ਤਾਜਾ ਖ਼ਬਰਾਂ


ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  42 minutes ago
ਜੈਤੋ, 11 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਥਾਣਾ ਜੈਤੋ ਦੇ ਐੱਸ. ਐੱਚ. ਓ. ਸੰਜੀਵ ਕੁਮਾਰ ਵਲੋਂ ਟਕਸਾਲੀ ਕਾਂਗਰਸੀ ਆਗੂ ਸਤਪਾਲ ਡੋਡ (ਸਕੱਤਰ ਪੰਜਾਬ ਕਾਂਗਰਸ ਕਮੇਟੀ) ਨੂੰ ਅਪ ਸ਼ਬਦ ਬੋਲਣ 'ਤੇ...
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  55 minutes ago
ਬਲਾਚੌਰ, 11 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਟਰੇਡ ਯੂਨੀਅਨਾਂ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ...
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  1 minute ago
ਮੋਹਾਲੀ, 11 ਦਸੰਬਰ (ਕੇਵਲ ਸਿੰਘ ਰਾਣਾ)- ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਅਤੇ ਗੁੰਡਾ ਟੈਕਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹੱਲਾ-ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਜਾਇਜ਼...
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 11 ਦਸੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ)- ਬੀਤੀ ਰਾਤ ਸੁਨਾਮ-ਪਟਿਆਲਾ ਸੜਕ 'ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ...
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 1 hour ago
ਸੰਗਰੂਰ, 11 ਦਸੰਬਰ (ਧੀਰਜ ਪਸ਼ੋਰੀਆ)- ਕਣਕ ਦੀ ਫ਼ਸਲ ਨੂੰ ਪਈ ਸੁੰਡੀ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੰਗਰੂਰ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਬੀ. ਕੇ. ਯੂ. ਏਕਤਾ...
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 1 hour ago
ਨਵੀਂ ਦਿੱਲੀ, 11 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ। ਇਸ ਬਿੱਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਸਦਨ ਦੇ ਸਾਹਮਣੇ ਇੱਕ ਇਤਿਹਾਸਕ ਬਿੱਲ...
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 1 hour ago
ਗਾਂਧੀਨਗਰ, 11 ਦਸੰਬਰ- ਗੁਜਰਾਤ ਦੇ ਸਾਲ 2002 ਦੇ ਦੰਗਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਕਲੀਨ ਚਿੱਟ ਦਿੱਤੀ ਗਈ ਹੈ। ਇਸ ਵਾਰ ਨਾਨਾਵਤੀ ਕਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਦਿੱਤੀ...
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਚੰਡੀਗੜ੍ਹ, 11 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਅੱਜ ਕਾਂਗਰਸ ਨੇਤਾਵਾਂ ਵਲੋਂ ਨਾਗਰਿਕਤਾ ਸੋਧ ਬਿੱਲ...
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 2 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 2 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 2 hours ago
ਖਰੜ, 11 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੀ ਅਦਾਲਤ ਨੇ ਸਦਰ ਪੁਲਿਸ ਖਰੜ ਵਲੋਂ ਪਿਛਲੇ ਦਿਨੀਂ ਸਕੂਲ ਅਧਿਆਪਕਾ ਸਰਬਜੀਤ ਕੌਰ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਕਥਿਤ ਦੋਸ਼ੀ ਸ਼ਿੰਦਰ ਕੌਰ...
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 2 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 2 hours ago
ਚੰਡੀਗੜ੍ਹ, 11 ਦਸੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ ਨੂੰ ਹਿਰਾਸਤ 'ਚ ਲਿਆ ਹੈ। ਮੁਲਾਜ਼ਮ ਗਤੀਵਿਧੀਆਂ ਦੇ ਚੱਲਦਿਆਂ ਪੁਲਿਸ...
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 1 hour ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 3 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 3 hours ago
ਬਿਹਾਰ 'ਚ ਜਿੰਦਾ ਸਾੜੀ ਗਈ ਨਾਬਾਲਗ ਲੜਕੀ ਦੀ ਮੌਤ
. . .  about 4 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 4 hours ago
ਅਮਰੀਕਾ ਵਿਖੇ ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਸਣੇ 6 ਮੌਤਾਂ
. . .  about 5 hours ago
ਰਾਜ ਸਭਾ 'ਚ ਅੱਜ ਕੋਈ ਪ੍ਰਸ਼ਨਕਾਲ ਨਹੀ ਹੋਵੇਗਾ
. . .  about 5 hours ago
ਪਿਆਜ਼ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
. . .  about 5 hours ago
ਭਰਾ ਵੱਲੋਂ ਪੁੱਤਰਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 4 hours ago
ਭਾਜਪਾ ਸੰਸਦੀ ਦਲ ਦੀ ਮੀਟਿੰਗ ਅੱਜ
. . .  about 6 hours ago
ਮਾਲਦੀਵ ਦੇ ਵਿਦੇਸ਼ ਮੰਤਰੀ ਪਹੁੰਚੇ ਭਾਰਤ
. . .  about 6 hours ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੀਸਰਾ ਟੀ-20 ਮੈਚ ਅੱਜ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  about 6 hours ago
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  1 day ago
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  1 day ago
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  1 day ago
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  1 day ago
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  1 day ago
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  1 day ago
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  1 day ago
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  1 day ago
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  1 day ago
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 1 hour ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549

ਸੰਪਾਦਕੀ

ਸਾਂਝੇ ਪੰਜਾਬ ਦੇ ਉੱਘੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼

ਫ਼ੈਜ਼ ਅਹਿਮਦ ਫ਼ੈਜ਼ ਦਾ ਜਨਮ 13 ਫਰਵਰੀ 1911 ਨੂੰ ਅਣ-ਵੰਡੇ ਹੋਏ ਪੰਜਾਬ 'ਚ ਸਿਆਲਕੋਟ ਜ਼ਿਲ੍ਹੇ ਦੇ ਕਾਲਾ ਕਾਦਰ ਪਿੰਡ 'ਚ ਹੋਇਆ। ਉਨ੍ਹਾਂ ਦੇ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਭੂਮੀਹੀਣ ਸਨ। ਫ਼ੈਜ਼ ਸਾਹਿਬ ਨੂੰ ਤਾਲੀਮ ਦੇ ਸਿਲਸਿਲੇ 'ਚ ਲਾਹੌਰ ਦੇ ਇਕ ਮਦਰੱਸੇ 'ਚ ਜਾਣਾ ਪਿਆ। ਉਥੇ ਹੀ ਇਕ ਅਫ਼ਗਾਨ ਅਫ਼ਸਰ ਦੀ ਮਦਦ ਨਾਲ ਅਫ਼ਗਾਨਿਸਤਾਨ ਅਤੇ ਉਥੋਂ ਇੰਗਲੈਂਡ ਪਹੁੰਚ ਗਏ। ਉਥੋਂ ਵਕੀਲ ਬਣ ਕੇ ਮੁੜੇ ਤਾਂ ਲਾਹੌਰ ਅਤੇ ਸਿਆਲਕੋਟ 'ਚ ਵਕਾਲਤ ਕਰਨ ਲੱਗੇ।
ਜਦੋਂ ਫ਼ੈਜ਼ ਸਾਹਿਬ ਨੇ ਪਹਿਲੀ ਵਾਰ ਲਿਖਣਾ ਸ਼ੁਰੂ ਕੀਤਾ ਤਾਂ ਉਹ ਸਕੂਲੀ ਦਿਨ ਸਨ। ਸ਼ਾਇਰੀ 'ਚ ਇਨਾਮ ਦੇ ਲਈ ਫ਼ੈਜ਼ ਦੇ ਸ਼ਿਅਰਾਂ ਨੂੰ ਸ਼ਾਇਰ ਇਕਬਾਲ ਕੋਲ ਭੇਜਿਆ ਗਿਆ ਤੇ ਆਖ਼ਰ ਉਨ੍ਹਾਂ ਦੀ ਗ਼ਜ਼ਲ ਨੂੰ ਇਨਾਮ ਮਿਲ ਗਿਆ। ਫ਼ੈਜ਼ ਨੇ ਆਪਣੇ ਜੀਵਨ ਬਾਰੇ ਖ਼ੁਦ ਲਿਖਿਆ ਹੈ ਕਿ ਮੇਰਾ ਬਾਪ ਮੇਰੇ ਲਈ ਸੰਪਤੀ 'ਚ ਕਰਜ਼ ਛੱਡ ਕੇ ਗਿਆ ਸੀ। ਫ਼ੈਜ਼ ਨੇ ਅੰਗਰੇਜ਼ੀ ਤੇ ਅਰਬੀ 'ਚ ਐਮ. ਏ. ਕੀਤੀ। ਸੰਜੋਗ ਨਾਲ 23 ਸਾਲ ਦੀ ਉਮਰ 'ਚ (1935 'ਚ) ਅੰਮ੍ਰਿਤਸਰ ਦੇ ਐਮ. ਏ. ਓ. ਕਾਲਜ 'ਚ ਅੰਗਰੇਜ਼ੀ ਦੇ ਅਧਿਆਪਕ ਲੱਗ ਗਏ। ਇੱਥੇ ਹੀ ਉਨ੍ਹਾਂ ਦਾ ਵਾਹ ਮਹਿਮੂਦ ਜ਼ਫਰ, ਡਾ. ਰਸ਼ੀਦ ਜਹਾਂ ਅਤੇ ਡਾ: ਤਾਸੀਰ ਹੋਰਾਂ ਨਾਲ ਪਿਆ। 1936 'ਚ ਜਦੋਂ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਹੋਈ ਤਾਂ ਫ਼ੈਜ਼ ਉਸ ਦੇ ਸਕੱਤਰ ਚੁਣੇ ਗਏ। ਅੰਮ੍ਰਿਤਸਰ ਦੇ ਕਾਲਜ 'ਚ ਕਰੀਬ ਪੰਜ ਸਾਲ ਪੜ੍ਹਾ ਕੇ ਉਹ ਲਾਹੌਰ ਦੇ ਹੇਲੀ ਕਾਲਜ (1940) 'ਚ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ। 1941 ਤੱਕ ਫ਼ੈਜ਼ ਨੇ ਇਕ ਨੌਜਵਾਨ ਸ਼ਾਇਰ ਦੀ ਹੈਸੀਅਤ ਨਾਲ ਚੰਗੀ ਸ਼ੋਹਰਤ ਹਾਸਲ ਕਰ ਲਈ ਸੀ। ਕਮਿਊਨਿਸਟ ਪਾਰਟੀ ਦੇ ਕਹਿਣ 'ਤੇ ਉਹ 'ਫਾਸ਼ਿਜ਼ਮ' ਨੂੰ ਹਰਾਉਣ ਲਈ ਬਰਤਾਨਵੀ ਫੌਜ ਦੇ ਲੋਕ ਸੰਪਰਕ ਵਿਭਾਗ 'ਚ ਮੇਜਰ ਦੇ ਅਹੁਦੇ 'ਤੇ ਚਲੇ ਗਏ। ਬਾਅਦ 'ਚ ਤਰੱਕੀ ਮਿਲਣ 'ਤੇ ਕਰਨਲ ਦੇ ਅਹੁਦੇ 'ਤੇ ਪਹੁੰਚ ਗਏ। 1947 'ਚ ਦੇਸ਼ ਦੇ ਦੋ ਟੁਕੜੇ ਹੋ ਗਏ। ਫੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਉਹ 'ਪਾਕਿਸਤਾਨ ਟਾਈਮਜ਼', 'ਇਮਰੋਜ਼' ਅਤੇ 'ਲੇਲੋਨਿਹਾਰ' 'ਚ ਸੰਪਾਦਕ ਰਹੇ। ਉਹ ਖੱਬੇਪੱਖੀ ਖ਼ਿਆਲਾਂ ਕਰਕੇ ਜਦੋਂ ਵਜ਼ੀਰੇ-ਆਜ਼ਮ ਲਿਆਕਤ ਅਲੀ ਦੀਆਂ ਨੀਤੀਆਂ ਦੇ ਖ਼ਿਲਾਫ਼ ਖੜ੍ਹੇ ਹੋਏ ਤਾਂ ਉਨ੍ਹਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ 'ਚ ਰਹਿੰਦੇ ਹੋਏ ਉਨ੍ਹਾਂ ਦੇ ਦੋ ਕਵਿਤਾ ਸੰਗ੍ਰਹਿ ਪ੍ਰਕਾਸ਼ਤ ਹੋਏ 'ਦਸਤੇ ਸਬਾ' ਤੇ 'ਜ਼ਿੰਦਾਨਾਮਾ'। 20 ਨਵੰਬਰ, 1984 ਤੋਂ ਪਹਿਲਾਂ ਉਨ੍ਹਾਂ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਹੋਏ ਜਿਹੜੇ ਅੱਜ ਵੀ ਬਾਜ਼ਾਰ 'ਚ ਫ਼ੈਜ਼ ਸਾਹਿਬ ਦੀ ਹਾਜ਼ਰੀ ਲਗਾ ਰਹੇ ਹਨ। ਇਸ ਸਿਲਸਿਲੇ 'ਚ ਇਹ ਜ਼ਿਕਰ ਬੇਹੱਦ ਜ਼ਰੂਰੀ ਹੈ ਕਿ ਉਸ ਸਮੇਂ ਦੇ ਨਾਮਵਰ ਗਾਇਕਾਂ ਨੇ ਫ਼ੈਜ਼ ਦੇ ਗੀਤਾਂ ਅਤੇ ਗ਼ਜ਼ਲਾਂ 'ਤੇ ਆਧਾਰਿਤ ਸੰਗੀਤ ਨੂੰ ਉਰਦੂ, ਹਿੰਦੀ, ਪੰਜਾਬੀ ਭਾਸ਼ੀ ਜਨਤਾ ਦੇ ਕੌਮੀ ਸੰਗੀਤ ਦਾ ਰੂਪ ਦੇ ਦਿੱਤਾ ਹੈ। ਸਾਲ 1983 'ਚ ਤਾਸ਼ਕੰਦ 'ਚ ਜਦੋਂ ਉਨ੍ਹਾਂ ਨੇ ਅਫ਼ਰੀਕੀ ਤੇ ਏਸ਼ੀਆਈ ਲੇਖਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਪਣਾ ਪਰਚਾ 'ਪ੍ਰਗਤੀਸ਼ੀਲ ਲੇਖਕਾਂ ਨਾਲ ਕੁਝ ਗੱਲਾਂ' ਪੜ੍ਹਿਆ ਤਾਂ ਉਸ ਦੀਆਂ ਅਖ਼ੀਰੀ ਸਤਰਾਂ ਸਨ, 'ਮਨੁੱਖ ਜਾਤੀ ਅਤੇ ਮਨੁੱਖੀ ਸੱਭਿਅਤਾ 'ਤੇ ਸਰਵਨਾਸ਼ ਦਾ ਖ਼ਤਰਾ ਚੱਲ ਰਿਹਾ ਹੈ ਅਤੇ ਮਨੁੱਖਤਾ ਸਾਹਮਣੇ ਇਹ ਸਭ ਤੋਂ ਵੱਡਾ ਖ਼ਤਰਾ ਹੈ। ਦੁਨੀਆ ਭਰ ਦੇ ਤਮਾਮ ਲੇਖਕ ਆਪਣੀ ਆਵਾਜ਼ ਵਿਸ਼ਵ-ਸ਼ਾਂਤੀ ਦੇ ਹੱਕ 'ਚ ਅਤੇ ਹਰ ਕਿਸਮ ਦੇ ਜ਼ੁਲਮ ਦੇ ਖ਼ਿਲਾਫ਼ ਬੁਲੰਦ ਕਰਨ।'

-ਮੋ: 92165-35617

ਜਨਮ ਦਿਨ 'ਤੇ ਵਿਸ਼ੇਸ਼

ਸ੍ਰੀਮਤੀ ਸਰੋਜਨੀ ਨਾਇਡੂ

ਪ੍ਰਸਿੱਧ ਕਵਿਤਰੀ ਅਤੇ ਸੁਤੰਤਰਤਾ ਸੈਨਾਨੀ ਸ੍ਰੀਮਤੀ ਸਰੋਜਨੀ ਨਾਇਡੂ ਦਾ ਜਨਮ 13 ਫਰਵਰੀ, 1879 ਨੂੰ ਹੋਇਆ। ਪਿਤਾ ਸ੍ਰੀ ਚਾਟੋ ਉਪਧਿਆਏ ਵਿਗਿਆਨੀ ਅਤੇ ਫਿਲਾਸਫ਼ਰ ਸਨ। ਸਰੋਜਨੀ ਨਾਇਡੂ ਪੜ੍ਹਨ 'ਚ ਬਹੁਤ ਹੁਸ਼ਿਆਰ ਸੀ ਅਤੇ ਉਰਦੂ, ਤੇਲਗੂ, ਅੰਗਰੇਜ਼ੀ, ਫਾਰਸੀ ਅਤੇ ਬੰਗਾਲੀ ...

ਪੂਰੀ ਖ਼ਬਰ »

ਕੇਂਦਰੀ ਬਜਟ ਰਾਹੀਂ ਕਿਸਾਨਾਂ ਨੂੰ ਕੀ ਮਿਲੇਗਾ ?

ਵਧਾਈ ਹੋਵੇ, ਤੁਹਾਡੀ ਮਿਹਨਤ ਰੰਗ ਲਿਆਈ! ਬਜਟ ਤੋਂ ਅਗਲੇ ਦਿਨ ਇਕ ਦੋਸਤ ਵਲੋਂ ਮਿਲੀ ਇਸ ਵਧਾਈ ਤੋਂ ਮੈਂ ਹੈਰਾਨ ਸੀ। ਕਿਸ ਗੱਲ ਦੀ ਵਧਾਈ? ਮੈਂ ਪੁੱਛਿਆ। ਅਰੁਣ ਜੇਤਲੀ ਨੇ ਤੁਹਾਡੀ ਮੰਗ ਮੰਨ ਲਈ? ਕਿੱਥੇ ਮੰਨੀ? ਮੈਂ ਹੁਣ ਵੀ ਹੈਰਾਨ ਸੀ। ਭਾਈ ਤੁਸੀਂ ਇਹੀ ਮੰਗ ਰਹੇ ਸੀ ਕਿ ...

ਪੂਰੀ ਖ਼ਬਰ »

ਕਿੰਨੀਆਂ ਕੁ ਸਾਰਥਿਕ ਹਨ ਨਿਆਂਪਾਲਿਕਾ ਵਿਰੁੱਧ ਨਵਾਜ਼ ਸ਼ਰੀਫ਼ ਦੀਆਂ ਟਿੱਪਣੀਆਂ

ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀ.ਐਮ.ਐਲ. (ਐਨ)) ਦੇ ਸਾਬਕ ਸੈਨੇਟਰ ਨਿਹਾਲ ਹਾਸ਼ਮੀ ਸਰਬਉੱਚ ਅਦਾਲਤ ਵਲੋਂ ਅਦਾਲਤੀ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਪਾਰਟੀ ਦੇ ਪਹਿਲੇ ਆਗੂ ਹਨ। ਤੇਜ਼-ਤਰਾਰ ਆਗੂ ਤਲਾਲ ਚੌਧਰੀ ਅਤੇ ਦਨਿਆਲ ਅਜ਼ੀਜ਼ ਨੂੰ ਵੀ ਨੋਟਿਸ ਦਿੱਤੇ ਗਏ ...

ਪੂਰੀ ਖ਼ਬਰ »

ਹਿੰਦੂਤਵੀ ਰਾਜਨੀਤੀ ਵਿਚ ਆਈ ਇਕ ਵੱਡੀ ਤਬਦੀਲੀ

ਸੰਘ 'ਤੇ ਭਾਰੂ ਹੋ ਗਈ ਹੈ ਭਾਜਪਾ

ਸੱਤ ਸਾਲ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਉਮਰ 100 ਸਾਲ ਦੀ ਹੋ ਜਾਵੇਗੀ। ਜੇਕਰ ਭਾਰਤ ਦੀ ਰਾਜਨੀਤੀ ਮੌਜੂਦਾ ਦਿਸ਼ਾ ਵਿਚ ਹੀ ਅੱਗੇ ਵਧਦੀ ਰਹੀ (ਭਾਵ ਜੇਕਰ ਗ਼ੈਰ-ਭਾਜਪਾ ਤਾਕਤਾਂ ਨੇ ਕਿਸੇ ਵੱਡੇ ਅਤੇ ਭਰੋਸੇਮੰਦ ਚੋਣਾਵੀ ਗਠਜੋੜ ਦਾ ਸ਼ਿਰਾਜਾ ਨਾ ਖੜ੍ਹਾ ਕੀਤਾ) ਤਾਂ ...

ਪੂਰੀ ਖ਼ਬਰ »

ਦੋਸਤੀ ਦੇ ਪੁਲ ਵਿਚ ਤਰੇੜ

ਅਸਮਾਂ ਜਹਾਂਗੀਰ ਦੀ ਮੌਤ ਨਾਲ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੂੰ ਕਈ ਪੱਖਾਂ ਤੋਂ ਵੱਡਾ ਘਾਟਾ ਪਿਆ ਹੈ। ਮੁਹੰਮਦ ਅਲੀ ਜਿਨਾਹ ਨੇ ਧਰਮ ਦੇ ਆਧਾਰ 'ਤੇ ਅੰਗਰੇਜ਼ ਹਾਕਮਾਂ ਤੋਂ ਭਾਰਤ ਦੀ ਵੰਡ ਕਰਵਾ ਲਈ ਸੀ। ਇਸ ਵੰਡ ਤੋਂ ਬਾਅਦ ਇਸ ਨਵੇਂ ਦੇਸ਼ ਵਿਚ ਮੂਲਵਾਦੀ ਵਿਚਾਰਧਾਰਾ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX