ਤਾਜਾ ਖ਼ਬਰਾਂ


ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  5 minutes ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) -- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਨਵਾਲੀ ਪੁਰ ਵਿਖੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫੜਨ ਗਏ ਠੇਕੇਦਾਰਾਂ ਦੀ ਟੀਮ ਵਿਚੋਂ ੋ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ...
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  23 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  54 minutes ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  58 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  about 1 hour ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪੰਜਾਬ ਸਿੱਖਿਆ ਵਿਭਾਗ ਨੇ ਹਾਈ ਸਕੂਲਾਂ ਦੇ ਕਲਰਕਾਂ ਨੂੰ ਸ਼ਿਫਟ ਕਰਨ ਦਾ ਫ਼ੈਸਲਾ
. . .  about 1 hour ago
ਪੋਜੇਵਾਲ ਸਰਾਂ 23 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰੀ ਹਾਈ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਨੂੰ ਬੀ.ਪੀ.ਈ.ਓ ਦਫ਼ਤਰਾਂ ਤੇ ਸੀਨੀਅਰ...
ਜਲ ਜੀਵ ਜੰਤੂਆਂ ਦੇ ਮਰਨ ਨੂੰ ਲੈ ਕੇ ਐਨ.ਜੀ.ਟੀ ਵਲੋਂ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 23 ਮਈ - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ ਨਾਲ ਮਨੁੱਖੀ ਜਿੰਦਗੀਆਂ ਨੂੰ...
ਸੰਪਰਕ ਟੁੱਟਣ ਕਾਰਨ ਮਾਲਗੱਡੀ ਦੇ ਡੱਬੇ ਪਟੜੀ ਤੋਂ ਲੱਥੇ
. . .  about 2 hours ago
ਭੋਗਪੁਰ, 23 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਤੋਂ ਥੋੜ੍ਹੀ ਦੂਰ ਪੈਂਦੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਇਹ ਪਟੜੀ ਤੋਂ ਲਹਿ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ...
4 ਤੋਂ 30 ਜੂਨ ਤੱਕ ਬੰਦ ਰਹੇਗਾ ਪੰਜਾਬ ਅਤੇ ਹਰਿਆਣਾ ਹਾਈਕੋਰਟ
. . .  about 2 hours ago
ਚੰਡੀਗੜ੍ਹ, 23 ਮਈ- ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਵਪਾਰ ਦੇ ਸੰਚਾਲਨ ਲਈ 4 ਤੋਂ 30 ਜੁਨ ਤੱਕ ਬੰਦ ਰਹੇਗਾ। ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਧਾਰਾ 226 ਤਹਿਤ ਤਤਕਾਲ ਪਟੀਸ਼ਨਾਂ ਅਤੇ ਹੋਰ ਮਾਮਲਿਆਂ 'ਚ, ਜਿਹੜੇ ਕਿ ਤਤਕਾਲਤਾ ਦੇ ਆਧਾਰ...
ਉੱਨਾਵ ਜਬਰ-ਜਨਾਹ ਮਾਮਲਾ : ਭਾਜਪਾ ਵਿਧਾਇਕ ਤਿੰਨ ਦਿਨਾਂ ਦੀ ਸੀ.ਬੀ.ਆਈ ਹਿਰਾਸਤ 'ਚ
. . .  about 2 hours ago
ਲਖਨਊ, 23 ਮਈ- ਉੱਨਾਵ ਜਬਰ-ਜਨਾਹ ਮਾਮਲੇ ਦੇ ਸਬੰਧ 'ਚ ਸੀ.ਬੀ.ਆਈ ਨੇ ਉੱਨਾਵ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਤਿੰਨ ਦਿਨਾਂ ਦੀ ਹਿਰਾਸਤ 'ਚ ਲਿਆ...
ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ
. . .  about 3 hours ago
ਨਵੀਂ ਦਿੱਲੀ, 23 ਮਈ -ਦੱਖਣੀ ਅਫਰੀਕਾ ਦੇ ਕ੍ਰਿਕਟਰ ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ...
ਦਿੱਲੀ 'ਚ ਪੰਜ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 23 ਮਈ- ਦਿੱਲੀ ਦੇ ਤੈਮੂਰ ਨਗਰ 'ਚ ਇਕ ਪੰਜ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਇੰਨ੍ਹੀ ਭਿਆਨਕ ਹੈ ਕਿ ਅੱਗ ਬੁਝਾਊ ਦਸਤੇ ਦੀਆਂ 22 ਗੱਡੀਆਂ ਮੌਕੇ 'ਤੇ ਪਹੁੰਚ ਇਸ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੀਆਂ...
ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਕਾਂਗਰਸ ਦੇ ਨੇਤਾ ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਜੇ. ਡੀ. ਐਸ. ਨੇਤਾ ਐਚ. ਡੀ. ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਦਿੱਲੀ ਪੁਲਿਸ ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ ਨੋਟਿਸ
. . .  about 3 hours ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਵੱਡੇ ਨੇਤਾ
. . .  about 3 hours ago
ਉੱਤਰ ਪ੍ਰਦੇਸ਼ 'ਚ ਵਿਧਾਇਕਾਂ ਨੂੰ ਮਿਲੇ ਧਮਕੀਆਂ ਭਰੇ ਸੰਦੇਸ਼
. . .  about 4 hours ago
ਆਰ.ਐਸ.ਐਸ. ਦੇ ਸਿਧਾਂਤ 'ਤੇ ਨਾ ਚੱਲਣ ਕਾਰਨ ਤਾਮਿਲ ਲੋਕਾਂ ਨੂੰ ਮਾਰਿਆ ਜਾ ਰਿਹੈ - ਰਾਹੁਲ
. . .  about 4 hours ago
ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਦੀ ਮੌਤ
. . .  1 minute ago
ਤਾਮਿਲਨਾਡੂ 'ਚ ਪ੍ਰਦਰਸ਼ਨ ਦੌਰਾਨ ਇੱਕ ਹੋਰ ਮੌਤ
. . .  about 5 hours ago
ਪਾਕਿ ਗੋਲਾਬਾਰੀ ਕਾਰਨ 100 ਪਿੰਡ ਹੋਏ ਖਾਲੀ, 5 ਸ਼ਹਿਰੀਆਂ ਦੀ ਮੌਤ
. . .  about 5 hours ago
ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀ ਸੁਰੱਖਿਅਤ
. . .  1 minute ago
ਜਾਖੜ ਨੇ ਕੀਤਾ ਪਾਸਪੋਰਟ ਦਫ਼ਤਰ ਦਾ ਉਦਘਾਟਨ
. . .  about 6 hours ago
ਤਾਮਿਲਨਾਡੂ 'ਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਲਾਈ ਅੱਗ
. . .  about 5 hours ago
ਬਿਆਸ ਦਰਿਆ ਮਾਮਲਾ : ਮਾਲਕ ਨੂੰ ਨੋਟਿਸ ਜਾਰੀ
. . .  about 6 hours ago
ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਨੇ ਜਾਰੀ ਕੀਤਾ ਪੋਸਟਰ
. . .  about 6 hours ago
ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕੀਤਾ-ਸੁਖਜਿੰਦਰ ਸਿੰਘ ਰੰਧਾਵਾ
. . .  about 6 hours ago
ਪੇਸ਼ੀ ਲਈ ਲੁਧਿਆਣਾ ਪੁੱਜੇ ਸੰਜੇ ਸਿੰਘ ਨੇ ਬਿਕਰਮ ਮਜੀਠੀਆ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਪੰਜਾਬ ਸਮੇਤ ਉੱਤਰੀ ਭਾਰਤ 'ਚ ਚੱਲਣਗੀਆਂ ਗਰਮ ਹਵਾਵਾਂ
. . .  about 7 hours ago
ਰੋਹਿੰਗਿਆ ਕੱਟੜਵਾਦੀਆਂ ਨੇ ਵੱਡੀ ਗਿਣਤੀ 'ਚ ਮਾਰੇ ਹਿੰਦੂ - ਐਮਨੇਸਟੀ
. . .  about 7 hours ago
ਗਰਨੇਡ ਨਾਲ ਹਮਲਾ, 6 ਲੋਕ ਜ਼ਖਮੀ
. . .  about 7 hours ago
ਵੈਨੇਜੁਏਲਾ ਕੱਚੇ ਤੇਲ ਦਾ ਭੁਗਤਾਨ ਭਾਰਤੀ ਕਰੰਸੀ 'ਚ ਲੈਣ ਨੂੰ ਤਿਆਰ
. . .  about 7 hours ago
ਪਾਕਿਸਤਾਨੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ, 35 ਜ਼ਖਮੀ
. . .  about 8 hours ago
ਪੈਟਰੋਲ 25 ਰੁਪਏ ਤੱਕ ਸਸਤਾ ਕਰਨਾ ਸੰਭਵ - ਚਿਦੰਬਰਮ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖੰਨਾ / ਸਮਰਾਲਾ

ਗਹਿਲੇਵਾਲ ਦੇ ਟੋਭੇ ਨੇ ਦਲਦਲ ਦਾ ਰੂਪ ਧਾਰਿਆ

ਮਾਛੀਵਾੜਾ ਸਾਹਿਬ, 14 ਫਰਵਰੀ (ਸੁਖਵੰਤ ਸਿੰਘ ਗਿੱਲ)- ਕੋਹਾੜਾ ਰੋਡ ਸਥਿਤ ਪਿੰਡ ਗਹਿਲੇਵਾਲ ਦੇ ਟੋਭੇ ਦੀ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਟੋਭਾ ਦਲਦਲ ਵਿਚ ਬਦਲ ਗਿਆ ਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਭਿਆਨਕ ਬਿਮਾਰੀਆਂ ਦੇ ਡਰ ਕਾਰਨ ਪਿੰਡ ਦੇ ਲੋਕ ਪ੍ਰੇਸ਼ਾਨੀ ਦੇ ਆਲਮ 'ਚ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਇਕ ਏਕੜ 'ਚ ਟੋਭਾ ਬਣਿਆ ਹੋਇਆ ਹੈ ਜਿਸ ਦੀ ਪਿਛਲੇ ਕਾਫ਼ੀ ਅਰਸੇ ਤੋਂ ਸਫ਼ਾਈ ਨਹੀਂ ਹੋਈ ਜਿਸ ਕਾਰਨ ਇਸ ਟੋਭੇ ਵਿਚ ਜੰਗਲੀ ਘਾਹ-ਬੂਟੀ, ਕੂੜਾ-ਕਰਕਟ 'ਤੇ ਗੰਦੇ ਪਾਣੀ ਨੇ ਟੋਭੇ ਨੂੰ ਦਲਦਲ ਦੇ ਵਿਚ ਬਦਲ ਦਿੱਤਾ ਹੈ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦਲਦਲ ਬਣ ਚੁੱਕੇ ਇਸ ਟੋਭੇ ਵਿਚ ਹੁਣ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਬੰਦ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਗਲੀਆਂ-ਨਾਲੀਆਂ ਵਿਚ ਹੀ ਫਿਰ ਰਿਹਾ ਹੈ ਤੇ ਇਸ ਪਾਣੀ ਵਿਚੋਂ ਬਦਬੂ ਮਾਰਨ ਲੱਗ ਗਈ ਹੈ ਤੇ ਮੱਖੀ-ਮੱਛਰ ਪੈਦਾ ਹੋਣ ਨਾਲ ਕਿਸੇ ਸਮੇਂ ਵੀ ਪਿੰਡ ਵਿਚ ਬਿਮਾਰੀ ਫੈਲ ਸਕਦੀ ਹੈ | ਪਿੰਡ ਵਾਸੀਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਤੇ ਮੰਗ ਕੀਤੀ ਕਿ ਟੋਭੇ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਜੋ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਅਤੇ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ | ਟੋਭੇ ਦੀ ਸਫ਼ਾਈ ਸੰਬੰਧੀ ਪਿੰਡ ਦੇ ਸਰਪੰਚ ਰਾਜ ਕੰਵਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਟੋਭੇ ਦੀ ਸਫ਼ਾਈ ਸੰਬੰਧੀ ਕੋਈ ਗਰਾਂਟ ਨਹੀਂ ਦਿੱਤੀ ਗਈ ਜਿਸ ਕਾਰਨ ਇਹਦੀ ਸਫ਼ਾਈ ਨਾ ਹੋ ਸਕੀ ਤੇ ਉਨ੍ਹਾਂ ਸਫ਼ਾਈ ਕਰਾਉਣ ਸੰਬੰਧੀ ਮਤਾ ਪਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਹਲਕੇ ਦੇ ਸੰਬੰਧਿਤ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਲਿਖ ਕੇ ਗਰਾਂਟ ਦੀ ਮੰਗ ਕੀਤੀ ਗਈ ਸੀ ਪਰ ਹੱਲੇ ਤੱਕ ਕੋਈ ਗਰਾਂਟ ਨਹੀਂ ਮਿਲੀ |

ਨਸ਼ੀਲੇ ਟੀਕਿਆਂ ਸਮੇਤ 2 ਕਾਬੂ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ, ਦਵਿੰਦਰ ਸਿੰਘ ਗੋਗੀ)- ਖੰਨਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 200 ਨਸ਼ੀਲੇ ਟੀਕੇ ਬਰਾਮਦ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜਦੋਂ ਏ. ਐਸ. ਆਈ. ਸੁਖਵਿੰਦਰਪਾਲ ਸਿੰਘ ਤੇ ਏ. ਐਸ. ਆਈ. ਜਗਜੀਵਨ ਰਾਮ ...

ਪੂਰੀ ਖ਼ਬਰ »

ਲੁਟੇਰਿਆਂ ਨੇ ਔਰਤ ਤੋਂ ਮੋਬਾਈਲ ਖੋਹਿਆ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ, ਧੀਮਾਨ, ਗੋਗੀ)- ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਇਕ ਔਰਤ ਦੀ ਕਥਿਤ ਰੂਪ ਵਿਚ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਖੋਹ ਕੇ ਲੈ ਜਾਣ ਦੀ ਖ਼ਬਰ ਹੈ | ਮੀਨਾਕਸ਼ੀ ਪਤਨੀ ਮਨੋਜ ਕੁਮਾਰ ਵਾਸੀ ਖਟੀਕਾ ਵਾਲਾ ਮੁਹੱਲਾ ਨੇ ਦੋਸ਼ ...

ਪੂਰੀ ਖ਼ਬਰ »

ਸ਼ਿਵ ਸੈਨਾ ਵਲੋਂ ਵੈਲਨਟਾਈਨ ਡੇਅ ਿਖ਼ਲਾਫ਼ ਰੋਸ ਦਾ ਪ੍ਰਗਟਾਵਾ

ਸਮਰਾਲਾ, 14 ਫਰਵਰੀ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰਮਨ ਵਢੇਰਾ ਦੀ ਅਗਵਾਈ ਵਿਚ ਇਕੱਤਰ ਹੋਏ ਸਮੁੱਚੇ ਸ਼ਿਵ ਸੈਨਿਕਾਂ ਨੇ ਵੈਲਨਟਾਈਨ ਦਿਵਸ ਦੇ ਵਿਰੋਧ ਵਿਚ ਗਰੀਟਿੰਗ ਕਾਰਡਾਂ ਤੇ ਵੈਲਨਟਾਈਨ ਦਿਵਸ ਦੇ ...

ਪੂਰੀ ਖ਼ਬਰ »

ਗਾਇਕ ਆਗਾਜ਼ ਦਾ ਗੀਤ 'ਟੈਡੀ' ਸਰੋਤਿਆਂ ਦੀ ਕਚਹਿਰੀ 'ਚ ਪੇਸ਼

ਮਲੌਦ, 14 ਫਰਵਰੀ (ਸਹਾਰਨ ਮਾਜਰਾ)- ਨੌਜਵਾਨ ਵਰਗ ਸੱਭਿਆਚਾਰਕ ਗੀਤਾਂ ਦੀ ਸਫਲ ਪੇਸ਼ਕਾਰੀ ਰਾਹੀ ਆਪਣਾ ਨਾਮ ਕਮਾ ਚੁੱਕੇ ਦੂਰਦਰਸ਼ਨ ਜਲੰਧਰ ਦੇ ਸੁਰਤਾਲ ਸੀਜ਼ਨ-1 ਦੇ ਜੇਤੂ, ਵਾਇਸ ਆਫ਼ ਪੰਜਾਬ ਸੀਜ਼ਨ-1 ਦੇ ਫਾਇਨਲਿਸਟ ਗੀਤਕਾਰ ਤੇ ਗਾਇਕ 'ਆਗਾਜ਼' ਦਾ ਨਵਾਂ ਗੀਤ 'ਟੈਡੀ' ...

ਪੂਰੀ ਖ਼ਬਰ »

ਨੌਜਵਾਨ ਕੁਰੀਤੀਆਂ ਵਿਰੁੱਧ ਡੱਟਣ-ਚੱਠਾ

ਜੌੜੇਪੁਲ ਜਰਗ, 14 ਫਰਵਰੀ (ਪਾਲਾ ਰਾਜੇਵਾਲੀਆ)- ਉਘੀ ਪੰਜਾਬੀ ਲੇਖਕਾਂ ਕੁਲਦੀਪ ਕੌਰ ਚੱਠਾ ਨੇ ਜੌੜੇਪੁਲ ਵਿਖੇ ਕਿਹਾ ਕਿ ਅਜੋਕਾ ਨੌਜਵਾਨ ਵਰਗ ਨਸ਼ਿਆਂ ਵੱਲ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਪਰ ਅੱਜ ਸਭ ਤੋਂ ਜ਼ਰੂਰੀ ਲੋੜ ਹੈ ਕਿ ਨੌਜਵਾਨ ਵਰਗ ਸਮਾਜਿਕ ਕੁਰੀਤੀਆਂ ...

ਪੂਰੀ ਖ਼ਬਰ »

ਪੁਲਿਸ ਰਿਮਾਂਡ ਦੌਰਾਨ ਚੋਰੀ ਦਾ ਸਾਮਾਨ ਬਰਾਮਦ

ਕੁਹਾੜਾ, 14 ਫਰਵਰੀ (ਤੇਲੂ ਰਾਮ ਕੁਹਾੜਾ)- ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਬੁੱਢੇਵਾਲ ਚੌਕ ਵਿਚੋਂ ਜਦੋਂ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਅਰਵਿੰਦ ਵਰਮਾ ਪੱੁਤਰ ਵਿਕੇਸ਼ਰ ਪ੍ਰਸ਼ਾਦ (ਉਤਰ ਪ੍ਰਦੇਸ਼) ਹਾਲ ਅਵਾਸ ਰਾਮ ਨਗਰ ਮੂੰਡੀਆਂ ਗਲੀ ਨ:ੰ 10 ਨੂੰ ...

ਪੂਰੀ ਖ਼ਬਰ »

ਰਿਸ਼ਤੇਦਾਰਾਂ ਨਾਲ ਮਿਲ ਕੇ ਪਤੀ ਦੀ ਕੁੱਟਮਾਰ

ਖੰਨਾ, 14 ਫਰਵਰੀ (ਅਮਰਜੀਤ ਸਿੰਘ)-ਪਤਨੀ ਵਲੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਪਤੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਇਲਾਜ ਅਧੀਨ ਜਸਵੀਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਭੁਮੱਦੀ ਨੇ ਆਪਣੀ ਪਤਨੀ ਹਰਜੀਤ ਕੌਰ, ਜਸਵਿੰਦਰ ...

ਪੂਰੀ ਖ਼ਬਰ »

ਸਮਰਾਲਾ 'ਚ ਚੋਰੀ ਦੀਆਂ ਵਾਰਦਾਤਾਂ, ਦੋ ਕਾਬੂ

ਸਮਰਾਲਾ, 14 ਫਰਵਰੀ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)- ਥਾਣਾ ਸਮਰਾਲਾ ਵਿਖੇ ਪੁਲਿਸ ਨੂੰ ਸ਼ਿਕਾਇਤਕਰਤਾ ਸਿਕੰਦਰ ਪੁੱਤਰ ਛੱਜੂ ਰਾਮ ਨੇ ਦੱਸਿਆ ਕਿ ਸਥਾਨਕ ਮਾਛੀਵਾੜਾ ਰੋਡ ਉਸ ਦੀ ਕਬਾੜ ਦੀ ਦੁਕਾਨ ਹੈ | 12 ਫਰਵਰੀ ਨੂੰ ਰੋਜ਼ਾਨਾ ਦੀ ਤਰ੍ਹਾਂ ਮੈਂ ਦੁਕਾਨ ...

ਪੂਰੀ ਖ਼ਬਰ »

ਕਾਰ ਸਵਾਰਾਂ ਵਲੋਂ ਆਟੋ ਚਾਲਕ ਨਾਲ ਕੁੱਟਮਾਰ

ਖੰਨਾ, 14 ਫਰਵਰੀ (ਮਨਜੀਤ ਸਿੰਘ ਧੀਮਾਨ)- ਮਲੇਰਕੋਟਲਾ ਰੋਡ 'ਤੇ ਏ. ਐਸ. ਸਕੂਲ ਗਰਾਊਾਡ ਕੋਲ ਇਕ ਆਟੋ ਚਾਲਕ ਨੂੰ 3 ਅਣਪਛਾਤੇ ਕਾਰ ਸਵਾਰ ਵਿਅਕਤੀਆਂ ਨੇ ਰਸਤੇ ਵਿਚ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ | ਜਾਣਕਾਰੀ ਅਨੁਸਾਰ ਆਟੋ ਚਾਲਕ ਕੁਲਵਿੰਦਰ ਸਿੰਘ ਵਾਸੀ ਇਕੋਲਾਹਾ ਪਿੰਡ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ ਰੋਕਣ ਵੱਲ ਧਿਆਨ ਦਿੱਤਾ ਜਾਵੇ-ਬੈਨੀਪਾਲ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)-ਸੁਪਰੀਮ ਕੋਰਟ ਵਲੋਂ ਆਵਾਜ਼ ਪ੍ਰਦੂਸ਼ਣ ਘੱਟ ਕਰਨ ਲਈ ਸੂਬੇ ਦੀਆਂ ਸਰਕਾਰਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਹਾਲਤ ਉਸੇ ਤਰ੍ਹਾਂ ਹੀ ਹਨ | ਇਨ੍ਹਾਂ ਗੱਲ ਇਥੇ ਸਮਾਜ ਸੇਵੀ ਸੰਤੋਖ ਸਿੰਘ ਬੈਨੀਪਾਲ ਨੇ ਕਹੀ | ...

ਪੂਰੀ ਖ਼ਬਰ »

ਮੋਹੀ ਪ੍ਰਧਾਨ, ਫੈਜ਼ਗੜ੍ਹੀਆ ਤੇ ਸ਼ਰਮਾ ਮੀਤ ਪ੍ਰਧਾਨ ਨਿਯੁਕਤ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਖੰਨਾ ਦਾ ਜਨਰਲ ਇਜਲਾਸ ਸਰਕਲ ਪ੍ਰਧਾਨ ਕਮ ਚੋਣ ਨਿਗਰਾਨ ਕਮੇਟੀ ਸਰਕਲ ਖੰਨਾ ਦੇ ਪ੍ਰਧਾਨ ਪਾਲ ਸਿੰਘ ਮੁੰਡੀ, ਸਰਕਲ ਸਕੱਤਰ ਇੰਦਰਜੀਤ ਸਿੰਘ ਅਕਾਲ, ਸਰਕਲ ਮੀਤ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਰਹੌਣ ਦੇ ਲੋੜਵੰਦ ਪਰਿਵਾਰ ਦੀ ਸਹਾਇਤਾ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)-ਪਿੰਡ ਰਹੌਣ ਵਿਚ ਬੀ.ਐਸ.ਬੀ. ਵੈਲਫੇਅਰ ਸੁਸਾਇਟੀ ਖੰਨਾ ਵਲੋਂ ਵੈਲਨਟਾਈਨ ਡੇਅ ਅਨੋਖੇ ਢੰਗ ਨਾਲ ਮਨਾਇਆ ਗਿਆ¢ ਗੁਰਸ਼ਰਨਜੀਤ ਸਿੰਘ ਸਕੱਤਰ ਪੰਜਾਬ ਪੁਲਿਸ ਸਟੇਟ ਏਪੈਕਸ ਕਮੇਟੀ ਫ਼ਾਰ ਕਮਿਉਨਿਟੀ ਪੁਲਿਸਿੰਗ ਤੇ ਫਸਟ ਏਡ ...

ਪੂਰੀ ਖ਼ਬਰ »

ਰਾਮਗੜ੍ਹ ਸਕੂਲ 'ਚ ਬੂਟੇ ਲਗਾਏ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਸਰਕਾਰੀ ਮਿਡਲ ਸਕੂਲ ਰਾਮਗੜ੍ਹ ਨਵਾਂ ਪਿੰਡ ਵਿਖੇ ਡਾ: ਸ਼ਿਵ ਸਰਨ ਦੀ ਰਹਿਨੁਮਾਈ ਹੇਠ ਅਸ਼ੋਕ ਥਾਪਰ ਤੇ ਜਗਦੀਪ ਸਿੰਘ ਬਲਾਕ ਸੰਮਤੀ ਮੈਂਬਰ ਵਲੋਂ ਸਕੂਲ ਦੇ ਗਰਾਊਾਡ 'ਚ ਬੂਟੇ ਲਗਾਏ ਗਏ ਤੇ ਪੁਰਾਣੇ ...

ਪੂਰੀ ਖ਼ਬਰ »

ਸਿਟੀ ਵੈੱਲਫੇਅਰ ਕਲੱਬ ਵਲੋਂ ਜ਼ਰੂਰਤਮੰਦ ਮਰੀਜ਼ ਦੀ ਮਦਦ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)- ਸਿਟੀ ਵੈਲਫੇਅਰ ਕਲੱਬ ਵਲੋਂ ਅੱਜ ਫਿਰ ਇਕ ਜ਼ਰੂਰਤਮੰਦ ਮਰੀਜ਼ ਨੂੰ ਇਲਾਜ ਦੇ ਲਈ ਵਿੱਤੀ ਸਹਾਇਤਾ ਕੀਤੀ ਗਈ | ਕਲੱਬ ਵਲੋਂ ਉਜਾਗਰ ਸਿੰਘ ਨੂੰ ਵਿੱਤੀ ਦਿੱਤੀ ਗਈ ਜੋ ਆਰਥਿਕ ਤੰਗੀ ਦੇ ਕਾਰਨ ਆਪਣਾ ਇਲਾਜ ਕਰਵਾਉਣ ਵਿਚ ਅਸਮਰਥ ਸੀ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੈਂਪ 'ਚ 150 ਮਰੀਜ਼ਾਂ ਦੀ ਜਾਂਚ

ਮਾਛੀਵਾੜਾ ਸਾਹਿਬ, 14 ਫਰਵਰੀ (ਸੁਖਵੰਤ ਸਿੰਘ ਗਿੱਲ)- ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸੰਮਤੀ ਨੇ ਸਹਾਇਤਾ ਸੰਸਥਾ ਦੇ ਸਹਿਯੋਗ ਨਾਲ ਚੈਰੀਟੇਬਲ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਜਿਸ ਵਿਚ ਲੁਧਿਆਣਾ ਦੇ ਰਜਿੰਦਰਾ ਹਸਪਤਾਲ ਤੋਂ ਆਏ ...

ਪੂਰੀ ਖ਼ਬਰ »

ਸਵ: ਸਾਹਿਤਕਾਰ ਗੁਰਪਾਲ ਲਿੱਟ ਨੂੰ ਸਮਰਪਿਤ ਮੀਟਿੰਗ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)- ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ ਸਵਰਗੀ ਸਾਹਿਤਕਾਰ ਗੁਰਪਾਲ ਲਿੱਟ ਦੀ ਯਾਦ ਨੂੰ ਸਮਰਪਿਤ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ ਧਮੋਟ ਨੇ ਕੀਤੀ | ਮੀਟਿੰਗ ਦਾ ਆਗਾਜ਼ ਕਰਦਿਆਂ ਪ੍ਰਸਿੱਧ ਗ਼ਜ਼ਲਗੋ ਸਰਦਾਰ ਪੰਛੀ ...

ਪੂਰੀ ਖ਼ਬਰ »

'ਸਿੰਘ ਰੌਕਸ' ਵਲੋਂ ਖੱੁਲ੍ਹਾ ਅਖਾੜਾ 17 ਨੂੰ

ਅਹਿਮਦਗੜ੍ਹ, 14 ਫਰਵਰੀ (ਸੋਢੀ)-ਸਥਾਨਕ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਵਲੋਂ 'ਸਿੰਘ ਰੌਕਸ' ਦਾ ਧਾਰਮਿਕ ਖੱੁਲ੍ਹਾ ਅਖਾੜਾ ਮਿਤੀ 17 ਫਰਵਰੀ ਨੂੰ ਸ਼ਾਮ 7 ਤੋ 10 ਵਜੇ ਤੱਕ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਲਗਾਇਆ ਜਾਵੇਗਾ | ਕੌਾਸਲਰ ਕਮਲਜੀਤ ਸਿੰਘ ਉੱਭੀ ਨੇ ...

ਪੂਰੀ ਖ਼ਬਰ »

ਤਿ੍ਨੇਤਰ ਕਾਂਵੜ ਸੰਘ ਦੇ ਕਾਂਵੜੀ ਖੰਨਾ ਪਹੁੰਚੇ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)- ਮਹਾਂ ਸ਼ਿਵਰਾਤਰੀ ਮੌਕੇ ਇਲਾਕੇ ਦੀ ਧਾਰਮਿਕ ਸੰਸਥਾ ਤਿ੍ਨੇਤਰ ਕਾਂਵੜ ਸੇਵਾ ਸੰਘ ਵਲੋਂ 19ਵੀਂ ਕਾਂਵੜ ਯਾਤਰਾ ਤਹਿਤ ਸੰਘ ਦੇ ਅਹੁਦੇਦਾਰਾਂ ਅਤੇ ਮੈਂਬਰ ਲਗਾਤਾਰ ਪੈਦਲ ਚੱਲਦੇ ਹੋਏ ਖੰਨਾ ਤੋਂ ਹਰਿਦੁਆਰ ਪਹੁੰਚੇ ਤੇ ਵਾਪਸ ...

ਪੂਰੀ ਖ਼ਬਰ »

ਗੁਰਦੁਆਰਾ ਫਲਾਹੀ ਸਾਹਿਬ ਵਿਖੇ ਖ਼ੂਨਦਾਨ ਕੈਂਪ

ਡੇਹਲੋਂ, 14 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਫਲਾਹੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੁਲੇਅ ਵਿਖੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ 273ਵਾਂ ਖ਼ੂਨਦਾਨ ਕੈਂਪ ਜਥੇਦਾਰ ਸੰਤੋਖ ਸਿੰਘ ਮ੍ਰਗਿੰਦ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਖੰਨਾ, 14 ਫਰਵਰੀ (ਲਾਲ, ਗੋਗੀ, ਧੀਮਾਨ)- ਖੰਨਾ ਦੀ ਭੀੜ ਭਾੜ ਵਾਲੀ ਮਾਰਕੀਟ ਜੀ. ਟੀ. ਬੀ. ਮਾਰਕੀਟ ਵਿਚ ਸ਼ੱਕੀ ਹਾਲਤ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸ਼ਹਿਰ ਵਿਚ ਸਨਸਨੀ ਫੈਲ ਗਈ | ਪੁਲਿਸ ਨੇ ਮੌਕੇ 'ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਪਿੰਡ ਕੂਹਲੀ ਖ਼ੁਰਦ ਵਿਖੇ ਧਾਰਮਿਕ ਸਮਾਗਮ

ਮਲੌਦ, 14 ਫਰਵਰੀ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਕੂਹਲੀ ਖ਼ੁਰਦ ਵਿਖੇ ਗੁਰੂ ਰਵਿਦਾਸ ਦੀ ਯਾਦ ਕਰਵਾਏ ਸਮਾਗਮ ਦੌਰਾਨ ਬਾਬਾ ਬੇਅੰਤ ਸਿੰਘ ਪੰਜ ਰੁੱਖਾ ਵਾਲਿਆਂ ਦੇ ਜਥੇ ਵਲੋਂ ਕੀਰਤਨ ਕਰਦਿਆਂ ਭਗਤ ਜੀ ਦੇ ਜੀਵਨ ਸਬੰਧੀ ਵਿਚਾਰਾਂ ਪੇਸ਼ ...

ਪੂਰੀ ਖ਼ਬਰ »

ਲਿਖਾਰੀ ਸਭਾ ਪਾਇਲ ਦੀ ਮੀਟਿੰਗ 18 ਨੂੰ

ਪਾਇਲ, ਜੌੜੇਪੁਲ ਜਰਗ, 14 ਫਰਵਰੀ (ਨਿਜ਼ਾਮਪੁਰ, ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਪਾਇਲ ਦੀ ਮੀਟਿੰਗ 18 ਫਰਵਰੀ ਨੂੰ ਪਾਇਲ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ | ਮੀਟਿੰਗ ਵਿਚ ਸਭਾ ਦੇ ਕਾਰਕੁਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਾਮਵਰ ਲੇਖਕ, ...

ਪੂਰੀ ਖ਼ਬਰ »

ਜਿਗਰ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਸੈਮੀਨਾਰ

ਅਹਿਮਦਗੜ੍ਹ, 14 ਫਰਵਰੀ (ਸੁਖਸਾਗਰ ਸਿੰਘ ਸੋਢੀ)- ਸਥਾਨਕ ਦਹਿਲੀਜ਼ ਰੋਡ ਸਥਿਤ ਸੂਦ ਹਸਪਤਾਲ ਵਿਖੇ ਜਿਗਰ ਦੀਆਂ ਬਿਮਾਰੀਆਂ ਸਬੰਧੀ ਸੈਮੀਨਾਰ ਲਾਇਆ ਗਿਆ¢ ਹਸਪਤਾਲ ਦੇ ਐਮ. ਡੀ. ਰਾਮ ਸਰੂਪ ਦੀ ਅਗਵਾਈ ਵਿਚ ਲਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੇਟ ਅਤੇ ਜਿਗਰ ਦੀਆ ...

ਪੂਰੀ ਖ਼ਬਰ »

ਡੀ. ਪੀ. ਜੱਸਾ ਮੁਕੰਦਪੁਰ ਦਾ ਐਕਟਿਵਾ ਸਕੂਟਰ ਨਾਲ ਸਨਮਾਨ 19 ਨੂੰ

ਰਾੜਾ ਸਾਹਿਬ, 14 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)- ਗੁਰੂ ਨਾਨਕ ਪਬਲਿਕ ਸਕੂਲ ਸਿਆੜ੍ਹ 'ਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਕਬੱਡੀ ਦੇ ਕੌਮੀ ਕੋਚ ਡੀ. ਪੀ. ਜਸਵੰਤ ਸਿੰਘ ਪੰਨੂ (ਜੱਸਾ ਮੁਕੰਦਪੁਰ) ਦਾ ਮਿੰਟੂ ਕੈਨੇਡਾ ਤੇ ਸਮੂਹ ਗਰਾਮ ਪੰਚਾਇਤ, ਟੂਰਨਾਮੈਂਟ ਕਮੇਟੀ ਤੇ ...

ਪੂਰੀ ਖ਼ਬਰ »

ਬੱੁਢੇਵਾਲ ਦੇ ਖੇਡ ਮੇਲੇ 'ਚ ਲਾਟੋਂ ਦਾ ਕਬੱਡੀ ਕਲੱਬ ਜੇਤੂ

ਕੁਹਾੜਾ, 14 ਫਰਵਰੀ (ਤੇਲੂ ਰਾਮ ਕੁਹਾੜਾ)-ਗਰਾਮ ਪੰਚਾਇਤ, ਸਪੋਰਟਸ ਕਲੱਬ ਅਤੇ ਯੰਗ ਸਪੋਰਟਸ ਕਲੱਬ ਬੁੱਢੇਵਾਲ ਵਲੋਂ ਕਰਵਾਇਆ ਗਿਆ 65ਵਾਂ ਸਾਲਾਨਾ ਖੇਡ ਮੇਲਾ ਸਮਾਪਤ ਹੋ ਗਿਆ | ਖੇਡ ਮੇਲੇ 'ਚ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਇੰਚਾਰਜ ਸਤਵਿੰਦਰ ਕੌਰ ਬਿੱਟੀ ਮੁੱਖ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 33 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਬੀਜਾ, 14 ਫਰਵਰੀ (ਰਣਧੀਰ ਸਿੰਘ ਧੀਰਾ)-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪ੍ਰਸ਼ਨੋਤਰੀ ਮੁਕਾਬਲਾ

ਦੋਰਾਹਾ, 14 ਫ਼ਰਵਰੀ (ਗਿੱਲ, ਝੱਜ, ਓਬਰਾਏ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 'ਭਾਰਤੀ ਸੰਵਿਧਾਨ, ਭਾਰਤੀ ਰਾਜਨੀਤਿਕ ਪ੍ਰਣਾਲੀ ਅਤੇ ਮੁੱਦਿਆਂ' ਦੇ ਵਿਸ਼ਿਆਂ ਸੰਬੰਧੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਵਿਭਾਗ ...

ਪੂਰੀ ਖ਼ਬਰ »

ਵਾਰਡ ਨੰਬਰ 27 'ਚ ਨਵੀਂ ਗਲੀ ਦਾ ਨੀਂਹ ਪੱਥਰ ਵਿਧਾਇਕ ਗੁਰਕੀਰਤ ਤੇ ਮਹਿਤਾ ਨੇ ਰੱਖਿਆ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਾਰਡ ਨੰ: 27 ਦੇ ਖੰਨਾ ਖ਼ੁਰਦ ਇਲਾਕੇ ਵਿਚ ਨਵੀਂ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਅੱਜ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਅਤੇ ਖੰਨਾ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਨੇ ਰੱਖਿਆ | ਇਸ ਮੌਕੇ ਵਾਰਡ ਕੌਾਸਲਰ ਸੁਖਦੇਵ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਦੋਰਾਹਾ ਵਲੋਂ ਗਾਹਕ ਮਿਲਣੀ

ਦੋਰਾਹਾ, 14 ਫਰਵਰੀ (ਮਨਜੀਤ ਸਿੰਘ ਗਿੱਲ)- ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਦੋਰਾਹਾ ਵਲੋਂ ਬੈਂਕ ਮੈਨੇਜਰ ਰਘੂਨੰਦਨ ਕੁਮਾਰ ਦੀ ਅਗਵਾਈ ਵਿਚ ਦੋਰਾਹਾ ਸਥਿਤ ਫ਼ੌਜੀ ਛਾਉਣੀ ਵਿਚ ਗਾਹਕ ਮਿਲਣੀ ਕਰਵਾਈ ਗਈ | ਇਸ ਮੌਕੇ ਮੈਨੇਜਰ ਰਘੂਨੰਦਨ ਕੁਮਾਰ ਨੇ ਬੈਂਕ ਦੀਆਂ ਪ੍ਰਮੁੱਖ ...

ਪੂਰੀ ਖ਼ਬਰ »

ਮਾਲਵੇ ਦਾ ਕਬੱਡੀ ਕੱਪ ਰਾਇਲ ਕਿੰਗ ਯੂ. ਐੱਸ. ਏ. ਨੇ ਜਿੱਤਿਆ

ਸਮਰਾਲਾ, 14 ਫਰਵਰੀ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਮਾਲਵਾ ਸਪੋਰਟਸ ਐਾਡ ਵੈੱਲਫੇਅਰ ਕਲੱਬ ਸਮਰਾਲਾ ਵਲੋਂ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਦੋ ਰੋਜ਼ਾ ਮਾਲਵੇ ਦਾ ਖੇਡ ਮੇਲਾ ਮਾਲਵਾ ਕਾਲਜ ਬੌਾਦਲੀ ਦੇ ਖੇਡ ਮੈਦਾਨਾਂ ਵਿਚ ਕਰਵਾਇਆ ...

ਪੂਰੀ ਖ਼ਬਰ »

ਨਵ-ਜੰਮੀਆਂ ਧੀਆਂ ਦੇ ਸਨਮਾਨ 'ਚ ਸਮਾਗਮ

ਡੇਹਲੋਂ, 14 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਪਿੰਡ ਸਿਆੜ੍ਹ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੈਲਫੇਅਰ ਸੁਸਾਇਟੀ ਵਲੋਂ ਗਰਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਸਦਕਾ ਨਵ-ਜੰਮੀਆਂ ਧੀਆਂ ਨੂੰ ਸਨਮਾਨਿਤ ਕਰਨ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ...

ਪੂਰੀ ਖ਼ਬਰ »

ਪਿੰਡ ਸਲੌਦੀ ਵਿਖੇ ਨਵਾਂ ਨਿਸ਼ਾਨ ਸੁਸ਼ੋਭਿਤ ਕੀਤਾ

ਸਮਰਾਲਾ, 14 ਫਰਵਰੀ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)- ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਛਤਰ ਛਾਇਆ ਹੇਠ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਸ਼ਹੀਦ ਬਾਬਾ ਆਲੀ ਸਿੰਘ ਸ਼ਹੀਦ ਬਾਬਾ ਮਾਲੀ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਬੀਜਾ ਵਿਖੇ ਸਮਾਗਮ

ਬੀਜਾ, 14 ਫਰਵਰੀ (ਰਣਧੀਰ ਸਿੰਘ ਧੀਰਾ)-ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਸਬਾ ਬੀਜਾ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਅੰਤਰਰਾਸ਼ਟਰੀ ਰਾਗੀ ਭਾਈ ਰਾਜਿੰਦਰ ਸਿੰਘ ...

ਪੂਰੀ ਖ਼ਬਰ »

ਪਿੰਡ ਲੋਪੋਂ ਵਿਖੇ ਖੇਡ ਮੇਲਾ 28 ਤੋਂ

ਬੀਜਾ, 14 ਫਰਵਰੀ (ਰਣਧੀਰ ਸਿੰਘ ਧੀਰਾ)- ਪਿੰਡ ਲੋਪੋਂ ਵਿਖੇ ਸੰਤ ਅਤਰ ਸਿੰਘ ਸਪੋਰਟਸ ਕਲੱਬ ਵਲੋਂ ਬਾਬਾ ਮਹਿਮੇ ਸ਼ਾਹ ਯਾਦਗਾਰੀ ਖੇਡ ਮੇਲਾ 28 ਫਰਵਰੀ ਤੋਂ 2 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰ ਸਿੰਘ ਬਬਲੂ ਲੋਪੋਂ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਸ਼ੀਹਾਂ ਦੌਦ ਦਾ ਸਾਲਾਨਾ ਇਨਾਮ ਵੰਡ ਸਮਾਗਮ

ਮਲੌਦ, 14 ਫਰਵਰੀ (ਸਹਾਰਨ ਮਾਜਰਾ)- ਗੁਰੂ ਨਾਨਕ ਪਬਲਿਕ ਸਕੂਲ ਸ਼ੀਹਾਂ ਦੌਦ ਦੇ ਪਿ੍ੰਸੀਪਲ ਕਰਮਜੀਤ ਕੌਰ ਸਰਾਂ ਦੀ ਅਗਵਾਈ ਹੇਠ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਤੇ ਐਮ. ਡੀ. ਰਜਿੰਦਰ ਕੌਰ ਦੇ ਯਤਨਾਂ ਸਦਕਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ...

ਪੂਰੀ ਖ਼ਬਰ »

ਮਰਦਾਨ ਸਿੰਘ ਗਰੇਵਾਲ ਨੂੰ ਓਾਟਾਰੀਓ ਸਰਕਾਰ ਵਲੋਂ ਮਿਲਿਆ 'ਸੀਨੀਅਰ ਅਚੀਵਮੈਂਟ' ਐਵਾਰਡ

ਮਲੌਦ, 14 ਫਰਵਰੀ (ਸਹਾਰਨ ਮਾਜਰਾ)- ਕਰੀਬ 36 ਸਾਲ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਵਸੇ ਪਿੰਡ ਸਰਾਭਾ ਦੇ ਮਰਦਾਨ ਸਿੰਘ ਗਰੇਵਾਲ ਨੇ ਆਪਣੀ 82 ਸਾਲ ਦੀ ਉਮਰ ਵਿਚ ਵੀ ਸਖ਼ਤ ਮਿਹਨਤ ਕਰਨ ਦਾ ਲੋਹਾ ਮਨਵਾਉਂਦਿਆਂ ਕੈਨੇਡਾ ਵਿਚ 'ਸੀਨੀਅਰ ਅਚੀਵਮੈਂਟ' ਐਵਾਰਡ ਪ੍ਰਾਪਤ ਕਰਕੇ ਪਿੰਡ ...

ਪੂਰੀ ਖ਼ਬਰ »

ਰੌਣੀ ਵਿਖੇ ਸੇਵਾ ਮੁਕਤ ਅਧਿਆਪਕਾਂ ਦਾ ਸਨਮਾਨ

ਜੌੜੇਪੁਲ ਜਰਗ, 14 ਫਰਵਰੀ (ਪਾਲਾ ਰਾਜੇਵਾਲੀਆ)-ਪਿੰਡ ਰੌਣੀ ਦੀ ਅਧਿਆਪਕ ਸੱਥ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਨਮਾਨ ਸਮਾਗਮ ਕਰਵਾਇਆ ਗਿਆ | ਅਧਿਆਪਕ ਸੱਥ ਦੀ ਪਿਰਤ ਅਨੁਸਾਰ ਸੇਵਾ ਮੁਕਤ ਅਧਿਆਪਕਾਂ ਨੂੰ ਹੀ ਸਨਮਾਨ ਦਿੱਤਾ ਜਾਂਦਾ ਹੈ | ਪਿੰਡ ਰੌਣੀ ਦੇ ਹੀ ...

ਪੂਰੀ ਖ਼ਬਰ »

ਮੁੱਲਾਂਪੁਰ ਰੈਲੀ ਲਈ ਵਿਸ਼ਾਲ ਜਥਾ ਰਵਾਨਾ

ਅਹਿਮਦਗੜ੍ਹ, 14 ਫਰਵਰੀ (ਪੁਰੀ)- ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਮੁੱਲਾਂਪੁਰ ਵਿਖੇ ਕਰਵਾਈ ਗਈ ਪੋਲ ਖੋਲ੍ਹ ਰੈਲੀ ਲਈ ਅਹਿਮਦਗੜ੍ਹ ਤੋਂ ਵਿਸ਼ਾਲ ਜਥਾ ਰਵਾਨਾ ਹੋਇਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਲਤਾਲਾ, ਜਥੇਦਾਰ ਜਗਤਾਰ ...

ਪੂਰੀ ਖ਼ਬਰ »

ਟੀ. ਐਸ. ਯੂ. ਖੰਨਾ ਦੀ ਮੀਟਿੰਗ

ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਮੇਟੀ ਖੰਨਾ ਦੇ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਖੰਨਾ ਸਰਕਲ ਦੇ ਬਿਜਲੀ ਕਾਮਿਆਂ ਨੇ ਸਰਕਲ ਅਗਜੈਕਟਿਵ ਦੀ ਮੀਟਿੰਗ ਜਸਵਿੰਦਰ ਸਿੰਘ ਪ੍ਰਧਾਨ ਟੀ. ਐਸ. ਯੂ. ਸਰਕਲ ...

ਪੂਰੀ ਖ਼ਬਰ »

ਪਿੰਡ ਲਹਿਲ ਵਿਖੇ ਖੇਡ ਮੇਲਾ ਅੱਜ ਤੋਂ

ਮਲੌਦ, 14 ਫਰਵਰੀ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਹਿਲ ਵਿਖੇ 5ਵਾਂ ਖੇਡ ਮੇਲਾ 15 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਦਿਨ ਕਬੱਡੀ 32 ਕਿੱਲੋ, 40 ਕਿੱਲੋ ਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਅਕਤੀ ਜ਼ਖ਼ਮੀ

ਖੰਨਾ, 14 ਫਰਵਰੀ (ਅਮਰਜੀਤ ਸਿੰਘ)- ਸੜਕ ਹਾਦਸੇ ਵਿਚ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਕੁਲਵਿੰਦਰ ਸਿੰਘ (36) ਪੁੱਤਰ ਹਰਚੰਦ ਸਿੰਘ ਵਾਸੀ ਉੱਚਾ ਭਾਦਲਾ ਨੇ ਇਕ ਕਾਰ ਚਾਲਕ ਿਖ਼ਲਾਫ਼ ਦੋਸ਼ ਲਗਾਉਂਦਿਆਂ ਦੱਸਿਆ ਕਿ ਮੈਂ ਤੇ ਮੇਰਾ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਗਰੇਵਾਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਹੰਬੜਾਂ, 14 ਫ਼ਰਵਰੀ (ਕੁਲਦੀਪ ਸਿੰਘ ਸਲੇਮਪੁਰੀ)- ਸਮਾਜ ਸੇਵਕ ਤੇ ਸਫ਼ਲ ਕਿਸਾਨ ਭੁਪਿੰਦਰ ਸਿੰਘ ਗਰੇਵਾਲ (90) ਵਾਸੀ ਪਿੰਡ ਸਲੇਮਪੁਰ ਅਚਾਨਕ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦਾ ਸ਼ਾਮੀਂ ਪਿੰਡ ਸਲੇਮਪੁਰ 'ਚ ਸਥਿਤ ਸ਼ਮਸ਼ਾਨਘਾਟ ਵਿਖੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX