ਤਾਜਾ ਖ਼ਬਰਾਂ


ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  3 minutes ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) -- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਨਵਾਲੀ ਪੁਰ ਵਿਖੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫੜਨ ਗਏ ਠੇਕੇਦਾਰਾਂ ਦੀ ਟੀਮ ਵਿਚੋਂ ੋ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ...
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  21 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  52 minutes ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  56 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  about 1 hour ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪੰਜਾਬ ਸਿੱਖਿਆ ਵਿਭਾਗ ਨੇ ਹਾਈ ਸਕੂਲਾਂ ਦੇ ਕਲਰਕਾਂ ਨੂੰ ਸ਼ਿਫਟ ਕਰਨ ਦਾ ਫ਼ੈਸਲਾ
. . .  about 1 hour ago
ਪੋਜੇਵਾਲ ਸਰਾਂ 23 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰੀ ਹਾਈ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਨੂੰ ਬੀ.ਪੀ.ਈ.ਓ ਦਫ਼ਤਰਾਂ ਤੇ ਸੀਨੀਅਰ...
ਜਲ ਜੀਵ ਜੰਤੂਆਂ ਦੇ ਮਰਨ ਨੂੰ ਲੈ ਕੇ ਐਨ.ਜੀ.ਟੀ ਵਲੋਂ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 23 ਮਈ - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ ਨਾਲ ਮਨੁੱਖੀ ਜਿੰਦਗੀਆਂ ਨੂੰ...
ਸੰਪਰਕ ਟੁੱਟਣ ਕਾਰਨ ਮਾਲਗੱਡੀ ਦੇ ਡੱਬੇ ਪਟੜੀ ਤੋਂ ਲੱਥੇ
. . .  about 2 hours ago
ਭੋਗਪੁਰ, 23 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਤੋਂ ਥੋੜ੍ਹੀ ਦੂਰ ਪੈਂਦੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਇਹ ਪਟੜੀ ਤੋਂ ਲਹਿ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ...
4 ਤੋਂ 30 ਜੂਨ ਤੱਕ ਬੰਦ ਰਹੇਗਾ ਪੰਜਾਬ ਅਤੇ ਹਰਿਆਣਾ ਹਾਈਕੋਰਟ
. . .  about 2 hours ago
ਚੰਡੀਗੜ੍ਹ, 23 ਮਈ- ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਵਪਾਰ ਦੇ ਸੰਚਾਲਨ ਲਈ 4 ਤੋਂ 30 ਜੁਨ ਤੱਕ ਬੰਦ ਰਹੇਗਾ। ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਧਾਰਾ 226 ਤਹਿਤ ਤਤਕਾਲ ਪਟੀਸ਼ਨਾਂ ਅਤੇ ਹੋਰ ਮਾਮਲਿਆਂ 'ਚ, ਜਿਹੜੇ ਕਿ ਤਤਕਾਲਤਾ ਦੇ ਆਧਾਰ...
ਉੱਨਾਵ ਜਬਰ-ਜਨਾਹ ਮਾਮਲਾ : ਭਾਜਪਾ ਵਿਧਾਇਕ ਤਿੰਨ ਦਿਨਾਂ ਦੀ ਸੀ.ਬੀ.ਆਈ ਹਿਰਾਸਤ 'ਚ
. . .  about 2 hours ago
ਲਖਨਊ, 23 ਮਈ- ਉੱਨਾਵ ਜਬਰ-ਜਨਾਹ ਮਾਮਲੇ ਦੇ ਸਬੰਧ 'ਚ ਸੀ.ਬੀ.ਆਈ ਨੇ ਉੱਨਾਵ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਤਿੰਨ ਦਿਨਾਂ ਦੀ ਹਿਰਾਸਤ 'ਚ ਲਿਆ...
ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ
. . .  about 3 hours ago
ਨਵੀਂ ਦਿੱਲੀ, 23 ਮਈ -ਦੱਖਣੀ ਅਫਰੀਕਾ ਦੇ ਕ੍ਰਿਕਟਰ ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ...
ਦਿੱਲੀ 'ਚ ਪੰਜ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 23 ਮਈ- ਦਿੱਲੀ ਦੇ ਤੈਮੂਰ ਨਗਰ 'ਚ ਇਕ ਪੰਜ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਇੰਨ੍ਹੀ ਭਿਆਨਕ ਹੈ ਕਿ ਅੱਗ ਬੁਝਾਊ ਦਸਤੇ ਦੀਆਂ 22 ਗੱਡੀਆਂ ਮੌਕੇ 'ਤੇ ਪਹੁੰਚ ਇਸ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੀਆਂ...
ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਕਾਂਗਰਸ ਦੇ ਨੇਤਾ ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਜੇ. ਡੀ. ਐਸ. ਨੇਤਾ ਐਚ. ਡੀ. ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਦਿੱਲੀ ਪੁਲਿਸ ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ ਨੋਟਿਸ
. . .  about 3 hours ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਵੱਡੇ ਨੇਤਾ
. . .  about 3 hours ago
ਉੱਤਰ ਪ੍ਰਦੇਸ਼ 'ਚ ਵਿਧਾਇਕਾਂ ਨੂੰ ਮਿਲੇ ਧਮਕੀਆਂ ਭਰੇ ਸੰਦੇਸ਼
. . .  about 4 hours ago
ਆਰ.ਐਸ.ਐਸ. ਦੇ ਸਿਧਾਂਤ 'ਤੇ ਨਾ ਚੱਲਣ ਕਾਰਨ ਤਾਮਿਲ ਲੋਕਾਂ ਨੂੰ ਮਾਰਿਆ ਜਾ ਰਿਹੈ - ਰਾਹੁਲ
. . .  about 4 hours ago
ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਦੀ ਮੌਤ
. . .  about 4 hours ago
ਤਾਮਿਲਨਾਡੂ 'ਚ ਪ੍ਰਦਰਸ਼ਨ ਦੌਰਾਨ ਇੱਕ ਹੋਰ ਮੌਤ
. . .  about 5 hours ago
ਪਾਕਿ ਗੋਲਾਬਾਰੀ ਕਾਰਨ 100 ਪਿੰਡ ਹੋਏ ਖਾਲੀ, 5 ਸ਼ਹਿਰੀਆਂ ਦੀ ਮੌਤ
. . .  about 5 hours ago
ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀ ਸੁਰੱਖਿਅਤ
. . .  about 5 hours ago
ਜਾਖੜ ਨੇ ਕੀਤਾ ਪਾਸਪੋਰਟ ਦਫ਼ਤਰ ਦਾ ਉਦਘਾਟਨ
. . .  about 6 hours ago
ਤਾਮਿਲਨਾਡੂ 'ਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਲਾਈ ਅੱਗ
. . .  about 5 hours ago
ਬਿਆਸ ਦਰਿਆ ਮਾਮਲਾ : ਮਾਲਕ ਨੂੰ ਨੋਟਿਸ ਜਾਰੀ
. . .  about 6 hours ago
ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਨੇ ਜਾਰੀ ਕੀਤਾ ਪੋਸਟਰ
. . .  about 6 hours ago
ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕੀਤਾ-ਸੁਖਜਿੰਦਰ ਸਿੰਘ ਰੰਧਾਵਾ
. . .  about 6 hours ago
ਪੇਸ਼ੀ ਲਈ ਲੁਧਿਆਣਾ ਪੁੱਜੇ ਸੰਜੇ ਸਿੰਘ ਨੇ ਬਿਕਰਮ ਮਜੀਠੀਆ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਪੰਜਾਬ ਸਮੇਤ ਉੱਤਰੀ ਭਾਰਤ 'ਚ ਚੱਲਣਗੀਆਂ ਗਰਮ ਹਵਾਵਾਂ
. . .  about 7 hours ago
ਰੋਹਿੰਗਿਆ ਕੱਟੜਵਾਦੀਆਂ ਨੇ ਵੱਡੀ ਗਿਣਤੀ 'ਚ ਮਾਰੇ ਹਿੰਦੂ - ਐਮਨੇਸਟੀ
. . .  about 7 hours ago
ਗਰਨੇਡ ਨਾਲ ਹਮਲਾ, 6 ਲੋਕ ਜ਼ਖਮੀ
. . .  about 7 hours ago
ਵੈਨੇਜੁਏਲਾ ਕੱਚੇ ਤੇਲ ਦਾ ਭੁਗਤਾਨ ਭਾਰਤੀ ਕਰੰਸੀ 'ਚ ਲੈਣ ਨੂੰ ਤਿਆਰ
. . .  about 7 hours ago
ਪਾਕਿਸਤਾਨੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ, 35 ਜ਼ਖਮੀ
. . .  about 8 hours ago
ਪੈਟਰੋਲ 25 ਰੁਪਏ ਤੱਕ ਸਸਤਾ ਕਰਨਾ ਸੰਭਵ - ਚਿਦੰਬਰਮ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਬਰਨਾਲਾ

ਬਿਜਲੀ ਉਪ-ਮੰਡਲ ਮਹਿਲ ਕਲਾਂ ਨੂੰ ਨਹੀਂ ਨਸੀਬ ਹੋਈ ਵਿਭਾਗੀ ਇਮਾਰਤ

ਮਹਿਲ ਕਲਾਂ, 14 ਫਰਵਰੀ (ਤਰਸੇਮ ਸਿੰਘ ਚੰਨਣਵਾਲ)-1975 ਵਿਚ ਕਰੀਬ 43 ਸਾਲ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਸਬ-ਡਵੀਜ਼ਨ ਦਫ਼ਤਰ ਮਹਿਲ ਕਲਾਂ ਨੂੰ ਹੋਂਦ ਵਿਚ ਆਇਆਂ ਭਾਵੇਂ ਸਾਢੇ 4 ਦਹਾਕਿਆਂ ਦੇ ਕਰੀਬ ਸਮਾਂ ਬਤੀਤ ਹੋ ਚੁੱਕਿਆ ਹੈ ਪ੍ਰੰਤੂ ਹੁਣ ਪੰਜਾਬ ਰਾਜ ਬਿਜਲੀ ਬੋਰਡ ਤੋਂ 2010 ਵਿਚ ਪੰਜਾਬ ਸਟੇਟ ਕਾਰਪੋਰੇਸ਼ਨ ਵਿਚ ਤਬਦੀਲ ਹੋਣ 'ਤੇ ਵੀ ਸਬ-ਡਵੀਜ਼ਨ ਦਫ਼ਤਰ ਮਹਿਲ ਕਲਾਂ ਲਈ ਹਾਲੇ ਤੱਕ ਵਿਭਾਗੀ ਬਿਲਡਿੰਗ ਤਾਮੀਰ ਨਹੀਂ ਕਰਵਾਈ ਜਾ ਸਕੀ | ਇਸ ਨੂੰ ਸਥਾਨਕ ਲੋਕਾਂ ਵਲੋਂ ਵਿਭਾਗ ਨਾਲ ਸਬੰਧਤ ਉੱਚ ਅਧਿਕਾਰੀਆਂ ਦੀ ਅਣਦੇਖੀ ਦਾ ਸਿੱਟਾ ਸਮਝਿਆ ਜਾ ਰਿਹਾ ਹੈ | ਭਾਵੇਂ 43 ਸਾਲਾਂ ਦੇ ਲੰਮੇ ਸਫ਼ਰ ਵਿਚ ਪੰਜਾਬ ਰਾਜ ਬਿਜਲੀ ਬੋਰਡ ਤੋਂ ਅਪ੍ਰੈਲ 2010 ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਹੁਣ ਪੰਜਾਬ ਸਟੇਟ ਟਰਾਂਸਕੋ ਕਾਰਪੋਰੇਸ਼ਨ ਲਿਮਟਿਡ 220 ਕੇ.ਵੀ. ਗਰਿੱਡ ਵਿਚ ਤਬਦੀਲ ਹੋ ਚੁੱਕਿਆ ਹੈ | ਸਬ-ਡਵੀਜ਼ਨ ਮਹਿਲ ਕਲਾਂ ਅਧੀਨ ਪੰਜ ਵੱਡੇ ਗਰਿੱਡ ਕ੍ਰਮਵਾਰ ਪਿੰਡ ਕੁਤਬਾ, ਚੰਨਣਵਾਲ, ਮਹਿਲ ਕਲਾਂ, ਠੀਕਰੀਵਾਲ ਅਤੇ ਟੱਲੇਵਾਲ ਨਾਲ ਸਬੰਧਤ 20 ਪਿੰਡਾਂ ਨੂੰ 60 ਵੱਖ-ਵੱਖ ਫੀਡਰਾਂ ਦੇ ਰੂਪ ਵਿਚ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ | ਪ੍ਰੰਤੂ ਹੁਣ ਤੱਕ ਵਿਭਾਗੀ ਅਣਦੇਖੀ ਦੇ ਕਾਰਨ ਵਿਭਾਗ ਨਾਲ ਸਬੰਧਤ ਉੱਚ ਅਧਿਕਾਰੀ ਐਸ.ਡੀ.ਓ. ਦੀ ਮੁੱਖ ਅਸਾਮੀ ਸਮੇਤ ਜੇ.ਈ, ਸਹਾਇਕ ਲਾਈਨਮੈਨ, ਕਲੈਰੀਕਲ ਸਟਾਫ਼ ਦੀਆਂ ਮੁੱਖ ਕਈ ਅਸਾਮੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ | ਜ਼ਿਕਰਯੋਗ ਹੈ ਕਿ 1997 ਵਿਚ ਸਬ-ਡਵੀਜ਼ਨ ਮਹਿਲ ਕਲਾਂ ਪਾਸ 6 ਫੀਡਰ, 150 ਦੇ ਕਰੀਬ ਮੁਲਾਜ਼ਮ ਸਨ, ਪ੍ਰੰਤੂ ਹੁਣ 10 ਗੁਣਾਂ ਬਿਜਲੀ ਸਪਲਾਈ ਦਾ ਲੋਡ ਵਧਣ 'ਤੇ ਵਿਭਾਗੀ ਬਿਲਡਿੰਗ ਦਾ ਤਿਆਰ ਨਾ ਹੋਣਾ, ਮੁੱਖ ਲੋੜੀਂਦੀਆਂ ਅਸਾਮੀਆਂ ਤੋਂ ਖ਼ਾਲੀ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਬ-ਡਵੀਜ਼ਨ ਮਹਿਲ ਕਲਾਂ 'ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਵੱਲੀ ਨਜ਼ਰ ਨਹੀਂ ਪਈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਵਰਕਾਮ ਸਬ-ਡਵੀਜ਼ਨ ਮਹਿਲ ਕਲਾਂ ਵਿਚ ਮੁੱਖ ਅਸਾਮੀ ਐਸ.ਡੀ.ਓ. ਤੇ 4 ਜੇ.ਈ., 13 ਲਾਈਨਮੈਨ, 28 ਸਹਾਇਕ ਲਾਈਨਮੈਨ, 7 ਕਲੈਰੀਕਲ ਸਟਾਫ਼ ਦੀਆਂ ਕੁੱਲ 53 ਅਸਾਮੀਆਂ ਖ਼ਾਲੀ ਹਨ | ਦਫ਼ਤਰ ਲਈ ਮੁੱਖ ਲੋੜੀਂਦੀਆਂ 88 ਅਸਾਮੀਆਂ ਵਿਚੋਂ ਸਥਾਨਕ ਹਾਜ਼ਰ ਮੁਲਾਜ਼ਮਾਂ ਵਲੋਂ 36 ਅਸਾਮੀਆਂ ਨਾਲ ਹੀ ਵਿਭਾਗੀ ਕੰਮ ਦਾ ਬੁੱਤਾ ਧੱਕਿਆ ਜਾ ਰਿਹਾ ਹੈ | ਵਿਭਾਗ ਪਾਸ ਜਿੱਥੇ ਦਫ਼ਤਰ ਨਾ ਹੋਣ ਕਰ ਕੇ ਐਸ.ਡੀ.ਓ. ਦੇ ਪੁਰਾਣੇ ਕੁਆਟਰ ਵਿਚ ਹੀ ਦਫ਼ਤਰੀ ਕੰਮ ਕਾਜ ਚਲਾਇਆ ਜਾ ਰਿਹਾ ਹੈ, ਜਦਕਿ ਜੇ.ਈ., ਲਾਈਨਮੈਨ ਅਤੇ ਹੋਰ ਸਬੰਧਤ ਮੁਲਾਜ਼ਮਾਂ ਨੂੰ ਦਰੱਖਤਾਂ ਦੀ ਛਾਂ ਹੇਠ ਡਿਊਟੀ ਦਾ ਸਮਾਂ ਬਤੀਤ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਜੇਈਆਂ ਨੂੰ ਆਪਣਾ ਸਮਾਨ ਸੰਭਾਲਣ ਲਈ ਕੋਈ ਸਟੋਰ ਨਾ ਹੋਣ ਕਰ ਕੇ ਵਿਭਾਗ ਦਾ ਸਮਾਨ ਖੇਤਾਂ, ਜਾਂ ਕਿਰਾਏ ਦੇ ਮਕਾਨਾਂ ਵਿਚ ਰੁਲ ਰਿਹਾ ਹੈ | ਇਕ ਹੋਰ ਹੁਣ ਤਾਂ ਸਬ-ਡਵੀਜ਼ਨ ਮਹਿਲ ਕਲਾਂ ਨੂੰ ਆਪਣਾ ਦਫ਼ਤਰ ਤਾਮੀਰ ਕਰਨ ਲਈ ਕੋਈ ਜ਼ਮੀਨ ਵੀ ਨਹੀਂ ਬਚਾਈ ਜਾ ਸਕੀ, ਕਿਉਂਕਿ ਪੰਜਾਬ ਸਟੇਟ ਪਾਵਰਕਾਮ ਵਲੋਂ ਬੀਤੇ ਕੁਝ ਸਾਲ ਪਹਿਲਾਂ ਕਸਬਾ ਮਹਿਲ ਕਲਾਂ ਵਿਖੇ 220 ਕੇ.ਵੀ. ਦਾ ਗਰਿੱਡ ਸਥਾਪਤ ਕਰਨ ਲਈ ਸਬ-ਡਵੀਜ਼ਨ ਮਹਿਲ ਕਲਾਂ ਦੀ ਸਾਰੀ ਜ਼ਮੀਨ ਪੰਜਾਬ ਸਟੇਟ ਟਰਾਂਸਕੋ ਕਾਰਪੋਰੇਸ਼ਨ ਲਿਮਟਿਡ ਦੇ ਨਾਂਅ ਤਬਦੀਲ ਕਰਵਾ ਦਿੱਤੀ ਗਈ | ਵਿਭਾਗ ਦੀਆਂ ਵੱਡੀ ਗਿਣਤੀ ਵਿਚ ਖ਼ਾਲੀ ਪਈਆਂ ਅਸਾਮੀਆਂ ਸਬੰਧੀ ਜਦੋਂ ਐਡੀਸ਼ਨਲ ਐਸ.ਡੀ.ਓ. ਸੁਖਚੈਨ ਸਿੰਘ ਮਹਿਲ ਕਲਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਭਾਵੇਂ ਕੁੱਲ 88 ਅਸਾਮੀਆਂ ਵਿਚੋਂ ਵੱਖ-ਵੱਖ 52 ਅਸਾਮੀਆਂ ਖ਼ਾਲੀ ਹਨ, ਜਿਸ ਦਾ ਕੰਮ ਮੌਕਾ 'ਤੇ ਹਾਜ਼ਰ ਮੁਲਾਜ਼ਮਾਂ ਨੂੰ ਸੰਭਾਲਣਾ ਵੀ ਬੇਹੱਦ ਮੁਸ਼ਕਲ ਹੈ, ਪਰ ਫਿਰ ਵੀ ਸਬ-ਡਵੀਜ਼ਨ ਮਹਿਲ ਕਲਾਂ ਵਿਚ ਤਾਇਨਾਤ ਸਮੂਹ ਮੁਲਾਜ਼ਮਾਂ ਵਲੋਂ ਆਪਣੀ ਵਿਭਾਗੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ |

ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸੈਂਟਰਾਂ 'ਚ ਵਜ਼ੀਫ਼ਾ ਪ੍ਰੀਖਿਆ

ਬਰਨਾਲਾ, 14 ਫਰਵਰੀ (ਅਸ਼ੋਕ ਭਾਰਤੀ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਵਿਸ਼ਵ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਕਾਰਲ ਮਾਰਕਸ ਦੀ ਯਾਦ ਨੂੰ ਸਮਰਪਿਤ ਕਰਵਾਈ ਗਈ 30ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਵਿਚ 2181 ਵਿਦਿਆਰਥੀਆਂ ਨੇ ਭਾਗ ਲਿਆ। ...

ਪੂਰੀ ਖ਼ਬਰ »

ਬਰਨਾਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ-ਪਿੰਡ ਮੀਟਿੰਗਾਂ

ਮਹਿਲ ਕਲਾਂ, 14 ਫਰਵਰੀ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਦੇ ਵਿਰੋਧ 'ਚ ਬਰਨਾਲਾ ਵਿਖੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਦੇ ਮਾਲ ਗੋਦਾਮ 'ਚੋਂ ਲਾਸ਼ ਮਿਲੀ

ਬਰਨਾਲਾ, 14 ਫਰਵਰੀ (ਰਾਜ ਪਨੇਸਰ)-ਸਥਾਨਕ ਰੇਲਵੇ ਸਟੇਸ਼ਨ ਦੇ ਨਾਲ ਗੁਦਾਮ ਦੇ ਸ਼ੈੱਡ ਹੇਠਾਂ ਇਕ ਵਿਅਕਤੀ ਦੀ ਲਾਸ ਮਿਲਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਹੈਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ...

ਪੂਰੀ ਖ਼ਬਰ »

36 ਬੋਤਲਾਂ ਸ਼ਰਾਬ ਸਮੇਤ ਪੁਲਿਸ ਅੜਿੱਕੇ

ਬਰਨਾਲਾ, 14 ਫਰਵਰੀ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ 36 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਏ.ਐਸ.ਆਈ. ਰਣਧੀਰ ਸਿੰਘ ਨੇ ਹੰਡਿਆਇਆ ਧਨੌਲਾ ਿਲੰਕ ਸੜਕ 'ਤੇ ...

ਪੂਰੀ ਖ਼ਬਰ »

ਨਾਬਾਲਗਾ ਨੂੰ ਲੈ ਜਾਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 14 ਫਰਵਰੀ (ਰਾਜ ਪਨੇਸਰ)-ਥਾਣਾ ਸਦਰ ਵਲੋਂ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ ਵਾਲੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਹਾਕਮ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਪੱੁਤਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਮੋਟਰਸਾਈਕਲ ਸਵਾਰ ਜ਼ਖ਼ਮੀ

ਤਪਾ ਮੰਡੀ, 14 ਫਰਵਰੀ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮੋਟਰਸਾਈਕਲ ਅੱਗੇ ਕੁੱਤਾ ਆਉਣ ਨਾਲ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਹੈਪੀ ਪੁੱਤਰ ਦਰਸ਼ਨ ਸਿੰਘ ਅਤੇ ਉਸ ਦਾ ਸਾਥੀ ਅਮਰੀਕ ਸਿੰਘ ਆਪਣੇ ਪਿੰਡ ...

ਪੂਰੀ ਖ਼ਬਰ »

ਐਸੋਸੀਏਟਿਡ ਸਕੂਲਾਂ ਦੀ ਕੰਟੀਨਿਊਸ਼ਨ ਜਾਰੀ ਰੱਖਣ ਦੇ ਫ਼ੈਸਲੇ ਦਾ ਸਵਾਗਤ-ਸਿੰਗਲਾ

ਧਨੌਲਾ, 14 ਫਰਵਰੀ (ਜਤਿੰਦਰ ਸਿੰਘ ਧਨੌਲਾ)-ਪੰਜਾਬ ਐਸੋਸੀਏਟਿਡ ਸਕੂਲਜ਼ ਐਸੋਸੀਏਸ਼ਨ (ਪਾਸਾ) ਦੇ ਜਨਰਲ ਸਕੱਤਰ ਉਮਰਿੰਦਰ ਸਿੰਗਲਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਸੋਸੀਏਟਿਡ ਸਕੂਲਾਂ ਦੀ ਕੰਟੀਨਿਊਸ਼ਨ ਅਗਲੇ ਸੈਸ਼ਨ ਲਈ ਜਾਰੀ ਰੱਖਣ ਦੇ ਫ਼ੈਸਲੇ ਦਾ ਸਵਾਗਤ ...

ਪੂਰੀ ਖ਼ਬਰ »

ਭੋਤਨਾ ਸਕੂਲ ਦੇ ਵਿਦਿਆਰਥੀਆਂ ਨੂੰ ਝੂਲੇ ਦਾਨ

ਸ਼ਹਿਣਾ, 14 ਫਰਵਰੀ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੇ ਬੱਚਿਆਂ ਲਈ ਮਾਸਟਰ ਜਸਵੰਤ ਸਿੰਘ ਸੇਖੋਂ ਕੈਨੇਡਾ ਦੇ ਪਰਿਵਾਰ ਵਲੋਂ 60 ਹਜ਼ਾਰ ਦੀ ਰਾਸ਼ੀ ਦੇ ਝੂਲੇ ਸਕੂਲੀ ਵਿਦਿਆਰਥੀਆਂ ਲਈ ਭੇਟ ਕੀਤੇ | ਮਾਸਟਰ ਗੁਰਪੀ੍ਰਤ ਸਿੰਘ ਭੋਤਨਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਖੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਹੰਡਿਆਇਆ, 14 ਫਰਵਰੀ (ਗੁਰਜੀਤ ਸਿੰਘ ਖੱੁਡੀ)-ਮਹਾਂ ਸ਼ਿਵਰਾਤਰੀ ਦਾ ਦਿਹਾੜਾ ਕਸਬੇ 'ਚ ਸਾਰੇ ਮੰਦਰਾਂ ਵਿਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਸ਼ਿਵ ਮੰਦਰ ਮੂਰਤਾਂ ਵਾਲਾ, ਸ਼ਿਵ ਮੰਦਰ ਕੋਟੀਆ, ਮੰਦਰ ਜੇਠੀਆ ਵਾਲਾ, ਰਾਧਾ ਕ੍ਰਿਸ਼ਨ ਟਰੱਸਟ ਵਾਲਾ, ਮਾਈ ਰੱਜੀ ...

ਪੂਰੀ ਖ਼ਬਰ »

ਆਈ. ਬੀ. ਟੀ. ਵਲੋਂ ਕੈਰੀਅਰ ਗਾਈਡੈਂਸ ਸੈਮੀਨਾਰ

ਬਰਨਾਲਾ, 14 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੀ ਮਸ਼ਹੂਰ ਸੰਸਥਾ ਆਈ.ਬੀ.ਟੀ. ਵਲੋਂ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ 200 ਦੇ ਕਰੀਬ ਵਿਦਿਆਰਥੀਆਾ ਨੇ ਹਿੱਸਾ ਲਿਆ | ਇਸ ਸੈਮੀਨਾਰ ਵਿਚ ਆਈ.ਬੀ.ਟੀ. ...

ਪੂਰੀ ਖ਼ਬਰ »

ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਬਰਨਾਲਾ, 14 ਫਰਵਰੀ (ਅਸ਼ੋਕ ਭਾਰਤੀ)-ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਵਿਖੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬੀ ਸਭਿਆਚਾਰ ਦੇ ...

ਪੂਰੀ ਖ਼ਬਰ »

ਸ੍ਰੀਮਦ ਭਗਵਤ ਸਪਤਾਹ ਗਿਆਨ ਯਗ 17 ਨੂੰ

ਬਰਨਾਲਾ, 14 ਫਰਵਰੀ (ਅਸ਼ੋਕ ਭਾਰਤੀ)-ਸ੍ਰੀਮਦ ਭਗਵਤ ਸਪਤਾਹ ਗਿਆਨ ਯਗ ਸ੍ਰੀ ਨਿਤਿਆਨੰਦ ਸਨਿਆਸ ਆਸ਼ਰਮ ਪੰਚ ਦੇਵ ਮੰਦਰ ਲੱਖੀ ਕਾਲੋਨੀ ਬਰਨਾਲਾ ਵਿਖੇ ਮੰਦਰ ਦੀ ਪ੍ਰਬੰਧਕ ਕਮੇਟੀ ਤੇ ਸਮਾਜਿਕ ਸਮਰਸਤਾ ਮੰਚ ਦੇ ਸਹਿਯੋਗ ਨਾਲ 17 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਬਾਬਾ ਦਲੇਰ ਸਿੰਘ ਖੇੜੀ ਦੀ ਅਗਵਾਈ 'ਚ ਲੜਕੀਆਂ ਦੇ ਅਨੰਦ ਕਾਰਜ ਅੱਜ

ਚਾਉਕੇ, 14 ਫਰਵਰੀ (ਮਨਜੀਤ ਸਿੰਘ ਘੜੈਲੀ)- ਸਰਬੱਤ ਦਾ ਭਲਾ ਸੇਵਾ ਦਲ ਦੇ ਸਰਪ੍ਰਸਤ ਅਤੇ ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲਿਆਂ ਦੀ ਅਗਵਾਈ ਹੇਠ ਪਿੰਡ ਬੱਲੋ-ਚਾਉਕੇ ਅਸਥਾਨ ਬਾਬਾ ਬੂਲਾ ਵਿਖੇ ਸ਼ਬਦ ਗੁਰੂ ਚੇਤਨਾ ਸਮਾਗਮ 15 ਫਰਵਰੀ ਤੱਕ ...

ਪੂਰੀ ਖ਼ਬਰ »

ਸਕੂਲ ਪੱਧਰ ਦੇ ਸਿਰਲੇਖ ਤੇ ਪਹਾੜਿਆਂ ਦੇ ਮੁਕਾਬਲੇ ਕਰਵਾਏ

ਸ਼ਹਿਣਾ, 14 ਫਰਵਰੀ (ਸੁਰੇਸ਼ ਗੋਗੀ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਬਖਤਗੜ੍ਹ ਵਿਖੇ ਪਹਿਲੀ ਜਮਾਤ ਤੋਂ ਪੰਜਵੀਂ ਤੱਕ ਦੇ ਬੱਚਿਆਂ ਅਤੇ ਸਮੂਹ ਅਧਿਆਪਕਾਂ ਦੇ ਸਿਰਲੇਖ ਮੁਕਾਬਲੇ ਜ਼ਿਲ੍ਹਾ ਕੁਆਰਡੀਨੇਟਰ ...

ਪੂਰੀ ਖ਼ਬਰ »

ਯੂਨੀਅਨ ਦੇ ਅਹੁਦੇਦਾਰ ਸਨਮਾਨਿਤ

ਸੰਗਰੂਰ, 14 ਫਰਵਰੀ (ਚੌਧਰੀ ਨੰਦ ਲਾਲ ਗਾਂਧੀ)-ਅਧਿਆਪਕ ਦਲ ਪੰਜਾਬ (ਜਹਾਂਗੀਰ) ਬਲਾਕ ਸੰਗਰੂਰ ਵਲੋਂ ਬਲਾਕ ਪ੍ਰਧਾਨ ਸ. ਕਰਮਜੀਤ ਸਿੰਘ ਗੱਗੜਪੁਰ ਅਤੇ ਬਲਾਕ ਜਨਰਲ ਸਕੱਤਰ ਸ. ਜਗਦੇਵ ਸਿੰਘ ਲੱਡਾ ਦੀ ਅਗਵਾਈ ਹੇਠ ਸਥਾਨਕ ਅਜੀਤਨਗਰ ਦਫ਼ਤਰ ਵਿਖੇ ਸਨਮਾਨ ਸਮਾਰੋਹ ਰੱਖਿਆ ...

ਪੂਰੀ ਖ਼ਬਰ »

ਵਜ਼ੀਫ਼ਾ ਪ੍ਰੀਖਿਆ ਕਰਵਾਈ

ਲੌਾਗੋਵਾਲ, 14 ਫਰਵਰੀ (ਵਿਨੋਦ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ 28ਵੀਂ ਵਜ਼ੀਫ਼ਾ ਪ੍ਰੀਖਿਆ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਾਗੋਵਾਲ ਵਿਖੇ ਕਰਵਾਈ ਗਈ | ਮੁੱਖ ਪ੍ਰਬੰਧਕ ਪਰਵਿੰਦਰ ਸਿੰਘ ਉੱਭਾਵਾਲ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ...

ਪੂਰੀ ਖ਼ਬਰ »

ਘਰੇਲੂ ਸਾਮਾਨ ਨੂੰ ਅੱਗ ਲਾਉਣ ਦੇ ਦੋਸ਼ 'ਚ ਮਾਮਲਾ ਦਰਜ

ਤਪਾ ਮੰਡੀ, 14 ਫਰਵਰੀ (ਪ੍ਰਵੀਨ ਗਰਗ)-ਪਿੰਡ ਮਹਿਤਾ ਵਿਖੇ ਘਰ ਦੇ ਘਰੇਲੂ ਸਮਾਨ ਨੂੰ ਅੱਗ ਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਨ ਬਾਰੇ ਜਾਣਕਾਰੀ ਮਿਲੀ ਹੈ | ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਭਗਵੰਤ ਸਿੰਘ ਨੇ ਪੁਲਿਸ ਪਾਸ ਬਿਆਨ ਕਲਮਬੱਧ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX