ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  1 day ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  1 day ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  1 day ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  1 day ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ ਤੇ ਸਥਿਤੀ ਹੋਈ ਤਨਾਅ ਪੂਰਨ
. . .  1 day ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  1 day ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  1 day ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  1 day ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  1 day ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  1 day ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  1 day ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  1 day ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  1 day ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  1 day ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  1 day ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  1 day ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  1 day ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  1 day ago
ਅੱਜ ਦਾ ਵਿਚਾਰ
. . .  1 day ago
ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  2 days ago
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  2 days ago
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਪਹਿਲਾ ਸਫ਼ਾ

ਸ੍ਰੀਨਗਰ 'ਚ 32 ਘੰਟੇ ਚੱਲੇ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਹਲਾਕ

ਸੁੰਜਵਾਨ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 6 ਹੋਈ
ਸ੍ਰੀਨਗਰ, 13 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ 4 ਵਜੇ ਲਸ਼ਕਰ ਅੱਤਵਾਦੀਆਂ ਵਲੋਂ ਕੀਤੇ ਹਮਲੇ ਨੂੰ ਨਾਕਾਮ ਕਰਨ ਦੇ ਬਾਅਦ ਨੇੜੇ ਇਕ ਉਸਾਰੀ ਅਧੀਨ ਇਮਾਰਤ 'ਚ ਘਿਰੇ ਦੋਵੇਂ ਅੱਤਵਾਦੀਆਂ ਨੂੰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਐਸ.ਓ.ਜੀ.) ਅਤੇ ਸੀ. ਆਰ. ਪੀ. ਐਫ. ਵਲੋਂ ਚਲਾਏ ਸਾਂਝੇ ਆਪੇ੍ਰਸ਼ਨ ਦੌਰਾਨ 32 ਘੰਟੇ ਚੱਲੇ ਮੁਕਾਬਲੇ 'ਚ ਮੰਗਲਵਾਰ ਨੂੰ ਹਲਾਕ ਕਰ ਦਿੱਤਾ ਗਿਆ ਜਿਸ ਦੇ ਨਾਲ ਹੀ ਇਹ ਮੁਕਾਬਲਾ ਸਮਾਪਤ ਹੋ ਗਿਆ | ਇਸ ਆਪੇ੍ਰਸ਼ਨ 'ਚ ਫ਼ੌਜ ਦੀ ਸਹਾਇਤਾ ਨਹੀਂ ਲਈ ਗਈ | ਪੁਲਿਸ ਰੇਂਜ ਦੇ ਆਈ.ਜੀ.ਪੀ. ਸ੍ਰੀ ਐਸ. ਪੀ. ਪਾਨੀ ਅਨੁਸਾਰ ਕਰਨ ਨਗਰ ਸ੍ਰੀਨਗਰ 'ਚ ਸੋਮਵਾਰ ਸਵੇਰੇ ਸ਼ੁਰੂ ਹੋਇਆ ਮੁਕਾਬਲਾ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਸਮਾਪਤ ਹੋ ਗਿਆ | ਪੁਲਿਸ ਨੇ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ 2 ਏ.ਕੇ. 47 ਰਾਈਫਲਾਂ, 8 ਮੈਗਜ਼ੀਨਾਂ ਤੋਂ ਇਲਾਵਾ ਭਾਰੀ ਅਸਲੇ੍ਹ ਸਮੇਤ ਬਰਾਮਦ ਕਰ ਲਈਆਂ ਹਨ, ਜਿਸ ਨਾਲ ਇਹ ਇਸ਼ਾਰਾ ਮਿਲ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਦਾ ਸਬੰਧ ਲਸ਼ਕਰ-ਏ-ਤਾਇਬਾ ਨਾਲ ਹੈ ਅਤੇ ਇਨ੍ਹਾਂ ਦੀ ਪਛਾਣ ਕੀਤੀ  ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਲਸ਼ਕਰ ਨੇ ਬੀਤੇ ਦਿਨੀਂ ਹੀ ਇਸ ਦੀ ਜ਼ਿੰਮੇਵਾਰ ਲੈ ਲਈ ਸੀ | ਇਸ ਮੁਕਾਬਲੇ ਦੇ ਚਲਦੇ ਪੁਰਾਣੇ ਸ਼ਹਿਰ ਦੇ 7 ਪੁਲਿਸ ਥਾਣਿਆਂ ਤਹਿਤ ਕਿਸੇ ਤਰ੍ਹਾਂ ਦੀ ਹਿੰਸਾ ਤੇ ਪ੍ਰਦਰਸ਼ਨ ਅਤੇ ਪਥਰਾਅ ਰੋਕਣ ਲਈ ਪੁਲਿਸ ਵਲੋਂ ਮੰਗਲਵਾਰ ਨੂੰ ਕਰਫਿਊ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਸਮੁੱਚੇ ਸ੍ਰੀਨਗਰ ਸ਼ਹਿਰ 'ਚ ਇੰਟਰਨੈੱਟ ਹਾਈ ਸਪੀਡ ਨੂੰ 2-ਜੀ ਤੱਕ ਸੀਮਤ ਕਰ ਦਿੱਤਾ ਗਿਆ ਸੀ | ਆਈ. ਜੀ. ਸ੍ਰੀ ਸੀ.ਆਰ.ਪੀ. ਰਵੀ ਦੀਪ ਸਹਾਈ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਜਨਤਕ ਸੰਪਤੀ ਅਤੇ ਜਾਨੀ ਨੁਕਸਾਨ ਰੋਕਣ ਲਈ ਆਪੇ੍ਰਸ਼ਨ ਦੌਰਾਨ ਅਹਿਤਿਆਤ ਵਰਤੀ ਗਈ ਅਤੇ 5 ਪਰਿਵਾਰਾਂ ਤੇ ਕੁਝ ਵਿਅਕਤੀਆਂ ਨੂੰ ਪਹਿਲਾਂ ਸੁਰੱਖਿਅਤ ਕੀਤਾ ਗਿਆ | ਉਨ੍ਹਾਂ ਇਸ ਫਿਦਾਇਨ ਹਮਲੇ ਨੂੰ ਨਾਕਾਮ ਕਰਨ ਲਈ ਡਿਊਟੀ 'ਤੇ ਤਾਇਨਾਤ ਸੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਇਹ ਅੱਤਵਾਦੀ ਬਟਾਲੀਅਨ ਹੈੱਡਕੁਆਟਰ ਕੈਂਪ 'ਚ ਵੜ ਜਾਂਦੇ ਤਾਂ ਬਹੁਤ ਨੁਕਸਾਨ ਪਹੁੰਚਾ ਸਕਦੇ ਸੀ | ਸੰਤਰੀ ਕਾਂਸਟੇਬਲ ਨੂੰ ਸਨਮਾਨਿਤ ਕੀਤਾ ਜਾਵੇਗਾ | ਇਹ ਪੁੱਛੇ ਜਾਣ 'ਤੇ ਕਿ ਕੀ ਸ੍ਰੀਨਗਰ ਸ਼ਹਿਰ 'ਚ ਹੋਰ ਅੱਤਵਾਦੀ ਮੌਜੂਦ ਹਨ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਜਿਸ ਸਥਿਤੀ ਤੇ ਵਾਤਾਵਰਨ 'ਚ ਕੰਮ ਕਰ ਰਹੇ ਹਨ, ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿੰਦੇ ਹਨ | ਮੁਕਾਬਲੇ ਦੇ ਸ਼ੁਰੂ ਹੁੰਦੇ ਹੀ ਸੀ. ਆਰ. ਪੀ.ਐਫ਼. ਅਤੇ ਪੁਲਿਸ ਦੇ ਅੱਤਵਾਦੀ ਵਿਰੋਧੀ ਗਰੁੱਪ (ਐਸ.ਓ.ਜੀ.) ਦੇ ਕਾਂਸਟੇਬਲ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚੋਂ ਕਾਂਸਟੇਬਲ ਮੁਜਾਹਿਦ ਖ਼ਾਨ ਜਿਹੜੇ ਸੀ.ਆਰ.ਪੀ.ਐਫ਼. ਨਾਲ ਸਬੰਧਿਤ ਸੀ, ਹਸਪਤਾਲ 'ਚ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਬੀਤੇ ਦਿਨੀਂ ਚੱਲ ਵੱਸਿਆ ਸੀ | ਦੱਸਣਯੋਗ ਹੈ ਕਿ ਇਹ ਹਮਲਾ ਜੰਮੂ ਦੇ ਸੁੰਜਵਾਨ ਕੈਂਪ 'ਤੇ ਜੈਸ਼-ਏ-ਮੁਹੰਮਦ ਵਲੋਂ ਕੀਤੇ ਫਿਦਾਇਨ ਹਮਲੇ ਤੋਂ ਬਾਅਦ ਵਾਪਰਿਆ ਹੈ |
ਇਕ ਹੋਰ ਜਵਾਨ ਦੀ ਮਿ੍ਤਕ ਦੇਹ ਮਿਲੀ
ਜੰਮੂ ਦੇ ਸੁੰਜਵਾਨ ਸਥਿਤ 36 ਬਿ੍ਗੇਡ ਦੇ ਕੈਂਪ 'ਤੇ ਸਨਿਚਰਵਾਰ ਤੜਕੇ ਜੈਸ਼ ਅੱਤਵਾਦੀਆਂ ਵਲੋਂ ਕੀਤੇ ਹਮਲੇ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਸੋਮਵਾਰ ਦੇਰ ਸ਼ਾਮ ਇਕ ਹੋਰ ਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਸਿਪਾਹੀ ਰਾਕੇਸ਼ ਚੰਦ ਉਤਰਾਖੰਡ ਵਜੋਂ ਹੋਈ ਹੈ, ਜਿਸ ਨਾਲ ਇਸ ਘਟਨਾ 'ਚ 2 ਸੂਬੇਦਾਰਾਂ ਸਮੇਤ 7 ਫ਼ੌਜੀ ਜਵਾਨ, ਜਵਾਨ ਦੇ ਪਿਤਾ ਸਮੇਤ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ | ਜੈਸ਼ ਦੇ 3 ਵਿਦੇਸ਼ੀ ਫਿਦਾਇਨ ਅੱਤਵਾਦੀ ਵੀ ਤਕਰੀਬਨ 38 ਘੰਟੇ ਚੱਲੇ ਮੁਕਾਬਲੇ 'ਚ ਢੇਰ ਕਰ ਦਿੱਤੇ ਗਏ ਸਨ | ਉਨ੍ਹਾਂ ਕੋਲੋਂ ਭਾਰੀ ਅਸਲ੍ਹਾ ਬਰਾਮਦ ਹੋਇਆ ਸੀ | ਇਸ ਦੌਰਾਨ ਰਾਜ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਗਵਾਈ ਕੀਤੀ ਅਤੇ ਕਸ਼ਮੀਰ ਨਾਲ ਸਬੰਧਿਤ ਸ਼ਹੀਦ ਜਵਾਨਾਂ ਦੀਆਂ ਮਿ੍ਤਕ ਦੇਹਾਂ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਨਿਰਮਲ ਸਿੰਘ, ਵਿਧਾਇਕ ਸਤ ਸ਼ਰਮਾ, ਮੰਤਰੀ ਅਬਦੁਲ ਹੱਕ ਤੇ ਮੰਤਰੀ ਚੌਧਰੀ ਜ਼ੁਲਫਕਾਰ ਸਮੇਤ ਫ਼ੌਜ, ਪੁਲਿਸ ਤੇ ਕਈ ਸਿਵਲ ਅਧਿਕਾਰੀ ਹਾਜ਼ਰ ਸਨ | ਮਹਿਬੂਬਾ ਮੁਫ਼ਤੀ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਰੱਖਿਆ ਬੁਲਾਰੇ ਲੈਫ. ਕਰਨਲ ਦਵਿੰਦਰ ਅਨੰਦ ਅਨੁਸਾਰ ਕਸ਼ਮੀਰ ਨਾਲ ਸਬੰਧਿਤ 4 ਸ਼ਹੀਦ ਜਵਾਨਾਂ ਦੀਆਂ ਮਿ੍ਤਕ ਦੇਹਾਂ ਉਨ੍ਹਾਂ ਦੇ ਜੱਦੀ ਇਲਾਕਿਆਂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਹਨ, ਜਿੱਥੇ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਪੂਰੇ ਫ਼ੌਜੀ ਸਨਮਾਨ ਨਾਲ ਹੋਣਗੀਆਂ | ਦੱਸਣਯੋਗ ਹੈ ਕਿ ਜੈਸ਼-ਏ-ਮੁਹੰਮਦ ਵਲੋਂ ਜਿੱਥੇ ਜੰਮੂ-ਕਸ਼ਮੀਰ 'ਚ ਫ਼ੌਜੀ ਕੈਂਪਾਂ 'ਤੇ ਫਿਦਾਇਨ ਹਮਲਿਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ, ਉੱਥੇ ਜੰਮੂ ਦੇ ਸੁੰਜਵਾਨ ਫ਼ੌਜੀ ਕੈਂਪ 'ਤੇ ਕੀਤਾ ਫਿਦਾਇਨ ਹਮਲਾ ਉੜੀ ਬਿ੍ਗੇਡ 'ਤੇ ਪਿੱਛੇ ਹੋਏ ਹਮਲੇ ਜਿਸ 'ਚ ਕਈ ਜਵਾਨ ਸ਼ਹੀਦ ਹੋ ਗਏ ਸਨ, ਤੋਂ ਵੱਧ ਘਾਤਕ ਸਿੱਧ ਹੋਇਆ ਹੈ | ਇਸੇ ਦੌਰਾਨ ਸਿਪਾਹੀ ਮੁਹੰਮਦ ਇਕਬਾਲ ਸ਼ੇਖ਼ ਅਤੇ ਉਸ ਦੇ ਪਿਤਾ ਦੀ ਲਾਸ਼ ਜਿਹੜੇ ਕਿ ਸੁੰਜਵਾਨ ਕੈਂਪ 'ਚ ਮਾਰੇ ਗਏ ਸਨ, ਨੂੰ ਦੱਖਣੀ ਕਸ਼ਮੀਰ ਦੇ ਇਲਾਕੇ ਤਰਾਲ 'ਚ ਪਿੰਡ ਰੈਸ਼ੀ ਪੋਰਾ ਪਹੰੁਚਾਇਆ ਗਿਆ ਜਿੱਥੇ ਮਾਤਮ ਦੀ ਲਹਿਰ ਦੌੜ ਗਈ ਅਤੇ ਹਜ਼ਾਰਾਂ ਲੋਕ ਉਨ੍ਹਾਂ ਦੀਆਂ ਆਖ਼ਰੀ ਰਸਮਾਂ 'ਚ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਭਾਰੀ ਬਰਫ਼ਬਾਰੀ ਤੇ ਮੌਸਮ ਖ਼ਰਾਬ ਹੋਣ ਕਾਰਨ ਬੀਤੇ ਦਿਨੀਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਹੀਂ ਪਹੁੰਚਾਇਆ ਜਾ ਸਕਿਆ ਸੀ |
ਇਕ ਹੋਰ ਫ਼ੌਜੀ ਕੈਂਪ 'ਤੇ ਹਮਲਾ ਨਾਕਾਮ
ਜੰਮੂ ਦੇ ਦੋਮਾਨਾ ਇਲਾਕੇ 'ਚ ਫ਼ੌਜ ਨੇ ਸ਼ੱਕੀ ਮੋਟਰਸਾਈਕਲ ਸਵਾਰ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਚ ਵੜਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਤੜਕੇ 4 ਵਜੇ 2 ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਦੋਮਾਨਾ ਸਥਿਤ ਫ਼ੌਜੀ ਕੈਂਪ 'ਚ ਸੰਤਰੀ ਪੋਸਟ 'ਤੇ ਗੋਲੀਆਂ ਚਲਾਈਆਂ | ਸੰਤਰੀ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਏ | ਫ਼ੌਜ ਤੇ ਪੁਲਿਸ ਨੇ ਫ਼ਰਾਰ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ |
ਸੁੰਜਵਾਨ ਹਮਲੇ 'ਚ ਸ਼ਹੀਦ ਜਵਾਨਾਂ ਨੂੰ ਮੁੱਖ ਮੰਤਰੀ ਵਲੋਂ ਸ਼ਰਧਾਂਜਲੀਆਂ
ਜੰਮੂ, 13 ਫਰਵਰੀ (ਮਹਿੰਦਰਪਾਲ ਸਿੰਘ)-ਅੱਜ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਪ-ਮੁੱਖ ਮੰਤਰੀ ਡਾ: ਨਿਰਮਲ ਸਿੰਘ ਨੇ ਸੁੰਜਵਾਨ ਕੈਂਪ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਮਿ੍ਤਕ ਦੇਹ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ | ਅੱਜ ਜੰਮੂ ਦੇ ਹਵਾਈ ਅੱਡੇ ਤੋਂ ਸ਼ਹੀਦ ਹੋਏ ਜਵਾਨਾਂ ਦੀ ਮਿ੍ਤਕ ਦੇਹ ਨੂੰ ਤਿਰੰਗੇ 'ਚ ਸਜਾ ਕੇ ਸਨਮਾਨ ਨਾਲ ਸ਼ਰਧਾਂਜਲੀ ਭੇਟ ਕਰ ਕੇ, ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਭੇਜਿਆ ਗਿਆ | ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ, ਉਪ-ਮੁੱਖ ਮੰਤਰੀ ਡਾ: ਨਿਰਮਲ ਸਿੰਘ, ਮੰਤਰੀ ਅਬਦੁੱਲਾ ਹੱਕ ਖਾਨ, ਮੰਤਰੀ ਚੌਧਰੀ ਜੁਲਫੀਕਾਰ ਅਲੀ, ਭਾਜਪਾ ਵਿਧਾਇਕ ਸੱਤ ਸ਼ਰਮਾ, ਆਰਮੀ ਦੇ ਸੀਨੀਅਰ ਅਫ਼ਸਰ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਫ਼ਸਰ ਪਹੁੰਚੇ | ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ |

- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ -

ਬਦਤਰ ਸੜਕ ਤੇ ਉੱਡਦੀ ਧੂੜ ਨਾਲ ਸਰਕਾਰ ਦਾ ਸਿਜਦਾ

ਮੇਜਰ ਸਿੰਘ
ਜਲੰਧਰ, 13 ਫਰਵਰੀ-ਜਗ੍ਹਾ ਹੈ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ | ਇਥੇ ਸਿੱਖ ਜਗਤ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਥਿਤ ਹੈ | ਕਈ ਅਹਿਮ ਤੇ ਯਾਦਗਾਰੀ ਵਿਰਾਸਤੀ ਗੁਰਦੁਆਰਾ ਸਾਹਿਬ ਵੀ ਇਥੇ ਮੌਜੂਦ ਹਨ | ਸੰਸਾਰ ਪ੍ਰਸਿੱਧ ਦੁਨੀਆ ਵਿਚ ਅੱਠਵੇਂ ਅਜੂਬੇ ਵਜੋਂ ਜਾਣਿਆ ਜਾਣ ਲੱਗਾ 'ਵਿਰਾਸਤ-ਏ-ਖਾਲਸਾ' ਵੀ ਇਸੇ ਪਵਿੱਤਰ ਧਰਤੀ ਉੱਪਰ ਸਥਾਪਤ ਹੈ | ਸਿੱਖ ਧਰਮ 'ਚ ਪਵਿੱਤਰ ਇਤਿਹਾਸਕ ਅਸਥਾਨ ਵਜੋਂ ਮੰਨਿਆ ਜਾਂਦਾ ਕੀਰਤਪੁਰ ਸਾਹਿਬ ਵੀ ਇਸ ਦੇ ਨਾਲ ਹੀ ਪੈਂਦਾ ਹੈ | ਮਾਤਾ ਨੈਣਾ ਦੇਵੀ ਦਾ ਪ੍ਰਸਿੱਧ ਮੰਦਰ ਵੀ ਅਨੰਦਪੁਰ ਸਾਹਿਬ ਦੇ ਅੱਗੇ ਪਹਾੜੀ 'ਚ ਬਣਿਆ ਹੋਇਆ ਹੈ | ਅਨੰਦਪੁਰ ਦੀ ਧਰਤੀ ਉੱਪਰ ਮਾਰਚ ਮਹੀਨੇ ਹੋਲੇ ਮਹੱਲੇ ਦਾ ਇਤਿਹਾਸਕ ਜੋੜ ਮੇਲਾ ਭਰਦਾ ਹੈ | ਕਰੀਬ ਹਫ਼ਤਾ ਭਰ ਚੱਲਣ ਵਾਲੇ ਇਸ ਜੋੜ ਮੇਲੇ 'ਚ ਇਕ ਅੰਦਾਜ਼ੇ ਮੁਤਾਬਿਕ 50 ਤੋਂ 60 ਲੱਖ ਲੋਕ ਸ਼ਰਧਾ ਅਰਪਿਤ ਕਰਨ ਲਈ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਜਾਂਦੇ ਹਨ | ਇਕ ਅੰਦਾਜ਼ੇ ਮੁਤਾਬਕ 15 ਲੱਖ ਦੇ ਕਰੀਬ ਸ਼ਰਧਾਲੂ ਬੰਗਾ-ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਰਸਤੇ ਹੀ ਅਨੰਦਪੁਰ ਸਾਹਿਬ ਨੂੰ ਆਉਂਦੇ-ਜਾਂਦੇ ਹਨ | ਏਨੀ ਮਹਾਨਤਾ ਤੇ ਇਤਿਹਾਸਕ ਸੰਸਥਾਵਾਂ ਵਾਲੇ ਇਸ ਪਵਿੱਤਰ ਸ਼ਹਿਰ ਨੂੰ ਮਾਝਾ, ਦੁਆਬਾ ਤੇ ਜੰਮੂ ਖੇਤਰ ਨਾਲ ਜੋੜਨ ਵਾਲੀ 60 ਕਿੱਲੋਮੀਟਰ ਦੇ ਕਰੀਬ ਸੜਕ ਦੀ ਹਾਲਤ ਏਨੀ ਖਸਤਾ ਤੇ ਬਦਤਰ ਹੈ ਕਿ ਇਥੋਂ ਲੰਘਣ ਵਾਲੇ ਲੋਕ ਕੰਨਾਂ ਨੂੰ ਹੱਥ ਲਾ ਕੇ ਮੁੜਦੇ ਹਨ | ਦੇਸ਼-ਵਿਦੇਸ਼ ਵਿਚ ਖਾਲਸੇ ਦੀ ਜਨਮ ਭੂਮੀ ਤੇ ਵਿਰਾਸਤ-ਏ-ਖਾਲਸਾ ਦੀ ਵੱਡੀ ਆਭਾ ਹੋਣ ਕਾਰਨ ਪ੍ਰਵਾਸੀ ਪੰਜਾਬੀ ਵੀ ਵੱਡੀ ਗਿਣਤੀ ਵਿਚ ਇਥੇ ਦਰਸ਼ਨਾਂ ਲਈ ਆਉਂਦੇ ਹਨ, ਪਰ ਸੜਕਾਂ ਉੱਪਰ ਉੱਡਦੀ ਧੂੜ, ਟੁੱਟੀਆਂ ਸੜਕਾਂ ਦੇ ਖੱਡਿਆਂ 'ਚ ਇਕ-ਦੂਜੇ ਉੱਪਰ ਵਜਦਿਆਂ ਡੇਢ-ਦੋ ਘੰਟੇ ਦਾ ਸਫਰ ਜਦ 4-5 ਘੰਟੇ 'ਚ ਪੂਰਾ ਕਰ ਕੇ ਅਪੜਦੇ ਹਨ ਤਾਂ ਉਨ੍ਹਾਂ ਦਾ ਮਨ ਪੁੱਛਿਆਂ ਹੀ ਲੋਚਦਾ ਹੈ | ਬੰਗਾ ਤੋਂ ਗੜ੍ਹਸ਼ੰਕਰ ਹੋ ਕੇ ਅਨੰਦਪੁਰ ਸਾਹਿਬ ਲਈ 60 ਕਿੱਲੋਮੀਟਰ ਦੇ ਕਰੀਬ ਸਫਰ ਪੈਂਦਾ ਹੈ | 1999 'ਚ ਖਾਲਸੇ ਦਾ 300 ਸਾਲਾ ਜਨਮ ਦਿਵਸ ਮਨਾਏ ਜਾਣ ਸਮੇਂ ਇਹ ਸੜਕ ਵਿਸ਼ੇਸ਼ ਤੌਰ 'ਤੇ ਬਣਾਈ ਗਈ ਸੀ, ਪਰ ਉਸ ਤੋਂ ਬਾਅਦ ਕਦੇ ਵੀ ਚੱਜ ਨਾਲ ਇਸ ਸੜਕ ਨੂੰ ਨਵਿਆਉਣ ਜਾਂ ਮੁਰੰਮਤ ਕਰਨ ਦਾ ਕੰਮ ਨਹੀਂ ਹੋਇਆ | ਪਿਛਲੇ ਕਰੀਬ 7 ਸਾਲ ਤੋਂ ਤਾਂ ਇਹ ਸੜਕ ਆਪਣੀ ਹੋਂਦ ਹੀ ਗਵਾ ਚੁੱਕੀ ਹੈ | ਕਈ ਅਜਿਹੀਆਂ ਥਾਵਾਂ ਹਨ, ਜਿਥੇ ਇਕ-ਇਕ ਕਿੱਲੋਮੀਟਰ ਤੱਕ ਕਿਸੇ ਸੜਕ ਦਾ ਨਾਂਅ ਹੀ ਨਹੀਂ | ਸਾਰੇ ਥਾਈਾ ਸੜਕ ਉੱਪਰ ਥਾਂ-ਥਾਂ ਖੱਡੇ ਹਨ ਤੇ ਇਨ੍ਹਾਂ ਖੱਡਿਆਂ ਨੂੰ ਲੰਘਦਿਆਂ ਹੀ ਵਾਹਨਾਂ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ | ਸੜਕ ਦਾ ਮੰਦਾ ਹਾਲ ਤਾਂ ਹੈ ਹੀ, ਇਸ ਉੱਪਰ ਬਣਾਏ ਪੁਲਾਂ ਦੀ ਹਾਲਤ ਵੀ ਬਦਤਰ ਹੈ | ਕਈ ਪੁਲਾਂ ਉੱਪਰ ਤਾਂ ਨੰਗੇ ਦਿਖਦੇ ਸਰੀਏ ਹੀ ਉਨ੍ਹਾਂ ਪੁਲਾਂ ਦੀ ਦਾਸਤਾਂ ਦੱਸਦੇ ਨਜ਼ਰ ਆਉਂਦੇ ਹਨ | ਅਕਾਲੀ-ਭਾਜਪਾ ਸਰਕਾਰ ਨੇ 7 ਸਾਲ ਤੇ ਹੁਣ ਕੈਪਟਨ ਸਰਕਾਰ ਨੇ 11 ਮਹੀਨਿਆਂ 'ਚ ਪੰਜਾਬ ਦੀ ਇਸ ਅਹਿਮ ਸੜਕ ਦੀ ਸਾਰ ਲੈਣ ਦਾ ਯਤਨ ਹੀ ਨਹੀਂ ਕੀਤਾ | ਇਕੱਤਰ ਜਾਣਕਾਰੀ ਅਨੁਸਾਰ ਅਨੰਦਪੁਰ ਸਾਹਿਬ ਦੇ ਨਾਲ ਸਤਲੁਜ ਦਰਿਆ ਦੇ ਕੰਢੇ ਵਸਿਆ ਪਿੰਡ ਅਗੰਮਪੁਰ ਨਾਜਾਇਜ਼ ਰੇਤੇ ਦੀਆਂ ਖੱਡਾਂ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ | ਅਕਾਲੀ-ਭਾਜਪਾ ਰਾਜ ਸਮੇਂ ਇਸ ਥਾਂ ਤੋਂ ਸਿਆਸੀ ਸਰਪ੍ਰਸਤੀ ਹੇਠ ਪੂਰੇ ਧੜੱਲੇ ਨਾਲ ਨਾਜਾਇਜ਼ ਰੇਤ ਕੱਢੀ ਜਾਂਦੀ ਸੀ ਤੇ ਹੁਣ ਉਨ੍ਹਾਂ ਦੀ ਥਾਂ ਨਵੀਂ ਸਰਕਾਰ ਦੇ ਕਰਿੰਦਿਆਂ ਸੰਭਾਲ ਲਈ ਹੈ ਤੇ ਇਹ ਨਾਜਾਇਜ਼ ਧੰਦਾ ਪਹਿਲਾਂ ਵਾਂਗ ਹੀ ਜਾਰੀ ਹੈ | ਪਤਾ ਲੱਗਾ ਹੈ ਕਿ ਰੇਤੇ ਤੇ ਬਜਰੀ ਦੇ ਵਾਧੂ ਭਾਰ ਵਾਲੇ ਟਰੱਕਾਂ ਤੇ ਟਿੱਪਰਾਂ ਦੇ ਬੋਝ ਨੇ ਹੀ ਇਸ ਸੜਕ ਦਾ ਕਚੂੰਮਰ ਕੱਢਿਆ ਹੈ | ਇਸ ਵੇਲੇ ਅਨੰਦਪੁਰ ਸਾਹਿਬ ਨੂੰ ਮਾਝਾ-ਦੁਆਬਾ ਨਾਲ ਜੋੜਨ ਵਾਲਾ ਸਤਲੁਜ ਦਾ ਪੁਲ ਵੀ ਵਾਧੂ ਭਾਰ ਢੋਣ ਕਾਰਨ ਖਤਰੇ ਮੂੰਹ ਆਇਆ ਦੱਸਿਆ ਜਾਂਦਾ ਹੈ | ਪਤਾ ਲੱਗਾ ਹੈ ਕਿ ਇਥੋਂ ਲੰਘਦੇ 15 ਟਨ ਭਾਰ ਢੋਣ ਵਾਲੇ ਟਿੱਪਰਾਂ ਵਿਚ 50-55 ਟਨ ਰੇਤ-ਬਜਰੀ ਲੱਦ ਕੇ ਲਿਜਾਇਆ ਜਾਂਦਾ ਹੈ | ਪੁਲਿਸ ਵੀ ਨਾਜਾਇਜ਼ ਰੇਤ-ਬਜਰੀ ਕਾਰੋਬਾਰ ਵਾਲਿਆਂ ਨਾਲ ਸਾਂਝ ਹੋਣ ਕਾਰਨ ਕਦੇ ਵੀ ਅਜਿਹੇ ਟਰੱਕਾਂ ਜਾਂ ਟਿੱਪਰਾਂ ਵਾਲਿਆਂ ਨੂੰ ਨਹੀਂ ਰੋਕਦੀ | ਸਾਰਾ ਦਿਨ ਸੜਕ ਉੱਪਰ ਧੂੜ-ਮਿੱਟੀ ਉਡਦੇ ਰਹਿਣ ਕਾਰਨ ਨੇੜਲੇ ਖੇਤਾਂ 'ਚ ਫਸਲਾਂ ਦਾ ਹੀ ਵੱਡਾ ਨੁਕਸਾਨ ਨਹੀਂ ਹੋ ਰਿਹਾ, ਸਗੋਂ ਇਸ ਨਾਲ ਖੇਤਰ 'ਚ ਰਹਿੰਦੇ ਲੋਕਾਂ ਨੂੰ ਸਾਹ, ਦਮੇ ਤੇ ਹੋਰ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ |
ਹੋਲਾ ਮਹੱਲਾ ਆਇਆ ਨੇੜੇ
ਹੋਲਾ ਮਹੱਲਾ ਦਾ ਸਾਲਾਨਾ ਜੋੜ ਮੇਲਾ ਨੇੜੇ ਆ ਗਿਆ ਹੈ, ਪਰ ਸਰਕਾਰ ਦੇ ਅਜੇ ਵੀ ਕੰਨ 'ਤੇ ਜੂੰ ਤੱਕ ਨਹੀਂ ਸਰਕੀ | ਪਿਛਲੇ ਵਰ੍ਹੇ ਐਲਾਨ ਹੋਇਆ ਸੀ ਕਿ ਬੰਗਾ-ਅਨੰਦਪੁਰ ਸਾਹਿਬ ਸੜਕ ਕੌਮੀ ਰਾਜਮਾਰਗ ਐਲਾਨੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਇਸ ਰਸਤੇ ਨੂੰ ਚਾਰ ਮਾਰਗੀ ਸੜਕ ਵਜੋਂ ਉਸਾਰੇਗੀ | ਪਰ ਇਸ ਫੈਸਲੇ ਉੱਪਰ ਕੋਈ ਅਮਲ ਨਹੀਂ ਹੋਇਆ | ਕੈਪਟਨ ਸਰਕਾਰ ਬਣਨ ਬਾਅਦ ਪੰਜਾਬ ਸਰਕਾਰ ਨੇ ਸੜਕ ਦੀ ਮੁਰੰਮਤ ਲਈ 88 ਲੱਖ ਰੁਪਏ ਖਰਚਣ ਦਾ ਐਲਾਨ ਕੀਤਾ ਸੀ, ਪਰ ਆਰਥਿਕ ਤੰਗੀ ਕਾਰਨ ਸਰਕਾਰ ਇਕ ਧੇਲਾ ਵੀ ਖਰਚਣ ਜੋਗੀ ਨਹੀਂ | ਕੀਰਤਪੁਰ ਸਾਹਿਬ ਵਿਖੇ 25 ਤੋਂ 27 ਫਰਵਰੀ ਤੱਕ ਪਹਿਲੇ ਪੜਾਅ 'ਚ ਹੋਲਾ ਮਹੱਲਾ ਹੋਣਾ ਹੈ ਤੇ ਦੂਜੇ ਪੜਾਅ 'ਚ ਅਨੰਦਪੁਰ ਸਾਹਿਬ 'ਚ ਹੋਲਾ ਮਹੱਲਾ 28 ਫਰਵਰੀ ਤੋਂ 2 ਮਾਰਚ ਤੱਕ ਹੋਵੇਗਾ | ਦੁਆਬਾ, ਮਾਝਾ ਤੇ ਜੰਮੂ ਖੇਤਰ ਦੀ ਸੰਗਤ ਲਈ ਇਹੀ ਸੜਕ ਸਭ ਤੋਂ ਢੁਕਵਾਂ ਰਸਤਾ ਹੈ, ਪਰ ਇਸ ਰਸਤੇ ਦੀ ਹਾਲਤ ਏਨੀ ਮੰਦੀ ਤੇ ਖਸਤਾ ਹੈ ਕਿ ਇਥੋਂ ਤਾਂ ਆਮ ਦਿਨਾਂ 'ਚ ਲੰਘਣਾ ਵੀ ਔਖਾ ਹੁੰਦਾ ਹੈ, ਹੋਲੇ-ਮਹੱਲੇ ਦੀ ਭੀੜ ਵੇਲੇ ਕੀ ਵਾਪਰੇਗਾ, ਇਹ ਤਾਂ ਰੱਬ ਹੀ ਜਾਣਦਾ ਹੈ |

21 ਨੂੰ ਦਰਬਾਰ ਸਾਹਿਬ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਟੋਰਾਂਟੋ, 13 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੈਅ ਹੈ ਅਤੇ ਸੰਸਾਰ ਭਰ 'ਚ ਵਸੇ ਪੰਜਾਬੀਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਮੂਹ ਦੀ ਇਤਿਹਾਸਕ ਫੇਰੀ ਵੱਲ ਲੱਗੀਆਂ ਹੋਈਆਂ ਹਨ | ਪਤਾ ਲੱਗਾ ਹੈ ਕਿ ਸ੍ਰੀ ਟਰੂਡੋ ਆਗਰਾ, ਅਹਿਮਦਾਬਾਦ ਅਤੇ ਮੰੁਬਈ ਹੁੰਦੇ ਹੋਏ 21 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਣਗੇ | ਇਸ ਮੌਕੇ 'ਤੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਸਿੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਵੀ ਹੋਣਗੇ | ਇਸ ਤੋਂ ਬਾਅਦ ਦਿੱਲੀ 'ਚ ਸ੍ਰੀ ਟਰੂਡੋ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਤੇ ਕੁਝ ਹੋਰ ਵਿਸ਼ੇਸ਼ ਪ੍ਰੋਗਰਾਮਾਂ 'ਚ ਸ਼ਮੂਲੀਅਤ ਕੀਤੀ ਜਾਵੇਗੀ |

ਦੂਸ਼ਿਤ ਪਾਣੀ ਨੂੰ ਜ਼ਮੀਨ 'ਚ ਸੁੱਟਣ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ

ਪਟਿਆਲਾ, 13 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਵਾ ਅਤੇ ਪਾਣੀ ਦੀ ਗੁਣਵਤਾ ਨੂੰ ਲੈ ਕੇ ਕਾਫ਼ੀ ਗੰਭੀਰ ਹੈ | ਬੋਰਡ ਨੇ ਆਪਣੇ ਚੇਅਰਮੈਨ ਕਾਹਨ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਹੋਈ ਬੈਠਕ 'ਚ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਸੰਸਥਾ ਜਾਂ ਸਨਅਤ ਨੂੰ ਜ਼ਹਿਰੀਲਾ ਪਾਣੀ ਧਰਤੀ ਹੇਠ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਆਖਿਆ ਕਿ ਇਸ ਸਬੰਧੀ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ, ਉਸ ਨੂੰ ਬੋਰਡ ਇਕ ਲੱਖ ਰੁਪਏ ਦਾ ਇਨਾਮ ਦੇਵੇਗਾ | ਇਸ ਸਬੰਧੀ ਬੋਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਬੋਰਡ ਨੇ ਪਾਇਆ ਹੈ ਕਿ ਭਾਵੇਂ ਕਿ ਬੋਰਡ ਦੀਆਂ ਟੀਮਾਂ ਦੇ ਨਿਰੀਖਣ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਮਿਲਦੀਆਂ ਹਨ, ਪਰ ਫਿਰ ਵੀ ਬੋਰਡ ਨੇ ਅਜਿਹੇ ਨੁਕਸਾਨ ਪਹੁੰਚਾਉਣ ਵਾਲਿਆਂ 'ਤੇ ਨਜ਼ਰ ਰੱਖਣ ਲਈ ਇਹ ਫ਼ੈਸਲਾ ਲਿਆ ਹੈ | ਉਨ੍ਹਾਂ ਦੱਸਿਆ ਕਿ ਬੋਰਡ ਨੂੰ ਜੋ ਵਿਅਕਤੀ ਸਹੀ ਸੂਚਨਾ ਪ੍ਰਦਾਨ ਕਰੇਗਾ ਕਿ ਕਿਸੇ ਖ਼ਾਸ ਉਦਯੋਗ ਵਲੋਂ ਆਪਣੀ ਚਾਰਦੀਵਾਰੀ ਦੇ ਅੰਦਰ ਜਾਂ ਕਿਸੇ ਹੋਰ ਥਾਂ 'ਤੇ ਬੋਰਵੈ ੱਲ ਰਾਹੀਂ ਆਪਣਾ ਅਣਸੋਧਿਆ ਪਾਣੀ ਧਰਤੀ ਹੇਠਲੇ ਪਾਣੀ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਸੂਚਨਾ ਦੇਣ ਵਾਲੇ ਨੂੰ ਉਪਰੋਕਤ ਇਨਾਮ ਦਿੱਤਾ ਜਾਵੇਗਾ ਅਤੇ ਉਸ ਵਿਅਕਤੀ/ਸੰਸਥਾ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਸ. ਪੰਨੂੰ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਕੁਦਰਤ ਦੀ ਵੱਡੀ ਨਿਆਮਤ ਹੈ, ਜਿਸ 'ਤੇ ਸਮੁੱਚੀ ਕਾਇਨਾਤ ਨਿਰਭਰ ਕਰਦੀ ਹੈ | ਇਸ ਦੀ ਪਵਿੱਤਰਤਾ ਕਾਇਮ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫ਼ਰਜ਼ ਹੈ | ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਬਾਰੇ ਸੰਵੇਦਨਤਾ ਅਪਣਾਉਂਦਿਆਂ ਜੇਕਰ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਕਿਸੇ ਉਦਯੋਗ ਵਲੋਂ ਜ਼ਹਿਰੀਲਾ ਪਾਣੀ ਬੋਰ ਕਰ ਕੇ ਧਰਤੀ 'ਚ ਸੁੱਟਿਆ ਜਾ ਰਿਹਾ ਹੈ, ਤਾਂ ਉਹ ਇਸ ਬਾਰੇ ਸੂਚਨਾ ਬੋਰਡ ਦੇ ਮੋਬਾਈਲ ਨੰਬਰ 98789-50593 'ਤੇ ਜਾਂ ਚਿੱਠੀ ਲਿਖ ਕੇ ਜਾਂ ਈਮੇਲ ਰਾਹੀਂ ਦੇਣ ਤਾਂ ਜੋ ਬੋਰਡ ਵਲੋਂ ਇਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ |

2008 ਦਿੱਲੀ ਬੰਬ ਧਮਾਕਿਆਂ ਦੇ ਮਾਮਲੇ 'ਚ ਯਾਸਿਨ ਭਟਕਲ ਿਖ਼ਲਾਫ਼ ਦੋਸ਼ ਆਇਦ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਸਤੰਬਰ 2008 'ਚ ਦਿੱਲੀ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਇੰਡੀਅਨ ਮੁਜ਼ਾਹਦੀਨ ਦੇ ਸਹਿ-ਸੰਸਥਾਪਕ ਯਾਸਿਨ ਭਟਕਲ ਅਤੇ ਉਸ ਦੇ ਸਹਿਯੋਗੀ ਿਖ਼ਲਾਫ਼ ਸਾਜਿਸ਼ ਰਚਣ ਅਤੇ ਅੱਤਵਾਦ ਦੇ ਦੋਸ਼ ਆਇਦ ਕੀਤੇ ਹਨ | ਇਨ੍ਹਾਂ ਧਮਾਕਿਆਂ 'ਚ 26 ਲੋਕਾਂ ਦੀ ਮੌਤ ਹੋ ਗਈ ਸੀ ਅਤੇ 135 ਲੋਕ ਜ਼ਖ਼ਮੀ ਹੋ ਗਏ ਸਨ | ਵਧੀਕ ਸੈਸ਼ਨ ਜੱਜ ਸਿਧਾਰਥ ਸ਼ਰਮਾ ਨੇ ਭਟਕਲ ਅਤੇ ਉਸ ਦੇ ਸਹਿਯੋਗੀ ਅਸਾਦੁੱਲਾ ਅਖ਼ਤਰ ਿਖ਼ਲਾਫ਼ ਸਖ਼ਤ ਗ਼ੈਰ-ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਵੱਖ-ਵੱਖ ਅਪਰਾਧਾਂ ਦੇ ਲਈ ਦੋਸ਼ ਆਇਦ ਕੀਤੇ ਹਨ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਫਰਵਰੀ ਤੱਕ ਟਾਲ ਦਿੱਤੀ | ਦੋਸ਼ੀਆਂ ਵਲੋਂ ਪੇਸ਼ ਹੋਏ ਵਕੀਲ ਐਮ. ਐਸ. ਖ਼ਾਨ ਨੇ ਉਨ੍ਹਾਂ ਨੂੰ ਬੇਕਸੂਰ ਦੱਸਿਆ ਅਤੇ ਮੁਕੱਦਮੇ ਦਾ ਦਾਅਵਾ ਕੀਤਾ | ਦੱਸਣਯੋਗ ਹੈ ਕਿ ਭਟਕਲ ਨੂੰ ਐਨ. ਆਈ. ਏ. ਨੇ ਭਾਰਤ-ਨਿਪਾਲ ਸਰਹੱਦ ਤੋਂ 28 ਅਗਸਤ 2013 ਦੀ ਰਾਤ ਨੂੰ ਕਾਬੂ ਕੀਤਾ ਸੀ, ਬਾਅਦ 'ਚ ਦਿੱਲੀ ਪੁਲਿਸ ਨੇ ਗ੍ਰੇਟਰ ਕੈਲਾਸ਼-1 'ਚ ਬੰਬ ਧਮਾਕੇ ਦੇ ਇਕ ਮਾਮਲੇ 'ਚ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ |

ਬੋਫ਼ੋਰਸ ਮਾਮਲੇ ਦੀ ਸੁਣਵਾਈ ਤੋਂ ਵੱਖ ਹੋਏ ਜਸਟਿਸ ਖ਼ਾਨਵਿਲਕਰ

ਨਵੀਂ ਦਿੱਲੀ, 13 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਜਸਟਿਸ ਖ਼ਾਨਵਿਲਕਰ ਨੇ ਰਾਜਨੀਤਕ ਰੂਪ ਨਾਲ ਸੰਵੇਦਨਸ਼ੀਲ 64 ਕਰੋੜ ਰੁਪਏ ਦੇ ਬੋਫ਼ੋਰਸ ਭੁਗਤਾਨ ਮਾਮਲੇ ਦੀ ਸੁਣਵਾਈ ਤੋਂ ਮੰਗਲਵਾਰ ਨੂੰ ਖੁਦ ਨੂੰ ਅਲੱਗ ਕਰ ਲਿਆ | ਇਸ ਮਾਮਲੇ 'ਚ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਦੇ ਮੈਂਬਰ ਜਸਟਿਸ ਖ਼ਾਨਵਿਲਕਰ ਨੇ ਮਾਮਲੇ ਦੀ ਸੁਣਵਾਈ ਤੋਂ ਅਲੱਗ ਰਹਿਣ ਦਾ ਰਸਤਾ ਚੁਣਨ ਦਾ ਕੋਈ ਕਾਰਨ ਨਹੀਂ ਦੱਸਿਆ | ਇਸ ਬੈਂਚ 'ਚ ਜਸਟਿਸ ਡੀ. ਵਾਈ. ਚੰਦਰਚੂਹੜ ਵੀ ਸ਼ਾਮਿਲ ਹਨ | ਬੈਂਚ ਨੇ ਕਿਹਾ ਕਿ ਮਾਮਲੇ ਦੀ 28 ਮਾਰਚ ਨੂੰ ਹੋਣ ਵਾਲੀ ਸੁਣਵਾਈ ਦੇ ਲਈ ਨਵੀਂ ਬੈਂਚ ਦਾ ਗਠਨ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਦਿੱਲੀ ਹਾਈਕੋਰਟ ਨੇ 31 ਮਈ 2005 ਨੂੰ ਫ਼ੈਸਲਾ ਸੁਣਾਉਂਦਿਆਂ ਮਾਮਲੇ ਦੇ ਸਾਰੇ ਦੋਸ਼ੀਆਂ ਦੇ ਿਖ਼ਲਾਫ਼ ਸਾਰੇ ਦੋਸ਼ ਰੱਦ ਕਰ ਦਿੱਤੇ ਸਨ | ਭਾਜਪਾ ਆਗੂ ਅਜੇ ਅਗਰਵਾਲ ਨੇ ਹਾਈਕੋਰਟ ਦੇ ਇਸ ਆਦੇਸ਼ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਦੀ ਸੁਣਵਾਈ ਉਕਤ ਬੈਂਚ ਨੂੰ ਕਰਨੀ ਸੀ ਪਰ ਹੁਣ ਜਸਟਿਸ ਖ਼ਾਨਵਿਲਕਰ ਦੇ ਇਸ ਸੁਣਵਾਈ ਤੋਂ ਵੱਖ ਹੋਣ ਉਪਰੰਤ ਹੁਣ ਨਵੀਂ ਬੈਂਚ ਦਾ ਗਠਨ ਕੀਤਾ ਜਾਵੇਗਾ |

12280 ਕਰੋੜ ਦੀਆਂ 7.40 ਲੱਖ ਅਸਾਲਟ ਰਾਈਫ਼ਲਾਂ ਖ਼ਰੀਦੀਆਂ ਜਾਣਗੀਆਂ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਪਾਕਿਸਤਾਨ ਨਾਲ ਸਰਹੱਦ 'ਤੇ ਤਣਾਅ ਵਧਣ ਤੇ ਲਗਾਤਾਰ ਹੋਏ ਅੱਤਵਾਦੀ ਹਮਲਿਆਂ ਵਿਚਾਲੇ ਰੱਖਿਆ ਮੰਤਰਾਲੇ ਨੇ 12280 ਕਰੋੜ ਰੁਪਏ ਨਾਲ 7.80 ਲੱਖ ਅਸਾਲਟ ਰਾਈਫ਼ਲਾਂ ਖ਼ਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ ਫ਼ੈਸਲਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਡੀ. ਏ. ਸੀ. ਦੀ ਮੀਟਿੰਗ ਦੌਰਾਨ ਲਿਆ ਗਿਆ | ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲੇ ਵਲੋਂ 1819 ਕਰੋੜ ਰੁਪਏ ਨਾਲ ਹਲਕੀਆਂ ਮਸ਼ੀਨ ਗੰਨਾਂ ਖ਼ਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ | ਇਕ ਹੋਰ ਵੱਖਰੇ ਫ਼ੈਸਲੇ 'ਚ 982 ਕਰੋੜ ਦੀ ਲਾਗਤ ਲਾਗਤ ਨਾਲ ਫ਼ੌਜ ਲਈ 5719 ਸਨਾਈਪਰ ਰਾਈਫ਼ਲਾਂ ਖ਼ਰੀਦੀਆਂ ਜਾਣਗੀਆਂ |

ਕੋਚੀ 'ਚ ਸਮੁੰਦਰੀ ਜਹਾਜ਼ ਦੀ ਮੁਰੰਮਤ ਕਰਦਿਆਂ ਧਮਾਕਾ-5 ਮੌਤਾਂ

ਕੋਚੀ, 13 ਫਰਵਰੀ (ਪੀ. ਟੀ. ਆਈ.)-ਕੋਚੀ ਦੇ ਸ਼ਿਪਯਾਰਡ (ਜਿੱਥੇ ਜਹਾਜ਼ ਬਣਦੇ ਹਨ ਜਾਂ ਜਿੱਥੇ ਜਹਾਜ਼ਾਂ ਦੀ ਮੁਰੰਮਤ ਹੁੰਦੀ ਹੈ) ਵਿਖੇ ਓ. ਐਨ. ਜੀ. ਸੀ. ਦੇ ਇਕ ਜਹਾਜ਼ ਦੀ ਮੁਰੰਮਤ ਕਰਦਿਆਂ ਹੋਏ ਧਮਾਕੇ ਕਾਰਨ 5 ਲੋਕਾਂ ਦੀ ਮੌਤ ਹੋ ਗਈ | ਇਹ ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਲੋਕ ...

ਪੂਰੀ ਖ਼ਬਰ »

ਅਮਰੀਕੀ ਦਬਾਅ 'ਚ ਪਾਕਿ ਵਲੋਂ ਅੱਤਵਾਦ ਵਿਰੋਧੀ ਕਾਨੂੰਨ 'ਚ ਸੋਧ

ਇਸਲਾਮਾਬਾਦ, 13 ਫਰਵਰੀ (ਏਜੰਸੀ)-ਅਮਰੀਕਾ ਦੀਆਂ ਧਮਕੀਆਂ ਤੇ ਵਿਸ਼ਵ ਦੇ ਦਬਾਅ ਅੱਗੇ ਝੁਕਦਿਆਂ ਆਖ਼ਰਕਾਰ ਪਾਕਿਸਤਾਨ ਨੂੰ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ | ਮੰਗਲਵਾਰ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਤਵਾਦ ਵਿਰੋਧੀ ਐਕਟ ਨਾਲ ...

ਪੂਰੀ ਖ਼ਬਰ »

ਸਮੇਂ ਤੋਂ ਪਹਿਲਾਂ ਪੀ. ਪੀ. ਐਫ. ਖ਼ਾਤਿਆਂ ਨੂੰ ਬੰਦ ਕਰਨ ਦੀ ਇਜਾਜ਼ਤ ਦੇਣ ਦੀ ਤਜਵੀਜ਼

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਵਿੱਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਸਮੇਂ ਤੋਂ ਪਹਿਲਾਂ ਪਬਲਿਕ ਪ੍ਰਾਵੀਡੈਂਟ ਫ਼ੰਡ (ਪੀ. ਪੀ. ਐਫ਼.) ਨੂੰ ਬੰਦ ਕਰਨ ਦੀ ਇਜਾਜ਼ਤ ਦੇਣ ਅਤੇ ਨਾਬਾਲਗਾਂ ਦੇ ਨਾਂਅ 'ਤੇ ਛੋਟੇ ਬੱਚਤ ਖ਼ਾਤੇ ਖੋਲ੍ਹਣ ਦੀ ਆਗਿਆ ਦੇਣ ਦੀ ਤਜਵੀਜ਼ ਕੀਤੀ ...

ਪੂਰੀ ਖ਼ਬਰ »

ਭਾਜਪਾ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ 18 ਨੂੰ

ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤੀ ਜਨਤਾ ਪਾਰਟੀ ਦੇ ਨਵੇਂ ਸਦਰ ਮੁਕਾਮ (ਹੈੱਡਕੁਆਰਟਰ) ਦਾ ਉਦਘਾਟਨ ਅਗਲੇ ਹਫ਼ਤੇ ਦੇ ਅਖ਼ੀਰ ਤੱਕ ਹੋਣ ਦੀ ਸੰਭਾਵਨਾ ਹੈ | ਦੀਨ ਦਿਆਲ ਉਪਾਧਿਆਏ ਮਾਰਗ 'ਤੇ ਬਣ ਰਹੇ ਭਾਜਪਾ ਦੇ ਇਸ ਪੰਜ ਮੰਜ਼ਿਲਾਂ ਨਵੇਂ ਦਫਤਰ ਦਾ ...

ਪੂਰੀ ਖ਼ਬਰ »

ਕਾਂਗਰਸ ਵਲੋਂ ਭਾਜਪਾ ਨੂੰ ਔਰਤ ਵਿਰੋਧੀ ਪਾਰਟੀ ਦੱਸਦਿਆਂ ਵੀਡੀਓ ਜਾਰੀ

ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਜ ਸਭਾ 'ਚ ਰੇਣੂਕਾ ਚੌਧਰੀ ਦੇ ਹਾਸੇ 'ਤੇ ਕੀਤੀ ਟਿੱਪਣੀ ਤੋਂ ਬਾਅਦ ਕਾਂਗਰਸ ਨੇ ਭਾਜਪਾ 'ਤੇ ਔਰਤ ਵਿਰੋਧੀ ਪਾਰਟੀ ਹੋਣ ਦਾ ਦੋਸ਼ ਲਗਾਉਂਦੇ ਹੋਏ ਇਕ ਵੀਡੀਓ ਜਾਰੀ ਕੀਤਾ ਹੈ | ਕਾਂਗਰਸ ...

ਪੂਰੀ ਖ਼ਬਰ »

ਫ਼ੌਜ 'ਚ ਸ਼ਾਮਿਲ ਹੋਵੇਗੀ ਸ਼ਹੀਦ ਸ਼ਿਸ਼ਿਰ ਮੱਲ ਦੀ ਪਤਨੀ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਦੇਸ਼ ਦੀ ਸੁਰੱਖਿਆ ਲਈ ਆਪਣੀ ਕੁਰਬਾਨੀ ਦੇਣ ਵਾਲੇ ਸ਼ਹੀਦ ਸ਼ਿਸ਼ਿਰ ਮੱਲ ਦੀ ਪਤਨੀ ਦੀ ਫ਼ੌਜ 'ਚ ਸ਼ਾਮਿਲ ਹੋਵੇਗੀ | ਸ਼ਹੀਦ ਦੀ ਪਤਨੀ ਸੰਗੀਤਾ ਮੱਲ ਦੀ ਚੋਣ ਆਫੀਸਰਜ਼ ਸਿਖਲਾਈ ਅਕੈਡਮੀ ਚੇਨਈ (ਐਸ. ਐਸ. ਸੀ. ਡਬਲਿਊ-21) ਲਈ ਹੋਈ ਹੈ | ਇਹ ...

ਪੂਰੀ ਖ਼ਬਰ »

ਅਸਮਾ ਜਹਾਂਗੀਰ ਸਪੁਰਦ-ਏ-ਖ਼ਾਕ

ਲਾਹੌਰ, 13 ਫਰਵਰੀ (ਏਜੰਸੀ)-ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ, ਵਕੀਲ ਅਤੇ ਪਾਕਿਸਤਾਨ ਦੀ ਸ਼ਕਤੀਸ਼ਾਲੀ ਸੈਨਾ ਦੀ ਕੱਟੜ ਆਲੋਚਕ ਅਸਮਾ ਜਹਾਂਗੀਰ ਨੂੰ ਮੰਗਲਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਜਨਾਜੇ ਦੀ ਨਮਾਜ਼ ਲਾਹੌਰ ਦੇ ਗੱਦਾਫ਼ੀ ...

ਪੂਰੀ ਖ਼ਬਰ »

ਹੁੱਡਾ ਦੇ ਪੈਰ 'ਤੇ ਲੱਗੀ ਸੱਟ

ਚੰਡੀਗੜ੍ਹ, 13 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ, ਜੋ 25 ਫਰਵਰੀ ਤੋਂ ਰਾਜ ਦੀ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਨੂੰ ਲੋਕਾਂ ਤੱਕ ਉਜਾਗਰ ਕਰਨ ਲਈ ਰੱਥ ਯਾਤਰਾ ਸ਼ੁਰੂ ਕਰਨ ਵਾਲੇ ਹਨ, ਕੱਲ੍ਹ ਪਲਵਲ ਦੇ ਇਕ ਪਿੰਡ ਦੀ ...

ਪੂਰੀ ਖ਼ਬਰ »

ਸਰਜਰੀ ਤੋਂ ਬਾਅਦ ਹੋਸ਼ 'ਚ ਆਉਂਦੇ ਹੀ ਬਹਾਦਰ ਮੇਜਰ ਨੇ ਪੁੱਛਿਆ ਅੱਤਵਾਦੀਆਂ ਦਾ ਕੀ ਹੋਇਆ?

ਜੰਮੂ, 13 ਫਰਵਰੀ (ਏਜੰਸੀਆਂ)-ਜੰਮੂ ਦੇ ਸੁੰਜਵਾਨ ਫ਼ੌਜੀ ਕੈਂਪ 'ਤੇ ਹਮਲੇ ਦੌਰਾਨ ਅੱਤਵਾਦੀਆਂ ਨਾਲ ਲੜੇ ਦੇਸ਼ ਦੇ ਬਹਾਦਰ ਜਵਾਨਾਂ ਦੇ ਇਕ ਤੋਂ ਬਾਅਦ ਇਕ ਬਹਾਦਰੀ ਦੇ ਕਿੱਸੇ ਸਾਹਮਣੇ ਆ ਰਹੇ ਹਨ | ਇਕ ਅਜਿਹੇ ਹੀ ਬਹਾਦਰ ਹਨ ਮੇਜਰ ਅਭਿਜੀਤ | ਸੁੰਜਵਾਨ ਫ਼ੌਜੀ ਕੈਂਪ 'ਤੇ ...

ਪੂਰੀ ਖ਼ਬਰ »

ਤਾਜ ਮਹੱਲ ਦਾ ਦੀਦਾਰ ਕਰਨਾ ਹੋਇਆ ਮਹਿੰਗਾ

ਨਵੀਂ ਦਿੱਲੀ, 13 ਫਰਵਰੀ (ਏਜੰਸੀਆਂ)-ਦੁਨੀਆ ਦੇ ਸੱਤਵੇਂ ਅਜੂਬੇ ਅਤੇ ਦੁਨੀਆ ਭਰ 'ਚ ਪਿਆਰ ਦੀ ਨਿਸ਼ਾਨੀ ਸਮਝੇ ਜਾਣ ਵਾਲੇ ਤਾਜ ਮਹੱਲ ਦਾ ਦੀਦਾਰ ਹੁਣ ਮਹਿੰਗਾ ਹੋਣ ਵਾਲਾ ਹੈ | ਕੇਂਦਰੀ ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ ਨੇ ਤਾਜ ਮਹੱਲ ਦੇਖਣ ਲਈ ਵਧਾਈ ਹੋਈ ਫ਼ੀਸ ਦਾ ...

ਪੂਰੀ ਖ਼ਬਰ »

ਬੱਚਿਆਂ ਨੂੰ ਹੱਥਾਂ 'ਚ ਬੰਦੂਕਾਂ ਫੜਾ ਕੇ ਭਾਰਤ ਿਖ਼ਲਾਫ਼ ਤਿਆਰ ਕਰ ਰਿਹੈ ਹਾਫ਼ਿਜ਼ ਸਈਦ

ਇਸਲਾਮਾਬਾਦ, 13 ਫਰਵਰੀ (ਏਜੰਸੀਆਂ)-ਪਾਬੰਦੀਸ਼ੁਧਾ ਸੰਗਠਨ ਜਮਾਤ-ਉਦ-ਦਾਵਾ (ਜੇ.ਯੂ.ਡੀ.) ਭਾਰਤ ਿਖ਼ਲਾਫ਼ ਜਿਹਾਦ ਫੈਲਾਉਣ ਲਈ ਮਾਸੂਮ ਬੱਚਿਆਂ ਦੀ ਵੀ ਵਰਤੋਂ ਕਰ ਰਿਹਾ ਹੈ | ਇਸ ਦਾ ਸਬੂਤ ਦਿੰਦੀ ਇਕ ਤਸਵੀਰ ਸਾਹਮਣੇ ਆਈ ਹੈ | ਤਸਵੀਰ 'ਚ ਜੇ.ਯੂ.ਡੀ. ਦਾ ਨੇਤਾ ਸਦਾਕਤ ਦਾ ਬੇਟਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX