ਤਾਜਾ ਖ਼ਬਰਾਂ


ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  44 minutes ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  about 3 hours ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  about 4 hours ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  about 4 hours ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  about 4 hours ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 5 hours ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  about 5 hours ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 minute ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  about 6 hours ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  about 6 hours ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  about 7 hours ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  about 7 hours ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 7 hours ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  about 8 hours ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 8 hours ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  about 8 hours ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  about 8 hours ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  about 9 hours ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 9 hours ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 9 hours ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  about 9 hours ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  about 10 hours ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  about 10 hours ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 10 hours ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 10 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 11 hours ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  about 9 hours ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  about 11 hours ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  about 11 hours ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 12 hours ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  about 12 hours ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 12 hours ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 12 hours ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  about 12 hours ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  about 13 hours ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  about 13 hours ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 14 hours ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  about 14 hours ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  about 14 hours ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  about 15 hours ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  about 15 hours ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 15 hours ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549

ਮੋਗਾ

ਵੱਖ-ਵੱਖ ਥਾੲੀਂ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਗੁਰੂ ਨਾਨਕ ਕਾਲਜ 'ਚ ਲੋਹੜੀ ਮਨਾਈ
ਮੋਗਾ, 13 ਜਨਵਰੀ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਡਾ. ਜਤਿੰਦਰ ਕੌਰ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਜਤਿੰਦਰ ਕੌਰ, ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਲੋਹੜੀ ਬਾਲੀ ਤੇ ਤਿਲ ਸੁੱਟ ਕੇ ਦੁੱਖ-ਦਲਿੱਦਰ ਦੂਰ ਕਰਨ ਦੀ ਕਾਮਨਾ ਕੀਤੀ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਡਾ. ਜਤਿੰਦਰ ਕੌਰ ਨੇ ਲੋਹੜੀ ਦੀ ਇਤਿਹਾਸਕ ਮਹੱਤਤਾ ਅਤੇ ਪ੍ਰਚੱਲਿਤ ਗਾਥਾਵਾਂ ਬਾਰੇ ਦੱਸਿਆ | ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਲ-ਮਿਲ ਕੇ ਮੂੰਗਫਲੀ, ਰਿਊੜੀਆਂ ਅਤੇ ਮਠਿਆਈਆਂ ਇਕ ਦੂਜੇ ਨੂੰ ਵੰਡੀਆਂ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਜਸ਼ਨਪ੍ਰੀਤ ਸਿੰਘ ਨੇ ਲੋਹੜੀ ਨਾਲ ਸਬੰਧਤ ਪੰਜਾਬੀ ਲੋਕ ਗੀਤ ਗਾਇਆ | ਪਿ੍ੰਸੀਪਲ ਡਾ. ਜਤਿੰਦਰ ਕੌਰ ਨੇ ਸਮੂਹ ਸਟਾਫ ਤੇ ਵਿਦਿਅਰਥੀਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ |
ਸਪਰਿੰਗ ਫ਼ੀਲਡ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਪਿ੍ੰਸੀਪਲ ਬਾਇਜ਼ ਵਿਜੇ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ | ਇਸ ਮੌਕੇ ਬੱਚਿਆਂ ਦੁਆਰਾ ਲੋਹੜੀ ਦੇ ਗੀਤ ਗਾਏ ਗਏ ਅਤੇ ਬੱਚਿਆਂ ਨੇ ਅਧਿਆਪਕਾਂ ਤੋਂ ਲੋਹੜੀ ਮੰਗੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਚੇਅਰਮੈਨ ਐਡਵੋਕੇਟ ਨਰ ਸਿੰਘ ਬਰਾੜ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਲੋਹੜੀ ਵੀ ਦੂਸਰੇ ਤਿਉਹਾਰਾਂ ਵਾਂਗ ਸਾਡੀ ਪਰੰਪਰਾ ਅਤੇ ਇਤਿਹਾਸ ਨਾਲ ਜੁੜਿਆ ਹੋਇਆ ਤਿਉਹਾਰ ਹੈ | ਰਾਤ ਨੂੰ ਇਕੱਠੇ ਹੋ ਕੇ ਲੋਹੜੀ ਲਾ ਕੇ ਗੀਤ ਸੰਗੀਤ ਦਾ ਅਨੰਦ ਮਾਣਦੇ ਹਨ ਅਤੇ ਇਸ ਦਿਨ ਤੋਂ ਸਰਦੀ ਨੂੰ ਅਲਵਿਦਾ ਕਹਿ ਕੇ ਮਾਘੀ ਦੇ ਇਸ਼ਨਾਨ ਧਾਰਮਿਕ ਅਸਥਾਨਾਂ 'ਤੇ ਕਰਦੇ ਹਨ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਸ੍ਰੀ ਹੇਮਕੰੁਟ ਸਾਹਿਬ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ)-ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਮੰਜੂ ਅਰੋੜਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਨੇ ਰੰਗੋਲੀ, ਭਾਸ਼ਣ, ਗਿੱਧਾ, ਭੰਗੜਾ ਅਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਹਾਰਵਰਡ ਸਕੂਲ 'ਚ ਮਨਾਇਆ ਲੋਹੜੀ ਦਾ ਤਿਉਹਾਰ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਗਰਾਊਾਡ ਵਿਚ ਲੋਹੜੀ ਲਗਾਈ ਗਈ | ਇਸ ਸਮੇਂ ਸਕੂਲ ਡਾਇਰੈਕਟਰ ਇੰਜ. ਜਗਦੀਪ ਸਿੰਘ ਬਰਾੜ, ਚੇਅਰਮੈਨ ਨਵਦੀਪ ਸਿੰਘ ਬਰਾੜ, ਪ੍ਰੈਜ਼ੀਡੈਂਟ ਨਵਜੋਤ ਕੌਰ ਬਰਾੜ ਅਤੇ ਪਿ੍ੰਸੀਪਲ ਨਿਧੀ ਬਰਾੜ ਨੇ ਬਲਦੀ ਲੋਹੜੀ ਵਿਚ ਤਿਲ ਪਾਉਣ ਦੀ ਰਸਮ ਕੀਤੀ ਅਤੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸੀ |
ਐਚ. ਐਸ. ਬਰਾੜ ਸਕੂਲ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਚ.ਐਸ. ਬਰਾੜ ਪਬਲਿਕ ਸਕੂਲ ਵਿਖੇ ਨਵੇਂ ਵਰ੍ਹੇ ਦੀ ਆਮਦ 'ਤੇ ਪਹਿਲਾ ਤਿਉਹਾਰ ਲੋਹੜੀ ਅਤੇ ਮਕਰ ਸ਼ਕਰਾਂਤੀ ਦਾ ਤਿਉਹਾਰ 12ਵੀਂ ਜਮਾਤ ਦੇ ਬੱਚਿਆਂ ਬਹੁਤ ਹੀ ਧੂਮਧਾਮ ਨਾਲ ਮਨਾਇਆ | ਸਭ ਤੋਂ ਪਹਿਲਾਂ ਸਕੂਲ ਦੇ ਸੀ.ਈ.ਓ. ਦੇਵਰਾਜ ਚਾਵਲਾ ਅਤੇ ਪਿ੍ੰਸੀਪਲ ਸੁਨੀਤਾ ਗ਼ੌਰ ਵੱਲੋਂ ਧੂਣੀ ਬਾਲਣ ਦੀ ਰਸਮ ਅਦਾ ਕੀਤੀ ਅਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਬੱਚਿਆਂ ਨੇ ਕਵਿਤਾਵਾਂ, ਗੀਤ ਅਤੇ ਲੋਹੜੀ ਨਾਲ ਸਬੰਧਿਤ ਭਾਸ਼ਣ ਪੇਸ਼ ਕੀਤੇ |
ਪੀ. ਸੀ. ਐਸ. ਬਾਘਾ ਪੁਰਾਣਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)- ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾਇਰੈਕਟਰ ਅਜੇਪਾਲ ਸਿੰਘ ਨੇ ਕੀਤੀ | ਇਸ ਮੌਕੇ ਪਿ੍ੰਸੀਪਲ ਅਨਿਲਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਚੇਅਰਮੈਨ ਆਰ.ਕੇ. ਗੁਪਤਾ, ਵਾਈਸ ਚੇਅਰਮੈਨ ਰਮਨ ਮਿੱਤਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮੇਂ ਦਵਿੰਦਰ ਸਿੰਘ, ਤਾਜ ਮੁਹੰਮਦ, ਜੋਧ ਸਿੰਘ ਢਿੱਲੋਂ, ਸ਼ਿਵ ਅਰੋੜਾ, ਜਗਰਾਜ ਸਿੰਘ, ਸੁਖਚੈਨ ਸਿੰਘ, ਕਿਰਨਜੋਤ ਸਿੰਘ, ਮਮਤਾ ਆਦਿ ਹਾਜ਼ਰ ਸਨ |
ਲਾਰੈਂਸ ਕਾਨਵੈਂਟ ਸਕੂਲ ਬਾਘਾ ਪੁਰਾਣਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੀ ਧੂਣੀ ਬਾਲ ਕੇ ਅਤੇ ਤਿਲ ਸੁੱਟ ਕੇ ਕੀਤੀ | ਇਸ ਮੌਕੇ ਪਿ੍ੰਸੀਪਲ ਸਰਿਤਾ ਅਰੋੜਾ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੀ ਵੰਡੀਆਂ ਗਈਆਂ | ਇਸ ਸਮੇਂ ਚੇਅਰਮੈਨ ਤਰਸੇਮ ਲਾਲ ਗਰਗ, ਡਾਇਰੈਕਟਰ ਲਕਸ਼ੈ ਗਰਗ ਅਤੇ ਮੈਨੇਜਰ ਜੀਨਮ ਗਰਗ ਨੇ ਬੱਚਿਆਂ ਅਤੇ ਸਟਾਫ਼ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ |
ਦਿੱਲੀ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ)-ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾ ਰਹੀ ਦਿੱਲੀ ਕਾਨਵੈਂਟ ਸਕੂਲ ਵਿਖੇ ਸਕੂਲ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਅਤੇ ਬਲਜੀਤ ਸਿੰਘ ਭੁੱਲਰ ਦੇ ਪ੍ਰਬੰਧਾਂ ਹੇਠ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਦੀ ਅਗਵਾਈ ਐਮ.ਡੀ. ਨਮਰਤਾ ਭੱਲਾ ਅਤੇ ਸਕੂਲ ਪਿ੍ੰਸੀਪਲ ਤਿ੍ਪਤ ਕਾਲੀਆ ਕਰ ਰਹੇ ਸਨ | ਇਸ ਮੌਕੇ 'ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਟਾਫ਼ ਵੱਲੋਂ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ | ਬੱਚਿਆਂ ਦੇ ਨਾਲ-ਨਾਲ ਸਮੂਹ ਸਟਾਫ਼ ਨੇ ਬਹੁਤ ਉਤਸ਼ਾਹ ਨਾਲ ਪ੍ਰੋਗਰਾਮ ਮਨਾਇਆ |
ਭਾਈ ਘਨੱਈਆ ਏਕਤਾ ਨਰਸਿੰਗ ਕਾਲਜ 'ਚ ਲੋਹੜੀ ਮਨਾਈ
ਧਰਮਕੋਟ, (ਹਰਮਨਦੀਪ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਧਰਮਕੋਟ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆ ਵਲੋਂ ਗਿੱਧਾ, ਭੰਗੜਾ, ਸਕਿੱਟ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਦੌਰਾਨ ਕਾਲਜ ਪ੍ਰਬੰਧਕਾਂ ਵਲੋਂ ਵਿਦਿਆਰਥੀਆ ਨੂੰ ਮੂੰਗਫਲੀ, ਰਿਉੜੀਆਂ ਵੰਡੀਆਂ ਗਈਆਂ | ਇਸ ਮੌਕੇ ਕਾਲਜ ਦੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ ਅਤੇ ਚੇਅਰਮੈਨ ਬਲਤੇਜ ਗਿੱਲ ਵਲੋਂ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ | ਇਸ ਮੌਕੇ ਡਾਇਰੈਕਟਰ ਸੁਖਪ੍ਰੀਤ ਸੰਧੂ, ਪਿ੍ੰਸੀ. ਨਵਜੋਤ ਕੌਰ, ਦਲਜੀਤ ਕੌਰ, ਬਲਜੀਤ ਕੌਰ, ਸੁਖਵੀਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਾਜਿੰਦਰ ਕੌਰ, ਪਲਵਿੰਦਰ ਕੌਰ ਤੋਂ ਇਲਾਵਾ ਹੋਰ ਹਾਜ਼ਰ ਸਨ |
ਦੇਸ਼ ਭਗਤ ਕਾਲਜ ਮੋਗਾ ਵਿਖੇ ਲੋਹੜੀ ਮਨਾਈ ਗਈ
ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਫਾੳਂੂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨ ਮੋਗਾ ਵਿਖੇ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਲੋਹੜੀ ਦੇ ਗੀਤ ਗਾਏ ਅਤੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਇਸ ਲੋਹੜੀ ਦੇ ਤਿਉਹਾਰ ਵਿਚ ਹਿੱਸਾ ਲਿਆ। ਮੈਨੇਜਮੈਂਟ, ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਲੋਹੜੀ ਨੂੰ ਅਗਨੀ ਵਿਖਾ ਕੇ ਇਸ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਤੇ ਮੈਨੇਜਮੈਂਟ ਕਮੇਟੀ ਵੱਲੋਂ ਲੋਹੜੀ ਦੇ ਇਤਿਹਾਸ ਤੇ ਚਾਨਣਾ ਪਾਇਆ ਗਿਆ। ਇਸ ਪਿੱਛੋਂ ਮੂੰਗਫਲੀਆਂ ਤੇ ਰਿਉੜੀਆਂ ਵੰਡੀਆਂ ਗਈਆਂ। ਇਸ ਮੌਕੇ 'ਤੇ ਪ੍ਰਿੰਸੀਪਲ ਡਾ.ਸਵਰਨਜੀਤ ਸਿੰਘ ਵਲੋਂ ਸਭ ਨੂੰ ਵਧਾਈ ਦਿੱਤੀ ਗਈ। ਕਾਲਜ ਦੇ ਪ੍ਰਧਾਨ ਸ੍ਰੀ ਅਸ਼ੋਕ ਗੁਪਤਾ, ਜਰਨਲ ਸੈਕਟਰੀ ਗੁਰਦੇਵ ਸਿੰਘ, ਡਾਇਰੈਕਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਗੌਰਵ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਪ੍ਰਿੰਸੀਪਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪੀ੍ਰਤੀ ਸ਼ਰਮਾ ਇਸ ਮੌਕੇ ਹਾਜ਼ਰ ਸਨ।
ਨੈਸ਼ਨਲ ਕਾਨਵੈਂਟ ਸਕੂਲ ਵਿਚ ਲੋਹੜੀ ਮਨਾਈ ਗਈ
ਅੱਜ ਨੈਸ਼ਨਲ ਕਾਨਵੈਂਟ ਸਕੂਲ ਵਿਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਅਮਰਜੀਤ ਕੌਰ ਪੰਜਾਬੀ ਲੈਕਚਰਾਰ ਵੱਲੋਂ ਲੋਹੜੀ ਦੀ ਮਹੱਤਤਾ ਦੱਸਦੇ ਹੋਏ ਕੀਤੀ ਗਈ। ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ ਵੱਖ ਕਲਾਸਾਂ ਦੇ ਬੱਚਿਆਂ ਵੱਲੋਂ ਗੀਤ, ਸਕਿੱਟਾਂ, ਗਿੱਧਾ, ਭੰਗੜਾ ਪੇਸ਼ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ 9ਵੀਂ ਕਲਾਸ ਦੀ ਨਵਰੀਤ ਕੌਰ ਨੇ ਨਿਭਾਈ। ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਅੰਬਿਕਾ ਜੀ ਨੇ ਲੋਹੜੀ ਦੇ ਤਿਉਹਾਰ ਦੀ ਇਤਿਹਾਸਿਕ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਤੇ ਸਕੂਲ ਦੇ ਸਾਰੇ ਬੱਚੇ ਅਤੇ ਸਮੂਹ ਸਟਾਫ਼ ਹਾਜ਼ਰ ਸਨ।
ਕਿਚਲੂ ਪਬਲਿਕ ਸਕੂਲ ਵਿਚ ਮਨਾਇਆ ਲੋਹੜੀ ਦਾ ਤਿਉਹਾਰ
ਡਾ.ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਅੱਜ ਲੋਹੜੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਡਾਇਰੈਕਟਰ ਮੈਡਮ ਸੁਨੀਤਾ ਗਰਗ, ਡੀਨ ਮਲਕੀਤ ਸਿੰਘ, ਪ੍ਰਿੰਸੀਪਲ ਹੇਮ ਪ੍ਰਭਾ ਸੂਦ ਤੇ ਸਮੂਹ ਸਟਾਫ਼ ਨੇ ਅਗਨੀ ਵਿਚ ਤਿਲ, ਗੁੜ ਪਾ ਕੇ ਲੋਹੜੀ ਤਿਉਹਾਰ ਦੀ ਸ਼ੁਰੂਆਤ ਕੀਤੀ। ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਨੇ ਕਿਹਾ ਕਿ ਲੋਹੜੀ ਦੇ ਸ਼ੁੱਭ ਮੌਕੇ 'ਤੇ ਆਪਣੇ ਅੰਦਰ ਦੀਆ ਬੁਰਾਈਆਂ ਨੂੰ ਖ਼ਤਮ ਕਰਕੇ ਅਛਾਈਆਂ ਦਾ ਨਿਰਮਾਣ ਕਰਨਾ ਚਾਹੀਦਾ। ਉਨ੍ਹਾਂ ਸਮੂਹ ਸਟਾਫ਼, ਕਰਮਚਾਰੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਸਕੂਲ ਡੀਨ ਮਲਕੀਤ ਸਿੰਘ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਾ ਬਾਰੇ ਜਾਣੂ ਕਰਵਾਇਆ।
ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿਚ ਲੋਹੜੀ ਮਨਾਈ
ਸਮਾਧ ਭਾਈ, (ਗੁਰਮੀਤ ਸਿੰਘ ਮਾਣੂੰਕੇ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ 'ਚ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਸਮੁੱਚੇ ਲੋਹੜੀ ਨਾਲ ਸਬੰਧਿਤ ਪ੍ਰੋਗਰਾਮ ਦਾ ਪ੍ਰਬੰਧ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਸਟਾਫ਼ ਮੈਂਬਰਾਂ ਦੀ ਮਦਦ ਨਾਲ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੁਰਾਤਨ ਰੀਤਾਂ ਨਾਲ ਲੋਹੜੀ ਮੰਗ ਕੇ ਇਸ ਤਿਉਹਾਰ ਨੂੰ ਚਮਕਾਉਣ ਲਈ ਮਾਲੀ ਮਦਦ ਇਕੱਠੀ ਕੀਤੀ ਅਤੇ ਪੰਜਾਬੀ ਰੀਤਾਂ ਅਨੁਸਾਰ ਮੂੰਗਫਲੀ, ਗੁੜ ਦੀਆਂ ਰਿਉੜੀਆਂ ਅਤੇ ਗੱਚਕ ਦਾ ਪ੍ਰਬੰਧ ਕੀਤਾ ਗਿਆ। ਲੋਹੜੀ ਬਾਲਣ ਤੋਂ ਪਹਿਲਾਂ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤਾਂ ਨਾਲ ਤਿਉਹਾਰ ਦੀ ਮਹੱਤਤਾ ਨੂੰ ਦਰਸਾਇਆ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਸ਼ਰਦੇਵ ਸਿੰਘ ਗਿੱਲ ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੀ ਅਹਿਮੀਅਤ 'ਤੇ ਚਾਨਣਾ ਪਾਇਆ। ਇਸ ਸਮੇਂ ਕਾਲਜ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਚੇਅਰਪਰਸਨ ਰਣਧੀਰ ਕੌਰ ਅਤੇ ਕਾਲਜ ਡਾਇਰੈਕਟਰ ਹਰਭਜਨ ਸਿੰਘ ਨੇ ਇਹ ਤਿਉਹਾਰ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਸਭ ਨੂੰ ਤਿਉਹਾਰ ਦੀਆ ਵਧਾਈਆਂ ਦਿੱਤੀਆਂ।
ਵਿਸਾਖਾ ਸਿੰਘ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਸਵਰਗੀ ਜਥੇਦਾਰ ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਕੀਤੀ ਗਈ ਨਾਮਵਰ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਵਿਖੇ ਪ੍ਰਿੰਸੀਪਲ ਕਮਲਜੀਤ ਕੌਰ ਸੈਣੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਬੱਚਿਆਂ ਵੱਲੋਂ ਧਾਰਮਿਕ ਸ਼ਬਦ, ਗੀਤ, ਸੰਗੀਤ ਤੇ ਸਕਿੱਟ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਸੈਣੀ ਨੇ ਬੱਚਿਆਂ ਨੂੰ ਲੋਹੜੀ ਤੇ ਤਿਉਹਾਰ ਦੀ ਵਧਾਈ ਦਿੰਦਿਆਂ ਲੋਹੜੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਲੋਹੜੀ ਵਿਚ ਤਿਲ ਸੁੱਟੇ ਗਏ ਤੇ ਬੱਚਿਆਂ ਨੂੰ ਮੂੰਗਫਲੀ ਰਿਉੜੀਆਂ, ਗੱਚਕ ਵੀ ਵੰਡੀ ਗਈ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਸੈਣੀ ਨੇ ਬੱਚਿਆਂ ਤੇ ਸਮੂਹ ਸਕੂਲ ਸਟਾਫ਼ ਨੂੰ ਲੱਖ ਲੱਖ ਦੀ ਵਧਾਈ ਦਿੱਤੀ। ਇਸ ਮੌਕੇ ਬਰਜੀਤ ਕੌਰ, ਰਣਜੀਤ ਕੌਰ, ਜਗਦੀਪ ਸਿੰਘ, ਬਲੌਰ ਸਿੰਘ, ਮਲਕੀਤ ਸਿੰਘ, ਰਾਜਪ੍ਰੀਤ ਕੌਰ, ਦਵਿੰਦਰਪਾਲ ਕੌਰ,ਹੇਮ ਲਤਾ, ਹਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਬਲੌਜ਼ਮ ਕਾਨਵੈਂਟ ਸਕੂਲ ਵਿਖੇ ਮਨਾਈ ਧੂਮ-ਧਾਮ ਨਾਲ ਲੋਹੜੀ
ਬਲੌਜ਼ਮ ਕਾਨਵੈਂਟ ਸਕੂਲ ਲੀਲ੍ਹਾਂ ਵਿਖੇ ਅੱਜ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵਾ ਪਾ ਕੇ ਗਿੱਧਾ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਇਸ ਮੌਕੇ ਧੂਣੀ ਲਗਾ ਕੇ ਦਿੱਤੀ ਗਈ ਅਤੇ ਸਾਰਿਆਂ ਨੇ ਤਿਲ ਸੁੱਟੇ ਤੇ ਨਾਲ ਹੀ ਮੂੰਗਫਲੀ ਰਿਉੜੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਸਭ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਐਮ.ਡੀ.ਮੇਜਰ ਸਿੰਘ ਜੌਹਲ ਨੇ ਮਾਪਿਆਂ ਨੂੰ ਜੀ ਆਇਆਂ ਆਖਿਆ ਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਹਾਜ਼ਰੀ ਭਰੀ।
ਜੀਂਦੜਾ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ
ਬ੍ਰਹਮਲੀਨ ਸੰਤ ਬਾਬਾ ਕਾਰਜ ਸਿੰਘ ਵੱਲੋਂ ਚਲਾਈ ਗਈ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ. ਸੀਨੀ. ਸੈਕੰ. ਸਕੂਲ ਜੀਂਦੜਾ ਵਿਖੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਜਰਨਲ ਸੈਕਟਰੀ ਜਸਵੰਤ ਸਿੰਘ ਭੁੱਲਰ ਤੇ ਪ੍ਰਿੰਸੀਪਲ ਮੈਡਮ ਸੁਖਜਿੰਦਰ ਕੌਰ ਸੰਧੂ ਨੇ ਲੋਹੜੀ ਦੇ ਤਿਉਹਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਬੱਚਿਆ ਨੇ ਗੀਤ, ਬੋਲੀਆਂ, ਗਿੱਧਾ ਆਦਿ ਪੇਸ਼ ਕੀਤਾ ਗਿਆ ਤੇ ਇਸ ਤੋਂ ਇਲਾਵਾ ਰਾਜਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਵੀ ਬੱਚਿਆਂ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ।
ਸਪਰਿੰਗ ਡਿਊ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)-ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬਹਾਦੁਰ ਸਿੰਘ ਸਿੱਧੂ (ਯੂ. ਐਸ. ਏ) ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ। ਪ੍ਰਬੰਧਕੀ ਕਮੇਟੀ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਡਾਇਰੈਕਟਰ ਸੁਖਵਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਲੋਹੜੀ ਦੇ ਤਿਉਹਾਰ ਦੇ ਮਹੱਤਵ ਬਾਰੇ ਦੱਸਿਆ। ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਵੀ ਕੀਤਾ ਗਿਆ ਅਤੇ ਰਿਵਾਇਤ ਅਨੁਸਾਰ ਲੋਹੜੀ ਬਾਲ ਕੇ ਤਿਉਹਾਰ ਨੂੰ ਮਨਾਇਆ ਗਿਆ। ਮੈਡਮ ਬਲਜੀਤ ਕੌਰ ਨੇ ਸਟੇਜ ਸੰਚਾਲਨ ਦਾ ਰੋਲ ਅਦਾ ਕੀਤਾ। ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਾਰੇ ਸਟਾਫ਼, ਮਾਤਾ - ਪਿਤਾ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।
ਗੁਰੂ ਨਾਨਕ ਪਬਲਿਕ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਚ ਲੋਹੜੀ ਦਾ ਤਿਉਹਾਰ ਬੜੇ ਹੀ ਧੁੂਮ-ਧਾਮ ਨਾਲ ਮਨਾਇਆ ਗਿਆ। ਲੋਹੜੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਿਆਂ ਵੱਲੋਂ ਲੋਹੜੀ ਨਾਲ ਸੰਬੰਧਿਤ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਮੁੱਖ ਡਾਇਰੈਕਟਰ ਮੈਡਮ ਸੁਖਪਾਲ ਕੌਰ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਲੋਹੜੀ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਨੇ ਨਾਲ ਹੋਰ ਪਤਵੰਤੇ ਹਾਜ਼ਰ ਸਨ।
ਸੁਪਰੀਮ ਕਾਨਵੈਂਟ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਡਾ. ਚਰਨ ਸਿੰਘ ਅਤੇ ਚੇਅਰਮੈਨ ਜੋਗਿੰਦਰ ਸ਼ਰਮਾ, ਪ੍ਰਿੰਸੀਪਲ ਸੰਦੀਪ ਕੁਮਾਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤਿਉਹਾਰ ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੇ ਨਾਲ ਨਾਲ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਹਨ । ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਪੁਲਿਸ 'ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਮੋਗਾ, 13 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਜਸਵੀਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸੈਦਪੁਰਾ, ਪੱਟੀ (ਤਰਨਤਾਰਨ) ਦੀ ਸ਼ਿਕਾਇਤ ਦੀ ਪੜਤਾਲ ਐਸ.ਐਸ.ਪੀ. ਮੋਗਾ ਦੇ ਹੁਕਮਾਂ ਅਧੀਨ ਡੀ.ਐਸ.ਪੀ. ਧਰਮਕੋਟ ਨੇ ਕੀਤੀ ਅਤੇ ਇਸ ਰਿਪੋਰਟ ਦੇ ਅਧੀਨ ਸਹਾਇਕ ਥਾਣੇਦਾਰ ਸੁਰਜੀਤ ਸਿੰਘ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ

ਮੋਗਾ, 13 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਹਰਸਿਕੰਦਰ ਸਿੰਘ ਪੁੱਤਰ ਕਮਿੱਕਰ ਸਿੰਘ ਵਾਸੀ ਮੁੰਡੀਆਂ ਖ਼ੁਰਦ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਦੀ ਪੜਤਾਲ ਸੀਨੀਅਰ ਸੁਪਰਡੈਂਟ ਪੁਲਿਸ ਮੋਗਾ ਦੇ ਹੁਕਮਾਂ ਅਧੀਨ ਐਾਟੀ ਹਿਊਮਨ ਟ੍ਰੈਫ਼ਿਕਿੰਗ ਸੈੱਲ ਮੋਗਾ ਵੱਲੋਂ ਕੀਤੇ ...

ਪੂਰੀ ਖ਼ਬਰ »

ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਐਟਰੋਸਿਟੀ ਐਕਟ-1989 ਤਹਿਤ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਬੀਤੇ ਦਿਨ ਮੀਟਿੰਗ ਹੋਈ¢ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ...

ਪੂਰੀ ਖ਼ਬਰ »

ਪਾਥਵੇਅਜ਼ ਗਲੋਬਲ ਸਕੂਲ 'ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਕੋਟ ਈਸੇ ਖਾਂ, 13 ਜਨਵਰੀ (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਜੋ ਇਲਾਕੇ ਦਾ ਇਕਲੌਤਾ ਆਈ.ਸੀ.ਐਸ.ਈ. ਦਿੱਲੀ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ ਕਰ ਕੇ ਮਾਪਿਆਂ ਦੀ ਪਹਿਲੀ ਪਸੰਦ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ, ਪਾਥਵੇਅਜ਼ ਹਰ ਇੱਕ ਦਿਨ ਤਿਉਹਾਰ ਆਪਣੇ ਬੱਚਿਆਂ ...

ਪੂਰੀ ਖ਼ਬਰ »

ਮਾਛੀਕੇ ਵਿਖੇ ਨਗਰ ਕੀਰਤਨ ਸਜਾਇਆ

ਨਿਹਾਲ ਸਿੰਘ ਵਾਲਾ, 13 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਪਿੰਡ ਮਾਛੀਕੇ ਵਿਖੇ ਮਾਘੀ ਮੇਲੇ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਆਦੂਪੋੜ ਸਾਹਿਬ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ...

ਪੂਰੀ ਖ਼ਬਰ »

ਕੈਪਟਨ ਸਰਕਾਰ ਿਖ਼ਲਾਫ਼ ਭਾਜਪਾ ਕਰੇਗੀ 16 ਨੂੰ ਰੋਸ ਪ੍ਰਦਰਸ਼ਨ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਾਂਗਰਸ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਹ ਸਿਰਫ਼ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਬਟੋਰਨ ਤੱਕ ਹੀ ਸੀਮਤ ਰਹੇ ਅਤੇ ਜੋ ਵਾਅਦੇ ਕੀਤੇ ਉਹ ਕੋਈ ਵੀ ਪੂਰਾ ਨਹੀਂ ਕੀਤਾ ...

ਪੂਰੀ ਖ਼ਬਰ »

ਲੋਕਾਂ ਦੀ ਸਹੂਲਤ ਲਈ ਬਣਨ ਵਾਲਾ ਪਾਰਕ ਕੂੜੇ ਕਰਕਟ ਦੀ ਭੇਟ ਚੜਿ੍ਹਆ

ਕੋਟ ਈਸੇ ਖਾਂ, 13 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਮਸੀਤਾਂ ਰੋਡ 'ਤੇ ਬਾਉਲੀ ਮੰਦਰ ਦੇ ਨਜ਼ਦੀਕ ਬਲਾਕ ਸੰਮਤੀ ਅਧੀਨ ਆਉਂਦੀ ਜਗ੍ਹਾ ਵਿਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਬਣਨ ਵਾਲੇ ਪਾਰਕ ਦਾ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਰੁਕਿਆ ਹੋਣ ਕਰ ਕੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਇਕੱਤਰਤਾ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)-ਆਮ ਆਦਮੀ ਪਾਰਟੀ ਬਾਘਾ ਪੁਰਾਣਾ ਦੇ ਵਲੰਟੀਅਰਾਂ ਦੀ ਇਕੱਤਰਤਾ ਜਗਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਇੱਥੇ ਹੋਈ ਜਿਸ ਵਿਚ ਪੰਜਾਬ ਪੱਧਰ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਗਦੀਪ ਸਿੰਘ ...

ਪੂਰੀ ਖ਼ਬਰ »

ਧਰਮਕੋਟ ਵਿਖੇ ਕਬੱਡੀ ਓਪਨ ਦੇ ਮੁਕਾਬਲੇ ਅੱਜ

ਧਰਮਕੋਟ, 13 ਜਨਵਰੀ (ਹਰਮਨਦੀਪ ਸਿੰਘ)-ਮੇਲਾ ਮਾਘੀ ਸਪੋਰਟਸ ਐਾਡ ਵੈੱਲਫੇਅਰ ਕਲੱਬ ਧਰਮਕੋਟ ਵਲੋਂ ਮੇਲਾ ਮਾਘੀ ਦੇ ਸਬੰਧ ਵਿਚ ਹੋ ਰਹੇ ਸਾਲਾਨਾ 33ਵੇਂ ਕਬੱਡੀ ਟੂਰਨਾਮੈਂਟ ਦੌਰਾਨ 14 ਜਨਵਰੀ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ | ਪੈੱ੍ਰਸ ਨੂੰ ਜਾਣਕਾਰੀ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਲੋਹੜੀ ਦਾ ਤਿਉਹਾਰ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਮੋਗਾ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਪੱਧਰੀ ਵਰਕਿੰਗ ਕਮੇਟੀ ਦੀ ਮੀਟਿੰਗ ਸਥਾਨਕ ਨੇਚਰ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਸਤਿਅਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਐਮ.ਪੀ. ਰਵਨੀਤ ਬਿੱਟੂ ਸੂਬਾ ਸਕੱਤਰ ਜੋਧਾ ਬਰਾੜ ਨੂੰ ਮਿਲੇ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਅਤੇ ਜਾਟ ਮਹਾਂ ਸਭਾ ਪੰਜਾਬ ਦੇ ਸੂਬਾ ਸਕੱਤਰ ਜੋਧਾ ਸਿੰਘ ਬਰਾੜ ਨੂੰ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ 'ਤੇ ਮਿਲੇ | ਰਵਨੀਤ ਬਿੱਟੂ ਨੇ ਇਸ ਮੌਕੇ ਗੱਲਬਾਤ ...

ਪੂਰੀ ਖ਼ਬਰ »

ਮੋਹਨ ਐਜੂਕੇਅਰ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਮਸ਼ਹੂਰ ਆਈਲਟਸ ਐਾਡ ਇਮੀਗ੍ਰੇਸ਼ਨ ਸੰਸਥਾ ਮੋਹਨ ਐਜੂਕੇਅਰ ਨੇ ਸਿਮਰਦੀਪ ਪੁੱਤਰੀ ਸੁਖਦੀਪ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਜਨਵਰੀ 2018 ਇਨਟੇਕ ਦਾ ਵੀਜ਼ਾ ਲਗਵਾਇਆ | ਇਸ ਮੌਕੇ ਸੰਸਥਾ ਡਾਇਰੈਕਟਰ ਭਾਨੂ ...

ਪੂਰੀ ਖ਼ਬਰ »

ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਡਾ: ਫ਼ਕੀਰ ਮੁਹੰਮਦ ਦਾ ਸਨਮਾਨ

ਨਿਹਾਲ ਸਿੰਘ ਵਾਲਾ, 13 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਉੱਘੇ ਸਮਾਜਸੇਵੀ ਤੇ ਮੈਂਬਰ ਜਨਰਲ ਕੌਾਸਲ ਆਫ਼ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਡਾ. ਫ਼ਕੀਰ ਮੁਹੰਮਦ ਦਾ ਕੈਨੇਡਾ ਤੋਂ ਭਾਰਤ ਵਾਪਸ ਪਰਤਣ 'ਤੇ ਮੁਸਲਿਮ ਵੈੱਲਫੇਅਰ ਕਮੇਟੀ ਵੱਲੋਂ ਉਚੇਰੇ ਤੌਰ ਤੇ ਸਨਮਾਨਿਤ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਲਗਵਾ ਰਿਹਾ ਧੜਾਧੜ ਕੈਨੇਡਾ ਦੇ ਵੀਜ਼ੇ-ਡੱਲਾ

ਮੋਗਾ, 13 ਜਨਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਜੋ ਕਿ ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਸਰਵਉੱਚ ਪੱਧਰ 'ਤੇ ਪ੍ਰਦਾਨ ਕਰ ਰਹੀ ਹੈ | ਪਿਛਲੇ ਦਿਨੀਂ ਮੈਕਰੋ ...

ਪੂਰੀ ਖ਼ਬਰ »

ਵੰਸਾਂ ਦੀ ਵਾਰਿਸ ਔਰਤ ਨੂੰ ਸ਼ਹੀਦਾਂ ਦੀ ਧਰਤੀ ਤੋਂ ਮਿਲਿਆ ਸਨਮਾਨ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)- ਮਾਲਵੇ ਦੀ ਧਰਤੀ 'ਤੇ ਸਥਿਤ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਜਿੱਥੇ ਗੁਰਮਤਿ ਨਾਲ ਜੋੜਨ ਦੇ ਲਈ ਅਕਸਰ ਹੀ ਕੋਈ ਨਾ ਕੋਈ ਸਮਾਗਮ ...

ਪੂਰੀ ਖ਼ਬਰ »

ਪੁਲਿਸ ਨੇ ਮੁਕੱਦਮੇ ਵਿਚਲਾ ਟਰੱਕ ਖੁੱਲ੍ਹੀ ਬੋਲੀ ਰਾਹੀਂ ਕੀਤਾ ਨਿਲਾਮ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਪੁਲਿਸ ਥਾਣੇ ਵਿਚ ਦਰਜ ਮੁਕੱਦਮਾ ਨੰਬਰ 330 ਮਿਤੀ 12 ਅਕਤੂਬਰ 2007 ਅਧੀਨ ਧਾਰਾ 304 ਏ ਤਹਿਤ ਬਾਘਾ ਪੁਰਾਣਾ ਪੁਲਿਸ ਵੱਲੋਂ ਕਾਬੂ ਕੀਤਾ ਹੋਇਆ ਟਰੱਕ ਪੀ.ਯੂ.ਯੂ. 9099 ਨੂੰ ਨਿਲਾਮ ਕਰਨ ਲਈ ਮਾਣਯੋਗ ਜੱਜ ਬਿਸ਼ਨ ਸਰੂਪ ਐਡੀਸ਼ਨਲ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਰੋਡੇ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਸਮਾਲਸਰ, 13 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਸਕੂਲ ਦੇ ਚੇਅਰਮੈਨ ਜਗਰੂਪ ਸਿੰਘ ਅਤੇ ਡਾਇਰੈਕਟਰ ਜਸਵੀਰ ਸਿੰਘ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਬਹੁਤ ਹੀ ...

ਪੂਰੀ ਖ਼ਬਰ »

ਸਪਰਿੰਗ ਡਿਊ ਸਕੂਲ ਵਲੋਂ ਚੇਤਨਾ ਰੈਲੀ

ਅਜੀਤਵਾਲ, 13 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)- ਸਪਰਿੰਗ ਡਿਊ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਅੱਜ ਰਾਸ਼ਟਰੀ ਯੁਵਾ ਦਿਵਸ ਦੇ ਮੱਦੇਨਜ਼ਰ ਇਕ ਚੇਤਨਾ ਰੈਲੀ ਕੱਢੀ ਗਈ | ਇਹ ਰੈਲੀ ਸਥਾਨਕ ਪਿੰਡ ਕਾਉਂਕੇ ਕਲਾਂ ਵਿਖੇ ਕੀਤੀ ਗਈ | ਪਿ੍ੰਸੀਪਲ ਨਵਨੀਤ ...

ਪੂਰੀ ਖ਼ਬਰ »

ਐਡਵੋਕੇਟ ਗੁਰਪ੍ਰੀਤ ਕੰਬੋਜ 'ਆਪ' ਦੇ ਜੁਆਇੰਟ ਸੈਕਟਰੀ ਬਣੇ

ਮੋਗਾ, 13 ਜਨਵਰੀ (ਗੁਰਤੇਜ ਸਿੰਘ/ ਸੁਰਿੰਦਰਪਾਲ ਸਿੰਘ)-ਮੋਗਾ ਵਿਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਮਾਲਵਾ ਜ਼ੋਨ ਤੋਂ ਮੀਤ ਪ੍ਰਧਾਨ ਐਡਵੋਕੇਟ ਨਰਿੰਦਰ ਚਾਹਲ ਅਤੇ ਹਲਕਾ ਇੰਚਾਰਜ ਧਰਮਕੋਟ ਦਲਜੀਤ ਸਿੰਘ ਸਦਰਪੁਰਾ ਵੱਲੋਂ ...

ਪੂਰੀ ਖ਼ਬਰ »

ਬੱਚਿਆਂ ਲਈ 50 ਬੈਂਚ ਮੁਹੱਈਆ ਕਰਵਾਏ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)-ਸਰਕਾਰੀ ਪ੍ਰਾਇਮਰੀ ਸਕੂਲ ਵੈਰੋਕੇ ਦੇ ਬੱਚਿਆਂ ਲਈ ਬੈਠਣ ਵਾਸਤੇ ਮੈਡਮ ਪਰਮਜੀਤ ਕੌਰ ਦੀ ਪ੍ਰੇਰਨਾ ਸਦਕਾ ਸਕੂਲ ਮੁਖੀ ਤੇਜਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਵੱਲੋਂ ਸਹਿਯੋਗ ਦੇ ਕੇ 50 ਬੈਂਚ ਮੁਹੱਈਆ ਕਰਵਾਏ ਗਏ ਤਾਂ ...

ਪੂਰੀ ਖ਼ਬਰ »

ਡੀ. ਐਮ. ਕਾਲਜ ਲੋਹੜੀ ਮੌਕੇ ਹਵਨ ਕਰਵਾਇਆ

ਮੋਗਾ, 13 ਜਨਵਰੀ (ਜਸਪਾਲ ਸਿੰਘ ਬੱਬੀ)- ਡੀ. ਐਮ. ਕਾਲਜ ਮੋਗਾ ਹਵਨ ਯੱਗਸ਼ਾਲਾ ਵਿਖੇ ਪਿ੍ੰਸੀਪਲ ਐਸ.ਕੇ. ਸ਼ਰਮਾਂ ਦੀ ਅਗਵਾਈ ਹੇਠ ਲੋਹੜੀ ਦੇ ਤਿਉਹਾਰ ਮੌਕੇ ਹਵਨ ਯੱਗ ਕਰਵਾਇਆ ਗਿਆ | ਇਸ ਹਵਨ ਯੱਗ ਵਿਚ ਜੱਜ ਵਨੀਤ ਨਾਰੰਗ ਸੀ. ਜੀ. ਐਮ. ਮੋਗਾ ਕਮ ਸਕੱਤਰ ਮੁਫਤ ਕਾਨੂੰਨੀ ...

ਪੂਰੀ ਖ਼ਬਰ »

ਸਮਾਜ ਸੇਵੀ ਸੰਮਤੀ ਨੇ ਝੁੱਗੀਆਂ ਵਾਲਿਆਂ ਨਾਲ ਮਨਾਈ ਲੋਹੜੀ

ਸਮਾਲਸਰ, 13 ਜਨਵਰੀ (ਕਿਰਨਦੀਪ ਬੰਬੀਹਾ)-ਸਥਾਨਕ ਕਸਬਾ ਸਮਾਲਸਰ ਵਿਖੇ ਨਜ਼ਦੀਕ ਥਾਣਾ ਸਮਾਲਸਰ ਰਹਿ ਰਹੇ ਝੁੱਗੀਆਂ ਵਾਲਿਆਂ ਨਾਲ ਸਮਾਲਸਰ ਸਮਾਜ ਸੇਵੀ ਸੰਮਤੀ ਨੇ ਮੈਂਬਰਾਂ ਨੇ ਲੋਹੜੀ ਦਾ ਤਿਉਹਾਰ ਮਨਾਇਆ | ਇਸ ਮੌਕੇ ਸੰਮਤੀ ਮੈਂਬਰ ਰਾਕੇਸ਼ ਕੁਮਾਰ ਬਿੱਟਾ ਅਤੇ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਕੋਟ ਈਸੇ ਖਾਂ, 13 ਜਨਵਰੀ (ਯਸ਼ਪਾਲ ਗੁਲਾਟੀ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮੂਹ ਸਕੂਲ ਸਟਾਫ਼, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਲੋਹੜੀ ਦਾ ਤਿਉਹਾਰ ਮਿਲ ਕੇ ਹਰ ਵਰ੍ਹੇ ਵਾਂਗ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਮਾਗਮ ਦਾ ਰਿਬਨ ਕੱਟ ਕੇ ...

ਪੂਰੀ ਖ਼ਬਰ »

ਮੰਦਰ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲੇ ਨਾਮਜ਼ਦ

ਮੋਗਾ, 13 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਦਨੇਸ਼ ਕੁਮਾਰ ਗੁਪਤਾ ਪੁੱਤਰ ਮਹਾਂਵੀਰ ਪ੍ਰਸ਼ਾਦ ਗੁਪਤਾ ਵਾਸੀ ਪੁਰਾਣੀ ਦਾਣਾ ਮੰਡੀ ਨੇੜੇ ਹਨੂਮਾਨ ਮੰਦਰ ਮੋਗਾ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ਸ਼ਿਕਾਇਤ ਕੀਤੀ ਕਿ ਗ਼ਲਤ ਟਰੱਸਟ ਨਾਮਾ ਰਜਿਸਟਰਡ ਕਰਾਉਣ ...

ਪੂਰੀ ਖ਼ਬਰ »

ਪਾਣੀ ਵਾਲੀ ਡਿੱਗੀ 'ਚ ਡਿੱਗਣ ਨਾਲ ਭੱਠਾ ਮਜ਼ਦੂਰ ਦੀ ਮੌਤ

ਬਾਘਾ ਪੁਰਾਣਾ, 13 ਜਨਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਗਰਗ ਗਰਾਮ ਉਦਯੋਗ ਸੰਮਤੀ ਚੋਟੀਆਂ ਠੋਬਾ ਦੇ ਇੱਟਾਂ ਵਾਲੇ ਭੱਠੇ ਦੀ ਕਰੀਬ 20 ਫੁੱਟ ਡੂੰਘੀ ਪਾਣੀ ਵਾਲੀ ਟੈਂਕੀ ਵਿਚ ਇੱਕ ਮਜ਼ਦੂਰ ਦੀ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਮਨਾਈ ਲੜਕੀਆਂ ਦੀ ਲੋਹੜੀ

ਨਿਹਾਲ ਸਿੰਘ ਵਾਲਾ, 13 ਜਨਵਰੀ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)- ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੀਆਂ ਵਿਸ਼ੇਸ਼ ਹਦਾਇਤਾਂ ਤੇ ਬਲਾਕ ਪੱਤੋ ਹੀਰਾ ਸਿੰਘ ਵਿਖੇ ਬੇਟੀ ਬਚਾਓ ਪ੍ਰੋਗਰਾਮ ਅਧੀਨ ਧੀਆਂ ਦੀ ਲੋਹੜੀ ਮਨਾਈ ਗਈ | ਇਹ ਪੋ੍ਰਗਰਾਮ ਸੀਨੀਅਰ ...

ਪੂਰੀ ਖ਼ਬਰ »

ਮੇਲੇ ਦੀ ਮਨਜ਼ੂਰੀ ਨੂੰ ਲੈ ਕੇ ਗੁਰਦੁਆਰਾ ਕਮੇਟੀ ਤੇ ਪ੍ਰਸ਼ਾਸਨਿਕ ਅਧਿਕਾਰੀ ਆਹਮੋ ਸਾਹਮਣੇ

ਨਿਹਾਲ ਸਿੰਘ ਵਾਲਾ, 13 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਜਿੱਥੇ ਇਕ ਪਾਸੇ ਕੈਪਟਨ ਸਰਕਾਰ ਵੱਲੋਂ ਧਾਰਮਿਕ ਜੋੜ ਮੇਲਿਆਂ 'ਤੇ ਰੌਣਕ ਵਿਚ ਵਾਧਾ ਕਰਨ ਲਈ ਵੱਡੇ ਬਿਆਨ ਦਾਗੇ ਜਾਂਦੇ ਹਨ ਅਤੇ ਗੁਰੂ ਘਰਾਂ ਲਈ ਹਰ ਸਹੂਲਤ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਉਸ ਦੇ ਉਲਟ ਅੱਜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX