ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)- ਤਰਨ ਤਾਰਨ ਵਿਖੇ ਐੱਸ.ਐੱਸ.ਪੀ. ਦਫਤਰ ਵਿਖੇ ਵਲਮੀਕਿ ਮਜ਼੍ਹਬੀ ਸਿੱਖ ਭਾਈਚਾਰੇ ਵਲੋਂ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਦਲਿਤਾਂ ਅਤੇ ਆਮ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਧਰਨਾ ਮਾਰਿਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਹਮੀਰਾ ਪ੍ਰਧਾਨ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਗ਼ਰੀਬਾਂ, ਦਲਿਤਾਂ ਅਤੇ ਆਮ ਲੋਕਾਂ ਨਾਲ ਸ਼ਰ੍ਹੇਆਮ ਧੱਕੇਸ਼ਾਹੀ ਹੋ ਰਹੀ ਹੈ, ਪੁਲਿਸ ਸਿਆਸੀ ਅਤੇ ਪਹੁੰਚ ਵਾਲੇ ਲੋਕਾਂ ਦੀ ਸ਼ਹਿ 'ਤੇ ਆਮ ਤੇ ਗ਼ਰੀਬ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਅੰਦਰ ਡੱਕ ਰਹੀ ਹੈ | ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਪੰਜਾਬ ਅੰਦਰ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਅਤੇ ਜੰਗਲ ਰਾਜ ਚਲਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 6 ਫਰਵਰੀ ਨੂੰ ਪਿੰਡ ਰਾਣੀਵਲਾਹ ਦੇ ਦਲਿਤ ਪਰਿਵਾਰ ਨਾਲ ਸਬੰਧਤ ਬੀਬੀ ਹਰਪ੍ਰੀਤ ਕੌਰ ਪਤਨੀ ਜਸਵੀਰ ਸਿੰਘ ਦੇ ਘਰ ਦਾਖਲ ਹੋ ਕੇ ਹਮਲਾ ਕਰਨ ਅਤੇ ਕੱਪੜੇ ਪਾੜਨ ਅਤੇ ਜਾਤੀ ਸੂਚਕ ਗਾਲੀ ਗਲੋਚ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਇ ਪੁਲਿਸ ਵਿਅਕਤੀਆਂ ਨੂੰ ਬਚਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਥਾਣਾ ਚੋਹਲਾ ਸਾਹਿਬ ਦਾ ਐੱਸ.ਐੱਚ.ਓ. ਸੁਖਰਾਜ ਸਿੰਘ ਵਿਅਕਤੀਆਂ ਨਾਲ ਮਿਲੀਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਐੱਫ.ਆਈ.ਆਰ. 38 ਮਿਤੀ 12.3.2015 ਧਾਰਾ 363, 366, 376, 120 ਥਾਣਾ ਸਰਹਾਲੀ ਅਜੇ ਤਕ ਦੋਸ਼ੀਆਂ ਨੂੰ ਗਿ੍ਫਤਾਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵੱਖ ਵੱਖ ਥਾਣਿਆਂ ਵਿਚ ਕਈ ਮਾਮਲੇ ਪਏ ਹਨ, ਪਰ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਟਾਲ ਮਟੋਲ ਕਰ ਰਹੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਖਾਲਸਾ ਬਲਾਕ ਚੋਹਲਾ ਸਾਹਿਬ (ਆਪ) ਜਥੇ: ਜੀਵਨ ਸਿੰਘ ਡੋਗਰਾਵਾਲ ਪ੍ਰਧਾਨ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ, ਮਲਕੀਤ ਸਿੰਘ ਸਭਰਵਾਲ ਸਰਕਲ ਪ੍ਰਧਾਨ ਨੌਸ਼ਹਿਰਾ ਪੰਨੂੰਆ, ਤਰਸੇਮ ਸਿੰਘ ਠੱਠਾ, ਨਿਰਮਲ ਸਿੰਘ ਚੌਧਰੀਵਾਲ, ਲਾਡੀ ਉਸਮਾ, ਬਲਵਿੰਦਰ ਸਿੰਘ, ਗੁਰਦੇਵ ਨੂਰਪੁਰ, ਗੁਰਜੀਤ ਸਿੰਘ, ਸਰਬਜੀਤ ਸਿੰਘ ਸੋਨਾ, ਧਰਮ ਸਿੰਘ ਪਿੱਦੀ, ਸੁਬੇਗ ਸਿੰਘ ਪੱਟੀ, ਗੁਰਪ੍ਰਤਾਪ ਸਿੰਘ ਫਤਿਆਬਾਦ, ਦਵਿੰਦਰ ਸਿੰਘ ਨੌਸ਼ਹਿਰਾ, ਸੁਖਦੇਵ ਸਿੰਘ ਨੌਸ਼ਹਿਰਾ, ਬੀਬੀ ਬੇਅੰਤ ਕੌਰ, ਬਲਵਿੰਦਰ ਕੌਰ, ਬੀਬੀ ਰਣਜੀਤ ਕੌਰ ਚੌਧਰੀਵਾਲ ਆਦਿ ਹਾਜ਼ਰ ਸਨ |
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ਪੰਜਾਬ ਸਰਕਾਰ ਵਲੋਂ ਰਜਿਸਟਰੀਆਂ 'ਤੇ ਲਗਾਈ ਗਈ ਪਾਬੰਦੀ ਦੇ ਸਬੰਧ ਵਿਚ ਸਮੂਹ ਵਸੀਕਾ ਨਵੀਸਾਂ ਨੇ ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਦੋ ਦਿਨ ਦੀ ਹੜਤਾਲ ਕਰਨ ਦੇ ਕੀਤੇ ਫ਼ੈਸਲੇ ਤਹਿਤ ਸੋਮਵਾਰ ਨੂੰ ਆਪਣਾ ਕੰਮਕਾਜ ਠੱਪ ਕਰਕੇ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਸਫ਼ਲਤਾ ਹਾਸਲ ਕਰਦਿਆਂ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਪਾਸੋਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੁਲ, ਲਾਹਣ, ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ ਨੇ ਜ਼ਿਲ੍ਹਾ ਤਰਨ ਤਾਰਨ ਦੇ ਸੀਨੀਆਰ ਯੂਥ ਅਕਾਲੀ ਆਗੂ ਨਵਜੋਤ ਸਿੰਘ ਰਟੌਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਨੀਅਰ ਕਾਾਗਰਸੀ ਨੇਤਾ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ਸੱਭਿਆਚਾਰਕ ਗਰੁੱਪ ਨਾਲ ਭੇਜੀ ਟੈਂਪੂ ਟਰੈਵਲ ਦੇ ਪੈਸੇ ਮੰਗਣ 'ਤੇ ਸੱਭਿਆਚਾਰਕ ਗਰੁੱਪ ਦੇ ਮੈਂਬਰਾਂ ਵਲੋਂ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ | ਇਸ ਸਬੰਧ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਔਰਤ ਸਮੇਤ ...
ਤਰਨ ਤਾਰਨ, 12 ਫਰਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)-ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) ਤਰਨ ਤਾਰਨ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ੰਸੀਪਲ ਸ੍ਰੀਮਤੀ ਰੀਟਾ ਗਿੱਲ ਦੀ ਅਗਵਾਈ ਹੇਠ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਛੇਵੀਂ ਤੋਂ ...
ਤਰਨ ਤਾਰਨ, 12 ਫਰਵਰੀ (ਲਾਲੀ ਕੈਰੋਂ, ਹਰਿੰਦਰ ਸਿੰਘ)-ਗਾਂਧੀ ਪਾਰਕ ਤਰਨ ਤਾਰਨ ਵਿਖੇ ਦਰਜਾ ਚਾਰ ਕਰਮਚਾਰੀ ਐਸੋ: ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਘੁਰਕਵਿੰਡ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਹਾਜ਼ਰ ਹੋਏ ਸਟੇਟ ਪ੍ਰਧਾਨ ਅਜੈਬ ਸਿੰਘ ਪੱਟੀ ਨੇ ਦਰਜਾ ਚਾਰ ...
ਧਰਮਜੀਤ ਸਿੰਘ ਸੁਰ ਸਿੰਘ, 12 ਫਰਵਰੀ -ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਸਬਾ ਸੁਰ ਸਿੰਘ ਵਾਸੀਆਂ ਦਾ ਇਕ ਸਮਰੱਥ ਅਤੇ ਸਭ ਸਹੂਲਤਾਂ ਨਾਲ ਲੈਸ ਦਾਣਾ ਮੰਡੀ ਬਣੀ ਵੇਖਣ ਦਾ ਸੰਜੋਇਆ ਸੁਪਨਾ ਅਜੇ ਵੀ ਜਿਉਂ-ਦੀ-ਤਿਉਂ ਬਰਕਰਾਰ ਹੈ | ਮਸਾਂ ਡੇਢ ਏਕੜ ਰਕਬੇ ਵਿਚ ਫੈਲੀ ਸਥਾਨਕ ...
ਖਡੂਰ ਸਾਹਿਬ, 12 ਫਰਵਰੀ (ਅਮਰਪਾਲ ਸਿੰਘ)¸ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 9 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ: ਸੰਦੀਪ ਅਗਨੀਹੋਤਰੀ ਦੇ ਨਿਰਦੇਸ਼ਾਂ 'ਤੇ ਤਰਨ ਤਾਰਨ ਸ਼ਹਿਰ ਦੀਆਂ 23 ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ | ...
ਝਬਾਲ, 12 ਫਰਵਰੀ (ਸੁਖਦੇਵ ਸਿੰਘ)- ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਦਿਹਾੜੀਆਂ ਦੇ ਪੈਸੇ ਨਾ ਮਿਲਣ ਬਾਰੇ ਪੰਚਾਇਤੀ ਜਗ੍ਹਾ 'ਤੇ ਕੁਝ ਵਿਅਕਤੀਆਂ ਵਲੋਂ ਕੀਤੇ ਜਾ ਰਹੇ ਕਬਜ਼ਿਆਂ ਦੇ ਰੋਸ ਵਜੋਂ ਤਹਿਸੀਲ ਪ੍ਰਧਾਨ ...
ਪੱਟੀ, 12 ਫਰਵਰੀ (ਅਵਤਾਰ ਸਿੰਘ ਖਹਿਰਾ)- ਪਿਛਲੇ ਦਿਨੀਂ ਹੁਸ਼ਿਆਰਪੁਰ ਸ਼ਹਿਰ ਵਿਚ ਰਾਤ ਸਮੇਂ ਵਿਆਹ ਸਮਾਗਮ 'ਚ ਭੰਗੜਾ ਪਾਉਂਦਿਆਂ ਗੋਲੀਆਂ ਚਲਾਉਣ ਨਾਲ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜੋ ਕਿ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ | ਇਹ ਪ੍ਰਗਟਾਵਾ ਸਮਾਜ ਸੇਵੀ ...
ਤਰਨ ਤਾਰਨ, 12 ਫਰਵਰੀ (ਲਾਲੀ ਕੈਰੋਂ)-ਮੁਲਾਜ਼ਮ ਜਥੇਬੰਦੀਆਂ ਦੇ ਆਗੂ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ ਮੀਟਿੰਗ ਮੌਕੇ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸਾਥੀ ਧਰਮ ਸਿੰਘ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਤਰਨ ਤਾਰਨ, 12 ਫਰਵਰੀ (ਕੱਦਗਿੱਲ)¸ਰੂਰਲ ਹੈਲਥ ਫਾਰਮਾਸਿਸਟ ਦੇ ਸੂਬਾ ਪ੍ਰਧਾਨ ਜੋਤ ਰਾਮ ਮਦਨੀਪੁਰ ਨੇ ਦੱਸਿਆ ਕਿ ਪੰਚਾਇਤ ਵਿਭਾਗ ਅਧੀਨ ਆਉਂਦੀਆਂ ਸੂਬੇ ਦੀਆਂ ਕੁੱਲ 1186 ਸਰਕਾਰੀ ਪੇਂਡੂ ਹੈਲਥ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟਾਂ ਨੇ ਆਪਣੀਆਂ ਹੱਕੀ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਦੰਦਾਂ ਦੀ ਸੰਭਾਲ ਲਈ ਮਨਾਏ ਜਾ ਰਹੇ ਪੰਦਰਵਾੜੇ ਦੇ ਸ਼ੁਰੂਆਤੀ ਜ਼ਿਲ੍ਹਾ ਪੱਧਰੀ ਸਮਾਗਮ ਦਾ ਉਦਘਾਟਨ ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੀਤਾ | ...
ਭਿੱਖੀਵਿੰਡ, 12 ਫਰਵਰੀ (ਬੌਬੀ, ਰਾਮ ਧਵਨ)-ਸਥਾਨਕ ਕਸਬੇ ਵਿਚ ਪ੍ਰਸਿੱਧ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸ਼ਿਵਰਾਤਰੀ ਦੇ ਸਬੰਧ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੋਭਾ ਯਾਤਰਾ ਸਜਾਈ ਗਈ ¢ ਇਹ ਸੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਖੇਮਕਰਨ ਰੋਡ, ਪੱਟੀ ਰੋਡ, ...
ਪੱਟੀ, 12 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸਵ. ਸਬ ਇੰਸਪੈਕਟਰ ਗੁਰਮੇਜ ਸਿੰਘ ਪਿ੍ੰਗੜੀ ਪੁੱਤਰ ਗੁਰਦਿੱਤ ਸਿੰਘ ਪਿ੍ੰਗੜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਪਿ੍ੰਗੜੀ ਤਹਿਸੀਲ ਪੱਟੀ ਵਿਖੇ ਹੋਇਆ | ਇਸ ਮੌਕੇ ...
ਚੋਹਲਾ ਸਾਹਿਬ, 12 ਫਰਵਰੀ (ਬਲਵਿੰਦਰ ਸਿੰਘ, ਪਰਵਾਨਾ)¸ ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਦਿੱਲੀ ਵਿਖੇ ਸਮੁੱਚੇ ਦੇਸ਼ ਦੇ ਸਕੂਲਾਂ ਦੀਆਂ ਕਰਵਾਈਆਂ ਗਈਆਂ ਖੇਡਾਂ 'ਖੇਲੋ ਇੰਡੀਆ' ਵਿਚ ਨਜ਼ਦੀਕੀ ਪਿੰਡ ਗੰਡੀਵਿੰਡ ਧੱਤਲ ਦੇ ਰਹਿਣ ਵਾਲੇ ਮਹਿਕਪ੍ਰੀਤ ਸਿੰਘ ਪੁੱਤਰ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਕੋਟ ਮੁਹੰਮਦ ਖਾਂ ਵਿਖੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਕੋਟ ਮੁਹੰਮਦ ਖਾਂ ਦੇ ਗ੍ਰਹਿ ਵਿਖੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ...
ਤਰਨ ਤਾਰਨ, 12 ਫਰਵਰੀ (ਹਰਿੰਦਰ ਸਿੰਘ)¸ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਦੇ ਯੋਗ ਪ੍ਰਬੰਧਾਂ ਹੇਠ ਮਨਾਇਆ ਗਿਆ | ਇਸ ਸਮੇਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ...
ਖਡੂਰ ਸਾਹਿਬ, 12 ਫਰਵਰੀ (ਅਮਰਪਾਲ ਸਿੰਘ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਵਲੋਂ ਜਾਰੀ ਕੀਤੀ ਗਈ ਸੂਚੀ ਦੌਰਾਨ ਨੌਜਵਾਨ ਅਕਾਲੀ ਆਗੂ ਅਤੇ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ ਐੱਸ.ਸੀ. ਵਿੰਗ ਦਾ ਸੂਬਾ ...
ਅਮਰਕੋਟ, 12 ਫਰਵਰੀ (ਭੱਟੀ)¸ਸੀ.ਪੀ.ਆਈ. ਬਲਾਕ ਵਲਟੋਹਾ ਦੇ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਖਹਿਰਾ ਨੇ ਕਿਹਾ ਕਿ ਕਾਮਰੇਡਾਂ ਨੂੰ ਪਾਰਟੀ ਦੀ ਜਥੇਬੰਦਕ ਤਾਕਤ ਮਜ਼ਬੂਤ ਕਰਨ ਵਾਸਤੇ ਸ਼ਾਖਾਵਾਂ ਦੀਆਂ ਜਨਰਲ ਬਾਡੀ ...
ਖਾਲੜਾ, 12 ਫਰਵਰੀ (ਜੱਜਪਾਲ ਸਿੰਘ)¸ਵਿਧਾਨ ਸਭਾ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਖਾਲੜਾ ਮੰਡੀ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਡਿਪਟੀ ਖਾਲੜਾ ਨੇ ਚੱਲ ...
ਸ਼ਾਹਬਾਜ਼ਪੁਰ, 12 ਫਰਵਰੀ (ਪ੍ਰਦੀਪ ਬੇਗੇਪੁਰ)¸ਸੈਂਟਰ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਗੁਲਾਲੀਪੁਰ ਦੇ ਵਿਦਿਆਰਥੀ ਮੋਹਰੀ ਰਹੇ | ਸੈਂਟਰ ਸ਼ਾਹਬਾਜ਼ਪੁਰ ਵਿਖੇ ਗਏ ਇਨ੍ਹਾਂ ਮੁਕਾਬਲਿਆਂ ਵਿਚ ਸੈਂਟਰ ਅਧੀਨ ਆਉਂਦੇ ਦਸ ਸਕੂਲਾਂ ਦੇ ...
ਪੱਟੀ, 12 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐੱਮ.ਓ. ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਬਲਾਕ ਕੈਰੋਂ ਅਧੀਨ ਆਉਂਦੇ ਸਕੂਲਾਂ, ਆਂਗਣਵਾੜੀ ਸੈਂਟਰਾਂ ਵਿਚ ...
ਫਤਿਆਬਾਦ, 12 ਫਰਵਰੀ (ਧੂੰਦਾ)¸ ਕਸਬਾ ਫਤਿਆਬਾਦ ਵਿਖੇ ਚੌਕ ਪੁਲ ਨਹਿਰ 'ਤੇ ਬਾਬਾ ਸਰਦਾਰਾ ਸਿੰਘ ਕਾਰ ਸੇਵਾ ਛਾਪੜੀ ਸਾਹਿਬ ਵਾਲਿਆਂ ਵਲੋਂ ਸੰਗਰਾਂਦ ਦੇ ਦਿਹਾੜੇ 'ਤੇ ਸ਼ੁਰੂ ਕੀਤੇ ਲੰਗਰ ਵਿਚ ਅੱਜ ਮਾਤਾ ਸਰਬਜੀਤ ਕੌਰ ਮੌਜੂਦਾ ਮੁੱਖ ਸੇਵਾਦਾਰ ਗੁਰਦੁਆਰਾ ਛਾਪੜੀ ...
ਤਰਨ ਤਾਰਨ, 12 ਫਰਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)-ਵਿਕਾਸ ਮੰਚ ਪੰਜਾਬ ਦੀ ਮੀਟਿੰਗ ਸੋਹਲ ਨਿਵਾਸ ਤਰਨ ਤਾਰਨ ਵਿਖੇ ਡਾ. ਕਸ਼ਮੀਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਸੋਹਲ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ...
ਤਰਨ ਤਾਰਨ, 12 ਫਰਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)- ਡਾ: ਨਿਰਮਲ ਸਿੰਘ ਸੀਨੀਅਰ ਮੈਡੀਕਲ ਅਫਸਰ ਵਲੋਂ ਰਾਸ਼ਟਰੀ ਪੇਟ ਦੇ ਕੀੜਿਆਂ ਮੁਕਤੀ ਦਿਵਸ ਤੇ ਸਰਕਾਰੀ ਸੀਨੀਅਰ ਸਕੂਲ (ਲੜਕੇ) ਵਿਖੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆ ਕੇ ਕੀਤੀ | ਮੁਹਿੰਮ ਦੀ ...
ਤਰਨ ਤਾਰਨ, 12 ਫਰਵਰੀ (ਲਾਲੀ ਕੈਰੋਂ)-ਤਰਨ ਤਾਰਨ ਦੀ ਨਾਮਵਰ ਬੱਚਿਆਂ ਦੀ ਵਿਦਿਅਕ ਸੰਸਥਾ ਐਲਪਾਈਨ ਕਿਡਜ਼ ਸਕੂਲ ਦਾ ਪੰਜਵਾਂ ਸਾਲਾਨਾ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਬੱਚਿਆਂ ਵਲੋਂ ਸ਼ਬਦ ਗਾਇਣ ਨਾਲ ਸਮਾਗਮ ਦਾ ਆਗਾਜ਼ ਕਰਨ ਉਪਰੰਤ ਬੇਹਤਰੀਨ ...
ਪੱਟੀ, 12 ਫਰਵਰੀ (ਅਵਤਾਰ ਸਿੰਘ ਖਹਿਰਾ)- ਸ਼ਿਵਾਲਾ ਮੰਦਰ ਪੁਰਾਣਾ ਬਾਜ਼ਾਰ ਪੱਟੀ ਵਿਖੇ 13 ਲੋੜਵੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵਲੋਂ ਰਾਸ਼ਨ ਵੰਡਿਆ ਗਿਆ | ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਨੇ ਕਿਹਾ ਕਿ ਇਹ ਰਾਸ਼ਨ ਵੰਡ ਸਮਾਰੋਹ ਅੱਠਵੇਂ ...
ਫਤਿਆਬਾਦ, 12 ਫਰਵਰੀ (ਧੂੰਦਾ)¸ਕਸਬਾ ਫਤਿਆਬਾਦ ਦੇ ਨਿਵਾਸੀ ਕਾਂਗਰਸੀ ਆਗੂ ਇਕਬਾਲ ਅਫ਼ਰੀਦੀ ਤੇ ਤਿੰਨ ਹੋਰ ਸਾਥੀਆਂ 'ਤੇ ਪਿਛਲੇ ਦਿਨੀਂ ਸਥਾਨਕ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਹੇਠ ਦਰਜ ਪਰਚੇ ਦੇ ਕੇਸ ਨੇ ਨਵਾਂ ਮੋੜ ਲਿਆ, ਜਦੋਂ ਮੁਦਈ ਧਿਰ ਦੇ ਘਰ ਦੇ ਮੁਖੀ ...
ਪੱਟੀ, 12 ਫਰਵਰੀ (ਅਵਤਾਰ ਸਿੰਘ ਖਹਿਰਾ)-ਸਰਕਾਰੀ ਸੈਕੰਡਰੀ ਸਕੂਲ ਪਿ੍ੰਗੜੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਦੀਆਂ ਹਦਾਇਤਾਂ 'ਤੇ ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ | ਇਸ ਮੌਕੇ ਬਲਜੀਤ ਸਿੰਘ ਮੁੱਖ ਅਧਿਆਪਕ ਨੇ ਬੱਚਿਆਂ ਨੂੰ ਦੱਸਿਆ ਕਿ ਹੱਥਾਂ ਦੀ ...
ਪੱਟੀ, 12 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਮੋਹਨ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਪੱਟੀ ਵਿਖੇ ਕਰੀਬ ਸੱਤ ਹਜ਼ਾਰ ਬੱਚਿਆਂ ...
ਖਡੂਰ ਸਾਹਿਬ, 12 ਫਰਵਰੀ (ਅਮਰਪਾਲ ਸਿੰਘ)¸ਇਥੋਂ ਨੇੜਲੇ ਪਿੰਡ ਸਰਾਂ ਤਲਵੰਡੀ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਬਾਬਾ ਮੋਹਨ ਦਾਸ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਦੀਵਾਨ ਹਾਲ ਦੀ ਉਸਾਰੀ ਵੀ ...
ਤਰਨਤਾਰਨ, 12 ਫਰਵਰੀ (ਹਰਿੰਦਰ ਸਿੰਘ)-ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 31 ਜਨਵਰੀ 2018 ਜ਼ਿਲ੍ਹੇ ਵਿਚ 22186 ਯੋਗ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਚੁੱਕਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ...
ਪੱਟੀ, 12 ਫਰਵਰੀ (ਅਵਤਾਰ ਸਿੰਘ ਖਹਿਰਾ)-ਨਿਹਕਲੰਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਘਰਿਆਲਾ ਵਿਖੇ ਡੀ- ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਸਰਕਾਰੀ ਹਸਪਤਾਲ ਘਰਿਆਲਾ ਦੇ ਐੱਸ.ਐੱਮ.ਓ. ਡਾ. ਕੰਵਲਜੀਤ ਕੌਰ ਅਤੇ ਟੀਮ ਵਲੋਂ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ...
ਖਡੂਰ ਸਾਹਿਬ, 12 ਫਰਵਰੀ (ਅਮਰਪਾਲ ਸਿੰਘ)¸ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਪਿੰਡ ਜਵੰਧਪੁਰ ਦੇ ਲੋੜਵੰਦ ਪਰਿਵਾਰਾਂ ਲਈ ਅੱਜ ਨਵੇਂ ਮਕਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਰਿਬਨ ਕੱਟ ਕੇ ਉਸਾਰੀ ਦੇ ਕੰਮ ਦਾ ...
ਖਾਲੜਾ, 12 ਫਰਵਰੀ (ਜੱਜਪਾਲ ਸਿੰਘ ਜੱਜ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਦੇ ਤਹਿਤ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ ...
ਅੰਮਿ੍ਤਸਰ, 12 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2018 'ਚ ਹੋਣ ਵਾਲੀਆਂ ਅੰਡਰ-ਗਰੈਜੂਏਟ ਦੂਜਾ, ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ-ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਦੀਆਂ ਸਾਰੀਆਂ ਰੈਗੂਲਰ (ਬੀ. ਐਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX