ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਜੰਗਬੰਦੀ ਜਾਰੀ ਰਹੇਗੀ- ਸੀਤਾਰਮਨ
. . .  11 minutes ago
ਨਵੀਂ ਦਿੱਲੀ, 21 ਮਈ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਪਾਕਿਸਤਾਨੀ ਰੇਂਜਰਾਂ ਵਲੋਂ ਇੱਕ ਵਾਰ ਫਿਰ ਕਈ ਥਾਂਵਾਂ 'ਤੇ ਸਰਹੱਦੀ ਚੌਕੀਆਂ 'ਤੇ ਮੋਰਟਾਰ ਸੁੱਟੇ ਗਏ। ਇਸ ਮੁੱਦੇ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਸ਼ਮੀਰ 'ਚ ਜੰਗਬੰਦੀ 'ਤੇ ਸਰਕਾਰ...
'ਆਪ' ਨੂੰ ਲੱਗਾ ਇੱਕ ਹੋਰ ਝਟਕਾ, ਰਾਣਾ ਹੰਸਰਾਜ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  16 minutes ago
ਜਲੰਧਰ, 21 ਮਈ- ਜਲੰਧਰ 'ਚ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗ ਰਹੇ ਹਨ। ਜਲੰਧਰ ਦੇ ਆਦਮਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਲਈ ਚੋਣ ਲੜ ਚੁੱਕੇ ਰਾਣਾ ਹੰਜਰਾਜ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ...
ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ
. . .  46 minutes ago
ਗੁਨਾ, 21 ਮਈ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਰੁਠਿਆਈ ਬਾਇਪਾਸ ਦੇ ਨਜ਼ਦੀਕ ਯਾਤਰੀਆਂ ਭਰੀ ਇੱਕ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 47 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ...
ਕਾਵੇਰੀ ਜਲ ਮੁੱਦਾ: ਕੁਮਾਰਸਵਾਮੀ ਨੇ ਰਜਨੀਕਾਂਤ ਨੂੰ ਸੂਬੇ 'ਚ ਆਉਣ ਦਾ ਦਿੱਤਾ ਸੱਦਾ
. . .  55 minutes ago
ਬੈਂਗਲੁਰੂ, 21 ਮਈ- ਜੇ ਡੀ (ਐੱਸ) ਨੇਤਾ ਐਚ. ਡੀ. ਕੁਮਾਰਸਵਾਮੀ ਨੇ ਭਾਵੇਂ ਅਜੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਹੁਦਾ ਨਾ ਸੰਭਾਲਿਆ ਹੋਵੇ, ਪਰ ਉਨ੍ਹਾਂ ਨੇ ਤਾਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਜਲ ਦੇ ਮੁੱਦੇ 'ਤੇ ਆਪਣੀ...
ਪਾਕਿਸਤਾਨ ਨੇ ਪੁਲਿਸ ਸਟੇਸ਼ਨ 'ਤੇ ਸੁੱਟੇ ਮੋਰਟਾਰ, ਇੱਕ ਪੁਲਿਸ ਕਰਮਚਾਰੀ ਜ਼ਖ਼ਮੀ
. . .  about 1 hour ago
ਜੰਮੂ, 21 ਮਈ- ਪਾਕਿਸਤਾਨ ਵਲੋਂ ਬੀਤੀ ਰਾਤ ਤੋਂ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਪਾਕਿਸਤਾਨ ਵਲੋਂ ਆਰ. ਐਸ. ਪੁਰਾ ਸੈਕਟਰ 'ਚ ਅੱਜ ਇੱਕ ਪੁਲਿਸ ਸਟੇਸ਼ਨ 'ਤੇ ਮੋਰਟਾਰ ਸੁੱਟੇ ਗਏ, ਜਿਸ 'ਚ ਇੱਕ ਪੁਲਿਸ ਕਰਮਚਾਰੀ...
ਉੱਨਾਵ ਜਬਰ-ਜਨਾਹ ਮਾਮਲਾ : ਸੀ. ਬੀ. ਆਈ. ਨੇ ਭਾਜਪਾ ਵਿਧਾਇਕ 'ਤੇ ਕੱਸਿਆ ਸ਼ਿੰਕਜਾ
. . .  about 1 hour ago
ਲਖਨਊ, 21 ਮਈ- ਉੱਨਾਵ ਜਬਰ ਜਿਨਾਹ ਮਾਮਲੇ ਦੇ ਦੋਸ਼ੀ ਅਤੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਸੀ. ਬੀ. ਆਈ. ਨੇ ਸ਼ਿੰਕਜਾ ਕੱਸ ਦਿੱਤਾ ਹੈ। ਸੀ. ਬੀ. ਆਈ. ਨੇ ਪੀੜਤਾ ਦੇ ਪਿਤਾ ਨੂੰ ਫਰਜ਼ੀ ਮੁਕੱਦਮੇ 'ਚ ਜੇਲ੍ਹ ਭੇਜਣ ਦੇ ਦੋਸ਼ 'ਚ ਵਿਧਾਇਕ ਨੂੰ ਵੀ ਦੋਸ਼ੀ...
ਕੇਰਲ 'ਚ ਤੇਜ਼ ਬੁਖ਼ਾਰ ਕਾਰਨ 9 ਮੌਤਾਂ
. . .  about 1 hour ago
ਕਾਲੀਕਟ, 21 ਮਈ- ਕੇਰਲ 'ਚ ਨਿਪਾਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ ਕਾਲੀਕਟ ਜ਼ਿਲ੍ਹੇ 'ਚ ਤੇਜ਼ ਬੁਖ਼ਾਰ ਨਾਲ 9 ਲੋਕਾਂ ਦੀ ਮੌਤ ਦੀ ਖ਼ਬਰ ਹੈ। ਸਿਹਤ ਵਿਭਾਗ ਮੁਤਾਬਕ 9 ਲੋਕਾਂ 'ਚੋਂ ਦੋ ਦੇ ਇਸ ਖ਼ਤਰਨਾਕ ਵਾਇਰਸ ਕਾਰਨ ਪ੍ਰਭਾਵਿਤ ਹੋਣ ਦੀ ਪੁਸ਼ਟੀ...
ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  about 1 hour ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  about 1 hour ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  about 2 hours ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 3 hours ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 3 hours ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 21 ਮਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 27ਵੀਂ ਬਰਸੀ ਹੈ। ਇਸ ਮੌਕੇ 'ਤੇ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ...
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 4 hours ago
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸੋਚੀ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੈਰ ਰਸਮੀ...
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  

ਫ਼ਿਲਮ ਅੰਕ

ਪੂਜਾ ਹੈਗੜੇ

ਸ਼ੌਕ ਘੁੰਮਣ-ਫਿਰਨ ਦਾ

ਰਿਤਿਕ ਰੌਸ਼ਨ ਨਾਲ ਪੂਜਾ ਹੈਗੜੇ ਨੇ 'ਮੋਹੰਜੋਦੜੋ' ਫ਼ਿਲਮ ਨਾਲ ਪ੍ਰਵੇਸ਼ ਕੀਤਾ ਸੀ। ਪੂਜਾ ਇਸ ਤੋਂ ਪਹਿਲਾਂ ਦੱਖਣ ਦੀਆਂ ਫ਼ਿਲਮਾਂ ਕਰਦੀ ਸੀ। ਹੀਰੋਇਨ ਬਣਨ ਦੇ ਬਾਵਜੂਦ ਉਹ ਕੁਝ ਅਸਹਿਜ ਜਿਹਾ ਮਹਿਸੂਸ ਕਰ ਰਹੀ ਹੈ। ਪੱਤਰਕਾਰਾਂ ਨਾਲ ਵੀ ਉਸ ਦਾ ਵਤੀਰਾ ਖ਼ਾਸ ਨਹੀਂ ਰਹਿੰਦਾ। ਹਾਂ ਉਹ ਕੁਝ ਤੇਲਗੂ ਫ਼ਿਲਮਾਂ ਜ਼ਰੂਰ ਕਰ ਰਹੀ ਹੈ। ਪੂਜਾ ਦੱਖਣ ਦੀ ਇਕ ਫ਼ਿਲਮ 'ਚ ਵਿਸ਼ੇਸ਼ ਸੀਨ ਵੀ ਕਰ ਰਹੀ ਹੈ। ਪੂਜਾ ਦੀ ਉਂਜ ਆਕੜ ਬਹੁਤ ਹੈ ਤੇ ਉਸ ਨੇ ਸੂਰਜ ਪੇਰੋਲੀ ਨਾਲ ਫ਼ਿਲਮ ਕਰਨ ਤੋਂ ਨਾਂਹ ਕੀਤੀ ਹੈ। ਉਹ ਸਿਰਫ 'ਏ' ਕਤਾਰ ਦੇ ਕਲਾਕਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ। ਫ਼ਿਲਮ ਕਰਨੀ ਜਾਂ ਨਹੀਂ, ਉਸ ਦਾ ਨਿੱਜੀ ਫ਼ੈਸਲਾ ਹੈ ਪਰ ਹਰ ਵਾਰ ਸੁਪਰ ਸਟਾਰ ਨਾਲ ਫ਼ਿਲਮ ਕਰਨ ਦੀ ਖਾਹਿਸ਼ ਰੱਖਣੀ ਵੀ ਸਹੀ ਨਹੀਂ ਹੈ। ਟਾਲੀਵੁੱਡ 'ਚ ਪੂਜਾ ਦੇ ਸਿਤਾਰੇ ਠੀਕ ਹਨ। ਅਨੂ ਅਰਜਨ ਨਾਲ ਉਹ ਇਕ ਫ਼ਿਲਮ ਕਰ ਰਹੀ ਹੈ। ਉਂਜ ਦੱਖਣ 'ਚ ਹਿੱਟ ਫ਼ਿਲਮਾਂ ਦੇਣ ਦਾ ਰਿਕਾਰਡ ਉਸ ਕੋਲ ਹੈ। ਗਣੇਸ਼ ਅਚਾਰੀਆ ਨਾਲ ਪੂਜਾ ਡਾਂਸ ਦੀ ਰਿਹਰਸਲ ਕਰ ਰਹੀ ਹੈ। ਪੂਜਾ ਹੈਗੜੇ ਪਿਛਲੇ ਦਿਨੀਂ ਤੁਰਕੀ ਗਈ ਸੀ। ਉਹ ਹਰ ਸਾਲ ਕਿਤੇ ਨਾ ਕਿਤੇ ਘੁੰਮਣ-ਫਿਰਨ ਜਾਂਦੀ ਹੈ। ਉਸ ਲਈ ਇਹ ਜ਼ਰੂਰੀ ਨਹੀਂ ਕਿ ਘੁੰਮਣ-ਫਿਰਨ ਵਾਲੀ ਥਾਂ ਦੇਸ਼ 'ਚ ਹੋਏ ਜਾਂ ਦੇਸ਼ ਤੋਂ ਬਾਹਰ। ਪੂਜਾ ਨੇ ਇਸਤੰਬੁਲ ਦੀ ਸੈਰ ਵੀ ਕੀਤੀ। ਉਸ ਦਾ ਸੁਪਨਾ ਦੁਨੀਆ ਦੀ ਸੈਰ ਕਰਨੀ ਹੈ। ਐਮ.ਕਾਮ ਤੱਕ ਪੜ੍ਹੀ-ਲਿਖੀ ਪੂਜਾ ਹੈਗੜੇ ਨੂੰ 'ਰੇਸ-3' ਮਿਲਣ ਦੀ ਪੂਰੀ ਸੰਭਾਵਨਾ ਹੈ। ਬਾਲੀਵੁੱਡ ਲਈ ਚਾਹੇ ਮੌਕੇ ਘੱਟ ਹਨ ਪਰ ਪੂਜਾ ਹੈਗੜੇ ਨੂੰ ਕੋਈ ਫ਼ਰਕ ਨਹੀਂ ਪਿਆ। ਦੱਖਣ 'ਚ ਬਹੁਤ ਕੰਮ ਹੈ। ਤੁਰਕੀ ਘੁੰਮਣ ਤੋਂ ਬਾਅਦ ਸ਼ਾਇਦ ਉਹ ਯੂਰਪ ਜਾਂਦੀ ਪਰ ਰੁਝੇਵੇਂ ਆੜੇ ਆ ਗਏ। ਜਦ ਵੀ ਵਿਹਲ ਮਿਲੀ ਦੁਨੀਆ ਦੀ ਸੈਰ ਜਾਰੀ ਰੱਖੇਗੀ ਪੂਜਾ।

ਸੋਨਮ ਕਪੂਰ

ਵਿਆਹ ਦੇ ਕਿਆਫ਼ੇ ਲੱਗਣੇ ਸ਼ੁਰੂ

ਫੈਸ਼ਨਾਂ ਦੀ ਮਾਹਿਰ ਬਾਲੀਵੁੱਡ ਦੀ ਬੜਬੋਲੀ ਹੀਰੋਇਨ ਸੋਨਮ ਕਪੂਰ ਇਸ ਸਮੇਂ ਅਕਸ਼ੈ ਕੁਮਾਰ ਨਾਲ 'ਪੈਡਮੈਨ' ਫ਼ਿਲਮ ਕਰ ਰਹੀ ਹੈ। ਰਹੀ ਗੱਲ ਉਸ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਤਾਂ ਸੋਨਮ ਦੀ ਇਹ ਘਰੇਲੂ ਫ਼ਿਲਮ ਹੁਣ ਅਪ੍ਰੈਲ ਨੂੰ ਆਏਗੀ। ਏਕਤਾ ਦੇ ਭਤੀਜੇ ਲਕਸ਼ਯ ਦਾ ਜਨਮ ਦਿਨ ...

ਪੂਰੀ ਖ਼ਬਰ »

ਟਾਈਗਰ ਸ਼ਰਾਫ਼

'ਰੈਂਬੋ'... 'ਬਾਗੀ'

ਇਕ ਫਿਰ ਟਾਈਗਰ ਸ਼ਰਾਫ ਆਪਣੀ ਪਰਮ ਪਿਆਰੀ ਦਿਸ਼ਾ ਨਾਲ ਪਰਦੇ 'ਤੇ ਆ ਰਿਹਾ ਹੈ। ਖੜਕੇ-ਦੜਕੇ ਵਾਲੀ ਉਸ ਦੀ 'ਬਾਗੀ-2' ਦਿਨ ਪੱਘਰਦਿਆਂ ਹੀ ਮਾਰਚ ਮਹੀਨੇ ਥੀਏਟਰਾਂ 'ਚ ਲੋਕਾਂ ਦੀ ਪ੍ਰਤੀਕਿਰਿਆ ਵਸੂਲੇਗੀ। ਸ੍ਰੀਲੰਕਾ ਵਿਖੇ ਸਰਾਫ ਇਸ ਸਮੇਂ ਪਟਾਨੀ ਨਾਲ ਘੁੰਮ-ਫਿਰ ਰਿਹਾ ਹੈ। ...

ਪੂਰੀ ਖ਼ਬਰ »

ਦੀਪਿਕਾ ਪਾਦੂਕੋਣ

ਹਮ ਕਿਸੀ ਸੇ ਕਮ ਨਹੀਂ

ਲਓ ਜੀ ਆਖਰ ਲੰਬੀ ਜੱਦੋ-ਜਹਿਦ, ਝਮੇਲੇ, ਪੁਆੜੇ ਸਭ ਮੁੱਕਣ ਦੇ ਤਕਰੀਬਨ ਨੇੜੇ ਹਨ ਤੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤ' ਆ ਰਹੀ ਹੈ। 'ਪਦਮਾਵਤ' ਲੱਗੀ ਤਾਂ ਦੀਪੀ ਹੁਣ 'ਸਪਨਾ ਦੀਦੀ' ਬਣ ਕੈਮਰੇ ਦਾ ਸਾਹਮਣਾ ਕਰੇਗੀ। ਦੀਪਿਕਾ ਦੇ ...

ਪੂਰੀ ਖ਼ਬਰ »

ਰੁਖ਼ ਨਹੀਂ ਬਦਲਿਆ ਮਲਿਕਾ ਨੇ

ਚਰਚਿਤ ਮੁਟਿਆਰ ਮਲਿਕਾ ਸ਼ੇਰਾਵਤ ਕੁਝ ਦਿਨ ਪਹਿਲਾਂ ਭਾਰਤ ਵਿਚ ਆਈ ਸੀ। ਆਉਂਦਿਆਂ ਹੀ ਉਸ ਨੂੰ ਕੁਝ ਇੰਟਰਵਿਊ ਮਿਲ ਗਏ ਤੇ ਉਸ ਨੇ ਟੀ.ਵੀ. ਸ਼ੋਆਂ ਵਿਚ ਹਿੱਸਾ ਲਿਆ। ਲੰਮੇ ਅਰਸੇ ਤੋਂ ਉਹ ਵਿਦੇਸ਼ਾਂ ਵਿਚ ਰਹਿ ਰਹੀ ਹੈ। ਕਦੀ ਉਸ ਦੀ ਸਫ਼ਲਤਾ ਦਾ ਇਕ ਜਲਵਾ ਸੀ। ਉਹ ਹੁਣ ਮੱਧਮ ...

ਪੂਰੀ ਖ਼ਬਰ »

ਚਲਾਕ ਹੋਈ

ਕੈਟਰੀਨਾ

ਇਹ ਗੱਲ ਬਹੁਤ ਮਜ਼ਬੂਤੀ ਨਾਲ ਕਹੀ ਜਾ ਰਹੀ ਹੈ ਕਿ ਸਲਮਾਨ ਅਤੇ ਕੈਟਰੀਨਾ ਕੈਫ਼ ਜਲਦੀ ਵਿਆਹ ਕਰ ਲੈਣਗੇ। ਸ਼ਾਇਦ ਇਹੀ ਵਜ੍ਹਾ ਹੈ ਕਿ ਕੈਟਰੀਨਾ ਇਨ੍ਹੀਂ ਦਿਨੀਂ ਸਲਮਾਨ ਨੂੰ ਬਿਨਾਂ ਦੱਸੇ ਕੁਝ ਕੰਮ ਨਹੀਂ ਕਰ ਰਹੀ ਹੈ। ਕੈਟ ਦੀ ਇਸ ਗੱਲ ਲਈ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ...

ਪੂਰੀ ਖ਼ਬਰ »

ਕ੍ਰਿਤੀ ਸੈਨਨ

ਅੰਦਾਜ਼ ਨਵੇਂ-ਨਵੇਂ

ਕ੍ਰਿਤੀ ਵੱਡੇ ਪਰਦੇ ਦੀ ਇਕ ਖ਼ੂਬਸੂਰਤ ਅਦਾਕਾਰਾ ਹੈ ਜੋ ਗਲੈਮਰ ਨੂੰ ਪ੍ਰਦਰਸ਼ਿਤ ਕਰਦੀ ਹੈ। ਕ੍ਰਿਤੀ ਸੈਨਨ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਨੂੰ ਲੈ ਕੇ ਵੀ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਦੇ ਗਲੈਮਰ ਦੀ ਤਰ੍ਹਾਂ ਉਸ ਦੀਆਂ ਫ਼ਿਲਮਾਂ ਵੀ ...

ਪੂਰੀ ਖ਼ਬਰ »

ਈਸ਼ਾ ਗੁਪਤਾ

ਤੇਰੀ ਮਰਜ਼ੀ

ਪ੍ਰਭਾਵਸ਼ਾਲੀ ਕਲਾਕਾਰਾਂ ਨਾਲ ਕੰਮ ਕਰਕੇ ਹੀ ਵਧੀਆ ਅਭਿਨੇਤਰੀ ਬਣਿਆ ਜਾ ਸਕਦਾ ਹੈ, ਇਹ ਈਸ਼ਾ ਕਹਿ ਰਹੀ ਹੈ। 'ਰੁਸਤਮ' ਸਮੇਂ ਉਸ ਨੇ ਅਕਸ਼ੈ ਕੁਮਾਰ ਤੋਂ ਕਾਫੀ ਕੁਝ ਸਿੱਖਿਆ। 'ਜੰਨਤ-2', 'ਰਾਜ-3' ਬਾਦਸ਼ਾਹ ਕਰ ਚੁੱਕੀ ਈਸ਼ਾ ਗੁਪਤਾ ਉਂਜ ਜ਼ਿਆਦਾ ਹੀ ਖੁੱਲ੍ਹਾਪਣ ਦਿਖਾ ਰਹੀ ਹੈ। ...

ਪੂਰੀ ਖ਼ਬਰ »

ਸੰਦੀਪਾ ਧਰ ਹੁਣ ਨਾਂਹ-ਪੱਖੀ ਕਿਰਦਾਰ ਵਿਚ

ਖ਼ੂਬਸੂਰਤ ਚਿਹਰੇ ਵਾਲੀ ਸੰਦੀਪਾ ਧਰ ਨੂੰ ਕਸ਼ਮੀਰ ਦੀ ਕਲੀ ਕਹਿਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ ਕਿਉਂਕਿ ਉਹ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਰਾਜਸ੍ਰੀ ਦੀ ਫ਼ਿਲਮ 'ਇਸ ਲਾਈਫ ਮੇਂ' ਰਾਹੀਂ ਬਾਲੀਵੁੱਡ ਵਿਚ ਆਪਣਾ ਆਗਮਨ ਕਰਨ ਵਾਲੀ ਸੰਦੀਪਾ ਨੇ 'ਦਬੰਗ-2', 'ਹੀਰੋਪੰਤੀ', ...

ਪੂਰੀ ਖ਼ਬਰ »

'ਜ਼ੀਰੋ' ਵਿਚ ਸ਼ਾਹਰੁਖ ਬੌਨਾ ਬਣਿਆ

ਪਹਿਲਾਂ ਕਮਲ ਹਸਨ ਨੇ 'ਅੱਪੂ ਰਾਜਾ' ਤੇ ਅਨੁਪਮ ਖੇਰ ਨੇ 'ਜਾਨੇਮਨ' ਵਿਚ ਬੌਨੇ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਸੀ। ਹੁਣ ਸ਼ਾਹਰੁਖ ਖਾਨ ਬੌਨੇ ਬਣ ਕੇ ਦਰਸ਼ਕਾਂ ਨੂੰ ਹੈਰਾਨ ਕਰਨ ਆ ਰਹੇ ਹਨ। 'ਤਨੂ ਵੈੱਡਸ ਮਨੂ' ਤੇ 'ਰਾਂਝਣਾ' ਵਾਲੇ ਨਿਰਦੇਸ਼ਕ ਆਨੰਦ ਐਲ. ਰਾਏ ...

ਪੂਰੀ ਖ਼ਬਰ »

'ਨਿਰਦੋਸ਼' 'ਚ ਨਕਾਰਾਤਮਕ ਭੂਮਿਕਾ ਚੁਣੌਤੀਪੂਰਨ ਹੈ-ਮੁਕੁਲ ਦੇਵ

19 ਜਨਵਰੀ, 2018 ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਨਿਰਦੋਸ਼' ਇਕ ਰਹੱਸਮਈ ਫ਼ਿਲਮ ਹੈ। ਇਸ ਫ਼ਿਲਮ 'ਚ ਇਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ। ਪੁਲਿਸ ਨੂੰ ਇਸ ਕਤਲ ਦਾ ਸ਼ੱਕ ਫ਼ਿਲਮ ਦੇ 5-6 ਕਿਰਦਾਰਾਂ 'ਤੇ ਹੈ। ਇਨ੍ਹਾਂ ਸ਼ੱਕੀ ਚਰਿੱਤਰਾਂ 'ਚੋਂ ਇਕ ਚਰਿੱਤਰ ਹੈ ਖਲਨਾਇਕ ਦਾ। ਇਸ ਖਲਨਾਇਕ ਦੀ ...

ਪੂਰੀ ਖ਼ਬਰ »

ਸਾਫ਼-ਸੁਥਰੇ ਤੇ ਹਿੱਟ ਗੀਤਾਂ ਦਾ ਰਚੇਤਾ ਬਲਜੀਤ ਪਾਸਲਾ

ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਚ ਵਸਦਾ ਬਲਜੀਤ ਪਾਸਲਾ ਪੰਜਾਬੀ ਗੀਤਕਾਰੀ ਦੇ ਖੇਤਰ ਦਾ ਉਹ ਮਾਣਮੱਤਾ ਹਸਤਾਖਰ ਹੈ ਜਿਸ ਨੇ ਸਾਫ ਸੁਥਰੇ ਤੇ ਸੱਭਿਆਚਾਰਕ ਗੀਤ ਰਚ ਕੇ ਵਿਲੱਖਣ ਪਹਿਚਾਣ ਬਣਾਈ ਹੈ। ਬਲਜੀਤ ਪਾਸਲਾ ਨੇ ਭਾਵੇਂ ਗਿਣਤੀ ਪੱਖੋਂ ਥੋੜ੍ਹੇ ਪ੍ਰੰਤੂ ਵਿਸ਼ੇ ...

ਪੂਰੀ ਖ਼ਬਰ »

ਤਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਕਲਾਕਾਰ ਸਰਦਾਰ ਸੋਹੀ

ਦੁਨੀਆ ਦੀ ਪ੍ਰਚੱਲਤ ਧਾਰਨਾ ਹੈ ਕਿ ਜਿੱਥੇ ਪੈਸਾ ਅਤੇ ਪ੍ਰਸਿੱਧੀ ਆ ਜਾਂਦੀ ਹੈ, ਨਿਮਰਤਾ ਅਤੇ ਨਰਮਾਈ ਓਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਸਰਦਾਰ ਸੋਹੀ ਨੇ ਇਸ ਧਾਰਨਾ ਨੂੰ ਮਿੱਧ ਕੇ, ਇਹ ਸਬੂਤ ਦੇ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਪ੍ਰਸਿੱਧ ਵਿਅਕਤੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX