ਤਾਜਾ ਖ਼ਬਰਾਂ


ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  15 minutes ago
ਸ਼ੁਤਰਾਣਾ, 21 ਮਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਹਜੂਰ ਸਿੰਘ (72) ਦੇ ਲੜਕੇ ਗੁਰਮੀਤ ਸਿੰਘ ਨੇ...
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  25 minutes ago
ਕੋਲਕਾਤਾ, 21 ਮਈ- ਪੱਛਮੀ ਬੰਗਾਲ ਦੇ ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰਬਰ 200 'ਤੇ 19 ਮਈ ਨੂੰ ਹੋਈ ਵੋਟਿੰਗ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਹੁਣ ਇਸ ਬੂਥ 'ਤੇ 22 ਮਈ ਭਾਵ ਕਿ ਕੱਲ੍ਹ ਨੂੰ ਮੁੜ ਮਤਦਾਨ ਕਰਾਉਣ ਦਾ...
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  36 minutes ago
ਨਵੀਂ ਦਿੱਲੀ, 21 ਮਈ- ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਦੇ ਵਿਰੁੱਧ ਹਲਫ਼ਨਾਮਾ...
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  49 minutes ago
ਨਵੀਂ ਦਿੱਲੀ, 21 ਮਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਕਿਰਗਿਸਤਾਨ ਰਵਾਨਾ ਹੋ ਗਏ। ਉਹ ਰਾਜਧਾਨੀ ਬਿਸ਼ਕੇਕ ਵਿਖੇ 21 ਅਤੇ 22 ਮਈ ਨੂੰ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ...
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 1 hour ago
ਨਵੀਂ ਦਿੱਲੀ, 21 ਮਈ - ਵੀ.ਵੀ. ਪੈਟ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਕਾਂਗਰਸ, ਬਸਪਾ ਸਮੇਤ 21 ਵਿਰੋਧੀ ਪਾਰਟੀਆਂ ਅੱਜ ਚੋਣ ਕਮਿਸ਼ਨ ਨੂੰ...
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਮਈ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਰਾਬਰਟ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ...
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 1 hour ago
ਨਵੀਂ ਦਿੱਲੀ, 21 - ਜੋਕੋ ਵਿਡੋਡੋ ਚੋਣ ਜਿੱਤ ਕੇ ਦੂਸਰੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਦੀ ਪੁਸ਼ਟੀ ਚੋਣ ਕਮਿਸ਼ਨ ਨੇ ਕੀਤੀ...
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 2 hours ago
ਰਾਏਪੁਰ, 21 ਮਈ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਹੋਏ ਆਈ.ਈ.ਡੀ ਧਮਾਕੇ 'ਚ ਡੀ.ਆਰ.ਜੀ ਦੇ 2 ਜਵਾਨ ਜ਼ਖਮੀ ਹੋਏ...
ਮੁਇਨੁਲ ਹੱਕ ਭਾਰਤ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 2 hours ago
ਇਸਲਾਮਾਬਾਦ, 21 - ਪਾਕਿਸਤਾਨ ਨੇ ਮੁਇਨੁਲ ਹੱਕ ਨੂੰ ਭਾਰਤ 'ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ...
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਮਈ - ਐਗਜ਼ਿਟ ਪੋਲ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਰਕਾਰ ਦੇ ਗਠਨ ਨੂੰ ਲੈ ਕੇ ਐਨ.ਡੀ.ਏ ਦੇ ਆਗੂਆਂ ਨਾਲ ਮੁਲਾਕਾਤ...
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 2 hours ago
ਜੋਧਪੁਰ, 21 ਮਈ - ਰਾਜਸਥਾਨ ਦੇ ਜੋਧਪੁਰ ਵਿਖੇ ਬੀਤੀ ਸ਼ਾਮ ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਨਵੀਂ ਦਿੱਲੀ, 21 ਮਈ - ਨਿਕੋਬਾਰ 'ਚ ਅੱਜ ਸਵੇਰੇ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ...
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 21 ਮਈ - ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ...
ਅੱਜ ਦਾ ਵਿਚਾਰ
. . .  about 3 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 day ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  1 day ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  1 day ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  1 day ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  1 day ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  about 1 hour ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  about 1 hour ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  about 1 hour ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  4 minutes ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  19 minutes ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  35 minutes ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  56 minutes ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 1 hour ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  1 day ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  1 day ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  1 day ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  2 days ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਹਿਕਾਰੀ ਮਿੱਲਾਂ ਨੇ 86 ਲੱਖ ਕੁਇੰਟਲ ਤੋਂ ਵਧੇਰੇ ਗੰਨਾ ਪੀੜਿਆ-ਗੰਨਾ ਕਮਿਸ਼ਨਰ

ਨਵਾਂਸ਼ਹਿਰ, 18 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਗੰਨਾ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਨੇ ਗੰਨਾ ਪਿੜਾਈ ਮਿੱਲਾਂ ਵਿਚ ਗੰਨੇ ਦੀ ਪਿੜਾਈ ਮੌਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਜਾਣਨ ਲਈ ਅੱਜ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ਸਭ ਤੋਂ ਪਹਿਲਾਂ ਜਿੱਥੇ ਕੰਡੇ 'ਤੇ ਟਰਾਲੀਆਂ ਦਾ ਤੋਲ ਚੈੱਕ ਕੀਤਾ ਉਥੇ ਮਿੱਲ ਵਿਚ ਗੰਨਾ ਲੈ ਕੇ ਆਏ ਕਿਸਾਨਾਂ ਪਾਸੋਂ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਪੁੱਛੀਆਂ | ਗੰਨਾ ਕਮਿਸ਼ਨਰ ਜਸਵੰਤ ਸਿੰਘ ਨਾਲ ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਬਖ਼ਸ਼ ਸਿੰਘ ਸੰਧੂ ਅਤੇ ਜੀ.ਐੱਮ. ਖੰਡ ਮਿੱਲ ਕੰਵਲਜੀਤ ਸਿੰਘ ਵੀ ਮੌਜੂਦ ਸਨ | ਜੀ.ਐੱਮ. ਕੰਵਲਜੀਤ ਸਿੰਘ ਨੇ ਗੰਨਾ ਕਮਿਸ਼ਨਰ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਅੱਜ ਤੱਕ 14.14 ਲੱਖ ਕੁਇੰਟਲ ਤੋਂ ਵਧੇਰੇ ਗੰਨਾ ਪੀੜ ਲਿਆ ਹੈ, ਜਿਸ ਦੀ ਬਣਦੀ ਕੀਮਤ 4.3 ਕਰੋੜ ਰੁਪਏ ਵਿਚੋਂ 2.69 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ | ਗੰਨਾ ਕਮਿਸ਼ਨਰ ਨੇ ਦੱਸਿਆ ਕਿ ਰਾਜ ਦੀਆਂ 9 ਸਹਿਕਾਰੀ ਖੰਡ ਮਿੱਲਾਂ ਵਲੋਂ ਇਸ ਪਿੜਾਈ ਸੀਜ਼ਨ ਦੌਰਾਨ 196 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿਚੋਂ 86 ਲੱਖ ਕੁਇੰਟਲ ਤੋਂ ਵਧੇਰੇ ਗੰਨਾ ਪੀੜਿਆ ਜਾ ਚੁੱਕਾ ਹੈ ਅਤੇ ਹੁਣ ਤੱਕ 123 ਕਰੋੜ ਰੁਪਏ ਦੀ ਗੰਨਾ ਉਤਪਾਦਕਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਗੰਨੇ ਦੀ ਕਿਸਾਨਾਂ ਨੂੰ ਅਗੇਤੀ ਕਿਸਮ ਦੇ 310 ਰੁਪਏ ਪ੍ਰਤੀ ਕੁਇੰਟਲ, ਮੱਧ ਕਿਸਮ ਦੇ 300 ਰੁਪਏ ਪ੍ਰਤੀ ਕੁਇੰਟਲ ਅਤੇ ਲੇਟ ਕਿਸਮ ਦੇ 295 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 15 ਜਨਵਰੀ ਤੋਂ ਬਾਅਦ ਆਉਣ ਵਾਲੀ ਗੰਨੇ ਦੀ ਹਰੇਕ ਕਿਸਮ ਦੇ 310 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ | ਗੰਨਾ ਕਮਿਸ਼ਨਰ ਅਨੁਸਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |

ਮੱਕੀ, ਗੰਨਾ ਅਤੇ ਮਟਰਾਂ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਸੈਸਿੰਗ ਯੂਨਿਟ ਲਗਾਏ ਜਾਣਗੇ-ਡੀ. ਸੀ.

ਨਵਾਂਸ਼ਹਿਰ, 18 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਮੱਕੀ, ਗੰਨਾ ਅਤੇ ਮਟਰ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਸੈਸਿੰਗ ਯੂਨਿਟ ਲਗਾਏ ਜਾਣਗੇ ਤਾਂ ਜੋ ਸਰਕਾਰ ਦੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਸਹੀ ਅਰਥਾਂ ਵਿਚ ਲਾਗੂ ...

ਪੂਰੀ ਖ਼ਬਰ »

ਮੇਲੇ ਸਾਨੂੰ ਮਿਲ ਕੇ ਬੈਠਣ ਦਾ ਮੌਕਾ ਦਿੰਦੇ ਹਨ-ਮੰਗੂਪੁਰ

ਮਜਾਰੀ/ਸਾਹਿਬਾ, 18 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ | ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਪੰਜਾਬ ਦੇ ਲੋਕ ਉਨ੍ਹਾਂ ਵਲੋਂ ਪਾਏ ਪੂਰਨਿਆਂ 'ਤੇ ਚੱਲ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਬਣਾਈ ਰੱਖਣ ਅਤੇ ਸਮਾਜਿਕ ਤੰਦਾਂ ਨੂੰ ...

ਪੂਰੀ ਖ਼ਬਰ »

ਕੇ.ਵੀ.ਕੇ ਲੰਗੜੋਆ ਵਿਖੇ ਮੱਕੀ ਅਤੇ ਸੂਰਜਮੁਖੀ ਦੇ ਬੀਜਾਂ ਦੀ ਵਿਕਰੀ ਸ਼ੁਰੂ

ਨਵਾਂਸ਼ਹਿਰ, 18 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮੱਕੀ ਅਤੇ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਦੇ ਸੁਧਰੇ ਅਤੇ ਉੱਤਮ ਗੁਣਵੱਤਾ ਵਾਲੇ ਬੀਜਾਂ ਦੀ ਵਿੱਕਰੀ ਸ਼ੁਰੂ ਹੋ ਗਈ ਹੈ | ਡਾ: ਮਨਪ੍ਰੀਤ ਜੈਦਕਾ, ਸਹਾਇਕ ਪ੍ਰੋਫ਼ੈਸਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਗੰਭੀਰ ਜ਼ਖ਼ਮੀ

ਮੱਲਪੁਰ ਅੜਕਾਂ, 18 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਕਾਹਮਾ ਬੱਸ ਸਟੈਂਡ 'ਤੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਰਾਜਿੰਦਰ ਕੁਮਾਰ ਵਾਸੀ ਫਿਰੋਜਪੁਰ ਰੋਡ ...

ਪੂਰੀ ਖ਼ਬਰ »

ਪਾਵਰ ਪਲਾਂਟ 'ਚੋਂ ਡਿਗਦੀ ਸੁਆਹ ਦੇ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ

ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯੋਜਨਾ ਤਹਿਤ ਲੱਗੇ ਪਾਵਰ ਪਲਾਂਟ 'ਚੋਂ ਨਿਕਲਦੀ ਸੁਆਹ ਦਾ ਨਵਾਂਸ਼ਹਿਰ ਵਾਸੀਆਂ 'ਤੇ ਡਿਗਣਾ ਲਗਾਤਾਰ ਜਾਰੀ ਹੈ | ਜ਼ਿਲ੍ਹਾ ਪ੍ਰਸ਼ਾਸਨ ਇਸ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਰਕਾਰੀ ਸਕੂਲ ਕਾਹਮਾ ਵਿਖੇ ਅਚਨਚੇਤ ਪੜਤਾਲ

ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ, ਮਨਜੀਤ ਸਿੰਘ ਜੱਬੋਵਾਲ) - ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵਲੋਂ ਪਿੰਡ ਕਾਹਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਚਨਚੇਤ ਪੜਤਾਲ ਕੀਤੀ ਗਈ | ਉਨ੍ਹਾਂ ਜਿਥੇ ਸਕੂਲ ਸਟਾਫ਼ ਦੀ ਹਾਜ਼ਰੀ ਦੇਖੀ ਉੱਥੇ ਮਿਡ ਡੇ ਮੀਲ ਖਾ ...

ਪੂਰੀ ਖ਼ਬਰ »

ਡੀ. ਸੀ. ਵਲੋਂ ਲੰਗੇਰੀ ਵਿਖੇ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ

ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ, ਦੇਸ ਰਾਜ ਬੰਗਾ) - ਪਿੰਡ ਲੰਗੇਰੀ ਵਿਖੇ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਲੋਕ ਅਰਪਣ ਕਰਦਿਆਂ ਆਖਿਆ ਕਿ ਬੱਚੇ ਕੋਰੀ ਸਲੇਟ ਵਰਗੇ ਹੁੰਦੇ ਹਨ, ਜਿਸ ਤਰ੍ਹਾਂ ਦੇ ਸੰਸਕਾਰ ਮਾਪੇ ...

ਪੂਰੀ ਖ਼ਬਰ »

ਮੁਕੰਦਪੁਰ ਵਿਖੇ ਰੈੱਡ ਕਰਾਸ ਵਲੋਂ ਖੋਲ੍ਹੇ ਸਿਲਾਈ ਸੈਂਟਰ ਦਾ ਉਦਘਾਟਨ

ਮੁਕੰਦਪੁਰ, 18 ਜਨਵਰੀ (ਹਰਪਾਲ ਸਿੰਘ ਰਹਿਪਾ) - ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਇੱਥੇ ਆਖਿਆ ਕਿ ਪੜ੍ਹਾਈ ਦੇ ਨਾਲ-ਨਾਲ ਹੁਨਰੀ ਸਿੱਖਿਆ ਵੀ ਜ਼ਰੂਰੀ ਹੈ ਤਾਂ ਜੋ ਅਸੀਂ ਆਰਥਿਕ ਪੱਖ ਤੋਂ ਸੁਤੰਤਰ ਹੋ ਸਕੀਏ | ਉਹ ਅੱਜ ਇੱਥੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਯੋਗ ਵਿਦਿਆਰਥੀਆਂ ਲਈ ਵਿਸ਼ੇਸ਼ ਮੌਕਾ

ਨਵਾਂਸ਼ਹਿਰ, 18 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਰਕਾਰ ਵਲੋਂ ਉਨ੍ਹਾਂ ਵਿਦਿਆਰਥੀਆਂ, ਜਿਹੜੇ ਸਾਲ 2017-18 ਦੌਰਾਨ ਡਾ: ਅੰਬੇਦਕਰ ਸਕਾਲਰਸ਼ਿਪ ਪੋਰਟਲ 'ਤੇ ਆਨਲਾਈਨ ਵਜ਼ੀਫ਼ਾ ਅਪਲਾਈ ਕਰਨ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਸਨ, ਲਈ ਪੋਰਟਲ 22 ਤੋਂ 25 ਜਨਵਰੀ ਤੱਕ ...

ਪੂਰੀ ਖ਼ਬਰ »

ਬਾਬਾ ਚਰਨ ਦਾਸ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਏ

ਔੜ/ਝਿੰਗੜਾਂ, 18 ਜਨਵਰੀ (ਕੁਲਦੀਪ ਸਿੰਘ ਝਿੰਗੜ)- ਡੇਰਾ ਸੰਤ ਬਾਬਾ ਅੱਤਰ ਦਾਸ ਲੜੋਆ ਵਿਖੇ ਮੁੱਖ ਸੇਵਾਦਾਰ ਸੰਤ ਸਰਬਜੀਤ ਸਿੰਘ ਲੜੋਆ ਦੀ ਰਹਿਨੁਮਾਈ ਹੇਠ ਸੰਗਤ ਦੇ ਸਹਿਯੋਗ ਨਾਲ ਸੰਤ ਚਰਨ ਦਾਸ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਨਹੀਂ ਰੁਕ ਰਿਹਾ ਸੜਕਾਂ ਕਿਨਾਰੇ ਅਤੇ ਖਾਲੀ ਥਾਵਾਂ 'ਤੇ ਕੂੜਾ ਸੁੱਟਣ ਦਾ ਸਿਲਸਿਲਾ

ਕਟਾਰੀਆਂ, 18 ਜਨਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਵਿਖੇ ਘਰੇਲੂ ਕੂੜਾ-ਕਰਕਟ ਸੁੱਟਣ ਲਈ ਕੋਈ ਜਗ੍ਹਾ ਨਾ ਹੋਣ ਕਾਰਨ ਲੋਕ ਘਰੇਲੂ ਕੂੜਾ-ਕਰਕਟ ਪਿੰਡ 'ਚ ਸਥਿਤ ਸੜਕਾਂ ਕਿਨਾਰੇ, ਛੱਪੜ ਅਤੇ ਹੋਰ ਪਈਆਂ ਖਾਲੀ ਥਾਂਵਾਂ 'ਤੇ ਸੁੱਟਣ ਲਈ ਮਜ਼ਬੂਰ ਹੋ ਰਹੇ ਹਨ | ਇਸ ...

ਪੂਰੀ ਖ਼ਬਰ »

ਕੰਗਣਾ ਬੇਟ ਸਕੂਲ ਵਿਖੇ ਬੱਚਿਆਂ ਨਾਲ ਲੋਹੜੀ ਮਨਾਈ

ਬਲਾਚੌਰ, 18 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਨੇੜਲੇ ਪਿੰਡ ਕੰਗਣਾ ਬੇਟ ਵਿਖੇ ਸਾਬਕਾ ਸੰਮਤੀ ਮੈਂਬਰ ਤੇ ਸਮਾਜ ਸੇਵੀ ਹਰਦੇਵ ਸਿੰਘ ਸੈਣੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨਾਲ ਲੋਹੜੀ ਦਾ ਤਿਉਹਾਰ ਜੋਸ਼ੋ ...

ਪੂਰੀ ਖ਼ਬਰ »

ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

ਕਟਾਰੀਆਂ, 18 ਜਨਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਾ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ 26 ਅਤੇ 27 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਜਿਸ ਦਾ ...

ਪੂਰੀ ਖ਼ਬਰ »

ਸਿਵਲ ਸਰਜਨ ਦਫ਼ਤਰ 'ਚ ਕਰਵਾਇਆ ਨਸ਼ਿਆਂ ਵਿਰੱੁਧ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਅੱਜ ਦਫ਼ਤਰ ਸਿਵਲ ਸਰਜਨ ਵਿਖੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪਹੁੰਚੀਆਂ ਏ.ਐੱਨ.ਐੱਮ. ਨੂੰ ਵਿਅਕਤੀ ਦੇ ਸਰੀਰ ਅਤੇ ਦਿਮਾਗ਼ ਤੇ ਨਸ਼ਿਆਂ ਦੇ ਪੈਂਦੇ ਮਾੜੇ ...

ਪੂਰੀ ਖ਼ਬਰ »

ਛਪੜੀ ਸਾਹਿਬ ਅਟਾਲ ਮਜਾਰਾ ਵਿਖੇ ਛਿਮਾਹੀ ਸਮਾਗਮ ਕਰਵਾਇਆ

ਪੋਜੇਵਾਲ ਸਰਾਂ/ਚੰਦਿਆਣੀ, 18 ਜਨਵਰੀ (ਰਮਨ ਭਾਟੀਆ)- ਪਿੰਡ ਅਟਾਲ ਮਜਾਰਾ ਵਿਖੇ ਸਥਿਤ ਪ੍ਰਾਚੀਨ ਬਾਬਾ ਬਣਖੰਡੀ ਸਾਹਿਬ ਦੇ ਅਸਥਾਨ ਛਪੜੀ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਨਾਲ ਛਿਮਾਹੀ ਸਮਾਗਮ ਕਰਵਾਇਆ ਗਿਆ | ਸਵੇਰੇ ਛਪੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ...

ਪੂਰੀ ਖ਼ਬਰ »

ਸਰਕਾਰੀ ਬਹੁ-ਤਕਨੀਕੀ ਕਾਲਜ ਬਹਿਰਾਮ ਵਿਖੇ ਮੁੱਢਲੀ ਸਹਾਇਤਾ ਟੇ੍ਰਨਿੰਗ ਵਿਸ਼ੇ 'ਤੇ ਸੈਮੀਨਾਰ

ਬਹਿਰਾਮ, 18 ਜਨਵਰੀ (ਨਛੱਤਰ ਸਿੰਘ ਬਹਿਰਾਮ)- ਸਰਕਾਰੀ ਬਹੁ-ਤਕਨੀਕੀ ਕਾਲਜ ਬਹਿਰਾਮ ਵਿਖੇ ਮੁੱਢਲੀ ਸਹਾਇਤਾ ਟੇ੍ਰਨਿੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਉਪਰੰਤ ਡਾ: ਕੁਲਵੰਤ ਸਿੰਘ ਮੈਡੀਕਲ ਅਫਸਰ ਆਯੂਰਵੈਦਿਕ ਡਿਸਪੈਂਸਰੀ ਬਹਿਰਾਮ ਅਤੇ ਡਾ: ਰਮਗੀਤ ਮੈਡੀਕਲ ...

ਪੂਰੀ ਖ਼ਬਰ »

ਸੁਰਜੀਤ ਸਿੰਘ ਲੱਖਾ ਦੀ ਯਾਦ 'ਚ ਲਾਇਆ ਖ਼ੂਨਦਾਨ ਕੈਂਪ

ਨਵਾਂਸ਼ਹਿਰ, 18 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਮੁਹੱਲਾ ਛੋਕਰਾਂ/ਹਰਗੋਬਿੰਦ ਨਗਰ ਵਿਖੇ ਬਲੱਡ ਡੋਨਰਜ਼ ਕੌਾਸਲ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਵਿਚ ਮੁਹੱਲਾ ਵਾਸੀ ਨੌਜਵਾਨਾਂ ਦੇ ਸਹਿਯੋਗ ਨਾਲ ਆਪਣਾ 1236ਵਾਂ ਸਵੈ-ਇੱਛਿਤ ਖ਼ੂਨਦਾਨ ...

ਪੂਰੀ ਖ਼ਬਰ »

ਆਂਗਣਵਾੜੀ ਦਫ਼ਤਰ ਨੇ ਲੜਕੀਆਂ ਦੀ ਲੋਹੜੀ ਮਨਾਈ

ਬਲਾਚੌਰ, 18 ਜਨਵਰੀ (ਵਰਿੰਦਰਪਾਲ ਸਿੰਘ ਹੁੰਦਲ) ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਬਲਾਚੌਰ ਦੇ ਸੀ. ਡੀ. ਪੀ. ਓ. ਨਰੇਸ਼ ਕੌਰ ਵਲੋਂ ਨਵ ਜੰਮੀਆਂ ਬੱਚੀਆਂ ਨੂੰ ਲੋਹੜੀ ਪਾਈ ਗਈ | ਸੀ.ਡੀ.ਪੀ.ਓ. ਨੇ ...

ਪੂਰੀ ਖ਼ਬਰ »

ਚੌਥਾ ਇੰਟਰਨੈਸ਼ਨਲ ਕਬੱਡੀ ਕੱਪ 5 ਤੋਂ

ਘੁੰਮਣਾਂ, 18 ਜਨਵਰੀ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾਂ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸਪੋਟਰਸ ਕਲੱਬ, ਪ੍ਰਵਾਸੀ ਭਾਰਤੀ ਤੇ ਨਗਰ ਪੰਚਾਇਤ ਵਲੋਂ ਚੇਅਰਮੈਨ ਬਲਵੀਰ ਸਿੰਘ ਬੈਂਸ ਕੈਨੇਡਾ ਦੇ ਦਿਸ਼ਾ ...

ਪੂਰੀ ਖ਼ਬਰ »

ਸੇਵਾ ਸਿਮਰਨ ਦੀ ਕਮਾਈ ਨਾਲ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦੈ-ਸਵਾਮੀ ਦਾਸਾ ਨੰਦ

ਭੱਦੀ, 18 ਜਨਵਰੀ (ਨਰੇਸ਼ ਧੌਲ)- ਈਸ਼ਵਰ ਵਲੋਂ ਮਿਲੇ ਇਸ ਅਨਮੋਲ ਮਨੁੱਖੀ ਜਾਮੇ ਦੌਰਾਨ ਸੇਵਾ ਸਿਮਰਨ ਦੀ ਕਮਾਈ ਨਾਲ ਹੀ ਮਨੁੱਖ ਦੇ ਹਿਰਦੇ ਅੰਦਰ ਗਿਆਨ ਰੂਪੀ ਪ੍ਰਕਾਸ਼ ਹੁੰਦਾ ਹੈ ਜੋ ਜੀਵ ਨੂੰ ਦੁਨਿਆਵੀ ਤਾਣੇ-ਬਾਣੇ ਵਿਚੋਂ ਬਾਹਰ ਕੱਢਣ ਲਈ ਸਹਾਈ ਹੁੰਦਾ ਹੈ | ਇਹ ...

ਪੂਰੀ ਖ਼ਬਰ »

ਆਦਰਸ਼ ਸਮਾਜ ਸੇਵਾ ਸੰਮਤੀ ਵਲੋਂ 31 ਲੋੜਵੰਦਾਂ ਨੂੰ ਸਹਾਇਤਾ ਭੇਟ

ਬੰਗਾ, 18 ਜਨਵਰੀ (ਲਾਲੀ ਬੰਗਾ)- ਸਮਾਜ ਸੇਵੀ ਸੰਸਥਾ ਆਦਰਸ਼ ਸਮਾਜ ਸੇਵਾ ਸੰਮਤੀ ਵਲੋਂ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਜਾਰੀ ਰੱਖਦਿਆਂ ਬੰਗਾ ਵਿਖੇ ਵਿਸ਼ੇਸ਼ ਸਹਾਇਤਾ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਦਵਿੰਦਰ ਕੁਮਾਰ ਚੋਪੜਾ ਨੇ ਕੀਤੀ | ਸਮਾਗਮ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸਹਾਇਤਾ ਕਰਨਾ ਲਾਇਨਜ਼ ਕਲੱਬ ਦਾ ਮੁੱਖ ਉਦੇਸ਼-ਸਰੋਜ ਰਾਣੀ

ਬਲਾਚੌਰ, 18 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਲੋੜਵੰਦਾਂ ਦੀ ਸਹਾਇਤਾ ਕਰਨਾ ਲਾਇਨਜ਼ ਕਲੱਬ 321 ਡੀ ਗੜ੍ਹਸ਼ੰਕਰ ਦਾ ਮੁੱਖ ਉਦੇਸ਼ ਹੈ | ਇਹ ਵਿਚਾਰ ਉਪ ਪ੍ਰਧਾਨ ਸਰੋਜ ਰਾਣੀ ਪਤਨੀ ਇੰਜੀਨੀਅਰ ਸੰਤ ਰਾਮ ਗੜੀ ਕਾਨੂੰਗੋਆ ਨੇ ਇਕ ਸਮਾਗਮ ਉਪਰੰਤ ਪ੍ਰਗਟ ਕੀਤੇ | ਉਨ੍ਹਾਂ ...

ਪੂਰੀ ਖ਼ਬਰ »

ਜੱਸੋਮਜਾਰਾ ਵਿਖੇ ਜ਼ਿਲ੍ਹਾ ਕੁਸ਼ਤੀ ਸੰਸਥਾ ਦੀ ਮੀਟਿੰਗ

ਬਹਿਰਾਮ, 18 ਜਨਵਰੀ (ਨਛੱਤਰ ਸਿੰਘ ਬਹਿਰਾਮ) - ਜ਼ਿਲ੍ਹਾ ਕੁਸ਼ਤੀ ਸੰਸਥਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸੌਾਧੀ ਦੀ ਪ੍ਰਧਾਨਗੀ ਵਿਚ ਚਿਲਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੱਸੋਮਜਾਰਾ ਵਿਖੇ ਹੋਈ | ਜਿਸ ਵਿਚ ਸਰਬ ਸੰਮਤੀ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਦੇ ਪੋਸਟਰ ਜਾਰੀ

ਬਹਿਰਾਮ, 18 ਜਨਵਰੀ (ਸਰਬਜੀਤ ਸਿੰਘ ਚੱਕਰਾਮੰੂ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਲਾਭ ਸਿੰਘ ਦੀ ਅਗਵਾਈ 'ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤ ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਤੋਂ ਸੁਚੇਤ ਕਰਨ ਲਈ ਐੱਮ. ਆਰ. ਸਿਟੀ. ਦੇ ਬੱਚਿਆਂ ਨੇ ਚਲਾਈ ਵਿਸ਼ੇਸ਼ ਮੁਹਿੰਮ

ਬਲਾਚੌਰ, 18 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਐੱਮ. ਆਰ. ਸਿਟੀ ਸੀ. ਸੈ. ਪਬਲਿਕ ਸਕੂਲ, ਬਲਾਚੌਰ ਵਿਚ ਸਵੇਰ ਦੀ ਸਭਾ ਵਿਚ ਅੱਜ ਜਮਾਤ ਪਹਿਲੀ ਅਤੇ ਦੂਸਰੀ ਜਮਾਤ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਸ਼ਲਾਘਾਯੋਗ ਉਪਰਾਲਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਦਿਵਸ ਮਨਾਉਣ ਸਬੰਧੀ ਮੀਟਿੰਗ

ਬਹਿਰਾਮ, 18 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਵਸਸਬੰਧੀ ਗੁਰਪੁਰਬ ਮਨਾਉਣ ਸਬੰਧੀ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜ਼ਾਰਾ ਵਿਖੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ...

ਪੂਰੀ ਖ਼ਬਰ »

ਸਰਕਾਰ ਮਜ਼ਦੂਰਾਂ ਦਾ ਵੀ ਕਰਜ਼ਾ ਮੁਆਫ਼ ਕਰੇ-ਚਰਨ ਦਾਸ

ਉਸਮਾਨਪੁਰ, 18 ਜਨਵਰੀ (ਮਝੂਰ)- ਪੰਜਾਬ ਸਰਕਾਰ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਣਾ ਸ਼ਲਾਘਾਯੋਗ ਕਦਮ ਹੈ ਪਰ ਹੁਣ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਅਨੁਸੂਚਿਤ ਵਰਗ ਨਾਲ ਸਬੰਧਿਤ ਲੋਕਾਂ ਅਤੇ ...

ਪੂਰੀ ਖ਼ਬਰ »

ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰ ਅਧਿਆਪਕ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 18 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਇੱਥੇ ਈ. ਜੀ. ਐਸ. ਏ. ਆਈ. ਈ ਅਤੇ ਐਸ. ਟੀ. ਆਰ ਵਲੰਟੀਅਰ ਅਧਿਆਪਕ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਦੁਭਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦੁਭਾਲੀ ਨੇ ...

ਪੂਰੀ ਖ਼ਬਰ »

ਹੋਮਗਾਰਡ ਜਵਾਨ ਸੰਤੋਖ ਸਿੰਘ ਸਿੰਬਲ ਮਜਾਰਾ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਬਲਾਚੌਰ, 18 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ ਥਾਣੇ ਤੋਂ ਪੰਜਾਬ ਹੋਮਗਾਰਡ ਦੇ ਜਵਾਨ ਸੰਤੋਖ ਸਿੰਘ ਵਾਸੀ ਸਿੰਬਲ ਮਜਾਰਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਜਿਨ੍ਹਾਂ ਨੇ 33 ਸਾਲ ਦੇ ਅਰਸੇ ਦੌਰਾਨ ਖਾੜਕੂਵਾਦ ਦੇ ਦੌਰ ...

ਪੂਰੀ ਖ਼ਬਰ »

ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ

ਭੱਦੀ, 18 ਜਨਵਰੀ (ਨਰੇਸ਼ ਧੌਲ)- ਸਰਕਾਰੀ ਸੀਨੀ: ਸੈਕੰ: ਸਕੂਲ ਭੱਦੀ ਵਿਖੇ ਲੜਕੀਆਂ ਦਾ ਮਨੋਬਲ ਉੱਚਾ ਚੁੱਕਣ ਹਿਤ ਕਰਾਟੇ ਕੋਚ ਮਨਦੀਪ ਸ਼ਰਮਾ ਦੀ ਅਗਵਾਈ ਹੇਠ 60 ਦਿਨਾ ਕਰਾਟੇ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੀ ਸਮਾਪਤੀ ਉਪਰੰਤ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਯੂ.ਕੇ. ਮਾਡਲ ਸਕੂਲ ਵਿਖੇ ਲਗਾਇਆ ਮੁਫ਼ਤ ਅੱਖਾਂ ਦਾ ਜਾਂਚ ਕੈਂਪ

ਨਵਾਂਸ਼ਹਿਰ, 18 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਰੋਟਰੀ ਕਲੱਬ ਨਵਾਂਸ਼ਹਿਰ ਵੱਲੋਂ ਯੂ.ਕੇ. ਮਾਡਲ ਸਕੂਲ ਪਿੰਡ ਲੰਗੜੋਆ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਪ ਅੱਖਾਂ ਦੇ ਮਾਹਰ ਡਾ: ਡੀ.ਐੱਸ. ਸੰਧੂ ਦੀ ਅਗਵਾਈ ਵਾਲੀ ਟੀਮ ਵੱਲੋਂ ਲਗਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ...

ਪੂਰੀ ਖ਼ਬਰ »

ਕੈਂਥ ਦੇ ਵਿਛੋੜੇ ਦਾ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ-ਪਹਿਲਵਾਨ ਲਾਦੀਆਂ

ਬਹਿਰਾਮ, 18 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸਾਬਕਾ ਮੈਂਬਰ ਪਾਰਲੀਮੈਂਟ ਤੇ ਉੱਪ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਸਤਨਾਮ ਸਿੰਘ ਕੈਂਥ ਦੇ ਬੇਵਕਤੀ ਵਿਛੜ ਜਾਣ ਦਾ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸ ਆਗੂ ...

ਪੂਰੀ ਖ਼ਬਰ »

ਬੰਗਾ ਪੁਲਿਸ ਵਲੋਂ ਟ੍ਰੈਫਿਕ ਨਿਯਮਾਂ ਸਬੰਧੀ ਸਮਾਗਮ

ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਸਬ ਡਵੀਜਨ ਪੁਲਿਸ ਵਲੋਂ ਥਾਣਾ ਸਦਰ ਬੰਗਾ ਵਿਖੇ ਟਰੈਫਿਕ ਚੇਤਨਾ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਰਤਾਜ ਸਿੰਘ ਏ. ਐਸ. ਪੀ. ਸ਼ਾਮਿਲ ਹੋਏ | ਸਮਾਗਮ ਦੌਰਾਨ ਰਵੀ ਭੂਸ਼ਨ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਤੇ ਭਿ੍ਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਡਾ: ਰਾਜ

ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)- ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਨੇ ਨਾਜਾਇਜ਼ ਮਾਈਨਿੰਗ ਖਿਲਾਫ ਸ਼ਿਕੰਜਾ ਕੱਸਦੇ ਹੋਏ ਇਕ ਨਵੀਂ ਸ਼ੁਰੂਆਤ ਤਹਿਤ ਚੱਬੇਵਾਲ ਦੇ ਲੋਕਾਂ ਨੂੰ ਇਸਦੇ ਖਿਲਾਫ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ...

ਪੂਰੀ ਖ਼ਬਰ »

ਸਵੱਛਤਾ ਮੁਹਿੰਮ ਲਈ ਨਗਰ ਕੌ ਾਸਲ ਪ੍ਰਧਾਨ ਨੇ ਮੰਗਿਆ ਲੋਕਾਂ ਤੋਂ ਸਹਿਯੋਗ

ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਸਵੱਛਤਾ ਮੁਹਿੰਮ ਨੂੰ ਲੈ ਕੇ ਅੱਜ ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਨੇ ਆਖਿਆ ਕਿ ...

ਪੂਰੀ ਖ਼ਬਰ »

ਕੈਂਥ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ

ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ)- ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੀਆਂ ਅਸਥੀਆਂ ਬੰਗਾ ਤੋਂ ਕਾਫ਼ਲੇ ਦੇ ਰੂਪ 'ਚ ਕੀਰਤਪੁਰ ਸਾਹਿਬ ਪਤਾਲਪੁਰੀ ਲਿਜਾਈਆਂ ਗਈਆਂ | ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਮੀਟਿੰਗ 'ਚ ਕੇਂਦਰੀ ਪ੍ਰੋਗਰਾਮਾਂ ਦੀ ਸਮੀਖਿਆ

ਨਵਾਂਸ਼ਹਿਰ, 18 ਜਨਵਰੀ (ਗੁਰਬਖਸ਼ ਸਿੰਘ ਮਹੇ)-ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਚੱਲ ਰਹੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਬੰਗਾ ਦੀ ਮੀਟਿੰਗ

ਬੰਗਾ, 18 ਜਨਵਰੀ (ਕਰਮ ਲਧਾਣਾ)- ਤਰਕਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਸੋਸਾਇਟੀ ਦੇ ਬੰਗਾ ਸਥਿਤ ਦਫ਼ਤਰ ਵਿਖੇ ਸ਼ਿੰਗਾਰਾ ਲੰਗੇਰੀ ਜਥੇਬੰਦਕ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ 150 ਤਰਕਸ਼ੀਲ ਮੈਗਜ਼ੀਨ ਅਤੇ ਨਵੇਂ ਸਾਲ ਦੇ ਤਰਕਸ਼ੀਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX