ਤਾਜਾ ਖ਼ਬਰਾਂ


ਸਾਬਕਾ ਭਾਰਤੀ ਕ੍ਰਿੱਕਟਰ ਅਜੀਤ ਵਾਡੇਕਰ ਦਾ ਦੇਹਾਂਤ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਹੋਰ ਵਿਗੜੀ
. . .  1 day ago
ਕੇਰਲਾ 'ਚ ਭਾਰੀ ਬਾਰਸ਼ ਨਾਲ ਹੁਣ ਤੱਕ 67 ਤੋਂ ਵੱਧ ਮੌਤਾਂ
. . .  1 day ago
ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ਕ , ਏਮਜ਼ ਪੁੱਜੇ ਮੋਦੀ
. . .  1 day ago
ਨਵੀਂ ਦਿੱਲੀ ,15 ਅਗਸਤ -ਲੰਬੇ ਸਮੇਂ ਤੋਂ ਏਮਜ਼ 'ਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ ।ਵਾਜਪਾਈ ਪਿਛਲੇ ਤਿੰਨ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਅੱਜ ਏਮਜ਼ ...
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਝਰਨੇ 'ਚ ਅਚਾਨਕ ਹੜ੍ਹ ਆ ਜਾਣ ਨਾਲ 12 ਲੋਕ ਰੁੜ੍ਹੇ , 30 ਤੋ ਵੱਧ ਫਸੇ
. . .  1 day ago
ਸੁਡਾਨ - ਨੀਲ ਨਦੀ 'ਚ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ
. . .  1 day ago
ਨਵੀਂ ਦਿੱਲੀ, 15 ਅਗਸਤ - ਸੁਡਾਨ ਦੀ ਨੀਲ ਨਦੀ 'ਚ ਇੱਕ ਕਿਸ਼ਤੀ ਡੁੱਬਣ ਨਾਲ 22 ਬੱਚਿਆ ਦੀ ਮੌਤ ਹੋ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਬ ਧਮਾਕੇ 'ਚ 14 ਮੌਤਾਂ, 23 ਜ਼ਖਮੀ
. . .  1 day ago
ਕਾਬੁਲ, 15 ਅਗਸਤ - ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਪੈਂਦੇ ਦਸ਼ਤ-ਏ-ਬਰਚੀ ਵਿਖੇ ਇੱਕ ਅਕੈਡਮੀ 'ਚ ਹੋਏ ਆਤਮਘਾਤੀ ਬੰਬ ਧਮਾਕੇ 'ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 23 ਜ਼ਖਮੀ...
ਇੰਗਲੈਂਡ ਦੇ 14 ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 15 ਅਗਸਤ - ਇੰਗਲੈਂਡ ਤੋਂ ਆਏ 15 ਨੌਜਵਾਨਾਂ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ...
ਬਿਹਾਰ : ਬੰਬ ਧਮਾਕੇ 'ਚ 4 ਬੱਚੇ ਜ਼ਖਮੀ
. . .  1 day ago
ਪਟਨਾ, 15 ਅਗਸਤ - ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਇੱਕ ਘਰ ਵਿਚ ਹੋਏ ਬੰਬ ਧਮਾਕੇ ਦੌਰਾਨ 4 ਬੱਚੇ ਜ਼ਖਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਰਹੂਈ ਪਿੰਡ ਦੀ ਹੈ। ਘਰ ਵਿਚੋਂ ਤਿੰਨ ਜਿੰਦਾ...
ਛੱਤੀਸਗੜ੍ਹ : ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  1 day ago
ਰਾਏਪੁਰ, 15 ਅਗਸਤ - ਛੱਤੀਸਗੜ੍ਹ ਦੇ ਰਾਜਨਾਂਦ ਪਿੰਡ ਨੇੜੇ ਨਕਸਲੀਆਂ ਵੱਲੋਂ ਕੀਤੇ ਗਏ ਆਈ.ਈ.ਡੀ ਧਮਾਕੇ 'ਚ ਆਈ.ਟੀ.ਬੀ.ਪੀ ਦੇ 2 ਜਵਾਨ ਜ਼ਖਮੀ ਹੋ...
ਜਲੰਧਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 15 ਅਗਸਤ - ਜਲੰਧਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਵਿੱਦਿਅਕ ਅਦਾਰਿਆਂ 'ਚ 16 ਅਗਸਤ ਛੁੱਟੀ ਰਹੇਗੀ। ਇਹ ਐਲਾਨ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ...
ਇਟਲੀ ਹਾਈਵੇ ਪੁਲ ਹਾਦਸਾ : ਮੌਤਾਂ ਦੀ ਗਿਣਤੀ 38 ਹੋਈ
. . .  1 day ago
ਜਿਨੋਆ, 15 ਅਗਸਤ - ਇਟਲੀ ਦੇ ਜਿਨੋਆ 'ਚ ਹਾਈਵੇ ਦਾ ਪੁਲ ਡਿਗਣ ਕਾਰਨ ਵਾਪਰੇ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ 38 ਹੋ ਗਈ ਹੈ। ਸਥਾਨਕ ਸਰਕਾਰ ਵਲੋਂ ਇਸ ਹਾਦਸੇ ਲਈ ਦੇਸ਼ ਲਈ ਮੋਟਰਵੇਅ ਬਣਾਉਣ ਵਾਲੀ ਕੰਪਨੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ...
ਕੋਚੀ ਹਵਾਈ ਅੱਡਾ 18 ਅਗਸਤ ਤੱਕ ਬੰਦ
. . .  1 day ago
ਤਿਰੁਵਨੰਤਪੁਰਮ, 15 ਅਗਸਤ - ਕੇਰਲ 'ਚ ਹੜ੍ਹ ਨਾਲ ਵਿਗੜੇ ਹਾਲਾਤਾਂ ਦੇ ਵਿਚਕਾਰ ਕੋਚਿਨ ਇੰਟਰਨੈਸ਼ਨਲ ਹਵਾਈ ਅੱਡੇ ਨੂੰ 18 ਅਗਸਤ ਦੁਪਹਿਰ 2 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਪੇਰਿਅਰ ਨਦੀ ਦਾ ਜਲ ਪੱਧਰ ਵਧਣ ਕਾਰਨ ਪਾਣੀ ਦੇ ਏਅਰਪੋਰਟ ਅੰਦਰ ਦਾਖਲ...
ਆਜ਼ਾਦੀ ਸਮਾਗਮ ਮੌਕੇ ਨਾਭਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜ਼ਾਦੀ ਘੁਲਾਟੀਏ
. . .  1 day ago
ਨਾਭਾ,15 ਅਗਸਤ (ਕਰਮਜੀਤ ਸਿੰਘ) - ਅੱਜ ਨਾਭਾ ਵਿਖੇ 72ਵੇਂ ਆਜ਼ਾਦੀ ਦਿਵਸ ਸਮਾਗਮ ਦੌਰਾਨ ਪਹੁੰਚੇ ਆਜ਼ਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਮਾਗਮ ਦੌਰਾਨ ਨਾਭਾ ਪ੍ਰਸ਼ਾਸਨ ਦੀ ਨਾਲਾਇਕੀ ਤੇ ਅਣਦੇਖੀ ਸਾਫ਼ ਦੇਖਣ...
ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਕੀਤਾ ਨਾ ਮਨਜ਼ੂਰ
. . .  1 day ago
ਨਵੀਂ ਦਿੱਲੀ, 15 ਅਗਸਤ - ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਜਨਮ 'ਚ ਉਹ ਅਸਤੀਫ਼ਾ ਮਨਜ਼ੂਰ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼...
ਮੌਸਮ ਵਿਭਾਗ ਵੱਲੋਂ ਕੇਰਲ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ
. . .  1 day ago
ਅਫ਼ਗ਼ਾਨਿਸਤਾਨ : ਬੰਬ ਧਮਾਕੇ 'ਚ 4 ਮੌਤਾਂ, 2 ਜ਼ਖਮੀ
. . .  1 day ago
ਕੈਪਟਨ ਵੱਲੋਂ ਲੁਧਿਆਣਾ ਸਮੇਤ ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦਾ ਐਲਾਨ
. . .  1 day ago
ਅਰੁਣਾ ਚੌਧਰੀ ਨੇ ਪਠਾਨਕੋਟ 'ਚ ਲਹਿਰਾਇਆ ਤਿਰੰਗਾ
. . .  1 day ago
ਭਾਰੀ ਮੀਂਹ ਕਾਰਨ ਆਜ਼ਾਦੀ ਦਿਵਸ ਸਮਾਰੋਹ ਵਾਲੇ ਰਸਤੇ ਪਾਣੀ 'ਚ ਡੁੱਬੇ
. . .  1 day ago
ਆਜ਼ਾਦੀ ਦਿਹਾੜੇ 'ਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਵੱਲੋਂ ਪਾਕਿ ਰੇਂਜਰਾਂ ਨੂੰ ਮਠਿਆਈਆਂ ਭੇਟ
. . .  1 day ago
ਮਾਣ ਸਨਮਾਨ ਨਾ ਮਿਲਣ 'ਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
. . .  1 day ago
ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫ਼ੀ ਦੇ ਦੂਸਰੇ ਗੇੜ ਤੇ ਸ਼ਹਿਰੀ ਆਵਾਸ ਯੋਜਨਾ ਦੀ ਸ਼ੁਰੂਆਤ
. . .  1 day ago
ਆਸ਼ੂਤੋਸ਼ ਵੱਲੋਂ ਆਪ ਤੋਂ ਅਸਤੀਫ਼ਾ
. . .  1 day ago
ਆਜ਼ਾਦੀ ਦਿਹਾੜੇ ਮੌਕੇ ਬੀ.ਐੱਸ.ਐੱਫ ਨੇ ਪਾਕਿ ਰੇਂਜਰਾਂ ਨੂੰ ਦਿੱਤੀਆਂ ਮਠਿਆਈਆਂ
. . .  1 day ago
ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  1 day ago
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  1 day ago
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  1 day ago
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  1 day ago
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  1 day ago
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  1 day ago
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  

ਪਟਿਆਲਾ

ਮਿਡਲ ਸਕੂਲਾਂ 'ਚੋਂ ਅਧਿਆਪਕਾਂ ਦੀਆਂ ਅਸਾਮੀਆਂ ਰੱਦ ਕਰਨ ਵਿਰੁੱਧ ਸਰਕਾਰ ਦਾ ਅਰਥੀ ਫ਼ੂਕ ਪ੍ਰਦਰਸ਼ਨ

ਪਟਿਆਲਾ, 18 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਮਿਡਲ ਸਕੂਲਾਂ 'ਚ ਮੌਜੂਦਾ ਛੇ ਅਧਿਆਪਕਾਂ ਦੀਆਂ ਅਸਾਮੀਆਂ ਦੀ ਥਾਂ ਕੇਵਲ ਚਾਰ ਅਧਿਆਪਕ ਹੀ ਰੱਖਣ ਦੇ ਐਲਾਨ ਤੋਂ ਭੜਕੇ ਅਧਿਆਪਕ ਵਰਗ ਵਿਚ ਵਿਰੋਧ ਦੀਆਂ ਸੁਰਾਂ ਹੋਰ ਤਿੱਖੀਆਂ ਹੋਣ ਦੇ ਨਾਲ-ਨਾਲ ਸੰਘਰਸ਼ੀ ਲਾਮਬੰਦੀ ਹੋਣੀ ਵੀ ਸ਼ੁਰੂ ਹੋ ਗਈ ਹੈ | ਸਥਾਨਕ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਵੱਡੇ ਗਿਣਤੀ ਵਿਚ ਇਕੱਤਰ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਇਸ ਮਾਮਲੇ ਨੂੰ ਲੈ ਕੇ ਤਿੱਖਾ ਵਿਰੋਧ ਜ਼ਾਹਿਰ ਕਰਦਿਆਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਰਣਜੀਤ ਮਾਨ, ਵਿਕਰਮ ਦੇਵ ਸਿੰਘ, ਹਰਦੀਪ ਟੋਡਰਪੁਰ, ਜਸਵਿੰਦਰ ਚੱਪੜ, ਕਿ੍ਸ਼ਨ ਵੋਹਰਾ ਅਤੇ ਮਨੋਜ ਥਾਪਰ ਨੇ ਮਾਮਲੇ ਸਬੰਧੀ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਮਿਡਲ ਸਕੂਲਾਂ 'ਚ ਸਾਇੰਸ, ਸਮਾਜਿਕ ਵਿਗਿਆਨ, ਹਿੰਦੀ, ਪੰਜਾਬੀ, ਆਰਟ ਕਰਾਫ਼ਟ ਤੇ ਸਰੀਰਕ ਸਿੱਖਿਆ ਦੀਆਂ ਛੇ ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਹੁਣ ਕੇਵਲ ਚਾਰ ਅਸਾਮੀਆਂ ਹੀ ਰੱਖਣ ਦਾ ਸਿੱਖਿਆ ਤੇ ਵਿਦਿਆਰਥੀ ਵਿਰੋਧੀ ਫ਼ੈਸਲਾ ਕੀਤਾ ਜਾ ਰਿਹਾ ਹੈ | ਆਗੂਆਂ ਨੇ ਦੋਸ਼ ਲਗਾਇਆ ਕੇ ਪਹਿਲਾ ਤੋਂ ਹੀ ਅਧਿਆਪਕਾਂ, ਦਫ਼ਤਰੀ ਅਮਲ, ਸਫ਼ਾਈ ਸੇਵਕਾਂ ਤੇ ਫ਼ੰਡਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਸਕੂਲਾਂ ਵਿਚ ਹੁਣ ਪੜਾਈ ਦਾ ਕੰਮ ਠੱਪ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਅਧਿਆਪਕ ਆਗੂਆਂ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ ਦੇ 10 ਮਹੀਨੇ ਬੀਤਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਅੱਠਵੀ ਜਮਾਤਾਂ ਦੇ ਵਿਦਿਆਰਥੀਆਂ ਤੱਕ ਵਰਦੀਆਂ ਲਈ ਵਾਧੇ ਸਹਿਤ ਰਾਸ਼ੀ ਤੇ ਪੁਸਤਕਾਂ ਦੇਰੀ ਨਾਲ ਪਹੁੰਚਾੳਣ ਦੇ ਸਾਰੇ ਰਿਕਾਰਡ ਤੋੜਣ, 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਲੋਕ ਵਿਰੋਧੀ ਫੈਸਲਾ ਵਾਪਿਸ ਨਾ ਲੈਣ ਅਤੇ ਪ੍ਰਾਇਮਰੀ ਅਧਿਆਪਕਾਂ ਉੱਪਰ ਜਬਰੀ ਬਿ੍ਜ਼ ਕੋਰਸ ਥੋਪਣ ਦੀ ਅਗਲੀ ਕੜੀ ਤਹਿਤ ਹੁਣ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਤੋਂ ਵਾਂਝੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਅਜਿਹੇ ਮਾਰੂ ਫੈਸਲਿਆਂ ਨੂੰ ਵਾਪਸ ਲੈਂਦਿਆਂ ਮਿਡਲ ਸਕੂਲਾਂ 'ਚ ਵੱਡੀ ਗਿਣਤੀ ­'ਚ ਖਾਲੀ ਅਸਾਮੀਆਂ ਭਰੀਆਂ ਜਾਣ | ਇਸ ਮੌਕੇ ਅਤਿੰਦਰਪਾਲ ਘੱਗਾ, ਪਰਮਜੀਤ ਸਿੰਘ, ਅਮਨਦੀਪ ਦੇਵੀਗੜ੍ਹ, ਕੰਵਲ ਨੈਨ, ਦੀਦਾਰ ਸਿੰਘ, ਗੁਰਮੇਲ ਜਾਹਲਾਂ, ਸੁਖਵੀਰ ਸਿੰਘ, ਜਸਵਿੰਦਰ ਲਖਵੀਰਵਾਲਾ, ਰਣਜੀਤ ਸਿੰਘ, ਸੰਦੀਪ ਰਾਜਪੁਰਾ, ਅਨੀਤਾ ਸ਼ਰਮਾ, ਜਗਮੇਲ ਸ਼ੇਰਗਿੱਲ, ਭਰਤ ਜੋਗੀਪੁਰ ਤੇ ਜਸਵੀਰ ਕੌਰ ਵੀ ਮੌਜੂਦ ਸਨ |

ਟਰੱਕ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ-ਪਤਨੀ ਦੀ ਮੌਤ

ਸਮਾਣਾ, 18 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਖੇੜੀਫੱਤਾ ਨੇੜੇ ਸਕੂਟਰ ਸਵਾਰ ਬਜ਼ੁਰਗ ਨੂੰ ਟਰੱਕ ਨੇ ਟੱਕਰ ਮਾਰੀ ਜਿਸ 'ਚ ਸਕੂਟਰ ਸਵਾਰ ਪਤੀ-ਪਤਨੀ ਸੜਕ 'ਤੇ ਡਿੱਗ ਗਿਆ | ਔਰਤ ਦੇ ਉੱਪਰੋਂ ਟਰੱਕ ਦਾ ਟਾਇਰ ਲੰਘਣ ਨਾਲ ਉਸ ਦੀ ਮੌਤ ਹੋ ਗਈ | ਮਿ੍ਤਕ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਮਾਮਲੇ 'ਚੋਂ ਦੋ ਬਰੀ

ਪਟਿਆਲਾ, 18 ਜਨਵਰੀ (ਗੁਪਤਾ, ਖਰੌੜ)-ਨਸ਼ਾ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਨਵਲ ਕੁਮਾਰ ਦੀ ਅਦਾਲਤ ਨੇ ਦੋ ਨੂੰ ਬਰੀ ਕਰ ਦਿੱਤਾ ਹੈ | ਅਦਾਲਤ ਵਲੋਂ ਬਰੀ ਕੀਤੇ ਗਏ 'ਚ ਵਿਕਾਸ ਸਿੰਘ ਪੁੱਤਰ ਕੇਵਲ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਕਸ਼ਮੀਰਾ ...

ਪੂਰੀ ਖ਼ਬਰ »

ਰਾਜਗੜ੍ਹ ਵਿਖੇ ਮਿੱਟੀ ਮਾਫ਼ੀਏ ਨੇ ਲਾਇਆ ਬੰਨ੍ਹ ਨੂੰ ਖੌਰਾ

ਬਨੂੜ, 18 ਜਨਵਰੀ (ਭੁਪਿੰਦਰ ਸਿੰਘ)-ਸ਼ੰਭੂ ਥਾਣੇ ਅਧੀਨ ਪੈਂਦੇ ਰਾਜਗੜ੍ਹ ਖੇਤਰ 'ਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਵੀ ਮਿੱਟੀ ਮਾਫ਼ੀਆ ਨੇ ਪੁੱਟਣਾ ਆਰੰਭ ਕਰ ਦਿੱਤਾ ਹੈ | ਬੰਨ੍ਹ ਦੀ ਪੁਟਾਈ ਸਮੇਂ ਬੰਨ੍ਹ ਦੇ ਆਲੇ-ਦੁਆਲੇ ਲੱਗੇ ਹੋਏ ਹਰੇ-ਭਰੇ ਦਰਖ਼ਤ ਵੀ ...

ਪੂਰੀ ਖ਼ਬਰ »

ਅਫ਼ੀਮ ਸਮੇਤ ਦੋ ਸਕੂਟਰੀ ਸਵਾਰ ਕਾਬੂ

ਰਾਜਪੁਰਾ, 18 ਜਨਵਰੀ (ਰਣਜੀਤ ਸਿੰਘ, ਜੀ. ਪੀ. ਸਿੰਘ)-ਗੰਡਾਖੇੜੀ ਪੁਲਿਸ ਨੇ ਦੋ ਸਕੂਟਰੀ ਸਵਾਰ ਵਿਅਕਤੀਆਂ ਨੂੰ ਇਕ ਕਿੱਲੋ ਦਸ ਗਰਾਮ ਅਫ਼ੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਗੰਡਾਖੇੜੀ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ

ਰਾਜਪੁਰਾ, 18 ਜਨਵਰੀ (ਜੀ. ਪੀ. ਸਿੰਘ)-ਰਾਜਪੁਰਾ ਸ਼ਹਿਰ 'ਚੋਂ ਰੇਲਵੇ ਲਾਈਨਾਂ 'ਤੇ ਬਣਾਏ ਓਵਰ ਬਿ੍ਜ 'ਤੇ 6 ਦਿਨ ਪਹਿਲਾਂ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ | ਜਾਣਕਾਰੀ ਦੇ ਅਨੁਸਾਰ ਹਰਵਿੰਦਰ ਸਿੰਘ ਗਗਨ (22) ਵਾਸੀ ਪਿੰਡ ਜੰਡੋਲੀ ਜਿਹੜਾ ...

ਪੂਰੀ ਖ਼ਬਰ »

ਸਮਾਣਾ 'ਚ ਆਵਾਜਾਈ ਦੀ ਸਮੱਸਿਆ ਬਣੀ ਸਭ ਤੋਂ ਵੱਡੀ ਸਮੱਸਿਆ

ਹਰਵਿੰਦਰ ਸਿੰਘ ਟੋਨੀ ਸਮਾਣਾ, 18 ਜਨਵਰੀ-ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗ਼ਲਤ ਨੀਤੀਆਂ ਕਾਰਨ ਸ਼ਹਿਰ ਵਾਸੀਆਂ ਲਈ ਆਵਾਜਾਈ ਦੀ ਸਮੱਸਿਆ ਸਭ ਤੋਂ ਵੱਡੀ 'ਸਮੱਸਿਆ' ਬਣੀ ਹੋਈ ਹੈ ਤੇ ਜਿਸ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਉਸ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ ਦੇ ਹਰ ਬਲਾਕ 'ਚ 10 ਮਾਡਲ ਸਕੂਲ ਬਣਾਏ ਜਾਣਗੇ-ਡੀ. ਸੀ.

ਪਟਿਆਲਾ, 18 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਰ ਬਲਾਕ ਪੱਧਰ 'ਤੇ 10 ਮਾਡਲ ਸਕੂਲ ਬਣਾਏ ਜਾਣ ਤੇ ਜਿਹੜੇ ਸਕੂਲਾਂ ਨੂੰ ਮਾਡਲ ...

ਪੂਰੀ ਖ਼ਬਰ »

ਕਾਂਗਰਸ ਚੋਣ ਵਾਅਦਿਆਂ ਤੋਂ ਭੱਜਣ ਦੇ ਬਹਾਨੇ ਬਣਾ ਰਹੀ ਹੈ-ਰੱਖੜਾ

ਸਮਾਣਾ, 18 ਜਨਵਰੀ (ਸਾਹਿਬ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਦੋਸ਼ ਲਾਇਆ ਹੈ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ | ਸਮਾਣਾ ਦੀ ਅਗਰਵਾਲ ਧਰਮਸ਼ਾਲਾ 'ਚ ਨਗਰ ਕੌਾਸਲ ਪ੍ਰਧਾਨ ...

ਪੂਰੀ ਖ਼ਬਰ »

ਹੀਰਾ ਆਟੋ ਮੋਬਾਈਲ ਨੇ ਰਾਇਲ ਪਲੈਟੀਨਮ ਡੀਲਰ ਬਣਨ 'ਤੇ ਸਮਾਗਮ ਕਰਵਾਇਆ

ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਹੀਰਾ ਆਟੋ ਮੋਬਾਈਲ ਨੇ ਰਾਇਲ ਪਲੈਟੀਨਮ ਡੀਲਰ ਬਣਨ 'ਤੇ ਨਾਭਾ ਵਿਖੇ ਇਕ ਵੱਡਾ ਪ੍ਰੋਗਰਾਮ ਕਰਵਾ ਕੇ ਖ਼ੁਸ਼ੀ ਮਨਾਈ, ਜਿਸ 'ਚ ਸਮੂਹ ਸਟਾਫ਼ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਕੰਪਨੀ ਦੇ ਸੀ. ਏ. ਅਜੈ ਕੁਮਾਰ ਅਲੀਪੁਰੀਆ, ਗੌਰਵ ਗਾਬਾ ਸੀ. ...

ਪੂਰੀ ਖ਼ਬਰ »

ਵਾਤਾਵਰਣ ਪਾਰਕ ਦੀ ਸਾਂਭ-ਸੰਭਾਲ ਲਈ ਬਣਾਈ ਜਾਵੇਗੀ ਕਮੇਟੀ-ਢਿੱਲੋਂ

ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਤੇਜ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਉਹ ਟਰੱਸਟ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਟਰੱਸਟ ਵਲੋਂ ਲੋਕਾਂ ਦੇ ਸੈਰ ਕਰਨ ਲਈ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਸੁਖਵੀਰ ਸਿੰਘ ਸਿੱਧੂ ਨੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਦੇਵੀਗੜ੍ਹ, 18 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਹਾਈ ਸਕੂਲ ਭਸਮੜਾ ਨੇੜੇ ਦੇਵੀਗੜ੍ਹ ਵਿਖੇ ਪ੍ਰਵਾਸੀ ਭਾਰਤੀ ਸੁਖਵੀਰ ਸਿੰਘ ਸਿੱਧੂ ਨੇ ਆਪਣੇ ਪਿਤਾ ਗਿਆਨੀ ਗਿਆਨ ਸਿੰਘ ਦੀ ਯਾਦ 'ਚ ਸਮਾਟ ਕਲਾਸ ਰੂਮ ਉਦਘਾਟਨ ਕੀਤਾ, ਜਿਸ ਨਾਲ ਇਹ ਸਕੂਲ ਪੇਂਡੂ ਖੇਤਰ ਦਾ ਅਜਿਹਾ ...

ਪੂਰੀ ਖ਼ਬਰ »

ਨਗਰ ਕੌਾਸਲ ਦਾ ਅਧੂਰਾ ਕੰਮ ਦੇ ਰਿਹਾ ਹੈ ਹਾਦਸਿਆਂ ਨੂੰ ਜਨਮ

ਸਮਾਣਾ, 18 ਜਨਵਰੀ (ਸਾਹਿਬ ਸਿੰਘ)-ਨਗਰ ਕੌਾਸਲ ਦੀ ਕਥਿਤ ਅਣਗਹਿਲੀ ਤੇ ਬੇਧਿਆਨੀ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ | ਨਗਰ ਕੌਾਸਲ ਵਲੋਂ ਛੱਡੇ ਗਏ ਅਧੂਰੇ ਕੰਮ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਨਗਰ ਕੌਾਸਲ ਵਲੋਂ ਸ਼ਹਿਰ ਦੇ ਮੁੱਖ ਨਾਲੇ ਨੂੰ ਢਕਿਆ ਗਿਆ ਹੈ ਪਰ ...

ਪੂਰੀ ਖ਼ਬਰ »

ਸੰਤ ਸਿੰਘ ਨਮਿਤ ਭੋਗ ਤੇ ਅੰਤਿਮ ਅਰਦਾਸ

ਨਾਭਾ, 18 ਜਨਵਰੀ (ਕਰਮਜੀਤ ਸਿੰਘ)-ਸੀ. ਆਈ. ਡੀ. ਦਫ਼ਤਰ ਨਾਭਾ ਦੇ ਸੇਵਾ ਮੁਕਤ ਥਾਣੇਦਾਰ ਸੰਤ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਸਬੰਧੀ ਭੋਗ ਅੰਤਿਮ ਅਰਦਾਸ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਵਿਖੇ ਹੋਈ | ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਸਾਹਮਣੇ ਓਵਰਬਿ੍ਜ ਥੱਲੇ ਲੱਗੀਆਂ ਰੇਹੜੀਆਂ ਤੇ ਨਾਜਾਇਜ਼ ਪਾਰਕਿੰਗ ਬਣੀ ਪ੍ਰੇਸ਼ਾਨੀ ਦਾ ਸਬੱਬ

ਪਟਿਆਲਾ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਹਮਣੇ ਜ਼ੀਰਕਪੁਰ ਤੋਂ ਬਠਿੰਡਾ ਤੱਕ ਬਣ ਰਹੇ ਨੈਸ਼ਨਲ ਹਾਈਵੇਅ 'ਤੇ ਬਣੇ ਓਵਰਬਿ੍ਜ ਹੇਠ ਯੂਨੀਵਰਸਿਟੀ 'ਚ ਆਉਣ ਜਾਣ ਵਾਲੇ ਵਾਹਨਾਂ ਲਈ ਕਰਾਸਿੰਗ ਦਿੱਤੀ ਗਈ ਹੈ | ਇਹ ਥਾਂ ਅੱਜਕੱਲ੍ਹ ...

ਪੂਰੀ ਖ਼ਬਰ »

ਪਵਿੱਤਰ ਸਿੰਘ ਗੁਰੂ 11ਵੀਂ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ

ਪਟਿਆਲਾ, 18 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਟੈਕਨੀਕਲ ਇੰਪਲਾਈਜ਼ ਯੂਨੀਅਨ ਸਬੰਧਿਤ ਭਾਰਤੀਯ ਮਜ਼ਦੂਰ ਸੰਘ-ਏ-ਟੈਂਕ ਨਗਰ ਨਿਗਮ ਪਟਿਆਲਾ ਦੀ ਜਨਰਲ ਹਾਊਸ ਦੀ ਸਾਲਾਨਾ ਚੋਣ ਸਬੰਧੀ ਮੀਟਿੰਗ ਏ-ਟੈਂਕ ਵਿਖੇ ਚੇਅਰਮੈਨ ਪੁਸ਼ਪਿੰਦਰ ਕੁਮਾਰ ਪਾਠਕ ਦੀ ਅਗਵਾਈ ਹੇਠ ਹੋਈ ...

ਪੂਰੀ ਖ਼ਬਰ »

ਅਜੈ ਕਮਲ ਬਣੇ ਮੀਡੀਆ ਕਲੱਬ ਰਾਜਪੁਰਾ ਦੇ ਪ੍ਰਧਾਨ

ਰਾਜਪੁਰਾ, 18 ਜਨਵਰੀ (ਜੀ. ਪੀ. ਸਿੰਘ)-ਸਥਾਨਕ ਇਕ ਨਿੱਜੀ ਹੋਟਲ 'ਚ ਮੀਡੀਆ ਕਲੱਬ ਦੀ ਇਕ ਬੈਠਕ ਚੇਅਰਮੈਨ ਬੰਸੀ ਲਾਲ ਧਵਨ ਦੀ ਪ੍ਰਧਾਨਗੀ 'ਚ ਹੋਈ | ਜਿਸ 'ਚ ਅਜੈ ਕਮਲ ਨੂੰ ਸਰਬਸੰਮਤੀ ਨਾਲ ਕਲੱਬ ਦਾ ਸਾਲ 2018-19 ਦਾ ਪ੍ਰਧਾਨ ਚੁਣ ਲਿਆ ਗਿਆ | ਜਾਣਕਾਰੀ ਅਨੁਸਾਰ ਮੀਡੀਆ ਕਲੱਬ ਦੀ ...

ਪੂਰੀ ਖ਼ਬਰ »

ਨਾਰਥ ਜ਼ੋਨ ਅੰਤਰ 'ਵਰਸਿਟੀ ਯੁਵਕ ਮੇਲੇ 'ਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲੇ 'ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਇਸ ਸਬੰਧੀ ਯੁਵਕ ਭਲਾਈ ਵਿਭਾਗ ਦੇ ...

ਪੂਰੀ ਖ਼ਬਰ »

ਸਰਕਾਰੀ ਮਹਿੰਦਰਾ ਕਾਲਜ 'ਚ 3 ਦਿਨਾ ਲੈਕਚਰ ਲੜੀ ਸ਼ੁਰੂ

ਪਟਿਆਲਾ, 18 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ, ਪੰਜਾਬੀ ਵਿਭਾਗ ਵਲੋਂ ਤਿੰਨ ਦਿਨਾ ਲੈਕਚਰ ਲੜੀ ਸ਼ੁਰੂ ਕਰਵਾਈ ਗਈ | ਜਿਸ ਦੇ ਤਹਿਤ ਪਹਿਲਾ ਵਿਸਥਾਰ ਭਾਸ਼ਣ ਪ੍ਰੋ: ਕਿਰਪਾਲ ਕਜ਼ਾਕ ਦੁਆਰਾ 'ਲੋਕਧਾਰਾ ਤੇ ਸਭਿਆਚਾਰ' ਵਿਸ਼ੇ 'ਤੇ ਕਰਵਾਇਆ ਗਿਆ | ...

ਪੂਰੀ ਖ਼ਬਰ »

1919 ਟੀਮਾਂ ਤੇ 914 ਬੂਥ, 64 ਟਰਾਂਜ਼ਿਟ ਟੀਮਾਂ ਵੀ ਕਰਨਗੀਆਂ ਕੰਮ ਪਲਸ ਪੋਲੀਓ ਮੁਹਿੰਮ ਅਧੀਨ 2 ਲੱਖ ਤੋਂ ਵੱਧ ਬੱਚਿਆਂ ਨੂੰ ਬੰੂਦਾਂ ਪਲਾਈਆਂ ਜਾਣਗੀਆਂ-ਡੀ. ਸੀ.

ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਕੌਮੀ ਪਲਸ ਪੋਲੀਓ ਰਾਊਾਡ ਦੇ ਤਹਿਤ ਜ਼ਿਲ੍ਹੇ 'ਚ 28 ਤੋਂ 30 ਜਨਵਰੀ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ | ਨਵੇਂ ਜੰਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਨੂੰ ਪਿਲਾਈ ਜਾਣ ਵਾਲੀ ਇਸ ਦਵਾਈ ਦੇ ਸਬੰਧ 'ਚ ਕੀਤੀਆਂ ਜਾ ...

ਪੂਰੀ ਖ਼ਬਰ »

ਪਟਿਆਲਾ ਅਪਰਾਧਨਾਮਾ ਲੀਲ੍ਹਾ ਭਵਨ ਵਿਖੇ ਦਫ਼ਤਰ 'ਚੋਂ ਏ. ਸੀ. ਦੇ ਕੰਪਰੈਸ਼ਰ ਦੀਆਂ ਪਾਈਪਾਂ ਚੋਰੀ

ਪਟਿਆਲਾ, 18 ਜਨਵਰੀ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਸਥਾਨਕ ਲੀਲ੍ਹਾ ਭਵਨ ਵਿਖੇ ਸਥਿਤ ਦਫ਼ਤਰ ਦੇ 6 ਏ. ਸੀ. ਦੇ ਕੰਪਰੈਸ਼ਰ ਦੀਆਂ ਪਾਈਪਾਂ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਇਹ ਮਾਮਲਾ ਬੇਅੰਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਦੀ ...

ਪੂਰੀ ਖ਼ਬਰ »

ਛੱਪੜ ਦਾ ਰੂਪ ਧਾਰੀ ਖੜ੍ਹਾ ਪਾਣੀ ਫੀਡ ਫ਼ੈਕਟਰੀ 'ਚੋਂ ਨਿਕਲਦਾ ਗੰਦਾ ਪਾਣੀ ਤੇ ਬੁਆਇਲਰ ਗੈਸਾਂ ਕਾਰਨ ਲੋਕ ਪੇ੍ਰਸ਼ਾਨ

ਰਾਜਪੁਰਾ, 18 ਜਨਵਰੀ (ਜੀ.ਪੀ. ਸਿੰਘ)-ਸਥਾਨਕ ਫੋਕਲ ਪੁਆਇੰਟ ਇਲਾਕੇ 'ਚ ਸ਼ਾਮਦੂ ਰੋਡ 'ਤੇ ਇਕ ਫੀਡ ਫ਼ੈਕਟਰੀ 'ਚੋਂ ਰੋਜ਼ਾਨਾ ਨਿਕਲਦੇ ਪਾਣੀ ਤੇ ਬੁਆਇਲਰ ਦੀਆਂ ਗੈਸਾਂ ਕਾਰਨ ਪਾਣੀ 'ਚੋਂ ਨਿਕਲਦੀ ਬਦਬੂ ਤੇ ਮੱਛਰਾਂ ਦੀ ਵਧੀ ਤਾਦਾਦ ਕਾਰਨ ਕਾਲੋਨੀ ਵਾਸੀ ਤੇ ਰਾਹਗੀਰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਮਾਲ ਅਧਿਕਾਰੀਆਂ ਨੂੰ ਬਕਾਇਆ ਮਾਮਲਿਆਂ ਦੇ ਤੁਰੰਤ ਨਿਪਟਾਰੇ ਦੀ ਹਦਾਇਤ

ਪਟਿਆਲਾ, 18 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਮੀਨ ਦੀਆਂ ਨਿਸ਼ਾਨਦੇਹੀਆਂ, ਇੰਤਕਾਲ, ਜ਼ਮੀਨਾਂ ਦੀ ਤਕਸੀਮ ਤੇ ਸਰਕਾਰੀ ਮਾਲੀਆ ਦੀ ਰਿਕਵਰੀ ਦੇ ...

ਪੂਰੀ ਖ਼ਬਰ »

1 ਮੀਰਾਂਪੁਰ ਕਾਲਜ ਦੇ ਠੇਕਾ ਆਧਾਰਿਤ ਅਧਿਆਪਕਾਂ ਨੇ ਕੀਤਾ ਕਲਾਸਾਂ ਦਾ ਬਾਈਕਾਟ

n ਕਲਾਸਾਂ ਦਾ ਬਾਈਕਾਟ ਕਰਕੇ ਧਰਨੇ 'ਤੇ ਬੈਠੇ ਮੀਰਾਂਪੁਰ ਕਾਲਜ ਦੇ ਅਧਿਆਪਕ | ਤਸਵੀਰ : ਮੁਖ਼ਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 18 ਜਨਵਰੀ (ਮੁਖ਼ਤਿਆਰ ਸਿੰਘ ਨੌਗਾਵਾਂ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਠੇਕਾ ਆਧਾਰਿਤ ਅਧਿਆਪਕਾਂ ਦੀ ਜਥੇਬੰਦੀ ਪੁਕਟਾ ਨੇ ...

ਪੂਰੀ ਖ਼ਬਰ »

ਤਾਇਕਵਾਂਡੋ ਖਿਡਾਰੀ ਹਰਗੁਨਪ੍ਰੀਤ ਸਿੰਘ ਦੀ ਕੌਮੀ ਸਕੂਲ ਖੇਡਾਂ ਲਈ ਚੋਣ

ਪਟਿਆਲਾ, 18 ਜਨਵਰੀ (ਚਹਿਲ)-ਕੇਰਲਾ ਵਿਖੇ 22 ਜਨਵਰੀ ਤੋਂ ਹੋਣ ਵਾਲੀਆਂ ਕੌਮੀ ਸਕੂਲ ਖੇਡਾਂ ਦੇ ਤਾਈਕਵਾਂਡੋ (ਅੰਡਰ 19) ਮੁਕਾਬਲਿਆਂ 'ਚ ਕੋਚ ਸਤਵਿੰਦਰ ਸਿੰਘ ਦਾ ਸ਼ਾਗਿਰਦ ਹਰਗੁਨਪ੍ਰੀਤ ਸਿੰਘ ਪੰਜਾਬ ਦੀ ਨੁਮਾਇੰਦਗੀ ਕਰੇਗਾ | ਸ਼ਾਹੀ ਸ਼ਹਿਰ ਦੇ ਗੁਰੂ ਨਾਨਕ ਫਾਉਂਡੇਸ਼ਨ ...

ਪੂਰੀ ਖ਼ਬਰ »

ਬਾਪੂ ਮਹਿੰਦਰ ਸਿੰਘ ਖਰੋੜ ਨੂੰ ਸ਼ਰਧਾਂਜਲੀਆਂ ਭੇਟ

ਪਟਿਆਲਾ, 18 ਜਨਵਰੀ (ਜਸਪਾਲ ਸਿੰਘ ਢਿੱਲੋਂ)-ਸਿਊਣਾ ਪਿੰਡ ਦੇ ਸਰਪੰਚ ਅਮਰੀਕ ਸਿੰਘ ਸਿਊਣਾ ਦੇ ਪਿਤਾ ਸ: ਮਹਿੰਦਰ ਸਿੰਘ ਖਰੋੜ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਸ਼ਰਧਾਂਜਲੀ ਸਮਾਰੋਹ ਇਥੇ ਪਿੰਡ ਸਿਊਣਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ 30ਵੇਂ ਸੀਨੀਅਰ ਅਤੇ ਫੈਡਰੇਸ਼ਨ ਕੱਪ ਰੱਸਾਕਸ਼ੀ ਮੁਕਾਬਲੇ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 18 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੌਮੀ ਪੱਧਰ ਦੇ ਰੱਸਾਕਸੀ ਮੁਕਾਬਲੇ ਅਤੇ ਫੈਡਰੇਸ਼ਨ ਕੱਪ ਅੱਜ ਸਮਾਪਤ ਹੋ ਗਏ | ਇਸ ...

ਪੂਰੀ ਖ਼ਬਰ »

ਓਵਰਆਲ ਮੁਕਾਬਲਿਆਂ ਵਿਚ ਪੰਜਾਬ ਦੀ ਰਹੀ ਝੰਡੀ ਖ਼ਾਲਸਾ ਕਾਲਜ ਵਿਖੇ 30ਵੇਂ ਸੀਨੀਅਰ ਅਤੇ ਫੈਡਰੇਸ਼ਨ ਕੱਪ ਰੱਸਾਕਸ਼ੀ ਮੁਕਾਬਲੇ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 18 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੌਮੀ ਪੱਧਰ ਦੇ ਰੱਸਾਕਸੀ ਮੁਕਾਬਲੇ ਅਤੇ ਫੈਡਰੇਸ਼ਨ ਕੱਪ ਅੱਜ ਸਮਾਪਤ ਹੋ ਗਏ | ਇਸ ...

ਪੂਰੀ ਖ਼ਬਰ »

ਦਾਜ ਦਹੇਜ ਲਈ ਹੱਤਿਆ ਦੇ ਕੇਸ 'ਚੋਂ ਅਗੇਤੀ ਜ਼ਮਾਨਤ ਮਨਜ਼ੂਰ

ਪਟਿਆਲਾ, 18 ਜਨਵਰੀ (ਮਨਦੀਪ ਸਿੰਘ ਖਰੋੜ)-ਡਾ: ਰਜਨੀਸ਼ ਐਡੀਸ਼ਨਲ ਸੈਸ਼ਨ ਜੱਜ ਨੇ ਦਾਜ ਦਹੇਜ ਲਈ ਹੱਤਿਆ ਦੇ ਕੇਸ ਸ਼ਾਮਿਲ ਸਾਰੇ ਦੋਸ਼ੀਆਂ ਦੀ ਅਗੇਤੀ ਜ਼ਮਾਨਤ ਮਨਜ਼ੂਰ ਕਰ ਲਈ ਹੈ | ਜ਼ਿਕਰਯੋਗ ਹੈ ਕਿ ਮਿਤੀ 14/5/2017 ਨੂੰ ਪਿੰਡ ਰਾਜਪੁਰਾ, ਥਾਣਾ ਬਖਸ਼ੀਵਾਲਾ ਵਿਖੇ ਕੰਚਨ ...

ਪੂਰੀ ਖ਼ਬਰ »

ਪ੍ਰੀਤ ਗਰੁੱਪ ਵਲੋਂ ਤਿਆਰ ਕੀਤੇ ਕੰਬਾਈਨ, ਟਰੈਕਟਰ ਮੁਕਤਸਰ ਮੇਲੇ 'ਚ ਰਹੇ ਖਿੱਚ ਦਾ ਕੇਂਦਰ

ਨਾਭਾ, 18 ਜਨਵਰੀ (ਅਮਨਦੀਪ ਸਿੰਘ ਲਵਲੀ)-ਸਮੁੱਚੀ ਦੁਨੀਆਂ ਅੰਦਰ ਖੇਤੀਬਾੜੀ ਨਾਲ ਸਬੰਧਿਤ ਆਧੁਨਿਕ ਢੰਗ ਨਾਲ ਤਿਆਰ ਕੀਤੀ ਕੰਬਾਈਨ ਟਰੈਕਟਰ ਤੇ ਹੋਰ ਸਬੰਧਿਤ ਔਜ਼ਾਰਾਂ ਨੂੰ ਤਿਆਰ ਕਰਕੇ ਨਾਂਅ ਖੱਟ ਚੁੱਕੀ ਪ੍ਰੀਤ ਗਰੁੱਪ ਵਲੋਂ ਪਿਛਲੇ ਦਿਨੀਂ ਪੰਜਾਬ ਦੇ ਸ਼ਹਿਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਾ 10 ਮਹੀਨੇ 'ਚ ਰਾਜ ਦੇ ਲੋਕਾਂ ਤੋਂ ਮੋਹ ਭੰਗ ਹੋਇਆ-ਰੱਖੜਾ

ਡਕਾਲਾ, 18 ਜਨਵਰੀ (ਮਾਨ)-ਸ਼ੋ੍ਰਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੀਨੀਅਰ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ ਦੀ ਕੀਤੀ ਗਈ ਬੈਠਕ 'ਚ ਆਖਿਆ ਹੈ ਪੰਜਾਬ ਦੇ ਲੋਕਾਂ ਨੂੰ ਅਮਰਿੰਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਦੀ ਸਮਝ ...

ਪੂਰੀ ਖ਼ਬਰ »

ਪੀਰ ਦੀ ਦਰਗਾਹ 'ਤੇ ਲੰਗਰ ਲਗਾਇਆ

ਪਟਿਆਲਾ, 18 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਵਾਰਡ ਨੰ: 37 ਅਰਜਨ ਨਗਰ ਵਿਖੇ ਪੰਜ ਪੀਰਾਂ ਦੀ ਦਰਗਾਹ 'ਤੇ ਭੰਡਾਰਾ ਕਰਵਾਇਆ ਗਿਆ | ਇਲਾਕਾ ਵਾਸੀਆਂ ਨੇ ਦਰਗਾਹ 'ਤੇ ਸ਼ਰਧਾ ਨਾਲ ਮੱਥਾ ਟੇਕਿਆ | ਇਸ ਮੌਕੇ ਕੌਾਸਲਰ ਰਮਨਪ੍ਰੀਤ ਕੌਰ, ਸਤਵੰਤ ਸਿੰਘ ਮੰਗਾ, ਰਵਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਸਥਾਨਕ ਸਰਕਾਰ ਦੀਆਂ ਚੋਣਾਂ 'ਚ ਮੋਹਰੀ ਅਹੁਦੇਦਾਰਾਂ ਦੀ ਚੋਣ 'ਚ ਫਾਡੀ ਹੋ ਰਹੀ ਹੁਕਮਰਾਨ ਧਿਰ

ਪਟਿਆਲਾ, 18 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਦੀ ਸੱਤਾ 'ਤੇ ਕਾਬਜ਼ ਹੁਕਮਰਾਨ ਪਾਰਟੀ ਕਾਂਗਰਸ ਵਲੋਂ ਆਪਣੇ ਸਾਹਮਣੇ ਪਹਿਲੀ ਚੁਣੌਤੀ ਵਜੋਂ ਆਈਆਂ ਸਥਾਨਕ ਸਰਕਾਰ ਵਿਭਾਗ ਦੀਆਂ ਕਰਵਾਈਆਂ ਚੋਣਾਂ 'ਚ ਵੱਡੀ ਸਫ਼ਲਤਾ ਹਾਸਲ ਕੀਤੀ | ਭਾਵੇਂ ਕਈ ਹਫ਼ਤੇ ਬੀਤ ਗਏ ਹਨ ...

ਪੂਰੀ ਖ਼ਬਰ »

ਕਸਬਾ ਸ਼ੁਤਰਾਣਾ ਵਿਖੇ ਨੈਸ਼ਨਲ ਯੂਥ ਡੇਅ ਮਨਾਇਆ

੍ਰਸ਼ੁਤਰਾਣਾ, 18 ਜਨਵਰੀ (ਬਲਦੇਵ ਸਿੰਘ ਮਹਿਰੋੋਕ)-ਸਥਾਨਕ ਕਸਬੇ ਵਿਖੇ ਸੁਭਾਸ਼ ਨਗਰ ਪੰਚਾਇਤ ਵਿਖੇ ਨੈਸ਼ਨਲ ਯੂਥ ਡੇਅ ਮਨਾਇਆ ਗਿਆ | ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸ਼ੁਤਰਾਣਾ ਵਲੋਂ ਮਹਿਲਾ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਕਰਵਾਏ ਸਮਾਗਮ 'ਚ ਪਹੁੰਚੇ ਮੁੱਖ ...

ਪੂਰੀ ਖ਼ਬਰ »

ਭਾਰਤ 'ਚ ਨੋਟ ਬੰਦੀ ਤੇ ਜੀ. ਐਸ. ਟੀ. ਨੇ ਕਾਰੋਬਾਰ ਠੱਪ ਕੀਤੇ-ਵਪਾਰ ਬਚਾਓ ਸੰਘਰਸ਼ ਕਮੇਟੀ

ਪਟਿਆਲਾ, 18 ਜਨਵਰੀ (ਢਿੱਲੋਂ)-ਵਪਾਰ ਬਚਾਓ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਇਕ ਰਾਜ ਨਹੀਂ ਸਗੋਂ ਪੂਰੇ ਭਾਰਤ ਅੰਦਰ ਹੀ ਨੋਟਬੰਦੀ ਤੇ ਜੀ. ਐਸ. ਟੀ. ਲੱਗਣ ਤੋਂ ਬਾਅਦ ਵਪਾਰ ਚੌਪਟ ਹੋ ਕੇ ਰਹਿ ਗਏ ਹਨ | ਇਸ ਨਾਲ ਕਰਾਂ ਦੀ ਪ੍ਰਾਪਤੀ ਵੀ ਘਟੀ ਹੈ | ਇਸ ਮੰਦੀ ਕਾਰਨ ਬਹੁਤ ਸਾਰੇ ...

ਪੂਰੀ ਖ਼ਬਰ »

ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਵਿਸ਼ੇਸ਼ ਭਾਸ਼ਣ

ਬਹਾਦਰਗੜ੍ਹ, 18 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਚੱਲ ਰਹੇ ਸਿਖਲਾਈ ਸਕੂਲ ਵਿਖੇ ਸਹਾਇਕ ਪ੍ਰੋਫੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ...

ਪੂਰੀ ਖ਼ਬਰ »

ਅਪਗ੍ਰੇਡੇਸ਼ਨ ਨਾਲ ਮੱਲੇਵਾਲ ਗਰਿੱਡ ਦੀ ਓਵਰ ਲੋਡਿੰਗ ਦੀ ਸਮੱਸਿਆ ਹੋਵੇਗੀ ਖ਼ਤਮ-ਐਕਸੀਅਨ

ਭਾਦਸੋਂ, 18 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਵਲੋਂ 66 ਕੇ. ਵੀ. ਗਰਿੱਡ ਸਬ-ਸਟੇਸ਼ਨ ਮੱਲੇਵਾਲ ਦੀ ਓਵਰ ਲੋਡਿੰਗ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਮੌਜੂਦਾ 10/12.5 ਐਮ. ਵੀ. ਏ. ਪਾਵਰ ਟ/ਫ ਨੂੰ 20.0 ਐਮ. ਵੀ. ਏ. ਪਾਵਰ ਨਾਲ ਆਗੂਮੈਂਟ ਕੀਤਾ ਜਾ ...

ਪੂਰੀ ਖ਼ਬਰ »

ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਵਿਰੋਧੀ-ਬਹਿਰੂ

ਪਟਿਆਲਾ, 18 ਜਨਵਰੀ (ਜ. ਸ. ਢਿੱਲੋਂ)-ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ | ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ 2014 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੋਂਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX