ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  22 minutes ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  35 minutes ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  10 minutes ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  about 1 hour ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 3 ਸੀਟਾਂ ਦੇਣ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  about 1 hour ago
ਨਾਭਾ ,20 ਜਨਵਰੀ (ਕਰਮਜੀਤ ਸਿੰਘ )-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉਪ ਮੰਡਲ ਮਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਨਾਭਾ ਦੇ ਦਫ਼ਤਰ ...
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਦੀ ...
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਰੋਡ ਬੀਤੀ 15 ਦਸੰਬਰ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ...
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਈ. ਡੀ. ਦਫ਼ਤਰ 'ਚ...
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  about 2 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੋਪੀਆਂ 'ਚ ਮੁਠਭੇੜ ਦੌਰਾਨ ਮਾਰੇ ਗਏ ਤਿੰਨੋਂ ਅੱਤਵਾਦੀ ਹਿਜ਼ਬੁਲ ਮੁਜ਼ਾਹਦੀਨ...
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਜਨਵਰੀ- ਟਾਟਾ ਸੰਨਜ਼ ਦੇ ਬੋਰਡ ਪ੍ਰਧਾਨ ਐੱਨ. ਚੰਦਰਸ਼ੇਖਰਨ ਨੇ ਅੱਜ ਵਿੱਤ ਮੰਤਰੀ ਨਿਰਮਲਾ...
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  about 3 hours ago
ਨਵੀਂ ਦਿੱਲੀ, 20 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਰੋਡ ਸ਼ੋਅ 'ਚ ਸਾਰਾ ਸਮਾਂ ਬੀਤਣ ਕਾਰਨ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰ ਸਕਣਗੇ। ਉਨ੍ਹਾਂ ਨੇ ਦਿੱਲੀ ਵਿਧਾਨ...
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  about 4 hours ago
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ)- ਦਿੱਲੀ 'ਚ ਆਗਾਮੀ ਦਿੱਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਖ਼ਤਮ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ...
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  about 4 hours ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ ਦੇ ਦੋਸ਼ੀ ਪਵਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਪਵਨ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਅਪਰਾਧ ਵੇਲੇ ਉਹ ਨਾਬਾਲਗ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  about 4 hours ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  about 4 hours ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  about 5 hours ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  about 5 hours ago
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  about 5 hours ago
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  about 5 hours ago
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  about 5 hours ago
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  about 6 hours ago
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  about 6 hours ago
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  about 6 hours ago
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 6 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 7 hours ago
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 7 hours ago
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  about 7 hours ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  about 7 hours ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  about 7 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  about 7 hours ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  1 minute ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  about 8 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  about 8 hours ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 8 hours ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 8 hours ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 8 hours ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 8 hours ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 9 hours ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  about 9 hours ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  about 10 hours ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 10 hours ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549

ਪਹਿਲਾ ਸਫ਼ਾ

ਮਾਮਲਾ ਲਾਭ ਦੇ ਅਹੁਦੇ ਦਾ

ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ

• ਚੋਣ ਕਮਿਸ਼ਨ ਦੀ ਸਿਫ਼ਾਰਸ਼ ਪ੍ਰਵਾਨ • ਕਾਨੂੰਨ ਮੰਤਰਾਲੇ ਨੇ ਜਾਰੀ ਕੀਤਾ ਨੋਟੀਫ਼ਿਕੇਸ਼ਨ
ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਾਭ ਵਾਲੇ ਅਹੁਦੇ ਰੱਖਣ ਲਈ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਚੋਣ ਕਮਿਸ਼ਨ ਦੀ ਸਿਫਾਰਸ਼ ਨੂੰ ਅੱਜ ਸਵੀਕਾਰ ਕਰ ਲਿਆ ਹੈ | ਕਾਨੂੰਨ ਮੰਤਰਾਲੇ ਨੇ ਜਾਰੀ ਨੋਟੀਫਿਕੇਸ਼ਨ ਵਿਚ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਚੋਣ ਕਮਿਸ਼ਨ ਵਲੋਂ ਜ਼ਾਹਰ ਕੀਤੀ ਰਾਇ ਦੀ ਰੌਸ਼ਨੀ ਵਿਚ ਦਿੱਲੀ ਵਿਧਾਨ ਸਭਾ ਦੇ 20 ਮੈਂਬਰ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ | 'ਆਪ' ਨੇ ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ ਅਤੇ ਬਿਨੈਕਾਰ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਲਾਭ ਵਾਲਾ ਅਹੁਦਾ ਦੱਸਿਆ ਸੀ | ਚੋਣ ਕਮਿਸ਼ਨ ਨੇ 'ਆਪ' ਨੂੰ ਝਟਕਾ ਦਿੰਦਿਆਂ ਸ਼ੁੱਕਰਵਾਰ 19 ਜਨਵਰੀ ਨੂੰ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਉਹ ਇਸ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦੇਵੇ | ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੂੰ 'ਆਪ' ਨੇ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਪਰ ਅਦਾਲਤ ਨੇ ਵੀ 'ਆਪ' ਨੂੰ ਤੁਰੰਤ ਕੋਈ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸੁਣਵਾਈ 22 ਜਨਵਰੀ 'ਤੇ ਪਾ ਦਿੱਤੀ ਸੀ | ਜਿਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਉਨ੍ਹਾਂ ਵਿਚ ਸ਼ਰਦ ਕੁਮਾਰ (ਨਰੇਲਾ ਵਿਧਾਨ ਸਭਾ), ਸੋਮ ਦੱਤ (ਸਦਰ ਬਾਜ਼ਾਰ), ਆਦਰਸ਼ ਸ਼ਾਸਤਰੀ (ਦਵਾਰਕਾ), ਅਵਤਾਰ ਸਿੰਘ (ਕਾਲਕਾਜੀ), ਨਿਤਿਨ ਤਿਆਗੀ (ਲਕਸ਼ਮੀ), ਅਨਿਲ ਕੁਮਾਰ ਵਾਜਪੇਈ (ਗਾਂਧੀ ਨਗਰ), ਮਦਨ ਲਾਲ (ਕਸਤੂਰਬਾ ਨਗਰ), ਵਿਜੇਂਦਰ ਗਰਗ ਵਿਜੇ (ਰਾਜੇਂਦਰ ਨਗਰ), ਸ਼ਿਵਚਰਨ ਗੋਇਲ (ਮੋਤੀ ਨਗਰ), ਸੰਜੀਵ ਝਾਅ (ਬੁਰਾੜੀ), ਕੈਲਾਸ਼ ਗਹਿਲੋਤ (ਨਜ਼ਫ਼ਗੜ੍ਹ) ਸਰਿਤਾ ਸਿੰਘ (ਰੋਹਤਾਸ਼ ਨਗਰ), ਅਲਕਾ ਲਾਂਬਾ (ਚਾਂਦਨੀ ਚੌਕ), ਨਰੇਸ਼ ਯਾਦਵ (ਮਹਿਰੋਲੀ), ਮਨੋਜ ਕੁਮਾਰ (ਕੋਂਡਲੀ), ਰਾਜੇਸ਼ ਗੁਪਤਾ (ਵਜ਼ੀਰਪੁਰ) ਰਾਜੇਸ਼ ਰਿਸ਼ੀ (ਜਨਕਪੁਰੀ), ਸੁਖਬੀਰ ਸਿੰਘ ਦਲਾਲ (ਮੁੰਡਕਾ), ਜਰਨੈਲ ਸਿੰਘ (ਤਿਲਕ ਨਗਰ) ਅਤੇ ਪ੍ਰਵੀਣ ਕੁਮਾਰ (ਜੰਗਪੁਰਾ) ਸ਼ਾਮਿਲ ਹਨ |
ਕੇਜਰੀਵਾਲ ਸਰਕਾਰ ਨੂੰ ਕੋਈ ਖ਼ਤਰਾ ਨਹੀਂ
'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ | 70 ਮੈਂਬਰੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 67 ਵਿਧਾਇਕ ਸਨ ਪਰ ਪਿਛਲੇ ਸਾਲ ਰਾਜੌਰੀ ਗਾਰਡਨ ਤੋਂ 'ਆਪ' ਦੇ ਵਿਧਾਇਕ ਜਰਨੈਲ ਸਿੰਘ ਵਲੋਂ ਵਿਧਾਨ ਸਭਾ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਇਸ ਦੇ ਮੈਂਬਰਾਂ ਦੀ ਗਿਣਤੀ ਘਟ ਕੇ 66 ਰਹਿ ਗਈ ਸੀ | ਹੁਣ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ 'ਆਪ' ਦੇ ਵਿਧਾਇਕਾਂ ਦੀ ਗਿਣਤੀ 46 ਰਹਿ ਗਈ ਹੈ ਜਦਕਿ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਲਈ 36 ਮੈਂਬਰਾਂ ਦੀ ਲੋੜ ਹੈ |
ਕੀ ਹੈ ਮਾਮਲਾ
ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਮਾਰਚ 2015 ਨੂੰ ਉਪ ਰਾਜਪਾਲ ਦੀ ਮਨਜ਼ੂਰੀ ਬਿਨਾਂ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ | ਇਨ੍ਹਾਂ ਨਿਯੁਕਤੀਆਂ ਨੂੰ ਲਾਭ ਵਾਲਾ ਅਹੁਦਾ ਦੱਸਦੇ ਹੋਏ ਪ੍ਰਸ਼ਾਂਤ ਪਟੇਲ ਨਾਂਅ ਦੇ ਇਕ ਵਕੀਲ ਨੇ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਕੇ ਇਨ੍ਹਾਂ ਵਿਧਾਇਕਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਮੰਗ ਕੀਤੀ ਸੀ | ਰਾਜੌਰੀ ਗਾਰਡਨ ਤੋਂ 'ਆਪ' ਦੇ ਵਿਧਾਇਕ ਜਰਨੈਲ ਸਿੰਘ ਵਲੋਂ ਪੰਜਾਬ ਤੋਂ ਚੋਣ ਲੜਨ ਕਰਕੇ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਕਾਰਨ ਇਸ ਮਾਮਲੇ ਵਿਚ ਫਸੇ ਵਿਧਾਇਕਾਂ ਦੀ ਗਿਣਤੀ ਘਟ ਕੇ 20 ਰਹਿ ਗਈ ਸੀ |
ਰਾਸ਼ਟਰਪਤੀ ਦਾ ਹੁਕਮ ਗੈਰ-ਸੰਵਿਧਾਨਕ ਤੇ ਲੋਕਤੰਤਰ ਲਈ ਖਤਰਾ-ਆਪ
ਦਿੱਲੀ ਦੀ ਸੱਤਾਧਾਰੀ ਪਾਰਟੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਉਸ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਹੁਕਮ ਨੂੰ ਗੈਰ-ਸੰਵਿਧਾਨਕ ਅਤੇ ਲੋਕਤੰਤਰ ਲਈ ਖਤਰਾ ਦੱਸਿਆ ਹੈ | ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ 'ਚੋਂ ਇਕ ਮਦਨ ਲਾਲ ਨੇ ਕਿਹਾ ਕਿ ਹੁਣ ਸਾਰੀਆਂ ਆਸਾਂ ਨਿਆਂਪਾਲਿਕਾ 'ਤੇ ਹਨ ਅਤੇ ਪਾਰਟੀ ਕੱਲ੍ਹ ਨੂੰ ਕੋਈ ਰਾਹਤ ਮਿਲਣ ਦੀ ਆਸ ਕਰ ਰਹੀ ਹੈ | ਇਸ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ 'ਆਪ' ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਕਿਹਾ ਕਿ ਰਾਸ਼ਟਰਪਤੀ ਦਾ 'ਆਪ' ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦਾ ਹੁਕਮ ਗੈਰ-ਸੰਵਿਧਾਨਕ ਅਤੇ ਲੋਕਤੰਤਰ ਲਈ ਖਤਰਨਾਕ ਹੈ | ਅਲਕਾ ਲਾਂਬਾ ਜਿਸ ਨੂੰ ਵੀ ਅਯੋਗ ਕਰਾਰ ਦਿੱਤਾ ਗਿਆ ਹੈ ਨੇ ਕਿਹਾ ਕਿ ਫ਼ੈਸਲਾ ਦੁੱਖਦਾਇਕ ਹੈ ਅਤੇ ਰਾਸ਼ਟਰਪਤੀ ਨੂੰ ਕਿਸੇ ਸਿੱਟੇ 'ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨਾ ਚਾਹੀਦਾ ਸੀ | 'ਆਪ' ਵਿਧਾਇਕਾਂ ਨੇ ਰਾਸ਼ਟਰਪਤੀ ਤੋਂ ਸਮਾਂ ਵੀ ਮੰਗਿਆ ਸੀ |
'ਆਪ' ਫ਼ੈਸਲੇ ਖਿਲਾਫ ਸੁਪਰੀਮ ਕੋਰਟ ਜਾਵੇਗੀ-ਗੋਪਾਲ ਰਾਏ
'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ 'ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਫ਼ੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਨਿਆਂ ਮਿਲਣ ਦੀ ਉਮੀਦ ਸੀ | ਪਾਰਟੀ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ |
ਕੇਂਦਰ ਸਾਡੀ ਸਰਕਾਰ ਨੂੰ ਪ੍ਰੇਸ਼ਾਨ ਕਰ ਰਿਹਾ-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਕੇਂਦਰ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਨਜਫ਼ਗੜ੍ਹ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸੱਚੇ ਦੇ ਰਸਤੇ 'ਤੇ ਤੁਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਜਪਾ ਦਾ ਨਾਂਅ ਲਏ ਵਗੈਰ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦਾ ਇਕ ਇਕ ਪੈਸਾ ਬਚਾਅ ਰਹੇ ਹਾਂ ਪਰ ਸਾਡੇ ਰਸਤੇ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ | ਉਹ ਸਾਨੂੰ ਸਾਰੇ ਤਰੀਕਿਆਂ ਨਾਲ ਪ੍ਰੇਸ਼ਾਨ ਕਰਨ ਦਾ ਯਤਨ ਕਰ ਰਹੇ ਹਨ | ਉਨ੍ਹਾਂ ਨੇ ਸਾਡੇ ਉੱਪਰ ਤੇ ਸਾਡੇ ਵਿਧਾਇਕਾਂ 'ਤੇ ਝੂਠੇ ਕੇਸ ਠੋਸੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੇਰੇ ਦਫ਼ਤਰ 'ਤੇ ਸੀ. ਬੀ. ਆਈ. ਦਾ ਛਾਪਾ ਮਰਵਾਇਆ ਪਰ 24 ਘੰਟੇ ਦੀ ਛਾਣਬੀਣ ਪਿੱਛੋਂ ਉਨ੍ਹਾਂ ਨੂੰ ਮੇਰੇ ਸਿਰਫ ਚਾਰ ਮੱਫਲਰ ਲੱਭੇ | ਸਾਡੇ ਵਿਧਾਇਕਾਂ ਨੂੰ ਗਿ੍ਫਤਾਰ ਕੀਤਾ ਗਿਆ | ਕੇਜਰੀਵਾਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਉਪ ਰਾਜਪਾਲ ਨੇ ਦਿੱਲੀ ਸਰਕਾਰ ਦੀਆਂ ਫ਼ੈਸਲਿਆਂ ਨਾਲ ਸਬੰਧਤ 400 ਫਾਈਲਾਂ ਮੰਗਵਾਈਆਂ ਹਨ ਪਰ ਉਨ੍ਹਾਂ ਨੂੰ ਸਾਡੇ ਖਿਲਾਫ ਕੁਝ ਨਹੀਂ ਲੱਭਾ | ਉਨ੍ਹਾਂ ਨੂੰ ਜਦੋਂ ਸਾਡੇ ਖਿਲਾਫ ਕੁਝ ਵੀ ਨਹੀਂ ਲੱਭਾ ਤਾਂ ਅੱਜ ਉਨ੍ਹਾਂ ਨੇ ਸਾਡੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ |

ਕਾਬੁਲ ਦੇ ਹੋਟਲ 'ਚ ਅੱਤਵਾਦੀ ਹਮਲਾ-18 ਮੌਤਾਂ

17 ਘੰਟੇ ਚੱਲਿਆ ਮੁਕਾਬਲਾ, ਚਾਰੇ ਹਮਲਾਵਰ ਮਾਰ ਮੁਕਾਏ • ਮਿ੍ਤਕਾਂ 'ਚ 14 ਵਿਦੇਸ਼ੀ ਸ਼ਾਮਿਲ
150 ਲੋਕਾਂ ਨੂੰ ਸੁਰੱਖਿਅਤ ਬਚਾਇਆ

ਕਾਬੁਲ, 21 ਜਨਵਰੀ (ਏਜੰਸੀ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਲਗਜ਼ਰੀ ਹੋਟਲ 'ਚ ਵੜੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 14 ਵਿਦੇਸ਼ੀਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਹੱਤਿਆ ਕਰ ਦਿੱਤੀ | ਹਮਲੇ 'ਚ ਛੇ ਸੁਰੱਖਿਆ ਬਲਾਂ ਸਮੇਤ 10 ਲੋਕ ਜ਼ਖ਼ਮੀ ਵੀ ਹੋਏ | ਹਮਲੇ ਦੇ 13 ਘੰਟੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਸ 'ਤੇ ਪੂਰੀ ਤਰਾਂ ਕਾਬੂ ਪਾ ਲਿਆ | ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਰਾਤ ਦੌਰਾਨ ਅਫ਼ਗਾਨ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਚਾਰ ਹਮਲਾਵਰ ਮਾਰੇ ਗਏ | ਉਨ੍ਹਾਂ ਕਿਹਾ ਕਿ ਇਹ ਅਤਿ ਸੁਰੱਖਿਆ ਵਾਲਾ ਲਗਜ਼ਰੀ ਹੋਟਲ ਵਿਦੇਸ਼ੀਆਂ ਅਤੇ ਅਫਗਾਨ ਅਧਿਕਾਰੀਆਂ ਦਾ ਕਾਫੀ ਹਰਮਨ ਪਿਆਰਾ ਹੈ | ਉਨ੍ਹਾਂ ਕਿਹਾ ਕਿ 14 ਵਿਦੇਸ਼ੀਆਂ ਅਤੇ ਇਕ ਟੈਲੀਕਮਿਊਨੀਕੇਸ਼ਨ 18 ਲੋਕਾਂ ਦੀ ਮੌਤ ਹੋ ਗਈ | ਇਸ ਦੌਰਾਨ ਹੋਟਲ 'ਚ ਫਸੇ ਲੋਕਾਂ ਨੂੰ ਉਥੋਂ ਬਚ ਨਿਕਲਣ ਦੇ ਯਤਨ 'ਚ ਬਾਲਕੋਨੀ 'ਚ ਲਟਕਦੇ ਦੇਖਿਆ ਗਿਆ | ਮਾਰੇ ਗਏ 14 ਵਿਦੇਸ਼ੀਆਂ 'ਚ 11 ਨਿੱਜੀ ਅਫਗਾਨ ਏਅਰਲਾਈਨ-ਕਮ-ਏਅਰ ਦੇ ਕਰਮਚਾਰੀ ਸਨ | ਉਨ੍ਹਾਂ ਨੇ ਕਿਹਾ ਕਿ ਹਮਲਾ ਖ਼ਤਮ ਹੋ ਗਿਆ ਹੈ | ਨਾਲ ਹੀ ਘੱਟੋ-ਘੱਟ 150 ਲੋਕਾਂ ਨੂੰ ਉਥੋਂ ਸੁਰੱਖਿਅਤ ਬਚਾਇਆ ਗਿਆ, ਜਿਨ੍ਹਾਂ 'ਚ 40 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ | ਯੂਕਰੇਨ ਨੇ ਕਿਹਾ ਕਿ ਮਰਨ ਵਾਲਿਆਂ 'ਚ ਇਕ ਉਨ੍ਹਾਂ ਦਾ ਨਾਗਰਿਕ ਸੀ | ਉਥੇ ਹੀ ਅਫ਼ਗਾਨਿਸਤਾਨ ਖ਼ੁਫ਼ੀਆ ਏਜੰਸੀ ਦੇ ਇਕ ਅਧਿਕਾਰੀ ਨੇ ਨੂੰ ਦੱਸਿਆ ਕਿ ਹਮਲਾ ਅਜੇ ਸਮਾਪਤ ਨਹੀਂ ਹੋਇਆ ਹੈ ਅਤੇ ਹਮਲਾਵਰ ਅਜੇ ਵੀ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਰਹੇ ਹਨ | ਤੋਲੋ ਨਿਊਜ਼ 'ਤੇ ਦਿਖਾਈਆਂ ਗਈਆਂ ਤਸਵੀਰਾਂ 'ਚ ਛੇ ਮੰਜ਼ਿਲਾ ਇੰਟਰਕਾਂਟੀਨੈਂਟਲ ਹੋਟਲ ਉਪਰ ਕਾਲਾ ਧੰੂਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ | ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਰਾਤ ਚਾਰ ਹਮਲਾਵਰ ਹੋਟਲ 'ਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਲੋਕਾਂ 'ਤੇ ਗੋਲੀਆਂ ਚਲਾਈਆਂ ਅਤੇ ਦਰਜਨ ਲੋਕਾਂ ਨੂੰ ਬੰਧਕ ਬਣਾ ਲਿਆ | ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਸਮੇਂ ਹੋਟਲ ਦੇ ਅੰਦਰ ਕਿੰਨੇ ਲੋਕ ਮੌਜੂਦ ਸਨ | ਐਤਵਾਰ ਨੂੰ ਹੋਣ ਵਾਲੇ ਸੂਚਨਾ ਤਕਨੀਕੀ ਸੰਮੇਲਨ 'ਚ ਹਿੱਸਾ ਲੈਣ ਲਈ ਇਥੇ ਆਏ ਕਈ ਲੋਕ ਹੋਟਲ 'ਚ ਠਹਿਰੇ ਸਨ | ਆਈ. ਟੀ. ਸੰਮੇਲਨ 'ਚ ਹਿੱਸਾ ਲੈ ਰਹੇ ਅਫ਼ਗਾਨ ਟੈਲੀਕਾਮ ਰਿਜਨਲ ਡਾਇਰੈਕਟਰ ਅਜ਼ੀਜ਼ ਤੈਅਬ ਨੇ ਦੱਸਿਆ ਕਿ ਹੁਣ ਉਹ ਹੋਟਲ ਤੋਂ ਬਾਹਰ ਨਿਕਲ ਰਹੇ ਸਨ | ਉਨ੍ਹਾਂ ਨੇ ਹਮਲਾਵਰਾਂ ਨੂੰ ਹੋਟਲ 'ਚ ਦਾਖ਼ਲ ਹੁੰਦੇ ਦੇਖਿਆ ਸੀ | ਸਥਾਨਕ ਨਿਵਾਸੀ ਅਬਦੁਲ ਸੱਤਾਰ ਨੇ ਦੱਸਿਆ ਕਿ ਉਸ ਨੇ ਫ਼ੋਨ 'ਤੇ ਆਪਣੇ ਕੁਝ ਮਿੱਤਰਾਂ ਨਾਲ ਗੱਲ ਕੀਤੀ ਹੈ ਜੋ ਹੋਟਲ 'ਚ ਸ਼ੈਫ ਅਤੇ ਵੇਟਰ ਹਨ | ਉਨ੍ਹਾਂ ਨੇ ਦੱਸਿਆ ਕਿ ਅਚਾਨਕ ਹਮਲਾਵਰਾਂ ਨੇ ਰਾਤ ਦੇ ਖਾਣੇ 'ਤੇ ਇਕੱਤਰ ਹੋਏ ਲੋਕਾਂ 'ਤੇ ਹਮਲਾ ਕੀਤਾ, ਕਮਰਿਆਂ 'ਚ ਦਾਖ਼ਲ ਹੋ ਗਏ, ਕੁਝ ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਕੁਝ 'ਤੇ ਗੋਲੀਆਂ ਚਲਾਈਆਂ | ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਹੋਟਲ 'ਚ ਦਾਖ਼ਲ ਹੋਣ ਸਮੇਂ ਹਮਲਾਵਰਾਂ ਕੋਲ ਛੋਟੇ ਹਥਿਆਰ ਅਤੇ ਰਾਕਟ ਨਾਲ ਦਾਗੇ ਜਾਣ ਵਾਲੇ ਗ੍ਰਨੇਡ ਸਨ |
ਹੇਰਾਤ 'ਚ ਬੰਬ ਧਮਾਕਾ-12 ਮੌਤਾਂ
ਕਾਬੁਲ, 21 ਜਨਵਰੀ (ਏਜੰਸੀ)-ਅਫ਼ਗਾਨਿਸਤਾਨ ਦੇ ਪੱਛਮ 'ਚ ਸਥਿਤ ਹੇਰਾਤ ਸੂਬੇ 'ਚ ਐਤਵਾਰ ਨੂੰ ਹੋਏ ਇਕ ਬੰਬ ਧਮਾਕੇ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ | ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਗੁਲਰਾਨ ਜ਼ਿਲ੍ਹੇ 'ਚ ਇਕ ਬਾਰੂਦੀ ਸੁਰੰਗ ਵਿਛਾਈ ਹੋਈ ਸੀ | ਇਕ ਵਾਹਨ ਉਸ ਦੀ ਲਪੇਟ 'ਚ ਆ ਗਿਆ ਅਤੇ ਉਸ ਵਿਚ ਵਿਸਫੋਟ ਹੋ ਗਿਆ | ਵਿਸਫੋਟ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ |

ਪਾਕਿ ਵਲੋਂ ਲਗਾਤਾਰ ਚੌਥੇ ਦਿਨ ਭਾਰੀ ਗੋਲੀਬਾਰੀ, ਇਕ ਨਾਗਰਿਕ ਦੀ ਮੌਤ

ਜ਼ਖ਼ਮੀ ਜਵਾਨ ਨੇ ਦਮ ਤੋੜਿਆ
ਸ੍ਰੀਨਗਰ, 21 ਜਨਵਰੀ (ਮਨਜੀਤ ਸਿੰਘ)-ਪਾਕਿਸਤਾਨੀ ਫ਼ੌਜ ਨੇ ਲਗਾਤਾਰ ਚੌਥੇ ਦਿਨ ਅੰਤਰਰਾਸ਼ਟਰੀ ਰੇਖਾ ਨੇੜੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ, ਰਾਜੌਰੀ ਅਤੇ ਅਖ਼ਨੂਰ ਸੈਕਟਰਾਂ 'ਚ ਭਾਰੀ ਗੋਲੀਬਾਰੀ ਕੀਤੀ, ਜਿਸ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ | ਰਾਜੌਰੀ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਗੋਪਾਲ ਬਾਵਾ (45) ਪੁੱਤਰ ਬੰਸੀ ਲਾਲ ਵਾਸੀ ਕਾਹਨਾ ਚੱਕ ਵਜੋਂ ਹੋਈ ਹੈ, ਜਦੋਂ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਮਿ੍ਤਕ ਦੇ ਭਰਾ ਰਾਮ ਬਾਵਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਭਾਵਾਨੀ, ਕਰਾਲੀ, ਸੈਦ, ਅਤੇ ਸ਼ੇਰ ਮਕਰੀ ਇਲਾਕਿਆਂ 'ਚ ਪਾਕਿਸਤਾਨ ਨੇ ਭਾਰੀ ਗੋਲੀਬਾਰੀ ਕੀਤੀ | ਅਖ਼ਨੂਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦਾ ਭਾਰਤੀ ਸੈਨਿਕਾਂ ਨੇ ਮੂੰਹ ਤੋੜ ਜਵਾਬ ਦਿੱਤਾ | ਇਸ ਤੋਂ ਇਲਾਵਾ ਬੀਤੇ ਦਿਨ ਪਾਕਿਸਤਾਨ ਦੀ ਗੋਲੀਬਾਰੀ 'ਚ ਜ਼ਖ਼ਮੀ ਹੋਏ ਫ਼ੌਜ ਦੇ ਜਵਾਨ ਸਿਪਾਹੀ ਚੰਦਨ ਕੁਮਾਰ ਰਾਏ (25) ਨੇ ਅੱਜ ਫ਼ੌਜੀ ਹਸਪਤਾਲ 'ਚ ਦਮ ਤੋੜ ਦਿੱਤਾ | ਇਸ ਤਰ੍ਹਾਂ ਵੀਰਵਾਰ ਤੋਂ ਸ਼ੁਰੂ ਹੋਈ ਗੋਲੀਬਾਰੀ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ | ਮਿ੍ਤਕਾਂ 'ਚ 6 ਆਮ ਨਾਗਰਿਕ, ਤਿੰਨ ਸੈਨਾਂ ਦੇ ਜਵਾਨ ਅਤੇ 2 ਬੀ. ਐਸ. ਐਫ਼ ਦੇ ਜਵਾਨ ਸ਼ਾਮਿਲ ਹਨ | ਹਾਲਾਂਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਜੰਮੂ ਖ਼ੇਤਰ ਦੇ 5 ਜ਼ਿਲਿ੍ਹਆਂ ਨਾਲ ਲੱਗਦੀ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਗੋਲੀਬਾਰੀ ਨਹੀਂ ਹੋਈ ਅਤੇ ਸ਼ਾਮ ਤੱਕ ਖ਼ਾਮੋਸ਼ੀ ਛਾਈ ਰਹੀ | ਪ੍ਰਸ਼ਾਸਨ ਵਲੋਂ ਸਥਿਤੀ 'ਤੇ ਚੌਕਸੀ ਨਾਲ ਨਜ਼ਰ ਰੱਖੀ ਹੋਈ ਹੈ ਅਤੇ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਣ ਦੇ ਲਈ ਪੁਲਿਸ ਟੀਮਾਂ ਭੇਜੀਆਂ ਜਾ ਰਹੀਆਂ ਹਨ | ਸਰਹੱਦ ਨੇੜਲੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਨਾ ਛੂਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ |
ਰਾਜੌਰੀ 'ਚ 6 ਰਾਹਤ ਕੈਂਪ ਬਣਾਏ
ਪਾਕਿ ਗੋਲੀਬਾਰੀ ਕਾਰਨ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਏ ਸਰਹੱਦੀ ਲੋਕਾਂ ਨੂੰ ਪਨਾਹ ਦੇਣ ਲਈ ਜੰਮੂ-ਕਸ਼ਮੀਰ ਸਰਕਾਰ ਨੇ ਰਾਜੌਰੀ 'ਚ 6 ਰਾਹਤ ਕੈਂਪ ਬਣਾਏ ਹਨ | ਇਕ ਬੁਲਾਰੇ ਨੇ ਦੱਸਿਆ ਕਿ 6 ਰਾਹਤ ਕੈਂਪਾਂ 'ਚ ਹਿਜਰਤ ਕਰ ਕੇ ਆਏ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਡਿਪਟੀ ਕਮਿਸ਼ਨਰ ਇਕਬਾਲ ਚੌਧਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀਆਂ ਹਨ |
ਪਾਕਿ ਵਲੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ, (ਪੀ. ਟੀ. ਆਈ.)-ਪਾਕਿਸਤਾਨ ਨੇ ਭਾਰਤੀ ਸੈਨਾ ਵਲੋਂ ਸੀਮਾ ਰੇਖਾ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਵਿਰੋਧ 'ਚ ਲਗਾਤਾਰ ਚੌਥੇ ਦਿਨ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ ਹੈ | ਪਾਕਿ ਦਾ ਦਾਅਵਾ ਹੈ ਕਿ ਭਾਰਤੀ ਫ਼ੌਜ ਦੀ ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ | ਦੱਖਣੀ ਏਸ਼ੀਆ ਅਤੇ ਸਾਰਕ ਮਾਮਲਿਆਂ ਬਾਰੇ ਡਾਇਰੈਕਟਰ ਜਨਰਲ ਮੁਹੰਮਦ ਫ਼ੈਜ਼ਲ ਨੇ ਭਾਰਤੀ ਸੈਨਾ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੇ ਵਿਰੋਧ 'ਚ ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ | ਫੈਜ਼ਲ ਨੇ ਭਾਰਤ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭਾਰਤ ਤੇ ਪਾਕਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਸੈਨਿਕ ਨਿਰੀਖ਼ਕ ਗਰੁੱਪ ਨੂੰ ਸੰਯੁਕਤ ਰਾਸ਼ਟਰ ਸੁਰੱਿਖ਼ਆ ਪ੍ਰੀਸ਼ਦ ਦੇ ਮਤਿਆਂ ਅਨੁਸਾਰ ਆਪਣੀ ਜ਼ਰੂਰੀ ਭੂਮਿਕਾ ਨਿਭਾਉਣ ਦੀ ਇਜਾਜ਼ਤ ਦੇਵੇ |
ਕੌਮਾਂਤਰੀ ਰੇਖਾ 'ਤੇ ਸੈਨਾ ਤੇ ਤੋਪਾਂ ਦੀ ਤਾਇਨਾਤੀ
ਜੰਮੂ, 21 ਜਨਵਰੀ (ਮਹਿੰਦਰਪਾਲ ਸਿੰਘ)-ਪਾਕਿ ਵਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਤੋਂ ਬਾਅਦ ਭਾਰੀ ਤਣਾਅ ਅਤੇ ਜੰਗ ਵਰਗੇ ਹਾਲਾਤ ਨੂੰ ਵੇਖਦਿਆਂ ਹੋਇਆਂ ਅੱਜ ਕੌਮਾਂਤਰੀ ਰੇਖਾ ਸੁਚੇਤਗੜ੍ਹ, ਅਬਦੱਲੀਆ, ਕੋਰਟਾਨਾ ਖ਼ੁਰਦ ਇਲਾਕੇ 'ਚ ਭਾਰਤੀ ਸੈਨਾ ਦੇ ਜਵਾਨਾਂ ਅਤੇ ਤੋਪਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ | ਪਾਕਿ ਵਲੋਂ ਰਿਹਾਇਸ਼ੀ ਇਲਾਕਿਆਂ 'ਚ ਕੀਤੀ ਗਈ ਗੋਲੀਬਾਰੀ 'ਚ 100 ਤੋਂ ਵੱਧ ਮਕਾਨਾਂ ਦਾ ਨੁਕਸਾਨ ਹੋਇਆ ਹੈ | 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਿਖ਼ਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਬੀ. ਐਸ. ਐਫ਼ ਦੇ ਬੁਲਾਰੇ ਨੇ ਦੱਸਿਆ ਕਿ ਸੁਚੇਤਗੜ੍ਹ ਸੈਕਟਰ ਤੋਂ ਲੈ ਕੇ ਅਖ਼ਨੂਰ ਸੈਕਟਰ, ਹਮੀਰਪੁਰ, ਪੁਣਛ ਦੇ ਕ੍ਰਿਸ਼ਨਾ ਘਾਟੀ, ਬਾਲਾਕੋਟ ਸੈਕਟਰ ਤੱਕ ਪਾਕਿਸਤਾਨੀ ਸੈਨਾ ਨੇ ਭਾਰੀ ਗੋਲੀਬਾਰੀ ਕੀਤੀ | ਸਰਹੱਦੀ ਇਲਾਕਿਆਂ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਰਹੱਦ ਨੇੜਲੇ ਇਲਾਕਿਆਂ ਤੋਂ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਡੇਰੇ ਲਾ ਕੇ ਬੈਠੇ ਹਨ |

ਸੁਰੇਸ਼ ਕੁਮਾਰ ਬਾਰੇ ਕਾਨੂੰਨੀ ਕਾਰਵਾਈ ਲਈ ਏ. ਜੀ. ਦਫ਼ਤਰ ਪੱਬਾਂ ਭਾਰ

ਮੇਜਰ ਸਿੰਘ
ਜਲੰਧਰ, 21 ਜਨਵਰੀ-ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਰਾਜ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਬਰਤਰਫ਼ੀ ਬਾਰੇ ਦਿੱਤੇ ਹੁਕਮਾਂ ਦੀ ਐਡਵੋਕੇਟ ਜਨਰਲ ਦੇ ਦਫ਼ਤਰ ਵਲੋਂ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ ਤੇ ਫ਼ੈਸਲੇ ਦੇ ਕਾਨੂੰਨੀ ਪੱਖਾਂ ਅਤੇ ਹੋਰਨਾਂ ਰਾਜਾਂ ਤੇ ਕੇਂਦਰ ਸਰਕਾਰ ਵਿਚ ਹੀ ਸਮੇਂ-ਸਮੇਂ ਸੇਵਾ ਮੁਕਤ ਅਫ਼ਸਰਸ਼ਾਹਾਂ ਨੂੰ ਅਹਿਮ ਅਹੁਦਿਆਂ ਉੱਪਰ ਨਿਯੁਕਤ ਕਰਨ ਦੇ ਫ਼ੈਸਲਿਆਂ ਨੂੰ ਖੰਘਾਲਿਆ ਜਾ ਰਿਹਾ ਹੈ | ਫ਼ੈਸਲਾ ਆਉਣ ਦੇ ਤੁਰੰਤ ਬਾਅਦ ਮੁੱਖ ਮੰਤਰੀ ਨੇ ਰਾਜ ਦੇ ਐਡਵੋਕੇਟ ਜਨਰਲ ਅਤੁਲ ਨੰਦ ਨੂੰ ਉੱਚ ਅਦਾਲਤ ਦੇ ਫ਼ੈਸਲੇ ਨੂੰ ਕਾਨੂੰਨੀ ਨਜ਼ਰੀਏ ਤੋਂ ਘੋਖਣ ਦਾ ਹੁਕਮ ਦਿੱਤਾ ਸੀ | ਸੂਤਰਾਂ ਮੁਤਾਬਿਕ ਏ. ਜੀ. ਦਫ਼ਤਰ ਦੇ ਸਾਰੇ ਅਧਿਕਾਰੀ ਅਜਿਹੇ ਮਾਮਲਿਆਂ 'ਚ ਵੱਖ-ਵੱਖ ਅਦਾਲਤਾਂ ਵਲੋਂ ਦਿੱਤੇ ਗਏ ਹੁਕਮਾਂ ਦੀ ਨਿਗ੍ਹਾ ਪਰਖ ਕਰ ਰਹੇ ਹਨ | ਪਤਾ ਲੱਗਾ ਹੈ ਕਿ ਏ. ਜੀ. ਦਫ਼ਤਰ ਦਾ ਇਕ ਸੀਨੀਅਰ ਅਧਿਕਾਰੀ ਹਰ ਰੋਜ਼ ਮੁੱਖ ਮੰਤਰੀ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਉਂਦਾ ਹੈ ਤੇ ਕਾਨੂੰਨੀ ਚਾਰਾਜੋਈ ਬਾਰੇ ਉਨ੍ਹਾਂ ਨਾਲ ਵੱਖ-ਵੱਖ ਨੁਕਤਿਆਂ ਉੱਪਰ ਵਿਚਾਰ ਚਰਚਾ ਵੀ ਕੀਤੀ ਜਾ ਰਹੀ ਹੈ | ਦੱ ਸਿਆ ਜਾਂਦਾ ਹੈ ਕਿ ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਸਮੇਂ ਪੰਜਾਬ ਕਾਡਰ ਦੇ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਟੀ. ਕੇ. ਏ. ਨਾਇਰ ਪਿੰ੍ਰਸੀਪਲ ਸਕੱਤਰ ਦੇ ਅਹੁਦੇ ਉੱਪਰ ਨਿਯੁਕਤ ਰਹੇ ਹਨ ਤੇ ਇਸੇ ਤਰ੍ਹਾਂ ਕੇਰਲਾ ਤੇ ਤਾਮਿਲਨਾਡੂ ਸਰਕਾਰਾਂ ਵਿਚ ਵੀ ਸੇਵਾਮੁਕਤ ਅਧਿਕਾਰੀ ਪਿੰ੍ਰਸੀਪਲ ਸਕੱਤਰ ਵਜੋਂ ਲਗਾਏ ਜਾਣ ਬਾਰੇ ਦੱ ਸਿਆ ਜਾ ਰਿਹਾ ਹੈ | ਪਤਾ ਲੱਗਾ ਹੈ ਕਿ ਅਜਿਹੀਆਂ ਸਾਰੀਆਂ
ਨਿਯੁਕਤੀਆਂ ਬਾਰੇ ਤੈਅ ਨਿਯਮਾਂ ਤੇ ਸ਼ਰਤਾਂ ਨੂੰ ਪੜਤਾਲਿਆ ਜਾ ਰਿਹਾ ਹੈ | ਸ੍ਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਲਈ ਹਾਈਕੋਰਟ ਨੇ ਜੋ ਸਭ ਤੋਂ ਅਹਿਮ ਗੱਲ ਨੋਟ ਇਹ ਕੀਤੀ ਹੈ ਕਿ ਉਨ੍ਹਾਂ ਦੀ ਨਿਯੁਕਤੀ ਗੈਰ-ਸੰਵਿਧਾਨਕ ਸੀ ਤੇ ਬਿਨਾਂ ਚੁਣੇ ਕਿਸੇ ਸੇਵਾਮੁਕਤ ਅਧਿਕਾਰੀ ਨੂੰ ਸੰਵਿਧਾਨਕ ਸ਼ਕਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ | ਸ੍ਰੀ ਸੁਰੇਸ਼ ਕੁਮਾਰ ਬਾਰੇ ਉੱਚ ਅਦਾਲਤ ਦੇ ਫ਼ੈਸਲੇ ਨੂੰ ਸਿਖਰਲੀ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇ ਜਾਂ ਫਿਰ ਕੋਈ ਹੋਰ ਰਸਤਾ ਅਖਤਿਆਰ ਕਰ ਕੇ ਨਵੀਂ ਨਿਯੁਕਤੀ ਕੀਤੀ ਜਾਵੇ | ਇਸ ਨੁਕਤੇ ਨੂੰ ਲੈ ਕੇ ਕਾਨੂੰਨੀ ਮੱਥਾ ਪੋਚੀ ਕੀਤੀ ਜਾ ਰਹੀ ਹੈ | ਸ੍ਰੀ ਸੁਰੇਸ਼ ਕੁਮਾਰ ਇਸ ਵੇਲੇ ਇਕ ਹਫ਼ਤੇ ਦੇ ਨਿੱਜੀ ਦੌਰੇ ਉੱਪਰ ਜਾਪਾਨ ਗਏ ਹੋਏ ਹਨ | ਉਨ੍ਹਾਂ ਨੇ 24 ਜਨਵਰੀ ਨੂੰ ਵਾਪਸ ਪਰਤਣਾ ਹੈ | ਸੂਤਰਾਂ ਮੁਤਾਬਿਕ ਸਾਰੇ ਮਾਮਲੇ ਬਾਰੇ ਮੁੱਖ ਮੰਤਰੀ ਵਲੋਂ ਉਨ੍ਹਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ | ਇਹ ਵੀ ਦੱ ਸਿਆ ਜਾਂਦਾ ਹੈ ਕਿ ਏ. ਜੀ. ਦਫ਼ਤਰ ਕਾਨੂੰਨੀ ਨੁਕਤੇ ਤੋਂ ਹਾਈਕੋਰਟ ਦੇ ਫ਼ੈਸਲੇ ਨੂੰ ਸਿਖਰਲੀ ਅਦਾਲਤ 'ਚ ਚੁਣੌਤੀ ਦੇਣ ਲਈ ਬਹੁਤਾ ਉਤਸ਼ਾਹਿਤ ਨਹੀਂ | ਉਨ੍ਹਾਂ ਦਾ ਮੰਨਣਾ ਹੈ ਕਿ ਸਿਖਰਲੀ ਅਦਾਲਤ ਨੇ ਜੇਕਰ ਹਾਈਕੋਰਟ ਦੇ ਫ਼ੈਸਲੇ ਉੱਪਰ ਤੁਰੰਤ ਰੋਕ ਨਾ ਲਗਾਈ ਤਾਂ ਮਾਮਲਾ ਲਟਕ ਸਕਦਾ ਹੈ ਤੇ ਅਜਿਹੀ ਹਾਲਤ ਵਿਚ ਕਿਸੇ ਹੋਰ ਤਰੀਕੇ ਉਨ੍ਹਾਂ ਦੀ ਨਵੀਂ ਨਿਯੁਕਤੀ ਲਈ ਵੱਡੀ ਸਮੱ ਸਿਆ ਖੜ੍ਹੀ ਹੋ ਸਕਦੀ ਹੈ | ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪੈਦਾ ਹੋਈ ਇਸ ਸਥਿਤੀ ਤੋਂ ਚਿੰਤਤ ਹਨ ਤੇ ਸ੍ਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਹੋਣ ਤੋਂ ਬਾਅਦ ਪੰਜਾਬ ਦਾ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਇਕ ਵਾਰ ਲੜਖੜਾ ਗਿਆ ਹੈ | ਨਵੇਂ ਬਦਲਵੇਂ ਪ੍ਰਬੰਧ ਹੀ ਪ੍ਰਸ਼ਾਸਨ ਦੀ ਇਸ ਅਜੀਬ ਸਥਿਤੀ ਨੂੰ ਦੂਰ ਕਰਨ 'ਚ ਸਹਾਈ ਹੋ ਸਕਣਗੇ |

ਲੋੜ ਪਈ ਤਾਂ ਪਾਕਿਸਤਾਨ ਨੂੰ ਉਸ ਦੇ ਘਰ 'ਚ ਦਾਖ਼ਲ ਹੋ ਕੇ ਮਾਰ ਸਕਦੇ ਹਾਂ-ਰਾਜਨਾਥ

ਲਖਨਊ, 21 ਜਨਵਰੀ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਜੇਕਰ ਲੋੜ ਪਵੇ ਤਾਂ ਉਹ ਆਪਣੇ ਦੁਸ਼ਮਣਾਂ 'ਤੇ ਕੇਵਲ ਆਪਣੀ ਜ਼ਮੀਨ 'ਤੇ ਹੀ ਨਹੀਂ ਸਗੋਂ ਵਿਦੇਸ਼ੀ ਜ਼ਮੀਨ 'ਤੇ ਜਾ ਕੇ ਵੀ ਹਮਲਾ ਕਰ ਸਕਦਾ ਹੈ | ਇਕ ਹਫਤਾ ਪਹਿਲਾਂ ਭਾਰਤੀ ਫ਼ੌਜ ਵਲੋਂ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ 7 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਅਤੇ ਚਾਰ ਹੋਰ ਨੂੰ ਜ਼ਖ਼ਮੀ ਕਾਰਨ ਤੋਂ ਇਕ  ਹਫਤਾ ਬਾਅਦ ਰਾਜਨਾਥ ਸਿੰਘ ਨੇ ਇਹ ਟਿੱਪਣੀਆਂ ਕੀਤੀਆਂ ਹਨ | ਇਥੇ ਇਕ ਜਨਤਕ ਮੀਟਿੰਗ ਵਿਖੇ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਨੇ ਇਕ ਕਾਇਰਾਨਾ ਹਰਕਤ ਕਰਦਿਆਂ ਸਾਡੇ 17 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਸਾਰਿਆਂ ਨਾਲ ਇਸ ਗੰਭੀਰ ਮੁੱਦੇ 'ਤੇ ਚਰਚਾ ਕੀਤੀ ਅਤੇ ਭਾਰਤੀ ਫ਼ੌਜ ਨੇ ਪਾਕਿਸਤਾਨੀ ਇਲਾਕੇ ਵਿਚ ਦਾਖਲ ਹੋ ਕੇ ਅੱਤਵਾਦੀਆਂ ਦਾ ਸਫਾਇਆ ਕੀਤਾ | ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦਾ ਵਿਸ਼ਵ ਵਿਚ ਇਕ ਮਜ਼ਬੂਤ ਰਾਸ਼ਟਰ ਵਜੋਂ ਅਕਸ ਬਣਿਆਂ ਹੈ ਅਤੇ ਅਸੀਂ ਵਿਸ਼ਵ ਨੂੰ ਇਹ ਮਜ਼ਬੂਤ ਸੁਨੇਹਾ ਦਿੱਤਾ ਹੈ ਕਿ ਅਸੀਂ ਆਪਣੇ ਦੁਸ਼ਮਣਾਂ 'ਤੇ ਕੇਵਲ ਆਪਣੀ ਜ਼ਮੀਨ 'ਤੇ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ਮੀਨ 'ਤੇ ਜਾ ਕੇ ਵੀ ਹਮਲਾ ਕਰ ਸਕਦੇ ਹਾਂ | ਸਿੰਘ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਮੁਲਕ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ ਪਰ ਪਾਕਿਸਤਾਨ ਆਪਣੇ ਰਸਤਿਆਂ ਤੋਂ ਪਰ੍ਹੇ ਨਹੀਂ ਹਟ ਰਿਹਾ | ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਆਰਥਿਕਤਾ ਤੇਜ਼ੀ ਰਫਤਾਰ ਨਾਲ ਅੱਗੇ ਵਧ ਰਹੀ ਹੈ ਅਤੇ ਹੁਣ ਤਾਂ ਵਿਸ਼ਵ ਅਰਥਸ਼ਾਸਤਰੀਆਂ ਤੇ ਮਾਹਰਾਂ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ | ਉਹ ਇਥੇ ਭਾਰਤੀ ਰੇਲਵੇ ਮਾਲ ਗੋਦਾਮ ਸ਼ਰਾਮਿਕ ਸੰਘ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ |

ਬਵਾਨਾ ਅਗਨੀ ਕਾਂਡ

ਫੈਕਟਰੀ ਮਾਲਕ ਗ੍ਰਿਫ਼ਤਾਰ


ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਦਿੱਲੀ ਦੇ ਬਵਾਨਾ ਇੰਡਸਟ੍ਰੀਅਲ ਏਰੀਆ 'ਚ ਪਟਾਕਾ ਫੈਕਟਰੀ, ਜਿਥੇ ਲੱਗੀ ਭਿਆਨਕ ਅੱਗ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਰੋਹਿਨੀ ਦੇ ਪੁਲਿਸ ਡਿਪਟੀ ਕਮਿਸ਼ਨਰ ਰਜਨੀਸ਼ ਗੁਪਤਾ ਨੇ ਕਿਹਾ ਕਿ ਫੈਕਟਰੀ ਮਾਲਕ ਮਨੋਜ ਜੈਨ ਨੂੰ ਸਨਿਚਰਵਾਰ ਦੇਰ ਸ਼ਾਮ ਗਿ੍ਫ਼ਤਾਰ ਕੀਤਾ ਗਿਆ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਮਿ੍ਤਕਾਂ ਦੇ ਪਰਿਵਾਰ ਲਈ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 1-1 ਲੱਖ ਰੁਪਏ ਮੁਅਵਜ਼ੇ ਦਾ ਐਲਾਨ ਕੀਤਾ | ਬਵਾਨਾ ਅਗਨੀ ਕਾਂਡ ਦੀ ਜਾਂਚ ਪੁਲਿਸ ਵਲੋਂ ਅੱਜ ਅਪਰਾਧ ਸ਼ਾਖਾ ਨੂੰ ਸੌਾਪ ਦਿੱਤੀ ਗਈ | ਦਿੱਲੀ ਪੁਲਿਸ ਦੇ ਬਿਆਨ 'ਚ ਕਿਹਾ ਗਿਆ ਕਿ ਇਹ ਕੇਸ ਪੁਲਿਸ ਕਮਿਸ਼ਨਰ ਅਮੁਲਯਾ ਪਟਨਾਇਕ ਵਲੋਂ ਅਪਰਾਧ ਸ਼ਾਖਾ ਨੂੰ ਸੌਾਪ ਦਿੱਤਾ ਗਿਆ |

ਫ਼ਿਲਮਫੇਅਰ ਪੁਰਸਕਾਰ

ਇਰਫ਼ਾਨ ਖ਼ਾਨ ਸਰਬੋਤਮ ਅਦਾਕਾਰ ਤੇ ਵਿਦਿਆ ਬਾਲਨ ਸਰਬੋਤਮ ਅਦਾਕਾਰਾ ਬਣੀ

• ਰਾਜਕੁਮਾਰ ਰਾਓ ਨੂੰ 'ਟਰੈਪਡ' ਲਈ ਸਰਬੋਤਮ ਆਲੋਚਕ ਅਦਾਕਾਰ ਦਾ ਪੁਰਸਕਾਰ
ਮੁੰਬਈ, 21 ਜਨਵਰੀ (ਏਜੰਸੀ)- ਇੱਥੇ ਬੀਤੀ ਦੇਰ ਰਾਤ 63ਵਾਂ ਜੀਓ ਫ਼ਿਲਮਫੇਅਰ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਫ਼ਿਲਮ 'ਹਿੰਦੀ ਮਿਡੀਅਮ' ਨੂੰ ਦੇਸ਼ ਦੀ ਸਰਬੋਤਮ ਫ਼ਿਲਮ ਦਾ ਪੁਰਸਕਾਰ ਮਿਲਿਆ ਤੇ ਇਸੇ ਫ਼ਿਲਮ 'ਚ ਮੱਧ ਵਰਗੀ ਪਿਤਾ ਦੇ ਯਥਾਰਥਵਾਦੀ ਤੇ ਪ੍ਰਭਾਵਸ਼ਾਲੀ ਅਦਾਕਾਰੀ ਲਈ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਰਫ਼ਾਨ ਖ਼ਾਨ ਨੂੰ ਸਰਬੋਤਮ ਅਦਾਕਾਰ ਦੇ ਿਖ਼ਤਾਬ ਨਾਲ ਨਿਵਾਜਿਆ ਗਿਆ | ਇਸ 63ਵੇਂ ਫ਼ਿਲਮਫੇਅਰ ਪੁਰਸਕਾਰ ਸਮਾਗਮ 'ਚ ਅਸ਼ਵਨੀ ਅਈਅਰ ਨੂੰ ਸਰਬੋਤਮ ਡਾਇਰੈਕਟਰ ਦੇ ਪੁਰਸਕਾਰ ਸਣੇ 'ਬਰੇਲੀ ਕੀ ਬਰਫ਼ੀ' ਨੇ ਦੋ ਸਰਬੋਤਮ ਪੁਰਸਕਾਰ ਜਿੱਤੇ | ਇਸ ਫ਼ਿਲਮ ਲਈ ਦੂਜਾ ਪੁਰਸਕਾਰ ਰਾਜਕੁਮਾਰ ਰਾਓ ਨੂੰ ਸਰਬੋਤਮ ਸਪੋਰਟਿੰਗ ਅਦਾਕਾਰ ਲਈ ਦਿੱਤਾ ਗਿਆ, ਜਦਕਿ ਫ਼ਿਲਮ 'ਟ੍ਰੈਪਡ' ਲਈ ਉਨ੍ਹਾਂ ਨੂੰ ਸਰਬੋਤਮ ਆਲੋਚਕ ਅਦਾਕਾਰ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ | ਦੂਜੇ ਪਾਸੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਵਿਦਿਆ ਬਾਲਨ ਨੂੰ ਫ਼ਿਲਮ 'ਤੁਮਾਰੀ ਸੁੱਲੂ' ਲਈ ਪ੍ਰਦਾਨ ਕੀਤਾ ਗਿਆ, ਜਿਸ ਵਿਚ ਉਹ ਇਕ ਘਰੇਲੂ ਔਰਤ ਤੋਂ ਰੇਡੀਓ ਜਾਕੀ ਤੱਕ ਦਾ ਸਫ਼ਰ ਤੈਅ ਕਰਦੀ ਹੈ | ਫ਼ਿਲਮ 'ਨਿਊਟਨ' ਨੂੰ ਸਰਬੋਤਮ ਆਲੋਚਕ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ | ਦੰਗਲ ਗਰਲ ਜ਼ਾਇਰਾ ਵਸੀਮ ਨੂੰ ਫ਼ਿਲਮ 'ਸੀਕਰੇਟ ਸੁਪਰਸਟਾਰ ਲਈ ਸਰਬੋਤਮ ਆਲੋਚਕ ਅਦਾਕਾਰਾ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ | ਕੋਂਕਣਾ ਸੇਨ ਨੂੰ
'ਡੈੱਬ ਇਨ ਦ ਗੰਜ' ਫ਼ਿਲਮ ਲਈ ਸਰਬੋਤਮ ਡੈਬਿਊ ਡਾਇਰੈਕਟਰ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਰਬੋਤਮ ਅਸਲ ਕਹਾਣੀ ਦਾ ਪੁਰਸਕਾਰ ਅਮਿਤ ਨਿਊਟਨ ਨੂੰ ਫ਼ਿਲਮ 'ਨਿਊਟਨ' ਲਈ ਦਿੱਤਾ ਗਿਆ। ਇਸ ਤੋਂ ਇਲਾਵਾ ਜੈਕੀ ਸਰਾਫ਼ ਨੂੰ ਸਰਬੋਤਮ ਅਦਾਕਾਰ ਸ਼ਾਰਟ ਫ਼ਿਲਮ 'ਖੁਜਲੀ' ਲਈ, ਸ਼ੈਫ਼ਾਲੀ ਸ਼ਾਹ ਨੂੰ ਸਰਬੋਤਮ ਅਦਾਕਾਰਾ ਸ਼ਾਰਟ ਫ਼ਿਲਮ 'ਜੂਸ, ਲਈ, ਮਿਹਰ ਵਿਜ ਨੂੰ ਫ਼ਿਲਮ 'ਸੀਕਰੇਟ ਸੁਪਰਸਟਾਰ' ਲਈ ਸਰਬੋਤਮ ਸਪੋਰਟਿੰਗ ਅਦਾਕਾਰਾ, ਵਿਜੇ ਗਾਂਗੁਲੀ ਤੇ ਰੁਏਲ ਦੌਸਨ ਵਰਿੰਦਾਨੀ ਨੂੰ ਫ਼ਿਲਮ 'ਗਲਤੀ ਸੇ ਮਿਸਟਕ'-'ਜੱਗਾ ਜਾਸੂਸ' ਲਈ ਸਰਬੋਤਮ ਕੋਰੀਓਗ੍ਰਾਫ਼ੀ, ਪ੍ਰੀਤਮ ਨੂੰ ਫ਼ਿਲਮ 'ਜੱਗਾ ਜਾਸੂਸ' ਲਈ ਬੈਸਟ ਬੈਕਰਾਊਂਡ ਸਕੋਰ, ਟਾਮ ਸਟਰੂਥਰਜ਼ ਨੂੰ ਫ਼ਿਲਮ 'ਟਾਈਗਰ ਜ਼ਿੰਦਾ ਹੈ' ਲਈ ਬੈਸਟ ਐਕਸ਼ਨ, ਪ੍ਰੀਤਮ ਨੂੰ ਫ਼ਿਲਮ 'ਜੱਗਾ ਜਾਸੂਸ' ਲਈ ਬੈਸਟ ਮਿਊਜ਼ਿਕ ਐਲਬਮ, ਅਰਜਿਤ ਸਿੰਘ ਤੇ ਮੇਘਨਾ ਮਿਸ਼ਰਾ ਨੂੰ ਸਰਬੋਤਮ ਗਾਇਕ, ਸਿਰਸ਼ਾ ਰਾਏ ਨੂੰ 'ਡੈੱਥ ਫ਼ਾਰ ਦ ਗੰਜ' ਲਈ ਬੈਸਟ ਸਿਨੇਮੈਟੋਗ੍ਰਾਫ਼ੀ ਪੁਰਸਕਾਰ, ਨਿਤਿਨ ਬੈਦ ਨੂੰ ਬੈਸਟ ਐਡਿਟਿੰਗ ਪੁਰਸਕਾਰ, ਹਿਤੇਸ਼ ਕਿਵਾਲਿਆ ਨੂੰ ਬੈਸਟ ਡਾਇਲਾਗ ਪੁਰਸਕਾਰ, ਸ਼ੁਭਾਸ਼ਿਸ਼ ਭੁਟਿਆਨੀ ਨੂੰ ਬੈਸਟ ਸਕ੍ਰੀਨ ਪਲੇਅ, 'ਅਨਾਹੁਤ' ਨੂੰ ਪੀਪਲਜ਼ ਬੈਸਟ ਐਵਾਰਡ ਫ਼ਾਰ ਬੈਸਟ ਸ਼ਾਰਟ ਫ਼ਿਲਮ, 'ਜੂਸ' ਨੂੰ ਬੈਸਟ ਸ਼ਾਰਟ ਫ਼ਿਲਮ (ਫਿਕਸ਼ਨ), 'ਇਨਵਿਜ਼ੀਬਲ ਵਿੰਗਜ਼' ਨੂੰ ਬੈਸਟ ਸ਼ਾਰਟ ਫ਼ਿਲਮ (ਨਾਨ ਫਿਕਸ਼ਨ), ਅਮਿਤਾਭ ਭੱਟਾਚਾਰੀਆ ਨੂੰ ਸਰਬੋਤਮ ਗੀਤਕਾਰ ਦਾ ਪੁਰਸਕਾਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਮਾਲਾ ਸਿਨ੍ਹਾ ਤੇ ਬੱਪੀ ਲਹਿਰੀ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।

ਕੈਨੇਡਾ ਦੇ ਕਲੱਬ 'ਚ ਪੰਜਾਬੀ ਨੂੰ ਦਸਤਾਰ ਉਤਾਰਨ ਲਈ ਕਿਹਾ

ਨਸਲੀ ਟਿੱਪਣੀਆਂ ਵੀ ਕੀਤੀਆਂ ਓਟਾਵਾ, 21 ਜਨਵਰੀ (ਏਜੰਸੀ)-ਕੈਨੇਡਾ ਦੇ ਇਕ ਕਲੱਬ 'ਚ ਇਕ ਔਰਤ ਨੇ ਇਕ ਪੰਜਾਬੀ ਨੌਜਵਾਨ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ ਅਤੇ ਉਸ ਿਖ਼ਲਾਫ਼ ਨਸਲੀ ਟਿੱਪਣੀਆਂ ਕਰਦਿਆਂ ਉਸ ਦੀ ਦਸਤਾਰ ਨੂੰ ਪਾੜਨ ਦੀ ਧਮਕੀ ਵੀ ਦਿੱਤੀ | ਸਥਾਨਕ ਸੀ. ਬੀ. ਸੀ. ...

ਪੂਰੀ ਖ਼ਬਰ »

ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ-ਕੈਪਟਨ

ਚੰਡੀਗੜ੍ਹ, 21 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵਲੋਂ ਲਏ ਫ਼ੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਕਿਉਂ ਜੋ ਇਹ ਪਲਾਂਟ ਬਿਜਲੀ ਉਤਪਾਦਨ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਨੂੰ ਜੰਗ ਦਾ ਅਖਾੜਾ ਨਾ ਬਣਾਓ-ਮਹਿਬੂਬਾ

ਸ੍ਰੀਨਗਰ, 21 ਜਨਵਰੀ (ਏਜੰਸੀ)-ਸਰਹੱਦ ਪਾਰ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ 'ਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਐਤਵਾਰ ਨੂੰ ਬਿਆਨ ਸਾਹਮਣੇ ਆਇਆ ਹੈ | ਐਤਵਾਰ ਨੂੰ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਰਾਵਤ ਨਵੇਂ ਮੁੱਖ ਚੋਣ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਅੱਜ ਏ. ਕੇ. ਜੋਤੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ, ਜਿਹੜੇ ਕੱਲ੍ਹ ਨੂੰ ਸੇਵਾਮੁਕਤ ਹੋ ਰਹੇ ਹਨ | ਸਰਕਾਰ ਨੇ ਰਾਵਤ ਦੀ ਮੁੱਖ ਚੋਣ ਕਮਿਸ਼ਨਰ ਵਜੋਂ ਨਿਯੁਕਤੀ ਕਾਰਨ ...

ਪੂਰੀ ਖ਼ਬਰ »

ਹਾਫ਼ਿਜ਼ ਸਬੰਧੀ ਜਾਇਜ਼ਾ ਲੈਣ ਲਈ ਪਾਕਿ ਜਾਵੇਗੀ ਸੰਯੁਕਤ ਰਾਸ਼ਟਰ ਦੀ ਟੀਮ

ਇਸਲਾਮਾਬਾਦ, 21 ਜਨਵਰੀ (ਏਜੰਸੀ)-ਪਾਕਿਸਤਾਨ 'ਤੇ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਿਤ ਸੰਗਠਨਾਂ ਦੇ ਿਖ਼ਲਾਫ਼ ਕਾਰਵਾਈ ਨੂੰ ਲੈ ਕੇ ਵੱਧਦੇ ਦਬਾਅ ਦੇ ਵਿਚਾਲੇ ਸੰਯੁਕਤ ਰਾਸ਼ਟਰ ਸੁਰੱਿਖ਼ਆ ਪ੍ਰੀਸ਼ਦ (ਯੂ. ਐਨ. ਐਸ. ਸੀ.) ਦੀ ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ ਵਲੋਂ 7 ਸਾਲਾ ਜੈਨਬ ਦਾ ਹਤਿਆਰਾ 72 ਘੰਟਿਆਂ 'ਚ ਗਿ੍ਫ਼ਤਾਰ ਕਰਨ ਦਾ ਆਦੇਸ਼

ਲਾਹੌਰ, 21 ਜਨਵਰੀ (ਏਜੰਸੀ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਪੰਜਾਬ ਪੁਲਿਸ ਦੇ ਮੁਖੀ ਨੂੰ 72 ਘੰਟਿਆਂ ਦੇ ਅੰਦਰ 7 ਸਾਲਾ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦਾ ਆਦੇਸ਼ ਦਿੱਤਾ | ਦੋ ਹਫ਼ਤਿਆਂ 'ਚ 800 ਸ਼ੱਕੀ ਵਿਅਕਤੀਆਂ ਦੇ ਡੀ. ਐਨ. ਏ. ...

ਪੂਰੀ ਖ਼ਬਰ »

ਮੋਦੀ ਵਲੋਂ ਅਗਲਾ ਬਜਟ ਲੋਕ ਲੁਭਾਊ ਨਾ ਹੋਣ ਦਾ ਸੰਕੇਤ

ਕਿਹਾ, ਕਾਂਗਰਸ ਮੁਕਤ ਭਾਰਤ ਦਾ ਅਰਥ ਕਾਂਗਰਸੀ ਸੱਭਿਆਚਾਰ ਦਾ ਖ਼ਾਤਮਾ ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲਾ ਬਜਟ ਲੋਕ ਲਭਾਊ ਨਹੀਂ ਹੋਵੇਗਾ ਜੋ ਕਿ ਲੋਕਾਂ ਵਲੋਂ ਹਰ ਵਾਰ ਉਮੀਦ ਲਗਾਈ ਜਾਂਦੀ ਹੈ | ਇਕ ...

ਪੂਰੀ ਖ਼ਬਰ »

ਦਾਜ ਤੇ ਬਾਲ ਵਿਆਹ ਿਖ਼ਲਾਫ਼ ਬਿਹਾਰ 'ਚ ਬਣਾਈ ਵਿਸ਼ਵ ਦੀ ਸਭ ਤੋਂ ਵੱਡੀ ਮਨੁੱਖੀ ਲੜੀ

ਪਟਨਾ, 21 ਜਨਵਰੀ (ਏਜੰਸੀ)-ਬਿਹਾਰ ਸਰਕਾਰ ਨੇ ਦਾਜ ਅਤੇ ਬਾਲ ਵਿਆਹ ਿਖ਼ਲਾਫ਼ ਆਪਣੀ ਮੁਹਿੰਮ ਦੇ ਤਹਿਤ ਸੂਬੇ ਭਰ 'ਚ 13000 ਕਿੱਲੋਮੀਟਰ ਤੋਂ ਲੰਬੀ ਮਨੁੱਖੀ ਲੜੀ (ਹਿਊਮਨ ਚੇਨ) ਬਣਾਉਣ ਦਾ ਦਾਅਵਾ ਕੀਤਾ ਹੈ | ਬਿਹਾਰ ਸਿੱਿਖ਼ਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ. ਕੇ. ਮਹਾਜਨ ...

ਪੂਰੀ ਖ਼ਬਰ »

ਔਰਤ ਨੂੰ ਉਸ ਦੀ ਸਹਿਮਤੀ ਬਿਨਾਂ ਕੋਈ ਨਹੀਂ ਛੂਹ ਸਕਦਾ-ਅਦਾਲਤ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਕਿਹਾ ਕਿ ਇਕ ਔਰਤ ਨੂੰ ਉਸ ਦੀ ਸਹਿਮਤੀ ਬਿਨਾਂ ਕੋਈ ਵੀ ਛੂਹ ਨਹੀਂ ਸਕਦਾ ਅਤੇ ਇਸ ਗੱਲ ਨੂੰ ਮੰਦਭਾਗਾ ਦੱਸਿਆ ਕਿ ਗੰਦੇ ਚਾਲ-ਚੱਲਣ ਅਤੇ ਵਿਗੜੇ ਹੋਏ ਮਰਦ ਲਗਾਤਾਰ ਔਰਤਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ...

ਪੂਰੀ ਖ਼ਬਰ »

ਕਰਨੀ ਸੈਨਾ ਵਲੋਂ ਫ਼ਿਲਮ 'ਪਦਮਾਵਤ' ਿਖ਼ਲਾਫ਼ ਵੱਖ ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਸਾੜ-ਫੂਕ

ਅਹਿਮਦਾਬਾਦ/ਨੋਇਡਾ, 21 ਜਨਵਰੀ (ਏਜੰਸੀ)-ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫ਼ਿਲਮ 'ਪਦਮਾਵਤ' ਦੇ ਰਿਲੀਜ਼ ਹੋਣ ਿਖ਼ਲਾਫ਼ ਰਾਜਪੂਤ ਭਾਈਚਾਰੇ ਵਲੋਂ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸਾੜ-ਫੂਕ ਕੀਤੀ ਗਈ | ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ...

ਪੂਰੀ ਖ਼ਬਰ »

ਖੁੰਢ-ਚਰਚਾ

ਸਕੂਲਾਂ 'ਚ ਸਿਹਤਮੰਦ ਮਾਹੌਲ ਸਿਰਜਣ ਦੀ ਲੋੜ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਨਾਂਅ 'ਤੇ ਕੀਤੇ ਜਾ ਰਹੇ ਵੱਖ-ਵੱਖ ਤਜਰਬਿਆਂ ਨੂੰ ਬੰਦ ਕਰਨ ਦੀ ਬਜਾਏ ਸਿਹਤਮੰਦ ਮਾਹੌਲ ਸਿਰਜਣਾ ਸਮੇਂ ਦੀ ਮੁੱਖ ਲੋੜ ਹੈ | ਪੰਜਾਬ ਸਰਕਾਰ ਸਿਰਫ਼ ਸਿੱਖਿਆ ਵਿਭਾਗ 'ਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX