ਤਾਜਾ ਖ਼ਬਰਾਂ


ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 day ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  1 day ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  1 day ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  1 day ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  1 day ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  1 day ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  1 day ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  1 day ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  1 day ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  1 day ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  1 day ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  1 day ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  1 day ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  1 day ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  1 day ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  1 day ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  1 day ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  1 day ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  1 day ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  1 day ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  1 day ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  1 day ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  1 day ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  1 day ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  1 day ago
ਅੱਜ ਦਾ ਵਿਚਾਰ
. . .  1 day ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  2 days ago
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  2 days ago
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  2 days ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  2 days ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549

ਖੰਨਾ / ਸਮਰਾਲਾ

ਰਵਾਇਤੀ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਹਰਜਿੰਦਰ ਸਿੰਘ ਲਾਲ
ਖੰਨਾ, 13 ਜਨਵਰੀ- ਖੰਨਾ ਪੁਲਿਸ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ, ਸ਼ਹਿਰਾਂ ਤੇ ਪਿੰਡਾਂ ਵਿਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਕੁਹਾੜਾ, ਸਾਹਨੇਵਾਲ, ਪਾਇਲ, ਰਾੜਾ ਸਾਹਿਬ, ਪਾਇਲ, ਮਲੌਦ, ਦੋਰਾਹਾ, ਬੀਜਾ, ਈਸੜੂ, ਜਰਗ ਆਦਿ ਕਸਬਿਆਂ ਤੇ ਅਨੇਕਾਂ ਪਿੰਡਾਂ ਵਿਚ ਲੋਹੜੀ ਮਨਾਈ ਗਈ | ਦਿਨ ਵੇਲੇ ਜ਼ਿਆਦਾਤਰ ਸਕੂਲਾਂ ਤੇ ਧਾਰਮਿਕ ਸਥਾਨਾਂ ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ |
ਸੈਕਰਡ ਹਾਰਟ 'ਚ ਪਿ੍ੰ: ਵਰਜਿਨ ਤੇ ਫਾਦਰ ਸਹੋਤਾ ਦੀ ਅਗਵਾਈ 'ਚ ਮਨਾਈ ਲੋਹੜੀ
ਖੰਨਾ, (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪ੍ਰਸਿੱਧ ਸਕੂਲ ਸੈਕਰਡ ਹਾਰਟ ਵਿਚ ਕੁੜੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ ਤੇ ਪਿ੍ੰਸੀਪਲ ਸਿਸਟਰ ਵਰਜਿਨ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿਚ ਕੁੜੀਆਂ ਹਰ ਖੇਤਰ ਵਿਚ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ, ਚਾਹੇਂ ਉਹ ਵਿਗਿਆਨ ਹੋਵੇ ਜਾਂ ਫ਼ੌਜ | ਇਸ ਮੌਕੇ ਮਾਦਾ ਭਰੂਣ ਹੱਤਿਆ ਦੇ ਿਖ਼ਲਾਫ਼ ਆਵਾਜ਼ ਉਠਾਉਣ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਕੋਈ ਲੜਕੀ ਅਨਪੜ੍ਹ ਨਹੀਂ ਰਹਿਣੀ ਚਾਹੀਦੀ |
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ
ਖੰਨਾ, (ਲਾਲ, ਧੀਮਾਨ, ਓਬਰਾਏ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਤੇ ਡਾਇਰੈਕਟਰ ਐਕਜ਼ੀਕਿਊਟਵ ਗੁਰਕੀਰਤ ਸਿੰਘ ਨੇ ਲੋਹੜੀ ਦੇ ਪੋ੍ਰਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਸੀਂ ਆਸ਼ਾ ਕਰਦੇ ਹਾਂ ਕਿ ਲੋਹੜੀ ਵਿਦਿਆਰਥੀਆਂ ਤੇ ਸਿੱਖਿਅਕਾਂ ਦੇ ਜੀਵਨ ਵਿਚ ਖ਼ੁਸ਼ੀਆਂ ਲੈ ਕੇ ਆਵੇ |
ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਖੰਨਾ ਦੇ ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਦੇ ਕੈਂਪਸ ਵਿਚ ਸੈਂਟਰਲ ਐਸੋਸੀਏਸ਼ਨ ਵਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਐਡਵੋਕੇਟ ਰਾਜੀਵ ਰਾਏ ਮਹਿਤਾ ਪ੍ਰਧਾਨ ਏ. ਐਸ. ਟਰੱਸਟ, ਸੁਸ਼ੀਲ ਕੁਮਾਰ ਉਪ ਪ੍ਰਧਾਨ, ਐਡਵੋਕੇਟ ਬੀ. ਕੇ. ਬਤਰਾ ਜਨਰਲ ਸਕੱਤਰ, ਐਡਵੋਕੇਟ ਨਵੀਨ ਥੰਮਨ ਜੁਆਇੰਟ ਜਨਰਲ ਸਕੱਤਰ, ਤੇਜਿੰਦਰ ਸ਼ਰਮਾ ਸਕੱਤਰ, ਸੁਦਰਸ਼ਨ ਵਰਮਾ, ਤਰਸੇਮ ਗਰਗ ਆਦਿ ਹਾਜ਼ਰ ਸਨ | ਕਾਲਜ ਪਿ੍ੰਸੀਪਲ ਡਾ: ਮੀਨੰੂ ਸ਼ਰਮਾ ਨੇ ਆਪਣੇ ਭਾਸ਼ਣ ਵਿਚ ਸਮੂਹ ਵਿਦਿਆਰਥੀਆ ਨੰੂ ਲੋਹੜੀ ਦੀ ਵਧਾਈ ਦਿੱਤੀ | ਇਸ ਮੌਕੇ ਸੁਸ਼ੀਲ ਕੁਮਾਰ ਅਤੇ ਤੇਜਿੰਦਰ ਸ਼ਰਮਾ ਵਲੋਂ ਕਾਲਜ ਵਿਦਿਆਰਥਣਾਂ ਨੰੂ 1100-1100 ਰੁਪਏ ਲੋਹੜੀ ਦੇ ਸਗਨ ਵਜੋਂ ਦਿੱਤੇ ਗਏ¢ ਡਾ: ਸੁਸ਼ਮਾ ਸਿੰਗਲਾ (ਕਨਵੀਨਰ ਲੋਹੜੀ ਪ੍ਰੋਗਰਾਮ) ਨੇ ਮੰਚ ਸੰਚਾਲਨ ਕਰਦਿਆਂ ਲੋਹੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ¢
ਰਾਧਾ ਵਾਟਿਕਾ ਸਕੂਲ ਤੇ ਆਰ. ਵੀ. ਮਾਡਲ ਸਕੂਲ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ)- ਰਾਧਾ ਵਾਟਿਕਾ ਸੀ. ਸੈ. ਸਕੂਲ ਤੇ ਆਰ. ਵੀ. ਮਾਡਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫ਼ਤ, ਡਾਇਰੈਕਟਰ ਅਰਵਿੰਦ ਸਕਰਸੁਧਾ, ਜਨਰਲ ਸਕੱਤਰ ਕੁਲਭੂਸ਼ਨ ਰਾਏ ਸੋਫ਼ਤ, ਆਰ. ਵੀ. ਮਾਡਲ ਦੇ ਪਿੰ੍ਰਸੀਪਲ ਮੈਨਨ ਤੇ ਪਿ੍ੰ. ਅਨੁਪਮਾ ਸ਼ਰਮਾ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ ਗਈ |
ਏ. ਐਸ. ਕਾਲਜ ਆਫ਼ ਐਜੂਕੇਸ਼ਨ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ)- ਏ. ਐਸ. ਕਾਲਜ ਆਫ਼ ਐਜ਼ੂਕੇਸ਼ਨ ਖੰਨਾ ਵਿਖੇ ਕਾਲਜ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਾਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਪਿ੍ੰਸੀਪਲ ਵਿਮਲ ਵਿਦੂਸ਼ੀ, ਸਮੂਹ ਸਟਾਫ਼, ਵਿਦਿਆਰਥੀਆਂ ਤੇ ਅਧਿਆਪਕ ਹਾਜ਼ਰ ਸਨ |
ਏ. ਐਸ. ਕਾਲਜ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ)- ਏ. ਐਸ. ਕਾਲਜ ਖੰਨਾ ਵਿਖੇ ਲੋਹੜੀ ਦਾ ਤਿਉਹਾਰ ਰਵਾਇਤੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ¢ ਡੀਨ ਸੱਭਿਆਚਾਰਕ ਸਰਗਰਮੀਆਾ ਡਾ. ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਕਾਲਜ ਪਿ੍ੰਸੀਪਲ ਡਾ. ਆਰ. ਐਸ. ਝਾਾਜੀ ਨੇ ਸਭ ਨੂੰ ਲੋਹੜੀ ਦੀਆਾ ਮੁਬਾਰਕਾਂ ਦਿੱਤੀਆਂ¢ ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਮੀਤ ਸਿੰਘ ਨੇ ਬਾਖ਼ੂਬੀ ਨਿਭਾਈ¢ ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਕਾਲਜ ਸੈਕਟਰੀ ਸ਼੍ਰੀ ਸੁਦਰਸ਼ਨ ਵਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢
ਸੇਂਟ ਮਦਰ ਟੈਰੇਸਾ ਸਕੂਲ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ)- ਸੇਂਟ ਮਦਰ ਟੈਰੇਸਾ ਸਕੂਲ ਦੇ ਵਿਹੜੇ ਵਿਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ, ਪਿ੍ੰਸੀਪਲ ਅੰਜੂ ਭਾਟੀਆ, ਇਕਬਾਲ ਸਿੰਘ ਚੰਨੀ, ਐਡਵੋਕੇਟ ਅਰਵਿੰਦ ਅਰੋੜਾ ਅਤੇ ਵੀਰੇਂਦਰ ਮੈਨਰੋ ਵਿਸ਼ੇਸ਼ ਤੌਰ 'ਤੇ ਪੁੱਜੇ ਜਦੋਂਕਿ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਡਾ. ਅਵਤਾਰ ਅਨੇਤਾ, ਡਾ. ਐੱਸ. ਐਮ. ਭੱਲਾ, ਰਾਜਿੰਦਰ ਪੁਰੀ ਅਤੇ ਸੁਭਾਸ਼ ਮੋਦੀ ਵੀ ਹਾਜ਼ਰ ਸਨ |
ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ
ਖੰਨਾ, (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਪਿ੍ੰਸੀਪਲ ਬਲਵੰਤ ਕੌਰ ਸੈਣੀ ਦੀ ਅਗਵਾਈ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਵੇਤਾ ਢੰਡ, ਰਛਪਾਲ ਕੌਰ ਗਿੱਲ, ਉਰਮਿਲਾ ਸ਼ਰਮਾ, ਮਨਦੀਪ ਸਿੰਘ, ਇੰਦਰਜੀਤ ਕੌਰ, ਅਨੀਤਾ ਸ਼ਰਮਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਸ੍ਰੀਮਤੀ ਗੀਤਿਕਾ, ਸਪਨਾ ਭਾਰਦਵਾਜ, ਰਾਜਵਿੰਦਰ ਕੌਰ, ਚਰਨਜੀਤ ਕੌਰ, ਮਧੂ ਬਾਲਾ, ਮੰਜੂ ਬੇਦੀ, ਅਰਸ਼ਦੀਪ ਕੌਰ, ਮਨਜਿੰਦਰ ਕੌਰ, ਮਨਦੀਪ ਕੌਰ, ਸੁਮਿਤਾ ਰਾਣੀ, ਸਿਵਾਨੀ, ਮਨਦੀਪ ਕੌਰ, ਸਰਿਤਾ ਭਾਰਦਵਾਜ ਤੇ ਵਿੱਕੀ ਆਦਿ ਹਾਜ਼ਰ ਸਨ |
ਵੂਈ ਕੇਅਰ ਗਰੁੱਪ ਦੋਰਾਹਾ
ਦੋਰਾਹਾ, (ਜੋਗਿੰਦਰ ਸਿੰਘ ਓਬਰਾਏ)- ਇਥੋਂ ਦੀ ਸਮਾਜ ਸੇਵੀ ਸੰਸਥਾ ਵੂਈ ਕੇਅਰ ਗਰੁੱਪ ਵਲੋਂ ਆਂਗਨਵਾੜੀ ਸੈਂਟਰ ਵਿਖੇ ਲੋਹੜੀ ਦਾ ਤਿਉਹਾਰ ਬੱਚਿਆਂ ਨੂੰ ਬੂਟ, ਕਾਪੀਆਂ, ਪੈਨਸਿਲਾਂ ਤੇ ਹੋਰ ਸਮਾਨ ਵੰਡ ਕੇ ਮਨਾਇਆ ਗਿਆ | ਇਸ ਮੌਕੇ ਯੂਥ ਆਗੂ ਗੁਰਤੇਜ ਸਿੰਘ ਗਰੇਵਾਲ ਤੇ ਕਰਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤਿਆਰ ਹੈ | ਇਸ ਮੌਕੇ ਤਰੁਣ ਆਨੰਦ, ਭੁਪਿੰਦਰ ਕੌਰ, ਸੁਸ਼ਮਾ ਰਾਣੀ ਹੈਲਪਰ, ਬਲਜਿੰਦਰ ਕੌਰ, ਨੀਤੂ ਆਦਿ ਹਾਜ਼ਰ ਸਨ |
ਸਹਿਕਾਰੀ ਖੰਡ ਮਿੱਲ ਬੁੱਢੇਵਾਲ
ਕੁਹਾੜਾ, (ਤੇਲੂ ਰਾਮ ਕੁਹਾੜਾ)- ਗੰਨਾਂ ਉਤਪਾਦਕਾਂ, ਮਿੱਲ ਦੇ ਕਰਮਚਾਰੀਆਾ ਤੇ ਅਧਿਕਾਰੀਆਾ ਵਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਲੋਹੜੀ ਵੰਡੀ ਗਈ¢ ਲੋਹੜੀ ਵੰਡਣ ਦੀ ਰਸਮ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਜੀ. ਐਮ ਡਾ. ਐਸ. ਪੀ. ਸਿੰਘ ਵਲੋਂ ਕੀਤੀ ਗਈ¢ ਹਰਪਾਲ ਸਿੰਘ ਕਲੇਰ ਸੀ. ਸੀ. ਡੀ. ਓ., ਹਰਦੇਵ ਸਿੰਘ ਏ. ਸੀ. ਡੀ. ਓ., ਅਕਾਉਟੈਂਟ ਜਗਜੀਤ ਸਿੰਘ, ਬਲਵਿੰਦਰ ਸਿੰਘ ਟਿਵਾਣਾ ਸੀ. ਓ., ਰਣਪ੍ਰੀਤ ਸਿੰਘ, ਜਾਗਰ ਸਿੰਘ, ਰੇਸ਼ਮ ਸਿੰਘ (ਤਿੰਨੇ ਇੰਸਪੈਕਟਰ) ਸੁਖਵਿੰਦਰ ਸਿੰਘ ਗਿੱਲ, ਸਮੂਹ ਗੰਨਾ ਸਰਵੇਅਰ, ਕੈਪਟਨ ਚਮਕੌਰ ਸਿੰਘ ਆਦਿ ਹਾਜ਼ਰ ਸਨ¢
ਮਾਈ ਭਾਗੋ ਕਾਲਜ ਤੇ ਸਕੂਲ ਰਾਮਗੜ੍ਹ
ਕੁਹਾੜਾ, (ਤੇਲੂ ਰਾਮ ਕੁਹਾੜਾ)- ਮਾਈ ਭਾਗੋ ਕਾਲਜ ਫ਼ਾਰ ਵੁਮੈਨ ਤੇ ਕਾਲਜੀਏਟ ਸਕੂਲ ਰਾਮਗੜ੍ਹ ਵਿਚ ਲੋਹੜੀ ਦਾ ਤਿਉਹਾਰ ਪਿ੍ੰਸੀਪਲ ਸ਼ਿਵ ਦੱਤ ਸ਼ਰਮਾਤੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਦੀ ਦੇਖ ਰੇਖ ਹੇਠ ਧੂਮ ਧਾਮ ਨਾਲ ਮਨਾਇਆ ਗਿਆ | ਕਾਲਜ ਦੀ ਉਪ ਪਿ੍ੰਸੀਪਲ ਕੁਲਦੀਪ ਕੌਰ ਨੇ ਸੱਭਿਆਚਾਰ ਵਿਚ ਲੋਹੜੀ ਦੇ ਸਥਾਨ ਬਾਰੇ ਵਿਸਥਾਰ ਪੂਰਵਕ ਰੌਸ਼ਨੀ ਪਾਈ¢
ਸੇਂਟ ਗੁਲਾਬ ਸਕੂਲ ਕੁਹਾੜਾ
ਕੁਹਾੜਾ, (ਤੇਲੂ ਰਾਮ ਕੁਹਾੜਾ)- ਕੁਹਾੜਾ ਦੇ ਸੇਂਟ ਗੁਲਾਬ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਤਿਉਹਾਰ ਮਨਾਉਣ ਸਮੇਂ ਵਿਦਿਆਰਥੀਆਾ ਤੇ ਅਧਿਆਪਕਾਾ ਨੇ ਧੂਣੀ ਲਾਈ¢ਪਿ੍ੰਸੀਪਲ ਸ਼ਵਿੰਦਰ ਕੌਰ ਵਲੋਂ ਸਾਰਿਆਾ ਨੂੰ ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਾ ਤੇ ਵਿਦਿਆਰਥੀਆਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ¢
ਗੁਰੂ ਨਾਨਕ ਕਾਲਜ ਗੋਪਾਲਪੁਰ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਗੁਰੂ ਨਾਨਕ ਗਰੁੱਪ ਆਫ਼ ਐਜ਼ੂਕੇਸ਼ਨ ਗੋਪਾਲਪੁਰ ਦੇ ਤਿੰਨੇ ਕਾਲਜਾਂ, ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਐਾਡ ਰਿਸਰਚ ਇੰਸਟੀਚਿਊਟ, ਕਾਲਜ ਆਫ਼ ਐਜੂਕੇਸ਼ਨ ਤੇ ਕਾਲਜ ਆਫ਼ ਨਰਸਿੰਗ ਦੇ ਪਿ੍ੰਸੀਪਲ ਡਾ: ਅਸ਼ਵਨੀ ਸ਼ਾਰਦਾ, ਡਾ. ਨੀਤੂ ਓਹਰੀ ਅਤੇ ਡਾ. ਹਰਵਿੰਦਰ ਕੌਰ ਸਮੇਤ ਅਧਿਆਪਕਾਾ ਤੇ ਵਿਦਿਆਰਥੀਆਾ ਵਲੋਂ ਆਯੁਰਵੈਦਿਕ ਕਾਲਜ ਅਤੇ ਰਿਸਰਚ ਇੰਸਟੀਚਿਊਟ ਦੇ ਕੈਂਪਸ ਵਿਖੇ ਧੀਆਾ ਦੀ ਲੋਹੜੀ ਮਨਾਈ ਗਈ ਜਿਸ ਦੌਰਾਨ ਡਾ. ਬਲਵਿੰਦਰ ਸਿੰਘ ਵਾਲੀਆ ਚੈਅਰਮੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਲੋਹੜੀ ਦੇ ਇਤਿਹਾਸ ਬਾਰੇ ਜਾਣੂ ਕਰਾਇਆ¢ਇਸ ਮੌਕੇ ਸਕੱਤਰ ਡਾ: ਇਕਬਾਲ ਸਿੰਘ ਵਾਲੀਆ, ਡਾਇਰੈਕਟਰ ਡਾ: ਵਾਈ. ਐਨ. ਸ਼ਰਮਾ, ਪਿ੍ੰਸੀਪਲ ਡਾ: ਅਸ਼ਵਨੀ ਸ਼ਾਰਦਾ ਆਦਿ ਹਾਜ਼ਰ ਸਨ¢
ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਸਮੂਹ ਅਧਿਆਪਕਾਾ ਅਤੇ ਵਿਦਿਆਰਥੀਆਾ ਵਲੋਂ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਪਿ੍ੰਸੀਪਲ ਮਨਜੀਤ ਕੌਰ ਸਿੱਧੂ ਤੇ ਮੈਨੇਜਰ ਅਸਫਾਕ ਖ਼ਾਨ ਨੇ ਲੋਹੜੀ ਦੀ ਵਧਾਈ ਦਿੰਦਿਆਾ ਲੋਹੜੀ ਦੇ ਤਿਉਹਾਰ ਸੰਬੰਧੀ ਜਾਣਕਾਰੀ ਸਾਾਝੀ ਕੀਤੀ |
ਕੈਂਬਰਿਜ ਮਾਡਰਨ ਹਾਈ ਸਕੂਲ ਮਲੌਦ
ਮਲੌਦ, (ਸਹਾਰਨ ਮਾਜਰਾ)- ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਮਲੌਦ ਵਿਖੇ ਪਿ੍ੰਸੀਪਲ ਸੰਜੀਵ ਮੋਦਗਿਲ ਦੀ ਅਗਵਾਈ ਹੇਠ ਸਮੂਹ ਸਟਾਫ਼ ਮੈਂਬਰਾਂ ਤੇ ਬੱਚਿਆਂ ਨੇ ਰਲ ਮਿਲ ਕੇ ਖ਼ੁਸ਼ੀ ਸਾਂਝੀ ਕਰਦਿਆਂ ਲੋਹੜੀ ਦਾ ਤਿਉਹਾਰ ਮਨਾਇਆ | ਇਸ ਮੌਕੇ ਡਾ: ਕਰਨੈਲ ਸਿੰਘ ਕਾਲੀਆ, ਜਥੇ: ਮੰਗਤ ਰਾਏ ਸਿੰਘ ਲਸਾੜਾ, ਇੰਜੀ: ਹਰਮਿੰਦਰਪਾਲ ਸਿੰਘ, ਕਰਮਦੀਪ ਕੌਰ, ਕਾਮਨੀ ਸ਼ਰਮਾ, ਕੁਲਵਿੰਦਰ ਕੌਰ, ਮਾਸਟਰ ਗੁਰਪ੍ਰੀਤ ਸਿੰਘ ਮੰਡਾਹਰ, ਜਿਪਸੀ ਮਲੌਦ, ਹਰਪ੍ਰੀਤ ਸਿੰਘ ਜਿਪਸੀ ਆਦਿ ਹਾਜ਼ਰ ਸਨ |
ਭੁੱਟਾ ਗਰੁੱਪ ਆਫ਼ ਕਾਲਜਿਜ਼
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਭੁੱਟਾ ਗਰੁੱਪ ਆਫ਼ ਕਾਲਜ਼ਿਜ਼ ਵਿਖੇ ਨਵ-ਜੰਮੀਆਾ ਧੀਆਾ ਦੀ ਲੋਹੜੀ ਸੰਬੰਧੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ਇਸ ਸਮੇਂ ਨਵ-ਜੰਮੀਆਾ ਧੀਆਾ ਅਨੂ, ਪਵਿਤ, ਰਵਲੀਨ ਤੇ ਮਨਪ੍ਰੀਤ ਦੀ ਲੋਹੜੀ ਮਨਾਈ ਗਈ ਜਿਨ੍ਹਾਂ ਨੰੂ ਗਰਚਾ, ਡਾ.ਸੋਨੂੰ ਗਰੇਵਾਲ ਤੇ ਅਮਰਜੀਤ ਸਿੰਘ ਗਰੇਵਾਲ ਵਲੋਂ ਤੋਹਫ਼ੇ ਅਤੇ ਵਿਸ਼ੇਸ ਸ਼ਗਨ ਨਾਲ ਸਨਮਾਨਿਤ ਕੀਤਾ ਗਿਆ¢ਇਸ ਮੌਕੇ ਪਿੰ੍ਰਸੀਪਲ ਡਾ: ਐਸ. ਐਸ. ਤੂਰ, ਪਿੰ੍ਰਸੀਪਲ ਏ. ਕੇ. ਸਿੰਘ ਅਤੇ ਵਿਸ਼ਾਲ ਪਾਲਿਕਾ ਸਮੇਤ ਮੌਜੂਦ ਸਨ¢
ਆਰਜੂ ਹਸਪਤਾਲ ਰਾੜਾ ਸਾਹਿਬ
ਮਲੌਦ, (ਸਹਾਰਨ ਮਾਜਰਾ)- ਆਰਜੂ ਹਸਪਤਾਲ ਰਾੜਾ ਸਾਹਿਬ ਦੀ ਮਾਨਵਤਾ ਭਲਾਈ ਫਾਊਾਡੇਸ਼ਨ ਵਲੋਂ ਡਾਕਟਰ ਐਸ. ਐਸ. ਜੌਲੀ, ਡਾਕਟਰ ਦੱਤ ਦੇਵ ਭਾਖੜੀ ਦੀ ਅਗਵਾਈ ਹੇਠ ਕੈਂਬਰਿਜ ਮਾਡਰਨ ਹਾਈ ਸਕੂਲ ਵਿਖੇ ਬੱਚਿਆਂ ਨੇ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸੰਜੀਵ ਮੋਦਗਿਲ, ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਰਾੜਾ ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ ਖਾਲਸਾ, ਇੰਜੀ: ਹਰਮਿੰਦਰਪਾਲ ਸਿੰਘ ਤੋਂ ਇਲਾਵਾ ਮੈਡਮ ਕਰਮਦੀਪ ਕੌਰ, ਕਾਮਨੀ ਸ਼ਰਮਾ, ਮੈਡਮ ਕੁਲਵਿੰਦਰ ਕੌਰ, ਮਾਸਟਰ ਗੁਰਪ੍ਰੀਤ ਸਿੰਘ ਮੰਡਾਹਰ, ਜਿਪਸੀ ਮਲੌਦ, ਹਰਪ੍ਰੀਤ ਸਿੰਘ ਜਿਪਸੀ ਆਦਿ ਹਾਜ਼ਰ ਸਨ |
ਗੁਰੂ ਨਾਨਕ ਪਬਲਿਕ ਹਾਈ ਸਕੂਲ ਸ਼ੀਹਾਂ ਦੌਦ
ਮਲੌਦ, (ਸਹਾਰਨ ਮਾਜਰਾ)-ਗੁਰੂ ਨਾਨਕ ਪਬਲਿਕ ਹਾਈ ਸਕੂਲ ਸੀਹਾਂ ਦੌਦ ਵਿਖੇ ਪਿ੍ੰਸੀਪਲ ਕਰਮਜੀਤ ਕੌਰ ਸਰਾਂ ਦੀ ਅਗਵਾਈ ਹੇਠ ਸਮੂਹ ਸਟਾਫ਼ ਮੈਂਬਰਾਂ ਅਤੇ ਬੱਚਿਆਂ ਨੇ ਰਲ ਮਿਲ ਕੇ ਖ਼ੁਸ਼ੀ ਸਾਂਝੀ ਕਰਦਿਆਂ ਲੋਹੜੀ ਦਾ ਤਿਉਹਾਰ ਮਨਾਇਆ | ਐਮ. ਡੀ. ਰਜਿੰਦਰ ਕੌਰ ਅਤੇ ਪਿ੍ੰਸੀਪਲ ਕਰਮਜੀਤ ਕੌਰ ਸਰਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 21ਵੀਂ ਸਦੀ ਦੇ ਸਮਾਜ ਵਿਚ ਮਾਨਵਤਾ ਦਾ ਵਰਤਾਰਾ ਕਾਫ਼ੀ ਬਦਲ ਗਿਆ ਹੈ ਤੇ ਸਾਡਾ ਸਮਾਜ ਲੜਕੀਆਂ ਨੂੰ ਬਰਾਬਰ ਮਾਨਤਾ ਦਿੰਦਿਆਂ ਬੱਚੀਆਂ ਦੇ ਜਨਮ ਦਿਨ ਵੀ ਤੇ ਲੋਹੜੀਆਂ ਵੀ ਮਨਾ ਕੇ ਆਪਣੇ ਭਾਈਚਾਰੇ ਨਾਲ ਖ਼ੁਸ਼ੀ ਸਾਂਝੀ ਕਰ ਰਿਹਾ ਹੈ |
ਨਵਜੰਮੀ ਕੁੜੀਆਂ ਦੀ ਲੋਹੜੀ ਮਨਾ ਕੇ ਦਿੱਤਾ ਬਰਾਬਰਤਾ ਦਾ ਸੰਦੇਸ਼
ਸੀ ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)- ਅੱਜ ਦੇ ਮਾਹੌਲ ਵਿਚ ਲੋਕਾਂ ਦੀ ਸੋਚ ਕਾਫ਼ੀ ਬਦਲ ਰਹੀ ਹੈ ਤੇ ਜਿਥੇ ਪਹਿਲਾਂ ਘਰ ਕੰਨਿਆ ਦੇ ਜਨਮ ਲੈਣ ਤੋਂ ਬਾਅਦ ਮਾਯੂਸੀ ਛਾ ਜਾਂਦੀ ਸੀ ਤੇ ਉਥੇ ਹੁਣ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ | ਉਕਤ ਪ੍ਰਗਟਾਵਾ ਐਸ. ਐਮ. ਡਾ. ਜਸਪ੍ਰੀਤ ਕੌਰ ਨੇ ਸਿਵਲ ਹਸਪਤਾਲ ਵਿਚ ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਣ ਸਮੇਂ ਕੀਤਾ | ਇਸ ਮੌਕੇ ਡਾ: ਅਰਸ਼ਦੀਪ ਸਿੰਘ, ਡਾ: ਦਵਿੰਦਰ ਸਿੰਘ, ਕਸ਼ਮੀਰ ਸਿੰਘ ਤੇ ਜਗਜੀਵਨ ਸਰਮਾ ਵੀ ਮੌਜੂਦ ਸਨ |
ਗੋਲਡਨ ਲੇਡੀਜ਼ ਕਲੱਬ ਅਹਿਮਦਗੜ੍ਹ
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)- ਗੋਲਡਨ ਲੇਡੀਜ਼ ਕਲੱਬ ਵਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਜਿਸ 'ਚ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਤੇ ਰੋਟਰੀ ਕਲੱਬ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ: ਜੋਤੀ ਕਪੂਰ ਹਿੰਦ ਤੇ ਸੀਮਾ ਗਰਗ, ਰੋਟਰੀ ਕਲੱਬ ਪ੍ਰਧਾਨ ਡਾ: ਸੁਨੀਤ ਹਿੰਦ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਰੋਟੇਰੀਅਨ ਮਹੇਸ਼ ਸ਼ਰਮਾ, ਸੋਸ਼ਲ ਵੈੱਲਫੇਅਰ ਦੇ ਸੈਕਟਰੀ ਤਰਸੇਮ ਗਰਗ, ਡਾ: ਗਰਿਮਾ ਹਿੰਦ, ਰੇਨੂੰ ਗੋਇਲ, ਦਿਸ਼ਾ ਕਾਂਸਲ, ਨੂਰੀ ਗੋਇਲ, ਰਜਨੀ ਮਿੱਤਲ, ਨੀਨੂ ਮਿੱਤਲ ਆਦਿ ਮੌਜੂਦ ਸਨ |
ਸੰਤ ਈਸ਼ਰ ਸਿੰਘ ਮੈਮੋਰੀਅਲ ਸਕੂਲ ਕਰਮਸਰ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)- ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਲੋਹੜੀ ਦਾ ਤਿਉਹਾਰ ਬਹੁਤ ਚਾਵਾਂ-ਮਲਾਰਾਂ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਰਤਿੰਦਰ ਕੌਰ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ ਗਿਆ | ਸਕੂਲ ਦੀ ਅਧਿਆਪਕਾ ਅਮਨਦੀਪ ਕੌਰ ਪੰਨੂੰ ਦੁਆਰਾ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਢੁਕਵੇਂ ਸ਼ਬਦਾਂ ਵਿਚ ਚਾਨਣਾ ਪਾਇਆ ਗਿਆ | ਸਕੂਲ ਮੁਖੀ ਪਿ੍ੰ: ਡਾ: ਧੀਰਜ ਕੁਮਾਰ ਥਪਲਿਆਲ ਨੇ ਸਟਾਫ਼ ਤੇ ਬੱਚਿਆ ਨੂੰ ਲੋਹੜੀ ਦੀ ਵਧਾਈ ਦਿੱਤੀ |
ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਹੇਠ ਚੱਲ ਰਹੀ ਮੈਡੀਕਲ ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ¢ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫ਼ੈਸਰ ਗੁਰਬਖ਼ਸ਼ ਸਿੰਘ ਬੀਜਾ ਜਦਕਿ ਪ੍ਰਧਾਨਗੀ ਇੰਟਰਨੈਸ਼ਨਲ ਮੋਟਾਪਾ ਸਰਜਨ ਡਾ: ਕੁਲਦੀਪਕ ਸਿੰਘ ਕੁਲਾਰ ਨੇ ਕੀਤੀ ¢ਇਸ ਮੌਕੇ ਵਿਦਿਆਰਥਣਾਂ ਵਲੋਂ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਸੁਰਿੰਦਰ ਲਾਰੈਂਸ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ¢ਡਾ: ਕੁਲਦੀਪਕ ਸਿੰਘ ਕੁਲਾਰ ਤੇ ਪਿ੍ੰਸੀਪਲ ਡਾ: ਸੁਰਿੰਦਰ ਲਾਰੈਂਸ ਨੇ ਸਾਰਿਆਂ ਦਾ ਧੰਨਵਾਦ ਕੀਤਾ ¢
ਸਚਦੇਵਾ ਪਬਲਿਕ ਸਕੂਲ ਸਾਹਨੇਵਾਲ
ਸਾਹਨੇਵਾਲ, (ਹਰਜੀਤ ਸਿੰਘ ਢਿੱਲੋਂ)-ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਡਾਇਰੈਕਟਰ ਪ੍ਰਵੀਨ ਸੇਠੀ ਤੇ ਚੇਅਰਮੈਨ ਰਜਿੰਦਰ ਸੇਠੀ ਦੀ ਸਰਪ੍ਰਸਤੀ ਹੇਠ ਧੂਮਧਾਮ ਨਾਲ ਮਨਾਏ ਗਏ ਲੋਹੜੀ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ¢ਇਸ ਮੌਕੇ ਵਿਦਿਆਰਥੀ ਅਸ਼ੀਸ਼ ਵਲੋਂ ਪੇਸ਼ ਕੀਤਾ ਗਿਆ ਲੋਕ ਗੀਤ 'ਧੀ' ਬੜਾ ਸਲਾਹਿਆ ਗਿਆ | ਸਕੂਲ ਦੇ ਪਿੰ੍ਰਸੀਪਲ ਤੇਜਵੰਤ ਸਿੰਘ ਭੰਡਾਲ ਨੇ ਲੋਹੜੀ ਦੇ ਤਿਉਹਾਰ ਬਾਰੇ ਚਾਨਣਾ ਪਾਉਂਦੇ ਹੋਏ ਲੋਕਾਂ ਵਲੋਂ ਧੀਆਂ ਦੀ ਲੋਹੜੀ ਪੁੱਤਰਾਂ ਦੇ ਬਰਾਬਰ ਮਨਾਏ ਜਾਣ ਨੂੰ ਸ਼ਲਾਘਾਯੋਗ ਕਦਮ ਕਿਹਾ¢
ਬਾਬਾ ਦੀਪ ਸਿੰਘ ਸਕੂਲ ਮਲੌਦ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲੌਦ ਦੇ ਡਾਇਰੈਕਟਰ ਅਮਰਜੀਤ ਕੌਰ ਸੋਮਲ ਤੇ ਪਿ੍ੰਸੀਪਲ ਪਰਮਪ੍ਰੀਤ ਸਿੰਘ ਸੋਮਲ ਦੀ ਦੇਖ-ਰੇਖ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਚੇਅਰਮੈਨ ਬਲਜਿੰਦਰ ਸਿੰਘ ਸੋਮਲ ਐਡਵੋਕੇਟ ਨੇ ਲੋਹੜੀ ਦੇ ਤਿਉਹਾਰ ਦੀ ਪੁਰਾਤਨ ਪਵਿੱਤਰ ਭਾਈਚਾਰਕ ਸਾਂਝ ਬਾਰੇ ਦੱਸਦਿਆਂ ਮਾਘੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਧੂਣੀ ਲਗਾ ਕੇ ਅੱਗ ਸੇਕੀ, ਰਿਉੜੀਆਂ 'ਤੇ ਮੂੰਗਫਲੀ ਵੰਡ ਕੇ ਤਿਉਹਾਰ ਮਨਾਇਆ | ਇਸ ਮੌਕੇ ਦਵਿੰਦਰ ਕੌਰ ਕੈਨੇਡੀਅਨ, ਸਾਨ ਸਿੰਘ ਕੈਨੇਡੀਅਨ, ਲੈਕ: ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ¢

ਭਰਾ ਵਲੋਂ ਭਰਾ ਦੀ ਕੁੱਟਮਾਰ

ਖੰਨਾ, 13 ਜਨਵਰੀ (ਅਮਰਜੀਤ ਸਿੰਘ)- ਭਰਾ ਵਲੋਂ ਭਰਾ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਗੁਰਦੀਪ ਸਿੰਘ ਵਾਸੀ ਰਸੂਲੜਾ ਮਾਜਰੀ ਨੇ ਆਪਣੇ ਭਰਾ ਬਿੱਕਰ ਸਿੰਘ ਿਖ਼ਲਾਫ਼ ਦੋਸ਼ ਲਗਾਉਂਦੇ ਦੱਸਿਆ ਕਿ ਰਾਤੀ ਅਸੀਂ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਾਅਦੇ ਪੂਰੇ ਕਰਨ ਲਈ ਵਚਨਬਧ-ਅਸਗਰੀਪੁਰ

ਬੀਜਾ, 13 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਪੰਜਾਬ ਜੱਟ ਮਹਾ ਸਭਾ ਖੰਨਾ ਦੇ ਪ੍ਰਧਾਨ ਸੰਦੀਪ ਸਿੰਘ ਅਸਗਰੀਪੁਰ ਨੇ ਬੀਜਾ ਵਿਖੇ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਚੋਣ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਅਮਲੀ ...

ਪੂਰੀ ਖ਼ਬਰ »

ਦੋਰਾਹਾ ਪਬਲਿਕ ਸਕੂਲ ਦੀ ਕ੍ਰਿਕਟ ਟੀਮ ਬਣੀ ਚੈਂਪੀਅਨ 7 ਖਿਡਾਰੀਆਂ ਦੀ ਰਾਜ ਪੱਧਰੀ ਟੀਮ ਲਈ ਚੋਣ

ਦੋਰਾਹਾ, 13 ਜਨਵਰੀ (ਜਸਵੀਰ ਝੱਜ)- ਦੋਰਾਹਾ ਪਬਲਿਕ ਸਕੂਲ ਦੀ ਕਿ੍ਕਟ ਟੀਮ ਨੇ ਟੂਰਨਾਮੈਂਟ ਦਾ ਚੈਂਪੀਅਨ ਹੋਣ ਦਾ ਿਖ਼ਤਾਬ ਆਪਣੇ ਨਾਂਅ ਕੀਤਾ | ਟੀਮ ਦੇ ਕੋਚ ਸੰਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਗੌਰਮਿੰਟ ਕਾਲਜ ਲੁਧਿਆਣਾ ਦੇ ਗਰਾਊਾਡ ਵਿਚ ਸਕੂਲ ਸਪੋਰਟਸ ...

ਪੂਰੀ ਖ਼ਬਰ »

ਵਿਦਿਆਰਥਣ ਨਾਲ ਬਦਸਲੂਕੀ ਤੇ ਜਾਤੀ ਸ਼ਬਦ ਬੋਲਣ ਦੀ ਨਿਖੇਧੀ

ਅਹਿਮਦਗੜ੍ਹ, 13 ਜਨਵਰੀ (ਰਣਧੀਰ ਸਿੰਘ ਮਹੋਲੀ)- ਸਰਕਾਰੀ ਸਕੂਲ ਟੌਹੜਾ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀ ਬਦਸਲੂਕੀ ਤੇ ਜਾਤੀ ਸੂਚਕ ਸ਼ਬਦ ਬੋਲਣ ਦੀ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਪੈੱ੍ਰਸ ਨਾਲ ਗੱਲਬਾਤ ...

ਪੂਰੀ ਖ਼ਬਰ »

ਵਿਦਿਆਰਥਣ ਨੂੰ ਜ਼ਲੀਲ ਕਰਨ ਵਾਲੇ ਅਧਿਆਪਕ ਬਰਖ਼ਾਸਤ ਕੀਤੇ ਜਾਣ-ਉਟਾਲਾਂ, ਬੰਬ

ਬੀਜਾ, 13 ਜਨਵਰੀ (ਰਣਧੀਰ ਸਿੰਘ ਧੀਰਾ)- ਅਕਾਲੀ ਦਲ ਐਸ. ਸੀ. ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਰਣਜੀਤ ਸਿੰਘ ਉਟਾਲਾਂ ਤੇ ਹਲਕਾ ਸਮਰਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਵਿਚ ਪੜ੍ਹਦੀ ਦਲਿਤ ਸਮਾਜ ...

ਪੂਰੀ ਖ਼ਬਰ »

ਅਰੁਨ ਕੁਮਾਰ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਤੇ ਜਸਵਿੰਦਰ ਸਿੰਘ ਰੁਪਾਲ ਜਨਰਲ ਸਕੱਤਰ ਬਣੇ

ਕੁਹਾੜਾ, 13 ਜਨਵਰੀ (ਤੇਲੂ ਰਾਮ ਕੁਹਾੜਾ)- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਤਹਿਸੀਲ ਲੁਧਿਆਣਾ ਪੂਰਬੀ ਇਕਾਈ ਦੀ ਚੋਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਬਲਾੜ੍ਹੀ ਦੀ ਦੇਖ ਰੇਖ ਹੇਠ ਸਰਬਸੰਮਤੀ ਨਾਲ ਹੋਈ¢ ...

ਪੂਰੀ ਖ਼ਬਰ »

ਜੀਤਾ ਸਾਡੇ ਸਾਰੇ ਪਰਿਵਾਰ ਨੂੰ ਮਾਰਨਾ ਚਾਹੁੰਦਾ ਸੀ, ਜੇ ਪੁਲਿਸ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰਦੀ ਤਾਂ ਕਤਲ ਨਾ ਹੁੰਦਾ-ਨਰਿੰਦਰ ਕੌਰ, ਅਮਨਿੰਦਰ ਸਿੰਘ

ਖੰਨਾ, ਜੌੜੇਪੁਲ ਜਰਗ, 13 ਜਨਵਰੀ (ਹਰਜਿੰਦਰ ਸਿੰਘ ਲਾਲ, ਪਾਲਾ ਰਾਜੇਵਾਲੀਆ)- ਪਿੰਡ ਜਲਾਜਣ ਵਿਖੇ ਬੀਤੇ ਕੱਲ੍ਹ ਗੁਰਚਰਨ ਸਿੰਘ ਨੰਬਰਦਾਰ ਦੀ ਹੱਤਿਆ ਕਰਨ, ਇਕ ਲੜਕੀ ਨਰਿੰਦਰ 'ਤੇ ਗੋਲੀ ਚਲਾਉਣ ਤੇ ਉਸ ਦੇ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਨੂੰ 7 ਜਨਵਰੀ ਨੂੰ ਗੋਲੀਆਂ ਮਾਰ ...

ਪੂਰੀ ਖ਼ਬਰ »

ਅਣਪਛਾਤਿਆਂ ਵਲੋਂ ਵਿਅਕਤੀ ਦੀ ਕੁੱਟਮਾਰ

ਖੰਨਾ, 13 ਜਨਵਰੀ (ਅਮਰਜੀਤ ਸਿੰਘ)-ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਖੰਨਾ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਪਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਉਹ ਰਾਤੀਂ 10 ਵਜੇ ...

ਪੂਰੀ ਖ਼ਬਰ »

ਮਾਈਾਡ ਮੇਕਰ ਨੇ ਲਗਵਾਇਆ ਕੈਨੇਡਾ ਦਾ ਮਲਟੀਪਲ ਵੀਜ਼ਾ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)- ਸਟੱਡੀ ਵੀਜ਼ੇ ਤੇ ਵਿਜ਼ਟਰ ਵੀਜ਼ੇ ਲਈ ਜਾਣਿਆ-ਪਛਾਣਿਆ ਨਾਂਅ ਮਾਈਾਡ ਮੇਕਰ ਵਿਦਿਆਰਥੀਆਂ ਦੇ ਮਾਪਿਆਂ ਤੇ ਸਕੇ-ਸਬੰਧੀਆਂ ਦੇ ਵੀਜ਼ੇ ਲਗਵਾ ਕੇ, ਉਨ੍ਹਾਂ ਦੇ ਕੈਨੇਡਾ ਜਾਣ ਦੇ ਸੁਪਨੇ ਸਾਕਾਰ ਕਰ ਰਿਹਾ ਹੈ | ਮਾਈਾਡ ਮੇਕਰ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਹੀ ਢੰਗ ਨਾਲ ਲਾਗੂ ਨਹੀਂ ਕਰ ਸਕੀ ਕਰਜ਼ ਮੁਆਫ਼ੀ ਯੋਜਨਾ

ਅਮਰਜੀਤ ਸਿੰਘ ਕਲਾਲ ਮਾਜਰਾ ਖੰਨਾ, 13 ਜਨਵਰੀ -ਕਾਂਗਰਸ ਸਰਕਾਰ ਵਲੋਂ ਚੋਣਾਂ 'ਚ ਫ਼ਸਲੀ ਕਰਜ਼ਾ ਮੁਆਫ਼ੀ ਦੇ ਕੀਤੇ ਵਾਅਦੇ ਨਾਲ ਜਿਥੇ ਕਿਸਾਨ ਵਰਗ 'ਚ ਖ਼ੁਸ਼ੀ ਦਾ ਆਲਮ ਸੀ ਉਥੇ ਹਰ ਵਰਗ ਦੇ ਲੋਕ ਇਹ ਸੋਚਣ ਲਈ ਮਜਬੂਰ ਹਨ ਕਿ ਸਰਕਾਰ ਨੇ ਇਕੱਲੇ ਕਿਸਾਨਾਂ ਦਾ ਕਰਜ਼ਾ ਮਾਫ਼ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਦੇ ਅਧੂਰੇ ਐਲਾਨ ਨਾਲ ਕਿਸਾਨ ਖੁਦਕੁਸ਼ੀਆਾ 'ਚ ਵਾਧਾ ਹੋਵੇਗਾ-ਈਸੜੂ, ਕੋਟ ਪਨੈਚ

ਬੀਜਾ, 13 ਜਨਵਰੀ (ਰਣਧੀਰ ਸਿੰਘ ਧੀਰਾ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਪਨੈਚ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧੂਰੇ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਕਿਸਾਨ ਖੁਦਕੁਸ਼ੀਆਾ ਵਿਚ ...

ਪੂਰੀ ਖ਼ਬਰ »

ਸਰਕਾਰ ਦਲਿਤਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰੇ-ਅੜੈਚਾ

ਬੀਜਾ, 13 ਜਨਵਰੀ (ਰਣਧੀਰ ਸਿੰਘ ਧੀਰਾ)- ਅਕਾਲੀ ਦਲ ਐਸ. ਸੀ. ਵਿੰਗ ਦੇ ਕੌਮੀ ਪ੍ਰੈਸ ਸਕੱਤਰ ਗੁਰਦੀਪ ਸਿੰਘ ਅੜੈਚਾ ਨੇ ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਾ ਦੇ ਕਰਜ਼ੇ ਮੁਆਫ਼ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ ਦਲਿਤਾਾ ਤੇ ਖੇਤ ਮਜ਼ਦੂਰਾਾ ਦੇ ...

ਪੂਰੀ ਖ਼ਬਰ »

ਦੱੁਧ ਸਭਾ ਜਰਗ ਵਲੋਂ ਮੁਨਾਫ਼ਾ ਵੰਡ ਸਮਾਗਮ

ਜੌੜੇਪੁਲ ਜਰਗ, 13 ਜਨਵਰੀ (ਪਾਲਾ ਰਾਜੇਵਾਲੀਆ)- ਦੁੱਧ ਉਤਪਾਦਕ ਸਹਿਕਾਰੀ ਸਭਾ ਜਰਗ ਵਲੋਂ 12 ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ | ਸਭਾ ਵਲੋਂ 12 ਲੱਖ 94 ਹਜ਼ਾਰ 416 ਰੁਪਏ ਦਾ ਮੁਨਾਫ਼ਾ ਵੰਡਿਆ ਗਿਆ | ਨੰਬਰ 1 'ਤੇ ਜਸਵੀਰ ਸਿੰਘ ਪੁੱਤਰ ਡਾ: ਦਰਸ਼ਨ ਸਿੰਘ, ਪਵਿੱਤਰ ਸਿੰਘ ਪੁੱਤਰ ...

ਪੂਰੀ ਖ਼ਬਰ »

-ਦੁਰਗਾ ਗੁਪਤਾ ਹੱਤਿਆ ਕਾਂਡ- ਕੇਂਦਰੀ ਜਾਂਚ ਏਜੰਸੀ ਵਲੋਂ ਕਰਾਇਮ ਸੀਨ ਸਮਝਣ ਦੀ ਕੋਸ਼ਿਸ਼

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)- ਮਿਥ ਕੇ ਕੀਤੇ ਗਏ ਕਤਲਾਂ ਦੀ ਜਾਂਚ ਕਰ ਰਹੀ ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ.) ਦੀ ਟੀਮ ਵਲੋਂ ਖੰਨਾ 'ਚ ਦੁਰਗਾ ਗੁਪਤਾ ਹੱਤਿਆ ਕਾਂਡ ਦੀ ਜਾਂਚ ਕੀਤੀ ਗਈ ਤੇ ਕਈ ਚਸ਼ਮਦੀਦ ਗਵਾਹਾਂ ਨੂੰ ਕਤਲ ਵਾਲੀ ਜਗ੍ਹਾ ਲਿਜਾ ਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX