ਤਾਜਾ ਖ਼ਬਰਾਂ


ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  1 day ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  1 day ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  1 day ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  1 day ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  1 day ago
ਰਾਂਚੀ, 17 ਅਗਸਤ - ਝਾਰਖੰਡ ਦੇ ਨਕਸਲਵਾਦ ਪ੍ਰਭਾਵਤਿ ਖੂੰਟੀ ਜ਼ਿਲ੍ਹੇ ਦੇ ਇਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਖੇਤ 'ਚ ਕੰਮ...
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  1 day ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ 'ਤੇ ਕੀਤੇ ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ...
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  1 day ago
ਨਵੀਂ ਦਿੱਲੀ, 17 ਅਗਸਤ -ਦਿੱਲੀ 'ਚ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਗਨੀਵੇਸ਼ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਮੀ ਅਗਨੀਵੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ....
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  1 day ago
ਤਰਨਤਾਰਨ, 17 ਅਗਸਤ - ਤਰਨਤਾਰਨ ਪੁਲਿਸ ਨੇ ਚੋਰੀ ਦੇ 14 ਮੋਟਰਸਾਈਕਲ ਅਤੇ 12 ਕਾਰਾਂ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕੀਤੇ ਗਏ ਇਨ੍ਹਾਂ ਸਾਰੇ ਵਾਹਨਾਂ ਦੀ ...
ਵਾਜਪਾਈ ਦੀ ਅੰਤਿਮ ਯਾਤਰਾ ਸ਼ੁਰੂ
. . .  1 day ago
ਨਵੀਂ ਦਿੱਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ। ਸ਼ਾਮ ਨੂੰ ਇੱਥੇ ਉੁਨ੍ਹਾਂ ਦਾ ਅੰਤਿਮ ਸਸਕਾਰ...
ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕੀਤੀ ਔਰਤ ਦੀ ਹੱਤਿਆ
. . .  1 day ago
ਅਟਲ ਜੀ ਮਨੁੱਖਤਾ ਨੂੰ ਨੁਕਸਾਨਉਣ ਪਹੁੰਚਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ - ਯੇਚੁਰੀ
. . .  1 day ago
ਪਿੰਡ ਖਾਨਕੋਟ ਦੇ ਸੂਏ 'ਚੋਂ ਭੇਦ ਭਰੇ ਹਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸਿਹਤ ਵਿਭਾਗ ਨੇ ਰਾਜਪੁਰਾ 'ਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ
. . .  1 day ago
ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ, 167 ਲੋਕਾਂ ਦੀ ਗਈ ਜਾਨ - ਪਿਨਰਾਈ ਵਿਜੈਅਨ
. . .  1 day ago
ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਭੁਟਾਨ ਦੇ ਰਾਜਾ
. . .  1 day ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਨਿੱਜੀ ਰਿਹਾਇਸ਼ 'ਤੇ ਛਾਪੇਮਾਰੀ
. . .  1 day ago
ਭਿਆਨਕ ਸੜਕ ਹਾਦਸੇ 'ਚ ਦੋ ਮੌਤਾਂ, 1 ਜ਼ਖਮੀ
. . .  1 day ago
ਮਕਾਨ ਦੇ ਢਹਿ ਢੇਰੀ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਪਹੁੰਚਣਗੇ ਵੱਖ-ਵੱਖ ਦੇਸ਼ਾਂ ਦੇ ਮੰਤਰੀ
. . .  1 day ago
ਜਲੰਧਰ 'ਚ ਪ੍ਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ
. . .  1 day ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ
. . .  1 day ago
ਕੁਪਵਾੜਾ 'ਚ ਹੋਏ ਅੱਤਵਾਦੀ ਹਮਲੇ 'ਚ ਇੱਕ ਜਵਾਨ ਸ਼ਹੀਦ
. . .  1 day ago
ਲੋਕ ਅਟਲ ਜੀ ਨੂੰ ਇਸ ਲਈ ਪਿਆਰ ਕਰਦੇ ਹਨ, ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਸਨ - ਜਾਵੇਦ ਅਖ਼ਤਰ
. . .  1 day ago
ਰਾਹੁਲ ਗਾਂਧੀ ਨੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਵੱਡੀ ਗਿਣਤੀ 'ਚ ਵਾਜਪਾਈ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ ਲੋਕ
. . .  1 day ago
ਲੱਖਾਂ ਲੋਕ ਵਾਜਪਾਈ ਦੀ ਅੰਤਿਮ ਯਾਤਰਾ 'ਚ ਹੋਣਗੇ ਮੌਜੂਦ
. . .  1 day ago
ਅੱਜ ਦਾ ਵਿਚਾਰ
. . .  1 day ago
ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਪਿੰਡ ਤਗੜਕਲਾ ਦੀ ਮਹਿਲਾ ਸਰਪੰਚ ਤੇ ਪੰਚਾਇਤ ਮੈਂਬਰਾਂ 'ਤੇ ਮਾਈਨਿੰਗ ਦੇ ਪਰਚੇ ਨੂੰ ਲੈ ਕੇ ਮਾਮਲਾ ਗਰਮਾਇਆ

ਮੁਕੇਰੀਆਂ, 13 ਫ਼ਰਵਰੀ (ਰਾਮਗੜ੍ਹੀਆ)- ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ ਵਲੋਂ ਮਾਈਨਿੰਗ ਦੇ ਪਰਚੇ ਨੂੰ ਸਹੀ ਕਰਾਰ ਦੇਣਾ ਉਸ ਦੀ ਬੌਖਲਾਹਟ ਦਾ ਨਤੀਜਾ ਹੈ ਜਿਸ ਵਿਚ ਰਜਨੀਸ਼ ਬੱਬੀ ਦੀ ਗਿਰੀ ਹੋਈ ਮਾਨਸਿਕਤਾ ਨਜ਼ਰ ਆ ਰਹੀ ਹੈ ਤੇ ਬੱਬੀ ਨੇ ਅੱਜ ਸਪੱਸ਼ਟ ਦਰਸਾ ਦਿੱਤਾ ਕਿ ਉਹ ਨਾਜਾਇਜ਼ ਮਾਈਨਿੰਗ ਕਰਵਾਉਣ ਵਿਚ ਪੂਰਾ ਸਾਥ ਦੇ ਰਿਹਾ ਹੈ | ਪੈੱ੍ਰਸ ਨੋਟ ਰਾਹੀਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੇਨ ਜ਼ਿਲ੍ਹਾ ਪ੍ਰੀਸ਼ਦ ਸ. ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ ਨੇ ਕਿਹਾ ਕਿ ਮੈਂ ਬੱਬੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਮਾਈਨਿੰਗ ਕਰਦੇ ਟਿੱਪਰ ਪੰਚਾਇਤ ਨੇ ਪ੍ਰਸ਼ਾਸਨ ਨੂੰ ਫੜਾਏ ਸਨ, ਉਨ੍ਹਾਂ 'ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ | ਪ੍ਰਸ਼ਾਸਨ ਕਿਸ ਦੇ ਦਬਾਅ ਦੇ ਹੇਠ ਭਿੱਜੀ ਬਿੱਲੀ ਬਣਿਆ ਰਿਹਾ ਹੈ ਤੇ ਅੱਜ ਬੱਬੀ ਦੀ ਪੈੱ੍ਰਸ ਕਾਨਫ਼ਰੰਸ ਹੇਠ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ | ਸ. ਸਾਬੀ ਨੇ ਕਿਹਾ ਕਿ ਇਸੇ ਕਾਰਨ ਪੰਚਾਇਤ ਵਲੋਂ ਉਕਤ ਵਿਅਕਤੀ ਿਖ਼ਲਾਫ਼ ਕਈ ਵਾਰ ਮਤੇ ਪਾਏ ਗਏ ਤੇ ਬੀ.ਡੀ.ਪੀ.ਓ. ਨੂੰ ਵੀ ਸੂਚਿਤ ਕੀਤਾ ਗਿਆ ਪਰ ਉਕਤ ਡਿਫਾਲਟਰ ਕੋਲੋਂ ਠੇਕੇ ਦੇ ਪੈਸੇ ਵਸੂਲ ਕਰਨ ਦੀ ਥਾਂ ਉਸ ਦੇ ਕਹਿਣ 'ਤੇ ਪੰਚਾਇਤ ਿਖ਼ਲਾਫ਼ ਮਾਮਲਾ ਦਰਜ ਕਰਨਾ ਸਿੱਧ ਤੌਰ 'ਤੇ ਲੋਕਤੰਤਰ ਦੀ ਹੱਤਿਆ ਹੈ ਅਤੇ ਅਕਾਲੀ ਦਲ ਬਾਦਲ ਇਸ ਧੱਕੇ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟੇਗਾ | ਸ. ਸਾਬੀ ਨੇ ਦਾਅਵਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਵੀ ਜਦੋਂ ਤੱਗੜ੍ਹ ਕਲਾ ਦੀ ਪੰਚਾਇਤੀ ਜ਼ਮੀਨ ਵਿਚ ਨਜਾਇਜ ਮਾਈਨਿੰਗ ਹੋ ਰਹੀ ਸੀ ਤਦ ਪਿੰਡ ਦੀ ਸਰਪੰਚ ਨੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਟਿੱਪਰ ਫੜਾਏ ਸਨ ਪਰ ਟਿੱਪਰ ਫੜਨ ਵਾਲੀ ਪੁਲਿਸ ਨੂੰ ਅੱਜ ਤੱਕ ਉਕਤ ਟਿੱਪਰਾਂ ਦੇ ਮਾਲਕ ਹੀ ਨਹੀਂ ਲੱਭੇ ਜੋ ਕਿ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਹੈ | ਜਿਹੜੇ ਸੂਬੇ ਸਿੰਘ ਦੇ ਬਿਆਨਾਂ 'ਤੇ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਹੈ, ਉਹ ਖ਼ੁਦ ਡਿਫਾਲਟਰ ਹੈ ਤੇ ਉਸ ਨੇ ਪੰਚਾਇਤ ਦੀ ਜ਼ਮੀਨ ਦੀ ਬੋਲੀ ਦੇ ਪੈਸੇ ਅਜੇ ਤੱਕ ਜਮ੍ਹਾਂ ਨਹੀਂ ਕਰਵਾਏ | ਸਾਬੀ ਵੱਲੋਂ ਬੱਬੀ ਨੂੰ ਖੁੱਲ੍ਹੀ ਬਹਿਸ ਦੀ ਚਣੌਤੀ ਦਿੰਦਿਆਂ ਕਿਹਾ ਗਿਆ ਕਿ ਜਦ ਅਸੀਂ ਆਪਣੀ ਕੋਈ ਜ਼ਮੀਨ ਕਿਸੇ ਨੂੰ ਠੇਕੇ 'ਤੇ ਦਿੰਦੇ ਹਾਂ ਤਾਂ ਠੇਕੇਦਾਰ ਦੀ ਜ਼ਿੰਮੇਵਾਰ ਬਣਦੀ ਹੈ ਕਿ ਉਸ ਨੇ ਜ਼ਮੀਨ ਦੀ ਸਾਂਭ ਸੰਭਾਲ ਕਰਨੀ ਹੈ | ਸਾਬੀ ਨੇ ਕਿਹਾ ਕਿ ਪਿੰਡ ਤੱਗੜ੍ਹ ਕਲਾ ਦੇ ਇਸ ਮਾਮਲੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਿਭਾਈ ਗਈ ਭੂਮਿਕਾ ਬੇਹੱਦ ਸ਼ੱਕੀ ਹੈ | ਇਸ ਪੂਰੇ ਕਾਂਡ ਦੇ ਪਿੱਛੇ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਆਪਣਾ ਦਿਮਾਗ ਚਲਾ ਰਹੇ ਹਨ | ਸਰਬਜੋਤ ਸਿੰਘ ਸਾਬੀ ਨੇ ਇਸ ਸਮੇਂ ਕਿਹਾ ਕਿ ਜਿਹੜੇ ਅਧਿਕਾਰੀ ਇਸ ਸਮੇਂ ਕਾਂਗਰਸੀ ਆਗੂਆਂ ਦਾ ਹੱਥ ਠੋਕਾ ਬਣਾ ਕੇ ਕੰਮ ਕਰ ਰਹੇ ਹਨ, ਉਨ੍ਹਾਂ ਿਖ਼ਲਾਫ਼ ਵੀ ਜਲਦ ਹੀ ਸਬੂਤਾਂ ਸਮੇਤ ਵੱਡੇ ਖੁਲਾਸੇ ਕੀਤੇ ਜਾਣਗੇ | ਆਖ਼ਰ ਵਿਚ ਸਰਬਜੋਤ ਸਿੰਘ ਸਾਬੀ ਨੈ ਇਕ ਵਾਰ ਫ਼ਿਰ ਰਜਨੀਸ਼ ਬੱਬੀ ਨੂੰ ਖੁੱਲ੍ਹੀ ਬਹਿਸ਼ ਲਈ ਚਣੌਤੀ ਦਿੰਦੇ ਹੋਏ ਕਿਹਾ ਕਿ ਵਿਧਾਇਕ ਭਾਵੇਂ ਆਪਣਾ ਪੂਰਾ ਜ਼ੋਰ ਲਾ ਲਏ ਪਰ ਸੱਚ ਨੂੰ ਉਹ ਦਬਾ ਨਹੀਂ ਸਕਣਗੇ | ਜਦ ਮਾਈਨਿੰਗ ਪੰਚਾਇਤੀ ਜ਼ਮੀਨ ਵਿਚੋਂ ਹੋ ਰਹੀ ਹੈ ਤਾਂ ਠੇਕੇ ਲਈ ਜ਼ਮੀਨ ਵਾਲੇ ਵਿਅਕਤੀਆਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ | ਸਾਬੀ ਨੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਬੱਬੀ ਦੇ ਇਸ਼ਾਰੇ 'ਤੇ ਲੋਕਾਂ ਨਾਲ ਧੱਕਾ ਕਰਨ ਤੋਂ ਬਾਜ਼ ਆਉਣ | ਇਸ ਸਬੰਧੀ ਹਲਕਾ ਵਿਧਾਇਕ ਰਜਨੀਸ਼ ਕੁਮਾਰ ਬੱਬੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ. ਸਾਬੀ ਮੈਨੂੰ ਸਵਾਲ ਕਰਨ ਦੀ ਬਜਾਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਨ, ਜਿਨ੍ਹਾਂ ਦੀ ਰਿਪੋਰਟ ਉਪਰੰਤ ਪੁਲਿਸ ਨੇ ਸਰਪੰਚ ਅਤੇ ਪੰਚਾਇਤ 'ਤੇ ਪਰਚਾ ਕੀਤਾ ਹੈ |

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮਾਹਿਲਪੁਰ, 13 ਫ਼ਰਵਰੀ (ਦੀਪਕ ਅਗਨੀਹੋਤਰੀ)- ਇੱਥੋਂ ਦੇ ਫਗਵਾੜਾ ਰੋਡ 'ਤੇ ਸਬ ਤਹਿਸੀਲ ਦੇ ਸਾਹਮਣੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਕੁਲਦੀਪ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖ਼ਮੀ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਭਰਵਾਈਾ ਰੋਡ 'ਤੇ ਆਦਮਵਾਲ ਨਜ਼ਦੀਕ ਇਨੋਵਾ ਕਾਰ ਅਤੇ ਮੋਟਰਸਾਈਕਲ 'ਚ ਟੱਕਰ ਨਾਲ ਮੋਟਰਸਾਈਕਲ ਸਵਾਰ ਦੋਨੋਂ ਹੀ ਨੌਜਵਾਨ ਜ਼ਖਮੀ ਹੋ ਗਏ | ਸਥਾਨਕ ਲੋਕਾਂ ਨੇ ਜ਼ਖਮੀ ਸ਼ਿਵਾ (21) ਪੁੱਤਰ ਕ੍ਰਿਸ਼ਨ ਲਾਲ ਅਤੇ ਕਨੱ੍ਹਈਆ (24) ...

ਪੂਰੀ ਖ਼ਬਰ »

ਜਾਗੋ 'ਚ ਹੋਏ ਫਾਇਰ ਵਾਲੇ ਮਾਮਲੇ 'ਚ ਡੀ.ਜੇ. ਚਲਾਉਣ ਵਾਲੇ 'ਤੇ ਮਾਮਲਾ ਦਰਜ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਸਥਾਨਕ ਛੱਤਾ ਬਾਜ਼ਾਰ 'ਚ ਜਾਗੋ ਦੇ ਪ੍ਰੋਗਰਾਮ ਦੌਰਾਨ ਚੱਲ ਰਹੇ ਡੀ.ਜੇ. ਦੌਰਾਨ ਹੋਏ ਫਾਇਰ 'ਚ ਹੋਈ ਲੜਕੀ ਸਾਕਸ਼ੀ ਅਰੋੜਾ ਦੀ ਮੌਤ ਵਾਲੇ ਮਾਮਲੇ 'ਚ ਪੁਲਿਸ ਨੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਦੇ ਰਾਤ ਤੱਕ ...

ਪੂਰੀ ਖ਼ਬਰ »

ਮੁਕੇਰੀਆਂ ਅੰਦਰ ਪੈ੍ਰਸ਼ਰ ਹਾਰਨ ਵਾਲੇ ਵਾਹਨਾਂ ਤੋਂ ਲੋਕ ਪ੍ਰੇਸ਼ਾਨ

ਮੁਕੇਰੀਆਂ, 13 ਫਰਵਰੀ (ਰਾਮਗੜ੍ਹੀਆ)- ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਪ੍ਰੈਸ਼ਰ ਹਾਰਨ ਵਾਲੇ ਵਹੀਕਲਾਂ ਦਾ ਪ੍ਰੈਸ਼ਰ ਹਾਰਨ ਮਾਰਨਾ ਲਗਾਤਾਰ ਜਾਰੀ ਹੈ | ਮੁਕੇਰੀਆਂ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਇਲਾਕੇ ਅੰਦਰ ਪ੍ਰੈਸ਼ਰ ਹਾਰਨਾਂ ਵਾਲੇ ਵਾਹਨਾਂ ...

ਪੂਰੀ ਖ਼ਬਰ »

ਮਹਿਲਾ ਡਾਕਟਰਾਂ ਦੇ ਵਟਸਐਪ ਗਰੁੱਪ 'ਚ ਵਰਤੇ ਜਾਤੀ ਸੂਚਕ ਸ਼ਬਦਾਂ ਦਾ ਮਾਮਲਾ ਭਖਿਆ

ਮਾਹਿਲਪੁਰ, 13 ਫਰਵਰੀ (ਦੀਪਕ ਅਗਨੀਹੋਤਰੀ)- ਡਾਕਟਰਾਂ ਅਤੇ ਮਹਿਲਾ ਡਾਕਟਰਾਂ ਦੀਆਂ ਡਿਊਟੀਆਂ ਲਈ ਬਣਾਏ ਗਏ ਸਰਕਾਰੀ ਵਟਸਐਪ ਗਰੁੱਪ ਵਿਚ ਇਕ ਮਹਿਲਾ ਡਾਕਟਰ ਵਲੋਂ ਦੂਜੀ ਅਨੁਸੂਚਿਤ ਜਾਤੀ ਨਾਲ ਸਬੰਧਤ ਡਾਕਟਰ ਨੂੰ ਵਰਤੇ ਜਾਤੀ ਸੂਚਕ ਸ਼ਬਦਾਂ ਦਾ ਮਾਮਲਾ ਫਿਰ ਗਰਮਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਹਰਿਆਣਾ, 13 ਫਰਵਰੀ (ਹਰਮੇਲ ਸਿੰਘ ਖੱਖ)- ਅੱਜ ਅੱਡਾ ਭੂੰਗਾ ਵਿਖੇ ਸੜਕ ਹਾਦਸੇ 'ਚ ਸਕੂਟਰ ਸਵਾਰ ਔਰਤ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਰਜਨੀਸ਼ ਕੁਮਾਰ ਪੁੱਤਰ ਹੇਮ ਰਾਜ ਵਾਸੀ ਘੁਗਿਆਲ ਆਪਣੀ ਮਾਂ ਸ਼ਾਰਦਾ ਰਾਣੀ ਪਤਨੀ ਹੇਮ ਰਾਜ ਨਾਲ ਆਪਣੇ ...

ਪੂਰੀ ਖ਼ਬਰ »

ਸੇਵਾਪੰਥੀ ਮਹਾਂਪੁਰਸ਼ਾਂ ਦੀ ਯਾਦ 'ਚ ਗੁਰ: ਮਿੱਠਾ ਟਿਵਾਣਾ 'ਚ ਗੁਰਮਤਿ ਕੀਰਤਨ ਸਮਾਗਮ ਸਮਾਪਤ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਖ਼ਸ਼ੀਸ਼ ਪ੍ਰਾਪਤ ਅਤੇ ਭਾਈ ਘਨੱ੍ਹਈਆ ਜੀ ਤੋਂ ਵਰੋਸਾਈ ਸੇਵਾਪੰਥੀ ਸੰਪ੍ਰਦਾਇ ਦੇ ਮਹਾਂਪੁਰਸ਼ ਬਾਬਾ ਜਵਾਹਰ ਸਿੰਘ ਖੂੰਡੇ ਵਾਲੇ ਅਤੇ ...

ਪੂਰੀ ਖ਼ਬਰ »

ਸ਼ਹਿਰ ਤੋਂ ਬਾਹਰ ਧਰਨਿਆਂ ਦੇ ਸਥਾਨ ਨਿਰਧਾਰਤ ਕਰਨਾ ਜਮਹੂਰੀਅਤ ਦਾ ਕਤਲ

ਹੁਸ਼ਿਆਰਪੁਰ, 13 ਫਰਵਰੀ (ਹਰਪ੍ਰੀਤ ਕੌਰ)- ਹੱਕਾਂ ਦੀ ਪ੍ਰਾਪਤੀ ਅਤੇ ਰੋਸ ਪ੍ਰਦਰਸ਼ਨੀ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿਚ ਦਫਤਰਾਂ ਅਤੇ ਸ਼ਹਿਰਾਂ ਤੋਂ ਦੂਰ ਧਰਨੇ ਦੇਣ ਲਈ ਜੋ ਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਸ਼ਚਿਤ ਕੀਤੀਆਂ ਗਈਆਂ ਹਨ, ਉਹ ਗੈਰ ...

ਪੂਰੀ ਖ਼ਬਰ »

ਸਕੂਲਾਂ ਨੇੜੇ ਖੱੁਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਬਦਲਣ ਦੀ ਮੰਗ

ਹਰਿਆਣਾ, 13 ਫਰਵਰੀ (ਹਰਮੇਲ ਸਿੰਘ ਖੱਖ)- ਲੇਬਰ ਪਾਰਟੀ ਅਤੇ ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਜਨਰਲ ਸਕੱਤਰ ਸਜਵਿੰਦਰ ਸਿੰਘ ਬੰਬੇਲੀ ਅਤੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦਸੂਹਾ ਬਲਾਕ ਦੇ ਪਿੰਡ ਦਾਰਾਪੁਰ, ਧਰਮਕੋਟ ਅਤੇ ਹੋਰ ਸਕੂਲ ਦੇ ਨਜ਼ਦੀਕ ਤੇ ...

ਪੂਰੀ ਖ਼ਬਰ »

ਡਿਪੂ ਹੋਲਡਰਾਂ ਵਲੋਂ ਕਿਰਾਏ ਤੇ ਕਮਿਸ਼ਨ ਦੀ ਜਲਦ ਅਦਾਇਗੀ ਕਰਨ ਦੀ ਮੰਗ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੇਂਡੂ ਅਤੇ ਸ਼ਹਿਰੀ ਡਿਪੂ ਹੋਲਡਰ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਕੰਗ ਦੀ ਪ੍ਰਧਾਨਗੀ ਹੇਠ ਆਰਿਆ ਸਮਾਜ ਮੰਦਰ ਵਿਖੇ ਹੋਈ | ਇਸ ਮੌਕੇ ਕਣਕ ਦੀ ...

ਪੂਰੀ ਖ਼ਬਰ »

ਕਾਲਜ 'ਚ ਰੈੱਡ ਆਰਟ ਪੰਜਾਬ ਗਰੁੱਪ ਵਲੋਂ 'ਵਹਿੰਗੀ' ਨੁੱਕੜ ਨਾਟਕ ਪੇਸ਼

ਚੱਬੇਵਾਲ, 13 ਫਰਵਰੀ (ਰਾਜਾ ਸਿੰਘ ਪੱਟੀ)- ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ 'ਚ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ, ਚੱਬੇਵਾਲ ਵਿਖੇ ਪਿ੍ੰਸੀਪਲ ਡਾ: ...

ਪੂਰੀ ਖ਼ਬਰ »

ਲੋਕ ਚੇਤਨਾ ਜ਼ਰੀਏ 'ਸਮਰਪਣ' ਨਾਲ ਜੁੜ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ-ਉਜਵਲ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿੱਥੇ ਭਾਰੀ ਗਿਣਤੀ 'ਚ ਦਾਨੀ ਸੱਜਣ 'ਸਮਰਪਣ' ਦੇ ਮੈਂਬਰ ਬਣ ਰਹੇ ਹਨ, ਉੱਥੇ ਸਮਰਪਣ ਲੋਕ ...

ਪੂਰੀ ਖ਼ਬਰ »

ਪ੍ਰਵਾਸੀ ਜੋੜੇ ਨੇ ਖ਼ੂਨਦਾਨ ਕਰਕੇ ਵਰ੍ਹੇਗੰਢ ਮਨਾਈ

ਦਸੂਹਾ, 13 ਫਰਵਰੀ (ਭੁੱਲਰ)- ਅੱਜ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਵਾਸੀ ਜੋੜੇ ਨੇ ਆਪਣੀ ਵਿਆਹ ਦੀ ਵਰੇ੍ਹਗੰਢ 'ਤੇ ਖ਼ੂਨਦਾਨ ਕਰਕੇ ਵਰੇ੍ਹਗੰਢ ਮਨਾਈ | ਇਸ ਮੌਕੇ ਨਰਿੰਦਰਪਾਲ ਸਿੰਘ ਬਿੱਟੂ ਇਟਲੀ ਤੇ ਅੰਮਿ੍ਤ ਕੌਰ ਇਟਲੀ ਪਿੰਡ ਦਰੀਆ ਬਾਬਕ ਨੇ ਖ਼ੂਨਦਾਨ ਕੀਤਾ | ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਦੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ

ਦਸੂਹਾ, 13 ਫਰਵਰੀ (ਭੁੱਲਰ)- ਅੱਜ ਸਵੇਰੇ ਪਿੰਡ ਖੁਣ-ਖੁਣ ਕਲਾਂ ਨੇੜੇ ਸੈਂਟਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਪਲਟ ਗਈ | ਬੱਸ 'ਚ ਸਵਾਰ ਸਕੂਲ ਦੇ ਬੱਚੇ ਵਾਲ-ਵਾਲ ਬੱਚ ਗਏ | ਬੱਸ ਦੇ ਚਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਬੱਚੇ ਪਿੰਡ ਕੰਧਾਲਾ ਸ਼ੇਖ਼ਾਂ ਤੇ ...

ਪੂਰੀ ਖ਼ਬਰ »

ਫਾਟਕ ਬਚਾਓ ਸੰਘਰਸ਼ ਕਮੇਟੀ ਵਲੋਂ ਰੇਲਵੇ ਸਟੇਸ਼ਨ 'ਤੇ ਰੋਸ ਰੈਲੀ

ਸੈਲਾ ਖੁਰਦ/ਗੜ੍ਹਸ਼ੰਕਰ, 13 ਫਰਵਰੀ (ਹਰਵਿੰਦਰ ਸਿੰਘ ਬੰਗਾ/ਬਾਲੀ)- ਫਾਟਕ ਬਚਾਓ ਸੰਘਰਸ਼ ਕਮੇਟੀ ਵਲੋਂ ਇਲਾਕੇ ਦੇ ਮੋਹਤਵਾਰਾਂ ਨੂੰ ਲਾਮਬੰਦ ਕਰਕੇ ਪਿੰਡ ਸਤਨੌਰ-ਬਡੇਸਰੋਂ ਰੇਲਵੇ ਸਟੇਸ਼ਨ ਵਿਖੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਸੀ.ਪੀ.ਐਮ. ਸੂਬਾ ਸਕੱਤਰੇਤ ਮੈਂਬਰ ...

ਪੂਰੀ ਖ਼ਬਰ »

ਕੌਾਸਲਰ ਸੋਨੀਆ ਸੈਣੀ ਸਰਬਸੰਮਤੀ ਨਾਲ ਨਗਰ ਕੌਾਸਲ ਦੀ ਸੀਨੀਅਰ ਮੀਤ ਪ੍ਰਧਾਨ ਚੁਣੀ

ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)- ਨਗਰ ਕੌਾਸਲ ਗੜ੍ਹਸ਼ੰਕਰ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋ ਗਈ | ਕਾਂਗਰਸੀ ਸਮਰਥਕ ਆਜ਼ਾਦ ਕੌਾਸਲਰ ਸੋਨੀਆ ਸੈਣੀ (ਪਤਨੀ ਕਾਂਗਰਸੀ ਆਗੂ ਵਿਨੋਦ ਸੈਣੀ) ਨੂੰ ਸਰਬਸੰਮਤੀ ਨਾਲ ਸੀਨੀਅਰ ...

ਪੂਰੀ ਖ਼ਬਰ »

ਦਸੂਹਾ ਵਿਖੇ ਖ਼ੂਨਦਾਨ ਕੈਂਪ ਲਗਾਇਆ

ਦਸੂਹਾ, 13 ਫਰਵਰੀ (ਭੁੱਲਰ)- ਅੱਜ ਗੁਰੂ ਕਿਰਪਾ ਆਸ਼ਰਮ ਮੰਦਰ ਬਾਬਾ ਬਾਲਕ ਨਾਥ ਕਸਬਾ ਮੁਹੱਲਾ ਦਸੂਹਾ ਵਿਖੇ ਸੰਤ ਬਲਵੀਰ ਗਿਰਜੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 40 ਯੂਨਿਟ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਬਾਬਾ ਸਰਬਜੀਤ ਗਿਰ ਨੇ ...

ਪੂਰੀ ਖ਼ਬਰ »

ਸੱਗਰਾ ਵਿਖੇ ਅੰਗ੍ਰੇਜੀ ਭਾਸ਼ਾ ਦੇ ਦਿ੍ਸ਼ਟੀ ਸ਼ਬਦ ਮੁਕਾਬਲੇ ਕਰਵਾਏ

ਦਸੂਹਾ, 13 ਫਰਵਰੀ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਗਰਾਂ ਵਿਖੇ ਅੰਗ੍ਰੇਜੀ ਭਾਸ਼ਾ ਦੇ ਦਿ੍ਸ਼ਟੀ ਸ਼ਬਦ ਮੁਕਾਬਲੇ ਕਰਵਾਏ ਗਏ | ਇਸ ਮੌਕੇ ਦਸੂਹਾ ਦੇ ਸਕੂਲਾਂ ਦੀਆਂ 21 ਟੀਮਾਂ ਨੇ ਭਾਗ ਲਿਆ | ਪੰਜ ਪੱਧਰਾਂ ਵਿਚ ਹੋਏ ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਸਬੰਧੀ ਪੋਸਟਰ ਜਾਰੀ

ਸੈਲਾ ਖੁਰਦ, 13 ਫਰਵਰੀ (ਹਰਵਿੰਦਰ ਸਿੰਘ ਬੰਗਾ)- ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਵਲੋਂ ਪ੍ਰਵਾਸੀ ਭਾਰਤੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ 35ਵੇਂ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਰਾਮਸਰ ਸਾਹਿਬ ...

ਪੂਰੀ ਖ਼ਬਰ »

ਮੇਘੋਵਾਲ ਗੰਜਿਆਂ ਦੇ ਹੈਂਡਬਾਲ ਟੂਰਨਾਮੈਂਟ 'ਚ ਸੱਤ ਸਾਹਿਬ ਸਪੋਰਟਸ ਕਲੱਬ ਦੀ ਟੀਮ ਜੇਤੂ

ਨਸਰਾਲਾ, 13 ਫਰਵਰੀ (ਸਤਵੰਤ ਸਿੰਘ ਥਿਆੜਾ)- ਡੇਰਾ ਰਾਮਪੁਰਾ ਸੱਤ ਸਾਹਿਬ ਮੇਘੋਵਾਲ ਗੰਜਿਆਂ ਵਾਲਿਆਂ ਅਸ਼ੀਰਵਾਦ ਨਾਲ ਸੱਤ ਸਾਹਿਬ ਸਪੋਰਟਸ ਕਲੱਬ ਵਲੋਂ 13ਵਾਂ ਹੈਂਡਬਾਲ ਟੂਰਨਾਮੈਂਟ ਹਰਵਿੰਦਰ ਸਿੰਘ ਥਿਆੜਾ ਯੂ. ਐੱਸ. ਏ, ਨਰਿੰਦਰ ਸਿੰਘ ਹੀਰ ਯੂ. ਐੱਸ. ਏ, ਵਰਿੰਦਰ ਸਿੰਘ ...

ਪੂਰੀ ਖ਼ਬਰ »

ਭੋਜਨ ਪਦਾਰਥਾਂ 'ਤੇ ਲਗਾਏ ਜੀ.ਐਸ.ਟੀ. ਨੂੰ ਹਟਾਉਣ ਦੇ ਸਬੰਧ 'ਚ ਡੀ. ਸੀ. ਨੂੰ ਮੰਗ-ਪੱਤਰ

ਹੁਸ਼ਿਆਰਪੁਰ, 13 ਫਰਵਰੀ (ਹਰਪ੍ਰੀਤ ਕੌਰ)- ਕੇਂਦਰ ਸਰਕਾਰ ਵਲੋਂ ਭੋਜਨ ਪਦਾਰਥਾਂ ਉਤੇ ਲਗਾਏ ਜੀ.ਐਸ.ਟੀ ਨੂੰ ਹਟਾਉਣ ਅਤੇ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ, ਪਿੰਗਲਵਾੜਾ ਸੁਸਾਇਟੀ ਅਤੇ ਮੰਦਿਰਾਂ ਵਿਚ ਚੱਲਦੇ ਲੰਗਰ ਦੇ ਭੋਜਨ ਪਦਾਰਥਾਂ ਨੂੰ ਜੀ.ਐਸ.ਟੀ. ਤੋਂ ਮੁਕਤ ...

ਪੂਰੀ ਖ਼ਬਰ »

ਜੀ. ਟੀ. ਯੂ. ਵਲੋਂ 18 ਨੂੰ ਸਿੱਖਿਆ ਮੰਤਰੀ ਦੇ ਹਲਕੇ 'ਚ ਝੰਡਾ ਮਾਰਚ ਦਾ ਐਲਾਨ

ਹਰਿਆਣਾ, 13 ਫਰਵਰੀ (ਹਰਮੇਲ ਸਿੰਘ ਖੱਖ)- ਅਧਿਆਪਕਾਂ ਤੇ ਸਰਕਾਰੀ ਸਿੱਖਿਆ ਦੀ ਬਿਹਤਰੀ ਲਈ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਲੜਕੀਆਂ ਦੇ ਸਰਕਾਰੀ ਸਕੂਲਾਂ 'ਚ 50 ਸਾਲ ਤੋਂ ਵੱਧ ਉਮਰ ਦੇ ਮਰਦ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਤੋਂ ਆਈ ਟੀਮ ਵਲੋਂ ਲਾਂਬੜਾ ਸੁਸਾਇਟੀ ਦੌਰਾ

ਬੁੱਲ੍ਹੋਵਾਲ, 13 ਫਰਵਰੀ (ਜਸਵੰਤ ਸਿੰਘ)- ਐਗਰੀਕਲਚਰ ਕੋਅਪਰੇਟਿਵ ਸਟਾਫ ਟਰੇਨਿੰਗ ਇੰਸਟੀਚਿਊਟ ਸ਼ਿਮਲਾ ਵਲੋਂ ਡਾ: ਜਗਦੀਸ਼ ਚੰਦਰ ਸ਼ਰਮਾ ਵਾਈਸ ਪਿ੍ੰਸੀਪਲ ਦੀ ਅਗਵਾਈ ਵਿੱਚ ਮਾਡਲ ਬਣ ਚੁੱਕੀ ਰਾਸ਼ਟਰੀ ਐਵਾਰਡ ਪ੍ਰਾਪਤ ਦੀ ਲਾਂਬੜਾ ਕਾਂਗੜੀ ਮਲਟੀਪਰਪਸ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਟੂਡੈਂਟ ਲੈਡ ਕਾਨਫਰੰਸ ਪ੍ਰੋਗਰਾਮ ਕਰਵਾਇਆ

ਦਸੂਹਾ, 13 ਫਰਵਰੀ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਬੱਚਿਆਂ ਦੇ ਸਰਵ-ਪੱਖੀ ਵਿਕਾਸ ਦਾ ਪੂਰਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਪੜ੍ਹਨ, ਖੇਡਣ ਅਤੇ ਗਤੀਵਿਧੀਆਂ ਕਰਨ ਦਾ ਖੁੱਲ੍ਹਾ ਮੌਕਾ ਦਿੱਤਾ ਜਾਂਦਾ ਹੈ | ਇਸੇ ਗੱਲ ਨੂੰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਸੂਹਾ ਵਿਖੇ ਕਾਮਰਸ ਫੀਸਟਾ ਸਮਾਗਮ

ਦਸੂਹਾ, 13 ਫਰਵਰੀ (ਭੁੱਲਰ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਾਲਜ ਦਸੂਹਾ ਵਿਖੇ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਰਾਹੀ ਆਤਮ ਨਿਰਭਰ ਬਣਾਉਣ ਲਈ ਪਿ੍ੰਸੀਪਲ ਡਾ: ਨੀਨਾ ਅਨੇਜਾ ਦੀ ਅਗਵਾਈ ਹੇਠ ਕਾਮਰਸ ਫੀਸਟਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਮ੍ਹਾ ...

ਪੂਰੀ ਖ਼ਬਰ »

ਪੋਲ-ਖੋਲ੍ਹ ਰੈਲੀ ਦੀ ਤਿਆਰੀ ਲਈ ਯੂਥ ਅਕਾਲੀ ਦਲ ਦੀ ਮੀਟਿੰਗ

ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)- ਅਕਾਲੀ ਦਲ-ਭਾਜਪਾ ਵਲੋਂ ਕਾਂਗਰਸ ਸਰਕਾਰ ਖਿਲਾਫ਼ ਦਾਣਾ ਮੰਡੀ ਸੈਲਾ ਖੁਰਦ ਵਿਖੇ 15 ਫਰਵਰੀ ਨੂੰ ਦੁਪਹਿਰ 12 ਵਜੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਕੀਤੀ ਜਾ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਐਸ. ਓ. ਐਫ਼. ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਮੁਕੇਰੀਆਂ, 13 ਫ਼ਰਵਰੀ (ਰਾਮਗੜ੍ਹੀਆ) - ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਅਤੇ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਕਈ ਪ੍ਰਕਾਰ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਗਣਿਤ, ਵਿਗਿਆਨ ਤੇ ਕੰਪਿਊਟਰ ਵਿਸ਼ਿਆਂ ਸਬੰਧੀ 2 ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ

ਮਾਹਿਲਪੁਰ, 13 ਫਰਵਰੀ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪਿ੍ੰਸੀਪਲ ਡਾ: ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਮੈਥੇਮੈਟਿਕਸ, ਫਿਜ਼ੀਕਲ ਤੇ ਕੰਪਿਊਟਰ ਸਾਇੰਸ ਵਲੋਂ ...

ਪੂਰੀ ਖ਼ਬਰ »

ਨਿਪਾਲ ਦੇ ਸਾਬਕਾ ਡੀ.ਆਈ.ਜੀ. ਦਾ ਬੀਤ ਭਲਾਈ ਕਮੇਟੀ ਵਲੋਂ ਸਨਮਾਨ

ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)- ਬੀਤ ਭਲਾਈ ਕਮੇਟੀ ਇਲਾਕਾ ਬੀਤ ਵਲੋਂ ਕਾਠਮੰਡੂ ਫਾਰਮ ਮਹਿੰਦਪੁਰ ਵਿਖੇ ਨਿਪਾਲ ਦੇ ਸਾਬਕਾ ਡੀ.ਆਈ.ਜੀ. ਕੇ.ਬੀ. ਸ਼ਾਹੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਾਬਕਾ ਡੀ.ਆਈ.ਜੀ. ਇਕ ਨਿੱਜੀ ਸਮਾਗਮ ਵਿਚ ਸ਼ਾਮਿਲ ਹੋਣ ਆਏ ਹੋਏ ਸਨ | ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ

ਘੋਗਰਾ, 13 ਫਰਵਰੀ (ਆਰ.ਐਸ.ਸਲਾਰੀਆ)- ਸ਼ਿਵ ਮੰਦਰ ਘੋਗਰਾ ਵਿਖੇ ਸ਼ੋਭਾ ਯਾਤਰਾ ਸਜਾਈ ਗਈ, ਜਿਸ 'ਚ ਭਗਵਾਨ ਸ਼ਿਵ ਦੀਆਂ ਲੀਲ੍ਹਾਵਾਂ ਨੰੂ ਦਰਸਾਉਂਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ | ਸ਼ੋਭਾ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਜਲਾਲਚੱਕ, ਢੱਡਰ, ਮਾਖੋਵਾਲ, ...

ਪੂਰੀ ਖ਼ਬਰ »

ਕਰਾਟੇ ਦੇ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ

ਰਾਮਗੜ੍ਹ ਸੀਕਰੀ, 13 ਫਰਵਰੀ (ਕਟੋਚ)- ਲੜਕੀਆਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦੇ ਸਮਰੱਥ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕਰਾਟੇ ਦੀ ਸਿਖਲਾਈ ਦੇਣ ਦੇ ਉਪਰਾਲੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦੀਆਂ ...

ਪੂਰੀ ਖ਼ਬਰ »

ਕੰਧਾਲੀ ਨਰੰਗਪੁਰ 'ਚ ਕੀਰਤਨ ਦਰਬਾਰ ਕਰਵਾਇਆ

ਅੱਡਾ ਸਰਾਂ, 13 ਫਰਵਰੀ (ਹਰਜਿੰਦਰ ਸਿੰਘ ਮਸੀਤੀ)- ਗੁਰੂ ਰਵਿਦਾਸ ਦੇ ਜਨਮ ਪੁਰਬ ਦੇ ਸਬੰਧ 'ਚ ਪਿੰਡ ਕੰਧਾਲੀ ਨਰੰਗਪੁਰ ਵਿਖੇ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ | ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਸਕੂਲਾਂ 'ਚ ਲਗਾਉਣ ਦਾ ਉਪਰਾਲਾ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਜ਼ਿਲ੍ਹੇ ਦੇ ਉਸ ਪਿੰਡ ਦੇ ਸਕੂਲ ਵਿੱਚ ਸ਼ਹੀਦ ਦੀ ਤਸਵੀਰ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ...

ਪੂਰੀ ਖ਼ਬਰ »

ਪਿੰਡ ਡੱਫਰ ਦੇ ਵਸਨੀਕਾਂ ਵਿਧਾਇਕ ਗਿਲਜੀਆਂ ਨੂੰ ਮੰਗ-ਪੱਤਰ ਦਿੱਤਾ

ਗੜ੍ਹਦੀਵਾਲਾ, 13 ਫਰਵਰੀ (ਚੱਗਰ)- ਪਿੰਡ ਡੱਫਰ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਪਿੰਡ ਦੇ ਵਸਨੀਕਾਂ ਵਲੋਂ ਹਰਦੀਪ ਸਿੰਘ ਪੈਂਕੀ, ਪ੍ਰੋ: ਕਸ਼ਮੀਰ ਸਿੰਘ ਸਹੋਤਾ, ਪੰਚ ਸਤਨਾਮ ਸਿੰਘ, ਕਰਮ ਸਿੰਘ ਭਟੋਆ, ਨੰਬਰਦਾਰ ਸੋਹਣ ਸਿੰਘ ਆਦਿ ਦੀ ਅਗਵਾਈ ਹੇਠ ਪਿੰਡ ਦੀਆਂ ...

ਪੂਰੀ ਖ਼ਬਰ »

ਸ਼ਿਵਰਾਤਰੀ ਦੇ ਸਬੰਧ 'ਚ ਧਾਰਮਿਕ ਸਮਾਗਮ ਕਰਵਾਇਆ

ਹੁਸ਼ਿਆਰਪੁਰ, 13 ਫਰਵਰੀ (ਨਰਿੰਦਰ ਸਿੰਘ ਬੱਡਲਾ)- ਸ਼ਿਵ ਮੰਦਰ ਪਿੰਡ ਬਸੀ ਗੁਲਾਮ ਹੁਸੈਨ 'ਚ ਸ਼ਿਵਰਾਤਰੀ ਪੁਰਬ ਦੇ ਸਬੰਧ 'ਚ ਮਹਾਂਵਿਸ਼ਣੂ ਯੱਗ ਸ਼ੁਰੂ ਕੀਤਾ ਗਿਆ | ਇਸ ਮੌਕੇ ਮਹੰਤ ਸਵਾਮੀ ਉਦੈਗਿਰੀ ਤੇ ਆਚਾਰਿਆ ਯਗਨਰਾਇਣ ਸ਼ਰਮਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਤਨਿਸ਼ਕ ਹੁਸ਼ਿਆਰਪੁਰ ਵਲੋਂ ਹੀਰੇ ਦੇ ਗਹਿਣਿਆਂ 'ਤੇ 20 ਪ੍ਰਤੀਸ਼ਤ ਦਾ ਡਿਸਕਾਊਾਟ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਭਾਰਤ ਦਾ ਸਭ ਤੋਂ ਭਰੋਸੇਮੰਦ, ਗਹਿਣਿਆਂ ਦਾ ਬ੍ਰਾਂਡ ਤਨਿਸ਼ਕ ਤੁਹਾਡੇ ਲਈ ਖਰੀਦਦਾਰੀ 'ਤੇ 'ਇਵੈਂਟ ਦਾ ਗੇ੍ਰਟ ਡਾਇਮੰਡ' ਸੇਲ ਲਗਾ ਰਿਹਾ ਹੈ ਜਿਸ ਦੌਰਾਨ ਤਨਿਸ਼ਕ ਵਲੋਂ ਹੀਰੇ ਦੇ ਗਹਿਣਿਆਂ 'ਤੇ 20 ਪ੍ਰਤੀਸ਼ਤ ਦੀ ਛੂਟ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਮੇਹਟੀਆਣਾ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 53 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਕਥਿਤ ਦੋਸ਼ੀ ਦੀ ਪਹਿਚਾਦ ਧਰਮਿੰਦਰ ਸਿੰਘ ਉਰਫ਼ ਕਾਕਾ ਵਾਸੀ ਪੰਜੌੜਾ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਰਤਨ ਦਰਬਾਰ 18 ਨੂੰ

ਗੜ੍ਹਦੀਵਾਲਾ, 13 ਫਰਵਰੀ (ਕੁਲਦੀਪ ਸਿੰਘ ਗੋਂਦਪੁਰ)- ਗੁਰਦੁਆਰਾ ਗੁਰ-ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਹਰਚਰਨ ਸਿੰਘ ਰਾਮਦਾਸਪੁਰ ਵਾਲਿਆਂ ਵਲੋਂ ਚਲਾਈ ਹੋਈ ਕੀਰਤਨ ਦਰਬਾਰ ਦੀ ਲੜੀ ਤਹਿਤ 18 ਫਰਵਰੀ ਦਿਨ ਐਤਵਾਰ ਨੂੰ ਪਿੰਡ ਜੰਡੋਰ ਵਿਖੇ ਮਹਾਨ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਲੋਂ ਵਿਦਿਆਰਥਣਾਂ ਦਾ ਇੰਡਸਟਰੀਅਲ ਟੂਰ

ਮੁਕੇਰੀਆਂ, 13 ਫਰਵਰੀ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਕਾਮਰਸ ਵਿਭਾਗ ਵਲੋਂ ਬੀ. ਸੀ. ਏ. ਭਾਗ ਤੀਜਾ ਦੇ ਐਮ. ਕਾਮ ਭਾਗ ਦੂਜਾ ਦੀਆਂ ਵਿਦਿਆਰਥਣਾਂ ਦਾ ਇਕ ਦਿਨਾਂ ਇੰਡਸਟਰੀਅਲ ਟੂਰ ਲਿਜਾਇਆ ਗਿਆ | ਇਸ ਦੌਰਾਨ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਸਿੰਘਾਂ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਗੁਰਦੁਆਰਾ ਸ਼ਹੀਦ ਸਿੰਘਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰਗ ਦਸਮੇਸ਼ ਨਗਰ ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਸੰਤ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਅਗਵਾਈ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ...

ਪੂਰੀ ਖ਼ਬਰ »

ਕਸਬਾ ਹਰਿਆਣਾ ਵਿਖੇ ਨਵੀਂ ਸਵਿਫ਼ਟ ਕਾਰ ਦੀ ਘੁੰਢ ਚੁਕਾਈ

ਹਰਿਆਣਾ, 10 ਫਰਵਰੀ (ਹਰਮੇਲ ਸਿੰਘ ਖੱਖ)- ਮਾਰੂਤੀ ਸਜ਼ੂਕੀ ਆਟੋਮੋਬਾਈਲ ਹਰਿਆਣਾ ਵਿਖੇ ਨਵੀਂ ਸਵਿਫ਼ਟ ਕਾਰ ਦੀ ਘੁੰਢ ਚੁਕਾਈ ਕੀਤੀ ਗਈ | ਇਸ ਮੌਕੇ ਸ਼ਸ਼ੀ ਕੁਮਾਰ ਮੀਤ ਪ੍ਰਧਾਨ ਨਗਰ ਕੌਾਸਲ ਹਰਿਆਣਾ, ਏ.ਐਸ.ਆਈ. ਰਾਜਵਿੰਦਰ ਸਿੰਘ, ਹਰਦੀਪ ਸਿੰਘ, ਮੈਨੇਜਰ ਦਲਜੀਤ ਸਿੰਘ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਸਕੀਮ ਤਹਿਤ ਬਣੀ ਸੜਕ ਵਿਚਕਾਰ ਪਏ ਟੋਏ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਐਮਾਂ ਮਾਂਗਟ, 13 ਫਰਵਰੀ (ਗੁਰਾਇਆ)- ਪ੍ਰਧਾਨ ਮੰਤਰੀ ਯੋਜਨਾ ਸਕੀਮ ਤਹਿਤ ਬਣੀ ਸੜਕ ਅੱਡਾ ਬਿਸ਼ਨਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦੀ ਹੋਈ ਨੰਗਲ ਬਿਹਾਲਾਂ ਅੱਡੇ 'ਚ ਜਾ ਕੇ ਨਿਕਲਦੀ ਹੈ ਪਰ ਇਸ ਸੜਕ ਦੀ ਪਿਛਲੇ ਕੁਝ ਸਾਲਾਂ ਤੋਂ ਹਾਲਤ ਏਨੀ ...

ਪੂਰੀ ਖ਼ਬਰ »

ਆਵਾਰਾ ਕੁੱਤਿਆਂ ਤੋਂ ਮਿਲੀ ਬੱਚੇ ਦੀ ਲਾਸ਼ ਦਾ ਨਹੀਂ ਮਿਲਿਆ ਕੋਈ ਵਾਰਿਸ, ਨਿਗਮ ਵਲੋਂ ਸਸਕਾਰ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਬੀਤੇ ਦਿਨੀਂ ਆਵਾਰਾ ਕੁੱਤਿਆਂ ਵਲੋਂ ਨੋਚੇ ਜਾ ਰਹੇ ਇਕ ਨਵਜਨਮੇ ਬੱਚੇ ਦੀ ਲਾਸ਼ ਦਾ ਕੋਈ ਵਾਰਿਸ ਨਾ ਆਉਣ ਕਾਰਨ ਰੇਲਵੇ ਪੁਲਿਸ ਨੇ ਉਸ ਨੂੰ ਨਗਰ ਨਿਗਮ ਦੇ ਹਵਾਲੇ ਕਰ ਦਿੱਤਾ ਹੈ | ਜਦਕਿ ਪਹਿਲਾਂ ਰੇਲਵੇ ਪੁਲਿਸ ਨੇ ਇਸ ...

ਪੂਰੀ ਖ਼ਬਰ »

ਫੁਗਲਾਣਾ ਦਾ ਫੁੱਟਬਾਲ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ

ਹੁਸ਼ਿਆਰਪੁਰ, 13 ਫਰਵਰੀ (ਨਰਿੰਦਰ ਸਿੰਘ ਬੱਡਲਾ)- ਸ਼ੇਰ-ਏ-ਪੰਜਾਬ ਸਪੋਟਰਸ ਕਲੱਬ ਫੁਗਲਾਣਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 13ਵਾਂ ਵਿਸ਼ਵ ਕਬੱਡੀ ਕੱਪ ਤੇ 45ਵਾਂ ਫੁੱਟਬਾਲ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ ਰਿਹਾ | ਫੁੱਟਬਾਲ ਟੀਮਾਂ ਦੇ ...

ਪੂਰੀ ਖ਼ਬਰ »

ਹਾਨੀਕਾਰਕ ਕੀਟ ਨਾਸ਼ਕਾਂ ਦੀ ਵਿੱਕਰੀ 'ਤੇ ਲਗਾਈ ਪਾਬੰਦੀ ਸ਼ਲਾਘਾਯੋਗ-ਐਡਵੋਕੇਟ ਘੁੰਮਣ

ਦਸੂਹਾ, 13 ਫਰਵਰੀ (ਭੁੱਲਰ)- ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਰਕਾਰ ਵੱਲੋਂ ਮਨੁੱਖਤਾ ਅਤੇ ਵਾਤਾਵਰਨ ਲਈ ਹਾਨੀਕਾਰਕ 20 ਕੀਟਨਾਸ਼ਕਾਂ ਦੀ ਵਿੱਕਰੀ 'ਤੇ ਲਗਾਈ ਪਾਬੰਦੀ ਸ਼ਲਾਘਾਯੋਗ ਕਦਮ ਹੈ | ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਭੁਪਿੰਦਰ ...

ਪੂਰੀ ਖ਼ਬਰ »

ਡੀ.ਡੀ.ਓ. ਸਤੀਸ਼ ਸ਼ਰਮਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ

ਤਲਵਾੜਾ, 13 ਫਰਵਰੀ (ਮਹਿਤਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਡੀ.ਡੀ.ਓ. ਸਤੀਸ਼ ਕੁਮਾਰ ਸ਼ਰਮਾ (58) ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ਪਿ੍ੰ. ਬਲਵਿੰਦਰ ਸਿੰਘ ਧਨੋਆ, ਸੀਨੀਅਰ ਗਰੁੱਪ ਇੰਸ.ਠਾ. ਅਵਤਾਰ ਸਿੰਘ ...

ਪੂਰੀ ਖ਼ਬਰ »

15 ਨੂੰ ਸੈਲਾ ਖ਼ੁਰਦ ਵਿਖੇ ਕੀਤੀ ਜਾ ਰਹੀ ਪੋਲ-ਖੋਲ੍ਹ ਰੈਲੀ ਲਾਮਿਸਾਲ ਹੋਵੇਗੀ-ਭੁੱਲੇਵਾਲ ਰਾਠਾਂ

ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਕਾਂਗਰਸ ਦੀ ਵਾਅਦਾ ਿਖ਼ਲਾਫ਼ੀ ਨੂੰ ਲੈ ਕੇ ਹਲਕਾ ਗੜ੍ਹਸ਼ੰਕਰ ਵਿਚ ਅਕਾਲੀ ਦਲ-ਭਾਜਪਾ ਵਲੋਂ 15 ...

ਪੂਰੀ ਖ਼ਬਰ »

ਆਸਮਾਨੀ ਬਿਜਲੀ ਪੈਣ ਨਾਲ ਦਰੱਖਤ ਤੇ ਬਿਜਲੀ ਉਪਕਰਨ ਸੜੇ

ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)- ਸਥਾਨਕ ਰੇਲਵੇ ਫਾਟਕ ਨਜ਼ਦੀਕ ਬਾਰਿਸ਼ ਤੇ ਤੇਜ਼ ਹਨੇਰੀ ਦੌਰਾਨ ਚਾਰ ਵਜੇ ਦੇ ਕਰੀਬ ਦੋ ਪਾਪੂਲਰ ਦੇ ਦਰੱਖਤਾਂ 'ਤੇ ਆਸਮਾਨੀ ਬਿਜਲੀ ਡਿਗਣ ਨਾਲ ਦਰੱਖਤ ਵਿਚੋਂ ਫਟ ਗਏ ਅਤੇ ਆਲੇ ਦੁਆਲੇ ਘਰਾਂ 'ਚ ਲੱਗੇ ਬਿਜਲੀ ਦੇ ਉਪਰਕਨ ...

ਪੂਰੀ ਖ਼ਬਰ »

ਬਲਾਕ ਪੱਧਰੀ ਅੰਗਰੇਜ਼ੀ ਸ਼ਬਦਾਵਲੀ ਮੁਕਾਬਲੇ 'ਚ ਧਰਮਪੁਰ ਦੇਵੀ ਸਕੂਲ ਦੇ ਬੱਚੇ ਜੇਤੂ

ਤਲਵਾੜਾ/ਰਾਮਗੜ੍ਹ ਸੀਕਰੀ, 13 ਫਰਵਰੀ (ਓਸ਼ੋ, ਕਟੋਚ)- ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਮਿਡਲ ਕਲਾਸਾਂ ਦੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਅੰਗਰੇਜ਼ੀ ਸ਼ਬਦਾਵਲੀ ਦੇ ਮੁਕਾਬਲੇ ਅੱਜ ਸਰਕਾਰੀ ਸੀ. ਸੈਕੰਡਰੀ ਸਕੂਲ ਤਲਵਾੜਾ ਸੈਕਟਰ ਤਿੰਨ ਵਿਖੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX