ਤਾਜਾ ਖ਼ਬਰਾਂ


ਨਗਰ ਨਗਰ ਚੋਣ : ਹੁਣ ਤੱਕ 4 ਤੋਂ 5 ਫ਼ੀਸਦੀ ਵੋਟਿੰਗ
. . .  5 minutes ago
ਭਾਰੀ ਬਰਸਾਤ ਕਾਰਨ ਵੋਟਾਂ ਪਾਉਣ ਦਾ ਕੰਮ ਸੁਸਤ
. . .  9 minutes ago
ਜਿੱਤ ਦੇ ਨਾਲ ਦੱਖਣੀ ਅਫ਼ਰੀਕਾ ਦੌਰਾ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ
. . .  32 minutes ago
ਪ੍ਰਧਾਨ ਮੰਤਰੀ ਟਰੂਡੋ ਦੀ ਕੈਨੇਡਾ ਵਾਪਸੀ ਅੱਜ
. . .  58 minutes ago
ਹਿੰਸਕ ਝੜਪਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
. . .  about 1 hour ago
ਲੋਕ ਇਨਸਾਫ਼ ਪਾਰਟੀ ਦੇ ਆਗੂ ਦੀ ਕੁੱਟਮਾਰ
. . .  about 1 hour ago
ਚੋਣ ਪ੍ਰਬੰਧਾਂ 'ਚ ਲਾਪਰਵਾਹੀ ਕਾਰਨ ਪੁਲਿਸ ਕਮਿਸ਼ਨਰ ਵਲੋਂ ਥਾਣਾ ਮੁਖੀ ਮੁਅੱਤਲ
. . .  about 1 hour ago
ਲੁਧਿਆਣਾ ਨਗਰ ਨਗਰ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  1 day ago
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  1 day ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  1 day ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  1 day ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  1 day ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  1 day ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  1 day ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  1 day ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  1 day ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  1 day ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  1 day ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ
  •     Confirm Target Language  

ਸੰਪਾਦਕੀ

ਅੱਗ 'ਤੇ ਤੇਲ

ਕਸ਼ਮੀਰ ਦੇ ਮਸਲੇ 'ਤੇ ਇਕ ਵਾਰ ਫਿਰ ਘਟਨਾਵਾਂ ਦਾ ਚੱਕਰ ਤੇਜ਼ੀ ਨਾਲ ਘੁੰਮਣਾ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਮੁਹੰਮਦ ਨਵੀਦ ਨਾਮੀ ਅੱਤਵਾਦੀ, ਜੋ ਕਈ ਸਾਲਾਂ ਤੋਂ ਸ੍ਰੀਨਗਰ ਜੇਲ੍ਹ ਵਿਚ ਬੰਦ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਣ 'ਤੇ ਅੱਤਵਾਦੀਆਂ ਨੇ ਉਸ ਨੂੰ ਛੁਡਾ ਲਿਆ ਅਤੇ ਦੋ ਪੁਲਿਸ ਕਰਮੀਆਂ ਨੂੰ ਵੀ ਮਾਰ ਦਿੱਤਾ। ਉਸ ਤੋਂ ਬਾਅਦ ਜੰਮੂ ਦੇ ਸੁੰਜਵਾਂ ਫ਼ੌਜੀ ਕੈਂਪ 'ਤੇ ਕੀਤੇ ਹਮਲੇ ਵਿਚ 6 ਜਵਾਨਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲਾ ਸਨਿਚਰਵਾਰ ਨੂੰ ਸ਼ੁਰੂ ਹੋਇਆ ਸੀ ਪਰ ਉਸ ਤੋਂ ਅਗਲੇ ਦਿਨ ਸ੍ਰੀਨਗਰ ਦੇ ਕਰਨ ਨਗਰ ਵਿਚ ਸੀ.ਆਰ.ਪੀ.ਐਫ. ਕੈਂਪ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਇਕ ਜਵਾਨ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਹਮਲਿਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਵਾਲਾ ਨਹੀਂ। ਸੁੰਜਵਾਂ ਕੈਂਪ 'ਤੇ ਹਮਲੇ ਵਿਚ ਅੱਤਵਾਦੀਆਂ ਤੋਂ ਅਸਾਲਟ ਰਾਈਫਲਾਂ, ਰਾਕੇਟ ਲਾਂਚਰ ਅਤੇ ਗ੍ਰਨੇਡ ਮਿਲੇ ਹਨ। ਇਹ ਹਮਲੇ ਭਾਰਤ ਦੀ ਪ੍ਰਭੂਸੱਤਾ 'ਤੇ ਸਿੱਧੀ ਸੱਟ ਹਨ। ਸੁੰਜਵਾਂ ਹਮਲੇ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੈ ਅਤੇ ਇਹ ਵੀ ਕਿ ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਏਗਾ, ਸਗੋਂ ਇਸ ਦਾ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਜਾਏਗਾ।
ਬਿਨਾਂ ਸ਼ੱਕ ਦਹਾਕਿਆਂ ਤੋਂ ਅਜਿਹੀਆਂ ਨੀਤੀਆਂ ਧਾਰਨ ਕਰਕੇ ਪਾਕਿਸਤਾਨ ਆਤਮਹੱਤਿਆ ਦੇ ਰਾਹ 'ਤੇ ਤੁਰਿਆ ਹੋਇਆ ਹੈ। ਜੰਮੂ-ਕਸ਼ਮੀਰ ਦੀ ਸਮੱਸਿਆ ਸਬੰਧੀ ਉਹ ਇਹ ਆਖਦਾ ਹੈ ਕਿ ਉਥੇ ਲੋਕਾਂ ਵਲੋਂ ਭਾਰਤ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਲੋਕ ਆਜ਼ਾਦੀ ਦੀ ਮੰਗ ਕਰ ਰਹੇ ਹਨ। ਜਦੋਂ ਕਿ ਅਸਲ ਵਿਚ ਇਹ ਕੁਝ ਅੱਤਵਾਦੀ ਸੰਗਠਨਾਂ ਦਾ ਕਾਰਾ ਹੈ, ਜਿਨ੍ਹਾਂ ਦੇ ਮੁਖੀ ਪਾਕਿਸਤਾਨ ਵਿਚ ਬੈਠੇ ਹਨ ਅਤੇ ਉਥੋਂ ਹੀ ਆਪਣੇ ਹਥਿਆਰਬੰਦ ਦਹਿਸ਼ਤਗਰਦ ਟੋਲਿਆਂ ਨੂੰ ਭੇਜ ਕੇ ਭਾਰਤ ਅੰਦਰ ਥਾਂ ਪੁਰ ਥਾਂ ਹਮਲੇ ਕਰਵਾਉਂਦੇ ਹਨ। ਸਾਲ 2016 ਵਿਚ ਇਸੇ ਤਰ੍ਹਾਂ ਦਾ ਉੜੀ ਸੈਕਟਰ ਵਿਚ ਦਹਿਸ਼ਤਗਰਦਾਂ ਦਾ ਹਮਲਾ ਹੋਇਆ ਸੀ, ਜਿਸ ਵਿਚ 18 ਜਵਾਨ ਸ਼ਹੀਦ ਹੋ ਗਏ ਸਨ। ਉਸ ਤੋਂ ਬਾਅਦ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਦੇ ਅੰਦਰ ਜਾ ਕੇ ਸਰਜੀਕਲ ਸਟ੍ਰਾਈਕ ਕੀਤੀ ਸੀ ਪਰ ਪਾਕਿਸਤਾਨ 'ਤੇ ਉਸ ਦਾ ਕੋਈ ਅਸਰ ਨਹੀਂ ਸੀ ਹੋਇਆ। ਹੁਣ ਵੀ ਅਜਿਹੀ ਸੰਭਾਵਨਾ ਨੂੰ ਵੇਖਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਇਹ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀ ਬਿਨਾਂ ਕਿਸੇ ਘੋਖ ਪੜਤਾਲ ਦੇ ਆਪਣੀ ਤੈਅਸ਼ੁਦਾ ਨੀਤੀ ਕਰਕੇ ਪਾਕਿਸਤਾਨ 'ਤੇ ਅਜਿਹੇ ਫਜ਼ੂਲ ਦੋਸ਼ ਲਗਾਉਂਦੇ ਹਨ, ਜਿਸ ਨਾਲ ਦੋਵਾਂ ਪ੍ਰਮਾਣੂ ਸਮਰੱਥਾ ਵਾਲੇ ਦੇਸ਼ਾਂ ਵਿਚ ਤਣਾਅ ਪੈਦਾ ਹੁੰਦਾ ਹੈ। ਇਸ ਲਈ ਭਾਰਤ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ। ਇਸ ਬਿਆਨ ਤੋਂ ਇਹ ਸਾਫ਼ ਜ਼ਾਹਰ ਹੈ ਕਿ ਪਾਕਿਸਤਾਨ ਨੂੰ ਭਾਰਤ ਵਲੋਂ ਅਜਿਹੀ ਕਾਰਵਾਈ ਦਾ ਡਰ ਹੈ ਅਤੇ ਉਹ ਆਪਣੀ ਪ੍ਰਮਾਣੂ ਸਮਰੱਥਾ ਦੇ ਆਧਾਰ 'ਤੇ ਭਾਰਤ ਨੂੰ ਡਰਾ ਰਿਹਾ ਹੈ। ਪਰ ਜਿਸ ਤਰ੍ਹਾਂ ਦਾ ਵਿਵਹਾਰ ਉਸ ਨੇ ਕਰਨਾ ਸ਼ੁਰੂ ਕੀਤਾ ਹੈ, ਉਸ ਨੂੰ ਵੇਖਦਿਆਂ ਭਾਰਤ ਕੋਲ ਸਾਰੇ ਹੀ ਬਦਲ ਖ਼ਤਮ ਹੁੰਦੇ ਜਾ ਰਹੇ ਹਨ। ਕਸ਼ਮੀਰ ਦੀਆਂ ਸਰਹੱਦਾਂ 'ਤੇ ਤਣਾਅ ਲਗਾਤਾਰ ਬਣਿਆ ਰਹਿੰਦਾ ਹੈ। ਇਕ ਵੇਰਵੇ ਅਨੁਸਾਰ ਸਾਲ 2015 ਵਿਚ 152, ਸਾਲ 2016 ਵਿਚ 228, ਸਾਲ 2017 ਵਿਚ 860 ਅਤੇ ਸਾਲ 2018 ਵਿਚ ਹੁਣ ਤੱਕ 240 ਵਾਰ ਸਰਹੱਦ 'ਤੇ ਗੋਲਾਬੰਦੀ ਦੀਆਂ ਉਲੰਘਣਾਵਾਂ ਹੋ ਚੁੱਕੀਆਂ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਰਹੱਦਾਂ 'ਤੇ ਇਹ ਤਣਾਅ ਬਣਿਆ ਹੋਇਆ ਹੈ। ਲੱਗੀ ਇਸ ਅੱਗ 'ਤੇ ਪਾਕਿਸਤਾਨ ਦੀ ਫ਼ੌਜ ਅੱਤਵਾਦ ਨੂੰ ਹੱਲਾਸ਼ੇਰੀ ਦੇ ਕੇ ਅਤੇ ਅੱਤਵਾਦੀਆਂ ਦੀ ਸਰਹੱਦੋਂ ਪਾਰ ਆਉਣ 'ਚ ਸਹਾਇਤਾ ਕਰਕੇ ਤੇਲ ਪਾਉਂਦੀ ਜਾ ਰਹੀ ਹੈ, ਜਿਸ ਨਾਲ ਕਿਸੇ ਵੀ ਸਮੇਂ ਭਾਂਬੜ ਮਚ ਸਕਦੇ ਹਨ।
ਚਾਹੇ ਭਾਰਤ ਇਸ ਸਬੰਧੀ ਬੜੇ ਸੋਚ-ਸਮਝ ਕੇ ਕਦਮ ਉਠਾ ਰਿਹਾ ਹੈ ਪਰ ਇਹ ਵੀ ਪ੍ਰਭਾਵ ਮਿਲ ਰਿਹਾ ਹੈ ਕਿ ਉਹ ਪੂਰੀ ਦ੍ਰਿੜ੍ਹਤਾ ਨਾਲ ਪਾਕਿਸਤਾਨ ਨਾਲ ਨਿਪਟਣ ਲਈ ਤਿਆਰ ਹੈ। ਇਕ ਲੋਕਰਾਜੀ ਦੇਸ਼ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਭਾਰਤ ਦੀ ਕੌਮਾਂਤਰੀ ਜ਼ਿੰਮੇਵਾਰੀ ਕਿਤੇ ਵਡੇਰੀ ਅਤੇ ਪਕੇਰੀ ਹੈ। ਅੱਜ ਇਸ ਉੱਪਰ ਦੁਨੀਆ ਭਰ ਦੀਆਂ ਨਜ਼ਰਾਂ ਹਨ, ਜਦੋਂ ਕਿ ਪਾਕਿਸਤਾਨ ਨੂੰ ਇਕ ਗ਼ੈਰ-ਜ਼ਿੰਮੇਵਾਰ ਅਤੇ ਦਹਿਸ਼ਤਗਰਦ ਦੇਸ਼ ਮੰਨਿਆ ਜਾਣ ਲੱਗਾ ਹੈ। ਬਿਨਾਂ ਸ਼ੱਕ ਅਜਿਹੇ ਦੇਸ਼ ਨਾਲ ਨਿਪਟਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਪਰ ਅਖੀਰ ਵਿਚ ਭਾਰਤ ਦਾ ਦ੍ਰਿੜ੍ਹ ਇਰਾਦਾ ਪਾਕਿਸਤਾਨ ਨੂੰ ਆਪਣੀਆਂ ਸੀਮਾਵਾਂ ਅੰਦਰ ਰਹਿਣ ਅਤੇ ਜ਼ਿੰਮੇਵਾਰੀ ਨਾਲ ਚੱਲਣ ਲਈ ਜ਼ਰੂਰ ਮਜਬੂਰ ਕਰ ਦੇਵੇਗਾ।


-ਬਰਜਿੰਦਰ ਸਿੰਘ ਹਮਦਰਦ

ਬਿਹਤਰ ਪ੍ਰਸ਼ਾਸਨ ਹੀ ਕਸ਼ਮੀਰ ਦੀ ਸਥਿਤੀ ਵਿਚ ਲਿਆ ਸਕਦਾ ਹੈ ਸੁਧਾਰ

ਘਾਟੀ ਵਿਚ ਦੋ ਪੁਲਿਸ ਕਰਮੀ ਹੋਰ ਮਾਰੇ ਗਏ। ਕਸ਼ਮੀਰ ਵਿਚ ਅਜਿਹੀ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ। ਪਰ ਪ੍ਰੇਸ਼ਾਨ ਕਰਨ ਵਾਲਾ ਮੁੱਦਾ ਇਹ ਹੈ ਕਿ ਅਜਿਹੀਆਂ ਹੱਤਿਆਵਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਲਗਾਤਾਰ ਹੋ ਰਹੀਆਂ ਹਨ। ਹਿੰਸਾ ਰੋਕਣ ਵਿਚ ਨਵੀਂ ਦਿੱਲੀ ਸਫ਼ਲ ...

ਪੂਰੀ ਖ਼ਬਰ »

ਬੱਚਿਆਂ ਦੇ ਖਿਲਾਫ਼ ਹਿੰਸਾ ਦੇ ਕਾਰਨ ਕੀ ਹਨ?

ਕੁਝ ਹਫ਼ਤੇ ਪਹਿਲਾਂ ਗਾਜ਼ੀਆਬਾਦ ਦੇ ਇਕ ਨਿੱਜੀ ਸਕੂਲ ਵਿਚ ਸੱਤ ਸਾਲ ਦੇ ਬੱਚੇ ਦੀ ਮਾਰ-ਕੁਟਾਈ ਤੋਂ ਬਾਅਦ ਮੌਤ ਦੀ ਘਟਨਾ ਨੇ ਨਿਰਦੋਸ਼ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਰੀਰਕ ਸਜ਼ਾ ਨਾਲ ਸਬੰਧਿਤ ਬਹਿਸ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ। ਇਸ ਨਾਲ ਤੇਲੰਗਾਨਾ ਦੇ ਇਕ ...

ਪੂਰੀ ਖ਼ਬਰ »

ਹੋਰ ਵਧਦੀਆਂ ਜਾ ਰਹੀਆਂ ਹਨ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਿਥੇ ਡੇਰਾ ਪ੍ਰਮੁੱਖ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਵਿਰੁੱਧ ਡੇਰੇ ਵਿਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਪੰਚਕੂਲਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX