ਤਾਜਾ ਖ਼ਬਰਾਂ


ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ
. . .  30 minutes ago
ਪਠਾਨਕੋਟ, 5 ਅਪ੍ਰੈਲ (ਸੁਜਾਨਪੁਰ) - ਪਠਾਨਕੋਟ ਦੇ ਕਸਬਾ ਸੁਜਾਨਪੁਰ 'ਚ ਪੈਂਦੇ ਮੁਹੱਲਾ ਸ਼ੇਖਾਂ ਵਿਖੇ ਕੋਰੋਨਾ ਵਾਇਰਸ ਦੀ ਪਾਈ ਗਈ ਪੀੜਤ ਮਹਿਲਾ ਦੀ ਅੱਜ ਅੰਮ੍ਰਿਤਸਰ ਵਿਖੇ ਇਲਾਜ...
ਯੁਵਰਾਜ ਸਿੰਘ ਨੇ ਕੋਰੋਨਾ ਲਈ ਦਿੱਤੇ 50 ਲੱਖ
. . .  about 1 hour ago
ਜਲੰਧਰ, 5 ਅਪ੍ਰੈਲ (ਅ.ਬ) - ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਲਈ ਆਪਣੇ ਵੱਲੋਂ 50 ਲੱਖ ਰੁਪਏ ਪੀ.ਐਮ ਕੇਅਰਸ ਨੂੰ ਦਾਨ ਵਜੋਂ ਦਿੱਤੇ...
ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ
. . .  about 1 hour ago
ਚੰਡੀਗੜ੍ਹ, 5 ਅਪ੍ਰੈਲ (ਵਿਕਰਮਜੀਤ ਮਾਨ) - ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ 350 ਲੋਕਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 6 ਦੀ...
ਕੋਰੋਨਾ ਵਾਇਰਸ : ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਮੌਤਾਂ
. . .  about 1 hour ago
ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ...
ਮਾਨਸਿਕ ਪ੍ਰੇਸ਼ਾਨੀ ਦੀ ਸ਼ਿਕਾਰ ਔਰਤ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਪਾਤੜਾਂ, 5 ਅਪ੍ਰੈਲ (ਗੁਰਇਕਬਾਲ ਸਿੰਘ ਖਾਲਸਾ ) - ਪੁਰਾਣੀਆਂ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੀ...
ਸਰਹੱਦੀ ਖੇਤਰ ਦੇ ਪਿੰਡਾਂ 'ਚ ਬਾਰਸ਼ ਅਤੇ ਗੜੇਮਾਰੀ ਸ਼ੁਰੂ
. . .  about 1 hour ago
ਬੱਚੀ ਵਿੰਡ, 5 ਅਪ੍ਰੈਲ (ਬਲਦੇਵ ਸਿੰਘ ਕੰਬੋ)- ਪਿਛਲੇ ਕਈ ਦਿਨਾਂ ਤੋਂ ਤਿੱਖੀ ਧੁੱਪ ਅਤੇ ਸਾਫ਼ ਮੌਸਮ ਦੇ ਚੱਲਦਿਆਂ ਵੱਧ ਰਿਹਾ...
ਗੁਰੂਹਰਸਹਾਏ ਵਿਖੇ ਨਜਾਇਜ਼ ਕਬਜ਼ਿਆਂ 'ਤੇ ਨਗਰ ਕੌਂਸਲ ਦਾ ਚਲਿਆ ਬੁਲਡੋਜ਼ਰ
. . .  about 2 hours ago
ਗੁਰੂਹਰਸਹਾਏ, 5 ਅਪ੍ਰੈਲ (ਹਰਚਰਨ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਗੁਰੂਹਰਸਹਾਏ....
ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ 29 ਹਾਜ਼ਰ ਲੋਕਾਂ ਤੱਕ ਮੁਹੱਈਆ ਕਰਵਾ ਰਿਹਾ ਹੈ ਖਾਣਾ - ਡੀ.ਸੀ
. . .  about 2 hours ago
ਫ਼ਾਜ਼ਿਲਕਾ, 5 ਅਪ੍ਰੈਲ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਹਰ ਰੋਜ਼ ਕਰੀਬ 29 ਹਾਜ਼ਰ ਲੋਕਾਂ....
ਸੰਤ ਗੁਰਬਚਨ ਸਿੰਘ ਪਠਲਾਵਾ ਸਮੇਤ ਸੱਤ ਵਿਅਕਤੀਆਂ ਦੀ ਕੋਰੋਨਾ ਵਾਰਸ ਰਿਪੋਰਟ ਦੁਬਾਰਾ ਆਈ ਨੈਗੇਟਿਵ
. . .  about 2 hours ago
ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
. . .  about 2 hours ago
ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)- ਇੱਥੋਂ ਦੇ ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਕੁਲ 12 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ...
ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਕਰਨਾਂ ਦੀ ਖ਼ਰੀਦ ਲਈ 50 ਕਰੋੜ ਦਿੱਤੇ ਗਏ - ਮਨਪ੍ਰੀਤ ਬਾਦਲ
. . .  about 2 hours ago
ਬਠਿੰਡਾ, 5 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ...
ਪਾਜ਼ੀਟਿਵ ਪਾਏ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 13 ਹੋਰਨਾਂ ਦੇ ਖੂਨ ਦੇ ਨਮੂਨੇ ਲਏ
. . .  about 2 hours ago
ਬੁਢਲਾਡਾ 5 ਅਪ੍ਰੈਲ (ਸਵਰਨ ਸਿੰਘ ਰਾਹੀ) - ਸਥਾਨਕ ਸ਼ਹਿਰ ਦੀ ਮਸਜਿਦ ਚੋਂ ਛੱਤੀਸਗੜ੍ਹ ਦੇ 10 ਜਮਾਤੀਆਂ ਚੋਂ 3 ਦੇ ਨਮੂਨੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ...
ਰਾਸ਼ਨ ਨਾ ਮਿਲਣ 'ਤੇ ਕੌਂਸਲਰ ਵੱਲੋਂ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰ. 15 ਦੇ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ...
ਸਰਕਾਰੀ ਪੱਤਰ ਵਿਹਾਰ ਸਰਕਾਰੀ ਈ-ਮੇਲ ਰਾਹੀਂ ਕਰਨ ਦੇ ਆਦੇਸ਼
. . .  about 2 hours ago
ਨੂਰਪੁਰ ਬੇਦੀ, 5 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵੱਲੋਂ ਆਪਣੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਸਰਕਾਰੀ ...
ਪ੍ਰਧਾਨ ਮੰਤਰੀ ਦੀ ਅਪੀਲ ਉੱਪਰ ਲੋਕਾਂ ਵੱਲੋਂ ਮੋਮਬਤੀਆਂ ਖ਼ਰੀਦਣੀਆਂ ਸ਼ੁਰੂ
. . .  about 2 hours ago
ਅੰਮ੍ਰਿਤਸਰ, 5 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਉੱਪਰ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਲੋਕਾ ਵੱਲੋਂ ...
ਲੁਧਿਆਣਾ 'ਚ ਕੋਰੋਨਾ ਵਾਇਰਸ ਕਾਰਨ ਹੋਈ ਦੂਸਰੀ ਮੌਤ
. . .  about 3 hours ago
ਕੋਰੋਨਾ ਪੀੜਤ ਮਰੀਜ਼ਾਂ ਲਈ ਆਰ.ਸੀ.ਐਫ. ਵੱਲੋਂ ਜੀਵਨ ਨਾਮੀ ਵੈਂਟੀਲੇਟਰ ਦਾ ਨਿਰਮਾਣ
. . .  about 3 hours ago
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 11 ਲੋਕਾਂ ਦੀ ਲਈ ਜਾਨ : ਸਿਹਤ ਮੰਤਰਾਲੇ
. . .  about 3 hours ago
ਝੰਡੇਰ ਕਲਾਂ 'ਚ ਵਿਦੇਸ਼ ਤੋਂ ਆਏ ਵਿਅਕਤੀ ਦੀ ਹੋਈ ਮੌਤ, ਸਿਹਤ ਵਿਭਾਗ ਵੱਲੋਂ ਸੰਸਕਾਰ
. . .  about 3 hours ago
ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 132 ਵਿਅਕਤੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ
. . .  about 3 hours ago
ਕੈਬਨਿਟ ਮੰਤਰੀ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ
. . .  about 3 hours ago
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਲਕਾ ਦਸੂਹਾ ਦਾ ਕੀਤਾ ਦੌਰਾ
. . .  about 3 hours ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 68 ਮਾਮਲਿਆਂ ਦੀ ਹੋਈ ਪੁਸ਼ਟੀ
. . .  about 3 hours ago
ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵੱਲੋਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਰੋਜ਼ਾਨਾ ਖੋਲ੍ਹਣ ਦੇ ਹੁਕਮ ਜਾਰੀ
. . .  about 4 hours ago
ਪੁਲਿਸ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਸੀਲ ਕਰਨ ਦੀਆਂ ਹਦਾਇਤਾਂ
. . .  about 4 hours ago
ਪਸ਼ੂਆਂ ਦਾ ਚਾਰਾ ਲੈਣ ਗਈ ਔਰਤ ਦੀ ਮਿਲੀ ਲਾਸ਼
. . .  about 4 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, 10 ਵਾਹਨਾਂ ਦੇ ਕੱਟੇ ਚਲਾਨ
. . .  about 4 hours ago
ਕਣਕ 'ਤੇ ਬੋਨਸ ਦੇਣ ਨੂੰ ਕੇਂਦਰ ਸਰਕਾਰ ਦੇਵੇ ਪ੍ਰਵਾਨਗੀ-ਰਾਮਾ
. . .  about 4 hours ago
ਜੰਡਿਆਲਾ ਗੁਰੂ ਨੇੜਲੇ ਪਿੰਡ ਜਾਣੀਆਂ ਚ ਚੱਲੀ ਗੋਲੀ, 2 ਜ਼ਖਮੀ
. . .  about 4 hours ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਹਾਇਕ ਰਾਗੀ ਨੂੰ ਐਸਕਾਰਟ ਹਸਪਤਾਲ ਕੀਤਾ ਤਬਦੀਲ
. . .  about 4 hours ago
ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਪਿੰਡ ਰਾਉਵਾਲ 'ਚ ਸਿਹਤ ਵਿਭਾਗ ਨੇ ਪ੍ਰਭਾਵਿਤ ਘਰਾਂ ਦੀ ਕੀਤੀ ਪੜਤਾਲ
. . .  about 4 hours ago
ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਹਰਿਆਣਾ ਰਾਜ ਦੀ ਹੱਦ ਨੂੰ ਕੀਤਾ ਗਿਆ ਸੀਲ, ਆਵਾਜਾਈ ਮੁਕੰਮਲ ਬੰਦ
. . .  about 5 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਦੇ ਖ਼ਿਲਾਫ਼ ਕੀਤਾ ਮੁਕੱਦਮਾ ਦਰਜ
. . .  about 5 hours ago
ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ
. . .  about 5 hours ago
ਪਿੰਡ ਜ਼ਫਰਵਾਲ ਵਿਖੇ ਅਚਾਨਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਨਾਲ ਕੋਰੋਨਾ ਵਾਇਰਸ 'ਤੇ ਕੀਤੀ ਗੱਲਬਾਤ
. . .  about 5 hours ago
ਨਿਜ਼ਾਮੂਦੀਨ ਮਰਕਜ਼ 'ਚ ਜਾਂਚ ਦੇ ਲਈ ਪਹੁੰਚੀ ਕ੍ਰਾਈਮ ਬਰਾਂਚ ਦੀ ਟੀਮ
. . .  about 6 hours ago
ਘੱਟ ਗਿਣਤੀ ਵਰਗ ਦੇ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਥਾਣਾ ਨੰਦਗੜ੍ਹ ਦੀ ਹਵਾਲਾਤ 'ਚੋਂ ਬੀਤੀ ਰਾਤ ਤਿੰਨ ਦੋਸ਼ੀ ਹੋਏ ਫ਼ਰਾਰ
. . .  about 6 hours ago
ਬਰਨਾਲਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  about 6 hours ago
ਨਿਰਮਲ ਸਿੰਘ ਖ਼ਾਲਸਾ ਦੀ ਵਾਇਰਲ ਆਡੀਓ ਤੇ ਭਾਈ ਦਰਸ਼ਨ ਸਿੰਘ ਦੇ ਇਲਾਜ 'ਚ ਕੁਤਾਹੀ ਹੈ ਕਾਫੀ ਦੁਖਦਾਈ : ਲੌਂਗੋਵਾਲ
. . .  about 7 hours ago
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਂਡੇ ਖੜਕਾ ਕੇ ਕੀਤੇ ਗਏ ਰੋਸ ਮੁਜ਼ਾਹਰੇ
. . .  about 7 hours ago
ਜਲੰਧਰ ਦੇ ਹਰਦੀਪ ਨਗਰ 'ਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼
. . .  about 7 hours ago
ਫਗਵਾੜਾ ਦੇ ਪਿੰਡ ਖੁਰਮਪੁਰ 'ਚ ਔਰਤ ਵੱਲੋਂ ਸ਼ੱਕੀ ਹਾਲਾਤ 'ਚ ਖ਼ੁਦਕੁਸ਼ੀ
. . .  about 6 hours ago
ਮਰੀਜ਼ਾਂ ਦੀ ਸਹੀ ਦੇਖਭਾਲ ਯਕੀਨੀ ਬਣਾਏ ਪੰਜਾਬ ਸਰਕਾਰ- ਭਾਈ ਲੌਂਗੋਵਾਲ
. . .  about 7 hours ago
ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਹਸਪਤਾਲ ਦੇ ਸਟਾਫ਼ ਲਈ ਮਾਤਾ ਭਾਗ ਕੌਰ ਨਿਵਾਸ ਦੀ ਪੇਸ਼ਕਸ਼
. . .  about 7 hours ago
528 ਬੋਤਲਾਂ ਦੇਸੀ ਸ਼ਰਾਬ 2 ਅਤੇ 150 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
. . .  about 7 hours ago
ਤਬਲੀਗ਼ੀ ਜਮਾਤ ਤੋਂ ਵਾਪਸ ਪਰਤੇ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 7 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਡਰੋਨ ਰਾਹੀਂ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ : ਡੀ.ਐੱਸ.ਪੀ.ਮਨਜੀਤ ਸਿੰਘ
. . .  about 8 hours ago
ਗੁਰੂਹਰਸਹਾਏ ਦੇ ਨੱਥੂ ਚਿਸਤੀ ਪਿੰਡ ਦੇ ਲੋਕਾਂ ਨੇ ਰਾਸ਼ਨ ਨਾ ਮਿਲਣ 'ਤੇ ਜਤਾਇਆ ਰੋਸ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549

ਪਹਿਲਾ ਸਫ਼ਾ

ਸੁੰਜਵਾਨ ਹਮਲੇ ਪਿੱਛੇ ਪਾਕਿ ਦਾ ਹੱਥ-ਰੱਖਿਆ ਮੰਤਰੀ

* ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ-ਕਰਾਰਾ ਜਵਾਬ ਦੇਵਾਂਗੇ * ਸੀਤਾਰਮਨ ਵਲੋਂ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ, ਹਸਪਤਾਲ 'ਚ ਦਾਖ਼ਲ ਜ਼ਖ਼ਮੀਆ ਦਾ ਹਾਲ-ਚਾਲ ਪੁੱਛਿਆ

ਜੰਮੂ, 12 ਫਰਵਰੀ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੀਤੇ ਦਿਨੀਂ ਸੁੰਜਵਾਨ 'ਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਪਾਕਿ ਨੂੰ ਸਖ਼ਤ ਸੰਦੇਸ਼ ਦਿੰਦਿਆ ਕਿਹਾ ਕਿ ਇਸ ਹਮਲੇ 'ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਪਾਕਿ ਨੂੰ ਇਸ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਢੁੱਕਵਾਂ ਸਮਾਂ ਆਉਣ 'ਤੇ ਪਾਕਿਸਤਾਨ ਨੂੰ ਇਸ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਸਨਿਚਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਪੁੱਜੀ ਰੱਖਿਆ ਮੰਤਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਘਟਨਾ ਸਥਾਨ 'ਤੇ ਅੱਤਵਾਦੀਆਂ ਕੋਲੋਂ ਮਿਲਿਆ ਸਮਾਨ ਅਤੇ ਦਸਤਾਵੇਜ਼ਾਂ ਨੂੰ ਇਕੱਠਾ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦਸਤਾਵੇਜਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਰਵਾਈ 'ਚ ਮਾਰੇ ਗਏ ਅੱਤਵਾਦੀ ਪਾਕਿਸਤਾਨ ਤੋਂ ਆਏ ਸਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ, ਜਿਸ ਨੂੰ ਮਸੂਦ ਅਜ਼ਹਰ ਵਲੋਂ ਸੰਚਾਲਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਬੂਤਾਂ ਨੂੰ ਪਾਕਿਸਤਾਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੂੰ ਕਈ ਵਾਰ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਪਰ ਉਸ ਨੇ ਅੱਤਵਾਦੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਖ਼ਿਲਾਫ਼ ਪਾਕਿਸਤਾਨ ਨੂੰ ਸਬੂਤ ਦੇਣਾ ਇਕ ਨਿਰੰਤਰ ਪ੍ਰਕਿਰਿਆ ਹੈ। ਇਸ ਨਾਲ ਇਹ ਸਾਬਤ ਕੀਤਾ ਜਾਂਦਾ ਹੈ ਕਿ ਭਾਰਤ 'ਚ ਹੋ ਰਹੇ ਅੱਤਵਾਦੀ ਹਮਲਿਆਂ ਲਈ ਪਾਕਿਸਤਾਨ ਜ਼ਿੰਮੇਵਾਰ ਹੈ ਅਤੇ ਇਸ ਲਈ ਪਾਕਿਸਤਾਨ ਨੂੰ ਨਤੀਜੇ ਭੁਗਤਣੇ ਪੈਣਗੇ। ਰੱਖਿਆ ਮੰਤਰੀ ਨੇ ਅੱਜ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਹਮਲੇ 'ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਸਪਤਾਲ ਜਾ ਕੇ ਹਾਲ-ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਦੇ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਅੱਤਵਾਦੀ ਘਟਨਾ ਸਬੰਧੀ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਗੱਲਬਾਤ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਅੱਜ ਸਵੇਰੇ ਸੁੰਜਵਾਨ 'ਚ ਫ਼ੌਜ ਦਾ ਆਪ੍ਰੇਸ਼ਨ ਖਤਮ ਹੋ ਗਿਆ ਹੈ ਅਤੇ ਇਸ ਕਾਰਵਾਈ 'ਚ ਸਾਰੇ ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ੌਜ ਦੀ ਤਲਾਸ਼ੀ ਮੁਹਿੰਮ ਅਜੇ ਵੀ ਇਲਾਕੇ 'ਚ ਜਾਰੀ ਹੈ। ਹਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੂੰ ਸੌਂਪ ਦਿੱਤੀ ਗਈ ਹੈ ਅਤੇ ਉਹ ਜਲਦ ਹੀ ਇਸ ਦੀ ਰਿਪੋਰਟ ਦੇਵੇਗੀ। ਰੱਖਿਆ ਮੰਤਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਨੂੰ ਅਤਿ ਆਧੁਨਿਕ ਰੱਖਿਆ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖ਼ੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅੱਤਵਾਦੀਆਂ ਨੂੰ ਸਰਹੱਦੀ ਖੇਤਰ ਤੋਂ ਕੰਟਰੋਲ ਕੀਤਾ ਜਾਂਦਾ ਹੈ। ਐਨ. ਆਈ. ਏ. ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਪੀਰ ਪੰਜਾਲ ਦੇ ਦੱਖਣ 'ਚ ਅੱਤਵਾਦੀਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਅੱਤਵਾਦੀਆਂ ਨੂੰ ਭਾਰਤੀ ਸਰਹੱਦ 'ਚ ਘੁਸਪੈਠ ਕਰਵਾਉਣ ਲਈ ਕੀਤੀ ਜਾਂਦੀ ਹੈ।

ਹੁਣ ਸੀ. ਆਰ. ਪੀ. ਐਫ਼. ਕੈਂਪ 'ਤੇ ਹਮਲੇ ਦੀ ਕੋਸ਼ਿਸ਼-ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਦੇ ਇਸ ਕਾਰਵਾਈ 'ਚਸੀ. ਆਰ. ਪੀ. ਐਫ. ਦਾ ਇਕ ਕਾਂਸਟੇਬਲ ਮੁਜਹਿਦ ਖ਼ਾਨ ਸ਼ਹੀਦ ਹੋ ਗਿਆ ਜਦਕਿ ਪੁਲਿਸ ਦਾ ਇਕ ਜਵਾਨ ਵੀ ਗੰਭੀਰ ਜ਼ਖ਼ਮੀ ਹੋ ਗਿਆ। ਸੀ. ਆਰ. ਪੀ. ਐਫ਼. ਦੇ ਬੁਲਾਰੇ ਰਾਜੇਸ਼ ਯਾਦੋ ਅਨੁਸਾਰ ਤੜਕੇ 4:02 ਵਜੇ ਅਸਲੇ ਨਾਲ ਭਰੇ ਬੈਗ ਤੇ ਹੱਥਾਂ 'ਚ ਏ. ਕੇ 47 ਰਾਈਫਲਾਂ ਨਾਲ ਲੈਸ ਅੱਤਵਾਦੀਆਂ ਨੇ ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਸਥਿਤ ਸੀ. ਆਰ. ਪੀ. ਐਫ ਦੀ 23ਵੀਂ ਬਟਾਲੀਅਨ ਦੇ ਹੈਡਕੁਆਰਟਰ ਦੇ ਗੇਟ 'ਤੇ ਦਸਤਕ ਦਿੱਤੀ ਅਤੇ ਉਥੇ ਡਿਊਟੀ 'ਤੇ ਤਾਇਨਾਤ ਸੰਤਰੀ ਨੇ ਉਨ੍ਹਾਂ ਨੂੰ ਦੇਖਦੇ ਹੀ ਲਲਕਾਰ ਕੇ ਗੋਲੀਬਾਰੀ ਕੀਤੀ। ਜਿਸ ਕਾਰਨ ਅੱਤਵਾਦੀ ਕੈਂਪ 'ਚ ਵੜਨ 'ਚ ਸਫਲ ਨਹੀਂ ਹੋਏ ਤੇ ਨੇੜੇ ਉਸਾਰੀ ਅਧੀਨ ਇਕ ਵੱਡੀ ਇਮਾਰਤ 'ਚ ਜਾ ਵੜੇ। ਕੁਝ ਦੇਰ ਬਾਅਦ ਜਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਨ ਲਈ ਆਪ੍ਰੇਸ਼ਨ ਚਲਾਇਆ ਤਾਂ ਨੇੜੇ ਲੁਕੇ ਇਨ੍ਹਾਂ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਅਤੇ ਗ੍ਰਨੇਡ ਸੁੱਟ ਕੇ ਸੀ. ਆਰ. ਪੀ. ਐਫ ਅਤੇ ਪੁਲਿਸ ਦੇ 2 ਜਵਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਸੀ. ਆਰ. ਪੀ. ਐਫ ਦੀ 49 ਬਟਾਲੀਅਨ ਨਾਲ ਸਬੰਧਿਤ ਕਾਂਸਟੇਬਲ ਮੁਜਹਿਦ ਖ਼ਾਨ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ। ਖਬਰ ਲਿਖੇ ਜਾਣ ਤੱਕ ਦੁਵੱਲੀ ਗੋਲੀਬਾਰੀ ਦਾ ਸਿਲਸਿਲਾ ਜਾਰੀ ਸੀ। ਇਸ ਦੌਰਾਨ ਕਰਨ ਨਗਰ ਦੇ ਆਸ-ਪਾਸ ਦੇ ਇਲਾਕੇ 'ਚ ਪ੍ਰਦਰਸ਼ਨ ਤੇ ਪਥਰਾਅ ਦੀ ਘਟਨਾ ਵੀ ਵਾਪਰੀ ਹੈ ਤੇ ਸਮੁੱਚੇ ਸ੍ਰੀਨਗਰ 'ਚ ਹਾਈ ਸਪੀਡ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ । ਇਹ ਹਮਲਾ ਜੰਮੂ ਦੇ ਸੁੰਜਵਾਨ ਇਲਾਕੇ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਦੇ 2 ਦਿਨ ਬਾਅਦ ਹੋਇਆ ਹੈ। ਜ਼ਿਕਰਯੋਗ ਹੈ ਕਿ 2001 'ਚ ਜੈਸ਼ ਨੇ ਸ੍ਰੀਨਗਰ ਦੇ ਅਤਿ ਸੁਰੱਖਿਆ ਵਾਲੇ ਇਲਾਕੇ 'ਚ ਸਥਿਤ ਹਵਾਈ ਅੱਡੇ 'ਤੇ ਇਕ ਨਾਕਾਮ ਫਿਦਾਈਨ ਹਮਲਾ ਕੀਤਾ ਸੀ। 6 ਜਨਵਰੀ, 2010 ਨੂੰ ਸ੍ਰੀਨਗਰ ਦੇ ਲਾਲ ਚੌਂਕ ਇਲਾਕੇ 'ਚ ਵੀ ਅੱਤਵਾਦੀਆਂ ਨੇ ਫਿਦਾਈਨ ਹਮਲਾ ਕੀਤਾ ਸੀ। ਬੀਤੇ ਸਾਲ ਜੂਨ ਮਹੀਨੇ 'ਚ ਵੀ ਸੀ. ਆਰ. ਪੀ. ਐਫ ਨੇ ਜ਼ਿਲ੍ਹਾ ਬਾਂਦੀਪੁਰਾ ਦੇ ਸੁੰਦਰਬਲ ਇਲਾਕੇ 'ਚ ਫਿਦਾਈਨ ਹਮਲਾ ਨਾਕਾਮ ਕਰਕੇ 4 ਵਿਦੇਸ਼ੀ ਫਿਦਾਈਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਲਸ਼ਕਰ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਬੁਲਾਰੇ ਨੇ ਸਥਾਨਕ ਪ੍ਰੈਸ ਨੂੰ ਸੰਗਠਨ ਦੇ ਮੁਖੀ ਦੇ ਹਵਾਲੇ ਨਾਲ ਜਾਰੀ ਬਿਆਨ 'ਚ ਸੀ. ਆਰ. ਪੀ. ਐਫ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਕਿਹਾ ਕਿ ਅਸੀਂ ਭਾਰਤੀ ਫ਼ੌਜ ਨੂੰ ਲਲਕਾਰ ਕੇ ਲੜਨ ਦੀ ਚੁਣੌਤੀ ਦਿੰਦੇ ਹਾਂ। ਜੇਕਰ ਇਨ੍ਹਾਂ 'ਚ ਹਿੰਮਤ ਹੈ ਤੇ ਉਹ ਮੁਕਾਬਲੇ ਲਈ ਅੱਗੇ ਆਉਣ ।
ਸੁੰਜਵਾਨ ਨੇੜਲੇ ਸਕੂਲ ਬੰਦ
ਜੰਮੂ-ਸੁੰਜਵਾਨ 'ਚ ਸਨਿਚਰਵਾਰ ਸਵੇਰੇ ਫ਼ੌਜੀ ਕੈਂਪ 'ਤੇ ਫਿਦਾਈਨ ਹਮਲਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸੁੰਜਵਾਨ ਦੇ 500 ਮੀਟਰ ਦੇ ਘੇਰੇ ਅੰਦਰ ਆਉਣ ਵਾਲੇ ਸਾਰੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਜੰਮੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਸੁੰਜਵਾਨ ਮਿਲਟਰੀ ਸਟੇਸ਼ਨ ਨੇੜੇ 500 ਮੀਟਰ ਦੇ ਘੇਰੇ ਅੰਦਰ ਆਉਣ ਵਾਲੇ ਸਾਰੇ ਨਿੱਜੀ ਅਤੇ ਸਰਕਾਰੀ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਅੱਤਵਾਦੀਆਂ ਨਾਲ ਨਿਹੱਥਾ ਹੀ ਭਿੜ ਗਿਆ ਸੂਬੇਦਾਰ ਮਦਨ ਲਾਲ

ਜੰਮੂ, 12 ਫਰਵਰੀ (ਏਜੰਸੀਆਂ)-ਸੁੰਜਵਾਨ ਫ਼ੌਜੀ ਕੈਂਪ 'ਤੇ ਸਨਿੱਚਰਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ ਸ਼ਹੀਦ ਹੋਏ ਦੇਸ਼ ਦੇ ਇਕ ਬਹਾਦਰ ਜਵਾਨ ਦੀ ਕਹਾਣੀ ਨੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਸੁੰਜਵਾਨ ਅੱਤਵਾਦੀ ਹਮਲੇ 'ਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਮਲੇ ਨਾਲ ਜਿਥੇ ਇਕ ਪਾਸੇ ਦੇਸ਼ ਦੇ ਪੰਜ ਸੈਨਿਕ ਸ਼ਹੀਦ ਹੋ ਗਏ, ਉਥੇ ਇਕ ਜਵਾਨ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਦੇਸ਼ ਲਈ ਸ਼ਹੀਦ ਹੋਏ ਉਨ੍ਹਾਂ ਪੰਜ ਜਵਾਨਾਂ 'ਚ ਇਕ ਬਹਾਦਰ ਜਵਾਨ ਅਜਿਹਾ ਵੀ ਸੀ ਜੋ ਨਿਹੱਥਾ ਹੀ ਖ਼ਤਰਨਾਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਲੋਹਾ ਲੈਣ ਲਈ ਭਿੜ ਗਿਆ ਸੀ। ਦੇਸ਼ ਦੇ ਇਸ ਬਹਾਦਰ ਜਵਾਨ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਕਈ ਜ਼ਿੰਦਗੀਆਂ ਬਚਾਈਆਂ। ਜਾਣਕਾਰੀ ਅਨੁਸਾਰ ਏ. ਕੇ. 47 ਰਾਈਫਲਾਂ, ਗ੍ਰਨੇਡ ਅਤੇ ਹੋਰ ਘਾਤਕ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਫ਼ੌਜੀ ਕੈਂਪ 'ਚ ਵੜੇ ਅੱਤਵਾਦੀਆਂ ਨਾਲ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਸੂਬੇਦਾਰ ਮਦਨ ਲਾਲ ਚੌਧਰੀ (50) ਨਿਹੱਥੇ ਹੀ ਭਿੜ ਗਿਆ। ਅੱਤਵਾਦੀਆਂ ਨੇ ਉਸ ਦੀ ਛਾਤੀ ਅਤੇ ਸਰੀਰ ਦੇ ਕਈ ਹਿੱਸਿਆਂ 'ਚ ਗੋਲੀਆਂ ਮਾਰੀਆਂ ਪਰ ਉਸ ਨੇ ਆਖ਼ਰੀ ਸਾਹ ਤੱਕ ਅੱਤਵਾਦੀਆਂ ਨੂੰ ਰੋਕ ਕੇ ਰੱਖਿਆ। ਉਸ ਨੇ ਆਪਣੇ ਪਰਿਵਾਰ ਸਮੇਤ ਕਈ ਹੋਰ ਕਈ ਫ਼ੌਜੀ ਪਰਿਵਾਰਾਂ ਦੇ ਲੋਕਾਂ ਦੀ ਜ਼ਿੰਦਗੀ ਬਚਾਈ।

ਸੁੰਜਵਾਨ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸੁੰਜਵਾਨ 'ਚ ਬੀਤੇ ਦਿਨੀਂ ਜੈਸ਼ ਦੇ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਅਜੇ ਜਾਰੀ ਹੈ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਂਫਟੀਨੈਂਟ ਕਰਨਲ ਦਵੇਂਦਰ ਅਨੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁੰਜਵਾਨ 'ਚ ਸੈਨਿਕ ਕੈਂਪ ਨੇੜਲੇ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਬੀਤੀ ਦੇਰ ਰਾਤ ਵੀ ਫ਼ੌਜੀ ਕੈਂਪ ਦੇ ਅੰਦਰੋਂ ਕਈ ਧਮਾਕੇ ਹੋਣ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਪਰ ਫ਼ੌਜ ਨੇ ਦੱਸਿਆ ਕਿ ਇਹ ਧਮਾਕੇ ਫ਼ੌਜ ਦੇ ਸਰਚ ਆਪ੍ਰੇਸ਼ਨ ਦੌਰਾਨ ਹੋਏ ਹਨ, ਅੱਤਵਾਦੀ ਹਮਲੇ ਦੀ ਕੋਈ ਤਾਜ਼ਾ ਘਟਨਾ ਨਹੀਂ ਵਾਪਰੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਬੁਦਲ ਰਹਿਮਾਨ ਵੀਰੀ ਨੇ ਵਿਧਾਨ ਸਭਾ 'ਚ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਆਖਰੀ ਪੜਾਅ 'ਤੇ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਇਕ ਮੇਜਰ ਅਤੇ ਲੈਂਫਟੀਨੈਂਟ ਕਰਨਲ ਸਣੇ ਜ਼ਖ਼ਮੀ ਹੋਏ ਜਵਾਨ ਹਸਪਤਾਲ 'ਚ ਜ਼ੇਰੇ ਇਲਾਜ ਹਨ।

ਪਹਾੜਾਂ 'ਤੇ ਬਰਫ਼ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਕਸ਼ਮੀਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸਮੁੱਚੀ ਕਸ਼ਮੀਰ ਵਾਦੀ 'ਚ ਸਰਦੀਆਂ ਦੌਰਾਨ ਜ਼ਿਆਦਾਤਰ ਮੌਸਮ ਖ਼ੁਸ਼ਕ ਰਹਿਣ ਦੇ ਬਾਅਦ ਸਰਦ ਮੌਸਮ ਦੀ ਤਾਜ਼ਾ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਕਿਸਾਨਾਂ ਅਤੇ ਬਾਗ਼ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰ ਵਾਦੀ ਸਮੇਤ ਸ੍ਰੀਨਗਰ ਸ਼ਹਿਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਤੇ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ। ਡਵੀਜ਼ਨਲ ਪ੍ਰਸ਼ਾਸਨ ਨੇ ਜ਼ਿਲ੍ਹਾ ਹੈਡਕੁਆਰਟਰਾਂ ਸਮੇਤਅਹਿਮ ਸੜਕਮਾਰਗਾਂ ਤੋਂ ਬਰਫ਼ਹਟਾਉਣ ਲਈਮਸ਼ੀਨਾਂ ਨੂੰ ਕੰਮ 'ਤੇ ਲਗਾਇਆ।ਵਾਦੀਨੂੰ ਬਾਕੀਦੇਸ਼ਨਾਲ ਮਿਲਾਉਣ ਵਾਲਾ 300 ਕਿਲੋਮੀਟਰ ਲੰਬਾ ਕੌਮੀ ਸ਼ਾਹਰਾਹ ਭਾਰੀਬਰਫ਼ਬਾਰੀ ਕਾਰਨ ਬੰਦ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਜਵਾਹਰ ਸੁਰੰਗ ਦੇ ਆਰ-ਪਾਰ ਤਕਰੀਬਨ2 ਫੁੱਟ, ਜਦਕਿ ਬਨਿਹਾਲ ਦੇ ਆਸ-ਪਾਸ ਦੇ ਇਲਾਕਿਆਂ 'ਚ ਕਈ ਫੁੱਟਬਰਫ਼ ਜਮ੍ਹਾਂ ਹੈ। ਇੱਧਰਰਾਮਬਣ ਸੈਕਟਰ ਦੇ ਪਤਨੀਟਾਪ,ਪੰਥਾਲ, ਬੇਟਰੀ ਚਸ਼ਮਾ, ਰਾਮਸੂਆਦਿ ਇਲਾਕਿਆਂ 'ਚਭਾਰੀ ਬਾਰਿਸ਼ ਹੋਣ ਦੀਸੂਚਨਾ ਹੈ। ਭਾਰੀ ਬਰਫ਼ਬਾਰੀ ਕਾਰਨ ਤੇ ਘੱਟ ਰੌਸ਼ਨੀ ਕਾਰਨ ਸੋਮਵਾਰ ਨੂੰ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਕੋਈ ਜਹਾਜ਼ ਉਡਾਣ ਨਹੀਂ ਭਰ ਸਕਿਆ ਤੇ ਬਨਿਹਾਲ-ਬਾਰਾਮੂਲਾ ਰੇਲ ਸੇਵਾ ਵੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਰਹੀ। ਉੱਤਰੀ ਕਸ਼ਮੀਰ ਦੇ ਕੇਰਨ, ਤੰਗਦਾਰ, ਸਾਧਨਾਪਾਸ, ਮਾਛਿਲਆਦਿ ਇਲਾਕਿਆਂ'ਚ ਕਈ ਫੁੱਟ ਤਾਜ਼ਾ ਬਰਫ਼ ਰਿਕਾਰਡ ਕੀਤੀ ਗਈ ਤੇ ਇਹ ਇਲਾਕੇ ਲਗਾਤਾਰ ਜ਼ਿਲ੍ਹਾ ਹੈਡਕੁਆਰਟਰਾਂ ਨਾਲ ਕੱਟੇ ਰਹੇ।ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਮੁਗ਼ਲ ਰੋਡ ਦੇ ਇਲਾਕੇ, ਕੈਲਰ,ਕੁਲਗਾਮ, ਕਾਜ਼ੀਗੁੰਡ ਆਦਿ 'ਚ ਵੀ ਭਾਰੀ ਬਰਫ਼ਬਾਰੀ ਹੋਣ ਦੀ ਸੂਚਨਾ ਹੈ। ਬਰਫ਼ਬਾਰੀ ਦਾ ਇਹ ਸਿਲਸਿਲਾ ਰੁਕ-ਰੁਕ ਕੇ ਦਿਨ ਭਰ ਜਾਰੀ ਰਿਹਾ। ਡਵੀਜ਼ਨਲ ਰਾਹਤ ਪ੍ਰਬੰਧਨ ਦਲਨੇ ਕੰਗਨ, ਸੋਨਮਰਗ, ਕੁਪਵਾੜਾ, ਕੇਰਨ, ਚੌਕੀਬਲ, ਮਾਛਿਲ, ਕਾਰਗਿਲ ਆਦਿ ਪਹਾੜੀ ਸਥਾਨਾਂ 'ਤੇ ਭਾਰੀ ਬਰਫ਼ਬਾਰੀ ਦੇ ਨਾਲ ਬਰਫ਼ਾਨੀ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕਰਦੇ ਇਨ੍ਹਾਂ ਸਥਾਨਾਂ ਦੇ ਲੋਕਾਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗਨੇ ਅਗਲੇ24 ਘੰਟਿਆਂਦੌਰਾਨ ਸਮੁੱਚੀ ਵਾਦੀ ਸਮੇਤ ਲੱਦਾਖ਼ ਦੇ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਪੰਜਾਬ 'ਚ ਕਈ ਥਾਈਂ ਦਰਮਿਆਨੀ ਬਾਰਿਸ਼

ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ/ਸ਼ਿਮਲਾ, 12 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਠੰਢ ਮੁੜ ਵਧ ਗਈ ਹੈ। ਕਈ ਥਾਵਾਂ 'ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਮੁਹਾਲੀ, ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ 'ਚ ਵੀ ਮੀਂਹ ਪਿਆ। ਇਸ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੀ ਬਾਰਿਸ਼ ਹੋਈ। ਇਸ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆਂਦੀ ਹੈ, ਕਿਉਂਕਿ ਮਾਹਿਰਾਂ ਨੇ ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਦੱਸਿਆ ਹੈ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਮੁੜ ਵੱਧ ਗਈ ਹੈ। ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ ਤੇ ਰੋਹਤਕ ਸਮੇਤ ਕਈ ਇਲਾਕਿਆਂ 'ਚ ਮੀਂਹ ਪੈਣ ਦੀਆਂ ਖ਼ਬਰਾਂ ਹਨ। ਪੰਜਾਬ 'ਚ ਅੰਮ੍ਰਿਤਸਰ ਦਾ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ, ਲੁਧਿਆਣਾ ਦਾ 13 ਡਿਗਰੀ ਸੈਲਸੀਅਸ, ਪਟਿਆਲਾ ਦਾ 11.6 ਡਿਗਰੀ ਸੈਲਸੀਅਸ, ਪਠਾਨਕੋਟ ਦਾ 12.1 ਡਿਗਰੀ ਸੈਲਸੀਅਸ, ਆਦਮਪੁਰ ਦਾ 12.9 ਡਿਗਰੀ ਸੈਲਸੀਅਸ, ਹਲਵਾਰਾ ਦਾ 13 ਡਿਗਰੀ ਸੈਲਸੀਅਸ, ਬਠਿੰਡਾ ਦਾ 11.7 ਡਿਗਰੀ ਸੈਲਸੀਅਸ, ਫ਼ਰੀਦਕੋਟ ਦਾ 11.8 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ 7.8 ਡਿਗਰੀ ਸੈਲਸੀਅਸ ਅਤੇ ਰਾਜਧਾਨੀ ਚੰਡੀਗੜ੍ਹ ਦਾ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਸੂਬੇ ਦੇ ਉੱਪਰੀ ਇਲਾਕਿਆਂ 'ਚ ਸਵੇਰ ਤੋਂ ਹੀ ਭਾਰੀ ਬਰਫ਼ਬਾਰੀ ਹੋਈ, ਜਦਕਿ ਨੀਵੇਂ ਇਲਾਕਿਆਂ 'ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਉੱਪਰੀ ਇਲਾਕੇ ਸੜਕਾਂ 'ਤੇ ਵਿਛੀ ਬਰਫ਼ ਦੀ ਚਾਦਰ ਦੇ ਕਾਰਨ ਹੋਰਨਾਂ ਇਲਾਕਿਆਂ ਤੋਂ ਵੱਖ ਹੋ ਗਏ ਹਨ ਅਤੇ ਇੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕੋਠੀ 'ਚ ਸਭ ਤੋਂ ਜ਼ਿਆਦਾ 15 ਸੈਂਟੀਮੀਟਰ ਬਰਫ਼ ਪਈ, ਉਸ ਤੋਂ ਬਾਅਦ ਕੀਲੌਂਗ 'ਚ 11 ਸੈਂਟੀਮੀਟਰ, ਭਰਮੌਰ 'ਚ 10 ਸੈਂਟੀਮੀਟਰ, ਨਰਕੰਡਾ 'ਚ 8 ਸੈਂਟੀਮੀਟਰ, ਥਿਓਂਗ 'ਚ 3 ਸੈਂਟੀਮੀਟਰ, ਕੁਫ਼ਰੀ 'ਚ 2 ਸੈਂਟੀਮੀਟਰ, ਕਲਪਾ 'ਚ 1.6 ਸੈਂਟੀਮੀਟਰ, ਜੱਬਲ 'ਚ 1.3 ਸੈਂਟੀਮੀਟਰ ਬਰਫ਼ ਪਈ, ਜਦਕਿ ਸੂਬੇ 'ਚ ਸਭ ਤੋਂ ਜ਼ਿਆਦਾ 31 ਮਿਲੀਮੀਟਰ ਬਾਰਿਸ਼ ਸਬਗਰਾਹਾ 'ਚ ਹੋਈ। ਕੇਲਾਂਗ 'ਚ ਘੱਟੋ-ਘੱਟ ਤਾਪਮਾਨ ਮਨਫ਼ੀ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਪ੍ਰਮੁੱਖ ਸੈਲਾਨੀ ਸਥਾਨ ਸ਼ਿਮਲਾ ਤੇ ਮਨਾਲੀ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 0.2 ਡਿਗਰੀ ਸੈਲਸੀਅਸ ਅਤੇ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ 'ਚ ਉੱਪਰੀ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਬਾਰਿਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਕਸ਼ਮੀਰ 'ਚ ਖ਼ੂਨ-ਖ਼ਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ-ਮਹਿਬੂਬਾ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਵਾਦੀ 'ਚ ਹੋ ਰਹੀ ਹਿੰਸਾ ਅਤੇ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਪਾਕਿਸਤਾਨ ਨਾਲ ਗੱਲਬਾਤ ਜ਼ਰੂਰੀ ਹੈ। ਮਹਿਬੂਬਾ ਨੇ ਟਵੀਟ ਕਰਕੇ ਕਿਹਾ ਕਿ ਇਸ ਖ਼ੂਨ-ਖ਼ਰਾਬੇ ਨੂੰ ਰੋਕਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਨਾਲ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਬਿਆਨ ਲਈ ਮੈਨੂੰ ਦੇਸ਼ ਵਿਰੋਧੀ ਹੋਣ ਦਾ ਤਗਮਾ ਦੇ ਦਿੱਤਾ ਜਾਵੇਗਾ ਪਰ ਮੈਨੂੰ ਇਸ ਨਾਲ ਫ਼ਰਕ ਨਹੀਂ ਪੈਂਦਾ। ਜੰਮੂ-ਕਸ਼ਮੀਰ ਦੇ ਲੋਕ ਪੀੜਤ ਹਨ। ਸਾਨੂੰ ਗੱਲਬਾਤ ਕਰਨੀ ਪਵੇਗੀ ਕਿਉਂਕਿ ਯੁੱਧ ਕੋਈ ਹੱਲ ਨਹੀਂ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਵੀ ਕਿਹਾ ਕਿ ਅਸੀਂ ਪਾਕਿਸਤਾਨ ਖ਼ਿਲਾਫ਼ ਹਰ ਜੰਗ ਜਿੱਤੀ ਹੈ ਪਰ ਇਸ ਸਮੇਂ ਸਾਡੇ ਜਵਾਨ ਅਤੇ ਆਮ ਨਾਗਰਿਕ ਮਾਰੇ ਜਾ ਰਹੇ ਹਨ। ਅਜਿਹੇ 'ਚ ਵਾਦੀ ਵਿਚ ਸ਼ਾਂਤੀ ਕਾਇਮ ਕਰਨ ਲਈ ਪਾਕਿਸਤਾਨ ਨਾਲ ਗੱਲਬਾਤ ਦੇ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਮਹਿਬੂਬਾ ਦੀ ਇਸ ਸਲਾਹ ਨੂੰ ਕੇਂਦਰ ਨੇ ਸਿਰੇ ਤੋਂ ਖਾਰਜ ਕਰਦਿਆ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਧਰ ਵਾਦੀ 'ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਸੂਤਰਾਂ ਅਨੁਸਾਰ ਇਸ ਬੈਠਕ 'ਚ ਵਾਦੀ ਦੀ ਸੁਰੱਖਿਆ ਦੇ ਨਾਲ-ਨਾਲ ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣ ਸਬੰਧੀ ਰਣਨੀਤੀ 'ਤੇ ਚਰਚਾ ਕੀਤੀ ਗਈ। ਮਹਿਬੂਬਾ ਮੁਫ਼ਤੀ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਪਾਕਿਸਤਾਨ ਨਾਲ ਗੱਲਬਾਤ ਸਬੰਧੀ ਵਕਾਲਤ ਕਰ ਚੁੱਕੀ ਹੈ। ਮਹਿਬੂਬਾ ਮੁਫ਼ਤੀ ਨੇ ਕਠੂਆ, ਬਾਰਾਮੂਲਾ ਅਤੇ ਅਨੰਤਨਾਗ 'ਚ ਪਾਸਪੋਰਟ ਸੇਵਾ ਕੇਂਦਰ ਖੋਲਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ।

ਸ਼ੋਪੀਆਂ ਕੇਸ 'ਚ ਮੇਜਰ ਸਮੇਤ ਹੋਰਨਾਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਸ਼ੋਪੀਆਂ 'ਚ ਹੋਈ ਪੱਥਰਬਾਜ਼ੀ ਦੌਰਾਨ ਫੌਜ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 10 ਗੜਵਾਲ ਰਾਈਫਲ ਦੇ ਮੇਜਰ ਅਦਿੱਤਿਆ ਕੁਮਾਰ ਤੇ ਹੋਰਨਾਂ ਜਵਾਨਾਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ 'ਤੇ ਅਗਲੀ ਸੁਣਵਾਈ ਹੋਣ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਦੋਵੇਂ ਡਾਕਟਰਾਂ ਖ਼ਿਲਾਫ਼ ਅਦਾਲਤ ਵਲੋਂ ਸੰਮਨ ਜਾਰੀ

ਮਾਮਲਾ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ

ਪੰਚਕੂਲਾ, 12 ਫਰਵਰੀ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਵਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ...

ਪੂਰੀ ਖ਼ਬਰ »

ਮੋਦੀ ਵਲੋਂ ਓਮਾਨ ਦੇ ਵਪਾਰੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਇਤਿਹਾਸਕ ਸ਼ਿਵ ਮੰਦਰ ਦੇ ਕੀਤੇ ਦਰਸ਼ਨ, ਮਸਜਿਦ ਵੀ ਗਏ-ਦੇਸ਼ ਪਰਤੇ

ਮਸਕਟ, 12 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ 'ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਭਾਰਤ ਨੂੰ ਵਪਾਰਕ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ 'ਚ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ...

ਪੂਰੀ ਖ਼ਬਰ »

ਹੁਣ 31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀਆਂ)-ਆਧਾਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਅਜੇ ਤੱਕ ਵੀ ਭੰਬਲਭੂਸਾ ਜਾਰੀ ਹੈ। ਆਧਾਰ ਲਿੰਕ ਕਦੋਂ ਕਰਵਾਉਣਾ ਹੈ, ਆਧਾਰ ਨਹੀਂ ਹੋਵੇਗਾ ਤਾਂ ਕਿਹੜੀ ਸੇਵਾਵਾਂ ਬੰਦ ਹੋ ਜਾਣਗੀਆਂ, ਆਧਾਰ 'ਚ ਆਪਣੀ ਜਾਣਕਾਰੀ ਅੱਪਡੇਟ ਕਰਵਾਉਣੀ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਲਈ ਨਵੀਆਂ ਹਦਾਇਤਾਂ

ਪੰਜਾਬ 'ਚ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਲਾਜ਼ਮੀ-ਪੰਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਸਾੜਨ ਦੀ ਸਮੱਸਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਕੰਬਾਈਨ ਮਾਲਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਦਾ ਮੰਤਵ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਤੇ ਪਤਨੀ ਨੂੰ ਸੰਮਨ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ 7 ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਨ ਨੇ ...

ਪੂਰੀ ਖ਼ਬਰ »

ਟਰੰਪ ਦੀ 4 ਹਜ਼ਾਰ ਅਰਬ ਡਾਲਰ ਦੀ ਅਮਰੀਕੀ ਬਜਟ ਯੋਜਨਾ 'ਚ ਪਾਕਿ ਲਈ 33.60 ਕਰੋੜ ਡਾਲਰ ਦੀ ਸਹਾਇਤਾ

ਵਾਸ਼ਿੰਗਟਨ, 12 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ 4 ਹਜ਼ਾਰ ਅਰਬ ਡਾਲਰ ਦੀ ਬਜਟ ਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਪਾਕਿਸਤਾਨ ਲਈ ਨਾਗਰਿਕ ਸਹਾਇਤਾ ਲਈ 25.60 ਕਰੋੜ ਡਾਲਰ ਜਦੋਂ ਕਿ ਫ਼ੌਜੀ ...

ਪੂਰੀ ਖ਼ਬਰ »

ਸੈਨਾ ਬਾਰੇ ਭਾਗਵਤ ਦੇ ਬਿਆਨ 'ਤੇ ਭੜਕੀ ਵਿਰੋਧੀ ਧਿਰ

ਮੁਆਫ਼ੀ ਦੀ ਕੀਤੀ ਮੰਗ, ਸੰਘ ਪ੍ਰਮੁੱਖ ਦਾ ਬਿਆਨ ਹਰ ਭਾਰਤੀ ਦਾ ਅਪਮਾਨ-ਰਾਹੁਲ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫ਼ੌਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਰੋਧੀ ...

ਪੂਰੀ ਖ਼ਬਰ »

ਮਾਲਿਆ ਨੂੰ ਝਟਕਾ, ਯੂ. ਕੇ. 'ਚ ਕਿੰਗਫ਼ਿਸ਼ਰ ਕੇਸ ਹਾਰੀ

ਸਿੰਗਾਪੁਰ ਦੀ ਕੰਪਨੀ ਨੂੰ ਚੁਕਾਉਣੇ ਪੈਣਗੇ 579 ਕਰੋੜ ਰੁਪਏ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ...

ਪੂਰੀ ਖ਼ਬਰ »

ਵੀਰਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਉਣਗੇ ਈਰਾਨ ਦੇ ਰਾਸ਼ਟਰਪਤੀ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇਸ ਹਫ਼ਤੇ ਭਾਰਤ ਦੇ 3 ਦਿਨਾ ਦੌਰੇ 'ਤੇ ਆਉਣਗੇ। ਰੂਹਾਨੀ, ਵੀਰਵਾਰ, 15 ਫਰਵਰੀ ਨੂੰ ਭਾਰਤ ਆਉਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਪਤਵੰਤਿਆਂ ਨਾਲ ਮੁਲਾਕਾਤ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਸ਼ਾਹਪੋਰ ਸੈਕਟਰ 'ਚ ਜ਼ਖ਼ਮੀ ਹੋਏ ਜਵਾਨ ਨੇ ਊਧਮਪੁਰ ਦੇ ਸੈਨਿਕ ਹਸਪਤਾਲ 'ਚ ਦਮ ਤੋੜ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਗੰਨਰ ਕਿਸ਼ੋਰ ਕੁਮਾਰ ਮੁਨਾ ਬੀਤੀ 4 ਫਰਵਰੀ ਨੂੰ ਸ਼ਾਹਪੋਰ ਸੈਕਟਰ 'ਚ ਪਾਕਿ ਵਲੋਂ ...

ਪੂਰੀ ਖ਼ਬਰ »

ਸੋਪੋਰ 'ਚ ਹਾਦਸੇ ਵਿਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ-ਪੁਲਿਸ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸਵੇਰੇ ਵਾਪਰੇ ਮੋਟਰਸਾਈਕਲ ਹਾਦਸੇ ਵਿਚ ਮਾਰੇ ਗਏ 2 ਨੌਜਵਾਨ ਲਸ਼ਕਰ ਦੇ ਅੱਤਵਾਦੀ ਸਨ। ਐਸ. ਐਸ. ਪੀ. ਸੋਪੋਰ ਹਰਮੀਤ ਸਿੰਘ ਅਨੁਸਾਰ ਸੋਪੋਰ ਦੇ ਵਾਰਪੋਰਾ ਇਲਾਕੇ 'ਚ ਮੋਟਰ ਸਾਈਕਲ ਦੇ ਖਿਸਕਣ ਕਾਰਨ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਤਾਮਿਲਨਾਡੂ ਵਿਧਾਨ ਸਭਾ ਦੇ ਹਾਲ 'ਚ ਜੈਲਲਿਤਾ ਦਾ ਚਿੱਤਰ ਲਾਇਆ

ਚੇਨਈ, 12 ਫਰਵਰੀ (ਏਜੰਸੀ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੇ ਚਿੱਤਰ ਦੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਦਰਮਿਆਨ ਸੋਮਵਾਰ ਨੂੰ ਵਿਧਾਨ ਸਭਾ ਦੇ ਹਾਲ 'ਚ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਲੰਬੇ ਅਤੇ 5 ਫੁੱਟ ਚੌੜੇ ਚਿੱਤਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX