ਤਾਜਾ ਖ਼ਬਰਾਂ


ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  28 minutes ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  about 1 hour ago
ਕਾਬੁਲ, 15 ਅਕਤੂਬਰ - ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬੀ ਗਜਨੀ ਸੂਬੇ 'ਚ ਸੋਮਵਾਰ ਨੂੰ ਗੱਠਜੋੜ ਸੈਨਾ ਦੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 13 ਅੱਤਵਾਦੀ ਮਾਰੇ ਗਏ । ਇਹ ਜਾਣਕਾਰੀ ਅਫ਼ਗਾਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਵੱਲੋਂ ਦਿੱਤੀ ਗਈ....
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  about 2 hours ago
ਰਾਏਕੋਟ, 15 ਅਕਤੂਬਰ (ਨਾਮਪ੍ਰੀਤ ਸਿੰਘ ਗੋਗੀ, ਸੁਸ਼ੀਲ) - ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਨਾ ਸਦਰ ਰਾਏਕੋਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਕਿੱਲੋ ....
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਮਾਸਕੋ, 15 ਅਕਤੂਬਰ - ਰੂਸ ਦੇ ਪੂਰਬੀ ਤਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਬੈਂਗਲੁਰੂ, 15 ਅਕਤੂਬਰ - ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਮੌਕੇ 'ਤੋ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ....
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  about 3 hours ago
ਦੇਹਰਾਦੂਨ, 15 ਅਕਤੂਬਰ - ਉਤਰਾਖੰਡ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁੱਕਾ ਹੈ। 18 ਨਵੰਬਰ ਨੂੰ ਇਨ੍ਹਾਂ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ 92 'ਚੋਂ 84 ਨਗਰ ...
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  about 3 hours ago
ਰਾਏਕੋਟ, 15 ਅਕਤੂਬਰ (ਨਾਮ ਪ੍ਰੀਤ ਸਿੰਘ ਗੋਗੀ, ਸੁਸ਼ੀਲ) - ਹਲਕਾ ਰਾਏਕੋਟ ਦੀਆਂ ਦੋ ਮਹੱਤਵਪੂਰਨ ਸੜਕਾਂ ਰਾਏਕੋਟ ਤੋਂ ਜਗਰਾਉਂ ਅਤੇ ਹਲਵਾਰਾ ਤੋਂ ਪੱਖੋਵਾਲ ਤੱਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈ ਇੰਦਰਾ ਸਿੰਗਲਾ....
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  about 3 hours ago
ਭੋਪਾਲ, 15 ਅਕਤੂਬਰ- ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਨਿਕਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਮੋਦੀ ਦੇ ਦਿਲ 'ਚ ਦੱਬੇ-ਕੁਚਲੇ ਲੋਕਾਂ ਲਈ ਥਾਂ ਨਹੀਂ ਹੈ। ਉਹ...
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  about 4 hours ago
ਨਵੀਂ ਦਿੱਲੀ, 15 ਅਕਤੂਬਰ - ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਹਾਈਕੋਰਟ ਨੇ ਤਿਹਾੜ ਜੇਲ੍ਹ ਦੇ ਡੀ.ਜੀ. ਅਤੇ ਪੀ.ਡਬਲਯੂ.ਡੀ. ਦੇ ਸਕੱਤਰ ਨੂੰ ਕੈਮਰਿਆਂ ਨੂੰ ਲਗਾਉਣ ਸੰਬੰਧੀ ਇਕ ਬੈਠਕ ਕਰਨ....
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  about 4 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀ ਇੱਕ ਸੇਵਾ ਮੁਕਤ ਪੁਲਿਸ ਕਰਮਚਾਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਤੋਂ ਦੋ ਬੰਦੂਕਾਂ ਖੋਹ ਕੇ ਫ਼ਰਾਰ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ....
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  about 4 hours ago
ਚੰਡੀਗੜ੍ਹ, 15 ਅਕਤੂਬਰ- ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਲਈ ਉਹ ਕਾਨੂੰਨੀ ਤੌਰ 'ਤੇ ਬੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੜਨ ਕਾਰਨ ਪੈਦਾ ਹੋਣ ਵਾਲੀ...
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਦਸੂਹਾ, 15 ਅਕਤੂਬਰ (ਚੰਦਨ ਕੌਸ਼ਲ)- ਏ. ਬੀ. ਸ਼ੂਗਰ ਮਿੱਲ ਦਸੂਹਾ ਵਿਖੇ ਅੱਜ ਸ਼ਰਾਬ ਦੀ ਇੱਕ ਫੈਕਟਰੀ ਦੇ ਬਾਇਲਰ 'ਚ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਧਮਾਕਾ ਕਿਸ ਤਰ੍ਹਾਂ ਦਾ ਹੋਇਆ...
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  about 5 hours ago
ਲਖਨਊ, 15 ਅਕਤੂਬਰ- ਉੱਤਰ ਪ੍ਰਦੇਸ਼ 'ਚ ਆਗਰਾ-ਲਖਨਊ ਐਕਸਪ੍ਰੈੱਸਵੇਅ 'ਤੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ....
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  about 4 hours ago
ਚੰਡੀਗੜ੍ਹ, 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਆਮਦਨੀ...
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਮਲੋਟ ਰੋਡ ਤੇ ਰਿਲਾਇੰਸ ਪੰਪ ਦੇ ਮੈਨੇਜਰ ਤੋਂ ਗੋਲੀ ਮਾਰ ਕੇ 10 ਲੱਖ ਰੁਪਏ ਲੁਟੇਰੇ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਕਰੀਬ ਬਾਅਦ ਦੁਪਹਿਰ 2:45 ਵਜੇ ....
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  about 5 hours ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  about 5 hours ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  about 6 hours ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  about 6 hours ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  about 6 hours ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  about 7 hours ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  about 7 hours ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 7 hours ago
ਉੜੀਸਾ 'ਚ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ 14 ਮਜ਼ਦੂਰ ਜ਼ਖਮੀ
. . .  about 7 hours ago
ਐੱਨ. ਆਈ. ਏ. ਵਲੋਂ ਖ਼ੁਲਾਸਾ, ਹਾਫ਼ਿਜ਼ ਸਈਦ ਦੇ ਪੈਸੇ ਨਾਲ ਹਰਿਆਣਾ 'ਚ ਬਣੀ ਮਸਜਿਦ
. . .  about 7 hours ago
ਸਤੰਬਰ 'ਚ 5.13 ਫ਼ੀਸਦੀ 'ਤੇ ਪਹੁੰਚੀ ਮੁਦਰਾਸਫੀਤੀ ਦਰ
. . .  about 7 hours ago
ਉਤਰਾਖੰਡ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  about 7 hours ago
ਕੈਪਟਨ ਵੱਲੋਂ ਗੁਰੂ ਨਗਰੀ 'ਚ 5 ਪੁਲਾਂ ਤੇ ਖੇਡ ਅਕੈਡਮੀ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ
. . .  about 8 hours ago
ਪਟਿਆਲਾ : ਭੁੱਖ ਹੜਤਾਲ 'ਤੇ ਬੈਠੀ ਅਧਿਆਪਕਾਂ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖਲ
. . .  about 8 hours ago
ਭਾਰਤੀ ਖੇਤਰ 'ਚ ਦਾਖ਼ਲ ਹੋਏ ਫੌਜੀ ਚੀਨੀ
. . .  about 8 hours ago
ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਲਾਏ ਪੱਕੇ ਮੋਰਚੇ ਨੂੰ ਸਮਰਥਨ ਦੇਣ ਪਹੁੰਚੇ ਸੁਰਜੀਤ ਸਿੰਘ ਰੱਖੜਾ
. . .  about 9 hours ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  about 9 hours ago
ਭਾਰਤੀ ਕਿਸਾਨ ਯੂਨੀਅਨ ਵਲੋਂ 21 ਅਕਤੂਬਰ ਨੂੰ ਅਧਿਆਪਕਾਂ ਦੀ ਹੋਣ ਵਾਲੀ ਰੈਲੀ 'ਚ ਪੂਰਨ ਸਾਥ ਦੇਣ ਦਾ ਐਲਾਨ
. . .  about 9 hours ago
ਫਲਾਈਓਵਰਾਂ ਅਤੇ ਸਪੋਰਟਸ ਅਕੈਡਮੀ ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਕੈਪਟਨ
. . .  about 9 hours ago
ਕੱਲ੍ਹ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਪੰਜਾਬ ਦੇ ਸਿਹਤ ਕੇਂਦਰ
. . .  about 9 hours ago
ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
. . .  about 9 hours ago
ਝਾਰਖੰਡ ਕੋਲਾ ਘਪਲਾ ਮਾਮਲਾ : ਨਵੀਨ ਜਿੰਦਲ ਸਮੇਤ 14 ਲੋਕਾਂ ਨੂੰ ਮਿਲੀ ਜ਼ਮਾਨਤ
. . .  about 10 hours ago
ਨਨ ਜਬਰ ਜਨਾਹ ਮਾਮਲਾ : ਫਰੈਂਕੋ ਮੁਲੱਕਲ ਨੂੰ ਮਿਲੀ ਜ਼ਮਾਨਤ
. . .  about 10 hours ago
ਏਅਰ ਇੰਡੀਆ ਦੀ ਉਡਾਣ 'ਚ ਵਾਪਰਿਆ ਹਾਦਸਾ, ਦਰਵਾਜ਼ਾ ਬੰਦ ਕਰਦੇ ਸਮੇਂ ਜਹਾਜ਼ 'ਚੋਂ ਡਿੱਗੀ ਏਅਰ ਹੋਸਟਸ
. . .  about 10 hours ago
ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਜਾਰੀ, 73.80 ਦੇ ਪੱਧਰ 'ਤੇ ਖੁੱਲ੍ਹਿਆ
. . .  about 10 hours ago
ਗੁਜਰਾਤ ਦੇ ਮੁੱਖ ਮੰਤਰੀ ਰੁਪਾਣੀ ਨੇ ਯੋਗੀ ਨਾਲ ਕੀਤੀ ਮੁਲਾਕਾਤ
. . .  about 11 hours ago
ਅਮਿਤਾਭ ਚੌਧਰੀ ਕਰਨਗੇ ਆਈ.ਸੀ.ਸੀ ਮੀਟਿੰਗ 'ਚ ਭਾਰਤ ਦੀ ਅਗਵਾਈ
. . .  about 11 hours ago
ਪੱਤਰਕਾਰ 'ਤੇ ਹਮਲਾ ਕਰਨ ਵਾਲੇ 4 ਦੋਸ਼ੀ ਗ੍ਰਿਫ਼ਤਾਰ
. . .  about 11 hours ago
ਸੋਨੇ ਦੇ 2 ਕਿੱਲੋ ਗਹਿਣਿਆਂ ਸਮੇਤ ਤਸਕਰ ਗ੍ਰਿਫ਼ਤਾਰ
. . .  about 12 hours ago
ਪ੍ਰਧਾਨ ਮੰਤਰੀ ਗਲੋਬਲ ਤੇਲ ਤੇ ਗੈਸ ਕੰਪਨੀ ਦੇ ਸੀ.ਈ.ਓਜ਼ ਨਾਲ ਕਰਨਗੇ ਮੀਟਿੰਗ
. . .  about 12 hours ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨ ਮੱਧ ਪ੍ਰਦੇਸ਼ ਦੌਰੇ 'ਤੇ
. . .  about 12 hours ago
ਦਮਦਮ ਧਮਾਕਾ ਮਾਮਲੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ ਤਿੰਨ
. . .  about 13 hours ago
ਪੰਜਾਬ 'ਚ ਅਧਿਆਪਕ ਅੱਜ ਡਿਊਟੀ ਦੌਰਾਨ ਲਗਾਉਣਗੇ ਕਾਲੇ ਬਿੱਲੇ
. . .  about 11 hours ago
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ 8 ਪੈਸੇ ਵਾਧਾ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਪੰਜਾਬ / ਜਨਰਲ

ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਢਾਈ ਹਜ਼ਾਰ ਅਧਿਆਪਕਾਂ ਨੂੰ ਵੱਡਾ ਝਟਕਾ

ਚੰਡੀਗੜ੍ਹ, 13 ਫਰਵਰੀ (ਗੁਰਸੇਵਕ ਸਿੰਘ ਸੋਹਲ)- ਸਰਕਾਰੀ ਸਕੂਲਾਂ ਦੇ ਕਰੀਬ ਢਾਈ ਹਜ਼ਾਰ ਅਧਿਆਪਕਾਂ ਲਈ ਨਿਰਾਸ਼ਾਜਨਕ ਸੂਚਨਾ ਹੈ | ਸੂਬਾ ਸਰਕਾਰ ਨੇ ਸਾਲ 2014 'ਚ ਭਰਤੀ ਹੋਏ ਢਾਈ ਹਜ਼ਾਰ ਅਧਿਆਪਕਾਂ, ਜੋ ਕਿ '5178 ਅਧਿਆਪਕਾਂ' ਦੇ ਨਾਂਅ ਨਾਲ ਜਾਣੇ ਜਾਂਦੇ ਹਨ, ਦਾ ਤਿੰਨ ਸਾਲਾਂ ਦੇ ਠੇਕੇ ਦਾ ਸਮਾਂ (6 ਹਜ਼ਾਰ ਰੁਪਏ ਤਨਖਾਹ ਨਾਲ) ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਅਗਲੇ 3 ਸਾਲਾਂ ਲਈ 10,300 ਰੁਪਏ ਤਨਖਾਹ ਲਾਉਣ ਦੀ ਤਿਆਰੀ ਕਰ ਲਈ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਜਾ ਰਹੀ ਹੈ, ਪਰ ਉਨ੍ਹਾਂ ਨੂੰ 3 ਸਾਲਾਂ ਦੇ ਪਰਖ਼ ਕਾਲ ਭਾਵ ਪ੍ਰੋਬੇਸ਼ਨ ਪੀਰੀਅਡ ਦੌਰਾਨ ਮੁਢਲੀ 10,300 ਤਨਖਾਹ ਹੀ ਮਿਲੇਗੀ | ਸਰਕਾਰ ਦੀ ਇਸ ਤਿਆਰੀ ਨੂੰ ਲੈ ਕੇ ਇਨ੍ਹਾਂ ਅਧਿਆਪਕਾਂ 'ਚ ਰੋਸ ਦੀ ਲਹਿਰ ਹੈ | ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ 9 ਸਤੰਬਰ 2014 ਨੂੰ ਸੂਬੇ ਦੇ ਸਰਕਾਰੀ ਸਕੂਲਾਂ ਵਿਚ 5178 ਮਾਸਟਰ ਕਾਡਰ ਅਧਿਆਪਕ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ | ਇਸ ਅਨੁਸਾਰ ਨਵੰਬਰ 2014 ਅਤੇ ਨਵੰਬਰ 2015 ਵਿਚ ਅਧਿਆਪਕਾਂ ਨੂੰ ਮਹਿਜ਼ 6000 ਰੁਪਏ ਤਨਖ਼ਾਹ 'ਤੇ ਨਿਯੁਕਤੀ ਪੱਤਰ ਦਿੱਤੇ ਗਏ ਸਨ | ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਅਧਿਆਪਕਾ ਨੂੰ ਤਿੰਨ ਸਾਲ ਦੀ ਠੇਕਾ ਆਧਾਰਿਤ ਸੇਵਾ ਪੂਰੀ ਕਰਨ 'ਤੇ ਰੈਗੂਲਰ ਕੀਤਾ ਜਾਣਾ ਸੀ | ਇਨ੍ਹਾਂ ਅਧਿਆਪਕਾਂ ਦੀ ਠੇਕਾ ਆਧਾਰਿਤ ਸੇਵਾ ਨਵੰਬਰ 2017 ਵਿਚ ਪੂਰੀ ਹੋ ਚੁੱਕੀ ਹੈ | ਸਕੂਲ ਸਿੱਖਿਆ ਵਿਭਾਗ ਦੁਆਰਾ ਇਨ੍ਹਾਂ ਨੂੰ ਰੈਗੂਲਰ ਕਰਨ ਲਈ ਡੀ.ਈ.ਓ. ਪੱਧਰ ਤੇ ਕਮੇਟੀਆਂ ਗਠਿਤ ਕਰਕੇ 18 ਨਵੰਬਰ 2017 ਤੱਕ ਕੇਸ ਮੁੱਖ ਦਫ਼ਤਰ ਮੁਹਾਲੀ ਵਿਖੇ ਮੰਗਵਾ ਲਏ ਗਏ ਸਨ, ਪਰ ਹੁਣ ਰੈਗੂਲਰ ਦੇ ਆਰਡਰ ਪੂਰੀ ਤਨਖ਼ਾਹ ਤੇ ਜਾਰੀ ਕਰਨ ਵਿਚ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਆਉਣ ਵਾਲੀ 15 ਫਰਵਰੀ ਨੂੰ ਹੋ ਰਹੀ ਕੈਬਨਿਟ ਮੀਟਿੰਗ ਵਿਚ ਇਨ੍ਹਾਂ ਉੱਚ ਯੋਗਤਾ ਪ੍ਰਾਪਤ 5178 ਅਧਿਆਪਕਾਂ ਨੂੰ ਵਿੱਤ ਪ੍ਰਸੋਨਲ-1 ਸ਼ਾਖਾ ਦੇ 15 ਜਨਵਰੀ 2015 ਨੂੰ ਜਾਰੀ ਪੱਤਰ ਤਹਿਤ ਪ੍ਰੋਬੇਸ਼ਨ ਪੀਰੀਅਡ ਦੌਰਾਨ ਕੇਵਲ ਮੁਢਲੀ ਤਨਖ਼ਾਹ 10,300 ਰੁਪਏ ਦੇਣ ਦੇ ਉਪਬੰਧ ਅਨੁਸਾਰ ਰੈਗੂਲਰ ਕਰਨ ਦਾ ਪ੍ਰਸਤਾਵ ਪਾਸ ਕਰਾਉਣ ਜਾ ਰਿਹਾ ਹੈ | ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੇ 'ਤੇ 15 ਜਨਵਰੀ 2015 ਦਾ ਵਿੱਤ ਪ੍ਰਮੋਨਲ ਦਾ ਨੋਟੀਫ਼ਿਕੇਸ਼ਨ ਨਿਯਮਾਂ ਅਨੁਸਾਰ ਲਾਗੂ ਨਹੀਂ ਹੋ ਸਕਦਾ ਕਿਉਂਕਿ ਇਹ ਨੋਟੀਫ਼ਿਕੇਸ਼ਨ ਸਿਰਫ਼ ਸਿੱਧੀ ਭਰਤੀ ਤੇ ਲਾਗੂ ਹੋ ਸਕਦਾ ਹੈ | ਅਧਿਆਪਕਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਕਰੇਗੀ ਤਾਂ ਉਹ ਆਰ ਪਾਰ ਦੀ ਲੜਾਈ ਲੜਨਗੇ |
ਇਸ ਸਬੰਧੀ 6060 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਤਿੰਨ ਸਾਲ 6 ਹਜ਼ਾਰ ਰੁਪਏ 'ਤੇ ਕੰਮ ਕਰਨ ਤੋਂ ਬਾਅਦ ਉੱਚ ਯੋਗਤਾ ਪ੍ਰਾਪਤ ਇਨ੍ਹਾਂ ਅਧਿਆਪਕਾਂ ਨੂੰ ਸਰਕਾਰ ਵਲੋਂ ਹੁਣ ਮੁਢਲੀ ਤਨਖਾਹ 'ਤੇ ਰੈਗੂਲਰ ਕਰਨਾ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਸੰਘਰਸ਼ ਦੀ ਉਨ੍ਹਾਂ ਦੀ ਜਥੇਬੰਦੀ ਵਲੋਂ ਪੂਰਨ ਹਮਾਇਤ ਕੀਤੀ ਜਾਵੇਗੀ |
ਕੀ ਕਹਿੰਦੀ ਹੈ ਸਰਕਾਰ?
ਇਸ ਬਾਰੇ ਡੀ.ਪੀ.ਆਈ. ਸੈਕੰਡਰੀ ਪਰਮਜੀਤ ਸਿੰਘ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਕੇਸ ਰੀਵਿਊ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਯਮਾਂ ਅਨੁਸਾਰ ਫ਼ੈਸਲਾ ਲਿਆ ਜਾਵੇਗਾ |

ਬੀ.ਆਰ.ਟੀ.ਐਸ. ਚਲਾਉਣ ਅਤੇ ਸਾਂਭ-ਸੰਭਾਲ ਲਈ ਜਨਤਕ ਨਿੱਜੀ ਭਾਈਵਾਲੀ ਵਾਲਾ ਮਾਡਲ ਵਿਕਸਤ ਕਰਨ ਦਾ ਫ਼ੈਸਲਾ

ਚੰਡੀਗੜ੍ਹ, 13 ਫਰਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮਿ੍ਤਸਰ ਦੇ ਬੱਸ ਰੈਪਿਡ ਟਰਾਂਸਪੋਰਟ ਸਿਸਟਮ (ਬੀ. ਆਰ. ਟੀ. ਐਸ.) ਗਲਿਆਰੇ ਦੀ ਸਾਂਭ-ਸੰਭਾਲ ਅਤੇ ਚਲਾਉਣ ਲਈ ਜਨਤਕ ਨਿੱਜੀ ਭਾਈਵਾਲੀ ਮਾਡਲ 'ਤੇ ਕਾਰਜ ਕਰਨ ਲਈ ਪੰਜਾਬ ਬੁਨਿਆਦੀ ਢਾਂਚਾ ...

ਪੂਰੀ ਖ਼ਬਰ »

ਕਰਜ਼ੇ ਤੋਂ ਦੁਖੀ ਕਿਸਾਨ ਵਲੋਂ ਖ਼ੁਦਕੁਸ਼ੀ

ਬਰੇਟਾ, 13 ਫਰਵਰੀ (ਜੀਵਨ ਸ਼ਰਮਾ)- ਨੇੜਲੇ ਪਿੰਡ ਦਿਆਲਪੁਰਾ ਵਿਖੇ ਕਿਸਾਨ ਵਲੋਂ ਕਰਜ਼ੇ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਾਬੂ ਸਿੰਘ (65) ਪੁੱਤਰ ਵਿਸਾਖਾ ਸਿੰਘ 4 ਭਰਾਵਾਂ 'ਚੋਂ ਕੁਆਰਾ ਸੀ ਅਤੇ ਘਰ ਦੀ ਕਬੀਲਦਾਰੀ ...

ਪੂਰੀ ਖ਼ਬਰ »

ਚਲਦੀ ਕਾਰ 'ਚ ਜਬਰ ਜਨਾਹ ਦਾ ਮਾਮਲੇ ਦਾ ਮੁੱਖ ਦੋਸ਼ੀ ਗਿ੍ਫ਼ਤਾਰ

ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ 'ਚ ਚਲਦੀ ਕਾਰ ਵਿਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਲੁੜੀਂਦੇ ਮੁੱਖ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਐਸ.ਐਚ.ਓ. ਜਰਨੈਲ ਸਿੰਘ ਨੇ ...

ਪੂਰੀ ਖ਼ਬਰ »

ਨਾਬਾਲਗ ਧੀਆਂ ਨਾਲ ਜਬਰ ਜਨਾਹ ਕਰਨ ਵਾਲਾ ਕਲਯੁਗੀ ਪਿਓ ਕਾਬੂ

ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਨਾਬਾਲਗ ਦੋ ਧੀਆਂ ਨਾਲ ਜਬਰ ਜਨਾਹ ਕਰਨ ਵਾਲੇ ਕਲਯੁਗੀ ਪਿਓ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਰਵੀ ਦਿਓਲ ਮਾਮਲੇ 'ਚ ਚੈਰੀ ਨੂੰ ਸੰਮਨ ਭੇਜੇ

ਸੰਗਰੂਰ, 13 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)- ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਨਿਆਇਕ ਹਿਰਾਸਤ ਅਧੀਨ ਬੰਦ ਗੈਂਗਸਟਰ ਰਵੀ ਦਿਓਲ ਦੇ ਮਾਮਲੇ 'ਚ ਅਮਨਬੀਰ ਸਿੰਘ ਚੈਰੀ ਅਤੇ ਮਨੋਜ ਕੁਮਾਰ ਮੰਨੂ ਨੂੰ ਜਾਂਚ ਲਈ ਪੁਲਿਸ ਪਾਸ ਪੇਸ਼ ਹੋਣ ਦੇ ਸੰਮਨ ਜਾਰੀ ...

ਪੂਰੀ ਖ਼ਬਰ »

ਨਕਲੀ ਆਈ.ਪੀ.ਐਸ. ਅਧਿਕਾਰੀ ਗਿ੍ਫ਼ਤਾਰ

ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਪੁਲਿਸ ਅਧਿਕਾਰੀਆਂ 'ਤੇ ਰੋਹਬ ਪਾਉਣ ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਨਕਲੀ ਪੁਲਿਸ ਅਧਿਕਾਰੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਉਸ ਦੇ ਕਬਜ਼ੇ 'ਚੋਂ ਪੁਲਿਸ ਵਰਦੀਆਂ, ਪਿਸਤੌਲ, ਬੈਚ ਤੇ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਵਲੋਂ ਅਸਲ ਅਸੀਮਿਤ 'ਕੂਲ' ਆਫਰ

ਜਲੰਧਰ, 13 ਫਰਵਰੀ (ਅ.ਬ)- ਸਰਕਾਰੀ ਟੈਲੀਕਮ ਕੰਪਨੀ ਭਾਰਤ ਸੰਚਾਰ ਨਿਗਮ ਲਿ: (ਬੀ. ਐਸ. ਐਨ. ਐਲ) ਵਲੋਂ ਪ੍ਰੀਪੇਡ ਮੋਬਾਈਲ ਗਾਹਕਾਂ ਨੂੰ ਅਸਲ ਅਸੀਮਿਤ 'ਕੂਲ' ਆਫਰ ਤਹਿਤ 1099 ਰੁਪਏ 'ਚ 13 ਰੁਪਏ ਪ੍ਰਤੀਦਿਨ ਦਾ ਐਲਾਨ ਕੀਤਾ ਹੈ | 1099 ਰੁਪਏ ਦੀ ਇਹ ਸਕੀਮ 84 ਦਿਨਾਂ ਲਈ ਹੈ, ਜਿਸ ਤਹਿਤ ...

ਪੂਰੀ ਖ਼ਬਰ »

ਹਾਈਕੋਰਟ ਦੇ ਹੁਕਮਾਂ ਤਹਿਤ ਟੈੱਟ-2014 'ਚ 1 ਅੰਕ ਦੀ ਗ੍ਰੇਸ

ਐੱਸ. ਏ. ਐੱਸ. ਨਗਰ, 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਐਸ. ਸੀ. ਈ. ਆਰ. ਟੀ. ਪੰਜਾਬ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀ. ਡਬਲਿਊ. ਪੀ. 25300/2014 ਤਹਿਤ ਜਾਰੀ ਹੁਕਮਾਂ ਤਹਿਤ ਟੈੱਟ-2014 ਦੇ ਪੇਪਰ-2 ਵਿਚ ਪ੍ਰਸ਼ਨ ਨੰਬਰ 112 ਸੈੱਟ-1 ਦੇ ਪ੍ਰਸ਼ਨਾਂ ਅਨੁਸਾਰ ਉਮੀਦਵਾਰਾਂ ਨੂੰ 1 ...

ਪੂਰੀ ਖ਼ਬਰ »

ਗੈਂਗਸਟਰਾਂ ਨੇ ਵਪਾਰੀ ਕੋਲੋਂ ਪਿਸਤੌਲ ਵਿਖਾ ਕੇ ਕਾਰ ਖੋਹੀ

ਅੰਮਿ੍ਤਸਰ, 13 ਫਰਵਰੀ (ਰੇਸ਼ਮ ਸਿੰਘ)- ਬੀਤੀ ਰਾਤ ਮਹਿਤਾ ਰੋਡ 'ਤੇ ਜਾ ਰਹੇ ਇਕ ਵਪਾਰੀ ਪਾਸੋਂ 3 ਗੈਂਗਸਟਰਾਂ ਵਲੋਂ ਪਿਸਤੌਲ ਦਿਖਾ ਕੇ ਉਸ ਦੀ ਕਾਰ ਖੋਹ ਲਈ ਤੇ ਉਸ ਪਾਸੋਂ 2 ਲੱਖ 85 ਹਜ਼ਾਰ ਨਕਦੀ, 3 ਮੋਬਾਈਲ ਫ਼ੋਨ ਆਦਿ ਵੀ ਖੋਹ ਕੇ ਲੈ ਗਏ | ਬਾਅਦ ਵਿਚ ਉਹ ਖੋਹੀ ਕਾਰ ...

ਪੂਰੀ ਖ਼ਬਰ »

ਵੀਜ਼ਾ ਲੱਗਣ ਦੇ ਬਾਵਜੂਦ ਸ਼ਿਵਰਾਤਰੀ ਮੌਕੇ ਪਾਕਿ ਨਹੀਂ ਪਹੁੰਚ ਸਕੇ ਹਿੰਦੂ ਸ਼ਰਧਾਲੂ

ਅੰਮਿ੍ਤਸਰ, 13 ਫ਼ਰਵਰੀ (ਸੁਰਿੰਦਰ ਕੋਛੜ)- ਮਹਾ ਸ਼ਿਵਰਾਤਰੀ ਮੌਕੇ ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ ਸਥਿਤ ਹਿੰਦੂਆਂ ਦੇ ਪ੍ਰਾਚੀਨ ਸ੍ਰੀ ਕਟਾਸਰਾਜ ਤੀਰਥ ਦੀ ਯਾਤਰਾ ਲਈ ਪਾਕਿ ਵਿਦੇਸ਼ ਮੰਤਰਾਲੇ ਵਲੋਂ 171 ਭਾਰਤੀ ਹਿੰਦੂ ਤੀਰਥ ਯਾਤਰੂਆਂ ਦਾ ਵੀਜ਼ਾ ਜਾਰੀ ਕੀਤੇ ਜਾਣ ...

ਪੂਰੀ ਖ਼ਬਰ »

ਮਾਲ ਵਿਭਾਗ ਦੀ ਕੁਸ਼ਲਤਾ ਵਧਾਉਣ ਲਈ 6 ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ

ਚੰਡੀਗੜ੍ਹ, 13 ਫਰਵਰੀ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਕੰਮਕਾਰ 'ਚ ਕੁਸ਼ਲਤਾ ਤੇ ਜਵਾਬਦੇਹੀ ਲਿਆਉਣ ਲਈ 6 ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ | ਜਸਟਿਸ (ਸੇਵਾਮੁਕਤ) ਐਸ.ਐਸ. ਸਰਾਓਾ ਦੀ ਅਗਵਾਈ ਵਾਲਾ ਇਹ ਕਮਿਸ਼ਨ ਆਧੁਨਿਕ ਖੇਤੀਬਾੜੀ ਅਤੇ ...

ਪੂਰੀ ਖ਼ਬਰ »

ਲੈਕਚਰਾਰਾਂ ਦੀ ਪਸੰਦ ਦੇ ਸਟੇਸ਼ਨ ਅਲਾਟ ਕੀਤੇ ਗਏ-ਚੰਨੀ

ਚੰਡੀਗੜ੍ਹ, 13 ਫਰਵਰੀ (ਅਜੀਤ ਬਿਊਰੋ)- ਮੀਡੀਆ ਦੇ ਇਕ ਤਬਕੇ ਵਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਸਬੰਧੀ ਤੱਥਹੀਣ ਖਬਰਾਂ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ 5 ਰਾਖਵੀਂਆਂ ਛੁੱਟੀਆਂ ਅਤੇ 4 ਅੱਧੇ ਦਿਨ ਦੀਆਂ ਛੁੱਟੀਆਂ ਦੇਣ ਨੂੰ ਮਨਜ਼ੂਰੀ

ਬਲਾਚੌਰ, 13 ਫਰਵਰੀ (ਗੁਰਦੇਵ ਸਿੰਘ ਗਹੂੰਣ)- ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਸਕੂਲ ਮੁਖੀਆਂ ਨੂੰ ਸਕੂਲਾਂ 'ਚ ਰਾਖਵੀਆਂ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਸਬੰਧੀ ਲਿਖਿਆ ਹੈ ਕਿ ਇਸ ਦਫ਼ਤਰ ਵਲੋਂ ਲੋਕਲ ਛੁੱਟੀਆਂ ਸਬੰਧੀ ਮੀਮੋ ਨੰਬਰ 18-1-2017 ਸੈ.ਸਿੱ. (2) ਮਿਤੀ ...

ਪੂਰੀ ਖ਼ਬਰ »

ਕੈਪਟਨ ਵਲੋਂ ਬੰਦ ਕੀਤੇ ਸੇਵਾ ਕੇਂਦਰ ਸਾਡੀ ਸਰਕਾਰ ਆਉਣ 'ਤੇ ਮੁੜ ਚਾਲੂ ਕਰਾਂਗੇ-ਸੁਖਬੀਰ

ਬਾਘਾ ਪੁਰਾਣਾ, 13 ਫਰਵਰੀ (ਬਲਰਾਜ ਸਿੰਗਲਾ)- ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਜਥੇ: ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਸਹਿਯੋਗ ਨਾਲ ਪੋਲ-ਖੋਲ੍ਹ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜਥੇ: ਕੋਹਾੜ ਸਿਆਸੀ, ਧਾਰਮਿਕ ਤੇ ਸਮਾਜਿਕ ਸੋਚ ਦੇ ਮਾਲਕ ਸਨ-ਬਾਦਲ

ਸ਼ਾਹਕੋਟ, 13 ਫਰਵਰੀ (ਦਲਜੀਤ ਸਿੰਘ ਸਚਦੇਵਾ/ਬਾਂਸਲ)-ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ਕੋਆਪ੍ਰੇਟਿਵ ਬੈਂਕ ਜਲੰਧਰ ਦੇ ਪਿਤਾ ਅਤੇ ਬਚਿੱਤਰ ਸਿੰਘ ਕੋਹਾੜ ਸਾਬਕਾ ਡਾਇਰੈਕਟਰ ਤੇ ਪਵਿੱਤਰ ਸਿੰਘ ਕੋਹਾੜ ਦੇ ਦਾਦਾ ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਟਰਾਂਸਪੋਰਟ ...

ਪੂਰੀ ਖ਼ਬਰ »

ਸਹੁਰੇ ਘਰ ਜਵਾਈ ਦੀ ਮਹੱਤਤਾ ਨੂੰ ਬਿਆਨ ਕਰਦੀ ਫ਼ਿਲਮ ਹੈ 'ਲਾਵਾਂ ਫੇਰੇ'- ਕਰਮਜੀਤ ਅਨਮੋਲ

ਜਲੰਧਰ, 13 ਫਰਵਰੀ (ਹਰਵਿੰਦਰ ਸਿੰਘ ਫੁੱਲ)- ਗਾਇਕ ਤੋਂ ਅਦਾਕਾਰ ਬਣੇ ਅਤੇ ਹੁਣ ਨਿਰਮਾਤਾ ਵਜੋਂ ਕਰਮਜੀਤ ਅਨਮੋਲ ਦੀ ਪਹਿਲੀ ਹਾਸਿਆਂ ਨਾਲ ਭਰਪੂਰ ਫ਼ਿਲਮ 'ਲਾਵਾਂ ਫੇਰੇ' ਰਿਲੀਜ਼ ਲਈ ਤਿਆਰ ਹੈ | ਫ਼ਿਲਮ ਦੇ ਪ੍ਰਚਾਰ ਲਈ ਨਿਰਮਾਤਾ ਕਰਮਜੀਤ ਅਨਮੋਲ ਦੀ ਅਗਵਾਈ 'ਚ ਰੌਸ਼ਨ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ ਕੰਟਰੋਲ ਰੂਮ ਸਥਾਪਿਤ

ਐੱਸ. ਏ. ਐੱਸ. ਨਗਰ, 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਅਤੇ 10ਵੀਂ ਸ਼ੇ੍ਰਣੀ ਦੀਆਂ ਸ਼ੁਰੂ ਹੋਣ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਸਬੰਧੀ ਸਿੱਖਿਆ ਬੋਰਡ ਦੇ ਸਕੱਤਰ ਮੈਡਮ ...

ਪੂਰੀ ਖ਼ਬਰ »

ਮੁੱਖ ਮੰਤਰੀ ਤੇ ਸਪੀਕਰ ਵਲੋਂ ਸ਼ਿਵਰਾਤਰੀ 'ਤੇ ਲੋਕਾਂ ਨੂੰ ਵਧਾਈ

ਚੰਡੀਗੜ੍ਹ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 'ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਤਿਉਹਾਰ ਨੂੰ ਭਾਈਚਾਰਕ ...

ਪੂਰੀ ਖ਼ਬਰ »

ਬੇਰ ਕਲਾਂ ਵਾਲੇ ਸੰਤਾਂ ਵਲੋਂ ਲੰਗਰਾਂ ਦੇ 5 ਟਰੱਕ ਰਵਾਨਾ

ਮਲੌਦ, 13 ਫਰਵਰੀ (ਸਹਾਰਨ ਮਾਜਰਾ)-ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਗੋਬਿੰਦ ਨਗਰ ਨਗਰਾਸੂ ਉੱਤਰਾਖੰਡ ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਨੇ ਦੱਸਿਆ ਕਿ ਤਿੰਨ ਏਕੜ 'ਚ ਬਣੇ ਗੁਰੂ ਘਰ ਵਿਚ ਸੰਗਤ ਦੀ ...

ਪੂਰੀ ਖ਼ਬਰ »

ਪੰਜਾਬ ਦੇ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫੈਸਰਾਂ ਵਲੋਂ ਸੜਕਾਂ ਮੱਲਣ ਦੀ ਚਿਤਾਵਨੀ

ਚੰਡੀਗੜ੍ਹ, 13 ਫਰਵਰੀ (ਗੁਰਸੇਵਕ ਸਿੰਘ ਸੋਹਲ)- ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਭਾਵ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਹੀਨੇ ਦੇ ਅੰਤ ਤੱਕ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵਲੋਂ ਕੋਈ ...

ਪੂਰੀ ਖ਼ਬਰ »

ਸ਼ੱਕੀ ਪੱਤਰ ਮਿਲਣ ਤੋਂ ਬਾਅਦ ਬਰਤਾਨੀਆ ਦੀ ਸੰਸਦ ਨੂੰ ਖ਼ਾਲੀ ਕਰਵਾਇਆ

ਲੰਡਨ, 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ੱਕੀ ਪੱਤਰ ਮਿਲਣ ਤੋਂ ਬਾਅਦ ਬਰਤਾਨੀਆ ਦੀ ਸੰਸਦ ਨੂੰ ਤੁਰੰਤ ਖ਼ਾਲੀ ਕਰਵਾਏ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 11:36 ਵਜੇ ਸੰਸਦ ਦੇ ਮੰਤਰੀ ਗਲਿਆਰੇ 'ਚੋਂ ਇਕ ਸ਼ੱਕੀ ਪੈਕਟ ਮਿਲਣ ਤੋਂ ...

ਪੂਰੀ ਖ਼ਬਰ »

ਮੁਹਾਲੀ ਦਾ ਪ੍ਰਸਤਾਵਿਤ ਮੈਡੀਕਲ ਕਾਲਜ ਸੰਗਰੂਰ ਤਬਦੀਲ ਕਰਨ ਦਾ ਮਾਮਲਾ ਕੇਂਦਰ ਨਾਲ ਵਿਚਾਰਨ ਲਈ ਫ਼ੈਸਲਾ

ਚੰਡੀਗੜ੍ਹ, 13 ਫਰਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਨੂੰ ਮੁਹਾਲੀ 'ਚ ਪ੍ਰਸਤਾਵਿਤ ਮੈਡੀਕਲ ਕਾਲਜ ਸੰਗਰੂਰ ਤਬਦੀਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ | ਮੁੱਖ ਮੰਤਰੀ ਨੇ ਸਾਰੇ ਭਵਿੱਖੀ ਸਿਹਤ ...

ਪੂਰੀ ਖ਼ਬਰ »

ਸਿੰਚਾਈ ਵਿਭਾਗ 'ਚ ਬਹੁ ਕਰੋੜੀ ਘਪਲੇ ਦਾ ਮਾਮਲਾ

ਵਿਜੀਲੈਂਸ ਅਗਲੇ ਦਿਨਾਂ 'ਚ ਮੁੱਖ ਮੰਤਰੀ ਨੂੰ ਸੌਾਪੇਗੀ ਜਾਂਚ ਰਿਪੋਰਟ

ਫ਼ਿਰੋਜ਼ਪੁਰ, 13 ਫਰਵਰੀ (ਤਪਿੰਦਰ ਸਿੰਘ)- ਪੰਜਾਬ ਦਾ ਸਮੁੱਚਾ ਸਿੰਚਾਈ ਵਿਭਾਗ ਸਕੈਂਡਲ ਦੀ ਗਿ੍ਫ਼ਤ 'ਚ ਹੈ ਅਤੇ ਕਰੀਬ ਦਰਜ਼ਨ ਤੋਂ ਵੱਧ ਇੰਜੀਨੀਅਰਾਂ, ਜਿਨ੍ਹਾਂ ਵਿਚ ਮਹਿਕਮੇ ਦੇ ਚਾਰ ਮੁੱਖ ਇੰਜੀਨੀਅਰ ਗੁਰਦੇਵ ਸਿੰਘ ਸਿਆਣ, ਹਰਵਿੰਦਰ ਸਿੰਘ, ਜੀ.ਐਸ. ਘੁੰਮਣ, ...

ਪੂਰੀ ਖ਼ਬਰ »

ਗੈਂਗਸਟਰ ਸੇਮਾ ਬਹਿਬਲ ਅਤੇ ਲਵੀ ਦਿਓੜਾ ਦਾ ਪੁਲਿਸ ਰਿਮਾਂਡ

ਫ਼ਰੀਦਕੋਟ, 13 ਫਰਵਰੀ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਨੇ ਫਿਰੌਤੀਆਂ ਲੈਣ ਦੇ ਇਕ ਮਾਮਲੇ 'ਚ ਗੈਂਗਸਟਰ ਸੇਮਾ ਬਹਿਬਲ ਦਾ ਸਥਾਨਕ ਅਦਾਲਤ ਤੋਂ 14 ਫਰਵਰੀ ਤੱਕ ਪੁਲਿਸ ਰਿਮਾਾਡ ਹਾਸਲ ਕੀਤਾ ਹੈ | ਪੁਲਿਸ ਨੇ ਸੇਮਾ ਬਹਿਬਲ ਦੇ ਨਾਲ ਗੈਂਗਸਟਰ ਲਵੀ ਦਿਓੜਾ ਤੋਂ ਪੁੱਛਗਿੱਛ ...

ਪੂਰੀ ਖ਼ਬਰ »

ਪੰਜਾਬ ਬਾਰੇ ਜਾਰੀ ਜੰਗਲਾਤ ਅੰਕੜੇ ਸਚਾਈ ਤੋਂ ਕੋਹਾਂ ਦੂਰ

ਸੰਗਰੂਰ, 13 ਫਰਵਰੀ (ਧੀਰਜ ਪਸ਼ੌਰੀਆ)- ਭਾਰਤ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਪੰਜਾਬ ਬਾਰੇ ਜਾਰੀ ਕੀਤੇ ਅੰਕੜੇ ਸੱਚਾਈ ਤੋਂ ਕੋਹਾਂ ਦੂਰ ਹਨ | ਪੰਜਾਬ ਵਿਚ ਪਿਛਲੇ 4-5 ਸਾਲਾਂ 'ਚ ਵੱਖ-ਵੱਖ ਪ੍ਰਾਜੈਕਟਾਂ ਲਈ 10 ਲੱਖ ਦੇ ਕਰੀਬ ਪੁਰਾਣੇ ਦਰਖਤਾਂ ਦੀ ਬਲੀ ਦਿੱਤੀ ਗਈ ਪਰ ਜਾਰੀ ...

ਪੂਰੀ ਖ਼ਬਰ »

ਮੰਡੀ ਬੋਰਡ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਹੁਣ ਵੀਡੀਓ ਕਾਨਫਰੰਸ ਰਾਹੀਂ ਮੁੱਖ ਦਫ਼ਤਰ ਨਾਲ ਜੋੜੇ

ਫ਼ਰੀਦਕੋਟ, 13 ਫਰਵਰੀ (ਜਸਵੰਤ ਸਿੰਘ ਪੁਰਬਾ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਅਮਿਤ ਕੁਮਾਰ ਢਾਕਾ ਆਈ. ਏ. ਐਸ. ਸਕੱਤਰ ਪੰਜਾਬ ਮੰਡੀ ਬੋਰਡ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਬਹੁਤ ਹੀ ਘੱਟ ਖਰਚ ਨਾਲ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਅਤੇ ...

ਪੂਰੀ ਖ਼ਬਰ »

ਹੋਲੀ ਦੇ ਸਬੰਧ 'ਚ ਰੇਲਵੇ ਵਲੋਂ 8 ਹੋਲੀ ਸਪੈਸ਼ਲ ਗੱਡੀਆਂ ਚਲਾਉਣ ਦਾ ਫ਼ੈਸਲਾ

ਫ਼ਿਰੋਜ਼ਪੁਰ, 13 ਫਰਵਰੀ (ਪਰਮਿੰਦਰ ਸਿੰਘ)- ਉੱਤਰੀ ਰੇਲਵੇ ਵਲੋਂ ਹੋਲੀ ਦੇ ਤਿਉਹਾਰ ਸਮੇਂ ਪੈਂਦੇ ਭਾਰੀ ਰੱਛ ਨੂੰ ਵੇਖਦਿਆਂ ਕਈ ਨਵੀਆਂ ਹਫ਼ਤਾਵਾਰੀ ਸਪੈਸ਼ਲ ਰੇਲ ਗੱਡੀਆਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਅਧੀਨ ਰਾਮਗੜ੍ਹ-ਹਾਵੜਾ, ਗੋਰਖਪੁਰ-ਮੁੰਬਈ, ...

ਪੂਰੀ ਖ਼ਬਰ »

4 ਦਿਨਾ ਸਿਖ਼ਲਾਈ ਵਰਕਸ਼ਾਪ ਦਾ ਦੂਜਾ ਗੇੜ ਸ਼ੁਰੂ

ਐੱਸ. ਏ. ਐੱਸ. ਨਗਰ, 13 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਖੇਡ ਮਹਿਲ ਦੀਆਂ ਕਿਰਿਆਵਾਂ ਦੀ ਜਾਣਕਾਰੀ ਅਧਿਆਪਕਾਂ ਤੱਕ ਪਹੁੰਚਾਉਣ ਲਈ ਪ੍ਰਾਇਮਰੀ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ ਸਵ: ਬਲਬੀਰ ਸਿੰਘ ਦੀ 10ਵੀਂ ਬਰਸੀ ਮਨਾਈ

ਜਲੰਧਰ, 13 ਫਰਵਰੀ (ਰਣਜੀਤ ਸਿੰਘ ਸੋਢੀ)- ਸਵ: ਬਲਬੀਰ ਸਿੰਘ, ਲਾਇਲਪੁਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਦੀ ਗਵਰਨਿੰਗ ਕੌਾਸਲ ਦੇ ਸਾਬਕਾ ਪ੍ਰਧਾਨ, ਜੋ 13 ਫਰਵਰੀ 2008 ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਦਸਵੀਂ ਬਰਸੀ ਦੇ ਸਬੰਧ 'ਚ ਲਾਇਲਪੁਰ ਖ਼ਾਲਸਾ ਕਾਲਜ ਦੇ ...

ਪੂਰੀ ਖ਼ਬਰ »

ਐਸ. ਆਈ. ਟੀ. ਵਲੋਂ ਪੰਚਕੂਲਾ ਹਿੰਸਾ ਮਾਮਲੇ 'ਚ 2 ਹੋਰ ਮੁਲਜ਼ਮ ਗਿ੍ਫ਼ਤਾਰ

ਪੰਚਕੂਲਾ, 13 ਫਰਵਰੀ (ਕਪਿਲ)- 25 ਅਗਸਤ ਨੂੰ ਪੰਚਕੂਲਾ 'ਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ. ਆਈ. ਟੀ. ਵਲੋਂ 2 ਮੁਲਜ਼ਮਾਂ ਨੂੰ ਜ਼ੀਰਕਪੁਰ-ਪਟਿਆਲਾ ਸੜਕ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ 'ਤੇ 25 ਅਗਸਤ ਨੂੰ ਹੋਈ ਹਿੰਸਾ ਨੂੰ ਭੜਕਾਉਣ ਦਾ ਦੋਸ਼ ਹੈ ਅਤੇ ਪੁਲਿਸ ਵਲੋਂ ...

ਪੂਰੀ ਖ਼ਬਰ »

ਆਪਣੇ ਥਰਮਲ ਪਲਾਂਟ ਦੇ ਬੰਦ ਹੋਣ ਨਾਲ ਘੱਟ ਜਾਵੇਗੀ ਕੋਲੇ ਦੀ ਸਪਲਾਈ

ਜਲੰਧਰ, 13 ਫਰਵਰੀ (ਸ਼ਿਵ ਸ਼ਰਮਾ)- ਬਠਿੰਡਾ ਸਮੇਤ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋਣ ਤੋਂ ਬਾਅਦ ਪਾਵਰਕਾਮ ਨੂੰ ਗਰਮੀਆਂ 'ਚ ਕੋਲੇ ਦੀ ਸਪਲਾਈ ਘੱਟ ਲੈਣੀ ਪਵੇਗੀ ਕਿਉਂਕਿ ਉਸ ਦੀ ਗਰਮੀਆਂ ਵਿਚ ਬਿਜਲੀ ਨਿਰਭਰਤਾ ਨਿੱਜੀ ਥਰਮਲ ਪਲਾਂਟ 'ਤੇ ਹੀ ਵੱਧ ਜਾਵੇਗੀ | ਪਿਛਲੇ ...

ਪੂਰੀ ਖ਼ਬਰ »

ਦੇਸ਼ ਦੇ 35 ਫ਼ੀਸਦੀ ਮੁੱਖ ਮੰਤਰੀਆਂ ਿਖ਼ਲਾਫ਼ ਅਪਰਾਧਕ ਮਾਮਲੇ ਦਰਜ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਇਕ ਰਿਪੋਰਟ ਦੇ ਅਨੁਸਾਰ ਦੇਸ਼ ਦੇ ਕਰੀਬ 35 ਫ਼ੀਸਦੀ ਮੁੱਖ ਮੰਤਰੀਆਂ ਿਖ਼ਲਾਫ਼ ਅਪਰਾਧਕ ਮਾਮਲੇ ਦਰਜ ਹਨ ਅਤੇ 81 ਫ਼ੀਸਦੀ ਮੁੱਖ ਮੰਤਰੀ ਕਰੋੜਪਤੀ ਹਨ | ਸਿਆਸੀ ਪਾਰਟੀਆਂ 'ਤੇ ਨਜ਼ਰ ਰੱਖਣ ਵਾਲੇ ਸੰਗਠਨ ਏ. ਡੀ. ਆਰ. (ਐਸੋਸੀਏਸ਼ਨ ਫ਼ਾਰ ...

ਪੂਰੀ ਖ਼ਬਰ »

ਮਹਾ ਗਠਬੰਧਨ ਬਣਾਉਣ ਦੀ ਤਿਆਰੀ 'ਚ ਜੁਟੇ ਸ਼ਰਦ ਯਾਦਵ

ਚੰਡੀਗੜ੍ਹ, 13 ਫਰਵਰੀ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਤਾ ਦਲ ਯੂਨਾਈਟਿਡ ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਉਹ ਜਲਦ ਆਪਣੀ ਨਵੀਂ ਪਾਰਟੀ ਸਬੰਧੀ ਐਲਾਨ ਕਰਨਗੇ | ਉਨ੍ਹਾਂ ਸੰਕੇਤ ਦਿੱਤੇ ਕਿ ਬਿਹਾਰ ...

ਪੂਰੀ ਖ਼ਬਰ »

ਪਾਕਿ ਸਮਰਥਨ ਪ੍ਰਾਪਤ ਅੱਤਵਾਦੀ ਭਾਰਤ 'ਚ ਹਮਲੇ ਜਾਰੀ ਰੱਖਣਗੇ-ਅਮਰੀਕਾ

ਵਾਸ਼ਿੰਗਟਨ, 13 ਫਰਵਰੀ (ਏਜੰਸੀ)-ਅਮਰੀਕਾ ਦੇ ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਅੱਜ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅੱਤਵਾਦੀ ਗਰੁੱਪ ਭਾਰਤ 'ਚ ਹਮਲੇ ਕਰਨੇ ਜਾਰੀ ਰੱਖਣਗੇ, ਇਸ ਤਰਾਂ ਦੋਵਾਂ ਗੁਆਂਢੀਆਂ ਦਰਮਿਆਨ ਤਣਾਅ ਵਧਣ ਦਾ ਖ਼ਦਸ਼ਾ ਹੈ | ...

ਪੂਰੀ ਖ਼ਬਰ »

ਗੋਲੀ ਲੱਗਣ ਕਾਰਨ ਬੀ.ਐਸ.ਐਫ. ਅਧਿਕਾਰੀ ਦੀ ਮੌਤ

ਜੈਪੁਰ, 13 ਫਰਵਰੀ (ਏਜੰਸੀ)-ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਇਕ ਚੌਕੀ 'ਤੇ ਤਾਇਨਾਤ ਬੀ.ਐਸ.ਐਫ. ਅਧਿਕਾਰੀ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ | ਇਕ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX