ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਪਰਫ਼ੈਕਟ ਟਰੇਡਿੰਗ ਚਿੱਟ ਫੰਡ ਕੰਪਨੀ ਬਣਾਕੇ ਸੈਂਕੜੇ ਲੋਕਾਂ ਨਾਲ ਕਥਿਤ ਤੌਰ 'ਤੇ 10 ਕਰੋੜ 30 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ਾਂ ਹੇਠ 6 ਜਨਵਰੀ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਸਾਬਕਾ ਜੱਜ ਐਚ. ਐਲ. ਕੁਮਾਰ ਤੇ ਉਸ ਦੇ ਵਕੀਲ ਪੁੱਤਰ ਪ੍ਰਦੀਪ ਕੁਮਾਰ ਨੂੰ ਪੁਲਿਸ ਵਲੋਂ 5 ਦਿਨ ਰਿਮਾਂਡ 'ਤੇ ਰੱਖਕੇ ਪੁੱਛ ਪੜ੍ਹਤਾਲ ਕਰਨ ਪਿਛੋਂ ਸਿਰਫ਼ 1 ਸਕੌਡਾ ਕਾਰ ਦੀ ਬਰਾਮਦਗੀ ਹੋਈ ਹੈ | 5 ਦਿਨਾਂ ਦੇ ਪੁਲਿਸ ਰਿਮਾਂਡ ਪਿੱਛੋਂ ਦੋਵਾਂ ਪਿਓ-ਪੁੱਤਰਾਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਕਰਾਂਤ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਮੁੜ 15 ਜਨਵਰੀ ਤੱਕ 3 ਦਿਨਾ ਦੇ ਹੋਰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ | ਸਾਬਕਾ ਜੱਜ ਤੇ ਉਸ ਦੇ ਪੁੱਤਰ ਵਲੋਂ ਅਦਾਲਤ ਵਿਚ ਪੇਸ਼ ਹੋਏ ਸੀਨੀਅਰ ਵਕੀਲ ਹਰਪਾਲ ਸਿੰਘ ਖ਼ਾਰਾ ਨੇ ਅਦਾਲਤ ਵਿਚ ਦਲੀਲਾਂ ਦਿੰਦਿਆਂ ਆਖਿਆ ਕਿ ਪੁਲਿਸ ਜਿਸ ਸਕੌਡਾ ਕਾਰ ਦੀ ਬਰਾਮਦਗੀ ਦਾ ਦਾਅਵਾ ਕਰ ਰਹੀ ਹੈ, ਅਸਲ ਵਿਚ ਉਹ ਕਾਰ ਸਾਬਕਾ ਜੱਜ ਐਚ. ਐਲ. ਕੁਮਾਰ ਨੇ ਕਿਸ਼ਤਾਂ ਉਪਰ ਖਰੀਦੀ ਹੈ, ਜਿਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ | ਉੱਧਰ ਥਾਣਾ ਸਿਵਲ ਲਾਈਨ ਇੰਚਾਰਜ ਇੰਸਪੈਕਟਰ ਕੁਲਦੀਪ ਭੁੱਲਰ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਸਕੌਡਾ ਕਾਰ ਦੀ ਬਰਾਮਦਗੀ ਲਈ ਟੀਮ ਦਿੱਲੀ ਰਵਾਨਾ ਕਰ ਦਿੱਤੀ ਹੈ | ਉਨ੍ਹਾਂ ਆਖਿਆ ਕਿ ਸਾਬਕਾ ਜੱਜ ਅਤੇ ਉਸ ਦੇ ਪੁੱਤਰ ਵਲੋਂ ਸਾਲ 2012 'ਚ ਚਿੱਟ ਫੰਡ ਕੰਪਨੀ ਬਣਾਈ ਸੀ ਅਤੇ ਕਾਰ ਵੀ 2012 ਵਿਚ ਹੀ ਖਰੀਦੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪ੍ਰਦੀਪ ਕੁਮਾਰ ਅਤੇ ਉਸ ਦੇ ਹੋਰ ਸਾਥੀ ਜੋ ਅਜੇ ਗਿ੍ਫ਼ਤ ਤੋਂ ਬਾਹਰ ਹਨ, ਇਸ ਮਾਮਲੇ 'ਚ ਵੱਡੇ ਦੋਸ਼ੀ ਹਨ |
ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)- ਡੇਰਾ ਸਿੱਖ ਵਿਵਾਦ ਦੌਰਾਨ ਡੇਰਾ ਸਿਰਸਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਵਜੋਂ ਜਾਣੇ ਜਾਂਦੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਗਰ ਤਲਵੰਡੀ ਸਾਬੋ ਅੰਦਰ ਅੱਜ ਸਵੇਰੇ ਤੜਕਸਾਰ ਮਾਹੌਲ ਉਸ ...
ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੀ ਬੈਂਕ ਕਾਲੋਨੀ ਵਿਚ ਸਥਿਤ ਇਕ ਪਲਾਟ ਨੂੰ ਜਾਲਸਾਜੀ ਕਰਕੇ ਖਰੀਦ-ਵੇਚ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਅਸਲੀ ਰੌਸ਼ਨ ਲਾਲ ਦੀ ਸਿਕਾਇਤ 'ਤੇ ਨਕਲੀ ਰੌਸ਼ਨ ਲਾਲ ਬਣ ਕੇ ਪਲਾਟ ਵੇਚਣ ਵਾਲੇ ...
ਮਹਿਮਾ ਸਰਜਾ, 12 ਜਨਵਰੀ (ਰਾਮਜੀਤ ਸ਼ਰਮਾ)-ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਲੋਂ ਦੋ ਵਿਅਕਤੀਆਂ ਨੂੰ 10 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨਾਕੇ ਦੌਰਾਨ ਦੋ ਨੌਜਵਾਨਾਂ ...
ਲਹਿਰਾ ਮੁਹੱਬਤ, 12 ਜਨਵਰੀ (ਭੀਮ ਸੈਨ ਹਦਵਾਰੀਆ)- ਇੰਪਲਾਈਜ਼ ਜੁਆਇੰਟ ਫੋਰਮ ਲਹਿਰਾ ਮੁਹੱਬਤ ਵਲੋਂ ਬਠਿੰਡਾ ਥਰਮਲ ਨੂੰ ਮੁਕੰਮਲ ਅਤੇ ਰੋਪੜ ਥਰਮਲ ਦੀਆਂ ਦੋ ਇਕਾਈਆਂ ਨੂੰ ਬੰਦ ਕਰਨ ਦੇ ਵਿਰੋਧ ਵਿਚ ਸ਼ੁਰੂ ਰੋਸ ਰੈਲੀਆਂ ਦੀ ਲੜੀ ਤਹਿਤ ਅੱਜ ਬਿਜਲੀ ਮੁਲਾਜ਼ਮਾਂ ਨੇ ...
ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ਅਤੇ ਚੋਣਾਂ ਤੋਂ ਪਹਿਲਾਂ ਥਰਮਲ ਮੁਲਾਜ਼ਮਾਂ ਨਾਲ ਹਰ ਸਟੇਜ ਤੋਂ ਥਰਮਲਾਂ ਨੂੰ ਹਰ ਹਾਲਤ ਵਿਚ ਚੱਲਦਾ ਰੱਖਣ ਦੇ ਐਲਾਨ ...
ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਪਿਛਲੇ ਕਰੀਬ 2 ਸਾਲ ਤੋਂ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਲੋਂ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਸਿਹਤ ਵਿਭਾਗ ਬਠਿੰਡਾ ਸਿਰ 82 ਲੱਖ 23 ਹਜ਼ਾਰ ਤੇ ਜ਼ਿਲ੍ਹਾ ਮਾਨਸਾ ਦੀਆਂ ਸਿਹਤ ਸੰਸਥਾਵਾਂ ...
ਗੋਨਿਆਣਾ, 12 ਜਨਵਰੀ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਖਿਆਲੀ ਵਾਲਾ ਦੇ ਇਕ ਵਿਅਕਤੀ ਦੀ ਲਾਸ਼ ਖੂਹ ਵਿਚੋਂ ਮਿਲੀ ਹੈ | ਸੂਤਰਾਂ ਅਨੁਸਾਰ ਮੇਜਰ ਸਿੰਘ (45) ਪੁੱਤਰ ਬਾਲਾ ਸਿੰਘ ਵਾਸੀ ਖਿਆਲੀ ਵਾਲਾ (ਬਠਿੰਡਾ) ਜੋ ਦਲਿਤ ਵਰਗ ਨਾਲ ...
ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਤੇ ਆਸ-ਪਾਸ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਅੱਧੀ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਰਾਤੀਂ ਬਾਬਾ ਦੀਪ ਸਿੰਘ ਨਗਰ ਵਿਚ ਇਕ ਮੋਟਰ ਸਾਈਕਲ ਸਵਾਰ ਪੈਦਲ ਜਾਂਦੇ ...
ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਥਾਣਾ ਮੁਖੀ ਸੰਜੀਵ ਕੁਮਾਰ ਮਿੱਤਲ ਦੀ ਅਗਵਾਈ ਹੇਠ ਗਸ਼ਤ ਕਰ ਰਹੇ ਏਐਸਆਈ ਬਲਤੇਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਬਾਘਾ ਵਿਚੋਂ ਉਸ ਸਮੇਂ ਦੋ ਮੋਟਰ-ਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਗਿਆ ਜਦ ਉਹ ...
ਕੋਟਫੱਤਾ, 12 ਜਨਵਰੀ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਸ਼ਮੀਰ ਵਿਖੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪ੍ਰਾਈਵੇਟ ਸਕੂਲ ਦੁਆਰਾ ਰੈਲੀ ਕੱਢੀ ਗਈ ਜਿਸ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਨਿਰਮਲ ਸਿੰਘ ...
ਲੁਧਿਆਣਾ, 12 ਜਨਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...
ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਾਰ ਵਿਚ ਵਿਕਸਤ ਦੇਸ਼ਾਂ ਦਾ ਬੇਥਾਹ ਆਰਥਿਕ ਵਿਕਾਸ ਹੋਣ ਨਾਲ ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਵਿਰਾਸਤ ਨਾਲ ਵੀ ਜੋੜਿਆ ...
ਮਾਨਸਾ, 12 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਵਿਚ ਵੱਖ-ਵੱਖ ਸਕੂਲਾਂ ਤੇ ਹੋਰ ਸੰਸਥਾਵਾਂ 'ਚ ਧੀਆਂ ਦੀ ਲੋਹੜੀ ਉਤਸ਼ਾਹ ਨਾਲ ਮਨਾਈ ਗਈ। ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਖ਼ਾਲਸਾ ...
ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਫਾਇਨਾਇਸ਼ੀਅਲ ਰੈਜ਼ੋਲੂਸ਼ਨ ਐਾਡ ਡਿਪਾਜਿਟ ਇੰਸ਼ੋਰੈਂਸ ਬਿੱਲ (ਐਫ ਆਰ ਡੀ ਆਈ) ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਉਂਕਿ ਇਸ ਬਿੱਲ ਦੇ ਪਾਸ ਹੋਣ ...
ਸੰਗਤ ਮੰਡੀ, 12 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) ਬਠਿੰਡਾ ਜ਼ਿਲੇ੍ਹ ਦੇ ਪਿੰਡ ਕੋਟਗੁਰੂ ਵਿਖੇ ਅੱਜ ਇਕ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਦਿੱਤੇ ਜਾ ਰਹੇ ਪੰਜ-ਪੰਜ ਮਰਲਿਆਂ ਦੇ ਪਲਾਂਟਾਂ ਦੇ ਫਾਰਮ ਵੇਚਣੇ ਉਦੋਂ ਮਹਿੰਗੇ ਪਏ ...
ਸੰਗਤ ਮੰਡੀ, 12 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਨਜ਼ਦੀਕੀ ਪਿੰਡ ਮਸ਼ਾਣਾ ਦੇ ਆਂਗਣਵਾੜੀ ਸੈਂਟਰ ਵਿਚ ਨਵ ਜੰਮੀਆਂ ਧੀਆਂ ਬਾਲਪ੍ਰੀਤ ਕੌਰ, ਜਪਨੀਤ ਕੌਰ ਅਤੇ ਸੋਨੀਆ ਦੀ ਲੋਹੜੀ ਬਹੁਤ ਧੂਮ-ਧਾਮ ਨਾਲ ਮਨਾਈ ਗਈ | ਇਸ ਮੌਕੇ ਆਂਗਣਵਾੜੀ ਵਰਕਰ ਚਰਨਜੀਤ ...
ਮੌੜ ਮੰਡੀ, 12 ਜਨਵਰੀ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬੈਠਕ ਬਲਾਕ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਵਿਚ ਹੋਈ | ਇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ...
ਝੁਨੀਰ, 12 ਜਨਵਰੀ (ਸੰਧੂ)- ਨੇੜਲੇ ਪਿੰਡ ਰਾਏਪੁਰ ਵਿਖੇ ਗੁਰੂ ਕੀ ਗੋਲਕ ਸੰਸਥਾ ਅਤੇ ਸਰਬ ਕਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਕ ਗ਼ਰੀਬ ਪਰਿਵਾਰ ਦੀ ਰਾਸ਼ਨ ਦੇ ਕੇ ਮਦਦ ਕੀਤੀ ਗਈ | ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਬਹੁਤ ਹੀ ਗ਼ਰੀਬ ਪਰਿਵਾਰ ...
ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਪੁਲਿਸ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਹੜੀ ਦਾ ਤਿਉਹਾਰ ਧੀਆਂ ਲੋਹੜੀ ਦੇ ਵਜੋਂ ...
ਚਾਉਕੇ, 12 ਜਨਵਰੀ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਮਪੁਰਾ ਦੀ ਖੇਤੀਬਾੜੀ ਸੋਸਾਇਟੀ ਦੇ ਕਰੀਬ 351 ਮੈਂਬਰ ਹਨ ਜੋ ਕਿ 0 ਤੋਂ 5 ਏਕੜ ਤੱਕ ਜ਼ਮੀਨ ਦੀ ...
ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)-ਰਿਫ਼ਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐਚ. ਐਮ. ਈ. ਐਲ. ਟਾਊਨਸ਼ਿਪ ਵਿਖੇ ਸਕੂਲ ਪਿ੍ੰਸੀਪਲ ਡਾ: ਸੁਨੀਲ ਕੁਮਾਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਲਿਟਲ ...
ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਸ਼ਹਿਰ ਅੰਦਰ ਬੇਘਰੇ ਲੋਕਾਂ ਲਈ ਮਕਾਨ ਕਿਰਾਏ 'ਤੇ ਲੈਣਾ ਟੇਢੀ ਖੀਰ ਬਣਦਾ ਜਾ ਰਿਹਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਕਾਰਨ ਰਿਫਾਇਨਰੀ ਦੀਆਂ ਕੰਪਨੀਆਂ ਨੇ ਆਪਣੇ ਮਜ਼ਦੂਰਾਂ ਦੇ ਰਹਿਣ ਲਈ ਮਕਾਨ ਅਤੇ ਕੋਠੀਆਂ ...
ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਐਸ.ਐਸ.ਡੀ ਧਰਮਸ਼ਾਲਾ ਵਿਖੇ ਵਪਾਰ ਮੰਡਲ ਰਾਮਾਂ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਦੇ ਸਹਿਯੋਗ ਨਾਲ ਆਬਕਾਰੀ 'ਤੇ ਕਰ ਵਿਭਾਗ ਬਠਿੰਡਾ ਵੱਲੋਂ ਗੁਡਜ਼ ਅਤੇ ਸਰਵਿਸਿਜ਼ ਟੈਕਸ (ਜੀ.ਐਸ.ਟੀ) ਅਤੇ ਈ-ਪੇ-ਬਿਿਲੰਗ ਕਰਨ ...
ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੌਾਸਲ ਰਾਮਾਂ ਵਲੋਂ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਮੂਹ ...
ਗੋਨਿਆਣਾ, 12 ਜਨਵਰੀ (ਮਨਦੀਪ ਸਿੰਘ ਮੱਕੜ)-ਬਠਿੰਡਾ ਗੋਨਿਆਣਾ ਸੜਕੀ ਮਾਰਕ 'ਤੇ ਪੈਂਦੇ ਪਿੰਡ ਗਿਲਪੱਤੀ ਵਿਖੇ ਗੁਰਪ੍ਰੀਤ ਸਿੰਘ ਸੀ.ਕਾਂਗਰਸੀ ਆਗੂ ਅਤੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਯਤਨਾਂ ਸਦਕਾ ਪੰਚਾਇਤ ਵਿਭਾਗ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਵਿਤਾ ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ 'ਸਵੱਛ ਭਾਰਤ' ਵਿਸ਼ੇ ਅਧੀਨ ਲਗਾਇਆ ਗਿਆ | ਸੱਤ ...
ਕੋਟਫੱਤਾ, 12 ਜਨਵਰੀ (ਰਣਜੀਤ ਸਿੰਘ ਬੁੱਟਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਏ ਗਏ ਇੰਟਰ ਸਕੂਲ ਮੁਕਾਬਲੇ ਦੌਰਾਨ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੇ ਵਿਦਿਆਰਥੀਆਂ ਨੇ ਕਲਾ ਅਤੇ ...
ਭਾਈਰੂਪਾ, 12 ਜਨਵਰੀ (ਵਰਿੰਦਰ ਲੱਕੀ)- ਪਿੰਡ ਆਲੀਕੇ ਵਿਖੇ ਨੌਜਵਾਨ ਸੇਵਾ ਕਲੱਬ ਆਲੀਕੇ ਤੇ ਗ੍ਰਾਂਮ ਪੰਚਾਇਤ ਵਲੋਂ ਧੀਆਂ ਦੀ ਲੋਹੜੀ ਮਨਾਉਣ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ 'ਚ ਪਿੰਡ ਵਾਸੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ | ਸਮਾਗਮ ਦਾ ਉਦਘਾਟਨ ਅਮਰਜੀਤ ...
ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ/ ਰਵਜੋਤ ਸਿੰਘ ਰਾਹੀ)- ਅਕਾਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀਆਂ ਗਿਆਨਮਈ ਸਾਕਾਰਾਤਮਕ ਤੇ ਰਚਨਾਤਮਿਕ ਰੁਚੀਆਂ ਵਿਚ ਵਾਧਾ ਕਰਨ ਦੇ ਮੰਤਵ ਨਾਲ ਵੱਡੇ ਪੱਧਰ ਉਤੇ ਰਾਸ਼ਟਰੀ ਨੌਜਵਾਨ ਦਿਹਾੜਾ ਮਨਾਇਆ ਗਿਆ | ਇਸ ਦਿਹਾੜੇ ...
ਬਠਿੰਡਾ ਛਾਉਣੀ, 12 ਜਨਵਰੀ (ਪਰਵਿੰਦਰ ਸਿੰਘ ਜੌੜਾ)-ਛਾਉਣੀ ਖੇਤਰ ਦੇ ਪਿੰਡ ਭੁੱਚੋ ਖ਼ੁਰਦ ਵਿਖੇ ਮਨੁੱਖ ਮਈ ਸੋਚ 'ਤੇ ਪਹਿਰਾ ਦਿੰਦਿਆਂ ਸਮਾਜ ਸੇਵੀ ਪਰਿਵਾਰ ਵਲੋਂ ਮਾਤਾ ਸੁਰਜੀਤ ਕੌਰ ਦੇ ਭੋਗ ਸਮਾਗਮ ਮੌਕੇ ਲੋੜਵੰਦਾਂ ਲਈ 60 ਯੂਨਿਟ ਖ਼ੂਨਦਾਨ ਕੀਤਾ ਗਿਆ | ਮਾਤਾ ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-63 ਵੀਂ ਜੂਨੀਅਰ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀਆਂ ਕੁਸ਼ਤੀ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਰਪ੍ਰੀਤ ਕੌਰ ਬੀ.ਏ. ਭਾਗ ...
ਮਹਿਮਾ ਸਰਜਾ, 12 ਜਨਵਰੀ (ਰਾਮਜੀਤ ਸ਼ਰਮਾ)-ਪਿੰਡ ਅਬਲੂ ਵਿਖੇ ਭਗਵਾਨ ਵਾਲਮੀਕਿ ਜੀ ਮੰਦਿਰ ਵਿਖੇ ਰਮਾਇਣ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਾਲਮੀਕਿ ਤੀਰਥ ਗਿਆਨ ਆਸ਼ਰਮ ਕੌਮੀ ਉਪ ਚੇਅਰਮੈਨ ਬਿੰਦਰ ਸਿੰਘ, ਪਰਮਜੀਤ ਸਿੰਘ ਡੋਡ ਮੀਤ ਪ੍ਰਧਾਨ ਪੰਜਾਬ, ...
ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)-ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਰਾਮਾਂ ਦੇ ਸਾਬਕਾ ਚੇਅਰਮੈਨ ਵੀਰਦੇਵਿੰਦਰ ਸਿੰਘ ਗੁੱਡੂ ਕਣਕਵਾਲ ਅਤੇ ਹਰਦੇਵਿੰਦਰ ਸਿੰਘ ਕਣਕਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ...
ਚਾਉਕੇ, 12 ਜਨਵਰੀ (ਮਨਜੀਤ ਸਿੰਘ ਘੜੈਲੀ)-ਕੌਮੀ ਸੇਵਾ ਯੋਜਨਾ ਵਿਦਿਆਰਥੀਆਾ ਦੀ ਸਖਸ਼ੀਅਤ ਉਸਾਰੀ ਦਾ ਮੰਚ ਹੈ, ਜਿਸ ਨਾਲ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨ ਦਾ ਮੌਕਾ ਮਿਲਦਾ ਹੈ¢ ਇਹ ਪ੍ਰਗਟਾਵਾ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਰ ਯੁਵਕ ਸੇਵਾਵਾਾ ...
ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ ਜ਼ਿਲ੍ਹਾ ਆਗੂਆਂ ਦੀ ਇਕੱਤਰਤਾ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਜਿਸ ਵਿਚ ਫ਼ੈਸਲਾ ...
ਬਠਿੰਡਾ ਛਾਉਣੀ, 12 ਜਨਵਰੀ (ਪਰਵਿੰਦਰ ਸਿੰਘ ਜੌੜਾ)-ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸਾਬਕਾ ਪ੍ਰਧਾਨ, ਮਾਰਕੀਟ ਕਮੇਟੀ ਭੁੱਚੋ ਦੇ ਰਹਿ ਚੁੱਕੇ ਚੇਅਰਮੈਨ ਅਤੇ ਲੰਮਾ ਸਮਾਂ ਪਿੰਡ ਸੇਮਾ ਦੇ ਸਰਪੰਚ ਰਹੇ ਟਕਸਾਲੀ ਆਗੂ ਸਵ. ਗੁਰਨਾਮ ਸਿੰਘ ਸੇਮਾ ਦੀ ਯਾਦ ਵਿਚ ਪਿੰਡ ...
ਤਲਵੰਡੀ ਸਾਬੋ, 12 ਜਨਵਰੀ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਅਤੇ ਬਾਬਾ ਈਸ਼ਰ ਸਿੰਘ ਵਿੱਦਿਅਕ ਸੰਸਥਾਵਾਂ ਦੇ ਨਾਲ ਮਿਲ ਕੇ 'ਲੋਹੜੀ ਮੇਲਾ ਧੀਆਂ ਦਾ' ਬਾਬਾ ਈਸ਼ਰ ਸਿੰਘ ਵਿੱਦਿਅਕ ਸੰਸਥਾ ਗਗੜਾ ...
ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਵਲੋਂ ਦਿਆਲ ਸਿੰਘ ਸੋਢੀ ਨੂੰ ਭਾਜਪਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਦਿਆਲ ਸੋਢੀ ਭਾਜਪਾ ਦੇ ਸੂਬਾ ਕਾਰਜ ...
ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਸਰਕਾਰ ਿਖ਼ਲਾਫ਼ ਮੁੜ ਤੋਂ ਸੰਘਰਸ਼ ਦਾ ਐਲਾਨ ਕਰਦਿਆਂ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ...
ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)- ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਦੇ ਨਾਲ ਅੱਜ ਕਲੱਬ ਦਫ਼ਤਰ ਵਿਖੇ ਉੱਘੇ ਲੇਖਕ ਅਮਰੀਕ ਸਿੰਘ ਕੰਗ ਯੂ.ਐਸ.ਏ ਦੀ ਕਾਵਿ ਪੁਸਤਕ 'ਸਮੇਂ ਦੀ ਹਾਣੀ' ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੌਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਵਿਦਿਆਰਥੀਆ ਵਲੋਂ ਵੱਖ-ਵੱਖ ਪ੍ਰੋਗਰਾਮ ...
ਮਹਿਮਾ ਸਰਜਾ, 12 ਜਨਵਰੀ (ਬਲਦੇਵ ਸੰਧੂ)- ਰੋਕਰਿਜ਼ ਪਬਲਿਕ ਸਕੂਲ ਮਹਿਮਾ ਸਰਕਾਰੀ ਦੇ ਖਿਡਾਰੀਆਂ ਨੇ ਰਾਸ਼ਟਰੀ ਖੇਡਾਂ ਵਿਚ ਆਪਣੀ ਹਿੱਸੇਦਾਰੀ ਕਾਇਮ ਰੱਖਦੇ ਹੋਏ, ਨਵੀਂ ਦਿੱਲੀ ਵਿਖੇ ਸੰਪੰਨ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਪੰਜਾਬ ਦੀ ਤਰਫ਼ੋਂ ਉਕਤ ਸਕੂਲ ਦੇ ਦੋ ...
ਰਾਮਪੁਰਾ ਫੂਲ, 12 ਜਨਵਰੀ (ਗੁਰਮੇਲ ਸਿੰਘ ਵਿਰਦੀ)- ਸੇਲਜ਼ ਟੈਕਸ ਵਿਭਾਗ ਵਲੋਂ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੱਸਣ ਲਈ ਸਥਾਨਕ ਪੈਂਥਰ ਕਲੱਬ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਸੇਲਜ਼ ਟੈਕਸ ਵਿਭਾਗ ਦੇ ਏ ਈ ਟੀ ਕਮਿਸ਼ਨਰ ਆਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX