ਸਮਾਣਾ, 19 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸਮਾਣਾ ਸਦਰ ਪੁਲਿਸ ਨੇ ਪਿੰਡ ਕੁਰਾਲੀ ਸਾਹਿਬ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਟਨਾਸ਼ਕ ਦਵਾਈ ਪੀ ਲਈ ਤੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਪਟਿਆਲਾ ਰੈਫ਼ਰ ਕਰ ਦਿੱਤਾ | ਦਵਾਈ ਪੀਣ ਵਾਲੇ ਕਿਸਾਨ ਕੇਸਰ ਸਿੰਘ ਦੇ ਭਾਈ ਉਜਾਗਰ ਸਿੰਘ ਨੇ ਦੱਸਿਆ ਕਿ ਕੇਸਰ ਸਿੰਘ ਦੇ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਤੇ ਇਸ ਦੇ ਸਿਰ 'ਤੇ ਕਰੀਬ ਚਾਰ ਲੱਖ ਦਾ ਕਰਜ਼ਾ ਸੀ ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ | ਅੱਜ ਇਸ ਗੱਲ ਨੂੰ ਲੈ ਕੇ ਇਹ ਆਪਣੇ ਖੇਤ ਜਾ ਕੇ ਕੀਟਨਾਸ਼ਕ ਦਵਾਈ ਪੀ ਲਈ | ਡਾਕਟਰ ਜਤਿਨ ਡੇਰਾ ਨੇ ਉਸ ਦਾ ਇਲਾਜ ਕਰਨ ਦੇ ਬਾਅਦ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ |
ਸ਼ੁਤਰਾਣਾ/ਅਰਨੋਂ, 19 ਜਨਵਰੀ (ਮਹਿਰੋੋਕ/ਪਰਮਾਰ)-ਸ਼ੁਤਰਾਣਾ ਪੁਲਿਸ ਵਲੋਂ ਇਕ ਕਾਰ 'ਚੋਂ 7 ਬੋਰੀਆਂ ਡੋਡੇ ਪੋਸਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਮੁਖੀ ਸ਼ੁਤਰਾਣਾ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਠਰੂਆ ਚੌਕੀ ...
ਪਟਿਆਲਾ, 19 ਜਨਵਰੀ (ਆਤਿਸ਼, ਮਨਦੀਪ)-ਨਸ਼ਾ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਰਵਦੀਪ ਹੁੰਦਲ ਦੀ ਅਦਾਲਤ ਨੇ 2 ਨੂੰ 12-12 ਸਾਲ ਦੀ ਕੈਦ ਤੇ ਜੁਰਮਾਨਾ ਕੀਤਾ ਹੈ | ਅਦਾਲਤ ਵਲੋਂ ਸਜ਼ਾ ਕੀਤੇ ਗਏ 'ਚ ਪਿ੍ੰਸਪਾਲ ਸਿੰਘ ਤੇ ਸੁਖਬੀਰ ਸਿੰਘ ਦੇ ਨਾਂਅ ...
ਭਾਦਸੋਂ, 19 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਥਾਣਾ ਭਾਦਸੋਂ ਦੇ ਪਿੰਡ ਚਹਿਲ ਦੇ ਅਮਰਜੀਤ ਸਿੰਘ ਪੁੱਤਰ ਤਾਰਾ ਸਿੰਘ ਵਲੋਂ ਜ਼ਮੀਨੀ ਮਸਲੇ ਨੂੰ ਲੈ ਕੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੇ ਪੁੱਤਰ ਅਮਰੀਕ ਸਿੰਘ ਨੇ ਥਾਣਾ ...
ਘਨੌਰ, 19 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਨਸ਼ਾ ਤਸਕਰਾਂ ਦੇ ਿਖ਼ਲਾਫ਼ ਡਾ: ਐਸ ਭੂਪਤੀ ਐਸ. ਐਸ. ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਰਘਬੀਰ ਸਿੰਘ ਮੁੱਖ ਅਫਸਰ ਥਾਣਾ ਘਨੌਰ ਤੇ ਸਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ...
ਪਟਿਆਲਾ, 19 ਜਨਵਰੀ (ਜਸਪਾਲ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਦੇ ਏਕਤਾ ਡਕੌਾਦਾ ਵਲੋਂ ਇਥੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਧਰਨਾ ਦਿੱਤਾ ਤੇ ਆਪਣੀਆਂ ਮੰਗਾਂ ਦੇ ਆਧਾਰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ...
ਪਟਿਆਲਾ, 19 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ 'ਚ ਉਚੇਰੀ ਸਿੱਖਿਆ 'ਚ ਦਾਖ਼ਲੇ ਲਈ ਵੱਧ ਰਹੇ ਵਿਚੋਲਾਵਾਦ ਕਾਰਨ ਜਿਥੇ ਭੋਲੇ-ਭਾਲੇ ਵਿਦਿਆਰਥੀਆਂ ਨੂੰ ਠੱਗੀ ਲੱਗਦੀ ਹੈ ਉਥੇ ਹੀ ਨਿੱਜੀ ਕਾਲਜ ਵੀ ਇਨ੍ਹਾਂ ਦੇ ਵੱਡੇ ਪੱਧਰ 'ਤੇ ਸ਼ਿਕਾਰ ਹੋ ਰਹੇ ਹਨ | ਭਾਵੇਂ ਕਿ ...
ਪਾਤੜਾਂ, 19 ਜਨਵਰੀ (ਕੰਬੋਜ)-ਹੋਮਗਾਰਡ ਦੇ ਜਵਾਨ ਦੀ ਪਾਤੜਾਂ ਦੇ ਇਕ ਮੈਡੀਕਲ ਸਟੋਰ 'ਤੇ ਦਵਾਈ ਲੈਣ ਦੌਰਾਨ ਅਚਾਨਕ ਮੌਤ ਹੋ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਪਾਤੜਾਂ ਦੇ ਮੁਖੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਰਾਏਧਰਾਣਾਂ ਦਾ ਜਰਨੈਲ ਸਿੰਘ ਹਾਲ ...
ਪਟਿਆਲਾ, 19 ਜਨਵਰੀ (ਆਤਿਸ਼, ਮਨਦੀਪ)-ਪਟਿਆਲਾ ਦੇ ਨਜ਼ਦੀਕੀ ਪਿੰਡ ਭਾਨਰਾ ਵਿਖੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ, ਜਿਸ ਦੌਰਾਨ ਦੋਵੇਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ | ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਪਸਿਆਣਾ ਦੀ ਪੁਲਿਸ ਨੇ ਦੋਵੇਂ ਧਿਰਾਂ ਦੇ ਦੋ-ਦੋ ...
ਨਾਭਾ, 19 ਜਨਵਰੀ (ਕਰਮਜੀਤ ਸਿੰਘ)-ਨਾਭਾ ਵਿਖੇ ਪਿਛਲੇ 10 ਸਾਲਾ ਦੌਰਾਨ ਅਕਾਲੀ-ਭਾਜਪਾ ਦੇ ਰਾਜ 'ਚ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਠੱਲ੍ਹ ਪਾਉਣ ਲਈ ਸ਼ਹਿਰ 'ਚ ਨਗਰ ਕੌਾਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ...
ਸਮਾਣਾ, 19 ਜਨਵਰੀ (ਪ੍ਰੀਤਮ ਸਿੰਘ ਨਾਗੀ)-ਨਿਆਇਕ ਮੈਜਿਸਟ੍ਰੇਟ ਦਰਜਾ ਪਹਿਲਾ ਸਮਾਣਾ ਸ੍ਰੀਮਤੀ ਮਨਪ੍ਰੀਤ ਕੌਰ ਦੀ ਅਦਾਲਤ ਨੇ ਇਕ ਸਕੂਲ ਬੱਸ ਦੇ ਕਥਿਤ ਡਰਾਈਵਰ ਨੂੰ ਬੱਸ ਅਣਗਹਿਲੀ ਨਾਲ ਚਲਾ ਕੇ ਇਕ ਵਿਅਕਤੀ ਦੀ ਜਾਨ ਗਵਾਉਣ ਦੇ ਮਾਮਲੇ 'ਚੋਂ ਬਾ-ਇੱਜ਼ਤ ਬਰੀ ਕਰ ਦਿੱਤਾ ...
ਪਟਿਆਲਾ, 19 ਜਨਵਰੀ (ਆਤਿਸ਼, ਮਨਦੀਪ)-ਨਸ਼ਾ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਰਵਦੀਪ ਹੁੰਦਲ ਦੀ ਅਦਾਲਤ ਨੇ 2 ਨੂੰ 12-12 ਸਾਲ ਦੀ ਕੈਦ ਤੇ ਜੁਰਮਾਨਾ ਕੀਤਾ ਹੈ | ਅਦਾਲਤ ਵਲੋਂ ਸਜ਼ਾ ਕੀਤੇ ਗਏ 'ਚ ਪਿ੍ੰਸਪਾਲ ਸਿੰਘ ਤੇ ਸੁਖਬੀਰ ਸਿੰਘ ਦੇ ਨਾਂਅ ...
ਰਾਜਪੁਰਾ, 19 ਜਨਵਰੀ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ 3 ਵੱਖ-ਵੱਖ ਥਾਵਾਂ ਤੋਂ 72 ਬੋਤਲਾਂ ਦੇਸੀ ਸ਼ਰਾਬ ਸਣੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਤੋਂ ਮਿਲੀ ...
ਪਟਿਆਲਾ/ਭਾਦਸੋਂ, 19 ਜਨਵਰੀ (ਗੁਰਪ੍ਰੀਤ ਸਿੰਘ ਚੱਠਾ, ਗੁਰਬਖਸ਼ ਸਿੰਘ ਵੜੈਚ)-ਪਟਿਆਲਾ ਜ਼ਿਲ੍ਹੇ ਦੀ ਨਗਰ ਪੰਚਾਇਤ ਭਾਦਸੋਂ ਨੂੰ ਪੰਜਾਬ ਦਾ ਪਹਿਲਾ 'ਖੁੱਲ੍ਹੇ 'ਚ ਸੌਚ ਜਾਣ ਤੋਂ ਮੁਕਤ' ਓ. ਡੀ. ਐਫ਼. ਸਰਟੀਫਾਈ ਸ਼ਹਿਰ ਬਣਨ ਦਾ ਮਾਣ ਹਾਸਲ ਹੋਇਆ ਹੈ | ਇਹ ਜਾਣਕਾਰੀ ਸਥਾਨਕ ...
ਪਟਿਆਲਾ, 19 ਜਨਵਰੀ (ਆਤਿਸ਼, ਮਨਦੀਪ)-ਸਥਾਨਕ ਰਿਸ਼ੀ ਕਾਲੋਨੀ ਪਟਿਆਲਾ ਦੇ ਕੋਲ ਵਾਪਰੇ ਇਕ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੇ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜ਼ਖ਼ਮੀਆਂ ਦੀ ਪਛਾਣ ...
ਪਟਿਆਲਾ 19 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਤੇ ਪਿ੍ੰਸੀਪਲ ਤਕਨੀਕੀ ਸਿੱਖਿਆ ਸੰਸਥਾ (ਇਸਤਰੀਆਂ) ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਚੌਥਾ ਦਰਜਾ ਮੁਲਾਜ਼ਮਾਂ ਦੇ ...
ਸਮਾਣਾ, 19 ਜਨਵਰੀ (ਪ੍ਰੀਤਮ ਸਿੰਘ ਨਾਗੀ)-ਦੇਰ ਸ਼ਾਮ ਸਮਾਣਾ-ਭਵਾਨੀਗੜ ਸੜਕ 'ਤੇ ਪਿੰਡ ਬੰਮਣਾ ਨੇੜੇ ਮੋਟਰਸਾਈਕਲ ਤੇ ਸਾਈਕਲ ਸਵਾਰਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਧਰਿੰਦਰ ਕੁਮਾਰ ਪੁੱਤਰ ਹਰੀਸ਼ ਕੁਮਾਰ ਰਾਏਬਰੇਲੀ ਉੱਤਰ ਪ੍ਰਦੇਸ਼ ਦਾ ਨਿਵਾਸੀ ...
ਪਟਿਆਲਾ, 19 ਜਨਵਰੀ (ਅ.ਬ)-ਪਿਰਾਮਿਡ-ਈ-ਸਰਵਿਸਿਸ ਵਲੋਂ ਕੈਨੇਡਾ ਐਜ਼ੂਕੇਸ਼ਨ ਫੇਅਰ 20 ਜਨਵਰੀ ਨੂੰ ਹੋਟਲ ਨਰਾਇਣ ਕਾਂਟੀਨੰਟਲ ਪਟਿਆਲਾ 'ਚ ਲਗਾਇਆ ਜਾ ਰਿਹਾ ਹੈ ਜਿਸ 'ਚ ਵਿਦਿਆਰਥੀ ਮਈ 'ਤੇ ਸਤੰਬਰ 2018 ਦੇ ਦਾਖਲੇ ਦੇ ਬਾਰੇ 'ਚ ਜਾਣਕਾਰੀ ਲੈ ਸਕਦੇ ਹਨ | ਉਪਰੋਕਤ ਜਾਣਕਾਰੀ ...
ਪਟਿਆਲਾ, 19 ਜਨਵਰੀ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਵਿਖੇ ਵਧੀਕ ਸੈਸ਼ਨ ਜੱਜ ਦੀ ਅਦਾਲਤ 'ਚ ਜ਼ਮਾਨਤ ਦੌਰਾਨ ਜ਼ਮੀਨ ਸਬੰਧੀ ਜਮ੍ਹਾਂਬੰਦੀ ਦੇ ਜਾਅਲੀ ਦਸਤਾਵੇਜ਼ ਲਗਾਉਣ ਦੇ ਮਾਮਲੇ 'ਚ ਥਾਣਾ ਲਾਹੌਰੀ ਗੇਟ ਦੀ ਪੁਲਿਸ ਵਲੋਂ 4 ਜਣਿਆਂ ਿਖ਼ਲਾਫ਼ ਮਾਮਲਾ ਦਰਜ ...
ਗੂਹਲਾ ਚੀਕਾ, 19 ਜਨਵਰੀ (ਓ. ਪੀ. ਸੈਣੀ)-ਬੀਤੀ ਰਾਤ ਇਥੇ ਸ਼ਾਦੀਪੁਰ ਦੇ ਸ਼ਮਸ਼ਾਨਘਾਟ ਨੇੜੇ ਗਊ ਤਸਕਰਾਂ ਤੇ ਪੁਲਿਸ 'ਚ ਅੰਨ੍ਹੇਵਾਹ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਗੂਹਲਾ ਸੁਲਤਾਨ ਸਿੰਘ ਨੇ ਦੱਸਿਆ ਕਿ ਪਿੰਡ ਮਹਿਮੂਦਪੁਰ ਚੌਕੀ ਤਹਿਤ ...
ਪਟਿਆਲਾ, 19 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਯਾਦਵਿੰਦਰਾ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਸਮਾਗਮ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਦੀਆਂ ਤਿਆਰੀਆਂ ਪਿਛਲੇ ਕਈ ...
ਭੁੱਨਰਹੇੜੀ, 19 ਜਨਵਰੀ (ਧਨਵੰਤ ਸਿੰਘ)-ਜਵਾਹਰ ਨਵੋਦਿਆ ਵਿਦਿਆਲਿਆ ਰਾਜਪੂਤਾਂ ਦੀ ਵਿਦਿਆਲਿਆ ਮੈਨੇਜਮੈਂਟ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਵੀ. ਐਮ. ਸੀ. ਦੇ ਚੇਅਰਮੈਨ ਸ੍ਰੀ ਕੁਮਾਰ ਅਮਿੱਤ ਦੀ ਪ੍ਰਧਾਨਗੀ 'ਚ ਵਿਦਿਆਲਿਆ ਵਿਖੇ ਹੋਈ | ਪ੍ਰਧਾਨ ਗੁਰਜਿੰਦਰ ਸਿੰਘ ਨੇ ...
ਪਟਿਆਲਾ, 19 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼ ਦੇ ਪੱਤਰਕਾਰੀ ਦੇ ਵਿਦਿਆਰਥੀਆਂ ਨੇ ਛਪਾਈ ਦੇ ਇਤਿਹਾਸ 'ਚ ਬੀਤੇ 500 ਸਾਲਾਂ ਤੋਂ ਆਪਣੀ ਅਜਾਰੇਦਾਰੀ ਕਾਇਮ ਰੱਖਣ ਵਾਲੇ ਲੈਟਰ ਪ੍ਰੈੱਸ ਦੀ ਛਪਾਈ ...
ਦੇਵੀਗੜ੍ਹ, 19 ਜਨਵਰੀ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਦਿੱਲੀ ਵਿਖੇ ਐਸ. ਕੇ. ਸੀ. ਆਈ. ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਗਏ, ਜਿਸ 'ਚ ਵੱਖ-ਵੱਖ ਸੂਬਿਆਂ ਦੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ | ਮੁਕਾਬਲੇ 'ਚ ਸ੍ਰੀ ਗੁਰੂ ਤੇਗ਼ ਬਹਾਦਰ ਅਕੈਡਮੀ ...
ਘਨੌਰ, 19 ਜਨਵਰੀ (ਬਲਜਿੰਦਰ ਸਿੰਘ ਗਿੱਲ)-ਸਥਾਨਕ ਸਬ ਤਹਿਸੀਲ ਦਫ਼ਤਰ ਦੇ ਸਾਹਮਣਾ ਸੀਟੂ ਵਲੋਂ ਦਿੱਤੇ ਦੇਸ਼ ਵਿਆਪੀ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਵਲੋਂ ਡਾ: ਵਿਜੈ ਪਾਲ, ਜਸਪਾਲ ਸਿੰਘ ਘਨੌਰ ਦੀ ਸਾਂਝੀ ...
ਪਟਿਆਲਾ, 19 ਜਨਵਰੀ (ਜ. ਸ. ਢਿੱਲੋਂ)-ਪੰਜਾਬ ਦੇ ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਦਾ ਜਨਮ ਦਿਨ ਰੱਖੜਾ ਟੈਕਨਾਲੋਜੀ ਲੀਲਾ ਭਵਨ ਵਿਖੇ ਪਾਰਟੀ ਦੇ ਬਹੁਤ ਸਾਰੇ ਆਗੂਆਂ ਤੇ ਵਰਕਰਾਂ ਨੇ ਇਕਜੁੱਟ ਹੋ ਕੇ ਮਨਾਇਆ | ਇਸ ...
ਰਾਜਪੁਰਾ, 19 ਜਨਵਰੀ (ਜੀ. ਪੀ. ਸਿੰਘ)-ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਲੋਂ ਪੱਤਰਕਾਰੀ ਵਿਸ਼ੇ 'ਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਸਬੰਧੀ ਵਿਚਾਰ ਗੋਸ਼ਟੀ ਕਰਵਾਈ ਗਈ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬੀ ...
ਰਾਜਪੁਰਾ, 19 ਜਨਵਰੀ (ਰਣਜੀਤ ਸਿੰਘ)-ਪੰਜਾਬ 'ਚ ਹਰ ਮੈਦਾਨ 'ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਰਲ ਕੇ ਖੇਡ ਰਹੇ ਹਨ ਜਿਸ ਨੂੰ ਸੂਬੇ ਦੇ ਲੋਕ ਬਹੁਤ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਹਨ | ਪਾਰਟੀ ਬਲਾਕ ਤੇ ਪਿੰਡ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਕੇ ਪਾਰਟੀ ਨੂੰ ਮਜ਼ਬੂਤ ...
ਪਟਿਆਲਾ, 19 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਮ ਦੇ ਸੀਵਰੇਜ ਵਿਭਾਗ ਵਲੋਂ ਸ਼ਿਕਾਇਤਾਂ ਦੂਰ ਕਰਨ ਲਈ ਅਪਣਾਈ ਗਈ ਸੁਸਤ ਰਫ਼ਤਾਰ ਨਾਗਰਿਕਾਂ ਲਈ ਪ੍ਰੇਸ਼ਾਨੀ ਤੇ ਮੌਤ ਦਾ ਖੌਫ਼ ਬਣਦੀ ਜਾ ਰਹੀ ਹੈ | ਇਸ ਦੀ ਮਿਸਾਲ ਵਾਰਡ ਨੰ. 45 ਦੇ ਡੋਗਰਾਂ ਵਾਲਾ ਮੁਹੱਲਾ ਵਿਖੇ ...
ਰਾਜਪੁਰਾ, 19 ਜਨਵਰੀ (ਜੀ. ਪੀ. ਸਿੰਘ)-ਰਾਜਪੁਰਾ ਦੀ ਹਿੰਦੂ ਧਰਮਸ਼ਾਲਾ 'ਚ ਭਾਰਤੀ ਮਜ਼ਦੂਰ ਸੰਘ ਉੱਤਰ ਰੇਲਵੇ ਕਰਮਚਾਰੀ ਯੂਨੀਅਨ ਅੰਬਾਲਾ ਮੰਡਲ ਬਾਡੀ ਦੀ ਚੋਣ ਸਬੰਧੀ ਸ਼ਿਆਮ ਠਾਕੁਰ ਜਰਨਲ ਸਕੱਤਰ ਨਾਰਦਨ ਰੇਲਵੇ ਦੀ ਅਗਵਾਈ 'ਚ ਹੋਈ | ਜਿਸ 'ਚ ਭਾਰਤੀ ਰੇਲਵੇ ਮਜ਼ਦੂਰ ...
ਪਟਿਆਲਾ, 19 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ 'ਚ ਪੜ੍ਹਦੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਦਿੱਕਤਾਂ ਨਾਲ ਜੂਝ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਵਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਨਹੀਂ ਕੀਤਾ | ਇਨ੍ਹਾਂ ...
ਦੇਵੀਗੜ੍ਹ, 19 ਜਨਵਰੀ (ਮੁਖ਼ਤਿਆਰ ਸਿੰਘ ਨੌਗਾਵਾਂ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਹਰਿੰਦਰਪਾਲ ਸਿੰਘ ਹੈਰੀ ਮਾਨ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੈਂਬਰ ਸਿੰਡੀਕੇਟ ਬਣਨ 'ਤੇ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਹੈਰੀਮਾਨ ਨੇ ...
ਦੇਵੀਗੜ੍ਹ, 19 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸਥਾਨਕ ਨਹਿਰੀ ਵਿਸ਼ਰਾਮ ਘਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਭੁੱਨਰਹੇੜੀ ਦੀ ਅਹਿਮ ਬੈਠਕ ਕਾਮਰੇਡ ਹਰਜੀਤ ਸਿੰਘ ਤੇ ਕਾਮਰੇਡ ਰਤਨ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਦੌਰਾਨ ਪਿਛਲੇ 3 ਸਾਲਾਂ ਦੀ ਰਿਪੋਰਟ ਪੜ੍ਹ ਕੇ ...
ਭੱੁਨਰਹੇੜੀ, 19 ਜਨਵਰੀ (ਧਨਵੰਤ ਸਿੰਘ)-ਸੋਢੀ ਅੱਖਾਂ ਦੇ ਹਸਪਤਾਲ ਪਟਿਆਲਾ ਨੇ ਗਰਾਮ ਪੰਚਾਇਤ ਉਪਲੀ ਦੀ ਮਦਦ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ | ਇਸ ਸਬੰਧੀ ਸਰਪੰਚ ਗੁਰਜੀਤ ਸਿੰਘ ਉਪਲੀ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਨੂੰ ...
ਰਾਜਪੁਰਾ, 19 ਜਨਵਰੀ (ਜੀ. ਪੀ. ਸਿੰਘ)-ਸਥਾਨਕ ਆਬਕਾਰੀ ਤੇ ਕਰ ਵਿਭਾਗ ਰਾਜਪੁਰਾ ਵਲੋਂ ਕਰਿਆਨਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਜੀ. ਐਸ. ਟੀ. ਅਧੀਨ ਲੱਗ ਰਹੇ ਈ-ਵੇ ਬਿੱਲ ਦੀ ਟ੍ਰੇਨਿੰਗ ਸਥਾਨਕ ਮੁੱਖ ਬਾਜ਼ਾਰ 'ਚ ਦਿੱਤੀ ਗਈ | ਇਸ ਮੌਕੇ ਵਿਭਾਗ ਦੇ ਈ. ਟੀ. ਓ. ਮੈਡਮ ਰਿਚਾ ਗੋਇਲ ...
ਘਨੌਰ, 19 ਜਨਵਰੀ (ਬਲਜਿੰਦਰ ਸਿੰਘ ਗਿੱਲ)-ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰਧਾਨ ਕਿ੍ਸ਼ਨ ਕੁਮਾਰ ਸ਼ਰਮਾ, ਮਦਨ ਲਾਲ ਬਾਂਸਲ, ਬਲਵੰਤ ਰਾਏ ਦੀ ਸਾਂਝੀ ਅਗਵਾਈ ਹੇਠ ਪੈਨਸ਼ਨਰਜ ਡੇ ਮੌਕੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ...
ਘੱਗਾ, 19 ਜਨਵਰੀ (ਵਿਕਰਮਜੀਤ ਸਿੰਘ ਬਾਜਵਾ)-ਨਗਰ ਪੰਚਾਇਤ ਘੱਗਾ ਦੇ ਨਵ-ਨਿਯੁਕਤ ਪ੍ਰਧਾਨ ਨਰੇਸ਼ ਕੁਮਾਰ ਬਾਂਸਲ ਦੀ ਤਾਜਪੋਸ਼ੀ ਦਾ ਪ੍ਰਭਾਵਸ਼ਾਲੀ ਸਮਾਗਮ ਨਗਰ ਪੰਚਾਇਤ ਘੱਗਾ ਦੇ ਦਫ਼ਤਰ ਵਿਖੇ ਹੋਇਆ ਜਿਸ 'ਚ ਮੁੱਖ ਮਹਿਮਾਨ ਦੀ ਭੂਮਿਕਾ ਹਲਕਾ ਸ਼ੁਤਰਾਣਾ ਦੇ ਵਿਧਾਇਕ ...
ਪਟਿਆਲਾ, 19 ਜਨਵਰੀ (ਜ. ਸ.ਢਿੱਲੋਂ)-ਹਕਲਾ ਰਾਜਪੁਰਾ ਤੋਂ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਨਰਦੇਵ ਸਿੰਘ ਆਕੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ...
ਪਟਿਆਲਾ, 19 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹੇ 'ਚ ਪਲਾਸਟਿਕ ਦੇ ਲਿਫ਼ਾਫ਼ਿਆਂ ਤੇ ਕੈਰੀ ਬੈਗ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਨਗਰ ਨਿਗਮ ਪਟਿਆਲਾ ਜ਼ਿਲ੍ਹੇ 'ਚ ਕੰਮ ਕਰ ਰਹੀਆਂ ਨਗਰ ਕੌਾਸਲਾਂ ਤੋਂ ਇਲਾਵਾ ...
ਪਟਿਆਲਾ, 19 ਜਨਵਰੀ (ਮਨਦੀਪ ਸਿੰਘ ਖਰੌੜ)-ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਮੁਲਾਜ਼ਮਾਂ ਦੀ ਕਮੀ ਨਾਲ ਜੱਦੋ ਜਹਿਦ ਕਰ ਰਿਹਾ ਹੈ | ਇਸ ਹਸਪਤਾਲ 'ਚ ਜਿਥੇ ਸੈਂਕੜੇ ਮਰੀਜ਼ ਇਲਾਜ ਕਰਾਉਣ ਲਈ ਪਹੁੰਚਦੇ ਹਨ ਉਥੇ ਹਸਪਤਾਲ ਆਪ ਸਟਾਫ਼ ਲਈ ...
ਪਟਿਆਲਾ, 19 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਵਿਖੇ ਪੰਜਾਬੀ ਵਿਭਾਗ ਵਲੋਂ ਸ਼ੁਰੂ ਕਰਵਾਈ ਵਿਸ਼ੇਸ਼ ਭਾਸ਼ਣ ਲੜੀ ਦੇ ਦੂਜੇ ਦਿਨ ਪੰਜਾਬੀ ਦੇ ਪ੍ਰਸਿੱਧ ਵਾਰਤਕਾਰ ਪ੍ਰੋ: ਨਰਿੰਦਰ ਸਿੰਘ ਕਪੂਰ ਦਾ ਮਨੁੱਖੀ ਕਦਰਾਂ ਕੀਮਤਾਂ ਤੇ ਮਨੋ ਵਿਸ਼ਲੇਸ਼ਣ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX