ਤਾਜਾ ਖ਼ਬਰਾਂ


ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  1 day ago
ਡੇਰਾਬਸੀ,19 ਨਵੰਬਰ [ਗੁਰਮੀਤ ਸਿੰਘ]- ਜ਼ਿਲ੍ਹਾ ਮੁਹਾਲੀ ਦੇ ਕਸਬਾ ਡੇਰਾਬਸੀ ਵਿਚੇ ਅੱਜ ਦੇਰ ਸ਼ਾਮ ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਇੱਕ ਨੌਜਵਾਨ ਦੀ ਗੰਦਗੀ ਨਾਲ ਭਰੇ ਖੂਹ 'ਚ ਡੁੱਬ ਕੇ ਮੌਤ ਹੋ ਗਈ। ਨਗਰ ਕੌਂਸਲ ...
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  1 day ago
ਅੰਮ੍ਰਿਤਸਰ, 19 ਨਵੰਬਰ { ਜਸਵੰਤ ਸਿੰਘ ਜੱਸ} - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਸ ਸਾਲ ਸ਼ੁਰੂ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ 23 ਨਵੰਬਰ 2018 ਦੇ ਸਮਾਗਮ ਵਿਚ ਸ਼ਮੂਲੀਅਤ ਲਈ ...
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  1 day ago
ਬੰਗਾ, 19 ਨਵੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਚੱਕਦਾਨਾ ਵਿਖੇ ਨਹਿਰ ਕਿਨਾਰੇ ਠੇਕੇ ਨਜ਼ਦੀਕ ਬਣੇ ਅਹਾਤੇ ਦੇ ਕਰਿੰਦੇ ਸੰਤੋਸ਼ (28) ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਚੱਕਦਾਨਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੇ....
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ...
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਜਵਾਨ ਜ਼ਖਮੀ ਹੋਏ ਹਨ.....
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  1 day ago
ਅੰਮ੍ਰਿਤਸਰ, 19 ਨਵੰਬਰ (ਜੱਸ)- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ.....
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਬੈਂਗਲੁਰੂ, 19 ਨਵੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ....
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  1 day ago
ਤਪਾ ਮੰਡੀ,19 ਨਵੰਬਰ (ਪ੍ਰਵੀਨ ਗਰਗ) - ਸਥਾਨਕ ਤਪਾ-ਭਦੌੜ ਲਿੰਕ ਰੋਡ 'ਤੇ ਪਿੰਡ ਰਾਇਆ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ....
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  1 day ago
ਸੰਗਰੂਰ, 19 ਨਵੰਬਰ (ਧੀਰਜ ਪਸ਼ੋਰੀਆ)- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਕਸਬੇ ਚੀਮਾ ਦੇ ਸੇਵਾ ਕੇਂਦਰ ਨੂੰ ਅੱਗ ਲਗਾਏ ਜਾਣ ਦੇ ਦੋਸ਼ਾਂ ...
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  1 day ago
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)- ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ 'ਚ ਦੋ ਹਮਲਾਵਰਾਂ ਵੱਲੋਂ ਕੀਤੇ ਗਰਨੇਡ ਹਮਲੇ ਨੂੰ ਭਾਵੇ ਮੁੱਢਲੇ ਤੌਰ 'ਤੇ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸੂਬੇ....
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  1 day ago
ਸੁਲਤਾਨਪੁਰ ਲੋਧੀ, 19 ਨਵੰਬਰ (ਥਿੰਦ, ਹੈਪੀ, ਸੋਨੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਾਏ ਜਾਣ ਵਾਲੇ ਤਿੰਨ ਦਿਨਾਂ ਗੁਰਮਤਿ ਸਮਾਗਮਾਂ ਅਤੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਗਮਾਂ...
ਸਾਡੀ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ - ਡੇਰਾ ਮੁਖੀ
. . .  1 day ago
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)- ਨਿਰੰਕਾਰੀ ਭਵਨ ਵਿਖੇ ਹੋਏ ਅੱਤਵਾਦੀ ਹਮਲੇ ਉਪਰੰਤ ਜੇਰੇ ਇਲਾਜ ਜ਼ਖਮੀਆਂ ਦਾ ਪਤਾ ਲੈਣ ਪੁਜੀ ਪੰਜਾਬ ਹਿਮਾਚਲ ਅਤੇ ਹਰਿਆਣਾ ਸਥਿਤ ਭਵਨਾਂ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਜੋਗਿੰਦਰ ਕੌਰ ਨੇ ਕਿਹਾ ਕਿ ਨਿਰੰਕਾਰੀ ਮੱਤ ਦੇ
ਕੈਪਟਨ ਅਤੇ ਜਾਖੜ ਵਲੋਂ ਕੀਤੇ ਸਵਾਲਾਂ ਦੇ ਆਧਾਰ 'ਤੇ ਐੱਸ. ਆਈ. ਟੀ. ਨੇ ਕੀਤੀ ਪੁੱਛਗਿੱਛ- ਸੁਖਬੀਰ ਬਾਦਲ
. . .  1 day ago
ਚੰਡੀਗੜ੍ਹ, 19 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਐੱਸ. ਆਈ. ਟੀ. ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੈਪਟਨ ਅਤੇ ਸੁਨੀਲ ਜਾਖੜ ਵੱਲੋਂ ਕੀਤੇ ਸਵਾਲਾਂ ਦੇ...
ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਦਾ ਮੈਂਬਰ ਕਾਬੂ
. . .  1 day ago
ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ,ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ 'ਚ ....
ਅੰਮ੍ਰਿਤਸਰ : ਘਟਨਾ ਵਾਲੀ ਥਾਂ ਨੇੜੇ ਰੈੱਡ ਕਾਰਪੈੱਟ ਵਿਛਾਏ ਜਾਣ ਕਾਰਨ ਵਿਵਾਦਾਂ 'ਚ ਘਿਰਿਆ ਕੈਪਟਨ ਦਾ ਦੌਰਾ
. . .  1 day ago
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)- ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬੀਤੇ ਦਿਨ ਇੱਕ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਪਰ ਉਨ੍ਹਾਂ ਦਾ ਇਹ ਦੌਰਾ ਵਿਵਾਦਾਂ 'ਚ ਘਿਰ...
ਪੰਜਾਬ ਨੂੰ ਅੱਗ ਲਾਉਣਾ ਬੰਦ ਕਰਨ ਕੈਪਟਨ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਨੌਕਰੀ ਦਾ ਐਲਾਨ
. . .  1 day ago
ਦਿੱਲੀ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਚਾਰ ਲੋਕਾਂ ਦੀ ਮੌਤ
. . .  1 day ago
ਅੰਮ੍ਰਿਤਸਰ : ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਅੰਮ੍ਰਿਤਸਰ ਬੰਬ ਧਮਾਕਾ : ਜ਼ਖ਼ਮੀਆਂ ਦਾ ਹਾਲ ਜਾਣਨ ਲਈ ਗੁਰੂ ਨਾਨਕ ਹਸਪਤਾਲ ਪਹੁੰਚੇ ਕੈਪਟਨ
. . .  1 day ago
ਸੜਕ ਹਾਦਸੇ 'ਚ ਕੈਂਟਰ ਚਾਲਕ ਦੀ ਮੌਤ, ਇਕ ਜ਼ਖ਼ਮੀ
. . .  1 day ago
ਰਿਜਿਜੂ ਨੇ ਅੰਮ੍ਰਿਤਸਰ ਬੰਬ ਧਮਾਕੇ ਦੀ ਕੀਤੀ ਨਿੰਦਾ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਕੈਪਟਨ
. . .  1 day ago
ਰਾਜਾਸਾਂਸੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲਾ : ਐੱਸ.ਆਈ.ਟੀ ਵੱਲੋਂ ਅੱਜ ਸੁਖਬੀਰ ਬਾਦਲ ਤੋਂ ਕੀਤੀ ਜਾਵੇਗੀ ਪੁੱਛਗਿੱਛ
. . .  1 day ago
ਕਾਦੀਆਂ 'ਚ ਦੋ ਦੁਕਾਨਾਂ ਨੂੰ ਲਗੀ ਭਿਆਨਕ ਅੱਗ
. . .  1 day ago
ਟਰਾਲੇ ਅਤੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇੱਕ ਦੀ ਮੌਤ ਅਤੇ ਦੋ ਜ਼ਖ਼ਮੀ
. . .  1 day ago
ਬੇਅਦਬੀ ਮਾਮਲਾ : ਬਜ਼ੁਰਗ ਪਿਤਾ ਟਹਿਲ ਸਿੰਘ ਨੇ ਕਿਹਾ - ਮੇਰਾ ਪੁੱਤਰ ਦੋਸ਼ੀ ਨਹੀਂ
. . .  1 day ago
ਸਾਢੇ ਸੱਤ ਕਰੋੜ ਦੀ ਹੈਰੋਇਨ ਸਮੇਤ ਇਕ ਨਾਈਜੀਰੀਅਨ ਗ੍ਰਿਫ਼ਤਾਰ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵਿਭਾਗ ਵੱਲੋਂ ਸ਼ਕੀ ਵਿਅਕਤੀਆਂ ਦੇ ਸਕੈੱਚ ਜਾਰੀ
. . .  1 day ago
ਕੋਠੇ ਦਿਆਲ ਸਿੰਘ ਵਾਸੀਆਂ ਵੱਲੋਂ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੈਰੀਫਿਰਲ ਐਕਸਪ੍ਰੈੱਸ ਵੇਅ ਦਾ ਕੀਤਾ ਉਦਘਾਟਨ
. . .  1 day ago
ਕਿਸਾਨਾਂ ਵੱਲੋਂ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਐੱਚ.ਈ.36 ਕਿਸਮ ਦਾ ਹੈਂਡ ਗਰਨੇਡ ਵਰਤੇ ਜਾਣ ਦਾ ਖ਼ਦਸ਼ਾ
. . .  1 day ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਦਾ ਹੋਇਆ ਸਸਕਾਰ
. . .  1 day ago
ਮੋਗਾ ਜ਼ਿਲ੍ਹੇ ਦੇ ਨੌਜਵਾਨ ਦੀ ਮਨੀਲਾ 'ਚ ਗੋਲੀਆ ਮਾਰ ਕੇ ਹੱਤਿਆ
. . .  1 day ago
ਫ਼ੈਕਟਰੀ 'ਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ 'ਚ 2 ਮਜ਼ਦੂਰਾਂ ਦੀ ਮੌਤ, ਇੱਕ ਜ਼ਖਮੀ
. . .  1 day ago
ਪਹਿਲਾਜ ਨਿਹਲਾਨੀ ਦੀ ਪਟੀਸ਼ਨ 'ਤੇ ਬੌਂਬੇ ਹਾਈਕੋਰਟ 'ਚ ਸੁਣਵਾਈ 21 ਨੂੰ
. . .  1 day ago
ਮੁੱਠਭੇੜ 'ਚ 2 ਮਾਉਵਾਦੀ ਢੇਰ
. . .  1 day ago
ਨਿਰੰਕਾਰੀ ਭਵਨ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਮ੍ਰਿਤਕ ਦੇਹ ਪਹੁੰਚੀ ਘਰ
. . .  1 day ago
ਫੂਲਕਾ ਨੇ ਵਿਵਾਦਿਤ ਬਿਆਨ 'ਤੇ ਜਤਾਇਆ ਅਫ਼ਸੋਸ
. . .  1 day ago
ਸੀ.ਬੀ.ਆਈ ਦੇ ਡੀ.ਆਈ.ਜੀ ਮਨੀਸ਼ ਕੁਮਾਰ ਸਿਨਹਾ ਵੀ ਪਹੁੰਚੇ ਸੁਪਰੀਮ ਕੋਰਟ
. . .  1 day ago
ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ
. . .  1 day ago
ਵਾਰਾਨਸੀ ਹਵਾਈ ਅੱਡੇ 'ਤੇ ਲੱਗੀ ਅੱਗ
. . .  1 day ago
ਕੈਪਟਨ ਅਮਰਿੰਦਰ ਸਿੰਘ ਅੱਜ ਆਉਣਗੇ ਨਿਰੰਕਾਰੀ ਭਵਨ
. . .  1 day ago
ਐਨ.ਆਈ.ਏ ਦੀ ਟੀਮ ਮੁੜ ਤੋਂ ਪਹੁੰਚੀ ਨਿਰੰਕਾਰੀ ਭਵਨ
. . .  1 day ago
ਕੈਪਟਨ ਵੱਲੋਂ ਅੰਮ੍ਰਿਤਸਰ ਧਮਾਕੇ 'ਚ ਸ਼ਾਮਲ ਸ਼ੱਕੀਆਂ ਦੀ ਸੂਚਨਾ ਦੇਣ ਵਾਲੇ ਨੂੰ 50 ਲੱਖ ਦੇ ਇਨਾਮ ਦਾ ਐਲਾਨ
. . .  1 day ago
ਸੀ.ਬੀ.ਆਈ ਵਿਵਾਦ : ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਦਾਖਲ ਕਰਵਾਉਣਗੇ ਰਿਪੋਰਟ
. . .  1 day ago
ਸੋਨੀਆ ਤੇ ਰਾਹੁਲ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਆਰ.ਬੀ.ਆਈ ਕੇਂਦਰੀ ਨਿਰਦੇਸ਼ਕ ਬੋਰਡ ਦੀ ਮੀਟਿੰਗ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਸਾਡੇ ਪਿੰਡ ਸਾਡੇ ਖੇਤ

ਬਹਾਰ ਰੁੱਤੀ ਮੱਕੀ ਵਿਚ ਪਾਣੀ ਦੀ ਸੁਯੋਗ ਵਰਤੋਂ ਲਈ ਕੁਝ ਨੁਕਤੇ

ਪੰਜਾਬ ਵਿਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਬਹੁਤ ਪ੍ਰਚੱਲਿਤ ਹੋ ਗਈ ਹੈ। ਆਲੂ, ਮਟਰ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਇਹ ਫ਼ਸਲ ਬਹੁਤ ਢੁੱਕਵੀਂ ਅਤੇ ਮੁਨਾਫ਼ੇ ਵਾਲੀ ਸਾਬਿਤ ਹੋ ਰਹੀ ਹੈ। ਬਹਾਰ ਰੁੱਤ ਦਾ ਇਹ ਮੌਸਮ ਇਸ ਫ਼ਸਲ ਲਈ ਬਹੁਤ ਅਨੁਕੂਲ ਹੋਣ ਕਾਰਨ ਅਤੇ ਇਸ ਸਮੇਂ ਦੌਰਾਨ ਕੀੜੇ-ਬਿਮਾਰੀਆਂ ਦਾ ਹਮਲਾ ਘੱਟ ਹੋਣ ਕਾਰਨ ਇਸ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕੀਤੇ ਗਏ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਜਿਥੇ ਕਿਸਾਨ ਇਸ ਫ਼ਸਲ ਦਾ ਚੌਖਾ (ਦਾਣਿਆਂ ਵਿਚ 14 ਫ਼ੀਸਦੀ ਨਮੀ 'ਤੇ ਪ੍ਰਤੀ ਏਕੜ 30-35 ਕੁਇੰਟਲ) ਝਾੜ ਪ੍ਰਾਪਤ ਕਰ ਰਹੇ ਹਨ, ਉਥੇ ਨਾਲ ਹੀ ਇਸ ਫ਼ਸਲ ਦੀ ਕਾਸ਼ਤ ਲਈ ਸਿੰਚਾਈ ਪਾਣੀ ਦੀ ਵੀ ਚੋਖੀ ਵਰਤੋਂ ਕਰ ਰਹੇ ਹਨ। ਸਿੰਚਾਈ ਪਾਣੀ ਦੀ ਇਸ ਮਾਤਰਾ ਵਿਚ ਵਰਤੋਂ ਇਸ ਇਲਾਕੇ ਵਿਚ ਤੇਜ਼ੀ ਨਾਲ ਘੱਟ ਰਹੇ ਭੂਮੀ ਹੇਠਲੇ ਜਲ-ਸਰੋਤਾਂ ਲਈ ਚਿੰਤਾ ਦਾ ਗੰਭੀਰ ਵਿਸ਼ਾ ਹੈ। ਸਿੰਚਾਈ ਪਾਣੀ ਦੀ ਸੰਜਮ ਨਾਲ ਵਰਤੋਂ ਸਮੇਂ ਦੀ ਲੋੜ ਹੈ ਅਤੇ ਬਹਾਰ ਰੁੱਤ ਦੀ ਮੱਕੀ ਵਿਚ ਹੇਠ ਲਿਖੇ ਨੁਕਤੇ ਅਪਣਾ ਕੇ ਸਿੰਚਾਈ ਪਾਣੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ :-
1. ਕਿਸਮਾਂ : ਪਾਣੀ ਅਤੇ ਹੋਰ ਸਾਧਨਾਂ ਦੀ ਯੋਗ ਵਰਤੋਂ ਕਰਨ ਲਈ ਛੋਟੀ ਉਮਰ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਇਹ ਫ਼ਸਲ ਪੱਕਣ ਸਮੇਂ (ਮਈ-ਜੂਨ) ਅਤਿ ਦੀ ਗਰਮੀ ਅਤੇ ਪਾਣੀ ਦੀ ਬਹੁਤੇਰੀ ਲੋੜ ਤੋਂ ਬੱਚ ਸਕੇ। ਪੀ. ਐਮ. ਐਚ.-10, ਪੀ. ਐਮ. ਐਚ.-8, ਪੀ. ਐਮ. ਐਚ.-7, ਪੀ. ਐਮ. ਐਚ.-1 ਅਤੇ ਡੀ. ਕੇ. ਸੀ. 9108 ਕਿਸਮਾਂ ਨੂੰ ਇਸ ਸਮੇਂ ਵਿਚ ਬਿਮਾਰੀਆਂ ਅਤੇ ਕੀੜਿਆਂ ਨਾਲ ਟਾਕਰਾ ਕਰਨ ਅਤੇ ਚੰਗਾ ਝਾੜ ਦੇਣ ਦੀ ਸਮਰੱਥਾ ਦੇ ਆਧਾਰ 'ਤੇ ਕਾਸ਼ਤ ਕਰਨ ਲਈ ਸਿਫ਼ਾਰਿਸ਼ ਕੀਤਾ ਗਿਆ ਹੈ।
2. ਬਿਜਾਈ ਸਮਾਂ : ਇਸ ਦੀ ਬਿਜਾਈ ਲਈ ਢੁੱਕਵਾਂ ਸਮਾਂ 20 ਜਨਵਰੀ ਤੋਂ 15 ਫ਼ਰਵਰੀ ਤੱਕ ਨਿਸਚਿਤ ਕੀਤਾ ਗਿਆ ਹੈ। ਦੇਰੀ ਨਾਲ ਬਿਜਾਈ ਕਰਨ ਨਾਲ ਇਸ ਦਾ ਪੱਕਣ ਵਾਲਾ ਸਮਾਂ ਬਹੁਤ ਗਰਮ ਅਤੇ ਖੁਸ਼ਕ ਮੌਸਮ ਵਿਚ ਆ ਜਾਂਦਾ ਹੈ ਜਿਸ ਨਾਲ ਇਸ ਦੇ ਪਰਾਗ ਕਣ ਸੁੱਕ ਜਾਂਦੇ ਹਨ ਅਤੇ ਪਰਾਗਣ ਕਿਰਿਆ ਠੀਕ ਢੰਗ ਨਾਲ ਨਹੀਂ ਹੋ ਸਕਦੀ। ਸਰਵੇਖਣਾਂ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਦੇਰੀ ਨਾਲ ਬੀਜੀ ਫ਼ਸਲ ਦੀਆਂ ਛਲੀਆਂ ਵਿਚ ਅਕਸਰ ਉੱਪਰਲੇ ਹਿੱਸਿਆਂ ਵਿਚ ਦਾਣੇ ਨਹੀਂ ਬਣਦੇ ਅਤੇ ਛਲੀਆਂ ਉਪਰੋਂ ਖਾਲੀ ਰਹਿ ਜਾਂਦੀਆਂ ਹਨ ਜਿਸ ਨਾਲ ਝਾੜ ਘੱਟ ਜਾਂਦਾ ਹੈ। ਇਸ ਗਰਮ ਅਤੇ ਖੁਸ਼ਕ ਮੌਸਮ ਵਿਚ ਫ਼ਸਲ ਨੂੰ ਕੁਮਲਾਉਣ ਤੋਂ ਬਚਾਉਣ ਲਈ ਪਾਣੀ ਵੀ ਜਿਆਦਾ ਲਾਉਣੇ ਪੈਂਦੇ ਹਨ, ਜਿਸ ਕਾਰਨ ਪਾਣੀ ਅਤੇ ਖਾਦਾਂ ਦੀ ਯੋਗ ਵਰਤੋਂ ਨਹੀਂ ਹੁੰਦੀ ਅਤੇ ਖ਼ਰਚਾ ਵੀ ਵੱਧਦਾ ਹੈ।
3. ਬਿਜਾਈ ਢੰਗ: ਬਿਜਾਈ ਪੂਰਬ-ਪੱਛਮ ਦਿਸ਼ਾ ਵਿਚ 60 ਸੈਂਟੀਮੀਟਰ ਦੀ ਵਿੱਥ 'ਤੇ ਬਣਾਈਆਂ ਵੱਟਾਂ ਜਾਂ 67.5 ਸੈਂਟੀਮੀਟਰ ਦੀ ਵਿੱਥ 'ਤੇ ਬਣਾਏ ਬੈਡਾਂ ਦੀ ਦੱਖਣੀ ਢਲਾਨ ਉੱਤੇ ਹੇਠੋਂ 6-7 ਸੈਂਟੀਮੀਟਰ ਦੀ ਉੱਚਾਈ 'ਤੇ ਚੋਕੇ ਲਾ ਕੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦੱਖਣੀ ਢਲਾਨਾਂ ਸੂਰਜੀ ਊਰਜਾ ਨੂੰ ਜਜ਼ਬ ਕਰ ਲੈਂਦੀਆਂ ਹਨ ਅਤੇ ਇਨ੍ਹਾਂ ਢਲਾਨਾਂ ਦਾ ਤਾਪਮਾਨ ਪੱਧਰੀ ਧਰਤੀ ਜਾਂ ਵੱਟਾਂ ਦੇ ਸਿਰਿਆਂ ਨਾਲੋਂ 2-3 ਸੈਂਟੀਗਰੇਡ ਜ਼ਿਆਦਾ ਹੁੰਦਾ ਹੈ। ਫ਼ਸਲ ਦੀ ਬਿਜਾਈ ਸਮੇਂ ਦੇ ਠੰਢੇ ਮੌਸਮ ਵਿਚ ਇਹ ਕੁਝ ਵੱਧ ਤਾਪਮਾਨ ਫ਼ਸਲ ਦੇ ਉੱਗਣ ਅਤੇ ਸ਼ੁਰੂ ਵਿਚ ਹੋਣ ਵਾਲੇ ਵਾਧੇ ਵਿਚ ਬਹੁਤ ਜ਼ਿਆਦਾ ਸਹਾਈ ਹੁੰਦਾ ਹੈ। ਵੱਟਾਂ ਜਾਂ ਬੈੱਡਾਂ ਵਿਚ ਬਿਜਾਈ ਕਰਨ ਨਾਲ ਸਿੰਚਾਈ ਪਾਣੀ ਸਿਰਫ਼ ਖਾਲੀਆਂ ਵਿਚ ਪੈਣ ਕਾਰਨ ਪਾਣੀ ਦੀ ਵੀ ਕਾਫ਼ੀ ਬੱਚਤ ਹੋ ਜਾਂਦੀ ਹੈ।
ਸੋ, ਉੱਪਰ ਦੱਸੇ ਕੁਝ ਨੁਕਤੇ ਅਪਣਾ ਕੇ ਕਿਸਾਨ ਵੀਰ ਮੱਕੀ ਦੀ ਇਸ ਫ਼ਸਲ ਤੋਂ ਜਿਥੇ ਚੰਗਾ ਝਾੜ ਅਤੇ ਜ਼ਿਆਦਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ ਉੱਥੇ ਪਾਣੀ ਦੀ ਸੁਯੋਗ ਵਰਤੋਂ ਕਰਕੇ ਇਸ ਅਨਮੋਲ ਕੁਦਰਤੀ ਸਾਧਨ ਨੂੰ ਵੀ ਅਗਲੀਆਂ ਪੀੜ੍ਹੀਆਂ ਲਈ ਬਚਾ ਸਕਦੇ ਹਨ।


-ਪਸਾਰ ਮਾਹਿਰ (ਫ਼ਸਲ ਵਿਗਿਆਨ)
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ।

ਪੰਜਾਬ ਵਿਚ ਸ਼ਹਿਦ ਇਨਕਲਾਬ ਦਾ ਰਚੇਤਾ

ਅਵਤਾਰ ਸਿੰਘ ਅਟਵਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਪੰਜਾਬ ਵਿਚ ਖੇਤੀ ਦੀ ਪੜ੍ਹਾਈ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਦੇਣ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਪੜ੍ਹਾਈ ਦਾ ਨਵਾਂ ਤਿਮਾਹੀ ਢੰਗ ਸ਼ੁਰੂ ਕੀਤਾ ਜਿਸ ਵਿਚ ਪੜ੍ਹਾਉਣ ਵਾਲਾ ਅਧਿਆਪਕ ਹੀ ਇਮਤਿਹਾਨ ਲੈਂਦਾ ਸੀ ...

ਪੂਰੀ ਖ਼ਬਰ »

ਸਫਲ ਦੁੱਧ ਉਤਪਾਦਕ-ਰਣਜੀਤ ਸਿੰਘ ਮਾਨ

ਪਟਿਆਲਾ-ਨਾਭਾ ਮੁੱਖ ਮਾਰਗ 'ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਰਣਜੀਤ ਸਿੰਘ ਮਾਨ ਦਾ 'ਮਾਨ ਡੇਅਰੀ ਫਾਰਮ' ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ 'ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ...

ਪੂਰੀ ਖ਼ਬਰ »

ਫੂਕਾਂ ਮਾਰ ਅੱਗ ਵਧਾਵੇ

ਕਹਿੰਦੇ ਜੇ ਬਾਲਣ ਅੱਗ ਨਾ ਫੜੇ ਤਾਂ, ਭੂਕਣੇ ਨਾਲ ਫੂਕ ਮਾਰ ਕੇ ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਸਦਕੇ ਜਾਵਾਂ ਤੇਰੀ ਕਲਾ ਦੇ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮਿੰਨੀ ਉਲੰਪਿਕ ਦਾ ਦਰਜਾ ਹਾਸਲ ਹੈ। ਇਨ੍ਹਾਂ ਖੇਡਾਂ ਨੁੂੰ ਦੇਖਣ ਵਾਲਿਆਂ ਦਾ ਵੱਖਰਾ ਜਨੂੰਨ ਹੁੰਦਾ ਤੇ ਇਥੇ ਜਿਹੜੀਆਂ ਖੇਡਾਂ ਦੀ ਪੇਸ਼ਕਾਰੀ ਹੁੰਦੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਰਾਸਤੀ ਹੁੰਦੀਆਂ ਹਨ। ਜ਼ੋਰ ਦਾ ਜਨੂੰਨ ਕੀ ...

ਪੂਰੀ ਖ਼ਬਰ »

ਕੰਢੀ ਦੇ ਕਿਸਾਨ ਦੀ ਤਪੱਸਿਆ ਦਾ ਪ੍ਰਤੀਕ ਹੈ 'ਮਣ੍ਹਾ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਸ ਕੰਮ ਲਈ ਸਭ ਤੋਂ ਪਹਿਲੋਂ ਖੇਤਾਂ ਵਿਚ ਢੁੱਕਵੀਂ ਥਾਂ ਦੀ ਚੋਣ ਕੀਤੀ ਜਾਂਦੀ ਹੈ। ਭੂਤਰ (ਜੰਗਲੀ ਜਾਨਵਰ) ਕਿਹੜੇ ਪਾਸਿਉਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਕਿਧਰੋਂ ਡੱਕਣਾ ਹੈ, ਕਿੱਧਰ ਭਜਾਉਣਾ ਹੈ। ਇਸ ਗੱਲ ਨੂੰ ਧਿਆਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX