ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  32 minutes ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  45 minutes ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  about 1 hour ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  about 1 hour ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  about 2 hours ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  about 2 hours ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  about 2 hours ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  about 3 hours ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  about 3 hours ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  about 3 hours ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  about 3 hours ago
ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਲੱਗੀ ਅੱਗ
. . .  about 4 hours ago
ਸ੍ਰੀਨਗਰ, 22 ਮਈ-ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜੰਗਲਾਤ ਰੇਂਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਜੰਗਲ ਦੇ ਅਲੱਗ-ਅਲੱਗ ਸਥਾਨਾਂ 'ਤੇ...
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  about 4 hours ago
ਆਈ.ਪੀ.ਐਲ-2018 : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ            
. . .  about 4 hours ago
ਨਿਪਾਹ ਵਾਈਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੀ ਸਿਹਤ ਮੰਤਰੀ
. . .  about 5 hours ago
ਨਵੀਂ ਦਿੱਲੀ, 22 ਮਈ- ਕੋਝੀਕੋਡ ਤੇ ਮਲਪਪੁਰਮ ਕੇਰਲ ਦੇ ਅਜਿਹੇ ਸ਼ਹਿਰ ਹਨ ਜਿਸ 'ਚ ਨਿਪਾਹ ਵਾਈਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਹੁਣ ਤੱਕ 10 ਲੋਕਾਂ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤਾ ਨੋਟਿਸ
. . .  about 5 hours ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਪ੍ਰਤੀ ਗੰਭੀਰ ਹੈ ਸਰਕਾਰ-ਅਮਿਤ ਸ਼ਾਹ
. . .  about 5 hours ago
ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਦੇ ਪ੍ਰਦਰਸ਼ਨ 'ਚ 9 ਲੋਕਾਂ ਦੀ ਮੌਤ
. . .  about 6 hours ago
ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ : ਜੇਲ੍ਹ ਮੰਤਰੀ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਦਿੱਤਾ ਹੁਕਮ
. . .  about 6 hours ago
ਰਾਜਸਥਾਨ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ
. . .  about 6 hours ago
ਪੈਟਰੋਲੀਅਮ ਉਤਪਾਦ ਜੀ. ਐਸ. ਟੀ. ਦੇ ਅੰਦਰ ਆਉਣੇ ਚਾਹੀਦੇ ਹਨ
. . .  about 6 hours ago
ਦਿਗਵਿਜੈ ਸਿੰਘ ਬਣੇ ਤਾਲਮੇਲ ਕਮੇਟੀ ਦੇ ਚੇਅਰਮੈਨ
. . .  about 7 hours ago
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
. . .  about 7 hours ago
ਰਾਬੜੀ ਦੇਵੀ ਦੇ ਘਰ ਪਹੁੰਚੀ ਸੀ. ਬੀ. ਆਈ. ਦੀ ਟੀਮ
. . .  about 7 hours ago
ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  about 8 hours ago
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  about 8 hours ago
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  about 8 hours ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  about 9 hours ago
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  about 9 hours ago
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  about 9 hours ago
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  about 10 hours ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  about 10 hours ago
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  about 10 hours ago
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  about 10 hours ago
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪਿੰਡ ਸਿਕੰਦਰਪੁਰ ਦੇ ਰੇਤ ਠੇਕੇਦਾਰ ਵਲੋਂ ਮਲਕਪੁਰ ਖੱਡ 'ਚ ਗ਼ੈਰ-ਕਾਨੂੰਨੀ ਖ਼ੁਦਾਈ ਅਜੇ ਵੀ ਜਾਰੀ

ਉਸਮਾਨਪੁਰ, 21 ਜਨਵਰੀ (ਮਝੂਰ)-ਬੇਟ ਖੇਤਰ ਦੇ ਪਿੰਡ ਮਲਕਪੁਰ ਵਿਖੇ ਦਰਿਆ ਦੇ ਦੂਸਰੇ ਪਾਰ ਪਿੰਡ ਮਲਕਪੁਰ ਦੀ ਜ਼ਮੀਨ ਵਿਚੋਂ ਪਿੰਡ ਸਿਕੰਦਰਪੁਰ ਦੇ ਠੇਕੇਦਾਰ ਵਲੋਂ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਰੇਤ ਦੀ ਨਾਜਾਇਜ਼ ਖ਼ੁਦਾਈ ਇੱਕ ਵਾਰ ਫਿਰ ਤੋਂ ਧੜੱਲੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ਸਵਾਲਾਂ ਦੇ ਘੇਰ ਵਿਚ ਆ ਗਈ ਹੈ | ਬੀਤੀ 13 ਜਨਵਰੀ ਦਿਨ ਸਨਿਚਰਵਾਰ ਨੂੰ ਏ.ਡੀ.ਸੀ. ਨਵਾਂਸ਼ਹਿਰ ਦੀ ਅਗਵਾਈ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੀ ਕਾਰਵਾਈ ਕਰਦਿਆਂ ਉਕਤ ਜ਼ਮੀਨ ਵਿਚੋਂ ਦੋ ਪੋਕਲੇਨ ਮਸ਼ੀਨਾਂ ਸੀਲ ਕਰਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਪਰ ਇਹ ਕਾਰਵਾਈ ਸਿਰਫ਼ ਅਣਪਛਾਤਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ | ਜਦਕਿ ਉਕਤ ਠੇਕੇਦਾਰ ਵਿਰੁੱਧ ਪ੍ਰਸ਼ਾਸਨ ਕੋਲ ਪੁਖ਼ਤਾ ਸਬੂਤ ਹਨ | ਅੱਜ ਇਸਦੇ ਬਾਵਜੂਦ ਵੀ ਉਕਤ ਠੇਕੇਦਾਰ ਵਲੋਂ ਦਰਿਆ ਦੇ ਦੂਸਰੇ ਪਾਸੇ ਪਿੰਡ ਮਲਕਪੁਰ ਦੀ ਜ਼ਮੀਨ 'ਚੋਂ ਧੜੱਲੇ ਨਾਲ ਗੈਰ ਕਾਨੂੰਨੀ ਖ਼ੁਦਾਈ ਕਰਵਾਈ ਜਾ ਰਹੀ ਹੈ | ਪਿੰਡ ਮਲਕਪੁਰ ਦੀ ਪੰਚਾਇਤੀ ਜ਼ਮੀਨ ਦਰਿਆ ਦੇ ਦੂਸਰੇ ਪਾਰ ਪਿੰਡ ਸਿਕੰਦਰਪੁਰ ਦੇ ਨਾਲ ਵੀ ਲੱਗਦੀ ਹੈ, ਜਿਸ ਦਾ ਫ਼ਾਇਦਾ ਉਠਾਉਂਦਿਆਂ ਉਕਤ ਠੇਕੇਦਾਰ ਵਲੋਂ ਇਹ ਗੈਰ ਕਾਨੂੰਨੀ ਖ਼ੁਦਾਈ ਕੀਤੀ ਜਾ ਰਹੀ ਹੈ | ਇੱਥੇ ਹੀ ਬਸ ਨਹੀਂ ਉਕਤ ਠੇਕੇਦਾਰ ਵਲੋਂ ਪਿੰਡ ਸਿਕੰਦਰਪੁਰ ਦੀ ਬਜਾਏ ਪਿੰਡ ਰੋੜ ਮਾਜਰੀ ਦੀ ਜ਼ਮੀਨ (ਜੋ ਪਿੰਡ ਮਲਕਪੁਰ ਵਿਚ ਪੈਂਦੀ ਹੈ) ਵਿਚੋਂ ਵੀ ਨਾਜਾਇਜ਼ ਖ਼ੁਦਾਈ ਕੀਤੀ ਜਾ ਰਹੀ ਹੈ | ਜਿਸ ਸਬੰਧੀ ਮਾਛੀਵਾੜਾ ਪੁਲਿਸ ਵਲੋਂ ਮਾਈਨਿੰਗ ਵਿਭਾਗ ਵਲੋਂ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਉਕਤ ਠੇਕੇਦਾਰ ਤੇ ਦੋ ਪੋਕਲੇਨ ਮਸ਼ੀਨ ਦੇ ਚਾਲਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਹੁਣ ਉਕਤ ਠੇਕੇਦਾਰ ਨੇ ਆਪਣਾ ਰੁਖ ਪਿੰਡ ਰੋਡਮਜਾਰੀ (ਪਿੰਡ ਮਲਕਪੁਰ) ਵਾਲੇ ਪਾਸੇ ਨੂੰ ਕਰ ਲਿਆ ਹੈ, ਹੁਣ ਇੱਥੇ ਵੀ ਨਿਯਮਾਂ ਦੇ ਉਲਟ ਧੜੱਲੇ ਨਾਲ ਨਾਜਾਇਜ਼ ਖ਼ੁਦਾਈ ਕਰ ਰਿਹਾ ਹੈ | ਇਸ ਸਬੰਧੀ ਉਕਤ ਠੇਕੇਦਾਰ ਵਲੋਂ ਪਿੰਡ ਮਲਕਪੁਰ ਦੀ ਜ਼ਮੀਨ ਨੂੰ ਆਪਣੇ ਖੇਤਰ ਦੀ ਜ਼ਮੀਨ ਦੱਸਿਆ ਜਾ ਰਿਹਾ ਹੈ | ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਿਦਾਇਤਾਂ 'ਤੇ ਮਾਲ ਵਿਭਾਗ ਨੇ ਨਿਸ਼ਾਨਦੇਹੀ ਕਰਕੇ ਇਸ ਖੇਤਰ ਨੂੰ ਪਹਿਲਾਂ ਹੀ ਪਿੰਡ ਮਲਕਪੁਰ ਦੀ ਪੰਚਾਇਤ ਮਾਲਕੀ ਹੋਣ ਬਾਰੇ ਲਿਖਿਆ ਹੈ | ਸਮਰਾਲਾ ਸਬ-ਡਵੀਜ਼ਨ ਦੇ ਐੱਸ.ਡੀ.ਐੱਮ. ਅਮਿਤ ਕੁਮਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਕਤ ਠੇਕੇਦਾਰ ਵਲੋਂ ਦਰਿਆ ਸਤਲੁਜ ਦੀ ਜ਼ਮੀਨ ਵਿਚ ਨਾਜਾਇਜ਼ ਖ਼ੁਦਾਈ ਕੀਤੀ ਗਈ ਹੈ, ਜਿਸ ਕਾਰਨ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਉਕਤ ਜ਼ਮੀਨ ਪਿੰਡ ਸਿਕੰਦਰਪੁਰ ਦੇ ਖੇਤਰ ਵਿਚ ਨਹੀਂ ਆਉਂਦੀ | ਇਸ ਸਬੰਧੀ ਨਵਾਂਸ਼ਹਿਰ ਪ੍ਰਸ਼ਾਸਨ ਨੂੰ ਨਿਸ਼ਾਨਦੇਹੀ ਕਰਵਾਉਣੀ ਚਾਹੀਦੀ ਹੈ | ਇਸ ਸਬੰਧੀ ਜਦੋਂ ਜਨਰਲ ਮੈਨੇਜਰ ਕਮ ਮਾਈਨਿੰਗ ਅਫ਼ਸਰ ਮਹੇਸ਼ ਖੰਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਰਕਬਾ ਪਿੰਡ ਮਲਕਪੁਰ ਵਿਚ ਹੋਣ ਸਬੰਧੀ ਰਿਪੋਰਟ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ | ਜੇਕਰ ਕੋਈ ਗੈਰ ਕਾਨੂੰਨੀ ਖ਼ੁਦਾਈ ਕਰ ਰਿਹਾ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਥਾਣਾ ਮੁਖੀ ਰਾਹੋਂ ਸੁਭਾਸ਼ ਬਾਠ ਨੇ ਕਿਹਾ ਕਿ ਬੀਤੇ ਦਿਨੀਂ ਪੁਲਿਸ ਵਲੋਂ ਉਕਤ ਖੱਡ ਵਿਚ ਨਾਜਾਇਜ਼ ਖ਼ੁਦਾਈ ਕਰਦੀਆਂ ਦੋ ਪੋਕਲੇਨ ਮਸ਼ੀਨਾਂ ਵੀ ਫੜ੍ਹੀਆਂ ਗਈਆਂ ਸਨ, ਜਿਸ ਸਬੰਧੀ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸਦੇ ਬਾਵਜੂਦ ਵੀ ਕੋਈ ਗੈਰ ਕਾਨੂੰਨੀ ਖ਼ੁਦਾਈ ਕਰਦਾ ਹੈ ਤਾਂ ਉਸਨੰੂ ਬਖ਼ਸ਼ਿਆ ਨਹੀਂ ਜਾਵੇਗਾ | ਇਸ ਸਬੰਧੀ ਐੱਸ.ਡੀ.ਐੱਮ. ਨਵਾਂਸ਼ਹਿਰ ਅਦਿੱਤਯ ਉੱਪਲ ਨੇ ਕਿਹਾ ਕਿ ਉਹ ਇਸ ਸਬੰਧੀ ਉਕਤ ਖੱਡ ਦੀ ਜਾਂਚ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ |

ਵਰਕ ਆਰਡਰ ਤੇ ਟੈਂਡਰ ਹੋਣ ਦੇ ਬਾਵਜੂਦ ਵੀ ਕਦੋਂ ਮਿਲੇਗੀ ਨਗਰ ਕੌ ਾਸਲ ਰਾਹੋਂ ਨੂੰ ਨਵੀਂ ਬਿਲਡਿੰਗ ਬਣਾਉਣ ਦੀ ਮਨਜ਼ੂਰੀ

ਰਾਹੋਂ, 21 ਜਨਵਰੀ (ਬਲਬੀਰ ਸਿੰਘ ਰੂਬੀ)-ਸਥਾਨਕ ਨਗਰ ਕੌਾਸਲ ਰਾਹੋਂ ਨਵੀਂ ਬਣਨ ਵਾਲੀ ਬਿਲਡਿੰਗ ਦੇ ਵਰਕ ਆਰਡਰ ਤੇ ਟੈਂਡਰ ਹੋਣ ਦੇ ਬਾਵਜੂਦ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ | ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨਗਰ ਕੌਾਸਲ ...

ਪੂਰੀ ਖ਼ਬਰ »

ਨਵਾਂਸ਼ਹਿਰ-ਬੰਗਾ ਇਲਾਕੇ ਦੀਆਂ ਨਹਿਰਾਂ 'ਚ ਪਾਣੀ ਨਾ ਆਉਣ ਕਰਕੇ ਕਿਸਾਨ ਪ੍ਰੇਸ਼ਾਨ

ਬੰਗਾ, 21 ਜਨਵਰੀ (ਕਰਮ ਲਧਾਣਾ)-ਪੰਜਾਬ ਦੇ ਖਿੱਤੇ ਦੋਆਬੇ ਦੇ ਨਾਮ ਨਾਲ ਜਾਣੀ ਜਾਂਦੀ ਪ੍ਰਸਿੱਧ ਬਿਸਤ ਦੋਆਬ ਨਹਿਰ 'ਚੋਂ ਪਿੰਡ ਘੱਕੇਵਾਲ ਤੋਂ ਨਿਕਲਦੀ ਬ੍ਰਾਂਚ ਨਹਿਰ ਤੇ ਇਸ ਬ੍ਰਾਂਚ ਨਹਿਰ 'ਚੋਂ ਨਿਕਲਦੇ ਰਜਬਾਹਿਆਂ ਵਿਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਇਕ ਬੂੰਦ ਵੀ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸਾਂ ਵਾਲੇ ਟ੍ਰੈਫ਼ਿਕ ਨਿਯਮਾਂ ਦੀਆਂ ਉਡਾਉਂਦੇ ਨੇ ਸ਼ਰੇਆਮ ਧੱਜੀਆਂ

ਨਵਾਂਸ਼ਹਿਰ, 21 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਪ੍ਰਾਈਵੇਟ ਬੱਸ ਚਾਲਕ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਬੱਸਾਂ ਨੂੰ ਰੋਕ ਕੇ ਆਵਾਜਾਈ ਵਿਚ ਵਿਘਨ ਪਾ ਰਹੇ ਹਨ | ਸਥਾਨਕ ਚੰਡੀਗੜ੍ਹ ਚੌਕ ਵਿਖੇ ਆਮ ਕਰਕੇ ਜਿੱਥੇ ਟ੍ਰੈਫ਼ਿਕ ਪੁਲਿਸ ਹਾਜ਼ਰ ਹੰੁਦੀ ਹੈ ਅਕਸਰ ਲੰਬਾ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਕੈਰੀਅਰ ਗਾਈਡੈਂਸ 'ਤੇ ਸੈਮੀਨਰ

ਬੰਗਾ, 21 ਜਨਵਰੀ (ਲਾਲੀ ਬੰਗਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਾਹਿਰ ਮਹਿਮਾਨਾਂ ਨੇ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਚਾਰ ਫੱਟੜ

ਜਾਡਲਾ,21 ਜਨਵਰੀ (ਬਲਦੇਵ ਸਿੰਘ ਬੱਲੀ)-ਅੱਜ ਦੇਰ ਸ਼ਾਮ ਜਾਡਲਾ ਬੁੱਘਾ ਪੌਅ ਨੇੜੇ ਹੋਏ ਇੱਕ ਤਿਕੋਨੇ ਸੜਕ ਹਾਦਸੇ ਵਿਚ ਤਿੰਨ ਡਰਾਈਵਰ ਤੇ ਬੱਸ ਕੰਡਕਟਰ ਫੱਟੜ ਹੋ ਗਏ, ਜਦੋਂ ਕਿ ਬੱਸ ਦੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ...

ਪੂਰੀ ਖ਼ਬਰ »

ਬਸਪਾ ਦੇ ਕਿਰਤੀ ਕਿਸਾਨਾਂ ਵਲੋਂ 23 ਦੀ ਰੋਸ ਰੈਲੀ ਮੁਲਤਵੀ-ਬੈਂਸ

ਬਲਾਚੌਰ, 21 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਦੇ ਕਿਰਤੀ ਕਿਸਾਨ ਵਿੰਗ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 23 ਜਨਵਰੀ ਨੂੰ ਤਹਿਸੀਲ ਹੈੱਡਕੁਆਟਰ ਬਲਾਚੌਰ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੋਸ ਰੈਲੀ ਗਣਤੰਤਰ ਦਿਵਸ ਸਮਾਗਮ ਕਾਰਨ ਮੁਲਤਵੀ ...

ਪੂਰੀ ਖ਼ਬਰ »

ਅੱਛੇ ਦਿਨ ਦਿਖਾਉਣ ਦੇ ਸੁਪਨੇ ਵਿਖਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਨਾਲ ਲੋਕਾਂ ਦਾ ਲੱਕ ਤੋੜਿਆ-ਮੰਡੇਰ

ਮਜਾਰੀ/ਸਾਹਿਬਾ, 21 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਦੇਸ਼ ਦੇ ਲੋਕਾਂ ਨੂੰ ਅੱਛੇ ਦਿਨ ਵਿਖਾਉਣ ਦੇ ਸੁਪਨੇ ਵਿਖਾ ਕਿ ਸਤ੍ਹਾ 'ਚੋਂ ਆਈ ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮਹਿੰਗਾਈ ਨਾਲ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਹ ਪ੍ਰਗਟਾਵਾ ਕਾਂਗਰਸ ...

ਪੂਰੀ ਖ਼ਬਰ »

ਕੁੱਕੜ ਮਜਾਰਾ ਵਿਖੇ ਬ੍ਰਹਮਲੀਨ ਸਵਾਮੀ ਜੋਗਿੰਦਰ ਦਾਸ ਨਿਰਵਾਣ ਦੀ ਯਾਦ ਵਿਚ ਸਾਲਾਨਾ ਸੰਤ ਸਮਾਗਮ

ਪੋਜੇਵਾਲ ਸਰਾਂ, 21 ਜਨਵਰੀ (ਨਵਾਂਗਰਾਈਾ)-ਬ੍ਰਹਮਲੀਨ 108 ਸਵਾਮੀ ਜੋਗਿੰਦਰ ਦਾਸ ਨਿਰਵਾਣ ਦੀ ਯਾਦ ਵਿਚ ਸਮੂਹ ਸੰਗਤ ਵਲੋਂ ਪਿੰਡ ਕੁੱਕੜ ਮਜਾਰਾ ਵਿਖੇ ਸਵਾਮੀ ਸਹਿਜ ਦਾਸ ਧਰਮਪੁਰ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ...

ਪੂਰੀ ਖ਼ਬਰ »

ਜੇ.ਐੱਸ.ਐੱਫ.ਐੱਚ. ਖ਼ਾਲਸਾ ਸਕੂਲ ਵਿਖੇ ਪੇਂਟਿੰਗ, ਭਾਸ਼ਣ ਤੇ ਸਲੋਗਨ ਮੁਕਾਬਲੇ ਕਰਵਾਏ

ਨਵਾਂਸ਼ਹਿਰ, 21 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੱਕਤਰ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਦੀ ਅਗਵਾਈ ਵਿਚ ਜੇ.ਐੱਸ.ਐੱਫ.ਐੱਚ. ਖ਼ਾਲਸਾ ਸਕੂਲ ਵਿਖੇ 'ਬਾਲ ਮਜ਼ਦੂਰ ਕਾਨੂੰਨ ਅਪਰਾਧ' ਵਿਸ਼ੇ 'ਤੇ ਪੇਂਟਿੰਗ, ...

ਪੂਰੀ ਖ਼ਬਰ »

ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ

ਬਲਾਚੌਰ, 21 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਲਾਚੌਰ ਦੀ ਮੀਟਿੰਗ ਪ੍ਰਧਾਨ ਤਜਿੰਦਰ ਸਿੰਘ ਜੋਤ, ਸੂਬਾਈ ਚੇਅਰਮੈਨ ਦਿਲਦਾਰ ਸਿੰਘ ਜੱਟਪੁਰ ਦੀ ਪ੍ਰਧਾਨਗੀ ਹੇ ਹੋਈ | ਇਸ ਮੌਕੇ ਪ੍ਰਧਾਨ ਜੋਤ ਨੇ ਮੈਡੀਕਲ ...

ਪੂਰੀ ਖ਼ਬਰ »

ਜੀਂਦੋਵਾਲ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਰੋਮਾਂਚਕ ਮੁਕਾਬਲੇ

ਬੰਗਾ, 21 ਜਨਵਰੀ (ਲਾਲੀ ਬੰਗਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੈਲਫੇਅਰ ਸੁਸਾਇਟੀ ਜੀਂਦੋਵਾਲ ਵਲੋਂ ਨਗਰ ਨਿਵਾਸੀਆਂ, ਖੇਡ ਪ੍ਰੇਮੀਆਂ ਅਤੇ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਜੀਂਦੋਵਾਲ ਬੰਗਾ ਦੇ ਖੇਡ ਸਟੇਡੀਅਮ ਵਿਚ ਕਰਾਏ ਜਾ ਰਹੇ ਪੰਜ ...

ਪੂਰੀ ਖ਼ਬਰ »

ਸੰਤ ਹਰੀ ਦਾਸ ਦੀ ਯਾਦ 'ਚ ਸੰਤ ਸਮਾਗਮ ਸਬੰਧੀ ਮੀਟਿੰਗ

ਸੰਧਵਾਂ, 21 ਜਨਵਰੀ (ਪ੍ਰੇਮੀ ਸੰਧਵਾਂ)-ਸੰਤ ਹਰੀ ਦਾਸ ਦੀ ਜਨਮ ਨਗਰੀ ਰਵਿਦਾਸੀਆ ਧਰਮ ਅਸਥਾਨ ਪਿੰਡ ਸੰਧਵਾਂ ਵਿਖੇ ਦੂਜਾ ਸੰਤ ਸਮਾਗਮ ਕਰਵਾਉਣ ਸਬੰਧੀ ਸੰਤ ਕ੍ਰਿਸ਼ਨਾ ਦੇਵੀ ਬੋਪਾਰਾਏ ਕਲਾਂ ਦੀ ਅਗਵਾਈ ਹੇਠ ਸੰਤ ਮਹਾਂਪੁਰਸ਼ਾਂ ਤੇ ਸੰਗਤ ਦੀ ਹੋਈ ਮੀਟਿੰਗ 'ਚ ਤੈਅ ...

ਪੂਰੀ ਖ਼ਬਰ »

ਬੰਗਾ 'ਚ ਡਾ: ਸੁੱਖੀ ਦਾ ਅਕਾਲੀ ਵਰਕਰਾਂ ਵਲੋਂ ਸਵਾਗਤ

ਬੰਗਾ, 21 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਹਲਕਾ ਬੰਗਾ ਦੇ ਇੰਚਾਰਜ ਅਤੇ ਬੰਗਾ ਹਲਕੇ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਦਾ ਅਮਰੀਕਾ, ਕੈਨੇਡਾ ਦੌਰੇ ਤੋਂ ਬੰਗਾ ਪਰਤਣ 'ਤੇ ਅਕਾਲੀ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ | ਡਾ: ਸੁੱਖੀ ਨੇ ਆਖਿਆ ...

ਪੂਰੀ ਖ਼ਬਰ »

ਝੰਡੇਰ ਕਲਾਂ 'ਚ ਮਨਰੇਗਾ ਦਾ ਕੰਮ ਜ਼ੋਰਾਂ 'ਤੇ

ਬਹਿਰਾਮ, 21 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਮੂਹ ਗ੍ਰਾਮ ਪੰਚਾਇਤ ਝੰਡੇਰ ਕਲਾਂ ਦੇ ਮੈਂਬਰਾ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਮਨਰੇਗਾ ਸਕੀਮ ਤਹਿਤ ਪਿੰਡ ਝੰਡੇਰ ਕਲਾਂ ਵਿਖੇ ਵੱਖ-ਵੱਖ ਥਾਵਾਂ 'ਤੇ ਸਫ਼ਾਈ ਕਰਾਈ ਗਈ ਤੇ ਸ਼ਮਸ਼ਾਨਘਾਟ ਨੂੰ ਜਾ ਰਹੀ ਸੜਕ ਨੂੰ ...

ਪੂਰੀ ਖ਼ਬਰ »

ਬੰਗਾ 'ਚ ਫੁੱਟਪਾਥ 'ਤੇ ਨਾਜ਼ਾਇਜ਼ ਕਬਜ਼ੇ ਨਾ ਹਟਾਉਣ ਕਰਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ

ਬੰਗਾ, 21 ਜਨਵਰੀ (ਲਾਲੀ ਬੰਗਾ)-ਬੇਸ਼ੱਕ ਸਰਕਾਰਾਂ ਵਲੋਂ ਆਪਣੇ ਰਾਜ ਦੇ ਵਸਨੀਕਾਂ ਦੀ ਸਹੂਲਤ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਤੇ ਸੜਕੀ ਆਵਾਜਾਈ ਵਰਗੇ ਮੁੱਢਲੇ ਤੇ ਅਤਿ ਜਰੂਰੀ ਢਾਂਚੇ ਦੇ ਵਿਕਾਸ ਲਈ ਕਰੋੜਾਂ ਰੁਪਏ ਖ਼ਰਚ ਕੇ ਸੜਕਾਂ ਦਾ ਨਿਰਮਾਣ ਕੀਤਾ ਜਾ ...

ਪੂਰੀ ਖ਼ਬਰ »

ਸੁੱਜੋਂ 'ਚ ਹੋਇਆ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ

ਬੰਗਾ, 21 ਜਨਵਰੀ (ਕਰਮ ਲਧਾਣਾ)-ਬੇਦੀ ਸਾਹਿਬ ਸਿੰਘ ਗੁਰਮਤਿ ਵਿਦਿਆਲਾ ਸੁੱਜੋਂ ਵਿਖੇ ਵਿਦਿਆਲੇ ਦੇ ਸੰਚਾਲਕ ਗਿਆਨੀ ਸਰਬਜੀਤ ਸਿੰਘ ਸੁੱਖਾ ਦੀ ਅਗਵਾਈ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਗੰਨਾ ਮਿੱਲ ਨਵਾਂਸ਼ਹਿਰ ਵੱਲ ਪਈ ਬਕਾਇਆ ਰਾਸ਼ੀ ਅਦਾ ਦੀ ਮੰਗ

ਉੜਾਪੜ/ਲਸਾੜਾ, 21 ਜਨਵਰੀ (ਲਖਵੀਰ ਸਿੰਘ ਖੁਰਦ)-ਪਿੰਡ ਉੜਾਪੜ ਵਿਖੇ ਗੰਨਾ ਉਤਪਾਦਕ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਪਿਛਲੇ ਸਾਲ ਦੀ ਹੀ ਪਈ ਗੰਨਾ ਮਿੱਲ ਵੱਲ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਨਾ ਮਿਲਣ 'ਤੇ ਗੰਨਾ ਮਿੱਲ ਅਤੇ ਸਰਕਾਰ ਪ੍ਰਤੀ ਰੋਸ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਹਸ ਸਿੰਬਲ ਮਜਾਰਾ ਦਾ ਸਾਲਾਨਾ ਨਰੀਖਣ

ਮਜਾਰੀ/ਸਾਹਿਬਾ, 21 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਜ਼ਿਲ੍ਹਾ ਸਾਇੰਸ ਸੁਪਰਵਾਇਜਰ ਡਾ:ਸੁਰਿੰਦਰਪਾਲ ਅਗਨੀ ਹੋਤਰੀ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਹਸ ਸਿੰਬਲ ਮਜਾਰਾ ਦਾ ਨਿਰੀਖਣ ਕੀਤਾ ਗਿਆ | ਟੀਮ ਵਲੋਂ ਸਕੂਲ ਵਿਚ ਅਧਿਆਪਕਾਂ/ਵਿਦਿਆਰਥੀਆਂ ...

ਪੂਰੀ ਖ਼ਬਰ »

ਸੂੰਢ ਦੇ ਨਗਰ ਕੀਰਤਨ ਸਬੰਧੀ ਫਲੈਕਸ ਜਾਰੀ

ਸੰਧਵਾਂ, 21 ਜਨਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੂੰਢ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ 31 ਜਨਵਰੀ ਤੋਂ 4 ਫਰਵਰੀ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਕਰਮ ...

ਪੂਰੀ ਖ਼ਬਰ »

ਸੰਤ ਢਾਂਗੂ ਵਾਲਿਆਂ ਦੀ ਯਾਦ ਵਿਚ ਧਾਮ ਜੱਖੇਵਾਲ ਵਿਖੇ ਸੰਤ ਸਮਾਗਮ ਕਰਵਾਇਆ

ਪੋਜੇਵਾਲ ਸਰਾਂ, 21 ਜਨਵਰੀ (ਰਮਨ ਭਾਟੀਆ)-ਪਰਮ ਸੰਤ ਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਖਰੀ ਮਿਸਾਲ ਪੈਦਾ ਕਰਨ ਵਾਲੇ ਬ੍ਰਹਮਲੀਨ ਢਾਂਗੂ ਵਾਲਿਆਂ ਦ ਜੋਤੀ-ਜੋਤ ਸਮਾ ਜਾਣ 'ਤੇ ਧਾਮ ਜੱਖੇਵਾਲ ਵਿਖੇ ਸੰਤ ਸਮਾਗਮ ਕਰਵਾਇਆ ਗਿਆ | ਸਵੇਰੇ ਉਨ੍ਹਾਂ ਦੇ ਸਮਾਧੀ ਸਥਾਨ 'ਤੇ ਸ੍ਰੀ ...

ਪੂਰੀ ਖ਼ਬਰ »

ਸੌ ਾਖੜੀ ਵਿਖੇ ਤਿੰਨ ਦਿਨਾ ਸਿਖਲਾਈ ਕੈਂਪ ਸਮਾਪਤ

ਬਲਾਚੌਰ, 21 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਜੰਗਲੀ ਇਲਾਕਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਖ਼ਾਸ ਕਰ ਸੁਆਣੀਆਂ ਨੂੰ ਸਵੈ ਰੋਜ਼ਗਾਰ ਬਣਾਉਣ ਹਿਤ ਨੁਕਤੇ ਸਾਂਝੇ ਕਰਨ ਦੇ ਮੰਤਵ ਨਾਲ ਹਿਮਾਚਲ ਪ੍ਰਦੇਸ਼ ਦੇ ਉਦਯੋਗ ਵਿਭਾਗ ਨਾਲ ਸੰਬਧਤ ਸਾਹਿਬ ਐਜੂਕੇਸ਼ਨਲ ਅਤੇ ...

ਪੂਰੀ ਖ਼ਬਰ »

ਦਾਨੀ ਰੋਹੇਲਾ ਪਰਿਵਾਰ ਵਲੋਂ ਸਕੂਲ ਨੂੰ ਡੈਸਕ ਭੇਟ

ਮੁਕੰਦਪੁਰ, 21 ਜਨਵਰੀ (ਹਰਪਾਲ ਸਿੰਘ ਰਹਿਪਾ)-ਦਾਨੀ ਪਰਿਵਾਰ ਦੇ ਸ: ਪ੍ਰਮਜੀਤ ਸਿੰਘ ਰੋਹੇਲਾ ਵਾਸੀ ਮਜਾਰੀ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਬੈਠਣ ਲਈ 20 ਡੈਸਕ ਦਿੱਤੇ ਗਏ | ਸਕੂਲ ਵਿਚ ਕੀਤੇ ਇਕ ਸਧਾਰਣ ਸਮਾਗਮ ਵਿਚ ਬੋਲਦਿਆਂ ਸਕੂਲ ਮੁੱਖੀ ...

ਪੂਰੀ ਖ਼ਬਰ »

ਪਿੰਡ ਲਧਾਣਾ ਝਿੱਕਾ 'ਚ ਹੋਇਆ ਗੁਰਮਤਿ ਸਮਾਗਮ

ਬੰਗਾ, 21 ਜਨਵਰੀ (ਕਰਮ ਲਧਾਣਾ)-ਉੱਘੇ ਸਮਾਜ ਸੇਵੀ ਸਤਨਾਮ ਸਿੰਘ ਝਿੱਕਾ ਮੈਨੇਜਰ ਸਹਿਕਾਰੀ ਬੈਂਕ ਲਧਾਣਾ ਝਿੱਕਾ ਉਨ੍ਹਾਂ ਦੇ ਵੱਡੇ ਭਰਾ ਸ਼ਿੰਗਾਰਾ ਸਿੰਘ ਸਪੁੱਤਰ ਕਰਨੈਲ ਸਿੰਘ ਝਿੱਕਾ ਤੇ ਸਮੂਹ ਪਰਿਵਾਰ ਵਲੋਂ ਕਮਿਊਨਿਟੀ ਸੈਂਟਰ ਲਧਾਣਾ ਝਿੱਕਾ ਵਿਖੇ ਗੁਰਮਤਿ ...

ਪੂਰੀ ਖ਼ਬਰ »

ਧਾਰਮਿਕ ਗੀਤ 'ਕਾਸ਼ੀ ਵਿਚ ਰੱਬ' ਜਾਰੀ

ਕਾਠਗੜ੍ਹ, 21 ਜਨਵਰੀ (ਸੂਰਾਪੁਰੀ)-ਗਾਇਕ ਰਾਵਿਜੈ ਭਾਟੀਆ ਵਲੋਂ ਖ਼ੁਦ ਕਲਮਬੱਧ ਕਰਕੇ ਗਾਇਆ ਧਾਰਮਿਕ ਗੀਤ 'ਕਾਸ਼ੀ ਵਿਚ ਰੱਬ' ਜਿਸ ਨੂੰ ਸੰਗੀਤਕ ਧੁਨਾਂ ਪ੍ਰਸ਼ੋਤਮ ਬੰਗੜ ਵਲੋਂ ਦਿੱਤੀਆਂ ਗਈਆਂ ਹਨ, ਨੂੰ ਅੱਜ ਕਾਠਗੜ੍ਹ ਵਿਖੇ ਏ.ਕੇ. ਰਿਕਾਰਡਜ਼ ਯੂ.ਐੱਸ.ਏ. ਕੰਪਨੀ ਵਲੋਂ ...

ਪੂਰੀ ਖ਼ਬਰ »

ਦਾਤਾ ਮੀਆਂ ਸਾਹਿਬ ਦੀ ਯਾਦ 'ਚ ਲੋੜਵੰਦ ਬੱਚਿਆਂ ਦੀ ਕੀਤੀ ਸਹਾਇਤਾ

ਬੰਗਾ, 21 ਜਨਵਰੀ (ਕਰਮ ਲਧਾਣਾ)-ਪਿੰਡ ਕਰਨਾਣਾ 'ਚ ਸਥਿੱਤ ਪ੍ਰਸਿੱਧ ਧਾਰਮਿਕ ਅਸਥਾਨ ਦਾਤਾ ਮੀਆਂ ਸਾਹਿਬ ਦੇ ਅਨਿਨ ਸੇਵਕ ਅਤੇ ਦੀਵਾਨੇ ਦੁਬਈ ਵਾਲਿਆਂ ਨੇ ਦਾਤਾ ਸਾਹਿਬ ਦੀ ਪਵਿੱਤਰ ਯਾਦ ਵਿਚ ਲੋੜਵੰਦ ਬੱਚਿਆਂ ਨੂੰ ਠੰਢ ਦੇ ਮੌਸਮ ਨੂੰ ਦੇਖਦੇ ਹੋਏ ਗਰਮ ਜੁਰਾਬਾਂ ਬੂਟ ...

ਪੂਰੀ ਖ਼ਬਰ »

ਕਾਂਗਰਸ ਆਪਣੇ ਕੀਤੇ ਵਾਅਦਿਆਂ ਤੋਂ ਭੱਜੀ-ਆਗੂ ਰਾਠੌਰ

ਨਵਾਂਸ਼ਹਿਰ, 21 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਰਾਠੌਰ ਨੇ ਕਿਹਾ ਕਾਂਗਰਸ ਪਾਰਟੀ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦਾਚਿਤ ਸਹਿਣ ਨਹੀਂ ਕਰਨਗੇ | ਰਾਠੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੰਦਗੀ ਦੇ ਲੱਗੇ ਢੇਰ ਕਾਰਨ ਲੋਕ ਪ੍ਰੇਸ਼ਾਨ

ਸਮੰੁਦੜਾ, 21 ਜਨਵਰੀ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੇ ਪਿਛਲੇ ਪਾਸੇ ਨਾਜ਼ਰਪੁਰ ਨੰੂ ਜਾਂਦੀ ਸੰਪਰਕ ਸੜਕ 'ਤੇ ਪਿਛਲੇ ਲੰਮੇ ਸਮੇਂ ਤੋਂ ਪਹਾੜ ਜਿੱਡਾ ਲੱਗਿਆ ਹੋਇਆ ਗੰਦਗੀ ਦਾ ਵੱਡਾ ਢੇਰ ਪਿੰਡ ਵਾਸੀਆਂ ਲਈ ਭਾਰੀ ...

ਪੂਰੀ ਖ਼ਬਰ »

ਗੁਰਦੁਆਰਾ ਦਸਮੇਸ਼ ਦਰਬਾਰ ਲਧਾਣਾ ਉੱਚਾ ਦੇ ਉਦਘਾਟਨ ਮੌਕੇ ਗੁਰਮਤਿ ਸਮਾਗਮ

ਬੰਗਾ, 21 ਜਨਵਰੀ (ਕਰਮ ਲਧਾਣਾ)-ਪਿੰਡ ਲਧਾਣਾ ਉੱਚਾ ਦੀਆਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਾਂਝੇ ਉਦਮ ਨਾਲ ਉਸਾਰੇ ਗੁਰੂ ਘਰ ਗੁਰਦੁਆਰਾ ਦਸਮੇਸ਼ ਦਰਬਾਰ ਦੇ ਉਦਘਾਟਨ ਮੌਕੇ ਭਾਰੀ ਗੁਰਮਤਿ ਸਮਾਗਮ ਕਰਵਾਏ ਗਏ | ਸਮਾਗਮ ਦੇ ਅਰੰਭ ਵਿਚ ਸ੍ਰੀ ਅਖੰਡ ਪਾਠ ਦੇ ...

ਪੂਰੀ ਖ਼ਬਰ »

ਵਿਆਹ ਪੁਰਬ ਸਬੰਧੀ ਧਾਰਮਿਕ ਸਮਾਗਮ

ਮਜਾਰੀ/ਸਾਹਿਬਾ, 21 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖ ਕੇ ਗੁਰਦਵਾਰਾ ਨਾਨਕਸਰ ਠਾਠ ਮਜਾਰੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਵਲੋਂ ਮਿਲ ਕੇ ...

ਪੂਰੀ ਖ਼ਬਰ »

ਜੱਸੋਮਜਾਰਾ ਵਿਖੇ ਸੁੰਦਰ ਦਸਤਾਰਬੰਦੀ ਮੁਕਾਬਲੇ 24 ਨੂੰ

ਬਹਿਰਾਮ, 21 ਜਨਵਰੀ (ਨਛੱਤਰ ਸਿੰਘ ਬਹਿਰਾਮ)-ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰਬੰਦੀ ਮੁਕਾਬਲੇ ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਸਰਕਲ ਜੱਸੋਮਜਾਰਾ ...

ਪੂਰੀ ਖ਼ਬਰ »

ਥਾਣੇਦਾਰ ਰਾਮ ਸਰੂਪ ਚੇਚੀ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ

ਸੜੋਆ, 21 ਜਨਵਰੀ (ਪੱਤਰ ਪ੍ਰੇਰਕ)-ਮੌਤ ਇੱਕ ਅਟੱਲ ਸਚਾਈ ਹੈ, ਜਿਸ ਨੂੰ ਕਦੇ ਵੀ ਟਾਲਿਆ ਨਹੀਂ ਜਾ ਸਕਦਾ | ਇਹ ਵਿਚਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਘਨੌਰ, ਜੈ ਕਿ੍ਸ਼ਨ ਸਿੰਘ ਰੌੜੀਂ ਵਿਧਾਇਕ ਗੜ੍ਹਸ਼ੰਕਰ ...

ਪੂਰੀ ਖ਼ਬਰ »

ਕਲੇਰ ਕੁਲਵੰਤ ਦੇ ਧਾਰਮਿਕ ਗੀਤ ਦੀ ਵੀਡੀਓ ਰਿਕਾਰਡਿੰਗ ਹੋਈ

ਉਸਮਾਨਪੁਰ, 21 ਜਨਵਰੀ (ਮਝੂਰ)- ਸੁਰੀਲੀ ਆਵਾਜ਼ ਦੇ ਮਾਲਕ ਕਲੇਰ ਕੁਲਵੰਤ ਦੇ ਧਾਰਮਿਕ ਗੀਤ ''ਕਾਂਸ਼ੀ ਵਾਲੇ ਨਾਲ ਪ੍ਰੀਤ ਜਿੰਦੇ ਜੋੜ ਕੇ'' ਦਾ ਫ਼ਿਲਮਾਂਕਣ ਪੂਰਾ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੇਰ ਨੇ ਦੱਸਿਆ ਕਿ ਜਸਵੰਤ ਸੋਇਤਾ ਦੀ ਕਲਮ ਤੋਂ ਲਿਖੇ ਗੀਤ ...

ਪੂਰੀ ਖ਼ਬਰ »

ਕਾਹਨੇਵਾਲ ਮਝੋਟ ਵਿਖੇ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਸਮਾਪਤ

ਭੱਦੀ, 21 ਜਨਵਰੀ (ਨਰੇਸ਼ ਧੌਲ)-ਬ੍ਰਹਮ ਨਿਵਾਸ ਆਸ਼ਰਮ ਪਿੰਡ ਕਾਹਨੇਵਾਲ ਮਝੋਟ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ...

ਪੂਰੀ ਖ਼ਬਰ »

ਚੌਧਰੀ ਨਸ਼ੀਬ ਚੰਦ ਭਾਟੀਆ ਦਾ ਅੰਤਿਮ ਸੰਸਕਾਰ ਹੋਇਆ

ਪੋਜੇਵਾਲ ਸਰਾਂ, 21 ਜਨਵਰੀ (ਨਵਾਂਗਰਾਈਾ)-ਪਿੰਡ ਨਵਾਂਗਰਾਂ ਦੇ ਸਰਪੰਚ ਮਨੋਹਰ ਲਾਲ ਭਾਟੀਆ ਦੇ ਪਿਤਾ ਚੌਧਰੀ ਨਸੀਬ ਚੰਦ ਭਾਟੀਆ 77 ਸਾਲ (ਆਪਣੇ ਸਮੇਂ ਦੇ ਨਾਮਵਰ ਫੁੱਟਬਾਲ ਖਿਡਾਰੀ) ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ ਦਾ ਅੰਤਿਮ ਸੰਸਕਾਰ ਪਿੰਡ ...

ਪੂਰੀ ਖ਼ਬਰ »

ਐਕਸਲ ਟੁੱਟਣ ਕਾਰਨ ਮਹਿੰਦਰਾ ਜੀਪ ਹੋਈ ਹਾਦਸਾਗ੍ਰਸਤ

ਭੱਦੀ, 21 ਜਨਵਰੀ (ਨਰੇਸ਼ ਧੌਲ)-ਅੱਜ ਸਵੇਰੇ ਤੜਕਸਾਰ ਇੱਕ ਮਹਿੰਦਰਾ ਬੋਲੈਰੋ ਜੀਪ ਐਕਸਲ ਟੁੱਟਣ ਕਾਰਨ ਹਾਦਸਾਗ੍ਰਸਤ ਹੋ ਗਈ | ਜਾਣਕਾਰੀ ਅਨੁਸਾਰ ਸਵੇਰੇ ਲਗਪਗ 5:30 ਵਜੇ ਮਹਿੰਦਰਾ ਜੀਪ ਨੰਬਰ ਪੀ.ਬੀ.10 ਡੀ.ਡੀ. 9286 ਜੋ ਨੂਰਪੁਰ ਬੇਦੀ ਤੋਂ ਲੱਕੜ ਲੈ ਕੇ ਲੱਕੜ ਮੰਡੀ ਬਲਾਚੌਰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨਵਾਂਸ਼ਹਿਰ ਸਿਟੀ 321-ਡੀ ਦੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 21 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਸਿਟੀ 321-ਡੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕਲੱਬ ਵਲੋਂ ਕੀਤੇ ਜਾ ਰਹੇ ਪ੍ਰਾਜੈਕਟਾਂ ਦੇ ਵਿਚਾਰਾਂ ਕੀਤੀਆਂ ਗਈਆਂ | ਇਸ ਸਬੰਧੀ ਪ੍ਰਧਾਨ ...

ਪੂਰੀ ਖ਼ਬਰ »

ਸੜਕ 'ਤੇ ਪ੍ਰੀਮਿਕਸ ਪਾਉਣ ਦੀ ਮੰਗ

ਘੁੰਮਣਾਂ, 21 ਜਨਵਰੀ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾਂ ਤੋਂ ਵਾਹਦ ਤੱਕ ਸੜਕ ਬਣ ਰਹੀ ਨੂੰ ਲਗਪਗ 7-8 ਮਹੀਨੇ ਹੋ ਗਏ ਹਨ ਇਸ ਸੜਕ 'ਤੇ ਪੱਥਰ ਬਹੁਤ ਬੁਰੀ ਤਰ੍ਹਾਂ ਬਿਖਰਿਆ ਹੋਇਆ ਹੈ | ਕੰਮਾਂ ਕਾਰਾਂ 'ਤੇ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ | ਇਸ ਸੜਕ 'ਤੇ ਕਈ ...

ਪੂਰੀ ਖ਼ਬਰ »

ਵਿਧਾਇਕ ਰਾਮ ਲਾਲ ਠਾਕੁਰ ਦਾ ਪਰਸ ਚੋਰੀ

ਢੇਰ, 21 ਜਨਵਰੀ (ਸ਼ਿਵ ਕੁਮਾਰ ਕਾਲੀਆ)-ਦਸਮੇਸ਼ ਵਿਆਹ ਪੁਰਬ ਸਮਾਗਮਾਂ ਵਿਚ ਸ਼ਾਮਿਲ ਹੋਏ ਸ੍ਰੀ ਨੈਣਾਂ ਦੇਵੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਮ ਲਾਲ ਠਾਕੁਰ ਦਾ ਸ੍ਰੀ ਗੁਰੂ ਕਾ ਲਾਹੌਰ ਦੇ ਗੁਰਦੁਆਰਾ ਸੇਹਰਾ ਸਾਹਿਬ ਵਿਖੇ ਕਿਸੇ ਨੇ ਪਰਸ ਚੋਰੀ ਕਰ ਲਿਆ | ਜਿਸ ਦੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX