜ ਸੇਵੀ ਸੰਸਥਾਵਾਂ ਨੇ ਵੱਖ-ਵੱਖ 22 ...

ਪੂਰੀ ਖ਼ਬਰ »

ਰਮਾ ਚੋਪੜਾ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਪਠਾਨਕੋਟ, 12 ਜਨਵਰੀ (ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਪਿ੍ੰ: ਡਾ: ਸਤਿੰਦਰ ਕੌਰ ਕਾਹਲੋਂ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਲੋਹੜੀ ਦੇ ਗੀਤ, ਬੋਲੀਆਂ-ਟੱਪੇ ਗਾ ਕੇ ਅਤੇ ਢੋਲ ...

ਪੂਰੀ ਖ਼ਬਰ »

ਮੀਰਥਲ ਪੁਲ ਨੇੜੇ ਹੋ ਰਹੀ ਨਾਜਾਇਜ਼ ਮਾਈਨਿੰਗ

ਵਿਭਾਗ ਨਹੀਂ ਦੇ ਰਿਹਾ ਧਿਆਨ ਡਮਟਾਲ, 12 ਜਨਵਰੀ (ਰਾਕੇਸ਼ ਕੁਮਾਰ)-ਮੀਰਥਲ ਨਜ਼ਦੀਕ ਪੰਜਾਬ ਸਰਕਾਰ ਵਲੋਂ ਦੀਨਾਨਗਰ ਤੇ ਗੁਰਦਾਸਪੁਰ ਜਾਣ ਵਾਲੇ ਲੋਕਾਂ ਦੀ ਸੁਵਿਧਾ ਲਈ ਜੋ ਪੁਲ ਲੋਕਾਂ ਨੰੂ ਸਮਰਪਿਤ ਕੀਤਾ ਗਿਆ ਸੀ, ਉੱਥੇ ਕਰੈਸ਼ਰ ਵਾਲੇ ਆਪਣੀਆਂ ਪੋਕਲੇਨ ਮਸ਼ੀਨਾਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨ ਕਾਬੂ

ਨਰੋਟ ਮਹਿਰਾ, 12 ਜਨਵਰੀ (ਸੁਰੇਸ਼ ਕੁਮਾਰ)-ਥਾਣਾ ਕਾਨਵਾਂ ਪੁਲਿਸ ਵਲੋਂ ਦੋ ਨੌਜਵਾਨਾਂ ਨੰੂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਕਿਸ਼ਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਡਾ ...

ਪੂਰੀ ਖ਼ਬਰ »

ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਦੀ ਮੀਟਿੰਗ

ਸ਼ਾਹਪੁਰ ਕੰਢੀ, 12 ਜਨਵਰੀ (ਰਣਜੀਤ ਸਿੰਘ)-ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਦੀ ਮੀਟਿੰਗ ਪ੍ਰਧਾਨ ਰੌਸ਼ਨ ਲਾਲ ਮਿੱਤਲ ਦੀ ਪ੍ਰਧਾਨਗੀ ਹੇਠ ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਹੋਈ | ਜਿਸ 'ਚ ਬਸੰਤ ਪੰਚਮੀ 'ਤੇ 32ਵਾਂ ਮੂਰਤੀ ਸਥਾਪਨਾ ਦਿਵਸ ਮਨਾਉਣ ...

ਪੂਰੀ ਖ਼ਬਰ »

ਆਕਸਫੋਰਡ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਨਰੋਟ ਮਹਿਰਾ, 12 ਜਨਵਰੀ (ਰਾਜ ਕੁਮਾਰੀ)-ਆਕਸਫੋਰਡ ਇੰਟਰਨੈਸ਼ਨਲ ਸਕੂਲ ਕੋਟਲੀ ਵਿਖੇ ਲੋਹੜੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ | ਪ੍ਰੋਗਰਾਮ 'ਚ ਸਕੂਲ ਦੇ ਬੱਚਿਆਂ ਨੇ ਆਪਣੀਆਂ ਵੱਖ-ਵੱਖ ਕਲਾਵਾਂ ਪੇਸ਼ ਕੀਤੀਆਂ | ...

ਪੂਰੀ ਖ਼ਬਰ »

ਸ਼ਿਵ ਸੈਨਾ ਸਮਾਜਵਾਦੀ ਦੇ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌ ਾਪਿਆ ਮੰਗ ਪੱਤਰ

ਪਠਾਨਕੋਟ, 12 ਜਨਵਰੀ (ਆਰ. ਸਿੰਘ)-ਸ਼ਿਵ ਸੈਨਾ ਸਮਾਜਵਾਦੀ ਦਾ ਵਫ਼ਦ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਵੀ ਸ਼ਰਮਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਗ੍ਰਾਮੀਣ ਗੁਰਪ੍ਰਤਾਪ ਸਿੰਘ ਨਾਗਰਾ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਾਪਿਆ | ਇਸ ਮੌਕੇ ਰਵੀ ...

ਪੂਰੀ ਖ਼ਬਰ »

50 ਗਰਾਮ ਚਰਸ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਮੇਤ ਇਕ ਕਾਬੂ

ਪਠਾਨਕੋਟ, 12 ਜਨਵਰੀ (ਚੌਹਾਨ)-ਸੀ.ਆਈ.ਏ. ਸਟਾਫ਼ ਨੇ ਨਾਕੇ ਦੌਰਾਨ ਇਕ ਵਿਅਕਤੀ ਨੰੂ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਟਾਫ਼ ਇੰਚਾਰਜ ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਟਰੱਕ ਯੂਨੀਅਨ ਕੋਲ ਏ.ਐਸ.ਆਈ. ਕਿਸ਼ੋਰੀ ਲਾਲ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਚੋਣਾਂ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਸਰਨਾ, 12 ਜਨਵਰੀ (ਬਲਵੀਰ ਰਾਜ)-ਸਰਨਾ ਦੇ ਨਾਲ ਲੱਗਦੇ ਪਿੰਡ ਕੋਟਲੀ 'ਚ ਕਾਂਗਰਸ ਪਾਰਟੀ ਵਲੋਂ ਸੀਨੀਅਰ ਆਗੂ ਗੋਲਡੀ ਸਰਨਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਜਿਸ 'ਚ ਮੁੱਖ ਰੂਪ 'ਚ ਕਾਂਗਰਸ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਸਿਹੋੜਾ, ਨੌਜਵਾਨ ਆਗੂ ਬੌਬੀ ਸੈਣੀ, ਯੂਥ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਤੇ ਪੰਚਾਇਤੀ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ- ਵਿਧਾਇਕ ਬੱਬੂ

ਮਾਧੋਪੁਰ, 12 ਜਨਵਰੀ (ਨਰੇਸ਼ ਮਹਿਰਾ)-ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸਮੱੁਚੇ ਪਿੰਡਾਂ 'ਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਅਤੇ ਪੰਚਾਇਤੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਭਾਜਪਾ ਸਮੁੱਚੇ ਹਲਕੇ ਦੇ ਪਿੰਡਾਂ 'ਚ ਹੂੰਝਾਫੇਰ ਜਿੱਤ ਪ੍ਰਾਪਤ ...

ਪੂਰੀ ਖ਼ਬਰ »

ਸ੍ਰੀ ਸਾਈਾ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਪਠਾਨਕੋਟ, 12 ਜਨਵਰੀ (ਚੌਹਾਨ)-ਸ੍ਰੀ ਸਾਈਾ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨਾਲੋਜੀ ਬਧਾਨੀ ਪਠਾਨਕੋਟ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਚੇਅਰਮੈਨ ਐਸ.ਕੇ. ਪੁੰਜ ਅਤੇ ਐਮ.ਡੀ. ਤਿ੍ਪਤਾ ਪੁੰਜ ਸ਼ਾਮਿਲ ਹੋਏ | ਪ੍ਰੋਗਰਾਮ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX