ਤਾਜਾ ਖ਼ਬਰਾਂ


ਰਾਸ਼ਟਰੀ ਪੱਧਰ ਦੀਆਂ ਖੇਡਾਂ 'ਚ ਪੰਜਾਬ ਵਲੋਂ 16 ਖਿਡਾਰੀ ਕਰਨਗੇ ਪ੍ਰਦਰਸ਼ਨ
. . .  10 minutes ago
ਨਾਸਿਕ, 26 ਮਈ (ਜਾਦਵਿੰਦਰ ਸਿੰਘ ਜੋਗੀਪੁਰ)- ਕੌਮਾਂਤਰੀ ਓਲੰਪਕਿ ਕਮੇਟੀ ਅਤੇ ਯੂਨਾਈਟਡ ਵਰਲਡ ਰੈਸਲਿੰਗ ਵਲੋਂ ਮਹਾਰਾਸ਼ਟਰ ਦੇ ਨਾਸਿਕ 'ਚ ਕੌਮੀ ਪੱਧਰ ਦੀ ਕਰਵਾਈ ਜਾ ਰਹੀ ਅੰਡਰ-20 ਗ੍ਰੈਪਲਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਲਈ ਪੰਜਾਬ ਭਰ 'ਚੋਂ...
ਅੱਜ ਬਿਆਸ ਦਰਿਆ ਦਾ ਹਵਾਈ ਸਰਵੇ ਕਰਨਗੇ ਮੁੱਖ ਮੰਤਰੀ
. . .  53 minutes ago
ਜਲੰਧਰ, 26 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਲੀਤ ਹੋਏ ਬਿਆਸ ਦਰਿਆ ਦਾ ਮੌਕਾ ਦੇਖਣਗੇ ਤੇ ਹਵਾਈ ਜਹਾਜ਼ ਰਾਹੀਂ ਬਿਆਸ ਦਰਿਆ ਦਾ ਸਰਵੇ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਸ਼ੂਗਰ ਮਿੱਲ ਵੱਲੋਂ ਕਥਿਤ ਤੌਰ 'ਤੇ ਸੀਰਾ...
ਮੋਦੀ ਸਰਕਾਰ ਨੇ ਪੂਰੇ ਕੀਤੇ ਚਾਰ ਸਾਲ
. . .  about 1 hour ago
ਨਵੀਂ ਦਿੱਲੀ, 26 ਮਈ - ਕੇਂਦਰ 'ਚ ਮੋਦੀ ਸਰਕਾਰ ਨੂੰ ਅੱਜ ਚਾਰ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਨਰਿੰਦਰ ਮੋਦੀ ਕੈਬਨਿਟ ਦੇ ਮੰਤਰੀ ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਵਿਚਕਾਰ ਪਹੁੰਚਾਉਣਗੇ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਸਰਕਾਰ ਦਾ...
ਅਜੇ ਵੀ 12 ਜੂਨ ਨੂੰ ਕਿਮ ਨਾਲ ਗੱਲਬਾਤ ਸੰਭਵ - ਟਰੰਪ
. . .  about 1 hour ago
ਵਾਸ਼ਿੰਗਟਨ, 26 ਮਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਸਿਖਰ ਵਾਰਤਾ ਹੁਣ ਵੀ 12 ਜੂਨ ਨੂੰ ਹੋ ਸਕਦੀ ਹੈ। ਟਰੰਪ ਨੇ ਇਸ ਤੋਂ ਪਹਿਲਾ ਵਾਰਤਾ ਨੂੰ ਰੱਦ ਕਰ...
ਤੰਗਧਾਰ ਸੈਕਟਰ 'ਚ 5 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 26 ਮਈ - ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਨ੍ਹਾਂ ਅੱਤਵਾਦੀਆਂ ਵਲੋਂ ਤੰਗਧਾਰ ਸੈਕਟਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੁਰੱਖਿਆ...
ਅੱਜ ਦਾ ਵਿਚਾਰ
. . .  about 1 hour ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਦ ਹੈਦਰਾਬਾਦ 79/2
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਪਹਿਲਾ ਝਟਕਾ , ਸ਼ਿਖਰ ਧਵਨ 34 ਦੌੜਾਂ ਬਣਾ ਕੇ ਆਊਟ
. . .  1 day ago
ਡਿਪਟੀ ਕਮਿਸ਼ਨਰ ਨੇ ਭਾਰਟਾ ਦੀ ਭੁੱਖ ਹੜਤਾਲ ਖ਼ਤਮ ਕਰਵਾਈ
. . .  1 day ago
ਆਈ.ਪੀ.ਐਲ. 2018- ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਦਿੱਤਾ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ
. . .  1 day ago
ਜੈ ਜੀਤ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ ਵਿਕਰਮ ਮਜੀਠੀਆ ਨੂੰ ਨੋਟਿਸ
. . .  1 day ago
ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਅਗਵਾ
. . .  1 day ago
ਪੁਲਿਸ ਵੱਲੋਂ ਪਰਮੇਸ਼ਵਰ ਦਵਾਰ ਦਾ ਨਿਰੀਖਣ
. . .  1 day ago
ਮੁੱਖ ਸਕੱਤਰ ਮਾਮਲਾ- ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਪੁਲਿਸ
. . .  1 day ago
ਐੱਚ. ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਭਾਜਪਾ ਦੇ ਵਿਧਾਇਕਾਂ ਨੇ ਸਦਨ ਤੋਂ ਕੀਤਾ ਵਾਕ ਆਊੁਟ
. . .  1 day ago
ਜੰਮੂ 'ਚ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਕੀਤਾ ਗ੍ਰੇਨੇਡ ਹਮਲਾ
. . .  1 day ago
ਚਮਗਿੱਦੜਾਂ ਦੀ ਮੌਤ ਦੇ ਬਾਅਦ ਪਿੰਡਾਂ 'ਚ ਅਲਰਟ ਜਾਰੀ
. . .  1 day ago
ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਟਰੈਵਲ ਏਜੰਸੀਆਂ 'ਤੇ ਛਾਪੇਮਾਰੀ, ਛੇ ਗ੍ਰਿਫ਼ਤਾਰ
. . .  1 day ago
ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ
. . .  1 day ago
ਈਦ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਲਗਾਈ ਰੋਕ
. . .  1 day ago
ਸਪੀਕਰ ਅਹੁਦੇ ਲਈ ਨਾਮਜ਼ਦਗੀ ਭਾਜਪਾ ਨੇ ਲਈ ਵਾਪਸ
. . .  1 day ago
ਸ਼ਾਂਤੀਨਿਕੇਤਨ 'ਚ ਬੰਗਲਾਦੇਸ਼ ਭਵਨ ਦਾ ਉਦਘਾਟਨ
. . .  1 day ago
ਗੈਸ ਸਿਲੰਡਰ ਫਟਣ ਕਾਰਨ 15 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਪਾਦਕੀ

ਲੋਹੜੀ 'ਤੇ ਵਿਸ਼ੇਸ਼

ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ ਹੋ ਚੁੱਕੀ ਹੁੰਦੀ ਹੈ, ਬੱਸ ਥੋੜ੍ਹੀ ਬਹੁਤ ਦੇਖ ਭਾਲ ਹੀ ਬਾਕੀ ਹੁੰਦੀ ਹੈ। ਲੋਹੜੀ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਹੁੰਦਾ ਹੈ।
ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਹਨ। ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ 'ਲੋਈ' ਦੇ ਨਾਂਅ ਨਾਲ ਵੀ ਜੋੜਦੇ ਹਨ ਕਿ 'ਲੋਈ' ਦੇ ਨਾਂਅ ਤੋਂ ਹੀ 'ਲੋਹੜੀ' ਦਾ ਨਾਂਅ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ 'ਲੋਹ' ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਅਤੇ ਰਿਉੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ 'ਤਿਲੋਹੜੀ' ਸੀ, ਪਰ ਬਾਅਦ ਵਿਚ 'ਲੋਹੜੀ' ਮਸ਼ਹੂਰ ਹੋ ਗਿਆ। ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ 'ਦੁੱਲਾ ਭੱਟੀ' ਨਾਂਅ ਦੇ ਕਿਰਦਾਰ ਨਾਲ ਵੀ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਅਨੁਸਾਰ ਕਿਸੇ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵਾਂ ਭੈਣਾਂ ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ 'ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ 'ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।
ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!....
ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ (ਅੱਜਕਲ੍ਹ ਤਾਂ ਬੱਚੇ) ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :
ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।
ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।
ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਦੇ ਸੱਦੇ 'ਤੇ ਕਿਸੇ ਖੁੱਲ੍ਹੇ ਥਾਂ 'ਤੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿਚ ਤਿੱਲ ਸੁੱਟ ਕੇ ਬੋਲਦੇ ਹਨ ਕਿ
ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਅੱਗ ਵਿਚ ਤਿੱਲ ਸੁੱਟਦੇ ਸਮੇਂ ਇਹ ਧਾਰਨਾ ਹੁੰਦੀ ਹੈ ਕਿ ਜਿੰਨੇ ਤਿਲ ਜਠਾਣੀ ਅੱਗ ਵਿਚ ਸੁੱਟੇਗੀ, ਉਨ੍ਹੇ ਹੀ ਦਰਾਣੀ ਮੁੰਡੇ ਜੰਮੇਗੀ। ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੂਲੀ, ਗੰਨੇ, ਮੂੰਗਫਲੀ, ਰਿਉੜੀਆਂ, ਗੱਚਕ, ਭੁੱਗਾ, ਖਿੱਲਾਂ, ਖਜੂਰਾਂ, ਗੰਨੇ ਦੇ ਰਸ (ਰਹੂ ਦੀ ਖੀਰ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ 'ਤੇ ਖਾਧੀ ਜਾਂਦੀ ਹੈ। ਇਸੇ ਲਈ ਆਖਦੇ ਹਨ ਕਿ 'ਪੋਹ ਰ੍ਹਿੰਨੀ ਮਾਘ ਖਾਧੀ'।
ਪਰ ਅੱਜਕਲ੍ਹ ਇਹ ਲੋਹੜੀ ਦਾ ਤਿਉਹਾਰ ਸਿਰਫ ਸਕੂਲਾਂ ਕਾਲਜਾਂ ਦੇ ਮੰਚਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਈ ਵਿਦਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ। ਕੰਪਿਊਟਰੀਕਰਨ ਦੇ ਇਸ ਯੁੱਗ ਵਿਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਛੱਡਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਧੀ ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੋਬਾ ਕਰਨੀ ਹੋਵੇਗੀ ਤਾਂ ਹੀ ਲੋਹੜੀ ਵਰਗੇ ਤਿਉਹਾਰ ਮਨਾਉਣੇ ਸਭ ਲਈ ਸਾਰਥਕ ਹੋਣਗੇ। ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾਉਂਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ।

-ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ
dharmindersinghchabba@gmail.com

ਆਮ ਬਜਟ 'ਤੇ ਭਾਰੂ ਰਹਿਣਗੀਆਂ 2019 ਦੀਆਂ ਲੋਕ ਸਭਾ ਚੋਣਾਂ

ਵਿੱਤ ਮੰਤਰੀ ਅਰੁਣ ਜੇਤਲੀ ਅਗਲੇ ਮਹੀਨੇ ਇਕ ਫਰਵਰੀ ਨੂੰ ਆਪਣਾ ਪੰਜਵਾਂ ਅਤੇ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ, ਉਨ੍ਹਾਂ ਨੂੰ ਇਸ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਆ ਰਹੇ ਇਸ ਬਜਟ ਵਿਚ ...

ਪੂਰੀ ਖ਼ਬਰ »

ਮੁੱਖ ਜੱਜ ਦੀ ਨਿਸ਼ਠਾ 'ਤੇ ਉੱਠੇ ਸਵਾਲ

ਸਰਬਉੱਚ ਅਦਾਲਤ ਦੇ 4 ਸੀਨੀਅਰ ਜੱਜਾਂ ਵਲੋਂ ਖੁੱਲ੍ਹੇ ਰੂਪ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਅਦਾਲਤ ਦੇ ਅੰਦਰਲੇ ਕੰਮਕਾਜ ਸਬੰਧੀ ਮੁੱਖ ਜੱਜ ਦੀ ਕਾਰਜਸ਼ੈਲੀ ਅਤੇ ਨਿਸ਼ਠਾ ਬਾਰੇ ਸਵਾਲ ਉਠਾਉਣ ਨਾਲ ਇਕ ਵਾਰ ਤਾਂ ਵੱਡੀ ਪੱਧਰ 'ਤੇ ਹੈਰਾਨੀ ਪੈਦਾ ਹੋਈ ਹੈ। ਆਜ਼ਾਦ ਭਾਰਤ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX