ਤਾਜਾ ਖ਼ਬਰਾਂ


ਪੰਜਾਬ ਤੋਂ 'ਆਪ' ਆਗੂਆਂ ਅਤੇ ਵਰਕਰਾਂ ਦੇ ਕਾਫ਼ਲੇ ਦਿੱਲੀ ਹੋ ਰਹੇ ਹਨ ਰਵਾਨਾ
. . .  28 minutes ago
ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)- ਦਿੱਲੀ 'ਚ ਹੋ ਰਹੇ ਚੋਣ ਪ੍ਰਚਾਰ ਦੌਰਾਨ ਅਰਵਿੰਦਰ ਕੇਜਰੀਵਾਲ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ...
ਨਾਗਰਿਕਤਾ ਸੋਧ ਕਾਨੂੰਨ ਸਬੰਧੀ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਵੇਗੀ। ਇਸ ਕਾਨੂੰਨ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਅੱਜ 133 ਪਟੀਸ਼ਨਾਂ ਸੂਚੀਬੱਧ ਹਨ। ਇਨ੍ਹਾਂ ਵਿਚੋਂ 131 ਪਟੀਸ਼ਨਾਂ ਇਸ ਕਾਨੂੰਨ ਖਿਲਾਫ ਦਾਇਰ ਹੋਈਆਂ ਹਨ। ਜਦਕਿ ਇਕ ਸਮਰਥਨ...
ਚੀਨ ਦੀ ਰਹੱਸਮਈ ਬਿਮਾਰੀ ਅਮਰੀਕਾ ਪੁੱਜੀ, ਭਾਰਤ 'ਚ ਵੀ ਅਲਰਟ
. . .  about 1 hour ago
ਵਾਸ਼ਿੰਗਟਨ, 22 ਜਨਵਰੀ - ਚੀਨ ਵਿਚ ਅਜੇ ਵੀ ਤੇਜ਼ੀ ਨਾਲ ਕੋਰੋਨਾ ਵਾਈਰਸ ਫੈਲ ਰਿਹਾ ਹੈ। ਜਿਸ ਦੇ ਚੱਲਦਿਆਂ ਉੱਥੇ ਲੋਕਾਂ ਨੂੰ ਸਾਰਸ ਨਾਮਕ ਬਿਮਾਰੀ ਹੋ ਰਹੀ ਹੈ। ਕੋਰੋਨਾ ਵਾਈਰਸ ਦੇ ਕਾਰਨ ਚੀਨ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 440 ਲੋਕ ਇਸ ਤੋਂ ਪ੍ਰਭਾਵਿਤ ਹਨ। ਅਮਰੀਕਾ ਵਿਚ ਵੀ ਇਸ...
ਦਿੱਲੀ 'ਚ ਛਾਈ ਸੰਘਣੀ ਧੁੰਦ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਦੇਸ਼ ਦੀ ਰਾਜਧਾਨੀ ਤੇ ਨਜ਼ਦੀਕੀ ਇਲਾਕਿਆਂ ਵਿਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਬਦਲੀ ਹੈ। ਦਿੱਲੀ ਤੇ ਐਨ.ਸੀ.ਆਰ. ਦੇ ਇਲਾਕਿਆਂ ਵਿਚ ਫਿਰ ਤੋਂ ਠੰਢ ਦਾ ਪ੍ਰਕੋਪ ਵਧਣ ਲੱਗਾ ਹੈ। ਬੁੱਧਵਾਰ ਸਵੇਰ ਨੂੰ ਦਿੱਲੀ ਤੇ ਨੇੜਲੇ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ......
ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  1 day ago
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  1 day ago
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  1 day ago
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  1 day ago
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  1 day ago
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  1 day ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  1 day ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  1 day ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  1 day ago
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  1 day ago
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  1 day ago
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  1 day ago
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  1 day ago
ਅੰਮ੍ਰਿਤਸਰ ਵਿਖੇ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  1 day ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  1 day ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  1 day ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 1 hour ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 1 hour ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  4 minutes ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  32 minutes ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 1 hour ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਅੱਜ ਦਾ ਵਿਚਾਰ
. . .  1 day ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  2 days ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜਾਡਲਾ ਵਿਖੇ ਸਰਕਾਰੀ ਕਾਲਜ ਬਣਾਉਣ ਦੀ ਪ੍ਰਕਿਰਿਆ ਸ਼ੁਰੂ-ਡੀ.ਸੀ.

ਨਵਾਂਸ਼ਹਿਰ, 13 ਫ਼ਰਵਰੀ (ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਇਲਾਕੇ ਵਿਚ ਸਕੂਲ ਸਿੱਖਿਆ ਤੋਂ ਬਾਅਦ ਲੋੜਵੰਦ ਵਿਦਿਆਰਥੀਆਂ ਨੂੰ ਸਰਕਾਰੀ ਪੱਧਰ 'ਤੇ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਡਲਾ ਵਿਖੇ ਸਰਕਾਰੀ ਕਾਲਜ ਸਥਾਪਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਨਵੇਂ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਕਰਨ ਲਈ ਆਰਜ਼ੀ ਇਮਾਰਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਬੁਲਾਈ ਮੀਟਿੰਗ ਉਪਰੰਤ ਕੀਤਾ | ਉਨ੍ਹਾਂ ਦੱਸਿਆ ਕਿ ਪੰਚਾਇਤ ਵਲੋਂ ਕਾਲਜ ਦੀ ਸਥਾਪਤੀ ਲਈ 5 ਏਕੜ ਜ਼ਮੀਨ ਦਿੱਤੀ ਗਈ ਹੈ | ਲੋਕ ਨਿਰਮਾਣ ਵਿਭਾਗ ਵੱਲੋਂ ਇਸ ਦੀ ਉਸਾਰੀ ਦਾ ਅਨੁਮਾਨ ਲਾਉਣ ਬਾਅਦ ਸਰਕਾਰ ਨੂੰ ਗਰਾਂਟ ਜਾਰੀ ਕਰਨ ਲਈ ਕੇਸ ਭੇਜ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਤੋਂ ਕਲਾਸਾਂ ਦਾ ਪ੍ਰਬੰਧ ਕਰਨ ਲਈ ਆਰਜ਼ੀ ਪ੍ਰਬੰਧ ਕਰ ਲਏ ਜਾਣਗੇ ਤਾਂ ਜੋ ਇਮਾਰਤ ਦੇ ਮੁਕੰਮਲ ਹੋਣ ਤੱਕ ਕਾਲਜ ਦੀ ਹੋਰ ਇਮਾਰਤ ਵਿਚ ਸ਼ੁਰੂਆਤ ਕੀਤੀ ਜਾ ਸਕੇ | ਡਿਪਟੀ ਕਮਿਸ਼ਨਰ ਨੇ ਐੱਸ.ਡੀ.ਐਮ. ਨਵਾਂਸ਼ਹਿਰ ਅਦਿੱਤਿਆ ਉੱਪਲ ਨੂੰ ਮੌਕੇ 'ਤੇ ਜਾ ਕੇ ਕਾਲਜ ਲਈ ਪੰਚਾਇਤ ਵਲੋਂ ਦਿੱਤੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਵੀ ਆਖਿਆ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਇਤਿਹਾਸਕ ਬਾਰਾਂਦਰੀ ਗਾਰਡਨ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਤਾਂ ਜੋ ਸ਼ਹਿਰ ਦੇ ਲੋਕਾਂ ਦੀ ਆਮਦ ਵਾਲੇ ਇਸ ਰਮਣੀਕ ਸਥਾਨ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ | ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਾਰਾਂਦਰੀ ਬਾਗ਼ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨ | ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਾਰਾਂਦਰੀ ਗਾਰਡਨ ਵਿਚ ਈ-ਲਾਇਬਰੇਰੀ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਵੀ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਅਤੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਇੱਕ ਚੰਗਾ ਮੰਚ ਮੁਹੱਈਆ ਹੋ ਸਕੇ | ਉਨ੍ਹਾਂ ਦੱਸਿਆ ਕਿ ਈ-ਲਾਇਬਰੇਰੀ ਵਿਚ ਮੁਕਾਬਲੇ ਦੀ ਪ੍ਰੀਖਿਆਵਾਂ ਨਾਲ ਸਬੰਧਤ ਕਿਤਾਬਾਂ ਤੋਂ ਇਲਾਵਾ ਆਨਲਾਈਨ ਕਿਤਾਬਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ | ਉਨ੍ਹਾਂ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਕੋ-ਜੈਨਰੇਸ਼ਨ ਪਲਾਂਟ ਦੇ ਪ੍ਰਬੰਧਕਾਂ ਨੂੰ ਅੱਜ ਤੋਂ ਪਲਾਂਟ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਇਸ ਸ਼ਰਤ 'ਤੇ ਦਿੱਤੀ ਕਿ ਪਲਾਂਟ ਦੇ ਚੱਲਣ ਨਾਲ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਇਹ ਪਲਾਂਟ ਸ਼ਹਿਰ ਵਾਸੀਆਂ ਵਲੋਂ ਸਵਾਹ ਦੀ ਸਮੱਸਿਆ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਬੀਤੀ 4 ਫ਼ਰਵਰੀ ਨੂੰ ਬੰਦ ਕਰਵਾ ਦਿੱਤਾ ਗਿਆ ਸੀ | ਪਲਾਂਟ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਸਾਰੇ ਪਲਾਂਟ ਨੂੰ ਤਕਨੀਕੀ ਤੌਰ 'ਤੇ ਮਸ਼ੀਨਰੀ ਸਥਾਪਿਤ ਕਰਨ ਵਾਲੀ ਕੰਪਨੀ ਤੋਂ ਸਹੀ ਕਰਵਾਇਆ ਗਿਆ ਹੈ ਅਤੇ ਹੁਣ ਅਜਿਹੀ ਸਮੱਸਿਆ ਦੁਬਾਰਾ ਨਹੀਂ ਆਵੇਗੀ | ਮੀਟਿੰਗ ਵਿਚ ਜ਼ਿਲ੍ਹਾ ਪੱਧਰੀ ਖੇਡ ਸਟੇਡੀਅਮ ਬਣਾਉਣ ਲਈ ਜਾਡਲਾ ਦੀ ਪੰਚਾਇਤ ਵੱਲੋਂ ਜ਼ਮੀਨ ਦੇਣ ਦੀ ਪੇਸ਼ਕਸ਼ 'ਤੇ ਵੀ ਵਿਚਾਰ ਕੀਤਾ ਗਿਆ | ਡੀ.ਡੀ.ਪੀ.ਓ. ਨੂੰ ਖੇਡ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਨਾਲ ਮਿਲ ਕੇ ਇਸ 'ਤੇ ਅਗਲੀ ਕਾਰਵਾਈ ਕਰਨ ਲਈ ਆਖਿਆ ਗਿਆ | ਇਸ ਦੇ ਨਾਲ ਹੀ ਸਥਾਨਕ ਬੰਗਾ ਰੋਡ 'ਤੇ ਫੋਕਲ ਪੁਆਇੰਟ ਵਿਚ ਛੋਟੇ ਉੱਦਮੀਆਂ ਖ਼ਾਸ ਤੌਰ 'ਤੇ ਲੱਕੜ ਦੇ ਕਿੱਤੇ ਨਾਲ ਸਬੰਧਤ ਕਲੱਸਟਰ ਬਣਾਉਣ 'ਤੇ ਵੀ ਵਿਚਾਰ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਚਾਹਵਾਨ ਉੱਦਮੀਆਂ ਨੂੰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨਾਲ ਸੰਪਰਕ ਕਰਨ ਲਈ ਆਖਿਆ ਹੈ | ਮੀਟਿੰਗ ਵਿਚ ਜ਼ਿਲ੍ਹੇ ਦੇ ਉੱਚ ਅਧਿਕਾਰੀ ਏ.ਡੀ.ਸੀ., ਐੱਸ.ਡੀ.ਐਮ., ਡੀ.ਡੀ.ਪੀ.ਓ., ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਬੀ.ਡੀ.ਪੀ.ਓ. ਵੀ ਹਾਜ਼ਰ ਸਨ |

ਡੀ. ਸੀ. ਵਲੋਂ ਬਾਲ ਭਿੱਖਿਆ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਵੈਨ ਰਵਾਨਾ

ਨਵਾਂਸ਼ਹਿਰ, 13 ਫ਼ਰਵਰੀ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜ਼ਿਲ੍ਹੇ ਵਿਚੋਂ ਬਾਲ ਭਿੱਖਿਆ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਅੱਜ ਜਾਗਰੂਕਤਾ ਵੈਨ ਰਵਾਨਾ ਕਰਦਿਆਂ ਆਖਿਆ ਕਿ ਬਾਲ ਭਿੱਖਿਆ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਲਈ ਸਬ ਡਵੀਜ਼ਨ ...

ਪੂਰੀ ਖ਼ਬਰ »

ਦਰੱਖਤ ਹੇਠ ਆਉਣ ਨਾਲ ਵਿਅਕਤੀ ਦੀ ਮੌਤ

ਬਹਿਰਾਮ, 13 ਫਰਵਰੀ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਜੱਸੋਮਜਾਰਾ ਕੋਲ ਇਕ ਦਰੱਖਤ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਥਾਣਾ ਬਹਿਰਾਮ ਦੇ ਇੰਚਾਰਜ ਰਾਜ ਕੁਮਾਰ ਅਤੇ ਏ. ਐਸ. ਆਈ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੇ ...

ਪੂਰੀ ਖ਼ਬਰ »

ਮਜਾਰਾ 'ਚ ਕੀਰਤਨ ਦਰਬਾਰ 18 ਨੂੰ

ਬੰਗਾ, 13 ਫਰਵਰੀ (ਨੂਰਪੁਰ) - ਪਿੰਡ ਮਜਾਰਾ ਨੌ ਅਬਾਦ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦਿਨ 'ਤੇ 18 ਫਰਵਰੀ ਨੂੰ ਸ਼ਾਮ 5ਵਜੇ ਤੋਂ 9ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਸੰਤ ਕੁਲਦੀਪ ਸਿੰਘ ਮਜਾਰਾ ਵਾਲੇ ਅਤੇ ਹੋਰ ਜਥੇ ਕੀਰਤਨ ਕਰਨਗੇ | ਇਹ ਜਾਣਕਾਰੀ ਉਂਕਾਰ ...

ਪੂਰੀ ਖ਼ਬਰ »

ਰਹਿਪਾ ਵਿਖੇ ਜਾਂਚ ਕੈਂਪ ਦੌਰਾਨ 670 ਮਰੀਜ਼ਾਂ ਦੀ ਜਾਂਚ-60 ਮਰੀਜ਼ ਆਪ੍ਰੇਸ਼ਨ ਲਈ ਨਾਮਜਦ

ਮੁਕੰਦਪੁਰ, 13 ਫਰਵਰੀ (ਅਮਰੀਕ ਸਿੰਘ ਢੀਂਡਸਾ) - ਪਿੰਡ ਰਹਿਪਾ ਵਿਖੇ ਚਲ ਰਹੇ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਰਜਿ ਵਿਖੇ ਬਹੁ ਮੰਤਵੀ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਮੀਂਹ ਦੇ ਬਾਵਜੂਦ ਵੀ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਲੋੜਵੰਦਾਂ ਵਲੋਂ ਸ਼ਿਰਕਤ ਕਰਕੇ ਇਸ ...

ਪੂਰੀ ਖ਼ਬਰ »

ਨਗਰ ਕੌ ਾਸਲ ਬਲਾਚੌਰ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ/ਸੜਕਾਂ ਤੇ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਵਿਚ ਦਿੱਕਤ ਨੂੰ ਦੂਰ ਕਰਨ ਲਈ ਨਗਰ ਕੌਾਸਲ ਬਲਾਚੌਰ ਵਲੋਂ ਪਹਿਲਾਂ ਦੋ ਤਿੰਨ ਦਿਨ ਲਗਾਤਾਰ ਲੋਕਾਂ ਨੂੰ ਸੂਚਿਤ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ

ਨਵਾਂਸ਼ਹਿਰ, 13 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਨਾਬਾਲਗ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਵਿਰੁੱਧ ਵੱਖ-ਵੱਖ ਸੰਗੀਨ ਧਾਰਾਵਾਂ ਅਤੇ ਪੌਸਕੋ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਇਹ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਬਲਾਚੌਰ ਦੀ ਮੀਟਿੰਗ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਬਲਾਚੌਰ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕੌਮੀ ਉਪ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਚੌ ਨੰਦ ਲਾਲ ਨੇ ਕਿਹਾ ਕਿ ਜਦੋਂ ਤੋਂ ...

ਪੂਰੀ ਖ਼ਬਰ »

ਸਿੰਬਲ ਮਜਾਰਾ ਵਿਖੇ ਗਲੀਆਂ ਅਤੇ ਢੇਰਾਂ 'ਚ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਮਜਾਰੀ/ਸਾਹਿਬਾ, 13 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਸਿੰਬਲ ਮਜਾਰਾ ਵਿਖੇ ਗਲੀਆਂ ਵਿਚ ਅਤੇ ਢੇਰਾਂ ਵਾਲੀ ਜਗ੍ਹਾ ਖੜ੍ਹੇ ਪਾਣੀ ਤੋਂ ਡਾਢੇ ਪ੍ਰੇਸ਼ਾਨ ਹਨ | ਇਸ ਬਾਰੇ ਮੋਹਨ ਲਾਲ ਪੰਚ, ਮਦਨ ਸਿੰਘ, ਚੌਕੀਦਾਰ ਸਵਰਨਾ ਰਾਮ, ਪ੍ਰੇਮ ਨਾਥ, ਸਰੂਪ ਸਿੰਘ, ਸਰਬਜੀਤ ਸਿੰਘ, ...

ਪੂਰੀ ਖ਼ਬਰ »

ਸੈਂਟਰ ਪੱਧਰੀ ਮੁਕਾਬਲਿਆਂ 'ਚ ਚਾਹਲ ਕਲਾਂ ਸਕੂਲ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

ਮੁਕੰਦਪੁਰ, 13 ਫਰਵਰੀ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਸੁੰਦਰ ਲਿਖਣ ਤੇ ਪਹਾੜੇ ਸੁਣਾਉਣ ਸਬੰਧੀ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲ ਚਾਹਲ ਕਲਾਂ ਦੇ ਵਿਦਿਆਰਥੀਆਂ ਨੇ 9 ਪੁਜੀਸ਼ਨਾਂ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਬਲਾਚੌਰ ਵਿਚ ਖੋਲ੍ਹੇ ਜਾਣਗੇ ਹੁਨਰ ਵਿਕਾਸ ਕੇਂਦਰ -ਅਜੇ ਚੌਧਰੀ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਵਿਧਾਨ ਸਭਾ ਹਲਕਾ ਬਲਾਚੌਰ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਲਾਚੌਰ ਵਿਖੇ ਜਲਦੀ ਹੀ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਾਣਗੇ, ਇਹ ਜਾਣਕਾਰੀ ਯੂਥ ਆਗੂ ਅਜੇ ਚੌਧਰੀ ਮੰਗੂਪੁਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਨਵਾਂਸ਼ਹਿਰ, 13 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਦੇ ਸਰਗਰਮ ਵਰਕਰਾਂ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪਿਛਲੇ ਦਿਨੀਂ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੇ ...

ਪੂਰੀ ਖ਼ਬਰ »

ਝਿੰਗੜਾਂ ਵਿਖੇ ਵਲੋਂ ਐਕਯੂਪ੍ਰੈਸ਼ਰ ਕੈਂਪ ਸ਼ੁਰੂ

ਔੜ/ਝਿੰਗੜਾਂ, 13 ਫਰਵਰੀ (ਕੁਲਦੀਪ ਸਿੰਘ ਝਿੰਗੜ)- ਅਨਾਹਦ ਹੈਲਥ ਕੇਅਰ ਸੰਸਥਾ ਨਯਾ ਨੰਗਲ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਸਵਿੰਦਰ ਸਿੰਘ ਸੋਢੀ ਐੱਮ.ਡੀ. ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਸ਼ਿਵ ਭਗਤਾਂ ਵਲੋਂ ਲੰਗਰ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਬਲਾਚੌਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸ਼ਿਵ ਭਗਤਾਂ ਵੱਲੋਂ ਕਈ ਥਾਈਾ ਲੰਗਰ ਲਾਏ ਲਾਏ ਗਏ | ਬਾਬਾ ਬਲਰਾਜ ਮੰਦਰ ਸਭਾ ਵੱਲੋਂ ਮੰਦਰ ਵਿਖੇ, ਮਾਂ ਭਗਵਤੀ ਜਾਗਰਨ ਕਮੇਟੀ ਸ੍ਰੀ ...

ਪੂਰੀ ਖ਼ਬਰ »

ਲਧਾਣਾ ਉੱਚਾ 'ਚ ਹੋਇਆ ਗੁਰਮਤਿ ਸਮਾਗਮ

ਬੰਗਾ, 13 ਫਰਵਰੀ (ਕਰਮ ਲਧਾਣਾ) - ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ | ਸਵ: ਮੋਹਣ ਸਿੰਘ ਦੇ ਪਰਿਵਾਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ...

ਪੂਰੀ ਖ਼ਬਰ »

ਬਿਸਤ ਦੁਆਬ ਨਹਿਰ ਪੱਕੀ ਕਰਨ ਲਈ ਵੱਢੇ ਗਏ ਦਰੱਖਤਾਂ ਦੇ ਬਦਲੇ ਆਖ਼ਰ ਕਦੋਂ ਲਗਾਏ ਜਾਣਗੇ ਨਵੇਂ ਰੁੱਖ?

ਉਸਮਾਨਪੁਰ, 13 ਫਰਵਰੀ (ਸੰਦੀਪ ਮਝੂਰ)- ਬਿਸਤ ਦੁਆਬ ਨਹਿਰ ਨੂੰ ਪੱਕਿਆਂ ਕਰਨ ਲਈ ਨਹਿਰ ਦੇ ਦੋਵਾਂ ਕਿਨਾਰਿਆਂ ਦੇ ਨਾਲ ਨਾਲ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਆਕਸੀਜਨ ਅਤੇ ਛਾਂ ਦੇਣ ਵਾਲੇ ਖੜ੍ਹੇ ਦਰਖਤਾਂ ਨੂੰ ਨਹਿਰੀ ਵਿਭਾਗ ਵਲੋਂ ਵੱਢਣ ਉਪਰੰਤ ਅੱਜ ਤੱਕ ਉਕਤ ...

ਪੂਰੀ ਖ਼ਬਰ »

ਪੱਤਰਕਾਰ ਹਰਪਾਲ ਸਿੰਘ ਰਹਿਪਾ ਅਤੇ ਲਾਇਨ ਜਗਦੀਸ਼ ਦੁੱਗਲ ਦੀ ਯਾਦ ਵਿਚ ਮੈਡੀਕਲ ਕੈਂਪ ਲਗਾਇਆ

ਬੰਗਾ, 13 ਫਰਵਰੀ (ਲਾਲੀ ਬੰਗਾ) - ਸਮਾਜ ਸੇਵੀ ਸੰਸਥਾ ਲਾਇਨ ਕਲੱਬ ਬੰਗਾ ਮਹਿਕ ਵਲੋਂ ਮਾਹਿਰ ਡਾਕਟਰ ਅਤੇ ਲਾਇਨ ਕਲੱਬ ਬੰਗਾ ਦੇ ਪ੍ਰਧਾਨ ਡਾ: ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਬੰਗਾ ਅਤੇ ਮੁਕੰਦਪੁਰ ਦੀਆਂ ਸਾਰੀਆਂ ਲਾਇਨ ਕਲੱਬਾਂ ਦੇ ਸਹਿਯੋਗ ਨਾਲ ਅਦਾਰਾ 'ਅਜੀਤ' ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਨਵਾਂਸ਼ਹਿਰ, 13 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੌਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਰਾ, ਸਪੈਸ਼ਲ ਬਲਾਕ ਰਿਸੋਰਸ ਸੈਂਟਰ ਨੌਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ ਦਾ ...

ਪੂਰੀ ਖ਼ਬਰ »

ਟਾਇਰਾਂ ਦੇ ਸਟੋਰ 'ਚ ਅੱਗ ਲੱਗੀ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਅੱਜ ਮੁੱਖ ਚੌਾਕ ਨੇੜੇ ਚੋਪੜਾ ਸਾਈਕਲ ਤੇ ਟਾਇਰ ਸਟੋਰ ਵਿਖੇ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਸਰਦਾਰੀ ਲਾਲ ਚੋਪੜਾ ਤੇ ਰਿੰਕੂ ਚੋਪੜਾ ਨੇ ਦੱਸਿਆ ਕਿ ਉਹ ਰੋਜ਼ ਵਾਂਗ ਅੱਜ ਸਵੇਰੇ ਦੁਕਾਨ ...

ਪੂਰੀ ਖ਼ਬਰ »

ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਤਹਿਤ ਅੰਗਰੇਜ਼ੀ ਪ੍ਰੋਜੈਕਟ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ

ਮੁਕੰਦਪੁਰ, 13 ਫਰਵਰੀ (ਦੇਸ ਰਾਜ ਬੰਗਾ) - ਸਕੂਲ ਸਿੱਖਿਆ ਵਿਭਾਗ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ, ਸਟੇਟ ਕੋਆਰਡੀਨੇਟਰ ਹਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ/ਸ) ਵਿਨੋਦ ਕੁਮਾਰ, ਡੀ. ਐਮ. ਵਰਿੰਦਰ ਬੰਗਾ ਅਤੇ ਡਾਈਟ ਨੌਰਾ ਦੇ ਪਿ੍ੰਸੀਪਲ ਚਰਨਜੀਤ ਸਿੰਘ ਦੇ ...

ਪੂਰੀ ਖ਼ਬਰ »

ਬਾਗੀ ਕਾਂਗਰਸੀਆਂ ਦੀਆਂ ਗੱਲਾਂ ਤੋਂ ਦੂਰ ਰਹਿਣਾ ਸਮੇਂ ਦੀ ਮੁੱਖ ਲੋੜ-ਸਤਨਾਮ ਸਿੰਘ ਪਹਿਲਵਾਨ

ਕਟਾਰੀਆਂ, 13 ਫਰਵਰੀ (ਨਵਜੋਤ ਸਿੰਘ ਜੱਖੂ)-ਕਾਂਗਰਸੀ ਆਗੂ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਦੀ ਅਗਵਾਈ ਵਿਚ ਪਿੰਡ ਲਾਦੀਆਂ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਕਾਂਗਰਸ ਪਾਰਟੀ ਵਿਚ ਹੋਰ ਮਜ਼ਬੂਤੀ ਬਨਾਉਣ ਲਈ ਹਲਕੇ ਦੇ ਵੋਟਰਾਂ ਅਤੇ ...

ਪੂਰੀ ਖ਼ਬਰ »

ਰੁਕਣ ਦਾ ਨਾਂਅ ਨਹੀਂ ਲੈਂਦੀਆਂ ਸ਼ਹਿਰ 'ਚੋਂ ਚੋਰੀਆਂ

ਨਵਾਂਸ਼ਹਿਰ, 13 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਬੀਤੀ ਰਾਤ ਰਾਹੋਂ ਰੋਡ ਮੁੱਖ ਮਾਰਗ 'ਤੇ ਇੱਕ ਦੁੱਧ ਵਾਲੀ ਡੇਅਰੀ ਤੋਂ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 10 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ ਹੈ | ਦੁਕਾਨ ਮਾਲਕ ਅਸ਼ੋਕ ਬਜਾਜ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਸਾਲਾਨਾ ਸਮਾਗਮ 17 ਤੇ 18 ਨੂੰ

ਫਗਵਾੜਾ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵਲੋਂ 29ਵਾਂ ਸਾਲਾਨਾ ਸਮਾਗਮ 17 ਤੇ 18 ਫਰਵਰੀ ਨੂੰ ਆਸ਼ਰਮ ਵਿਖੇ ਕਰਵਾਇਆ ਜਾ ਰਿਹਾ ਹੈ | ਅੱਜ ਇੱਥੇ ਆਸ਼ਰਮ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆਸ਼ਰਮ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਮੇਹਲੀ, 13 ਫਰਵਰੀ (ਸੰਦੀਪ ਸਿੰਘ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਕੁਲਥਮ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਹਰਮੇਸ਼ ...

ਪੂਰੀ ਖ਼ਬਰ »

ਲੈਫਟੀਨੈਂਟ ਜਨਰਲ ਬਿਕਰਮ ਸਿੰਘ ਹਸਪਤਾਲ 'ਚ ਦੰਦਾਂ ਦਾ ਪੰਦ੍ਹਰਵਾੜਾ ਸ਼ੁਰੂ

ਬਲਾਚੌਰ, 13 ਫਰਵਰੀ (ਦੀਦਾਰ ਸਿੰਘ ਬਲਾਚੌਰੀਆ,ਵਰਿੰਦਰਪਾਲ ਸਿੰਘ ਹੰੁਦਲ) ਲੈਫਟੀਨੈਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਵਿਖੇ 29 ਵਾਂ ਦੰਦਾਂ ਦੇ ਪੰਦ੍ਹਰਵਾੜੇ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਡਾ ਪਵਨ ਕੁਮਾਰ ਨੇ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ...

ਪੂਰੀ ਖ਼ਬਰ »

ਬੰਗਾ 'ਚ ਲਵਲੀ ਆਟੋਜ਼ ਵਲੋਂ ਨਿਊ ਸਵਿਫਟ ਕਾਰ ਲਾਂਚ

ਬੰਗਾ, 13 ਫਰਵਰੀ (ਜਸਬੀਰ ਸਿੰਘ ਨੂਰਪੁਰ) - ਲਵਲੀ ਆਟੋਜ਼ ਬੰਗਾ ਵਲੋਂ ਪਾਲਿਕਾ ਕੰਪਲੈਕਸ ਵਿਖੇ ਨਿਊ ਸਵਿਫਟ ਕਾਰ ਦੀ ਘੁੰਢ ਚੁਕਾਈ ਕੀਤੀ | ਮੁੱਖ ਮਹਿਮਾਨ ਵਜੋਂ ਬਾਬਾ ਦਵਿੰਦਰ ਕੌੜਾ, ਗੋਪਾਲ ਕ੍ਰਿਸ਼ਨ ਥਾਣਾ ਮੁਖੀ ਬੰਗਾ ਪੁੱਜੇ | ਯਾਦਵੀਰ ਸਿੰਘ ਬ੍ਰਾਂਚ ਮੈਨੇਜਰ, ...

ਪੂਰੀ ਖ਼ਬਰ »

ਜਨਵਾਦੀ ਨੌਜਵਾਨ ਸਭਾ ਵਲੋਂ ਬੰਗਾ ਵਿਖੇ ਰੇਲ ਨੂੰ ਰੋਕੀ

ਬੰਗਾ, 13 ਫਰਵਰੀ (ਜਸਬੀਰ ਸਿੰਘ ਨੂਰਪੁਰ) - ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ. ਵਾਈ. ਐੱਫ. ਆਈ) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਰੇਲਵੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਰੇਲਾਂ ਰੋਕੀਆਂ ਗਈਆਂ | ਸਭਾ ਦੇ ਇੰਚਾਰਜ ਬਲਵਿੰਦਰ ਪਾਲ ਬੰਗਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਅਕਾਲੀ ਆਗੂ ਸਤਵਿੰਦਰ ਸਿੰਘ ਦਾ ਦਿਹਾਂਤ-ਸਸਕਾਰ ਅੱਜ

ਬੰਗਾ, 13 ਫਰਵਰੀ (ਜਸਬੀਰ ਸਿੰਘ ਨੂਰਪੁਰ) - ਅਕਾਲੀ ਦਲ ਦੇ ਆਗੂ ਸਤਵਿੰਦਰ ਸਿੰਘ ਜੀਤਾ ਸਾਬਕਾ ਸਰਪੰਚ ਪਿੰਡ ਕਲੇਰਾਂ ਦਾ ਦਿਹਾਂਤ ਹੋ ਗਿਆ | ਸ: ਜਸਵਰਿੰਦਰ ਸਿੰਘ ਜੱਸਾ ਕਲੇਰਾਂ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਸਤਵਿੰਦਰ ਸਿੰਘ ਦਾ ਸੰਸਕਾਰ 14 ਫਰਵਰੀ ਨੂੰ ਪਿੰਡ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX