ਤਾਜਾ ਖ਼ਬਰਾਂ


ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  27 minutes ago
ਅਮੇਠੀ, 24 ਮਈ - ਲੋਕ ਸਭਾ ਚੋਣਾਂ 'ਚ ਅਮੇਠੀ ਲੋਕ ਸਭਾ ਹਲਕੇ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਉਣ ਤੋਂ ਬਾਅਦ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਇਹ ਅਮੇਠੀ ਦੇ ਲੋਕਾਂ ਲਈ...
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  30 minutes ago
ਨਵੀਂ ਦਿੱਲੀ, 24 ਮਈ - ਸੁਪਰੀਮ ਕੋਰਟ 'ਚ ਅੱਜ ਸਵੇਰੇ 10.30 ਵਜੇ 4 ਜੱਜ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਸੰਖਿਆ 31 ਹੋ ਜਾਵੇਗੀ ਤੇ ਸੁਪਰੀਮ ਕੋਰਟ...
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  53 minutes ago
ਨਵੀਂ ਦਿੱਲੀ, 24 ਮਈ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕ ਸਭਾ ਚੋਣਾਂ 'ਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਕਿਹਾ ਕਿ ਉਹ ਕੈਨੇਡੀਅਨ...
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  59 minutes ago
ਸ੍ਰੀਨਗਰ, 24 ਮਈ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਅਨਸਰ-ਗਜ਼ਵਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਢੇਰ ਹੋ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਸੁਰੱਖਿਆ...
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 1 hour ago
ਮੁੰਬਈ, 24 ਮਈ - ਮੁੰਬਈ ਦੇ ਭਿੰਡੀ ਬਾਜ਼ਾਰ ਵਿਚ ਬੀਤੀ ਦੇਰ ਰਾਤ ਲੱਗੀ ਅੱਗ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ...
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 1 hour ago
ਨਵੀਂ ਦਿੱਲੀ, 24 ਮਈ - ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ ਹੋਵੇਗੀ, ਜਿਸ ਵਿਚ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ...
ਅੱਜ ਦਾ ਵਿਚਾਰ
. . .  about 1 hour ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਨਵੀਂ ਦਿੱਲੀ, 23 ਮਈ - ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ...
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) — ਬੀਤੇ ਦਿਨ ਤੋਂ ਅਗਵਾ ਹੋਏ ਤਰਨ ਤਾਰਨ ਦੇ ਇਕ ਨਾਮੀ ਵਕੀਲ ਦੇ ਕਲਰਕ ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਲਰਕ ਦੀ ਲਾਸ਼ ਸਥਾਨਕ ਰਸੂਲਪੁਰ ਨਹਿਰ 'ਚੋਂ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ...
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ...
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ 'ਚ ਅੱਜ ਗਿਣਤੀ .....
50 ਸਾਲਾਂ ਬਾਅਦ ਪੂਰੇ ਬਹੁਮਤ ਨਾਲ ਦੁਬਾਰਾ ਬਣਿਆ ਕੋਈ ਪ੍ਰਧਾਨ ਮੰਤਰੀ- ਅਮਿਤ ਸ਼ਾਹ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਹੋਈ ਪ੍ਰਾਪਤ - ਅਮਿਤ ਸ਼ਾਹ
. . .  1 day ago
ਜਿੱਤ ਤੋਂ ਬਾਅਦ ਭਾਜਪਾ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ ਅਮਿਤ ਸ਼ਾਹ
. . .  1 day ago
ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  1 day ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  1 day ago
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  1 day ago
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  1 day ago
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  1 day ago
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  1 day ago
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  1 day ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  1 day ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  1 day ago
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  1 day ago
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  1 day ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  1 day ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  1 day ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  1 day ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  1 day ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  1 day ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  1 day ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  1 day ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  1 day ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  1 day ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਵੈਲੇਨਟਾਈਨ ਡੇਅ ਮੌਕੇ ਫੁੱਲਾਂ ਵਾਲਿਆਂ ਨਾਲੋਂ ਗ਼ੁਬਾਰਿਆਂ ਵਾਲਿਆਂ ਦੀ ਰਹੀ ਚਾਂਦੀ

ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਵੈਲੇਨਟਾਈਨ ਡੇਅ ਦੇ ਮੱਦੇਨਜ਼ਰ ਸ਼ਹਿਰ ਵਿਚ ਸ਼ਾਂਤੀ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰਨ ਵਿਰੁੱਧ ਜੋ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ, ਉਸ ਤਹਿਤ ਅੱਜ ਸ਼ਹਿਰ ਵਿਚ ਵੈਲੇਨਟਾਈਨ ਡੇਅ ਨੂੰ ਆਸ ਨਾਲੋਂ ਘੱਟ ਹੁੰਗਾਰਾ ਪ੍ਰਾਪਤ ਹੋਇਆ | ਇਸ ਵਾਰ ਵੱਖ-ਵੱਖ ਥਾਈਾ ਵੇਖਣ ਤੋਂ ਇਹ ਗੱਲ ਵੀ ਸਾਫ਼ ਹੋਈ ਕਿ ਫ਼ੁਲ ਵਿਕ੍ਰੇਤਾਵਾਂ ਨਾਲੋਂ ਗ਼ੁਬਾਰੇ ਵੇਚਣ ਵਾਲਿਆਂ ਦੀ ਵਧੇਰੇ ਚਾਂਦੀ ਰਹੀ | ਖ਼ਾਸ ਕਰਕੇ ਸ਼ਹਿਰ ਦੇ ਹਰੇਕ ਚੌਾਕ ਅਤੇ ਟ੍ਰੈਫਿਕ ਲਾਈਟਾਂ 'ਤੇ ਮਜ਼ਦੂਰ ਔਰਤਾਂ ਤੋਂ ਇਲਾਵਾ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਲਾਲ ਰੰਗ ਦੇ ਦਿਲ ਨੁਮਾ ਗ਼ੁਬਾਰੇ ਵੇਚਣ ਲਈ ਵੱਡੀ ਗਿਣਤੀ ਵਿਚ ਦਿਖਾਈ ਦਿੱਤੇ | ਭਾਵੇਂ ਕਿ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੈਕਟਰ-10 ਦੇ ਗੇੜੀ ਰੂਟ ਤੱਕ ਨੌਜਵਾਨ ਮੰੁਡੇ-ਕੁੜੀਆਂ ਦੀ ਆਵਾਜਾਈ ਬਰਾਬਰ ਬਣੀ ਰਹੀ ਅਤੇ ਸਕੂਟਰਾਂ, ਖੁੱਲ੍ਹੀਆਂ ਕਾਰਾਂ ਆਦਿ 'ਤੇ ਸਵਾਰ ਹੋ ਕੇ ਫੁੱਲਾਂ ਵਰਗੀਆਂ ਮੁਟਿਆਰਾਂ ਹੱਥਾਂ ਵਿਚ ਦਿਲ ਨੁਮਾ ਗ਼ੁਬਾਰੇ ਲੈ ਕੇ ਹਵਾ ਵਿਚ ਉਡਾਉਂਦੇ ਹੋਏ ਮਸਤੀ ਭਰੇ ਅੰਦਾਜ਼ ਵਿਚ ਵਿਚਰਦੀਆਂ ਨਜ਼ਰੀ ਪੈ ਰਹੀਆਂ ਸਨ | ਇਸੇ ਤਰ੍ਹਾਂ ਲਾਲ ਰੰਗ ਦੇ ਵੱਡੀ ਗਿਣਤੀ ਵਿਚ ਗ਼ੁਬਾਰਿਆਂ ਦਾ ਸਮੂਹ ਇਕੱਠਾ ਕਰਕੇ ਨੌਜਵਾਨ ਥੋੜ੍ਹੀ ਥੋੜ੍ਹੀ ਦੂਰ ਖ਼ੁਸ਼ੀ ਭਰੇ ਲਹਿਜ਼ੇ ਵਿਚ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਦਿਖਾਈ ਦਿੰਦੇ ਰਹੇ | ਖ਼ਾਸ ਕਰਕੇ ਸ਼ਹਿਰ ਵਿਚ ਲੱਗੇ ਥਾਂ-ਥਾਂ 'ਤੇ ਨਾਕਿਆਂ ਨੇ ਇਸ ਵਾਰ ਕਾਰਾਂ ਵਿਚ ਵੱਜਣ ਵਾਲੇ ਉੱਚੇ ਗੀਤਾਂ ਨੂੰ ਵੀ ਸੀਮਤ ਕਰਕੇ ਰੱਖਿਆ ਹੋਇਆ ਸੀ | ਚੰਡੀਗੜ੍ਹ ਦੇ ਸੈਕਟਰ-10 ਵਿਖੇ ਇਕ ਵਿਸ਼ੇਸ਼ ਗੱਲ ਇਸ ਵੈਲੇਨਟਾਈਨ ਡੇਅ ਮੌਕੇ ਇਹ ਸਾਹਮਣੇ ਆਈ ਕਿ ਹਰਪ੍ਰੀਤ ਸਿੰਘ ਨਾਂਅ ਦੇ ਇਕ ਨੌਜਵਾਨ ਵਲੋਂ ਆਪਣੇ ਨਿਵੇਕਲੇ ਅੰਦਾਜ਼ ਵਿਚ ਕੁੜਤਾ, ਚਾਦਰਾ ਅਤੇ ਤੁਰਲੇ ਵਾਲੀ ਪੱਗ ਨਾਲ ਪੰਜਾਬੀ ਪਹਿਰਾਵੇ ਵਿਚ ਸਜੇ ਗੱਭਰੂ ਵਲੋਂ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਲਾਲ ਰੰਗ ਦੇ ਗ਼ੁਬਾਰਿਆਂ 'ਤੇ 'ਕਲੀਨ ਸਿਟੀ, ਗਰੀਨ ਸਿਟੀ' ਦਾ ਸੰਦੇਸ਼ ਵੀ ਦਿੱਤਾ ਗਿਆ | ਸ਼ਹਿਰ ਦੇ ਪ੍ਰਮੁੱਖ ਸੈਕਟਰ-17 ਵਿਖੇ ਚਹਿਲ ਪਹਿਲ ਪਹਿਲਾਂ ਨਾਲੋਂ ਵੱਧ ਸੀ ਤੇ ਉੱਥੇ ਮਾਪੇ ਆਪਣੇ ਬੱਚਿਆਂ ਨੂੰ ਖ਼ੂਬ ਹਾਰ-ਸ਼ਿੰਗਾਰ ਕੇ ਅੱਜ ਦੀਆਂ ਰੌਣਕਾਂ ਦਿਖਾਉਣ ਲਈ ਪੁੱਜੇ ਹੋਏ ਸਨ ਤੇ ਉਨ੍ਹਾਂ ਵਲੋਂ ਬੱਚਿਆਂ ਦੇ ਹੱਥਾਂ ਵਿਚ ਛੋਟੇ-ਛੋਟੇ ਗ਼ੁਬਾਰੇ ਫੜਾ ਕੇ ਖ਼ੁਸ਼ ਵੀ ਕੀਤਾ ਜਾ ਰਿਹਾ ਸੀ | ਦੂਜੇ ਪਾਸੇ ਸ਼ਹਿਰ ਦੇ ਕਾਫ਼ੀ ਹਾਊਸ ਅਤੇ ਰੈਸਟੋਰੈਂਟਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਚਾਹ ਕਾਫ਼ੀ ਦੀਆਂ ਚੁਸਕੀਆਂ ਲੈਂਦੇ ਵੀ ਨਜ਼ਰੀ ਆਏ | ਪੱਛਮ ਦੇ ਇਸ ਰਵਾਇਤੀ ਤਿਉਹਾਰ ਨੂੰ 20 ਏਕੜ ਵਿਚ ਫੈਲੇ ਏਲਾਂਤੇ ਮਾਲ ਵਿਚ 'ਸਿੰਫਨੀ ਗਰਲਜ਼' ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਸੰਗੀਤਕ ਧੁਨਾਂ 'ਤੇ ਬੱਚੇ, ਨੌਜਵਾਨਾਂ ਨੇ ਨੱਚ-ਨੱਚ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

ਔਰਤ ਨਾਲ ਛੇੜਛਾੜ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 14 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੀ ਰਹਿਣ ਵਾਲੀ ਇਕ ਔਰਤ ਨਾਲ ਛੇੜਛਾੜ ਕਰਨ 'ਤੇ ਪੁਲਿਸ ਨੇ ਰਾਮ ਦਰਬਾਰ ਦੇ ਰਹਿਣ ਵਾਲੇ ਇਕ ਲੜਕੇ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਔਰਤ ਨੇ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਕਮਿਸ਼ਨਾਂ ਦਾ ਗਠਨ ਸਰਕਾਰੀ ਖ਼ਜ਼ਾਨੇ 'ਤੇ ਹੋਰ ਮਾੜਾ ਅਸਰ ਪਾਵੇਗਾ- ਖਹਿਰਾ

ਚੰਡੀਗੜ੍ਹ 14 ਫਰਵਰੀ (ਵਿਕਰਮਜੀਤ ਸਿੰਘ ਮਾਨ)- ਸਰਕਾਰ ਵਲੋਂ ਨਵੇਂ ਬਣਾਏ ਗਏ 6 ਮੈਂਬਰੀ ਰੈਵੀਨਿਊ ਕਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਭਰਕਮ ਅਫ਼ਸਰਸ਼ਾਹੀ ਵਾਲੇ ਮਾਲ ਮਹਿਕਮੇ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਚੰਡੀਗੜ੍ਹ, 14 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਸ਼ਿਕਾਇਤ ਕਾਂਸਲ ਮੁਹਾਲੀ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਪੁਲਿਸ ਨੂੰ ...

ਪੂਰੀ ਖ਼ਬਰ »

46ਵੇਂ ਫੁੱਲ ਮੇਲੇ ਨੂੰ ਸੁਚੱਜਤਾ ਨਾਲ ਨੇਪਰੇ ਚੜ੍ਹਾਉਣ ਲਈ ਕੀਤਾ 18 ਸਬ-ਕਮੇਟੀਆਂ ਦਾ ਗਠਨ

ਚੰਡੀਗੜ੍ਹ, 14 ਫਰਵਰੀ (ਆਰ.ਐੱਸ.ਲਿਬਰੇਟ)- ਚੰਡੀਗੜ੍ਹ ਨਗਰ ਨਿਗਮ ਵਲੋਂ ਜਲਦ ਕਰਵਾਏ ਜਾਣ ਵਾਲੇ 46ਵੇਂ ਫੁੱਲ ਮੇਲੇ ਨੂੰ ਸੁਚੱਜਤਾ ਨਾਲ ਨੇਪਰੇ ਚੜ੍ਹਾਉਣ ਲਈ 18 ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਵੱਖ-ਵੱਖ ਤਰ੍ਹਾਂ ਦੇ ਪ੍ਰਬੰਧਾਂ ਜਾਂ ਵਿਸ਼ਿਆਂ ਦੀ ਮੁਹਾਰਤ ਰੱਖਣ ...

ਪੂਰੀ ਖ਼ਬਰ »

ਪੀ. ਸੀ. ਆਰ. ਦੀ ਮੁਸਤੈਦੀ ਨਾਲ ਚੋਰੀ ਕਰਦੇ 2 ਕਾਬੂ

ਚੰਡੀਗੜ੍ਹ, 14 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਪੀ. ਸੀ. ਆਰ 'ਚ ਤਾਇਨਾਤ ਪੁਲਿਸ ਕਰਮੀਆਂ ਦੀ ਮੁਸਤੈਦੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਦੋ ਲੜਕਿਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਦੋਵੇਂ ਲੜਕਿਆਂ ਨੂੰ ਅਦਾਲਤ 'ਚ ...

ਪੂਰੀ ਖ਼ਬਰ »

ਅਦਾਕਾਰਾ ਤੇ ਗਾਇਕਾ ਸੀਨਜ਼ ਅਰੋੜਾ ਦਾ ਸੰਗੀਤਕ ਟਰੈਕ 'ਸੋਲਮੇਟਸ ਵੈਲੇਨਟਾਈਨ' ਹੋਇਆ ਲੋਕ ਅਰਪਣ

ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ)- ਮੁੰਬਈ ਫ਼ਿਲਮ ਨਗਰੀ 'ਚ ਪਿਛਲੇ 7-8 ਸਾਲਾਂ ਤੋਂ ਵਿਚਰ ਰਹੀ ਖ਼ੂਬਸੂਰਤ ਅਦਾਕਾਰਾ ਅਤੇ ਚੰਗੀ ਆਵਾਜ਼ ਦੀ ਗਾਇਕਾ ਸੀਨਜ਼ ਅਰੋੜਾ ਦਾ ਅੱਜ ਨਿਰਮਾਤਾ ਨਿਰਦੇਸ਼ਕ ਰੋਹਿਤ ਜੁਨੇਜਾ ਦੁਆਰਾ ਵੈਲੇਨਟਾਈਨ ਡੇਅ ਦੇ ਮੌਕੇ 'ਤੇ ...

ਪੂਰੀ ਖ਼ਬਰ »

ਵਿਗਿਆਨ ਮੇਲਾ 'ਚਾਸਕਾਨ-2018' ਸਮਾਪਤ

ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਤਿੰਨ ਰੋਜ਼ਾ ਵਿਗਿਆਨ ਮੇਲਾ 'ਚਾਸਕਾਨ-2018' ਸਮਾਪਤ ਹੋ ਗਿਆ | ਇਸ ਮੌਕੇ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਲੋਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ 23 ਨੂੰ ਦਿੱਲੀ ਘੇਰਨ ਦਾ ਫੈਸਲਾ

ਚੰਡੀਗੜ੍ਹ, 14 ਫਰਵਰੀ (ਐੱਨ.ਐੱਸ. ਪਰਵਾਨਾ)- ਭਾਰਤ ਦੀਆਂ 7 ਕਿਸਾਨ ਜਥੇਬੰਦੀਆਂ ਨੇ ਆਪਣੀਆਂ 2 ਪ੍ਰਮੁੱਖ ਮੰਗਾਂ ਕਿਸਾਨਾਂ ਦੇ ਸਾਰੇ ਕਰਜ਼ੇ ਖ਼ਤਮ ਕਰਨ ਅਤੇ ਐੱਮ. ਐੱਸ. ਪੀ. ਵਿਚ 50 ਫੀਸਦੀ ਲਾਭ ਜੋੜ ਕੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਗਰੰਟੀ ਦਿੱਤੀ ਜਾਵੇ, ਨੂੰ ਲੈ ਕੇ 23 ...

ਪੂਰੀ ਖ਼ਬਰ »

ਲੋਕ ਭਲਾਈ ਸੰਸਥਾ ਵਲੋਂ ਬੰਦ ਰਜਿਸਟਰੀਆਂ ਮੁੜ ਚਾਲੂ ਕਰਨ ਦੀ ਮੰਗ

ਲਾਲੜੂ, 14 ਫਰਵਰੀ (ਰਾਜਬੀਰ ਸਿੰਘ)- ਲੋਕ ਭਲਾਈ ਸੰਸਥਾ ਨੇ ਪੰਜਾਬ ਸਰਕਾਰ ਤੋਂ ਅਣ-ਅਧਿਕਾਰਤ ਕਾਲੋਨੀਆਂ ਦੀਆਂ ਬੰਦ ਕੀਤੀਆਂ ਰਜਿਸਟਰੀਆਂ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਾਲੋਨਾਈਜਰਾਂ ਵਲੋਂ ਪੈਸਾ ਕਮਾਉਣ ਲਈ ਕੱਟੀਆਂ ਗਈਆਂ ਅਜਿਹੀਆਂ ਕਾਲੋਨੀਆਂ, ...

ਪੂਰੀ ਖ਼ਬਰ »

ਹਰਬੰਸ ਸਿੰਘ ਚੰਡੀਗੜ੍ਹ ਦੀ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-40 ਦੇ ਪ੍ਰਧਾਨ ਬਣੇ

ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ)- ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-40 ਚੰਡੀਗੜ੍ਹ ਦੀ ਇਕ ਵਿਸ਼ੇਸ਼ ਜਨਰਲ ਬਾਡੀ ਮੀਟਿੰਗ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ 'ਚ ਹਰਬੰਸ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ | ਰਾਜਵਿੰਦਰ ਸਿੰਘ ਗੱਡੂ ...

ਪੂਰੀ ਖ਼ਬਰ »

ਬਿ੍ਟਿਸ਼ ਦੇ ਡਿਪਟੀ ਹਾਈ ਕਮਿਸ਼ਨਰ ਡਾ. ਅਲੈਗਜ਼ੈਂਡਰ ਵਲੋਂ ਪੰਜਾਬ ਯੂਨੀਵਰਸਿਟੀ ਦਾ ਦੌਰਾ

ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਭਾਰਤ ਵਿਚ ਬਿ੍ਟਿਸ਼ ਦੇ ਡਿਪਟੀ ਹਾਈ ਕਮਿਸ਼ਨਰ ਡਾ. ਅਲੈਗਜ਼ੈਂਡਰ ਈਵਾਨਸ ਵਲੋਂ ਅੱਜ ਪੰਜਾਬ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ | ਉਨ੍ਹਾਂ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣੇ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ ਮਾਰੀ ਲੱਖਾਂ ਦੀ ਠੱਗੀ, 9 ਮੁਲਜ਼ਮਾਂ ਿਖ਼ਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-8 ਦੀ ਪੁਲਿਸ ਨੇ ਜ਼ਮੀਨ ਵੇਚਣ 'ਚ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ 9 ਮੁਲਜ਼ਮਾਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਉਕਤ ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਸਿੰਘ, ਸਾਜਨ, ਰਣਜੀਤ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ 'ਗੂੰਜ ਫੈਸਟ' ਦੀ ਸ਼ੁਰੂਆਤ 23 ਨੂੰ

ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਗੰੂਜ ਫੈਸਟ ਦੀ ਸ਼ੁਰੂਆਤ 23 ਫਰਵਰੀ ਨੂੰ ਕੀਤੀ ਜਾਵੇਗੀ | 25 ਫਰਵਰੀ ਤੱਕ ਚੱਲਣ ਵਾਲੇ ਇਸ ਫੈਸਟ ਤੋਂ ਪਹਿਲਾਂ 15 ਫਰਵਰੀ ਨੂੰ ਫੈਸ਼ਮੋਬ ਕਰਵਾਇਆ ਜਾਵੇਗਾ ਅਤੇ 16 ਨੂੰ ਸਫ਼ਾਈ ਮੁਹਿੰਮ, 18 ਨੂੰ ਮੈਰਾਥਨ ...

ਪੂਰੀ ਖ਼ਬਰ »

ਪੁਰਾਣਾ ਸੱਭਿਆਚਾਰ ਖਤਮ ਨਹੀਂ ਹੋਇਆ ਪਰ ਕੁਝ ਨਵਾਂ ਕਰਨ ਦੀ ਲੋੜ- ਸਤਿੰਦਰ ਸਰਤਾਜ

ਜਲੰਧਰ 14 ਫਰਵਰੀ (ਹਰਵਿੰਦਰ ਸਿੰਘ ਫੁੱਲ)- 'ਸਾਂਈਾ ਵੇ ਸਾਡੀ ਫਰਿਆਦ ਤੇਰੇ ਤਾਂਈਾ' ਅਤੇ 'ਚੀਰੇ ਵਾਲਿਆ' ਵਰਗੇ ਗੀਤਾਂ ਦੇ ਸਰਤਾਜ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਨਵੀਂ ਐਲਬਮ 'ਸੀਜ਼ਨਸ ਆਫ਼ ਸਰਤਾਜ' ਟੂਰ ਦੀ ਸ਼ੁਰੂਆਤ ਪ੍ਰੋਵਿੰਸ ਤੇ ਇੰਡੀਵਿਟੀ ਦੇ ਸਹਿਯੋਗ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਟੈਕ ਫੈੱਸਟ 2018 ਅੱਜ

ਐੱਸ. ਏ. ਐੱਸ. ਨਗਰ, 14 ਫਰਵਰੀ (ਕੇ. ਐੱਸ. ਰਾਣਾ)- ਸਥਾਨਕ ਫੇਜ਼-6 ਵਿਚ ਸਥਿਤ ਸਰਕਾਰੀ ਕਾਲਜ ਵਿਖੇ 15 ਤੇ 16 ਫਰਵਰੀ ਨੂੰ ਕਾਲਜ ਦਾ ਟੈਕ ਫੈੱਸਟ 2018 ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਦੱਸਿਆ ਕਿ ਇਸ ਸਮਾਗਮ ...

ਪੂਰੀ ਖ਼ਬਰ »

ਤਕਨੀਕੀ ਸਿੱਖਿਆ ਮੰਤਰੀ ਵਲੋਂ ਸਟੇਸ਼ਨ ਅਲਾਟ ਕਰਨ ਦੀ ਤਕਨੀਕ 'ਚ ਕੁਝ ਵੀ ਗ਼ਲਤ ਨਹੀਂ- ਗੜਾਂਗ

ਐੱਸ. ਏ. ਐੱਸ. ਨਗਰ, 14 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਿੱਕਾ ਉਭਾਰ ਕੇ ਸਟੇਸ਼ਨ ਅਲਾਟ ਕਰਨ ...

ਪੂਰੀ ਖ਼ਬਰ »

ਗਮਾਡਾ ਵਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ 'ਤੇ ਪੱਖਪਾਤ ਦੇ ਉੱਠ ਰਹੇ ਨੇ ਸਵਾਲ
ਸ਼ਹਿਰ ਅਤੇ ਆਸ-ਪਾਸ ਖੇਤਰ 'ਚ ਨਾਜਾਇਜ਼ ਕਬਜ਼ੇ ਹਟਾਉਣ 'ਚ ਵੀ ਕੀਤਾ ਜਾ ਰਿਹੈ ਭੇਦਭਾਵ

 ਐੱਸ. ਏ. ਐੱਸ. ਨਗਰ, 14 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਭ ਤੋਂ ਵੱਡੀ ਵਿਕਾਸ ਅਥਾਰਟੀ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵਲੋਂ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਨਾਜਾਇਜ਼ ਕਬਜ਼ਿਆਂ ਵਿਰੁੱਧ ਆਰੰਭੀ ...

ਪੂਰੀ ਖ਼ਬਰ »

ਇਲਾਕਾ ਵਾਸੀਆਂ ਨੇ ਔਰਤ 'ਤੇ ਝੂਠੇ ਮਾਮਲੇ ਦਰਜ ਕਰਵਾਉਣ ਅਤੇ ਤੰਗ-ਪ੍ਰੇਸ਼ਾਨ ਕਰਨ ਦਾ ਲਗਾਇਆ ਦੋਸ਼

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)- ਸਥਾਨਕ ਫੇਜ਼-10 ਦੇ ਵਸਨੀਕਾਂ ਨੇ ਆਪਣੇ ਹੀ ਮੁਹੱਲੇ ਦੀ ਇਕ ਔਰਤ 'ਤੇ ਝੂਠੇ ਮਾਮਲੇ ਦਰਜ ਕਰਵਾਉਣ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਉਕਤ ਔਰਤ ਿਖ਼ਲਾਫ਼ ਸਖ਼ਤ ...

ਪੂਰੀ ਖ਼ਬਰ »

ਲੜਕੀ ਨੇ ਨੌਜਵਾਨਾਂ ਿਖ਼ਲਾਫ਼ ਦਿੱਤੀ ਸ਼ਿਕਾਇਤ
ਵੈਲੇਨਟਾਈਨ ਡੇਅ ਮੌਕੇ ਨੌਜਵਾਨ ਨੇ ਲੜਕੀ ਨੂੰ ਘੇਰ ਜ਼ਬਰਦਸਤੀ ਹੱਥ ਫੜ ਕੀਤਾ ਪ੍ਰਪੋਜ਼

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)- ਵੈਲੇਨਟਾਈਨ ਡੇਅ ਮੌਕੇ ਅੱਜ ਫੇਜ਼-11 ਵਿਖੇ ਜੈਨ ਕਾਰ 'ਚ ਸਵਾਰ 2 ਮਨਚਲੇ ਨੌਜਵਾਨਾਂ ਵਲੋਂ ਇਕ ਲੜਕੀ ਨੂੰ ਰਾਹ 'ਚ ਰੋਕ ਕੇ ਪ੍ਰਪੋਜ਼ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਲੜਕੀ ਨੇ ਨੌਜਵਾਨਾਂ ਦਾ ਪਹਿਲਾਂ ਵਿਰੋਧ ...

ਪੂਰੀ ਖ਼ਬਰ »

ਟਾਵਰਾਂ ਤੋਂ ਬੈਟਰੀ ਸੈੱਲ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਖਰੜ, 14 ਫਰਵਰੀ (ਜੰਡਪੁਰੀ)- ਖਰੜ ਦੀ ਸਿਟੀ ਪੁਲਿਸ ਨੇ ਪਿੰਡ ਖਾਨਪੁਰ ਵਿਖੇ ਏਅਰਟੈੱਲ ਤੇ ਵੋਡਾਫੋਨ ਦੇ ਲੱਗੇ ਟਾਵਰਾਂ ਤੋਂ ਬੈਟਰੀ ਸੈੱਲ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਧਾਰਾ 379 ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਪੁਲਿਸ ਵਲੋਂ ਬਨੂੰੜ ਕੌਾਸਲ ਪ੍ਰਧਾਨ ਨਿੰਮਾ ਅਦਾਲਤ 'ਚ ਪੇਸ਼, 17 ਤੱਕ ਪੁਲਿਸ ਰਿਮਾਂਡ 'ਤੇ
ਮਾਮਲਾ ਕਾਂਗਰਸੀ ਕੌਾਸਲਰ ਦੇ ਪਤੀ ਦੇ ਕਤਲ ਦਾ

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)- ਕਾਂਗਰਸੀ ਕੌਾਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਦੇ ਕਤਲ ਮਾਮਲੇ 'ਚ ਨਾਮਜ਼ਦ ਨਗਰ ਕੌਾਸਲ ਬਨੰੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਅੱਜ ਥਾਣਾ ਬਨੂੰੜ ਦੇ ਮੁਖੀ ਗੁਰਜੀਤ ਸਿੰਘ ...

ਪੂਰੀ ਖ਼ਬਰ »

ਬੱਸ 'ਚ ਸਫਰ ਕਰ ਰਹੇ ਨੌਜਵਾਨ ਦੀ ਮੌਤ

ਖਰੜ, 14 ਫਰਵਰੀ (ਜੰਡਪੁਰੀ)- ਮੋਰਿੰਡਾ ਤੋਂ ਮੁਹਾਲੀ ਜਾਂਦੀ ਇਕ ਬੱਸ ਵਿਚ ਸਫਰ ਕਰ ਰਹੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਜੋ ਕਿ ਆਪਣੇ ਚਾਚੇ ਨਰਿੰਦਰ ਸਿੰਘ ਪਾਸ ਰਹਿੰਦਾ ਸੀ | ਇਸ ਸਬੰਧੀ ...

ਪੂਰੀ ਖ਼ਬਰ »

ਸਕੇਟਿੰਗ ਕਾਰ 'ਚ ਵਾਲ ਫਸਣ ਕਾਰਨ ਔਰਤ ਦੀ ਮੌਤ

ਪੰਚਕੂਲਾ, 14 ਫਰਵਰੀ (ਕਪਿਲ)- ਪੰਚਕੂਲਾ ਦੇ ਪਿੰਜੌਰ ਗਾਰਡਨ ਵਿਖੇ 'ਗੋ ਕਾਰ' (ਸਕੇਟਿੰਗ ਕਾਰ) ਝੂਲੇ ਨਾਲ ਵਾਪਰੇ ਇਕ ਹਾਦਸੇ ਦੌਰਾਨ ਔਰਤ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਦੇ ਵਾਲ ਅਚਾਨਕ ਸਕੇਟਿੰਗ ਕਾਰ 'ਚ ਫਸ ਗਏ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦ ਨੇ ਫੂਕੇ ਵੈਲੇਨਟਾਈਨ ਡੇਅ ਦੇ ਕਾਰਡ ਤੇ ਟੈਡੀ ਬੀਅਰ

ਐੱਸ. ਏ. ਐੱਸ. ਨਗਰ, 14 ਫਰਵਰੀ (ਕੇ. ਐੱਸ. ਰਾਣਾ)- ਸ਼ਿਵ ਸੈਨਾ ਹਿੰਦ ਵਲੋਂ ਅੱਜ ਵੈਲੇਨਟਾਈਨ ਡੇਅ ਦਾ ਵਿਰੋਧ ਕਰਦੇ ਹੋਏ ਕਾਰਡ ਅਤੇ ਟੈਡੀ ਬੀਅਰ ਫੂਕੇ ਗਏ | ਇਸ ਮੌਕੇ ਆਈ. ਟੀ. ਸੈੱਲ ਦੇ ਪ੍ਰਧਾਨ ਕਰਨ ਅਰੋੜਾ ਨੇ ਕਿਹਾ ਕਿ ਵੈਲੇਨਟਾਈਨ ਡੇਅ ਯੂਰੋਪੀਅਨ ਸੱਭਿਅਤਾ ਦਾ ਤਿਉਹਾਰ ...

ਪੂਰੀ ਖ਼ਬਰ »

ਮਾਮਲਾ ਏਕਮ ਸਿੰਘ ਢਿੱਲੋਂ ਦੇ ਕਤਲ ਦਾ- ਏਕਮ ਦੇ ਪਿਤਾ ਅਦਾਲਤ 'ਚ ਬਤੌਰ ਗਵਾਹ ਹੋਏ ਪੇਸ਼

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)- ਬਹੁ-ਚਰਚਿਤ ਏਕਮ ਸਿੰਘ ਢਿੱਲੋਂ ਕਤਲ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਸੀਰਤ ਆਪਣੇ ਵਕੀਲ ਸਮੇਤ ਅਦਾਲਤ ਵਿਚ ਪੇਸ਼ ਹੋਈ | ਇਸ ਮੌਕੇ ਏਕਮ ਦੇ ਪਿਤਾ ਜਸਪਾਲ ਸਿੰਘ ਨੇ ਬਤੌਰ ਗਵਾਹ ਪੇਸ਼ ਹੁੰਦਿਆਂ ਆਪਣੀ ਗਵਾਹੀ ਦੌਰਾਨ ...

ਪੂਰੀ ਖ਼ਬਰ »

ਸ਼ਿਵਾਲਿਕ ਇਨਕਲੇਵ ਐਕਸਟੇਂਸ਼ਨ-1 ਦੇ ਵਸਨੀਕਾਂ ਨੂੰ ਨਹੀਂ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ

ਖਰੜ, 14 ਫਰਵਰੀ (ਗੁਰਮੁੱਖ ਸਿੰਘ ਮਾਨ)- ਨਗਰ ਕੌਾਸਲ ਖਰੜ ਵਲੋਂ ਹੱਦਬੰਦੀ ਵਧਾ ਕੇ ਭਾਵੇਂ ਪਿੰਡਾਂ ਨੰੂ ਕੌਾਸਲ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ ਪਰ ਖਰੜ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੋਂਦ 'ਚ ਆਈਆਂ ਕਈ ਕਾਲੋਨੀਆਂ ਦੇ ਵਸਨੀਕ ਹਾਲੇ ਵੀ ਮੁੱਢਲੀਆਂ ਸਹੂਲਤਾਂ ...

ਪੂਰੀ ਖ਼ਬਰ »

ਮਨਜੀਤ ਸਿੰਘ ਖ਼ਾਲਸਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਖਰੜ, 14 ਫਰਵਰੀ (ਗੁਰਮੁੱਖ ਸਿੰਘ ਮਾਨ)- ਧਾਰਮਿਕ ਤੇ ਸਮਾਜ ਸੇਵੀ ਆਗੂ ਅਤੇ ਸਰਕਾਰੀ ਕਾਲਜ ਮੁਹਾਲੀ ਵਿਖੇ ਸੀਨੀਅਰ ਲੈਬ ਅਟੈਂਡੈਂਟ ਦੇ ਅਹੁਦੇ 'ਤੇ ਤਾਇਨਾਤ ਖਰੜ ਦੇ ਵਸਨੀਕ ਭਾਈ ਮਨਜੀਤ ਸਿੰਘ ਖ਼ਾਲਸਾ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ...

ਪੂਰੀ ਖ਼ਬਰ »

ਚੋਰ ਗਰੋਹ ਦੇ ਮੈਂਬਰਾਂ ਦੀ ਨਿਸ਼ਾਨਦੇਹੀ 'ਤੇ 5 ਹੋਰ ਮੋਟਰਸਾਈਕਲ ਬਰਾਮਦ

ਲਾਲੜੂ, 14 ਫਰਵਰੀ (ਰਾਜਬੀਰ ਸਿੰਘ)- ਲਾਲੜੂ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੋਟਰਸਾਈਕਲ ਚੋਰ ਗਰੋਹ ਦੇ 3 ਮੈਂਬਰਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 5 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ | ਹੁਣ ਬਰਾਮਦ ਹੋਏ ਮੋਟਰਸਾਈਕਲਾਂ ਦੀ ਗਿਣਤੀ 11 ਤੋਂ ਵੱਧ ਕੇ 16 ਹੋ ਗਈ ਹੈ | ...

ਪੂਰੀ ਖ਼ਬਰ »

ਰੇਲਵੇ ਅੰਡਰਬਰਿੱਜ 'ਚ ਦੂਜੇ ਦਿਨ ਵੀ ਖੜ੍ਹੇ ਬਰਸਾਤੀ ਪਾਣੀ 'ਚ ਅੱਧੀ ਦਰਜਨ ਵਾਹਨ ਡੁੱਬ ਕੇ ਹੋਏ ਬੰਦ

ਕੁਰਾਲੀ, 14 ਫਰਵਰੀ (ਹਰਪ੍ਰੀਤ ਸਿੰਘ)- ਸ਼ਹਿਰ ਦੀ ਬਡਾਲੀ ਰੋਡ 'ਤੇ ਬਣੇ ਰੇਲਵੇ ਅੰਡਰਬਰਿੱਜ ਵਿਚ ਜਿੱਥੇ ਬੀਤੇ ਦਿਨ ਭਰੇ ਬਰਸਾਤੀ ਪਾਣੀ ਕਾਰਨ ਇਕ ਕਾਰ ਸਵਾਰ ਔਰਤ ਅਤੇ ਉਸ ਦੀ ਲੜਕੀ ਪਾਣੀ ਵਿਚ ਫਸ ਗਏ ਸਨ, ਉੱਥੇ ਅੱਜ ਵੀ ਖੜ੍ਹਾ ਬਰਸਾਤੀ ਪਾਣੀ ਲੋਕਾਂ ਦੀ ਜਾਨ ਲਈ ਖੌਅ ...

ਪੂਰੀ ਖ਼ਬਰ »

ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਖਰੜ, 14 ਫਰਵਰੀ (ਜੰਡਪੁਰੀ)- ਖਰੜ-ਮੁਹਾਲੀ ਰੇਲਵੇ ਲਾਈਨ 'ਤੇ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਇਸ ਸਬੰਧੀ ਖਰੜ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਰਾਤ ਦਿੱਲੀ ਤੋਂ ਊਨਾ ਜਾ ਰਹੀ ਜਨਸ਼ਤਾਬਦੀ ਗੱਡੀ ਨਾਲ ਇਹ ...

ਪੂਰੀ ਖ਼ਬਰ »

ਕੁਰਾਲੀ 'ਚ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਖੋਲ੍ਹੀ ਜਾਵੇਗੀ ਪੁਲਿਸ ਚੌਕੀ- ਕੰਗ

ਕੁਰਾਲੀ, 14 ਫਰਵਰੀ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਚੌਕੀ ਬਣਾਉਣ ਦੀ ਕੀਤੀ ਮੰਗ ਜਲਦੀ ਹੀ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਦੇ ਯਤਨਾਂ ਸਦਕਾ ਪੂਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਸ਼ਹਿਰ ਦੇ ...

ਪੂਰੀ ਖ਼ਬਰ »

ਸਾਈਬਰ ਅਪਰਾਧ ਪੁਲਿਸ ਥਾਣਾ ਬਣਾਉਣ ਦਾ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 14 ਫ਼ਰਵਰੀ (ਵਿ. ਪ੍ਰ.) – ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਦੇ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਇਕ ਸਾਈਬਰ ਅਪਰਾਧ ਪੁਲਿਸ ਥਾਣਾ ਬਣਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ ¢ ਇਹ ਪੁਲਿਸ ਥਾਣਾ ਸੂਚਨਾ ਤਕਨਾਲੌਜੀ ਐਕਟ 2000 ਭਾਰਤੀ ਦੰਡ ਸੰਹਿਤਾਾ 1860 ਅਤੇ ਇਸ ਨਾਲ ...

ਪੂਰੀ ਖ਼ਬਰ »

ਸਵਾਈਨ ਫਲੂ ਦਾ ਕਹਿਰ ਜਾਰੀ, 2 ਨਵੇਂ ਮਰੀਜ਼ ਪੀ. ਜੀ. ਆਈ. ਭਰਤੀ

ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ | ਸਵਾਈਨ ਫਲੂ ਦੇ ਅੱਜ 2 ਨਵੇਂ ਮਰੀਜ਼ਾਂ ਨੂੰ ਪੀ. ਜੀ. ਆਈ. ਵਿਚ ਭਰਤੀ ਕਰਵਾਇਆ ਗਿਆ | ਇਨ੍ਹਾਂ ਵਿਚੋਂ ਇਕ 85 ਸਾਲਾ ਔਰਤ ਅਤੇ ਇਕ 18 ਸਾਲਾ ਲੜਕਾ ਸ਼ਾਮਿਲ ਹੈ | ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਝਪਟਿਆ

ਚੰਡੀਗੜ੍ਹ, 14 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-34 ਵਿਚ ਇਕ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਪਠਾਨਕੋਟ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ | ...

ਪੂਰੀ ਖ਼ਬਰ »

ਐੱਚ. ਐੱਸ. ਆਈ. ਆਈ. ਡੀ. ਸੀ. ਨੂੰ ਤਬਦੀਲ ਕਰਨ ਦਾ ਫ਼ੈਸਲਾ

ਚੰਡੀਗੜ੍ਹ, 14 ਫਰਵਰੀ (ਵਿ. ਪ੍ਰ.)- ਹਰਿਆਣਾ ਸਰਕਾਰ ਨੇ ਭਿਵਾਨੀ, ਫ਼ਰੀਦਾਬਾਦ, ਗੁਰੂਗ੍ਰਾਮ, ਹਿਸਾਰ, ਕੁਰੂਕਸ਼ੇਤਰ, ਮੂਰਥਲ, ਪਲਵਲ, ਪੰਚਕੂਲਾ, ਪਾਣੀਪਤ, ਰਿਵਾੜੀ, ਰੋਜ-ਕਾ-ਮੇਵ ਅਤੇ ਸਿਰਸਾ ਵਿਚ ਸਥਿਤ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ ਦੀਆਂ ਬਾਕੀ 12 ਉਦਯੋਗਿਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX