* ਪੁਨੀਤ ਬਾਵਾ
ਲੁਧਿਆਣਾ, 12 ਫ਼ਰਵਰੀ-ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਤੀਸਰੇ ਦਿਨ 249 ਅਕਾਲੀ ਦਲ, ਭਾਜਪਾ, ਕਾਂਗਰਸ, ਲਿਪ, ਆਪ, ਅਜ਼ਾਦ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ। ਪਹਿਲੇ ਦਿਨ 11 ਤੇ ਦੂਸਰੇ ਦਿਨ 32 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਨਾਲ 292 ਉਮੀਦਵਾਰ ਚੋਣ ਮੈਦਾਨ 'ਚ ਨਿਤਰ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 24, 40, 42, 54, 57, 58, 60, 61, 69, 72, 76, 83, 85, 88, 92 ਲਈ ਇੱਕ-ਇੱਕ ਨਾਮਜ਼ਦਗੀ, ਵਾਰਡ ਨੰਬਰ 18, 21, 29, 30, 39, 48, 49, 53, 56, 59, 63, 75 ਲਈ 2-2 ਨਾਮਜ਼ਦਗੀਆਂ, ਵਾਰਡ ਨੰਬਰ 1, 2, 10, 15, 16, 20, 25, 26, 27, 38, 45, 52, 55, 62, 74, 84, 89 ਲਈ 3-3 ਨਾਮਜ਼ਦਗੀਆਂ, ਵਾਰਡ ਨੰਬਰ 3, 4, 5, 7, 14, 19, 32, 34, 43, 50, 86, 91, 95 ਲਈ 4-4 ਨਾਮਜ਼ਦਗੀਆਂ, ਵਾਰਡ ਨੰਬਰ 6, 12, 23, 28, 70, 71 , 90, 94 ਲਈ 5-5 ਨਾਮਜ਼ਦਗੀਆਂ, ਵਾਰਡ ਨੰਬਰ 31 ਤੇ 65 ਲਈ 6-6 ਨਾਮਜ਼ਦਗੀਆਂ, ਵਾਰਡ ਨੰਬਰ 9, 11, 44 ਲਈ 7-7 ਨਾਮਜ਼ਦਗੀਆਂ, ਵਾਰਡ ਨੰਬਰ 13 ਤੇ 51 ਲਈ 8-8 ਨਾਮਜ਼ਦਗੀਆਂ ਅਤੇ ਵਾਰਡ ਨੰਬਰ 17 ਤੇ 22 ਲਈ 9-9 ਨਾਮਜ਼ਦਗੀਆਂ ਭਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ 13 ਫਰਵਰੀ ਤੱਕ ਜਾਰੀ ਰਹੇਗੀ। 14 ਫ਼ਰਵਰੀ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਫਰਵਰੀ ਨੂੰ ਹੋਵੇਗੀ। 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। 24 ਫਰਵਰੀ ਨੂੰ ਵੋਟਾਂ ਪੈਣਗੀਆਂ ।ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ 'ਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿੰਨ੍ਹਾਂ 'ਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।
ਇਨ੍ਹਾਂ ਪ੍ਰਮੁੱਖ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਪਤਨੀ ਨਿੰਦਰਜੀਤ ਕੌਰ ਢਿੱਲੋਂ ਨੇ ਵਾਰਡ ਨੰਬਰ 3, ਮਹਿਲਾ ਕਾਂਗਰਸ ਦੀ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ਲੀਨਾ ਟਪਾਰੀਆ ਦੀ ਨੂੰਹ ਮਨੀਸ਼ਾ ਟਪਾਰੀਆ ਨੇ ਵਾਰਡ ਨੰਬਰ 19, ਸੋਈ ਮਾਲਵਾ ਜ਼ੋਨ 3 ਦੇ ਸਾਬਕਾ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਨੇ ਵਾਰਡ ਨੰਬਰ 44, ਆਪ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਪਤਨੀ ਬਲਵਿੰਦਰ ਕੌਰ ਗਰੇਵਾਲ, ਅਕਾਲੀ ਦਲ ਇਤਸਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਦੀ ਸਪੁੱਤਰੀ ਬੀਬਾ ਨਵਦਿਆਲ ਸਿੰਘ ਨੇ ਵਾਰਡ ਨੰਬਰ 71, ਸਾਬਕਾ ਮੇਅਰ ਦੇ ਸਲਾਹਕਾਰ ਇੰਦਰਜੀਤ ਸਿੰਘ ਗਿੱਲ ਦੀ ਪਤਨੀ ਬੀਬੀ ਸਰਬਜੀਤ ਕੌਰ ਗਿੱਲ ਨੇ ਵਾਰਡ ਨੰਬਰ 49, ਜਨਤਾ ਨਗਰ ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪਤਨੀ ਬੀਬੀ ਜਸਪ੍ਰੀਤ ਕੌਰ ਠੁਕਰਾਲ ਨੇ ਵਾਰਡ ਨੰਬਰ 39, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੰਧੂੁ ਦੀ ਪਤਨੀ ਐਡਵੋਕੇਟ ਮਨਦੀਪ ਕੌਰ ਸੰਧੂ ਨੇ ਵਾਰਡ ਨੰਬਰ 13, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਨਜ਼ਦੀਦੀ ਰਿਸ਼ਤੇਦਾਰ ਤੇ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਭੋਲਾ ਦੀ ਪਤਨੀ ਬਲਜੀਤ ਕੌਰ ਵਾਰਡ ਨੰਬਰ 45, ਸਾਬਕਾ ਡਿਪਟੀ ਮੇਅਰ ਆਰ.ਡੀ. ਸ਼ਰਮਾ ਦੀ ਮਾਤਾ ਪ੍ਰੇਮ ਲਤਾ ਸ਼ਰਮਾ ਨੇ ਵਾਰਡ ਨੰਬਰ 89, ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਦੀ ਪਤਨੀ ਅਮਨਦੀਪ ਕੌਰ ਕਾਕਾ ਨੇ ਵਾਰਡ ਨੰਬਰ 51, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਤਨਵੀਰ ਸਿੰਘ ਧਾਲੀਵਾਲ ਨੇ ਵਾਰਡ ਨੰਬਰ 70, ਭਾਜਪਾ ਆਗੂ ਪਰਮਿੰਦਰ ਮਹਿਤਾ ਨੇ ਵਾਰਡ ਨੰਬਰ 60, ਭਾਵਾਧਸ ਆਗੂ ਵਿਜੇ ਦਾਨਵ ਦੀ ਸਪੁੱਤਰੀ ਦਿਵਿਆ ਦਾਨਵ ਨੇ ਵਾਰਡ ਨੰਬਰ 1 ਤੇ ਲਿਪ ਆਗੂ ਗੁਰਪ੍ਰੀਤ ਸਿੰਘ ਖੁਰਾਣਾ ਨੇ ਵਾਰਡ ਨੰਬਰ 62 ਤੋਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ।
ਲੋਕ ਇਨਸਾਫ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ
ਲੁਧਿਆਣਾ, (ਪਰਮੇਸ਼ਰ ਸਿੰਘ)-ਲੋਕ ਇਨਸਾਫ ਪਾਰਟੀ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੇ ਹਿੱਸੇ ਦੀਆਂ 55 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਇਹ ਚੋਣਾਂ ਸਾਂਝੇ ਤੌਰ 'ਤੇ ਲੜਨਗੀਆਂ ਜਿਸ 'ਚੋਂ ਲੋਕ ਇਨਸਾਫ ਪਾਰਟੀ 56 ਸੀਟਾਂ ਤੇ ਆਮ ਆਦਮੀ ਪਾਰਟੀ 39 ਸੀਟਾਂ 'ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਗੇ। ਲਿਪ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਸੂਚੀ ਜਾਰੀ ਕਰਨ ਸਮੇਂ ਗੱਲਬਾਤ ਦੌਰਾਨ ਕਿਹਾ ਕਿ ਜਿਹੜੇ ਨੌਜਵਾਨ ਭ੍ਰਿਸ਼ਟਾਚਾਰ ਦੇ ਖਿਲਾਫ਼ ਛੇੜੀ ਜੰਗ ਲਈ ਡਟ ਕੇ ਖੜ੍ਹੇ ਹਨ ਤੇ ਜਿੱਤਣ ਦਾ ਦਮ ਭਰਦੇ ਹਨ, ਉਨ੍ਹਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਇਕ ਤੋਂ ਸ਼੍ਰੀਮਤੀ ਰਜਨੀਸ਼ ਭਗਤ, 8 ਤੋਂ ਸੰਜੀਵ ਕੁਮਾਰ ਸੰਜੂ, 12 ਤੋਂ ਰਵਿੰਦਰ ਰਾਜੂ, 19 ਤੋਂ ਕੁਲਵਿੰਦਰ ਕੌਰ (ਰਾਜਾ), 20 ਤੋਂ ਮੇਹਰ ਸਿੰਘ, 22 ਤੋਂ ਦਾਲਮ ਸਿੰਗਲਾ, 26 ਤੋਂ ਨਿਹਾਲ ਸਿੰਘ ਬਰਾੜ, 27 ਤੋਂ ਕੁਲਵਿੰਦਰ ਕੌਰ ਮੁੰਡੀਆਂ, 28 ਤੋਂ ਅਮਨਚੈਨ ਸਿੰਘ, 29 ਤੋਂ ਕੁਲਦੀਪ ਕੌਰ ਪਤਨੀ ਕੁਲਵੰਤ ਸਿੰਘ ਕਾਂਤੀ, 30 ਤੋਂ ਹੰਸ ਰਾਜ ਢੰਡਾਰੀ, 31 ਤੋਂ ਮਿਥਲੇਸ਼ ਸਿੰਘ, 32 ਤੋਂ ਸੁਖਵੀਰ ਸਿੰਘ (ਕਾਲਾ ਲੁਹਾਰਾ), 33 ਤੋਂ ਜਗਦੀਪ ਕੌਰ ਢਿੱਲੋਂ, 34 ਤੋਂ ਬਲਦੇਵ ਸਿੰਘ ਪ੍ਰਧਾਨ, 35 ਤੋਂ ਮਨਜੀਤ ਕੌਰ ਸਰੋਏ, 36 ਤੋਂ ਹਰਵਿੰਦਰ ਸਿੰਘ ਕਲੇਰ, 37 ਤੋਂ ਸਰਬਜੀਤ ਕੌਰ, 38 ਤੋਂ ਕੁਲਦੀਪ ਸਿੰਘ ਪਨੇਸਰ (ਬਿੱਟਾ), 39 ਤੋਂ ਮਨਜੀਤ ਕੌਰ ਘਟੌੜੇ, 40 ਤੋਂ ਅਰਜੁਨ ਸਿੰਘ ਚੀਮਾ, 41 ਤੋਂ ਚਰਨਜੀਤ ਕੌਰ ਪੰਨੂ, 42 ਤੋਂ ਜਸਪਾਲ ਸਿੰਘ ਗਲਫ਼, 43 ਤੋਂ ਰਮਨਦੀਪ ਕੌਰ ਦੁੱਗਰੀ, 44 ਤੋਂ ਜੈ ਕਿਸ਼ਨ ਮਿੱਤਲ, 45 ਤੋਂ ਮਨਪ੍ਰੀਤ ਕੌਰ ਪਤਨੀ ਸ਼ਹੀਦ ਸਰਪਾਲ ਸਿੰਘ ਫੌਜੀ, 46 ਸੁਖਵਿੰਦਰ ਸਿੰਘ (ਹੈਪੀ ਕੋਚਰ), 47 ਤੋਂ ਰੇਨੂੰ ਖੋਖਰ, 48 ਤੋਂ ਰਵਿੰਦਰ ਸਿੰਘ ਸੋਨੂੰ, 49 ਤੋਂ ਸ੍ਰੀਮਤੀ ਦੀਪਕ ਗਰਗ, 50 ਤੋਂ ਸਵਰਨਦੀਪ ਸਿੰਘ ਚਾਹਲ, 51 ਤੋਂ ਰਾਜਵਿੰਦਰ ਕੌਰ ਰੀਟੂ, 52 ਤੋਂ ਰਣਜੀਤ ਸਿੰਘ ਖਾਲਸਾ, 53 ਤੋਂ ਸ਼ਰੁਤੀ ਮਹਾਜਨ, 55 ਤੋਂ ਸ਼ਹਿਨਾਜ ਬੇਗਮ, 56 ਤੋਂ ਯੁਵਰਾਜ ਮਲਹੋਤਰਾ, 57 ਤੋਂ ਗੁਰਪ੍ਰੀਤ ਕੌਰ ਸੋਢੀ, 58 ਤੋਂ ਅਮਿਤ ਮਹਾਜਨ, 59 ਤੋਂ ਰੂਬੀ ਨਨਚਾਹਲ, 61 ਤੋਂ ਮੋਨਿਕਾ ਤਲਵਾੜ, 62 ਤੋਂ ਗੁਰਪ੍ਰੀਤ ਸਿੰਘ ਖੁਰਾਣਾ, 63 ਤੋਂ ਅਵਨੀਤ ਕੌਰ ਮਦਾਨ, 69 ਤੋਂ ਮਹਿਕ ਟਿੰਨਾ, 74 ਤੋਂ ਪਰਮਿੰਦਰ ਸਿੰਘ ਗਰੇਵਾਲ, 83 ਤੋਂ ਰਿਤੂ ਗੁਪਤਾ, 84 ਤੋਂ ਹਰਜਿੰਦਰ ਸਿੰਘ, 86 ਤੋਂ ਵਰਿੰਦਰ ਕੁਮਾਰ ਰਿੰਕੂ, 87 ਤੋਂ ਸੁਮਨ, 88 ਤੋਂ ਰਾਜ ਕੁਮਾਰ ਕਵਾਤਰਾ, 89 ਸੁਖਦੀਪ ਕੌਰ ਰਾਣਾ, 90 ਤੋਂ ਰਜੇਸ਼ ਸਰੀਨ, 92 ਤੋਂ ਸਰਵਨ ਅੱਤਰੀ, 93 ਤੋਂ ਪ੍ਰੀਤਮ ਕਪੂਰ, 94 ਤੋਂ ਮੁਕੇਸ਼ ਭੰਡਾਰੀ, 95 ਤੋਂ ਪ੍ਰਸ਼ੋਤਮ ਲਾਲ ਚੋਣਾਂ ਲੜਨਗੇ। ਇਸ ਮੌਕੇ ਸੀਨੀਅਰ ਆਗੂ ਪ੍ਰੇਮ ਮਿੱਤਲ, ਸਾਬਕਾ ਕੌਂਸਲਰ ਰਣਜੀਤ ਸਿੰਘ ਬਿੱਟੂ ਘਟੌੜੇ, ਰਣਧੀਰ ਸਿੰਘ ਸਿਵੀਆ, ਸੁਰਿੰਦਰ ਸਿੰਘ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਬਲਜੀਤ ਸਿੰਘ ਨੀਟੂ ਗਿਆਸਪੁਰਾ, ਸ਼ਸ਼ੀ ਮਲਹੋਤਰਾ, ਵਿਪਨ ਸੂਦ ਕਾਕਾ, ਦਲਜੀਤ ਸਿੰਘ ਭਾਊ, ਇੰਦਰਜੀਤ ਸਿੰਘ ਚਾਵਲਾ, ਤੇ ਹੋਰ ਸ਼ਾਮਿਲ ਸਨ।
ਉਮੀਦਵਾਰ ਮੋਬਾਈਲ 'ਤੇ ਘਰੇ ਬੈਠੇ ਜਾਂ ਸਟਰਾਂਗ ਰੂਮ ਦੇ ਬਾਹਰ ਈ.ਵੀ.ਐਮ. ਦੀ ਨਿਗਰਾਨੀ ਕਰ ਸਕਣਗੇ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਨਗਰ ਨਿਗਮ ਦੀ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਤੋਂ ਬਾਅਦ 24 ਤੋਂ 27 ਫ਼ਰਵਰੀ ਤੱਕ ਈ.ਵੀ.ਐਮ. ਮਸ਼ੀਨਾਂ ਵਾਲੇ ਸਟਰਾਂਗ ਰੂਮ ਦੀ ਉਮੀਦਵਾਰਾਂ ਨੂੰ ਮੋਬਾਇਲ ਫ਼ੋਨ 'ਤੇ ਨਿਗਰਾਨੀ ਰੱਖਣ ਅਤੇ ਸਟਰਾਂਗ ਰੂਮ ਵਾਲੀ ਥਾਂ 'ਤੇ ਵੀ ਨਿਗਰਾਨੀ ਰੱਖਣ ਦੀ ਖੁੱਲ੍ਹ ਹੋਵੇਗੀ। ਇਸ ਸਬੰਧੀ 9 ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ ਆਪਣੇ ਸਟਰਾਂਗ ਰੂਮਾਂ ਦੀ ਵੀਡੀਗ੍ਰਾਫ਼ੀ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ, ਜਿੰਨ੍ਹਾਂ ਨੂੰ ਲਾਈਵ ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਕਮਿਸ਼ਨਰ, ਰਿਟਰਨਿੰਗ ਅਫ਼ਸਰ, ਲੁਧਿਆਣਾ, (ਪੁਨੀਤ ਬਾਵਾ)-ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗ ਲੁਧਿਆਣਾ ਦੇ 95 ਵਾਰਡਾਂ ਲਈ 9 ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ 9 ਰਿਟਰਨਿੰਗ ਅਫ਼ਸਰਾਂ ਤੇ 9 ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਕੰਮ ਕੀ ਨਿਗਰਾਨੀ ਕਰਨ ਤੋਂ ਇਲਾਵਾ ਸਾਰੀ ਚੋਣ ਪ੍ਰੀਕਿਰਿਆ ਦੀ ਪੜਤਾਲ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 14, 15, 16, 17, 18, 19, 21, 23, 24, 25, 26 ਲਈ ਜਗਵਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਮੋਗਾ, 43, 44, 45, 65, 66, 67, 68, 69, 70, 71 ਲਈ ਜੇ.ਕੇ. ਜੈਨ ਵਧੀਕ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ, ਵਾਰਡ ਨੰਬਰ 1, 59, 60, 61, 62, 64, 85, 86, 87, 88 ਲਈ ਰਾਹੁਲ ਗੁਪਤਾ ਸੰਯੁਕਤ ਸਕੱਤਰ ਖੇਤੀਬਾੜੀ, ਵਾਰਡ ਨੰਬਰ 72, 73, 74, 75, 76, 77, 78, 80, 81, 82 ਲਈ ਡਾ.ਅਮਰਪਾਲ ਸਿੰਘ ਐਮ.ਡੀ. ਪਨਸਪ, ਵਾਰਡ ਨੰਬਰ 36, 37, 38, 39, 41, 42, 46, 47, 48, 49, 50 ਲਈ ਪੁਨੀਤ ਗੋਇਲ ਅਡੀਸ਼ਨਲ ਸਕੱਤਰ ਰੁਜ਼ਗਾਰ ਉੱਤਪਤੀ ਤੇ ਸਿਖਲਾਈ, ਵਾਰਡ ਨੰਬਰ 79, 83, 84, 89, 90, 91, 92, 93, 94, 95 ਲਈ ਤੇਜਿੰਦਰਪਾਲ ਸਿੰਘ ਅਡੀਸ਼ਨਲ ਚੀਫ਼ ਐਡਮਨਿਸਟ੍ਰੇਟਰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ, ਵਾਰਡ ਨੰਬਰ 8, 20, 52, 52, 53, 54, 55, 56, 57, 58, 63 ਲਈ ਜਸਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਲੰਧਰ, ਵਾਰਡ ਨੰਬਰ 2, 3, 4, 5, 6, 7, 9, 10, 11, 12, 13 ਲਈ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਸਕੱਤਰ ਟਰਾਂਸਪੋਰਟ ਅਤੇ ਵਾਰਡ ਨੰਬਰ 22, 27, 28, 29, 30, 31, 32, 33, 34, 35 ਲਈ ਸੀਬਨ ਸੀ. ਨਿਰਦੇਸ਼ਕ ਪੇਂਡੂ ਵਿਕਾਸ ਤੇ ਪੰਚਾਇਤ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਨਿਗਰਾਨਾਂ ਨੇ ਆਪਣੇ ਇਲਾਕਿਆਂ 9ਿ ਆਰ.ਓਜ਼. ਤੇ 9 ਸਹਾਇਕ ਆਰ.ਓਜ਼. ਦੇ 95 ਵਾਰਡਾਂ 'ਚ 9 ਨਿਗਰਾਨ ਨਿਯੁਕਤ
ਕੰਮ ਦੀ ਕਰਨਗੇ ਨਿਗਰਾਨੀਵਚ ਕੰਮ ਸਭਾਲ ਲਿਆ ਹੈ। ਉਮੀਦਵਾਰ ਦੇਖ ਸਕਣਗੇ।
ਲੁਧਿਆਣਾ, 12 ਫਰਵਰੀ (ਕਵਿਤਾ ਖੁੱਲਰ)-ਸ਼ਿਵਰਾਤਰੀ ਦੇ ਸਬੰਧ ਵਿਚ ਹਿੰਦੂ ਨਿਆਂ ਪੀਠ ਵਲੋਂ ਮੁੱਖ ਬੁਲਾਰਾ ਪ੍ਰਵੀਨ ਡੰਗ ਤੇ ਪ੍ਰਧਾਨ ਸੁਰੇਸ਼ ਕੌਸ਼ਿਕ ਦੀ ਅਗਵਾਈ 'ਚ 8ਵੀਂ ਵਿਸ਼ਾਲ ਸ਼ੋਭਾ ਯਾਤਰਾ ਬਸੰਤ ਨਗਰ ਤੋਂ ਕੱਢੀ ਗਈ¢ ਇਸ ਸ਼ੋਭਾ ਯਾਤਰਾ 'ਚ ਵੱਖ-ਵੱਖ ਸੰਗਠਨਾਂ ਦੇ ...
ਲੁਧਿਆਣਾ, 12 ਫਰਵਰੀ (ਆਹੂਜਾ)-ਸਥਾਨਕ ਵਰਧਮਾਨ ਮਿਲ ਨੇੜੇ ਅੱਜ ਦੇਰ ਸ਼ਾਮ ਛੇੜਖਾਨੀ ਦਾ ਵਿਰੋਧ ਕਰਨ 'ਤੇ ਹਥਿਆਰਬੰਦ ਹਮਲਾਵਰ ਔਰਤ ਨੂੰ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਔਰਤ (ਮਮਤਾ ਅਸਲ ਨਾਮ ਨਹੀਂ) ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ...
ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅੱਜ ਤੜਕਸਾਰ ਜ਼ਿਲ੍ਹਾ ਪੁਲਿਸ ਵਲੋਂ ਜ਼ਬਰਦਸਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਪੁਲਿਸ ਵਲੋਂ ਬੰਦੀਆਂ ਪਾਸੋਂ ਨਸ਼ੀਲੇ ਪਦਾਰਥ, ਮੋਬਾਈਲ ਤੇ ਨਕਦੀ ਬਰਾਮਦ ਕੀਤੀ ਗਈ | ਜਾਣਕਾਰੀ ਅਨੁਸਾਰ ...
ਲੁਧਿਆਣਾ, 12 ਫਰਵਰੀ (ਅਮਰੀਕ ਸਿੰਘ ਬੱਤਰਾ)-ਕੇਂਦਰ ਸਰਕਾਰ ਵਲੋਂ ਦੇਸ ਭਰ ਦੇ ਇਕ ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ 'ਚ ਸਫਾਈ ਦਾ ਪੱਧਰ ਜਾਨਣ ਲਈ ਸ਼ੁਰੂ ਕੀਤੀ 'ਸਵੱਛ ਸਰਵੇਖਣ 2018' ਤਹਿਤ ਦੋ ਮੈਂਬਰੀ ਕੇਂਦਰੀ ਟੀਮ ਸੋਮਵਾਰ ਨੂੰ ਲੁਧਿਆਣਾ ਪੁੱਜੀ ਤੇ ਸਰਵੇਖਣ ...
ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਤਾਜਪੁਰ ਸੜਕ 'ਤੇ ਸਥਿਤ ਇਕ ਧਰਮਸ਼ਾਲਾ 'ਚੋਂ ਚੋਰ ਗੋਲਕ ਦੇ ਤਾਲੇ ਤੋੜਕੇ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਇਸ ਸਬੰਧੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਲਾਲ ਸਿੰਘ ...
ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅੱਜ ਤੜਕਸਾਰ ਜ਼ਿਲ੍ਹਾ ਪੁਲਿਸ ਵਲੋਂ ਜ਼ਬਰਦਸਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੁਲਿਸ ਵਲੋਂ ਬੰਦੀਆਂ ਪਾਸੋਂ ਨਸ਼ੀਲੇ ਪਦਾਰਥ, ਮੋਬਾਈਲ ਤੇ ਨਕਦੀ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ...
ਲੁਧਿਆਣਾ, 12 ਫਰਵਰੀ (ਬੀ.ਐਸ.ਬਰਾੜ)-ਅਕਾਲੀ ਦਲ ਵਲੋਂ ਪਿਛਲੇ ਦਿਨੀਂ ਐਲਾਨ ਕੀਤੇ ਉਮੀਦਵਾਰਾਂ 'ਚ ਵਾਰਡ ਨੰਬਰ 41 ਤੋਂ ਬੀਬੀ ਕੁਲਵਿੰਦਰ ਕੌਰ ਗੋਗਾ ਨੂੰ ਟਿਕਟ ਦਿੱਤੀ ਸੀ | ਜਿਸ ਨੂੰ ਕੱਟ ਕੇ ਅੱਜ ਸਾਬਕਾ ਮੇਅਰ ਹਰਚਰਨ ਸਿੰਘ ਗੋਲਵੜੀਆ ਦੀ ਪਤਨੀ ਪੁਸਵੰਤ ਕੌਰ ਨੂੰ ਦੇ ...
ਲੁਧਿਆਣਾ, 12 ਫਰਵਰੀ, (ਅ. ਬ.)-ਸ਼ਹਿਰ ਵਿਚ ਅੰਬੇਰਾ ਗਰੀਨਸ ਹਾਊਸਿੰਗ ਪ੍ਰਾਜੈਕਟ ਦੇ ਫੇਜ਼-2 ਨੂੰ ਲਾਂਚ ਕਰਨ ਦੇ ਨਾਲ-ਨਾਲ ਸੈਂਪਲ ਫਲੈਟ ਨੂੰ ਵੀ ਪੇਸ਼ ਕਰ ਦਿੱਤਾ ਗਿਆ ਹੈ | ਸੈਂਪਲ ਫਲੈਟ ਨੂੰ ਦੇਖ ਕੇ ਖਰੀਦਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਯਾਦ ...
ਲੁਧਿਆਣਾ, 12 ਫਰਵਰੀ (ਕਵਿਤਾ ਖੁੱਲਰ)-ਨਗਰ ਨਿਗਮ ਚੋਣਾਂ ਵਿਚ ਪਹਿਲਾਂ ਉਹੀ ਲੋਕ ਕੌਾਸਲਰ ਦੀ ਚੋਣ ਲੜਦੇ ਸਨ ਜੋ ਲੋਕ ਸਮਾਜ ਕਲਿਆਣ ਲਈ ਕੰਮ ਵਿਚ ਦਿਲਚਸਪੀ ਰੱਖਦੇ ਸਨ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਉਨ੍ਹਾਂ ਨੂੰ ਟਿਕਟ ਦਿੰਦੀਆਂ ਸਨ¢ ਇਹੀ ਕਾਰਨ ਸੀ ਕਿ ਉਹ ਲੋਕ ...
ਇਆਲੀ/ਥਰੀਕੇ, 12 ਫਰਵਰੀ(ਰਾਜ ਜੋਸ਼ੀ)-ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 74 ਤੋਂ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਨਾ ਪ੍ਰਾਪਤ ਹੋਣ ਦੇ ਵਿਰੋਧ ਕਾਰਨ ਅਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਉੱਤਰਨ ਲਈ ਗੁਰਦੀਪ ਸਿੰਘ ਲੀਲ ਨੇ ਅੱਜ ਵਾਰਡ ਦੀ ਰਿਟਰਨਿੰਗ ਅਫਸਰ ਮੈਡਮ ਸ਼ਵੇਤਾ ...
ਡਾਬਾ/ਲੁਹਾਰਾ, 12 ਫਰਵਰੀ (ਕੁਲਵੰਤ ਸਿੰਘ ਸੱਪਲ)-ਸ਼੍ਰੋਮਣੀ ਅਕਾਲੀ ਦਲ ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ 'ਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ | ਇਸ ਮÏਕੇ ਸ. ...
ਲੁਧਿਆਣਾ, 12 ਫ਼ਰਵਰੀ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਵਾਰਡ ਨੰਬਰ 36 ਤੋਂ ਸਾਂਝੇ ਉਮੀਦਵਾਰ ਜਗਬੀਰ ਸਿੰਘ ਸੋਖੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਵਾਰਡ ਦੇ ਅਕਾਲੀ ਦਲ, ਭਾਜਪਾ ਤੇ ਹੋਰਨਾਂ ਨਾਲ ਸਬੰਧਿਤ ਪਤਵੰਤੇ ...
ਆਲਮਗੀਰ, 12 ਫਰਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਜਸੋਵਾਲ ਆਮ ਆਦਮੀ ਪਾਰਟੀ ਛੱਡ ਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਯੂਥ ਕਾਾਗਰਸੀ ਆਗੂ ਸੰਨੀ ਕੈਂਥ ਦੀ ਅਗਵਾਈ ਹੇਠ ਕਾਾਗਰਸ ਪਾਰਟੀ 'ਚ ਸ਼ਾਮਿਲ ਹੋ ਗਏ ¢ ...
ਇਯਾਲੀ/ਥਰੀਕੇ, 12 ਫਰਵਰੀ (ਰਾਜ ਜੋਸ਼ੀ)-ਨਗਰ ਨਿਗਮ ਚੋਣਾਂ ਲੁਧਿਆਣਾ ਦੇ 74 ਨੰਬਰ ਵਾਰਡ ਬਾੜੇਵਾਲ ਤੋਂ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਗਰੇਵਾਲ ਨੇ ਆਪਣੇ ਸਾਥੀਆਂ ਸਮੇਤ ਐਸ.ਡੀ.ਅੱੱਮ ਕਮ ਚੋਣ ਰਿਟਰਨਿੰਗ ਅਫਸਰ ਮੈਡਮ ...
ਇਯਾਲੀ/ਥਰੀਕੇ, 12 ਫਰਵਰੀ (ਰਾਜ ਜੋਸ਼ੀ)-ਨਿਗਮ ਚੋਣ ਲੁਧਿਆਣਾ ਲਈ ਵਾਰਡ ਨੰਬਰ-74 ਤੋਂ ਸ਼੍ਰੋਮਣੀ ਅਕਾਲੀ ਦਲ-ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਵਲੋਂ ਆਪਣੇ ਸਮਰੱਥਕਾਂ ਨਾਲ ਆਰੰਭੀ ਚੋਣ ਮੁਹਿੰਮ ਲਹਿਰ ਬਣ ਗਈ | ਬੀਬੀ ਸ਼ਿਵਾਲਿਕ ਦੇ ਵਿਰੋਧ ਵਿਚ ...
ਡਾਬਾ/ਲੁਹਾਰਾ, 12 ਫਰਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 35 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਲਜਿੰਦਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਵਾਰਡ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਆਪਣੀ ਹਮਾਇਤ ਦਿੱਤੀ ਤੇ ਕਿਹਾ ਕਿ ...
ਲੁਧਿਆਣਾ, 12 ਫਰਵਰੀ (ਪਰਮੇਸ਼ਰ ਸਿੰਘ)- ਡਾ. ਏ. ਵੀ. ਐਮ. ਪਬਲਿਕ ਸੀਨੀ: ਸੈਕੰ: ਸਕੂਲ, ਈਸਾ ਨਗਰੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਸੰਜੈ ਤਲਵਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਕਾਂਗਰਸ ਜਨਰਲ ...
ਲੁਧਿਆਣਾ, 12 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਅਵਨੀਤ ਕੌਰ ਮਦਾਨ ਜਿਨਾਂ ਨੂੰ ਲੋਕ ਇਨਸਾਫ ਪਾਰਟੀ ਤੇ ਆਪ ਨੇ ਵਾਰਡ ਨੰਬਰ 63 ਤੋਂ ਸਾਂਝੇ ਉਮੀਦਵਾਰ ਦੇ ਤੌਰ 'ਤੇ ਚੋਣ ਮਦਾਨ 'ਚ ਉਤਾਰਿਆ ਗਿਆ ਹੈ ਉਨ੍ਹਾਂ ਵਲੋਂ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ | ਲਿਪ ਦੇ ...
ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਨਕਲੀ ਆਈ.ਪੀ.ਐਸ. ਅਧਿਕਾਰੀ ਵਲੋਂ ਲੋਕਾਂ ਨਾਲ ਠੱਗੀ ਕਰਨ ਵਾਲੇ ਨੌਜਵਾਨ ਖਿਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਹੌਲਦਾਰ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX