ਤਾਜਾ ਖ਼ਬਰਾਂ


ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਦ ਹੈਦਰਾਬਾਦ 79/2
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਪਹਿਲਾ ਝਟਕਾ , ਸ਼ਿਖਰ ਧਵਨ 34 ਦੌੜਾਂ ਬਣਾ ਕੇ ਆਊਟ
. . .  1 day ago
ਡਿਪਟੀ ਕਮਿਸ਼ਨਰ ਨੇ ਭਾਰਟਾ ਦੀ ਭੁੱਖ ਹੜਤਾਲ ਖ਼ਤਮ ਕਰਵਾਈ
. . .  1 day ago
ਬੰਗਾ 25 ਮੲੀ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ ਵਿਖੇ 23 ਦਿਨਾਂ ਤੋਂ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਜਸਵੰਤ ਸਿੰਘ ਭਾਰਟਾ ਅਤੇ ੳੁਸ ਦੇ ਸਾਥੀਅਾਂ ਦੀ ਭੁੱਖ ਹੜਤਾਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜੂਸ ਪਿਲਾ...
ਆਈ.ਪੀ.ਐਲ. 2018- ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਦਿੱਤਾ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ
. . .  1 day ago
ਸ਼ਾਹਕੋਟ, 25 ਮਈ - ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ...
ਜੈ ਜੀਤ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ ਵਿਕਰਮ ਮਜੀਠੀਆ ਨੂੰ ਨੋਟਿਸ
. . .  1 day ago
ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਅਗਵਾ
. . .  1 day ago
ਪੁਲਿਸ ਵੱਲੋਂ ਪਰਮੇਸ਼ਵਰ ਦਵਾਰ ਦਾ ਨਿਰੀਖਣ
. . .  1 day ago
ਮੁੱਖ ਸਕੱਤਰ ਮਾਮਲਾ- ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਪੁਲਿਸ
. . .  1 day ago
ਐੱਚ. ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਭਾਜਪਾ ਦੇ ਵਿਧਾਇਕਾਂ ਨੇ ਸਦਨ ਤੋਂ ਕੀਤਾ ਵਾਕ ਆਊੁਟ
. . .  1 day ago
ਜੰਮੂ 'ਚ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਕੀਤਾ ਗ੍ਰੇਨੇਡ ਹਮਲਾ
. . .  1 day ago
ਚਮਗਿੱਦੜਾਂ ਦੀ ਮੌਤ ਦੇ ਬਾਅਦ ਪਿੰਡਾਂ 'ਚ ਅਲਰਟ ਜਾਰੀ
. . .  1 day ago
ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਟਰੈਵਲ ਏਜੰਸੀਆਂ 'ਤੇ ਛਾਪੇਮਾਰੀ, ਛੇ ਗ੍ਰਿਫ਼ਤਾਰ
. . .  1 day ago
ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ
. . .  1 day ago
ਈਦ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਲਗਾਈ ਰੋਕ
. . .  1 day ago
ਸਪੀਕਰ ਅਹੁਦੇ ਲਈ ਨਾਮਜ਼ਦਗੀ ਭਾਜਪਾ ਨੇ ਲਈ ਵਾਪਸ
. . .  1 day ago
ਸ਼ਾਂਤੀਨਿਕੇਤਨ 'ਚ ਬੰਗਲਾਦੇਸ਼ ਭਵਨ ਦਾ ਉਦਘਾਟਨ
. . .  1 day ago
ਗੈਸ ਸਿਲੰਡਰ ਫਟਣ ਕਾਰਨ 15 ਜ਼ਖਮੀ
. . .  1 day ago
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਕਾਂਗਰਸ ਦੇ ਰਮੇਸ਼ ਕੁਮਾਰ
. . .  1 day ago
ਸਈਦ ਨੇ ਸਾਨੂੰ ਭਾਰਤ 'ਚ ਹਮਲੇ ਕਰਨ ਲਈ ਕੀਤਾ ਪ੍ਰੇਰਿਤ - ਅੱਤਵਾਦੀ ਦਾ ਇਕਬਾਲ
. . .  1 day ago
ਜੰਮੂ ਤੋਂ ਪੰਜਾਬ ਆ ਰਹੀ ਕਾਰ ਹਾਦਸਾਗ੍ਰਸਤ, ਪੰਜ ਮੌਤਾਂ
. . .  1 day ago
ਬੋਧਗਯਾ ਧਮਾਕੇ ਮਾਮਲੇ 'ਚ ਪੰਜ ਮੁਲਜ਼ਮ ਗੁਨਾਹਗਾਰ ਸਾਬਤ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਵਿਅਕਤੀ ਦਾ ਗਲਾ ਕੱਟ ਕੇ ਹੱਤਿਆ
. . .  1 day ago
ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਚ ਦੋ ਸ਼ੱਕੀਆਂ ਨੇ ਲਗਾਇਆ ਸੀ ਬੰਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਪੰਜਾਬ / ਜਨਰਲ

ਸ਼੍ਰੋਮਣੀ ਕਮੇਟੀ ਵਲੋਂ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਕਰਨ ਲਈ ਹਫ਼ਤਾਵਾਰੀ ਸਮਾਗਮ ਆਰੰਭ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਪ੍ਰਚਾਰ ਲਹਿਰ ਤਹਿਤ ਉਲੀਕੇ ਗਏ ਹਫ਼ਤਾਵਾਰੀ ਸਮਾਗਮਾਂ ਦੀ ਆਰੰਭਤਾ ਅੱਜ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਵਿਸ਼ਾਲ ਗੁਰਮਤਿ ਸਮਾਗਮ ਨਾਲ ਕੀਤੀ ਗਈ | ਇਸ ਗੁਰਮਤਿ ਸਮਾਗਮ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨੰਦ ਸਿੰਘ ਤੇ ਭਾਈ ਸਾਹਿਬ ਸਿੰਘ ਦੇ ਰਾਗੀ ਜਥਿਆਂ ਅਤੇ ਕਥਾਵਾਚਕ ਭਾਈ ਬਲਦੇਵ ਸਿੰਘ ਲੁਧਿਆਣਾ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ | ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਤੇ ਗੁਰਮਤਿ ਰਹਿਣੀ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਅੱਜ ਅਨੇਕਾਂ ਹੀ ਸਮਾਜਕ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ ਤੇ ਇਨ੍ਹਾਂ ਤੋਂ ਨਿਯਾਤ ਪਾਉਣ ਲਈ ਧਰਮ ਦੀਆਂ ਸਿੱਖਿਆਵਾਂ ਉੱਪਰ ਚੱਲਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ 'ਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਬ-ਆਫ਼ਿਸ ਵੀ ਸਥਾਪਤ ਕਰਨ ਦਿੱਤਾ ਗਿਆ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੰਗਤ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਪ੍ਰਚਾਰਕ ਸ਼੍ਰੇਣੀ ਦਾ ਅਹਿਮ ਯੋਗਦਾਨ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਮਾਤਰ ਅਜਿਹੀ ਸੰਸਥਾ ਹੈ, ਜੋ ਵੱਡੀ ਗਿਣਤੀ 'ਚ ਪ੍ਰਚਾਰਕਾਂ, ਢਾਡੀ, ਕਵੀਸ਼ਰਾਂ ਤੇ ਰਾਗੀਆਂ ਦੁਆਰਾ ਸੰਗਤ ਤੱਕ ਪਹੁੰਚ ਕਰ ਰਹੀ ਹੈ | ਇਸ ਮੌਕੇ ਸਟੇਜ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਕੇਵਲ ਸਿੰਘ ਭੂਰਾ ਕੋਹਨਾ ਨੇ ਨਿਭਾਈ | ਇਸ ਮੌਕੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਵਿਧਾਇਕ ਦਿਲਰਾਜ ਸਿੰਘ ਭੂੰਦੜ, ਜਥੇ: ਗੁਰਤੇਜ ਸਿੰਘ ਢੱਡੇ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤਿ੍ਲੋਕੇਵਾਲਾ, ਨਵਤੇਜ ਸਿੰਘ ਕਾਉਣੀ ਤੇ ਹਰਦੇਵ ਸਿੰਘ ਰੋਗਲਾ ਸਾਰੇ ਅੰਤਿ੍ਗ ਮੈਂਬਰ ਸ਼੍ਰੋਮਣੀ ਕਮੇਟੀ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਭਾਈ ਮੋਹਣ ਸਿੰਘ ਬੰਗੀ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਜਥੇਦਾਰ ਅਵਤਾਰ ਸਿੰਘ ਵਣਵਾਲਾ, ਬੀਬੀ ਜੋਗਿੰਦਰ ਕੌਰ, ਬਿੱਕਰ ਸਿੰਘ ਚੰਨੂ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਬੱਪੀਆਣਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬੀਬੀ ਪਰਮਜੀਤ ਕੌਰ, ਜਥੇਦਾਰ ਇੰਦਰਮੋਹਨ ਸਿੰਘ ਲਖਮੀਰੇਵਾਲ, ਬੀਬੀ ਰਣਜੀਤ ਕੌਰ ਘਰਾਚੋਂ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬੀਬੀ ਕਿਰਨਵੀਰ ਕੌਰ ਭੁੱਲਰ, ਬਲਦੇਵ ਸਿੰਘ ਚੂੰਘਾ, ਸੁਖਦਰਸ਼ਨ ਸਿੰਘ ਮਰਾੜ, ਜਥੇਦਾਰ ਲਾਭ ਸਿੰਘ ਦੇਵੀਨਗਰ, ਮਿੱਠੂ ਸਿੰਘ ਕਾਹਨੇਕੇ, ਸੁਖਦੇਵ ਸਿੰਘ ਬਾਠ, ਸੁਰਜੀਤ ਸਿੰਘ ਰਾਏਪੁਰ, ਬੀਬੀ ਨਰਿੰਦਰ ਕੌਰ ਰਣੀਆ, ਬੀਬੀ ਜਸਬੀਰ ਕੌਰ ਦਾਤੇਵਾਸ, ਕੌਰ ਸਿੰਘ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਵਲੋਂ ਸਿਆਸੀ ਸਕੱ: ਗੁਰਮੀਤ ਸਿੰਘ ਬੁਰਜ ਮਹਿਮਾ, ਬਾਬੂ ਸਿੰਘ ਮਾਨ ਅਤੇ ਅਵਤਾਰ ਸਿੰਘ ਮੈਨੂੰਆਣਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੇ ਮੁਖੀ ਬਾਬਾ ਬਲਬੀਰ ਸਿੰਘ ਵਲੋਂ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਤੇ ਭਾਈ ਮੇਜਰ ਸਿੰਘ ਮੁਖ਼ਤਿਆਰ ਏ ਆਮ, ਗੁ: ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ, ਉਦੈ ਸਿੰਘ ਲੌਾਗੋਵਾਲ, ਸੁਖਦੇਵ ਸਿੰਘ ਦਿਆਲਪੁਰਾ, ਸਵਰਨ ਸਿੰਘ ਹੀਰੇਵਾਲਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰੋ: ਬਲਵਿੰਦਰ ਸਿੰਘ ਜੌੜਾ ਸਿੰਘਾ, ਕੇਵਲ ਸਿੰਘ ਗਿੱਲ, ਕਰਨ ਸਿੰਘ, ਬਲਦੇਵ ਸਿੰਘ ਤੇ ਗੁਰਲਾਲ ਸਿੰਘ ਮੈਨੇਜਰ, ਗਿਆਨੀ ਜਸਵਿੰਦਰ ਸਿੰਘ ਸ਼ਹੂਰ, ਭਾਈ ਕਰਨ ਸਿੰਘ ਮੈਨੇਜਰ ਤਖ਼ਤ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |

ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਲਹਿਰਾਗਾਗਾ, 21 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ 'ਚ ਸ਼ਹੀਦ ਹੋਏ ਨੌਜਵਾਨ ਮਨਦੀਪ ਸਿੰਘ, ਜੋ ਲਹਿਰਾਗਾਗਾ ਦੇ ਨੇੜਲੇ ਪਿੰਡ ਆਲਮਪੁਰ ਦਾ ਵਸਨੀਕ ਸੀ, ਦੀ ਮਿ੍ਤਕ ਦੇਹ ਲੈ ਕੇ ਫ਼ੌਜੀ ਜਵਾਨ ਉਸ ਦੇ ਘਰ ...

ਪੂਰੀ ਖ਼ਬਰ »

ਪੈਟਰੋਲ ਪੰਪ ਤੋਂ 17 ਲੱਖ ਲੁੱਟਣ ਦਾ ਮਾਮਲਾ ਹੱਲ

ਅਬੋਹਰ, 21 ਜਨਵਰੀ (ਸੁਖਜੀਤ ਸਿੰਘ ਬਰਾੜ)- ਬੀਤੇ ਦਿਨ 17 ਜਨਵਰੀ ਦੀ ਸ਼ਾਮ ਨੂੰ ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਪਿੰਡ ਦੋਦੇ ਵਾਲਾ ਨੇੜਲੇ ਤਿਲਕ ਪੈਟਰੋਲ ਪੰਪ ਤੋਂ ਅਸਲੇ ਦੀ ਨੋਕ 'ਤੇ ਹੋਈ 17 ਲੱਖ ਰੁਪਏ ਦੀ ਲੁੱਟ ਦੇ ਸਬੰਧ 'ਚ ਪੁਲਿਸ ਨੇ ਕਰੀਬ 15 ਲੱਖ ਰੁਪਏ ਦੀ ਨਕਦੀ, ...

ਪੂਰੀ ਖ਼ਬਰ »

ਕੈਪਟਨ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਸਰਕਾਰ ਬਣਾਈ-ਸੁਖਬੀਰ ਸਿੰਘ ਬਾਦਲ

ਬਰਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਗਣਤੰਤਰ ਦਿਵਸ ਲਈ ਫੁੱਲ ਡਰੈੱਸ ਰਿਹਰਸਲ ਭਲਕੇ

ਨਵੀਂ ਦਿੱਲੀ, 21 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਭਲਕੇ (23 ਜਨਵਰੀ ਨੂੰ ) ਕੀਤੀ ਜਾਵੇਗੀ, ਜੋ ਕਿ ਵਿਜੈ ਚੌਕ ਤੋਂ ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਅਤੇ ਰਾਜਪਥ, ਇੰਡੀਆ ਗੇਟ, ਤਿਲਕ ਮਾਰਗ, ਬਹਾਦਰ ਸ਼ਾਹ ਜਫ਼ਰ ਮਾਰਗ, ਸੁਭਾਸ਼ ਮਾਰਗ ...

ਪੂਰੀ ਖ਼ਬਰ »

ਪੰਜਾਬ ਭਰ 'ਚ ਪੰਜ ਦਿਨਾ ਧਰਨੇ ਅੱਜ ਤੋਂ

ਸੰਗਰੂਰ, 21 ਜਨਵਰੀ (ਧੀਰਜ ਪਸ਼ੌਰੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਰਾਜਪਾਲ ਸਿੰਘ ਮੰਗਵਾਲ ਨੇ ਦੱਸਿਆ ਕਿ ਮੁਕੰਮਲ ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਸਬੰਧੀ ਜਥੇਬੰਦੀ ਵਲੋਂ 22 ਤੋਂ 26 ਜਨਵਰੀ ਤੱਕ ਪੂਰੇ ...

ਪੂਰੀ ਖ਼ਬਰ »

133 ਸਾਲ ਪਹਿਲਾਂ ਚੱਲਣ ਵਾਲੀ ਮੋਨੋਰੇਲ ਦਾ ਇੰਜਣ ਰੇਲਵੇ ਮਿਊਜ਼ੀਅਮ 'ਚ ਬਣ ਰਿਹਾ ਖਿੱਚ ਦਾ ਕੇਂਦਰ

ਸੰਗਰੂਰ, 21 ਜਨਵਰੀ (ਧੀਰਜ ਪਸ਼ੌਰੀਆ)-133 ਸਾਲ ਪਹਿਲਾਂ ਪਟਿਆਲਾ ਰਿਆਸਤ ਦੇ ਕੇਂਦਰ ਪਟਿਆਲਾ ਤੋਂ ਸੁਨਾਮ ਤੱਕ ਮਾਲ ਅਤੇ ਮੁਸਾਫ਼ਰਾਂ ਦੇ ਢੋਣ ਲਈ ਵਿਛਾਈ ਮੋਨੋ ਰੇਲ 'ਤੇ ਦੌੜਨ ਵਾਲੀ ਰੇਲ ਦਾ 108 ਸਾਲ ਪੁਰਾਣਾ ਭਾਫ਼ ਵਾਲਾ ਇੰਜਣ ਕਰੀਬ 2 ਹਫ਼ਤੇ ਪਹਿਲਾਂ ਨਵੀਂ ਦਿੱਲੀ 'ਚ ...

ਪੂਰੀ ਖ਼ਬਰ »

ਭੋਲਾ ਡਰੱਗ ਮਾਮਲੇ 'ਚ ਵਿਦੇਸ਼ ਬੈਠੇ 16 ਮੁਲਜ਼ਮਾਂ ਤੱਕ ਜਲਦ ਪਹੁੰਚੇਗੀ ਈ. ਡੀ.

ਐੱਸ. ਏ. ਐੱਸ. ਨਗਰ, 21 ਜਨਵਰੀ (ਕੇ. ਐਸ. ਰਾਣਾ)- 6 ਹਜ਼ਾਰ ਕਰੋੜ ਦੇ ਭੋਲਾ ਡਰੱਗ ਮਾਮਲੇ 'ਚ ਇੰਗਲੈਂਡ ਅਤੇ ਕੈਨੇਡਾ ਵਾਸੀ 16 ਮੁਲਜ਼ਮਾਂ, ਜਿਨ੍ਹਾਂ ਵਲੋਂ ਨਾਜਾਇਜ਼ ਢੰਗ ਨਾਲ ਪ੍ਰਾਪਰਟੀਆਂ ਬਣਾਈਆਂ ਗਈਆਂ ਹਨ, ਜਲਦ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਦੇ ਸ਼ਿਕੰਜੇ 'ਚ ...

ਪੂਰੀ ਖ਼ਬਰ »

ਹੈਰੋਇਨ ਤਸਕਰੀ ਮਾਮਲੇ 'ਚ ਚਾਰ ਦੋਸ਼ੀਆਂ ਨੂੰ 10-10 ਸਾਲ ਕੈਦ

ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)- ਤਰਨ ਤਾਰਨ ਦੇ ਐਡੀਸ਼ਨਲ ਸੈਸ਼ਨ ਜੱਜ ਕੇ.ਕੇ. ਜੈਨ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਚਾਰ ਦੋਸ਼ੀਆਂ ਨੂੰ 10-10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਇਨ੍ਹਾਂ ਚਾਰੇ ਦੋਸ਼ੀਆਂ ...

ਪੂਰੀ ਖ਼ਬਰ »

ਪਿੰਡ ਮਾਨਵਾਲਾ ਦੀ ਘਟਨਾ ਸਬੰਧੀ ਭਾਈ ਲੌ ਾਗੋਵਾਲ ਵਲੋਂ ਅਕਾਲ ਤਖ਼ਤ ਸਾਹਿਬ ਨੂੰ ਅਪੀਲ

ਸੰਗਰੂਰ, ਧੂਰੀ, 21 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਸੁਖਵੰਤ ਸਿੰਘ ਭੁੱਲਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਪਿੰਡ ਮਾਨਵਾਲਾ ਵਿਖੇ ਪਹੁੰਚ ਕੇ ਪਿੰਡ ਦੇ ਗੁਰੂ ਘਰ 'ਚ ਦਲਿਤ ਪਰਿਵਾਰ ਨੂੰ ਪਾਠ ਦਾ ਭੋਗ ਨਾ ...

ਪੂਰੀ ਖ਼ਬਰ »

ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਤਹਿਤ 1063 ਜਾਇਦਾਦਾਂ ਦੀ ਹੋਈ ਰਜਿਸਟ੍ਰੇਸ਼ਨ

ਐੱਸ.ਏ.ਐੱਸ. ਨਗਰ, 21 ਜਨਵਰੀ (ਕੇ. ਐੱਸ. ਰਾਣਾ)- ਐੱਸ. ਏ. ਐੱਸ. ਨਗਰ 'ਚ 8 ਜਨਵਰੀ ਨੂੰ ਸ਼ੁਰੂ ਹੋਈ ਆਨਲਾਈਨ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਦਾ ਜਾਇਜ਼ਾ ਲੈਣ ਪਿੱਛੋਂ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਵਿੰਨੀ ਮਹਾਜਨ ਨੇ ਦਾਅਵਾ ਕੀਤਾ ਕਿ ...

ਪੂਰੀ ਖ਼ਬਰ »

28 ਨੂੰ ਸਿੱਖਿਆ ਮੰਤਰੀ ਦਾ ਦੀਨਾਨਗਰ 'ਚ ਘਿਰਾਓ ਦਾ ਐਲਾਨ

ਫ਼ਾਜ਼ਿਲਕਾ, 21 ਜਨਵਰੀ (ਦਵਿੰਦਰ ਪਾਲ ਸਿੰਘ)- ਸਿੱਖਿਆ ਵਿਭਾਗ ਪੰਜਾਬ ਦਾ ਸਭ ਤੋਂ ਵੱਡਾ ਵਿਭਾਗ ਹੈ, ਪਰ ਪੰਜਾਬ ਸਰਕਾਰ ਨੇ ਕੁਝ ਅਜਿਹੇ ਅਧਿਆਪਕ ਵਿਰੋਧੀ ਫ਼ੈਸਲੇ ਲਏ ਹਨ, ਜਿਸ ਨਾਲ ਇਕ ਲੱਖ ਤੋਂ ਵੱਧ ਸਕੂਲੀ ਅਧਿਆਪਕਾਂ ਅਤੇ ਸਕੂਲ ਮੁਖੀਆਂ 'ਚ ਭਾਰੀ ਰੋਸ ਪਾਇਆ ਜਾ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਦੀ ਨਵੀਂ ਨੀਤੀ ਤਹਿਤ ਸ਼ਰਾਬ ਤਸਕਰਾਂ ਨੂੰ ਲੱਗੇਗਾ ਇਕ ਲੱਖ ਦਾ ਰਗੜ੍ਹਾ

ਸੰਗਰੂਰ, 21 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਨੀਤੀ ਅਧੀਨ ਭਾਵੇਂ ਸ਼ਰਾਬ ਦੀ ਇਕ ਪੇਟੀ ਫੜ੍ਹੀ ਜਾਵੇ ਜਾਂ ਦੱਸ ਪੇਟੀਆਂ ਫੜ੍ਹੀਆਂ ਜਾਣ, ਇਸ ਦਾ ਜੁਰਮਾਨਾ ਸਬੰਧਿਤ ...

ਪੂਰੀ ਖ਼ਬਰ »

ਦਿੱਲੀ ਤੋਂ ਕਟੜਾ ਵਿਚਕਾਰ 25 ਤੋਂ ਸ਼ੁਰੂ ਹੋਵੇਗੀ ਸਪੈਸ਼ਲ ਰੇਲ ਗੱਡੀ

ਫ਼ਿਰੋਜ਼ਪੁਰ, 21 ਜਨਵਰੀ (ਪਰਮਿੰਦਰ ਸਿੰਘ)- ਉੱਤਰ ਰੇਲਵੇ ਵਲੋਂ ਰੇਲਵੇ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ 25 ਜਨਵਰੀ ਤੋਂ ਸਪੈਸ਼ਲ ਐਕਸਪੈੱ੍ਰਸ ਗੱਡੀ (2 ਫ਼ੇਰੀ) ਸ਼ੁਰੂ ਕੀਤੀ ਜਾ ਰਹੀ ਹੈ | ਡੀ.ਆਰ.ਐਮ. ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ 'ਤੇ ਕਰੈਸ਼ਰ ਮਾਲਕ ਵਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ

ਮੁਕੇਰੀਆਂ, 21 ਜਨਵਰੀ (ਰਾਮਗੜ੍ਹੀਆ)- ਬਲਾਕ ਮੁਕੇਰੀਆਂ ਦੇ ਪਿੰਡ ਤੱਗੜ ਕਲਾਂ ਦੀ ਕਰੀਬ 100 ਏਕੜ ਪੰਚਾਇਤੀ ਜ਼ਮੀਨ, ਜੋ ਬਿਆਸ ਦਰਿਆ ਦੇ ਪਾਰ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਨਾਲ ਪੈਂਦੀ ਹੈ, ਨੂੰ ਕੁਝ ਲੋਕਾਂ ਵਲੋਂ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਕਥਿਤ ਤੌਰ 'ਤੇ ...

ਪੂਰੀ ਖ਼ਬਰ »

ਸੰਤ ਅਤਰ ਸਿੰਘ ਦੀ 91ਵੀਂ ਬਰਸੀ ਮੌਕੇ ਸਾਲਾਨਾ ਜੋੜ ਮੇਲਾ 30 ਤੋਂ

ਮਸਤੂਆਣਾ ਸਾਹਿਬ, 21 ਜਨਵਰੀ (ਦਮਦਮੀ)- 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 91ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ...

ਪੂਰੀ ਖ਼ਬਰ »

'ਵਿਕਦਾ ਬਾਜ਼ਾਰਾਂ ਵਿਚ ਪਾਣੀ ਕਿਸਾਨ ਦਾ ਨਾ ਦੁੱਧ ਵਿਕਦਾ'

ਕੌਹਰੀਆਂ, 21 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)- ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਕਿਸਾਨਾਂ ਵਲੋਂ ਉਸ ਦਾ ਪਿਤਾ ਪੁਰਖੀ ਕਿੱਤਾ ਪਸ਼ੂ ਪਾਲਣ ਸਹਾਇਕ ਧੰਦੇ ਵਜੋਂ ...

ਪੂਰੀ ਖ਼ਬਰ »

ਵਿਆਹੁਤਾ ਸਾਥੀ ਦੇ ਅਨੁਸੂਚਿਤ ਜਾਤੀ ਦਾ ਲਾਭ ਰਾਖਵੇਂਕਰਨ ਲਈ ਨਹੀਂ-ਸੁਪਰੀਮ ਕੋਰਟ

ਫ਼ਿਰੋਜ਼ਪੁਰ, 21 ਜਨਵਰੀ (ਰਾਕੇਸ਼ ਚਾਵਲਾ)- ਦੇਸ਼ ਦੀ ਸਰਵਉੱਚ ਅਦਾਲਤ ਨੇ ਇਕ ਅਹਿਮ ਫ਼ੈਸਲੇ 'ਚ ਸਪਸ਼ਟ ਕੀਤਾ ਕਿ ਸਿਰਫ਼ ਰਾਖਵੇਂਕਰਨ ਦੇ ਫ਼ਾਇਦੇ ਲਈ ਵਿਆਹੁਤਾ ਸਾਥੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਦਾ ਲਾਭ ਨਹੀਂ ਲਿਆ ਜਾ ਸਕਦਾ | ਸੁਨੀਤਾ ਸਿੰਘ ਬਨਾਮ ਉੱਤਰ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ ਚ 3 ਨਾਬਾਲਗਾਂ ਸਮੇਤ 6 ਗਿ੍ਫ਼ਤਾਰ

ਕੋਲਕਾਤਾ, 21 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਵਿਖੇ 27 ਸਾਲਾ ਇਕ ਔਰਤ 6 ਬੰਦਿਆਂ ਦੇ ਗਰੋਹ ਵਲੋਂ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ | ਪੁਲਿਸ ਨੇ ਇਸ ਮਾਮਲੇ ਚ ਤਿੰਨ ਨਾਬਾਲਗਾਂ ਸਮੇਤ 6 ਬੰਦਿਆਂ ਨੰੂ ਗਿ੍ਫ਼ਤਾਰ ਕੀਤਾ ਹੈ | ਸੁਮੀਤ ਸਿੰਘ (23) ਅਭੀਸ਼ੇਕ ...

ਪੂਰੀ ਖ਼ਬਰ »

ਦੋ ਕਿਲੋ ਹੈਰੋਇਨ ਸਮੇਤ ਪ੍ਰਵਾਸੀ ਪੰਜਾਬੀ ਕਾਬੂ

ਜਗਰਾਉਂ, 21 ਜਨਵਰੀ (ਅਜੀਤ ਸਿੰਘ ਅਖਾੜਾ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਲੋਂ ਇਕ ਪ੍ਰਵਾਸੀ ਪੰਜਾਬੀ ਵਿਅਕਤੀ ਨੂੰ 2 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਐਸ.ਐਸ.ਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਗਰਾਉਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸਬੰਧਤ ਦਸਤਾਵੇਜ਼ ਭਾਰਤੀ ਵਿਰਾਸਤ ਦਾ ਹਿੱਸਾ-ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸਬੰਧਤ ਰਿਕਾਰਡ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਕਰਾਰ ਦਿੰਦਿਆਂ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਉਹ ਸੀ ਆਈ ਸੀ ਦੇ ਨਿਰਦੇਸ਼ ਅਨੁਸਾਰ ਪੂਰੇ ਮਾਮਲੇ ਦੀ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਲਾਗੂ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਨ ਲਈ ਅਕਾਲੀ ਦਲ ਅੰਦੋਲਨ ਚਲਾਏਗਾ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 21 ਜਨਵਰੀ (ਗੁਰਸੇਵਕ ਸਿੰਘ ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤੋਂ ਮੁੱਕਰ ਕੇ ਆਪਣੀ ਕੁਰਸੀ 'ਤੇ ਬਣੇ ਰਹਿਣ ਦਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਦਾ ਨਤੀਜਾ ਸ਼ਾਨਦਾਰ

ਮੋਗਾ, 21 ਜਨਵਰੀ (ਸੁਰਿੰਦਰਪਾਲ ਸਿੰਘ)- ਮੈਕਰੋ ਗਲੋਬਲ ਮੋਗਾ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਜੋ ਆਪਣੀਆਂ ਆਈਲੈੱਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਮੈਕਰੋ ਗਲੋਬਲ 'ਚ ਆਈਲੈੱਟਸ ਦੀ ਤਿਆਰੀ ਆਧੁਨਿਕ ਢੰਗ ਨਾਲ ਕਰਵਾਈ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਆਫ਼ ਨਰਸਿੰਗ ਦੇ ਨਤੀਜੇ ਸ਼ਾਨਦਾਰ

ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)- ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਬੀ.ਐਸ.ਸੀ. ਨਰਸਿੰਗ ਦੇ ਪਹਿਲੇ ਸਾਲ ਦੇ ਐਲਾਨੇ ਨਤੀਜੇ ਮੁਤਾਬਿਕ ਮਾਈ ਭਾਗੋ ਕਾਲਜ ਆਫ਼ ਨਰਸਿੰਗ ਤਰਨ ਤਾਰਨ ਦੀਆਂ 4 ਵਿਦਿਆਰਥਣਾਂ ਨੇ ਦੂਸਰਾ, ਤੀਸਰਾ, ਛੇਵਾਂ ਅਤੇ ਸੱਤਵਾਂ ਸਥਾਨ ਹਾਸਲ ਕੀਤਾ | ...

ਪੂਰੀ ਖ਼ਬਰ »

ਜੀ. ਐਸ. ਟੀ. ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਸ਼ੁਰੂ

ਜਲੰਧਰ, 21 ਜਨਵਰੀ (ਸ਼ਿਵ ਸ਼ਰਮਾ)- ਪੰਜਾਬ ਦੇ ਜੀ. ਐਸ. ਟੀ. ਦਫ਼ਤਰਾਂ ਦੇ ਹੇਠਲੇ ਪੱਧਰ ਦੇ ਕੰਮਕਾਰ ਦੇਖਣ ਦੀ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ | ਪੰਜਾਬ ਸਰਕਾਰ ਨੇ ਪਹਿਲੀ ਵਾਰ ਇਨ੍ਹਾਂ ਦਫ਼ਤਰਾਂ ਦੀ ਜਾਂਚ ਦਾ ਕੰਮ ਇਸ ਕਰਕੇ ਵੀ ਸ਼ੁਰੂ ਕਰਵਾਇਆ ਹੈ, ਕਿਉਂਕਿ ਜ਼ਿਆਦਾਤਰ ...

ਪੂਰੀ ਖ਼ਬਰ »

ਸਿੱਧੂ ਵਲੋਂ ਦੁਰਗਿਆਣਾ ਮੰਦਰ ਪ੍ਰੋਜੈਕਟ ਲਈ 11 ਕਰੋੜ ਰੁਪਏ ਜਾਰੀ

ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਇਥੋਂ ਦੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਚੱਲ ਰਹੇ ਪ੍ਰੋਜੈਕਟ ਲਈ ਪੰਜਾਬ ਸਰਕਾਰ ਵਲੋਂ 11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿ ਸਾਰਾ ਪ੍ਰੋਜੈਕਟ 30 ਜੂਨ ਤੱਕ ਹਰ ਹਾਲਤ ...

ਪੂਰੀ ਖ਼ਬਰ »

ਟਰੰਪ ਪਾਕਿਸਤਾਨ ਬਾਰੇ ਆਪਣਾ ਟਵੀਟ ਵਾਪਸ ਲੈਣ ਤੇ ਮੁਆਫ਼ੀ ਮੰਗਣ-ਪਾਕਿ ਪ੍ਰਧਾਨ ਮੰਤਰੀ

ਇਸਲਾਮਾਬਾਦ, 21 ਜਨਵਰੀ (ਯੂ. ਐਨ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨੀ ਸਹਾਇਤਾ ਦੇ ਬਾਰੇ 'ਚ ਬੀਤੇ ਦਿਨੀਂ ਕੀਤੇ ਗਏ ਆਪਣੇ ਟਵੀਟ ਨੂੰ ਵਾਪਸ ਲੈ ਕੇ ਇਸ ਮਾਮਲੇ 'ਚ ਮੁਆਫ਼ੀ ...

ਪੂਰੀ ਖ਼ਬਰ »

ਸ਼ੱਟਡਾਊਨ-ਅਮਰੀਕੀ ਦੂਤਘਰ ਦੀਆਂ ਕੌ ਾਸਲਰ ਸੇਵਾਵਾਂ ਜਾਰੀ ਰਹਿਣਗੀਆਂ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਅਮਰੀਕਾ ਵਿਚ ਸ਼ੱਟਡਾਉਨ ਹੋਣ ਦੇ ਬਾਵਜੂਦ ਇਥੇ ਅਮਰੀਕੀ ਦੂਤਘਰ ਦੀਆਂ ਕੌਾਸਲਰ ਸੇਵਾਵਾਂ ਜਾਰੀ ਰਹਿਣਗੀਆਂ | ਦੂਤਘਰ ਦੇ ਇਕ ਬੁਲਾਰੇ ਨੇ ਕਿਹਾ ਕਿ ਜੇਕਰ ਤੁਹਾਡੀ ਕੋਈ ਵੀਜ਼ਾ ਇੰਟਰਵਿਊ ਹੈ ਜਾਂ ਅਮਰੀਕਨ ਸਿਟੀਜ਼ਨ ਸੇਵਾਵਾਂ ਨਾਲ ...

ਪੂਰੀ ਖ਼ਬਰ »

1988 ਦੇ ਇਕ ਮਾਮਲੇ 'ਚ 89 ਸਾਲਾ ਬਜ਼ੁਰਗ ਨੂੰ ਸੁਪਰੀਮ ਕੋਰਟ ਤੋਂ ਰਾਹਤ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸਾਲ 1988 ਦੇ ਇਕ ਮਾਮਲੇ 'ਚ ਪੱਛਮੀ ਬੰਗਾਲ ਦੇ 89 ਸਾਲ ਦੇ ਇਕ ਬਜ਼ੁਰਗ ਨੂੰ ਰਾਹਤ ਦਿੰਦਿਆਂ ਉਸ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਤਿੰਨ ਮਹੀਨਿਆਂ ਦੀ ਸਜ਼ਾ ਨੂੰ ਰੱਦ ਕਰ ਦਿੱਤਾ | ਦਰਅਸਲ ਕੋਲਕਾਤਾ ਹਾਈਕੋਰਟ ਨੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਜਲਦ ਕੰਮ ਵੰਡ ਪ੍ਰਣਾਲੀ ਨੂੰ ਜਨਤਕ ਕਰੇਗੀ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਜੱਜਾਂ ਨੂੰ ਸੰਵੇਦਨਸ਼ੀਲ ਮਾਮਲਿਆਂ ਨਾਲ ਜੁੜੀਆਂ ਪਟੀਸ਼ਨਾਂ ਦੀ ਵੰਡ 'ਚ ਪਾਰਦਰਸ਼ਤਾ ਲਿਆਉਣ ਦੇ ਲਈ ਹਿੱਤਧਾਰਕਾਂ ਤੋਂ ਮਿਲੇ ਸੁਝਾਵਾਂ ਦੀ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਪੜਤਾਲ ਕੀਤੀ ਹੈ ਅਤੇ ਉਨ੍ਹਾਂ ਵਲੋਂ ਅਪਣਾਈ ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਰਨਾਲਾ ਦੀ ਜ਼ਿੰਦਗੀ ਹਮੇਸ਼ਾ ਦੇਸ਼ ਕੌਮ ਲਈ ਚਾਨਣ ਮੁਨਾਰਾ ਰਹੇਗੀ-ਬਾਦਲ

ਬਰਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰਾਜਪਾਲ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਉੱਤਰਾਖੰਡ ਸਵ: ਸੁਰਜੀਤ ਸਿੰਘ ਬਰਨਾਲਾ ਦੀ ਪਹਿਲੀ ਬਰਸੀ ਸਥਾਨਕ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਉਨ੍ਹਾਂ ...

ਪੂਰੀ ਖ਼ਬਰ »

ਦੋ ਹਿੱਸਿਆਂ 'ਚ ਵੰਡਿਆ ਜਾਵੇਗਾ ਪੰਜਾਬ ਦਾ ਜੀ. ਐਸ. ਟੀ. ਵਿਭਾਗ

ਜਲੰਧਰ, 21 ਜਨਵਰੀ (ਸ਼ਿਵ ਸ਼ਰਮਾ)- 1 ਜੁਲਾਈ ਨੂੰ ਜਿਸ ਤਰਾਂ ਨਾਲ ਪੰਜਾਬ ਸਮੇਤ ਦੇਸ਼ ਭਰ ਦਾ ਟੈਕਸ ਢਾਂਚਾ ਬਦਲ ਗਿਆ ਹੈ, ਉਸੇ ਤਰਾਂ ਨਾਲ ਪੰਜਾਬ ਦਾ ਜੀ. ਐਸ. ਟੀ. ਵਿਭਾਗ ਵੀ ਬਦਲਣ ਜਾ ਰਿਹਾ ਹੈ | ਇਸ ਵਿਭਾਗ ਨੂੰ 2 ਹਿੱਸਿਆਂ 'ਚ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ...

ਪੂਰੀ ਖ਼ਬਰ »

ਪੰਜਾਬ ਲੋਕ ਸੇਵਾ ਕਮਿਸ਼ਨ ਤੇ ਸੂਚਨਾ ਕਮਿਸ਼ਨ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਰੋਕਣ ਲਈ ਖਹਿਰਾ ਵਲੋਂ ਰਾਜਪਾਲ ਨੂੰ ਪੱਤਰ

ਚੰਡੀਗੜ੍ਹ, 21 ਜਨਵਰੀ (ਗੁਰਸੇਵਕ ਸਿੰਘ ਸੋਹਲ)- ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਪੰਜਾਬ ਨੂੰ ਪੱਤਰ ਲਿਖਦਿਆਂ ਮੰਗ ਕੀਤੀ ਹੈ ਕਿ ਉਹ ਪੰਜਾਬ ਲੋਕ ਸੇਵਾ ਕਮਿਸ਼ਨ ਦੇ 6 ਮੈਂਬਰਾਂ ਅਤੇ ਸੂਚਨਾ ਕਮਿਸ਼ਨਰਾਂ ਦੀ ਕੀਤੀ ਜਾ ਰਹੀ ਨਿਯੁਕਤੀ ਨੂੰ ...

ਪੂਰੀ ਖ਼ਬਰ »

ਐਸ. ਟੀ. ਐਫ਼. ਵਲੋਂ ਸਬ ਇੰਸਪੈਕਟਰ ਸਮੇਤ ਤਿੰਨ ਮੁਲਜ਼ਮ ਕਰੋੜਾਂ ਦੇ ਆਈਸ ਡਰੱਗ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 21 ਜਨਵਰੀ (ਜਸਬੀਰ ਸਿੰਘ ਜੱਸੀ)- ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ਼.) ਨੇ ਗੁਪਤ ਸੂਚਨਾ ਦੇ ਆਧਾਰ 'ਤੇ ਡਕਾਲਾ-ਪਟਿਆਲਾ ਰੋਡ ਤੋਂ ਇਕ ਸਬ ਇੰਸਪੈਕਟਰ ਸਮੇਤ ਤਿੰਨ ਮੁਲਜ਼ਮਾਂ ਨੂੰ 1 ਕਿਲੋ ਆਈਸ (ਡਰੱਗ) ਸਮੇਤ ਗਿ੍ਫ਼ਤਾਰ ਕਰਨ ...

ਪੂਰੀ ਖ਼ਬਰ »

ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਹੰਕਾਰ ਹੈ-ਅੰਨਾ ਹਜ਼ਾਰੇ

ਮੁੰਬਈ, 21 ਜਨਵਰੀ (ਏਜੰਸੀ)-ਪ੍ਰਸਿੱਧ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਹੰਕਾਰ ਹੈ ਅਤੇ ਇਹ ਹੀ ਕਾਰਨ ਹੈ ਕਿ ਮੋਦੀ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ ਹਨ | ਹਜ਼ਾਰੇ ...

ਪੂਰੀ ਖ਼ਬਰ »

ਉਘੇ ਸਾਹਿਤਕਾਰ ਗੁਰਪਾਲ ਲਿੱਟ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)- ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਬੀਤੀ ਰਾਤ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਰੰਗ ਕਰਮੀਂ ਗੁਰਪਾਲ ਸਿੰਘ ਲਿੱਟ ਅਚਾਨਕ ਅਲਵਿਦਾ ਆਖ ਗਏ | ਲੰਬੇ ਸਮੇਂ 'ਤੇ ਖੰਨਾ ਵਿਖੇ ਰਹਿ ਰਹੇ ਲਿੱਟ ਨੇ ...

ਪੂਰੀ ਖ਼ਬਰ »

ਕੇਜਰੀਵਾਲ ਮੁੱਖ ਮੰਤਰੀ ਦਾ ਅਹੁਦਾ ਛੱਡੇ - ਸ਼੍ਰੋ: ਅਕਾਲੀ ਦਲ

ਚੰਡੀਗੜ੍ਹ, 21 ਜਨਵਰੀ (ਗੁਰਸੇਵਕ ਸਿੰਘ ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤੇ ਜਾਣ ਦੇ ਫ਼ੈਸਲੇ 'ਤੇ ਲਾਈ ਮੋਹਰ ਨੇ ...

ਪੂਰੀ ਖ਼ਬਰ »

ਚੋਣਾਂ ਤੋਂ ਪਹਿਲਾਂ ਸਰਕਾਰੀ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੇ ਕੈਪਟਨ?

ਚੰਡੀਗੜ੍ਹ, 21 ਜਨਵਰੀ (ਗੁਰਸੇਵਕ ਸਿੰਘ ਸੋਹਲ)- ਪੰਜਾਬ ਅਧਿਆਪਕ ਸੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸਰਕਾਰੀ ਅਧਿਆਪਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਨ, ਜੋ ਕਿ ਅਧਿਆਪਕਾਂ ਵਲੋਂ 10 ਨੁਕਾਤੀ ਮੰਗ ਪੱਤਰ 'ਚ ...

ਪੂਰੀ ਖ਼ਬਰ »

ਰਾਜ ਭਰ 'ਚ ਡੀ.ਸੀ. ਦਫ਼ਤਰਾਂ ਦੇ ਕਾਮਿਆਂ ਵਲੋਂ 2 ਦਿਨਾ ਹੜਤਾਲ ਅੱਜ ਤੋਂ

ਲੁਧਿਆਣਾ, 21 ਜਨਵਰੀ (ਸਲੇਮਪੁਰੀ)-ਡੀ.ਸੀ. ਦਫ਼ਤਰ ਮੁਲਾਜ਼ਮ ਜਥੇਬੰਦੀ, ਪੰਜਾਬ ਦੇ ਆਗੂ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ. ਅਤੇ ਤਹਿਸੀਲ ਦਫ਼ਤਰਾਂ 'ਚ ਤਾਇਨਾਤ ...

ਪੂਰੀ ਖ਼ਬਰ »

ਰੂਪਨਗਰ 'ਚ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ ਨੇ ਦਿੱਤਾ ਪੰਜਾਬੀਅਤ ਦਾ ਹੋਕਾ

ਰੂਪਨਗਰ, 21 ਜਨਵਰੀ (ਸਤਨਾਮ ਸਿੰਘ ਸੱਤੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਵਲੋਂ ਅੱਜ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਈ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ ਵਿਚ ਹਾਜ਼ਰ ਵਿਦਵਾਨਾਂ ਦੇ ਇਕੱਠ ਨੇ ...

ਪੂਰੀ ਖ਼ਬਰ »

ਦਾਵੋਸ ਵਿਖੇ ਵਿਸ਼ਵ ਰੁਝੇਵਿਆਂ ਬਾਰੇ ਭਾਰਤ ਦਾ ਦਿ੍ਸ਼ਟੀਕੋਣ ਸਾਂਝਾ ਕਰਾਂਗਾ-ਮੋਦੀ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਆਪਣੇ ਦਾਵੋਸ ਦੌਰੇ ਦੌਰਾਨ ਵਿਸ਼ਵ ਭਾਈਚਾਰੇ ਨਾਲ ਭਾਰਤ ਦੇ ਭਵਿੱਖੀ ਰੁਝੇਵਿਆਂ ਬਾਰੇ ਆਪਣਾ ਦਿ੍ਸ਼ਟੀਕੋਣ ਸਾਂਝਾ ਕਰਨਗੇ ਅਤੇ ਉਨ੍ਹਾਂ ਵਿਸ਼ਵ ਨੇਤਾਵਾਂ ਨੂੰ ਸਮਕਾਲੀ ...

ਪੂਰੀ ਖ਼ਬਰ »

ਕਲਾਮ ਪੁਲਾੜ ਵਿਗਿਆਨੀ ਸੀ, ਮੋਦੀ ਸਮਾਜਿਕ ਵਿਗਿਆਨੀ-ਰਾਸ਼ਟਰਪਤੀ

ਅਹਿਮਦਾਬਾਦ, 21 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਜਿੱਥੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੂੰ 'ਪੁਲਾੜ ਵਿਗਿਆਨੀ' ਦੱਸਿਆ ਉੱਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਸਮਾਜਿਕ ਵਿਗਿਆਨੀ' ਆਿਖ਼ਆ | ਕੋਵਿੰਦ ਗੁਜਰਾਤ ...

ਪੂਰੀ ਖ਼ਬਰ »

ਵਦੋਦਰਾ ਵਿਖੇ ਰਸਾਇਣਕ ਪਲਾਂਟ 'ਚ ਧਮਾਕਾ-4 ਮੌਤਾਂ, 9 ਜ਼ਖ਼ਮੀ

ਵਦੋਦਰਾ, 21 ਜਨਵਰੀ (ਏਜੰਸੀ)- ਵਦੋਦਰਾ ਸ਼ਹਿਰ ਦੇ ਬਾਹਰਵਾਰ ਇਕ ਰਸਾਇਣਕ ਪਲਾਂਟ 'ਚ ਹੋਏ ਧਮਾਕੇ ਨਾਲ 4 ਕਰਮਚਾਰੀਆਂ ਦੀ ਮੌਤ ਅਤੇ 9 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਜੀ.ਐੱਸ.ਪੀ. ਕਰੌਪ ਸਾਇੰਸ ਪ੍ਰਾਈਵੇਟ ਲਿਮਟਿਡ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX