ਤਾਜਾ ਖ਼ਬਰਾਂ


25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  5 minutes ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  17 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  33 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  38 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  46 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  52 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  59 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  about 1 hour ago
ਚੰਡੀਗੜ੍ਹ, 20 ਫਰਵਰੀ (ਸੁਰਜੀਤ ਸੱਤੀ)- ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ ਮਜੀਠੀਆ ਵਿਰੁੱਧ ਕਮਿਸ਼ਨ ਦੀ ਰਿਪੋਰਟ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਸ਼ਾਨ ਵਿਰੋਧੀ ਬਿਆਨ ਬਾਜ਼ੀ ਕਾਰਨ ....
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  about 1 hour ago
ਪੁਲਵਾਮਾ ਅੱਤਵਾਦੀ ਹਮਲਾ : ਐਨ.ਆਈ.ਏ ਨੇ ਮੁੜ ਤੋਂ ਦਰਜ ਕੀਤਾ ਕੇਸ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ ਨੇ ਮੁੜ ਤੋਂ ਕੇਸ ਦਰਜ ਕੀਤਾ...
ਇਮਰਾਨ ਖਾਨ ਨੂੰ ਇੱਕ ਮੌਕਾ ਦਿੱਤਾ ਜਾਵੇ - ਮਹਿਬੂਬਾ ਮੁਫ਼ਤੀ
. . .  about 1 hour ago
ਸ੍ਰੀਨਗਰ, 20 ਫਰਵਰੀ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀ ਕਿ ਪਾਕਿਸਤਾਨ ਨੂੰ ਮੁੰਬਈ ਹਮਲੇ ਅਤੇ ਪਠਾਨਕੋਟ...
ਪਾਣੀ ਦੀ ਸੰਭਾਲ ਮਿਲ ਕੇ ਕਰਨੀ ਹੈ ਜ਼ਰੂਰੀ- ਕੈਪਟਨ
. . .  about 2 hours ago
ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ- ਕੈਪਟਨ
. . .  about 2 hours ago
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਪਹੁੰਚ ਕੇ ਦੋ ਸਮਾਗਮਾਂ 'ਚ ਕੀਤੀ ਸ਼ਿਰਕਤ
. . .  about 2 hours ago
ਨਸ਼ਿਆਂ ਦੇ ਮਾਮਲੇ 'ਚ ਕਿਸੇ 'ਤੇ ਬੇਵਜ੍ਹਾ ਦੋਸ਼ ਨਾ ਲਗਾਵੇ ਵਿਰੋਧੀ ਧਿਰ- ਕੈਪਟਨ
. . .  about 2 hours ago
ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ
. . .  about 2 hours ago
ਕੈਪਟਨ ਨੇ ਸਦਨ 'ਚ ਸ਼ੁਰੂ ਕੀਤਾ ਭਾਸ਼ਣ, ਬੈਂਸ ਭਰਾਵਾਂ ਵੱਲੋਂ ਵਿਰੋਧ
. . .  about 2 hours ago
ਪੰਜਾਬ ਵਿਧਾਨ ਸਭਾ 'ਚ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਮਤਾ ਪਾਸ, ਭਾਰਤ ਤੋਂ ਮੁਆਫ਼ੀ ਮੰਗੇ ਬ੍ਰਿਟਿਸ਼ ਸਰਕਾਰ
. . .  about 2 hours ago
ਸਰਕਾਰ ਨੇ 51 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਵੀ ਨਹੀਂ ਕੀਤਾ ਪੂਰਾ- ਰਜ਼ੀਆ ਸੁਲਤਾਨਾ
. . .  about 2 hours ago
ਅਦਾਲਤ 'ਚ ਪੇਸ਼ ਕੀਤੇ ਗਏ ਲੁਧਿਆਣਾ ਜਬਰ ਜਨਾਹ ਮਾਮਲੇ ਦੇ ਤਿੰਨੋਂ ਦੋਸ਼ੀ
. . .  about 2 hours ago
ਆਪ ਵਿਧਾਇਕਾਂ ਤੋਂ ਬਾਅਦ ਮਜੀਠੀਏ ਦਾ ਕੈਪਟਨ 'ਤੇ ਵਿਅੰਗਮਈ ਨਿਸ਼ਾਨਾ
. . .  about 2 hours ago
ਸਰਦੀਆਂ ਖ਼ਤਮ ਹੋਣ ਨੂੰ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਨਹੀਂ ਮਿਲੀਆਂ ਵਰਦੀਆਂ- ਸੰਧੂ
. . .  about 2 hours ago
ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹੋਏ ਕਈ ਸਮਝੌਤੇ, ਮੋਦੀ ਨੇ ਕਿਹਾ- ਅੱਤਵਾਦ ਦੇ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਲੋੜ
. . .  about 3 hours ago
'ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨਹੀਂ ਰਾਜਿਆਂ ਤੇਰੇ' ਗੀਤ ਰਾਹੀਂ ਰੂਬੀ ਨੇ ਸਦਨ 'ਚ ਕੈਪਟਨ 'ਤੇ ਸਾਦਿਆਂ ਨਿਸ਼ਾਨਾ
. . .  about 2 hours ago
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਖ਼ਜ਼ਾਨਾ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ
. . .  about 3 hours ago
ਪੰਜਾਬ ਵਿਧਾਨ ਸਭਾ 'ਚ ਅੱਜ ਫਿਰ ਗੂੰਜਿਆ ਨਿੱਜੀ ਬੱਸਾਂ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਮੁੱਦਾ
. . .  about 3 hours ago
ਵਿਧਾਨ ਸਭਾ 'ਚ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਭਾਸ਼ਣ 'ਤੇ ਬਹਿਸ ਜਾਰੀ
. . .  about 3 hours ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ
. . .  about 3 hours ago
ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਰੋਸ ਧਰਨਾ
. . .  about 3 hours ago
ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  about 4 hours ago
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  about 4 hours ago
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  about 4 hours ago
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  about 4 hours ago
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  about 4 hours ago
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  about 5 hours ago
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  about 5 hours ago
ਵਿਧਾਨ ਸਭਾ 'ਚ ਗੂੰਜਿਆਂ ਪੰਜਾਬ 'ਚ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ
. . .  about 5 hours ago
ਪਟਿਆਲਾ 'ਚ ਸਰਕਾਰੀ ਕਾਰਜਾਂ 'ਚ ਇਸਤੇਮਾਲ ਹੋ ਰਿਹਾ ਪਾਕਿਸਤਾਨੀ ਸੀਮਿੰਟ
. . .  about 5 hours ago
ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ
. . .  about 5 hours ago
ਪਾਕਿਸਤਾਨ ਮਸਲੇ 'ਤੇ ਨਾਅਰੇਬਾਜ਼ੀ ਕਰਦਿਆਂ ਅਕਾਲੀ ਭਾਜਪਾ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕ ਆਊਟ
. . .  about 5 hours ago
ਕਿਸਾਨ ਵਿਰੋਧੀ ਹਨ ਅਕਾਲੀ-ਭਾਜਪਾ- ਹਰਪਾਲ ਚੀਮਾ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਹੋਇਆ ਖ਼ਤਮ
. . .  about 6 hours ago
ਪਾਕਿ ਦੇ ਮਾਮਲੇ 'ਤੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ
. . .  about 6 hours ago
ਭਾਰਤ ਨੂੰ ਧਮਕੀ ਦੇਣ ਦੇ ਮਾਮਲੇ 'ਚ ਪਾਕਿ ਪ੍ਰਧਾਨ ਮੰਤਰੀ ਖ਼ਿਲਾਫ਼ ਮਤਾ ਕੀਤਾ ਜਾਵੇ ਪਾਸ- ਪਰਮਿੰਦਰ ਢੀਂਡਸਾ
. . .  about 6 hours ago
ਪੰਜਾਬ ਦੇ ਸਾਰੇ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਹੈ ਘਾਟ - ਸਿਹਤ ਮੰਤਰੀ
. . .  about 6 hours ago
ਮੋਗਾ ਜ਼ਿਲ੍ਹੇ 'ਚ ਪਹਿਲਾਂ ਹੀ ਚੱਲ ਰਹੇ ਹਨ 22 ਕਾਲਜ - ਰਜ਼ੀਆ ਸੁਲਤਾਨ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਮੁੱਚੀ ਉੱਨਤੀ ਦਾ ਆਧਾਰ ਆਤਮ-ਨਿਰਭਰਤਾ ਹੈ। -ਸੀ. ਹਮਸਰੇਜ਼

ਅਜੀਤ ਮੈਗਜ਼ੀਨ

ਮੁਕਤਸਰ ਦਾ ਇਤਿਹਾਸ ਤੇ ਵਰਤਮਾਨ

ਪੰਜਾਬ ਦਾ ਮੱਧਕਾਲੀ ਇਤਿਹਾਸ ਜੰਗਾਂ ਯੁੱਧਾਂ ਦਾ ਇਤਿਹਾਸ ਹੈ ਪਰ ਇਸ ਇਤਿਹਾਸ ਨੇ ਜਿਥੇ ਇਤਿਹਾਸਕ ਨਗਰਾਂ ਨੂੰ ਵਸਾਇਆ, ਉਥੇ ਪੰਜਾਬ ਦੇ ਭਵਿੱਖ ਲਈ ਨਵੀਆਂ ਪਰੰਪਰਾਵਾਂ ਵੀ ਸਿਰਜੀਆਂ ਅਤੇ ਨਵੀਆਂ ਰਵਾਇਤਾਂ ਰਾਹੀਂ ਮਨੁੱਖ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ।
ਕਿਹਾ ਜਾਂਦਾ ਹੈ ਕਿ ਪੁਰਾਤਨ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋ ਸ਼ਿਵ ਜੀ ਦੇ ਪੱਕੇ ਉਪਾਸ਼ਕ ਸਨ। ਇਨ੍ਹਾਂ ਦੇ ਨਾਂ ਸਨ - ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ ਸੀ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ।
ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਹੀ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਦੇ ਪੀਣ ਅਤੇ ਆਪਣੇ ਪੀਣ ਲਈ ਕਰਦੇ। ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿੰਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ।
ਮੁਕਤਸਰ ਦੀ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਆਉਣ ਨਾਲ ਸ਼ੁਰੂ ਹੋਈ। ਸੰਨ 1705 ਵਿਚ ਔਰੰਗਜ਼ੇਬ ਦੀਆਂ ਫੌਜਾਂ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ।
ਉਸ ਵੇਲੇ ਕੋਟਕਪੂਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ। ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲ੍ਹਾ ਮੰਗਿਆ ਤਾਂ ਉਸ ਨੇ ਟਾਲ-ਮਟੋਲ ਕੀਤੀ। ਇਸ ਉਪਰੰਤ ਗੁਰੂ ਜੀ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ ਉਤੇ ਜਾ ਪਹੁੰਚੇ।
ਖਿਦਰਾਣੇ ਦੀ ਢਾਬ 'ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਪਹੁੰਚ ਚੁੱਕੇ ਸਨ, ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿਚ ਜਾਣੇ ਜਾਣ ਲੱਗੇ। ਮੁਕਤਸਰ ਸਾਹਿਬ ਦੀ ਇਸ ਇਤਿਹਾਸਕ ਜੰਗ ਦੀ ਯੁੱਧ-ਨੀਤੀ ਬਾਰੇ ਭਾਈ ਗਿਆਨ ਸਿੰਘ ਨੇ ਆਪਣੇ ਪ੍ਰਸਿੱਧ ਗ੍ਰੰਥ 'ਤਵਾਰੀਖ ਗੁਰੂ ਖਾਲਸਾ' ਵਿਚ ਲਿਖਿਆ ਹੈ :
ਤਦੋਂ ਨੂੰ ਇਕ ਸਿੱਖ ਨੇ ਉਚੇ ਬ੍ਰਿਛ ਚੜ੍ਹ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ, ਅਜੇ ਏਥੋਂ ਦੋ ਕੋਹ ਖਿਦਰਾਣਾ ਹੈ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅਗੇਰੇ ਹੋ ਜਾਵਾਂਗੇ। ਨਾਲੇ ਏਸ ਕੇਰ (ਟੋਬੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ) ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਏਹ ਬਾਤ ਸੁਣ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ 'ਤੇ ਖਲੋਤੇ ਅਤੇ ਜੰਗ ਦੀ ਸਲਾਹ ਕਰਨ ਲੱਗੇ। ਤਦੋਂ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ। ਜਿਹੜੇ ਮਝੈਲ ਸਿੰਘ ਗੁਰੂ ਸਾਹਿਬ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਇੱਛਾ ਧਾਰ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਤੇ ਆਪ ਨੂੰ ਥੋੜ੍ਹਿਆ ਤੋਂ ਬਹੁਤੇ ਦਿਖਾਵਣ ਤੇ ਏਸ ਖਯਾਲ ਨਾਲ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਛਾਂ 'ਤੇ ਖਿੰਡਾ ਦਿੱਤੇ, ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਨੀ ਫੌਜ ਸਭ ਓਧਰੇ ਝੁਕ ਗਈ। ਜਦ ਐਨ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਜੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜੀਦ ਖ਼ਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ।
ਇੰਜ ਖਿਦਰਾਣੇ ਦੀ ਧਰਤੀ 'ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹਿ-ਗੱਚ ਲੜਾਈ ਹੋਣ ਲੱਗੀ। ਖੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ। ਇਥੇ ਹੋਏ ਇਸ ਯੁੱਧ ਦੀ ਬੜੀ ਜੀਵੰਤ ਤਸਵੀਰਕਸ਼ੀ ਕਰਦਿਆਂ ਭਾਈ ਗਿਆਨ ਸਿੰਘ ਨੇ ਅੱਗੇ ਲਿਖਿਆ ਹੈ :
ਸਿੰਘ ਸ਼ਮਸ਼ੀਰਾਂ ਖਿੱਚ-ਖਿੱਚ ਕੇ ਤੁਰਕਾਨੀਆਂ ਤੇ ਸ਼ੇਰਾ ਵਾਂਙੂੰ ਟੁੱਟ ਪਏ ਤੇ ਖਟਾ ਖਟ ਤਲਵਾਰਾਂ ਚੱਲਣ ਲੱਗ ਪਈਆਂ, ਧਰਤੀ ਲਾਲ ਗੁਲਾਲ ਹੋ ਗਈ, ਬੇਅੰਤ ਘੋੜੇ ਸਿਪਾਹੀ ਫੱਟੜ ਤੇ ਮੁਰਦੇ ਦਿਸਣ ਲੱਗੇ, ਸ਼ਾਹੀ ਸਿਪਾਹੀ ਪਿੱਛੇ ਨੂੰ ਮੁੜੇ ਤਾਂ ਵਜੀਦ ਖ਼ਾਂ ਨੇ ਵੰਗਾਰ ਵੰਗਾਰ ਕੇ ਮੋੜ ਮੋੜ ਲੜਾਏ, ਬੇਅੰਤ ਰੁੰਡ ਮੁੰਡ ਬਿਖਰ ਗਏ। ਇਕ ਇਕ ਸਿੰਘ ਨੇ ਯਾਰਾਂ-ਯਾਰਾਂ ਨੂੰ ਥਾਇੰ ਰੱਖਿਆ।
ਸਿੱਖਾਂ ਨੇ ਤੁਰਕਾਂ ਨੂੰ ਪਛਾੜਿਆ। ਵੈਸਾਖ ਦਾ ਮਹੀਨਾ ਹੋਣ ਕਰਕੇ ਸਾਰਾ ਰੇਤਲਾ ਅਤੇ ਝਾੜਾਂ ਦਾ ਇਲਾਕਾ ਤਪਣ ਲੱਗਾ। ਭਾਵੇਂ ਚੌਧਰੀ ਕਪੂਰੇ ਦੇ ਦੱਸੇ ਹੋਏ ਕਾਰਨ ਤੁਰਕਾਂ ਨੇ ਖਿਦਰਾਣੇ ਤਲਾਅ ਵਿਚੋਂ ਪਾਣੀ ਪ੍ਰਾਪਤ ਕਰਨ ਲਈ ਕਈ ਹੱਲੇ ਕੀਤੇ ਪਰ ਸਿੱਖਾਂ ਨੇ ਉਹਦੀ ਪੇਸ਼ ਨਾ ਜਾਣ ਦਿੱਤੀ। ਅੰਤ ਕਪੂਰੇ ਨੇ ਵਜੀਦ ਖਾਂ ਨੂੰ ਕਿਹਾ ਕਿ ਏਧਰ ਤਾਂ ਤੀਹ-ਤੀਹ ਕੋਹ ਤੱਕ ਪਾਣੀ ਨਹੀਂ ਲੱਭਦਾ, ਜੇ ਪਿੱਛੇ ਮੁੜ ਗਏ ਤਾਂ ਵੀ ਦਸ ਕੋਹ ਤੋਂ ਉਰ੍ਹਾਂ ਪਾਣੀ ਨਹੀਂ ਮਿਲਣਾ। ਇਸ ਕਰਕੇ ਚੰਗਾ ਹੈ ਕਿ ਪਿਛਾਂਹ ਹੀ ਮੁੜ ਜਾਈਏ, ਨਹੀਂ ਤਾਂ ਝਾੜਾਂ ਵਿਚ ਲੁਕੇ ਸਿੱਖ ਛੁਪ-ਛੁਪ ਕੇ ਵਾਰ ਕਰਨਗੇ ਤੇ ਤਿਹਾਈਆਂ ਤੁਰਕ ਫੌਜਾਂ ਸਾਥ ਛੱਡ ਜਾਣਗੀਆਂ। ਉਧਰ ਗੁਰੂ ਜੀ ਨੇ ਫੱਟੜ ਹੋਏ ਸਿੱਖਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇਖਿਆ ਕਿ ਇਕ-ਇਕ ਸਿੱਖ ਕੋਲ ਸੱਤ-ਸੱਤ ਤੁਰਕ ਮੋਏ ਪਏ ਸਨ। ਦੂਰ ਤਲਾਅ ਦੇ ਕੰਢੇ ਬੈਠੀ ਮਾਈ ਭਾਗੋ ਆਪਣੇ ਜ਼ਖਮ ਧੋ ਰਹੀ ਸੀ। ਉਸ ਨੇ ਬੜੀ ਬਹਾਦਰੀ ਨਾਲ ਤੁਰਕਾਂ ਦੇ ਆਹੂ ਲਾਹੇ ਸਨ। ਇਹ ਉਹੀ ਮਾਈ ਭਾਗ ਕੌਰ ਹੈ, ਜੋ ਬੇਦਾਵਾ ਲਿਖਣ ਵਾਲੇ ਮਝੈਲ ਸਿੱਖਾਂ ਨੂੰ ਲਾਹਨਤਾਂ ਪਾ ਕੇ ਮੁੜ ਗੁਰੂ ਜੀ ਕੋਲ ਲੈ ਆਈ ਸੀ ਤੇ ਇਥੇ ਇਨ੍ਹਾਂ ਸਿੱਖਾਂ ਨੇ ਬਹਾਦਰੀ ਨਾਲ ਸ਼ਹੀਦੀ ਪਾ ਕੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾ ਲਈ ਸੀ।
ਗੁਰੂ ਜੀ ਨੇ ਸਹਿਕਦੇ ਮਹਾਂ ਸਿੰਘ ਨੂੰ ਦੇਖਿਆ। ਉਸ ਦੀ ਬਹਾਦਰੀ ਵੇਖ ਕੇ ਕਿਹਾ, ਭਾਈ ਮਹਾਂ ਸਿੰਘ ਜੋ ਮੰਗਣਾ ਮੰਗ ਲੈ। ਮਹਾਂ ਸਿੰਘ ਨੇ ਤਰਲਾ ਲੈਂਦਿਆਂ ਕਿਹਾ 'ਸੱਚੇ ਪਾਤਸ਼ਾਹ ਜੋ ਅਨੰਦਪੁਰ ਸਾਹਿਬ ਵਿਚ ਬੇਦਾਵਾ ਲਿਖਣ ਦੀ ਬੱਜਰ ਗ਼ਲਤੀ ਕੀਤੀ ਸੀ, ਉਹ ਬਖਸ਼ ਦਿਓ ਤੇ ਬੇਦਾਵਾ ਪਾੜ੍ਹ ਕੇ ਭੁੱਲ ਬਖਸ਼ੋ ਤੇ ਮੁਕਤ ਕਰ ਦਿਓ।'' ਗੁਰੂ ਜੀ ਨੇ ਬੇਦਾਵਾ ਪਾੜ ਕੇ ਮਹਾਂ ਸਿੰਘ ਨੂੰ ਗਲ ਨਾਲ ਲਾ ਲਿਆ ਤੇ ਸਿੱਖਾਂ ਦੀ ਟੁੱਟੀ ਫਿਰ ਗੁਰੂ ਜੀ ਨਾਲ ਗੰਢੀ ਗਈ। ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਆਪਣੇ ਹੱਥੀਂ ਚਿਖਾ 'ਤੇ ਰੱਖ ਕੇ ਕਿਸੇ ਨੂੰ ਪੰਜ ਹਜ਼ਾਰੀ ਤੇ ਕਿਸੇ ਨੂੰ ਸੱਤ ਹਜ਼ਾਰੀ ਦਾ ਵਰ ਦੇ ਕੇ ਆਪਣੇ ਹੱਥੀਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਇਹੀ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ 'ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।
ਮੁਕਤਸਰ ਦੇ ਇਤਿਹਾਸਕ ਸਥਾਨਾਂ ਵਿਚ ਕਈ ਪ੍ਰਸਿੱਧ ਗੁਰਦੁਆਰੇ ਸ਼ਾਮਲ ਹਨ। ਮੁੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੈ। 1743 ਵਿਚ ਭਾਈ ਲੰਗਰ ਸਿੰਘ ਦੀ ਨਿਸ਼ਾਨਦੇਹੀ 'ਤੇ ਮਾਨਾਵਾਲਾ ਦੇ ਸੋਢੀ ਮਾਨ ਨੇ ਸੰਗਤ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ। ਇਸ ਦੇ ਨਾਲ ਹੀ ਵਿਸ਼ਾਲ ਸਰੋਵਰ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਂਅ ਵੱਡੀ ਜਗੀਰ ਲਾਈ ਸੀ, ਜੋ ਬਾਅਦ ਵਿਚ ਅੰਗਰੇਜ਼ੀ ਰਾਜ ਸਮੇਂ ਬੰਦ ਕਰ ਦਿੱਤੀ ਗਈ। ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਮੁਕਤਸਰ ਦੇ ਗੁਰਦੁਆਰਿਆਂ ਲਈ ਕਈ ਕੁਝ ਕੀਤਾ।
1922 ਤੱਕ ਗੁਰਦੁਆਰਾ ਸੁਧਾਰ ਲਹਿਰ ਦੇ ਮੱਦੇਨਜ਼ਰ ਬਹੁਤ ਸਾਰੇ ਗੁਰੂਦਵਾਰੇ ਮਹੰਤਾਂ ਕੋਲੋਂ ਅਜ਼ਾਦ ਕਰਾ ਲਏ ਗਏ ਪਰ ਮੁਕਤਸਰ ਦੇ ਦਰਬਾਰ ਸਾਹਿਬ 'ਤੇ ਅਜੇ ਵੀ ਪੁਜਾਰੀਆਂ ਦਾ ਕਬਜ਼ਾ ਸੀ। 1922 ਦੀ ਮਾਘੀ ਨੂੰ ਦੀਵਾਨ ਕਰਕੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਆ ਜਾਵੇ। ਜਦੋਂ 17 ਫਰਵਰੀ, 1922 ਨੂੰ ਪਿੰਡ ਥਾਂਦੇਵਾਲਾ ਵਿਚ ਇਕ ਵੱਡਾ ਦੀਵਾਨ ਕੀਤਾ ਗਿਆ ਤਾਂ ਪੁਜਾਰੀਆਂ ਨੇ ਇਕੱਠ ਤੋਂ ਡਰਦਿਆਂ ਸਮਝੌਤਾ ਕਰਨਾ ਪ੍ਰਵਾਨ ਕਰ ਲਿਆ। ਸਿੱਖ ਸੰਗਤ ਨੇ ਪੁਜਾਰੀਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ। ਪਰ ਇਸ ਸਮਝੌਤੇ ਅਨੁਸਾਰ ਕੇਵਲ ਗੁਰੂਦਵਾਰਾ ਤੰਬੂ ਸਾਹਿਬ ਦਾ ਹੀ ਪ੍ਰਬੰਧ ਮਿਲਿਆ। ਕਮੇਟੀ ਦੇ ਯਤਨਾਂ ਕਰਕੇ 21 ਫਰਵਰੀ 1922 ਨੂੰ ਟੁੱਟੀ ਗੰਢੀ ਸਾਹਿਬ ਦਾ ਕਬਜ਼ਾ ਮਿਲ ਗਿਆ।
ਦੂਜਾ ਪ੍ਰਸਿੱਧ ਗੁਰਦੁਆਰਾ ਤੰਬੂ ਸਾਹਿਬ ਹੈ। ਇਹ ਸਰੋਵਰ ਦੇ ਦੱਖਣ-ਪੂਰਬ ਵੱਲ ਸਥਿਤ ਹੈ। ਇਸ ਦੇ ਨਾਲ ਹੀ ਮਾਈ ਭਾਗ ਕੌਰ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।
ਦਰਬਾਰ ਸਾਹਿਬ ਤੋਂ 100 ਗਜ਼ ਦੂਰ ਉੱਤਰ-ਪੂਰਬ ਵੱਲ ਗੁਰਦੁਆਰਾ ਸ਼ਹੀਦ ਗੰਜ ਹੈ। ਇਸ ਸਥਾਨ 'ਤੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕਰਕੇ ਉਨ੍ਹਾਂ ਨੂੰ ਰੁਤਬੇ ਬਖਸ਼ੇ ਸਨ।
ਖਿਦਰਾਣੇ ਦੀ ਢਾਬ ਤੋਂ ਕੋਈ ਇਕ-ਡੇਢ ਕਿਲੋਮੀਟਰ 'ਤੇ ਗੁਰਦੁਆਰਾ ਟਿੱਬੀ ਸਾਹਿਬ ਹੈ। ਇੱਥੇ ਹੀ ਗੁਰੂ ਜੀ ਨੇ ਤੁਰਕਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ ਸੀ। ਟਿੱਬੀ ਸਾਹਿਬ ਤੋਂ ਦੱਖਣ ਵੱਲ 200 ਗਜ਼ ਦੀ ਦੂਰੀ 'ਤੇ ਗੁਰਦੁਆਰਾ ਰਕਾਬਸਰ ਹੈ।
ਟਿੱਬੀ ਸਾਹਿਬ ਦੇ ਉੱਤਰ-ਪੱਛਮ ਵੱਲ ਗੁਰਦੁਆਰਾ ਦਾਤਣਸਰ ਹੈ। ਮੁਕਤਸਰ ਤੋਂ ਬਠਿੰਡੇ ਵੱਲ ਜਾਂਦੀ ਸੜਕ 'ਤੇ ਗੁਰਦੁਆਰਾ ਦੂਖ ਨਿਵਾਰਣ, ਤਰਨ ਤਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਖਿਦਰਾਣੇ ਤੋਂ ਰੁਪਾਣੇ ਵੱਲ ਜਾਂਦਿਆਂ ਇਸ ਸਥਾਨ 'ਤੇ ਰੁਕੇ ਸਨ। ਪਹਿਲਾਂ ਇਥੇ ਛੋਟੀ ਜਿਹੀ ਛੱਪੜੀ ਸੀ ਪਰ ਹੁਣ ਪੱਕਾ ਸਰੋਵਰ ਤੇ ਕਾਫੀ ਵੱਡਾ ਗੁਰਦੁਆਰਾ ਹੈ।
ਇਥੋਂ ਦੀਆਂ ਹੋਰ ਇਤਿਹਾਸਕ ਇਮਾਰਤਾਂ ਵਿਚ ਦੋ ਮੰਜ਼ਿਲੀ ਜਾਮਾ ਮਸਜਿਦ ਹੈ ਜਿਸ ਨੂੰ ਮਮਦੋਟ ਦੇ ਨਵਾਬ ਮੌਲਵੀ ਰਜਬ ਅਲੀ ਮੀਆਂ ਬਦਰੂਦੀਨ ਸ਼ਾਹ ਜੋ ਕਿ ਪਿੰਡ ਮਘਰੂਵਾਲੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦਾ ਵਾਸੀ ਸੀ, ਨੇ 16 ਨਵੰਬਰ 1894 ਵਿਚ ਬਣਵਾਇਆ ਸੀ। ਵੰਡ ਤੋਂ ਬਾਅਦ ਮੁਸਲਮਾਨ ਭਾਵੇਂ ਵੱਡੀ ਗਿਣਤੀ ਵਿਚ ਇਥੋਂ ਹਿਜਰਤ ਕਰ ਗਏ ਪਰ ਅਜੇ ਵੀ ਆਲੇ-ਦੁਆਲੇ ਵਸਦੇ ਸੈਂਕੜੇ ਮੁਸਲਮਾਨ ਜੁੰਮੇ ਅਤੇ ਈਦ ਵਾਲੇ ਦਿਨ ਇਸ ਮਸਜਿਦ ਦੀ ਸ਼ੋਭਾ ਵਧਾਉਂਦੇ ਹਨ।
ਸਾਲ 2005 ਵਿਚ ਮੁਕਤਸਰ ਦੀ ਤੀਜੀ ਸ਼ਤਾਬਦੀ ਮਨਾਈ ਗਈ। ਇਸ ਸਮੇਂ ਕੁਝ ਇਤਿਹਾਸਕ ਇਮਾਰਤਾਂ ਦੀ ਉਸਾਰੀ ਕੀਤੀ ਗਈ। ਇਹਦੇ ਵਿਚ ਪ੍ਰਸਿੱਧ ਮੁਕਤੇ-ਮਿਨਾਰ ਹੈ। ਇਹ 81 ਫੁੱਟ ਉੱਚਾ ਤੇ 11 ਫੁੱਟ ਦੇ ਮੁੱਠੇ ਵਾਲਾ ਖੰਡਾ ਹੈ। ਉਪਰੋਂ ਇਸ ਦੀ ਚੌੜਾਈ 16 ਫੁੱਟ ਅਤੇ ਵਿਚਕਾਰੋਂ 13 ਫੁੱਟ ਹੈ। ਇਸ ਦੇ ਦੁਆਲੇ ਚਾਲੀ ਮੁਕਤਿਆਂ ਦੀ ਯਾਦ ਵਿਚ ਚਾਲੀ ਵੱਡੇ ਕੜੇ ਹਨ ਅਤੇ ਇਨ੍ਹਾਂ ਕੜਿਆਂ ਵਿਚ ਹੀ ਇਹ ਖੰਡਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਮੌਕੇ ਮੁਕਤਸਰ ਦੇ ਆਲੇ-ਦੁਆਲੇ ਜਾਂਦੀਆਂ ਸੜਕਾਂ 'ਤੇ ਸੱਤ ਵੱਡੇ ਸ਼ਾਨਦਾਰ ਗੇਟ ਬਣਾਏ ਗਏ ਹਨ ਜਿਵੇਂ ਭਾਈ ਮਹਾਂ ਸਿੰਘ, ਦਾਨ ਸਿੰਘ, ਲੰਗਰ ਸਿੰਘ ਆਦਿ ਦੀ ਯਾਦ ਵਿਚ। ਇਨ੍ਹਾਂ ਵਿਚੋਂ ਕੁਝ ਸਫੈਦ ਤੇ ਕੁਝ ਲਾਲ ਪੱਥਰ ਦੇ ਹਨ ਪਰ ਇਹ ਸਾਂਭ-ਸੰਭਾਲ ਦੀ ਮੰਗ ਕਰਦੇ ਹਨ। ਇਹ ਸ਼ਹਿਰ 7 ਨਵੰਬਰ 1995 ਨੂੰ ਜ਼ਿਲ੍ਹਾ ਬਣਿਆ। ਰਾਜਨੀਤੀ ਦੇ ਖੇਤਰ ਵਿਚ ਮੁਕਤਸਰ ਦੀ ਸਦਾ ਝੰਡੀ ਰਹੀ ਹੈ। ਪਵਿੱਤਰ ਨਗਰੀ ਹੋਣ ਦੇ ਬਾਵਜੂਦ ਅੱਜ ਇਸ ਸ਼ਹਿਰ ਦੀ ਹਾਲਤ ਤਰਸਯੋਗ ਹੈ। ਇਤਿਹਾਸਕ ਵਿਰਾਸਤ ਨੂੰ ਸਾਂਭਣ ਲਈ ਕੋਈ ਯਤਨ ਹੁੰਦਾ ਨਜ਼ਰ ਨਹੀਂ ਆਉਂਦਾ।

-ਮੋਬਾਈਲ : 94173-58120.

ਮਾਘੀ 'ਤੇ ਵਿਸ਼ੇਸ਼

ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਪੈਗ਼ਾਮ ਲੈ ਕੇ ਆਉਂਦਾ ਹੈ ਮਾਘੀ ਦਾ ਦਿਹਾੜਾ

ਮਕਰ ਸੰਕਰਾਂਤੀ ਜਾਂ ਮਾਘ ਮਹੀਨੇ ਦੀ ਸੰਗਰਾਂਦ ਦੀ ਆਪਣੀ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਹੈ। ਇਕ ਤਿਉਹਾਰ ਵਜੋਂ ਇਸ ਨੂੰ ਹਰ ਸਾਲ ਆਮ ਤੌਰ 'ਤੇ 13 ਜਨਵਰੀ (ਸਰਦੀ ਦੇ ਅੱਧ ਵਿਚ) ਨੂੰ ਬੜੇ ਉਤਸ਼ਾਹ ਅਤੇ ਭਿੰਨ-ਭਿੰਨ ਰਸਮਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ...

ਪੂਰੀ ਖ਼ਬਰ »

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

ਕਿਸਾਨਾਂ ਦੀ ਖੱਟੀ, ਸ਼ਹੀਦ ਦੁੱਲਾ ਭੱਟੀ। ਸਿਆਣਿਆਂ ਦਾ ਅਖਾਣ ਹੈ, 'ਜਿਨ੍ਹਾਂ ਘੜੀ ਨਾ ਵੇਖੀ ਦੁੱਖ ਦੀ, ਉਨ੍ਹਾਂ ਨੂੰ ਕਦਰ ਕੀ ਸੁੱਖ ਦੀ।' ਇਕ ਹੋਰ ਅਖਾਣ ਇਹ ਵੀ ਹੈ, 'ਜਿਨ੍ਹਾਂ ਨੇ ਸੁੱਖਾਂ ਨੂੰ ਪਿੱਛੇ ਸੁੱਟਿਆ, ਉਨ੍ਹਾਂ ਨੂੰ ਦੁੱਖਾਂ ਨੇ ਆ ਕੇ ਲੁੱਟਿਆ।' ਇਹ ਦੋ ...

ਪੂਰੀ ਖ਼ਬਰ »

ਗੁਲ-ਗੁਲਸ਼ਨ-ਗੁਲਫਾਮ ਧੂਣੀ ਦਾ ਬਦਲਿਆ ਰੂਪ ਫਾਇਰ ਪਿੱਟ

ਮਨੁੱਖ ਅਤੇ ਅੱਗ ਦਾ ਸਬੰਧ ਮਨੁੱਖਤਾ ਦੀ ਹੋਂਦ ਜਿੰਨਾ ਹੀ ਪੁਰਾਣਾ ਹੈ। ਸਾਡੇ ਮਿਥਿਹਾਸ, ਇਤਿਹਾਸ, ਸੱਭਿਆਚਾਰ, ਰੀਤੀ-ਰਿਵਾਜ, ਤਿੱਥ-ਤਿਉਹਾਰ, ਸਭਨਾਂ ਵਿਚ ਅੱਗ ਦਾ ਅਹਿਮ ਸਥਾਨ ਨਜ਼ਰ ਆਉਂਦਾ ਹੈ। ਪੁਰਾਣੇ ਵੇਲਿਆਂ ਵਿਚ ਲੋਕ ਅਕਸਰ ਪਿੰਡਾਂ ਵਿਚ ਸਰਦ ਰੁੱਤ ਦੌਰਾਨ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਸਾਲ ਤਾਂ ਯਾਦ ਨਹੀਂ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨਾਵਲ ਗੋਸ਼ਟੀ ਹੋਈ ਸੀ। ਉਸ ਗੋਸ਼ਟੀ ਵਿਚ ਕਈ ਸਾਹਿਤਕ ਸਭਾਵਾਂ ਦੇ ਮੈਂਬਰ ਵੀ ਆਏ ਸਨ। ਉਸ ਸਮੇਂ ਹੀ ਉਪਰੋਕਤ ਸੋਹਣੇ ਗੱਭਰੂ ਸਾਹਿਤਕਾਰ ਵੀ ਨਜ਼ਰੀਂ ਪੈ ਗਏ। ਸੋਹਣ ਸਿੰਘ ਮੀਸ਼ਾ ਤੇਜ਼ ਸੁਰਤੀ ਦੇ ਮਾਲਕ ਸੀ। ਡਾ: ...

ਪੂਰੀ ਖ਼ਬਰ »

ਮਾਪੇ ਬੱਚੇ ਦੀ ਸ਼ਖ਼ਸੀਅਤ ਵਿਚ ਵਿਗਾੜ ਨਾ ਪੈਣ ਦੇਣ

ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਚੰਗੇ ਭਲੇ ਬੱਚਿਆਂ ਦੀ ਪ੍ਰਸਨੈਲਿਟੀ ਵਿਚ ਵਿਗਾੜ ਐਵੇਂ ਹੀ ਪੈ ਜਾਂਦਾ ਹੈ। ਸਾਨੂੰ ਵੇਖਣ 'ਚ ਉਹ ਐਵੇਂ ਹੀ ਲਗਦਾ ਹੈ ਪਰ ਅਸਲ ਵਿਚ ਇਹ ਵਿਗਾੜ ਹੌਲੀ-ਹੌਲੀ ਨਜ਼ਰ ਆਉਣ ਲਗਦਾ ਹੈ ਤੇ ਫਿਰ ਬੱਚੇ ਦੇ ਭਵਿੱਖ ਨੂੰ ਖਰਾਬ ਕਰਨ ਵੱਲ ਚੱਲ ਪੈਂਦਾ ...

ਪੂਰੀ ਖ਼ਬਰ »

ਮਿੰਨੀ ਕਹਾਣੀ: ਜ਼ਮੀਨ ਦਾ ਮੁੱਲ

ਵਿਦੇਸ਼ ਤੋਂ ਪੜ੍ਹ ਕੇ ਆਏ ਪੋਤੇ ਨੂੰ ਦਾਦੀ ਖੇਤ ਵਾਲ਼ੀ ਮੋਟਰ 'ਤੇ ਲੈ ਗਈ। ਉਹ ਦੱਸਦੀ ਹੈ, ਪੁੱਤ ਇਹ ਜ਼ਮੀਨ ਬਹੁਤ ਕੀਮਤੀ ਹੈ। ਤੈਨੂੰ ਪਤੈ ਇਸ ਜ਼ਮੀਨ ਨੂੰ ਲੈ ਕੇ ਕਿੰਨੀ ਵਾਰ ਆਪਣੇ ਸ਼ਰੀਕਾਂ ਨਾਲ ਲੜਾਈਆਂ ਤੇ ਝਗੜੇ ਹੋਏ ਨੇ ਪਰ ਅਸੀਂ ਕਦੇ ਇਸ ਜ਼ਮੀਨ ਤੋਂ ਕਬਜ਼ਾ ਨੀ ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-136: ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲਾ ਮਹਿਬੂਬ ਖ਼ਾਨ

ਕਹਿੰਦੇ ਹਨ ਕਿ ਸਿਰਜਣਾ ਕੁਦਰਤ ਦੀ ਦੇਣ ਹੁੰਦੀ ਹੈ। ਇਹ ਕਲਾ ਨਾ ਤਾਂ ਖਰੀਦੀ ਜਾ ਸਕਦੀ ਹੈ ਅਤੇ ਨਾ ਹੀ ਰਾਤੋ-ਰਾਤ ਵਿਕਸਤ ਕੀਤੀ ਜਾ ਸਕਦੀ ਹੈ। ਹਾਂ, ਮਿਹਨਤ ਅਤੇ ਲਗਨ ਨਾਲ ਇਸ ਨੂੰ ਕੁਝ ਪ੍ਰਫੁੱਲਤ ਜ਼ਰੂਰ ਕੀਤਾ ਜਾ ਸਕਦਾ ਹੈ। ਇਹ ਸਚਾਈ ਮਹਿਬੂਬ ਖ਼ਾਨ ਦੇ ਜੀਵਨ ਸੰਘਰਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX