ਤਾਜਾ ਖ਼ਬਰਾਂ


ਟਰੱਕ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ
. . .  3 minutes ago
ਗੁਰਦਾਸਪੁਰ, 24 ਅਪ੍ਰੈਲ (ਆਰਿਫ਼/ਆਲਮਬੀਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਅੱਜ ਟਰੱਕ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਤਿੰਨ ਟਰੱਕਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦੋਸ਼ੀਆਂ ਨੂੰ ਸਿਟੀ ਪੁਲਿਸ ਗੁਰਦਾਸਪੁਰ ਤੇ ਸੀ...
ਕਾਂਗਰਸ ਦੇ ਦਾਮਨ 'ਤੇ ਹਨ ਮੁਸਲਮਾਨਾਂ ਦੇ ਖੂਨ ਦੇ ਧੱਬੇ - ਸਲਮਾਨ ਖੁਰਸ਼ੀਦ
. . .  2 minutes ago
ਅਲੀਗੜ੍ਹ, 24 ਅਪ੍ਰੈਲ - ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਕਾਂਗਰਸ ਤੇ ਉਨ੍ਹਾਂ ਦੇ ਦਾਮਨ 'ਤੇ ਮੁਸਲਮਾਨਾਂ ਦੇ ਖੂਨ ਦੇ ਧੱਬੇ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਕ ਸਵਾਲ ਦੇ ਜਵਾਬ 'ਚ ਸਲਮਾਨ ਖੁਰਸ਼ੀਦ...
ਵਿਦਿਆਰਥੀ ਦੀ ਮੌਤ ਮਗਰੋਂ ਬਠਿੰਡਾ-ਮਾਨਸਾ ਰੋਡ ਜਾਮ
. . .  52 minutes ago
ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ) - ਸੈਂਟਰ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਵਿਖੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦਿਆਰਥੀ ਭੜਕ ਗਏ। ਰੋਸ ਵਿਚ ਆਏ ਵਿਦਿਅਰਥੀ ਦੇ ਮਾਪਿਆਂ ਸਮੇਤ ਵਿਦਿਆਰਥੀਆਂ ਵਲੋਂ ਬਠਿੰਡਾ ਮਾਨਸਾ ਸੜਕ ਨੂੰ ਜਾਮ ਕਰ ...
ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਆਪਸ ਵਿਚ ਭਿੜੇ
. . .  59 minutes ago
ਤਰਨ ਤਾਰਨ, 24 ਅਪ੍ਰੈਲ (ਹਰਿੰਦਰ ਸਿੰਘ) - ਥਾਣਾ ਸਦਰ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਖੱਬੇ ਡੋਗਰੇ ਦੇ ਪੱਕੇ ਨਾਕੇ 'ਤੇ ਤਾਇਨਾਤ 3 ਪੁਲਿਸ ਮੁਲਾਜ਼ਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਸ ਵਿਚ ਭਿੜ ਗਏ। ਲੜਾਈ ਦੌਰਾਨ ਤਿੰਨੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜੋ...
ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਪੜਾਈ ਜਾਵੇਗੀ
. . .  about 1 hour ago
ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਵਿਦਿਆਰਥੀਆਂ ਦੀ ਇੱਛਾ ਅਨੁਸਾਰ ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਨੂੰ ਪੜਾਉਣ ਦਾ ਇੰਤਜ਼ਾਮ ਕੀਤਾ...
ਮੰਤਰੀਆਂ ਦੀ ਵਿੱਦਿਅਕ ਯੋਗਤਾ ਦੇ ਸਵਾਲ 'ਤੇ ਭੜਕੇ ਕੈਪਟਨ
. . .  about 1 hour ago
ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਨਵੇਂ ਮੰਤਰੀਆਂ ਨੂੰ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਅਹੁਦੇ 'ਤੇ ਬਿਠਾਉਣ ਵਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੱਝ ਮੰਤਰੀਆਂ ਦੀ ਵਿੱਦਿਅਕ ਯੋਗਤਾ ਬਾਰੇ ਪੁੱਛੇ ਗਏ ਸਵਾਲ 'ਤੇ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਵਿੱਦਿਅਕ...
ਗਡਚਿਰੌਲੀ ਮੁੱਠਭੇੜ : 33 ਨਕਸਲੀ ਢੇਰ
. . .  about 1 hour ago
ਮੁੰਬਈ, 24 ਅਪ੍ਰੈਲ - ਮਹਾਰਾਸ਼ਟਰ ਦੇ ਗਡਚਿਰੌਲੀ 'ਚ ਹੋਈ ਮੁੱਠਭੇੜ ਵਿਚ 11 ਹੋਰ ਨਕਸਲੀਆਂ ਦੀਆਂ ਲਾਸ਼ਾਂ ਇੰਦਰਾਵਤੀ ਦਰਿਆ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਨਕਸਲੀਆਂ ਦੀ ਮੌਤਾਂ ਦੀ ਗਿਣਤੀ ਵੱਧ ਕੇ 33 ਹੋ ਗਈ...
ਯੂਨੀਅਨ ਬੈਂਕ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਐਂਬੂਲੈਂਸ ਭੇਟ
. . .  about 2 hours ago
ਅੰਮ੍ਰਿਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)- ਯੂਨੀਅਨ ਬੈਂਕ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਐਂਬੂਲੈਂਸ ਭੇਟ ਕੀਤੀ ਗਈ, ਜਿਸਦੀ ਵਰਤੋਂ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਕੀਤੀ ਜਾਵੇਗੀ। ਇਸ ਮੌਕੇ ਪਹੁੰਚੇ ਯੂਨੀਅਨ ਬੈਂਕ ਦੇ ਐਮ...
ਈ.ਡੀ. ਵੱਲੋਂ ਬੈਂਕ ਧੋਖਾਧੜੀ ਮਾਮਲੇ 'ਚ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ
. . .  about 2 hours ago
ਨਵੀਂ ਦਿੱਲੀ, 24 ਅਪ੍ਰੈਲ - ਇਕ ਬੈਂਕ ਧੋਖਾਧੜੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵਢੋਦਰਾ (ਗੁਜਰਾਤ) 'ਚ ਇਕ ਡਾਇਮੰਡ ਪਾਵਰ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਹੋਰਾਂ ਦੀ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ...
ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ
. . .  about 2 hours ago
ਪਟਿਆਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ) - ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਪਨੀਰੀ ਬੀਜਣ ਦੀ ਤਰੀਕ 20 ਮਈ ਕੀਤੀ ਗਈ ਹੈ। ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ...
ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਵਲੋਂ ਪੰਜ ਪਾਕਿ ਫੌਜੀ ਹਲਾਕ
. . .  about 2 hours ago
ਨਵੀਂ ਦਿੱਲੀ, 24 ਅਪ੍ਰੈਲ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਨੇ ਪਾਕਿਸਤਾਨ ਦੇ ਭੱਟਲ ਇਲਾਕੇ 'ਚ ਪੰਜ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਦੀਆਂ ਕਈ ਪੋਸਟਾਂ ਤੇ ਬੰਕਰ ਤਬਾਹ ਕਰ ਦਿੱਤੇ ਗਏ ...
ਡੇਰਾਬੱਸੀ ਨੇੜੇ ਕੈਮੀਕਲਜ਼ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 3 hours ago
ਡੇਰਾਬੱਸੀ, 24 ਅਪ੍ਰੈਲ (ਸ਼ਾਮ ਸਿੰਘ ਸੰਧੂ) - ਡੇਰਾਬੱਸੀ ਨੇੜਲੇ ਪਿੰਡ ਬੇਹੜਾ ਵਿਖੇ ਮੰਗੂ ਕੈਮੀਕਲਜ਼ ਨਾਮਕ ਫੈਕਟਰੀ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਮੌਤ ਹੋਣ ਸਬੰਧੀ...
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਕਾਸਟਿੰਗ ਕਾਊਚ 'ਤੇ ਵਿਵਾਦਗ੍ਰਸਤ ਬਿਆਨ
. . .  about 3 hours ago
ਮੁੰਬਈ, 24 ਅਪ੍ਰੈਲ - ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੇ ਕਾਸਟਿੰਗ ਕਾਊਚ ਦੇ ਬਚਾਅ 'ਚ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਸਰੋਜ ਨੇ ਕਿਹਾ ਕਿ ਇਹ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਚਲਿਆ ਆ ਰਿਹਾ ਹੈ। ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ਼ ਕਰਨ...
ਅੱਤਵਾਦ ਬੁਨਿਆਦੀ ਮਨੁੱਖੀ ਹੱਕਾਂ ਦਾ ਦੁਸ਼ਮਣ - ਸਵਰਾਜ
. . .  about 4 hours ago
ਬੀਜਿੰਗ, 24 ਅਪ੍ਰੈਲ - ਸ਼ਿੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ 'ਚ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਅੱਜ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ਵ ਅੱਤਵਾਦ ਤੇ ਸੁਰੱਖਿਆ ਵਾਦ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਬੁਨਿਆਦੀ ਮਨੁੱਖੀ...
ਮੁੱਠਭੇੜ ਵਿਚ ਇਕ ਜਵਾਨ ਜ਼ਖਮੀ
. . .  about 3 hours ago
ਪੁਲਵਾਮਾ, 24 ਅਪ੍ਰੈਲ - ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਸਥਿਤ ਤਰਾਲ ਦੇ ਪਿੰਡ ਲਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਜਵਾਨ ਜ਼ਖਮੀ ਹੋ ਗਿਆ ਹੈ। ਮੁੱਠਭੇੜ ਜਾਰੀ...
ਟੋਰੰਟੋ ਹਮਲਾ : ਮੌਤਾਂ ਦੀ ਗਿਣਤੀ ਹੋਈ 10
. . .  about 5 hours ago
ਦੱਖਣੀ ਚੀਨ 'ਚ ਭਿਆਨਕ ਅਗਨੀਕਾਂਡ ਵਿਚ 18 ਮੌਤਾਂ
. . .  about 5 hours ago
ਪੁਲਵਾਮਾ ਦੇ ਤਰਾਲ 'ਚ ਗੋਲੀਬਾਰੀ
. . .  about 6 hours ago
'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 4 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਆਖ਼ਰੀ ਓਵਰ 'ਚ ਡੀ ਡੀ ਨੂੰ ਜਿੱਤਣ ਲਈ 17 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਜ਼ਬਰਦਸਤ ਤੀਜਾ ਝਟਕਾ , ਕਪਤਾਨ ਗੰਭੀਰ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ2018 : ਡੀ ਡੀ ਨੂੰ ਪਹਿਲਾ ਝਟਕਾ , ਮੈਕਸਵੈੱਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੇ ਡੀ ਡੀ ਨੂੰ ਦਿੱਤਾ 144 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾਂ ਝਟਕਾ ,ਕਰੁਣ ਨਾਇਰ 34 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤੀ ਸੀਮਾ ਸੁਰੱਖਿਆ ਬਲ ਨੇ ਦੋ ਪਾਕਿਸਤਾਨ ਨੌਜਵਾਨਾਂ ਨੂੰ ਭੇਜਿਆ ਵਤਨ ਵਾਪਸ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਯੁਵਰਾਜ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ , ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ ,ਫਿੰਚ 2 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਖੇਡ ਜਗਤ

ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਤੋਂ ਬਾਅਦ ਕੌਣ?

ਵਰਣਨਯੋਗ ਹੈ ਕਿ ਸਾਈਨਾ (ਕਾਂਸੀ ਤਗਮਾ, ਲੰਡਨ 2012) ਤੇ ਸਿੰਧੂ (ਚਾਂਦੀ ਤਗਮਾ, ਰੀਓ 2016) ਦੋ ਇਸ ਤਰ੍ਹਾਂ ਦੀਆਂ ਖਿਡਾਰਨਾਂ ਹਨ ਜਿਨ੍ਹਾਂ ਨੇ ਬੈਡਮਿੰਟਨ ਵਿਚ ਦੇਸ਼ ਲਈ ਉਲੰਪਿਕ ਤਗਮੇ ਜਿੱਤੇ ਹਨ। ਆਪਣੇ 20ਵੇਂ ਜਨਮ ਦਿਨ ਤੋਂ ਪਹਿਲਾਂ ਸਾਈਨਾ ਜੂਨੀਅਰ ਵਰਲਡ ਚੈਂਪੀਅਨ ਬਣ ਚੁੱਕੀ ਸੀ, ਦੋ ਗ੍ਰੌਂ-ਪ੍ਰੀ ਗੋਲਡ, ਇਕ ਗ੍ਰੌਂ-ਪ੍ਰੀ, ਇਕ ਸੁਪਰ ਸੀਰੀਜ਼ ਜਿੱਤ ਚੁੱਕੀ ਸੀ ਅਤੇ 2008 ਦੇ ਬੀਜਿੰਗ ਉਲੰਪਿਕ ਵਿਚ ਵੀ ਹਿੱਸਾ ਲੈ ਚੁੱਕੀ ਸੀ। ਇਸੇ ਤਰ੍ਹਾਂ ਸਿੰਧੂ ਦੋ ਸੀਨੀਅਰ ਵਰਲਡ ਚੈਂਪੀਅਨਸ਼ਿਪ ਤਗਮੇ, ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆ ਖੇਡਾਂ ਵਿਚ ਪੋਡੀਅਮ ਫਿਨਿਸ਼, ਇਕ ਕੌਮਾਂਤਰੀ ਸੀਰੀਜ਼ ਜਿੱਤੀ ਅਤੇ ਤਿੰਨ ਗ੍ਰੌਂ-ਪ੍ਰੀ ਗੋਲਡ ਹਾਸਲ ਕਰ ਚੁੱਕੀ ਸੀ। ਪਰ ਨਾਗਪੁਰ ਵਿਚ ਨੈਸ਼ਨਲ ਚੈਂਪੀਅਨਸ਼ਿਪ ਦੇ ਦੌਰਾਨ ਇਸ ਬੇਚੈਨ ਕਰ ਦੇਣ ਵਾਲੇ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ ਕਿ ਮਹਿਲਾ ਬੈਡਮਿੰਟਨ ਵਿਚ ਸਾਈਨਾ ਤੇ ਸਿੰਧੂ ਦੇ ਬਾਅਦ ਕੌਣ? ਇਸ ਤਰ੍ਹਾਂ ਹੈ ਕਿ ਦੇਸ਼ ਵਿਚ ਕੁੜੀਆਂ ਬੈਡਮਿੰਟਨ ਨਹੀਂ ਖੇਡ ਰਹੀਆਂ ਹਨ। ਪਰ ਸਾਈਨਾ ਤੇ ਸਿੰਧੂ ਦੇ ਬਾਅਦ ਜੋ ਦੂਜੀ ਪੰਕਤੀ ਦੀ ਖੇਪ ਹੈ, ਉਹ ਇਨ੍ਹਾਂ ਦੋਵਾਂ ਤੋਂ ਪ੍ਰਤਿਭਾ ਤੇ ਕੋਸ਼ਿਸ਼ ਵਿਚ ਬਹੁਤ ਪਿੱਛੇ ਹਨ।
ਸਾਈਨਾ ਤੇ ਸਿੰਧੂ ਵਿਸ਼ਵ ਦੀਆਂ 'ਟੌਪ ਟੈੱਨ' ਖਿਡਾਰੀਆਂ ਵਿਚੋਂ ਹਨ, ਜਦੋਂ ਕਿ ਉਨ੍ਹਾਂ ਤੋਂ ਬਾਅਦ ਜੋ ਖਿਡਾਰਨਾਂ ਹਨ ਉਨ੍ਹਾਂ ਵਿਚ ਰਿਤੂਪਰਣੋ ਦਾਸ 51ਵੀਂ ਰੈਂਕਿੰਗ 'ਤੇ ਹੈ ਅਤੇ ਫਿਰ ਜੀ. ਰੁਥਵਿਕਾ ਸ਼ਿਵਾਨੀ (101), ਸ਼੍ਰੇਯਾਂਸ਼ੀ ਪਰਦੇਸ਼ੀ (141) ਤੇ ਅਨੁਰਾ ਪ੍ਰਭੂਦੇਸਾਈ (144) ਹੈ। ਇਨ੍ਹਾਂ ਤੋਂ ਇਲਾਵਾ ਦੋ ਕੁੜੀਆਂ ਨੂੰ ਵਿਸ਼ਵ ਜੂਨੀਅਰ ਵਿਚ ਰੈਂਕਿੰਗ ਹਾਸਲ ਹੈ-ਗਾਇਤਰੀ ਗੋਪੀਚੰਦ (196) ਤੇ ਆਕਰਸ਼ੀ ਕਸ਼ਿਅਪ (216)। ਨਾਗਪੁਰ ਵਿਚ ਆਕਰਸੀ ਕਸ਼ਿਅਪ ਵਿਚ ਹੀ ਫਿਲਹਾਲ ਕੁਝ ਦਮਖਮ ਨਜ਼ਰ ਆਇਆ, ਜਦੋਂ ਉਹ ਕਵਾਟਰ ਫਾਈਨਲ ਵਿਚ ਪਹੁੰਚੀ।
ਦੋਵਾਂ ਵਿਚ ਕਲਾਸ ਦਾ ਅੰਤਰ ਸਿਰਫ਼ ਅਨੁਭਵ ਤੇ ਉਮਰ ਨੂੰ ਲੈ ਕੇ ਹੀ ਨਹੀਂ ਹੈ। ਕਸ਼ਿਅਪ 16 ਸਾਲ ਦੀ ਹੈ ਅਤੇ ਇਸ ਉਮਰ ਵਿਚ ਸਾਈਨਾ ਨੇ ਫਿਲੀਪੀਨਸ ਓਪਨ ਵਿਚ ਆਪਣਾ ਪਹਿਲਾ ਜੀ. ਪੀ. ਗੋਲਡ (2006) ਜਿੱਤ ਲਿਆ ਸੀ। ਕਸ਼ਿਅਪ ਦੀ ਖੇਡ ਸਾਧਾਰਨ ਹੈ। ਸਟ੍ਰੋਕਸ ਸਾਫ ਸੁਥਰੇ, ਪਰ ਸਾਧਾਰਨ ਹਨ। ਵਿਵਿਧਤਾ ਦੀ ਘਾਟ ਹੈ। ਜਦੋਂ ਮੌਕਾ ਵੀ ਹੋਵੇ ਉਦੋਂ ਵੀ ਅੰਕ ਨੂੰ ਖ਼ਤਮ ਕਰਨ ਲਈ ਐਕਸ-ਫੈਕਟਰ ਨਹੀਂ ਹੈ। ਭਿਲਾਈ ਵਿਚ ਜਨਮੀ ਕਸ਼ਿਅਪ ਨੇ ਪਿਛਲੇ ਸਾਲ ਨੈਸ਼ਨਲਜ਼ ਵਿਚ ਕਾਂਸੀ ਤਗਮਾ ਜਿੱਤਿਆ ਸੀ, ਜਦੋਂ ਸਾਈਨਾ ਤੇ ਸਿੰਧੂ ਮੈਦਾਨ ਵਿਚ ਨਹੀਂ ਸਨ। ਉਨ੍ਹਾਂ ਵਿਚੋਂ ਜੋ ਸ਼ਟਲ ਨੂੰ ਕੋਰਟ 'ਤੇ ਹਰ ਕੋਨੇ ਤੋਂ ਚੁੱਕਣ ਦੀ ਤਾਕਤ ਹੈ, ਉਹ ਹੀ ਉਸ ਦੀ ਖੇਡ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੂੰ ਆਪਣੀ ਖੇਡ ਵਿਚ ਜ਼ਿਆਦਾ ਸਾਕਾਰਾਤਮਕ ਹੋਣ ਅਤੇ ਅੰਕਾਂ ਨੂੰ ਜਲਦੀ ਖ਼ਤਮ ਕਰਨ ਦੀ ਤਾਕਤ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਆਪਣਾ ਵਜ਼ਨ ਵੀ ਘੱਟ ਕਰਨ ਦੀ ਜ਼ਰੂਰਤ ਹੈ।
21 ਸਾਲਾ ਰਿਤੂਪਰਣੇ ਦਾਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ, ਸਿੰਧੂ ਦੇ ਆਉਣ ਤੋਂ ਪਹਿਲਾਂ ਉਹ ਹੀ ਸਾਈਨਾ ਦੀ ਉੱਤਰਾਧਿਕਾਰੀ ਸਮਝੀ ਜਾਂਦੀ ਸੀ। ਉਸ ਦੇ ਕੋਲ ਸਾਰੇ ਸਟ੍ਰੋਕਸ ਹਨ ਅਤੇ ਆਪਣੀ ਵਿਰੋਧੀ ਦੇ ਸ਼ਾਟ ਦਾ ਅਨੁਮਾਨ ਲਗਾਉਣ ਵਿਚ ਜ਼ਬਰਦਸਤ ਤਾਕਤ ਵੀ। ਉਸ ਦੇ ਪਤਨ ਦਾ ਕਾਰਨ ਉਸ ਦਾ ਖਰਾਬ ਰਵੱਈਆ ਤੇ ਫਿਟਨੈੱਸ ਹੈ। ਉਸ ਦੀ ਰਫ਼ਤਾਰ ਵੀ ਕੌਮਾਂਤਰੀ ਪੱਧਰ ਦੀ ਨਹੀਂ ਹੈ। ਪਿਛਲੀ ਵਾਰ ਉਹ ਅਗਸਤ ਵਿਚ ਕੋਰਟ ਵਿਚ ਉਤਰੀ ਸੀ, ਉਦੋਂ ਤੋਂ ਜ਼ਖਮੀ ਹੈ। ਅਨੁਰਾ ਪ੍ਰਭੂਦੇਸਾਈ ਨੂੰ ਲੰਬੇ ਕਦ ਦੇ ਕਾਰਨ ਪਹਿਲੀ ਵਾਰ ਦੇਖਣ 'ਤੇ ਸਿੰਧੂ ਨਾਲ ਤੁਲਨਾ ਕਰਨ ਦਾ ਮਨ ਕਰਦਾ ਹੈ। ਗੋਆ ਦੀ ਇਹ ਕੁੜੀ 5 ਫੁੱਟ 9 ਇੰਚ ਦੀ ਹੈ, ਸਿੰਧੂ ਤੋਂ ਸਿਰਫ 2 ਇੰਚ ਛੋਟੀ। ਉਸ ਦੀ ਖੇਡ ਵੀ ਲੰਬੇ ਖਿਡਾਰੀ ਦੀ ਸ਼ੈਲੀ ਦੇ ਅਨੁਸਾਰ ਹੈ। ਉਹ ਹਮਲਾਵਰ ਖਿਡਾਰੀ ਹੈ, ਸਮੈਸ਼ ਮਾਰਨਾ ਤੇ ਨੈੱਟ ਖੇਡ ਨੂੰ ਪਸੰਦ ਕਰਦੀ ਹੈ। ਕਦ ਦੇ ਲਾਭ ਦੇ ਬਾਵਜੂਦ 19 ਸਾਲ ਦੀ ਅਨੁਰਾ ਹਾਲੇ ਆਪਣੇ-ਆਪ ਨੂੰ ਸਥਾਪਿਤ ਕਰਨ ਦੀ ਹੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਇਸ ਉਮਰ ਵਿਚ ਸਿੰਧੂ ਨੇ ਤਿੰਨ ਜੀ. ਪੀ. ਗੋਲਡ ਤੇ ਦੋ ਸੀਨੀਅਰ ਵਰਲਡ ਚੈਂਪੀਅਨਸ਼ਿਪ ਤਗਮੇ ਜਿੱਤ ਲਏ ਸਨ।
ਗਾਇਤਰੀ ਗੋਪੀਚੰਦ ਦਾ ਸਰਲ ਤੇ ਸੰਤੁਲਿਤ ਖੇਡ ਹੈ ਅਤੇ ਉਹ ਪ੍ਰਤਿਭਾ ਨਾਲ ਭਰੀ ਹੋਈ ਹੈ। ਸਰਨੇਮ 'ਗੋਪੀਚੰਦ' ਦਾ ਦਬਾਅ ਜ਼ਰੂਰ ਹੈ, ਪਰ 14 ਸਾਲ ਦੀ ਇਹ ਕੁੜੀ ਇਕਦਮ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਇਸ ਸਮੇਂ ਉਹ ਆਪਣੇ ਸਟ੍ਰੋਕਸ ਤੇ ਕੋਰਟ ਕਲਾ 'ਤੇ ਕੰਮ ਕਰ ਰਹੀ ਹੈ। ਸਮੇਂ ਦੇ ਨਾਲ ਸਟੈਮਿਨਾ ਤੇ ਤਾਕਤ ਵੀ ਆ ਜਾਵੇਗੀ। ਗਾਇਤਰੀ ਵਿਚ ਬਹੁਤ ਅੱਗੇ ਜਾਣ ਦੀ ਤਾਕਤ ਹੈ। 19 ਸਾਲ ਦੀ ਸ਼੍ਰੇਯਾਂਸ਼ੀ ਪਰਦੇਸੀ 5 ਫੁੱਟ ਤੋਂ ਸਿਰਫ਼ 1 ਇੰਚ ਉੱਪਰ ਹੈ। ਉਸ ਦੀ ਖੇਡ ਸ਼ਟਲ ਚੁੱਕਣ ਦਾ ਜ਼ਿਆਦਾ ਹਮਲਾਵਰ ਕੰਮ ਹੈ। ਇੰਦੌਰ ਦੀ ਇਹ ਕੁੜੀ 2011 ਤੋਂ ਹੈਦਰਾਬਾਦ ਵਿਚ ਗੋਪੀਚੰਦ ਅਕਾਦਮੀ ਵਿਚ ਸਿੱਖਿਆ ਲੈ ਰਹੀ ਹੈ ਅਤੇ ਉਸ ਦਾ ਫੋਕਸ ਫਿਟਨੈੱਸ ਤੇ ਰਫ਼ਤਾਰ 'ਤੇ ਹੈ ਤਾਂ ਕਿ ਕਦ ਦੀ ਘਾਟ ਦੀ ਭਰਪਾਈ ਕੀਤੀ ਜਾ ਸਕੇ। ਵਜ਼ਨ ਵੀ ਘੱਟ ਕਰਨਾ ਹੈ ਤਾਂ ਕਿ ਰਫ਼ਤਾਰ ਵਧ ਸਕੇ।


-ਇਮੇਜ ਰਿਫਲੈਕਸ਼ਨ ਸੈਂਟਰ

'ਖੇਲੋ ਇੰਡੀਆ' ਦਾ ਮੁੱਖ ਨਿਸ਼ਾਨਾ ਦੇਸ਼ ਦੇ ਪਿੰਡਾਂ ਨੂੰ ਉਲੰਪਿਕ ਮੰਚ ਨਾਲ ਜੋੜਨਾ-ਰਾਠੌੜ

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ 'ਖੇਲੋ ਇੰਡੀਆ' ਸਕੂਲ ਖੇਡਾਂ ਦੇ ਅੰਡਰ 17 ਸਾਲ ਵਰਗ ਦੇ 16 ਖੇਡਾਂ ਦੇ ਮੁਕਾਬਲੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕਰਵਾਏ ਗਏ। ਭਾਰਤ ਦੇ ਖੇਡ ਮੰਤਰੀ ਉਲੰਪਿਕ ਤਗਮਾ ਜੇਤੂ ਰਾਜਵਰਧਨ ਸਿੰਘ ਰਾਠੌੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ...

ਪੂਰੀ ਖ਼ਬਰ »

ਕਦੇ ਦੁਨੀਆ 'ਚ ਵੱਜਦਾ ਸੀ ਭਾਰਤੀ ਫੁੱਟਬਾਲ ਦਾ ਡੰਕਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਫੁੱਟਬਾਲ 'ਚ ਮਹਾਂਸ਼ਕਤੀ ਤੋਂ ਫਾਡੀ ਹੁੰਦੇ ਗਏ। ਕਿਹਾ ਜਾਂਦਾ ਹੈ ਕਿ ਭਾਰਤੀ ਖਿਡਾਰੀ ਸਰੀਰਕ ਤੌਰ 'ਤੇ ਕਮਜ਼ੋਰ ਹਨ। ਖੈਰ, ਕੁਝ ਹੱਦ ਤੱਕ ਇਹ ਤਰਕ ਠੀਕ ਵੀ ਹੈ ਪਰ ਭਾਰਤੀ ਸੁਪਰ ਲੀਗ (ਆਈ.ਐਸ.ਐਲ.) ਤੋਂ ਬਾਅਦ ਅਜਿਹਾ ਨਹੀਂ ...

ਪੂਰੀ ਖ਼ਬਰ »

ਲੱਤ ਅਤੇ ਬਾਂਹ ਤੋਂ ਅਪਾਹਜ ਬਣਿਆ ਕੌਮਾਂਤਰੀ ਤੈਰਾਕ

ਧਰਮਿੰਦਰ ਅਹੀਰਵਾਰ

ਧਰਮਿੰਦਰ ਅਜੇ ਦੋ ਕੁ ਸਾਲ ਦਾ ਹੀ ਸੀ ਕਿ ਤੇਜ਼ ਬੁਖਾਰ ਹੋਇਆ, ਚਾਹੇ ਡਾਕਟਰ ਦੀ ਲਾਪ੍ਰਵਾਹੀ ਆਖ ਲਈਏ ਜਾਂ ਫਿਰ ਧਰਮਿੰਦਰ ਦੀ ਮਾੜੀ ਕਿਸਮਤ, ਬੁਖਾਰ ਦਾ ਟੀਕਾ ਕੀ ਲਗਾਇਆ, ਧਰਮਿੰਦਰ ਦਾ ਸਾਰਾ ਸਰੀਰ ਹੀ ਸੁੰਨ ਹੋ ਗਿਆ। ਨਤੀਜਾ ਇਹ ਹੋਇਆ ਕਿ ਉਸ ਦਾ ਸਾਰਾ ਸਰੀਰ ਹੀ ਠੰਢਾ ਪੈ ...

ਪੂਰੀ ਖ਼ਬਰ »

ਹਾਸੋਹੀਣਾ ਨਾ ਬਣਾਈਏ ਸਾਲਾਨਾ ਅਥਲੈਟਿਕਸ ਖੇਡ ਦਿਵਸ ਨੂੰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਾਲਾਨਾ ਖੇਡ ਦਿਵਸ 'ਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਸਤਿਕਾਰ ਦਾ ਖਿਆਲ ਰੱਖਿਆ ਜਾਂਦਾ ਹੈ। ਸਲਾਮੀ ਲਈ ਮਾਰਚ ਪਾਸਟ ਹੁੰਦਾ ਹੈ। ਸੰਸਥਾ ਦੇ ਐਨ. ਸੀ. ਸੀ. ਅਤੇ ਐਨ. ਐਸ. ਐਸ. ਦੇ ਵਿਦਿਆਰਥੀ ਇਸ ਵਿਚ ਜ਼ਿਆਦਾ ਹਿੱਸਾ ...

ਪੂਰੀ ਖ਼ਬਰ »

ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨ

ਹਰਪ੍ਰੀਤ ਸਿੰਘ ਸੰਧੂ

ਪਹਿਲਵਾਨੀ ਵਿਚ ਭਾਰਤੀ ਪਹਿਲਵਾਨਾਂ ਦੇ ਜ਼ੋਰ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ ਅਤੇ ਭਾਰਤੀ ਪਹਿਲਵਾਨਾਂ ਦੀ ਇਸ ਕੜੀ ਵਿਚ ਨਵਾਂ ਨਾਂਅ ਜੁੜਦਾ ਹੈ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਦਾ। ਜ਼ਿਲ੍ਹਾ ਸੰਗਰੂਰ ਦੇ ਪਿੰਡ ਕੜੈਲ (ਮੂਨਕ) ਵਿਖੇ 7 ਫਰਵਰੀ, 1993 ਨੂੰ ਪਿਤਾ ਸ: ਲਛਮਣ ...

ਪੂਰੀ ਖ਼ਬਰ »

ਖੇਡਾਂ ਦੇ ਖੇਤਰ 'ਚ ਪੰਜਾਬ ਦਾ ਮਾਣ ਬਣੇ-ਪ੍ਰਿੰ: ਗੋਬਿੰਦ ਸਿੰਘ

ਖੇਡਾਂ ਰਾਹੀਂ ਕਿਸ ਤਰ੍ਹਾਂ ਮਨਚਾਹੇ ਖੇਤਰ 'ਚ ਬੁਲੰਦੀਆਂ 'ਤੇ ਪੁੱਜਿਆ ਜਾ ਸਕਦਾ ਹੈ, ਪ੍ਰਿੰ: ਗੋਬਿੰਦ ਸਿੰਘ ਇਸ ਦੀ ਮਿਸਾਲ ਬਣ ਚੁੱਕੇ ਹਨ। ਉਨ੍ਹਾਂ ਬਤੌਰ ਖਿਡਾਰੀ ਜਿੱਥੇ ਚੰਗੇ ਅਹੁਦਿਆਂ ਦਾ ਅਨੰਦ ਮਾਣਿਆ ਹੈ, ਉਥੇ ਉਹ ਨਵੀਂ ਪੀੜ੍ਹੀ ਨੂੰ ਖੇਡਾਂ ਰਾਹੀ ਚੰਗੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX