ਤਾਜਾ ਖ਼ਬਰਾਂ


ਰਾਸ਼ਟਰੀ ਪੱਧਰ ਦੀਆਂ ਖੇਡਾਂ 'ਚ ਪੰਜਾਬ ਵਲੋਂ 16 ਖਿਡਾਰੀ ਕਰਨਗੇ ਪ੍ਰਦਰਸ਼ਨ
. . .  10 minutes ago
ਨਾਸਿਕ, 26 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਕੌਮਾਂਤਰੀ ਓਲੰਪਕਿ ਕਮੇਟੀ ਅਤੇ ਯੂਨਾਈਟਡ ਵਰਲਡ ਰੈਸਲਿੰਗ ਵਲੋਂ ਮਹਾਰਾਸ਼ਟਰ ਦੇ ਨਾਸਿਕ 'ਚ ਕੌਮੀ ਪੱਧਰ ਦੀ ਕਰਵਾਈ ਜਾ ਰਹੀ ਅੰਡਰ-20 ਗ੍ਰੈਪਲਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਲਈ ਪੰਜਾਬ ਭਰ 'ਚੋਂ...
ਅੱਜ ਬਿਆਸ ਦਰਿਆ ਦਾ ਹਵਾਈ ਸਰਵੇ ਕਰਨਗੇ ਮੁੱਖ ਮੰਤਰੀ
. . .  53 minutes ago
ਜਲੰਧਰ, 26 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਲੀਤ ਹੋਏ ਬਿਆਸ ਦਰਿਆ ਦਾ ਮੌਕਾ ਦੇਖਣਗੇ ਤੇ ਹਵਾਈ ਜਹਾਜ਼ ਰਾਹੀਂ ਬਿਆਸ ਦਰਿਆ ਦਾ ਸਰਵੇ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਸ਼ੂਗਰ ਮਿੱਲ ਵੱਲੋਂ ਕਥਿਤ ਤੌਰ 'ਤੇ ਸੀਰਾ...
ਮੋਦੀ ਸਰਕਾਰ ਨੇ ਪੂਰੇ ਕੀਤੇ ਚਾਰ ਸਾਲ
. . .  about 1 hour ago
ਨਵੀਂ ਦਿੱਲੀ, 26 ਮਈ - ਕੇਂਦਰ 'ਚ ਮੋਦੀ ਸਰਕਾਰ ਨੂੰ ਅੱਜ ਚਾਰ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਨਰਿੰਦਰ ਮੋਦੀ ਕੈਬਨਿਟ ਦੇ ਮੰਤਰੀ ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਵਿਚਕਾਰ ਪਹੁੰਚਾਉਣਗੇ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਸਰਕਾਰ ਦਾ...
ਅਜੇ ਵੀ 12 ਜੂਨ ਨੂੰ ਕਿਮ ਨਾਲ ਗੱਲਬਾਤ ਸੰਭਵ - ਟਰੰਪ
. . .  about 1 hour ago
ਵਾਸ਼ਿੰਗਟਨ, 26 ਮਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਸਿਖਰ ਵਾਰਤਾ ਹੁਣ ਵੀ 12 ਜੂਨ ਨੂੰ ਹੋ ਸਕਦੀ ਹੈ। ਟਰੰਪ ਨੇ ਇਸ ਤੋਂ ਪਹਿਲਾ ਵਾਰਤਾ ਨੂੰ ਰੱਦ ਕਰ...
ਤੰਗਧਾਰ ਸੈਕਟਰ 'ਚ 5 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 26 ਮਈ - ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਨ੍ਹਾਂ ਅੱਤਵਾਦੀਆਂ ਵਲੋਂ ਤੰਗਧਾਰ ਸੈਕਟਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੁਰੱਖਿਆ...
ਅੱਜ ਦਾ ਵਿਚਾਰ
. . .  about 1 hour ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਦ ਹੈਦਰਾਬਾਦ 79/2
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਪਹਿਲਾ ਝਟਕਾ , ਸ਼ਿਖਰ ਧਵਨ 34 ਦੌੜਾਂ ਬਣਾ ਕੇ ਆਊਟ
. . .  1 day ago
ਡਿਪਟੀ ਕਮਿਸ਼ਨਰ ਨੇ ਭਾਰਟਾ ਦੀ ਭੁੱਖ ਹੜਤਾਲ ਖ਼ਤਮ ਕਰਵਾਈ
. . .  1 day ago
ਆਈ.ਪੀ.ਐਲ. 2018- ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਦਿੱਤਾ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ
. . .  1 day ago
ਜੈ ਜੀਤ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ ਵਿਕਰਮ ਮਜੀਠੀਆ ਨੂੰ ਨੋਟਿਸ
. . .  1 day ago
ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਅਗਵਾ
. . .  1 day ago
ਪੁਲਿਸ ਵੱਲੋਂ ਪਰਮੇਸ਼ਵਰ ਦਵਾਰ ਦਾ ਨਿਰੀਖਣ
. . .  1 day ago
ਮੁੱਖ ਸਕੱਤਰ ਮਾਮਲਾ- ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਪੁਲਿਸ
. . .  1 day ago
ਐੱਚ. ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਭਾਜਪਾ ਦੇ ਵਿਧਾਇਕਾਂ ਨੇ ਸਦਨ ਤੋਂ ਕੀਤਾ ਵਾਕ ਆਊੁਟ
. . .  1 day ago
ਜੰਮੂ 'ਚ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਕੀਤਾ ਗ੍ਰੇਨੇਡ ਹਮਲਾ
. . .  1 day ago
ਚਮਗਿੱਦੜਾਂ ਦੀ ਮੌਤ ਦੇ ਬਾਅਦ ਪਿੰਡਾਂ 'ਚ ਅਲਰਟ ਜਾਰੀ
. . .  1 day ago
ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਟਰੈਵਲ ਏਜੰਸੀਆਂ 'ਤੇ ਛਾਪੇਮਾਰੀ, ਛੇ ਗ੍ਰਿਫ਼ਤਾਰ
. . .  1 day ago
ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ
. . .  1 day ago
ਈਦ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਲਗਾਈ ਰੋਕ
. . .  1 day ago
ਸਪੀਕਰ ਅਹੁਦੇ ਲਈ ਨਾਮਜ਼ਦਗੀ ਭਾਜਪਾ ਨੇ ਲਈ ਵਾਪਸ
. . .  1 day ago
ਸ਼ਾਂਤੀਨਿਕੇਤਨ 'ਚ ਬੰਗਲਾਦੇਸ਼ ਭਵਨ ਦਾ ਉਦਘਾਟਨ
. . .  1 day ago
ਗੈਸ ਸਿਲੰਡਰ ਫਟਣ ਕਾਰਨ 15 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਸਾਬਕਾ ਅਕਾਲੀ ਵਿਧਾਇਕ ਜਿੰਦੂ ਦੇ ਦੋਵਾਂ ਪੁੱਤਰਾਂ ਵਲੋਂ ਪੁਲਿਸ ਅੱਗੇ ਆਤਮ ਸਮਰਪਣ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਨੋਂ ਲੜਕੇ ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਜ਼ਿਲ੍ਹਾ ਐੱਸ.ਸੀ. ਵਿੰਗ ਯੂਥ ਅਕਾਲੀ ਦਲ ਅਤੇ ਕੈਂਟ ਬੋਰਡ ਮੈਂਬਰ ਰੋਹਿਤ ਗਿੱਲ ਵਲੋਂ ਅੱਜ ਦੇਰ ਸ਼ਾਮ ਪੁਲਿਸ ਥਾਣਾ ਫ਼ਿਰੋਜ਼ਪੁਰ ਛਾਉਣੀ ਵਿਖੇ ਆਤਮ ਸਮਰਪਣ ਕਰ ਦਿੱਤਾ ਗਿਆ, ਜੋ ਗੁਰਸਿੱਖ ਕੈਂਟ ਬੋਰਡ ਮੈਂਬਰ ਜੋਰਾ ਸਿੰਘ ਸੰਧੂ ਉੱਪਰ ਕੀਤੇ ਹਮਲੇ ਮੌਕੇ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ, ਜਿਨ੍ਹਾਂ ਨੂੰ ਸੈਸ਼ਨ ਕੋਰਟ ਤੋਂ ਲੈ ਕੇ ਹਾਈਕੋਰਟ ਤੱਕ ਪੇਸ਼ਗੀ ਜ਼ਮਾਨਤਾਂ ਨਹੀਂ ਸਨ ਮਿਲੀਆਂ | ਦੱਸਣਯੋਗ ਹੈ ਕਿ ਇਸ ਹਾਈ ਪੋ੍ਰਫਾਈਲ ਰਾਜਨੀਤਿਕ ਮਾਮਲੇ ਵਿਚ ਦੋਹਾਂ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਡੀ.ਜੀ.ਪੀ. ਦਫ਼ਤਰ ਤੱਕ ਪਹੰੁਚ ਕਰਦੇ ਹੋਏ ਇਨਕੁਆਇਰੀਆਂ ਵੀ ਲਗਵਾਈਆਂ ਸਨ | ਇੱਥੇ ਦੱਸਣਯੋਗ ਹੈ ਕਿ 5 ਜੂਨ 2017 ਨੂੰ ਕੰਟੋਨਮੈਂਟ ਬੋਰਡ ਦੇ ਮੁੱਖ ਦਫ਼ਤਰ ਵਿਖੇ ਬੋਰਡ ਮੈਂਬਰਾਂ ਦੀ ਮੀਟਿੰਗ 'ਚ ਭਾਜਪਾਈ ਹਮਾਇਤ ਪ੍ਰਾਪਤ ਮੈਂਬਰ ਕੈਂਟ ਬੋਰਡ ਜੋਰਾ ਸਿੰਘ ਸੰਧੂ ਅਤੇ ਅਕਾਲੀ ਸਾਬਕਾ ਵਿਧਾਇਕ ਦੇ ਪੁੱਤਰਾਂ ਸੁਰਿੰਦਰ ਸਿੰਘ ਬੱਬੂ (ਉਪ ਪ੍ਰਧਾਨ ਕੈਂਟ ਬੋਰਡ), ਰੋਹਿਤ ਗਿੱਲ ਮੈਂਬਰ ਕੈਂਟ ਬੋਰਡ ਦਰਮਿਆਨ ਹੋਈ ਤਲਖ਼ੀ ਵੱਧ ਗਈ ਸੀ, ਜਿਸ ਉਪਰੰਤ ਜੋਰਾ ਸਿੰਘ ਸੰਧੂ 'ਤੇ ਹਮਲਾ ਹੋਇਆ ਸੀ | ਕੁੱਟਮਾਰ ਦਾ ਸ਼ਿਕਾਰ ਹੋਏ ਜੋਰਾ ਸਿੰਘ ਸੰਧੂ ਦੇ ਬਿਆਨਾਂ 'ਤੇ ਪੁਲਿਸ ਥਾਣਾ ਕੈਂਟ ਨੇ 6 ਜੂਨ 2017 ਨੂੰ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਦੇ ਹੋਏ ਸੁਰਿੰਦਰ ਸਿੰਘ ਬੱਬੂ, ਰੋਹਿਤ ਗਿੱਲ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਸੀ | ਪੁਲਿਸ ਹਿਰਾਸਤ ਤੋਂ ਬਚਣ ਵਾਸਤੇ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਵਲੋਂ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਵਿਖੇ ਪੇਸ਼ਗੀ ਜ਼ਮਾਨਤ ਲਗਾਈ ਗਈ ਸੀ, ਜੋ ਕਿ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਫ਼ਿਰੋਜ਼ਪੁਰ ਗੁਰਨਾਮ ਸਿੰਘ ਦੀ ਅਦਾਲਤ ਨੇ 12 ਜੁਲਾਈ 2017 ਨੂੰ ਖ਼ਾਰਜ ਕਰ ਦਿੱਤੀ ਸੀ | ਇਸ ਉਪਰੰਤ ਦੋਹਾਂ ਨੇ ਹਾਈਕੋਰਟ ਵਿਖੇ ਰਿੱਟ ਦਾਇਰ ਕਰਕੇ ਗਿ੍ਫ਼ਤਾਰੀ 'ਤੇ ਰੋਕ ਲਗਾਉਣ ਦੀ ਚਾਰਾਜੋਈ ਕੀਤੀ ਸੀ, ਪ੍ਰੰਤੂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕਹਿਰੇ ਬੈਂਚ 'ਤੇ ਆਧਾਰਿਤ ਜਸਟਿਸ ਐੱਚ.ਐੱਸ. ਮਦਾਨ ਦੀ ਕੋਰਟ ਨੇ 2 ਅਗਸਤ 2017 ਨੂੰ ਪੇਸ਼ਗੀ ਜ਼ਮਾਨਤਾਂ ਖ਼ਾਰਜ ਕਰ ਦਿੱਤੀਆਂ | ਇੱਥੇ ਇਹ ਵੀ ਦੱਸਣਯੋਗ ਹੈ ਕਿ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਉਸ ਦੇ ਭਰਾ ਰੋਹਿਤ ਗਿੱਲ ਵਲੋਂ ਇਸ ਐ ੱਫ਼.ਆਈ.ਆਰ. ਨੂੰ ਖ਼ਾਰਜ ਕਰਨ ਵਾਸਤੇ ਇਕ ਹੋਰ ਰਿੱਟ ਹਾਈਕੋਰਟ ਵਿਖੇ ਦਾਇਰ ਕੀਤੀ ਗਈ ਸੀ, ਜਿਸ ਵਿਚ ਸੁਣਵਾਈ ਦੀ ਤਾਰੀਕ 23 ਜਨਵਰੀ ਨਿਰਧਾਰਿਤ ਕੀਤੀ ਗਈ ਹੈ | ਇੱਥੇ ਦੱਸਣਯੋਗ ਹੈ ਕਿ ਸਿਆਸੀ ਘੋਲ ਵਿਚ ਦੋਹਾਂ ਧਿਰਾਂ ਨੇ ਪਹੰੁਚ ਕਰਦੇ ਹੋਏ ਵੱਖ-ਵੱਖ ਇਨਕੁਆਇਰੀਆਂ ਲਈ ਪੂਰੀ ਜ਼ੋਰ ਅਜ਼ਮਾਇਸ਼ੀ ਕੀਤੀ ਸੀ, ਜੋ ਕਿ ਸੀ.ਐ ੱਮ. ਦਫ਼ਤਰ ਤੋਂ ਲੈ ਕੇ ਡੀ.ਜੀ.ਪੀ. ਦਫ਼ਤਰ ਤੱਕ ਘੁੰਮ ਆਈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨਕੁਆਇਰੀਆਂ ਵਿਚ ਦਰਜ ਕੀਤੇ ਉਕਤ ਮਾਮਲੇ ਵਿਚ ਕੁਝ ਧਾਰਾਵਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ, ਪ੍ਰੰਤੂ ਕਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ | ਹਾਲਾਂਕਿ ਕਿਸੇ ਵੀ ਪੁਲਿਸ ਅਫ਼ਸਰ ਵਲੋਂ ਇਸ ਮਾਮਲੇ ਉੱਪਰ ਖੁੱਲ੍ਹ ਕੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ |
ਅਦਾਲਤ ਵਿਚ ਸਮਰਪਣ ਕਰਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਾਰਾ ਦਿਨ ਰਿਹਾ ਚੌਕਸ
ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਵਲੋਂ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਆਤਮ ਸਮਰਪਣ ਕਰਨ ਦੀਆਂ ਸੂਚਨਾਵਾਂ ਨੂੰ ਲੈ ਕੇ ਦੁਪਹਿਰ ਤੋਂ ਹੀ ਥਾਣਾ ਕੈਂਟ, ਥਾਣਾ ਸਦਰ ਤੇ ਪੁਲਿਸ ਦਾ ਇਕ ਗਜ਼ਟਿਡ ਅਫ਼ਸਰ ਜ਼ਿਲ੍ਹਾ ਕਚਹਿਰੀ ਦੇ ਆਲੇ-ਦੁਆਲੇ ਘੁੰਮ ਰਿਹਾ ਸੀ , ਜੋ ਉਕਤ ਵਿਅਕਤੀਆਂ ਨੂੰ ਅਦਾਲਤ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ 'ਚ ਲੈਣ ਦੇ ਰੌਾਅ 'ਚ ਸੀ | ਇਹ ਤਮਾਸ਼ਾ ਦੇਰ ਸ਼ਾਮ ਉਦੋਂ ਖ਼ਤਮ ਹੋਇਆ, ਜਦੋਂ ਉਨ੍ਹਾਂ ਨੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਵੱਡੀ ਗਿਣਤੀ 'ਚ ਸਮਰਥਕਾਂ ਸਮੇਤ ਪੁਲਿਸ ਥਾਣਾ ਕੈਂਟ ਪਹੰੁਚ ਕੇ ਆਤਮ ਸਮਰਪਣ ਕਰ ਦਿੱਤਾ |
ਨਿਆਂ ਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ, ਮਿਲੇਗਾ ਇਨਸਾਫ਼-ਜਿੰਦੂ
ਆਤਮ ਸਮਰਪਣ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਰਚਾ ਸਿਆਸੀ ਕਿੜ ਦਾ ਨਤੀਜਾ ਹੈ ਅਤੇ ਉਨ੍ਹਾਂ ਨੂੰ ਨਿਆਂ ਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਬੇਟੇ ਇਸ ਕੇਸ 'ਚੋਂ ਬੇਦੋਸ਼ੇ ਹੋ ਕੇ ਸਾਫ਼ ਪਾਕ ਨਿਕਲਣਗੇ |

ਸ਼ੈਲਰ 'ਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਜ਼ੀਰਾ ਦੇ ਖੇਤਰ 'ਚ ਪੈਂਦੇ ਗੋਲਡਨ ਰਾਈਸ ਮਿੱਲ ਅੰਦਰ ਸਟੋਰ ਕੀਤੇ ਝੋਨੇ ਦੀਆਂ ਬੋਰੀਆਂ ਚੋਰੀ ਹੋਣ ਦੀ ਖ਼ਬਰ ਹੈ | ਹੌਲਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਰਜਿੰਦਰਪਾਲ ਪੁੱਤਰ ਬਲਵੀਰ ਸਿੰਘ ਨੇ ...

ਪੂਰੀ ਖ਼ਬਰ »

ਸੇਵਾ ਮੁਕਤ ਅਧਿਆਪਕ ਦੀ ਅਣਪਛਾਤਿਆਂ ਨੇ ਕੀਤੀ ਕੁੱਟਮਾਰ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕ ਵਰਗ ਦੇ ਲੋਕ ਹੀ ਜੇਕਰ ਸ਼ਰਮਾਂ ਲਾ ਦੇਣਗੇ ਤਾਂ ਕਿਵੇਂ ਸਮਾਜ ਤਰੱਕੀ ਕਰ ਸਕੇਗਾ | ਅੱਜ ਇੱਥੇ ਕਰੀਬ 65 ਸਾਲਾ ਇਕ ਸੇਵਾ ਮੁਕਤ ਅਧਿਆਪਕ ਦੀ ਇਕ ਲੜਕੀ ਦੇ ਮਾਪਿਆਂ ਨੇ ਚੰਗੀ ਕੁੱਟਮਾਰ ...

ਪੂਰੀ ਖ਼ਬਰ »

ਔਰਤ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਇਕ ਔਰਤ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਬਲਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੂਠਿਆਂ ਵਾਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਗੁਰਮੀਤੋ ਬਾਈ ਪਤਨੀ ...

ਪੂਰੀ ਖ਼ਬਰ »

ਰੇਲਵੇ 'ਚ ਭਰਤੀ ਕਰਵਾਉਣ ਦੇ ਨਾਂਅ ਹੇਠ ਸਾਢੇ 3 ਲੱਖ ਦੀ ਠੱਗੀ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਫ਼ਿਰੋਜ਼ਪੁਰ ਛਾਉਣੀ ਨੇ ਸ਼ਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਭੜਾਣਾ ਦੀ ਸ਼ਿਕਾਇਤ 'ਤੇ ਤਿੰਨ ਵਿਅਕਤੀਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਨੇ ਕੀਤਾ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੰਸਪੈਕਟਰ ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਂ, ਚੋਰਾਂ, ਕਾਤਲਾਂ ਆਦਿ ਸਮਾਜ ਵਿਰੋਧੀ ਅਨਸਰਾਂ 'ਤੇ ...

ਪੂਰੀ ਖ਼ਬਰ »

30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ, 1 ਫ਼ਰਾਰ

ਜਲਾਲਾਬਾਦ, 12 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਜਲਾਲਾਬਾਦ ਨੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਇਕ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ | ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਵਰਕਰ ਪਹੁੰਚਣਗੇ ਕਾਨਫ਼ਰੰਸ 'ਚ-ਗੁਰਪ੍ਰੀਤ ਸਿੰਘ ਲੱਖੋ ਕੇ

ਲੱਖੋ ਕੇ ਬਹਿਰਾਮ, 12 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ 'ਤੇ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ 'ਚ ਇਲਾਕੇ ਵਿਚੋਂ ਵੱਡੀ ਗਿਣਤੀ 'ਚ ਵਰਕਰ ਹਲਕੇ ਦੇ ਮੁੱਖ ਆਗੂ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਪਹੁੰਚਣਗੇ | ਇਹ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਮੰਡੀ ਘੁਬਾਇਆ, 12 ਜਨਵਰੀ (ਅਮਨ ਬਵੇਜਾ)- ਸਦਰ ਥਾਣਾ ਜਲਾਲਾਬਾਦ ਦੀ ਪੁਲਿਸ ਪਾਰਟੀ ਅਤੇ ਸਥਾਨਕ ਸ਼ਰਾਬ ਠੇਕੇਦਾਰਾਂ ਦੀ ਸਾਂਝੀ ਛਾਪੇਮਾਰੀ ਦੌਰਾਨ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਧੁਨਕੀਆਂ 'ਚੋਂ 2 ਹਜ਼ਾਰ ਲੀਟਰ ਨਾਜਾਇਜ਼ ਲਾਹਣ ਅਤੇ 300 ਬੋਤਲਾਂ ਨਾਜਾਇਜ਼ ਸ਼ਰਾਬ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਸੰਨ੍ਹ ਲਗਾ ਕੇ ਚੋਰੀ

ਜਲਾਲਾਬਾਦ, 12 ਜਨਵਰੀ (ਜਤਿੰਦਰ ਪਾਲ ਸਿੰਘ)-ਸਥਾਨਕ ਬੱਘਾ ਬਾਜ਼ਾਰ 'ਚ ਸਥਿਤ ਕਰਿਆਨੇ ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦੀ ਛੱਤ ਨੂੰ ਸੰਨ੍ਹ ਲਗਾ ਕੇ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰੰਗੇ ਮੰਗੇ ਦੀ ਮਸ਼ਹੂਰ ਕਰਿਆਨੇ ਦੀ ਦੁਕਾਨ 'ਤੇ ...

ਪੂਰੀ ਖ਼ਬਰ »

ਮਹਿੰਦਰਾ ਪਿਕਅਪ ਤੇ ਕੈਂਟਰ ਦੀ ਟੱਕਰ 'ਚ 4 ਜ਼ਖਮੀ

ਜਲਾਲਾਬਾਦ, 12 ਜਨਵਰੀ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਬਾਹਮਣੀ ਵਾਲਾ ਸੜਕ 'ਤੇ ਪਿੰਡ ਬਾਹਮਣੀ ਵਾਲਾ ਕੋਲ ਪਿਕਅਪ ਤੇ ਕੈਂਟਰ ਦੀ ਹੋਈ ਟੱਕਰ ਵਿਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀਆਂ ਨੰੂ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ...

ਪੂਰੀ ਖ਼ਬਰ »

ਸਮੇਂ ਦੀ ਰਫ਼ਤਾਰ ਨੇ ਫਿੱਕੇ ਕੀਤੇ ਤਿਉਹਾਰਾਂ ਦੇ ਰੰਗ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤ ਦੇ ਵੱਖ ਵੱਖ ਸੂਬਿਆਂ 'ਚ ਜਿੱਥੇ ਕਈ ਤਿਉਹਾਰ ਇਕਸਾਰ ਮਨਾਏ ਜਾਂਦੇ ਹਨ ਤੇ ਕਈ ਤਿਉਹਾਰ ਵੱਖ ਵੱਖ ਸੂਬਿਆਂ'ਚ ਆਪਣੇ ਸਭਿਆਚਾਰ ਨਾਲ ਸਬੰਧਿਤ ਮਨਾਏ ਜਾਂਦੇ ਹਨ | ਲੋਹੜੀ ਦਾ ਤਿਉਹਾਰ ਜੋ ਕਿ ਭਾਰਤ ਦੇ ਕਰੀਬ ਸਾਰੇ ਹੀ ...

ਪੂਰੀ ਖ਼ਬਰ »

ਚੋਰਾਂ ਨੇ ਬਣਾਇਆ ਕਰਿਆਨਾ ਸਟੋਰ ਨੂੰ ਨਿਸ਼ਾਨਾ

ਮੰਡੀ ਰੋੜਾਂਵਾਲੀ, 12 ਜਨਵਰੀ (ਮਨਜੀਤ ਸਿੰਘ ਬਰਾੜ)-ਬੀਤੀ ਰਾਤ ਚੋਰ ਸਥਾਨਕ ਮੰਡੀ ਰੋੜਾਂਵਾਲੀ ਦੇ ਮੇਨ ਬਾਜ਼ਾਰ 'ਚ ਸਥਿਤ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਤੋੜ ਕੇ 25 ਹਜ਼ਾਰ ਰੁਪਏ ਦੇ ਕਰੀਬ ਕਰਿਆਨੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ | ਚੋਰਾਂ ਦੀ ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ ਦੇ ਹੱਲ ਲਈ 23 ਨੂੰ ਦੇਵਾਂਗੇ ਦਿੱਲੀ 'ਚ ਰੋਸ ਧਰਨਾ-ਕੋਟ ਕਰੋੜ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਕਰਜ਼ਾਈ ਹੋਣ ਆਦਿ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਦਿੱਲੀ ਵਿਖੇ 23 ਜਨਵਰੀ ਨੂੰ ਦਿੱਤੇ ਜਾ ਰਹੇ ਧਰਨੇ ਦੀ ...

ਪੂਰੀ ਖ਼ਬਰ »

ਭਾਰਤ ਸਵਾਭਿਮਾਨ ਟਰੱਸਟ ਪਤੰਜਲੀ ਪਰਿਵਾਰ ਨੇ ਉਤਸ਼ਾਹ ਨਾਲ ਮਨਾਇਆ ਸਥਾਪਨਾ ਦਿਵਸ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਭਾਰਤ ਸਵਾਭਿਮਾਨ ਟਰੱਸਟ ਪਤੰਜਲੀ ਪਰਿਵਾਰ ਨੇ ਪੂਰੇ ਉਤਸ਼ਾਹ ਨਾਲ 24ਵਾਂ ਸਥਾਪਨਾ ਦਿਵਸ ਡੀ.ਡੀ.ਏ. ਡੀ.ਏ.ਵੀ. ਸਕੂਲ ਫ਼ਿਰੋਜ਼ਪੁਰ ਛਾਉਣੀ ਅੰਦਰ ਜ਼ਿਲ੍ਹਾ ਪ੍ਰਧਾਨ ਡਾ: ਗੁਰਨਾਮ ਸਿੰਘ ਫਰਮਾਹ ਦੀ ਪ੍ਰਧਾਨਗੀ ਮਨਾਇਆ | ...

ਪੂਰੀ ਖ਼ਬਰ »

ਮੇਲਾ ਮਾਘੀ ਦੀ ਅਕਾਲੀ ਕਾਨਫ਼ਰੰਸ ਲਈ ਨੋਨੀ ਮਾਨ ਦੀ ਅਗਵਾਈ 'ਚ ਗੁਰੂਹਰਸਹਾਏ ਤੋਂ ਵੱਡਾ ਕਾਫ਼ਲਾ ਪੁੱਜੇਗਾ-ਮਿੰਟੂ ਗਿੱਲ

ਗੁਰੂਹਰਸਹਾਏ, 12 ਜਨਵਰੀ (ਹਰਚਰਨ ਸਿੰਘ ਸੰਧੂ)- ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਕਾਨਫ਼ਰੰਸ 'ਚ ਹਲਕਾ ਗੁਰੂਹਰਸਹਾਏ ਤੋਂ ਅਕਾਲੀ ਦਲ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਲੋਕ ...

ਪੂਰੀ ਖ਼ਬਰ »

ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਨੇ ਕੀਤਾ ਖ਼ਾਲਸਾ ਸਕੂਲ ਦੀਆਂ ਖਿਡਾਰਨਾਂ ਦਾ ਸਨਮਾਨ

ਮਖੂ, 12 ਜਨਵਰੀ (ਵਰਿੰਦਰ ਮਨਚੰਦਾ)- ਬੀਤੇ ਦਿਨੀਂ ਦਿੱਲੀ ਵਿਖੇ ਕਰਵਾਈਆਂ ਕੌਮੀ ਖੇਡਾਂ 'ਚ ਪੰਜਾਬ ਵਲੋਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸਕੂਲ ਦੀਆਂ ਅੰਡਰ-19 ਲੜਕੀਆਂ ਨੇ ਭਾਗ ਲਿਆ | ਰੱਸਾਕਸੀ ਮੁਕਾਬਲਿਆਂ 'ਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਤੇ ...

ਪੂਰੀ ਖ਼ਬਰ »

ਇੰਟਰ ਕਾਲਜ ਟੂਰਨਾਮੈਂਟ 'ਚ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਨੇ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ

ਫ਼ਿਰੋਜ਼ਪੁਰ, 12 ਜਨਵਰੀ (ਪਰਮਿੰਦਰ ਸਿੰਘ)-ਚੰਡੀਗੜ੍ਹ ਦੇ 10 ਸੈਕਟਰ ਵਿਚ 5 ਅਤੇ 6 ਜਨਵਰੀ ਨੂੰ ਹੋਏ ਇੰਟਰ ਕਾਲਜ ਟੂਰਨਾਮੈਂਟ ਵਿਚ ਫ਼ਿਰੋਜ਼ਪੁਰ ਸ਼ਹਿਰ ਦੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀਆ ਸਰੀਰਕ ਸਿੱਖਿਆ ਵਿਭਾਗ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ, ਜਿਸ 'ਚ ...

ਪੂਰੀ ਖ਼ਬਰ »

ਰਮਸਾ ਅਧਿਆਪਕਾਂ ਤੇ ਲੈਬ ਅਟੈਂਡਟਾਂ ਨੂੰ ਪੱਕਾ ਕੀਤਾ ਜਾਵੇ-ਕੰਬੋਜ

ਗੁਰੂਹਰਸਹਾਏ, 12 ਜਨਵਰੀ (ਅਮਰਜੀਤ ਸਿੰਘ ਬਹਿਲ)- ਪਿਛਲੇ 8 ਸਾਲਾਂ ਤੋਂ ਠੇਕੇ 'ਤੇ ਭਰਤੀ ਅਧੀਨ ਕੰਮ ਕਰ ਰਹੇ ਰਮਸਾ ਅਧਿਆਪਕਾਂ ਤੇ ਲੈਬ ਅਟੈਂਡਟਾਂ ਨੇ ਪੰਜਾਬ ਸਰਕਾਰ ਤੋਂ ਪੱਕੇ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਮਸਾ ਲੈਬ ...

ਪੂਰੀ ਖ਼ਬਰ »

ਕੋਟ ਕਰੋੜ ਖੁਰਦ ਦੀ ਵਿਦਿਆਰਥਣ ਤਾਜਪ੍ਰੀਤ ਕੌਰ ਅੱਵਲ

ਤਲਵੰਡੀ ਭਾਈ, 12 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਪਿੰਡ ਕੋਟ ਕਰੋੜ ਖੁਰਦ ਦੀ ਨਿਵਾਸੀ ਵਿਦਿਆਰਥਣ ਤਾਜਪ੍ਰੀਤ ਕੌਰ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਐਲਾਨੇ ਨਤੀਜੇ ਦੌਰਾਨ ਸ਼ਾਨਦਾਰ ਪ੍ਰਾਪਤੀ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਕਸ਼ਯਪ ਰਾਜਪੂਤ (ਮਹਿਰਾ) ਮਹਾਂ ਸਭਾ ਵਲੋਂ ਬਲਾਕ ਮਖੂ ਦੇ ਪਿੰਡ ਕਾਮਲ ਵਾਲਾ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਦੂਰੋਂ-ਨੇੜਿਓਾ ਪਹੁੰਚੀਆਂ ਸੰਗਤਾਂ ਨੇ ਬਾਬਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪਿਛਲੇ ਸਾਲ ਦੌਰਾਨ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 641712 ਫ਼ਰਦਾਂ ਮੁਹੱਈਆ ਕਰਵਾਈਆਂ ਗਈਆਂ-ਡੀ. ਸੀ.

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਜ਼ਿਲ੍ਹਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ 'ਤੇ ਖੋਲ੍ਹੇ ਗਏ ਫ਼ਰਦ ਕੇਂਦਰ ...

ਪੂਰੀ ਖ਼ਬਰ »

ਡੇਅਰੀ ਕਾਰੋਬਾਰ ਨੂੰ ਬਚਾਉਣ ਲਈ ਪੀ. ਡੀ. ਐਫ਼. ਏ. ਨੇ ਭੇਜੇ ਮੁੱਖ ਮੰਤਰੀ ਦੇ ਨਾਂਅ ਪੱਤਰ ਦੁੱਧ ਦੇ ਰੇਟ ਘਟਣ ਕਾਰਨ ਦੁੱਧ ਉਤਪਾਦਕ ਮੰਦੀ ਦੀ ਮਾਰ ਹੇਠ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਬਾਜ਼ਾਰ 'ਚ ਦੁੱਧ ਦਾ ਪੂਰਾ ਭਾਅ ਨਾ ਮਿਲਣ ਕਾਰਨ ਦੁੱਧ ਉਤਪਾਦਕ ਤੇ ਡੇਅਰੀ ਫਾਰਮਰ ਵੀ ਕਿਸਾਨਾਂ ਵਾਂਗ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ, ਜਿਸ ਦਾ ਮੁੱਖ ਕਾਰਨ ਬਾਜ਼ਾਰ 'ਚ ਨਕਲੀ ਦੁੱਧ ਦੀ ਭਰਮਾਰ ਤੇ ਵੱਡੀਆਂ-ਵੱਡੀਆਂ ...

ਪੂਰੀ ਖ਼ਬਰ »

ਸੈਨਾ ਦਿਵਸ ਨੂੰ ਸਮਰਪਿਤ ਫ਼ੌਜ ਨੇ ਲਗਾਇਆ 'ਆਰਮੀ ਨੂੰ ਜਾਣੋ' ਮੇਲਾ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਨੌਜਵਾਨਾਂ ਅੰਦਰ ਫ਼ੌਜ 'ਚ ਭਰਤੀ ਹੋਣ ਸਬੰਧੀ ਉਤਸ਼ਾਹਿਤ ਕਰਨ ਲਈ ਭਾਰਤੀ ਫ਼ੌਜ ਵਲੋਂ ਸਥਾਨਕ ਸੈਨਾ ਦਿਵਸ ਨੂੰ ਸਮਰਪਿਤ ਫ਼ਿਰੋਜ਼ਪੁਰ ਛਾਉਣੀ ਚਰਚ ਗਰਾਊਾਡ ਅੰਦਰ ਆਰਮੀ ਨੂੰ ਜਾਣੋ ਦੇ ਨ ਾਂਅ ਹੇਠ ਮੇਲਾ ਲਗਾਇਆ ...

ਪੂਰੀ ਖ਼ਬਰ »

ਅਬੋਹਰ ਮੰਡੀ 'ਚ 5470 ਰੁਪਏ ਪ੍ਰਤੀ ਕੁਇੰਟਲ ਵਿਕਿਆ ਨਰਮੇ ਦੀਆਂ ਕੀਮਤਾਂ 'ਚ ਭਾਰੀ ਉਛਾਲ

ਅਬੋਹਰ, 12 ਜਨਵਰੀ (ਕੁਲਦੀਪ ਸਿੰਘ ਸੰਧੂ)-ਨਰਮੇ ਦੀਆਂ ਕੀਮਤਾਂ 'ਚ ਅੱਜ ਭਾਰੀ ਉਛਾਲ ਦੇਖਣ ਨੂੰ ਮਿਲਿਆ | ਸਥਾਨਕ ਮੰਡੀ 'ਚ ਅੱਜ ਨਰਮੇ ਦਾ ਭਾਅ 5470 ਰੁਪਏ ਪ੍ਰਤੀ ਕੁਇੰਟਲ ਰਿਹਾ ਜੋ ਬੀਤੇ ਕੱਲ੍ਹ ਨਾਲੋਂ 140 ਰੁਪਏ ਪ੍ਰਤੀ ਕੁਇੰਟਲ ਵੱਧ ਹੋਣ ਦੇ ਨਾਲ-ਨਾਲ ਇਸ ਸੀਜ਼ਨ ਦਾ ਸਭ ਤੋਂ ...

ਪੂਰੀ ਖ਼ਬਰ »

ਨਰਮੇ ਦੀਆਂ ਕੀਮਤਾਂ 'ਚ ਭਾਰੀ ਉਛਾਲ

ਅਬੋਹਰ, 12 ਜਨਵਰੀ (ਕੁਲਦੀਪ ਸਿੰਘ ਸੰਧੂ)-ਨਰਮੇ ਦੀਆਂ ਕੀਮਤਾਂ 'ਚ ਅੱਜ ਭਾਰੀ ਉਛਾਲ ਦੇਖਣ ਨੂੰ ਮਿਲਿਆ | ਸਥਾਨਕ ਮੰਡੀ 'ਚ ਅੱਜ ਨਰਮੇ ਦਾ ਭਾਅ 5470 ਰੁਪਏ ਪ੍ਰਤੀ ਕੁਇੰਟਲ ਰਿਹਾ ਜੋ ਬੀਤੇ ਕੱਲ੍ਹ ਨਾਲੋਂ 140 ਰੁਪਏ ਪ੍ਰਤੀ ਕੁਇੰਟਲ ਵੱਧ ਹੋਣ ਦੇ ਨਾਲ-ਨਾਲ ਇਸ ਸੀਜ਼ਨ ਦਾ ਸਭ ਤੋਂ ...

ਪੂਰੀ ਖ਼ਬਰ »

ਬੂਟਾ ਸਿੰਘ ਨੇ ਤਿੰਨ ਸੋਨੇ ਦੇ ਤਗ਼ਮੇ ਜਿੱਤੇ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਕੁਹਾੜਿਆਵਾਲੀ ਦੇ ਵਸਨੀਕ ਬੂਟਾ ਸਿੰਘ ਨੇ ਬੀਤੇ ਦਿਨੀਂ ਰਾਜਸਥਾਨ 'ਚ ਹੋਈ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚੋਂ ਤਿੰਨ ਸੋਨੇ ਦੇ ਮੈਡਲ ਜਿੱਤੇ ਕੇ ਨਾਮਣਾ ਖੱਟਿਆ ਹੈ | ਬੂਟਾ ਸਿੰਘ ਨੇ ਇਸ ਚੈਂਪੀਅਨਸ਼ਿਪ ਵਿਚ 200 ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਵਲੋਂ ਸਕੂਲ ਦਾ ਨਿਰੀਖਣ

ਅਬੋਹਰ, 12 ਜਨਵਰੀ (ਢਿੱਲੋਂ)-ਇੱਥੋਂ ਦੇ ਬੀ.ਡੀ.ਪੀ.ਓ. ਭੁਪਿੰਦਰ ਸਿੰਘ ਢਿੱਲੋਂ ਨੇ ਅੱਜ ਪਿੰਡ ਭੰਗਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਚਨਚੇਤ ਨਿਰੀਖਣ ਕਰਕੇ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਸਕੂਲ 'ਚ ਬਣੇ ਮਿਲ ਡੇ ਮੀਲ ਨੂੰ ਵੀ ਚੈੱਕ ਕੀਤਾ | ਉਨ੍ਹਾਂ ਨੇ ...

ਪੂਰੀ ਖ਼ਬਰ »

ਡੀ.ਏ.ਵੀ. ਮੈਨੇਜਿੰਗ ਕਮੇਟੀ ਦੇ ਸਕੱਤਰ ਅਰਵਿੰਦ ਘਈ ਨੇ ਕੀਤਾ ਡੀ.ਏ.ਵੀ. ਕਾਲਜ ਦਾ ਦੌਰਾ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਅੱਜ ਡੀ.ਏ.ਵੀ. ਕਾਲਜ ਮੈਨੇਜਮੈਂਟ ਦੇ ਸਕੱਤਰ ਅਰਵਿੰਦਰ ਘਈ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਦੌਰਾਨ ਸਕੂਲ 'ਚ ਹਵਨ ਯੱਗ ਹੋਇਆ | ਉਸ ਤੋਂ ਬਾਅਦ ਸ੍ਰੀ ਘਈ ਨੇ ਸਕੂਲ 'ਚ ਬਣੀ ਅਟਲ ਟਿੰਕਰਿੰਗ ...

ਪੂਰੀ ਖ਼ਬਰ »

ਬੇਕਾਬੂ ਕਾਰ ਦਰਖ਼ਤ 'ਚ ਵੱਜੀ, 4 ਜ਼ਖ਼ਮੀ

ਤਲਵੰਡੀ ਭਾਈ, 12 ਜਨਵਰੀ (ਰਵਿੰਦਰ ਸਿੰਘ ਬਜਾਜ)- ਅੱਜ ਫ਼ਰੀਦਕੋਟ ਵਾਲੀ ਸਾਈਡ 'ਤੇ ਚੌਹਾਨ ਪੈਲੇਸ ਨੇੜੇ ਇਕ ਕਾਰ ਦਾ ਟਾਇਰ ਫਟਨ ਕਰਕੇ ਸਵਿਫ਼ਟ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਇਕ ਦਰਖ਼ਤ ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਇਕ ਬੱਚੇ ਸਮੇਤ ਚਾਰ ਵਿਅਕਤੀ ...

ਪੂਰੀ ਖ਼ਬਰ »

ਗ੍ਰਾਮੀਣ ਬੈਂਕ ਨੇ ਢੰਡੀਆਂ 'ਚ ਸੈਮੀਨਾਰ ਲਗਾਇਆ

ਜ਼ੀਰਾ, 12 ਜਨਵਰੀ (ਮਨਜੀਤ ਸਿੰਘ ਢਿੱਲੋਂ)-ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਜ਼ੀਰਾ ਵਲੋਂ ਪਿੰਡ ਢੰਡੀਆਂ ਵਿਖੇ ਬੈਂਕ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਲਈ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਐ ੱਲ.ਡੀ.ਐ ੱਮ. ਰਾਮ ਕੁਮਾਰ ਗੁਪਤਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕੋਰਟ ਕੰਪਲੈਕਸ 'ਚ ਮਨਾਇਆ ਲੋਹੜੀ ਦਾ ਤਿਉਹਾਰ ਐੱਸ. ਡੀ. ਐਮ ਪਿ੍ਥੀ ਸਿੰਘ ਤੇ ਜੱਜ ਹਰਪ੍ਰੀਤ ਸਿੰਘ ਨੇ ਵੀ ਕੀਤੀ ਸ਼ਿਰਕਤ

ਜਲਾਲਾਬਾਦ, 12 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਕੋਰਟ ਕੰਪਲੈਕਸ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੋਰਟ ਕੰਪਲੈਕਸ 'ਚ ਪੋ੍ਰਗਰਾਮ ਕੀਤਾ ਗਿਆ ਜਿਸ 'ਚ ਐੱਸ.ਡੀ.ਐਮ ਪਿ੍ਥੀ ਸਿੰਘ ਤੇ ਜੱਜ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸਰਕਾਰੀ ਰਾਹ ਵਾਹੁਣ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਹਾਮਦ ਵਾਲਾ ਉਤਾੜ ਵਿਖੇ ਸੁਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਆਪਣੇ ਖੇਤਾਂ 'ਚੋਂ ਮਿੱਟੀ ਪੁੱਟ ਕੇ ਘਰ ਸੁੱਟ ਰਿਹਾ ਸੀ, ਜਿਸ ਤੋਂ ਖ਼ਫ਼ਾ ਕੁਝ ਲੋਕਾਂ ਨੇ ਖੇਤਾਂ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸੈਨਾ 'ਚ ਭਰਤੀ ਹੋਣ ਬਾਰੇ ਦਿੱਤੀ ਜਾਣਕਾਰੀ

ਅਬੋਹਰ, 12 ਜਨਵਰੀ (ਸੁਖਜੀਤ ਸਿੰਘ ਬਰਾੜ)-ਅਮੋਘ ਡਵੀਜ਼ਨ ਅਧੀਨ ਪੈਂਦੀ ਸਟਾਲੀਅਨ ਬਿ੍ਗੇਡ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਫ਼ੌਜ 'ਚ ਭਰਤੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਵਿਦਿਆਰਥੀਆਂ ਨੂੰ ਥਲ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਰੱਖਣ ਵਾਲੇ ਦੋ ਵਿਅਕਤੀ ਦੋਸ਼ੀ ਕਰਾਰ

ਫ਼ਿਰੋਜ਼ਪੁਰ, 12 ਜਨਵਰੀ (ਰਾਕੇਸ਼ ਚਾਵਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਗੁਰਨਾਮ ਸਿੰਘ ਦੀ ਅਦਾਲਤ ਨੇ ਨਸ਼ੀਲਾ ਪਾਊਡਰ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਗੁਰਲਾਲ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਗੰਗਾਨਗਰ ਤੋਂ ਚੱਲ ਕੇ ਫ਼ਿਰੋਜ਼ਪੁਰ ਰਾਹੀਂ ਲੁਧਿਆਣਾ ਜਾਣ ਵਾਲੀ ਗੱਡੀ ਨੂੰ ਚੰਡੀਗੜ੍ਹ ਤੱਕ ਵਧਾਉਣ ਦੀ ਮੰਗ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਰੇਲਵੇ ਯਾਤਰੀ ਭਲਾਈ ਐਸੋਸੀਏਸ਼ਨ ਵਲੋਂ ਰੇਲਵੇ ਦੇ ਮੁੱਖ ਯਾਤਰੀ ਟ੍ਰੈਫਿਕ ਮੈਨੇਜਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਗੰਗਾਨਗਰ ਤੋਂ ਚੱਲ ਕੇ ਫ਼ਿਰੋਜ਼ਪੁਰ ਜਾਣ ਵਾਲੀ ਗੱਡੀ ਨੂੰ ਲੁਧਿਆਣਾ ਤੋਂ ਅੱਗੇ ਚੰਡੀਗੜ੍ਹ ...

ਪੂਰੀ ਖ਼ਬਰ »

ਪਤੀ ਤੇ ਸਹੁਰੇ ਪਰਿਵਾਰ ਿਖ਼ਲਾਫ਼ ਧੋਖਾ ਧੜੀ, ਦਹੇਜ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ

ਬਾਘਾ ਪੁਰਾਣਾ, 12 ਜਨਵਰੀ (ਬਲਰਾਜ ਸਿੰਗਲਾ)-ਪਰਮਜੀਤ ਕੌਰ ਪੁੱਤਰੀ ਮੁਕੰਦ ਸਿੰਘ ਵਾਸੀ ਮਹੰਤਾਂ ਵਾਲਾ ਮੁਹੱਲਾ ਬਾਘਾ ਪੁਰਾਣਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਕੋਲ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਦੇ ਿਖ਼ਲਾਫ਼ ਧੋਖਾਧੜੀ, ਦਹੇਜ ਅਤੇ ਹੋਰਨਾਂ ਦੋਸ਼ਾਂ ਨੂੰ ...

ਪੂਰੀ ਖ਼ਬਰ »

L ਪੁਸਤਕ 'ਚ 90 ਫ਼ੀਸਦੀ ਨਵਾਂ ਸਿਲੇਬਸ ਪਾ ਕੇ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਵਧਾਇਆ, ਸੋਧ ਕਰਨ ਦੀ ਮੰਗ L ਜਥੇਬੰਦੀਆਂ ਵਲੋਂ ਨਮੂਨਾ ਪ੍ਰਸ਼ਨ ਪੱਤਰ ਜਾਰੀ ਕਰਨ ਦੀ ਮੰਗ
ਬਾਰ੍ਹਵੀਂ ਸ਼੍ਰੇਣੀ ਦੀ ਭੂਗੋਲ ਦੀ ਪੁਸਤਕ ਬੋਰਡ ਨੇ ਛਾਪ ਕੇ ਕੀਤੀ ਜਾਰੀ

ਫ਼ਿਰੋਜ਼ਪੁਰ, 12 ਜਨਵਰੀ (ਪਰਮਿੰਦਰ ਸਿੰਘ)- ਸਾਲ 2018-19 ਦੇ ਭੂਗੋਲ ਵਿਸ਼ੇ ਦੇ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਸੋਧ ਕਰਨ ਲਈ ਸਿੱਖਿਆ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਬੋਰਡ ਦੇ ਚੇਅਰਮੈਨ ਨੂੰ ਜਲਦ ਹੀ ਮੰਗ ਪੱਤਰ ਭੇਜੇ ਜਾ ਰਹੇ ਹਨ, ਕਿਉਂਕਿ ਨਵਾਂ ਸਿਲੇਬਸ ਬਾਰ੍ਹਵੀਂ ...

ਪੂਰੀ ਖ਼ਬਰ »

ਸੋਢੀ ਪਰਿਵਾਰ ਲੜਾਈ ਝਗੜਿਆਂ 'ਚ ਨਹੀਂ, ਬਲਕਿ ਲੋਕ ਹਿਤਾਂ ਦਾ ਪਹਿਰੇਦਾਰ-ਢਿੱਲੋਂ

ਗੁਰੂਹਰਸਹਾਏ, 12 ਜਨਵਰੀ (ਹਰਚਰਨ ਸਿੰਘ ਸੰਧੂ)- ਆਪਸੀ ਰੰਜਿਸ਼ ਤੇ ਅਕਾਲੀ ਦਲ ਦੀ ਖਹਿਬਾਜ਼ੀ ਦਾ ਸ਼ਿਕਾਰ ਹੋਏ ਗੁਰੂਹਰਸਹਾਏ ਦੇ ਵਿਨੇ ਬਜਾਜ ਵਲੋਂ ਵਾਰ-ਵਾਰ ਬਿਆਨ ਬਦਲ ਕੇ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ...

ਪੂਰੀ ਖ਼ਬਰ »

ਮਨਸੂਰਦੇਵਾ ਵਿਖੇ ਬਾਬਾ ਮਨਸਾਗਿਰ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਲਗਾਇਆ

ਜ਼ੀਰਾ, 12 ਜਨਵਰੀ (ਮਨਜੀਤ ਸਿੰਘ ਢਿੱਲੋਂ)- ਪਿੰਡ ਮਨਸੂਰਦੇਵਾ ਜ਼ੀਰਾ ਵਿਖੇ ਧੰਨ-ਧੰਨ ਬਾਬਾ ਮਨਸਾਗਿਰ ਦੀ ਯਾਦ 'ਚ 20ਵਾਂ ਸਾਲਾਨਾ ਸੱਭਿਆਚਾਰਕ ਮੇਲਾ ਗਾਇਕ ਅੰਗਰੇਜ਼ ਅਲੀ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ | ਇਸ ਮੌਕੇ ਗਾਇਕੀ ਦੇ ਖੁੱਲੇ੍ਹ ਅਖਾੜੇ ...

ਪੂਰੀ ਖ਼ਬਰ »

ਸੇਵਾ ਭਾਰਤੀ ਜ਼ੀਰਾ ਵਲੋਂ ਧੀਆਂ ਦੀ ਲੋਹੜੀ ਸਮਾਗਮ

ਜ਼ੀਰਾ, 12 ਜਨਵਰੀ (ਜਗਤਾਰ ਸਿੰਘ ਮਨੇਸ)- ਸੇਵਾ ਭਾਰਤੀ ਜ਼ੀਰਾ ਵਲੋਂ ਨਵ-ਜੰਮੀਆਂ ਧੀਆਂ ਦੀ ਲੋਹੜੀ ਸਮਾਗਮ ਸਵਾਮੀ ਸਵਤੇ ਪ੍ਰਕਾਸ਼ ਵਿੱਦਿਆ ਮੰਦਰ ਪੁਰਾਣਾਂ ਰੋਡ ਜ਼ੀਰਾ ਵਿਖੇ ਸੰਸਥਾ ਪ੍ਰਧਾਨ ਸੋਹਣ ਸਿੰਘ ਸਤੀਜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ 'ਚ ਸਰਬਜੀਤ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਗੁਰਬਚਨ ਸਿੰਘ ਕਾਲਾ ਟਿੱਬਾ ਨੂੰ ਸਦਮਾ, ਤਾਏ ਦਾ ਦਿਹਾਂਤ

ਮਮਦੋਟ, 12 ਜਨਵਰੀ (ਜਸਬੀਰ ਸਿੰਘ ਕੰਬੋਜ)- ਗੁਰਬਚਨ ਸਿੰਘ ਕਾਲਾ ਟਿੱਬਾ ਉਪ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਤਾਇਆ ਜੋਗਿੰਦਰ ਸਿੰਘ ਕਾਲਾ ਟਿੱਬਾ ਦਾ ਅਚਨਚੇਤ ਦਿਹਾਂਤ ਹੋ ਗਿਆ | ਪਿੰਡ ਕਾਲਾ ਟਿੱਬਾ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਮੀਟਿੰਗ

ਜ਼ੀਰਾ, 12 ਜਨਵਰੀ (ਜਗਤਾਰ ਸਿੰਘ ਮਨੇਸ)- ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਨਕ ਨਗਰੀ ਜ਼ੀਰਾ ਦੀ ਮੀਟਿੰਗ ਭਾਈ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਅਮੋਲਕ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ...

ਪੂਰੀ ਖ਼ਬਰ »

1984 ਸਿੱਖ ਕਤਲੇਆਮ ਮਾਮਲਾ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ-ਭਾਈ ਜਸਪਾਲ ਸਿੰਘ
ਸੁਪਰੀਮ ਕੋਰਟ ਦੇ ਨਵੇਂ ਆਦੇਸ਼ ਨਾਲ '84 ਦੇ ਪੀੜਤਾਂ ਲਈ ਇਨਸਾਫ਼ ਦੀ ਕਿਰਨ ਜਾਗੀ-ਫੈੱਡਰੇਸ਼ਨ ਮਹਿਤਾ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- 1984 'ਚ ਹਜ਼ਾਰਾਂ ਬੇਗੁਨਾਹਾਂ ਸਿੱਖਾਂ ਦੇ ਹੋਏ ਕਤਲਾਂ ਦਾ ਹੁਣ ਤੱਕ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ 'ਤੇ ਮਾਯੂਸੀ ਦੇ ਦੌਰ 'ਚੋਂ ਲੰਘ ਰਹੀ ਸਿੱਖ ਕੌਮ ਨੂੰ ਹਾਲ ਹੀ 'ਚ 186 ਕੇਸਾਂ ਦੇ ਮੁੜ ਤੋਂ ਜਾਂਚ ਲਈ ਕੇਸ ਖੋਲ੍ਹਣ ਦੀ ...

ਪੂਰੀ ਖ਼ਬਰ »

ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਕੌਮੀ ਲੋਕ ਅਦਾਲਤ ਸਬੰਧੀ ਬੈਠਕ

ਫ਼ਿਰੋਜ਼ਪੁਰ, 12 ਜਨਵਰੀ (ਰਾਕੇਸ਼ ਚਾਵਲਾ)- ਪੰਜਾਬ ਕਾਨੂੰਨੀ ਸੇਵਾਵਾਂ ਵਲੋਂ ਨਿਰਦੇਸ਼ਾਂ ਤਹਿਤ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਲਜਿੰਦਰ ਸਿੰਘ ਮਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜਪੁਰ ਨੇ ...

ਪੂਰੀ ਖ਼ਬਰ »

ਪੁਲਿਸ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਨੈਲ ਸਿੰਘ ਦਿਓਲ ਤਰੱਕੀ ਲੈ ਕੇ ਬਣੇ ਸਹਾਇਕ ਥਾਣੇਦਾਰ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਪੁਲਿਸ ਅੰਦਰ ਹੌਲਦਾਰ ਰੈਂਕ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਨੈਲ ਸਿੰਘ ਦਿਓਲ ਨੂੰ ਵਿਭਾਗ ਵਲੋਂ ਡੀ.ਜੀ.ਪੀ. ਸੁਰੇਸ਼ ਅਰੋੜਾ ਤੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਦੀ ...

ਪੂਰੀ ਖ਼ਬਰ »

ਤੂਤ ਦੀਆਂ ਤਿੰਨ ਕੁੜੀਆਂ ਨੇ ਹੈਂਡਬਾਲ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਤਿਆ ਚਾਂਦੀ ਦਾ ਤਗ਼ਮਾ

ਹੈਾਡਬਾਲ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਜੇਤੂ ਟੀਮ ਆਪਣੇ ਕੋਚ ਤੇ ਪ੍ਰਬੰਧਕਾਂ ਨਾਲ | ਤਸਵੀਰ : ਪਰਮਿੰਦਰ ਸਿੰਘ ਫ਼ਿਰੋਜ਼ਪੁਰ, 12 ਜਨਵਰੀ (ਪਰਮਿੰਦਰ ਸਿੰਘ)- ਫ਼ਿਰੋਜਪੁਰ ਛਾਉਣੀ ਦੇ ਕਾਲਜਾਂ 'ਚੋਂ ਸਿੱਖਿਆ ਪ੍ਰਾਪਤ ...

ਪੂਰੀ ਖ਼ਬਰ »

ਬੈਂਕ ਮੁਲਾਜ਼ਮਾਂ ਨੂੰ ਦਫ਼ਤਰ 'ਚ ਤਾਲਾ ਲਗਾ ਕੇ ਬੰਦ ਕਰਨ ਵਾਲੇ ਕਿਸਾਨਾਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਗੁਰੂਹਰਸਹਾਏ ਵਲੋਂ ਪਿੰਡ ਮੇਘਾ ਰਾਏ ਤੇ ਚੱਕ ਸ਼ਿਕਾਰਗਾਹ ਦੇ ਦੋ ਡਿਫਾਲਟਰ ਕਿਸਾਨਾਂ ਨੂੰ ਫੜ ਕੇ ਜੇਲ੍ਹ ਭੇਜਣ ਦੇ ਰੋਸ ਵਜੋਂ 27 ਦਸੰਬਰ, 2017 ਨੂੰ ਕਿਸਾਨ ਸਭਾ ਪੰਜਾਬ, ...

ਪੂਰੀ ਖ਼ਬਰ »

ਸੱਚਖੰਡ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ

ਅਬੋਹਰ, 12 ਜਨਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਸੱਚਖੰਡ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਲੋਹੜੀ ਦੇ ਤਿਉਹਾਰ ਨਾਲ ਸਬੰਧਤ ਗੀਤ ਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਗੋਲਡਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX