ਤਰਨਤਾਰਨ, 13 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਨਕਲੀ ਬੀਜ, ਦਵਾਈਆਂ ਤੇ ਖਾਦਾਂ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਹਰਚਰਨ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਤਾਪ ਸਿੰਘ ਸੰਧੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਵਨ ਕੁਮਾਰ ਮਲਹੋਤਰਾ ਤੋਂ ਇਲਾਵਾ ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਡੇਅਰੀ ਵਿਭਾਗ ਦੇ ਅਧਿਕਾਰੀ ਤੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਮਿਲਾਵਟੀ ਦਵਾਈਆਂ, ਖਾਦਾਂ ਤੇ ਨਕਲੀ ਬੀਜ ਵੇਚਣ ਵਾਲੀਆਂ ਕੰਪਨੀਆਂ ਤੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਮੇਂ-ਸਮੇਂ 'ਤੇ ਚੈਕਿੰਗ ਕਰਨਗੀਆਂ | ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਮਿਲਾਵਟੀ ਦਵਾਈਆਂ, ਖਾਦਾਂ ਤੇ ਬੀਜ ਵੇਚਣ ਵਾਲੀਆਂ ਕੰਪਨੀਆਂ ਤੇ ਦੁਕਾਨਾਦਾਰਾਂ ਿਖ਼ਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਦੁਕਾਨਾਂ ਨੂੰ ਸੀਲ ਕੀਤਾ ਜਾਵੇ | ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੀਮਾਂ ਅਧੀਨ ਕਿਸਾਨਾਂ ਨੂੰ ਮਸ਼ੀਨਰੀ ਉਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਸਟਮ ਹਾਇਰਿੰਗ ਸੈਂਟਰ ਲਈ ਮਸ਼ੀਨਰੀ ਦੇ ਡਰਾਅ ਸਮੇਂ ਸਿਰ ਕੱਢੇ ਜਾਣ ਤੇ ਕੰਬਾਈਨਾਂ 'ਤੇ ਸੁਪਰ ਐੱਸ. ਐੱਮ. ਐੱਸ. ਲਗਾਉਣ ਵਾਸਤੇ ਕੰਬਾਈਨ ਮਾਲਿਕਾਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਕੰਬਾਈਨ 'ਤੇ ਸੁਪਰ ਐੱਸ.ਐੱਮ.ਐੱਸ. ਲਗਾਉਣ ਲਈ ਖੇਤੀਬਾੜੀ ਵਿਭਾਗ ਵਲੋਂ 50 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਰੋਟਰੀ ਪਾਵਰ ਵੀਡਰ ਤੇ 60 ਹਜ਼ਾਰ ਰੁਪਏ, ਪਾਵਰ ਸਪਰੇ ਪੰਪ ਤੇ 50 ਹਜ਼ਾਰ ਰੁਪਏ, ਨੈਪਸੈਕ ਪਾਵਰ ਸਪਰੇਅ ਪੰਪ 'ਤੇ 8 ਹਜ਼ਾਰ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਵਧਾਉਣ ਲਈ ਜ਼ਿਮੀਦਾਰਾਂ ਨੂੰ ਪੌਲੀ ਹਾਊਸ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਰਾਸ਼ਟਰੀ ਬਾਗਬਾਨੀ ਮਿਸ਼ਨ ਅਧੀਨ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ |
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਸਪਾਲ ਸਿੰਘ ਪਾਲਾ ਦੀ ਗੋਇੰਦਵਾਲ ਸਾਹਿਬ ਸਥਿਤ 13 ਮਰਲੇ ਜ਼ਮੀਨ ਦੇ ਮਾਮਲੇ ਵਿਚ ਤਰਨ ਤਾਰਨ ਦੇ ਐੱਸ.ਐੱਸ.ਪੀ. ਨੇ ਐੱਸ.ਪੀ.ਡੀ. ਨੂੰ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਹ ਕਿਹਾ ਗਿਆ ਹੈ ਕਿ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਵਾਲਮੀਕ ਸੰਤ ਸਮਾਜ ਬੱਬਰ ਦਲ ਦੀ ਮੀਟਿੰਗ ਪਿੰਡ ਜੰਡੋਕੇ ਸਰਹਾਲੀ ਵਿਖੇ ਹੋਈ ਜਿਸਦੀ ਪ੍ਰਧਾਨਗੀ ਦਲ ਦੇ ਮੁਖੀ ਸੰਤ ਕਾਬਲ ਨਾਥ ਨੇ ਕੀਤੀ | ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਲਿਤਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਥਾਣਾ ਸਿਟੀ ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਚੂਰਾ ਪੋਸਤ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ...
ਹਰੀਕੇ ਪੱਤਣ, 13 ਫਰਵਰੀ (ਸੰਜੀਵ ਕੁੰਦਰਾ)-ਸ਼ਰਾਬੀ ਹਾਲਤ ਵਿਚ ਥਾਣੇ ਆਏ ਪਿਓ-ਪੁੱਤਰ ਨੇ ਥਾਣੇ ਦੇ ਸੰਤਰੀ ਤੇ ਮੁਣਸ਼ੀ ਦੇ ਚਪੇੜਾਂ ਮਾਰੀਆਂ ਤੇ ਸੰਤਰੀ ਦੀ ਵਰਦੀ ਪਾੜ੍ਹ ਦਿੱਤੀ, ਜਿਸ 'ਤੇ ਥਾਣਾ ਹਰੀਕੇ ਪੁਲਿਸ ਨੇ ਪਿੰਡ ਪਨਗੋਟਾ ਨਿਵਾਸੀ ਪਿਓ-ਪੁੱਤਰਾਂ 'ਤੇ ਵੱਖ-ਵੱਖ ...
ਫਤਿਆਬਾਦ, 13 ਫਰਵਰੀ (ਧੂੰਦਾ)-ਕਸਬਾ ਫਤਿਆਬਾਦ ਤੇ ਆਸ-ਪਾਸ ਦੇ ਇਲਾਕੇ ਵਿਚ ਚੋਰਾਂ ਤੇ ਲੁਟੇਰਿਆਂ ਦੇ ਇਸ ਕਦਰ ਹੌਸਲੇ ਵਧ ਗਏ ਹਨ ਕਿ ਦੁਕਾਨਾਂ ਦੇ ਗੱਲਿਆਂ 'ਚੋਂ ਪੈਸੇ ਲੁੱਟਣ ਤੱਕ ਜਾ ਰਹੇ ਹਨ | ਅਜਿਹੀ ਹੀ ਇਕ ਵਾਰਦਾਤ ਕਸਬਾ ਫਤਿਆਬਾਦ ਸਥਿਤ ਫ਼ੌਜੀ ਕਰਿਆਨਾ ਸਟੋਰ ਦੇ ...
ਤਰਨ ਤਾਰਨ, 13 ਫਰਵਰੀ (ਲਾਲੀ ਕੈਰੋਂ)- ਤਰਨ ਤਾਰਨ ਜ਼ਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਤੇ ਆਈ. ਸੀ. ਐੱਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਐਮ. ਬੀ. ਸਕੂਲ ਉਸਮਾ ਨੇ ਵਿਦਿਆ ਤੇ ਖੇਡਾਂ ਦੇ ਖੇਤਰ 'ਚ ਅਹਿਮ ਮੱਲਾਂ ਮਾਰੀਆਂ ਹਨ | ਇਹ ਜਾਣਕਾਰੀ ਦਿੰਦਿਆਂ ਸਕੂਲ, ਕਾਲਜ ਦੇ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ਪੁਲਿਸ ਜ਼ਿਆਦਤੀਆਂ, ਝੂਠੇ ਪਰਚੇ ਦਰਜ ਕਰਨ ਅਤੇ ਬੇਗੁਨਾਹ ਲੋਕਾਂ ਨੂੰ ਹਿਰਾਸਤ ਵਿਚ ਲੈਣ ਵਿਰੁੱਧ ਐੱਸ. ਐੱਸ. ਪੀ. ਦਫ਼ਤਰ ਵਿਖੇ ਧਰਨਾ ਦਿੱਤਾ ਗਿਆ¢ ਇਸਦੀ ਅਗਵਾਈ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਰਨ ਤਾਰਨ ਵਲੋਂ ਅੱਜ ਬਲਾਕ ਪ੍ਰਧਾਨ ਮਨਜੀਤ ਕੌਰ ਸੰਘਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧੀ ਰੋਸ ਮੁਜ਼ਾਹਰ ਕੀਤਾ ਗਿਆ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ...
ਤਰਨ ਤਾਰਨ, 13 ਫਰਵਰੀ (ਲਾਲੀ ਕੈਰੋਂ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਜੀਤ ਕੌਰ ਦੀ ਅਗਵਾਈ ਅਤੇ ਸੀ. ਡੀ. ਪੀ. ਓ. ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਤਰਨ ਤਾਰਨ ਰਵਿੰਦਰ ਕੌਰ ...
ਤਰਨ ਤਾਰਨ, 13 ਫਰਵਰੀ (ਲਾਲੀ ਕੈਰੋਂ)- ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮੁਹਿੰਮ ਤਹਿਤ ਅੰਗਰੇਜੀ ਵਿਸ਼ੇ 'ਤੇ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਤਰਨ ਤਾਰਨ ਬਲਾਕ ਨੰਬਰ-1 ...
ਝਬਾਲ, 13 ਫਰਵਰੀ (ਸਰਬਜੀਤ ਸਿੰਘ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਹਲਕਾ ਵਾਸੀਆਂ ਨੂੰ ਦੇਣ ਤੋਂ ਇਲਾਵਾ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਾਇਆ ਜਾਵੇਗਾ | ਇਹ ਵਿਚਾਰ ਹਲਕਾ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਸਰਕਾਰੀ ਸਕੂਲ ਦੇ ਕੇਂਦਰ ਤਬਦੀਲ ਕਰਨ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ...
ਪੱਟੀ, 13 ਫਰਵਰੀ (ਅਵਤਾਰ ਸਿੰਘ ਖਹਿਰਾ)- ਗੁਪਤੇਸ਼ਵਰ ਸ਼ਿਵਾਲਾ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਮੰਦਰ ਵਿਖੇ ਹਵਨ ਯੱਗ ਕਰਵਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਨਗਰ ਕੌਾਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਤੇ ...
ਖਾਲੜਾ, 13 ਫਰਵਰੀ (ਜੱਜਪਾਲ ਸਿੰਘ ਜੱਜ)- ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਵਿਚ ਨਿਪੁੰਨ ਬਣਾਉਣ ਲਈ 'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਭਿੱਖੀਵਿੰਡ ਬਲਾਕ ਅਧੀਨ ਆਉਂਦੇ ਸਮੂਹ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਦੇ ਕਰਵਾਏ ਗਏ ਅੰਗਰੇਜ਼ੀ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਖਾਣ ਵਾਲੇ ਨਕਲੀ ਸਾਮਾਨ ਤਿਆਰ ਕਰਕੇ ਵੱਖ-ਵੱਖ ਥਾਵਾਂ 'ਤੇ ਵੇਚਣ ਵਾਲੇ 2 ਵਿਅਕਤੀਆਂ ਨੂੰ ਜਾਅਲੀ ਸਾਮਾਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ...
ਤਰਨ ਤਾਰਨ, 13 ਫਰਵਰੀ (ਲਾਲੀ ਕੈਰੋਂ)- ਤਰਨ ਤਾਰਨ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਪਲਾਸੌਰ ਕਲਾਂ ਵਿਖੇ ਡੀ-ਵਾਰਮਿੰਗ ਡੇ ਮਨਾਇਆ ਗਿਆ | ਇਸ ਮੌਕੇ ਤਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਬਾਰੇ ਵਿਸਥਾਰਪੂਰਕ ਦੱਸਿਆ ਕਿ ਸਾਨੂੰ ਖਾਣੀ ਚੰਗੀ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਮਾਰਕੁੱਟ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੇ ਦੋਸ਼ ਹੇਠ 8 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ...
ਤਰਨ ਤਾਰਨ, 13 ਫਰਵਰੀ (ਲਾਲੀ ਕੈਰੋਂ)- ਤਰਨ ਤਾਰਨ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਪਲਾਸੌਰ ਕਲਾਂ 'ਚ ਸਕੂਲ ਦੀਆਂ ਨੌਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਲਗਾਇਆ ਗਿਆ ਜੂਡੋ ਕਰਾਟੇ ਸਿਖਲਾਈ ਕੈਂਪ ਪੂਰੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਜਾਣਕਾਰੀ ...
ਫਤਿਆਬਾਦ, 13 ਫਰਵਰੀ (ਧੂੰਦਾ)- ਕਸਬਾ ਫਤਿਆਬਾਦ ਤੋਂ ਤਰਨ ਤਾਰਨ ਨੂੰ ਜੋੜਦੀ ਸੜਕ 'ਤੇ ਪਿੰਡ ਸ਼ੇਖਚੱਕ ਦੇ ਲਾਗੇ ਅਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਰੈਸ਼ੀਆਣਾ ਸਥਿਤ ਰਿਹਾਇਸ਼ ਤੋਂ ਇਕ ਕਿਲੋਮੀਟਰ ਪਹਿਲਾਂ ਪੈਟਰੋਲ ਪੰਪ ਦੇ ਬਿਲਕੁਲ ...
ਤਰਨਤਾਰਨ, 13 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਬਨਾਉਟੀ ਅੰਗ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਲਾਕ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਇਹ ਜਾਣਕਾਰੀ ...
ਸ਼ਾਹਬਾਜ਼ਪੁਰ, 13 ਫਰਵਰੀ (ਪ੍ਰਦੀਪ ਬੇਗੇਪੁਰ)-ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਦੇ ਪਿਾੰਡ ਮੁਗਲਵਾਲਾ ਦੇ ਸਤਨਾਮ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ ਚੌਧਰੀ, ਸਵਿੰਦਰ ਸਿੰਘ, ਰਣਜੋਧ ਸਿੰਘ, ਦਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਔਰਤਾਂ ਸਮੇਤ ਮਜ਼ਦੂਰਾਂ ਨੇ ...
ਤਰਨਤਾਰਨ, 13 ਫਰਵਰੀ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਦਿੱਤੇ ਬਿਆਨ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ 1984 ਸਿੱਖ ਕਤਲੇਆਮ ਸ਼ੁਰੂ ਹੋ ਗਏ ਸਨ, ਗਾਂਧੀ ਪਰਿਵਾਰ ਨੂੰ ਬਚਾਉਣ ਲਈ ਦਿੱਤਾ ਗਿਆ ...
ਫਤਿਆਬਾਦ, 13 ਫਰਵਰੀ (ਧੂੰਦਾ)- ਸਮਾਜ ਸੇਵੀ ਗਿਆਨੀ ਪ੍ਰੇਮ ਸਿੰਘ ਵਲੋਂ ਕਸਬਾ ਫਤਿਆਬਾਦ ਵਿਖੇ ਚਲਾਈ ਸਫ਼ਾਈ ਮੁਹਿੰਮ ਤਹਿਤ ਵੱਖ-ਵੱਖ ਮੁਹੱਲਿਆਂ 'ਚ ਸਫ਼ਾਈ ਸ਼ੁਰੂ ਕਰਨ ਦੇ ਪ੍ਰੋਗਰਾਮ ਹੇਠ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਦੇ ਨਾਲ ਲੱਗਦੇ ਮੁਹੱਲੇ ਵਿਚ ਸਾਥੀਆਂ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)- ਸਰਕਾਰਾਂ ਕਾਲੇ ਕਾਨੂੰਨਾਂ ਦੇ ਨਾਂਅ ਇਸ ਤਰ੍ਹਾਂ ਰਖਦੀਆਂ ਹਨ ਜਿਵੇਂ ਉਹ ਲੋਕਾਂ ਦੀ ਰਾਖੀ ਵਾਲੇ ਹੋਣ ਪਰ ਅੰਦਰ ਉਹ ਅੰਦੋਲਨਕਾਰੀ ਜਥੇਬੰਦੀਆਂ ਨੂੰ ਦਬਾਉਣ ਲਈ ਵਰਤੇ ਜਾਂਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ...
ਪੱਟੀ, 13 ਫਰਵਰੀ (ਅਵਤਾਰ ਸਿੰਘ ਖਹਿਰਾ)- ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਹਰਿ ਹਰ ਰੋਹੀ ਮੰਦਰ ਪੱਟੀ ਵਲੋਂ ਬਾਬਾ ਆਨੰਦਗਿਰੀ ਦੀ ਰਹਿਨੁਮਾਈ ਹੇਠ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਅੱਜ ਸਵੇਰ ਤੋਂ ਹੀ ਸ਼ਿਵ ਭਗਤਾਂ ਵਲੋਂ ਸ਼ਿਵ ਪੂਜਨ ਦਾ ਸਿਲਸਿਲਾ ਸ਼ੁਰੂ ਹੋ ...
ਪੱਟੀ, 13 ਫਰਵਰੀ (ਅਵਤਾਰ ਸਿੰਘ ਖਹਿਰਾ)-ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਵਾਂਸ ਬਾਜ਼ਾਰ ਪੱਟੀ ਵਿਖੇ ਦੁਕਾਨਦਾਰਾਂ ਵਲੋਂ ਨਿਊਟਰੀ-ਕੁਲਚੇ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪਰਮਜੀਤ ਢੰਡ, ਸੰਦੀਪ ਸਿੰਘ ਲਾਲੀ ਤੇ ਪੰਡਿਤ ਰਿਸ਼ੀਕੇਸ਼ ਨੇ ਦੱਸਿਆ ਹਰ ਸਾਲ ਦੀ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਮਨੁੱਖਤਾ ਦੀ ਸੇਵਾ ਉੱਤਮ ਸੇਵਾ ਹੈ, ਜਿਸ ਤਰ੍ਹਾਂ ਵੀ ਹੋ ਸਕੇ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਸਾਡਾ ਸਾਰਿਆਾ ਦਾ ਜ਼ਰੂਰੀ ਫ਼ਰਜ਼ ਬਣਦਾ ਹੈ ¢ ਸ੍ਰੀ ਗੁਰੂ ਹਰਿਰਾਏ ਜੀ ਦੇ ਉਪਦੇਸ਼ ਨੂੰ ਹਿਰਦੇ ਵਿਚ ਵਸਾ ਕੇ ਅਨੇਕਾਂ ...
ਛੇਹਰਟਾ, 13 ਫਰਵਰੀ (ਵਡਾਲੀ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਵਕ ਸਭਾ ਹਰਗੋਬਿੰਦਪੁਰਾ (ਗੁਰੂ ਕੀ ਵਡਾਲੀ) ਨੂੰ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਤੇ ਵਾਰਡ ਨੰ. 80 ਦੇ ਇੰਚਾਰਜ ਗੁਰਪ੍ਰੀਤ ਸਿੰਘ ਵਡਾਲੀ ਨੇ ਆਪਣੇ ਨਿੱਜੀ ਖਾਤੇ ਵਿਚੋਂ ਭਾਂਡੇ ਸਭਾ ਦੇ ...
ਪੱਟੀ, 13 ਫਰਵਰੀ (ਅਵਤਾਰ ਸਿੰਘ ਖਹਿਰਾ)-ਕਰਾਈਮ ਐਾਡ ਕੁਰੱਪਸ਼ਨ ਰਿਫੋਰਮਸ ਆਰਗੇਨਾਈਜੇਸ਼ਨ ਪੰਜਾਬ ਆਲ ਇੰਡੀਆ (ਰਜਿ) ਸ਼ਾਖਾ ਪੱਟੀ ਵਲੋਂ ਆਲ ਇੰਡੀਆ ਦੇ ਪ੍ਰਧਾਨ ਰਾਮ ਸਰੂਪ ਗਰਗ ਜੀ ਦੇ ਨਿਰਦੇਸ਼ਾਂ 'ਤੇ ਸੰਸਥਾ ਵਲੋਂ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ...
ਪੱਟੀ, 13 ਫਰਵਰੀ (ਅਵਤਾਰ ਸਿੰਘ ਖਹਿਰਾ)-ਸਾਂਈ ਮੰਦਰ ਪੱਟੀ ਵਿਖੇ ਸ਼ਿਵਰਾਤਰੀ ਮੌਕੇ ਨਵ ਨਿਰਮਾਣ ਲੰਗਰ ਹਾਲ ਦਾ ਉਦਘਾਟਨ ਤੇ ਸ਼ਿਵਲਿੰਗ ਦੀ ਸਥਾਪਨਾ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਤੇ ਉਨ੍ਹਾਂ ਦੀ ਪਤਨੀ ਬੇਬੀ ਸਭਰਵਾਲ ਵਲੋਂ ਪੂਜਾ ਅਰਚਨਾ ...
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਬਿਜਲੀ ਕਾਮਿਆਂ ਦੀ ਜਥੇਬੰਦੀ ਪੀ.ਐੱਸ.ਈ.ਬੀ. ਇੰਪ: ਫੈਡ: ਏਟਕ ਪੰਜਾਬ ਸਰਕਲ ਤਰਨ ਤਾਰਨ ਦਾ ਵਫ਼ਦ ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਦੀ ਅਗਵਾਈ ਹੇਠ ਨਿਗਰਾਨ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਨੂੰ ਬਿਜਲੀ ਕਾਮਿਆਂ ਦੀਆਂ ...
ਪ੍ਰਭਾਤ ਮੌਾਗਾ ਪੱਟੀ, 13 ਫਰਵਰੀ¸ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦਾ ਸ਼ਹਿਰ ਪੱਟੀ ਜਿਸ ਨੂੰ ਤਹਿਸੀਲ ਦਾ ਦਰਜਾ ਹਾਸਲ ਹੈ | ਭਾਰਤ-ਪਾਕਿ ਵੰਡ ਤੋਂ ਪਹਿਲਾਂ ਪੱਟੀ ਸ਼ਹਿਰ ਨੂੰ ਨੌ ਲੱਖੀ ਪੱਟੀ ਦਾ ਦਰਜਾ ਹਾਸਲ ਸੀ ਤੇ ਲੋਕਾਂ ਨੂੰ ਬਣਦੀਆਂ ਸਭ ਸਹੂਲਤਾਂ ਮਿਲਦੀਆਂ ਸਨ, ਪਰ ...
ਖਾਲੜਾ, 13 ਫਰਵਰੀ (ਜੱਜਪਾਲ ਸਿੰਘ ਜੱਜ)-ਪੇਂਡੂ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਮਗਰਲੇ 16 ਸਾਲ ਤੋਂ ਮੰੂਹ 'ਚ ਤਿੰਨ ਹੱਲ ਪਾ ਕੇ ਅਖਾੜੇ ਦਾ ਚੱਕਰ ਲਾਉਣ 'ਤੇ ਜੇਤੂ ਚੱਲੇ ਆ ਰਹੇ ਭਲਵਾਨ ਸਲਵਿੰਦਰ ਸਿੰਘ ਦਾ ਪਿੰਡ ਦੋਦੇ ਸੋਢੀਆਂ ...
ਸ਼ਾਹਬਾਜ਼ਪੁਰ, 13 ਫਰਵਰੀ (ਪਰਦੀਪ ਬੇਗੇਪੁਰ))-ਸਥਾਨਕ ਪੰਨੂੰ ਹੋਮੀਓਪੈਥਿਕ ਕਲੀਨਿਕ ਦੇ ਮਾਲਕ ਸਰਪਿੰਦਰਜੀਤ ਸਿੰਘ ਪੰਨੂੰ ਨੇ ਕਲੀਨਿਕ ਦੇ ਇਕ ਸਾਲ ਪੂਰਾ ਹੋਣ 'ਤੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਗ਼ਰੀਬ ਵਿੱਦਿਆਰਥੀਆਂ ਨਾਲ ਕੇਕ ਕੱਟ ਕੇ ਖੁਸ਼ੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX