ਤਾਜਾ ਖ਼ਬਰਾਂ


ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋਂ ਕਾਂਗਰਸੀ ਉਮੀਦਵਾਰ ਚੱਲ ਰਹੇ ਹਨ ਅੱਗੇ
. . .  0 minutes ago
ਅਟਾਰੀ, 22 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ) - ਅਟਾਰੀ ਬਲਾਕ'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨਾਲੋਂ ਅੱਗੇ ਚੱਲ ਰਹੇ....
ਧਾਰੀਵਾਲ ਬਲਾਕ ਸੰਮਤੀ 'ਤੇ ਵੀ ਕਾਂਗਰਸ ਕਾਬਜ਼
. . .  1 minute ago
ਜ਼ੋਨ 17 ਮੋਟੇਮਾਜਰਾ ਤੋਂ ਕਾਂਗਰਸ ਉਮੀਦਵਾਰ ਮਨਜੀਤ ਸਿੰਘ 2252 ਵੋਟਾਂ ਨਾਲ ਜੇਤੂ
. . .  3 minutes ago
ਪੰਚਾਇਤ ਸੰਮਿਤੀ : ਭੋਗਪੁਰ ਤੋਂ 2 ਅਕਾਲੀ ਦਲ ਦੇ ਉਮੀਦਵਾਰ ਜੇਤੂ
. . .  8 minutes ago
ਨਕੋਦਰ : 2 ਜ਼ੋਨਾਂ ਦੇ ਨਤੀਜੇ ਐਲਾਨੇ - ਦੋਵਾਂ 'ਤੇ ਆਜ਼ਾਦ ਉਮੀਦਵਾਰ ਜੇਤੂ
. . .  11 minutes ago
ਆਨੰਦਪੁਰ ਸਾਹਿਬ : ਬਲਾਕ ਸੰਮਤੀ ਜ਼ੋਨ ਨੰ. 8 ਡਰੋਲੀ ਅਤੇ ਨੰ. 9 ਤਾਪਰੀਆ 'ਚ ਕਾਂਗਰਸੀ ਉਮੀਦਵਾਰ ਜਿੱਤੇ
. . .  12 minutes ago
ਬਲਾਕ ਸੰਮਤੀ ਜ਼ੋਨ ਉਗੋਕੇ ਤੋਂ ਡੋਗਰ ਸਿੰਘ 193 ਵੋਟਾਂ ਨਾਲ ਜੇਤੂ
. . .  12 minutes ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਉਮੀਦਵਾਰ 2853 ਵੋਟਾਂ ਨਾਲ ਅੱਗੇ
. . .  14 minutes ago
ਸੁਲਤਾਨ ਪੁਰ ਲੋਧੀ ਬਲਾਕ ਸੰਮਤੀ ਦੇ 17 ਜ਼ੋਨਾਂ 'ਚੋਂ 8 'ਤੇ ਕਾਂਗਰਸੀ ਉਮੀਦਵਾਰ ਜੇਤੂ
. . .  15 minutes ago
ਰਾਏਕੋਟ : ਜ਼ੋਨ ਆਂਡਲੂ ਅਤੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  16 minutes ago
ਲੁਧਿਆਣਾ ਦੇ ਕੁੱਲ 25 ਜ਼ੋਨਾਂ 'ਚੋਂ 22 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਕਾਂਗਰਸੀ ਉਮੀਦਵਾਰ ਮੋਹਰੀ
. . .  17 minutes ago
ਸ਼ਾਹਕੋਟ : 2 ਜ਼ੋਨ ਐਲਾਨੇ, ਕਾਂਗਰਸ 2 'ਤੇ ਜੇਤੂ, 13 'ਤੇ ਗਿਣਤੀ ਜਾਰੀ
. . .  15 minutes ago
ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ : ਜ਼ੋਨ ਨੰ. 12 ਬਰਿਰਾਮਪੁਰ ਬੋਟ ਅਤੇ ਜ਼ੋਨ ਨੰ. 13 ਮਹਿਤੋਤ ਤੋਂ ਕਾਂਗਰਸੀ ਉਮੀਦਵਾਰ ਜਿੱਤੇ
. . .  17 minutes ago
ਬਲਾਕ ਸੰਮਿਤੀ ਸਰਹਿੰਦ : ਕੁੱਲ ਜ਼ੋਨ 15 ਵਿਚੋਂ 3 ਐਲਾਨੇ, 2 'ਤੇ ਕਾਂਗਰਸ ਜੇਤੂ
. . .  24 minutes ago
ਬਲਾਕ ਸੰਮਿਤੀ ਅਮਲੋਹ : ਕੁੱਲ ਜ਼ੋਨ 17 ਵਿਚੋਂ 7 'ਤੇ ਕਾਂਗਰਸ ਜੇਤੂ
. . .  25 minutes ago
ਮੋਗਾ : 115 ਬਲਾਕ ਸੰਮਤੀ 'ਚੋਂ 31 ਦੇ ਨਤੀਜਿਆਂ ਦਾ ਐਲਾਨ, 27 'ਤੇ ਕਾਂਗਰਸ, 2 'ਤੇ 'ਆਪ' ਅਤੇ 2 'ਤੇ ਆਜ਼ਾਦ ਉਮੀਦਵਾਰਾਂ ਦਾ ਕਬਜ਼ਾ
. . .  27 minutes ago
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਜੋਨ ਨੰ 12 ਬਹਿਰਾਮਪੁਰ ਬੇਟ ਤੋ ਕਾਂਗਰਸੀ ੳੁਮੀਦਵਾਰ ਮੈਡਮ ਰਜਨੀ 440 ਵੋਟਾ ਨਾਲ ਜੇਤੂ
. . .  31 minutes ago
ਤਰਨਤਾਰਨ : ਸੇਰੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਚ ਕਾਂਗਰਸ ਪਾਰਟੀ ਦੇ ਗੁਰਮੁਖ ਸਿੰਘ ਜਿੱਤੇ
. . .  31 minutes ago
ਬਟਾਲਾ: ਕਾਹਨੂੰਵਾਨ ਬਲਾਕ ਸੰਮਤੀ ਚੋਣਾਂ ਵਿੱਚ ਕੁੱਲ 22 ਜੋਨਾਂ ਵਿਚੋ 14 'ਤੇ ਕਾਂਗਰਸ ਜੇਤੂ
. . .  35 minutes ago
ਖੰਨਾ ਪੰਚਾਇਤ ਸੰਮਤੀ 'ਚ 8 ਜ਼ੋਨਾਂ ਦਾ ਨਤੀਜਾ : 7 'ਤੇ ਕਾਂਗਰਸ ਅਤੇ 1 'ਤੇ ਅਕਾਲੀ ਦਲ ਦਾ ਕਬਜ਼ਾ
. . .  36 minutes ago
ਲੋਪੋਕੇ ਤੋ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  36 minutes ago
ਸੁਲਤਾਨ ਪੁਰ ਲੋਧੀ : ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ 7 ਜ਼ੋਨਾਂ ਤੋਂ ਕਾਂਗਰਸ ਜੇਤੂ
. . .  37 minutes ago
ਪੰਚਾਇਤ ਸੰਮਤੀ ਬੰਗਾ ਦੇ ਨਤੀਜਿਆਂ 'ਚ ਅਜ਼ਾਦ ਉਮੀਦਵਾਰਾਂ ਵੱਲੋਂ ਦਿੱਤੀ ਜਾ ਰਹੀ ਹੈ ਬਰਾਬਰ ਦੀ ਟੱਕਰ
. . .  38 minutes ago
ਬਟਾਲਾ ਪੰਚਾਇਤ ਸੰਮਤੀ ਦੇ 25 ਜ਼ੋਨਾਂ 'ਤੇ ਕਾਂਗਰਸ ਦਾ ਕਬਜ਼ਾ
. . .  40 minutes ago
ਬਰਨਾਲਾ : ਜ਼ੋਨ ਛੀਨੀਵਾਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਨਿਰਮਲਜੀਤ ਕੌਰ 119 ਵੋਟਾਂ ਨਾਲ ਜੇਤੂ
. . .  41 minutes ago
ਦੋਰਾਹਾ ਬਲਾਕ ਸੰਮਤੀ : ਜ਼ੋਨ 5 ਰੌਣੀ, ਜ਼ੋਨ 9 ਘਲੋਟੀ, ਜ਼ੋਨ 6 ਮਕਸੂਦੜਾ ਅਤੇ ਜ਼ੋਨ 3 ਜਰਗ ਤੋਂ ਕਾਂਗਰਸੀ ਉਮੀਦਵਾਰ ਜਿੱਤੇ
. . .  42 minutes ago
ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦੀ ਧਰਮਪਤਨੀ ਪੰਜਗਰਾਈਆਂ ਜ਼ੋਨ 6800 ਵੋਟਾਂ ਨਾਲ ਜੇਤੂ
. . .  46 minutes ago
ਜ਼ਿਲ੍ਹਾ ਬਰਨਾਲਾ ਬਲਾਕ ਸੰਮਤੀ ਜ਼ੋਨ ਬੀਹਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੇਤੂ
. . .  49 minutes ago
ਦੋਰਾਹਾ ਬਲਾਕ ਸੰਮਤੀ : ਜ਼ੋਨ 8 ਅਜਨੌਦ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਵੀਰ ਕੌਰ ਜਿੱਤੀ
. . .  52 minutes ago
ਬਲਾਕ ਸੰਮਤੀ ਰੂਪਨਗਰ ਦੇ ਪਿੰਡ ਲੌਦੀਮਾਜਰਾ ਜੋਨ ਨੰ. 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਦਵਿੰਦਰ ਕੌਰ ਚੋਣ ਜਿੱਤੇ
. . .  52 minutes ago
ਬਲਾਕ ਅਟਾਰੀ ਸੰਮਤੀ ਚੋਣਾਂ 'ਚ ਤਿੰਨ ਅਕਾਲੀ ਦਲ ਅਤੇ ਪੰਜ ਕਾਂਗਰਸੀ ਉਮੀਦਵਾਰ ਜੇਤੂ
. . .  45 minutes ago
ਪਠਾਨਕੋਟ : ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਦੇ ਤਿੰਨ ਉਮੀਦਵਾਰ ਜੇਤੂ
. . .  55 minutes ago
ਗੁਰਦਾਸਪੁਰ ਪੰਚਾਇਤ ਸਮਿਤੀ : ਕੁੱਲ ਜ਼ੋਨ 213 ਵਿਚੋਂ ਕਾਂਗਰਸ 193 ਵਿਚ ਜਿੱਤੀ, ਬਾਕੀਆਂ ਵਿਚੋਂ ਅੱਗੇ
. . .  57 minutes ago
ਮਾਨਸਾ ਜ਼ਿਲੇ ਦੇ ਸੰਮਤੀ ਨਤੀਜਿਆਂ ਚ ਹੁਣ ਤੱਕ ਕਾਂਗਰਸ 16, ਅਕਾਲੀ ਦਲ 1 ਤੇ ਆਜ਼ਾਦ 1 ਜੇਤੂ, ਜ਼ਿਲਾ ਪ੍ਰੀਸ਼ਦ ਚ ਕਾਂਗਰਸ ਅੱਗੇ
. . .  about 1 hour ago
ਫ਼ਾਜ਼ਿਲਕਾ 'ਚ ਹੁਣ ਤੱਕ ਕਾਂਗਰਸ ਅੱਗੇ
. . .  about 1 hour ago
ਬਲਾਕ ਸੰਮਤੀ ਚਮਕੌਰ ਸਾਹਿਬ ਦੇ ਜ਼ੋਨ 10 ਮਨਜੀਤ ਪੁਰ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ 284 ਵੋਟਾਂ ਨਾਲ ਜੇਤੂ
. . .  about 1 hour ago
ਲੁਧਿਆਣਾ 'ਚ ਕਾਂਗਰਸ 23 ਸੀਟਾਂ 'ਤੇ ਅੱਗੇ
. . .  about 1 hour ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਚੌਥੇ ਗੇੜ 'ਚ ਕਾਂਗਰਸ 2309 ਵੋਟਾਂ ਨਾਲ ਅੱਗੇ
. . .  about 1 hour ago
ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੋਣ ਨਤੀਜੇ
. . .  about 1 hour ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆਂ 25 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  about 1 hour ago
ਜਲੰਧਰ : ਸਰਹਾਲੀ ਜ਼ੋਨ 'ਚ ਕਾਂਗਰਸ ਉਮੀਦਵਾਰ ਸੁਖਵਿੰਦਰ ਕੁਮਾਰ ਦੀ ਜਿੱਤ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਭੈਣੀ ਫੱਤਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਗਟ ਸਿੰਘ 505 ਵੋਟਾਂ ਨਾਲ ਜੇਤੂ
. . .  about 1 hour ago
ਰੂਪਨਗਰ : ਮੋਰਿੰਡਾ ਬਲਾਕ ਸੰਮਤੀ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੱਗਿਆ ਝਟਕਾ, ਕਈ ਚਹੇਤੇ ਉਮੀਦਵਾਰ ਹਾਰੇ
. . .  about 1 hour ago
ਮਮਦੋਟ ਸੰਮਤੀ ਜ਼ੋਨ 4 ਤੋਂ ਅਕਾਲੀ ਤੇ ਜ਼ੋਨ 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਜ਼ੋਨ ਚੀਮਨਾ ਤੋਂ ਕਾਂਗਰਸ ਦੀ ਉਮੀਦਵਾਰ ਜੇਤੂ
. . .  about 1 hour ago
ਅਮਰੋਹ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਕੁਮਾਰ ਨੀਤੂ ਜੇਤੂ
. . .  about 1 hour ago
ਫਗਵਾੜਾ ਬਲਾਕ ਦੇ ਰਾਵਲਪਿੰਡੀ ਜ਼ੋਨ ਕਾਂਗਰਸ ਦੀ ਸਰਬਜੀਤ ਕੌਰ, ਰਾਣੀਪੁਰ ਜ਼ੋਨ ਕਾਂਗਰਸ ਦੇ ਹਰਵਿੰਦਰ ਲਾਲ ਜੇਤੂ
. . .  about 1 hour ago
ਹੁਸ਼ਿਆਰਪੁਰ : ਪੰਚਾਇਤ ਸੰਮਤੀ ਦੇ 38 ਜ਼ੋਨਾਂ 'ਚੋਂ 34 'ਤੇ ਕਾਂਗਰਸ, 3 'ਤੇ ਅਕਾਲੀ ਤੇ 1 'ਤੇ ਭਾਜਪਾ ਦਾ ਕਬਜ਼ਾ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਜ਼ੋਨ ਛੀਨੀਵਾਲ ਕਲਾਂ ਤੋਂ ਕਾਂਗਰਸ ਜੇਤੂ
. . .  about 1 hour ago
ਨਾਭਾ : ਬਲਾਕ ਸੰਮਤੀ ਬਾਬਰਪੁਰ ਤੋਂ ਕਾਂਗਰਸ ਉਮੀਦਵਾਰ ਸੁਰਜੀਤ ਕੌਰ ਜੇਤੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਅਸਲ ਅੰਦਾਜ਼ਿਆਂ ਦੀਆਂ ਪੌੜੀਆਂ ਕਦ ਚੜ੍ਹੇਗਾ ਅਰਬਾਂ 'ਚ ਪੇਸ਼ ਹੋਣ ਵਾਲਾ ਨਗਰ ਨਿਗਮ ਬਜਟ

ਚੰਡੀਗੜ੍ਹ, 12 ਫਰਵਰੀ (ਆਰ.ਐੱਸ.ਲਿਬਰੇਟ)- ਅੱਜ ਨਗਰ ਨਿਗਮ ਦੀ ਪ੍ਰਮੱੁਖ ਵਿੱਤੀ ਕਮੇਟੀ ਨੇ 9 ਅਰਬ ਤੋਂ ਜ਼ਿਆਦਾ ਦੇ ਪ੍ਰਸਤਾਵਿਤ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਇਹ 27 ਫਰਵਰੀ ਨੂੰ ਹੋਣ ਵਾਲੀ ਸਦਨ ਬੈਠਕ ਵਿਚ ਬਹਿਸ ਲਈ ਪੇਸ਼ ਹੋਣ ਤੋਂ ਬਾਅਦ ਅਸਲ ਪ੍ਰਵਾਨ ਮੰਨਿਆ ਜਾਵੇਗਾ | ਨਿਗਮ ਦਾ ਸਾਲਾਨਾ ਬਜਟ 'ਅਸਲ ਅੰਦਾਜ਼ੇ' ਤੱਕ ਦੀਆਂ ਪੌੜੀਆਂ ਕਦ ਚੜ੍ਹੇਗਾ, ਲੰਬੇ ਸਮੇਂ ਤੋਂ ਅਪਣਾਈ ਜਾ ਰਹੀ ਇਸ ਤਰਕਹੀਣ ਰਵਾਇਤ 'ਤੇ ਕਾਫ਼ੀ ਵਾਰ ਕੱਟ-ਪੇਸਟ ਜਿਹੇ ਜੁਮਲੇ ਆਮ ਸੁਣਨ ਨੂੰ ਮਿਲਦੇ ਹਨ | ਇਸ ਰਵਾਇਤ ਨੂੰ ਬਦਲਣ ਸਬੰਧੀ ਕਦੇ ਲੋਕ ਪ੍ਰਤੀਨਿਧਾਂ ਨੇ ਕੋਈ ਹੀਲਾ ਨਹੀਂ ਕੀਤਾ | ਇਸ ਲਈ ਕੌਣ ਪਹਿਲਾ ਕਦਮ ਪੱੁਟੇਗਾ ਅਫ਼ਸਰ ਜਾਂ ਕੋਈ ਨੇਤਾ, ਇਸ ਸਵਾਲ ਨੂੰ ਦਹਾਕਿਆਂ ਤੋਂ ਵਾਜਿਬ ਜਵਾਬ ਮਿਲਣਾ ਨਸੀਬ ਨਹੀਂ ਹੋਇਆ ਹੈ | ਇਹ ਕੌੜਾ ਸੱਚ ਹੈ ਕਿ ਦਹਾਕਿਆਂ ਤੋਂ ਚੰਡੀਗੜ੍ਹ ਨਗਰ ਨਿਗਮ ਦਾ ਪੇਸ਼ ਹੋ ਰਿਹਾ ਸਾਲਾਨਾ ਬਜਟ ਇਕ ਵਾਰ ਤੈਅ ਕੀਤੇ ਗਏ ਪੱਕੇ ਖ਼ਾਕੇ 'ਚ ਵਿਚ ਸਿਰਫ਼ ਰਾਸ਼ੀਆਂ ਵਿਚ ਕੀਤੇ ਜਾਂਦੇ ਬਦਲਾਵਾਂ 'ਚ ਸਿਮਟ ਕੇ ਰਹਿ ਗਿਆ ਨਜ਼ਰ ਆ ਰਿਹਾ ਹੈ |
ਤਰਕਹੀਣਤਾ ਦੀ ਗਾਥਾ ਕਹਿੰਦੇ ਬੀਤੇ ਮਿੱਥੇ ਬਜਟ
ਬੀਤੇ ਸਾਲਾਂ ਵਿਚ ਬਜਟ ਦੌਰਾਨ ਮੁੱਖ ਲੋੜੀਂਦੀਆਂ ਵਿਕਾਸ ਸਹੂਲਤਾਂ ਸਬੰਧੀ ਤੈਅ ਕੀਤੀਆਂ ਗਈਆਂ ਰਾਸ਼ੀਆਂ ਤਰਕਹੀਣਤਾ ਦੀ ਲੈਅਵੱਧ ਕਹਾਣੀ ਕਹਿ ਰਹੀਆਂ ਹਨ | ਸਾਲ 2016 ਵਿਚ 1072 ਕਰੋੜ ਦਾ ਬਜਟ ਮਿੱਥਿਆ ਗਿਆ ਸੀ ਪਰ ਖ਼ਰਚ 400 ਕਰੋੜ ਵੀ ਨਹੀਂ ਹੋ ਸਕਿਆ | ਇਸ ਸਾਲ ਦਾ ਵੀ ਇਹੀ ਹਾਲ ਰਿਹਾ ਹੈ ਅਤੇ ਜਾਣਕਾਰਾਂ ਦੀ ਮੰਨੀਏ ਤਾਂ ਬੀਤੇ 6 ਸਾਲਾਂ ਦੇ ਬਜਟ ਵੀ ਇਹੀ ਤਸਦੀਕ ਕਰਦੇ ਹਨ | ਪਿਛਲੇ 6 ਸਾਲਾਂ ਦੇ ਬਜਟ 'ਚ ਪੇਸ਼ ਪੰਜ ਮੁੱਖ ਵਿਕਾਸੀ ਲੋੜਾਂ 'ਤੇ ਨਜ਼ਰ ਮਾਰੀਏ ਤਾਂ ਮੁੱਢਲੇ ਸਾਲਾਂ ਵਿਚ ਔਸਤਨ ਬਜਟ ਮਿੱਥੇ ਜਾਣ ਦਾ ਅੰਦਾਜ਼ਾ ਕਿਤੇ ਇਕਦਮ ਅੱਧਾ ਹੋ ਜਾਂਦਾ ਹੈ ਅਤੇ ਕਿਤੇ ਹਰ ਅਗਲੇ ਸਾਲ ਵਿਚ ਮਾਮੂਲੀ ਵਾਧਾ ਨਜ਼ਰ ਆ ਰਿਹਾ ਹੈ | ਜਦਕਿ ਅਗਲੇ ਸਾਲਾਂ ਵਿਚ ਮਹਿੰਗਾਈ ਦੀ ਦਰ ਵੀ ਵਧੀ ਅਤੇ ਲੋੜਾਂ ਵਿਚ ਵਾਧਾ ਹੋਣ ਤੈਅ ਦੇਖਿਆ ਗਿਆ ਹੈ ਪਰ ਬਜਟ ਵਿਚ ਕੋਈ ਜ਼ਮੀਨੀ ਪੜਤਾਲ ਕਰਦੇ ਲਾਗਤਾਂ ਵਿਚ ਕੋਈ ਤਰਕਸੰਗਤ ਲੈਅ ਨਜ਼ਰੀ ਨਹੀਂ ਪੈ ਰਹੀ | ਇਸ ਗੈਰ ਤਰਕ ਸੰਗਤਾਂ ਨੂੰ ਦੇਖਦੇ ਬੀਤੇ ਸਦਨ 'ਚ ਪੇਸ਼ ਬਜਟ 'ਤੇ ਸਦਨ ਵਿਚ ਵਿਕਾਸੀ ਲੋੜਾਂ ਲਈ ਸਾਲ 2012-13 ਵਿਚ 55.56, 2013-14 ਵਿਚ 86.76, 2014-15 ਵਿਚ 65.31 ਅਤੇ 2015-16 ਵਿਚ 59.68 ਫ਼ੀਸਦੀ ਹੀ ਕੁੱਲ ਬਜਟ 'ਚੋਂ ਖ਼ਰਚੇ ਦੇ ਅੰਕੜੇ ਉਜਾਗਰ ਹੋਏ | ਔਸਤਨ 66 ਫ਼ੀਸਦੀ ਬਜਟ ਹੀ ਖ਼ਰਚੇ ਦਾ ਹਵਾਲਾ ਦੇ ਕੇ ਘੱਟੋ-ਘੱਟ 34 ਫ਼ੀਸਦੀ ਵਾਧੂ ਪਾਈਆਂ ਰਕਮਾਂ ਕੱਟਣ ਦੀ ਮੰਗ ਵੀ ਉੱਠੀ | ਇਮਾਰਤੀ ਅਤੇ ਸੜਕ ਨਿਰਮਾਣ- ਸਾਲ 2012-13 ਵਿਚ 118.46 ਕਰੋੜ ਮਿੱਥਿਆ ਗਿਆ, ਸਾਲ 2013-14 ਵਿਚ ਇਹ 60 ਕਰੋੜ ਹੀ ਰਹਿ ਗਿਆ | 2014-15 ਅਤੇ 16-17 ਵਿਚ 60 ਕਰੋੜ ਤੋਂ ਨਾ ਵਧਿਆ ਤੇ ਨਾ ਹੀ ਘਟਿਆ | ਨਗਰ ਵਿਕਾਸ ਕਾਰਜ- ਸਾਲ 2012-13 ਵਿਚ 27.25 ਕਰੋੜ ਮਿੱਥਿਆ ਗਿਆ, ਸਾਲ 2013-14 ਵਿਚ 22.50 ਕਰੋੜ ਹੀ ਰਹਿ ਗਿਆ | 2014-15 ਵਿਚ 37.50 ਅਤੇ 16-17 ਵਿਚ 32 ਕਰੋੜ ਰਹਿ ਗਿਆ | ਠੋਸ ਰਹਿੰਦ-ਖੰੂਹਦ ਪ੍ਰਬੰਧਨ ਅਤੇ ਸਹਾਇਕ ਸੇਵਾਵਾਂ- ਸਾਲ 2012-13 ਵਿਚ 52.15 ਕਰੋੜ ਮਿੱਥਿਆ ਗਿਆ, ਸਾਲ 2013-14 ਵਿਚ 22 ਕਰੋੜ ਹੀ ਰਹਿ ਗਿਆ | 2014-15 ਵਿਚ 27 ਅਤੇ 16-17 ਵਿਚ 59.40 ਕਰੋੜ ਹੋ ਗਿਆ | ਪ੍ਰਾਇਮਰੀ ਹੈਲਥ- ਸਾਲ 2012-13 ਵਿਚ 23.90 ਕਰੋੜ ਮਿੱਥਿਆ ਗਿਆ, ਸਾਲ 2013-14 ਵਿਚ 20.20 ਕਰੋੜ ਹੋ ਗਿਆ | 2014-15 ਵਿਚ 22 ਅਤੇ 16-17 ਵਿਚ 15 ਕਰੋੜ ਹੀ ਰਹਿ ਗਿਆ | ਸ਼ਹਿਰ ਦਾ ਜਲ ਸਪਲਾਈ ਪ੍ਰਬੰਧਨ- ਸਾਲ 2012-13 ਵਿਚ 50 ਕਰੋੜ ਮਿੱਥਿਆ ਗਿਆ, ਸਾਲ 2013-14 ਵਿਚ ਸਿਰਫ਼ 16 ਕਰੋੜ ਹੀ ਰਹਿ ਗਿਆ | 2014-15 ਵਿਚ 26 ਅਤੇ 16-17 ਵਿਚ 250 ਕਰੋੜ ਹੋ ਗਿਆ |
ਵਿੱਤੀ ਕਮੇਟੀ ਵਲੋਂ 2018-19 ਲਈ 910.76 ਕਰੋੜ ਰੁਪਏ ਦਾ ਪ੍ਰਸਤਾਵਿਤ ਬਜਟ
ਨਗਰ ਨਿਗਮ ਦੀ ਪ੍ਰਮੁੱਖ ਵਿੱਤੀ ਕਮੇਟੀ ਵਲੋਂ 2018-19 ਲਈ 910.76 ਕਰੋੜ ਰੁਪਏ ਦੇ ਬਜਟ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨੂੰ ਪੱਕੀ ਪ੍ਰਵਾਨਗੀ ਲਈ 27 ਫਰਵਰੀ ਦੀ ਸਦਨ ਬੈਠਕ ਵਿਚ ਬਹਿਸ ਲਈ ਪੇਸ਼ ਕੀਤਾ ਜਾਵੇਗਾ | ਮੇਅਰ ਦਵੇਸ ਮੌਦਗਿੱਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਅੱਜ ਬਜਟ ਪੇਸ਼ ਹੋਏ ਬਜਟ ਪ੍ਰਸਤਾਵ ਵਿਚ 257.25 ਕਰੋੜ ਰੁਪਏ ਕੈਪੀਟਲ ਹੈੱਡ ਦੇ ਅਧੀਨ ਅਤੇ ਵਿੱਤੀ ਸਾਲ 2018-19 ਲਈ ਮਾਲੀਏ ਅਧੀਨ 653.51 ਕਰੋੜ ਬਜਟ ਦੇ ਅੰਦਾਜ਼ੇ ਗਏ ਹਨ | ਵਿੱਤੀ ਸਾਲ 2018-19 ਲਈ ਰੱਖੇ ਅੰਦਾਜ਼ਨ ਮੁੱਖ ਵਿਕਾਸ ਦੀਆਂ ਸਕੀਮਾਂ ਵਿਚ-ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਲਈ 4000 ਲੱਖ, ਸ਼ਹਿਰੀ ਕੰਮਾਂ ਲਈ 1400 ਲੱਖ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਹਿਤ ਸਬੰਧਿਤ ਸੇਵਾਵਾਂ ਲਈ 1100 ਲੱਖ, ਸ਼ਹਿਰੀ ਜਲ ਸਪਲਾਈ ਪ੍ਰਬੰਧਾਂ ਦੇ ਵਾਧੇ ਲਈ 5000 ਲੱਖ, ਸੀਵਰੇਜ ਲਈ 2000, ਬਰਸਾਤੀ ਪਾਣੀ ਨਿਕਾਸੀ ਲਈ 500 ਲੱਖ, ਬਾਗ਼ਬਾਨੀ ਲਈ 1000 ਲੱਖ, ਬਿਜਲੀਕਰਨ ਲਈ 1500 ਲੱਖ, ਗੈਰ-ਰਿਹਾਇਸ਼ੀ ਇਮਾਰਤਾਂ ਲਈ 3050 ਲੱਖ, ਈ. ਡਬਲਿਊ. ਐੱਸ. ਆਰਥਿਕ ਪੱਖੋਂ ਕਮਜ਼ੋਰ ਖੇਤਰਾਂ 'ਚ ਮੁੱਢਲੀਆਂ ਸਹੂਲਤਾਂ ਲਈ 1100 ਲੱਖ, ਨਗਰ ਨਿਗਮ ਅਧੀਨ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਲਈ 600 ਲੱਖ, ਛੋਟੇ ਸਿੰਚਾਈ ਸਾਧਨਾਂ ਲਈ 500 ਲੱਖ, ਅੱਗ ਬੁਝਾਊ ਅਤੇ ਸੰਕਟਕਾਲੀਨ ਸੇਵਾਵਾਂ ਲਈ 1875 ਲੱਖ, ਭੂਮੀ ਪ੍ਰਾਪਤੀ ਦੀ ਲਾਗਤ ਅਦਾਇਗੀ ਲਈ 500 ਲੱਖ, ਵਾਹਨ (ਬੀ. ਐਾਡ ਆਰ.) ਲਈ 250 ਲੱਖ, ਵਾਰਡ ਵਿਕਾਸ ਫ਼ੰਡ 1300 ਲੱਖ ਅਤੇ ਸਹਿਜ ਸਫ਼ਾਈ ਕੇਂਦਰਾਂ ਲਈ 50 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ | ਇਹ ਕੁੱਲ 25725 ਲੱਖ ਦੀ ਬਜਟ ਰਾਸ਼ੀ ਬਣਦੀ ਹੈ | ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਚੰਡੀਗੜ੍ਹ ਨੂੰ ਮਿਲਣ ਵਾਲੇ ਬਜਟ ਦਾ 17.50 ਫ਼ੀਸਦੀ ਹਿੱਸਾ ਕਾਰਪੋਰੇਸ਼ਨ ਨੂੰ ਮਿਲਦਾ ਹੈ ਅਤੇ ਬਾਕੀ ਬਜਟ ਕਾਰਪੋਰੇਸ਼ਨ ਨੂੰ ਆਪਣੇ ਸਰੋਤਾਂ ਤੋਂ ਪੈਦਾ ਕਰਨਾ ਹੈ, ਨਿਗਮ ਦੀ ਕਮਾਈ 100 ਕਰੋੜ ਮੁਸ਼ਕਿਲ ਨਾਲ ਹੈ | 27 ਫਰਵਰੀ ਬਜਟ 'ਤੇ ਵਿਸ਼ੇਸ਼ ਸਦਨ ਬੈਠਕ ਹੈ, ਇਸ ਤੋਂ ਪਹਿਲਾਂ 12 ਫਰਵਰੀ ਨੂੰ ਵਿੱਤ ਅਤੇ ਠੇਕਾ ਕਮੇਟੀ 'ਚ 9 ਅਰਬ ਕਰੋੜ ਤੋਂ ਜ਼ਿਆਦਾ ਦਾ ਬਜਟ ਪਾਸ ਕੀਤਾ ਜਾਵੇਗਾ | ਦੱਸਣਾ ਜ਼ਰੂਰੀ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਸਮੂਹ ਕੌਾਸਲਰਾਂ ਤੋਂ ਸੁਝਾਅ ਮੰਗੇ ਜਾਂਦੇ ਹਨ | ਬੀਤੇ ਪੰਜਾਂ ਸਾਲਾਂ ਦੇ ਕਿਸੇ ਵੀ ਬਜਟ ਲਈ ਇਕ ਨਾਮਜ਼ਦ ਕੌਾਸਲਰ ਤੋਂ ਇਲਾਵਾ ਕਿਸੇ ਕੌਾਸਲਰ ਦਾ ਲਿਖਤੀ ਸੁਝਾਅ ਦੇਣ ਦਾ ਰਿਕਾਰਡ ਨਹੀਂ ਹੈ |

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕਨਵਰ ਗਰੇਵਾਲ ਦੇ 2 ਲੱਖੀਏ ਅਖਾੜੇ ਤੋਂ ਔਖੇ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤਿੰਨ ਦਿਨਾ ਗੁਲਾਬ ਮੇਲੇ ਦੇ ਆਖ਼ਰੀ ਦਿਨ ਲਗਵਾਏ ਗਾਇਕ ਕਨਵਰ ਗਰੇਵਾਲ ਦੇ ਅਖਾੜੇ ਤੋਂ ਕਾਫ਼ੀ ਔਖੇ ਹਨ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਵਿੱਤੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਲੜਕਾ ਅਦਾਲਤ ਵਲੋਂ ਬਰੀ

ਚੰਡੀਗੜ੍ਹ, 12 ਫਰਵਰੀ (ਰਣਜੀਤ ਸਿੰਘ)- 26 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਮੁਲਜ਼ਮ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕਰ ਦਿੱਤਾ | ਅਦਾਲਤ ਵਿਚ ਪੁਲਿਸ ਦੀ ਕਹਾਣੀ ਸਾਬਤ ਨਹੀਂ ਹੋ ਸਕੀ, ਜਿਸ ਦੇ ਬਾਅਦ ਅਦਾਲਤ ਨੇ ਸੈਕਟਰ-20 ਦੇ ਰਹਿਣ ਵਾਲੇ ਆਸ਼ੂ ਨੂੰ ਦੋਸ਼ ...

ਪੂਰੀ ਖ਼ਬਰ »

ਆਟੋ ਦੀ ਟੱਕਰ ਨਾਲ ਐਕਟਿਵਾ ਸਵਾਰ ਲੜਕੀ ਦੀ ਮੌਤ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-35/36 ਨੂੰ ਵੰਡਦੀ ਸੜਕ 'ਤੇ ਆਟੋ ਰਿਕਸ਼ੇ ਦੀ ਟੱਕਰ ਨਾਲ ਐਕਟਿਵਾ ਸਵਾਰ ਇਕ ਲੜਕੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਸੈਕਟਰ-35 ਦੀ ਰਹਿਣ ਵਾਲੀ ਮਹਿਮਾ ਨਰੂਲਾ ਨੇ ਪੁਲਿਸ ...

ਪੂਰੀ ਖ਼ਬਰ »

ਐਕਸਚੇਂਜ ਤੋਂ 46 ਬੈਟਰੀ ਸੈੱਲ ਚੋਰੀ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 27 'ਚ ਪੈਂਦੀ ਟੀ. ਐੱਨ. ਐੱਲ. ਐਕਸਚੇਂਜ ਤੋਂ ਕਿਸੇ ਵਿਅਕਤੀ ਨੇ 46 ਬੈਟਰੀ ਸੈੱਲ ਚੋਰੀ ਕਰ ਲਏ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਐਕਸਚੇਂਜ ਦੇ ਅਸਿਸਟੈਂਟ ਮੈਨੇਜਰ ਗੁਰਵੰਤ ਸਿੰਘ ਨੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ ਵਿਗਿਆਨ ਮੇਲੇ 'ਚਾਸਕੋਨ-2018' ਦੀ ਸ਼ੁਰੂਆਤ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਤਿੰਨ ਦਿਨ ਵਿਗਿਆਨ ਮੇਲੇ 'ਚਾਸਕੋਨ-2018' ਦੀ ਅੱਜ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਟੀ. ਬੀ. ਆਰ. ਐੱਲ. ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਵਲੋਂ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਵਲੋਂ ਇਹ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਆਈ. ਐੱਫ. ਐੱਸ. ਅਧਿਕਾਰੀ ਿਖ਼ਲਾਫ਼ ਦੋਸ਼ ਆਇਦ

ਚੰਡੀਗੜ੍ਹ, 12 ਫਰਵਰੀ (ਰਣਜੀਤ ਸਿੰਘ/ਜਾਗੋਵਾਲ)- ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ 'ਚ ਗਿ੍ਫ਼ਤਾਰ ਆਈ. ਐੱਫ. ਐੱਸ. ਅਧਿਕਾਰੀ ਵਰਿੰਦਰ ਚੌਧਰੀ ਦੇ ਿਖ਼ਲਾਫ਼ ਅੱਜ ਦੋਸ਼ ਆਇਦ ਕਰ ਦਿੱਤੇ | ਮੁਲਜ਼ਮ ਿਖ਼ਲਾਫ਼ ਭਿ੍ਸ਼ਟਾਚਾਰ ਕਾਨੰੂਨ ਦੇ ਐਕਟ ਤਹਿਤ ਦੋਸ਼ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸ਼ਰਾਬ ਪੀ ਰਹੇ 43 ਗਿ੍ਫ਼ਤਾਰ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਿਖ਼ਲਾਫ਼ ਪੁਲਿਸ ਨੇ ਸਖ਼ਤੀ ਜਾਰੀ ਰੱਖਦਿਆਂ ਹੋਇਆਂ ਬੀਤੇ ਦਿਨ 43 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ...

ਪੂਰੀ ਖ਼ਬਰ »

ਵੈਲੇਨਟਾਈਨ ਡੇਅ ਮੌਕੇ ਪੰਜਾਬ 'ਵਰਸਿਟੀ ਦੇ ਗੇਟ ਨੰਬਰ-1 ਅਤੇ 3 ਰਹਿਣਗੇ ਬੰਦ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ 14 ਫ਼ਰਵਰੀ ਨੂੰ ਵੈਲੇਨਟਾਈਨ ਡੇਅ ਮੌਕੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਗੇਟ ਨੰਬਰ- 1 ਅਤੇ 3 ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਣੇ ਗਿ੍ਫ਼ਤਾਰ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਉਰਫ਼ ਲੱਕੀ ਵਜੋਂ ਹੋਈ ਹੈ ਜੋ ...

ਪੂਰੀ ਖ਼ਬਰ »

ਪਲਵਲ ਐਕਸਪ੍ਰੈੱਸ-ਵੇਅ ਦਾ ਮੋਦੀ ਕਰਨਗੇ ਉਦਘਾਟਨ-ਖੱਟਰ

ਚੰਡੀਗੜ੍ਹ, 12 ਫਰਵਰੀ (ਵਿ. ਪ੍ਰ.)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ-ਵੇਅ ਅਤੇ ਕੁੰਡਲੀ-ਗਾਜਿਯਾਬਾਦ-ਪਲਵਲ (ਕੇ.ਜੀ.ਪੀ.) ਐਕਸਪ੍ਰੈੱਸ-ਵੇਅ ਦੇ ਨਿਰਮਾਣ ਕੰਮ 31 ਮਾਰਚ ਤੱਕ ਪੂਰਾ ਕਰ ਦਿੱਤਾ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਲੋਕ ਕਲਾਵਾਂ, ਲੋਕ ਸਾਜ਼ਾਂ ਤੇ ਲੋਕ ਕਥਾਵਾਂ ਦਾ ਬਹੁਰੰਗਾ ਪ੍ਰੋਗਰਾਮ ਦਰਸ਼ਕਾਂ ਨੇ ਰੀਝ ਨਾਲ ਮਾਣਿਆ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰਾਮਗੜ੍ਹੀਆ ਭਵਨ ਸੈਕਟਰ-27 ਚੰਡੀਗੜ੍ਹ ਵਿਖੇ ਇਕ ਦਿਲਕਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰਸਿੱਧ ਕਵੀ ਸੇਵੀਰਾਇਤ, ਗੁਰਦਰਸ਼ਨ ਸਿੰਘ ਮਾਵੀ ਹੋਰਾਂ ਦੀ ਅਗਵਾਈ ਹੇਠ ਕਰਵਾਏ ਗਏ ਇਸ ...

ਪੂਰੀ ਖ਼ਬਰ »

ਹਾਊਸਿੰਗ ਬੋਰਡ ਅਵਾਸ ਯੋਜਨਾ ਲਈ ਲਾਭਪਾਤਰੀਆਂ ਦਾ ਕਰੇਗੀ ਸਰਵੇਖਣ

ਚੰਡੀਗੜ੍ਹ, 12 ਫਰਵਰੀ (ਲਿਬਰੇਟ)- ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰਧਾਨ ਮੰਤਰੀ ਅਵਾਸ ਯੋਜਨਾ ਲਈ ਲਾਭਪਾਤਰੀਆਂ ਦਾ ਸਰਵੇਖਣ ਕਰੇਗੀ | ਬੁਲਾਰੇ ਅਨੁਸਾਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਅਧੀਨ ਲਾਭਪਾਤਰੀਆਂ ਦੀ ਅਗਵਾਈ ਵਾਲੀ ਉਸਾਰੀਆਂ ਦੀ ਭੌਤਿਕ ਤਸਦੀਕ ਕਰਨ ਵਾਲੇ ...

ਪੂਰੀ ਖ਼ਬਰ »

ਅੱਠ ਸਾਲਾ ਲੜਕੇ ਦੇ ਗੁਰਦੇ ਦੇ ਰੋਗ ਨੂੰ ਕੀਤਾ ਠੀਕ

ਚੰਡੀਗੜ, 12 ਫਰਵਰੀ (ਅ. ਬ.)-ਹਿਮਾਚਲ ਪ੍ਰਦੇਸ਼ ਦੇ ਇਕ 8 ਸਾਲਾ ਲੜਕੇ ਦੀ ਗੁਰਦੇ 'ਚ ਜਨਮਜਾਤ ਵੱਡੀ ਖਰਾਬੀ ਨੂੰ ਅਲਕੈਮਿਸਟ ਹਸਪਤਾਲ 'ਚ ਸਫਲ ਸਰਜਰੀ ਨਾਲ ਠੀਕ ਕਰ ਦਿੱਤਾ ਗਿਆ | ਲੜਕਾ ਜਨਮ ਤੋਂ ਹੀ ਇਸ ਰੋਗ ਦੇ ਕਾਰਨ ਕਾਫੀ ਮੁਸ਼ਕਿਲਾਂ ਨੂੰ ਝੱਲ ਰਿਹਾ ਸੀ | ਆਪਣੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਗੁਲਾਬ ਮੇਲੇ 'ਚ ਅੰਕੁਰ ਸਕੂਲ ਦਾ ਬੈਂਡ ਰਿਹਾ ਅੱਵਲ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਨੌਵੇਂ ਗੁਲਾਬ ਮੇਲੇ ਵਿਚ ਅੰਕੁਰ ਸਕੂਲ ਦਾ ਬੈਂਡ ਅੱਵਲ ਰਿਹਾ | ਮੇਲੇ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਵਿਅਕਤੀਗਤ ਲੋਕਾਂ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ ਸੀ ¢ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਨੇ ਜਾਟ ਰਾਖਵਾਂਕਰਨ ਸੰਘਰਸ਼ ਸੰਮਤੀ ਦੇ ਫ਼ੈਸਲੇ ਤੋਂ ਲਿਆ ਸੁੱਖ ਦਾ ਸਾਹ ਲਿਆ

ਚੰਡੀਗੜ੍ਹ, 12 ਫਰਵਰੀ (ਐੱਨ. ਐੱਸ. ਪਰਵਾਨਾ)- ਹਰਿਆਣਾ ਸਰਕਾਰ ਨੇ ਜਾਟ ਰਾਖਵਾਂਕਰਨ ਸੰਘਰਸ਼ ਸਮਤੀ ਦੇ ਇਸ ਫ਼ੈਸਲੇ ਤੋਂ ਸੁੱਖ ਦਾ ਸਾਹ ਲਿਆ ਹੈ ਕਿ ਉਹ 15 ਫਰਵਰੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਜੀਂਦ ਮੋਟਰਸਾਈਕਲ ਰੈਲੀ ਵਿਚ ਕੋਈ ਰੁਕਾਵਟ ਨਹੀਂ ...

ਪੂਰੀ ਖ਼ਬਰ »

ਸਾਬਕਾ ਫ਼ੌਜੀਆਂ ਲਈ ਰਾਖਵੀਂਆਂ ਅਸਾਮੀਆਾ ਤੁਰੰਤ ਭਰੀਆਾ ਜਾਣ- ਜਨਰਲ ਜੇ. ਜੇ. ਸਿੰਘ

ਚੰਡੀਗੜ੍ਹ, 12 ਫਰਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫ਼ੌਜੀ ਵਿੰਗ ਦੇ ਪ੍ਰਧਾਨ ਜਨਰਲ (ਸੇਵਾ-ਮੁਕਤ) ਜੇ. ਜੇ. ਸਿੰਘ ਨੇ ਅੱਜ ਕਾਂਗਰਸ ਸਰਕਾਰ ਨੰੂ ਸਾਬਕਾ ਫ਼ੌਜੀਆਂ ਲਈ ਰਾਖਵੀਂਆਂ ਅਸਾਮੀਆਂ ਨੰੂ ਤੁਰੰਤ ਭਰਨ ਲਈ ਆਖਿਆ ਹੈ ¢ ਉਨ੍ਹਾਂ ਨੇ ਸਾਬਕਾ ...

ਪੂਰੀ ਖ਼ਬਰ »

ਏਸ਼ੀਅਨ-ਅਫਰੀਕੀ ਦੇਸ਼ਾਂ ਦੇ ਵਫ਼ਦ ਵਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਚੰਡੀਗੜ੍ਹ, 12 ਫਰਵਰੀ (ਅਜੀਤ ਬਿਊਰੋ)-30 ਦੇਸ਼ਾਂ ਤੋਂ ਆਏ (ਅਫ਼ਗਾਨਿਸਤਾਨ, ਜਮਾਇਕਾ, ਕੀਨੀਆ, ਮੌਰੀਸ਼ੀਅਸ ਅਤੇ ਹੋਰ ਏਸ਼ੀਅਨ ਅਤੇ ਅਫ਼ਰੀਕੀ ਦੇਸ਼) ਇਕ 50 ਮੈਂਬਰੀ ਵਫ਼ਦ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ | ਤਿੰਨ ਦਿਨਾਂ ਦੌਰੇ ਦੇ ਪਹਿਲੇ ਦਿਨ ਇਸ ਵਫ਼ਦ ਨੇ ...

ਪੂਰੀ ਖ਼ਬਰ »

ਵਿੱਤ ਤੇ ਠੇਕਾ ਕਮੇਟੀ ਦੀ ਬੈਠਕ

ਚੰਡੀਗੜ੍ਹ,12 ਫਰਵਰੀ (ਆਰ. ਐੱਸ. ਲਿਬਰੇਟ)- ਮੇਅਰ ਦੀ ਰਿਹਾਇਸ਼ ਦੀ 13 ਲੱਖ ਤੋਂ ਜ਼ਿਆਦਾ 'ਚ ਮੁਰੰਮਤ ਹੋਵੇਗੀ | ਇਸ ਸਬੰਧੀ ਏਜੰਡਾ ਅੱਜ ਮੇਅਰ ਦਵੇਸ਼ ਮੌਦਗਿੱਲ ਦੀ ਅਗਵਾਈ ਵਿਚ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ਦੌਰਾਨ ਪਾਸ ਕਰ ਦਿੱਤਾ ਗਿਆ ਹੈ | ਇਸ ਤੋਂ ...

ਪੂਰੀ ਖ਼ਬਰ »

ਨਹਿਰਾਂ 'ਚ 18 ਤੋਂ 25 ਤੱਕ ਪਾਣੀ ਛੱਡਣ ਦਾ ਪ੍ਰੋਗਰਾਮ

ਚੰਡੀਗੜ੍ਹ, 12 ਫਰਵਰੀ (ਵਿ. ਪ੍ਰ.)- ਹਾੜ੍ਹੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਜਾਈ ਵਿਭਾਗ ਪੰਜਾਬ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ 18 ਫ਼ਰਵਰੀ ਤੋਂ 25 ਫ਼ਰਵਰੀ ਤੱਕ ਰੋਪੜ ਹੈੱਡ ਵਰਕਸ 'ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਤਨਖਾਹ ਬਾਰੇ ਸਰਕਾਰ ਵਲੋਂ ਨਵੀਆਂ ਹਦਾਇਤਾਂ

ਚੰਡੀਗੜ੍ਹ, 12 ਫਰਵਰੀ (ਵਿ. ਪ੍ਰ.)-ਹਰਿਆਣਾ ਸਰਕਾਰ ਨੇ ਸਿਖਲਾਈ ਸਮੇਂ ਦੌਰਾਨ ਆਈ. ਏ. ਐੱਸ. ਅਤੇ ਐੱਚ. ਸੀ. ਐੱਸ. ਅਧਿਕਾਰੀਆਂ ਦੀ ਤਨਖਾਹ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਇਸ ਸਬੰਧ ਵਿਚ ਕਿਸੇ ਮੁਸ਼ਕਿਲ ਤੋਂ ਬਚਣ ਲਈ ਇਸ ਨੂੰ ਅੱਪਡੇਟ ਕਰਨ ਦਾ ਫੈਸਲਾ ...

ਪੂਰੀ ਖ਼ਬਰ »

ਬੈਂਕਾਾ 'ਚ 'ਜ਼ੀਰੋ ਬੈਲੈਂਸ' ਸ਼੍ਰੇਣੀ ਅਧੀਨ ਹੋਣ ਪੈਨਸ਼ਨ ਧਾਰਕਾਂ ਦੇ ਖਾਤੇ-'ਆਪ'

ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜ ਕਲਿਆਣ ਯੋਜਨਾਵਾਂ ਅਧੀਨ ਮਿਲਣ ਵਾਲੀਆਂ ਪੈਨਸ਼ਨਾਂ ਦੇ ਲਾਭਪਾਤਰੀਆਂ ਦੇ ਬੈਂਕ ਖਾਤੇ 'ਜ਼ੀਰੋ ਬੈਲੈਂਸ' ਸ਼੍ਰੇਣੀਆਂ ਅਧੀਨ ਲਿਆਂਦੇ ਜਾਣ ¢ 'ਆਪ' ਦੇ ਕੋਟਕਪੂਰਾ ...

ਪੂਰੀ ਖ਼ਬਰ »

ਪੰਜਾਬ ਦੇ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫੈਸਰਾਂ ਵਲੋਂ ਸੜਕਾਂ ਮੱਲਣ ਦੀ ਚਿਤਾਵਨੀ

ਚੰਡੀਗੜ੍ਹ, 12 ਫਰਵਰੀ (ਗੁਰਸੇਵਕ ਸਿੰਘ ਸੋਹਲ)- ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਭਾਵ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਹੀਨੇ ਦੇ ਅੰਤ ਤੱਕ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵਲੋਂ ਕੋਈ ...

ਪੂਰੀ ਖ਼ਬਰ »

ਮਾਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

ਜ਼ੀਰਕਪੁਰ, 12 ਫਰਵਰੀ (ਅਵਤਾਰ ਸਿੰਘ)- ਅੰਬਾਲਾ-ਕਾਲਕਾ ਰੇਲ ਮਾਰਗ 'ਤੇ ਢਕੋਲੀ ਰੇਲਵੇ ਓਵਰਬਰਿੱਜ ਦੇ ਹੇਠਾਂ ਬੀਤੀ ਰਾਤ ਮਾਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਕਰੀਬ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਛਾਣ ਨਾ ਹੋਣ ਕਾਰਨ ਰੇਲਵੇ ਪੁਲਿਸ ਨੇ ਉਸ ਦੀ ਲਾਸ਼ ...

ਪੂਰੀ ਖ਼ਬਰ »

ਵਾਰਡ ਨੰਬਰ 14 ਦੀ ਉੱਪ ਚੋਣ ਲਈ ਦੋ ਨਾਮਜ਼ਦਗੀਆਂ ਦਾਖ਼ਲ-ਬਰਾੜ

ਖਰੜ, 12 ਫਰਵਰੀ (ਗੁਰਮੁੱਖ ਸਿੰਘ ਮਾਨ)- ਨਗਰ ਕੌਾਸਲ ਖਰੜ ਦੀ ਵਾਰਡ ਨੰਬਰ-14 ਦੀ ਉਪ ਚੋਣ ਲਈ ਅੱਜ ਦੋ ਨਾਮਜ਼ਦਗੀਆਂ ਦਾਖ਼ਲ ਹੋਈਆਂ | ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਵਾਰਡ ਦੀ ਉਪ ਚੋਣ ਲਈ ਅੱਜ ਭਾਜਪਾ ਵਲੋਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਤੇ ਸਕੂਲੀ ਬੱਸ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਬੱਚੇ ਦੀ ਮੌਤ, 3-4 ਬੱਚੇ ਜ਼ਖ਼ਮੀ

ਖਰੜ, 12 ਫਰਵਰੀ (ਤਰਸੇਮ ਸਿੰਘ ਜੰਡਪੁਰੀ)- ਖਰੜ-ਮੋਰਿੰਡਾ ਮਾਰਗ 'ਤੇ ਪਿੰਡ ਭਾਗੋਮਾਜਰਾ ਵਿਖੇ ਇਕ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸਕੂਲੀ ਬੱਸ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਸਕੂਲੀ ਦੋ ਸਕੇ ਭੈਣ ਭਰਾਵਾਂ ਸਮੇਤ 5-6 ਬੱਚੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ | ...

ਪੂਰੀ ਖ਼ਬਰ »

ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸੱਦੇ 'ਤੇ ਨਿਗਮ ਕਮਿਸ਼ਨਰ ਵਲੋਂ ਸਨਅਤੀ ਖੇਤਰ ਦਾ ਦੌਰਾ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)- ਸਥਾਨਕ ਸਨਅਤੀ ਖੇਤਰ ਦੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸੱਦੇ 'ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਵਲੋਂ ਹੋਰ ਅਧਿਕਾਰੀਆਂ ਦੀ ਟੀਮ ਸਮੇਤ ਸਨਅਤੀ ਖੇਤਰ ਦਾ ...

ਪੂਰੀ ਖ਼ਬਰ »

ਰਜਨੀ ਹੱਤਿਆ ਮਾਮਲਾ- ਮਨਮੋਹਨ ਨੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਭਰੀ ਹਾਮੀ

ਪੰਚਕੂਲਾ, 12 ਫਰਵਰੀ (ਕਪਿਲ)- ਪੰਚਕੂਲਾ ਦੇ ਪ੍ਰਸਿੱਧ ਰਜਨੀ ਹੱਤਿਆ ਮਾਮਲੇ 'ਚ ਰਜਨੀ ਦੇ ਪਤੀ ਮਨਮੋਹਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ | 8 ਫਰਵਰੀ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਮਨਮੋਹਨ ਨੂੰ 11 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਕੁਰਾਲੀ ਦੀਆਂ ਕਈ ਰਿਹਾਇਸ਼ੀ ਕਾਲੋਨੀਆਂ ਹੋਈਆਂ ਜਲ-ਥਲ

ਕੁਰਾਲੀ, 12 ਫਰਵਰੀ (ਹਰਪ੍ਰੀਤ ਸਿੰਘ)- ਅੱਜ ਸਵੇਰੇ ਹੋਈ ਬਾਰਿਸ਼ ਕਾਰਨ ਕੁਰਾਲੀ ਸ਼ਹਿਰ ਦੇ ਚੰਡੀਗੜ੍ਹ ਮਾਰਗ ਦੇ ਨਾਲ ਲੱਗਦੀਆਂ ਰਿਹਾਇਸ਼ੀ ਕਾਲੋਨੀਆਂ ਸਮੇਤ ਕਈ ਹੋਰ ਹਿੱਸੇ ਜਲ-ਥਲ ਹੋ ਗਏ | ਅੱਜ ਸਵੇਰੇ ਤੜਕੇ ਸ਼ੁਰੂ ਹੋਈ ਬਾਰਿਸ਼ ਦਿਨ ਚੜ੍ਹਦੇ ਤੱਕ ਰੁਕ-ਰੁਕ ਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੈਸਟਿੰਗ ਵੈਨ ਕਰੇਗੀ ਦੁੱਧ ਤੇ ਪਾਣੀ ਦੀ ਜਾਂਚ- ਡਾ. ਕੰਗ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)­- ਦੁੱਧ ਅਤੇ ਪਾਣੀ ਦਾ ਮਿਆਰ ਜਾਂਚਣ ਵਾਲੀ ਮੋਬਾਈਲ ਟੈਸਟਿੰਗ ਵੈਨ ਪੂਰੇ ਜ਼ਿਲ੍ਹਾ ਮੁਹਾਲੀ ਵਿਚ ਘੰੁਮ ਰਹੀ ਹੈ | ਇਹ ਵੈਨ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਫ਼ੂਡ ਸੇਫ਼ਟੀ ਐਾਡ ਸਟੈਂਡਰਡ ਅਥਾਰਟੀ ਆਫ਼ਇੰਡੀਆ ...

ਪੂਰੀ ਖ਼ਬਰ »

-ਮਾਮਲਾ ਪਿਸਤੌਲ ਦੀ ਨੋਕ 'ਤੇ ਲਗਜ਼ਰੀ ਗੱਡੀਆਂ ਖੋਹਣ ਦਾ-

ਚੋਰੀ ਦੀਆਂ 6 ਗੱਡੀਆਂ ਸਮੇਤ ਇਕ ਬੁਲਟ ਮੋਟਰਸਾਈਕਲ ਬਰਾਮਦ

ਐੱਸ. ਏ. ਐੱਸ. ਨਗਰ/ਖਰੜ, 12 ਫਰਵਰੀ (ਜਸਬੀਰ ਸਿੰਘ ਜੱਸੀ/ਤਰਸੇਮ ਸਿੰਘ ਜੰਡਪੁਰੀ)- ਬੀਤੀ 3 ਫਰਵਰੀ ਨੂੰ ਪੰਚਕੂਲਾ-ਜ਼ੀਰਕਪੁਰ ਹਾਈਵੇਅ 'ਤੇ ਸਥਿਤ ਇਕ ਮੈਰਿਜ ਪੈਲੇਸ ਦੇ ਬਾਹਰੋਂ ਪਿਸਤੌਲ ਦੀ ਨੋਕ 'ਤੇ ਫਾਰਚੂਨਰ ਗੱਡੀ ਖੋਹਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਗਿ੍ਫ਼ਤਾਰ ...

ਪੂਰੀ ਖ਼ਬਰ »

ਹੈਰੋਇਨ ਵੇਚਣ ਵਾਲਾ ਕਰਿਆਨਾ ਸਟੋਰ ਮਾਲਕ ਕਾਬੂ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਫੇਜ਼-3-5 ਦੀਆਂ ਟ੍ਰੈਫ਼ਿਕ ਲਾਈਟਾਂ ਨੇੜਿਓਾ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ...

ਪੂਰੀ ਖ਼ਬਰ »

ਐਕਸੀਅਨ ਗੁਲਸ਼ਨ ਨਾਗਪਾਲ ਨੂੰ ਹੋਰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਅਤੇ ਠੇਕੇਦਾਰ ਿਖ਼ਲਾਫ਼ ਭਿ੍ਸ਼ਟਾਚਾਰ ਤੇ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਵਿਜੀਲੈਂਸ ਵਲੋਂ ਦਰਜ ਕੇਸ 'ਚ ਮੌਜੂਦਾ ਐਕਸੀਅਨ ਗੁਲਸ਼ਨ ਨਾਗਪਾਲ ਨੂੰ ਵਿਜੀਲੈਂਸ ਨੇ ਪਿਛਲੇ ...

ਪੂਰੀ ਖ਼ਬਰ »

ਦੀ ਹੋਲੀ ਵੰਡਰਜ਼ ਸਕੂਲ ਨੇ ਵਰਕਸ਼ਾਪ ਲਗਾਈ

ਖਰੜ, 12 ਫਰਵਰੀ (ਤਰਸੇਮ ਸਿੰਘ ਜੰਡਪੁਰੀ)- ਦੀ ਹੋਲੀ ਵੰਡਰਜ਼ ਸਮਾਰਟ ਸਕੂਲ ਵਲੋਂ ਅੱਜ ਦੀ ਆਧੁਨਿਕਤਾ ਦੀ ਦੌੜ 'ਚ ਗੁਆਚ ਰਹੇ ਪੁਰਾਣੇ ਵਿਰਸੇ ਨਾਲ ਆਪਣੇ ਵਿਦਿਆਰਥੀਆਂ ਨੂੰ ਜਾਣੰੂ ਕਰਵਾਉਣ ਅਤੇ ਉਨ੍ਹਾਂ ਨੂੰ ਰੰਗ-ਬਿਰੰਗੇ ਕਾਗਜ਼ਾਂ ਨਾਲ ਕਲਾਕਿ੍ਤੀ, ਡਿਜ਼ਾਈਨ, ਫੁੱਲ ...

ਪੂਰੀ ਖ਼ਬਰ »

1850 ਰੇਹੜੀ ਫੜ੍ਹੀ ਵਾਲਿਆਂ ਦੀ ਕੀਤੀ ਰਜਿਸਟ੍ਰੇਸ਼ਨ

ਪੰਚਕੂਲਾ, 12 ਫਰਵਰੀ (ਕਪਿਲ)- ਸ਼ਹਿਰ ਵਿਚ ਰੇਹੜੀ ਫੜ੍ਹੀ ਵਾਲਿਆਂ ਲਈ ਲਾਇਸੰਸ ਹਾਸਲ ਕਰਨ ਲਈ ਭੀੜ ਵੱਧਦੀ ਹੀ ਜਾ ਰਹੀ ਹੈ | ਨਗਰ ਨਿਗਮ ਦੇ ਈ. ਓ. ਓ. ਪੀ. ਸਿਹਾਗ ਨੇ ਦੱਸਿਆ ਕਿ ਹੁਣ ਤੱਕ 1850 ਰੇਹੜੀ ਫੜ੍ਹੀ ਵਾਲਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਰੋਡਮਾਜਰਾ-ਚੱਕਲਾਂ ਦਾ ਦੋ ਰੋਜ਼ਾ ਵਿਸ਼ਾਲ ਕਬੱਡੀ ਕੱਪ ਮੁਲਤਵੀ

ਕੁਰਾਲੀ, 12 ਫਰਵਰੀ (ਬਿੱਲਾ ਅਕਾਲਗੜ੍ਹੀਆ)- ਕੁਰਾਲੀ-ਰੋਪੜ ਮਾਰਗ 'ਤੇ ਪੈਂਦੇਂ ਪਿੰਡ ਰੋਡਮਾਜਰਾ-ਚੱਕਲਾਂ ਵਿਖੇ ਬਾਬਾ ਗਾਜੀਦਾਸ ਜੀ ਕਲੱਬ ਵਲੋਂ 13 ਫਰਵਰੀ ਤੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਵਿਸ਼ਾਲ ਕਬੱਡੀ ਕੱਪ ਭਾਰੀ ਮੀਂਾਹ ਪੈਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਲੜਕੀ ਤੋਂ ਮੋਬਾਈਲ ਖੋਹਣ ਵਾਲੇ ਵਿਅਕਤੀ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ

ਖਰੜ, 12 ਫਰਵਰੀ (ਜੰਡਪੁਰੀ)- ਖਰੜ ਦੀ ਅਦਾਲਤ ਨੇ 3 ਵਿਅਕਤੀਆਂ ਅਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਵਾਸੀ ਰਤਨਗੜ੍ਹ• ਅਤੇ ਰਮਨਦੀਪ ਸਿੰਘ ਵਾਸੀ ਕਾਂਝਲਾ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ, ਜਿਨ੍ਹਾਂ ਨੂੰ ਖਰੜ ਦੀ ਸਿਟੀ ਪੁਲਿਸ ਨੇ ਇਕ ...

ਪੂਰੀ ਖ਼ਬਰ »

ਕੁਰਾਲੀ 'ਚ ਬਾਂਦਰਾਂ ਦੇ ਝੁੰਡਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਕੀਤਾ ਦੁੱਭਰ

ਕੁਰਾਲੀ, 12 ਫਰਵਰੀ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਸ਼ਹਿਰ 'ਚ ਅੱਜ ਕੱਲ੍ਹ ਆਵਾਰਾ ਪਸ਼ੂਆਂ ਦੇ ਨਾਲ-ਨਾਲ ਬਾਂਦਰਾਂ ਦੁਆਰਾ ਮਚਾਏ ਆਤੰਕ ਕਾਰਨ ਭੈਅ ਦਾ ਮਾਹੌਲ ਪਸਰਿਆ ਹੋਇਆ ਹੈ | ਸ਼ਹਿਰ ਵਿਚ ਬਾਂਦਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਜਦਕਿ ...

ਪੂਰੀ ਖ਼ਬਰ »

ਏ. ਟੀ. ਐੱਮ. ਬਦਲ ਕੇ ਪੈਸੇ ਕਢਵਾਉਣ ਵਾਲੇ ਠੱਗ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ

ਡੇਰਾਬੱਸੀ, 12 ਫਰਵਰੀ (ਗੁਰਮੀਤ ਸਿੰਘ)- ਬਜ਼ੁਰਗ ਵਿਅਕਤੀ ਦਾ ਏ. ਟੀ. ਐੱਮ. ਬਦਲ ਕੇ ਉਸ ਦੇ ਖਾਤੇ 'ਚੋਂ 25 ਹਜ਼ਾਰ ਰੁਪਏ ਕਢਵਾਉਣ ਵਾਲੇ ਠੱਗਾਂ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ | ਪੁਲਿਸ ਵਲੋਂ ਬੈਂਕ ਤੋਂ ਹਾਸਲ ਕੀਤੀ ਗਈ ਸੀ. ਸੀ. ਟੀ. ਵੀ. ਕੈਮਰੇ ਦੀ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਬਣਿਆ ਪੰਜਾਬ ਦਾ ਇਕੋ-ਇਕ ਬੈਸਟ ਇਨਫਰਾਸਟਰੱਕਚਰ ਕਾਲਜ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੀ ਝੋਲੀ ਪਏ ਸੈਂਕੜੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਲੜੀ ਹੋਰ ਲੰਮੀ ਹੋ ਗਈ ਹੈ | ਸੀ. ਜੀ. ਸੀ. ਲਾਂਡਰਾਂ ਨੂੰ ਹੁਣ ਪੰਜਾਬ ਦਾ ਇਕੋ ਇਕ ਬੈੱਸਟ ਇਨਫਰਾਸਟਰੱਕਚਰ ਕਾਲਜ ਹੋਣ 'ਤੇ ...

ਪੂਰੀ ਖ਼ਬਰ »

ਪਲਾਟ ਵੇਚਣ ਦੇ ਨਾਂਅ 'ਤੇ 1 ਕਰੋੜ 35 ਲੱਖ ਦੀ ਮਾਰੀ ਠੱਗੀ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਦੀ ਪੁਲਿਸ ਨੇ 1 ਕਰੋੜ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਵਾਸੀ ਉਦਯੋਗਿਕ ਖੇਤਰ ਫੇਜ਼-1 ਮੁਹਾਲੀ ਵਜੋਂ ਹੋਈ ਹੈ | ਇਸ ...

ਪੂਰੀ ਖ਼ਬਰ »

ਬੱਸ ਚਾਲਕ ਦੀ ਅਣਗਹਿਲੀ ਕਾਰਨ ਕਰੀਬ ਇਕ ਘੰਟੇ ਤੱਕ ਪ੍ਰੇਸ਼ਾਨ ਹੁੰਦੀਆਂ ਰਹੀਆਂ ਸਵਾਰੀਆਂ

ਕੁਰਾਲੀ, 12 ਫਰਵਰੀ (ਹਰਪ੍ਰੀਤ ਸਿੰਘ)- ਸ਼ਹਿਰ ਵਿਚਲੇ ਕੌਮੀ ਮਾਰਗ 'ਤੇ ਪੈਂਦੀਆਂ ਟ੍ਰੈਫ਼ਿਕ ਲਾਈਟਾਂ 'ਤੇ ਅੱਜ ਦੇਰ ਸ਼ਾਮ ਇਕ ਨਿੱਜੀ ਬੱਸ ਦੇ ਚਾਲਕ ਦੀ ਕਥਿਤ ਅਣਗਹਿਲੀ ਕਾਰਨ ਸਕਾਰਪੀਓ ਕਾਰ ਚਾਲਕ ਨਾਲ ਹੋਏ ਝਗੜੇ ਕਾਰਨ ਬੱਸ ਵਿਚਲੀਆਂ ਦਰਜਨਾਂ ਸਵਾਰੀਆਂ ਕਰੀਬ ਇਕ ...

ਪੂਰੀ ਖ਼ਬਰ »

ਮਾਮਲਾ ਕਾਂਗਰਸੀ ਕੌਾਸਲਰ ਦੇ ਪਤੀ ਦੇ ਕਤਲ ਦਾ

ਬਨੰੂੜ ਕੌ ਾਸਲ ਦੇ ਪ੍ਰਧਾਨ ਨਿੰਮਾ ਨੇ ਮੁਹਾਲੀ ਦੀ ਅਦਾਲਤ 'ਚ ਕੀਤਾ ਆਤਮ ਸਮਰਪਣ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- ਕਾਂਗਰਸੀ ਕੌਾਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਦੇ ਕਤਲ ਮਾਮਲੇ 'ਚ ਨਾਮਜ਼ਦ ਨਗਰ ਕੌਾਸਲ ਬਨੂੰੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਅੱਜ ਅਚਾਨਕ ਦੁਪਹਿਰ ਸਮੇਂ ਮੁਹਾਲੀ ਦੀ ਇਕ ਅਦਾਲਤ ...

ਪੂਰੀ ਖ਼ਬਰ »

ਇੰਡੀਅਨ ਬੈਂਕ ਵਲੋਂ ਸੈਮੀਨਾਰ

ਐੱਸ. ਏ. ਐੱਸ. ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਇਥੋਂ ਨਾਲ ਲਗਦੇ ਪਿੰਡ ਦੇਵੀਨਗਰ ਅਬਰਾਵਾਂ ਵਿਖੇ 'ਡਿਜ਼ੀਟਲ ਵਿਲੇਜ਼ ਅਡਪਸ਼ਨ' ਤਹਿਤ ਇੰਡੀਅਨ ਬੈਂਕ ਬ੍ਰਾਂਚ ਪਿੰਡ ਅਬਰਾਵਾਂ ਵਲੋਂ ਇਕ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਬ੍ਰਾਂਚ ਮੈਨੇਜਰ ਜਤਿੰਦਰ ਸਿੰਘ ਨੇ ਆਪਣੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰੀ-ਕੈਪਟਨ ਸਿੱਧੂ

ਐੱਸ. ਏ. ਐੱਸ. ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ, ਜਿਸ ਕਾਰਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਹਰ ਵਰਗ ਹੀ ਪ੍ਰੇਸ਼ਾਨ ਹੈ | ...

ਪੂਰੀ ਖ਼ਬਰ »

ਮੁਫ਼ਤ ਅੱਖਾਂ ਦੇ ਕੈਂਪ 'ਚ 380 ਮਰੀਜ਼ਾਂ ਦੀ ਜਾਂਚ

ਜ਼ੀਰਕਪੁਰ, 12 ਫਰਵਰੀ (ਅਵਤਾਰ ਸਿੰਘ)-ਯੁਵਕ ਸੇਵਾਵਾਂ ਕਲੱਬ ਵਲੋਂ ਜਨਰਲ ਦੌਲਤ ਸਿੰਘ ਦੀ ਯਾਦ ਵਿੱਚ 46ਵਾਂ ਅੱਖਾਂ ਦਾ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ ਪ੍ਰਾਜੈਕਟ ਆਪਬਲ ਕੇਅਰ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਸਥਾਨਕ ਪਿੰਡ ਭਬਾਤ ਦੇ ਜੈਨ ਮੰਦਰ ਵਾਲੀ ਧਰਮਸ਼ਾਲਾ ...

ਪੂਰੀ ਖ਼ਬਰ »

ਬ੍ਰਹਮਾਕੁਮਾਰੀਜ਼ ਨੇ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਦੀ ਅੰਤਰਕੌਮੀ ਸੰਸਥਾ ਦੀ ਮੁਹਾਲੀ ਸ਼ਾਖਾ ਵਲੋਂ ਸ਼ਿਵਰਾਤਰੀ ਨੂੰ ਸਮਰਪਿਤ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ, ਜਿਸ ਨੂੰ ਮੁਹਾਲੀ-ਰੋਪੜ ਖੇਤਰ ਦੇ ...

ਪੂਰੀ ਖ਼ਬਰ »

'84 ਸਿੱਖ ਕਤਲੇਆਮ 'ਚ ਰਾਜੀਵ ਗਾਂਧੀ ਦੇ ਰੋਲ ਦੀ ਵੀ ਜਾਂਚ ਕਰਵਾਈ ਜਾਵੇ- ਚੰਦੂਮਾਜਰਾ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)- 1984 ਵਿਚ ਉੁਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਸਮੁੱਚੇ ਮੁਲਕ ਵਿਚ ਹੋਏ ਸਿੱਖ ਕਤਲੇਆਮ ਸਬੰਧੀ ਜਗਦੀਸ਼ ਟਾਈਟਲਰ ਦਾ ਬਿਆਨ ਜੋ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐੱਸ. ਆਈ. ...

ਪੂਰੀ ਖ਼ਬਰ »

ਪਲੇਠੇ ਖ਼ੂਨਦਾਨ ਕੈਂਪ ਦੌਰਾਨ 82 ਯੂਨਿਟ ਖ਼ੂਨ ਇਕੱਤਰ

ਜ਼ੀਰਕਪੁਰ, 12 ਫਰਵਰੀ (ਅਵਤਾਰ ਸਿੰਘ)- ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵਲੋਂ 'ਪ੍ਰੋਮਿਸ ਡੇ' ਦੇ ਦਿਨ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ | ਮਾਂ ਲਕਸ਼ਮੀ ਰੀਅਲ ਅਸਟੇਟ ਦੇ ਦਫ਼ਤਰ ਵਿਖੇ ਲਗਾਏ ਗਏ ਇਸ ਖ਼ੂਨਦਾਨ ਕੈਂਪ ਦੌਰਾਨ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਫਲਾਈਓਵਰ ਦੇ ਕੰਮ ਦਾ ਲਿਆ ਜਾਇਜ਼ਾ

ਖਰੜ, 12 ਫਰਵਰੀ (ਗੁਰਮੁੱਖ ਸਿੰਘ ਮਾਨ)- ਬਲੌਾਗੀ ਤੋਂ ਲੈ ਕੇ ਖਾਨਪੁਰ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਤਿਆਰ ਕਰਵਾਏ ਜਾ ਰਹੇ ਫਲਾਈਓਵਰ ਦੀ ਉਸਾਰੀ ਲਈ ਪ੍ਰਾਪਤ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੂੰ ਪੂਰਾ ਇਨਸਾਫ਼ ਮਿਲੇਗਾ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ...

ਪੂਰੀ ਖ਼ਬਰ »

ਟਾਈਟਲਰ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ- ਕਾਹਲੋਂ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)- ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੁਹਾਲੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਗਿ੍ਫ਼ਤਾਰ ਕਰਕੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ...

ਪੂਰੀ ਖ਼ਬਰ »

ਸ਼ਹੀਦ ਕਾਂਸਟੇਬਲ ਅਜੇ ਕੁਮਾਰ ਦੀ ਪਤਨੀ ਨੂੰ ਡੀ. ਪੀ. ਆਈ. (ਸ. ਸ.) ਨੇ ਲੈਕਚਰਾਰ ਵਜੋਂ ਨਿਯੁਕਤੀ ਪੱਤਰ ਸੌ ਾਪਿਆ

ਐੱਸ. ਏ. ਐੱਸ. ਨਗਰ, 12 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸ਼ਹੀਦ ਕਾਂਸਟੇਬਲ ਅਜੇ ਕੁਮਾਰ ਨਵਾਂ ਪਿੰਡ ਟੱਪਰੀਆਂ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੀ ਪਤਨੀ ਅਮਨਦੀਪ ਨੂੰ ਵਾਰ ਹੀਰੋਜ਼ ਦੇ ...

ਪੂਰੀ ਖ਼ਬਰ »

ਪ੍ਰੋ.ਰਾਜੇਸ਼ ਕੁਮਾਰ ਨੂੰ ਪੁਰਸਕਾਰ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਡੀਨ ਅਕਾਦਮਿਕ ਅਤੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ.ਰਾਜੇਸ਼ ਕੁਮਾਰ ਨੂੰ ਅੰਤਰਰਾਸ਼ਟਰੀ ਅਕਾਦਮੀ ਕਾਡੀਓਵਾਸਕੂਲਰ ਵੱਲੋਂ ਡਾ.ਐਚ.ਐਚ ਬੱੁਟਰ ਓਰੇਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ | ਪੁਰਸਕਾਰ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 862 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਕੀਤਾ ਨਿਪਟਾਰਾ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਧੀਨ ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਟੀ. ਪੀ. ਐੱਸ. ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸ. ਏ. ਐੱਸ. ...

ਪੂਰੀ ਖ਼ਬਰ »

ਰਾਜੀਵ ਸ਼ਰਮਾ ਭਾਜਪਾ ਮੰਡਲ ਡੇਰਾਬੱਸੀ ਦੇ ਇੰਚਾਰਜ ਨਿਯੁਕਤ

ਲਾਲੜੂ, 12 ਫਰਵਰੀ (ਰਾਜਬੀਰ ਸਿੰਘ)-ਪਾਰਟੀ ਪ੍ਰਤੀ ਸੇਵਾਵਾਂ ਅਤੇ ਵਫਾਦਾਰੀ ਨੂੰ ਦੇਖਦਿਆਂ ਲਾਲੜੂ ਨਿਵਾਸੀ ਰਾਜੀਵ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਮੰਡਲ ਡੇਰਾਬੱਸੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦਾ ਐਲਾਨ ਕਰਦਿਆਂ ਭਾਜਪਾ ਜ਼ਿਲ੍ਹਾ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਹੋਏ ਮੁਕਾਬਲੇ
ਡੇਢ ਲੱਖ ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ

ਐੱਸ. ਏ. ਐੱਸ. ਨਗਰ, 12 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਗੇੜ 'ਚ ਕਲੱਸਟਰ/ਸੈਂਟਰ ਪੱਧਰ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ...

ਪੂਰੀ ਖ਼ਬਰ »

ਸਾਥੀ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਦਾ ਕੈਲੰਡਰ ਜਾਰੀ

ਐੱਸ. ਏ. ਐੱਸ. ਨਗਰ, 12 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮਰਹੂਮ ਜਨਰਲ ਸਕੱਤਰ ਦੀ ਯਾਦ 'ਚ ਸਥਾਪਿਤ ਸਾਥੀ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2018-19 ਦਾ ਤਿਆਰ ਕਰਵਾਇਆ ...

ਪੂਰੀ ਖ਼ਬਰ »

ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2018 ਪੰਜਾਬ ਯੂਨੀਵਰਸਿਟੀ ਨੂੰ ਦੇਸ਼ ਭਰ 'ਚੋਂ 10ਵਾਂ ਤੇ ਏਸ਼ੀਆ ਵਿਚ ਮਿਲਿਆ 14ਵਾਂ ਸਥਾਨ

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2018 ਵਿਚ ਪੰਜਾਬ ਯੂਨੀਵਰਸਿਟੀ ਨੂੰ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵਿਚ 10ਵਾਂ ਅਤੇ ਏਸ਼ੀਆ ਵਿਚੋਂ 114ਵਾਂ ਸਥਾਨ ਮਿਲਿਆ ਹੈ | ਟਾਈਮਜ਼ ਵੱਲੋਂ ਪੰਜਾਬ ...

ਪੂਰੀ ਖ਼ਬਰ »

ਬੰਗਲਾਦੇਸ਼ੀ ਸਿਵਲ ਪ੍ਰਸ਼ਾਸਨ ਵਲੋਂ ਪਿੰਡ ਰੋੜਮਾਜਰਾ ਦਾ ਦੌਰਾ

ਕੁਰਾਲੀ, 12 ਫਰਵਰੀ (ਬਿੱਲਾ ਅਕਾਲਗੜ੍ਹੀਆ)-ਅੱਜ ਬੰਗਲਾਦੇਸ਼ੀ ਸਿਵਲ ਪ੍ਰਸ਼ਾਸਨ ਦੇ ਆਈ. ਪੀ. ਐੱਸ ਤੇ ਪੀ. ਸੀ. ਐੱਸ. ਅਫ਼ਸਰਾਂ 'ਤੇ ਆਧਾਰਿਤ 31 ਮੈਂਬਰੀ ਵਫ਼ਦ ਵਲੋਂ ਰੋਪੜ ਜ਼ਿਲ੍ਹੇ ਦੇ ਪਿੰਡ ਰੋੜ-ਮਾਜਰਾ ਦਾ ਦੌਰਾ ਕੀਤਾ ਗਿਆ | ਇਸ ਟੀਮ ਦੇ ਨਾਲ ਦੌਰੇ 'ਤੇ ਆਈ ਰੋਪੜ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਲਈ ਜੈਵਿਕ ਖੇਤੀ ਹੋਣ ਲੱਗੀ ਲਾਹੇਵੰਦ ਸਾਬਤ : ਡਿਪਟੀ ਕਮਿਸ਼ਨਰ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਿਹਾ ਜੈਵਿਕ ਵਸਤਾਂ ਦਾ ਵਿਕਰੀ ਕੇਂਦਰ ਸਮੇਂ ਦੇ ...

ਪੂਰੀ ਖ਼ਬਰ »

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪੇਂਟਿੰਗ ਤੇ ਕੌਲਾਜ ਬਣਾਉਣ ਸਬੰਧੀ ਵਰਕਸ਼ਾਪ

ਡੇਰਾਬੱਸੀ, 12 ਫਰਵਰੀ (ਸ਼ਾਮ ਸਿੰਘ ਸੰਧੂ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿੰ੍ਰਸੀਪਲ ਸਾਧਨਾ ਸੰਗਰ ਦੀ ਅਗਵਾਈ ਹੇਠ ਫਾਈਨ ਆਰਟ ਵਿਭਾਗ ਵਲੋਂ ਇਕ ਰੋਜ਼ਾ ਪੇਂਟਿੰਗ ਤੇ ਕੌਲਾਜ ਬਣਾਉਣ ਸਬੰਧੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ਲਲਿਤ ਕਲਾ ਅਕਾਦਮੀ ਦੇ ਸਾਬਕਾ ਸਕੱਤਰ ...

ਪੂਰੀ ਖ਼ਬਰ »

ਜਨ ਹਿਤ ਵਿਕਾਸ ਕਮੇਟੀ ਨੇ ਕੰਗ ਤੇ ਹੋਰਨਾਂ ਨੂੰ ਦਿੱਤਾ ਮੰਗ-ਪੱਤਰ

ਖਰੜ, 12 ਫਰਵਰੀ (ਜੰਡਪੁਰੀ)-ਖਰੜ ਸ਼ਹਿਰ ਦੇ ਵਸਨੀਕਾਂ ਵਲੋਂ ਸ਼ਹਿਰ ਦੀ ਸਮੱਸਿਆ ਅਤੇ ਵਿਕਾਸ ਕਰਾਉਣ ਲਈ ਕਮੇਟੀ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਅਗਵਾਈ ਹੇਠ ਗਠਿਤ ਕਮੇਟੀ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਸ਼ਹਿਰ ਦਾ ਯੋਜਨਾਬੱਧ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਦੰਦਾਂ ਦੀ ਮੁਫਤ ਜਾਂਚ ਤੇ ਇਲਾਜ ਲਈ ਵਿਸ਼ੇਸ਼ ਪੰਦ੍ਹਰਵਾੜਾ 26 ਤੱਕ- ਡਾ. ਭਾਰਦਵਾਜ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)­- ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੰਦਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਲਈ ਵਿਸ਼ੇਸ਼ ਪੰਦ੍ਹਰਵਾੜੇ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਐੱਸ. ਏ. ਐੱਸ. ਨਗਰ ਵਿਖੇ ਕੀਤੀ | ਉਨ੍ਹਾਂ ਦੱਸਿਆ ਕਿ ਇਹ ਪੰਦ੍ਹਰਵਾੜਾ 26 ਫਰਵਰੀ ਤੱਕ ...

ਪੂਰੀ ਖ਼ਬਰ »

ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਸਰਕਾਰ ਨੇ ਰੋਕੇ - ਦਰਸ਼ਨ ਸਿੰਘ ਬੇਲੂਮਾਜਰਾ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)- ਮੁਲਾਜ਼ਮ ਜਥੇਬੰਦੀ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ,ਮੱਖਣ ਸਿੰਘ ਵਾਹਿਦਪੁਰੀ ਅਤੇ ਰਣਬੀਰ ਸਿੰਘ ਟੂਸੇ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ...

ਪੂਰੀ ਖ਼ਬਰ »

ਆਰੀਆ ਸਮਾਜ ਖਰੜ ਦੀ ਮੀਟਿੰਗ

ਖਰੜ, 12 ਫਰਵਰੀ (ਮਾਨ)- ਆਰੀਆ ਸਮਾਜ ਖਰੜ ਦੀ ਇਕ ਮੀਟਿੰਗ ਸ੍ਰੀ ਵਿਸ਼ਵ ਬੰਧੂ ਪ੍ਰਧਾਨ ਆਰੀਆ ਸਮਾਜ ਖਰੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ, ਜਿਸ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਸ਼ਿਵਰਾਤਰੀ ਨੂੰ ਮੁੱਖ ਰੱਖਦਿਆਂ ਆਰੀਆ ਸਮਾਜ ਖਰੜ ...

ਪੂਰੀ ਖ਼ਬਰ »

ਭਾਜਪਾ ਦੇ ਜ਼ਿਲ੍ਹਾ ਮੁਹਾਲੀ ਦੇ ਵੱਖ-ਵੱਖ ਮੰਡਲ ਇੰਚਾਰਜ ਨਿਯੁਕਤ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਭਾਜਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਅਗਲੇ ਸਾਲ ਭਾਵ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX