ਤਾਜਾ ਖ਼ਬਰਾਂ


ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  15 minutes ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  34 minutes ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  39 minutes ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  59 minutes ago
ਨਾਭਾ, 26 ਜੂਨ (ਕਰਮਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਸਮਰਥਕ ਅਤੇ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਅੱਜ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 1 hour ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ। ਇਸ ਦੌਰਾਨ ਉਹ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਖ਼ਾਸ ਕਰਕੇ ਅਮਰਨਾਥ ਯਾਤਰਾ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ...
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 1 hour ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ)- ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਵਿਖੇ ਅੱਜ ਦਿਨ-ਦਿਹਾੜੇ ਕੁਝ ਹਮਲਾਵਰਾਂ ਵਲੋਂ ਦਾਤਰ ਨਾਲ ਇੱਕ ਨੌਜਵਾਨ ਨੂੰ ਵੱਢਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਜੀਠਾ 'ਚ ਪੈਂਦੇ ਕੱਥੂਨੰਗਲ ਰੋਡ 'ਤੇ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 2 hours ago
ਦਿੜ੍ਹਬਾ ਮੰਡੀ, 26 ਜੂਨ (ਹਰਬੰਸ ਸਿੰਘ ਛਾਜਲੀ)- ਅੱਜ ਸਵੇਰੇ ਪਿੰਡ ਕਣਕਵਾਲ ਭੰਗੂਆ ਨੇੜੇ ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਕਤ ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਰੋਟਲਾਂ ਦੇ ਰੂਪ 'ਚ ਹੋਈ ਹੈ। ਇਸ ਸੰਬੰਧੀ ਮੁੱਖ ਥਾਣਾ ਅਫ਼ਸਰ...
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਜੂਨ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਸੀਤਾਰਮਨ ਦੇ ਨਾਲ ਹੀ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਵੀ ਨਾਇਡੂ ਨਾਲ...
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  about 3 hours ago
ਅਟਾਰੀ, 26 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਇੱਥੋਂ ਦੇ ਪਿੰਡ ਭਕਨਾ ਖ਼ੁਰਦ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਚਾਰ ਲੋਕ ਜ਼ਖ਼ਮੀ ਹੋ ਗਏ। ਉੱਥੇ ਹੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  about 3 hours ago
ਅੰਮ੍ਰਿਤਸਰ, 26 ਜੂਨ (ਰਾਜੇਸ਼ ਕੁਮਾਰ)- ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਪਾਕਿਸਤਾਨ ਤੱਕ ਕੱਢੇ ਜਾ ਰਹੇ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ...
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  about 3 hours ago
ਲੰਡਨ, 26 ਜੂਨ- ਆਈ. ਸੀ. ਸੀ. ਵਿਸ਼ਵ ਕੱਪ 2019 'ਚ ਅੱਜ ਏਜਬੇਸਟਨ ਮੈਦਾਨ 'ਤੇ ਪਾਕਿਸਤਾਨ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਪਾਕਿਸਤਾਨੀ ਟੀਮ ਹੁਣ ਇਸ ਹਾਲਾਤ 'ਤੇ ਪਹੁੰਚ ਚੁੱਕੀ ਹੈ ਕਿ ਉਸ ਲਈ ਟੂਰਨਾਮੈਂਟ 'ਚ ਹਰ ਮੈਚ 'ਕਰੋ ਜਾਂ ਮਰੋ' ਦੀ ਲੜਾਈ...
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  about 2 hours ago
ਲੁਧਿਆਣਾ, 26 (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਰਾਜ ਦੌਰਾਨ ਪੰਜਾਬ ਅੰਦਰ ਨਸ਼ਾਖੋਰੀ 'ਚ ਭਾਰੀ ਵਾਧਾ ਹੋਇਆ ਹੈ। ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ...
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 4 hours ago
ਸ੍ਰੀਨਗਰ, 26 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਮਾਰੇ ਅੱਤਵਾਦੀ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਵਲੋਂ ਪੂਰੇ...
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  about 4 hours ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  about 4 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  about 5 hours ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  about 5 hours ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  about 5 hours ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 6 hours ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  about 6 hours ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  about 6 hours ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 7 hours ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  about 8 hours ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  about 1 hour ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549

ਪੰਜਾਬ / ਜਨਰਲ

ਵੇਰਕਾ ਮਿਲਕ ਪਲਾਂਟ ਨੂੰ ਨਕਲੀ ਦੁੱਧ ਸਪਲਾਈ ਕਰਨ ਦਾ ਪਰਦਾ ਫ਼ਾਸ਼

ਸੰਗਰੂਰ, 19 ਜਨਵਰੀ (ਫੁੱਲ, ਅਮਨ, ਦਮਨ)- ਵੇਰਕਾ ਮਿਲਕ ਪਲਾਂਟ ਵਿਚ ਨਕਲੀ ਦੁੱਧ ਭੇਜੇ ਜਾਣ ਦੇ ਮਾਮਲੇ ਦੀ ਗੰਭੀਰਤਾ ਦੇਖਦਿਆਂ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਨਕਲੀ ਦੁੱਧ ਬਨਾਉਣ ਵਾਲੇ ਚਾਰ ਠਿਕਾਣਿਆਂ 'ਤੇ ਛਾਪੇ ਮਾਰ ਕੇ ਵੱਡੀ ਮਾਤਰਾ 'ਚ ਸਾਮਾਨ ਸਮੇਤ ਚਾਰ ਵਿਅਕਤੀ ਗਿ੍ਫ਼ਤਾਰ ਕੀਤੇ ਹਨ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨੇੜਲੇ ਪਿੰਡ ਰੂਪਾਹੇੜੀ 'ਚ 4 ਟਿਕਾਣਿਆਂ 'ਤੇ ਛਾਪੇ ਮਾਰ ਕੇ ਪਿ੍ਤਪਾਲ ਸਿੰਘ ਸੰਨੀ, ਗੁਰਦੀਪ ਸਿੰਘ, ਰਜਿੰਦਰ ਸਿੰਘ ਅਤੇ ਅਮਰੀਕ ਸਿੰਘ ਨਾਂਅ ਦੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਡੀ.ਐਸ.ਪੀ. (ਡੀ.) ਸੁਖਦੇਵ ਸਿੰਘ ਬਰਾੜ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਵਿਜੈ ਕੁਮਾਰ ਅਤੇ ਥਾਣਾ ਸਦਰ ਮੁਖੀ ਦਵਿੰਦਰ ਸਿੰਘ 'ਤੇ ਆਧਾਰਿਤ ਪੁਲਿਸ ਟੀਮ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਰਿਫਾਇੰਡ ਤੇਲ, ਸੁੱਕਾ ਪਾਊਡਰ, ਖਾਲੀ ਡਰੰਮ ਅਤੇ ਹੋਰ ਕਾਫ਼ੀ ਸਾਮਾਨ ਸਮੇਤ 4 ਗੱਡੀਆਂ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਫੂਡ ਕੁਲਵਿੰਦਰ ਗਰਗ ਅਤੇ ਖੁਰਾਕ ਸੁਰੱਖਿਆ ਅਧਿਕਾਰੀ ਸੰਦੀਪ ਸਿੰਘ ਸੰਧੂ ਨੇ ਮੌਕੇ 'ਤੇ ਪਹੁੰਚ ਕੇ ਸਾਮਾਨ ਦੇ ਨਮੂਨੇ ਵੀ ਹਾਸਲ ਕੀਤੇ | ਗਿ੍ਫ਼ਤਾਰ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਵੇਰਕਾ ਮਿਲਕ ਪਲਾਂਟ ਸੰਗਰੂਰ ਨੂੰ ਦੁੱਧ ਭੇਜਣ ਦਾ ਠੇਕਾ ਲਿਆ ਹੋਇਆ ਸੀ | ਉਹ ਅਸਲੀ ਦੁੱਧ 'ਚ ਨਕਲੀ ਦੁੱਧ ਮਿਲਾ ਕੇ ਵੇਰਕਾ ਮਿਲਕ ਪਲਾਂਟ ਨੂੰ ਭੇਜ ਦਿੰਦੇ ਸਨ | ਉਨ੍ਹਾਂ ਮੰਨਿਆ ਕਿ ਰੋਜ਼ਾਨਾ 6 ਕੁ ਹਜ਼ਾਰ ਲੀਟਰ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਸਪਲਾਈ ਕੀਤਾ ਜਾਂਦਾ ਸੀ | ਇਸ ਸਬੰਧੀ 'ਅਜੀਤ' ਦੀ ਟੀਮ ਨੇ ਜਦੋਂ ਸਥਾਨਕ ਵੇਰਕਾ ਮਿਲਕ ਪਲਾਂਟ ਦੇ ਜਨਰਲ
ਮੈਨੇਜਰ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਪਹਿਲਾਂ ਉਨ੍ਹਾਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਪਰ ਬਾਅਦ 'ਚ ਮਿਲਕ ਪਲਾਂਟ ਦੇ ਟਰਾਂਸਪੋਰਟ ਅਧਿਕਾਰੀ ਤੋਂ ਪਤਾ ਕੀਤਾ ਤਾਂ ਉਸ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਰਾਹੀਂ ਮਿਲਕ ਪਲਾਂਟ ਨੂੰ ਦੁੱਧ ਸਪਲਾਈ ਹੁੰਦਾ ਰਿਹਾ ਹੈ | ਜਨਰਲ ਮੈਨੇਜਰ ਨੇ ਦਾਅਵਾ ਕੀਤਾ ਕਿ ਮਿਲਕ ਪਲਾਂਟ 'ਚ ਅਸਲੀ ਦੁੱਧ ਹੀ ਲਿਆ ਜਾਂਦਾ ਹੈ, ਜਦੋਂ ਕਿ ਗਿ੍ਫ਼ਤਾਰ ਕੀਤੇ ਵਿਅਕਤੀ ਮਿਲਾਵਟੀ ਦੁੱਧ ਭੇਜਣ ਦੀ ਗੱਲ ਕਬੂਲ ਕਰ ਰਹੇ ਹਨ | ਜਨਰਲ ਮੈਨੇਜਰ ਰਾਕੇਸ਼ ਕੁਮਾਰ ਨੇ ਚਾਰੇ ਵਿਅਕਤੀਆਂ ਦੇ ਟੈਂਡਰ ਤੁਰੰਤ ਰੱਦ ਕਰਨ ਦੇ ਆਦੇਸ਼ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਰਾਸ਼ੀ ਵੀ ਜ਼ਬਤ ਕਰ ਲੈਣ ਲਈ ਹੁਕਮ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਖੁਦ ਵੀ ਨਿਰਪੱਖ ਪੜਤਾਲ ਕਰਵਾਉਣਗੇ |

ਡਾ: ਬਰਜਿੰਦਰ ਸਿੰਘ ਦੀ ਸੰਗੀਤ ਐਲਬਮ 'ਕੁਸੁੰਭੜਾ' ਦੇ ਰਿਲੀਜ਼ ਸਮਾਰੋਹ ਦਾ ਮੁੜ ਪ੍ਰਸਾਰਣ ਕੱਲ੍ਹ

ਜਲੰਧਰ, 19 ਜਨਵਰੀ (ਅਜੀਤ ਬਿਊਰੋ)-ਡਾ: ਬਰਜਿੰਦਰ ਸਿੰਘ ਹਮਦਰਦ ਦੀ ਨਵੀਂ ਸੰਗੀਤ ਐਲਬਮ 'ਕੁਸੁੰਭੜਾ' ਦਾ ਪ੍ਰਸਾਰਨ ਦੂਰਦਰਸ਼ਨ ਦੇ ਡੀ. ਡੀ. ਪੰਜਾਬੀ ਚੈਨਲ ਉੱਤੇ 21 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ ਬਾਅਦ ਤਿੰਨ ਵਜੇ ਕੀਤਾ ਜਾਵੇਗਾ | ਇਸ ਐਬਲਮ ਵਿਚ ਡਾ: ਹਮਦਰਦ ਨੇ ਸਾਈਾ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਦੇ ਸਾਬਕਾ ਇੰਚਾਰਜ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਕਪੂਰਥਲਾ, 19 ਜਨਵਰੀ (ਸਡਾਨਾ)- ਅੱਜ ਸਵੇਰ ਦੇ ਸਮੇਂ ਸਥਾਨਕ ਪੁਲਿਸ ਲਾਈਨ ਵਿਖੇ ਸੀ.ਆਈ.ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਰਹੇ ਇੰਸਪੈਕਟਰ ਜਸਵਿੰਦਰਪਾਲ ਸਿੰਘ ਵਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਭੇਦਭਰੀ ਹਾਲਤ ਵਿਚ ਆਪਣੇ ਕੁੜਮਾਂ ਤੋਂ ਤੰਗ ਆ ਕੇ ਆਪਣੇ ਸਿਰ 'ਚ ਗੋਲੀ ...

ਪੂਰੀ ਖ਼ਬਰ »

ਨੂੰ ਹ-ਸੱਸ ਦੇ ਰਿਸ਼ਤੇ ਦੇ ਨਵੇਂ ਪੱਖ ਨੂੰ ਉਜਾਗਰ ਕਰੇਗੀ 'ਪਦਮਾ'-ਸੁਰੇਸ਼ ਅਰੋੜਾ

• ਡੀ.ਜੀ.ਪੀ., ਗੁਰਦਾਸ ਮਾਨ ਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ 'ਪਦਮਾ' ਦੀ ਘੁੰਡ ਚੁਕਾਈ

• ਸਮਾਜ 'ਚ ਨੈਤਿਕ ਗੁਣ ਪੈਦਾ ਕਰਨ ਲਈ 'ਪਦਮਾ' ਪਾਏਗੀ ਅਹਿਮ ਯੋਗਦਾਨ-ਅਸ਼ੋਕ ਮਿੱਤਲ

ਜਲੰਧਰ, 19 ਜਨਵਰੀ (ਰਣਜੀਤ ਸਿੰਘ ਸੋਢੀ)- ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਸ਼ਰੂਤੀ ਸ਼ੁਕਲਾ (ਡਿਪਟੀ ਡਾਇਰੈਕਟਰ ਸਟੇਟ ਕੈਰੀਅਰ ਗਾਈਡੈਂਸ ਸੈੱਲ) ਦੀ ਲਿਖ਼ਤ ਕਿਤਾਬ 'ਪਦਮਾ' ਦੀ ਘੁੰਡ ਚੁਕਾਈ ਪੰਜਾਬ ...

ਪੂਰੀ ਖ਼ਬਰ »

ਅਮਰੂਦ, ਕੇਲੇ ਤੇ ਅੰਗੂਰਾਂ ਦੇ ਬੂਟੇ ਵਾਲੀ ਜ਼ਮੀਨ ਹੁਣ ਬਾਗ਼ ਮੰਨੇ ਜਾਣਗੇ

ਚੰਡੀਗੜ੍ਹ, 19•ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਲੈਂਡ ਰਿਫਾਰਮਜ਼ (ਸੋਧ) ਐਕਟ, 2017 ਵਿਚ 2 ਸੋਧਾਂ ਸ਼ਾਮਿਲ ਕੀਤੀਆਂ ਗਈਆਂ ਹਨ¢ ਪਹਿਲੀ ਸੋਧ ਪੰਜਾਬ ਲੈਂਡ ਰਿਫਾਰਮਜ਼ ਐਕਟ 1972 ਦੀ ਧਾਰਾ 3 (8) ਵਿਚ ਕੀਤੀ ਗਈ ਹੈ, ਜਿਸ ਤਹਿਤ ਹੁਣ ਅਮਰੂਦ, ਕੇਲੇ ਦੇ ਦਰਖ਼ਤਾਂ ਅਤੇ ਅੰਗੂਰਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੰਦਰ ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਹੀ ਕਰਨਗੇ ਸਾਰੇ ਕਾਨੂੰਨੀ ਕੰਮ

ਵਰਸੋਲਾ, 19 ਜਨਵਰੀ (ਵਰਿੰਦਰ ਸਹੋਤਾ)- ਪੰਜਾਬ ਸਰਕਾਰ ਨੇ ਇਕ ਮਹੱਤਵਪੂਰਨ ਫ਼ੈਸਲਾ ਕਰਦੇ ਹੋਏ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲਿ੍ਹਆਂ ਅੰਦਰ ਤਾਇਨਾਤ ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਅਤੇ ਉਪ ਜ਼ਿਲ੍ਹਾ ਅਟਾਰਨੀ ਤੋਂ ਆਪਣੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਿਉ-ਪੁੱਤ ਦੀ ਮੌਤ

ਜੰਡਿਆਲਾ ਗੁਰੂ/ਨਵਾਂ ਪਿੰਡ, 19 ਜਨਵਰੀ (ਪ੍ਰਮਿੰਦਰ ਸਿੰਘ ਜੋਸਨ, ਜਸਪਾਲ ਸਿੰਘ)- ਪੁਲਿਸ ਥਾਣਾ ਜੰਡਿਆਲਾ ਗੁਰੂ ਅਤੇ ਚੌਾਕੀ ਗਹਿਰੀ ਮੰਡੀ ਅਧੀਨ ਪਿੰਡ ਦਸਮੇਸ਼ ਨਗਰ ਵਿਖੇ ਹੋਏ ਦਰਦਨਾਕ ਸੜਕ ਹਾਦਸੇ 'ਚ ਪਿਓ ਅਤੇ ਪੁੱਤਰ ਦੀ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ...

ਪੂਰੀ ਖ਼ਬਰ »

ਲੁਧਿਆਣਾ ਨਗਰ ਨਿਗਮ ਦੀ ਚੋਣ

ਐਲਾਨ ਕਿਸੇ ਵੀ ਸਮੇਂ ਸੰਭਵ

ਚੰਡੀਗੜ੍ਹ, 19 ਜਨਵਰੀ (ਐਨ.ਐਸ. ਪਰਵਾਨਾ)- ਉੱਚ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੇ ਚੋਣ ਕਮਿਸ਼ਨਰ ਨੂੰ ਬਾਕਾਇਦਾ ਲਿਖ਼ਤੀ ਰੂਪ 'ਚ ਸੂਚਿਤ ਕਰ ਦਿੱਤਾ ਹੈ ਕਿ ਲੁਧਿਆਣਾ ਨਗਰ ਨਿਗਮ, ਜਿਸ ਦੇ ਕੁੱਲ ਵਾਰਡ ਹੁਣ ਵਧਾ ਕੇ 95 ਕਰ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰ ਤਬਦੀਲ ਹੋਣ ਨਾਲ ਮਚਿਆ ਹੜਕੰਪ

ਬਟਾਲਾ, 19 ਜਨਵਰੀ (ਕਾਹਲੋਂ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਤਬਦੀਲ ਕੀਤੇ ਜਾਣ ਦੇ ਫ਼ੈਸਲੇ ਨਾਲ ਚਾਰੇ ਪਾਸੇ ਹੜਕੰਪ ਮਚ ਗਿਆ ਹੈ | ਇਸ ਫ਼ੈਸਲੇ ਤੋਂ ਜਿੱਥੇ ਗਰੀਬ ਤੇ ...

ਪੂਰੀ ਖ਼ਬਰ »

ਅੰਮਿ੍ਤਸਰ ਪੁਲਿਸ ਵਲੋਂ ਗੈਂਗਸਟਰ ਵਰੁਣ ਕਾਬੂ

ਅੰਮਿ੍ਤਸਰ, 19 ਜਨਵਰੀ (ਰੇਸ਼ਮ ਸਿੰਘ)- ਅੰਮਿ੍ਤਸਰ ਪੁਲਿਸ ਵਲੋਂ ਇਕ ਗੈਂਗਸਟਰ ਨੂੰ ਹਥਿਆਰਾਂ ਨਾਲ ਕਾਬੂ ਕੀਤੇ ਜਾਣ ਪਤਾ ਲੱਗਾ ਹੈ, ਜਿਸ ਦੀ ਪੁਲਿਸ ਵਲੋਂ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ | ਵੇਰਵਿਆਂ ਅਨੁਸਾਰ ਪੁਲਿਸ ਵਲੋਂ ਉਸ ਨੂੰ ਗੁਪਤ ਇਤਲਾਹ ਮਿਲਣ 'ਤੇ ...

ਪੂਰੀ ਖ਼ਬਰ »

ਪਿਛਲੇ 50 ਵਰਿ੍ਹਆਂ 'ਚ ਪਾਕਿ ਨੇ ਬਦਲਿਆ ਪੰਜ ਪ੍ਰਮੁੱਖ ਸ਼ਹਿਰਾਂ ਦਾ ਨਾਂਅ

ਅੰਮਿ੍ਤਸਰ, 19 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਸਰਕਾਰ ਵਲੋਂ ਪਿਛਲੇ ਕਰੀਬ 50 ਵਰਿ੍ਹਆਂ 'ਚ 5 ਪ੍ਰਮੁੱਖ ਸ਼ਹਿਰਾਂ ਸਮੇਤ 50 ਤੋਂ ਵਧੇਰੇ ਕਸਬਿਆਂ ਅਤੇ 400 ਦੇ ਕਰੀਬ ਹਿੰਦੂ ਸਿੱਖ ਤੇ ਅੰਗਰੇਜ਼ ਸ਼ਾਸਕਾਂ ਦੇ ਨਾਂਅ ਵਾਲੀਆਂ ਆਬਾਦੀਆਂ ਦੇ ਨਾਂਅ ਬਦਲਦਿਆਂ ਇਤਿਹਾਸ ਵਿਚ ...

ਪੂਰੀ ਖ਼ਬਰ »

ਦੁਕਾਨਦਾਰ ਦੁਕਾਨਾਂ ਬਾਹਰ ਨਹੀਂ ਲਗਾ ਸਕਣਗੇ ਇਕ ਤੋਂ ਵੱਧ ਇਸ਼ਤਿਹਾਰੀ ਬੋਰਡ

ਚੰਡੀਗੜ੍ਹ, 19 ਜਨਵਰੀ (ਗੁਰਸੇਵਕ ਸਿੰਘ ਸੋਹਲ)- ਪੰਜਾਬ ਦੀਆਂ ਮਿਊਾਸਪਲ ਇਕਾਈਆਂ ਦੀ ਆਮਦਨ 'ਚ ਵਾਧਾ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਨੇ ਨਵੀਂ ਇਸ਼ਤਿਹਾਰ ਨੀਤੀ-2018 ਦਾ ਖਰੜਾ ਤਿਆਰ ਕਰ ਲਿਆ ਹੈ | ਇਸ ਨੀਤੀ ਤਹਿਤ ਸੂਬੇ ਦੇ ਦੁਕਾਨਦਾਰ ਹੁਣ ਆਪਣੀਆਂ ਦੁਕਾਨਾਂ 'ਤੇ ਇਕ ਤੋਂ ...

ਪੂਰੀ ਖ਼ਬਰ »

ਰਾਣਾ ਗੁਰਜੀਤ ਨੇ ਕਿਹਾ, ਸ਼ੇਅਰ ਛੱਡੇ, ਮਹਿਕਮਾ ਛੱਡਿਆ-ਹਾਈਕੋਰਟ 'ਚੋਂ ਪਟੀਸ਼ਨ ਖ਼ਤਮ

ਚੰਡੀਗੜ੍ਹ, 19 ਜਨਵਰੀ (ਸੁਰਜੀਤ ਸਿੰਘ ਸੱਤੀ)- ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਾਣਾ ਰਾਜਬੰਸ ਕੌਰ ਦਾ ਬਿਜਲੀ ਉਤਪਾਦਨ ਕੰਪਨੀ ਰਾਣਾ ਸ਼ੂਗਰ ਮਿੱਲਸ 'ਚ ਵੱਡਾ ਹਿੱਸਾ ਹੁੰਦਿਆਂ ਇਸ ਕੰਪਨੀ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ...

ਪੂਰੀ ਖ਼ਬਰ »

ਪੈਟਰੋਲ ਦੇ ਨਾਲ ਡੀਜ਼ਲ ਦੀਆਂ ਵੀ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ

ਜਲੰਧਰ, 19 ਜਨਵਰੀ (ਸ਼ਿਵ ਸ਼ਰਮਾ)- ਰੋਜ਼ਾਨਾ ਤੇਲ ਦੇ ਭਾਅ ਵਧਣ ਵਾਲੀ ਯੋਜਨਾ ਲਾਗੂ ਹੋਣ ਤੋਂ ਬਾਅਦ ਡੀਜ਼ਲ ਪਹਿਲੀ ਵਾਰ 62.42 ਰੁਪਏ ਪ੍ਰਤੀ ਲੀਟਰ ਪੁੱਜ ਗਿਆ ਹੈ, ਜਿਹੜਾ ਕਿ ਜਲਦੀ ਹੀ 63 ਰੁਪਏ ਲੀਟਰ ਪੁੱਜ ਜਾਵੇਗਾ | ਡੀਜ਼ਲ ਦਾ ਭਾਅ ਉਸ ਵੇਲੇ ਵੀ 60 ਰੁਪਏ ਨਹੀਂ ਪੁੱਜਾ ਸੀ ...

ਪੂਰੀ ਖ਼ਬਰ »

ਸ਼ਵੇਤ ਮਲਿਕ ਬਣੇ ਇੰਡੋ-ਚੀਨ ਸੰਸਦੀ ਕਮੇਟੀ ਮੈਂਬਰ

ਅੰਮਿ੍ਤਸਰ, 19 ਜਨਵਰੀ (ਹਰਮਿੰਦਰ ਸਿੰਘ)- ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇੰਡੋ-ਚੀਨ ਸੰਸਦੀ ਮਿੱਤਰਤਾ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ | ਇਸ ਉਪੰਰਤ ਮਲਿਕ ਨੇ ਦੋਵਾਂ ਮੁਲਕਾਂ 'ਚ ਸਬੰਧ ਸੁਧਾਰਨ ਸਬੰਧੀ ਦਿੱਲੀ 'ਚ ਹੋਈ ਬੈਠਕ ਵਿਚ ਸ਼ਿਰਕਤ ਕੀਤੀ | ਮਲਿਕ ਨੇ ਦੱਸਿਆ ...

ਪੂਰੀ ਖ਼ਬਰ »

'ਆਪ' ਵਲੋਂ ਜਥੇਬੰਦਕ ਢਾਂਚੇ 'ਚ ਵਾਧਾ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਲਈ ਆਪਣੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਅਨੁਸਾਰ ਮੋਹਨ ਸਿੰਘ ਫਲੀਆਂਵਾਲਾ ਨੂੰ ਸੂਬਾ ਮੀਤ ਪ੍ਰਧਾਨ, ਦਿਨੇਸ਼ ਬਾਂਸਲ, ਅਸ਼ੋਕ ਤਲਵਾੜ, ਕਰਮਜੀਤ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਪੁਲਿਸ ਲਿਆ ਸਕਦੀ ਹੈ ਪ੍ਰੋਡਕਸ਼ਨ ਵਾਰੰਟ 'ਤੇ

ਪੰਚਕੂਲਾ, 19 ਜਨਵਰੀ (ਕਪਿਲ)- 25 ਅਗਸਤ 2017 ਨੂੰ ਹੋਏ ਦੰਗਿਆਂ ਦੇ ਮਾਮਲੇ 'ਚ ਐਸ. ਆਈ. ਟੀ. ਦੰਗੇ ਕਰਵਾਉਣ ਅਤੇ ਦੰਗਿਆਂ ਦੀ ਸਾਜਿਸ਼ ਰਚਣ ਸਬੰਧੀ ਡੇਰਾ ਮੁਖੀ ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ¢ ਐਸ. ਆਈ. ਟੀ. ਦੀ ...

ਪੂਰੀ ਖ਼ਬਰ »

ਸੁਰੇਸ਼ ਕੁਮਾਰ ਦੀ ਬਰਤਰਫ਼ੀ ਬਾਅਦ ਮੁੱਖ ਮੰਤਰੀ ਦਫ਼ਤਰ 'ਚ ਖਲਾਅ

ਜਲੰਧਰ, 19 ਜਨਵਰੀ (ਮੇਜਰ ਸਿੰਘ)-ਮੁੱਖ-ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਸ੍ਰੀ ਸੁਰੇਸ਼ ਕੁਮਾਰ ਦੀ ਬਰਤਰਫ਼ੀ ਦੇ ਫੈਸਲੇ ਨਾਲ ਮੁੱਖ ਮੰਤਰੀ ਦਫਤਰ ਵਿਚ ਇਕਦਮ ਖਲਾਅ ਵਾਲੀ ਹਾਲਤ ਬਣ ਗਈ ਹੈ | ਸਕੱਤਰੇਤ ਤੇ ਮੁੱਖ ਮੰਤਰੀ ਦਫਤਰ ਦਾ ਹਰ ਕੰਮ ਤੇ ਫਾਈਲ ਸ੍ਰੀ ਸੁਰੇਸ਼ ਕੁਮਾਰ ...

ਪੂਰੀ ਖ਼ਬਰ »

ਪਾਵਰਕਾਮ ਦਾ ਨਵਾਂ ਚੇਅਰਮੈਨ ਲਗਾਉਣ ਦੀ ਤਿਆਰੀ

ਜਲੰਧਰ, 19 ਜਨਵਰੀ (ਸ਼ਿਵ ਸ਼ਰਮਾ)- ਆਉਂਦੀਆਂ ਗਰਮੀਆਂ 'ਚ ਬਿਜਲੀ ਸਪਲਾਈ ਨੂੰ ਹੋਰ ਵੀ ਬਿਹਤਰ ਬਣਾਉਣ ਅਤੇ ਸੁਧਾਰ ਦੇ ਕੰਮ ਜਾਰੀ ਰੱਖਣ ਲਈ ਪੰਜਾਬ ਸਰਕਾਰ ਪਾਵਰਕਾਮ ਦਾ ਨਵਾਂ ਚੇਅਰਮੈਨ ਲਗਾਉਣ ਜਾ ਰਹੀ ਹੈ | ਪਾਵਰਕਾਮ ਦੇ ਚੇਅਰਮੈਨ-ਕਮ-ਐਮ. ਡੀ. ਸਮੇਤ ਤਿੰਨ ਡਾਇਰੈਕਟਰ ...

ਪੂਰੀ ਖ਼ਬਰ »

ਪੰਜਾਬ ਨੂੰ 31 ਮਾਰਚ ਤੱਕ ਖੁੱਲ੍ਹੇ 'ਚ ਪਾਖਾਨਾ ਕਰਨ ਤੋਂ ਮੁਕਤ ਕਰਾਉਣ ਦਾ ਟੀਚਾ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਖੁੱਲ੍ਹੇ 'ਚ ਪਖਾਨਾ ਕਰਨ ਤੋਂ ਮੁਕਤ ਕਰਾਉਣ ਦੇ 31 ਮਾਰਚ ਤੱਕ ਨਿਰਧਾਰਿਤ ਕੀਤੇ ਟੀਚੇ ਨੂੰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ...

ਪੂਰੀ ਖ਼ਬਰ »

ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ 'ਆਪ'- ਅਕਾਲੀ ਦਲ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)- ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੂਸ਼ਣਬਾਜ਼ੀ ਕਰਨ ਦੀ ਥਾਂ ਇਹ ਤੱਥ ਸਵਿਕਾਰ ਕਰਨ ਕਿ ...

ਪੂਰੀ ਖ਼ਬਰ »

ਆਸਟਰੇਲੀਆ ਤੋਂ ਆਏ 'ਇੰਡੋ ਔਜ਼ ਇੰਟਰਨੈਸ਼ਨਲ' ਦੇ ਪ੍ਰਤੀਨਿਧਾਂ ਦਾ ਮੁਹਾਲੀ ਵਿਖੇ ਸਵਾਗਤ

ਚੰਡੀਗੜ•, 19 ਜਨਵਰੀ (ਅਜੀਤ ਬਿਊਰੋ)- ਕੱਲ੍ਹ• ਮੁਹਾਲੀ ਵਿਖੇ 'ਇੰਡੋ-ਔਜ ਇੰਟਰਨੈਸ਼ਨਲ' ਵਲੋਂ ਏ. ਸੀ. ਟੀ. ਸੀ. ਕਾਲਜ ਆਸਟਰੇਲੀਆ ਵਲੋਂ ਆਈ ਪ੍ਰਤੀਨਿਧੀ ਮਿਸ ਮਨੂਏਲਾ ਅਤੇ ਆਸਟਰੇਲੀਆ 'ਚ ਇਮੀਗੇ੍ਰਸ਼ਨ ਦੇ ਨਾਮਵਰ ਵਕੀਲ ਰੌਬਿੰਦਰਪਾਲ ਸਿੰਘ ਦਾ ਇੱਥੇ ਪਹੁੰਚਣ 'ਤੇ ਸਵਾਗਤ ...

ਪੂਰੀ ਖ਼ਬਰ »

ਆਈਲੈੱਟਸ/ਪੀ.ਟੀ.ਈ. ਦੇ ਆਏ ਵਧੀਆ ਨਤੀਜੇ

ਜਲੰਧਰ, 19 ਜਨਵਰੀ (ਅ. ਬ.)- ਅੱਜ ਇੰਟਰਨੈੱਟ ਹਰ ਥਾਂ ਤੇ ਪਹੁੰਚ ਗਿਆ ਹੈ, ਅਤੇ ਇਸ ਨੇ ਕਈ ਸਾਰੀਆਂ ਚੀਜ਼ਾਂ ਨੂੰ ਬਦਲਿਆ ਤੇ ਬਿਹਤਰੀਨ ਬਣਾਇਆ ਹੈ | ਸਿੱਖਿਆ ਵੀ ਇਸ ਤੋਂ ਪਰੇ ਨਹੀਂ ਹੈ | ਜਿਥੇ ਆਈਲੈੱਟਸ/ਪੀ.ਟੀ.ਈ. ਦੀ ਤਿਆਰੀ ਕੇਵਲ ਸੈਂਟਰਾਂ ਤੱਕ ਸੀਮਤ ਸੀ, ਉਸ ਨੂੰ ...

ਪੂਰੀ ਖ਼ਬਰ »

ਨਸ਼ੇ 'ਚ ਫ਼ਸੇ ਵਿਅਕਤੀਆਂ ਦੀ ਜ਼ਿੰਦਗੀ ਦੀ ਸੱਚੀ ਕਹਾਣੀ 'ਤੇ ਅਧਾਰਿਤ ਫ਼ਿਲਮ 'ਤਾਲਾ ਤੇ ਕੁੰਜੀ'

ਅੰਮਿ੍ਤਸਰ, 19 ਜਨਵਰੀ (ਅ. ਬ.)- ਨਸ਼ਿਆਂ ਦੀ ਗੁਲਾਮੀ ਮਾਨੋਂ ਖੁਸ਼ਹਾਲ ਜ਼ਿੰਦਗੀ ਨੂੰ ਲੱਗਾ ਹੋਇਆ ਇਕ ਤਾਲਾ ਹੈ ਪਰ ਜਿਸ ਕੋਲ ਇਸ ਤਾਲੇ ਦੀ ਕੁੰਜੀ ਹੋਵੇ ਤਾਂ­ ਉਹ ਇਸ ਕੁੰਜੀ ਦੁਆਰਾ ਤਾਲਾ ਖੋਲ• ਕੇ ਇਸ ਗੁਲਾਮੀ ਤੋਂ ਆਜ਼ਾਦ ਹੋ ਕੇ ਖੁਸ਼ਹਾਲ ਜ਼ਿੰਦਗੀ ਜੀਅ ਸਕਦਾ ਹੈ | ...

ਪੂਰੀ ਖ਼ਬਰ »

ਦੇਸ਼ ਵੰਡ ਦੇ 70 ਵਰ੍ਹੇ ਬਾਅਦ ਵੀ ਲਾਹੌਰ ਦੇ ਹਿੰਦੂਆਂ ਨੂੰ ਨਹੀਂ ਮਿਲ ਸਕਿਆ ਸ਼ਮਸ਼ਾਨ-ਘਾਟ

ਅੰਮਿ੍ਤਸਰ, 19 ਜਨਵਰੀ (ਸੁਰਿੰਦਰ ਕੋਛੜ)- ਲਾਹੌਰ 'ਚ ਰਹਿੰਦੇ ਘੱਟ ਗਿਣਤੀ ਹਿੰਦੂਆਂ ਨੂੰ ਆਪਣੇ ਮਿ੍ਤਕਾਂ ਦੇ ਦਾਹ ਸਸਕਾਰ ਲਈ 70 ਵਰ੍ਹੇ ਬਾਅਦ ਵੀ ਸ਼ਮਸ਼ਾਨਘਾਟ ਨਹੀਂ ਮਿਲ ਸਕਿਆ ਹੈ ਅਤੇ ਉਨ੍ਹਾਂ ਨੂੰ ਮਿ੍ਤਕਾਂ ਦੇ ਅੰਤਿਮ ਸੰਸਕਾਰ ਲਈ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ

ਪਟਿਆਲਾ, 19 ਜਨਵਰੀ- ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ ਇਕ ਸੜਕ ਹਾਦਸੇ 'ਚ ਬੀਤੀ 10 ਜਨਵਰੀ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | 21 ਜੂਨ 1950 ਨੂੰ ਰੁਸਤਮੇ ਹਿੰਦ ਕੇਸਰ ਸਿੰਘ ਚੀਮਾ ਓਲੰਪੀਅਨ ਦੇ ਘਰ ਕਰਤਾਰ ਕੌਰ ਦੀ ਕੁੱਖੋਂ ਜਨਮੇ ਸੁਖਚੈਨ ਸਿੰਘ ਚੀਮਾ ਨੇ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ

ਜਲੰਧਰ, 19 ਜਨਵਰੀ (ਅ. ਬ.)-ਕੈਨੇਡਾ ਦੇ ਸਟੱਡੀ ਵੀਜ਼ਾ ਸਿਰਫ ਆਈ. ਸੀ. ਸੀ. ਆਰ. ਸੀ. ਮੈਂਬਰਾਂ ਤੋਂ ਹੀ ਲਗਵਾਓ ਅਤੇ ਯੂ. ਐਸ. ਏ. ਦਾ ਸਟੱਡੀ ਵੀਜ਼ਾ ਸਿਰਫ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕੌਾਸਲ ਤੋਂ ਮਨਜ਼ੂਰ ਏਜੰਟ ਤੋਂ ਹੀ ਲਗਵਾਓ | ਲੈਂਡਮਾਰਕ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ ਚੌਥੀ ਬਰਸੀ ਸ਼ਰਧਾ ਨਾਲ ਮਨਾਈ

ਸੁਰ ਸਿੰਘ, 19 ਜਨਵਰੀ (ਧਰਮਜੀਤ ਸਿੰਘ)- ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਦੇ ਗਿਆਰ੍ਹਵੇਂ ਜਾਨਸ਼ੀਨ ਬ੍ਰਹਮ ਗਿਆਨੀ ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਸੋਹਣ ਸਿੰਘ ਸੰਧੂ

ਰੁੜਕਾ ਕਲਾਂ, 19 ਜਨਵਰੀ- ਸੋਹਣ ਸਿੰਘ ਸੰਧੂ ਦਾ ਜਨਮ 10 ਅਪ੍ਰੈਲ 1945 ਨੂੰ ਪਿਤਾ ਕਰਮ ਸਿੰਘ ਸੰਧੂ ਅਤੇ ਮਾਤਾ ਗੁਰਨਾਮ ਕੌਰ ਦੇ ਗ੍ਰਹਿ ਰੁੜਕਾ ਕਲਾਂ (ਜਲੰਧਰ) ਵਿਖੇ ਹੋਇਆ | ਪਰਿਵਾਰ 'ਚ 2 ਭਰਾ ਹਰਬੰਸ ਸਿੰਘ ਸੰਧੂ ਤੇ ਨਿਰੰਜਣ ਸਿੰਘ ਅਤੇ ਇਕ ਭੈਣ ਹਰਬੰਸ ਕੌਰ ਹਨ | ਆਪ ਜੀ ਦਾ ...

ਪੂਰੀ ਖ਼ਬਰ »

ਡੈਮਾਂ 'ਚ ਪਾਣੀ ਦਾ ਪੱਧਰ ਵੱਧ ਹੋਣਾ ਬਿਜਲੀ ਨਿਗਮ ਲਈ ਸ਼ੁੱਭ ਸ਼ਗਨ

ਪਟਿਆਲਾ, 19 ਜਨਵਰੀ (ਧਰਮਿੰਦਰ ਸਿੰਘ ਸਿੱਧੂ)- ਝੀਲਾਂ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵੱਧ ਹੋਣ ਨਾਲ ਬਿਜਲੀ ਦਾ ਉਤਪਾਦਨ ਵੀ ਵਧੇਗਾ | ਭਾਵੇਂ ਕਿ ਗਰਮੀ ਦੇ ਵਧਣ ਨਾਲ ਹਰ ਸਾਲ ਬਿਜਲੀ ਦੀ ਮੰਗ 'ਤੇ ਵੀ ਅਸਰ ਪੈਂਦਾ ਹੈ, ਪਰ ਇਸ ਵਰ੍ਹੇ ਪਿਛਲੇ ਸਾਲਾਂ ਦੇ ਮੁਕਾਬਲੇ ...

ਪੂਰੀ ਖ਼ਬਰ »

ਚੱਢਾ ਮਾਮਲੇ ਸਬੰਧੀ ਸਿੰਘ ਸਾਹਿਬਾਨ ਦੀ ਬੈਠਕ 23 ਨੂੰ

ਅੰਮਿ੍ਤਸਰ, 19 ਜਨਵਰੀ (ਜਸਵੰਤ ਸਿੰਘ ਜੱਸ)- ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ 'ਚ ਤਲਬ ਕੀਤੇ ਚੀਫ਼ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਉਸ ਨੂੰ 23 ਜਨਵਰੀ ...

ਪੂਰੀ ਖ਼ਬਰ »

ਪੰਜਾਬ ਦੀ ਪਹਿਲੀ ਉੱਚ ਤਕਨੀਕ ਆਧਾਰਤ ਮਾਡਲ ਫਲਾਂ ਦੀ ਨਰਸਰੀ ਪਟਿਆਲਾ 'ਚ ਸ਼ੁਰੂ

ਪਟਿਆਲਾ, 19 ਜਨਵਰੀ (ਜਸਪਾਲ ਸਿੰਘ ਢਿੱਲੋਂ)- ਪੰਜਾਬ ਬਾਗ਼ਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਅੱਜ ਇੱਥੇ ਅਤਿ ਆਧੁਨਿਕ ਮਾਡਲ ਫਲਾਂ ਦੀ ਨਰਸਰੀ ਨੂੰ ਕਿਸਾਨਾਂ ਦੇ ਸਮਰਪਿਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਨਿਰਦੇਸ਼ਕ ਗੁਰਕੇਵਲ ਸਿੰਘ ...

ਪੂਰੀ ਖ਼ਬਰ »

ਪੁੱਡਾ ਵਲੋਂ ਪੰਜਾਬ ਭਰ ਦੀਆਂ ਅਣਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ

ਗੁਰਦਾਸਪੁਰ, 19 ਜਨਵਰੀ (ਆਰਿਫ਼)- ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਅਣਅਧਿਕਾਰਤ ਕਾਲੋਨੀਆਂ ਦਾ ਕਾਰੋਬਾਰ ਸਿਖ਼ਰਾਂ 'ਤੇ ਪਹੁੰਚਿਆ ਹੋਇਆ ਸੀ | ਜਿਸ 'ਤੇ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਇਨ੍ਹਾਂ ਅਣਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ...

ਪੂਰੀ ਖ਼ਬਰ »

ਪਾਕਿ ਅੱਤਵਾਦੀ ਹਾਫ਼ਿਜ਼ ਸਈਦ ਿਖ਼ਲਾਫ਼ ਕਾਰਵਾਈ ਕਰਨ 'ਚ ਗੰਭੀਰਤਾ ਦਿਖਾਵੇ-ਭਾਰਤ

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਭਾਰਤ ਨੇ ਅੱਤਵਾਦੀ ਹਾਫ਼ਿਜ਼ ਸਈਦ 'ਤੇ ਨਰਮੀ ਵਰਤਣ ਨੂੰ ਲੈ ਕੇ ਪਾਕਿਸਤਾਨ ਨੂੰ ਨਿਸ਼ਾਨੇ 'ਤੇ ਲਿਆ | ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਸਬੂਤਾਂ ਦੇ ਬਾਵਜੂਦ ਇਸਲਾਮਾਬਾਦ ਨੇ ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਰਤਾ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ

ਚੰਡੀਗੜ੍ਹ 19 ਜਨਵਰੀ (ਅਜੀਤ ਬਿਊਰੋ)- ਇਸਤਰੀ ਵਿੰਗ, ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਚੌਥੀ ਸੁੂਚੀ ਜਾਰੀ ਕੀਤੀ | ਪਾਰਟੀ ਦੇ ਮੁੱਖ ਦਫ਼ਤਰ ਤੋਂ ਸੂਚੀ ਜਾਰੀ ਕਰਦਿਆਂ ...

ਪੂਰੀ ਖ਼ਬਰ »

ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਬੰਦ ਨਾ ਕੀਤੀ ਜਾਵੇ–ਤਕਨੀਕੀ ਸਨਅਤ ਦੀ ਟਰੰਪ ਪ੍ਰਸ਼ਾਸਨ ਨੂੰ ਅਪੀਲ

ਵਾਸ਼ਿੰਗਟਨ, 19 ਜਨਵਰੀ (ਪੀ. ਟੀ. ਆਈ.)-ਐਪਲ, ਮਾਈਕਰੋਸਾਫਟ, ਫੇਸਬੁੱਕ ਅਤੇ ਗੂਗਲ ਦੀ ਪ੍ਰਤੀਨਿਧਤਾ ਵਾਲੇ ਅਮਰੀਕੀ ਤਕਨਾਲੋਜੀ ਟਰੇਡ ਗਰੁੱਪਾਂ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਓਬਾਮਾ ਦੇ ਕਾਰਜਕਾਲ ਦਾ ਨਿਯਮ ਲਾਗੂ ਰਹਿਣ ਦਿੱਤਾ ਜਾਵੇ ਜਿਸ ਵਿਚ ਭਾਰਤੀਆਂ ...

ਪੂਰੀ ਖ਼ਬਰ »

ਸਾਬਕਾ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਵਲੋਂ ਆਤਮ ਸਮਰਪਣ

ਹੁਸ਼ਿਆਰਪੁਰ, 19 ਜਨਵਰੀ (ਹਰਪ੍ਰੀਤ ਕੌਰ)-ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਗੜ੍ਹਦੀਵਾਲਾ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਦੇ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਮਨਜੀਤ ਸਿੰਘ ਉਰਫ ਬੋਬੀ ਨੇ ਬੀਤੇ ਦਿਨ ਆਤਮ ਸਮਰਪਣ ਕਰ ਦਿੱਤਾ | ਪੁਲਿਸ ਅਨੁਸਾਰ ਬੋਬੀ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਹਰੀ ਝੰਡੀ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਟਰਾਂਸਪੋਰਟ ਸੈਕਟਰ 'ਚ ਸਾਰੇ ਦਾਅਵੇਦਾਰਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਉਂਦਿਆਂ ਦੱਸਿਆ ਹੈ ਕਿ ਪੈਪਸੂ ਰੋਡ ...

ਪੂਰੀ ਖ਼ਬਰ »

ਆਸਟ੍ਰੇਲੀਆ ਗਰੁੱਪ ਦਾ ਮੈਂਬਰ ਬਣਿਆ ਭਾਰਤ

ਨਵੀਂ ਦਿੱਲੀ, 19 ਜਨਵਰੀ (ਏਜੰਸੀਆਂ)-ਭਾਰਤ ਹੁਣ ਆਸਟ੍ਰੇਲੀਆ ਗਰੁੱਪ ਦਾ ਮੈਂਬਰ ਬਣ ਗਿਆ ਹੈ | ਇਹ ਗਰੁੱਪ ਕੈਮੀਕਲ ਅਤੇ ਜੀਵ ਵਿਗਿਆਨ ਏਜੰਟਾਂ ਦੇ ਨਿਰਯਾਤ 'ਤੇ ਆਪਣੇ ਕੰਟਰੋਲ ਰਾਹੀਂ ਨਿਯਮਤ ਕਰਦਾ ਹੈ ਕਿ ਇਸ ਨਾਲ ਰਸਾਇਣਿਕ ਜਾਂ ਜੈਵਿਕ ਹਥਿਆਰ ਨਾ ਬਣਾ ਸਕੇ | ਆਸ ਕੀਤੀ ...

ਪੂਰੀ ਖ਼ਬਰ »

ਨਿਤਿਸ਼ ਨੂੰ 'ਜੈੱਡ ਪਲੱਸ' ਸੁਰੱਖਿਆ ਮਿਲੀ

ਪਟਨਾ, 19 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸੁਰੱਖਿਆ 'ਜੈੱਡ' ਸ਼੍ਰੇਣੀ ਤੋਂ ਵਧਾ ਕੇ 'ਜੈੱਡ ਪਲੱਸ' ਸ਼੍ਰੇਣੀ ਕਰ ਦਿੱਤੀ ਹੈ | ਉਨ੍ਹਾਂ ਨੂੰ ਹੁਣ ਸਾਰੇ ਰਾਜਾਂ 'ਚ 'ਜੈੱਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਮਹੱਈਆ ਕਰਵਾਈ ...

ਪੂਰੀ ਖ਼ਬਰ »

ਅਮਰੀਕਾ ਨੂੰ ਦੂਸਰੇ ਦੇਸ਼ਾਂ ਲਈ ਨਹੀਂ ਬੋਲਣਾ ਚਾਹੀਦਾ-ਚੀਨ

ਬੀਜਿੰਗ, 19 ਜਨਵਰੀ (ਪੀ. ਟੀ. ਆਈ.)-ਅੱਜ ਚੀਨ ਨੇ ਅਮਰੀਕੀ ਜਲ ਸੈਨਾ ਦੇ ਚੋਟੀ ਦੇ ਅਧਿਕਾਰੀ ਦੀ ਇਸ ਅਲੋਚਨਾ ਨੂੰ ਖਾਰਜ ਕਰ ਦਿੱਤਾ ਕਿ ਚੀਨ ਭਾਰਤ-ਪ੍ਰਸ਼ਾਂਤ ਖੇਤਰ ਵਿਚ ਵਿਘਨ ਪਾਉਣ ਵਾਲੀ ਤਾਕਤ ਬਣ ਗਿਆ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਦੂਸਰੇ ਦੇਸ਼ਾਂ ਲਈ ...

ਪੂਰੀ ਖ਼ਬਰ »

ਅਮਿਤ ਸ਼ਾਹ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਨਾ ਦੇਣ 'ਤੇ ਸੀ.ਬੀ.ਆਈ ਿਖ਼ਲਾਫ਼ ਪਟੀਸ਼ਨ ਦਾਇਰ

ਮੁੰਬਈ, 19 ਜਨਵਰੀ (ਏਜੰਸੀ)- ਇਥੋਂ ਦੇ ਵਕੀਲਾਂ ਦੀ ਐਸੋਸੀਏਸ਼ਨ ਨੇ ਅੱਜ ਬੰਬੇ ਹਾਈਕੋਰਟ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਵਲੋਂ ਸੋਹਰਾਬੂਦੀਨ ਸ਼ੇਖ ਝੂਠੇ ਪੁਲਿਸ ਮੁਕਾਬਲਾ ਮਾਮਲੇ 'ਚ ਇਕ ਹੇਠਲੀ ਅਦਾਲਤ ਵਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦੋਸ਼-ਮੁਕਤ ਕਰਾਰ ...

ਪੂਰੀ ਖ਼ਬਰ »

ਆਈ.ਐਸ.ਆਈ. ਨੇ ਕੁਲਭੂਸ਼ਣ ਜਾਧਵ ਨੂੰ ਅਗਵਾ ਕਰਨ ਲਈ ਮੁੱਲਾ ਉਮਰ ਨੂੰ ਦਿੱਤੇ ਕਰੋੜਾਂ ਰੁਪਏ-ਬਲੋਚ ਆਗੂ ਦਾ ਦਾਅਵਾ

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਇਕ ਨਵਾਂ ਖੁਲਾਸਾ ਹੋਇਆ ਹੈ | ਇਕ ਬਲੋਚ ਆਗੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ 'ਤੇ ਇਰਾਨ ਦੇ ਚਾਬਹਾਰ ਤੋਂ ...

ਪੂਰੀ ਖ਼ਬਰ »

ਬੇਟੇ ਵਲੋਂ ਖਿਝਾਈ ਮਾਂ ਨੇ ਕੀਤੀ ਉਸ ਦੀ ਹੱਤਿਆ-ਲਾਸ਼ ਨੂੰ ਸਾੜਿਆ

ਕੋਲਾਮ (ਕੇਰਲ), 19 ਜਨਵਰੀ (ਏਜੰਸੀਆਂ)-ਕੇਰਲ 'ਚ ਸੋਮਵਾਰ ਨੂੰ ਇਕ ਮਾਂ ਨੇ ਆਪਣੇ 14 ਸਾਲਾ ਪੁੱਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ | ਇਸ ਤੋਂ ਬਾਅਦ ਔਰਤ ਨੇ ਬੇਟੇ ਦੀ ਲਾਸ਼ ਨੂੰ ਘਰ ਦੇ ਪਿਛਲੇ ਪਾਸੇ ਸੁੱਟ ਦਿੱਤਾ | ...

ਪੂਰੀ ਖ਼ਬਰ »

ਲੋਯਾ ਦੀ ਮੌਤ ਮਾਮਲੇ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ 22 ਨੂੰ

ਨਵੀਂ ਦਿੱਲੀ, 19 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਅੱਜ ਸੀ.ਬੀ.ਆਈ. ਦੇ ਜੱਜ ਬੀ.ਐਚ. ਲੋਯਾ ਦੀ ਮੌਤ ਦੇ ਮਾਮਲੇ ਨਾਲ ਜੁੜੀ ਪਟੀਸ਼ਨ 'ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ | ਇਸ ਪਟੀਸ਼ਨ 'ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਲੋਯਾ ਦੀ ਕਥਿਤ ਤੌਰ 'ਤੇ ਰਹੱਸਮਈ ਢੰਗ ਨਾਲ ਹੋਈ ਮੌਤ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 'ਪਦਮਾਵਤ' ਦਾ ਸਰਟੀਫਿਕੇਟ ਰੱਦ ਕਰਨ ਦੀ ਪਟੀਸ਼ਨ ਕੀਤੀ ਖ਼ਾਰਜ

ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 'ਪਦਮਾਵਤ' ਫ਼ਿਲਮ ਦੇ ਖਿਲਾਫ ਦਾਖ਼ਲ ਇਕ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ | ਐਡਵੋਕੇਟ ਮਨੋਹਰ ਲਾਲ ਸ਼ਰਮਾ ਵਲੋਂ ਦਾਇਰ ਕੀਤੀ ਇਸ ਪਟੀਸ਼ਨ 'ਚ ਸੈਂਸਰ ਬੋਰਡ ਵਲੋਂ ਵਿਵਾਦਿਤ ਫ਼ਿਲਮ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX