ਤਾਜਾ ਖ਼ਬਰਾਂ


ਨਗਰ ਨਗਰ ਚੋਣ : ਹੁਣ ਤੱਕ 4 ਤੋਂ 5 ਫ਼ੀਸਦੀ ਵੋਟਿੰਗ
. . .  3 minutes ago
ਭਾਰੀ ਬਰਸਾਤ ਕਾਰਨ ਵੋਟਾਂ ਪਾਉਣ ਦਾ ਕੰਮ ਸੁਸਤ
. . .  7 minutes ago
ਜਿੱਤ ਦੇ ਨਾਲ ਦੱਖਣੀ ਅਫ਼ਰੀਕਾ ਦੌਰਾ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ
. . .  30 minutes ago
ਪ੍ਰਧਾਨ ਮੰਤਰੀ ਟਰੂਡੋ ਦੀ ਕੈਨੇਡਾ ਵਾਪਸੀ ਅੱਜ
. . .  56 minutes ago
ਹਿੰਸਕ ਝੜਪਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
. . .  about 1 hour ago
ਲੋਕ ਇਨਸਾਫ਼ ਪਾਰਟੀ ਦੇ ਆਗੂ ਦੀ ਕੁੱਟਮਾਰ
. . .  about 1 hour ago
ਚੋਣ ਪ੍ਰਬੰਧਾਂ 'ਚ ਲਾਪਰਵਾਹੀ ਕਾਰਨ ਪੁਲਿਸ ਕਮਿਸ਼ਨਰ ਵਲੋਂ ਥਾਣਾ ਮੁਖੀ ਮੁਅੱਤਲ
. . .  about 1 hour ago
ਲੁਧਿਆਣਾ ਨਗਰ ਨਗਰ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  1 day ago
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  1 day ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  1 day ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  1 day ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  1 day ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  1 day ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  1 day ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  1 day ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  1 day ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  1 day ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  1 day ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ
  •     Confirm Target Language  

ਖੇਡ ਸੰਸਾਰ

ਭਾਰਤ ਨੇ ਦੱਖਣੀ ਅਫ਼ਰੀਕਾ 'ਚ ਪਹਿਲੀ ਵਾਰ ਲੜੀ ਜਿੱਤ ਕੇ ਰਚਿਆ ਇਤਿਹਾਸ

r ਪੰਜਵਾਂ ਇਕ ਦਿਨਾ ਮੈਚ 73 ਦੌੜਾਂ ਨਾਲ ਜਿੱਤਿਆ r ਲੜੀ ਜਿੱਤਣ ਲਈ 26 ਸਾਲ ਕਰਨਾ ਪਿਆ ਇੰਤਜ਼ਾਰ r ਰੋਹਿਤ ਨੇ ਲਗਾਇਆ 17ਵਾਂ ਸੈਂਕੜਾ

ਪਪੋਰਟ ਐਲਿਜ਼ਾਬੈਥ, 13 ਫਰਵਰੀ (ਏਜੰਸੀ)-ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਪੰਜਵੇਂ ਇਕ ਦਿਨਾ ਮੈਚ 'ਚ 73 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਦੱਖਣੀ ਅਫ਼ਰੀਕਾ 'ਚ ਕੋਈ ਲੜੀ ਜਿੱਤਣ ਦਾ ਮਾਣ ਹਾਸਲ ਕੀਤਾ ਹੈ। 1992 ਤੋਂ ਜਦ ਤੋਂ ਭਾਰਤ ਨੇ ਪਹਿਲੀ ਵਾਰ ਦੱਖਣੀ ਅਫ਼ਰੀਕਾ ਦਾ ਦੌਰਾ ਕੀਤਾ ਸੀ, ਉਸ ਤੋਂ ਲੈ ਕੇ ਹੁਣ ਤੱਕ ਕੋਈ ਵੀ ਭਾਰਤੀ ਪੁਰਸ਼ ਕ੍ਰਿਕਟ ਟੀਮ ਕਿਸੇ ਵੀ ਸਰੂਪ 'ਚ ਦੱਖਣੀ ਅਫ਼ਰੀਕਾ ਦੀ ਜ਼ਮੀਨ 'ਤੇ ਕੋਈ ਦੁਵੱਲੀ ਲੜੀ ਨਹੀਂ ਜਿੱਤ ਸਕੀ ਸੀ, ਪਰ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਉਹ ਕਮਾਲ ਕੀਤਾ ਜੋ ਮੁਹੰਮਦ ਅਜ਼ਹਰੂਦੀਨ, ਸਚਿਨ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਧੋਨੀ ਵੀ ਨਹੀਂ ਕਰ ਸਕੇ। ਇਸ ਜਿੱਤ ਨਾਲ ਭਾਰਤ ਨੇ 6 ਮੈਚਾਂ ਦੀ ਲੜੀ 'ਚ 4-1 ਨਾਲ ਅਜੇਤੂ ਬੜਤ ਹਾਸਲ ਕਰ ਲਈ ਹੈ। ਅੱਜ ਇੱਥੇ ਖੇਡੇ ਗਏ ਮੈਚ 'ਚ ਦੱਖਣੀ ਅਫ਼ਰੀਕਾ ਦੀ ਟੀਮ ਭਾਰਤ ਵਲੋਂ ਦਿੱਤੇ ਗਏ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੇਵਲ 42.1 ਓਵਰਾਂ 'ਚ 201 ਦੌੜਾਂ 'ਤੇ ਸਿਮਟ ਗਈ। ਲੜੀ 'ਚ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਫ਼ਿਰਕੀ ਗੇਂਦਬਾਜ਼ਾਂ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੋਵਾਂ ਨੇ ਵਿਰੋਧੀ ਟੀਮ ਦੇ 6 ਖ਼ਿਡਾਰੀਆਂ ਨੂੰ ਆਊਟ ਕੀਤਾ। ਭਾਰਤ ਵਲੋਂ ਕੁਲਦੀਪ ਯਾਦਵ ਨੇ 4 ਜਦਕਿ ਚਾਹਲ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਜੇ. ਪੀ. ਡੁਮਿਨੀ ਅਤੇ ਏ. ਬੀ. ਡਿਵਿਲੀਅਰਜ਼ ਨੂੰ ਆਊਟ ਕੀਤਾ। ਪਾਂਡਿਆ ਨੇ ਹਾਸ਼ਿਮ ਅਮਲਾ ਨੂੰ ਆਪਣੀ ਸਟੀਕ ਥ੍ਰੋਅ 'ਤੇ ਰਨ ਆਊਟ ਕਰ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਸਭ ਤੋਂ ਵੱਧ 71 ਦੌੜਾਂ ਹਾਸ਼ਿਮ ਅਮਲਾ ਨੇ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਹੋਇਆ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾਈਆਂ। ਪਹਿਲੇ ਚਾਰ ਮੈਚਾਂ 'ਚ ਅਸਫ਼ਲ ਰਹੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਹੋਇਆ ਸੈਂਕੜਾ ਲਗਾਇਆ। ਰੋਹਿਤ ਨੇ 126 ਗੇਂਦਾਂ 'ਚ 11 ਚੌਕੇ ਅਤੇ 4 ਛੱਕੇ ਲਗਾ ਕੇ 115 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਇਕ ਸਮੇਂ ਇੰਝ ਲੱਗਦਾ ਸੀ ਕਿ ਭਾਰਤੀ ਟੀਮ ਆਸਾਨੀ ਨਾਲ 300 ਦੌੜਾਂ ਬਣਾ ਲਵੇਗੀ। ਪਰ ਅਖ਼ੀਰਲੇ ਓਵਰਾਂ 'ਚ ਭਾਰਤ ਦਾ ਕੋਈ ਬੱਲੇਬਾਜ਼ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਟਿਕ ਨਹੀਂ ਸਕਿਆ। ਜਿਸ ਕਾਰਨ ਭਾਰਤੀ ਟੀਮ ਕੇਵਲ 274 ਦੌੜਾਂ ਹੀ ਬਣਾ ਸਕੀ। ਦੱਖਣੀ ਅਫ਼ਰੀਕਾ ਵਲੋਂ ਤੇਜ਼ ਗੇਂਦਬਾਜ਼ ਲੁਨਗਿਸਾਨੀ ਲਗਿਡੀ ਨੇ ਸਭ ਤੋਂ ਵਧ 4 ਵਿਕਟਾਂ ਹਾਸਲ ਕੀਤੀਆਂ। ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਲਈ ਰੋਹਿਤ ਸ਼ਰਮਾ ਨੂੰ ਮੈਨ ਆਫ਼ ਮੈਚ ਪੁਰਸਕਾਰ ਨਾਲ ਨਿਵਾਜ਼ਿਆ ਗਿਆ।
ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਪੂਰੇ ਕੀਤੇ 265 ਛੱਕੇ
ਨਵੀਂ ਦਿੱਲੀ, 13 ਫਰਵਰੀ (ਏਜੰਸੀ)- ਇਕ ਦਿਨਾ ਲੜੀ 'ਚ ਫਲਾਪ ਚੱਲ ਰਹੇ ਰੋਹਿਤ ਸ਼ਰਮਾ ਦਾ ਬੱਲਾ ਆਖਿਰ ਬੋਲ ਹੀ ਪਿਆ। ਭਾਰਤ ਵਲੋਂ ਬੱਲੇਬਾਜ਼ੀ ਕਰਨ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਆਏ। ਸ਼ਾਨਦਾਰ ਪ੍ਰਫਾਰਮ 'ਚ ਚੱਲ ਰਹੇ ਧਵਨ ਨੇ ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਮੈਦਾਨ 'ਚ ਚਾਰੇ ਪਾਸੇ ਚੌਕੇ ਲਗਾਏ। ਆਪਣੀਆਂ 34 ਦੌੜਾਂ ਦੀ ਪਾਰੀ 'ਚ ਉਸ ਨੇ ਸਿਰਫ 23 ਗੇਂਦਾਂ ਖੇਡੀਆਂ। ਉਥੇ ਹੀ ਦੂਜੇ ਪਾਸੇ ਭਾਰਤ ਲਈ ਸਭ ਤੋਂ ਜ਼ਿਆਦਾ ਸੁਖਦ ਦਾ ਅਹਿਸਾਸ ਰੋਹਿਤ ਸ਼ਰਮਾ ਦੇ ਫਾਰਮ 'ਚ ਪਰਤਣਾ ਸੀ। ਰੋਹਿਤ ਨੇ ਸ਼ੁਰੂਆਤ ਤੋਂ ਹੀ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ ਤੇ ਪੰਜਵੇਂ ਇਕ ਦਿਨਾ 'ਚ ਸ਼ਾਨਦਾਰ ਸੈਂਕੜਾ ਜੜਨ ਦੇ ਨਾਲ ਨਾਲ ਹੀ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਰੋਹਿਤ ਦੇ ਕੈਰੀਅਰ ਦਾ ਇਹ 17ਵਾਂ ਸੈਂਕੜਾ ਸੀ। ਇਕ ਦਿਨਾ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਆਪਣੇ ਨਾਂਅ ਕਰ ਚੁੱਕੇ ਰੋਹਿਤ ਸ਼ਰਮਾ ਨੇ 5ਵੇਂ ਇਕ ਦਿਨਾ 'ਚ ਕੁੱਲ 4 ਛੱਕੇ ਲਗਾਏ ਤੇ ਅਜਿਹਾ ਕਰਕੇ ਉਨ੍ਹਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਛੱਕਿਆਂ ਦੀ ਗਿਣਤੀ 265 ਕਰ ਲਈ ਹੈ। ਰੋਹਿਤ ਟੈਸਟ 'ਚ 29, ਇਕ ਦਿਨਾ ਕ੍ਰਿਕਟ 'ਚ 165 ਤੇ ਟੀ-20 'ਚ 67 ਛੱਕੇ ਭਾਵ 265 ਛੱਕੇ ਮਾਰ ਚੁੱਕੇ ਹਨ। ਅਜਿਹਾ ਕਰਕੇ ਉਨ੍ਹਾਂ ਭਾਰਤ ਦੇ ਦਿਗਜ਼ ਖਿਡਾਰੀ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਦੇ ਨਾਂਅ ਅੰਤਰਰਾਸ਼ਟਰੀ ਕ੍ਰਿਕਟ 'ਚ 264 ਛੱਕਿਆਂ ਦਾ ਰਿਕਾਰਡ ਸੀ ਜੋ ਰੋਹਿਤ ਨੇ ਤੋੜ ਦਿੱਤਾ ਹੈ। ਇਸ ਸੂਚੀ 'ਚ ਮਹਿੰਦਰ ਸਿੰਘ ਧੋਨੀ ਸਭ ਤੋਂ ਉਪਰ ਤੇ ਗਾਂਗੁਲੀ 5ਵੇਂ ਸਥਾਨ 'ਤੇ ਹਨ।

ਵਿਜੇ ਹਜ਼ਾਰੇ ਟ੍ਰਾਫ਼ੀ-ਪੰਜਾਬ ਨੇ ਆਸਾਮ ਨੂੰ ਹਰਾਇਆ

ਅਲੁਰ, 13 ਫਰਵਰੀ (ਏਜੰਸੀ)-ਆਈ.ਪੀ.ਐਲ. ਤੋਂ ਪਹਿਲਾਂ ਆਪਣੀ ਤਲਾਸ਼ 'ਚ ਲੱਗੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਕੇਵਲ 7 ਦੌੜਾਂ ਬਣਾ ਕੇ ਹੀ ਆਊਟ ਹੋ ਗਏ ਪਰ ਉਨ੍ਹਾਂ ਦੀ ਟੀਮ ਪੰਜਾਬ ਨੇ ਆਸਾਮ ਨੂੰ ਵਿਜੇ ਹਜ਼ਾਰੇ ਟ੍ਰਾਫ਼ੀ ਗਰੁੱਪ ਏ ਮੈਚ 'ਚ 69 ਦੌੜਾਂ ਨਾਲ ਹਾਰ ਦਿੱਤੀ | ...

ਪੂਰੀ ਖ਼ਬਰ »

ਆਖਿਰ ਤੱਕ ਟਿਕੇ ਰਹਿ ਕੇ ਭਾਰਤ ਨੂੰ ਖਿਤਾਬ ਦਿਵਾਉਣਾ ਚਾਹੁੰਦਾ ਸੀ- ਮਨਜੋਤ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਮਨਜੋਤ ਨੇ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਸੈਂਕੜਾ ਲਗਾ ਕੇ ਭਾਰਤ ਨੂੰ ਰਿਕਾਰਡ ਚੌਥੀ ਵਾਰ ਖਿਤਾਬ ਤੱਕ ਪਹੁੰਚਾਇਆ | ਫਾਈਨਲ 'ਚ ਖੇਡੀ ਗਈ ਆਪਣੀ ਪਾਰੀ ਨੂੰ ਲੈ ਕੇ ਮਨਜੋਤ ਕਾਲਰਾ ਦਾ ...

ਪੂਰੀ ਖ਼ਬਰ »

ਟੀ-20 ਲਈ ਦੱਖਣੀ ਅਫ਼ਰੀਕਾ ਵਲੋਂ ਟੀਮ ਦਾ ਐਲਾਨ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਦੱਖਣੀ ਅਫ਼ਰੀਕਾ ਕ੍ਰਿਕਟ ਬੋਰਡ ਨੇ ਟੀਮ ਇੰਡੀਆ ਖਿਲਾਫ਼ ਹੋਣ ਵਾਲੇ 3 ਟੀ-20 ਮੈਚਾਂ ਦੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ | ਇਕ ਦਿਨਾ ਲੜੀ ਤੋਂ ਬਾਹਰ ਹੋਏ ਨਿਯਮਿਤ ਕਪਤਾਨ ਟੀ-20 'ਚ ਵੀ ਟੀਮ ਦਾ ਹਿੱਸਾ ਨਹੀਂ ਹੋਣਗੇ ਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਝੂਲਨ ਗੋਸਵਾਮੀ ਇਸ ਲੜੀ 'ਚੋਂ ਬਾਹਰ

ਜੋਹਾਂਨਸਬਰਗ, 13 ਫਰਵਰੀ (ਏਜੰਸੀ)-ਭਾਰਤੀ ਮਹਿਲਾ ਟੀਮ ਦੀ ਅਨੁਭਵੀ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੀ ਜਾ ਰਹੀ ਟੀ-20 ਲੜੀ ਤੋਂ ਬਾਹਰ ਰੱਖਿਆ ਗਿਆ ਹੈ | ਝੂਲਨ ਦੇ ਪੈਰ 'ਤੇ ਸੱਟ ਲੱਗਣ ਕਾਰਨ ਉਸ ਨੂੰ ਬਾਹਰ ਜਾਣਾ ਪਿਆ | ਭਾਰਤੀ ਕ੍ਰਿਕਟ ...

ਪੂਰੀ ਖ਼ਬਰ »

ਮਹਿਲਾ ਕ੍ਰਿਕਟ-ਪਹਿਲੇ ਟੀ-20 ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਦਿੱਤੀ ਹਾਰ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੇਨਵੈਸ ਪਾਰਕ 'ਚ ਖੇਡੇ ਪਹਿਲੇ ਟੀ-20 ਮੈਚ 'ਚ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ | ਭਾਰਤ ਨੇ ਦੱਖਣੀ ਅਫਰੀਕਾ ਵਲੋਂ ਰੱਖੇ 165 ਦੌੜਾਂ ਦੇ ਟੀਚੇ ਨੂੰ ਕਪਤਾਨ ਮਿਤਾਲੀ ਰਾਜ ਦੀਆਂ ਨਾਬਾਦ 54 ...

ਪੂਰੀ ਖ਼ਬਰ »

ਸਾਡੀ ਟੀਮ ਹਰ ਚੁਣੌਤੀ ਲਈ ਤਿਆਰ- ਮਨਪ੍ਰੀਤ ਸਿੰਘ

ਬੈਂਗਲੁਰੂ, 13 ਫਰਵਰੀ (ਏਜੰਸੀ)-ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਸਾਲ ਭਾਵੇਂ ਕਈ ਵੱਡੇ ਟੂਰਨਾਮੈਂਟ ਖੇਡੇ ਜਾਣੇ ਹਨ ਪਰ ਉਸ ਦੀ ਟੀਮ ਹਰ ਟੂਰਨਾਮੈਂਟ 'ਚ ਬਿਹਤਰ ਪ੍ਰਦਰਸ਼ਨ ਕਰਨ ਤੇ ਤਗਮੇ ਜਿੱਤਣ ਨੂੰ ਤਿਆਰ ਹੈ | ਇਸ ਸਾਲ ਸੁਲਤਾਨ ...

ਪੂਰੀ ਖ਼ਬਰ »

ਆਈ.ਪੀ.ਐਲ. : ਵਾਰਨ ਰਾਜਸਥਾਨ ਰਾਇਲਸ ਦੇ ਸਲਾਹਕਾਰ ਨਿਯੁਕਤ

ਜੈਪੁਰ, 13 ਫਰਵਰੀ (ਏਜੰਸੀ)-ਰਾਜਸਥਾਨ ਰਾਇਲਸ ਨੂੰ 2008 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਪਹਿਲੇ ਸੈਸ਼ਨ ਦਾ ਖਿਤਾਬ ਦਿਵਾਉਣ ਵਾਲੇ ਆਸਟ੍ਰੇਲੀਆ ਦੇ ਦਿਗਜ਼ ਖਿਡਾਰੀ ਸ਼ੇਨ ਵਾਰਨ ਇਕ ਵਾਰ ਫਿਰ ਇਸ ਟੀਮ ਨਾਲ ਜੁੜ ਗਏ ਹਨ | ਵਿਸ਼ਵ ਕ੍ਰਿਕਟ ਦੇ ਦੂਸਰੇ ਸਭ ਤੋਂ ਸਫਲ ...

ਪੂਰੀ ਖ਼ਬਰ »

ਜੂਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦਾ ਐਲਾਨ

ਜਲੰਧਰ, 13 ਫਰਵਰੀ (ਜਤਿੰਦਰ ਸਾਬੀ)-ਜੂਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਜੋ 22 ਤੋਂ 25 ਫਰਵਰੀ ਤੱਕ ਜੈਪੁਰ ਵਿਖੇ ਕਰਵਾਈ ਜਾ ਰਹੀ ਹੈ 'ਚ ਹਿੱਸਾ ਲੈਣ ਵਾਲੀ ਲੜਕੇ ਵਰਗ ਦੀ ਟੀਮ ਵਿਚ ਅਕਾਸ਼ 57 ਕਿੱਲੋ, ਸੌਰਵ ਕੁਮਾਰ 61 ਕਿੱਲੋ, ਮਸੂਮ ਅਲੀ 66 ਕਿੱਲੋ, ਸ਼ੁਭਮ 70 ਕਿੱਲੋ, ਅਜੇ 74 ...

ਪੂਰੀ ਖ਼ਬਰ »

ਦੀਪਾ ਕਰਮਾਕਰ ਰਾਸ਼ਟਰ ਮੰਡਲ ਖੇਡਾਂ ਤੋਂ ਹੋਈ ਬਾਹਰ

ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਭਾਰਤ ਦੀ ਚੋਟੀ ਦੀ ਜਿਮਨਾਸਟਿਕ ਖਿਡਾਰਣ ਦੀਪਾ ਕਰਮਾਕਰ ਗੋਡਿਆਂ ਦੀ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਹੋ ਗਈ ਹੈ | ਉਸ ਦੇ ਕੋਚ ਬਿਸਵੇਸ਼ਵਰ ਨੰਦੀ ਨੇ ਇਹ ਜਾਣਕਾਰੀ ਦਿੱਤੀ | ਦੀਪਾ ਨੂੰ ਪਿਛਲੇ ਸਾਲ ਇਹ ਸੱਟ ਲੱਗੀ ਸੀ | ਕੋਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX