ਤਾਜਾ ਖ਼ਬਰਾਂ


ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  about 1 hour ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  about 1 hour ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  about 2 hours ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  about 3 hours ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  about 3 hours ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  about 3 hours ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  about 3 hours ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 4 hours ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  about 4 hours ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  about 5 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ) - ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ੍ਹ ਤੋਂ ਸ਼ੁਰੂ ਹੋ ਚੁੱਕਾ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਸਰਬ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਪਿੰਡਾਂ...
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  about 5 hours ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  about 6 hours ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  about 6 hours ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  about 6 hours ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  about 6 hours ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  about 6 hours ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  about 7 hours ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  about 7 hours ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  about 7 hours ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ ਤੇ ਸਥਿਤੀ ਹੋਈ ਤਨਾਅ ਪੂਰਨ
. . .  1 minute ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  about 7 hours ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  about 8 hours ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  about 8 hours ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  about 8 hours ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  about 9 hours ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  about 9 hours ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  about 9 hours ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  about 10 hours ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  about 10 hours ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  about 10 hours ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  about 7 hours ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 10 hours ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 11 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  about 11 hours ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  about 11 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  about 12 hours ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 12 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  12 minutes ago
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  about 1 hour ago
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਸੰਪਾਦਕੀ

ਖ਼ਤਰਨਾਕ ਹੋਵੇਗਾ ਸੈਲਫ਼ੀ ਦਾ ਸੈਲਫ਼ਾਇਟਿਸ ਬਣ ਜਾਣਾ

ਜਦ ਕੈਮਰਿਆਂ ਦੀ ਖੋਜ ਨਹੀਂ ਹੋਈ ਸੀ, ਉਸ ਵੇਲੇ ਵੀ ਆਪਣੀਆਂ ਤਸਵੀਰਾਂ ਖ਼ੁਦ ਦੇਖਣ ਦੇ ਸ਼ੌਕੀਨ ਆਪਣੀਆਂ ਤਸਵੀਰਾਂ ਕਲਾਕਾਰਾਂ ਕੋਲੋਂ ਬਣਵਾ ਲਿਆ ਕਰਦੇ ਸਨ। ਫਿਰ ਸਮੇਂ ਦੀ ਚਾਲ ਨਾਲ ਬਕਸੇ ਵਾਲੇ ਕੈਮਰਿਆਂ ਤੋਂ ਰੀਲ੍ਹ ਵਾਲੇ ਕੈਮਰੇ, ਫਿਰ ਡਿਜੀਟਲ ਕੈਮਰਿਆਂ ਤੋਂ ਮੋਬਾਈਲ ਕੈਮਰਿਆਂ ਤੱਕ ਤੇ ਹੁਣ ਮੋਬਾਈਲ ਦੇ ਫਰੰਟ ਕੈਮਰੇ ਵਿਚ ਦਿੱਤੀ ਜਾ ਰਹੀ ਫੋਟੋ ਖਿੱਚਣ ਦੀ ਤਕਨੀਕ ਨੇ ਹਰ ਕਿਸੇ ਨੂੰ ਆਪਣੀ ਫ਼ੋਟੋ ਆਪ ਖਿੱਚਣ ਦੇ ਕਾਬਲ ਬਣਾ ਦਿੱਤਾ ਹੈ। ਆਪਣੀ ਫ਼ੋਟੋ ਆਪ ਖਿੱਚਣ ਦੀ ਇਸ ਪ੍ਰਕ੍ਰਿਆ ਨੂੰ ਸਾਲ 2013 ਵਿਚ ਆਕਸਫੋਰਡ ਡਿਕਸ਼ਨਰੀ ਵਿਚ 'ਸੈਲਫੀ' ਨਾਂਅ ਦੇ ਨਾਲ ਸ਼ਾਮਿਲ ਕੀਤਾ ਗਿਆ।
ਤਸਵੀਰਾਂ ਨਾਲ ਆਪਣੀ ਜ਼ਿੰਦਗੀ ਦੀਆਂ ਅਹਿਮ ਯਾਦਾਂ ਨੂੰ ਸਾਂਭ ਕੇ ਰੱਖਣ ਦਾ ਸ਼ੌਕ ਹਮੇਸ਼ਾ ਤੋਂ ਮਨੁੱਖੀ ਮਨ ਅੰਦਰ ਬਣਿਆ ਰਿਹਾ ਹੈ। ਬਿਨਾਂ ਸ਼ੱਕ ਮੌਜੂਦਾ ਦੌਰ ਵਿਚ ਤਸਵੀਰਾਂ ਖਿੱਚਣੀਆਂ ਅਤੇ ਦੂਜਿਆਂ ਨਾਲ ਸਾਂਝੀਆਂ ਕਰਕੇ ਉਨ੍ਹਾਂ ਦੇ ਵਿਚਾਰਾਂ/ਪ੍ਰਤੀਕ੍ਰਿਆ ਨੂੰ ਜਾਣਨਾ ਇਕ ਕ੍ਰੇਜ਼ ਜਿਹਾ ਬਣ ਗਿਆ ਹੈ। ਇਸੇ ਕਾਰਨ ਅੱਜ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ, ਫਲਿੱਕਰ, ਪਿਕਾਸਾ ਅਤੇ ਟਵਿੱਟਰ ਵਰਗੀਆਂ ਕਈ ਸੋਸ਼ਲ ਐਪਸ ਅਤੇ ਵੈੱਬਸਾਈਟਾਂ ਦੀ ਹੋਂਦ ਬਣੀ ਹੋਈ ਹੈ।
ਆਪਣੀਆਂ ਤਸਵੀਰਾਂ ਨੂੰ ਵਧੇਰੇ ਦਿਲਚਸਪ ਬਣਾਉਣ ਲਈ, ਸੋਸ਼ਲ ਵੈੱਬਸਾਈਟਾਂ 'ਤੇ ਆਪਣੇ ਨਾਲ ਜੁੜੇ ਲੋਕਾਂ ਤੱਕ ਆਪਣੀ ਹਰ ਗਤੀਵਿਧੀ ਸਾਂਝੀ ਕਰਨ ਲਈ ਅਤੇ ਆਪਣੇ ਆਪ ਨੂੰ ਕੁਝ ਵੱਖਰਾ ਅਤੇ ਖ਼ਤਰਨਾਕ ਦਰਸਾਉਣ ਦੀ ਦੌੜ ਵਿਚ ਸੈਲਫੀ ਖਿੱਚ ਕੇ ਪੋਸਟ ਕਰਨ ਦਾ ਰੁਝਾਨ ਏਨਾ ਜ਼ਿਆਦਾ ਵੱਧ ਗਿਆ ਹੈ ਕਿ ਤਸਵੀਰ ਖਿੱਚਣ ਵੇਲੇ, ਜਿਸ ਥਾਂ 'ਤੇ ਤਸਵੀਰ ਖਿੱਚੀ ਜਾ ਰਹੀ ਹੈ, ਉਸ ਥਾਂ ਦੇ ਸੁਰੱਖਿਅਤ ਜਾਂ ਖ਼ਤਰਨਾਕ ਸਿੱਟਿਆਂ ਬਾਰੇ ਬਿਨਾਂ ਜਾਣੇ ਸੈਲਫੀ ਸ਼ੌਕੀਨ ਆਪਣੇ ਆਪ ਦੇ ਨਾਲ, ਹੋਰਨਾਂ ਦੀਆਂ ਜਾਨਾਂ ਲਈ ਵੀ ਖੌਅ ਪੈਦਾ ਕਰ ਦਿੰਦੇ ਹਨ। ਸਿੱਟੇ ਵਜੋਂ ਹਰ ਸਾਲ ਸੈਲਫੀ ਲੈਂਦਿਆਂ ਹੋਣ ਵਾਲੀਆਂ ਮੌਤਾਂ ਵਿਚ ਭਾਰਤ ਦਾ ਨਾਂਅ ਮੁਹਰਲੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ।
ਬੀਤੇ ਦਿਨੀਂ ਸੈਲਫੀ ਦੇ ਰੁਮਾਂਚ ਨੇ ਦੋ ਵਿਦਿਆਰਥੀਆਂ ਉਮਰ (ਕ੍ਰਮਵਾਰ 22 ਅਤੇ 23 ਸਾਲ) ਦੀ ਜਾਨ ਲੈ ਲਈ। ਵਾਪਰੀ ਘਟਨਾ ਮੁਤਾਬਿਕ ਮੇਰਠ ਦੇ ਕਰਖੇੜਾ ਦੇ ਸੈਨਿਕ ਵਿਹਾਰ ਵਿਚ ਸ਼ਾਮ ਵੇਲੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਸੈਲਫੀ ਤਸਵੀਰ ਲੈਣ ਵੇਲੇ ਪੈਰ ਫਿਸਲਣ ਕਾਰਨ ਦੋਵੇਂ ਨੌਜਵਾਨ ਡੇਢ ਸੌ ਫੁੱਟ ਉੱਚੀ ਟੈਂਕੀ ਤੋਂ ਹੇਠਾਂ ਆ ਡਿਗੇ, ਜਿਸ ਕਾਰਨ ਮੌਕੇ 'ਤੇ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ 16 ਸਾਲਾਂ ਦੇ ਨੌਜਵਾਨ ਵਲੋਂ ਆਪਣੇ ਪਿਤਾ ਦੀ .32 ਬੋਰ ਲਾਇਸੰਸੀ ਪਿਸਤੌਲ ਆਪਣੀ ਕੰਨਪਟੀ 'ਤੇ ਰੱਖ ਕੇ ਸੈਲਫੀ ਲੈਂਦੇ ਵੇਲੇ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਅਜਿਹੀ ਇਕ ਖ਼ਬਰ ਗੁਜਰਾਤ ਤੋਂ ਵੀ ਆਈ ਸੀ, ਜਿੱਥੇ ਸੈਲਫੀ ਲੈਂਦੇ ਮੌਕੇ 21 ਸਾਲਾ ਨੌਜਵਾਨ ਧਰੁਵਰਾਜ ਰਾਊਲਜ਼ੀ ਆਪਣੀ ਬੰਦੂਕ ਦੀ ਗੋਲੀ ਦਾ ਆਪ ਹੀ ਸ਼ਿਕਾਰ ਹੋ ਗਿਆ ਸੀ। ਇਸੇ ਤਰ੍ਹਾਂ ਨਾਗਪੁਰ ਦੇ ਵੈਨਾ ਡੈਮ ਵਿਚ ਪਿਕਨਿਕ ਮਨਾਉਣ ਗਏ ਕਿਸ਼ਤੀ ਸਵਾਰ 11 ਨੌਜਵਾਨ ਜੋ ਕਿ ਸੈਲਫੀ ਲੈਣ ਦੇ ਚੱਕਰ 'ਚ ਕਿਸ਼ਤੀ ਦੇ ਇਕ ਪਾਸੇ ਖੜ੍ਹੇ ਹੋ ਗਏ ਅਤੇ ਕਿਸ਼ਤੀ ਦਾ ਸੰਤੁਲਨ ਵਿਗੜ ਜਾਣ ਕਰਕੇ ਕਿਸ਼ਤੀ ਡੈਮ ਦੇ ਵਿਚ ਪਲਟ ਗਈ, ਅਤੇ ਗਿਆਰਾਂ ਵਿਚੋਂ ਕੇਵਲ ਤਿੰਨ ਨੌਜਵਾਨਾਂ ਨੂੰ ਹੀ ਬਚਾਇਆ ਜਾ ਸਕਿਆ।
ਸੈਲਫੀ ਲੈਂਦੇ ਸਮੇਂ ਜਾਨ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਵੀ ਅਇਹਤਿਆਤੀ ਕਦਮ ਚੁੱਕਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਕੇਂਦਰੀ ਸੰਸਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ ਡਾ: ਮਹੇਸ਼ ਸ਼ਰਮਾ ਦੇ ਮੁਤਾਬਿਕ ਦੇਸ਼ ਦੇ ਟੂਰਿਸਟ ਸਪੋਟਸ 'ਤੇ 'ਸੈਲਫੀ ਡੇਂਜਰ ਜ਼ੋਨ' ਮਾਰਕ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਪਰਫੈਕਟ ਫੋਟੋ ਸ਼ੇਅਰ ਕਰ ਕੇ ਲਾਈਕ ਅਤੇ ਕੁਮੈਂਟ ਇਕੱਠੇ ਕਰਨ ਦੀ ਤਲਬ ਨੇ ਸੈਲਫੀ ਦਾ ਟ੍ਰੈਂਡ ਖ਼ਤਰਨਾਕ ਤੌਰ 'ਤੇ ਵਧਾ ਦਿੱਤਾ ਹੈ ਤੇ ਨਤੀਜੇ ਵਜੋਂ ਦੇਸ਼ ਵਿਚ ਸੈਲਫੀ ਦੇ ਚੱਕਰ ਵਿਚ ਕਈ ਹਾਦਸੇ ਹੋ ਚੁੱਕੇ ਹਨ। ਮੁੰਬਈ ਪੁਲਿਸ ਵਲੋਂ ਸ਼ਹਿਰ ਦੀਆਂ ਕਈ ਥਾਵਾਂ ਨੂੰ 'ਨੋ ਸੈਲਫੀ ਜ਼ੋਨ' ਵੀ ਐਲਾਨਿਆ ਜਾ ਚੁੱਕਾ ਹੈ।
ਬ੍ਰਿਟੇਨ ਦੀ ਨੋਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲਨਾਡੂ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਦੀ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਲੋੜ ਤੋਂ ਵੱਧ ਸੈਲਫੀ ਖਿੱਚਣਾ ਇਕ ਡਿਸਆਰਡਰ ਹੈ ਅਤੇ ਇਸ ਦੇ ਇਲਾਜ ਦੀ ਲੋੜ ਹੈ। ਇਸੇ ਤਰ੍ਹਾਂ ਅਮੈਰਿਕਨ ਸਾਇਕਲਾਜਿਕਲ ਐਸੋਸੀਏਸ਼ਨ 'ਏਪੀਏ' ਨੇ ਆਫੀਸ਼ਲ ਰੂਪ ਨਾਲ ਸੈਲਫੀ ਲੈਣ ਨੂੰ ਮੈਂਟਲ ਡਿਸਆਰਡਰ ਯਾਨੀ ਦਿਮਾਗੀ ਰੋਗ ਦੱਸਿਆ ਹੈ ਅਤੇ ਇਸ ਨੂੰ 'ਸੈਲਫਾਇਟਿਸ' ਰੋਗ ਦਾ ਨਾਂਅ ਦਿੱਤਾ ਹੈ। ਇਸ ਰੋਗ ਵਿਚ ਤੁਹਾਡਾ ਵਾਰ-ਵਾਰ ਸੈਲਫੀ ਲੈਣ ਦਾ ਮਨ ਕਰਦਾ ਹੈ। ਮਾਹਿਰਾਂ ਅਨੁਸਾਰ, ਜੇਕਰ ਕੋਈ ਦਿਨ ਵਿੱਚ 3 ਵਾਰ ਤੋਂ ਜ਼ਿਆਦਾ ਸੈਲਫੀ ਲੈ ਰਿਹਾ ਹੈ, ਤਾਂ ਮੰਨ ਲਵੋ ਕਿ ਉਹ 'ਸੈਲਫਾਇਟਿਸ' ਰੋਗ ਦੀ ਚਪੇਟ ਵਿਚ ਹੈ। ਸੈਲਫਾਇਟਿਸ ਨਾਲ ਪੀੜਤ ਲੋਕ ਜ਼ਿਆਦਾਤਰ ਆਪਣਾ ਆਤਮ-ਵਿਸ਼ਵਾਸ, ਮੂਡ ਠੀਕ ਕਰਨ, ਆਪਣੀਆਂ ਯਾਦਾਂ ਸੁਰੱਖਿਅਤ ਰੱਖਣ ਅਤੇ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਵਿਚ ਹੁੰਦੇ ਹਨ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਇਸ ਦੀ ਗੰਭੀਰਤਾ 'ਤੇ ਨਿਰਭਰ ਕਰਦਾ ਹੈ।
ਸੋ, ਆਖਿਰ ਵਿਚ ਇਹੀ ਕਹਿਣਾ ਚਾਹਾਂਗਾ ਕਿ ਤਸਵੀਰਾਂ ਖਿੱਚਣਾ ਕੋਈ ਬੁਰੀ ਗੱਲ ਨਹੀਂ, ਪਰ ਜੇ ਜਿਊਂਦੇ ਰਹਾਂਗੇ ਤਾਂ ਹੀ ਇਹ ਸੰਭਵ ਹੋਵੇਗਾ ਕਿ ਜ਼ਿੰਦਗੀ ਭਰ ਦੀਆਂ ਖਿੱਚੀਆਂ ਤਸਵੀਰਾਂ ਆਪਣੀਆਂ ਅੱਖਾਂ ਨਾਲ ਵੇਖਾਂਗੇ, ਪਰ ਜੇ ਇਕ ਤਸਵੀਰ ਦੀ ਖਾਤਰ ਜ਼ਿੰਦਗੀ ਹੀ ਗੁਆ ਲਈ ਤਾਂ ਕਿਵੇਂ ਦੇਖਾਂਗੇ ਆਪਣੀਆਂ ਅਤੇ ਆਪਣੇ ਪਿਆਰਿਆਂ ਦੀਆਂ ਤਸਵੀਰਾਂ? ਸੋ, ਜ਼ਰੂਰੀ ਹੈ ਕਿ ਸੈਲਫੀ ਨੂੰ ਸੈਲਫਾਇਟਿਸ ਨਹੀਂ, ਸੈਲਫੀ ਹੀ ਰਹਿਣ ਦੇਈਏ। ਜਾਂਦੇ-ਜਾਂਦੇ ਇਕ ਗੱਲ ਹੋਰ ਕਰਦਾ ਜਾਵਾਂ ਕਿ ਆਪਣੇ ਬਾਹਰੀ ਰੂਪ ਦੀਆਂ ਤਾਂ ਬਹੁਤ ਸੈਲਫੀਆਂ ਖਿੱਚ ਕੇ ਵੇਖ ਲਈਆਂ, ਕਦੇ ਆਪਣੇ ਅੰਦਰ ਦੀਆਂ ਸੈਲਫੀਆਂ ਵੀ ਖਿੱਚ ਕੇ ਦੇਖਿਆ ਕਰੀਏ ਤਾਂ ਕਿ ਆਪਣੇ ਅੰਦਰ ਦੇ ਔਗੁਣਾਂ ਨੂੰ ਪਛਾਣ ਕੇ ਖ਼ਤਮ ਕੀਤਾ ਜਾ ਸਕੇ ਅਤੇ ਚੰਗੇ ਨਾਗਰਿਕ ਵਜੋਂ ਦੇਸ਼ ਅਤੇ ਸਮਾਜ ਵਿਚ ਨਾਮਣਾ ਖੱਟ ਸਕੀਏ। ਆਮੀਨ!


-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 9815024920

ਸੰਤੁਲਿਤ ਪਹੁੰਚ ਵਾਲੇ ਪੰਜਾਬੀ ਖ਼ਬਰ ਚੈਨਲਾਂ ਦੀ ਲੋੜ

ਭਾਵੇਂ ਜਾਣਕਾਰੀ ਅਤੇ ਖ਼ਬਰਾਂ ਦੇ ਨਿੱਤ ਨਵੇਂ ਮਾਧਿਅਮ ਵਜੂਦ ਵਿਚ ਆ ਰਹੇ ਹਨ ਤੇ ਢੇਰ ਸਾਰੀ ਜਾਣਕਾਰੀ ਸਮਾਰਟ ਫੋਨ ਰਾਹੀਂ ਸਾਡੇ ਤੱਕ ਪਹੁੰਚ ਰਹੀ ਹੈ। ਯੂ-ਟਿਊਬ 'ਤੇ ਦੇਸ਼-ਵਿਦੇਸ਼ ਦੇ ਬਹੁਤ ਸਾਰੇ ਚੈਨਲ ਉਪਲਬਧ ਹਨ। ਮੁਲਾਕਾਤਾਂ ਅਤੇ ਚਲੰਤ ਮਾਮਲਿਆਂ 'ਤੇ ਆਧਾਰਿਤ ਟੀ. ...

ਪੂਰੀ ਖ਼ਬਰ »

ਖਤਰਨਾਕ ਕੀਟਨਾਸ਼ਕਾਂ 'ਤੇ ਲਾਈ ਜਾਏ ਪਾਬੰਦੀ

ਕੀਟਨਾਸ਼ਕ, ਉਲੀਨਾਸ਼ਕ ਅਤੇ ਨਦੀਨਨਾਸ਼ਕ ਰਸਾਇਣਾਂ ਨੂੰ ਸੰਯੁਕਤ ਰੂਪ ਵਿਚ ਪੈਸਟੀਸਾਈਡ ਕਿਹਾ ਜਾਂਦਾ ਹੈ। ਪੈਸਟੀਸਾਈਡ ਜ਼ਹਿਰਾਂ ਤਰਲ, ਦਾਣੇਦਾਰ, ਪਾਊਡਰ ਜਾਂ ਗੈਸ ਦੇ ਰੂਪ ਵਿਚ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ, ਇਨਸੈਕਟੀਸਾਈਡ ਐਕਟ 1968 ਅਤੇ ਇਨਸੈਕਟੀਸਾਈਡ ਰੂਲਜ਼ 1971 ...

ਪੂਰੀ ਖ਼ਬਰ »

ਸੰਗੀਨ ਅਪਰਾਧ ਹੈ ਨਕਲੀ ਦੁੱਧ ਦਾ ਕਾਰੋਬਾਰ

ਪੰਜਾਬ ਵਿਚ ਨਕਲੀ ਦੁੱਧ ਬਣਾਏ ਜਾਣਾ ਅਤੇ ਫਿਰ ਇਸ ਦੁੱਧ ਨੂੰ ਸੂਬੇ ਦੇ ਇਕ ਨਾਮੀ ਮਿਲਕ (ਦੁੱਧ) ਪਲਾਂਟ ਦੇ ਭੰਡਾਰ ਵਿਚ ਮਿਲਾ ਕੇ ਵੇਚੇ ਜਾਣ ਦੀ ਖ਼ਬਰ ਨੇ ਬਿਨਾਂ ਸ਼ੱਕ ਸਨਸਨੀ ਪੈਦਾ ਕੀਤੀ ਹੈ। ਸੂਬੇ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਇਕ ਪਿੰਡ ਵਿਚ ਨਕਲੀ ਦੁੱਧ ਬਣਾਏ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX