ਤਾਜਾ ਖ਼ਬਰਾਂ


ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ :5 ਓਵਰਾਂ ਬਾਅਦ ਦੱਖਣੀ ਅਫ਼ਰੀਕਾ 22/1
. . .  9 minutes ago
ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟੀ ਜੁੱਤੀ
. . .  55 minutes ago
ਇਸਲਾਮਾਬਾਦ, 24 ਫਰਵਰੀ - ਇੱਕ ਵਰਕਰ ਰੈਲੀ ਨੂੰ ਸੰਬੋਧਨ ਕਰ ਰਹੇ ਪਾਕਿਸਤਾਨੀ ਗ੍ਰਹਿ ਮੰਤਰੀ ਅਹਿਸਾਨ ਇਕਬਾਲ 'ਤੇ ਜੁੱਤੀ...
ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  about 2 hours ago
ਵਿਦੇਸ਼ ਮੰਤਰਾਲੇ ਵੱਲੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦਾ ਪਾਸਪੋਰਟ ਰੱਦ
. . .  about 2 hours ago
ਮੁਕਾਬਲੇ 'ਚ ਮਾਰਿਆ ਗਿਆ ਗਾਰੋ ਲਿਬਰੇਸ਼ਨ ਆਰਮੀ ਦਾ ਚੀਫ਼ ਕਮਾਂਡਰ
. . .  about 3 hours ago
ਨਵੀਂ ਦਿੱਲੀ, 24 ਫਰਵਰੀ - ਮੇਘਾਲਿਆ ਦੇ ਗਾਰੋ ਹਿੱਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਦਾ ਚੀਫ਼...
ਕਪੂਰਥਲਾ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ) - ਇੱਥੋਂ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਅਗਰਵਾਲ ਜੇਤੂ ਰਹੇ। ਮਨੀਸ਼ ਨੇ ਅਕਾਲੀ ਭਾਜਪਾ ਉਮੀਦਵਾਰ ਕਵਿਤਾ ਬਜਾਜ ਨੂੰ 125...
ਖਰੜ : ਵਾਰਡ ਨੰਬਰ ਨੰ.14 ਤੋਂ ਆਜ਼ਾਦ ਉਮੀਦਵਾਰ ਜੇਤੂ
. . .  about 4 hours ago
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ) -ਨਗਰ ਕੌਂਸਲ ਖਰੜ ਦੇ ਵਾਰਡ ਨੰਬਰ ਨੰ.14 ਦੀ ਹੋਈ ਉਪ ਚੋਣ ਵਿਚ ਆਜ਼ਾਦ ਉਮੀਦਵਾਰ ਸੋਹਨ ਸਿੰਘ...
ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸੁਰਜੀਤ ਜਿਆਣੀ ਵੱਲੋਂ ਧਰਨਾ
. . .  about 4 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ)- ਇੱਥੋਂ ਦੇ ਵਾਰਡ ਨੰ.7 'ਚ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਵੱਲੋਂ ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਹਾਈਵੇਅ...
ਫ਼ਾਜ਼ਿਲਕਾ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 5 hours ago
ਪਾਤੜਾਂ 'ਚ ਭਾਰੀ ਗੜੇਮਾਰੀ
. . .  about 5 hours ago
ਗੁਰੂ ਰਾਮਦਾਸ ਹਵਾਈ ਅੱਡੇ ਤੋਂ ਡੇਢ ਕਿੱਲੋ ਸੋਨੇ ਸਮੇਤ ਇੱਕ ਕਾਬੂ
. . .  about 5 hours ago
1984 ਸਿੱਖ ਦੰਗੇ ਮਾਮਲੇ 'ਚ ਅਦਾਲਤ ਵੱਲੋਂ ਸੀ.ਬੀ.ਆਈ. ਨੂੰ ਨੋਟਿਸ
. . .  about 5 hours ago
ਸੁਲਤਾਨਪੁਰ ਲੋਧੀ ਦੇ ਵਾਰਡ ਨੰ.9 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਰਾਜੂ ਜੇਤੂ
. . .  about 5 hours ago
ਲੁਧਿਆਣਾ ਨਗਰ ਨਗਰ ਨਿਗਮ ਦੀ ਚੋਣ-62 ਫ਼ੀਸਦੀ ਤੋਂ ਵੱਧ ਪੋਲਿੰਗ, ਕਈ ਥਾਂਈ ਵੋਟਿੰਗ ਜਾਰੀ
. . .  about 6 hours ago
ਰਾਜਪੁਰਾ ਦੇ ਵਾਰਡ ਨੰਬਰ 9 ਦੀ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਨਰਿੰਦਰ ਸ਼ਾਸਤਰੀ 768 ਵੋਟਾਂ ਦੇ ਭਾਰੀ ਬਹੁਮਤ ਨਾਲ ਜਿੱਤੇ
. . .  about 6 hours ago
ਡੇਰਾ ਬਾਬਾ ਵਡਭਾਗ ਸਿੰਘ ਮੈੜੀ ਜਾ ਰਹੀ ਸ਼ਰਧਾਲੂਆਂ ਦੀ ਗੱਡੀ ਪਲਟੀ, 12 ਗੰਭੀਰ ਜ਼ਖਮੀ
. . .  about 6 hours ago
ਦੀਨਾਨਗਰ, ਗੁਰਦਾਸਪੁਰ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  about 6 hours ago
ਲੁਧਿਆਣਾ : ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ
. . .  about 6 hours ago
ਜਗਰਾਉਂ ਦੇ ਵਾਰਡ ਨੰ. 17 ਦੀ ਜ਼ਿਮਨੀ ਚੋਣ 'ਚ ਭਾਜਪਾ ਜੇਤੂ
. . .  about 7 hours ago
ਪਾਤੜਾਂ ਵਾਰਡ ਨੰਬਰ 11 ਤੋ ਕਾਂਗਰਸੀ ਉਮੀਦਵਾਰ ਜੇਤੂ
. . .  about 7 hours ago
ਜਗਰਾਉਂ ਦੇ ਵਾਰਡ ਨੰ. 17 'ਚ 79 ਫੀਸਦੀ ਵੋਟਿੰਗ
. . .  about 7 hours ago
ਆਜ਼ਾਦ ਉਮੀਦਵਾਰ ਦੇ ਬੇਟੇ ਨਾਲ ਮਾਰਕੁੱਟ, ਗੋਲੀ ਚੱਲਣ ਨਾਲ ਦਹਿਸ਼ਤ
. . .  about 7 hours ago
ਭੜਕੇ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ
. . .  about 7 hours ago
ਮੇਲੇ 'ਚ ਫਟਿਆ ਗੈਸ ਸਲੰਡਰ ਵਿਅਕਤੀ ਸਮੇਤ ਕਈ ਬੱਚੇ ਜ਼ਖਮੀ
. . .  about 7 hours ago
ਭਿਆਨਕ ਹਾਦਸੇ 'ਚ 9 ਸਕੂਲੀ ਬੱਚਿਆਂ ਦੀ ਮੌਤ, 10 ਜ਼ਖਮੀ
. . .  about 8 hours ago
ਜਗਰਾਓਂ ਦੇ ਵਾਰਡ ਨੰਬਰ 17 'ਚ 65 ਫੀਸਦੀ ਤੇ ਪਾਇਲ ਦੇ ਵਾਰਡ ਨੰਬਰ 5 'ਚ 73.50 ਫੀਸਦੀ ਪੋਲਿੰਗ
. . .  about 8 hours ago
ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਬਸਪਾ ਛੱਡੀ
. . .  about 8 hours ago
ਕਾਂਗਰਸੀਆਂ ਵੱਲੋਂ ਅਕਾਲੀ ਭਾਜਪਾ ਪੋਲਿੰਗ ਏਜੰਟ ਦੀ ਕੁੱਟਮਾਰ
. . .  about 8 hours ago
ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਦੀਆਂ ਖ਼ਬਰਾਂ, ਸਹਿਮ ਦਾ ਮਾਹੌਲ, ਲੋਕ ਬਿਨਾਂ ਵੋਟ ਪਾਏ ਘਰਾਂ ਨੂੰ ਪਰਤੇ
. . .  about 9 hours ago
ਲੁਧਿਆਣਾ ਨਗਰ ਨਿਗਮ ਚੋਣ : 44 ਫ਼ੀਸਦੀ ਵੋਟਿੰਗ ਹੋਈ
. . .  about 9 hours ago
ਜਗਰਾਉਂ : ਦੁਪਹਿਰ 2 ਵਜੇ ਤੱਕ 65 ਫੀਸਦੀ ਪੋਲਿੰਗ
. . .  about 9 hours ago
ਵਾਰਡ ਨੰਬਰ 44 ਵਿਚ ਪੁਲਿਸ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ
. . .  about 9 hours ago
ਪਾਤੜਾਂ ਵਾਰਡ ਨੰਬਰ 11 ਦੀ ਜ਼ਿਮਨੀ ਚੋਣ 'ਚ 70 ਫ਼ੀਸਦੀ ਹੋਈ ਪੋਲਿੰਗ
. . .  about 10 hours ago
ਜਗਰਾਉਂ ਦੇ ਵਾਰਡ ਨੰਬਰ 17 ਦੇ ਬੂਥ ਨੰ: 118 ਵਿਖੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ
. . .  about 10 hours ago
ਜ਼ਿਮਨੀ ਚੋਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਲੋਕ ਮੰਚ

ਰਾਜਨੀਤੀ ਸ਼ਾਸਤਰ ਦਾ ਵਿਸ਼ਾ ਅਤਿਅੰਤ ਜ਼ਰੂਰੀ

ਇਨਸਾਨ ਉਦੋਂ ਹੀ ਗੁੰਮਰਾਹ ਹੁੰਦਾ, ਜਦੋਂ ਉਸ ਕੋਲ ਜਾਗਰੂਕਤਾ ਦੀ ਕਮੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਰੁਜ਼ਗਾਰ ਮਿਲੇ, ਚੰਗੀਆਂ ਨੀਤੀਆਂ ਅਪਣਾਈਆਂ ਜਾਣ, ਜਿਸ ਨਾਲ ਨੌਜਵਾਨ ਪੀੜ੍ਹੀ ਦਾ ਵਿਕਾਸ ਹੋਵੇ ਪਰ ਸਭ ਤੋਂ ਵੱਡੀ ਕਮੀ ਇਹੋ ਹੈ ਕਿ ਹਰ ਕੋਈ ਤਰੱਕੀ ਤਾਂ ਚਾਹੁੰਦਾ ਹੈ ਪਰ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦਾ।
ਰਾਜਨੀਤੀ ਸ਼ਾਸਤਰ ਅਜਿਹਾ ਵਿਸ਼ਾ ਹੈ, ਜਿਸ ਦੀ ਜ਼ਰੂਰਤ ਸਭ ਤੋਂ ਮੁੱਖ ਹੈ ਪਰ ਫਿਰ ਵੀ ਇਹ ਵਿਸ਼ਾ ਸਕੂਲਾਂ, ਕਾਲਜਾਂ ਵਿਚ ਲਗਪਗ ਖ਼ਤਮ ਹੋਣ ਕਿਨਾਰੇ ਹੈ। ਅਸੀਂ ਸਭ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਵਿਕਾਸ ਹੋਵੇ ਪਰ ਬਿਨਾਂ ਰਾਜਨੀਤੀ ਸ਼ਾਸਤਰ ਵਿਸ਼ਾ ਪੜ੍ਹਿਆਂ ਅਸੀਂ ਰਾਜਨੀਤੀ ਦੀ ਤਹਿ ਨਹੀਂ ਜਾਣ ਸਕਦੇ। ਕਿਉਂਕਿ ਇਹ ਇਕ ਅਜਿਹਾ ਵਿਸ਼ਾ ਹੈ, ਜੋ ਸਾਨੂੰ ਕਾਨੂੰਨ, ਸਰਕਾਰ ਅਤੇ ਇਸ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ। ਪਰ ਅੱਜਕਲ੍ਹ ਇਹ ਵਿਸ਼ਾ ਅਣਗੌਲਿਆ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਇਹ ਵਿਸ਼ਾ ਲਗਪਗ ਖ਼ਤਮ ਕੀਤਾ ਜਾ ਚੁੱਕਾ ਹੈ। ਕਾਰਨ ਸਿਰਫ ਇਹ ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਇਸ ਵਿਸ਼ੇ ਨੂੰ ਪੜ੍ਹਨਾ ਨਹੀਂ ਚਾਹੁੰਦੇ ਜਾਂ ਅਧਿਆਪਕਾਂ ਦੀ ਕਮੀ ਹੈ ਪਰ ਅਸਲ ਵਿਚ ਇਹ ਕੋਈ ਵਜ੍ਹਾ ਨਹੀਂ ਬਣਦੀ, ਇਸ ਮਹੱਤਵਪੂਰਨ ਵਿਸ਼ੇ ਨੂੰ ਖ਼ਤਮ ਕਰਨ ਦੀ, ਕਿਉਂਕਿ ਵਿਦਿਆਰਥੀਆਂ ਨੂੰ ਜੇਕਰ ਇਸ ਵਿਸ਼ੇ ਦੀ ਮਹੱਤਤਾ ਦਾ ਨਹੀਂ ਪਤਾ ਤਾਂ ਇਹ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੱਸਣ ਕਿ ਇਹ ਵਿਸ਼ਾ ਕਿੰਨਾ ਜ਼ਰੂਰੀ ਹੈ।
ਪਹਿਲਾਂ ਇਹ ਵਿਸ਼ਾ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਵਿਚ ਜ਼ਰੂਰੀ ਵਿਸ਼ੇ ਵਾਂਗ ਪੜ੍ਹਾਇਆ ਜਾਂਦਾ ਸੀ ਪਰ ਅੱਜਕਲ੍ਹ ਵਿਦਿਆਰਥੀ ਇਸ ਵਿਸ਼ੇ ਤੋਂ ਅਣਜਾਣ ਰਹਿੰਦੇ ਹਨ। ਇਹ ਬਹੁਤ ਹੀ ਗ਼ਲਤ ਨੀਤੀ ਹੈ ਤੇ ਅਗਿਆਨਤਾ ਦਾ ਵੱਡਾ ਪਹਿਲੂ।
ਰਾਜਨੀਤੀ ਸ਼ਾਸਤਰ ਵਿਸ਼ਾ ਹੀ ਸਾਨੂੰ ਦੱਸਦਾ ਹੈ ਕਿ ਦੇਸ਼ ਵਿਚ ਕਿਵੇਂ, ਕੀ ਨੀਤੀਆਂ ਅਪਣਾਈਆਂ ਜਾਂਦੀਆਂ ਹਨ, ਕਾਨੂੰਨੀ ਧਾਰਾਵਾਂ ਕੀ ਹਨ, ਕਿਵੇਂ ਅਸੀਂ ਸਹੀ ਨੇਤਾ ਚੁਣ ਸਕਦੇ ਹਾਂ, ਕਿਵੇਂ ਪਾਰਟੀਆਂ ਬਣਦੀਆਂ ਹਨ, ਕਿਵੇਂ ਸੰਸਦ ਕੰਮ ਕਰਦੀ ਹੈ ਆਦਿ। ਰਾਜ ਕੀ ਹੁੰਦਾ ਹੈ, ਇਹ ਰਾਜਨੀਤੀ ਸ਼ਾਸਤਰ ਵਿਸ਼ਾ ਪੜ੍ਹਨ ਤੋਂ ਬਾਅਦ ਸਮਝ ਆਉਂਦਾ ਹੈ। ਰਾਜ ਲਈ ਕਿਹੜੇ ਜ਼ਰੂਰੀ ਤੱਤ ਹਨ, ਇਹ ਕਿਵੇਂ ਕੰਮ ਕਰਦੇ ਹਨ ਆਦਿ ਸਭ ਕੁਝ ਰਾਜਨੀਤੀ ਸ਼ਾਸਤਰ ਵਿਸ਼ਾ ਹੀ ਦੱਸਦਾ ਹੈ।
ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵਿਸ਼ੇ ਦੀ ਮਹੱਤਤਾ ਦੱਸਣ ਤੇ ਵਿਸ਼ਾ ਰੱਖਣ ਲਈ ਉਤਸ਼ਾਹਤ ਕਰਨ, ਕਿਉਂਕਿ ਅਧਿਆਪਕਾਂ ਦੀ ਕਮੀ ਦੱਸ ਕੇ ਵਿਸ਼ਾ ਖ਼ਤਮ ਕਰਨਾ ਬਿਲਕੁਲ ਗ਼ਲਤ ਹੈ। ਆਮ ਤੌਰ 'ਤੇ ਸਕੂਲਾਂ, ਕਾਲਜਾਂ ਵਿਚ ਵਿਦਿਆਰਥੀਆਂ ਨੂੰ ਵਿਸ਼ਾ ਰੱਖਣ ਸਮੇਂ ਖਾਸ ਜਾਣਕਾਰੀ ਨਹੀਂ ਹੁੰਦੀ। ਉਹ ਦੇਖਾ-ਦੇਖੀ ਵਿਚ ਵੀ ਵਿਸ਼ੇ ਰੱਖ ਲੈਂਦੇ ਹਨ ਤੇ ਕਈ ਵਾਰ ਅਧਿਆਪਕਾਂ ਵਲੋਂ ਆਪਣਾ ਵਿਸ਼ਾ ਜਾਰੀ ਰੱਖਣ ਲਈ ਵੀ ਵਿਦਿਆਰਥੀਆਂ ਤੋਂ ਵਿਸ਼ੇ ਰਖਾ ਲਏ ਜਾਂਦੇ ਹਨ ਪਰ ਬਾਅਦ ਵਿਚ ਵਿਦਿਆਰਥੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਨਾ ਜਾਣ ਦੇਵੇ, ਸਿੱਖਿਆ ਪ੍ਰਣਾਲੀ ਵਿਚ ਕੁਝ ਸੁਧਾਰਾਂ ਦੀ ਲੋੜ ਹੈ, ਉਸ ਵੱਲ ਧਿਆਨ ਦਿੱਤਾ ਜਾਵੇ। ਸਕੂਲਾਂ-ਕਾਲਜਾਂ ਵਿਚ ਉਹ ਵਿਸ਼ੇ ਜ਼ਰੂਰੀ ਕੀਤੇ ਜਾਣ ਜੋ ਬੱਚਿਆਂ ਅਤੇ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹਨ।

-ਪਿੰਡ ਤੇ ਡਾਕ: ਢੁੱਡੀਕੇ (ਮੋਗਾ)-142053.
ਮੋਬਾ: 99146-89690

ਔਰਤ ਖ਼ੁਦ ਕਰ ਸਕਦੀ ਹੈ ਆਪਣੇ ਹੱਕਾਂ ਦੀ ਰਖਵਾਲੀ

ਆਪਸੀ ਸਾਂਝ ਦੇ ਬਲਬੂਤੇ ਮਿੱਤਰਤਾ ਦੀ ਭਾਵਨਾ ਵਿਚ ਰਹਿੰਦਿਆਂ ਔਰਤ ਸਮਾਜ ਵਿਚ ਆਪਣੇ ਹੱਕਾਂ ਦੀ ਰਖਵਾਲੀ ਕਰ ਸਕਦੀ ਹੈ ਅਤੇ ਸਮਾਜ ਵਿਚ ਹੁੰਦੇ ਸ਼ੋਸ਼ਣ ਤੋਂ ਬਚ ਸਕਦੀ ਹੈ। ਘਰ-ਪਰਿਵਾਰ ਹੋਵੇ ਜਾਂ ਫਿਰ ਤੁਹਾਡਾ ਆਲਾ-ਦੁਆਲਾ, ਆਪਸੀ ਸਹਿਯੋਗ ਦੀ ਭਾਵਨਾ ਨਾਲ ਔਰਤ ਬਹੁਤ ...

ਪੂਰੀ ਖ਼ਬਰ »

ਮਤਲਬੀ ਸੰਸਾਰ

ਅੱਜਕਲ੍ਹ ਜਦੋਂ ਇਨਸਾਨ 'ਤੇ ਕੋਈ ਭਾਰੀ ਘਟਨਾ ਵਾਪਰਦੀ ਹੈ, ਉਹ ਉਦੋਂ ਹੀ ਰੱਬ ਨੂੰ ਜ਼ਿਆਦਾ ਯਾਦ ਕਰਦਾ ਹੈ, ਉਂਜ ਭਾਵੇਂ ਅਸੀਂ ਗੁਰਦੁਆਰੇ, ਮੰਦਰ, ਮਸਜਿਦ ਕੋਲੋਂ ਦੀ ਹਜ਼ਾਰਾਂ ਵਾਰ ਲੰਘਦੇ ਹੋਈਏ ਤੇ ਦੋਸਤਾਂ-ਮਿੱਤਰਾਂ ਨੂੰਵੀ ਲੋਕ ਉਦੋਂ ਯਾਦ ਕਰਦੇ ਹਨ, ਜਦੋਂ ਉਨ੍ਹਾਂ ...

ਪੂਰੀ ਖ਼ਬਰ »

ਸਮੇਂ-ਸਮੇਂ ਲਗਦੇ ਸੈਮੀਨਾਰ ਫਿਰ ਕਿਉਂ 'ਬ੍ਰਿਜ ਕੋਰਸ'

ਭਾਰਤ ਵਿਚ ਸਿੱਖਿਆ ਦਾ ਬੇਹੱਦ ਮਾੜਾ ਹਾਲ ਹੈ। ਸਰਕਾਰਾਂ ਨੇ ਸਰਕਾਰੀ ਅਦਾਰਿਆਂ ਦੇ ਬਰਾਬਰ ਨਿੱਜੀ ਅਦਾਰਿਆਂ ਵਿਚ ਸਾਂਝ ਪਾ ਹਮੇਸ਼ਾ ਸਰਕਾਰੀ ਅਦਾਰਿਆਂ ਨੂੰ ਢਾਅ ਲਾਉਣ ਦੀ ਹੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਨਿੱਜੀ ਅਦਾਰੇ ਮੰਤਰੀਆਂ ਤੇ ਸਰਕਾਰਾਂ ਦੀ ਮਿਹਰਬਾਨੀ ...

ਪੂਰੀ ਖ਼ਬਰ »

ਕਿੱਧਰ ਗਿਆ ਹੱਥੀਂ ਕਿਰਤ ਕਰਨ ਵਾਲਾ ਸਮਾਂ?

ਪਰਮਾਤਮਾ ਨੇ ਮਨੁੱਖ ਨੂੰ ਦੋ ਹੱਥ ਕਿਰਤ ਕਰਨ ਲਈ ਦਿੱਤੇ ਹਨ। ਸਦੀਆਂ ਤੋਂ ਮਨੁੱਖ ਆਪਣੀ ਰੋਜ਼ੀ-ਰੋਟੀ ਲਈ ਆਪਣੇ ਹੱਥਾਂ ਨਾਲ ਕਿਰਤ ਕਰ ਕੇ ਸਮਾਜ ਵਿਚ ਆਪਣੇ ਵਜੂਦ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਸਾਡੇ ਰੋਜ਼ਾਨਾ ਦੇ ਕੰਮਾਂਕਾਜਾਂ ਤੋਂ ਇਲਾਵਾ ਸਖ਼ਤ ਤੋਂ ਸਖ਼ਤ ਕੰਮ ਮਨੁੱਖ ...

ਪੂਰੀ ਖ਼ਬਰ »

ਕੀ ਬੰਦੇ ਦਾ ਵੀ ਮਸ਼ੀਨੀਕਰਨ ਹੋ ਗਿਆ ਹੈ?

ਅਕਸਰ ਸੁਣਦੇ ਹਾਂ ਕਿ ਸਮੇਂ ਦੇ ਖੰਭ ਲੱਗੇ ਹੁੰਦੇ ਨੇ, ਪਤਾ ਹੀ ਨਹੀਂ ਲਗਦਾ ਕਦੋਂ ਪੰਛੀਆਂ ਵਾਂਗ ਉੱਡ ਜਾਂਦਾ ਹੈ। ਅੱਜ ਦੇ ਸਮੇਂ ਵਿਚ ਜਦੋਂ ਸੰਸਾਰ ਮਸ਼ੀਨੀਕਰਨ ਵੱਲ ਵਧ ਰਿਹਾ ਹੈ, ਜਾਪਦਾ ਹੈ ਮਨੁੱਖ ਵੀ ਇਸ ਪ੍ਰਭਾਵ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਕੋਈ ਸਮਾਂ ਸੀ ...

ਪੂਰੀ ਖ਼ਬਰ »

ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਦੀ ਲੋੜ

ਪੰਜਾਬੀ ਭਾਸ਼ਾ ਨੂੰ ਓਨਾ ਖੋਰਾ ਗ਼ੈਰ-ਪੰਜਾਬੀਆਂ ਨੇ ਨਹੀਂ ਲਾਇਆ, ਜਿੰਨਾ ਸਾਡੇ ਕੁਝ ਗਾਇਕਾਂ ਨੇ ਲਾਇਆ ਹੈ। ਗੀਤਾਂ ਨੂੰ ਹਿੰਦੀ, ਪੰਜਾਬੀ ਦਾ ਮਿਲਗੋਭਾ ਬਣਾਉਣਾ, ਗੇੜਿਆਂ ਨੂੰ ਗੇੜੀਆਂ ਅਤੇ ਕੁੜੀਆਂ ਨੂੰ ਯੈਕਣਾਂ ਦੱਸਣਾ ਪੰਜਾਬੀ ਭਾਸ਼ਾ ਨਾਲ ਖਿਲਵਾੜ ਨਹੀਂ ਤਾਂ ਹੋਰ ...

ਪੂਰੀ ਖ਼ਬਰ »

ਆਮ ਲੋਕਾਂ ਲਈ ਖ਼ਜਾਲਤ ਬਣੇ ਧਰਨੇ, ਹੜਤਾਲਾਂ ਅਤੇ ਰਿਸ਼ਵਤਖ਼ੋਰੀ

ਭਾਵੇਂ ਕਿ ਸਰਕਾਰ ਨੇ ਥਾਂ-ਥਾਂ 'ਤੇ ਕਿਸੇ ਅਲਾਮਤ ਵਾਂਗ ਫੈਲ ਚੁੱਕੀ ਰਿਸ਼ਵਤਖ਼ੋਰੀ ਨੂੰ ਨਕੇਲ ਪਾਉਣ ਲਈ ਅਨੇਕਾਂ ਮੁਹਿੰਮਾਂ ਅਖ਼ਤਿਆਰ ਕੀਤੀਆਂ ਹਨ ਪਰ ਫਿਰ ਵੀ ਜੇਕਰ ਕਿਸੇ ਆਮ ਬੰਦੇ ਨੇ ਸਰਕਾਰੇ-ਦਰਬਾਰੇ ਆਪਣਾ ਕੰਮ ਕਰਵਾਉਣਾ ਹੋਵੇ ਤਾਂ ਪਹਿਲੀ ਗੱਲ ਤਾਂ ਸਰਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX