ਤਾਜਾ ਖ਼ਬਰਾਂ


ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ :5 ਓਵਰਾਂ ਬਾਅਦ ਦੱਖਣੀ ਅਫ਼ਰੀਕਾ 22/1
. . .  10 minutes ago
ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟੀ ਜੁੱਤੀ
. . .  56 minutes ago
ਇਸਲਾਮਾਬਾਦ, 24 ਫਰਵਰੀ - ਇੱਕ ਵਰਕਰ ਰੈਲੀ ਨੂੰ ਸੰਬੋਧਨ ਕਰ ਰਹੇ ਪਾਕਿਸਤਾਨੀ ਗ੍ਰਹਿ ਮੰਤਰੀ ਅਹਿਸਾਨ ਇਕਬਾਲ 'ਤੇ ਜੁੱਤੀ...
ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  about 2 hours ago
ਵਿਦੇਸ਼ ਮੰਤਰਾਲੇ ਵੱਲੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦਾ ਪਾਸਪੋਰਟ ਰੱਦ
. . .  about 2 hours ago
ਮੁਕਾਬਲੇ 'ਚ ਮਾਰਿਆ ਗਿਆ ਗਾਰੋ ਲਿਬਰੇਸ਼ਨ ਆਰਮੀ ਦਾ ਚੀਫ਼ ਕਮਾਂਡਰ
. . .  about 3 hours ago
ਨਵੀਂ ਦਿੱਲੀ, 24 ਫਰਵਰੀ - ਮੇਘਾਲਿਆ ਦੇ ਗਾਰੋ ਹਿੱਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਦਾ ਚੀਫ਼...
ਕਪੂਰਥਲਾ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ) - ਇੱਥੋਂ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਅਗਰਵਾਲ ਜੇਤੂ ਰਹੇ। ਮਨੀਸ਼ ਨੇ ਅਕਾਲੀ ਭਾਜਪਾ ਉਮੀਦਵਾਰ ਕਵਿਤਾ ਬਜਾਜ ਨੂੰ 125...
ਖਰੜ : ਵਾਰਡ ਨੰਬਰ ਨੰ.14 ਤੋਂ ਆਜ਼ਾਦ ਉਮੀਦਵਾਰ ਜੇਤੂ
. . .  about 4 hours ago
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ) -ਨਗਰ ਕੌਂਸਲ ਖਰੜ ਦੇ ਵਾਰਡ ਨੰਬਰ ਨੰ.14 ਦੀ ਹੋਈ ਉਪ ਚੋਣ ਵਿਚ ਆਜ਼ਾਦ ਉਮੀਦਵਾਰ ਸੋਹਨ ਸਿੰਘ...
ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸੁਰਜੀਤ ਜਿਆਣੀ ਵੱਲੋਂ ਧਰਨਾ
. . .  about 4 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ)- ਇੱਥੋਂ ਦੇ ਵਾਰਡ ਨੰ.7 'ਚ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਵੱਲੋਂ ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਹਾਈਵੇਅ...
ਫ਼ਾਜ਼ਿਲਕਾ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 5 hours ago
ਪਾਤੜਾਂ 'ਚ ਭਾਰੀ ਗੜੇਮਾਰੀ
. . .  about 5 hours ago
ਗੁਰੂ ਰਾਮਦਾਸ ਹਵਾਈ ਅੱਡੇ ਤੋਂ ਡੇਢ ਕਿੱਲੋ ਸੋਨੇ ਸਮੇਤ ਇੱਕ ਕਾਬੂ
. . .  about 5 hours ago
1984 ਸਿੱਖ ਦੰਗੇ ਮਾਮਲੇ 'ਚ ਅਦਾਲਤ ਵੱਲੋਂ ਸੀ.ਬੀ.ਆਈ. ਨੂੰ ਨੋਟਿਸ
. . .  about 5 hours ago
ਸੁਲਤਾਨਪੁਰ ਲੋਧੀ ਦੇ ਵਾਰਡ ਨੰ.9 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਰਾਜੂ ਜੇਤੂ
. . .  about 5 hours ago
ਲੁਧਿਆਣਾ ਨਗਰ ਨਗਰ ਨਿਗਮ ਦੀ ਚੋਣ-62 ਫ਼ੀਸਦੀ ਤੋਂ ਵੱਧ ਪੋਲਿੰਗ, ਕਈ ਥਾਂਈ ਵੋਟਿੰਗ ਜਾਰੀ
. . .  about 6 hours ago
ਰਾਜਪੁਰਾ ਦੇ ਵਾਰਡ ਨੰਬਰ 9 ਦੀ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਨਰਿੰਦਰ ਸ਼ਾਸਤਰੀ 768 ਵੋਟਾਂ ਦੇ ਭਾਰੀ ਬਹੁਮਤ ਨਾਲ ਜਿੱਤੇ
. . .  about 6 hours ago
ਡੇਰਾ ਬਾਬਾ ਵਡਭਾਗ ਸਿੰਘ ਮੈੜੀ ਜਾ ਰਹੀ ਸ਼ਰਧਾਲੂਆਂ ਦੀ ਗੱਡੀ ਪਲਟੀ, 12 ਗੰਭੀਰ ਜ਼ਖਮੀ
. . .  about 6 hours ago
ਦੀਨਾਨਗਰ, ਗੁਰਦਾਸਪੁਰ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  about 6 hours ago
ਲੁਧਿਆਣਾ : ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ
. . .  about 6 hours ago
ਜਗਰਾਉਂ ਦੇ ਵਾਰਡ ਨੰ. 17 ਦੀ ਜ਼ਿਮਨੀ ਚੋਣ 'ਚ ਭਾਜਪਾ ਜੇਤੂ
. . .  about 7 hours ago
ਪਾਤੜਾਂ ਵਾਰਡ ਨੰਬਰ 11 ਤੋ ਕਾਂਗਰਸੀ ਉਮੀਦਵਾਰ ਜੇਤੂ
. . .  about 7 hours ago
ਜਗਰਾਉਂ ਦੇ ਵਾਰਡ ਨੰ. 17 'ਚ 79 ਫੀਸਦੀ ਵੋਟਿੰਗ
. . .  about 7 hours ago
ਆਜ਼ਾਦ ਉਮੀਦਵਾਰ ਦੇ ਬੇਟੇ ਨਾਲ ਮਾਰਕੁੱਟ, ਗੋਲੀ ਚੱਲਣ ਨਾਲ ਦਹਿਸ਼ਤ
. . .  about 7 hours ago
ਭੜਕੇ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ
. . .  about 7 hours ago
ਮੇਲੇ 'ਚ ਫਟਿਆ ਗੈਸ ਸਲੰਡਰ ਵਿਅਕਤੀ ਸਮੇਤ ਕਈ ਬੱਚੇ ਜ਼ਖਮੀ
. . .  about 7 hours ago
ਭਿਆਨਕ ਹਾਦਸੇ 'ਚ 9 ਸਕੂਲੀ ਬੱਚਿਆਂ ਦੀ ਮੌਤ, 10 ਜ਼ਖਮੀ
. . .  about 8 hours ago
ਜਗਰਾਓਂ ਦੇ ਵਾਰਡ ਨੰਬਰ 17 'ਚ 65 ਫੀਸਦੀ ਤੇ ਪਾਇਲ ਦੇ ਵਾਰਡ ਨੰਬਰ 5 'ਚ 73.50 ਫੀਸਦੀ ਪੋਲਿੰਗ
. . .  about 8 hours ago
ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਬਸਪਾ ਛੱਡੀ
. . .  about 8 hours ago
ਕਾਂਗਰਸੀਆਂ ਵੱਲੋਂ ਅਕਾਲੀ ਭਾਜਪਾ ਪੋਲਿੰਗ ਏਜੰਟ ਦੀ ਕੁੱਟਮਾਰ
. . .  about 8 hours ago
ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਦੀਆਂ ਖ਼ਬਰਾਂ, ਸਹਿਮ ਦਾ ਮਾਹੌਲ, ਲੋਕ ਬਿਨਾਂ ਵੋਟ ਪਾਏ ਘਰਾਂ ਨੂੰ ਪਰਤੇ
. . .  about 9 hours ago
ਲੁਧਿਆਣਾ ਨਗਰ ਨਿਗਮ ਚੋਣ : 44 ਫ਼ੀਸਦੀ ਵੋਟਿੰਗ ਹੋਈ
. . .  about 9 hours ago
ਜਗਰਾਉਂ : ਦੁਪਹਿਰ 2 ਵਜੇ ਤੱਕ 65 ਫੀਸਦੀ ਪੋਲਿੰਗ
. . .  about 9 hours ago
ਵਾਰਡ ਨੰਬਰ 44 ਵਿਚ ਪੁਲਿਸ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ
. . .  about 10 hours ago
ਪਾਤੜਾਂ ਵਾਰਡ ਨੰਬਰ 11 ਦੀ ਜ਼ਿਮਨੀ ਚੋਣ 'ਚ 70 ਫ਼ੀਸਦੀ ਹੋਈ ਪੋਲਿੰਗ
. . .  about 10 hours ago
ਜਗਰਾਉਂ ਦੇ ਵਾਰਡ ਨੰਬਰ 17 ਦੇ ਬੂਥ ਨੰ: 118 ਵਿਖੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ
. . .  about 10 hours ago
ਜ਼ਿਮਨੀ ਚੋਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  

ਸੰਪਾਦਕੀ

ਧੁੰਦਲੀ ਪੈਂਦੀ ਸਾਖ਼

ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਉੱਚ ਅਦਾਲਤ ਵਲੋਂ ਰੱਦ ਕਰਨ ਕਰਕੇ ਸਰਕਾਰ ਨੂੰ ਇਕ ਵੱਡਾ ਝਟਕਾ ਇਸ ਲਈ ਲੱਗਾ ਕਿਉਂਕਿ ਪਿਛਲੇ 10 ਮਹੀਨਿਆਂ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਸੁਰੇਸ਼ ਕੁਮਾਰ ਹੀ ਅਜਿਹੇ ਅਫਸਰ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਸਨ, ਜਿਨ੍ਹਾਂ ਦੁਆਲੇ ਸਰਕਾਰੀ ਤੰਤਰ ਘੁੰਮਦਾ ਰਿਹਾ ਹੈ। ਕਈ ਕਾਰਨਾਂ ਕਰਕੇ ਮੁੱਖ ਮੰਤਰੀ ਆਪਣੇ ਪ੍ਰਸ਼ਾਸਨਿਕ ਕੰਮਕਾਜ ਲਈ ਪੂਰਾ ਸਮਾਂ ਨਹੀਂ ਦੇ ਪਾ ਰਹੇ ਸਨ ਅਤੇ ਵਜ਼ਾਰਤ ਵਿਚ ਲੋੜੀਂਦੇ ਮੰਤਰੀ ਪੂਰੇ ਨਾ ਹੋਣ ਕਾਰਨ ਵੀ ਪ੍ਰਸ਼ਾਸਨ ਦੇ ਬਹੁਤੇ ਵਿਭਾਗ ਉਨ੍ਹਾਂ ਦੇ ਆਪਣੇ ਕੋਲ ਹੀ ਸਨ। ਕਿਸੇ ਵੀ ਵਿਅਕਤੀ ਲਈ ਕੰਮ ਦਾ ਏਨਾ ਬੋਝ ਚੁੱਕ ਸਕਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਜਦੋਂ ਕਿ ਪੰਜਾਬ ਦੀ ਸਥਿਤੀ ਇਹ ਮੰਗ ਕਰਦੀ ਹੈ ਕਿ ਪ੍ਰਸ਼ਾਸਨ ਨੂੰ ਚਲਾਉਣ ਲਈ ਬਾਰੀਕਬੀਨੀ ਅਤੇ ਮਿਹਨਤ ਦੀ ਲੋੜ ਹੈ। ਮੁੱਖ ਮੰਤਰੀ ਲਈ ਦਫ਼ਤਰੀ ਕੰਮਕਾਜ ਲਈ ਬਹੁਤਾ ਸਮਾਂ ਕੱਢ ਸਕਣਾ ਬੇਹੱਦ ਮੁਸ਼ਕਿਲ ਹੋਣ ਕਰਕੇ ਉਨ੍ਹਾਂ ਨੂੰ ਭਾਰ ਵੰਡਾਉਣ ਵਿਚ ਹੋਰ ਵਿਅਕਤੀਆਂ ਦੀ ਜ਼ਰੂਰਤ ਸੀ।
ਸੁਰੇਸ਼ ਕੁਮਾਰ ਦਾ ਪਿਛਲਾ ਪ੍ਰਸ਼ਾਸਨਿਕ ਤਜਰਬਾ ਬੜਾ ਵਧੀਆ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਸਭ ਤੋਂ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਸਕੱਤਰ ਤੋਂ ਉੱਪਰ ਦਾ ਅਹੁਦਾ ਦਿੱਤਾ ਗਿਆ। ਪਰ ਤਕਨੀਕੀ ਤੌਰ 'ਤੇ ਪਹਿਲਾਂ ਤੋਂ ਹੀ ਇਸ ਨਿਯੁਕਤੀ ਵਿਚ ਊਣਤਾਈਆਂ ਰੜਕਦੀਆਂ ਸਨ, ਜਿਨ੍ਹਾਂ ਦਾ ਪੂਰਾ ਖੁਲਾਸਾ ਰਿਟ ਕਰਨ ਵਾਲੀ ਧਿਰ ਵਲੋਂ ਅਦਾਲਤ ਵਿਚ ਕੀਤਾ ਗਿਆ ਅਤੇ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਪੈਦਾ ਕੀਤੇ ਗਏ ਇਸ ਨਵੇਂ ਅਹੁਦੇ 'ਤੇ ਵੱਖ-ਵੱਖ ਕਾਰਨਾਂ ਕਰਕੇ ਇਹ ਨਿਯੁਕਤੀ ਨਹੀਂ ਸੀ ਕੀਤੀ ਜਾ ਸਕਦੀ। ਚਾਹੇ ਇਸ ਫ਼ੈਸਲੇ ਦੇ ਪ੍ਰਤੀਕਰਮ ਵਜੋਂ ਮੁੱਖ ਮੰਤਰੀ ਵਲੋਂ ਇਸ ਫ਼ੈਸਲੇ ਸਬੰਧੀ ਅਗਲੀ ਕਾਨੂੰਨੀ ਚਾਰਾਜੋਈ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਪਰ ਲਗਦਾ ਹੈ ਅਦਾਲਤ ਵਲੋਂ ਇਸ ਨਿਯੁਕਤੀ 'ਤੇ ਸਵਾਲੀਆ ਨਿਸ਼ਾਨ ਲਗਾ ਕੇ ਇਸ ਨੂੰ ਰੱਦ ਕਰਨ ਨਾਲ ਮੁੱਖ ਮੰਤਰੀ ਅਤੇ ਸਬੰਧਿਤ ਅਫਸਰ ਦੀ ਸਾਖ਼ ਨੂੰ ਵੀ ਧੱਕਾ ਲੱਗਾ ਹੈ। ਮਿਲੀਆਂ ਇਤਲਾਹਾਂ ਅਨੁਸਾਰ ਬਹੁਤ ਸਾਰੇ ਸਰਕਾਰੀ ਹਲਕਿਆਂ ਅਤੇ ਵੱਡੀ ਪੱਧਰ 'ਤੇ ਅਫਸਰਸ਼ਾਹੀ ਨੇ ਇਸ ਫ਼ੈਸਲੇ 'ਤੇ ਇਸ ਲਈ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਸੇਵਾ-ਮੁਕਤ ਅਧਿਕਾਰੀ ਨੂੰ ਉਨ੍ਹਾਂ 'ਤੇ ਠੋਸ ਦਿੱਤਾ ਗਿਆ ਸੀ, ਜਿਸ ਨਾਲ ਉਹ ਪੂਰੀ ਤਰ੍ਹਾਂ ਇਕਸੁਰ ਨਹੀਂ ਸਨ ਹੋ ਰਹੇ। ਮੁੱਖ ਮੰਤਰੀ ਲਈ ਵੀ ਇਸ ਗੱਲ ਨੂੰ ਪਚਾ ਸਕਣਾ ਬਹੁਤਾ ਸੌਖਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਨਜ਼ਦੀਕੀ ਅਤੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ, ਦੇ ਕੁਝ ਵਿਵਾਦਾਂ ਵਿਚ ਘਿਰ ਜਾਣ ਕਰਕੇ, ਉਸ ਨੂੰ ਵੀ ਆਪਣੇ ਅਹੁਦੇ ਤੋਂ ਫਾਰਗ਼ ਹੋਣਾ ਪਿਆ ਹੈ। ਕਿਉਂਕਿ ਜਿਸ ਤਰ੍ਹਾਂ ਦਾ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਵਾਅਦੇ ਨਾਲ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਸੀ, ਉਸ ਸਬੰਧੀ ਇਕ ਸਾਲ ਤੋਂ ਵੀ ਘੱਟ ਅਰਸੇ ਵਿਚ ਉਸ ਦੀ ਕਾਫੀ ਆਲੋਚਨਾ ਸ਼ੁਰੂ ਹੋ ਗਈ ਹੈ। ਲੋਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਕਾਂਗਰਸ ਸਰਕਾਰ ਨਾਲ ਤੁਲਨਾ ਕਰਨ ਲੱਗੇ ਹਨ। ਉਨ੍ਹਾਂ ਨੂੰ ਨਵੀਂ ਸਰਕਾਰ ਦੀ ਕਾਰਜਸ਼ੈਲੀ ਵਿਚ ਪਿਛਲੀ ਸਰਕਾਰ ਨਾਲੋਂ ਬਹੁਤਾ ਫ਼ਰਕ ਦਿਖਾਈ ਨਹੀਂ ਦੇ ਰਿਹਾ। ਉਸ ਸਮੇਂ ਜਿਹੜੇ ਉੱਠੇ ਵੱਡੇ ਮਸਲਿਆਂ ਕਾਰਨ ਪਿਛਲੀ ਸਰਕਾਰ ਦੀ ਸਾਖ਼ ਡਿਗੀ ਸੀ, ਉਸੇ ਤਰ੍ਹਾਂ ਦੇ ਮਸਲੇ ਨਵੇਂ ਰੂਪ ਵਿਚ ਪ੍ਰਗਟ ਹੋ ਕੇ ਨਵੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਧੁੰਦਲਾ ਕਰ ਰਹੇ ਹਨ।
ਤਰ੍ਹਾਂ-ਤਰ੍ਹਾਂ ਦੀ ਵਜ਼ਨਦਾਰ ਆਲੋਚਨਾ ਤੇਜ਼ ਹੋਣ ਨਾਲ ਸਰਕਾਰ ਦੀ ਸਾਖ਼ ਲਗਾਤਾਰ ਡਿਗਦੀ ਦਿਖਾਈ ਦੇ ਰਹੀ ਹੈ। ਇਸ ਫਿਸਲਦੇ ਗਰਾਫ਼ ਨੂੰ ਠੱਲ੍ਹਣ ਲਈ ਵਿਸ਼ੇਸ਼ ਯਤਨਾਂ ਅਤੇ ਨਵੀਂ ਪ੍ਰਤੀਬੱਧਤਾ ਦੀ ਜ਼ਰੂਰਤ ਹੋਵੇਗੀ। ਕਿਉਂਕਿ ਕਾਂਗਰਸ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ, ਜਿਸ ਨਾਲ ਸਰਕਾਰ ਦੀ ਵਿਸ਼ਵਾਸਯੋਗਤਾ ਧੁੰਦਲੀ ਪੈਂਦੀ ਜਾ ਰਹੀ ਹੈ। ਇਕ ਵਚਨਬੱਧ ਅਤੇ ਚੰਗੀ ਸਾਖ਼ ਵਾਲੀ ਸਰਕਾਰ ਹੀ ਪੰਜਾਬ ਨੂੰ ਹਰ ਪਾਸਿਉਂ ਪੈ ਰਹੇ ਲਗਾਤਾਰ ਖਸਾਰੇ ਨੂੰ ਪੂਰਾ ਕਰਨ ਦੇ ਸਮਰੱਥ ਹੋ ਸਕਦੀ ਹੈ। ਇਸ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਨਿਰੰਤਰ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ।


-ਬਰਜਿੰਦਰ ਸਿੰਘ ਹਮਦਰਦ

ਮੁੱਖ ਪ੍ਰਮੁੱਖ ਸਕੱਤਰ ਦੀ ਨਿਯੁਕਤੀ ਰੱਦ ਕਰਨ ਦਾ ਮਾਮਲਾ

ਕਾਨੂੰਨੀ ਰਸਤਾ ਅਖਤਿਆਰ ਕਰ ਸਕਦੇ ਹਨ ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਲੋਂ ਰੱਦ ਕਰ ਦਿੱਤੇ ਜਾਣ ਉਪਰੰਤ ਪੰਜਾਬ ਦੇ ਰਾਜਨੀਤਕ ਹਲਕਿਆਂ ਖ਼ਾਸ ਕਰ ਕਾਂਗਰਸੀ ਹਲਕਿਆਂ ਵਿਚ ਇਸ ਗੱਲ ਦੀ ...

ਪੂਰੀ ਖ਼ਬਰ »

ਮਨੁੱਖ ਮਨੁੱਖਤਾ ਦਾ ਰੱਖੇ ਜੇ ਖਿਆਲ, ਜ਼ਿੰਦਗੀ ਜਿਊਣ ਵਾਲੀ ਹੋ ਜਾਏ ਕਮਾਲ

ਪਿਛਲੇ ਦਿਨੀਂ ਪਿੰਗਲਵਾੜੇ ਦੀ ਮਾਨਾਂਵਾਲਾ ਸ਼ਾਖਾ ਜਾਣ ਦਾ ਮੌਕਾ ਮਿਲਿਆ। ਲੰਮੇ ਵਕਫ਼ੇ ਮਗਰੋਂ ਸਾਥੀਆਂ ਨਾਲ ਇੱਥੇ ਗਿਆ ਸਾਂ। ਲੋਕਾਂ ਦੇ ਦਰਦ ਦਾ ਅਣਦੇਖਿਆ ਪਹਿਲੂ ਕੀ ਹੈ? ਅੱਡ-ਅੱਡ ਥਾਵਾਂ ਤੋਂ ਆਏ ਇਕੋ ਛੱਤ ਥੱਲੇ ਰਹਿਣ ਵਾਲੇ ਲੋਕਾਂ ਦੀ ਗਾਥਾ ਕੀ ਹੈ? ਗੂੰਗਿਆਂ, ...

ਪੂਰੀ ਖ਼ਬਰ »

ਮੇਵਾਣੀ ਦੇ ਉਭਾਰ ਨਾਲ ਰੂੜੀਵਾਦੀ ਦਲਾਂ ਦੀ ਚਿੰਤਾ ਵਧੀ

ਕੀ ਸਾਡੀ ਕੌਮੀ ਰਾਜਨੀਤੀ ਵਿਚ ਇਕ ਨਵਾਂ ਦਲਿਤ ਪ੍ਰਤੀਨਿਧ ਉੱਭਰ ਰਿਹਾ ਹੈ? ਇਸ ਤੋਂ ਵੀ ਵੱਡੀ ਗੱਲ, ਕੀ ਜਿਗਨੇਸ਼ ਮੇਵਾਣੀ ਇਸ ਨਵੇਂ ਪ੍ਰਤੀਨਿਧ ਦੇ ਪ੍ਰਤੀਕ ਹਨ? ਰਾਜਨੀਤਕ ਸਥਿਤੀਆਂ ਵਿਚ ਉਹ ਕੌਣ ਹਨ, ਨਵੇਂ ਕਾਂਸ਼ੀ ਰਾਮ ਜਾਂ ਮਹਿੰਦਰ ਸਿੰਘ ਟਿਕੈਤ ਜਾਂ ਕਰਨਲ ਕਰੋੜੀ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਮਹਾਨ ਤਪੱਸਵੀ ਯੋਗੀਰਾਜ ਬਾਵਾ ਲਾਲ ਦਿਆਲ

ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਜੀ ਦਾ ਜਨਮ ਪੱਛਮੀ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਕੋਲ ਪਿੰਡ ਕਸੂਰ ਵਿਚ ਸੰਮਤ 1412 ਨੂੰ ਪਿਤਾ ਭੋਲਾ ਰਾਮ ਕੁਲੀਨ ਖੱਤਰੀ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ। ਉਮਰ ਦੇ ਪਹਿਲੇ ਪੜਾਅ ਵਿਚ ਇਕ ਦਿਨ ਜਦ ਸ੍ਰੀ ਬਾਵਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX