ਤਾਜਾ ਖ਼ਬਰਾਂ


ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  3 minutes ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) -- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਨਵਾਲੀ ਪੁਰ ਵਿਖੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫੜਨ ਗਏ ਠੇਕੇਦਾਰਾਂ ਦੀ ਟੀਮ ਵਿਚੋਂ ੋ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ...
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  21 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  52 minutes ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  56 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  about 1 hour ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪੰਜਾਬ ਸਿੱਖਿਆ ਵਿਭਾਗ ਨੇ ਹਾਈ ਸਕੂਲਾਂ ਦੇ ਕਲਰਕਾਂ ਨੂੰ ਸ਼ਿਫਟ ਕਰਨ ਦਾ ਫ਼ੈਸਲਾ
. . .  about 1 hour ago
ਪੋਜੇਵਾਲ ਸਰਾਂ 23 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰੀ ਹਾਈ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਨੂੰ ਬੀ.ਪੀ.ਈ.ਓ ਦਫ਼ਤਰਾਂ ਤੇ ਸੀਨੀਅਰ...
ਜਲ ਜੀਵ ਜੰਤੂਆਂ ਦੇ ਮਰਨ ਨੂੰ ਲੈ ਕੇ ਐਨ.ਜੀ.ਟੀ ਵਲੋਂ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 23 ਮਈ - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ ਨਾਲ ਮਨੁੱਖੀ ਜਿੰਦਗੀਆਂ ਨੂੰ...
ਸੰਪਰਕ ਟੁੱਟਣ ਕਾਰਨ ਮਾਲਗੱਡੀ ਦੇ ਡੱਬੇ ਪਟੜੀ ਤੋਂ ਲੱਥੇ
. . .  about 2 hours ago
ਭੋਗਪੁਰ, 23 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਤੋਂ ਥੋੜ੍ਹੀ ਦੂਰ ਪੈਂਦੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਇਹ ਪਟੜੀ ਤੋਂ ਲਹਿ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ...
4 ਤੋਂ 30 ਜੂਨ ਤੱਕ ਬੰਦ ਰਹੇਗਾ ਪੰਜਾਬ ਅਤੇ ਹਰਿਆਣਾ ਹਾਈਕੋਰਟ
. . .  about 2 hours ago
ਚੰਡੀਗੜ੍ਹ, 23 ਮਈ- ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਵਪਾਰ ਦੇ ਸੰਚਾਲਨ ਲਈ 4 ਤੋਂ 30 ਜੁਨ ਤੱਕ ਬੰਦ ਰਹੇਗਾ। ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਧਾਰਾ 226 ਤਹਿਤ ਤਤਕਾਲ ਪਟੀਸ਼ਨਾਂ ਅਤੇ ਹੋਰ ਮਾਮਲਿਆਂ 'ਚ, ਜਿਹੜੇ ਕਿ ਤਤਕਾਲਤਾ ਦੇ ਆਧਾਰ...
ਉੱਨਾਵ ਜਬਰ-ਜਨਾਹ ਮਾਮਲਾ : ਭਾਜਪਾ ਵਿਧਾਇਕ ਤਿੰਨ ਦਿਨਾਂ ਦੀ ਸੀ.ਬੀ.ਆਈ ਹਿਰਾਸਤ 'ਚ
. . .  about 2 hours ago
ਲਖਨਊ, 23 ਮਈ- ਉੱਨਾਵ ਜਬਰ-ਜਨਾਹ ਮਾਮਲੇ ਦੇ ਸਬੰਧ 'ਚ ਸੀ.ਬੀ.ਆਈ ਨੇ ਉੱਨਾਵ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਤਿੰਨ ਦਿਨਾਂ ਦੀ ਹਿਰਾਸਤ 'ਚ ਲਿਆ...
ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ
. . .  about 3 hours ago
ਨਵੀਂ ਦਿੱਲੀ, 23 ਮਈ -ਦੱਖਣੀ ਅਫਰੀਕਾ ਦੇ ਕ੍ਰਿਕਟਰ ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ...
ਦਿੱਲੀ 'ਚ ਪੰਜ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 23 ਮਈ- ਦਿੱਲੀ ਦੇ ਤੈਮੂਰ ਨਗਰ 'ਚ ਇਕ ਪੰਜ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਇੰਨ੍ਹੀ ਭਿਆਨਕ ਹੈ ਕਿ ਅੱਗ ਬੁਝਾਊ ਦਸਤੇ ਦੀਆਂ 22 ਗੱਡੀਆਂ ਮੌਕੇ 'ਤੇ ਪਹੁੰਚ ਇਸ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੀਆਂ...
ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਕਾਂਗਰਸ ਦੇ ਨੇਤਾ ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਜੇ. ਡੀ. ਐਸ. ਨੇਤਾ ਐਚ. ਡੀ. ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਦਿੱਲੀ ਪੁਲਿਸ ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ ਨੋਟਿਸ
. . .  about 3 hours ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਵੱਡੇ ਨੇਤਾ
. . .  about 3 hours ago
ਉੱਤਰ ਪ੍ਰਦੇਸ਼ 'ਚ ਵਿਧਾਇਕਾਂ ਨੂੰ ਮਿਲੇ ਧਮਕੀਆਂ ਭਰੇ ਸੰਦੇਸ਼
. . .  about 4 hours ago
ਆਰ.ਐਸ.ਐਸ. ਦੇ ਸਿਧਾਂਤ 'ਤੇ ਨਾ ਚੱਲਣ ਕਾਰਨ ਤਾਮਿਲ ਲੋਕਾਂ ਨੂੰ ਮਾਰਿਆ ਜਾ ਰਿਹੈ - ਰਾਹੁਲ
. . .  about 4 hours ago
ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਦੀ ਮੌਤ
. . .  about 4 hours ago
ਤਾਮਿਲਨਾਡੂ 'ਚ ਪ੍ਰਦਰਸ਼ਨ ਦੌਰਾਨ ਇੱਕ ਹੋਰ ਮੌਤ
. . .  about 5 hours ago
ਪਾਕਿ ਗੋਲਾਬਾਰੀ ਕਾਰਨ 100 ਪਿੰਡ ਹੋਏ ਖਾਲੀ, 5 ਸ਼ਹਿਰੀਆਂ ਦੀ ਮੌਤ
. . .  about 5 hours ago
ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀ ਸੁਰੱਖਿਅਤ
. . .  about 5 hours ago
ਜਾਖੜ ਨੇ ਕੀਤਾ ਪਾਸਪੋਰਟ ਦਫ਼ਤਰ ਦਾ ਉਦਘਾਟਨ
. . .  about 6 hours ago
ਤਾਮਿਲਨਾਡੂ 'ਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਲਾਈ ਅੱਗ
. . .  about 5 hours ago
ਬਿਆਸ ਦਰਿਆ ਮਾਮਲਾ : ਮਾਲਕ ਨੂੰ ਨੋਟਿਸ ਜਾਰੀ
. . .  about 6 hours ago
ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਨੇ ਜਾਰੀ ਕੀਤਾ ਪੋਸਟਰ
. . .  about 6 hours ago
ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕੀਤਾ-ਸੁਖਜਿੰਦਰ ਸਿੰਘ ਰੰਧਾਵਾ
. . .  about 6 hours ago
ਪੇਸ਼ੀ ਲਈ ਲੁਧਿਆਣਾ ਪੁੱਜੇ ਸੰਜੇ ਸਿੰਘ ਨੇ ਬਿਕਰਮ ਮਜੀਠੀਆ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਪੰਜਾਬ ਸਮੇਤ ਉੱਤਰੀ ਭਾਰਤ 'ਚ ਚੱਲਣਗੀਆਂ ਗਰਮ ਹਵਾਵਾਂ
. . .  about 7 hours ago
ਰੋਹਿੰਗਿਆ ਕੱਟੜਵਾਦੀਆਂ ਨੇ ਵੱਡੀ ਗਿਣਤੀ 'ਚ ਮਾਰੇ ਹਿੰਦੂ - ਐਮਨੇਸਟੀ
. . .  about 7 hours ago
ਗਰਨੇਡ ਨਾਲ ਹਮਲਾ, 6 ਲੋਕ ਜ਼ਖਮੀ
. . .  about 7 hours ago
ਵੈਨੇਜੁਏਲਾ ਕੱਚੇ ਤੇਲ ਦਾ ਭੁਗਤਾਨ ਭਾਰਤੀ ਕਰੰਸੀ 'ਚ ਲੈਣ ਨੂੰ ਤਿਆਰ
. . .  about 7 hours ago
ਪਾਕਿਸਤਾਨੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ, 35 ਜ਼ਖਮੀ
. . .  about 8 hours ago
ਪੈਟਰੋਲ 25 ਰੁਪਏ ਤੱਕ ਸਸਤਾ ਕਰਨਾ ਸੰਭਵ - ਚਿਦੰਬਰਮ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਪਹਿਲਾ ਸਫ਼ਾ

ਹਾਫ਼ਿਜ਼ ਦੇ ਮਦਰੱਸਿਆਂ ਅਤੇ ਡਿਸਪੈਂਸਰੀਆਂ 'ਤੇ ਪਾਕਿਸਤਾਨ ਵਲੋਂ ਸਖ਼ਤ ਕਾਰਵਾਈ

ਸੰਯੁਕਤ ਰਾਸ਼ਟਰ ਦੀ ਟੀਮ ਦੇ ਦੌਰੇ ਤੋਂ ਬਾਅਦ ਚੁੱਕਿਆ ਕਦਮ

ਇਸਲਾਮਾਬਾਦ, 14 ਫਰਵਰੀ (ਏਜੰਸੀ)-ਪਾਬੰਦੀਸ਼ੁਦਾ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਦਬਾਅ 'ਚ ਪਾਕਿਸਤਾਨ ਨੇ ਮੁੰਬਈ ਹਮਲੇ ਦੇ ਸਾਜਿਸ਼ਕਰਤਾ ਹਾਫ਼ਿਜ਼ ਸਈਦ ਵਲੋਂ ਚਲਾਏ ਜਾਂਦੇ ਮਦਰੱਸਿਆਂ ਅਤੇ ਡਿਸਪੈਂਸਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਬੀਤੇ ਮਹੀਨੇ ਸੰਯੁਕਤ ਰਾਸ਼ਟਰ ਦੀ ਪਾਬੰਦੀਆਂ ਬਾਰੇ ਟੀਮ ਨੇ ਇਹ ਜਾਇਜ਼ਾ ਲੈਣ ਲਈ ਪਾਕਿ ਦਾ ਦੌਰਾ ਕੀਤਾ ਸੀ ਕਿ ਪਾਬੰਦੀਸ਼ੁਦਾ ਸੰਗਠਨਾਂ ਖ਼ਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ, ਇਸ ਤੋਂ ਬਾਅਦ ਪਾਕਿਸਤਾਨ ਵਲੋਂ ਉਕਤ ਕਦਮ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਰਾਵਲਪਿੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਈਦ ਦੇ ਜਮਾਤ-ਉਦ-ਦਾਅਵਾ (ਜੇ. ਯੂ. ਡੀ.) ਅਤੇ ਫ਼ਲਾਹ-ਏ-ਇਨਸਾਨੀਅਤ ਫ਼ਾਊਂਡੇਸ਼ਨ (ਐਫ. ਆਈ. ਐਫ਼.) ਵਲੋਂ ਚਲਾਏ ਜਾਂਦੇ ਇਕ ਮਦਰੱਸੇ ਅਤੇ ਚਾਰ ਡਿਸਪੈਂਸਰੀਆਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ। 'ਡਾਨ' ਦੀ ਰਿਪੋਰਟ ਅਨੁਸਾਰ ਮਦਰੱਸੇ ਨੂੰ ਓਕਾਫ਼ ਵਿਭਾਗ ਨੂੰ ਸੌਂਪਿਆ ਗਿਆ ਹੈ, ਜੋ ਧਾਰਮਿਕ ਜਾਇਦਾਦਾਂ 'ਤੇ ਕੰਟਰੋਲ ਕਰਦਾ ਹੈ। ਸੂਬਾ ਸਰਕਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਓਕਾਫ਼ ਵਿਭਾਗ ਨੂੰ ਮਦਰੱਸਿਆਂ ਦਾ ਕੰਟਰੋਲ ਲੈਣ ਦਾ ਆਦੇਸ਼ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਵਲਪਿੰਡੀ ਵਿਚਲੇ 4 ਮਦਰੱਸਿਆਂ ਦੀ ਸੂਚੀ ਸੌਂਪੀ ਸੀ। ਪ੍ਰਸ਼ਾਸਨ ਦੀਆਂ ਟੀਮਾਂ ਨੇ ਮਦਰੱਸਿਆਂ ਦਾ ਦੌਰਾ ਕੀਤਾ ਪਰ ਜਮਾਤ-ਉਦ-ਦਾਅਵਾ ਨੇ ਮਦਰੱਸਿਆਂ ਨਾਲ ਕਿਸੇ ਤਰ੍ਹਾਂ ਦੇ ਵੀ ਲਿੰਕ ਤੋਂ ਇਨਕਾਰ ਕੀਤਾ। ਸੂਬਾ ਸਰਕਾਰ ਨੇ ਜ਼ਿਲ੍ਹਾ ਪ੍ਰ੍ਰਸ਼ਾਸਨ ਨੂੰ ਉਕਤ ਸੰਗਠਨਾਂ ਵਲੋਂ ਚਲਾਏ ਜਾਂਦੇ ਮਦਰੱਸਿਆਂ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਜਾਣਕਾਰੀ ਬਾਰੇ ਵੀ ਪਤਾ ਲਗਾਉਣ ਨੂੰ ਕਿਹਾ ਸੀ। ਇਹ ਪਤਾ ਲਗਾਉਣ ਦੇ ਲਈ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਓਕਾਫ਼ ਵਿਭਾਗ ਨਾਲ ਮਿਲ ਕੇ ਇਕ ਸਾਂਝੀ ਟੀਮ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਅਟੋਕ, ਚੱਕਵਾਲ ਅਤੇ ਜੇਹਲਮ ਜ਼ਿਲ੍ਹਿਆਂ 'ਚ ਵੀ ਚਲਾਈ ਗਈ ਹੈ। ਡਿਪਟੀ ਕਮਿਸ਼ਨਰ ਤਲਤ ਮਹਿਮੂਦ ਗੌਂਡਲ ਨੇ ਇਹ ਪੁਸ਼ਟੀ ਕੀਤੀ ਹੈ ਕਿ ਸਰਕਾਰ ਨੇ ਇਕ ਮਦਰੱਸੇ ਅਤੇ ਚਾਰ ਡਿਸਪੈਂਸਰੀਆਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ। ਹਾਲਾਂਕਿ, ਨਿਗਰਾਨਾਂ ਦਾ ਮੰਨਣਾ ਹੈ ਕਿ ਜਮਾਤ-ਉਦ-ਦਾਅਵਾ ਦੇ ਦਫ਼ਤਰਾਂ 'ਤੇ ਕੰਟਰੋਲ ਕਰਨਾ ਸਰਕਾਰ ਲਈ ਔਖਾ ਕੰਮ ਹੋਵੇਗਾ, ਕਿਉਂਕਿ ਇਹ ਦੇਸ਼ ਭਰ 'ਚ ਖਿੰਡੇ ਹੋਏ ਹਨ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਸੰਸਥਾਵਾਂ ਦੇ ਖ਼ਿਲਾਫ਼ ਕਈ ਕਦਮ ਚੁੱਕੇ ਹਨ।
ਵਿੱਤੀ ਪਾਬੰਦੀਆਂ ਦੇ ਡਰ ਤੋਂ ਕੀਤੀ ਕਾਰਵਾਈ
ਦੱਸਣਯੋਗ ਹੈ ਕਿ ਪੈਰਿਸ 'ਚ 18 ਫਰਵਰੀ ਤੋਂ 23 ਫਰਵਰੀ ਤੱਕ ਵਿੱਤੀ ਕਾਰਵਾਈ ਟਾਸਕ ਫ਼ੋਰਸ (ਐਫ. ਏ. ਟੀ. ਐਫ਼.) ਦੀ ਇਕ ਅਹਿਮ ਮੀਟਿੰਗ ਹੋਣ ਵਾਲੀ ਹੈ। ਰਿਪੋਰਟਾਂ ਅਨੁਸਾਰ ਭਾਰਤ ਅਤੇ ਅਮਰੀਕਾ ਕੌਮਾਂਤਰੀ ਹਵਾਲਾ ਅਤੇ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ 'ਗ੍ਰੇਅ' ਸੂਚੀ 'ਚ ਪਾਕਿਸਤਾਨ ਨੂੰ ਸ਼ਾਮਿਲ ਕਰਵਾਉਣ ਦੀ ਕੋਸ਼ਿਸ਼ ਦੀ ਅਗਵਾਈ ਕਰ ਰਹੇ ਹਨ। ਪਾਕਿਸਤਾਨ ਨੂੰ ਪਹਿਲਾਂ ਫਰਵਰੀ 2012 'ਚ ਐਫ. ਏ. ਟੀ. ਐਫ਼. ਦੀ 'ਗ੍ਰੇਅ' ਸੂਚੀ 'ਚ ਰੱਖਿਆ ਗਿਆ ਸੀ ਅਤੇ ਉਹ ਤਿੰਨ ਸਾਲ ਤੱਕ ਇਸ 'ਚ ਰਿਹਾ ਸੀ।

ਲੱਚਰ ਅਖ਼ਬਾਰ ਦਾ ਝੂਠਾ ਦਾਅਵਾ

ਏਜੰਸੀ ਨੂੰ ਦਸ ਕਰੋੜ ਹਰਜਾਨੇ ਦਾ ਨੋਟਿਸ

ਉਹ ਅਖ਼ਬਾਰ ਸਮੂਹ, ਜਿਹੜਾ ਪਹਿਲਾਂ ਪੰਜਾਬੀ ਸੂਬੇ ਤੇ ਪੰਜਾਬੀ ਜ਼ਬਾਨ ਦਾ ਵਿਰੋਧ ਕਰਦਾ ਰਿਹਾ ਅਤੇ ਜਿਹੜਾ ਅਸ਼ਲੀਲ ਫੋਟੋਆਂ ਛਾਪਣ ਅਤੇ ਪੀਲੀ ਪੱਤਰਕਾਰੀ ਕਰਨ ਲਈ ਵੀ ਬਦਨਾਮ ਹੈ, ਜਿਸ ਦੇ ਅਖ਼ਬਾਰਾਂ ਨੂੰ ਜਾਗਰੂਕ ਲੋਕ ਆਪਣੇ ਘਰਾਂ ਵਿਚ ਲਿਜਾਣ ਤੋਂ ਵੀ ਗੁਰੇਜ਼ ਕਰਦੇ ਹਨ, ਜੋ ਸਿਆਸਤਦਾਨਾਂ ਕੋਲੋਂ ਚੋਣਾਂ ਸਮੇਂ ਖ਼ਬਰਾਂ ਲਾਉਣ ਲਈ ਪੈਸੇ ਮੰਗਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਛਿਕੇ ਟੰਗ ਆਪਣੀਆਂ ਤਿਜੌਰੀਆਂ ਭਰਦਾ ਰਿਹਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਬੇਹੱਦ ਪ੍ਰਦੂਸ਼ਿਤ ਅਤੇ ਗੰਧਲਾ ਕੀਤਾ ਹੈ। ਉਸ ਸਮੂਹ ਦੇ ਪੰਜਾਬੀ ਅਖ਼ਬਾਰ ਨੇ ਇਕ ਕਥਿਤ ਏਜੰਸੀ ਤੋਂ ਬੋਗਸ ਸਰਵੇਖਣ ਕਰਵਾ ਕੇ ਇਹ ਝੂਠਾ ਦਾਅਵਾ ਕੀਤਾ ਹੈ ਕਿ ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਦੇ ਮੁਕਾਬਲੇ ਵਿਚ ਉਸ ਦੀ ਅਖ਼ਬਾਰ ਦੇ ਪਾਠਕਾਂ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਇਸ ਦੇ ਪੰਜਾਬੀ ਅਖ਼ਬਾਰ ਦੀ ਪ੍ਰਸਾਰ ਸੰਖਿਆ 'ਅਜੀਤ' ਦੀ ਪ੍ਰਸਾਰ ਸੰਖਿਆ ਨਾਲੋਂ ਬੇਹੱਦ ਘੱਟ ਹੈ।
'ਅਜੀਤ' ਨੇ ਹਮੇਸ਼ਾ ਪੱਤਰਕਾਰੀ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਆਪਣੇ ਪਾਠਕਾਂ ਨੂੰ ਸਹੀ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਇਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ-ਹਿਤਾਂ ਲਈ ਹਮੇਸ਼ਾ ਅੱਗੇ ਹੋ ਕੇ ਆਵਾਜ਼ ਬੁਲੰਦ ਕੀਤੀ ਹੈ। ਇਸੇ ਕਰਕੇ ਇਸ ਨੂੰ ਪੰਜਾਬੀਆਂ ਦੇ ਹਰ ਵਰਗ ਦਾ ਭਰਪੂਰ ਸਮਰਥਨ ਮਿਲਦਾ ਰਿਹਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ 'ਅਜੀਤ' ਦਹਾਕਿਆਂ ਤੋਂ ਏ.ਬੀ.ਸੀ. (ਆਡਿਟ ਬਿਊਰੋ ਆਫ ਸਰਕੂਲੇਸ਼ਨ) ਦਾ ਮੈਂਬਰ ਹੈ। ਦੇਸ਼ ਦੀ ਇਹ ਵੱਕਾਰੀ ਸੰਸਥਾ ਅਖ਼ਬਾਰਾਂ ਦੀ ਪ੍ਰਸਾਰ ਸੰਖਿਆ ਦੇ ਸਮੁੱਚੇ ਰਿਕਾਰਡ ਦੀ ਘੋਖ-ਪੜਤਾਲ ਕਰਕੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਬੰਧਿਤ ਅਖ਼ਬਾਰਾਂ ਦਾ ਆਡਿਟ ਕਰਦੀ ਹੈ, ਜੋ ਅਸਲ ਤੱਥਾਂ 'ਤੇ ਆਧਾਰਿਤ ਹੁੰਦਾ ਹੈ। ਇਸ ਦੇ ਤੱਥਾਂ ਨੂੰ ਦੇਸ਼ ਭਰ ਵਿਚ ਸਭ ਵੱਡੀਆਂ ਕੰਪਨੀਆਂ ਵਲੋਂ ਸਤਿਕਾਰਿਆ ਜਾਂਦਾ ਹੈ। ਦਹਾਕਿਆਂ ਤੋਂ ਇਹ ਸੰਸਥਾ 'ਅਜੀਤ' ਅਖ਼ਬਾਰ ਦੀ ਪ੍ਰਸਾਰ ਸੰਖਿਆ ਨੂੰ ਪੰਜਾਬੀ ਅਖ਼ਬਾਰਾਂ ਵਿਚੋਂ ਸਭ ਤੋਂ ਵੱਧ ਕਰਾਰ ਦਿੰਦੀ ਆ ਰਹੀ ਹੈ। ਇਸ ਸੰਸਥਾ ਦੇ ਆਡਿਟ 'ਤੇ ਦੇਸ਼ ਭਰ ਵਿਚ ਕਦੇ ਵੀ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾਂਦਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਏ.ਬੀ.ਸੀ. ਦੇ ਅੰਕੜਿਆਂ ਮੁਤਾਬਿਕ ਜੇਕਰ 'ਅਜੀਤ' ਦੀ ਪ੍ਰਸਾਰ ਸੰਖਿਆ ਕਿਤੇ ਜ਼ਿਆਦਾ ਹੈ ਤਾਂ ਉਕਤ ਲੱਚਰ ਅਖ਼ਬਾਰ ਦੇ ਪਾਠਕ ਵੱਧ ਕਿਵੇਂ ਹੋ ਸਕਦੇ ਹਨ?
ਆਪਣੀ ਲਗਾਤਾਰ ਘਟਦੀ ਜਾ ਰਹੀ ਸਾਖ ਅਤੇ ਪ੍ਰਸਾਰ ਸੰਖਿਆ ਦੀ ਨਮੋਸ਼ੀ ਨੂੰ ਛੁਪਾਉਣ ਦਾ ਯਤਨ ਕਰਦਿਆਂ ਹੀ ਇਸ ਲੱਚਰ, ਅਸ਼ਲੀਲ ਤੇ ਪੀਲੀ ਪੱਤਰਕਾਰੀ ਲਈ ਬਦਨਾਮ ਅਖ਼ਬਾਰ ਨੇ ਪੂਰੀ ਤਰ੍ਹਾਂ ਝੂਠ ਦਾ ਸਹਾਰਾ ਲੈ ਕੇ ਆਪਣੇ ਪਾਠਕਾਂ ਦੀ ਗਿਣਤੀ 'ਅਜੀਤ' ਨਾਲੋਂ ਵਧੇਰੇ ਦਰਸਾਉਣ ਦਾ ਯਤਨ ਕੀਤਾ ਹੈ। ਇਸ ਦਾ ਇਹ ਕੋਝਾ ਯਤਨ ਚੰਨ 'ਤੇ ਥੁੱਕਣ ਵਾਂਗ ਹੈ।
'ਅਜੀਤ' ਦੇ ਲੱਖਾਂ ਪਾਠਕ ਅਤੇ ਸਨੇਹੀ ਹਮੇਸ਼ਾ ਇਸ ਦੀ ਢਾਲ ਬਣਦੇ ਰਹੇ ਹਨ ਅਤੇ ਇਸ ਨੂੰ ਭਰਪੂਰ ਸਹਿਯੋਗ ਦਿੰਦੇ ਰਹੇ ਹਨ, ਜਿਸ ਕਾਰਨ ਇਸ ਲੱਚਰ ਅਖ਼ਬਾਰ ਨੂੰ ਪਹਿਲਾਂ ਵੀ ਮੂੰਹ ਦੀ ਖਾਣੀ ਪੈਂਦੀ ਰਹੀ ਹੈ। 'ਅਜੀਤ' ਨੇ ਬੋਗਸ ਸਰਵੇਖਣ ਕਰਨ ਵਾਲੀ ਕਥਿਤ ਏਜੰਸੀ ਨੂੰ ਪਹਿਲਾਂ ਹੀ ਇਕ ਕਰੋੜ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਦਿੱਤਾ ਹੋਇਆ ਹੈ। ਹੁਣ ਇਸ ਸੰਦਰਭ ਵਿਚ 'ਅਜੀਤ' ਦੀ ਮੈਨੇਜਮੈਂਟ ਦੇ ਤਾਜ਼ਾ ਫ਼ੈਸਲੇ ਅਨੁਸਾਰ ਉਕਤ ਏਜੰਸੀ ਨੂੰ ਦਸ ਕਰੋੜ ਰੁਪਏ ਦੇ ਹਰਜਾਨੇ ਦਾ ਨਵਾਂ ਨੋਟਿਸ ਭੇਜਿਆ ਜਾ ਰਿਹਾ ਹੈ।

ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ 'ਤੇ ਰੋਕ

* ਸਰਕਾਰ ਦੀ ਅਪੀਲ 'ਤੇ ਪਟੀਸ਼ਨਰ ਨੂੰ ਨੋਟਿਸ * ਪੰਜਾਬ ਸਰਕਾਰ ਵਲੋਂ ਵਕੀਲ ਵਜੋਂ ਪੇਸ਼ ਹੋਏ ਚਿਦੰਬਰਮ

ਚੰਡੀਗੜ੍ਹ, 14 ਫਰਵਰੀ (ਸੁਰਜੀਤ ਸਿੰਘ ਸੱਤੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸੈਕਟਰੀ (ਸੀ.ਪੀ.ਐਸ.) ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਦੇ ਜਸਟਿਸ ਰਾਜਨ ਗੁਪਤਾ ਦੀ ਇਕਹਿਰੀ ਬੈਂਚ ਦੇ ਫ਼ੈਸਲੇ 'ਤੇ ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਰਾਜਬੀਰ ਸ਼ਹਿਰਾਵਤ ਦੀ ਦੂਹਰੀ ਬੈਂਚ ਨੇ ਰੋਕ ਲਗਾ ਦਿੱਤੀ ਹੈ। ਇਸ ਰੋਕ ਨਾਲ ਹੁਣ ਸੁਰੇਸ਼ ਕੁਮਾਰ ਦੀ ਕੁਰਸੀ 'ਤੇ ਮੰਡਰਾਇਆ ਖ਼ਤਰਾ ਫ਼ਿਲਹਾਲ ਟਲ ਗਿਆ ਹੈ, ਉਹ ਹਾਈਕੋਰਟ ਦੇ ਅਗਲੇ ਹੁਕਮ ਤੱਕ ਅਹੁਦੇ 'ਤੇ ਬਣੇ ਰਹਿ ਸਕਣਗੇ। ਸਰਕਾਰ ਵਲੋਂ ਅਪੀਲ ਦੀ ਪੈਰਵੀ ਲਈ ਪੇਸ਼ ਹੋਏ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਚੋਟੀ ਦੇ ਵਕੀਲ ਪੀ. ਚਿਦੰਬਰਮ ਨੇ ਪੈਰਵੀ ਕਰਦਿਆਂ ਡਿਵੀਜ਼ਨ ਬੈਂਚ ਦਾ ਧਿਆਨ ਦਿਵਾਇਆ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਰਮਨਦੀਪ ਸਿੰਘ ਦਾ ਪਟੀਸ਼ਨ ਦਾਖ਼ਲ ਕਰਨ ਦਾ ਕੋਈ ਹੱਕ ਹੀ ਨਹੀਂ ਬਣਦਾ ਸੀ, ਕਿਉਂਕਿ ਉਸ ਦਾ ਸੁਰੇਸ਼ ਕੁਮਾਰ ਦੀ ਨਿਯੁਕਤੀ ਨਾਲ ਕੋਈ ਨਿੱਜੀ ਹਿੱਤ ਨਹੀਂ ਜੁੜਿਆ ਹੋਇਆ ਸੀ। ਉਂਝ ਇਸ ਨਿਯੁਕਤੀ ਨੂੰ ਲੋਕਹਿਤ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਜਾ ਸਕਦੀ ਸੀ ਤੇ ਜੇਕਰ ਲੋਕਹਿਤ ਪਟੀਸ਼ਨ ਦਾਖ਼ਲ ਹੁੰਦੀ ਤਾਂ ਇਸ ਦੀ ਸੁਣਵਾਈ ਡਿਵੀਜ਼ਨ ਬੈਂਚ ਹੀ ਕਰ ਸਕਦੀ ਸੀ ਨਾ ਕਿ ਇਕਹਿਰੀ ਬੈਂਚ। ਲਿਹਾਜ਼ਾ ਇਕਹਿਰੀ ਬੈਂਚ ਇਹ ਮਾਮਲਾ ਸੁਣ ਹੀ ਨਹੀਂ ਸਕਦੀ ਸੀ, ਕਿਉਂਕਿ ਇਕ ਲੋਕਹਿਤ ਪਟੀਸ਼ਨ ਦੀ ਸੁਣਵਾਈ ਇਕਹਿਰੀ ਬੈਂਚ ਦੇ ਦਾਇਰੇ ਤੋਂ ਬਾਹਰ ਹੁੰਦੀ ਹੈ। ਇਸ ਤੋਂ ਇਲਾਵਾ ਦਲੀਲ ਦਿੱਤੀ ਗਈ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਕਿਸੇ ਰੈਗੂਲਰ ਅਹੁਦੇ ਲਈ ਨਹੀਂ ਕੀਤੀ ਗਈ ਤੇ ਉਹ ਉਦੋਂ ਤੱਕ ਹੀ ਅਹੁਦੇ 'ਤੇ ਬਣੇ ਰਹਿ ਸਕਦੇ ਹਨ, ਜਦੋਂ ਤੱਕ ਮੁੱਖ ਮੰਤਰੀ ਚਾਹੁਣਗੇ ਤੇ ਉਂਝ ਵੀ ਇਸ ਅਹੁਦੇ 'ਤੇ ਰਹਿੰਦਿਆਂ ਸੁਰੇਸ਼ ਕੁਮਾਰ ਸੁਤੰਤਰ ਤੌਰ 'ਤੇ ਮੁੱਖ ਮੰਤਰੀ ਵਜੋਂ ਕੋਈ ਫ਼ੈਸਲਾ ਨਹੀਂ ਸੀ ਲੈ ਸਕਦੇ, ਜੋ ਕੁਝ ਮੁੱਖ ਮੰਤਰੀ ਉਨ੍ਹਾਂ ਨੂੰ ਕਹਿੰਦੇ, ਸੁਰੇਸ਼ ਕੁਮਾਰ ਉਸੇ ਮੁਤਾਬਿਕ ਹੀ ਕੋਈ ਹੁਕਮ ਜਾਂ ਹਦਾਇਤ ਪਾਸ ਕਰ ਸਕਦੇ ਹਨ।
ਇਹ ਵੀ ਕਿਹਾ ਕਿ ਇਹ ਅਹੁਦਾ ਨਾ ਹੀ ਕੇਡਰ ਅਹੁਦਾ ਹੈ ਤੇ ਨਾ ਹੀ ਐਕਸ ਕੇਡਰ ਅਹੁਦਾ, ਲਿਹਾਜ਼ਾ ਮੁੱਖ ਮੰਤਰੀ ਅਜਿਹੀ ਨਿਯੁਕਤੀ ਕਰਨ ਦੇ ਅਖ਼ਤਿਆਰ ਰੱਖਦੇ ਹਨ ਤੇ ਨਿਯੁਕਤੀ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਊਣਤਾਈ ਨਹੀਂ ਹੋਈ। ਇਨ੍ਹਾਂ ਦਲੀਲਾਂ ਨਾਲ ਕਿਹਾ ਗਿਆ ਕਿ ਇਕਹਿਰੀ ਬੈਂਚ ਦਾ ਫ਼ੈਸਲਾ ਗ਼ਲਤ ਹੈ ਤੇ ਫ਼ੈਸਲਾ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਨਾਲ ਹੀ ਅਪੀਲ ਦੀ ਸੁਣਵਾਈ ਤੱਕ ਇਕਹਿਰੀ ਬੈਂਚ ਦੇ ਫ਼ੈਸਲੇ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਡਿਵੀਜ਼ਨ ਬੈਂਚ ਨੇ ਸਰਕਾਰ ਦੀਆਂ ਦਲੀਲਾਂ ਸੁਣਨ ਉਪਰੰਤ ਇਕਹਿਰੀ ਬੈਂਚ ਦੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਪਟੀਸ਼ਨਰ ਰਮਨਦੀਪ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਕਹਿਰੀ ਬੈਂਚ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਗ਼ਲਤ ਕਰਾਰ ਦਿੱਤਾ ਸੀ। ਮੁਹਾਲੀ ਦੇ ਰਮਨਦੀਪ ਸਿੰਘ ਨੇ ਪਟੀਸ਼ਨ 'ਚ ਬੈਂਚ ਦਾ ਧਿਆਨ ਦਿਵਾਇਆ ਸੀ ਕਿ 'ਸੀ.ਪੀ.ਐਸ. ਟੂ ਸੀ.ਐਮ.' ਇਕ ਕੇਡਰ ਅਹੁਦਾ ਹੈ ਤੇ ਇਸ 'ਤੇ ਮੌਜੂਦਾ ਆਈ.ਏ.ਐਸ. ਹੀ ਲਗਾਇਆ ਜਾ ਸਕਦਾ ਹੈ। ਦੂਜਾ ਇਹ ਕਿ ਆਈ.ਏ.ਐਸ. ਕੇਡਰ ਦੇ ਅਹੁਦੇ 'ਤੇ ਸੂਬਾ ਸਰਕਾਰ ਨੂੰ ਨਿਯੁਕਤੀ ਕਰਨ ਦਾ ਕੋਈ ਅਖ਼ਤਿਆਰ ਨਹੀਂ ਹੈ, ਇੱਥੋਂ ਤੱਕ ਕਿ ਰਾਜ ਵਿਧਾਨ ਸਭਾ ਵੀ ਇਹ ਨਿਯੁਕਤੀ ਨਹੀਂ ਕਰ ਸਕਦੀ। ਅਜਿਹੀ ਨਿਯੁਕਤੀ ਸਿਰਫ਼ ਕੇਂਦਰ ਸਰਕਾਰ ਹੀ ਕਰ ਸਕਦੀ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਸੀ ਕਿ ਸੁਰੇਸ਼ ਕੁਮਾਰ ਨੂੰ ਸੀ.ਪੀ.ਐਸ. ਨਿਯੁਕਤ ਕਰਦਿਆਂ ਕੈਬਨਿਟ ਸਕੱਤਰ, ਜਿਹੜਾ ਕਿ ਦੇਸ਼ 'ਚ ਇੱਕੋ ਤੇ ਸਰਬਉੱਚ ਆਈ.ਏ.ਐਸ. ਅਫ਼ਸਰ ਹੁੰਦਾ ਹੈ, ਦੇ ਬਰਾਬਰ ਤਨਖ਼ਾਹ ਤੈਅ ਕੀਤੀ ਗਈ ਹੈ ਤੇ ਸੂਬਾ ਸਰਕਾਰ ਕਿਸੇ ਹਾਲਤ 'ਚ ਵੀ ਅਜਿਹੀ ਸ਼ਕਤੀ ਨਹੀਂ ਰੱਖਦੀ। ਪਟੀਸ਼ਨ 'ਚ ਕਿਹਾ ਸੀ ਕਿ ਮੁੱਖ ਮੰਤਰੀ ਭੇਤ ਦਾ ਹਲਫ਼ ਲੈਂਦੇ ਹਨ ਤੇ ਸੀ.ਪੀ.ਐਸ. ਸੁਰੇਸ਼ ਕੁਮਾਰ ਦੀ ਨਿਯੁਕਤੀ ਨਾਲ ਭੇਤ ਦੇ ਹਲਫ਼ ਦੀ ਉਲੰਘਣਾ ਵੀ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਦੀ.ਗੈਰ-ਮੌਜੂਦਗੀ 'ਚ ਉਨ੍ਹਾਂ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਦੇ ਲਈ ਹੁਕਮਾਂ 'ਤੇ ਦਸਤਖ਼ਤ ਕਰ ਸਕਦੇ ਹਨ। ਇਹ ਦੋਸ਼ ਵੀ ਲਗਾਇਆ ਸੀ ਕਿ ਇਸ ਨਿਯੁਕਤੀ ਲਈ ਸਹੀ ਪ੍ਰਕਿਰਿਆ ਨਹੀਂ ਅਪਣਾਈ ਗਈ। ਹਾਲਾਂਕਿ ਸਰਕਾਰ ਨੇ ਨਿਯੁਕਤੀ ਨੂੰ ਸਹੀ ਕਰਾਰ ਦਿੱਤਾ ਸੀ ਤੇ ਇਸੇ ਫ਼ੈਸਲੇ ਵਿਰੁੱਧ ਅਪੀਲ ਦਾਖ਼ਲ ਕੀਤੀ ਸੀ।

ਇੰਡੀਅਨ ਮੁਜਾਹਦੀਨ ਦਾ ਅੱਤਵਾਦੀ ਗ੍ਰਿਫ਼ਤਾਰ

2008 ਬਟਲਾ ਹਾਊਸ ਮੁਕਾਬਲੇ ਤੋਂ ਬਾਅਦ ਸੀ ਫ਼ਰਾਰ

ਨਵੀਂ ਦਿੱਲੀ, 14 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਆਰਿਜ਼ ਖ਼ਾਨ ਉਰਫ ਜੁਨੈਦ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ 2008 ਬਟਲਾ ਹਾਊਸ ਮੁਕਾਬਲੇ ਤੋਂ ਬਾਅਦ ਤੋਂ ਹੀ ਫ਼ਰਾਰ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਭਾਰਤ-ਨਿਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਜੁਨੈਦ 'ਤੇ 15 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਨੂੰ ਬੰਬ ਧਮਾਕਿਆਂ ਦੇ 5 ਕੇਸਾਂ 'ਚ ਜੁਨੈਦ ਦੀ ਤਲਾਸ਼ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਡੀ. ਸੀ. ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਜੁਨੈਦ 2008 ਦੇ ਦਿੱਲੀ ਸਿਲਸਿਲੇਵਾਰ ਧਮਾਕਿਆਂ ਸਮੇਤ ਬੰਬ ਧਮਾਕਿਆਂ ਦੀਆਂ ਕਈ ਹੋਰ ਘਟਨਾਵਾਂ 'ਚ ਲੋੜੀਂਦਾ ਸੀ। ਕੁਸ਼ਵਾਹਾ ਨੇ ਦੱਸਿਆ ਕਿ ਜੁਨੈਦ ਬੰਬ ਬਣਾਉਣ 'ਚ ਮਾਹਿਰ ਸੀ। ਉਹ ਇਕ ਹੋਰ ਅੱਤਵਾਦੀ ਆਤਿਫ਼ ਅਮੀਨ ਦੇ ਨਾਲ ਜੁੜਿਆ ਹੋਇਆ ਸੀ, ਜੋ ਬਟਲਾ ਹਾਊਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਇਸ ਦੇ ਇਲਾਵਾ ਪੁਲਿਸ ਨੂੰ 2007 'ਚ ਯੂ. ਪੀ. 'ਚ ਹੋਏ ਧਮਾਕੇ, 2008 'ਚ ਜੈਪੁਰ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ, 2008 'ਚ ਅਹਿਮਦਾਬਾਦ ਬੰਬ ਧਮਾਕੇ 'ਚ ਵੀ ਇਸ ਦੀ ਤਲਾਸ਼ ਸੀ। ਯੂ. ਪੀ. ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਜੁਨੈਦ 2008 'ਚ ਬਟਲਾ ਹਾਊਸ ਮੁਕਾਬਲੇ ਦੌਰਾਨ ਪੁਲਿਸ ਦੇ ਹੱਥੋਂ ਬਚ ਕੇ ਦੌੜ ਗਿਆ ਸੀ। ਮੁਕਾਬਲੇ ਵਾਲੇ ਦਿਨ ਜੁਨੈਦ ਆਪਣੇ ਚਾਰ ਸਾਥੀਆਂ ਨਾਲ ਬਟਲਾ ਹਾਊਸ 'ਚ ਮੌਜੂਦ ਸੀ। ਇਸ ਮੁਕਾਬਲੇ ਦੌਰਾਨ ਇੰਡੀਅਨ ਮੁਜਾਹਦੀਨ ਦੇ 2 ਅੱਤਵਾਦੀ ਮਾਰੇ ਗਏ ਸਨ ਜਦਕਿ ਮੁਕਾਬਲਿਆਂ ਦੇ ਮਾਹਿਰ ਮੰਨੇ ਜਾਣ ਵਾਲੇ ਇੰਸਪੈਕਟਰ ਮੋਹਨ ਚੰਦ ਸ਼ਰਮਾ, ਜਿਨ੍ਹਾਂ ਪੁਲਿਸ ਕਾਰਵਾਈ ਦੀ ਅਗਵਾਈ ਕੀਤੀ ਸੀ, ਉਹ ਸ਼ਹੀਦ ਹੋ ਗਏ ਸਨ। ਬਟਲਾ ਹਾਊਸ ਮੁਕਾਬਲੇ ਦੇ ਮਾਮਲੇ 'ਚ ਇੱਥੋਂ ਦੀ ਇਕ ਹੇਠਲੀ ਅਦਾਲਤ ਨੇ ਜੁਲਾਈ 2013 'ਚ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਸ਼ਹਿਜ਼ਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਉਸ ਦੀ ਅਪੀਲ ਹਾਈਕੋਰਟ 'ਚ ਵਿਚਾਰ ਅਧੀਨ ਹੈ।

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਸਾਹਮਣੇ ਪੇਸ਼

ਸਾੜ-ਫੂਕ ਦੇ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਵਲੋਂ ਪੁੱਛ-ਪੜਤਾਲ

ਸਿਰਸਾ, 14 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸਾਧਵੀ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸਿਰਸਾ 'ਚ ਹੋਈ ਸਾੜ-ਫ਼ੂਕ ਦੇ ਮਾਮਲੇ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅੱਜ ਪੁਲਿਸ ਸਾਹਮਣੇ ਪੇਸ਼ ਹੋਈ ਤੇ ਸਿਰਸਾ ਪੁਲਿਸ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅੱਜ ਦੁਪਹਿਰ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਕੋਲ ਪੇਸ਼ ਹੋਈ, ਜਿੱਥੇ ਦੇਰ ਸ਼ਾਮ ਤੱਕ ਜ਼ਿਲ੍ਹਾ ਪੁਲਿਸ ਮੁਖੀ ਸਿਮਰਦੀਪ ਸਿੰਘ ਅਤੇ ਐਸ.ਆਈ.ਟੀ. ਦੇ ਇੰਚਾਰਜ ਡੀ.ਐਸ.ਪੀ. ਅਜੇ ਸ਼ਰਮਾ ਵਲੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਅਧਿਕਾਰੀਆਂ ਵਲੋਂ ਡੇਰੇ ਦੀ ਚੇਅਰਪਰਸਨ ਵਿਪਾਸਨਾ ਤੋਂ ਸਿਰਸਾ 'ਚ ਹੋਈ ਸਾੜ-ਫੂਕ ਤੋਂ ਇਲਾਵਾ ਡੇਰੇ 'ਚੋਂ ਗਾਇਬ ਹੋਏ ਸਾਮਾਨ ਬਾਰੇ ਵੀ ਪੁੱਛਗਿੱਛ ਕੀਤੀ ਗਈ। ਦੱਸਿਆ ਗਿਆ ਹੈ ਸਿਰਸਾ ਪੁਲਿਸ ਦੀ ਐਸ.ਆਈ.ਟੀ. ਦੇ ਇੰਚਾਰਜ ਡੀ.ਐਸ.ਪੀ. ਅਜੇ ਸ਼ਰਮਾ ਵਲੋਂ ਇਸ ਮਾਮਲੇ 'ਚ ਚੱਲ ਰਹੀ ਜਾਂਚ ਦੇ ਸਿਲਸਿਲੇ 'ਚ 2 ਦਿਨ ਪਹਿਲਾਂ ਜਾਂਚ 'ਚ ਸ਼ਾਮਿਲ ਹੋਣ ਲਈ ਵਿਪਾਸਨਾ ਇੰਸਾਂ ਨੂੰ ਨੋਟਿਸ ਭੇਜਿਆ ਗਿਆ ਸੀ। ਇਸੇ ਲੜੀ 'ਚ ਵਿਪਾਸਨਾ ਇੰਸਾਂ ਅੱਜ ਕਰੀਬ 12 ਵਜੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ 'ਚ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਈ। ਚੇਤੇ ਰਹੇ ਕਿ ਪੰਚਕੂਲਾ 'ਚ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਹਿੰਸਾ ਦੇ ਮਾਮਲੇ 'ਚ ਐਸ.ਆਈ.ਟੀ. ਪੰਚਕੂਲਾ ਦੀ ਪੁਲਿਸ ਵੀ ਵਿਪਾਸਨਾ ਇੰਸਾਂ ਨੂੰ ਘਟਨਾ ਦੀ ਅਹਿਮ ਕੜੀ ਮੰਨਦੇ ਹੋਏ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਵਿਪਾਸਨਾ ਇੰਸਾਂ ਪਿਛਲੇ ਕੁਝ ਮਹੀਨਿਆਂ ਤੋਂ ਰੂਪੋਸ਼ ਸੀ ਅਤੇ ਅੱਜ ਇਕਦਮ ਪੁਲਿਸ ਸਾਹਮਣੇ ਪੇਸ਼ ਹੋ ਗਈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਵਿਪਾਸਨਾ ਇੰਸਾਂ ਤੋਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਪੁੱਛ-ਪੜਤਾਲ ਕੀਤੀ ਗਈ ਅਤੇ ਲੋੜ ਪਈ ਤਾਂ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਵੀ ਸੱਦਿਆ ਜਾ ਸਕਦਾ ਹੈ।

ਜਾਸੂਸੀ ਦੇ ਸ਼ੱਕ 'ਚ ਲੈਫ਼: ਕਰਨਲ ਗ੍ਰਿਫ਼ਤਾਰ

ਭੁਪਾਲ, 14 ਫਰਵਰੀ (ਏਜੰਸੀ)-ਸੈਨਾ ਦੇ ਖ਼ੁਫ਼ੀਆ ਵਿੰਗ ਦੀ ਇਕ ਮੁਹਿੰਮ ਤਹਿਤ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਰੈਂਕ ਦੇ ਇਕ ਅਧਿਕਾਰੀ ਨੂੰ ਜਾਸੂਸੀ ਦੇ ਦੋਸ਼ਾਂ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅਫ਼ਸਰ ਜਬਲਪੁਰ ਦੀ ਈ. ਐਮ. ਈ. ਇਕਾਈ 'ਚ ਤਾਇਨਾਤ ਸੀ ਅਤੇ ਮੰਗਲਵਾਰ ਰਾਤ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ ਸੀ। ਇਸ 'ਤੇ ਸ਼ੱਕ ਹੈ ਕਿ ਇਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਦੇ ਹਨੀ ਟ੍ਰੈਪ 'ਚ ਫ਼ਸ ਕੇ ਕੁਝ ਅਹਿਮ ਜਾਣਕਾਰੀਆਂ ਦੁਸ਼ਮਣ ਨੂੰ ਦਿੱਤੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਸ਼ੁਰੂਆਤ 'ਚ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸੈਨਾ ਦੀ ਵਰਕਸ਼ਾਪ 'ਚ ਤਾਇਨਾਤ ਇਸ ਅਧਿਕਾਰੀ ਦੇ ਖ਼ਾਤੇ ਤੋਂ ਹੋਣ ਵਾਲੇ ਲੈਣ-ਦੇਣ 'ਤੇ ਪਿਛਲੇ ਕੁਝ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਉਕਤ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਨੂੰ ਲਖ਼ਨਊ ਕਮਾਂਡ ਹੈੱਡਕੁਆਰਟਰ ਤੋਂ ਆਏ ਅਧਿਕਾਰੀਆਂ ਵਲੋਂ ਅੰਜਾਮ ਦਿੱਤਾ ਗਿਆ। ਇਕ ਅਧਿਕਾਰੀ ਵਲੋਂ ਦੱਸਿਆ ਗਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਧਿਕਾਰੀ ਹਨੀ ਟ੍ਰੈਪ ਦੇ ਚਲਦਿਆਂ ਗ੍ਰਿਫ਼ਤਾਰ ਹੋਇਆ ਹੈ ਜਾਂ ਫ਼ਿਰ ਉਸ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਸੈਨਾ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਰਟਰ 'ਚ ਇਸ ਅਧਿਕਾਰੀ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਫ਼ਿਰ ਉਸ ਨੂੰ ਅੱਗੇ ਦੀ ਜਾਂਚ ਲਈ ਲਖ਼ਨਊ ਲਿਜਾਇਆ ਗਿਆ। ਉਸ ਦੇ ਦਫ਼ਤਰ ਤੋਂ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।

ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸ਼ਾਖਾ 'ਚ 11,420 ਕਰੋੜ ਦੀ ਧੋਖਾਧੜੀ

ਮੁੰਬਈ, 14 ਫਰਵਰੀ (ਏਜੰਸੀ)-ਦੇਸ਼ ਦੀ ਜਨਤਕ ਖੇਤਰ ਦੀ ਦੂਜੀ ਸਭ ਤੋਂ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸ਼ਾਖਾ 'ਚ 11,420 ਕਰੋੜ ਰੁਪਏ (177 ਕਰੋੜ ਡਾਲਰ) ਤੋਂ ਜ਼ਿਆਦਾ ਦਾ ਫਰਜ਼ੀਵਾੜਾ ਫੜਿਆ ਗਿਆ ਹੈ। ਇਹ ਰਕਮ ਮੁੰਬਈ ਦੀ ਇਕ ਸ਼ਾਖਾ ਤੋਂ ਧੋਖਾਧੜੀ ਜ਼ਰੀਏ ਅਣਅਧਿਕਾਰਤ ਲੈਣ- ਦੇਣ (ਟਰਾਂਜੈਕਸ਼ਨ) ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਇਸ ਲੈਣ-ਦੇਣ ਨਾਲ ਕੁਝ ਚੋਣਵੇਂ ਖਾਤਾਧਾਰਕਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਸੀ। ਬੈਂਕ ਵਲੋਂ ਇਸ ਬਾਰੇ ਬੰਬੇ ਸਟਾਕ ਐਕਸਚੇਂਜ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਧੋਖਾਧੜੀ ਦਾ ਅਸਰ ਕੁਝ ਦੂਜੇ ਬੈਂਕਾਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਬੈਂਕ ਦੀ ਅੰਦਰੂਨੀ ਕਮੇਟੀ ਵੀ ਕਰ ਰਹੀ ਹੈ। ਸੀ. ਬੀ. ਆਈ. ਨੂੰ ਕਰੀਬ 11,420 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਬਾਰੇ ਡਿਜ਼ਾਈਨਰ ਨੀਰਵ ਮੋਦੀ ਤੇ ਇਕ ਜਿਊਲਰੀ ਕੰਪਨੀ ਖ਼ਿਲਾਫ਼ ਪੀ. ਐਨ. ਬੀ. ਤੋਂ ਦੋ ਸ਼ਿਕਾਇਤਾਂ ਮਿਲੀਆਂ। ਅਧਿਕਾਰਤ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਸ਼ੱਕੀ ਲੈਣ-ਦੇਣ ਬਾਰੇ ਮੰਗਲਵਾਰ ਦੇਰ ਰਾਤ ਨੂੰ ਸ਼ਿਕਾਇਤਾਂ ਮਿਲੀਆਂ। ਇਸ ਸ਼ੱਕੀ ਲੈਣ-ਦੇਣ ਦਾ ਪਤਾ ਜਨਤਕ ਖੇਤਰ ਦੀ ਬੈਂਕ ਨੇ ਲਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਲੈਣ-ਦੇਣ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਇਹ ਲੈਣ-ਦੇਣ ਕਰੀਬ 11420 ਕਰੋੜ ਰੁਪਏ ਦਾ ਸੀ। ਸੂਤਰਾਂ ਨੇ ਦੱਸਿਆ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਬਾਰੇ ਜਲਦੀ ਹੀ ਫ਼ੈਸਲਾ ਕੀਤਾ ਜਾਵੇਗਾ। ਏਜੰਸੀ ਨੇ ਹੋਰ ਕੋਈ ਜਾਣਕਾਰੀ ਇਹ ਕਹਿੰਦੇ ਹੋਏ ਨਹੀਂ ਦਿੱਤੀ ਕਿ ਇਸ ਨਾਲ ਜਾਂਚ 'ਚ ਰੁਕਾਵਟ ਆ ਸਕਦੀ ਹੈ। ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਮਿਲੀ ਸ਼ਿਕਾਇਤ ਨੂੰ ਲੈ ਕੇ ਸੀ. ਬੀ. ਆਈ. ਪਹਿਲਾਂ ਹੀ ਨੀਰਵ ਮੋਦੀ ਖ਼ਿਲਾਫ਼ ਜਾਂਚ ਕਰ ਰਹੀ ਹੈ।
ਪੀ. ਐਨ. ਬੀ. ਦਾ ਸ਼ੇਅਰ 8 ਫ਼ੀਸਦੀ ਤੱਕ ਟੁੱਟਾ
ਅਜੇ ਬੈਂਕ ਵਲੋਂ ਇਸ ਧੋਖਾਧੜੀ 'ਚ ਸ਼ਾਮਿਲ ਕਿਸੇ ਵਿਅਕਤੀ ਦਾ ਨਾਂਅ ਨਹੀਂ ਲਿਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੇ ਇਸ ਬਾਰੇ ਜਾਂਚ ਏਜੰਸੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਬੈਂਕ ਵਲੋਂ ਇਹ ਕਿਹਾ ਗਿਆ ਕਿ ਉਹ ਬਾਅਦ 'ਚ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਕੀ ਇਸ ਲੈਣ-ਦੇਣ ਨਾਲ ਉਸ ਦੀ ਕੋਈ ਦੇਣਦਾਰੀ ਤਾਂ ਨਹੀਂ ਬਣਦੀ। ਇਸ ਧੋਖਾਧੜੀ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਪੀ. ਐਨ. ਬੀ. ਦਾ ਸ਼ੇਅਰ 8 ਫ਼ੀਸਦੀ ਤੱਕ ਟੁੱਟ ਗਿਆ। ਦੁਪਹਿਰ ਕਰੀਬ 2.15 ਵਜੇ ਪੀ. ਐਨ. ਬੀ. ਦਾ ਸ਼ੇਅਰ 13.25 ਰੁਪਏ ਟੁੱਟ ਕੇ 148.55 ਰੁਪਏ 'ਤੇ ਆ ਗਿਆ। ਇਸ ਨਾਲ ਨਿਵੇਸ਼ਕਾਂ ਦੇ ਕਰੀਬ 3000 ਕਰੋੜ ਰੁਪਏ ਡੁੱਬ ਗਏ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਵੀ ਪੀ. ਐਨ. ਬੀ. ਦਾ ਸ਼ੇਅਰ 5.7 ਫ਼ੀਸਦੀ ਤੱਕ ਡਿਗ ਗਿਆ।
ਮਾਮਲਾ ਕਾਬੂ ਤੋਂ ਬਾਹਰ ਨਹੀਂ-ਵਿੱਤ ਮੰਤਰਾਲਾ
ਨਵੀਂ ਦਿੱਲੀ, (ਏਜੰਸੀ)-ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ 11400 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ। ਨਾਲ ਹੀ ਵਿੱਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਮਾਮਲਾ ਕਾਬੂ ਤੋਂ ਬਾਹਰ ਨਹੀਂ ਹੈ ਅਤੇ ਇਸ ਬਾਰੇ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ। ਵਿੱਤੀ ਸੇਵਾ ਵਿਭਾਗ 'ਚ ਸੰਯੁਕਤ ਸਕੱਤਰ ਲੋਕ ਰੰਜਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਹ ਕਾਬੂ ਤੋਂ ਬਾਹਰ ਹੈ ਜਾਂ ਇਸ ਸਮੇਂ ਕੋਈ ਵੱਡੀ ਚਿੰਤਾ ਦੀ ਗੱਲ ਹੈ।
ਗੀਤਾਂਜਲੀ, ਗਿੰਨੀ, ਨਕਸ਼ਤਰ ਜਾਂਚ ਦੇ ਘੇਰੇ 'ਚ
ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 11400 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਉਣ 'ਤੇ ਕਈ ਵੱਡੀਆਂ ਜਿਊਲਰੀ ਦੀਆਂ ਕੰਪਨੀਆਂ ਜਿਵੇਂ ਗੀਤਾਂਜਲੀ, ਗਿੰਨੀ ਅਤੇ ਨਕਸ਼ਤਰ ਵੀ ਵੱਖ-ਵੱਖ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ ਆ ਗਈਆਂ ਹਨ। ਜਨਤਕ ਖੇਤਰ ਦੇ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚਾਰ ਵੱਡੀਆਂ ਜਿਊਲਰੀ ਕੰਪਨੀਆਂ ਗੀਤਾਂਜਲੀ, ਗਿੰਨੀ, ਨਕਸ਼ਤਰ ਅਤੇ ਨੀਰਵ ਮੋਦੀ ਜਾਂਚ ਦੇ ਘੇਰੇ 'ਚ ਹਨ। ਸੀ. ਬੀ. ਆਈ. ਅਤੇ ਈ. ਡੀ. ਉਨ੍ਹਾਂ ਦੀਆਂ ਵੱਖ-ਵੱਖ ਬੈਂਕਾਂ ਨਾਲ ਗੰਢਤੁਪ ਅਤੇ ਧਨ ਦੀ ਆਖਰੀ ਵਰਤੋਂ ਦੀ ਜਾਂਚ ਕਰ ਰਹੇ ਹਨ। ਇਨ੍ਹਾਂ ਕੰਪਨੀਆਂ ਤੋਂ ਪ੍ਰਤੀਕਿਰਿਆ ਨਹੀਂ ਮਿਲ ਸਕੀ। ਅਧਿਕਾਰੀ ਨੇ ਕਿਹਾ ਕਿ ਵਿੱਤ ਮੰਤਰਾਲੇ ਤੋਂ ਸਖ਼ਤ ਸੰਦੇਸ਼ ਹੈ ਕਿ ਕੋਈ ਵੀ ਵੱਡੀ ਮਛਲੀ ਬਚ ਨਾ ਸਕੇ ਅਤੇ ਇਮਾਨਦਾਰ ਕਰਦਾਤਾ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਈ. ਡੀ. ਵਲੋਂ ਹਵਾਲਾ ਤਹਿਤ ਮਾਮਲਾ ਦਰਜ
ਈ. ਡੀ. ਨੇ ਸੀ. ਬੀ. ਆਈ. ਦੀ ਐਫ. ਆਈ. ਆਰ. ਦੇ ਆਧਾਰ 'ਤੇ ਹੀਰਾ ਵਪਾਰੀ ਨੀਰਵ ਮੋਦੀ ਵਲੋਂ ਪੰਜਾਬ ਨੈਸ਼ਨਲ ਬੈਂਕ ਨਾਲ 280 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਹਵਾਲਾ ਕੇਸ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਹਵਾਲਾ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਸਮਝਿਆ ਜਾ ਰਿਹਾ ਹੈ ਕਿ ਏਜੰਸੀ ਨੇ ਪੀ. ਐਨ. ਬੀ. ਵਲੋਂ ਮੋਦੀ ਅਤੇ ਹੋਰਨਾਂ ਵਿਰੁੱਧ ਦਰਜ ਸ਼ਿਕਾਇਤ ਨੂੰ ਵੀ ਆਧਾਰ ਬਣਾਇਆ।

ਲੰਗਾਹ 'ਤੇ ਜਬਰ ਜਨਾਹ ਦੇ ਦੋਸ਼ ਆਇਦ-ਅਗਲੀ ਪੇਸ਼ੀ 28 ਨੂੰ

ਗੁਰਦਾਸਪੁਰ, 14 ਫਰਵਰੀ (ਆਰਿਫ਼)-ਜਬਰ ਜਨਾਹ ਦੇ ਮਾਮਲੇ ਦਾ ਸਾਹਮਣੇ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਾਣਯੋਗ ਐਡੀਸ਼ਨਲ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਵਕੀਲ ਕਰਨਜੀਤ ਸਿੰਘ ਤੇ ਐਸ.ਐਸ. ਬਸਰਾ ...

ਪੂਰੀ ਖ਼ਬਰ »

ਸਾਉਣੀ ਦੇ ਫ਼ਸਲੀ ਕਰਜ਼ੇ ਭਰਨ ਦੀ ਮਿਆਦ 31 ਮਾਰਚ ਤੱਕ ਵਧਾਈ

ਚੰਡੀਗੜ੍ਹ, 14 ਫਰਵਰੀ (ਵਿਕਰਮਜੀਤ ਸਿੰਘ ਮਾਨ)-ਰਾਜ ਦੀਆਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰ ਵਾਹੀਕਾਰ ਆਪਣੇ ਸਾਉਣੀ ਦੇ ਫ਼ਸਲੀ ਕਰਜ਼ੇ ਦੀ ਵਸੂਲੀ ਤੁਰੰਤ ਅਦਾ ਕਰਕੇ ਚਾਲੂ ਹਾੜ੍ਹੀ ਸੀਜ਼ਨ ਲਈ ਪੇਸ਼ਗੀ ਫ਼ਸਲੀ ਕਰਜ਼ਾ ਪ੍ਰਾਪਤ ਕਰਨ ਅਤੇ ਨਾਲ ਹੀ ਵਿਆਜ 'ਤੇ ...

ਪੂਰੀ ਖ਼ਬਰ »

ਦੂਹਰੀ ਵੋਟ ਮਾਮਲੇ 'ਚ 'ਆਪ' ਵਿਧਾਇਕਾ ਬਲਜਿੰਦਰ ਕੌਰ ਦੋਸ਼ੀ ਕਰਾਰ

ਵਿਧਾਇਕੀ ਜਾਣ ਦਾ ਖ਼ਤਰਾ

ਬਠਿੰਡਾ, 14 ਫਰਵਰੀ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੀ ਵਿਧਾਇਕੀ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੇ ਦੂਹਰੀ ਵੋਟ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਚੋਟੀ ਦੇ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਕਾਬੁਲ, 14 ਫਰਵਰੀ (ਏਜੰਸੀ)-ਅਫ਼ਗਾਨਿਸਤਾਨ ਦੇ ਕੁੰਦੂਜ਼ ਪ੍ਰਾਂਤ ਵਿਚ ਬੁੱਧਵਾਰ ਨੂੰ ਇਕ ਝੜਪ ਤੋਂ ਬਾਅਦ ਤਾਲਿਬਾਨ ਦੇ ਇਕ ਚੋਟੀ ਦੇ ਕਮਾਂਡਰ ਮੁੱਲਾ ਅਬਦੁੱਲਾ ਉਰਫ਼ ਫਿਦਾਈ ਸਮੇਤ ਤਿੰਨ ਅੱਤਵਾਦੀ ਮਾਰੇ ਗਏ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਦਸ਼ਤ-ਏ-ਆਰਚੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪੂਰਨ ਕਰਜ਼ਾ ਮੁਆਫ਼ੀ ਲਈ ਅਕਾਲੀ ਦਲ ਵਿਧਾਨ ਸਭਾ ਦਾ ਘਿਰਾਓ ਕਰੇਗਾ

* ਕੋਰ ਕਮੇਟੀ ਦੀ ਮੀਟਿੰਗ 'ਚ ਕੀਤਾ ਫ਼ੈਸਲਾ * ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ

ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ) -ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇਰ ਸ਼ਾਮ ਚੰਡੀਗੜ੍ਹ 'ਚ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ...

ਪੂਰੀ ਖ਼ਬਰ »

ਭਾਰਤ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ-ਰਾਜਨਾਥ

ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਦੇ ਵਿਸ਼ਵ ਗੁਰੂ ਬਣਨ ਦੀ ਧਾਰਨਾ ਨੂੰ ਹਕੀਕੀ ਰੂਪ ਦੇਣ ਲਈ ਦਿੱਲੀ 'ਚ 'ਰਾਸ਼ਟਰੀ ਰੱਖਿਆ ਮਹਾਂਯਗ' ਕੀਤਾ ਜਾ ਰਿਹਾ ਹੈ। ਇਸ ਵਾਸਤੇ ਕੁੰਡਾਂ ਦੇ ਨਿਰਮਾਣ ਲਈ ਦੇਸ਼ ਦੀਆਂ ਸਰਹੱਦਾਂ ਤੋਂ ਮਿੱਟੀ ਅਤੇ ਪਾਣੀ ਇਕੱਠਾ ਕਰਨ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਲਈ 300 ਅੱਤਵਾਦੀ ਤਿਆਰ-ਫ਼ੌਜ

ਸਥਾਨਕ ਨੌਜਵਾਨਾਂ ਦਾ ਅੱਤਵਾਦ ਵੱਲ ਪ੍ਰੇਰਿਤ ਹੋਣਾ ਚਿੰਤਾ ਦਾ ਵਿਸ਼ਾ-ਲੈਫ. ਜਨਰਲ ਅੰਬੂ

ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸ੍ਰੀਨਗਰ, ਜੰਮੂ, 14 ਫਰਵਰੀ -ਸੁੰਜਵਾਨ ਫ਼ੌਜੀ ਕੈਂਪ 'ਤੇ ਹਮਲੇ ਦੇ ਬਾਅਦ ਉੱਤਰੀ ਕਮਾਨ ਦੇ ਜੇ.ਓ.ਸੀ ਲੈਫ. ਜਨਰਲ ਦੇਵਰਾਜ ਅੰਬੂ ਨੇ ਕਿਹਾ ਕਿ ਕਸ਼ਮੀਰ 'ਚ ਸਥਾਨਕ ਨੌਜਵਾਨਾਂ ਦਾ ਅੱਤਵਾਦ ਵੱਲ ਪ੍ਰੇਰਿਤ ਹੋਣਾ ਚਿੰਤਾ ਦਾ ਵਿਸ਼ਾ ਹੈ ਤੇ ਇਸ ...

ਪੂਰੀ ਖ਼ਬਰ »

ਦਿੱਲੀ ਸਰਕਾਰ ਨੇ 3 ਸਾਲਾਂ 'ਚ ਮਿਸਾਲੀ ਕੰਮ ਕੀਤੇ-ਕੇਜਰੀਵਾਲ

3 ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨੇ ਗਿਣਾਈਆਂ ਉਪਲਬਧੀਆਂ

ਨਵੀਂ ਦਿੱਲੀ, 14 ਫਰਵਰੀ (ਜਗਤਾਰ ਸਿੰਘ)-ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ। ਇਸ ਸਬੰਧੀ ਐਨ. ਡੀ. ਐਮ. ਸੀ. ਦੇ ਕਨਵੈਸ਼ਨ ਸੈਂਟਰ 'ਚ ਕਰਵਾਏ ਗਏ ਪ੍ਰੋਗਰਾਮ ...

ਪੂਰੀ ਖ਼ਬਰ »

ਦਿੱਲੀ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋਈ-ਕਾਂਗਰਸ

ਨਵੀਂ ਦਿੱਲੀ, 14 ਫਰਵਰੀ (ਜਗਤਾਰ ਸਿੰਘ)-ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋਣ ਮੌਕੇ ਕਾਂਗਰਸ ਨੇ ਦਿੱਲੀ ਸਰਕਾਰ ਦੇ ਖ਼ਿਲਾਫ਼ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਨੇ ਦਿੱਲੀ ਸਰਕਾਰ ਦੇ 3 ਸਾਲ ਦੇ ਕੰਮਕਾਜ ਦੇ ਖ਼ਿਲਾਫ਼ 40 ਪੰਨਿਆਂ ਦੀ 'ਚਾਰਜਸ਼ੀਟ' ਭਾਵ ...

ਪੂਰੀ ਖ਼ਬਰ »

ਬੱਚਿਆਂ ਦੀ ਭਲਾਈ ਲਈ ਕੀਤਾ ਜਾਵੇ ਤਕਨੀਕ ਦਾ ਇਸਤੇਮਾਲ-ਸੁਪਰੀਮ ਕੋਰਟ

ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-'ਤਕਨੀਕ ਪੱਖੋਂ ਸ਼ਕਤੀਸ਼ਾਲੀ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ ਜੇਕਰ ਤਕਨੀਕ ਨੂੰ ਬੱਚਿਆਂ ਦੀ ਭਲਾਈ ਲਈ ਨਾ ਇਸਤੇਮਾਲ ਕਰ ਸਕੇ ਤਾਂ ਇਸ ਦਿਸ਼ਾ 'ਚ ਵਿਕਾਸ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਵੇਗਾ।' ਸੁਪਰੀਮ ਕੋਰਟ ਨੇ ...

ਪੂਰੀ ਖ਼ਬਰ »

ਪਾਕਿ ਵਲੋਂ ਰਾਜੌਰੀ 'ਚ ਗੋਲਾਬਾਰੀ

ਜੰਮੂ, 14 ਫਰਵਰੀ (ਏਜੰਸੀ)-ਪਾਕਿ ਵਲੋਂ ਅੱਜ ਮੁੜ ਗੋਲੀਬੰਦੀ ਦੀ ਉਲੰਘਣਾ ਕਰਦਿਆ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਕੀਤੀ ਗਈ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਪਾਕਿ ਸੈਨਾ ਵਲੋਂ ...

ਪੂਰੀ ਖ਼ਬਰ »

ਪਾਕਿ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਵਲੋਂ ਸ਼ਰੀਫ ਤੇ ਉਸ ਦੇ ਪਰਿਵਾਰ ਦੀ ਯਾਤਰਾ 'ਤੇ ਪਾਬੰਦੀ

ਇਸਲਾਮਾਬਾਦ, 14 ਫਰਵਰੀ (ਏਜੰਸੀ)-ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਅੱਜ ਅਧਿਕਾਰੀਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਸ ਦੀ ਬੇਟੀ ਅਤੇ ਜਵਾਈ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਉਨ੍ਹਾਂ ਨੂੰ 'ਐਗਜ਼ਿਟ ਕੰਟਰੋਲ ਲਿਸਟ' 'ਚ ਰੱਖਣ ਲਈ ਕਿਹਾ ਹੈ। ਕੌਮੀ ...

ਪੂਰੀ ਖ਼ਬਰ »

3 ਚੋਣ ਕਮਿਸ਼ਨਰਾਂ ਦੀ ਤਨਖ਼ਾਹ 'ਚ ਹੋਇਆ ਦੁੱਗਣਾ ਵਾਧਾ

ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-ਮੁੱਖ ਚੋਣ ਕਮਿਸ਼ਨਰ ਸਮੇਤ 3 ਚੋਣ ਕਮਿਸ਼ਨਰਾਂ ਨੂੰ ਹੁਣ ਤਕਰੀਬਨ ਦੁੱਗਣੇ ਵਾਧੇ ਨਾਲ ਤਨਖ਼ਾਹ ਮਿਲੇਗੀ। ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਜੱਜਾਂ ਦੀ ਤਨਖ਼ਾਹ 'ਚ ਹੋਏ ਵਾਧੇ ਚੋਂ ਬਾਅਦ ਚੋਣ ਕਮਿਸ਼ਨ 'ਚ ਵੀ ਇਹ ਅਮਲ ਅਪਣਾਉਣ ਕਾਰਨ ...

ਪੂਰੀ ਖ਼ਬਰ »

ਅਦਾਲਤ ਵਲੋਂ ਮਾਲਿਆ ਦੇ ਹਫ਼ਤਾਵਰੀ ਭੱਤੇ 'ਚ ਤਿੰਨ ਗੁਣਾ ਵਾਧਾ

ਲੰਡਨ, 14 ਫਰਵਰੀ (ਏਜੰਸੀ)-ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਲੈ ਕੇ ਭੱਜੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਹਾਈਕੋਰਟ ਤੋਂ ਰਾਹਤ ਮਿਲੀ ਹੈ। ਉਸ ਨੂੰ ਖ਼ਰਚ ਭੱਤੇ ਦੇ ਰੂਪ 'ਚ ਹੁਣ ਤਿੰਨ ਗੁਣਾ ਰਕਮ 18325.31 ਪੌਂਡ (ਕਰੀਬ 16 ਲੱਖ 40 ਹਜ਼ਾਰ ਰੁਪਏ) ਹਰ ਹਫ਼ਤੇ ਮਿਲੇਗੀ। ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਮਾਲਦੀਵ ਦੀ ਸੰਸਦ 'ਤੇ ਸੈਨਾ ਵਲੋਂ ਕਬਜ਼ਾ

ਵਿਰੋਧੀ ਨੇਤਾ ਨਜ਼ਰਬੰਦ

ਮਾਲੇ, 14 ਫਰਵਰੀ (ਇੰਟ.)-ਮਾਲਦੀਵ 'ਚ ਜਾਰੀ ਸਿਆਸੀ ਤਣਾਅ ਦੌਰਾਨ ਬੁੱਧਵਾਰ ਨੂੰ ਸੈਨਾ ਨੇ ਸੰਸਦ 'ਤੇ ਕਬਜ਼ਾ ਕਰ ਲਿਆ। ਸੈਨਿਕਾਂ ਨੇ ਸੰਸਦ 'ਚ ਮੌਜੂਦ ਸਾਰੇ ਸੰਸਦ ਮੈਂਬਰਾਂ ਨੂੰ ਖਿੱਚਧੂਹ ਕਰਕੇ ਬਾਹਰ ਕੱਢਿਆ। ਮਾਲਦੀਵ ਡੈਮੋਕ੍ਰੇਟਿਕ ਪਾਰਟੀ (ਐਮ. ਡੀ. ਪੀ.) ਨੇ ਟਵੀਟ ਕਰਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX