ਭਵਾਨੀਗੜ੍ਹ, 13 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਲਿਆਲ ਵਿਖੇ ਅੱਜ ਸਵੇਰੇ ਪਿੰਡ ਵਿੱਚ ਸਥਿਤ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਪਿੰਡ ਦੇ ਵੱਡੀ ਗਿਣਤੀ ਵਿੱਚ ਫ਼ੌਜ ਵਿੱਚ ਨੌਕਰੀ ਲੈਣ ਲਈ ਠੱਗੀ ਦਾ ਸ਼ਿਕਾਰ ਹੋਏ ਪਿੰਡ ਵਾਸੀਆਂ ਵਿਚੋਂ ਇਕ ਨੇ ਮਿੱਟੀ ਦਾ ਤੇਲ ਇਕ ਘਰ 'ਚ ਲਿਜਾ ਕੇ ਆਪਣੇ ਆਪ ਨੂੰ ਸੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਕਤ ਵਿਅਕਤੀ ਨੂੰ ਆਤਮ ਦਾਹ ਕਰਨ ਤੋਂ ਰੋਕਦਿਆਂ ਘਰ ਦੇ ਮਾਲਕ ਲੜਕੇ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ | ਇਸ ਸਬੰਧੀ ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀ ਜਰਨੈਲ ਸਿੰਘ ਪੁੱਤਰ ਰਘਬੀਰ ਸਿੰਘ, ਨਿਰਭੈ ਸਿੰਘ ਪੁੱਤਰ ਸ਼ੇਰ ਸਿੰਘ, ਸਮਸ਼ੇਰ ਸਿੰਘ ਪੁੱਤਰ ਬਲਦੇਵ ਸਿੰਘ, ਚਮਕੌਰ ਸਿੰਘ ਪੁੱਤਰ ਦੇਵ ਸਿੰਘ,ਦੀਦਾਰ ਸਿੰਘ ਪੁੱਤਰ ਭਗਵਾਨ ਸਿੰਘ, ਗੁਰਧਿਆਨ ਸਿੰਘ ਪੁੱਤਰ ਸੁਰਜਨ ਸਿੰਘ, ਸਤਿਗੁਰ ਸਿੰਘ ਪੁੱਤਰ ਲਾਲ ਸਿੰਘ ਅਤੇ ਬੁੱਧ ਸਿੰਘ ਪੁੱਤਰ ਜੰਗੀਰ ਸਿੰਘ ਸਾਰੇ ਵਾਸੀ ਬਲਿਆਲ ਅਤੇ ਮਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭਸੋੜ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਜੋ ਕਿ ਪਹਿਲਾਂ ਪਟਿਆਲਾ ਦੇ ਫੌਜ਼ ਦੇ ਹਸਪਤਾਲ ਵਿਖੇ ਐਕਸਰੇ ਕਰਨ ਸਬੰਧੀ ਡਿਊਟੀ ਕਰਦਾ ਸੀ ਅਤੇ ਫਿਰ ਉਹ ਫ਼ੌਜ ਵਿਚ ਹੀ ਪੂਨਾ ਵਿਚ ਚਲਾ ਗਿਆ ,ਨੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰਾਂ ਨੂੰ ਫ਼ੌਜ ਵਿੱਚ ਨੌਕਰੀ ਦਿਵਾਉਣ ਦੇ ਨਾਮ 'ਤੇ ਕਈਆਂ ਤੋਂ ਸਾਢੇ ਤਿੰਨ ਲੱਖ ਅਤੇ ਕਈਆਂ ਤੋਂ 2-2 ਲੱਖ ਰੁਪਏ ਲੈ ਲਏ ਜਿਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਉਨ੍ਹਾਂ ਦਾ ਮੈਡੀਕਲ ਕਰਾਉਣ ਲਈ ਪੂਨਾ ਲੈ ਗਿਆ ਜਿਸ ਦੌਰਾਨ ਉੱਥੇ ਉਸ ਨੇ ਫ਼ੌਜ ਦੇ ਇਕ ਅਧਿਕਾਰੀ ਨੂੰ ਵੀ ਇਨ੍ਹਾਂ ਨਾਲ ਮਿਲਾਉਂਦਿਆਂ ਇਨ੍ਹਾਂ ਨੂੰ ਨੌਕਰੀ ਦੇ ਜੁਆਨਿੰਗ ਲੈਟਰ ਵੀ ਦੇ ਦਿੱਤੇ | ਉਨ੍ਹਾਂ ਦੱਸਿਆ ਕਿ ਜਦੋਂ ਉਕਤ ਪੀੜਤਾਂ ਦੇ ਪੁੱਤਰ ਨੌਕਰੀ ਲੈਣ ਲਈ ਗਏ ਤਾਂ ਫ਼ੌਜ ਦੇ ਅਧਿਕਾਰੀਆਂ ਨੇ ਉਕਤ ਲੈਟਰਾਂ ਨੂੰ ਜਾਅਲੀ ਕਰਾਰ ਦਿੱਤਾ ਜਿਸ ਦੌਰਾਨ ਉਨ੍ਹਾਂ ਜਦੋਂ ਇਸ ਵਿਅਕਤੀ ਨਾਲ ਇਹ ਜਾਅਲੀ ਲੈਟਰ ਹੋਣ ਸਬੰਧੀ ਕਿਹਾ ਤਾਂ ਉਹ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਦੋ ਮਹੀਨੇ ਬੀਤ ਜਾਣ 'ਤੇ ਹੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੀ ਤਾਂ ਪੈਸਿਆਂ ਤੋਂ ਪ੍ਰੇਸ਼ਾਨ ਹੋਏ ਇੱਕ ਵਿਅਕਤੀ ਵਲੋਂ ਉਕਤ ਠੱਗੀ ਮਾਰਨ ਵਾਲੇ ਵਿਅਕਤੀ ਦੇ ਘਰ ਮਿੱਟੀ ਦਾ ਤੇਲ ਲਿਜਾ ਕੇ ਆਪਣੇ ਆਪ ਨੂੰ ਸਾੜਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਰੌਲਾ ਪੈਣ 'ਤੇ ਉਕਤ ਵਿਅਕਤੀਆਂ ਨੇ ਉਕਤ ਠੱਗੀ ਮਾਰਨ ਵਾਲੇ ਦੇ ਘਰ ਵਿੱਚ ਵੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਵਿਭਾਗ ਤੋਂ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਧਰਨਾ ਇਸ ਦੇ ਘਰ ਵਿੱਚ ਉਸ ਸਮੇਂ ਤੱਕ ਜਾਰੀ ਰਹੇਗਾ ਜਿਨ੍ਹਾਂ ਸਮਾਂ ਇਹ ਸਾਡੇ ਪੈਸੇ ਵਾਪਸ ਨਹੀਂ ਕਰਦਾ | ਇਸ ਮੌਕੇ 'ਤੇ ਜਦੋਂ ਉਕਤ ਵਿਅਕਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਘਰੋਂ ਗਾਇਬ ਪਾਇਆ ਗਿਆ ਜਿਸ ਨਾਲ ਵਾਰ-ਵਾਰ ਮੋਬਾਈਲ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ 'ਤੇ ਉਸ ਦਾ ਮੋਬਾਈਲ 'ਤੇ ਸੰਪਰਕ ਨਹੀਂ ਹੋ ਸਕਿਆ, ਪਰ ਜਦੋਂ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਸ ਨਾਲ ਕੋਈ ਲਾਗਾ ਦੇਗਾ ਨਹੀਂ ਉਨ੍ਹਾਂ ਪਹਿਲਾਂ ਹੀ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ |
ਸੰਗਰੂਰ, 13 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੰਗਰੂਰ ਡਿਪੂ ਵਲੋਂ ਇਤਹਿਆਤ ਦੇ ਤੌਰ ਉੱਤੇ ਮੌਕ ਡਰਿੱਲ ਕਰਵਾਈ ਗਈ | ਭਾਵੇਂ ਇਸ ਮੌਕ ਡਰਿੱਲ ਬਾਬਤ ਇੰਡੀਅਨ ਆਇਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ...
ਸੰਗਰੂਰ, 13 ਜਨਵਰੀ (ਧੀਰਜ਼ ਪਸ਼ੌਰੀਆ) - ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸ਼ੇਰੋਂ ਨੇ ਕਿਹਾ ਹੈ ਕਿ ਪੰਜਾਬ ਦੇ ਕੈਪਟਨ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ...
ਸੰਗਰੂਰ, 13 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਵਿਖੇ ਹਰ ਮਹੀਨੇ ਦੀ ਤਰਾਂ ਮਿਤੀ 14 ਜਨਵਰੀ ਨੂੰ ਸ਼ਬਦ ਗੁਰੂ ਚੇਤਨਾ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ...
ਲਹਿਰਾਗਾਗਾ, 13 ਜਨਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲਹਿਰਾਗਾਗਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ...
ਮੂਲੋਵਾਲ, 13 ਜਨਵਰੀ (ਰਤਨ ਭੰਡਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਪੁਸ਼ਪਿੰਦਰ ਕੁਮਾਰ ਨੇ ਕਿਹਾ ਕਿ ਇਸ ਸਕੂਲ ਵਿਚ ਲੜਕੀਆਂ ਅਤੇ ਲੜਕਿਆਂ ਦੇ ਲਈ ਵੋਕੇਸ਼ਨਲ ਸਿੱਖਿਆ ...
ਚੀਮਾ ਮੰਡੀ, 13 ਜਨਵਰੀ (ਮੱਕੜ, ਮਾਨ) - ਸਥਾਨਕ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਰੱਖੀ ਚੋਣ ਐਨ ਮੌਕੇ ਉੱਤੇ ਮੁਲਤਵੀ ਹੋਣ ਦਾ ਸਮਾਚਾਰ ਮਿਲਿਆ ਹੈ | ਇੱਥੇ ਦਸਣਯੋਗ ਹੈ ਕਿ ਨਗਰ ਪੰਚਾਇਤ ਚੀਮਾ ਦੇ 13 ਵਾਰਡਾਂ ਲਈ ਪਿਛਲੀ 17 ਦਸੰਬਰ ਨੰੂ ਚੋਣਾਂ ਹੋਈਆਂ ਸਨ ਜਿਸ ਦੀ ਪ੍ਰਧਾਨਗੀ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ -ਸੱਚਖੰਡ ਵਾਸੀ ਸੰਤ ਨਰੈਣ ਸਿੰਘ ਮੋਨੀ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਬਰਸੀ ਨੰੂ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਮੁਹਾਲੀ ਨੇੜੇ ਬਾਗੜੀਆਂ ਵਿਖੇ ਕਰਵਾਇਆ ਗਿਆ | ਇਸ ਬਰਸੀ ਸਮਾਗਮ ਵਿਚ ...
ਸੰਗਰੂਰ, 13 ਜਨਵਰੀ (ਧੀਰਜ਼ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨ ਤੋਂ ਨਗਰ ਨਿਗਮ ਚੋਣਾਂ ਵਿਚ ਵੀ ਜੇਤੂ ਮੁਹਿੰਮ ਜ਼ਾਰੀ ਰੱਖਦੀ ਹੋਈ ਕਾਂਗਰਸ ਅਗਾਮੀ ਪੰਚਾਇਤੀ ਚੋਣਾਂ ਵਿਚ ਵੀ ਹੰੂਝਾਫੇਰ ਜਿੱਤ ਪ੍ਰਾਪਤ ਕਰੇਗੀ | ...
ਚੀਮਾ ਮੰਡੀ, 13 ਜਨਵਰੀ (ਦਲਜੀਤ ਸਿੰਘ ਮੱਕੜ)-22 ਜਨਵਰੀ ਤੋਂ 26 ਜਨਵਰੀ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਪੰਜ ਰੋਜ਼ਾ ਧਰਨੇ ਦਿੱਤੇ ਜਾ ਰਹੇ ਹਨ, ਇਸ ਸਬੰਧੀ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ...
ਘਰਾਚੋਂ, 13 ਜਨਵਰੀ (ਘੁਮਾਣ) -ਪਿੰਡ ਨਾਗਰਾ ਵਿਖੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਨਾਗਰਾ ਦੇ ਗ੍ਰਹਿ ਵਿਖੇ ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਪਹੁੰਚੇ ਅਤੇ ਕੁਲਜੀਤ ਸਿੰਘ ਦੇ ਪੋਤਰੇ ਸੁਖਵੀਰ ਸਿੰਘ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ)-ਕਾਮਰੇਡ ਰਾਜਿੰਦਰ ਪਾਲ ਰਾਜੀ ਸਿੰਗਲਾ ਨੰੂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣਾ ਨਿੱਜੀ ਸਕੱਤਰ ਨਿਯੁਕਤ ਕੀਤਾ ਹੈ | ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਕਾਮਰੇਡ ਰਾਜੀ ਸਿੰਗਲਾ ਨੰੂ ਨਿਯੁਕਤੀ ਪੱਤਰ ...
ਸੰਗਰੂਰ, 13 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸ੍ਰੀ ਅਮਨਦੀਪ ਸਿੰਘ ਪੂਨੀਆ ਅਤੇ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ ਨੇ ਕਿਹਾ ਕਿ ਪਾਰਟੀ 16 ਜਨਵਰੀ ਨੰੂ ਪੰਜਾਬ ਪ੍ਰਧਾਨ ਸ੍ਰੀ ਵਿਜੈ ਸਾਪਲਾਂ ਦੇ ਦਿਸ਼ਾ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ)-ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਸ. ਹਰੀ ਸਿੰਘ ਖੇੜੀ ਸੋਢੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਪਿੰਡਾਂ ਵਿਚ ਜਾ ਕੇ ਪਿੰਡਾਂ ਦੀਆਂ ਦੀਵਾਰਾਂ ਉੱਪਰ ...
ਸੁਨਾਮ ਊਧਮ ਸਿੰਘ ਵਾਲ, 13 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)-ਦੇਸ ਵਿਚ ਮਨਾਏ ਜਾ ਰਹੇ ਕੌਮੀ ਯੁਵਾ ਹਫ਼ਤਾ ਦੇ ਅੰਤਰਗਤ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਡਾਇਰੈਕਟਰ ਜਗਜੀਤ ਸਿੰਘ ਮਾਨ ਦੇ ਨਿਰਦੇਸ਼ਨ ਤੇ ਬਲਾਕ ਸੁਨਾਮ ਦੇ ਸੁਖਦੀਪ ਕੋਰ ਦੀ ਅਗਵਾਈ ਵਿਚ ਸਥਾਨਕ ਤੋਰਨ ...
ਜਾਖ਼ਲ, 13 ਜਨਵਰੀ (ਪ੍ਰਵੀਨ ਮਦਾਨ)-ਬਿ੍ਜ ਲਾਲ ਜਿੰਦਲ ਡੀ.ਏ.ਵੀ. ਪਬਲਿਕ ਸਕੂਲ ਵਿਚ ਵਰਲਡ ਹੈਲਥ ਕੌਾਸਲ ਤੇ ਇੰਡੋਮੈਕਸ ਹਸਪਤਾਲ ਵੱਲੋਂ ਸਾਂਝੇ ਤੌਰ 'ਤੇ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ ਜਿਸ ਵਿਚ 200 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ | ਡਾ: ਰਾਜੀਵ ਗੁਪਤਾ, ਨਿਸ਼ਾਂਤ ...
ਮਹਿਲਾਂ ਚੌਕ, 13 ਜਨਵਰੀ (ਬੜਿੰਗ)-ਪੰਜਾਬੀ ਸਾਹਿਤ ਦੇ ਖੇਤਰ ਚ ਆਪਣੀ ਪਲੇਠੀ ਪੁਸਤਕ'' ਪਿ੍ਜਮ 'ਚੋ ਲੰਘਦਾ ਸ਼ਹਿਰ' ਨਾਲ ਚਰਚਿਤ ਹੋਏ ਸਾਹਿਤਕਾਰ ਵਾਹਿਦ ਖਡਿਆਲ ਨੂੰ ਪੰਜਾਬੀ ਸਾਹਿਤ ਅਕਾਦਮੀ ਵਲੋਂ ਫਰਵਰੀ ਮਹੀਨੇ ਵਿੱਚ ਕਰਵਾਏ ਜਾ ਰਹੇ ਸਨਮਾਨ ਸਮਾਰੋਹ ਵਿੱਚ ਪ੍ਰੋ . ...
ਸੰਦੌੜ, 13 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਸਰਕਾਰੀ ਹਾਈ ਸਕੂਲ ਕਲਿਆਣ ਵਿਖੇ ਸਕੂਲ ਇੰਚਾਰਜ ਮੈਡਮ ਵਿਜੇ ਕੁਮਾਰੀ ਦੀ ਅਗਵਾਈ ਹੇਠ ਬੱਚਿਆਂ ਅੰਦਰ ਅੰਗਰੇਜ਼ੀ ਪ੍ਰਤੀ ਰੁਚੀ ਨੂੰ ਵਧਾਉਣ ਦੇ ਮੰਤਵ ਤਹਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ 'ਲੜਕੀਆਂ ...
ਧਰਮਗੜ੍ਹ/ਜਖੇਪਲ, 13 ਜਨਵਰੀ (ਗੁਰਜੀਤ ਸਿੰਘ ਚਹਿਲ/ਮੇਜਰ ਸਿੰਘ ਜਖੇਪਲ)-ਸਰਕਲ ਧਰਮਗੜ੍ਹ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕੇ.ਸੀ.ਟੀ. ਕਾਲਜ ਫਤਹਿਗੜ੍ਹ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹੀਦ ਊਧਮ ਸਿੰਘ ...
ਮਲੇਰਕੋਟਲਾ, 13 ਜਨਵਰੀ (ਕੁਠਾਲਾ)-ਬਾਬਾ ਫ਼ਰੀਦ ਮੈਡੀਕਲ ਐਾਡ ਹੈਲਥ ਯੂਨੀਵਰਸਿਟੀ ਫ਼ਰੀਦਕੋਟ ਵਿਖੇ ਐਮ.ਬੀ.ਬੀ.ਐਸ. ਦਾ ਕੋਰਸ ਕਰ ਰਹੀ ਆਪਣੇ ਸਕੂਲ ਦੀ ਹੋਣਹਾਰ ਵਿਦਿਆਰਥਣ ਡਾ. ਮਨਜੋਤ ਕੌਰ ਦੇ ਮਾਣਮੱਤੇ ਵਿਦਿਆਰਥੀ ਜੀਵਨ ਤੋਂ ਸਕੂਲ ਵਿਦਿਆਰਥੀਆਂ ਨੂੰ ਜਾਣੂ ਕਰਵਾ ...
ਸੁਨਾਮ ਊਧਮ ਸਿੰਘ ਵਾਲਾ, 13 ਜਨਵਰੀ (ਰੁਪਿੰਦਰ ਸਿੰਘ ਸੱਗੂ)-ਪਰਿਵਾਰਕ ਪੰਜਾਬੀ ਰਿਸ਼ਤਿਆਂ ਨੂੰ ਸਮਰਪਿਤ ਪੋਲੀਵੂਡ ਦੀ ਆ ਰਹੀ ਪੰਜਾਬੀ ਫ਼ਿਲਮ 'ਲਾਵਾ ਫੇਰੇ' ਆਉਣ ਵਾਲੀ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ | ਅੱਜ ਇੱਥੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਪੰਜਾਬੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX