ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਨਗਰ ਨਿਗਮ ਲੁਧਿਆਣਾ ਦੀ ਫਰਵਰੀ 'ਚ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਹੋ ਰਹੀਆਂ ਦਲ ਬਦਲੀਆਂ ਤੇ ਇਕ ਵਾਰਡ 'ਚੋਂ ਕਈ-ਕਈ ਉਮੀਦਵਾਰਾਂ ਵਲੋਂ ਆਪਣੀ ਦਾਅਵੇਦਾਰੀ ਪੇਸ਼ ਕਰਨੀ ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ | ਇਸ ਸਥਿਤੀ 'ਚੋਂ ਆਸਾਨੀ ਨਾਲ ਬਾਹਰ ਨਿੱਕਲਣਾ ਹਰ ਪਾਰਟੀ, ਖਾਸ ਕਰਕੇ ਕਾਂਗਰਸ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਕਾਂਗਰਸ ਦੇ ਦਾਅਵੇਦਾਰ ਇਹ ਮੰਨੀ ਬੈਠੇ ਹਨ ਕਿ ਇਕ ਵਾਰ ਟਿਕਟ ਉਨ੍ਹਾਂ ਦੇ ਹੱਥ ਆ ਜਾਵੇ ਤਾਂ ਪੰਜਾਬ ਦੇ ਦੂਜੇ ਸ਼ਹਿਰਾਂ ਵਾਂਗ ਉਨ੍ਹਾਂ ਦੀ ਜਿੱਤ ਯਕੀਨੀ ਹੈ | ਜਾਣਕਾਰੀ ਅਨੁਸਾਰ ਨਗਰ ਨਿਗਮ ਦਾ ਸਾਲ 2018 ਦੀ ਚੋਣ ਦਾ ਸਿਆਸੀ ਮੈਦਾਨ ਸਾਲ 2012 ਦੇ ਚੋਣ ਮੈਦਾਨ ਨਾਲੋਂ ਵੱਖਰਾ ਹੋਵੇਗਾ ਕਿਉਂਕਿ ਇਨ੍ਹਾਂ ਚੋਣਾਂ ਵਿਚ ਪਹਿਲਾਂ ਵਾਂਗ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀ ਸਿੱਧੀ ਟੱਕਰ ਦੀ ਬਜਾਏ ਐਤਕੀਂ ਆਪ-ਲਿਪ ਗਠਜੋੜ ਦੇ ਮੈਦਾਨ 'ਚ ਆਉਣ ਕਰਕੇ ਬਹੁਤੇ ਵਾਰਡਾਂ 'ਚ ਤਿਕੋਣੀ ਟੱਕਰ ਹੋਣੀ ਯਕੀਨੀ ਹੈ। ਬਸਪਾ ਤੇ ਨਵੀਂ ਬਣੀ ਆਪਣਾ ਪੰਜਾਬ ਪਾਰਟੀ ਵਲੋਂ ਵੀ ਸ਼ਹਿਰ ਦੇ ਸਾਰੇ 95 ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ, ਖੱਬੇ ਪੱਖੀ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਡਟਣਗੇ, ਪਰ 95 'ਚੋਂ ਲਗਪਗ 70-75 ਵਾਰਡਾਂ 'ਚ ਟੱਕਰ ਤਿਕੋਣੀ ਹੀ ਰਹਿਣ ਦੇ ਆਸਾਰ ਹਨ।
ਲਿਪ-ਆਪ ਗਠਜੋੜ ਦੀ ਸਥਿਤੀ:
ਲੁਧਿਆਣਾ ਨਗਰ ਨਿਗਮ ਦੀ ਪਹਿਲੀ ਵਾਰ ਚੋਣ ਲੜ ਰਹੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਗਠਜੋੜ ਵਲੋਂ 95 ਵਾਰਡਾਂ ਤੋਂ ਉਮੀਦਵਾਰ ਉਤਾਰੇ ਜਾ ਰਹੇ ਹਨ। ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਕਈ ਮੀਟਿੰਗਾਂ ਕਰਕੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇੱਕਾ-ਦੁੱਕਾ ਵਾਰਡਾਂ ਨੂੰ ਛੱਡ ਕੇ ਆਪ-ਲਿਪ ਦੇ ਦਾਅਵੇਦਾਰਾਂ ਦੀ ਸੂਚੀ ਜ਼ਿਆਦਾ ਲੰਬੀ ਨਹੀਂ ਹੈ। ਸਰਵਸੰਮਤੀ ਨਾਲ ਟਿਕਟਾਂ ਦੀ ਵੰਡ ਦਾ ਕੰਮ ਨੇਪਰੇ ਚੜ੍ਹਨ ਕਰਕੇ ਦੋਵੇਂ ਪਾਰਟੀਆਂ 'ਚ ਵਿਰੋਧ ਜਾਂ ਬਾਗੀ ਸੁਰਾਂ ਉੱਠਣ ਦੇ ਆਸਾਰ ਘੱਟ ਹਨ।
ਆਪਣਾ ਪੰਜਾਬ ਪਾਰਟੀ ਦੀ ਸਥਿਤੀ:
ਆਮ ਆਦਮੀ ਪਾਰਟੀ 'ਚੋਂ ਨਿਕਲੀ ਆਪਣਾ ਪੰਜਾਬ ਪਾਰਟੀ ਵਲੋਂ ਵੀ ਮਹਾਂਨਗਰ ਦੇ 95 ਵਾਰਡਾਂ 'ਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਵੀ ਕਰ ਦਿੱਤੀ ਗਈ ਹੈ। ਆਪਣਾ ਪੰਜਾਬ ਪਾਰਟੀ ਦੀ ਟਿਕਟ ਲਈ ਪਾਰਟੀ ਵਲੋਂ ਉਮੀਦਵਾਰਾਂ ਦੀ ਆਪ ਭਾਲ ਕੀਤੀ ਜਾ ਰਹੀ ਹੈ। ਇਸ ਪਾਰਟੀ ਦੇ ਜ਼ਿਆਦਾ ਚਾਹਵਾਨ ਨਜ਼ਰ ਨਹੀਂ ਆ ਰਹੇ।
ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ:
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਲਈ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਹਿਰ 'ਚ ਬੋਰਡ ਤੇ ਹੋਰਡਿੰਗ ਲਗਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ ਅਤੇ ਉਹ ਟਿਕਟ ਲੈਣ ਲਈ ਪਾਰਟੀ ਹਾਈਕਮਾਂਡ ਦੇ ਉੱਚ ਆਗੂਆਂ ਅਤੇ ਹਲਕਾ ਇੰਚਾਰਜਾਂ ਨਾਲ ਸੰਪਰਕ ਕਰ ਰਹੇ ਹਨ। ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦੀ ਟਿਕਟ ਲੈਣ ਲਈ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਕ ਵਾਰਡ ਤੋਂ ਕਈ-ਕਈ ਉਮੀਦਵਾਰਾਂ ਨੇ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਹਨ। ਸਾਰੀ ਸਥਿਤੀ ਨੂੰ ਸੰਭਾਲਣ ਲਈ ਪਾਰਟੀ ਵੱਲੋਂ ਸੀਨੀਅਰ ਆਗੂਆਂ ਨੂੰ ਲੁਧਿਆਣਾ ਵਿਚ ਟਿਕਟਾਂ ਦੀ ਵੰਡ ਸਰਵਸੰਮਤੀ ਨਾਲ ਕਰਨ ਦਾ ਨਿਰਦੇਸ਼ ਦਿੱਤੇ ਗਏ ਹਨ।
ਕਾਂਗਰਸ ਪਾਰਟੀ ਦੀ ਸਥਿਤੀ:
ਕਾਂਗਰਸ ਪਾਰਟੀ ਦੇ ਇਕ ਵਾਰਡ 'ਚ ਕਈ-ਕਈ ਦਾਅਵੇਦਾਰ ਹਨ ਤੇ ਹੋਰਨਾਂ ਪਾਰਟੀਆਂ ਤੇ ਕਾਂਗਰਸ ਪਾਰਟੀ 'ਚ ਘਰ ਵਾਪਸੀ ਕਰਨ ਵਾਲੇ ਆਗੂ ਵੀ ਕਾਂਗਰਸ ਦੀ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਟਿਕਟਾਂ ਲੈਣ ਲਈ ਕਾਂਗਰਸੀ ਵਰਕਰਾਂ ਨੇ ਜਿੱਥੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਦੇ ਘਰ ਦੀਆਂ ਦੇਹਲੀਆਂ ਘਸਾਈਆਂ ਪਈਆਂ ਹਨ, ਉਥੇ ਹਲਕਾ ਵਿਧਾਇਕਾਂ ਨੂੰ ਵੀ ਟਿਕਟ ਲੈ ਕੇ ਦੇਣ ਲਈ ਸਿਫਾਰਸ਼ਾਂ ਕਰਵਾਈਆਂ ਜਾ ਰਹੀਆਂ ਹਨ। ਦਲ ਬਦਲੀ ਜਾਂ ਘਰ ਵਾਪਸੀ ਕਰਨ ਵਾਲੇ ਆਗੂਆਂ ਖਿਲਾਫ਼ ਜੋ ਕਾਂਗਰਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਹ ਕਾਂਗਰਸ 'ਤੇ ਭਾਰੀ ਜ਼ਰੂਰ ਪੈ ਸਕਦਾ ਹੈ।
ਚੌਧਰੀ ਬੱਗਾ ਦੇ ਸਿਆਸੀ ਦਾਅ 'ਤੇ ਸਭ ਦੀਆਂ ਨਜ਼ਰਾਂ
ਰਾਜ ਮੰਤਰੀ ਰੁਤਬਾ ਲੈ ਕੇ ਪੰਜਾਬ ਟ੍ਰੇਡਰਜ਼ ਬੋਰਡ ਦੇ ਉਪ ਚੇਅਰਮੈਨ ਰਹੇ ਤੇ ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰੀ 1 ਦੇ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਵਲੋਂ 2017 ਦੀ ਵਿਧਾਨ ਸਭਾ ਚੋਣ 'ਚ ਅਕਾਲੀ ਦਲ ਨਾਲੋਂ ਬਾਗੀ ਹੋ ਕੇ ਆਜ਼ਾਦ ਚੋਣ ਲੜੀ ਗਈ ਸੀ। ਜਿਸ ਨੂੰ ਅਕਾਲੀ ਦਲ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਉਨ੍ਹਾਂ ਦੇ ਨੇੜਲੇ ਸਾਥੀ ਮਨਪ੍ਰੀਤ ਸਿੰਘ ਬੰਟੀ ਅਕਾਲੀ ਦਲ, ਡਿੰਪਲ ਰਾਣਾ ਪਹਿਲਾਂ ਸ਼ਿਵ ਸੈਨਾ ਤੇ ਹੁਣ ਕਾਂਗਰਸ ਅਤੇ ਕ੍ਰਿਸ਼ਨ ਖਰਬੰਦਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਹੁਣ ਚੌਧਰੀ ਬੱਗਾ ਦੇ ਸਿਆਸੀ ਦਾਅ 'ਤੇ ਸਭ ਦੀਆਂ ਨਜ਼ਰਾਂ ਹਨ। ਪਰ ਇਹ ਪਤਾ ਲੱਗਿਆ ਹੈ ਕਿ ਚੌਧਰੀ ਬੱਗਾ ਦੇ ਸਪੁੱਤਰ ਅਮਨ ਬੱਗਾ ਖੁਰਾਣਾ ਦੀ ਪਤਨੀ ਨੂੰ ਕੌਂਸਲਰ ਦੀ ਟਿਕਟ ਦੇਣ ਦੇ ਸਮਝੌਤੇ ਨਾਲ ਚੌਧਰੀ ਬੱਗਾ ਦੀ ਛੇਤੀ ਹੀ ਕਾਂਗਰਸ 'ਚ ਐਂਟਰੀ ਹੋਵੇਗੀ।
ਭਾਜਪਾ ਦੀ ਸਥਿਤੀ:
ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਲੁਧਿਆਣਾ ਦੇ 95 'ਚੋਂ ਅੱਧੇ ਵਾਰਡਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ, ਪਰ ਪਾਰਟੀ ਵਲੋਂ ਸ਼ਹਿਰ ਦੇ 95 ਵਾਰਡਾਂ ਤੋਂ ਟਿਕਟ ਦੇ ਚਾਹਵਾਨਾਂ ਤੋਂ ਦਰਖ਼ਾਸਤਾਂ ਲਈਆਂ ਗਈਆਂ ਹਨ। ਭਾਜਪਾ ਦੀ ਟਿਕਟ ਲੈਣ ਦੇ ਦਾਅਵੇਦਾਰਾਂ ਦੀ ਗਿਣਤੀ ਜ਼ਿਆਦਾ ਲੰਬੀ ਚੌੜੀ ਨਹੀਂ ਹੈ ਅਤੇ ਕੁੱਝ ਵਾਰਡਾਂ ਨੂੰ ਛੱਡ ਕੇ ਬਾਕੀ ਵਾਰਡਾਂ 'ਚ ਵਿਰੋਧੀ ਸੁਰ ਵੀ ਨਹੀਂ ਹਨ। ਪਰ ਭਾਜਪਾ ਟਿਕਟ ਲੈਣ ਲਈ ਚਾਹਵਾਨਾਂ ਨੂੰ ਭਾਜਪਾ ਆਗੂਆਂ ਤੋਂ ਇਲਾਵਾ ਸੰਘ ਆਗੂਆਂ ਦੇ ਨਾਲ ਵੀ ਤਾਲਮੇਲ ਬਣਾਉਣਾ ਪੈ ਰਿਹਾ ਹੈ।
ਡਾਬਾ/ਲੁਹਾਰਾ, 21 ਜਨਵਰੀ (ਕੁਲਵੰਤ ਸਿੰਘ ਸੱਪਲ)-ਮੁਹੱਲਾ ਪ੍ਰੇਮ ਨਗਰ ਲੁਹਾਰਾ ਵਿਖੇ ਮੁਹੱਲਾ ਨਿਵਾਸੀਆਂ ਨੇ ਬੀਬੀ ਸੁਨੀਤਾ ਰਾਣੀ ਦੀ ਅਗਵਾਈ ਹੇਠ ਗੰਦਾ ਪਾਣੀ ਆਉਣ 'ਤੇ ਨਗਰ ਨਿਗਮ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਅਨੀਤਾ ਰਾਣੀ, ਕਾਂਤੀ ਦੇਵੀ, ਸਵਿਤਰੀ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 1440 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਦਕਿ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਸ਼ਰਾਬ ਛੱਡ ...
ਲੁਧਿਆਣਾ, 21 ਜਨਵਰੀ (ਆਹੂਜਾ)-ਸਥਾਨਕ ਦੋਮੋਰੀਆ ਪੁਲ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਰੇਲ ਗੱਡੀ ਹੇਠ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਨੌਜਵਾਨ ਦੀ ਦੇਰ ਰਾਤ ਤੱਕ ਸ਼ਨਾਖਤ ਨਹੀਂ ਹੋ ਸਕੀ ਸੀ | ਉਸ ਦੀ ਉਮਰ 25 ਸਾਲ ਦੇ ਕਰੀਬ ਸੀ | ਅੱਜ ਸਵੇਰੇ ਜਦੋਂ ਲੋਕਾਂ ...
ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਪਿੰਡ ਥਰੀਕੇ ਵਿਖੇ ਬਾਬਾ ਅਵਧੂਤ ਸਪੋਰਟਸ ਕਲੱਬ ਥਰੀਕੇ ਵਲੋਂ ਦੋ ਰੋਜ਼ਾ ਪੇਂਡੂ ਖੇਡ ਮੇਲਾ 24 ਤੇ 25 ਜਨਵਰੀ ਨੂੰ ਖੇਡ ਮੈਦਾਨ ਥਰੀਕੇ ਵਿਖੇ ਕਰਵਾਇਆ ਜਾ ਰਿਹਾ | ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਰਾਣਾ, ...
ਢੰਡਾਰੀ ਕਲਾਂ 21, ਜਨਵਰੀ (ਪਰਮਜੀਤ ਸਿੰਘ ਮਠਾੜੂ)-ਸ਼ਹਿਰ ਦੀ ਐਾਟਰੀ 'ਤੇ ਵੱਸੇ ਢੰਡਾਰੀ ਕਲਾਂ ਵਾਰਡ ਨੰ: 28 ਤੋਂ ਸੰਦੀਪ ਮਿੱਤਲ, ਕਾਂਗਰਸ ਦੀ ਟਿਕਟ ਵਾਸਤੇ ਮੁੱਖ ਦਾਅਵੇਦਾਰ ਮੰਨੇ ਜਾਂਦੇ ਹਨ | ਮਿੱਤਲ ਪਰਿਵਾਰ ਪਿਛਲੇ 30 ਸਾਲਾਂ ਤੋਂ ਇਸੇ ਸ਼ਹਿਰ 'ਚ ਰਹਿ ਰਹੇ ਹਨ ਅਤੇ ...
ਢੰਡਾਰੀ ਕਲਾਂ 21, ਜਨਵਰੀ (ਪਰਮਜੀਤ ਸਿੰਘ ਮਠਾੜੂ)-ਸ਼ਹਿਰ ਦੀ ਐਾਟਰੀ 'ਤੇ ਵੱਸੇ ਢੰਡਾਰੀ ਕਲਾਂ ਵਾਰਡ ਨੰ: 28 ਤੋਂ ਸੰਦੀਪ ਮਿੱਤਲ, ਕਾਂਗਰਸ ਦੀ ਟਿਕਟ ਵਾਸਤੇ ਮੁੱਖ ਦਾਅਵੇਦਾਰ ਮੰਨੇ ਜਾਂਦੇ ਹਨ | ਮਿੱਤਲ ਪਰਿਵਾਰ ਪਿਛਲੇ 30 ਸਾਲਾਂ ਤੋਂ ਇਸੇ ਸ਼ਹਿਰ 'ਚ ਰਹਿ ਰਹੇ ਹਨ ਅਤੇ ...
ਭਾਮੀਆਂ ਕਲਾਂ, 21 ਜਨਵਰੀ (ਰਜਿੰਦਰ ਸਿੰਘ ਮਹਿਮੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਲੋਕ ਇਨਸਾਫ ਪਾਰਟੀ ਦੇ ਇੰਚਾਰਜ ਗੁਰਮੀਤ ਸਿੰਘ ਮੁੰਡੀਆਂ ਨੇ ਅੱਜ ਆਪਣੀ ਧਰਮਪਤਨੀ ਬੀਬੀ ਕੁਲਵਿੰਦਰ ਕੌਰ ਮੁੰਡੀਆਂ ਦੇ ਹੱਕ 'ਚ ਨਗਰ ਨਿਗਮ ਚੋਣਾਂ ਲਈ ਮੁੰਡੀਆਂ ਕਲਾਂ ਦੀ ਵਾਰਡ ...
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਸਿਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਦੇ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਦੀ ਅਗਵਾਈ 'ਚ ਵਾਰਡ ਨੰਬਰ 36 ਵਿਖੇ ਦਫ਼ਤਰ 'ਚ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ 'ਚ ਕਿਰਤ ਵਿਭਾਗ ਦੇ ਸਹਾਇਕ ਕਿਰਤ ...
ਲੁਧਿਆਣਾ, 21 ਜਨਵਰੀ (ਅਮਰੀਕ ਸਿੰਘ ਬੱਤਰਾ)-ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਥਾਪਿਤ ਕੀਤੇ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ (ਗ੍ਰੀਨ ਬਿ੍ਜ) ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਪ੍ਰਾਜੈਕਟ ਦੀ ...
ਲੁਧਿਆਣਾ, 21 ਜਨਵਰੀ (ਬੀ.ਐਸ.ਬਰਾੜ)-ਖਾਲਸਾ ਕਾਲਜ ਫਾਰ ਵੂਮੈਨ ਵਿਖੇ ਪੰਜਾਬੀ ਕਹਾਣੀ ਵਿਸ਼ੇ 'ਤੇ ਇਕ ਭਾਸ਼ਣ ਕਰਵਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਧਾਲੀਵਾਲ ਪ੍ਰੋਫੈਸਰ ਡਿਸਟੈਂਸ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਨ | ਇਸ ਮੌਕੇ ...
ਆਲਮਗੀਰ, 21 ਜਨਵਰੀ (ਜਰਨੈਲ ਸਿੰਘ ਪੱਟੀ)-ਬੀਤੇ ਦਿਨੀਂ ਸੂਬਾ ਗੁਜਰਾਤ ਵਿਖੇ ਹੋਈ 27ਵੀਂ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ 'ਚ ਦੇਸ਼ ਭਰ 'ਚੋਂ 24 ਟੀਮਾਂ ਨੇ ਭਾਗ ਲਿਆ ਅਤੇ ਪੰਜਾਬ ਦੀ ਟੀਮ 'ਚ ਕੁੱਲ 16 ਖਿਡਾਰਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸਰਕਾਰੀ ਕੰਨਿਆ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਲਕਾ ਪੂਰਬੀ 'ਚ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਵਿਧਾਇਕ ਸ੍ਰੀ ਸੰਜੀਵ ਤਲਵਾੜ ਦੇ ਉਦਮ ਸਦਕਾ ਹਲਕੇ 'ਚ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰਮੁੱਖ ਚੌਕਾਂ 'ਚ ਰੀਘਲ ਆਈ ਕੰਪਨੀ ਵਲੋਂ 20 ਮੀਟਰ ਦੀ ਦੂਰੀ ਤੱਕ ਦੀ ਰਿਕਾਰਡਿੰਗ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਲਕਾ ਪੂਰਬੀ 'ਚ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਵਿਧਾਇਕ ਸ੍ਰੀ ਸੰਜੀਵ ਤਲਵਾੜ ਦੇ ਉਦਮ ਸਦਕਾ ਹਲਕੇ 'ਚ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰਮੁੱਖ ਚੌਕਾਂ 'ਚ ਰੀਘਲ ਆਈ ਕੰਪਨੀ ਵਲੋਂ 20 ਮੀਟਰ ਦੀ ਦੂਰੀ ਤੱਕ ਦੀ ਰਿਕਾਰਡਿੰਗ ...
ਫੁੱਲਾਂਵਾਲ, 21 ਜਨਵਰੀ (ਹਰਮਨ ਰਾਏ)-ਇਸ਼ਮੀਤ ਪੰਜਾਬੀਅਤ ਦੀ ਉਹ ਹਰਮਨ ਪਿਆਰੀ ਤੇ ਸੁਹਜ ਭਰੀ ਅਵਾਜ਼ ਸੀ, ਜਿਸ ਨੇ ਛੋਟੀ ਉਮਰੇ ਬੁਲੰਦੀਆਂ ਨੂੰ ਛੋਹਿਆ ਸੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਵੱਖਰੀ ਪਛਾਣ ਕਾਇਮ ਕੀਤੀ ਸੀ | ਗਾਇਕੀ ਦੇ ਧਰੂ ਤਾਰੇ ਇਸ਼ਮੀਤ ਦੇ ਜੀਵਨ ਅਤੇ ...
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਲੋਂ ਬੀ.ਐੱਸ.ਈ.-ਐੱਸ.ਐਮ.ਈ. ਤੇ ਸ਼ੇਅਰ ਇੰਡੀਆ ਸਕਿਉਰਿਟੀ ਵਲੋਂ ਸਨਅਤਕਾਰਾਂ ਨੂੰ ਆਪਣੀ ਕੰਪਨੀ ਦੇ ਸ਼ੇਅਰ ਕੱਢਣ ਦੀ ਜਾਣਕਾਰੀ ਦਿੱਤੀ | ਜਿਸ ਵਿਚ ਮੁੱਖ ਮਹਿਮਾਨ ...
ਲੁਧਿਆਣਾ, 21 ਜਨਵਰੀ (ਪਰਮੇਸ਼ਰ ਸਿੰਘ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਮਿਡਲ ਸਕੂਲਾਂ 'ਚੋਂ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਤਬਦੀਲ ਕਰਨ ਦੀ ਕਾਰਵਾਈ ਦੇ ਵਿਰੋਧ ਵਜੋਂ ਲੁਧਿਆਣਾ ਦੇ ਵਿਧਾਇਕਾਂ ਸੁਰਿੰਦਰ ਡਾਬਰ, ...
ਲੁਧਿਆਣਾ, 21 ਜਨਵਰੀ (ਪਰਮੇਸ਼ਰ ਸਿੰਘ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਮਿਡਲ ਸਕੂਲਾਂ 'ਚੋਂ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਤਬਦੀਲ ਕਰਨ ਦੀ ਕਾਰਵਾਈ ਦੇ ਵਿਰੋਧ ਵਜੋਂ ਲੁਧਿਆਣਾ ਦੇ ਵਿਧਾਇਕਾਂ ਸੁਰਿੰਦਰ ਡਾਬਰ, ...
ਲੁਧਿਆਣਾ, 21 ਜਨਵਰੀ (ਪਰਮੇਸ਼ਰ ਸਿੰਘ)-ਗੁਰੂ ਨਾਨਕ ਸਟੇਡੀਅਮ ਦੇ ਸ਼ਾਸ਼ਤਰੀ ਬੈਡਮਿੰਟਨ ਹਾਲ 'ਚ ਖੇਡਿਆ ਜਾ ਰਿਹਾ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ | ਇਸ ਟੂਰਨਾਮੈਂਟ 'ਚ ਜਲੰਧਰ ਤੇ ਲੁਧਿਆਣੇ ਦੇ ਖਿਡਾਰੀਆਂ ਦੀ ਝੰਡੀ ਰਹੀ | ਅੱਜ ...
ਲੁਧਿਆਣਾ, 21 ਜਨਵਰੀ (ਪਰਮੇਸ਼ਰ ਸਿੰਘ)-ਗੁਰੂ ਨਾਨਕ ਸਟੇਡੀਅਮ ਦੇ ਸ਼ਾਸ਼ਤਰੀ ਬੈਡਮਿੰਟਨ ਹਾਲ 'ਚ ਖੇਡਿਆ ਜਾ ਰਿਹਾ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ | ਇਸ ਟੂਰਨਾਮੈਂਟ 'ਚ ਜਲੰਧਰ ਤੇ ਲੁਧਿਆਣੇ ਦੇ ਖਿਡਾਰੀਆਂ ਦੀ ਝੰਡੀ ਰਹੀ | ਅੱਜ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਮਸ਼ਹੂਰ ਘੁੰਮਾਰ ਮੰਡੀ ਮਾਰਕੀਟ 'ਚ ਚੋਰ ਬੀਤੀ ਰਾਤ ਇਕ ਸ਼ੋਅਰੂਮ ਦਾ ਸ਼ਟਰ ਤੋੜਕੇ 8 ਲੱਖ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਸੇਟੀ ਗਿਫਟ ਸੈਂਟਰ ਦਾ ਸ਼ਟਰ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਮਸ਼ਹੂਰ ਘੁੰਮਾਰ ਮੰਡੀ ਮਾਰਕੀਟ 'ਚ ਚੋਰ ਬੀਤੀ ਰਾਤ ਇਕ ਸ਼ੋਅਰੂਮ ਦਾ ਸ਼ਟਰ ਤੋੜਕੇ 8 ਲੱਖ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਸੇਟੀ ਗਿਫਟ ਸੈਂਟਰ ਦਾ ਸ਼ਟਰ ...
ਲੁਧਿਆਣਾ, 21 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਗਿੱਲ ਚੌਕ ਸਥਿਤ ਫਲਾਈਓਵਰ ਦੇ ਹੇਠਾਂ ਤੇ ਚੌਕ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਜਿਸ ਨਾਲ ਟਰੈਫ਼ਿਕ ਦੇ ਚੱਲਣ 'ਚ ਭਾਰੀ ਵਿਘਨ ਪੈਂਦਾ ਹੈ ਤੇ ਲੋਕਾਂ ਦੇ ਸਮੇਂ ਦੀ ਬਰਬਾਦੀ ਹੋਣ ਦੇ ਨਾਲ-ਨਾਲ ...
ਠੋਸ ਕਾਰਵਾਈਆਂ ਕਰੇ ਨਗਰ ਨਿਗਮ-ਮੱਕੜ ਨਗਰ ਨਿਗਮ ਨਾਜਾਇਜ਼ ਕਬਜ਼ੇ ਹਟਾਉਣ ਲਈ ਠੋਸ ਕਾਰਵਾਈਆਂ ਕਰੇ ਤਾਂ ਜੋ ਲੋਕਾਂ ਦੇ ਸਮੇਂ ਦੀ ਬਰਬਾਦੀ ਨਾ ਹੋਵੇ | ਸ਼ਹਿਰ ਦੇ ਵਪਾਰੀ ਆਗੂ ਗੁਰਮੀਤ ਸਿੰਘ ਮੱਕੜ ਨੇ ਕਿਹਾ ਕਿ ਸੜਕਾਂ ਤੇ ਹੋਏ ਨਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ...
ਢੰਡਾਰੀ ਕਲਾਂ, 21 ਜਨਵਰੀ (ਪਰਮਜੀਤ ਸਿੰਘ ਮਠਾੜੂ)-ਪਿਛਲੇ ਤਕਰੀਬਨ ਛੇ ਮਹੀਨੇ ਤੋਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਗੇਟ 'ਤੇ ਬਣਿਆ ਛੱਜਾ ਡਿੱਗਣ ਦੇ ਕਿਨਾਰੇ ਹੈ ਅਤੇ ਕਿਸੇ ਵੀ ਵਕਤ ਹੇਠਾਂ ਆ ਸਕਦਾ ਹੈ | ਰੇਲ ਗੱਡੀਆਂ ਆਉਣ ਜਾਣ ਦੇ ਵਕਤ ਇਸ ਗੇਟ 'ਤੇ ਯਾਤਰੀਆਂ ਦੀ ...
ਲੁਧਿਆਣਾ, 21 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਵਾਰਡ ਨੰਬਰ 36 ਨਿਊ ਸ਼ਿਮਲਾਪੁਰੀ, ਲੁਧਿਆਣਾ ਦੇ ਲੋਕਾਂ ਨੂੰ ਉਸ ਸਮੇਂ ਖੁਸ਼ੀ ਮਹਿਸੂਸ ਹੋਈ ਜਦੋਂ ਜਗਬੀਰ ਸਿੰਘ ਸੋਖੀ ਚੇਅਰਮੈਨ ਯੋਜਨਾ ਬੋਰਡ ਵਲੋਂ 1 ਕਰੋੜ 57 ਲੱਖ ਦੀ ਲਾਗਤ ਨਾਲ ਜ਼ੈੱਡ ਮੋੜ ਤੋਂ ਕਵਾਲਿਟੀ ਚੌਕ ਤੱਕ, ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਲਕਾ ਆਤਮ ਨਗਰ ਦੇ ਅਧੀਨ ਪੈਂਦੇ ਵਾਰਡ ਨੰ.44 ਤੋਂ ਟਕਸਾਲੀ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਬਿੱਟੀ ਨੇ ਟਿਕਟ ਲਈ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ ਨੂੰ ਫਾਰਮ ਸੌਾਪਿਆ | ਇਸ ਮੌਕੇ ਹਰਿੰਦਰਪਾਲ ਸਿੰਘ ਬਿੱਟੀ ਨੇ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਚੋਣ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੇਵ ਸਿੰਘ ਲਾਂਪਰਾ ਨੇ ਕਿਹਾ ਹੈ ਕਿ ਨਗਰ ਨਿਗਮ ਚੋਣਾਂ 'ਚ ਟਕਸਾਲੀ ਕਾਂਗਰਸੀ ਪਰਿਵਾਰਾਂ ਤੇ ਯੋਗ ਉਮੀਦਵਾਰਾਂ ਨੂੰ ਹੀ ਟਿਕਟਾਂ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 26 ਜਨਵਰੀ ਸ਼ੁੱਕਰਵਾਰ ਨੂੰ ਭਾਈ ਰਣਧੀਰ ਸਿੰਘ ਨਗਰ ਜੇ ਬਲਾਕ ਤੋਂ ਸਜਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 26 ਜਨਵਰੀ ਸ਼ੁੱਕਰਵਾਰ ਨੂੰ ਭਾਈ ਰਣਧੀਰ ਸਿੰਘ ਨਗਰ ਜੇ ਬਲਾਕ ਤੋਂ ਸਜਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ...
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ 10 ਸਾਲ ਲੁੱਟਣ ਤੇ ਕੁੱਟਣ ਵਾਲੇ ਅਕਾਲੀ-ਭਾਜਪਾ ਗਠਜੋੜ ਤੇ ਪਿਛਲੇ 10 ਮਹੀਨਿਆਂ 'ਚ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੀ ...
ਲਾਡੋਵਾਲ , 21 ਜਨਵਰੀ (ਬਲਬੀਰ ਸਿੰਘ ਰਾਣਾ)-ਗੁਰਮੀਤ ਸਿੰਘ ਸੰਧੂ , ਗੁਰਦੀਪ ਸਿੰਘ ਬਿੱਟੂ ਸੰਧੂ ਤੇ ਸੁਖਮੀਤ ਸਿੰਘ ਦੇ ਮਾਤਾ ਸਰਦਾਰਨੀ ਮਹਿੰਦਰ ਕੌਰ ਸੁਪਤਨੀ ਬਲਕਾਰ ਸਿੰਘ ਸੰਧੂ ਸਾਬਕਾ ਸਰਪੰਚ ਬਹਾਦਰਕੇ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਕੋਲਡ ਸਟੋਰ ਬਹਾਦਰ ਕੇ ਰੋਡ, ...
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਵਲੋਂ ਨਗਰ ਨਿਗਮ ਲੁਧਿਆਣਾ ਦੀ ਚੋਣ ਇਕੱਠੇ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਹਾਲ ਦੀ ਘੜੀ ਆਪ-ਲਿਪ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਨਹੀਂ ਹੋਵੇਗਾ ਅਤੇ 22 ਜਨਵਰੀ ਨੂੰ ਦੋਵੇਂ ਪਾਰਟੀਆਂ ...
n ਸਰਦਾਰਨੀ ਮਹਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਭਾਈ ਜੋਗਿੰਦਰ ਸਿੰਘ ਰਿਆੜ ਦਾ ਜਥਾ ਕੀਰਤਨ ਕਰਦੇ ਹੋਏ ਹੇਠਾਂ ਸ਼ਰਧਾਂਜਲੀ ਸਮਾਰੋਹ 'ਚ ਹਾਜ਼ਰ ਸੰਗਤ | ਤਸਵੀਰ ਬਲਬੀਰ ਸਿੰਘ ਰਾਣਾ ਲਾਡੋਵਾਲ , 21 ਜਨਵਰੀ (ਬਲਬੀਰ ਸਿੰਘ ਰਾਣਾ)-ਗੁਰਮੀਤ ਸਿੰਘ ਸੰਧੂ , ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਲਕਾ ਪੂਰਬੀ ਦੇ ਕਾਂਗਰਸੀ ਆਗੂਆਂ ਦਾ ਵਫਦ ਯੂਥ ਕਾਂਗਰਸੀ ਆਗੂ ਜਸਦੀਪ ਸਿੰਘ ਕਾਉਂਕੇ ਦੀ ਅਗਵਾਈ ਹੇਠ ਹਲਕਾ ਵਿਧਾਇਕ ਸੰਜੇ ਤਲਵਾੜ ਨੂੰ ਮਿਲਿਆ ਤੇ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਗੱਲਬਾਤ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਮਹਾਨ ਸੂਰਬੀਰ ਤੇ ਨਿਧੜਕ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫ਼ਤਾਵਰੀ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਾਰਡ ਨੰਬਰ 80 ਨੂੰ ਰਾਖਵਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਅੱਜ ਇਕ ਰੋਸ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ 'ਚ ਦਲਿਤ ਸਮਾਜ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਸਮੇਤ ਭਾਰੀ ਗਿਣਤੀ 'ਚ ...
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਾਰਡ ਨੰਬਰ 39 ਵਿਖੇ ਇਕ ਭਰਵੀਂ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਜਿਹੜੇ ਕੌਾਸਲਰ ਪਹਿਲਾਂ ਜਿਸ ਵਾਰਡ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਜਾਂ ਉਨ੍ਹਾਂ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਾਰਡ ਨੰਬਰ 80 ਨੂੰ ਰਾਖਵਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਅੱਜ ਇਕ ਰੋਸ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ 'ਚ ਦਲਿਤ ਸਮਾਜ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਸਮੇਤ ਭਾਰੀ ਗਿਣਤੀ 'ਚ ...
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 48 ਤੋਂ ਚੋਣ ਲੜਨ ਦੇ ਇਛੁੱਕ ਯੂਥ ਅਕਾਲੀ ਆਗੂ ਤਜਿੰਦਰ ਸਿੰਘ ਸ਼ੰਟੀ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ | ਸ. ਸ਼ੰਟੀ ਨੇ ਦੱਸਿਆ ਕਿ ਇਸ ਸਬੰਧੀ ਬੀਤੇ ਦਿਨ ਉਹ ਸੀਨੀਅਰ ਅਕਾਲੀ ਆਗੂਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX