ਤਾਜਾ ਖ਼ਬਰਾਂ


ਜਸਟਿਨ ਟਰੂਡੋ ਨੇ ਸੰਗਤਾਂ ਦਾ ਹੱਥ ਜੋੜ ਕੀਤਾ ਧੰਨਵਾਦ
. . .  5 minutes ago
ਨਵਜੋਤ ਸਿੰਘ ਸਿੱਧੂ, ਹਰਦੀਪ ਸਿੰਘ ਪੂਰੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਜਸਟਿਨ ਟਰੂਡੋ ਦੇ ਨਾਲ ਮੌਜੂਦ
. . .  11 minutes ago
ਟਰੂਡੋ ਨੇ 10 ਮਿੰਟ ਕੀਤੀ ਲੰਗਰ ਪਕਾਉਣ ਦੀ ਸੇਵਾ
. . .  19 minutes ago
ਟਰੂਡੋ ਨੇ ਲੰਗਰ ਹਾਲ 'ਚ ਪਕਾਈ ਰੋਟੀ
. . .  20 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਜਸਟਿਨ ਟਰੂਡੋ ਕਰ ਰਹੇ ਹਨ ਸੇਵਾ
. . .  30 minutes ago
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਪਣੇ ਪਰਿਵਾਰ ਸਮੇਤ ਮੌਜੂਦ ਜਸਟਿਨ ਟਰੂਡੋ
. . .  35 minutes ago
ਜਸਟਿਨ ਟਰੂਡੋ ਦਾ ਸੁਖਬੀਰ ਬਾਦਲ ਤੇ ਲੌਂਗੋਵਾਲ ਨੇ ਗੁਲਦਸਤੇ ਭੇਂਟ ਕਰਕੇ ਕੀਤਾ ਸਵਾਗਤ
. . .  37 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਕੀਤਾ ਗਿਆ ਭਰਵਾਂ ਸਵਾਗਤ
. . .  40 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਸੁਖਬੀਰ ਬਾਦਲ ਤੇ ਲੌਂਗੋਵਾਲ ਸਵਾਗਤ ਲਈ ਤਿਆਰ
. . .  54 minutes ago
ਪੰਜਾਬ ਸਰਕਾਰ ਵਲੋਂ ਸਿੱਧੂ ਤੇ ਕੇਂਦਰ ਵਲੋਂ ਹਰਦੀਪ ਪੂਰੀ ਨੇ ਟਰੂਡੋ ਦਾ ਹਵਾਈ ਅੱਡੇ 'ਤੇ ਕੀਤਾ ਸੀ ਸਵਾਗਤ
. . .  57 minutes ago
ਜਸਟਿਨ ਟਰੂਡੋ ਦੇ ਸਵਾਗਤ ਲਈ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਮੌਜੂਦ
. . .  about 1 hour ago
ਥੋੜ੍ਹੀ ਦੇਰ 'ਚ ਸ੍ਰੀ ਹਰਿਮੰਦਰ ਸਾਹਿਬ ਪੁੱਜਣਗੇ ਟਰੂਡੋ
. . .  about 1 hour ago
ਪ੍ਰਧਾਨ ਮੰਤਰੀ ਟਰੂਡੋ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਇਕਠੇ ਮਿਲਣਗੇ ਮੁੱਖ ਮੰਤਰੀ ਕੈਪਟਨ ਨੂੰ
. . .  about 1 hour ago
ਫਗਵਾੜਾ 'ਚ ਹੋਇਆ ਕਤਲ
. . .  about 1 hour ago
ਹਵਾਈ ਅੱਡੇ ਤੋਂ ਜਸਟਿਨ ਟਰੂਡੋ ਦਾ ਕਾਫਲਾ ਸ੍ਰੀ ਅੰਮ੍ਰਿਤਸਰ ਲਈ ਹੋਇਆ ਰਵਾਨਾ
. . .  about 1 hour ago
ਹੜਤਾਲ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ
. . .  about 1 hour ago
ਅੰਮ੍ਰਿਤਸਰ : ਜਸਟਿਨ ਟਰੂਡੋ ਦੇ ਸਵਾਗਤ ਲਈ ਸ੍ਰੀ ਹਰਮਿੰਦਰ ਸਾਹਿਬ ਦੇ ਅੰਦਰ ਤੇ ਬਾਹਰ ਕੀਤੇ ਗਏ ਵਿਸ਼ੇਸ਼ ਪ੍ਰਬੰਧ
. . .  about 1 hour ago
ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਵਾਈ ਅੱਡਾ ਪੁੱਜੇ। ਜਹਾਜ਼ ਦੀ ਹੋਈ ਲੈਡਿੰਗ
. . .  about 1 hour ago
ਕਿਸਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
. . .  about 2 hours ago
ਰਾਜਾਸਾਂਸੀ : ਜਸਟਿਨ ਟਰੂਡੋ ਦੇ ਰਾਜਾਸਾਂਸੀ ਹਵਾਈ ਅੱਡਾ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ
. . .  about 2 hours ago
ਥੋੜ੍ਹੀ ਦੇਰ ਤੱਕ ਅੰਮ੍ਰਿਤਸਰ ਪੁੱਜਣਗੇ ਜਸਟਿਨ ਟਰੂਡੋ
. . .  about 2 hours ago
ਕੈਪਟਨ ਅੰਮ੍ਰਿਤਸਰ ਲਈ ਹੋਏ ਰਵਾਨਾ
. . .  about 2 hours ago
ਟਰੂਡੋ ਤੇ ਕੈਪਟਨ ਵਿਚਕਾਰ ਮੁਲਾਕਾਤ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ - ਸਿੱਧੂ
. . .  about 2 hours ago
ਅੱਜ ਦੁਪਹਿਰ ਟਰੂਡੋ ਤੇ ਕੈਪਟਨ ਦੀ ਹੋਵੇਗੀ ਮੁਲਾਕਾਤ
. . .  about 3 hours ago
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ 'ਅਜੀਤ' ਵੱਲੋਂ ਸ਼ੁੱਭਕਾਮਨਾਵਾਂ
. . .  about 3 hours ago
ਪੀ.ਐਨ.ਬੀ. ਦਾ ਜਨਰਲ ਮੈਨੇਜਰ ਰੈਂਕ ਦਾ ਅਫ਼ਸਰ ਗ੍ਰਿਫ਼ਤਾਰ
. . .  about 3 hours ago
ਟਰੂਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਦੋ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ - ਭਾਈ ਲੌਂਗੋਵਾਲ
. . .  1 day ago
ਪੰਜਾਬ ਸਿੱਖਿਆ ਵਿਭਾਗ ਵਲੋਂ ਇੰਨਸਰਵਿਸ ਟਰੇਨਿੰਗ ਸੈਂਟਰਾਂ ਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ
. . .  1 day ago
ਨਵਜੋਤ ਸਿੱਧੂ ਤੇ ਹਰਦੀਪ ਪੂਰੀ ਟਰੂਡੋ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਕਰਨਗੇ ਸਵਾਗਤ
. . .  1 day ago
ਨਾ ਹੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਨਾ ਹੀ ਹਟਾਇਆ ਗਿਆ : ਡਾ. ਅਮਰ ਸਿੰਘ
. . .  1 day ago
ਪੰਚਕੂਲਾ ਕੋਰਟ ਨੇ ਅਦਿੱਤਿਆ ਇੰਸਾ ਦੇ ਇਸ਼ਤਿਹਾਰ ਕੀਤੇ ਜਾਰੀ
. . .  1 day ago
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਹਿਤ 15 ਦੋਸ਼ੀਆਂ ਦੇ ਅਰੈਸਟ ਵਰੰਟ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਧਰਮ ਤੇ ਵਿਰਸਾ

ਸਿੱਖ ਰਾਜ ਦਾ ਅੰਤ

ਚੰਗੇ ਸਮਿਆਂ ਵਿਚ ਇਕ ਡਰਾਉਣਾ ਸੁਪਨਾ
'ਇਸ ਲਾਲ ਰੰਗ ਦਾ ਕੀ ਮਤਲਬ ਹੈ?' ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ, ਜੋ ਉਸ ਨੂੰ ਹਿੰਦੁਸਤਾਨ ਦਾ ਨਕਸ਼ਾ ਦਿਖਾ ਰਿਹਾ ਸੀ।
'ਜਹਾਂ ਪਨਾਂਹ, ਲਾਲ ਰੰਗ ਉਸ ਇਲਾਕੇ ਨੂੰ ਦਰਸਾਉਂਦਾ ਹੈ, ਜਿਥੇ ਅੰਗਰੇਜ਼ਾਂ ਦਾ ਰਾਜ ਹੈ।'
ਮਹਾਰਾਜਾ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਵਰਤ ਕੇ ਧਿਆਨ ਨਾਲ ਦੇਖਿਆ ਤੇ ਜਾਣਿਆ ਕਿ ਸਿਰਫ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੁਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰਕੇ ਕਿਹਾ ਕਿ 'ਇਕ ਦਿਨ ਇਹ ਸਭ ਲਾਲ ਹੋ ਜਾਣਾ ਹੈ।'
ਨਕਸ਼ੇ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦੀਆਂ ਸਾਰੀਆਂ ਕਹਾਣੀਆਂ ਦੀ ਤਰ੍ਹਾਂ, ਉਸ ਦੀ ਦੂਰ-ਦ੍ਰਿਸ਼ਟੀ ਦਰਸਾਉਂਦੀ ਸੀ। ਪਰ ਜਿਥੋਂ ਤੱਕ ਅੰਗਰੇਜ਼ਾਂ ਦਾ ਸਵਾਲ ਹੈ, ਇਨ੍ਹਾਂ ਦੀ ਮਨਸ਼ਾ ਦਾ ਅੰਦਾਜ਼ਾ ਲਗਾਉਣ ਵਾਸਤੇ ਕਿਸੇ ਮਾਹਿਰ ਜੋਤਸ਼ੀ ਦੀ ਲੋੜ ਨਹੀਂ ਸੀ। ਹਰ ਕੋਈ ਜਾਣਦਾ ਸੀ ਕਿ ਇਕ ਨਾ ਇਕ ਦਿਨ ਅੰਗਰੇਜ਼ ਸਾਰੇ ਹਿੰਦੁਸਤਾਨ 'ਤੇ ਆਪਣਾ ਕਬਜ਼ਾ ਕਰ ਹੀ ਲੈਣਗੇ, ਜੇ ਹੋ ਸਕਿਆ ਤਾਂ ਇਸ ਤੋਂ ਵੀ ਅੱਗੇ ਤੱਕ ਜਾ ਕੇ। 40 ਸਾਲ ਤੱਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਹਾਕਮ ਸੀ, ਉਸ ਨੇ ਦੇਖਿਆ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਉੱਪਰ ਕਬਜ਼ਾ ਕਰ ਲਿਆ ਹੈ। ਬੰਗਾਲ ਤੇ ਅਵਧ ਦੇ ਨਵਾਬ, ਰਾਜਪੂਤ, ਰੋਹਿਲਾ, ਜਾਟ ਤੇ ਗੋਰਖਾ ਵਰਗੀਆਂ ਮਜ਼ਬੂਤ ਹਿੰਦੁਸਤਾਨੀ ਤਾਕਤਾਂ ਖ਼ਤਮ ਹੋ ਚੁੱਕੀਆਂ ਸਨ। ਸਭ ਤੋਂ ਵੱਡੀ ਤਾਕਤ ਮਰਹੱਟਾ ਵੀ ਖ਼ਤਮ ਹੋ ਚੁੱਕੀ ਸੀ, ਜਿਸ ਤੋਂ ਮੁਗ਼ਲ ਬਾਦਸ਼ਾਹਾਂ ਦੇ ਨਾਲ ਹੀ ਅੰਗਰੇਜ਼ਾਂ ਨੇ ਦਿੱਲੀ ਹਾਸਲ ਕੀਤੀ ਸੀ। ਹਿੰਦੁਸਤਾਨ ਵਿਚ ਇਕੋ-ਇਕ ਆਜ਼ਾਦ ਬਾਦਸ਼ਾਹੀ ਪੰਜਾਬ ਦੀ ਬਾਦਸ਼ਾਹੀ ਸੀ, ਲਾਹੌਰ ਦਰਬਾਰ।
ਅੰਗਰੇਜ਼ਾਂ ਨੇ ਆਪਣਾ ਇਹ ਇਰਾਦਾ ਕਦੇ ਪਰਦੇ ਵਿਚ ਨਹੀਂ ਰੱਖਿਆ। ਉਹ 1809 ਵਿਚ ਹੀ ਆਪਣੀ ਸਰਹੱਦ ਨੂੰ ਜਮਨਾ ਤੋਂ ਸਤਲੁਜ ਦਰਿਆ ਤੱਕ ਲੈ ਗਏ ਸਨ ਤੇ ਮਾਲਵੇ ਦੇ ਸਭ ਸਿੱਖ ਰਾਜਿਆਂ ਨੂੰ ਆਪਣੀ ਸੁਰੱਖਿਆ ਹੇਠ ਲੈ ਆਂਦਾ ਸੀ। ਜਮਨਾ ਨੂੰ ਅੰਗਰੇਜ਼ੀ ਰਾਜ ਦੀ ਪੱਛਮੀ ਹੱਦ ਮੰਨਣ ਦੇ ਪਹਿਲੇ ਫੈਸਲੇ ਦੇ ਮੁਕਾਬਲੇ ਇਹ ਉਨ੍ਹਾਂ ਦਾ ਅਗਲੇ ਹਮਲਿਆਂ ਦੀ ਯੋਜਨਾ ਦਾ ਹਿੱਸਾ ਸੀ। ਇਸ ਵਿਚ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਮਾਲਵੇ ਦੇ ਬਹੁਤ ਇਲਾਕਿਆਂ ਉੱਪਰ ਆਪਣਾ ਅਸਰ ਰੱਖਦਾ ਹੈ ਤੇ ਇਨ੍ਹਾਂ ਸਿੱਖ ਰਿਆਸਤਾਂ ਉੱਪਰ ਆਪਣਾ ਕਾਬੂ ਜਮਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਇਸ ਦਖਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਛੇਤੀ ਅਹਿਸਾਸ ਕਰ ਲਿਆ ਕਿ ਅੰਗਰੇਜ਼ਾਂ ਤੇ ਉਨ੍ਹਾਂ ਦੇ ਹਿੰਦੁਸਤਾਨੀ ਸਾਥੀਆਂ ਦੀ ਤਾਕਤ ਉਸ ਨਾਲੋਂ ਕਾਫੀ ਜ਼ਿਆਦਾ ਹੈ। ਉਸ ਨੇ ਸਬਰ ਦਾ ਘੁੱਟ ਭਰ ਲਿਆ ਤੇ ਮਾਲਵਾ ਛੱਡ ਦੇਣ ਦੇ ਦਸਤਖਤ ਕਰ ਦਿੱਤੇ।
ਵਾਰ-ਵਾਰ ਅੰਗਰੇਜ਼ ਉਸ ਨੂੰ ਲੜਾਈ ਵਾਸਤੇ ਉਕਸਾਉਂਦੇ ਰਹੇ ਤੇ ਵਾਰ-ਵਾਰ ਉਹ ਵੀ ਲੜਾਈ ਦੀਆਂ ਗੱਲਾਂ ਕਰਦਾ ਰਿਹਾ ਪਰ ਅਖੀਰ ਅੰਗਰੇਜ਼ਾਂ ਦੀਆਂ ਸ਼ਰਤਾਂ ਮੰਨ ਲੈਂਦਾ ਰਿਹਾ। ਉਨ੍ਹਾਂ ਨੇ ਰਣਜੀਤ ਸਿੰਘ ਦਾ ਦੱਖਣ ਵਾਲੇ ਪਾਸੇ ਸਿੰਧ ਅਤੇ ਅਰਬ ਸਾਗਰ ਤੱਕ ਪਹੁੰਚਣ ਦਾ ਰਸਤਾ ਬੰਦ ਕਰ ਦਿੱਤਾ। ਅੰਗਰੇਜ਼ ਅਫ਼ਗਾਨਿਸਤਾਨ ਦੇ ਮਾਮਲਿਆਂ ਵਿਚ ਲਗਾਤਾਰ ਦਖਲ ਦਿੰਦੇ ਰਹੇ ਤੇ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਿਲ ਕਰਦੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਨੇ ਕਾਬਲ ਉੱਪਰ ਆਪਣਾ ਕਠਪੁਤਲੀ ਬਾਦਸ਼ਾਹ ਸ਼ਾਹ ਸ਼ੁਜ਼ਾ ਨੂੰ ਤਖ਼ਤ ਉੱਪਰ ਬਿਠਾ ਦਿੱਤਾ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਉੱਪਰ ਲਾਹੌਰ ਅੰਦਰ ਬ੍ਰਿਟਿਸ਼ ਰੈਜ਼ੀਡੈਂਸੀ ਰੱਖਣ ਦੀ ਮੰਗ ਰੱਖੀ, ਜਿਸ ਨੂੰ ਮਹਾਰਾਜਾ ਸਿਰੇ ਤੋਂ ਇਨਕਾਰ ਕਰ ਦਿੰਦਾ ਰਿਹਾ ਪਰ ਉਸ ਨੂੰ ਪਤਾ ਸੀ ਕਿ ਇਹ ਸਿਰਫ ਵਕਤ ਦੀ ਹੀ ਗੱਲ ਹੈ।
ਅੰਗਰੇਜ਼ਾਂ ਨੂੰ ਦੂਰ ਰੱਖਣ ਦੀ ਖਾਤਰ ਮਹਾਰਾਜਾ ਨੇ ਆਪਣੀ ਫੌਜ ਨੂੰ ਵੱਡੀ ਬਣਾਉਣ ਤੇ ਆਧੁਨਿਕ ਬਣਾਉਣ ਦਾ ਫੈਸਲਾ ਕੀਤਾ। ਸੰਨ 1822 ਤੋਂ ਬਾਅਦ ਉਸ ਦੀ ਫੌਜ ਵਿਚ ਯੂਰਪੀਨ ਅਫਸਰ ਜਿਵੇਂ ਕਿ ਫਰਾਂਸੀਸੀ, ਇਟਾਲੀਅਨ, ਗਰੀਕ, ਸਪੇਨਿਸ਼ ਇਥੋਂ ਤੱਕ ਕਿ ਕੁਝ ਅੰਗਰੇਜ਼ ਤੇ ਪੂਰਬੀ ਯੂਰਪ ਦੇ ਲੋਕ ਵੀ ਭਰਤੀ ਕੀਤੇ ਗਏ। ਸਿੱਖ ਫੌਜ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਪਰ ਇਨ੍ਹਾਂ ਯੂਰਪੀਨ ਅਫਸਰਾਂ ਨੂੰ ਤਨਖਾਹਾਂ ਦੇਣ ਤੇ ਫੌਜ ਵਾਸਤੇ ਆਧੁਨਿਕ ਹਥਿਆਰ ਖਰੀਦਣ ਵਾਸਤੇ ਆਮਦਨ ਦੀ ਕਮੀ ਆ ਗਈ। ਨਵੇਂ ਜਿੱਤਣ ਵਾਲੇ ਇਲਾਕੇ ਵੀ ਨਹੀਂ ਬਚੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਹ ਅਸੂਲ ਹੀ ਬਣਾ ਲਿਆ ਕਿ ਆਪਣੀਆਂ ਫੌਜਾਂ ਦੀਆਂ ਤਨਖਾਹਾਂ ਕੁਝ ਦੇਰ ਦੀਆਂ ਬਕਾਇਆ ਹੀ ਰੱਖਣੀਆਂ ਹਨ, ਤਾਂ ਜੋ ਉਹ ਐਨ ਮੌਕੇ 'ਤੇ ਸਾਥ ਨਾ ਛੱਡ ਜਾਣ। ਪੈਸੇ ਦੀ ਭਾਰੀ ਕਮੀ ਆ ਜਾਣ ਤੋਂ ਬਾਅਦ 1822 ਤੋਂ ਬਾਅਦ ਉਹ ਫੌਲਾਦੀ ਅਨੁਸ਼ਾਸਨ ਹੀ ਸੀ, ਜਿਸ ਦੀ ਵਜ੍ਹਾ ਮਹਾਰਾਜਾ ਦੀ ਫੌਜ ਵਿਚ ਕੋਈ ਵੱਡੀ ਬਗਾਵਤ ਨਹੀਂ ਹੋਈ। ਪਰ ਅਨੁਸ਼ਾਸਨਹੀਣਤਾ ਦੇ ਬੀਜ ਜ਼ਰੂਰ ਪੈਦਾ ਹੋ ਗਏ ਸਨ, ਜਿਸ ਕਰਕੇ ਉਸ ਦੇ ਵਾਰਸਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਸਿਪਾਹੀਆਂ ਨੇ ਬਕਾਇਆ ਤਨਖਾਹਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਲੜਾਈ 'ਤੇ ਜਾਣ ਤੋਂ ਪਹਿਲਾਂ ਤਰੱਕੀਆਂ ਤੇ ਇਨਾਮਾਂ ਦੀ ਮੰਗ ਰੱਖਣ ਲੱਗ ਪਏ ਸਨ। ਉਨ੍ਹਾਂ ਆਪਣੇ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੇ ਖਿਲਾਫ ਹਿੰਸਾ ਦਾ ਪ੍ਰਯੋਗ ਵੀ ਕਰਨ ਲੱਗੇ। ਯੂਰਪੀਨ ਅਫਸਰ ਜੋ 40 ਦੀ ਗਿਣਤੀ ਵਿਚ ਲਾਹੌਰ ਦਰਬਾਰ ਦੇ ਮੁਲਾਜ਼ਮ ਸਨ, ਛੱਡ ਕੇ ਜਾਣ ਵਾਲਿਆਂ ਵਿਚੋਂ ਪਹਿਲੇ ਸਨ। ਜਿਹੜੇ ਰੁਕੇ ਰਹੇ, ਉਹ ਵੱਡੀਆਂ ਤਨਖਾਹਾਂ ਲੈਂਦੇ ਰਹੇ, ਜਿਵੇਂ ਵੈਨਤੁਰਾ 2500 ਰੁਪਏ ਮਹੀਨਾ ਤਨਖਾਹ ਤੇ ਜਗੀਰ ਦਾ ਮਾਲਕ ਸੀ ਤੇ ਅਵੀਤੇਬਾਈਲ ਦੀ ਵੀ 1600 ਰੁਪਏ ਤਨਖਾਹ ਤੇ ਜਗੀਰ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਵਫਾਦਾਰੀਆਂ ਪੰਜਾਬ ਹਕੂਮਤ ਨਾਲ ਨਹੀਂ ਰਹਿੰਦੀਆਂ ਸਨ, ਉਹ ਪੈਸੇ ਦੀ ਖਾਤਰ ਅੰਗਰੇਜ਼ਾਂ ਨੂੰ ਜਾਣਕਾਰੀਆਂ ਵੇਚ ਸਕਦੇ ਸਨ। ਰਣਜੀਤ ਸਿੰਘ ਨੇ ਇਨ੍ਹਾਂ ਅਫਸਰਾਂ ਨੂੰ ਉੱਚੇ ਰੁਤਬੇ ਵਾਲੇ 'ਡਰਿੱਲ ਸਾਰਜੈਂਟ' ਦੇ ਤੌਰ 'ਤੇ ਹੀ ਰੱਖਿਆ ਸੀ ਤੇ ਕਦੇ ਵੀ ਵਫਾਦਾਰੀ ਦੀ ਪਰਖ ਵਾਲੀ ਜ਼ਿੰਮੇਵਾਰੀ ਦਾ ਕੰਮ ਨਹੀਂ ਦਿੰਦਾ ਸੀ। ਇਕ ਵਾਰ ਉਨ੍ਹਾਂ ਨੇ ਮਹਾਰਾਜਾ ਦੀ ਲਗਾਈ ਲੇਵੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਮਹਾਰਾਜਾ ਨੇ ਇਹ ਸਾਰੇ ਯੂਰਪੀਨ 'ਹਰਾਮਜ਼ਾਦਿਆਂ', ਜਰਮਨਾਂ, ਅੰਗਰੇਜ਼ਾਂ ਤੇ ਸਾਰਿਆਂ ਨੂੰ ਕੱਢ ਦਿੱਤਾ ਸੀ।
ਰਣਜੀਤ ਸਿੰਘ ਦੀ ਫੌਜ ਵਿਚ ਯੂਰਪੀਨਾਂ ਵਲੋਂ ਸਿਖਲਾਈ ਪ੍ਰਾਪਤ ਪਿਆਦਾ ਫੌਜ ਤੋਂ ਇਲਾਵਾ 50 ਹਜ਼ਾਰ ਘੋੜਸਵਾਰ ਸਿਪਾਹੀ ਤੇ 300 ਦੇ ਕਰੀਬ ਤੋਪਾਂ ਸਨ। ਇਸ ਤੋਂ ਇਲਾਵਾ ਜਗੀਰਦਾਰਾਂ ਦੇ ਤਹਿਤ ਵੱਖਰੇ ਸਿਪਾਹੀ ਸਨ। ਫੌਜ ਦਾ ਇਕ ਸਾਲ ਦਾ ਖਰਚਾ ਕਰੀਬ ਇਕ ਕਰੋੜ ਰੁਪਏ ਸੀ ਤੇ ਇਸ ਤਰ੍ਹਾਂ ਏਸ਼ੀਆ ਦੀ ਇਹ ਬਹੁਤ ਤਾਕਤਵਰ ਸਲਤਨਤ ਆਪਣੀ ਆਮਦਨ ਦਾ ਇਕ ਤਿਹਾਈ ਫੌਜ ਉੱਪਰ ਖਰਚਾ ਕਰਦੀ ਸੀ। ਆਪਣੀਆਂ ਨੌਕਰੀਆਂ ਕਾਇਮ ਰੱਖਣ ਦੀ ਖਾਤਰ ਯੂਰਪੀਨ ਅਫਸਰ ਫੌਜ ਵਿਚ ਅੰਗਰੇਜ਼ਾਂ ਪ੍ਰਤੀ ਨਫਰਤ ਦੀਆਂ ਗੱਲਾਂ ਕਰਦੇ ਰਹੇ, ਜਦੋਂ ਕਿ ਉਨ੍ਹਾਂ ਦੇ ਦਿਲਾਂ ਵਿਚ ਅਜਿਹੀ ਕੋਈ ਨਫਰਤ ਨਹੀਂ ਸੀ। ਇਸ ਵਾਸਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਜਦੋਂ ਅਹਿਸਾਸ ਹੋਇਆ ਕਿ ਇਹ ਚਿੱਟੀ ਚਮੜੀ ਵਾਲੇ ਪੰਜਾਬ ਦੇ ਖੈਰ-ਖਵਾਹ ਨਹੀਂ ਤਾਂ ਆਮ ਸਿਪਾਹੀਆਂ ਵਿਚ ਵਖਰੇਵਾਂ ਪੈ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਭੁੱਲ ਇਹ ਸੀ ਕਿ ਉਸ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਉਸ ਦੀ ਜਗ੍ਹਾ ਲੈਣ ਦੀ ਸਿਖਲਾਈ ਨਹੀਂ ਦਿੱਤੀ। ਜਦੋਂ 27 ਜੂਨ, 1839 ਦੀ ਸ਼ਾਮ ਨੂੰ ਉਹ ਮਰਿਆ ਤਾਂ ਉਸ ਦੀਆਂ ਲੀਹਾਂ 'ਤੇ ਚੱਲਣ ਵਾਲਾ ਕੋਈ ਵੀ ਨਹੀਂ ਸੀ। ਕੋਈ ਵੀ ਹਕੂਮਤ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਨਹੀਂ ਸੀ। ਇਹ ਗੱਲ ਸਿਰਫ ਉਸ ਦੇ ਪੁੱਤਰਾਂ 'ਤੇ ਹੀ ਨਹੀਂ, ਉਸ ਦੇ ਚੋਟੀ ਦੇ ਦਰਬਾਰੀਆਂ ਤੇ ਵਜ਼ੀਰਾਂ 'ਤੇ ਵੀ ਢੁਕਦੀ ਸੀ।
ਰਣਜੀਤ ਸਿੰਘ ਆਪਣੇ ਪਿੱਛੇ 7 ਪੁੱਤਰ ਛੱਡ ਕੇ ਗਿਆ, ਕਿਉਂਕਿ ਉਹ ਵੱਖ-ਵੱਖ ਔਰਤਾਂ ਦੇ ਪੇਟ ਵਿਚੋਂ ਪੈਦਾ ਹੋਏ ਸਨ, ਉਨ੍ਹਾਂ ਵਿਚ ਆਪਸੀ ਮੋਹ-ਪਿਆਰ ਨਹੀਂ ਸੀ। ਉਨ੍ਹਾਂ ਵਿਚੋਂ ਖੜਕ ਸਿੰਘ, ਜਿਸ ਦੀ ਉਮਰ ਉਸ ਵੇਲੇ 37 ਸਾਲ ਸੀ, ਆਪਣੇ ਪਿਤਾ ਵਲੋਂ ਵਾਰਸ ਦੀ ਚੋਣ ਸੀ। ਵੈਸੇ ਉਹ ਆਪਣੇ ਸਾਰੇ ਭਰਾਵਾਂ ਦੇ ਮੁਕਾਬਲੇ ਸਭ ਤੋਂ ਘੱਟ ਕਾਬਲ ਸੀ। ਉਸ ਨੇ ਆਪਣੇ ਪਿਤਾ ਤੋਂ ਹੋਰ ਕੋਈ ਖੂਬੀਆਂ ਨਹੀਂ ਹਾਸਲ ਕੀਤੀਆਂ ਸਨ, ਸਿਵਾਏ ਅਫੀਮ ਖਾਣ ਤੇ ਸ਼ਰਾਬ ਪੀਣ ਦੇ। ਸ਼ਾਹੀ ਹਕੀਮ ਮਾਰਟਿਨ ਹੌਨੀਗਬਰਗਰ ਦੇ ਮੁਤਾਬਿਕ ਉਹ ਆਪਣੇ ਪਿਤਾ ਨਾਲੋਂ ਵੱਡਾ ਅਫੀਮੀ ਸੀ। ਖੜਕ ਸਿੰਘ ਨੂੰ ਨੌਕਰਾਂ ਨੇ ਪਾਲਿਆ ਹੋਇਆ ਸੀ, ਜੋ ਉਸ ਵਿਚ ਕੋਈ ਚੰਗੀ ਅਕਲਮੰਦੀ ਨਹੀਂ ਪੈਦਾ ਕਰ ਸਕੇ। ਉਹ ਆਰਾਮਤਲਬ ਸੀ ਤੇ ਆਪਣੇ ਪਿਤਾ ਜਿੰਨੀ ਵੀ ਮਿਹਨਤ ਨਹੀਂ ਸੀ ਕਰ ਸਕਦਾ। ਉਸ ਦੇ ਆਲਸੀਪੁਣੇ ਦਾ ਇਕੋ ਹਾਂ-ਪੱਖੀ ਪਹਿਲੂ ਸੀ ਕਿ ਉਹ ਪ੍ਰਸ਼ਾਸਨ ਦੇ ਕੰਮ ਵਾਸਤੇ ਕਿਸੇ ਕਾਬਲ ਬੰਦੇ ਦੀ ਤਲਾਸ਼ ਕਰਕੇ, ਸਭ ਕੁਝ ਉਸ ਦੇ ਸਪੁਰਦ ਕਰਨ ਵਾਲਾ ਨਹੀਂ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤੋਂ 2020 ਤੱਕ

ਸਿੱਖ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਇਨ੍ਹਾਂ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿੰਘ ਸਭਾ ਲਹਿਰ ਦੇ ਜਾਗਰਤੀ ਕਾਲ ਵਿਚ ਆਪਣੇ ਫ਼ਰਜ਼ਾਂ ਪ੍ਰਤੀ ਵਧੇਰੇ ਸੁਚੇਤ ਹੋ ਗਏ ਸਨ। ਉਨ੍ਹਾਂ ਨੇ ਸਿੱਖ ਰਾਜ ਦਾ ਪਤਨ ਹੋਣ ਤੋਂ ਬਾਅਦ ਜਦੋਂ ਆਪਣੀ ਅਧੋਗਤੀ ਦੇ ਕਾਰਨਾਂ ...

ਪੂਰੀ ਖ਼ਬਰ »

16 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਜੋਗਿੰਦਰ ਸਿੰਘ ਹਰਿਆਣਾ ਵਾਲੇ

ਗੁਰਬਾਣੀ ਅਨੁਸਾਰ ਗੁਰੂ ਦੀ ਬਖ਼ਸ਼ਿਸ਼ ਤੋਂ ਬਿਨਾਂ ਇਨਸਾਨ ਨਾ ਲੋਕ ਵਿਚ ਅਤੇ ਨਾ ਹੀ ਪ੍ਰਲੋਕ ਵਿਚ ਸੁੱਖ ਪਾ ਸਕਦਾ ਹੈ। ਜੋ ਪ੍ਰਾਣੀ ਦੇ ਲੇਖਾਂ ਵਿਚ ਲਿਖਿਆ ਹੁੰਦਾ ਹੈ, ਉਸ ਨੂੰ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਅਜਿਹੀ ਹੀ ਅਧਿਆਤਮਕਵਾਦੀ, ਕ੍ਰਿਤੀ, ਭਗਤੀ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸ਼ੀਤਲ ਕੁੰਡ ਗੁਰਦੁਆਰਾ ਅਤੇ ਰਾਜਗੀਰ ਦੇ ਗਰਮ ਪਾਣੀ ਦੇ ਚਸ਼ਮੇ

ਰਾਜਗੀਰ ਗਰਮ ਪਾਣੀ ਦੇ ਚਸ਼ਮਿਆਂ ਲਈ ਬਹੁਤ ਮਸ਼ਹੂਰ ਹੈ। ਇਨ੍ਹਾਂ ਨੂੰ 'ਕੁੰਡ' ਕਿਹਾ ਜਾਂਦੈ। ਮਹਾਨਕੋਸ਼ ਅਨੁਸਾਰ 'ਕੁੰਡ' ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਧਾਤੂ ਰੱਖਿਆ ਕਰਨਾ, ਸੰਭਾਲਣਾ ਹੈ। ਸੰਗਯਾ ਵਜੋਂ ਇਸ ਦਾ ਅਰਥ ਹੈ ਜੋ ਜਲ ਦੀ ਰੱਖਿਆ ਕਰੇ, ਟੋਆ, ਗਢਾ, ਹੌਜ, ...

ਪੂਰੀ ਖ਼ਬਰ »

ਦੂਸਰੀ ਸਾਲਾਨਾ ਬਰਸੀ 'ਤੇ ਵਿਸ਼ੇਸ਼

ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ

ਸਿੱਖ ਪੰਥ ਦੇ ਮਹਾਨ ਪ੍ਰਚਾਰਕ ਤੇ ਤਰਕਸ਼ੀਲ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਦਾ ਜਨਮ ਜਨਵਰੀ, 1941 ਵਿਚ ਨਿਰਮਲ ਪੰਥ ਦੇ ਧਾਰਨੀ ਦਾਦਾ ਨਰਾਇਣ ਸਿੰਘ ਦੇ ਸਪੁੱਤਰ ਸੰਤ ਸਰਜਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੂਲੋਂ ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ...

ਪੂਰੀ ਖ਼ਬਰ »

ਪਰਤਣ ਲੱਗੇ ਹਨ ਲਾਹੌਰ ਦੇ ਮੰਦਰਾਂ ਦੇ ਚੰਗੇ ਦਿਨ

ਸਾਲ 1992 ਵਿਚ ਭਾਰਤ ਵਿਚ ਉੱਠਿਆ ਬਾਬਰੀ ਮਸਜਿਦ ਵਿਵਾਦ ਸਰਹੱਦ ਪਾਰ ਪਾਕਿਸਤਾਨ ਵਿਚ ਕਰੀਬ 1000 ਮੰਦਰਾਂ ਦੀ ਬਲੀ ਲੈ ਕੇ ਸ਼ਾਂਤ ਹੋਇਆ। ਅਯੁੱਧਿਆ ਵਿਚ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਦੇ ਚਲਦਿਆਂ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਪਾਕਿਸਤਾਨੀ ...

ਪੂਰੀ ਖ਼ਬਰ »

ਜੰਗਨਾਮਾ ਕਾਜ਼ੀ ਨੂਰ ਮੁਹੰਮਦ

ਅਠਾਰ੍ਹਵੀਂ ਸਦੀ ਦੇ ਲਹੂ ਭਿੱਜੇ ਸਿੱਖ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਹੈ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ। 1765 ਵਿਚ ਕਲਾਤ ਵਿਚ ਮੁਕੰਮਲ ਹੋਏ ਇਸ ਜੰਗਨਾਮੇ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਤੇ ਸੱਤਵੇਂ ਹੱਲੇ ਦਾ ਆਦਿ ਤੋਂ ਅੰਤ ਤੱਕ ਦਾ ਅੱਖੀਂ ਡਿੱਠਾ ...

ਪੂਰੀ ਖ਼ਬਰ »

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ

ਕਸ਼ਫ਼ੁਲ ਮਹਿਜੂਬ

ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ ਅਤੇ ਕਸ਼ਫ਼ੁਲ ਮਹਿਜੂਬ (ਛੁਪੇ ਰਾਜ਼ ਨੂੰ ਖੋਲ੍ਹਣਾ) ਦੇ ਰਚਨਾਕਾਰ ਦਾ ਪੂਰਾ ਨਾਂਅ ਅਲੀ ਬਿਨ ਉਸਮਾਨ ਅਲਜਲਾਬੀ ਹੁਜਵੀਰੀ ਸੀ। ਇਨ੍ਹਾਂ ਦੇ ਵੱਡੇ-ਵਡੇਰੇ ਗ਼ਜ਼ਨੀ ਸ਼ਹਿਰ ਦੇ ਨੇੜੇ ਪਿੰਡ ਹੁਜਵੀਰ ਦੇ ਵਸਨੀਕ ਸਨ, ਇਸ ਲਈ ਹੁਜਵੀਰੀ ਕਹਾਏ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ॥

ਸਿਰੀਰਾਗੁ ਮਹਲਾ ੫ ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ॥ ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ॥ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ॥ ੧॥ ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ॥ ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ॥ ੧॥ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਧਰਮ ਸਮਾਜ ਵਿਚ ਸਰਬਉੱਤਮ ਹੈ

ਜੇ ਤੁਸੀਂ ਕਿਸੇ ਉੱਚ ਸਥਲ 'ਤੇ ਪੁੱਜਣਾ ਹੈ ਤਾਂ ਤੁਹਾਨੂੰ ਖੁਸ਼ ਅਤੇ ਸੁਖੀ ਹੋਣਾ ਚਾਹੀਦਾ ਹੈ। ਨਿਰਾਸ਼ ਹੋਣ ਨਾਲ ਜਾਂ ਮੂੰਹ ਲਟਕਾਉਣ ਨਾਲ ਧਰਮ ਨਹੀਂ ਬਣਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਧਰਮ ਤਾਂ ਸੰਸਾਰ ਵਿਚ ਸਭ ਤੋਂ ਅਨੰਦ ਵਾਲੀ ਵਸਤੂ ਹੋਣੀ ...

ਪੂਰੀ ਖ਼ਬਰ »

ਕਲਾਸੀਕਲ ਰਾਗ ਗਾਉਣ ਵਿਚ ਮਾਹਿਰ

ਡਾ: ਹਰਭਜਨ ਸਿੰਘ ਭੋਗਲ

ਸ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਵਿਅਕਤੀ ਹਨ। ਉਹ ਕਲਾਸੀਕਲ ਰਾਗਾਂ ਵਿਚ ਮੁਹਾਰਤ ਰੱਖਦੇ ਹਨ, ਜਿਸ ਲਈ ਉਹ ਟੀ. ਵੀ. ਤੋਂ ਇਲਾਵਾ ਹਰਵੱਲਭ ਸੰਗੀਤ ਸੰਮੇਲਨ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਹੁੰਦੇ ਸੰਗੀਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ...

ਪੂਰੀ ਖ਼ਬਰ »

ਸਿੱਖ ਸਮਾਜ ਜਾਤ-ਪਾਤ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ?

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਅਖੌਤੀ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਭਾਈ ਲੱਖੀ ਸ਼ਾਹ ਜੀ ਲੁਬਾਣਾ (ਵਣਜਾਰਾ) ਲੇਖਕ : ਮਨਜੀਤ ਸਿੰਘ ਟਾਂਡਾ ਪ੍ਰਕਾਸ਼ਕ : ਲੇਖਕ ਖੁਦ ਮੁੱਲ : 200 ਰੁਪਏ, ਸਫੇ : 100 ਸੰਪਰਕ : 98156-26658 ਹਥਲੀ ਪੁਸਤਕ ਦੇ ਲੇਖਕ ਨੇ ਇਸ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਨੂੰ ਭੇਟ ਕਰਦਿਆਂ ਸਿੱਖ ਇਤਿਹਾਸ ਦੀ ਖੋਜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX