ਤਾਜਾ ਖ਼ਬਰਾਂ


ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  12 minutes ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  30 minutes ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  about 1 hour ago
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਵਾਗਤ ...
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  about 1 hour ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਜ਼ਿਲ੍ਹੇ 'ਚ ਮੌਜੂਦ ਸਾਰੇ ਮੰਤਰੀਆਂ ਨੂੰ ਰਾਹਤ ਅਤੇ ਬਚਾਅ...
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  about 1 hour ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 61 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਦਾਵਰੀ ....
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਗੁਆਟੇਮਾਲਾ ਸਿਟੀ, 15 ਸਤੰਬਰ- ਗੁਆਟੇਮਾਲਾ ਦੇ ਨੁਏਵਾ ਕੰਸੈਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  about 1 hour ago
ਲਖਨਊ, 15 ਸਤੰਬਰ- ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼...
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  about 2 hours ago
ਜਲਾਲਾਬਾਦ/ਮੰਡੀ ਘੁਬਾਇਆ, 15 ਸਤੰਬਰ (ਕਰਨ ਚੁਚਰਾ, ਅਮਨ ਬਵੇਜਾ)- ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ 2022 ਦੀਆਂ ਚੋਣਾਂ ਉਹ ਫਿਰ ...
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  about 2 hours ago
ਮੁੰਬਈ, 15 ਸਤੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਕਸ਼ਮੀਰ ਮਸਲੇ 'ਤੇ ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ। ਪਵਾਰ ਨੇ ਕਿਹਾ,''ਮੈਂ ਪਾਕਿਸਤਾਨ ਦੇ ਦੌਰੇ 'ਤੇ...
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  about 1 hour ago
ਲਖਨਊ, 15 ਸਤੰਬਰ- ਪ੍ਰਯਾਗਰਾਜ 'ਚ ਇੱਕ ਪਟਾਕਾ ਕਾਰੋਬਾਰੀ ਦੇ ਘਰ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ ਇੱਕ ਵਿਅਕਤੀ ਦੀ ਮੌਤ...
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  about 2 hours ago
ਬਾਘਾਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)- ਪੁਲਿਸ ਵੱਲੋਂ ਬਾਘਾਪੁਰਾਣਾ ਨੇੜਿਓ ਮੁਦਕੀ ਵਾਲੀ ਸੜਕ ਦੇ ਖਤਾਨਾਂ 'ਚੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਕੀਤੀ...
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  about 2 hours ago
ਨਵੀਂ ਦਿੱਲੀ, 15 ਸਤੰਬਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਪਾਕਿਸਤਾਨ ਨੇ ਇਸ ਸਾਲ 2050 ਤੋਂ ਵਧੇਰੇ ਵਾਰ ਬਿਨਾਂ ਉਕਸਾਵੇ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ 'ਚ 21 ਭਾਰਤੀ ਨਾਗਰਿਕਾਂ ਦੀ ਜਾਨ...
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  about 3 hours ago
ਐੱਸ. ਏ. ਐੱਸ. ਨਗਰ, 15 ਸਤੰਬਰ (ਕੇ.ਐੱਸ. ਰਾਣਾ) - 'ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਹਮਾਇਤ 'ਚ ਹੋਣ ਵਾਲੀ ਰੈਲੀ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ...
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  about 3 hours ago
ਸੰਗਰੂਰ, 15 ਸਤੰਬਰ (ਧੀਰਜ ਪਸ਼ੋਰੀਆ)- ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ, ਸਰਵ ਸਿੱਖਿਆ ਅਭਿਆਨ/ਅਸਾ ਦਫ਼ਤਰੀ ਕਰਮਚਾਰੀ ਯੂਨੀਅਨ ਅਤੇ ਮਿੱਡ ਡੇਅ ਮੀਲ...
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ...
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  about 4 hours ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  about 4 hours ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  about 4 hours ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  about 4 hours ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  1 minute ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  about 5 hours ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  about 5 hours ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  about 5 hours ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  about 6 hours ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 6 hours ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  about 6 hours ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  about 7 hours ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  about 7 hours ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  about 7 hours ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 8 hours ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  about 8 hours ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  about 9 hours ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  about 9 hours ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  1 day ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  1 day ago
ਉੜੀਸ਼ਾ 'ਚ ਟਰੱਕ ਦਾ ਕੱਟਿਆ ਸਾਢੇ 6 ਲੱਖ ਦਾ ਚਲਾਨ
. . .  1 day ago
ਕਿਸਾਨ ਸੰਘਰਸ਼ ਕਮੇਟੀ ਨੇ ਨੈਸ਼ਨਲ ਹਾਈਵੇ 'ਤੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  1 day ago
ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ, ਟਰੰਪ ਨੇ ਕੀਤੀ ਪੁਸ਼ਟੀ
. . .  about 1 hour ago
ਸੜਕ ਹਾਦਸੇ 'ਚ ਐਕਟਿਵਾ ਸਵਾਰ ਮਾਂ ਪੁੱਤ ਦੀ ਮੌਤ, ਇੱਕ ਗੰਭੀਰ ਜ਼ਖਮੀ
. . .  1 day ago
ਦੋ ਘੰਟਿਆਂ ਤੋਂ ਸੰਗਰੂਰ- ਲੁਧਿਆਣਾ ਮਾਰਗ ਜਾਮ
. . .  about 1 hour ago
ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਦਾ ਮਾਮਲਾ: ਪੰਜ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਬਰਖ਼ਾਸਤ - ਕੈਪਟਨ
. . .  3 minutes ago
ਵਿੱਤ ਮੰਤਰੀ ਨੇ ਅਧੂਰੇ ਹਾਊਸਿੰਗ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 10 ਹਜ਼ਾਰ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
. . .  45 minutes ago
ਟਰੇਨ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ
. . .  about 1 hour ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਨੇ ਸੰਗਰੂਰ-ਬਰਨਾਲਾ ਮਾਰਗ ਜਾਮ ਕਰਕੇ ਫੂਕੀ ਸਰਕਾਰ ਦੇ 'ਲਾਰਿਆਂ ਦੀ ਪੰਡ'
. . .  about 1 hour ago
ਸੜਕ 'ਤੇ ਪੁੱਟੇ ਟੋਇਆਂ ਕਾਰਨ ਦਰਖ਼ਤ ਨਾਲ ਟਕਰਾਈ ਐਕਟਿਵਾ, ਦੋ ਨੌਜਵਾਨਾਂ ਦੀ ਮੌਤ
. . .  about 1 hour ago
ਈ. ਜੀ. ਐੱਸ. ਵਲੰਟੀਅਰਾਂ ਨੇ ਕੀਤਾ ਸੰਗਰੂਰ-ਲੁਧਿਆਣਾ ਮੁੱਖ ਮਾਰਗ ਜਾਮ
. . .  about 1 hour ago
ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੰਗਰੂਰ : ਡੀ. ਸੀ. ਦਫ਼ਤਰ ਮੂਹਰੇ ਪਹੁੰਚੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮਹਾਂਸ਼ਿਵਰਾਤਰੀ ਦੇ ਸਬੰਧ 'ਚ ਵੱਖ-ਵੱਖ ਥਾੲੀਂ ਸ਼ੋਭਾ ਯਾਤਰਾ

ਰਾਹੋਂ, 12 ਫਰਵਰੀ (ਬਲਬੀਰ ਸਿੰਘ ਰੂਬੀ)- ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਮਾਤਾ ਭੁਵਨੇਸ਼ਵਰੀ ਮੰਦਿਰ ਤੋਂ ਧੂਮਧਾਮ ਨਾਲ ਕੱਢੀ ਗਈ | ਸ਼ੋਭਾ ਯਾਤਰਾ ਦਾ ਉਦਘਾਟਨ ਨਗਰ ਕੌਾਸਲ ਰਾਹੋਂ ਦੇ ਪ੍ਰਧਾਨ ਹੇਮੰਤ ਰਨਦੇਵ, ਚੇਅਰਮੈਨ ਦਿਨੇਸ਼ ਚੋਪੜਾ ਅਤੇ ਬੀ.ਐੱਸ.ਪੀ ਦੇ ਜਨਰਲ ਸਕੱਤਰ ਪੰਜਾਬ ਨਛੱਤਰ ਪਾਲ ਨੇ ਕੀਤਾ | ਇਹ ਸ਼ੋਭਾ ਯਾਤਰਾ ਮਾਤਾ ਭੁਵਨੇਸ਼ਵਰੀ ਮੰਦਿਰ ਤੋਂ ਸ਼ੁਰੂ ਹੋ ਕੇ ਪਟੂਆ ਚੌਾਕ, ਖੌਾਸਲਾ ਮੁਹੱਲਾ, ਮੇਨ ਬਾਜ਼ਾਰ ਵਿਚੋਂ ਹੁੰਦੇ ਹੋਏ ਮਾਤਾ ਮੰਦਿਰ ਜਾ ਕੇ ਸਮਾਪਤ ਹੋਈ | ਇਸ ਮੌਕੇ ਤੇ ਗਾਇਕ ਗੋਪਾਲ ਕਿਸ਼ਨ ਭਨੋਟ, ਸੰਤ ਅਹੂਜਾ, ਅਜੇ ਵਸ਼ਿਸ਼ਟ ਨੇ ਆਪਣੀ ਭੇਟਾਂ ਪੇਸ਼ ਕੀਤੀਆਂ | ਇਸ ਮੌਕੇ ਤੇ ਸ਼ਿਵਰਾਤਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਭਾਰਗਵ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਉਤਸਵ 13 ਫਰਵਰੀ ਨੂੰ ਮਾਤਾ ਮੰਦਿਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਤੇ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਸ਼ਿਵਰਾਤਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਭਾਰਗਵ, ਸੁਭਾਸ਼ ਅਰੋੜਾ, ਮਨੀ ਅਹੂਜਾ, ਆਸ਼ੂ ਦਿਗਵਾ, ਪ੍ਰਦੀਪ ਅਰੋੜਾ, ਵਿਜੇ ਵਸ਼ਿਸ਼ਟ, ਕੈਪਟਨ ਯਸ਼ਮੋਹਨ ਚੋਪੜਾ, ਵਿੱਕੀ ਚੋਪੜਾ, ਪਵਨ ਕੁਮਾਰ, ਸੰਜੀਵ ਖੌਾਸਲਾ, ਰਾਜੀਵ ਖੌਾਸਲਾ, ਗਿੰਨੀ ਗਰਗ, ਨੀਟਾ ਜੋਸ਼ੀ, ਗਗਨ ਭਾਰਦਵਾਜ, ਨੀਰਜ ਚੋਪੜਾ, ਗਗਨ ਅਰੋੜਾ,ਅੰਕੁਸ਼ ਅਰੋੜਾ, ਹਜ਼ਾਰਾ ਸ਼ਿਵ ਭਗਤ ਹਾਜ਼ਰ ਸਨ |
ਸਾਹਿਬਾ ਵਿਖੇ ਸ਼ੋਭਾ ਯਾਤਰਾ ਸਜਾਈ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)- ਸਾਹਿਬਾ ਵਿਖੇ ਸਮੂਹ ਨਗਰ ਦੀ ਸੰਗਤ ਵਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਗਈ | ਜਿਸ ਵਿਚ ਸ਼ਿਵ ਪਰਿਵਾਰ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ | ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਸ਼ਾਮ ਨੂੰ ਵਾਪਸ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਈ | ਇਸ ਮੌਕੇ ਗਾਇਕ ਪਾਰਸ ਮਨੀ ਨੇ ਸ਼ਿਵ ਭੋਲੇ ਨਾਥ ਦੇ ਭਜਨ ਗਾਏ | ਸੰਗਤਾਂ ਵਾਸਤੇ ਥਾਂ ਥਾਂ ਲੰਗਰ ਲਗਾਏ ਗਏ | ਇਸ ਮੌਕੇ ਪੰਡਤ ਬਲਰਾਮ ਕਿ੍ਸ਼ਨ, ਪੰਡਿਤ ਸੁਰਿੰਦਰ ਕੁਮਾਰ ਸ਼ਰਮਾ, ਬਲਾਕ ਸੰਮਤੀ ਮੈਂਬਰ ਜੋਗਿੰਦਰ ਪਾਲ ਬੱਸੀ, ਠੇਕੇਦਾਰ ਰਾਕੇਸ਼ ਕੁਮਾਰ ਪਾਂਧੀ, ਅਰਵਿੰਦ ਕੁਮਾਰ ਵਰਮਾ, ਸੁਰਿੰਦਰ ਰਾਣਾ, ਵਿਜੇ ਬੱਸੀ, ਕਲਿਆਣ ਭਗਤ, ਚਮਨ ਲਾਲ, ਅਸੀਸ ਕੁਮਾਰ, ਸਤਵਿੰਦਰ ਕੁਮਾਰ, ਡਿੰਪਲ ਨਾਗੀ, ਮਨੋਜ ਕੁਮਾਰ, ਮਨੀਸ਼ ਦੱਤ ਆਦਿ ਹਾਜ਼ਰ ਸਨ |
ਕਰਿਆਮ 'ਚ ਸ਼ੋਭਾ ਯਾਤਰਾ ਕੱਢੀ
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵੱਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ | ਜਿਸ ਵਿਚ ਪ੍ਰਬੰਧਕਾਂ ਵਲੋਂ ਤਿਆਰ ਕੀਤੀਆਂ ਵੱਖ-ਵੱਖ ਝਾਕੀਆਂ ਨਾਲ ਪਿੰਡ ਦੀ ਪਰਿਕਰਮਾ ਕੀਤੀ | ਪਿੰਡ ਵਿਚ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਅਤੇ ਲੰਗਰ ਲਗਾਏ | ਸ਼ੋਭਾ ਯਾਤਰਾ ਦੌਰਾਨ ਭਾਰੀ ਗਿਣਤੀ ਵਿਚ ਸ਼ਰਧਾਲੂ ਵੱਲੋਂ ਭੋਲੇ ਨਾਥ ਦੇ ਜੈਕਾਰਿਆਂ ਨੇ ਨਾਲ ਗੁਣਗਾਨ ਕਰ ਰਹੇ ਸਨ |
ਇਸ ਮੌਕੇ ਪੰਡਿਤ ਬਨਵਾਰੀ ਲਾਲ, ਅਮਰਜੀਤ ਮਨੀ, ਮੰਗਤ ਰਾਮ, ਮਿਲਖੀ ਰਾਮ, ਦਰਸ਼ਨ ਲਾਲ, ਸੁਰਿੰਦਰ ਪਾਲ, ਸੋਢੀ ਰਾਮ, ਸਤਪਾਲ ਆਦਿ ਪਿੰਡ ਵਾਸੀ ਹਾਜ਼ਰ ਸਨ |
ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
ਸਮੁੰਦੜਾ, (ਤੀਰਥ ਸਿੰਘ ਰੱਕੜ)- ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਮਹੇਸ਼ਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਡਿਤ ਕਿਸ਼ੋਰ ਕੁਮਾਰ ਅਤੇ ਪ੍ਰਧਾਨ ਦਰਸ਼ਨ ਸਿੰਘ ਮੋਹਾਲੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਸ਼ਿਵ ਮੰਦਿਰ ਤੋਂ ਅਰੰਭ ਹੋ ਕੇ ਸਮੁੰਦੜਾ ਦੀ ਪ੍ਰਕਰਮਾ ਕਰਦੀ ਹੋਈ ਪਿੰਡ ਧਮਾਈ ਅਤੇ ਬਕਾਪੁਰ ਤੋਂ ਹੁੰਦੀ ਹੋਈ ਮੰਦਿਰ ਪਹੁੰਚ ਕੇ ਸਮਾਪਤ ਹੋਈ | ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਲਈ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਝਾਕੀਆਂ ਵੀ ਕੱਢੀਆਂ ਗਈਆਂ | ਇਸ ਮੌਕੇ ਕ੍ਰਿਸ਼ਨ ਦੇਵ ਸਰਪੰਚ, ਬਲਵੀਰ ਸੋਨਾ, ਸੰਤ ਮਹਿੰਦਰਗਿਰੀ, ਹੇਮ ਰਾਜ, ਰਾਣਾ ਚਰਨਜੀਤ ਸਿੰਘ, ਕੁਸ਼ਲ ਸਿੰਘ, ਅੱਛਰ ਕੁਮਾਰ, ਮੱਖਣ ਸਿੰਘ ਚੱਕ ਫੱੁਲੂ ਆਦਿ ਵੀ ਹਾਜ਼ਰ ਸਨ |
ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ, ਵਰਿੰਦਰਪਾਲ ਸਿੰਘ ਹੁੰਦਲ)- ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਪ੍ਰਾਚੀਨ ਸ਼ਿਵ ਮੰਦਰ ਮਹਿੰਦੀਪੁਰ ਅਤੇ ਸ਼ਿਵ ਜਾਗਰਣ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਪੰਜਾਬ ਵਿਕਾਸ ਬੋਰਡ ਦੀ ਚੇਅਰਪਰਸਨ ਵਰਿੰਦਰ ਕੌਰ ਥਾਂਦੀ ਨੇ ਸ਼ਮਾਂ ਰੌਸ਼ਨ ਕਰਕੇ ਸ਼ੋਭਾ ਯਾਤਰਾ ਦੀ ਅਰੰਭਤਾ ਕਰਵਾਈ | ਜਿਸ ਵਿਚ ਵੱਖ ਵੱਖ ਝਾਕੀਆਂ ਸ਼ਿਵ ਭਗਤਾਂ ਦੀ ਖਿੱਚ ਦਾ ਕੇਂਦਰ ਸਨ | ਇਸ ਸ਼ੋਭਾ ਯਾਤਰਾ ਦਾ ਵੱਖ ਵੱਖ ਥਾਂਈਾ ਵੱਖ ਵੱਖ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਭੱਦੀ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਬੀੜਿ੍ਹਆਂ ਵਾਲਿਆਂ ਦੇ ਸਥਾਨ ਤੇ ਮੰਦਰ ਸੁਧਾਰ ਕਮੇਟੀ, ਬਾਬਾ ਵਿਸ਼ਵਕਰਮਾ ਮੰਦਰ ਕਮੇਟੀ, ਜਨਤਾ ਵੈਸ਼ਨੋ ਢਾਬੇ ਵਾਲਿਆਂ ਵੱਲੋਂ ਸ਼ਿਵ ਭਗਤਾਂ ਲਈ ਲੰਗਰ ਲਾਇਆ ਗਿਆ | ਇਸ ਸ਼ੋਭਾ ਯਾਤਰਾ ਵਿਚ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੋਲੀ ਉਚੇਚੇ ਤੌਰ ਤੇ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਸਦਕਾ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਇਸ ਮੌਕੇ ਨਰੇਸ਼ ਡੋਗਰਾ, ਪ੍ਰਦੀਪ ਧੀਮਾਨ, ਨਿਥਲੇਸ਼ ਸੋਨੀ, ਪਰਮਿੰਦਰ ਪੰਮਾ ਕੌਾਸਲਰ, ਸਤਪਾਲ ਸੈਣੀ, ਅਸ਼ੋਕ ਕੁਮਾਰ ਗੁਰੂ ਕਿਰਪਾ ਦਾਸ ਮੁੱਖ ਸੇਵਾਦਾਰ ਰਾਮ ਮੰਦਰ, ਚੇਅਰਮੈਨ ਐਸ ਕੇ ਸ਼ਰਮਾ, ਜੂਨੀ ਲਾਲ ਜੰਡਾਂ, ਵਿੱਕੀ ਧੀਮਾਨ, ਰਾਣਾ ਮਨਜੀਤ ਸਿੰਘ, ਰਾਣਾ ਬਲਵੀਰ ਸਿੰਘ, ਰਜੀਵ ਅਨੰਦ, ਰਾਣਾ ਧਰੁਵ ਸਿੰਘ, ਵਿਕਾਸ ਧੀਮਾਨ, ਅਸ਼ੀਸ਼ ਗੁਲ੍ਹਾਟੀ, ਦੀਪਕ ਰਾਣਾ, ਦਵਿੰਦਰ ਸਿੰਘ ਬੱਗਾ, ਰਾਣਾ ਅਸ਼ੋਕ ਸਿੰਘ, ਨੀਲ ਕਾਂਤ, ਰਾਣਾ ਅੱਛਰ ਸਿੰਘ, ਐਸ. ਕੇ. ਪਨੇਸਰ ਆਦਿ ਹਾਜ਼ਰ ਸਨ | ਦੂਜੇ ਪਾਸੇ ਮੰਦਰ ਕਮੇਟੀ ਮੁਤਾਬਿਕ 13 ਫਰਵਰੀ ਨੂੰ ਸ਼ਿਵ ਪੁਰਾਣ ਪਾਠ ਅਰੰਭ ਕੀਤਾ ਜਾਵੇਗਾ ਅਤੇ 14 ਨੂੰ ਭੋਗ ਪਾਏ ਜਾਣ ਉਪਰੰਤ ਸਾਰਾ ਦਿਨ ਭੰਡਾਰਾ ਵਰਤੇਗਾ |
ਸ਼ਿਵਰਾਤਰੀ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ
ਸੜੋਆ, (ਪੱਤਰ ਪ੍ਰੇਰਕ)- ਸ਼ਿਵ ਮੰਦਰ ਪ੍ਰਬੰਧਕ ਕਮੇਟੀ ਸੜੋਆ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਸ਼ਿਵ ਮੰਦਰ ਤੋਂ ਆਰੰਭ ਹੋ ਕੇ ਪਿੰਡ ਸੜੋਆ ਦੇ ਵੱਖ-ਵੱਖ ਮਹੱਲਿਆਂ 'ਚੋਂ ਹੁੰਦੀ ਹੋਈ ਦੇਰ ਸ਼ਾਮ ਸ਼ਿਵ ਮੰਦਰ ਵਿਖੇ ਹੀ ਸਮਾਪਤ ਹੋਈ | ਸ਼ੋਭਾ ਯਾਤਰਾ ਦਾ ਥਾਂ-ਥਾਂ ਭਰਵਾ ਸਵਾਗਤ ਕੀਤਾ ਗਿਆ | ਸੁਵਿਧਾ ਕੇਂਦਰ ਮਾਰਕੀਟ ਸੜੋਆ, ਰਾਣਾ ਮਾਰਕੀਟ, ਬੈਕ ਵਾਲੀ ਗਲੀ ਅਤੇ ਵੱਖ-ਵੱਖ ਮਹੱਲਿਆਂ'ਚ ਸੰਗਤਾਂ ਵਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ | ਇਸ ਮੌਕੇ ਸੰਜੇ ਮਲਹੋਤਰਾ, ਤੀਰਥ ਰਾਮ ਸ਼ਰਮਾ, ਰਾਜ ਕੁਮਾਰ ਗਾਂਡੇ, ਰਾਜੀਵ ਕੁਮਾਰ ਪੁਨੂੰ, ਬਲਰਾਜ ਕੁਮਾਰ ਕੈਨੇਡਾ, ਕੁਲਵਿੰਦਰ ਕੁਮਾਰ, ਮਨੋਹਰ ਲਾਲ, ਨਰੇਸ਼ ਕੁਮਾਰ ਜਲਨ, ਰਾਣਾ ਸੂੁਰਮ ਸਿੰਘ, ਸੁੱਚਾ ਸਿੰਘ ਪੰਚ, ਮਹਿੰਦਰ ਪਾਲ ਪ੍ਰਧਾਨ, ਚਮਨ ਲਾਲ, ਜਸਵੀਰ ਰਾਣਾ, ਦੀਪਕ ਕੌਸ਼ਲ, ਵਿਨੋਦ ਕੁਮਾਰ ਆਦਿ ਵੀ ਹਾਜ਼ਰ ਸਨ |
ਸ਼ਿਵ ਸ਼ਕਤੀ ਮੰਦਰ ਚੱਕਰਾਮੰੂ ਵਿਖੇ ਸ਼ੋਭਾ ਯਾਤਰਾ ਸਜਾਈ
ਬਹਿਰਾਮ, (ਸਰਬਜੀਤ ਸਿੰਘ ਚੱਕਰਾਮੰੂ) - ਸ਼ਿਵਰਾਤਰੀ ਦੇ ਸਬੰਧ 'ਚ ਸ਼ਿਵ ਸ਼ਕਤੀ ਮੰਦਰ ਚੱਕਰਾਮੰੂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ 'ਚ ਸੁਹਾਗਣਾਂ ਤੇ ਕੰਨਿਆਂ ਨੇ ਸਿਰਾਂ 'ਤੇ ਕਲਸ਼ ਸਜਾਏ ਹੋਏ ਸਨ ਜਿਨ੍ਹਾਂ ਦਾ ਵੱਖ-ਵੱਖ ਪੜ੍ਹਾਵਾਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬਸਤੀ, ਗਭਲੀ ਢੇਰੀ ਅਤੇ ਭਰੋਮਜਾਰਾ ਵਿਖੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ 'ਚ ਖੂਬਸੂਰਤ ਝਾਕੀਆਂ ਸਜਾਈਆਂ ਹੋਈਆਂ ਸਨ | ਸੰਗਤਾਂ ਵਲੋਂ ਚਾਹ-ਪਕੌੜਿ੍ਹਆਂ, ਫਲਾਂ, ਬਿਸਕੁਟਾਂ ਆਦਿ ਦੇ ਲੰਗਰ ਲਗਾਏ ਗਏ | ਭਜਨ ਮੰਡਲੀਆਂ ਵਲੋਂ ਭਜਨ ਕੀਰਤਨ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | 13 ਫਰਵਰੀ ਨੂੰ ਹਵਨ, ਯੱਗ, ਚਾਰ ਪੀਹਰ ਪੂਜਾ ਕੀਤੀ ਜਾਵੇਗੀ ਅਤੇ 14 ਫਰਵਰੀ ਨੂੰ ਭੰਡਾਰਾ ਹੋਵੇਗਾ | ਇਸ ਮੌਕੇ 'ਤੇ ਪ੍ਰਧਾਨ ਤਿਲਕ ਰਾਜ, ਜਗਜੀਤ ਸਿੰਘ ਨੱਤ, ਹਰਜਾਪ ਸਿੰਘ ਪੰਚ, ਚੇਅਰਮੈਨ ਮੋਹਨ ਲਾਲ, ਅਮਿਤ ਕੁਮਾਰ, ਵਿਜੈ ਕੁਮਾਰ, ਜੋਰਾ ਸਿੰਘ, ਮੰਗਲ ਸਿੰਘ, ਅਰੁਣ ਕੁਮਾਰ, ਸੁਖਵਿੰਦਰ ਸਿੰਘ ਬਿੰਦਾ, ਡਾ: ਜੋਗਿੰਦਰਪਾਲ, ਯੋਗਰਾਜ ਜਾਪਾ ਆਦਿ ਹਾਜ਼ਰ ਸਨ |

ਗੜੁੱਪੜ ਵਿਖੇ ਦਿਨ-ਦਿਹਾੜੇ ਲੱਖਾਂ ਰੁਪਏ ਦੀ ਚੋਰੀ

ਔੜ/ਝਿੰਗੜਾਂ, 12 ਫਰਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਗੜੁੱਪੜ ਵਿਖੇ ਅਣਪਛਾਤੇ ਚੋਰਾਂ ਵੱਲੋਂ ਦਿਨ ਦਿਹਾੜੇ ਬਜ਼ੁਰਗ ਜੋੜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਮਾਲਕ ...

ਪੂਰੀ ਖ਼ਬਰ »

ਲੱਚਰ ਗਾਇਕੀ 'ਤੇ ਪਾਬੰਦੀ ਲਗਾਉਣ ਦੀ ਮੰਗ

ਨਵਾਂਸ਼ਹਿਰ, 12 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਕਲਾਕਾਰ ਸੰਗੀਤ ਸਭਾ (ਰਜਿ:) ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਹਰਦੇਵ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਮੈਂਬਰਾਂ ਤੋਂ ਸੁਝਾਅ ਮੰਗੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਦੂਸਰੇ ਸਕੂਲਾਂ 'ਚ ਇਮਤਿਹਾਨਾਂ ਲਈ ਸੈਂਟਰ ਬਣਾਉਣ ਦਾ ਵਿਰੋਧ

ਨਵਾਂਸ਼ਹਿਰ, 12 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਗਰਾਮ ਪੰਚਾਇਤ ਪਿੰਡ ਸੋਨਾ ਦੀ ਮੀਟਿੰਗ ਸਾਬਕਾ ਸਰਪੰਚ ਕਸ਼ਮੀਰ ਸਿੰਘ ਸੋਨਾ ਦੀ ਅਗਵਾਈ ਹੇਠ ਕੀਤੀ ਗਈ | ਕਸ਼ਮੀਰ ਸਿੰਘ, ਆਤਮਾ ਸਿੰਘ, ਅਵਤਾਰ ਸਿੰਘ, ਚੈਨ ਸਿੰਘ, ਗੁਰਮੇਲ ਸਿੰਘ ਅਤੇ ਦਿਲਦਾਰ ਸਿੰਘ ਨੇ ਦੱਸਿਆ ਕਿ ਸਰਕਾਰ ...

ਪੂਰੀ ਖ਼ਬਰ »

ਬੰਗਾ 'ਚ ਵਿਆਹੁਤਾ ਔਰਤ ਵਲੋਂ ਖੁਦਕਸ਼ੀ-ਮਾਮਲਾ ਦਰਜ

ਬੰਗਾ, 12 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਇਕ ਵਿਆਹੁਤਾ ਔਰਤ ਬਲਜੀਤ ਕੌਰ ਪੁੱਤਰੀ ਹਰੀ ਸਿੰਘ ਸ਼ੇਖੂਪੁਰਾ ਬਾਗ ਵਾਸੀ ਤੁੰਗਲ ਗੇਟ ਬੰਗਾ ਨੇ ਬੀਤੀ ਰਾਤ ਖੁਦਕਸ਼ੀ ਕਰ ਲਈ | ਬੰਗਾ ਸ਼ਹਿਰੀ ਪੁਲਿਸ ਨੇ ਔਰਤ ਵਲੋਂ ਲਿਖੇ ਖੁਦਕਸ਼ੀ ਨੋਟ ਦੇ ਅਧਾਰ 'ਤੇ ਅਵਤਾਰ ...

ਪੂਰੀ ਖ਼ਬਰ »

ਨਵੋਦਿਆ ਦੀ 6ਵੀਂ ਦਾ ਦਾਖਲਾ ਪ੍ਰੀਖਿਆ 21 ਅਪ੍ਰੈਲ ਨੂੰ ਹੋਵੇਗੀ

ਪੋਜੇਵਾਲ ਸਰਾਂ, 12 ਫਰਵਰੀ (ਨਵਾਂਗਰਾਈਾ)- ਜਵਾਹਰ ਨਵੋਦਿਆ ਵਿਦਿਆਲਿਆ ਵਿਚ ਸੈਸ਼ਨ 2018-19 ਲਈ ਛੇਵੀਂ ਦੇ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਜਿਹੜੀ 10 ਫਰਵਰੀ ਨੂੰ ਹੋਣੀ ਸੀ ਹੁਣ 21 ਅਪ੍ਰੈਲ ਨੂੰ ਹੋਵੇਗੀ | ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਪਿ੍ੰ: ਸੂਰਿਆ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਮੂਸਾਪੁਰ ਸਕੂਲ 'ਚ ਦਰੱਖਤਾਂ 'ਤੇ ਅਸਮਾਨੀ ਬਿਜਲੀ ਡਿੱਗੀ

ਮੱਲਪੁਰ ਅੜਕਾਂ, 12 ਫਰਵਰੀ (ਮਨਜੀਤ ਸਿੰਘ ਜੱਬੋਵਾਲ)-ਪਿੰਡ ਮੂਸਾਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦਰੱਖਤਾਂ 'ਤੇ ਅਸਮਾਨੀ ਬਿਜਲੀ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਕੂਲ ਦੇ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 9 ...

ਪੂਰੀ ਖ਼ਬਰ »

ਗੱਡੀ ਸਲਿਪ ਹੋਣ ਨਾਲ ਬੁਰੀ ਤਰ੍ਹਾਂ ਨੁਕਸਾਨੀ-ਚਾਲਕ ਦਾ ਬਚਾਅ

ਕਟਾਰੀਆਂ, 12 ਫਰਵਰੀ (ਨਵਜੋਤ ਸਿੰਘ ਜੱਖੂ) - ਬਾਅਦ ਦੁਪਹਿਰ ਇਕ ਜੈਨ ਗੱਡੀ ਹੋ ਰਹੀ ਵਰਖਾ ਦੌਰਾਨ ਅਚਾਨਕ ਸਲਿਪ ਹੋਣ ਨਾਲ ਬਹਿਰਾਮ-ਮਾਹਿਲਪੁਰ ਸੜਕ ਨਾਲ ਲਗਦੇ ਗੰਦੇ ਪਾਣੀ ਦੇ ਨਾਲੇ ਵਿਚ ਡਿੱਗ ਕੇ ਪਲਟਣ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ | ਜਦਕਿ ਚਾਲਕ ਦੇ ਮਾਮੂਲੀ ਸੱਟ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਬੱਚਿਆਂ ਨੂੰ ਦਿੱਤੀ ਪੇਟ ਦੇ ਕੀੜਿਆਂ ਤੋਂ ਦਵਾਈ-ਸਿਵਲ ਸਰਜਨ

ਨਵਾਂਸ਼ਹਿਰ, 12 ਫ਼ਰਵਰੀ (ਗੁਰਬਖਸ਼ ਸਿੰਘ ਮਹੇ )-ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੀ ਅਗਵਾਈ ਹੇਠ ਸਮੂਹ ਜ਼ਿਲ੍ਹਾ ਪੋ੍ਰਗਰਾਮ ਅਫ਼ਸਰਾਂ, ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਤਹਿਤ ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਹੋਏ

ਨਵਾਂਸ਼ਹਿਰ, 12 ਫਰਵਰੀ (ਦੀਦਾਰ ਸਿੰਘ ਸ਼ੇਤਰਾ)-'ਪੜੋ੍ਹ ਪੰਜਾਬ-ਪੜਾਓ ਪੰਜਾਬ' ਮੁਹਿੰਮ ਤਹਿਤ ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਅਤੇ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰ ...

ਪੂਰੀ ਖ਼ਬਰ »

10 ਸਾਲ ਦੀ ਖੋਜ ਤੋਂ ਬਾਅਦ ਮੰਡੀ ਵਿਚ ਉਤਾਰਿਆ ਜਾਂਦਾ ਹੈ ਨਵਾਂ ਉਤਪਾਦ

ਨਵਾਂਸ਼ਹਿਰ, 12 ਫਰਵਰੀ (ਦੀਦਾਰ ਸਿੰਘ ਸ਼ੇਤਰਾ)- ਅੱਜ ਇਥੇ ਅਡਵਾਂਟਾ ਇੰਡੀਆ ਯੂ. ਪੀ. ਐੱਲ ਗਰੁੱਪ ਆਫ਼ ਕੰਪਨੀਜ਼ ਵਲੋਂ ਪਸ਼ੂ ਚਾਰਿਆਂ ਸਬੰਧੀ ਡੀਲਰਜ਼ ਲਈ ਇਕ ਦਿਨਾ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੰਪਨੀ ਦੇ ਉੱਤਰੀ ਭਾਰਤ ਦੇ ਜ਼ੋਨਲ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਵਲੋਂ ਲਗਾਏ ਕੈਂਪ ਦੌਰਾਨ 350 ਮਰੀਜ਼ਾਂ ਦੀ ਜਾਂਚ

ਬੰਗਾ, 12 ਫਰਵਰੀ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 7ਵਾਂ ਸਲਾਨਾ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਗੁਰਦੁਆਰਾ ਦਮਦਮਾ ਸਾਹਿਬ ਪਿੰਡ ...

ਪੂਰੀ ਖ਼ਬਰ »

ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕੀਤਾ ਜਾਵੇਗਾ-ਬਿ੍ਗੇਡੀਅਰ ਰਾਜ ਕੁਮਾਰ

ਬਲਾਚੌਰ, 12 ਫਰਵਰੀ (ਵਰਿੰਦਰਪਾਲ ਸਿੰਘ ਹੁੰਦਲ)- ਆਮ ਆਦਮੀ ਪਾਰਟੀ ਦੀ ਮੀਟਿੰਗ ਰਜਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਿ੍ਗੇਡੀਅਰ ਰਾਜ ਕੁਮਾਰ ਮੈਂਬਰ ਅਨੁਸ਼ਾਸਨੀ ਕਮੇਟੀ ਪੰਜਾਬ, ਪਰਮਜੀਤ ਸਚਦੇਵਾ ਪ੍ਰਧਾਨ ਦੁਆਬਾ ਜ਼ੋਨ ਉਚੇਚੇ ...

ਪੂਰੀ ਖ਼ਬਰ »

ਡਾ: ਰਾਜਦੀਪ ਸਿੰਘ ਸੰਧੂ ਪੰਜਾਬ ਕਾਂਗਰਸ ਦੇ ਕੋਆਰਡੀਨੇਟਰ ਨਿਯੁਕਤ

ਬਲਾਚੌਰ, 12 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਡਾ: ਰਾਜਦੀਪ ਸਿੰਘ ਸੰਧੂ ਨੂੰ ਉਨ੍ਹਾਂ ਦੀਆਂ ਕਾਂਗਰਸ ਪਾਰਟੀ ਪ੍ਰਤੀ ਸਰਗਰਮ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਕਾਂਗਰਸ ਦਾ ਸੂਬਾਈ ਕੋਆਰਡੀਨੇਟਰ (ਬੈਰੀਅਰ ਆਫ਼ ਰਿਸਰਚ) ਨਿਯੁਕਤ ਕੀਤਾ ਗਿਆ | ਇਹ ਜਾਣਕਾਰੀ ਆਲ ...

ਪੂਰੀ ਖ਼ਬਰ »

ਸਹਿਬਾਜ਼ਪੁਰ ਵਿਖੇ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਦਾ ਨੀਂਹ ਪੱਥਰ ਰੱਖਿਆ

ਭੱਦੀ, 12 ਫਰਵਰੀ (ਨਰੇਸ਼ ਧੌਲ)- ਪਿੰਡ ਸਹਿਬਾਜਪੁਰ ਵਿਖੇ ਸਵਾਮੀ ਨਿੱਤਿਆ ਨੰਦ ਭੂਰੀ ਵਾਲਿਆਂ, ਸਵਾਮੀ ਅਤੁੱਲ ਕਿ੍ਸ਼ਨ ਭੂਰੀ ਵਾਲਿਆਂ ਅਤੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਾਂਝੇ ਤੌਰ 'ਤੇ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਦਾ ਨੀਂਹ ਪੱਥਰ ਰੱਖਿਆ ...

ਪੂਰੀ ਖ਼ਬਰ »

ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਦੀ ਪੇ੍ਰਰਨਾ ਸਦਕਾ ਸੰਗਤ ਵਲੋਂ ਟੋਰੋਵਾਲ ਨੈਣਵਾਂ ਸੜਕ ਦੀ ਕੀਤੀ ਆਰਜ਼ੀ ਮੁਰੰਮਤ

ਪੋਜੇਵਾਲ ਸਰਾਂ, 12 ਫਰਵਰੀ (ਨਵਾਂਗਰਾਈਾ)- ਦੋ ਵਿਧਾਨ ਸਭਾ ਹਲਕਿਆਂ ਗੜ੍ਹਸ਼ੰਕਰ ਅਤੇ ਬਲਾਚੌਰ ਦੇ ਪਿੰਡਾਂ ਨੂੰ ਆਪਸ ਵਿਚ ਜੋੜਦੀ ਜੰਗਲ ਏਰੀਏ ਵਿਚੋਂ ਲੰਘਦੀ ਖਸਤਾ ਹੋ ਚੁੱਕੀ ਪੋਜੇਵਾਲ ਤੋਂ ਵਾਇਆ ਟੋਰੋਵਾਲ ਨੈਣਵਾਂ 18 ਫੁੱਟੀ ਸੜਕ ਦੇ ਨਵੀਨੀਕਰਨ ਲਈ 2 ਜ਼ਿਲਿ੍ਹਆਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 15 ਨੂੰ

ਔੜ, 12 ਫਰਵਰੀ (ਗੁਰਨਾਮ ਸਿੰਘ ਗਿਰਨ)- ਇੱਥੋਂ ਦੇ ਖ਼ਾਲਸਾ ਪਬਲਿਕ ਸਕੂਲ ਔੜ ਵਿਖੇ ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 13 ਤੋਂ 15 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ | ਪਿ੍ੰ: ਨਛੱਤਰ ਸਿੰਘ ਸੁਮਨ ਨੇ ...

ਪੂਰੀ ਖ਼ਬਰ »

ਕਦੋਂ ਰੁਕੇਗਾ ਰੁੱਖਾਂ ਦਾ ਹਿਰਦਾ ਛਲਣੀ ਕਰਨ ਦਾ ਵਰਤਾਰਾ....

ਬਲਾਚੌਰ, 12 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਇਕ ਪਾਸੇ ਵਾਤਾਵਰਨ ਪ੍ਰੇਮੀ ਵੱਧ ਤੋਂ ਵੱਧ ਬੂਟੇ ਲਾਉਣ 'ਤੇ ਪੁੱਤਾਂ ਵਾਂਗ ਉਨ੍ਹਾਂ ਦਾ ਪਾਲਨ ਪੋਸ਼ਣ ਕਰਦੇ ਹਨ, ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਹਿਤ ਲੱਖਾਂ ਦੀ ਗਿਣਤੀ ਵਿਚ ...

ਪੂਰੀ ਖ਼ਬਰ »

ਚੱਕ ਸਿੰਘਾ 'ਚ ਅੱਖਾਂ ਤੇ ਮੈਡੀਕਲ ਕੈਂਪ ਦੌਰਾਨ 350 ਮਰੀਜ਼ਾਂ ਦੀ ਜਾਂਚ

ਸਮੁੰਦੜਾ, 12 ਫਰਵਰੀ (ਤੀਰਥ ਸਿੰਘ ਰੱਕੜ)- ਪਿੰਡ ਚੱਕ ਸਿੰਘਾਂ ਚੱਕ ਹਾਜੀਪੁਰ ਦੇ ਇਤਿਹਾਸਕ ਢਾਹਾਂ ਕਲੇਰਾਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 7ਵਾਂ ਮੁਫ਼ਤ ਸਾਲਾਨਾ ਅੱਖਾਂ ਦਾ ਅਪਰੇਸ਼ਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ...

ਪੂਰੀ ਖ਼ਬਰ »

ਮੀਰਪੁਰ ਲੱਖਾ ਵਿਖੇ ਕੈਂਸਰ ਜਾਂਚ ਕੈਂਪ 25 ਨੂੰ

ਔੜ/ਝਿੰਗੜਾਂ, 12 ਫਰਵਰੀ (ਕੁਲਦੀਪ ਸਿੰਘ ਝਿੰਗੜ)- ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਫ਼ਤਿਹ ਸਿੰਘ ਪਿੰਡ ਮੀਰਪੁਰ ਲੱਖਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ, ਐਨ.ਆਰ.ਆਈ ਮੋਹਨ ਸਿੰਘ ਬੱਚੜਾ ਯੂ.ਐੱਸ.ਏ., ਸੁਰਜੀਤ ...

ਪੂਰੀ ਖ਼ਬਰ »

ਭਰੋਮਜਾਰਾ 'ਚ ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਸਮਾਗਮ

ਬੰਗਾ, 12 ਫਰਵਰੀ (ਜਸਬੀਰ ਸਿੰਘ ਨੂਰਪੁਰ)- ਪਿੰਡ ਭਰੋਮਜਾਰਾ ਦੇ ਮਹੱਲਾ ਬੇਗਮਪੁਰਾ ਵਿਖੇ ਗੁਰੂ ਰਵਿਦਾਸ ਜੀ ਪ੍ਰਕਾਸ਼ ਉਤਸਵ ਮਨਾਇਆ ਗਿਆ | ਪਿੰਡ ਭਰੋਮਜਾਰਾ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਦੁਸਾਂਝ ਖੁਰਦ ਅਤੇ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਪੰਡਾਲ ਲਗਾ ਕੇ ਰੱਬੀ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੈਲਾ ਖੁਰਦ ਵਲੋਂ ਸਮੂਹਿਕ ਅਨੰਦ ਕਾਰਜ 24 ਨੂੰ

ਬੰਗਾ, 12 ਫਰਵਰੀ (ਕਰਮ ਲਧਾਣਾ) - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੈਲਾ ਖੁਰਦ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ 24 ਫਰਵਰੀ ਦਿਨ ਸ਼ਨੀਵਾਰ ਨੂੰ ਕਰਾਏ ਜਾ ਰਹੇ ਹਨ | ਇਸ ਸਬੰਧੀ ਸੁਸਾਇਟੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਲਵਲੀ ਆਟੋ ਬਲਾਚੌਰ ਵਲੋਂ ਨਵੀਂ ਕਾਰ ਲਾਂਚ

ਬਲਾਚੌਰ, 12 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਅੱਜ ਲਵਲੀ ਆਟੋਜ਼ ਬਲਾਚੌਰ ਵੱਲੋਂ ਆਲ ਨਿਊ ਸਵਿਫ਼ਟ ਕਾਰ ਦੀ ਘੁੰਢ ਚੁਕਾਈ ਕੀਤੀ ਗਈ | ਇਸ ਮੌਕੇ ਕੌਾਸਲਰ ਨਿਥਲੇਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਬਾਬਾ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜ੍ਹੀ ...

ਪੂਰੀ ਖ਼ਬਰ »

ਮੋਹਣਮਾਜਰਾ 'ਚ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾਇਆ

ਕਾਠਗੜ੍ਹ, 12 ਫਰਵਰੀ (ਬਲਦੇਵ ਸਿੰਘ ਪਨੇਸਰ, ਸੂਰਾਪੁਰੀ)- ਪਿੰਡ ਮੋਹਣਮਾਜਰਾ ਵਿਖੇ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ...

ਪੂਰੀ ਖ਼ਬਰ »

ਦੀਪਕ ਜੈਤੋਈ ਸਾਹਿਤ ਅਤੇ ਸੰਗੀਤ ਸਭਾ ਦੀ ਮੀਟਿੰਗ

ਨਵਾਂਸ਼ਹਿਰ, 12 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਦੀਪਕ ਜੈਤੋਈ ਸਾਹਿਤ ਅਤੇ ਸੰਗੀਤ ਸਭਾ (ਰਜਿ:) ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਭਾਗ ਸਿੰਘ ਰੱਕੜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ...

ਪੂਰੀ ਖ਼ਬਰ »

ਬਲਦੇਵ ਸਿੰਘ ਸਿੱਧੂ ਦਾ ਸੂਬਾ ਮੀਡੀਆ ਇੰਚਾਰਜ ਬਣਨ 'ਤੇ ਸਨਮਾਨ

ਬੰਗਾ, 12 ਫਰਵਰੀ (ਲਾਲੀ ਬੰਗਾ)- ਗਜ਼ਟਿਡ ਨਾਨ ਗਜ਼ਟਿਡ ਐਸ. ਸੀ. ਬੀ. ਸੀ ਫੈਡਰੇਸ਼ਨ ਦੀ ਸੂਬਾ ਪੱਧਰੀ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਜਸਵੀਰ ਸਿੰਘ ਪਾਲ ਵਲੋਂ ਸਰਬਸੰਮਤੀ ਨਾਲ ਸੰਘਰਸ਼ਸ਼ੀਲ ਮੁਲਾਜ਼ਮ ਆਗੂ ਬਲਦੇਵ ਸਿੰਘ ਸਿੱਧੂ ਨੂੰ ਸੂਬਾ ਮੀਡੀਆ ਇੰਚਾਰਜ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ

ਬੰਗਾ, 12 ਫਰਵਰੀ (ਲਾਲੀ ਬੰਗਾ) - ਬਲਾਕ ਬੰਗਾ ਦੇ 29 ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਸ਼ਬਦ ਲਿਖਣ ਦੇ ਬਲਾਕ ਪੱਧਰੀ ਮੁਕਾਬਲੇ ਕਰਾਏ ਗਏ | ਬਲਾਕ ਕੋਆਰਡੀਨੇਟਰ ਸੁਰਜੀਤ ਸਿੰਘ ਗੋਬਿੰਦਪੁਰੀ ਦੇ ਸੁਚੱਜੇ ਪ੍ਰਬੰਧਾਂ ਹੇਠ ਹੋਏ ਇਨ੍ਹਾਂ ਮੁਕਾਬਲਿਆਂ 'ਚ ਸਰਕਾਰੀ ...

ਪੂਰੀ ਖ਼ਬਰ »

ਬਕਾਪੁਰ ਵਿਖੇ ਮਹਾਂ ਸ਼ਿਵਰਾਤਰੀ 'ਤੇ ਪ੍ਰੋਗਰਾਮ ਅੱਜ

ਮਜਾਰੀ/ਸਾਹਿਬਾ, 12 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਬਕਾਪੁਰ ਸ਼ਿਵ ਮੰਦਰ ਅਤੇ ਗੁਰਦਵਾਰਾ ਸਿੰਘ ਸਭਾ ਦੇ ਸਾਂਝੇ ਅਸਥਾਨ 'ਤੇ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਮਹਾਂ ਸ਼ਿਵਰਾਤਰੀ ਦਾ ਤਿਉਹਾਰ 13 ਫਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਚਾਰ ਮਾਰਗੀ ਸੜਕ ਦੀ ਆੜ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ

ਰਾਕੇਸ਼ ਰੋਮੀ ਰੈਲਮਾਜਰਾ, 12 ਫਰਵਰੀ- ਪਿੰਡ ਬਨਾਂ, ਰੈਲਮਾਜਰਾ, ਫ਼ਤਿਹਪੁਰ ਆਦਿ ਪਿੰਡਾਂ ਨੇੜੇ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਰੇਤ ਮਾਫ਼ੀਆ ਵਲੋਂ ਨਜਾਇਜ਼ ਖ਼ੁਦਾਈ ਦਾ ਕੰਮ ਬਿਨਾ ਕਿਸੇ ਡਰ ਭੈਅ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਇਲਾਕੇ 'ਚ ਬਣਾਈ ਜਾ ...

ਪੂਰੀ ਖ਼ਬਰ »

ਸਰਹਾਲਾ ਰਾਣੰੂਆਂ ਦਾ ਕਬੱਡੀ ਕੱਪ ਰੁੜਕੀ ਕਲੱਬ ਨੇ ਜਿੱਤਿਆ

ਬਹਿਰਾਮ, 12 ਫਰਵਰੀ (ਸਰਬਜੀਤ ਸਿੰਘ ਚੱਕਰਾਮੰੂ)- ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ (ਰਜਿ.)ਸਰਹਾਲਾ ਰਾਣੰੂਆਂ ਵਲੋਂ ਐੱਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11ਵਾਂ ਕਬੱਡੀ ਕੱਪ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੀ ...

ਪੂਰੀ ਖ਼ਬਰ »

ਪਿੰਡ ਮਾਹਿਲ ਗਹਿਲਾਂ ਵਿਖੇ ਖੂਨਦਾਨ ਕੈਂਪ ਲਗਾਇਆ

ਬੰਗਾ, 12 ਫਰਵਰੀ (ਕਰਮ ਲਧਾਣਾ) - ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਲੋਂ ਦਰਸ਼ਨ ਸਿੰਘ ਮਾਹਿਲ, ਸਮੂਹ ਮਾਹਿਲ ਪਰਿਵਾਰ ਕੈਨੇਡਾ ਅਤੇ ਰਾਮ ਲੀਲਾ ਵੈਲਫੇਅਰ ਕਮੇਟੀ ਪਿੰਡ ਮਾਹਿਲ ਗਾਹਿਲਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਸਰਕਾਰੀ ਐਲੀਮੈਂਟਰੀ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਮੰਦਰ ਬਾਬਾ ਸ੍ਰੀ ਚੰਦਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਨਵਾਂਸ਼ਹਿਰ, 12 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਗੁਰਦੁਆਰਾ ਟਾਹਲੀ ਸਾਹਿਬ ਮੰਦਰ ਬਾਬਾ ਸ਼੍ਰੀ ਚੰਦਰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ...

ਪੂਰੀ ਖ਼ਬਰ »

ਘਰਾਂ ਅੱਗੇ ਰਸਤੇ 'ਚ ਬਣਾਈਆਂ ਨੰਗੀਆਂ ਪਈਆਂ ਹੌਦੀਆਂ ਢਕਣ ਦੀ ਮੰਗ

ਮਜਾਰੀ/ਸਾਹਿਬਾ, 12 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਹਿਆਤਪੁਰ ਸਿੰਘਾਂ ਵਿਖੇ ਸਰਕਾਰ ਵਲੋਂ ਘਰਾਂ ਦਾ ਵਾਧੂ ਪਾਣੀ ਧਰਤੀ ਵਿਚ ਪਾਉਣ ਲਈ ਡੂੰਘੀਆਂ ਹੌਦੀਆਂ ਬਣਾ ਕੇ ਵਿਚ ਡੰੂਘੇ ਬੋਰ ਕੀਤੇ ਗਏ ਹਨ | ਪਰ ਕਈ ਮਹੀਨਿਆਂ ਤੋ ਇਹ ਹੌਦੀਆਂ ਉੱਪਰੋਂ ਖੱੁਲ੍ਹੇ ਮੰੂਹ ...

ਪੂਰੀ ਖ਼ਬਰ »

ਰਾਜਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 19 ਨੂੰ

ਔੜ/ਝਿੰਗੜਾਂ, 12 ਫਰਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਬ੍ਰਹਮ ਗਿਆਨੀ ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਛੱਪੜੀਂ ਸਾਹਿਬ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਮੀਰਪੁਰ ਲੱਖਾ 'ਚ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਸਮਾਪਤ

ਔੜ/ਝਿੰਗੜਾਂ, 12 ਫਰਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਮੀਰਪੁਰ ਲੱਖਾ ਵਿਖੇ ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਪਹਿਲੇ ਦਿਨ ਸ੍ਰੀ ਅਖੰਡ ਪਾਠ ਰਖਵਾਏ ਗਏ, ਦੂਸਰੇ ਦਿਨ ਨਗਰ ਕੀਰਤਨ ਸਜਾਇਆ ਗਿਆ | ਤੀਜੇ ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਵਨ ਕਰਵਾਇਆ

ਨਵਾਂਸ਼ਹਿਰ 12 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਸ਼੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਪ੍ਰਧਾਨ ਇਕਬਾਲ ਸਿੰਘ, ਵਾਈਸ ਪ੍ਰਧਾਨ ਇੰਦਰਜੀਤ ਬਾਹੜਾ ਅਤੇ ਮੈਨੇਜਰ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਸਕੂਲ ਦੇ ...

ਪੂਰੀ ਖ਼ਬਰ »

ਅਮਰਦੀਪ ਕਾਲਜ ਵਿਚ ਗੁਰੂ ਹਰਿ ਰਾਇ ਜੀ ਦਾ ਗੁਰਪੁਰਬ ਮਨਾਇਆ

ਮੁਕੰਦਪੁਰ, 12 ਫਰਵਰੀ (ਦੇਸ ਰਾਜ ਬੰਗਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ/ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਕੈਂਪਸ ਵਿਚ ਸਥਿਤ ਗੁਰਦੁਆਰਾ ਸ਼ਹੀਦਾਂ ਵਿਖੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ...

ਪੂਰੀ ਖ਼ਬਰ »

ਪੱਲੀ ਝਿੱਕੀ ਦੀ ਨਿਯੁਕਤੀ ਨਾਲ ਕਾਂਗਰਸ ਮਜ਼ਬੂਤ ਹੋਈ- ਸ਼ਿੰਗਾਰਾ ਸਿੰਘ

ਬੰਗਾ, 12 ਫਰਵਰੀ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੰਗਾ ਹਲਕੇ ਦਾ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਇੰਚਾਰਜ ਲਗਾ ਕੇ ਟਕਸਾਲੀ ਆਗੂ ਨੂੰ ਮਾਣ ਦਿੱਤਾ | ਇਹ ਪ੍ਰਗਟਾਵਾ ਸ਼ਿੰਗਾਰਾ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX